ਬੇਲਿਬਾਸ ਮੁਹੱਬਤ

ਡੋਨਾ ਪਾਉਲਾ ਦੀ ਅਮਰ ਪ੍ਰੇਮ ਕਥਾ



ਬੇਲਿਬਾਸ ਮੁਹੱਬਤ


ਚਾਰ ਸੌ ਸਾਲ ਤੋਂ ਵੀ ਵੱਧ ਪੁਰਾਣੀ ਮੇਰੀ ਇਹ ਕਹਾਣੀ ਸਮਰਪਿਤ ਹੈ, ਜ਼ਿੰਦਗੀ ਦੇ ਸਮੁੰਦਰ ਵਿਚ ਭਟਕਦੀਆਂ ਉਨ੍ਹਾਂ ਆਤਮਾਵਾਂ ਨੂੰ, ਰੂਹ ਦਾ ਹਾਣੀ ਨਾ ਮਿਲਣ ਕਾਰਨ ਜਿਨ੍ਹਾਂ ਦੇ ਬੇਜੋੜ੍ਹ ਵਿਆਹਾਂ ਨੂੰ ਤਲਾਕ ਰੂਪੀ ਮਗਰਮੱਛ ਖਾਹ ਗਿਆ।-ਬਲਰਾਜ ਸਿੰਘ ਸਿੱਧੂ ਯੂ. ਕੇ.

ਨੰਗੇ ਪੈਰੀਂ ਨਾਰੀਅਲ ਦੇ ਰੁੱਖ ਨਾਲ ਢਾਸਨਾ ਲਾਈ ਖੜ੍ਹੀ ਡੋਨਾ ਦੂਰ ਸਮੁੰਦਰ ਵਿਚ ਤੈਰਦੀ ਮਛੇਰਿਆਂ ਦੀ ਨਿੱਕੀ ਜਿਹੀ ਨਾਵ ਨੂੰ ਨਹਾਰ ਰਹੀ ਹੈ। ਕਹਿਣ ਨੂੰ ਤਾਂ ਇਹ ਸਮੁੰਦਰ ਹੈ, ਪਰ ਫਿਰ ਵੀ ਇਸ ਵਿਚ ਇਕ ਅਦਿੱਸ ਸਰਹੱਦਬੰਧੀ ਕੀਤੀ ਹੋਈ ਹੈ। ਇਸ ਹੱਦ ਬਾਰੇ ਜਾਂ ਤਾਂ ਡੋਨਾ ਦਾ ਪਿਤਾ ਜਾਣਦਾ ਹੈ ਜਾਂ ਇਹ ਮਛੇਰੇ। ਇਸ ਸਰਹੱਦ ਅੰਦਰ ਆਉਣ ਵਾਲਾ ਅਰਬ ਸਾਗਰ ਦਾ ਸਾਰਾ ਇਲਾਕਾ ਡੋਨਾ ਦੇ ਪਿਤਾ ਵਾਈਸਰੌਇ (ਬਾਦਸ਼ਾਹ ਦਾ ਕਾਇਮ-ਮੁਕਾਮ ਰਾਜ ਪ੍ਰਤੀਨਿਧੀ) ਅਮਾਰਲ ਡੀ ਮੈਨੇਜ਼ੀਜ਼ ਦੀ ਮਲਕੀਅਤ ਹੈ। ਇਹ ਮਛੇਰੇ ਉਸ ਇਲਾਕੇ ਵਿਚੋਂ ਮੱਛੀਆਂ ਫੜ੍ਹ ਕੇ ਵੇਚਦੇ ਹਨ ਤੇ ਕੀਤੀ ਹੋਈ ਕਮਾਈ ਵਿਚੋਂ ਚੌਥਾ ਹਿੱਸਾ ਲਗਾਨ ਦੇ ਰੂਪ ਵਿਚ ਵਾਈਸਰੌਇ ਨੂੰ ਦਿੰਦੇ ਹਨ। 
ਕਿਸ਼ਤੀ ਜਿਉਂ-ਜਿਉਂ ਸਮੁੰਦਰੀ ਤਟ ਦੇ ਕਰੀਬ ਆਉਂਦੀ ਜਾਂਦੀ ਹੈ। ਤਿਉਂ-ਤਿਉਂ ਉਸਦਾ ਅਕਾਰ ਵੱਡਾ ਹੁੰਦਾ ਜਾਂਦਾ ਹੈ।ਜਦੋਂ ਕਿਸ਼ਤੀ ਆ ਕੇ ਧਰਤੀ ਦੀ ਸਤਹ ਨਾਲ ਟਕਰਾਉਂਦੀ ਹੈ ਤਾਂ ਵਿਚ ਸਵਾਰ ਤਿੰਨੋਂ ਮਛੇਰੇ ਛਾਲਾਂ ਮਾਰ ਕੇ ਬਾਹਰ ਆ ਜਾਂਦੇ ਹਨ ਤੇ ਕਿਸ਼ਤੀ ਨੂੰ ਸਮੁੰਦਰ ਤੋਂ ਬਾਹਰ ਧੱਕਣ ਲੱਗ ਜਾਂਦੇ ਹਨ।ਕਿਸ਼ਤੀ ਦੇ ਦੋਨੇ ਪਾਸੇ ਦੋ ਬਿਰਧ ਮਛੇਰੇ ਹਨ ਤੇ ਪਿੱਛੇ ਇਕ ਹੱਟਾ-ਕੱਟਾ ਨੌਜ਼ਵਾਨ, ਜਿਸ ਦਾ ਧੜ ਨੰਗਾ ਤੇ ਤੇੜ੍ਹ ਸਿਰਫ ਧੋਤੀ ਹੈ ਜੋ ਭਿੱਜ ਕੇ ਉਸਦੀਆਂ ਲੱਤਾਂ ਨਾਲ ਚਿਪਕੀ ਪਈ ਹੈ।

ਅਚਨਚੇਤ ਡੋਨਾ ਦੀ ਨਿਗਾਹ ਉਸ ਨੌਜ਼ਵਾਨ ਮਛੇਰੇ 'ਤੇ ਪੈਂਦੀ ਹੈ। ਡੋਨਾ ਨੀਝ ਲਾ ਕੇ ਉਸ ਵੱਲ ਦੇਖਣ ਲੱਗਦੀ ਹੈ। ਉਸਦੇ ਬੇੜੀ ਧੱਕਦੇ ਦੇ ਜ਼ੋਰ ਲਾਉਣ ਨਾਲ ਡੌਲੇ ਪਹਿਲਾਂ ਨਾਲੋਂ ਵੀ ਵਧੇਰੇ ਫੁੱਲ ਜਾਂਦੇ ਹਨ ਤੇ ਇਉਂ ਜਾਪਦਾ ਹੈ ਜਿਵੇਂ ਉਸਦੇ ਡੌਲੇ 'ਤੇ ਬਨ੍ਹਿਆ ਹੋਇਆ ਕਾਲਾ ਤਾਵੀਜ਼ ਕਿਸੇ ਸਮੇਂ ਵੀ ਟੁੱਟ ਸਕਦਾ ਹੈ।
ਮਾਮੂਲੀ ਨਾਚੀ ਤੋਂ ਮਹਾਰਾਜਾ ਰਣਜੀਤ ਸਿੰਘ ਨਾਲ ਵਿਆਹ ਕਰਵਾ ਕੇ ਮੋਰਾਂ ਕੰਚਨੀ ਤੋਂ ਮੋਰਾਂ ਦੇ 'ਮੋਰਾਂ ਸਰਕਾਰ' ਬਣਨ ਦੀ ਗਾਥਾ

ਮੋਰਾਂ ਸਰਕਾਰ
MORAN SARKAR
Syr-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਆਪਣੀ ਰਖੇਲ ਮੋਰਾਂ ਕੰਚਨੀ ਨਾਲ ਲਾਹੌਰ ਨਜ਼ਦੀਕ ਇੱਕ ਹਵੇਲੀ ਵਿਚ ਪਿਆ ਹੈ। ਉਹਨਾਂ ਨੂੰ ਸੰਭੋਗ ਕੀਤਿਆਂ ਭਾਵੇਂ ਕੁਝ ਪਲ ਬੀਤ ਚੁੱਕੇ ਹਨ। ਪਰ ਉਹਨਾਂ ਦੋਨਾਂ ਦੇ ਸਾਹ ਅਜੇ ਵੀ ਲੌਹਾਰ ਦੀ ਧੌਂਕਣੀ ਵਾਂਗ ਚਲ ਰਹੇ ਹਨ।
ਮੋਰਾਂ ਦੇ ਇਸ਼ਕ ਦਾ ਨਸ਼ਾ ਮਹਾਰਾਜੇ ਨੂੰ ਫਰੰਗੀਆਂ ਦੀ ਸ਼ਰਾਬ ਵਾਂਗ ਦਿਨਾਂ ਵਿਚ ਹੀ ਚੜ੍ਹ ਗਿਆ ਹੈ। ਅੰਮ੍ਰਿਤਸਰ ਦੇ ਰੰਡੀ ਬਜ਼ਾਰ ਅਤੇ ਲਾਹੌਰ ਦੀ ਹੀਰਾ ਮੰਡੀ ਵਿਚ ਨੱਚਣ ਵਾਲੀ ਇਸ ਨਾਚੀ ਮੋਰਾਂ ਦੇ ਇਸ਼ਕ ਵਿਚ ਅੰਨ੍ਹਾਂ ਹੋ ਕੇ ਉਸਨੇ ਕੀ ਕੀ ਨਹੀਂ ਕੀਤਾ ਹੈ? ਮੋਰਾਂ ਦੇ ਨਾਮ 'ਤੇ ਮੋਰਾਂਸ਼ਾਹੀ ਗਜ਼ ਚਲਾਏ ਜੋ ਪ੍ਰਚਲਤ ਗਜ਼ਾਂ ਨਾਲੋਂ ਗਿੱਠ ਵੱਡੇ ਹਨ ਤੇ ਮੋਰਾਂਸ਼ਾਹੀ ਨਾਪਤੋਲ ਜੋ ਆਮ ਨਾਪ-ਤੋਲ ਤੋਂ ਭਾਰੇ ਹੋਣ ਕਰਕੇ ਦਿਨਾਂ ਵਿਚ ਹੀ ਮਸ਼ਹੂਰ ਹੋ ਗਏ ਹਨ। ਮੋਰਾਂ ਦੇ ਨਾਮ 'ਤੇ ਬਾਗ ਲਵਾਏ। ਦੋ, ਸੋਨੇ ਤੇ ਚਾਂਦੀ ਦੇ ਸਿੱਕੇ ਚਲਾਏ। ਇਹ ਗੱਲ ਵੱਖਰੀ ਹੈ ਕਿ ਹਾਲੇ ਤੱਕ ਮਹਾਰਾਜੇ ਨੇ ਆਪਣੇ ਨਾਮ ਦਾ ਇਕ ਵੀ ਸਿੱਕਾ ਜਾਰੀ ਨਹੀਂ ਕੀਤਾ ਹੈ। ਇਥੋਂ ਤੱਕ ਕੇ ਕਈ ਪਿੰਡਾਂ ਦਾ ਨਾਮਕਰਨ ਮਹਾਰਾਜੇ ਨੇ ਮੋਰਾਂ ਦੇ ਨਾਮ 'ਤੇ ਕੀਤਾ ਹੈ। ਕੀ ਹੈ ਅਜਿਹਾ ਜੋ ਨਹੀਂ ਕੀਤਾ ਮਹਾਰਾਜੇ ਨੇ ਮੋਰਾਂ ਦਾ ਸਾਥ ਪਾਉਣ ਅਤੇ ਉਸਨੂੰ ਖੁਸ਼ ਰੱਖਣ ਲਈ? ਐਨਾ ਤਾਂ ਕੋਈ ਰਾਜਾ ਆਪਣੀ ਰਾਣੀ ਲਈ ਨਹੀਂ ਕਰਦਾ ਜਿੰਨਾ ਮਹਾਰਾਜੇ ਨੇ ਨੱਚਣ ਵਾਲੀ ਇਕ ਕੰਜਰੀ ਤੇ ਆਪਣੀ ਰਖੇਲ ਮੋਰਾਂ ਲਈ ਕੀਤਾ ਹੈ। ਇਥੋਂ ਤੱਕ ਕੇ ਜਦੋਂ ਮੋਰਾਂ ਨੂੰ ਮਿਲਣਾ ਕਠਿਨ ਹੋ ਗਿਆ ਸੀ ਤਾਂ ਮਹਾਰਾਜੇ ਨੇ ਮੋਰਾਂ ਦੇ ਘਰ ਨੂੰ ਜਾਂਦੀ ਸੁਰੰਗ ਪੱਟ ਲਈ ਸੀ। ਇਸ ਨੂੰ ਲੈ ਕੇ ਭੰਡਾਂ, ਮਰਾਸੀਆਂ ਦੇ ਕਵੀਆਂ ਨੇ ਤਾਂ ਕਬੀਤ ਵੀ ਜੋੜ ਲਏ ਹਨ:-
"ਹੋਇਆ ਹਨੇਰਾ ਨਿੱਤ ਨੇ ਮਿਲਦੇ ਮਹਾਰਾਜ ਤੇ ਮੋਰਾਂ
ਧਰਤੋਂ ਸਰੁੰਗ ਕੱਢ ਲਈ ਹੁਸ਼ਨ ਇਸ਼ਕ ਦਿਆਂ ਚੋਰਾਂ"

Badshah Te Begum

ਮਹਾਰਾਜਾ ਰਣਜੀਤ ਸਿੰਘ ਤੇ ਰਾਣੀ ਗੁਲ ਬਹਾਰ ਬੇਗਮ ਦੇ ਪਿਆਰ ਦੀ ਕਥਾ
ਬਾਦਸ਼ਾਹ ਤੇ ਬੇਗਮ
-ਬਲਰਾਜ ਸਿੰਘ ਸਿੱਧੂ

Ranjit Singh
Gul Bahar Begum
ਨੀਮ ਗੁਲਾਬੀ ਰੰਗ ਦਾ ਸੂਰਜ ਊਦੈ ਹੁੰਦਾ ਹੈ ਤਾਂ ਕਾਂਗੜੇ ਦੀ ਰਾਣੀ ਗੁੱਦਣ ਅਤੇ ਸਾਹਿਬ ਸਿੰਘ ਦੀ ਵਿਧਵਾ ਰਾਣੀ ਰਤਨ ਕੌਰ, ਆਪਣੀਆਂ ਮਹਾਰਾਣੀਆਂ ਦੇ ਵਿਚਲੇ ਪਿਆ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਆਪਣੇ ਬਿਸਤਰੇ ਤੋਂ ਉੱਠਦਾ ਹੈ ਤੇ ਤਿਆਰ ਹੋ ਕੇ ਦਰਬਾਰ ਲਾਉਣ ਚਲਾ ਜਾਂਦਾ ਹੈ।
ਮਹਾਰਾਜਾ ਰਣਜੀਤ ਸਿੰਘ ਨੂੰ ਗੁਪਤਚਰੀ ਅਕਾਲ ਸੈਨਾ ਰਾਹੀਂ ਸੂਚਨਾ ਮਿਲਦੀ ਹੈ ਕਿ ਅਫਗਾਨਈ ਕਬੀਲਈ ਯੂਸਫਜ਼ਈ ਪਠਾਣਾਂ ਨੇ ਲਾਹੌਰ ਉੱਤੇ ਅੱਖ ਰੱਖੀ ਹੋਈ ਹੈ ਤੇ ਉਹ ਸਰਕਾਰ-ਏ-ਖਾਲਸਾ ਉੱਤੇ ਹਮਲਾ ਕਰਨ ਦੇ ਮਨਸੂਬੇ ਬਣਾ ਰਹੇ ਹਨ। ਰਣਜੀਤ ਸਿੰਘ ਤੈਸ਼ ਵਿਚ ਆ ਜਾਂਦਾ ਹੈ ਤੇ ਪਠਾਣਾਂ ਦਾ ਪਹਿਲਾਂ ਹੀ ਮੱਖੂ ਠੱਪਣ ਦਾ ਇਰਾਦਾ ਧਾਰ ਲੈਂਦਾ ਹੈ।

ਰੰਨ, ਘੋੜਾ ਤੇ ਤਲਵਾਰ

ਕਪੂਰਥਲੇ ਦੀ ਸ਼ਹਿਜ਼ਾਦੀ ਦੇ ਵਿਲਾਸੀ ਜੀਵਨ ਦੀ ਕਹਾਣੀ
ਰੰਨ, ਘੋੜਾ ਤੇ ਤਲਵਾਰ

ਮਾਲਵੇ ਵਿਚ ਸਥਿਤ ਉੱਤਰੀ ਭਾਰਤ ਦੀ ਰਿਆਸਤ ਰਾਜਗੜ੍ਹ ਨੂੰ ਮਹਾਰਾਜਾ ਉਦੈਰਾਜ ਸਿੰਘ ਦੇ ਪੁਰਵਜ਼ ਮਹਾਰਾਜਾ ਰਾਜ ਸਿੰਘ ਨੇ ਵਸਾਇਆ ਸੀ। ਇਸ ਦੀ ਰਾਜਧਾਨੀ ਉਸ ਵੇਲੇ ਚਸ਼ਮਾ ਹੁੰਦੀ ਸੀ। ਪਰ ਮਹਾਰਾਜਾ ਊਦੈਰਾਜ ਸਿੰਘ ਦੇ ਪਿਤਾ ਮਹਾਰਾਜਾ ਰਣਰਾਜ ਸਿੰਘ ਨੇ ਆਪਣੇ ਸ਼ਾਸ਼ਨਕਾਲ ਸਮੇਂ ਸੰਗਰੂਰ ਨੂੰ ਰਾਜਧਾਨੀ ਬਣਾ ਲਿਆ। ਉਸ ਨੇ ਰਾਜਧਾਨੀ ਤੋਂ ਦਸ ਕਿਲੋਮੀਟਰ ਦੂਰੀ 'ਤੇ 'ਰਾਜਗਾਹ' ਨਾਮ ਦਾ ਆਪਣੇ ਰਹਿਣ ਲਈ ਇਕ ਆਲੀਸ਼ਾਨ ਮਹੱਲ ਵੀ ਤਾਮੀਰ ਕਰਵਾਇਆ।ਰਾਜਧਾਨੀ ਬਦਲਣ ਦਾ ਮੁੱਖ ਕਾਰਨ ਰਿਆਸਤ ਪਟਿਆਲਾ ਨਾਲ ਪੁਸ਼ਤਾਂ ਤੋਂ ਚਲਦੀ ਆ ਰਹੀ ਖਹਿਬਾਜ਼ੀ ਸੀ। ਵੈਸੇ ਤਾਂ ਰਿਆਸਤ ਪਟਿਆਲਾ ਦੇ ਸ਼ਾਸ਼ਕ ਅਤੇ ਮਹਾਰਾਜਾ ਊਦੇਰਾਜ ਸਿੰਘ ਦੀ ਕੁਲ, 1168 ਈ: ਵਿਚ ਜੈਸਲਮੇਰ ਨੂੰ ਵਸਾਉਣ ਵਾਲੇ ਯਾਦਵਵੰਸ਼ੀ ਰਾਵਲ ਜੈਸਲ ਭੱਟੀ ਦੀ ਸੱਤਵੀਂ ਪੀੜੀ ਵਿਚ 1314 ਈ: ਵਿਚ ਪੈਦਾ ਹੋਏ ਮਹਾਨ ਯੋਧੇ ਸਿੱਧੂ ਰਾਉ (ਜਿਸ ਤੋਂ ਸਿੱਧੂ-ਬਰਾੜਾਂ ਦਾ ਵੰਸ਼ ਚਲਿਆ) ਨਾਲ ਮਿਲਦੀ ਹੈ। ਰਿਆਸਤ ਪਟਿਆਲਾ ਅਤੇ ਰਿਆਸਤ ਰਾਜਗੜ੍ਹ ਦੇ ਸ਼ਾਸ਼ਕਾਂ ਦਾ ਵਡੇਰਾ ਭਾਵੇਂ ਇਕ ਹੀ ਸੀ, ਪਰ ਕੁਝ ਰਾਜਨੀਤਕ ਕਾਰਣਾਂ ਕਰਕੇ ਦੋਨਾਂ ਰਿਆਸਤਾਂ ਵਿਚ ਦੁਸ਼ਮਣੀ ਪੈ ਗਈ ਸੀ, ਜੋ ਲੰਮੇ ਸਮੇਂ ਤੱਕ ਪੀੜ੍ਹੀ ਦਰ ਪੀੜ੍ਹੀ ਚਲਦੀ ਗਈ।ਇਹ ਵੈਰ ਪਟਿਆਲਾ ਰਿਆਸਤ ਦੇ ਬਾਨੀ ਬਾਬਾ ਆਲਾ ਸਿੰਘ ਤੇ ਅਤੇ ਮਹਾਰਾਜਾ ਊਦੈਰਾਜ ਸਿੰਘ ਦੇ ਵਡੇਰੇ ਮਹਾਰਾਜਾ ਯੁਵਰਾਜ ਸਿੰਘ ਦੀ ਮਿੱਤਰਤਾ ਉਪਰੰਤ ਖਤਮ ਹੋਈ। ਦੋਨੇਂ ਰਿਆਸਤਾਂ ਦੇ ਸਿੱਧੂ ਸਰਦਾਰਾਂ ਨੇ ਇਕ ਦੂਜੇ ਦੀ ਰਿਆਸਤ ਵਿਚ ਦਖਲਅੰਦਾਜ਼ੀ ਨਾ ਦੇਣ ਲਈ ਵਿਸ਼ੇਸ਼ ਲਿਖਤੀ ਸੰਧੀ ਵੀ ਕੀਤੀ ਸੀ।ਮਹਾਰਾਜਾ ਯੁਵਰਾਜ ਸਿੰਘ ਨੇ ਬਾਬਾ ਆਲਾ ਸਿੰਘ ਨੂੰ ਬਰਨਾਲਾ ਰਿਆਸਤ ਦੇ ਨਾ ਕੇਵਲ ਤੀਹ ਪਿੰਡਾਂ ਅਤੇ ਚੁਰਾਸੀਏ ( ਚੁਰਾਸੀ ਪਿੰਡਾਂ ਵਾਲੀ ਰਿਆਸਤ ਮਜੂਦਾ ਸੰਗਰੂਰ) 'ਤੇ ਕਬਜ਼ਾ ਕਰਨ ਵਿਚ ਮਦਦ ਕੀਤੀ ਸੀ। ਬਲਕਿ 1731 ਈ: ਵਿਚ ਰਾਏਕੋਟ ਦੇ ਰਾਏ ਕਿਲ੍ਹਾ ਨਾਲ ਹੋਏ ਯੁੱਧ ਵਿਚ ਵੀ ਭਾਰੀ ਜੰਗੀ ਇਮਦਾਦ ਦਿੱਤੀ ਸੀ।