ਚੌਧਰੀ ਇਲਿਆਸ ਮੁੱਦਤ ਬਾਅਦ ਆਪਣੇ ਬਚਪਨ ਦੇ ਲੰਗੋਟੀਏ ਯਾਰ ਫਿਰਾਜ਼ ਮੁਹੰਮਦ ਨੂੰ ਮਿਲਣ ਉਸਦੇ ਘਰ ਪਹਿਲੀ ਵਾਰ ਆਇਆ। ਫਿਰਾਜ਼ ਮੁਹੰਮਦ ਨੇ ਆਪਣੀ ਬੇਗਮ ਨਾਲ ਉਸਦੀ ਵਾਕਫੀਅਤ ਕਰਵਾਉਂਦਿਆਂ ਦੱਸਿਆ, "ਬੇਗਮ ਚੌਧਰੀ ਤੇ ਮੈਂ ਬਚਪਨ ਵਿਚ ਇਕੱਠੇ ਬਹੁਤ ਸ਼ਰਾਰਤਾਂ ਕਰਦੇ ਹੁੰਦੇ ਸੀ। ਅਸੀਂ ਜ਼ਮੀਨ 'ਤੇ ਇਕ ਲਕੀਰ ਵਾਹ ਕੇ ਬਰਾਬਰ ਖੜ੍ਹ ਜਾਣਾ ਤੇ ਪਿਸ਼ਾਬ ਕਰਦਿਆਂ ਮੁਕਾਬਲਾਂ ਕਰਨਾ ਕਿ ਕੌਣ ਲੰਮੀ ਧਾਰ ਮਾਰਦਾ ਹੈ ਤੇ ਮੈਂ ਹਮੇਸ਼ਾ ਚੌਧਰੀ ਤੋਂ ਜਿੱਤ ਜਾਣਾ। ਹਾਅ...ਹਾ...ਹਾਅ!"
ਇਹ ਸੁਣ ਫਿਰਾਜ਼ ਮੁਹੰਮਦ ਦੀ ਬੇਗਮ ਬੇਸ਼ਰਮ ਜਿਹੀ ਹੋ ਕੇ ਰਸੋਈ ਵਿਚ ਚਾਹ ਬਣਾਉਣ ਚਲੀ ਜਾਂਦੀ ਹੈ।
ਫਿਰਾਜ਼ ਮੁਹੰਮਦ, ਚੌਧਰੀ ਤੋਂ ਹਾਲਚਾਲ ਪੁੱਛਦਾ ਹੈ, "ਹੋਰ ਬੀਵੀ ਬਾਲ ਬੱਚਿਆਂ ਦਾ ਕੀ ਹਾਲ ਹੈ?"
"ਮੁਹੰਮਦ ਸਾਹਿਬ, ਅੱਲ੍ਹਾ ਦੀ ਬੜੀ ਮਿਹਰ ਹੈ, ਸੁੱਖ ਨਾਲ ਬਾਰਾਂ ਬੱਚਿਆਂ ਦਾ ਅੱਬਾ ਹਾਂ।"
"ਅੱਛਾ? ਚੌਧਰੀ ਬੜੀ ਲੰਮੀ ਧਾਰ ਮਾਰਨ ਲੱਗ ਪਿਐਂ?"
"ਤੁਹਾਡੇ ਬੱਚੇ ਕਿਧਰੇ ਨਜ਼ਰ ਨਹੀਂ ਆ ਰਹੇ?"
"ਯਾਰ ਕੀ ਦੱਸਾਂ ਮੇਰੀ ਬੀਵੀ ਬਾਂਝ ਹੈ!" ਆਖ ਕੇ ਫਿਰਾਜ਼ ਮੁਹੰਮਦ ਚੁੱਪ ਕਰ ਜਾਂਦਾ ਹੈ।
ਰਸੋਈ ਵਿਚੋਂ ਗੱਲਾਂ ਸੁਣ ਰਹੀ ਫਿਰਾਜ਼ ਮੁਹੰਮਦ ਦੀ ਬੇਗਮ ਦੇ ਸੀਨੇ ਵਿਚ ਬਾਂਝ ਸ਼ਬਦ ਗੋਲੀ ਵਾਂਗ ਵੱਜਦਾ ਹੈ।
ਰਾਤ ਨੂੰ ਖਾਣੇ ਉਪਰੰਤ ਫਿਰਾਜ਼ ਦੀ ਬੇਗਮ ਸੌਣ ਚਲੀ ਜਾਂਦੀ ਹੈ ਤੇ ਉਹ ਦੋਨੋਂ ਦੋਸਤ ਗੱਪਸ਼ੱਪ ਮਾਰਦੇ ਬੈਠੇ ਰਹਿੰਦੇ ਹਨ।
ਜਦੋਂ ਦੇਰ ਰਾਤ ਗਈ ਫਿਰਾਜ਼ ਮੁਹੰਮਦ ਆਪਣੇ ਕਮਰੇ ਵਿਚ ਆਉਂਦਾ ਹੈ ਤਾਂ ਆਪਣੀ ਬੇਗਮ ਨੂੰ ਜਾਗਦੀ ਵੇਖ ਕੇ ਪੁੱਛਦਾ ਹੈ, "ਸੁੱਤੀ ਨਹੀਂ ਅਜੇ ਤੱਕ?"
"ਨੀਂਦ ਨਹੀਂ ਆਈ... ਚੌਧਰੀ ਸਾਹਿਬ ਦੇ ਬਾਰਾਂ ਬੱਚੇ ਸੁਣ ਕੇ ਮੈਨੂੰ ਤਾਂ ਬੜੀ ਹੈਰਾਨੀ ਹੋਈ। ਇਹਨਾਂ ਦੀ ਬੀਵੀ ਧੰਨ ਦੀ ਹੈ।... ਚੌਧਰੀ ਸਾਹਿਬ ਬੜੀ ਲੰਮੀ ਧਾਰ ਮਾਰਦੇ ਨੇ... ਸੋਚਦੀ ਹਾਂ ਇਕ ਰਾਤ ਨਾਲ ਕੀ ਫਰਕ ਪੈਂਦਾ ਹੈ। ਜੇ ਅੱਜ ਦੀ ਰਾਤ ਮੈਂ ਚੌਧਰੀ...।"
ਆਪਣੀ ਪਤਨੀ ਦੇ ਮੂੰਹੋਂ ਇਹ ਗੱਲ ਸੁਣ ਕੇ ਫਿਰਾਜ਼ ਮੁਹੰਮਦ ਨਿੰਮੋਝੂਣਾ ਜਿਹਾ ਹੋਇਆ ਨੀਵੀਂ ਪਾ ਕੇ ਸੋਚਣ ਲੱਗ ਜਾਂਦਾ ਹੈ, "ਬੇਗਮ, ਉਹ ਵੀ ਕੋਈ ਵੇਲਾ ਸੀ ਜਦੋਂ ਅਸੀਂ ਲੰਮੀ ਧਾਰ ਮਾਰਦੇ ਹੁੰਦੇ ਸੀ।"