ਹਾਰ ਜਿੱਤ
ਉਦੋਂ ਮੈਂ ਅਜੇ ਸਤਾਰਵੇਂ ਵਰ੍ਹੇ 'ਚ ਸੀ। ਕਾਲਜ ਵਿਚ ਪੜ੍ਹਦਿਆਂ ਸਪਤਾਹ ਅੰਤ ਅਤੇ ਛੁੱਟਿਆਂ ਦੌਰਾਨ ਮੈਂ ਇਕ ਗਾਰਮੈਂਟ ਫੈਕਟਰੀ ਵਿਚ ਜ਼ੇਬ ਖਰਚ ਕਮਾਉਣ ਲਈ ਕੰਮ ਕਰਦਾ ਸੀ। ਜ਼ਿਆਦਾਤਰ ਉੱਥੇ ਏਸ਼ੀਅਨ ਔਰਤਾਂ, ਵਧੇਰੀ ਉਮਰ ਦੀਆਂ ਜਾਂ ਵਿਆਹੀਆਂ ਹੋਈਆਂ ਹੀ ਕੰਮ ਕਰਦੀਆਂ ਸਨ। ਪਰ ਮੇਰੇ ਭਾਗਾਂ ਨੂੰ ਇਕ ਨੌਜਵਾਨ ਕੁੜੀ ਪੰਮੀ ਵੀ ਕੰਮ ਕਰਦੀ ਸੀ। ਜੋ ਇੰਡੀਆਂ ਤੋਂ ਸੱਜਰੀ ਹੀ ਆਈ ਸੀ। ਤੇ ਗੁਜ਼ਾਰੇਯੋਗੀ ਸੁਨੱਖੀ ਵੀ ਸੀ।
ਚੜ੍ਹਦੀ ਜਵਾਨੀ ਅਤੇ ਤਿੱਖੇ ਨੈਣ ਨਖਸ਼ ਘੱਟ ਮੈਂ ਵੀ ਨਹੀਂ ਸੀ। ਪਿੱਛਿਉਂ ਲੰਮੇ ਵਾਲ ਰੱਖਣ ਦਾ ਉਦੋਂ ਰਿਵਾਜ਼ ਹੋਣ ਕਰਕੇ ਮੈਂ ਲੰਮੇ ਵਾਲ ਰੱਖੇ ਹੋਏ ਸਨ, ਜੋ ਮੈਨੂੰ ਵਧੇਰੇ ਆਕਰਸ਼ਕ ਬਣਾਉਂਦੇ ਸਨ। ਇਸ ਲਈ ਪੰਮੀ ਨਾਲ ਮੇਰਾ ਅੱਖ ਮਟੱਕਾ ਪਹਿਲੇ ਦਿਨ ਤੋਂ ਹੀ ਸ਼ੁਰੂ ਹੋ ਗਿਆ ਸੀ। ਪਰ ਸਮੱਸਿਆ ਇਹ ਸੀ ਕਿ ਪੰਮੀ ਨੂੰ ਉਹਦੇ ਘਰਦੇ ਕੰਮ 'ਤੇ ਛੱਡਦੇ ਲਿਜਾਂਦੇ ਸਨ। ਕੰਮ 'ਤੇ ਅਨੇਕਾਂ ਲੋਕਾਂ ਦੀ ਮੌਜ਼ੂਦਗੀ ਵਿਚ ਉਸ ਨਾਲ ਕੋਈ ਚੱਜ ਨਾਲ ਗੱਲ ਨਹੀਂ ਸੀ ਹੋ ਸਕਦੀ। ਸਮਝੋ ਅੱਖਾਂ ਸੇਕਣ ਵਾਲਾ ਇਸ਼ਕ ਹੀ ਸੀ।
ਜਿਵੇਂ ਕਹਿੰਦੇ ਹੁੰਦੇ ਨੇ ਧੀਏ ਗੱਲ ਕਰ ਨੂੰਹੇਂ ਕੰਨ ਕਰ, ਇਉਂ ਇਕ ਦਿਨ ਪੰਮੀ ਨੇ ਕਿਸੇ ਨੂੰ ਸੁਣਾ ਕੇ ਮੇਰੇ ਕੰਨੀਂ ਇਹ ਗੱਲ ਪਾ ਦਿੱਤੀ ਕਿ ਉਹ ਸ਼ਾਮ ਨੂੰ ਸਥਾਨਕ ਕਾਲਜ ਵਿਚ ਅੰਗਰੇਜ਼ੀ ਸਿੱਖਣ ਜਾਂਦੀ ਹੈ।
ਚਾਮ੍ਹਲ ਕੇ ਮੈਂ ਵੀ ਉਹਦੇ ਵਾਲੀ ਕਲਾਸ ਵਿਚ ਉੱਦਣ ਹੀ ਦਾਖਲਾ ਲੈ ਲਿਆ। ਕਲਾਸ ਦੇ ਸ਼ੁਰੂ ਹੋਣ ਤੋਂ ਅੱਧਾ ਪੌਣਾ ਘੰਟਾ ਪਹਿਲਾਂ ਉਹ ਆ ਜਾਂਦੀ ਤੇ ਅਸੀਂ ਕੰਨਟੀਨ ਵਿਚ ਬੈਠ ਕੇ ਇਸ਼ਕ ਫਰਮਾਉਂਦੇ ਰਹਿੰਦੇ। ਕਲਾਸ ਵਿਚ ਵੀ ਇਕੱਠੇ ਬੈਂਚ ਦੇ ਥੱਲੇ ਦੀ ਇਕ ਦੂਸਰੇ ਦਾ ਹੱਥ ਫੜ੍ਹ ਕੇ ਬੈਠੇ ਰਹਿੰਦੇ। ਮੈਨੂੰ ਅੰਗਰੇਜ਼ੀ ਸਿੱਖਣ ਦੀ ਲੋੜ੍ਹ ਤਾਂ ਨਹੀਂ ਸੀ, ਇਹ ਮਹਿਜ਼ ਇਕ ਬਹਾਨਾ ਹੀ ਸੀ ਪੰਮੀ ਦੇ ਸਾਥ ਦਾ ਨਿੱਘ ਮਾਨਣ ਦਾ।
ਇਕ ਦਿਨ ਗੱਲਾਂ ਗੱਲਾਂ ਵਿਚ ਪੰਮੀ ਨੇ ਮੈਨੂੰ ਦੱਸਿਆ ਕਿ ਸਾਡੀ ਕਲਾਸ ਦੀ ਇਕ ਅੰਗਰੇਜ਼ ਕੁੜੀ ਮੈਨੂੰ ਬਹੁਤ ਨਿਹਾਰਦੀ ਰਹਿੰਦੀ ਹੈ। ਬਿਐਂਕਾ ਨਾਮ ਦੀ ਉਹ ਰਸ਼ੀਅਨ ਕੁੜੀ ਐਨੀ ਹੁਸਨਾਕ ਸੀ ਕਿ ਹੁਸੀਨ ਸ਼ਬਦ ਵੀ ਉਹਦੇ ਲਈ ਬਹੁਤ ਛੋਟਾ ਜਾਪਦਾ ਹੈ। ਪਰ ਪੰਮੀ ਦੇ ਇਸ਼ਕ ਵਿਚ ਅੰਨ੍ਹੇ ਹੋਏ ਨੇ ਮੈਂ ਉਸ ਵੱਲ ਕਦੇ ਗੌਰ ਹੀ ਨਹੀਂ ਸੀ ਕੀਤੀ।
ਉਸ ਤੋਂ ਉਪਰੰਤ ਮੈਂ ਬਿਐਂਕਾਂ 'ਤੇ ਤਾੜ ਰੱਖਣ ਲੱਗ ਪਿਆ। ਸੱਚਮੁੱਚ ਹੀ ਜਦੋਂ ਮੈਂ ਦੇਖਦਾ ਤਾਂ ਉਹ ਮੇਰੇ ਵੱਲ ਦੇਖ ਰਹੀ ਹੁੰਦੀ। ਬਸ ਫੇਰ ਕੀ ਸੀ, ਜਿਵੇਂ ਹੂਵਰ ਦੀ ਵੈਕਿਊਮ ਕਲੀਨਰ ਕੂੜੇ ਨੂੰ ਖਿੱਚਦੀ ਹੈ, ਉਵੇਂ ਮੈਂ ਬਿਐਂਕਾ ਵੱਲ ਖਿੱਚਿਆ ਗਿਆ। ਹੱਥ ਫੜ੍ਹੀ ਤਾਂ ਮੈਂ ਪੰਮੀ ਦਾ ਬੈਠਾ ਸੀ। ਪਰ ਸੋਚ ਬਿਐਂਕਾ ਬਾਰੇ ਰਿਹਾ ਸੀ। ਮੇਰਾ ਚਿੱਤ ਕਰੇ ਮੈਂ ਪੰਮੀ ਨੂੰ ਧੱਕਾ ਮਾਰ ਕੇ ਬਿਐਂਕਾ ਨੂੰ ਨਾਲ ਬਿਠਾ ਲਵਾਂ। ਮੈਂ ਪੱਕਾ ਮਨ ਬਣਾ ਲਿਆ ਸੀ ਕਿ ਕਲਾਸ ਖਤਮ ਹੋਣ ਤੋਂ ਬਾਅਦ ਪੰਮੀ ਨੂੰ ਤੋਰ ਕੇ ਬਿਐਂਕਾਂ ਨੂੰ ਟੋਹ ਕੇ ਦੇਖਾਂਗਾ।
ਬਦਕਿਸਮਤੀ ਨਾਲ ਪਹਿਲੇ ਦਿਨ ਬਿਐਂਕਾਂ ਨੂੰ ਠੋਰ੍ਹਣ ਦਾ ਮੈਨੂੰ ਦਾਅ ਨਾ ਲੱਗ ਸਕਿਆ, ਕਿਉਂਕਿ ਉਹ ਕਾਲਜੋਂ ਨਿਕਲਦੀ ਭੱਜ ਕੇ ਬਾਹਰ ਖੜ੍ਹੀ ਟੈਕਸੀ ਵਿਚ ਬੈਠ ਕੇ ਚਲੀ ਗਈ, ਜੋ ਸ਼ਾਇਦ ਉਸ ਨੇ ਪਹਿਲਾਂ ਹੀ ਬੁੱਕ ਕਰ ਰੱਖੀ ਸੀ। ਮੈਂ ਹੱਥ ਮਲਦਾ ਜਿਹਾ ਰਹਿ ਗਿਆ। ਕਲਾਸ ਵੀ ਹਫਤੇ ਵਿਚ ਇਕ ਦਿਨ ਲੱਗਦੀ ਸੀ। ਗੱਲ ਅਗਲੇ ਹਫਤੇ 'ਤੇ ਜਾ ਪਈ ਸੀ। ਮੇਰਾ ਚਿੱਤ ਕਰੇ ਕੰਧਾਂ ਵਿਚ ਟੱਕਰਾਂ ਮਾਰਾਂ।
ਬੜਾ ਔਖੇ ਹੋ ਕੇ ਅਗਲੇ ਹਫਤੇ ਦੀ ਉਹ ਸੁਲੱਖਣੀ ਘੜੀ ਲਿਆਂਦੀ। ਇਸ ਵਾਰ ਮੈਂ ਫਾਇਰ ਫੌਕਾ ਨਹੀਂ ਸੀ ਜਾਣ ਦੇਣਾ ਚਾਹੁੰਦਾ। ਇਸ ਲਈ ਮੈਂ ਆਪਣੇ ਇਕ ਕਾਰ ਵਾਲੇ ਦੋਸਤ ਮੋਹਣੀ ਨੂੰ ਬੁਲਾ ਲਿਆ ਸੀ ਤਾਂ ਕੇ ਜੇ ਬਿਐਂਕਾਂ ਟੈਕਸੀ ਵਿਚ ਬੈਠ ਕੇ ਵੀ ਜਾਵੇ ਤਾਂ ਅਸੀਂ ਉਸਦਾ ਪਿੱਛਾ ਕਰਕੇ ਉਸਦੇ ਘਰ ਦਾ ਪਤਾ ਲਾ ਲਈਏ।
ਕਾਲਜੋਂ ਛੁੱਟੀ ਹੋਣ ਬਾਅਦ ਪੰਮੀ ਦੇ ਉਸਦੇ ਬਾਪ ਨਾਲ ਦਫਾ ਹੁੰਦਿਆਂ ਹੀ ਮੈਂ ਬਿਐਂਕਾ ਤੋਂ ਪਹਿਲਾਂ ਭੱਜ ਕੇ ਬਾਹਰ ਕਾਰ ਵਿਚ ਇੰਤਜ਼ਾਰ ਕਰ ਰਹੇ ਮੋਹਣੀ ਦੀ ਕਾਰ ਵਿਚ ਬੈਠ ਗਿਆ।
ਬਿਐਂਕਾ ਦੇ ਬਾਹਰ ਨਿਕਲਦਿਆਂ ਹੀ ਮੈਂ ਮੋਹਣੀ ਨੂੰ ਦਿਖਾਉਂਦਿਆਂ ਦੱਸਿਆ, "ਔਹੀ ਐ... ਚੀਨੀ ਕਬੂਤਰੀ... ਕਾਲੀ ਸਕੱਰਟ ਵਾਲੀ।"
"ਦੀਪ ਭੁੱਲ'ਜਾ ਇਹ ਤੇਰੀ ਛੱਤਰੀ 'ਤੇ ਨ੍ਹੀਂ ਬਹਿੰਦੀ... ਲਿੱਖਾ ਕੇ ਲੈ ਲੈ।"
"ਮੈਨੂੰ ਗੁੱਸਾ ਨਾ ਦਵਾ।"
"ਭਾਵੇਂ ਸੌ ਸੌ ਪੌਂਡ ਦੀ ਸ਼ਰਤ ਲਾ ਲੈ।" ਮੋਹਣੀ ਸਵੈਵਿਸ਼ਵਾਸ ਨਾਲ ਬੋਲਿਆ।
"ਅੱਛਾ ਫੜ੍ਹਾ ਗੱਡੀ ਫੇਰ। ਤੈਨੂੰ ਜੱਟ ਹੱਥ 'ਤੇ ਸਰੋਂ ਜਮਾ ਕੇ ਦਿਖਾਉਂਦੈ।"
"ਤੇਰੇ ਕੋਲ ਤਾਂ ਲਾਇਸੈਂਸ ਨ੍ਹੀਂ ਬਾਈ?"
"ਗੱਡੀ ਮੈਂ ਚਲਾਉਣੀ ਐ ਕਿ ਲਾਇਸੈਂਸ ਨੇ? ਆਹ ਬੈਠ ਪਸੈਂਜ਼ਰ ਸੀਟ 'ਤੇ।"
ਗੱਡੀ ਗੇਅਰ ਵਿਚ ਪਾ ਕੇ ਮੈਂ ਤੁਰੀ ਜਾਂਦੀ ਬਿਐਂਕਾ ਅਤੇ ਉਸਦੀ ਸਹੇਲੀ ਦੇ ਕੋਲ ਜਾ ਲਾਈ, "ਬਿਐਂਕਾ ਆਉ ਤੁਹਾਨੂੰ ਮੈਂ ਛੱਡ ਆਉਂਦਾ ਹਾਂ।"
"ਨੌ ਥੈਂਕਸ।" ਉਸਦੀ ਸਹੇਲੀ ਇਜ਼ਬਲ ਨੇ ਉੱਤਰ ਦਿੱਤਾ ਤੇ ਉਹ ਬਿਨਾ ਰੁਕੇ ਤੁਰਦੀਆਂ ਗਈਆਂ।
"ਤੈਨੂੰ ਚਗਲੇ ਜਿਹੀਏ ਕਿਸੇ ਨੇ ਪੁੱਛਿਐ?" ਇਜ਼ਬਲ ਨੂੰ ਘੂਰਦਾ ਹੋਇਆ ਮੈਂ ਉਹਨਾਂ ਦੇ ਨਾਲ ਨਾਲ ਧੀਮੀ ਰਫਤਾਰ ਵਿਚ ਕਾਰ ਚਲਾਉਂਦਾ ਹੋਇਆ ਬਿਐਂਕਾ ਨੂੰ ਮੁੜ ਮੁਖਾਤਿਬ ਹੋਇਆ, "ਕੰਮਔਨ ਬਿਐਂਕਾ, ਬੇਬ(ਲਾਡੋ) ਮੀਂਹ ਪੈਣ ਵਾਲੈ, ਭਿੱਜ ਕੇ ਸਾਰਾ ਰੂਪ ਚੋਅ'ਜੂਗਾ।... ਆ'ਜਾ ਬਹਾਨੇ ਨਾਲ ਸਾਡੀ ਗੱਡੀ ਪਵਿੱਤਰ ਹੋਜੂ।"
ਉਹ ਦੋਨੋਂ ਜਣੀਆਂ ਕੋਈ ਜੁਆਬ ਦਿੱਤੇ ਬਿਨਾਂ ਮੁਸਕੁਰਾ ਕੇ ਆਪਣੇ ਰਾਹ ਤੁਰਦੀਆਂ ਗਈਆਂ।
"ਛੱਡ ਖਹਿੜਾ ਯਾਰ... ਦੀਪ ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ... ਟਾਇਮ ਵੇਸਟ ਕਰਨ ਦਾ ਕੋਈ ਫਾਇਦਾ ਨ੍ਹੀਂ... ਤੂੰ ਸ਼ਰਤ ਦੇ ਸੌ ਪੌਂਡ ਨਾ ਦੇਈ।"
"ਚੁੱਪ ਕਰ, ਮੈਂ ਚਪੇੜ ਮਾਰਨੀ ਆ... ਮੁਰਦਾ ਬੋਲੂ ਕਫਨ ਪਾੜੂ।" ਮੋਹਣੀ ਨੂੰ ਝਿੜਕਦਿਆਂ ਮੈਂ ਉਹਨਾਂ ਨਾਲ ਕਾਰ ਤੋਰਦਾ ਗਿਆ, "ਉਏ ਬਾਬਾ ਗੁਰੂ ਮਨ ਲੈ ਗੱਲ ਮੇਰੀ ਆਜਾ ਬੈਠ... ਨਹੀਂ ਮੈਂ ਕਾਰ ਇੱਥੇ ਈ ਸਿੱਟ ਕੇ ਆਪ ਤੇਰੇ ਨਾਲ ਤੁਰਨ ਲੱਗ ਜਾਣੈ।... ਮਿੰਨਤ ਆਲੀ ਗੱਲ ਆ... ਹਾੜੇ ਹਾੜੇ ਮੰਨ'ਜਾ ਯਾਰ?"
ਤਰਲਾ ਕਰਦੇ ਦਾ ਮੇਰਾ ਬਿਚਾਰਾ ਜਿਹਾ ਮੂੰਹ ਬਣਿਆ ਦੇਖ ਕੇ ਖੌਰੇ ਉਸ ਨੂੰ ਤਰਸ ਆ ਗਿਆ ਸੀ। ਉਹ ਰੁੱਕ ਕੇ ਦੋਨੋਂ ਕਾਰ ਵੱਲ ਆਹੁਲੀਆਂ। ਮੈਂ ਜਦੇ ਹੀ ਮੋਹਣੀ ਦੇ ਮੋਢੇ 'ਤੇ ਧੱਫਾ ਮਾਰ ਕੇ ਉਸਨੂੰ ਬਾਹਰ ਨਿਕਲਣ ਲਈ ਧੱਕਾ ਮਾਰਿਆ, "ਉੱਠ ਉੱਠ ਸਾਲਿਆ ਪਿੱਛੇ ਬੈਠ ਪਿੱਛੇ ਝਟ ਦੇਣੇ। ਤੂੰ ਆਪਦੇ ਬੰਟੇ ਖੇਡ, ਮੈਂ ਆਪਦੇ ਖੈਡਦਾਂ।"
ਮੋਹਣੀ ਇਜ਼ਬਲ ਨਾਲ ਪਿੱਛੇ ਬੈਠ ਗਿਆ ਤੇ ਬਿਐਂਕਾ ਮੇਰੇ ਬਰਾਬਰ ਮੂਹਰਲੀ ਸੀਟ 'ਤੇ ਬਿਰਾਜਮਾਨ ਹੋ ਗਈ। ਗੱਡੀ ਨੂੰ ਸਪਰੋਟਸ ਗੇਅਰ ਵਿਚ ਪਾ ਕੇ ਮੈਂ ਬਿਐਂਕਾ ਨੂੰ ਪੁੱਛਿਆ, "ਕਿਉਂ ਆਉਂਦੈ ਨਜ਼ਾਰਾ?"
"ਮੰਗਵੀਂ ਕਾਰ ਲੱਗਦੀ ਐ... ਜਿਹੜਾ ਸ਼ੇਖੀ ਜਿਹੀ ਮਾਰਦੈ... ਹੌਲੀ ਚਲਾ ਮੈਨੂੰ ਡਰ ਲੱਗਦੈ।"
ਸ਼ਰਮਿੰਦਾ ਜਿਹਾ ਹੋ ਕੇ ਇਕਦਮ ਮੈਂ ਗੱਡੀ ਦੀ ਰਫਤਾਰ ਘਟਾ ਦਿੱਤੀ। ਉਹਨਾਂ ਦੇ ਘਰ ਵੱਲ ਜਾਂਦੇ ਅਸੀਂ ਇਕ ਦੂਜੇ ਬਾਰੇ ਗੱਲਬਾਤ ਰਾਹੀਂ ਵਾਕਫੀਅਤ ਵਧਾਉਂਦੇ ਰਹੇ। ਉਹਨਾਂ ਦੀ ਅੰਗਰੇਜ਼ੀ ਐਨੀ ਮਾੜੀ ਨਹੀਂ ਸੀ, ਜਿੰਨੀ ਉਹ ਸਮਝਦੀਆਂ ਸਨ। ਮੂਲ ਰੂਪ ਵਿਚ ਤਾਂ ਅਸੀਂ ਚਾਰੋ ਅੰਗਰੇਜ਼ੀ ਵਿਚ ਗੱਲ ਕਰਦੇ। ਪਰ ਜਦੋਂ ਕੋਈ ਪਰਦੇ ਵਾਲੀ ਗੱਲ ਕਰਨੀ ਹੁੰਦੀ ਉਹ ਆਪਸ ਵਿਚ ਇਕ ਦੂਜੀ ਨਾਲ ਰਸ਼ੀਅਨ ਵਿਚ ਕਰਦੀਆਂ ਤੇ ਅਸੀਂ ਪੰਜਾਬੀ ਵਿਚ।ਇਉਂ ਸਾਨੂੰ ਉਹਨਾਂ ਦੀ ਆਪਸੀ ਗੱਲ ਸਮਝ ਨਾ ਆਉਂਦੀ ਤੇ ਉਹਨਾਂ ਨੂੰ ਸਾਡੀ।
ਰਸਤੇ ਵਿਚ ਪੈਂਦੇ ਇਕ ਪੱਬ ਕੋਲ ਗੱਡੀ ਰੋਕ ਕੇ ਮੈਂ ਉਹਨਾਂ ਨੂੰ ਉੱਥੇ ਬੈਠ ਕੇ ਗੱਲਾਂ ਕਰਨ ਦੀ ਸਲਾਹ ਦਿੱਤੀ, ਜੋ ਉਹਨਾਂ ਖਿੜੇ ਮੱਥੇ ਸਵਿਕਾਰ ਕਰ ਲਿੱਤੀ।
ਪੱਬ ਚੋਂ ਮੈਂ, ਮੋਹਣੀ ਤੇ ਇਜ਼ਬਲ ਨੇ ਬੀਅਰਾਂ ਲੈ ਲਈਆਂ ਤੇ ਬਿਐਂਕਾਂ ਨੇ ਪਾਇਨਐਪਲ ਸ਼ੈਂਡੀ, ਕਿਉਂਕਿ ਉਸਨੇ ਆਪਣੀ ਮਾਲਕਣ ਦਾ ਬੱਚਾ ਸੰਭਾਲਣਾ ਸੀ। ਉਹਨਾਂ ਵਾਂਗ ਗਰੀਬ ਮੁਲਕਾਂ ਚੋਂ ਅਨੇਕਾਂ ਹੀ ਕੁੜੀਆਂ ਆ ਕੇ ਇੰਗਲੈਂਡ ਦੇ ਅਮੀਰਾਂ ਦੇ ਘਰ ਨੌਕਰ ਲੱਗੀਆਂ ਹੋਈਆਂ ਸਨ। ਖੈਰ, ਗੱਲਾਂਬਾਤਾਂ ਨਾਲ ਮੈਂ ਬਿਐਂਕਾਂ 'ਤੇ ਆਪਣੇ ਵਿਕਤਿਤਵ ਦੀ ਪੂਰੀ ਧਾਕ ਜਮਾ ਦਿੱਤੀ। ਸਪਤਾਹ ਅੰਤ 'ਤੇ ਸਾਡੀ ਚਾਰਾਂ ਦੀ ਅਗਲੀ ਮਿਲਣੀ ਦਾ ਪ੍ਰੋਗਰਾਮ ਵੀ ਉਲੀਕਿਆ ਗਿਆ ਤੇ ਅਸੀਂ ਤੁਰ ਪਏ।
ਇਜ਼ਬਲ ਦਾ ਘਰ ਉਥੋਂ ਨਜ਼ਦੀਕ ਹੀ ਸੀ। ਮੈਂ ਮੋਹਣੀ ਨੂੰ ਉਸ ਨੂੰ ਛੱਡਣ ਭੇਜ ਦਿੱਤਾ ਤੇ ਆਪ ਬਿਐਂਕਾ ਨੂੰ ਛੱਡਣ ਕਾਰ ਵਿਚ ਚਲਾ ਗਿਆ। ਬਿਐਂਕਾ ਦੀ ਸੜਕ 'ਤੇ ਜਾ ਕੇ ਉਸ ਦੇ ਘਰ ਤੋਂ ਕੁਝ ਗਜ਼ ਦੂਰੀ 'ਤੇ ਮੈਂ ਕਾਰ ਰੋਕ ਲਈ। ਬਿਐਂਕਾ ਨੇ ਇਸ਼ਾਰੇ ਨਾਲ ਮੈਨੂੰ ਆਪਣਾ ਘਰ ਦਿਖਾ ਦਿੱਤਾ।
ਕੁਝ ਦੇਰ ਅਸੀਂ ਇਧਰ ਉਧਰ ਦੀਆਂ ਗੱਲਾਂ ਕਰਦੇ ਰਹੇ। ਫੇਰ ਅਚਾਨਕ ਜਿਵੇਂ ਸਾਡੀਆਂ ਗੱਲਾਂ ਮੁੱਕ ਗਈਆਂ ਹੁੰਦੀਆਂ ਨੇ, ਅਸੀਂ ਦੋਨੋਂ ਖਾਮੋਸ਼ ਹੋ ਗਏ।
ਅੱਖਾਂ ਵਿਚ ਅੱਖਾਂ ਪਾ ਕੇ ਕੁਝ ਦੇਰ ਦੇਖਦੇ ਰਹਿਣ ਬਾਅਦ ਮੈਂ ਬਿਐਂਕਾ ਦੇ ਗਲ੍ਹ੍ਹ ਵਿਚ ਬਾਂਹ ਪਾ ਕੇ ਆਪਣਾ ਮੂੰਹ ਆਹੀਸਤਾ ਆਹੀਸਤਾ ਬਿਐਂਕਾ ਵੱਲ ਵਧਾਉਣਾ ਸ਼ੁਰੂ ਕਰ ਦਿੱਤਾ। ਮੇਰੇ ਚੁੰਮਣ ਸੱਦੇ ਨੂੰ ਪ੍ਰਵਾਨ ਕਰਦਿਆਂ ਹੌਲੀ ਹੌਲੀ ਲਿਆ ਕੇ ਉਸ ਨੇ ਆਪਣੇ ਹੋਂਠ ਮੇਰੇ ਬੁੱਲ੍ਹਾਂ ਨਾਲ ਜੋੜ ਦਿੱਤੇ। ਇਕ ਦੂਜੇ ਤੋਂ ਵਿਪਰਿਤ ਦਿਸ਼ਾਂ ਵਿਚ ਧੌਣਾਂ ਮਾੜੀਆਂ ਜਿਹੀਆਂ ਟੇਡੀਆਂ ਕਰਕੇ ਅਸੀਂ ਇਕ ਦੂਸਰੇ ਨੂੰ ਚੁੰਮਣਾ ਆਰੰਭ ਕਰ ਦਿੱਤਾ। ਬਿਐਂਕਾਂ ਨੇ ਆਪਣੇ ਦੋਨੇ ਹੱਥਾਂ ਵਿਚ ਮੇਰੀਆਂ ਗੱਲ੍ਹਾਂ ਲੈ ਲਈਆਂ ਤੇ ਉਹ ਵੇਗਮਤਾ ਨਾਲ ਅੱਖਾਂ ਮੁੰਦ ਕੇ ਚੁੰਮਣ ਪ੍ਰਕ੍ਰਿਆ ਨੂੰ ਹੋਰ ਗੂੜਾ ਤੇ ਡੂੰਗਾ ਕਰਦੀ ਗਈ...। ਓਰਲ ਸੈਕਸ ਕਰਦਿਆਂ ਮੈਂ ਆਪਣੇ ਦੂਜੇ ਵੇਹਲੇ ਹੱਥ ਨੂੰ ਆਹਰੇ ਲਾਉਣ ਲਈ ਉਸਦੇ ਪੱਟਾਂ ਵਿਚਾਲੇ ਰੱਖ ਕੇ ਸਹਿਲਾਉਣਾ ਸ਼ੁਰੂ ਕਰ ਦਿੱਤਾ।
ਲੋਹਾ ਗਰਮ ਹੋਇਆ ਦੇਖ ਕੇ ਮੈਂ ਉਸ ਦੇ ਪੱਟਾਂ ਨੂੰ ਸਪਰਸ਼ ਕਰਦੇ ਆਪਣੇ ਮੁਬਾਰਕ ਹੱਥ ਨਾਲ ਕਾਰ ਦੀ ਸੀਟ ਦੀ ਫਿਰਕੀ ਘੁੰਮਾ ਕੇ ਸੀਟ ਲੰਮੀ ਪਾਉਂਦੇ ਪਾਉਂਦੇ ਨੇ ਉਸਨੂੰ ਲਿਟਾ ਲਿਆ। ਆਕਰਮਣ ਕਰਨ ਦੇ ਮਕਸਦ ਨਾਲ ਮੈਂ ਆਪਣੀ ਬੈਲਟ ਦੇ ਬੱਕਲ ਨੂੰ ਪਟੱਕ ਦੇਣੇ ਖੋਲ੍ਹਿਆ ਤਾਂ ਉਸਨੇ ਇਕਦਮ ਆਪਣੇ ਹੋਂਠ ਮੇਰੇ ਬੁੱਲ੍ਹਾਂ ਤੋਂ ਅਜ਼ਾਦ ਕਰਵਾਉਂਦੀ ਹੋਈ ਨੇ ਧੱਕਾ ਮਾਰਕੇ ਮੈਨੂੰ ਆਪਣੇ ਤੋਂ ਉਠਾ ਲਿਆ, "ਨੋ ਡੀਪ! ਆਪਾਂ ਨੂੰ ਇਹ ਸਭ ਨਹੀਂ ਸੀ ਕਰਨਾ ਚਾਹੀਦਾ।..."
ਮੌਕਾ ਸਾਂਭਣ ਲਈ ਮੈਂ ਵੀ ਬੀਬਾ ਬਣ ਗਿਆ, "ਸੌਰੀ ਯਾਰ... ਮੈਥੋਂ ਗਲਤੀ ਹੋ ਗਈ... ਐਡੀ ਜਲਦਬਾਜ਼ੀ ਮੈਨੂੰ ਨਹੀਂ ਸੀ ਕਰਨੀ ਚਾਹੀਦੀ... ਅਜੇ ਤਾਂ ਆਪਾਂ ਇਕ ਦੂਜੇ ਨੂੰ ਚੰਗੀ ਤਰ੍ਹਾਂ ਜਾਣਦੇ ਵੀ ਨਹੀਂ।"
ਉਸਦੇ ਵਾਲ ਰਬੜਬੈਂਡ ਚੋਂ ਖੁੱਲ੍ਹ ਕੇ ਖਿਲਰੇ ਪਏ ਸਨ ਤੇ ਉਹ ਸੀਟ 'ਤੇ ਦੋਨਾਂ ਹੱਥਾਂ ਨਾਲ ਮੱਥਾ ਫੜ੍ਹੀ ਬੈਠੀ ਸੀ।
"ਓ ਸ਼ਿੱਟ!... ਮੈਨੂੰ ਕੀ ਹੋ ਗਿਆ ਸੀ।... ਗਲਤੀ ਮੇਰੀ ਹੀ ਹੈ। ਮੈਨੂੰ, ਤੈਨੂੰ ਉਕਸਾਉਣਾ ਨਹੀਂ ਸੀ ਚਾਹੀਦਾ!"
ਮੈਂ ਬੈਲਟ ਬੰਨ੍ਹਣ ਲੱਗਾ, "ਚੱਲ ਕੋਈ ਗੱਲ ਨਹੀਂ... ਕੁਸ਼ ਨ੍ਹੀਂ ਹੋਇਆ। ਡੁੱਲੇ ਬੇਰਾਂ ਦਾ ਅਜੇ ਕੀ ਵਿਗੜਿਐ?"
ਆਪਣੇ ਕੱਪੜੇ ਸੂਤ ਕਰਕੇ ਉਸ ਨੇ ਵਾਲ ਬੰਨ੍ਹੇ ਤੇ ਆਪਣਾ ਪਰਸ ਚੁੱਕਦੀ ਹੋਈ ਬੋਲੀ, "ਮੈਨੂੰ ਚੱਲਣਾ ਚਾਹੀਦੈ। ਬਾਏ! ਫੇਰ ਉਦਣ ਮਿਲਦੇ ਹਾਂ।"
"ਸੀ ਯਾਅ!" ਮੈਂ ਮੂੰਹ ਅੱਡੀ ਉਹਨੂੰ ਜਾਂਦੀ ਨੂੰ ਦੇਖਦਾ ਹੋਇਐ ਸੀਟ ਇਕੱਠੀ ਕਰਨ ਲੱਗ ਪਿਆ।
ਮੋਹਣੀ ਨੂੰ ਮੈਂ ਇਸ ਵਾਕੇ ਬਾਰੇ ਕੁਝ ਨਾ ਦੱਸਿਆ ਤੇ ਕਿਹਾ ਕਿ ਮੈਂ ਉਸ ਨੂੰ ਉਤਾਰ ਕੇ ਉਵੇਂ ਮੁੜ ਆਇਆ ਸੀ।
ਮਿਥੇ ਪ੍ਰੋਗਰਾਮ ਅਨੁਸਾਰ ਮੈਂ ਅਤੇ ਮੋਹਣੀ ਨੇ ਉਹਨਾਂ ਨੂੰ ਸ਼ਨੀਵਾਰ ਸ਼ਾਮ ਨੂੰ ਚੁੱਕ ਲਿਆ ਤੇ ਅਸੀਂ ਬ੍ਰਮਿੰਘਮ ਸਿਟੀ ਸੈਂਟਰ ਚਲੇ ਗਏ। ਕੁਝ ਦੇਰ ਬਾਰ ਵਿਚ ਬੈਠ ਕੇ ਦਾਰੂ ਪੀਂਦੇ ਗੱਲਾਂ ਕਰਦੇ ਰਹੇ।ਉਦਣ ਦੀ ਘਟਨਾ ਤੋਂ ਬਾਅਦ ਬਿਐਂਕਾ ਮੇਰੇ 'ਤੇ ਖਾਸੀ ਫਿਦਾ ਹੋਈ ਪਈ ਸੀ। ਇਜ਼ਬਲ ਨੇ ਮੋਹਣੀ ਨੂੰ ਦੱਸ ਦਿੱਤਾ ਸੀ ਕਿ ਉਸ ਕੋਲ ਪ੍ਰੇਮੀ ਹੈ, ਇਸ ਲਈ ਉਹ ਸਿਰਫ ਉਸਦੀ ਦੋਸਤ ਬਣੀ ਰਹਿਣਾ ਚਾਹੁੰਦੀ ਹੈ। ਉਸ ਤੋਂ ਉਪਰੰਤ ਅਸੀਂ ਨਾਇਟ ਕਲੱਬ ਵਿਚ ਜਾ ਕੇ ਨੱਚਦੇ ਅਤੇ ਖਰਮਸਤੀਆਂ ਕਰਦੇ ਰਹੇ।
ਦੇਰ ਰਾਤ ਕਲੱਬ ਵਿਚੋਂ ਨਿਕਲਣ ਬਾਅਦ ਕਾਰ ਵਿਚ ਬੈਠਦਿਆਂ ਮੈਂ ਬਿਐਂਕਾ ਨੂੰ ਕਿਹਾ, "ਬਿਐਂਕਾ, ਅੱਜ ਬਹੁਤ ਮਜ਼ਾ ਆਇਆ। ਥੈਂਕਸ।"
"ਮੈਨੂੰ ਤਾਂ ਨਹੀਂ, ਮੈਂ ਤਾਂ ਅਜੇ ਮਜ਼ਾ ਲੈਣੈ।... ਤੈਨੂੰ ਤਾਂ ਮੈਂ ਆਪਣੀ ਮਾਲਕਣ ਦੇ ਘਰ ਲਿਜਾ ਨਹੀਂ ਸਕਦੀ। ਤੂੰ ਮੈਨੂੰ ਆਪਣੇ ਘਰ ਲੈ ਚੱਲ ਸਵੇਰ ਹੋਣ ਤੱਕ ਖੂਬ ਪਿਆਰ ਕਰਾਂਗੇ।"
ਮੈਂ ਅਚੰਭਿਤ ਜਿਹਾ ਹੋ ਗਿਆ। ਹੁਣ ਮੈਂ ਉਸਨੂੰ ਕੀ ਦੱਸਦਾ ਕਿ ਦੇਸੀ ਸਭਿਆਚਾਰ ਕਾਰਨ ਲਿਜਾ ਤਾਂ ਮੈਂ ਵੀ ਨਹੀਂ ਸੀ ਸਕਦਾ। ਮੈਂ ਮੋਹਣੀ ਨੂੰ ਕਿਹਾ ਕਿ ਸਾਨੂੰ ਹੋਟਲ ਵਿਚ ਉਤਾਰ ਕੇ ਉਹ ਇਜ਼ਬਲ ਨੂੰ ਉਸਦੇ ਘਰ ਛੱਡ ਦੇਵੇ।
ਹੋਟਲ ਮੂਹਰੇ ਉਤਰਨ ਲੱਗਿਆਂ ਮੈਂ ਮੋਹਣੀ ਤੋਂ ਹੋਟਲ ਦਾ ਬਿੱਲ ਦੇਣ ਲਈ ਸ਼ਰਤ ਵਾਲੇ ਸੌ ਪੌਂਡ ਲੈ ਲਿੱਤੇ।
ਹੋਟਲ ਦੇ ਕਮਰੇ ਵਿਚ ਜਾਂਦਿਆਂ ਹੀ ਉਹ ਮੈਨੂੰ ਇਉਂ ਚਿੰਬੜ ਗਈ, ਜਿਵੇਂ ਅੱਗ ਪੈਟਰੋਲ ਨੂੰ ਫੜ੍ਹਦੀ ਹੈ। ਬਿਐਂਕਾਂ ਦੇ ਹੇਠ ਲੇਟਿਆਂ ਜਦੋਂ ਮੈਂ ਆਪਣੀਆਂ ਉਂਗਲਾਂ ਖਿੰਡਾ ਕੇ ਆਪਣੇ ਨੁੰਹਾਂ ਦੀ ਕੰਘੀ ਉਸਦੀ ਨੰਗੀ ਢੂਹੀ 'ਤੇ, ਮੌਰਾਂ ਤੋਂ ਲੱਕ ਤੱਕ ਹੱਲ੍ਹ ਵਾਹੁਣ ਵਾਂਗ ਫੇਰੀ ਤਾਂ ਸਰੂਰ ਨਾਲ ਉਹ ਚੀਖ ਉੱਠੀ, "ਹਾ....ਅ.....ਏ...!"
ਇਹ ਸੁਣ ਕੇ ਉਸਨੂੰ ਆਨੰਦ ਪ੍ਰਦਾਨ ਕਰਨ ਲਈ ਮੈਂ ਆਪਣੇ ਕਈ ਹੁਨਰ ਇਸਤੇਮਾਲ ਕੀਤੇ। ਮੇਰੇ ਹਰ ਤਜ਼ਰਬੇ ਉੱਤੇ ਉਸਨੂੰ ਵਧੇਰੇ ਲੋਰ ਚੜ੍ਹ ਜਾਂਦੀ ਤੇ ਉਂਘਲਾਈ ਜਿਹੀ ਅਵਾਜ਼ ਵਿਚ ਬੁੜਬੁੜਾ ਉੱਠਦੀ, " ਆਈ ਲਵ ਯੂ ਮਖਾ...ਇ...ਲ... ਆਈ ਲਵ ਯੂ ਮਖਾਇਲ।"
ਮੇਰੇ ਮੁਤਾਬਕ ਮਖਿਆਲ ਦੇ ਉਚਾਰਨ ਨਾਲ ਮਿਲਦਾ ਜੁਲਦਾ ਸ਼ਾਇਦ ਇਹ ਉਹਨਾਂ ਦੀ ਭਾਸ਼ਾ ਦਾ ਕੋਈ ਸ਼ਬਦ ਹੋਵੇਗਾ, ਜਿਸਦਾ ਅਰਥ 'ਹਾਏ ਰੱਬਾ ਮੈਂ ਮਰ'ਗੀ' ਵਰਗਾ ਕੁਝ ਹੋਵੇਗਾ।
ਸਵੇਰ ਦੇ ਗਿਆਰਾਂ ਵਜੇ ਤੱਕ ਅਸੀਂ ਬਿਨਾ ਸੁੱਤੇ ਕਈ ਵਾਰ ਸੇਜ ਨ੍ਰਿਤ ਕੀਤਾ।ਬਾਰਾਂ ਵਜੇ ਵੈਸੇ ਵੀ ਸਾਨੂੰ ਕਮਰਾ ਖਾਲੀ ਕਰਨਾ ਪੈਣਾ ਸੀ। ਜਦੋਂ ਉੱਠ ਕੇ ਅਸੀਂ ਕਪੜੇ ਪਾਉਣ ਲੱਗੇ ਤਾਂ ਮੇਰੀ ਪੈਂਟ ਦੀ ਜ਼ੇਬ ਵਿਚੋਂ ਮੋਹਣੀ ਤੋਂ ਸ਼ਰਤ ਦੇ ਜਿੱਤੇ ਹੋਏ ਨੋਟ ਡਿੱਗ ਪਏ। ਨੋਟਾਂ ਨੂੰ ਇਕੱਠੇ ਕਰਦਿਆਂ ਮੈਂ ਬਿਐਂਕਾ ਨੂੰ ਪੁੱਛਿਆ, "ਬਿਐਂਕਾਂ ਤੂੰ ਸੈਕਸ ਕਰਦੀ ਹੋਈ ਜਿਹੜਾ ਮਖਿਆਲ ਮਖਿਆਲ ਜਿਹਾ ਬੋਲਦੀ ਸੀ, ਉਹਦਾ ਕੀ ਮਤਲਬ ਹੁੰਦੈ।"
"ਮਖਾਇਲ? ਉਹ ਤਾਂ ਮੇਰੇ ਬੋਏ ਫਰੈਂਡ ਦਾ ਨਾਮ ਹੈ। ਗਰੀਬੀ ਦੀ ਵਜ੍ਹਾ ਕਾਰਨ ਮੈਨੂੰ ਇੱਥੇ ਆਉਣਾ ਪੈ ਗਿਆ ਤੇ ਅਸੀਂ ਵਿਛੜ ਗਏ। ਮੈਂ ਉਸਨੂੰ ਬਹੁਤ ਪਿਆਰ ਅਤੇ ਮਿਸ ਕਰਦੀ ਹਾਂ। ਉਸਦੀ ਸ਼ਕਲ ਇੰਨ ਬਿੰਨ ਤੇਰੇ ਨਾਲ ਮਿਲਦੀ ਹੈ। ਰਾਤ ਸੈਕਸ ਤਾਂ ਮੈਂ ਤੇਰੇ ਨਾਲ ਕਰ ਰਹੀ ਸੀ, ਪਰ ਅਸਲ ਵਿਚ ਮੈਂ ਤਨੋਂ ਮਨੋਂ ਮਹਿਸੂਸ ਉਸੇ ਨੂੰ ਹੀ ਕਰ ਰਹੀ ਸੀ।"
ਮਿਖਾਇਲ ਦੀ ਫੋਟੋ ਦੇਖਦਿਆਂ ਮੇਰੇ ਹੋਸ਼ ਉੱਡ ਗਏ ਉਹ ਨੈਣ-ਨਖਸ਼ਾਂ ਤੋਂ ਐਨ ਮੇਰੇ ਵਾਰਗਾ ਦਿਸਦਾ ਸੀ।ਮੈਂ ਜਿਸਨੂੰ ਆਪਣੀ ਜਿੱਤ ਸਮਝਦਾ ਸੀ, ਦਰਅਸਲ ਉਹ ਮੇਰੀ ਹਾਰ ਸੀ।ਉਸਨੇ ਮੈਨੂੰ ਪਿਆਰ ਨਹੀਂ ਸੀ ਕੀਤਾ, ਸਗੋਂ ਮੇਰੇ ਰਾਹੀ ਆਪਣੇ ਪ੍ਰੇਮੀ ਦੀ ਕਮੀ ਨੂੰ ਪੂਰਾ ਕੀਤਾ ਸੀ।ਬਿਐਂਕਾ ਨੇ ਮੈਨੂੰ ਨਹੀਂ ਬਲਕਿ ਆਪਣੇ ਤਸੱਵਰ ਵਿਚ ਵਸੇ ਪ੍ਰੇਮੀ ਨੂੰ ਭੋਗਿਆ ਸੀ, ਇਹ ਸੋਚਦਿਆਂ ਹੀ ਸ਼ਰਤ ਵਿਚ ਜਿੱਤੇ ਹੋਏ ਨੋਟ ਮੇਰੀ ਹਾਰ ਦੇ ਹੱਥੋਂ ਡਿੱਗ ਪਏ।
bhuet vadhiya storey a veer........
ReplyDeletegud story
ReplyDeletekya baat aa sir ji
ReplyDelete