ਰੰਨ, ਘੋੜਾ ਤੇ ਤਲਵਾਰ

ਕਪੂਰਥਲੇ ਦੀ ਸ਼ਹਿਜ਼ਾਦੀ ਦੇ ਵਿਲਾਸੀ ਜੀਵਨ ਦੀ ਕਹਾਣੀ
ਰੰਨ, ਘੋੜਾ ਤੇ ਤਲਵਾਰ

ਮਾਲਵੇ ਵਿਚ ਸਥਿਤ ਉੱਤਰੀ ਭਾਰਤ ਦੀ ਰਿਆਸਤ ਰਾਜਗੜ੍ਹ ਨੂੰ ਮਹਾਰਾਜਾ ਉਦੈਰਾਜ ਸਿੰਘ ਦੇ ਪੁਰਵਜ਼ ਮਹਾਰਾਜਾ ਰਾਜ ਸਿੰਘ ਨੇ ਵਸਾਇਆ ਸੀ। ਇਸ ਦੀ ਰਾਜਧਾਨੀ ਉਸ ਵੇਲੇ ਚਸ਼ਮਾ ਹੁੰਦੀ ਸੀ। ਪਰ ਮਹਾਰਾਜਾ ਊਦੈਰਾਜ ਸਿੰਘ ਦੇ ਪਿਤਾ ਮਹਾਰਾਜਾ ਰਣਰਾਜ ਸਿੰਘ ਨੇ ਆਪਣੇ ਸ਼ਾਸ਼ਨਕਾਲ ਸਮੇਂ ਸੰਗਰੂਰ ਨੂੰ ਰਾਜਧਾਨੀ ਬਣਾ ਲਿਆ। ਉਸ ਨੇ ਰਾਜਧਾਨੀ ਤੋਂ ਦਸ ਕਿਲੋਮੀਟਰ ਦੂਰੀ 'ਤੇ 'ਰਾਜਗਾਹ' ਨਾਮ ਦਾ ਆਪਣੇ ਰਹਿਣ ਲਈ ਇਕ ਆਲੀਸ਼ਾਨ ਮਹੱਲ ਵੀ ਤਾਮੀਰ ਕਰਵਾਇਆ।ਰਾਜਧਾਨੀ ਬਦਲਣ ਦਾ ਮੁੱਖ ਕਾਰਨ ਰਿਆਸਤ ਪਟਿਆਲਾ ਨਾਲ ਪੁਸ਼ਤਾਂ ਤੋਂ ਚਲਦੀ ਆ ਰਹੀ ਖਹਿਬਾਜ਼ੀ ਸੀ। ਵੈਸੇ ਤਾਂ ਰਿਆਸਤ ਪਟਿਆਲਾ ਦੇ ਸ਼ਾਸ਼ਕ ਅਤੇ ਮਹਾਰਾਜਾ ਊਦੇਰਾਜ ਸਿੰਘ ਦੀ ਕੁਲ, 1168 ਈ: ਵਿਚ ਜੈਸਲਮੇਰ ਨੂੰ ਵਸਾਉਣ ਵਾਲੇ ਯਾਦਵਵੰਸ਼ੀ ਰਾਵਲ ਜੈਸਲ ਭੱਟੀ ਦੀ ਸੱਤਵੀਂ ਪੀੜੀ ਵਿਚ 1314 ਈ: ਵਿਚ ਪੈਦਾ ਹੋਏ ਮਹਾਨ ਯੋਧੇ ਸਿੱਧੂ ਰਾਉ (ਜਿਸ ਤੋਂ ਸਿੱਧੂ-ਬਰਾੜਾਂ ਦਾ ਵੰਸ਼ ਚਲਿਆ) ਨਾਲ ਮਿਲਦੀ ਹੈ। ਰਿਆਸਤ ਪਟਿਆਲਾ ਅਤੇ ਰਿਆਸਤ ਰਾਜਗੜ੍ਹ ਦੇ ਸ਼ਾਸ਼ਕਾਂ ਦਾ ਵਡੇਰਾ ਭਾਵੇਂ ਇਕ ਹੀ ਸੀ, ਪਰ ਕੁਝ ਰਾਜਨੀਤਕ ਕਾਰਣਾਂ ਕਰਕੇ ਦੋਨਾਂ ਰਿਆਸਤਾਂ ਵਿਚ ਦੁਸ਼ਮਣੀ ਪੈ ਗਈ ਸੀ, ਜੋ ਲੰਮੇ ਸਮੇਂ ਤੱਕ ਪੀੜ੍ਹੀ ਦਰ ਪੀੜ੍ਹੀ ਚਲਦੀ ਗਈ।ਇਹ ਵੈਰ ਪਟਿਆਲਾ ਰਿਆਸਤ ਦੇ ਬਾਨੀ ਬਾਬਾ ਆਲਾ ਸਿੰਘ ਤੇ ਅਤੇ ਮਹਾਰਾਜਾ ਊਦੈਰਾਜ ਸਿੰਘ ਦੇ ਵਡੇਰੇ ਮਹਾਰਾਜਾ ਯੁਵਰਾਜ ਸਿੰਘ ਦੀ ਮਿੱਤਰਤਾ ਉਪਰੰਤ ਖਤਮ ਹੋਈ। ਦੋਨੇਂ ਰਿਆਸਤਾਂ ਦੇ ਸਿੱਧੂ ਸਰਦਾਰਾਂ ਨੇ ਇਕ ਦੂਜੇ ਦੀ ਰਿਆਸਤ ਵਿਚ ਦਖਲਅੰਦਾਜ਼ੀ ਨਾ ਦੇਣ ਲਈ ਵਿਸ਼ੇਸ਼ ਲਿਖਤੀ ਸੰਧੀ ਵੀ ਕੀਤੀ ਸੀ।ਮਹਾਰਾਜਾ ਯੁਵਰਾਜ ਸਿੰਘ ਨੇ ਬਾਬਾ ਆਲਾ ਸਿੰਘ ਨੂੰ ਬਰਨਾਲਾ ਰਿਆਸਤ ਦੇ ਨਾ ਕੇਵਲ ਤੀਹ ਪਿੰਡਾਂ ਅਤੇ ਚੁਰਾਸੀਏ ( ਚੁਰਾਸੀ ਪਿੰਡਾਂ ਵਾਲੀ ਰਿਆਸਤ ਮਜੂਦਾ ਸੰਗਰੂਰ) 'ਤੇ ਕਬਜ਼ਾ ਕਰਨ ਵਿਚ ਮਦਦ ਕੀਤੀ ਸੀ। ਬਲਕਿ 1731 ਈ: ਵਿਚ ਰਾਏਕੋਟ ਦੇ ਰਾਏ ਕਿਲ੍ਹਾ ਨਾਲ ਹੋਏ ਯੁੱਧ ਵਿਚ ਵੀ ਭਾਰੀ ਜੰਗੀ ਇਮਦਾਦ ਦਿੱਤੀ ਸੀ।


ਬਾਕੀ khfxI ikqfb 'morfˆ df mhfrfjf' ਖਰੀਦ ਕੇ ਪੜ੍ਹੋ। ਇਹ khfxI sMgRih  ਤੁਸੀਂ ਸਾਡੇ ਤੋਂ ਸਿੱਧਾ ਡਾਕ ਰਾਹੀਂ ਮੰਗਵਾ ਸਕਦੇ ਹੋ। ਨਾਵਲ ਖਰੀਦਣ ਲਈ ਸੰਪਰਕ:
00447713038541 (UK) Line, Tango, Vibre, Whatsapp, Telegram
email: balrajssidhu@yahoo.co.uk

ਮਹਾਰਾਜਾ ਉਦੈਰਾਜ ਸਿੰਘ ਹੁਣ ਕਾਫੀ ਬਿਰਧ ਹੋ ਚੁੱਕਾ ਹੈ।ਰਾਜਭਾਗ ਦਾ ਬਹੁਤਾ ਕੰਮ ਮਹਾਂਮੰਤਰੀ ਅਸਲਮ ਬੇਗ ਹੀ ਸੰਭਾਲਦਾ ਹੈ।ਵੈਸੇ ਵੀ ਅੰਗਰੇਜ਼ ਹਕੂਮਤ ਆਉਣ ਕਰਕੇ ਰਾਜੇ ਮਹਾਰਾਜੇ ਕੇਵਲ ਨਾਮ ਦੇ ਹੀ ਰਹਿ ਗਏ ਹਨ। ਰਿਆਸਤਾਂ ਦਾ ਸਾਰਾ ਪ੍ਰਸ਼ਾਸ਼ਨਿਕ ਕਾਰਜ਼ ਪ੍ਰਧਾਨ ਮੰਤਰੀ ਹੀ ਕਰਦੇ ਹਨ, ਜੋ ਕਿ ਅੰਗਰੇਜ਼ ਸਰਕਾਰ ਦੇ ਵਿਸ਼ਵਾਸਪਾਤਰ ਅਤੇ ਪਿੱਠੂ ਹੁੰਦੇ ਹਨ। 
ਹਾਂ, ਮਹਾਰਾਜਾ ਉਦੈਰਾਜ ਸਿੰਘ ਦਾ ਇਕਲੌਤਾ ਪੁੱਤਰ ਕੰਵਰ ਹਸਰਤਰਾਜ ਸਿੰਘ ਵੀ ਪ੍ਰਸ਼ਾਸਨਿਕ ਕੰਮਾਂ ਵਿਚ ਅਸਲਮ ਬੇਗ ਦਾ ਪੂਰਾ ਹੱਥ ਵਟਾਉਂਦਾ ਹੈ।ਕੰਵਰ ਹਸਰਤਰਾਜ ਸਿੰਘ ਆਪਣੇ ਪਿਤਾ ਵਾਂਗ ਹੈ ਤਾਂ ਦਰਮਿਆਨੇ ਕੱਦ ਤੇ ਕਣਕ ਵੰਨ੍ਹੇ ਰੰਗ ਦਾ। ਪਰ ਅੰਗਰੇਜ਼ ਮਾਂ ਦੇ ਪੇਟੋਂ ਜੰਮਿਆ ਹੋਣ ਕਰਕੇ ਨੈਣ-ਨਕਸ਼ਾਂ ਤੋਂ ਪੂਰਾ ਸੁਨੱਖਾ ਤੇ ਬਣਦਾ ਤਣਦਾ ਹੈ।ਰਾਜਕੁਮਾਰ ਹਸਰਤਰਾਜ ਸਿੰਘ ਯੁੱਧ ਕਲਾ ਵਿਚ ਨਿਪੁੰਨ ਤੇ ਤੀਖਣ ਬੁੱਧੀ ਦਾ ਮਾਲਕ ਹੈ।ਸ਼ਿਕਾਰ, ਸ਼ਰਾਬ ਅਤੇ ਸ਼ਬਾਬ ਦਾ ਸ਼ੌਂਕ ਉਸਨੂੰ ਜਨੂੰਨ ਦੀ ਹੱਦ ਤੱਕ ਹੈ। ਓਨੀਆਂ ਇਸਤਰੀਆਂ ਦਾ ਸੰਗ ਤਾਂ ਹਸਰਤਰਾਜ ਸਿੰਘ ਦੇ ਪਿਉ ਦਾਦੇ ਨੇ ਆਪਣੀ ਪੂਰੀ ਜ਼ਿੰਦਗੀ ਵਿਚ ਨਹੀਂ ਕੀਤਾ ਹੋਣਾ, ਜਿੰਨੀਆਂ ਦੇ ਹੁਸਨ ਨੰ੍ਰੂ ਹਸਰਤਰਾਜ ਹੁਣ ਤੱਕ ਦੀ ਆਪਣੀ ਤੇਈ ਚੌਵੀ ਵਰ੍ਹਿਆਂ ਦੀ ਆਯੂ ਵਿਚ ਮਾਣ ਚੁੱਕਾ ਹੈ।ਹਸਰਤਰਾਜ ਸਿੰਘ ਦੀਆਂ ਵਿਲਾਸੀ ਰੂਚੀਆਂ ਨੂੰ ਤਾੜਦਿਆਂ ਮਹਾਰਾਜਾ ਉਦੈਰਾਜ ਸਿੰਘ ਕਈ ਵਾਰ ਉਸਨੂੰ ਵਿਆਹ ਕਰਵਾਉਣ ਲਈ ਜ਼ੋਰ ਵੀ ਪਾ ਚੁੱਕਾ ਹੈ। ਗੁਆਂਢੀ ਰਿਆਸਤ ਪਟਿਆਲਾ ਤੋਂ ਤਾਂ ਉਸਨੂੰ ਰਿਸ਼ਤੇ ਦਾ ਪ੍ਰਸਤਾਵ ਵੀ ਆਇਆ ਸੀ।ਭਾਵੇਂ ਗੋਤ ਇਕ ਹੋਣ ਕਰਕੇ ਇਹ ਸਾਕ ਸੰਭਵ ਨਹੀਂ ਸੀ।ਵੈਸੇ ਵੀ ਹਸਰਤਰਾਜ ਸਿੰਘ ਜ਼ਿੱਦ 'ਤੇ ਅੜਿਆ ਹੋਇਆ ਹੈ ਕਿ ਜੇ ਉਹ ਵਿਆਹ ਕਰਵਾਏਗਾ ਤਾਂ ਕਪੂਰਥਲੇ ਦੀ ਸ਼ਹਿਜ਼ਾਦੀ ਗੋਬਿੰਦ ਕੌਰ ਨੂੰ ਭੋਗਣ ਬਾਅਦ ਹੀ ਕਰਵਾਵੇਗਾ।
ਸ਼ਹਿਜ਼ਾਦੀ ਗੋਬਿੰਦ ਕੌਰ ਦੁਆਬੇ ਦੀ ਸਭ ਤੋਂ ਸ਼ਕਤੀਸ਼ਾਲੀ ਤੇ ਫੌਜੀ ਨੁਕਤੇ ਤੋਂ ਅਹਿਮ ਮੰਨੀ ਜਾਂਦੀ ਰਿਆਸਤ ਕਪੂਰਥਲਾ ਦੇ ਮਹਾਰਾਜਾ ਨਿਹਾਲ ਸਿੰਘ ਦੀ ਪੁੱਤਰੀ ਹੈ।ਰਿਆਸਤ ਕਪੂਰਥਲਾ ਨੂੰ ਵੀ ਰਾਵਲ ਜੈਸਲ ਦੀ ਸੰਤਾਨ ਯਾਨੀ ਭੱਟੀ ਰਾਜਪੂਤ ਰਾਣਾ ਕਪੂਰ ਨੇ ਵਸਾਇਆ ਸੀ। ਪਰ ਇਸ ਰਿਆਸਤ ਦਾ ਮੌਜੂਦਾ ਰਾਜ ਘਰਾਣਾ ਸੁਲਤਾਨ-ਉੱਲ-ਕੌਮ ਨਵਾਬ ਜੱਸਾ ਸਿੰਘ ਆਹਲੂਵਾਲੀਏ ਦੇ ਵੰਸ਼ ਵਿਚੋਂ ਹੈ। ਸਰਦਾਰ ਜੱਸਾ ਸਿੰਘ ਆਹਲੂਵਾਲੀਏ ਨੇ ਅਹਿਮਦ ਸ਼ਾਹ ਅਬਦਾਲੀ ਨਾਲ ਮੈਦਾਨ-ਏ-ਜੰਗ ਵਿਚ ਦੋ ਹੱਥ ਕਰਕੇ ਮੁਗਲਾਂ ਦੇ ਪਤਨ ਵੇਲੇ ਇਹ ਰਿਆਸਤ ਅਬਦਾਲੀ ਤੋਂ ਜਿੱਤੀ ਸੀ।ਇਸ ਵੰਸ਼ ਦਾ ਵਡੇਰਾ ਸਾਧੂ ਸਿੰਘ (ਸੱਦਾ ਸਿੰਘ) ਸੀ।ਉਸਦੇ ਪੋਤੇ ਦੇਵਾ ਸਿੰਘ ਦੇ ਤਿੰਨ ਪੁੱਤਰ ਹੋਏ। ਗੁਰਬਖਸ਼ ਸਿੰਘ, ਸਦਰ ਸਿੰਘ ਤੇ ਬਦਰ ਸਿੰਘ।ਜੱਸਾ ਸਿੰਘ ਬਦਰ ਸਿੰਘ ਦਾ ਪੁੱਤਰ ਸੀ, ਜਿਸਨੇ ਆਹਲੂਵਾਲੀਆ ਮਿਸਲ ਤੋਰੀ। ਮਹਾਰਾਜਾ ਨਿਹਾਲ ਸਿੰਘ ਗੁਰਬਖਸ਼ ਸਿੰਘ ਦੇ ਨਕੜਪੋਤੇ ਫਤਿਹ ਸਿੰਘ ਦੀ ਔਲਾਦ ਹੈ।
ਸ਼ਹਿਜ਼ਾਦੀ ਗੋਬਿੰਦ ਕੌਰ ਨੂੰ ਉਸਦੇ ਮਾਪਿਆਂ ਨੇ ਬੜੇ ਲਾਡਾਂ ਅਤੇ ਚਾਵਾਂ ਨਾਲ ਪਾਲਿਆ ਹੈ।ਸੁਨੱਖੀ ਵੀ ਉਹ ਰੱਜ ਕੇ ਹੈ।ਸ਼ਹਿਜ਼ਾਦੀ ਦੇ ਹੁਸਨ ਦਾ ਡੰਕਾ ਪੂਰੇ ਭਾਰਤਵਰਸ਼ ਹੀ ਨਹੀਂ ਬਲਕਿ ਇੰਗਲਿਸਤਾਨ ਤੱਕ ਵੱਜਿਆ ਹੋਇਆ ਹੈ।
ਸ਼ਹਿਜ਼ਾਦੀ ਗੋਬਿੰਦ ਕੌਰ ਦੇ ਸਕੇ ਭਰਾ ਹਿਜ਼ ਹਾਇਨੈੱਸ ਫਰਜ਼ੰਦ-ਏ-ਦਿਲਬੰਦ ਰਸਿਕ-ਉੱਲ-ਇਤਕਾਦ-ਏ-ਇੰਗਲਿਸ਼ੀਆ ਰਾਜਾ-ਏ-ਰਾਜਗਾਨ ਰਣਧੀਰ ਸਿੰਘ ਵੱਲੋਂ ਆਯੋਜਿਤ ਇਕ ਸਮਾਗਮ ਵਿਚ ਸ਼ਿਰਕਤ ਕਰਨ ਗਿਆਂ ਹਸਰਤਰਾਜ ਸਿੰਘ ਨੇ ਪਹਿਲੀ ਵਾਰ ਸ਼ਹਿਜ਼ਾਦੀ ਨੂੰ ਦੇਖਿਆ ਸੀ।ਇਹ ਸਮਾਗਮ ਨਹੀਂ ਬਲਕਿ ਇਕ ਖੇਡ ਮੁਕਾਬਲਾ ਸੀ। ਇਸ ਵਿਚ ਕੰਵਰ ਹਸਰਤਰਾਜ ਸਿੰਘ ਨੇ ਮਹਾਰਾਜਾ ਰਣਧੀਰ ਸਿੰਘ ਦੀ ਟੀਮ ਨੂੰ ਪੋਲੋ ਦੇ ਮੈਚ ਵਿਚ ਕਰਾਰੀ ਹਾਰ ਦਿੱਤੀ ਸੀ।ਸਾਰੀ ਖੇਡ ਨੂੰ ਸ਼ਹਿਜ਼ਾਦੀ ਨੇ ਬਾਲਕੋਨੀ ਵਿਚ ਬੈਠ ਕੇ ਦੇਖਿਆ ਸੀ।ਖੇਡਦਿਆਂ ਕੰਵਰ ਹਸਰਤਰਾਜ ਸਿੰਘ ਦਾ ਫੁਰਤੀਲਾਪਨ ਦੇਖਕੇ ਸ਼ਹਿਜ਼ਾਦੀ ਵੀ ਉਸ ਉੱਤੇ ਮੋਹਿਤ ਹੋਣੋਂ ਨਹੀਂ ਸੀ ਰਹਿ ਸਕੀ।ਹਸਰਤਰਾਜ ਸਿੰਘ ਨੂੰ ਜਿੱਤ ਦੇ ਇਨਾਮ ਵਜੋਂ ਮਹਾਰਾਜਾ ਨਿਹਾਲ ਸਿੰਘ ਨੇ ਵਾਇਸਰਾਏ ਵੱਲੋਂ ਤੋਹਫੇ ਵਿਚ ਦਿੱਤੀ ਹੋਈ ਸੁਨਿਹਰੀ ਮੁੱਠੇ ਵਾਲੀ ਇੰਗਲਿਸਤਾਨੀ ਤਲਵਾਰ ਭੇਂਟ ਕਰਨੀ ਸੀ। ਸ਼ਹਿਜ਼ਾਦੀ ਨੇ ਆਪਣੇ ਪਿਤਾ ਨਾਲ ਇਸਰਾਰ ਕਰਕੇ ਖੁਦ ਆਪ ਇਨਾਮ ਹਸਰਤਰਾਜ ਸਿੰਘ ਨੂੰ ਆਪਣੇ ਹੱਥੀਂ ਦਿੱਤਾ ਸੀ।ਤਲਵਾਰ ਫੜ੍ਹਦਿਆਂ ਸਭਿਅਕੇ ਹੀ ਹਸਰਤਰਾਜ ਦੇ ਹੱਥਾਂ ਦਾ ਸ਼ਹਿਜ਼ਾਦੀ ਦੇ ਹੱਥਾਂ ਨਾਲ ਸਰਪਸ਼ ਹੋ ਗਿਆ ਸੀ। ਦੋਨਾਂ ਦੇ ਅੰਦਰ ਉਸੇ ਪਲ ਇਕ ਅਜ਼ੀਬ ਜਿਹੀ ਝਰਨਾਹਟ ਫਿਰ ਗਈ ਸੀ।
ਕਪੂਰਥਲੇ ਤੋਂ ਆ ਕੇ ਕਈ ਦਿਨ ਹਸਰਤਰਾਜ ਸਿੰਘ ਗੋਬਿੰਦ ਕੌਰ ਦੇ ਖਿਆਲਾਂ ਵਿਚ ਡੁੱਬਿਆ ਰਿਹਾ ਸੀ ਤੇ ਪੂਰੇ ਦਸ ਦਿਨ ਉਸਨੇ ਨਾ ਸ਼ਰਾਬ ਤੇ ਨਾ ਹੀ ਕਿਸੇ ਜਨਾਨੀ ਨੂੰ ਹੱਥ ਲਾਇਆ ਸੀ।ਯੁਵਰਾਜ ਸਿੰਘ ਨੇ ਗੋਬਿੰਦ ਕੌਰ ਨਾਲ ਵਿਆਹ ਕਰਵਾਉਣ ਦਾ ਪੂਰਨ ਨਿਸਚਾ ਕਰ ਲਿਆ ਸੀ।ਇਸ ਕਾਰਜ ਨੂੰ ਨੇਪਰੇ ਚਾੜ੍ਹਣ ਦੀ ਡਿਊਟੀ ਉਸਨੇ ਮਹਾਂਮੰਤਰੀ ਅਸਲਮ ਬੇਗ ਦੀ ਲਗਾਈ ਸੀ। ਅਸਲਮ ਬੇਗ ਦੀ ਕਪੂਰਥਲੇ ਦੇ ਪ੍ਰਧਾਨ ਮੰਤਰੀ ਗੁਲਾਮ ਗਿਲਾਨੀ ਨਾਲ ਕਾਫੀ ਉੱਠਣੀ-ਬੈਠਣੀ ਹੈ।ਗੁਲਾਮ ਗਿਲਾਨੀ ਪਟਿਆਲਾ ਰਿਆਸਤ ਦੇ ਪ੍ਰਧਾਨ ਮੰਤਰੀ ਨਵਾਬ ਸਰ ਲਿਆਕਤ ਖਾਨ ਦਾ ਕਰੀਬੀ ਰਿਸ਼ਤੇਦਾਰ ਤੇ ਨਵਾਬ ਸਰ ਸਿਕੰਦਰ ਹਯਾਤ ਖਾਨ (ਪੰਜਾਬ ਦਾ ਪ੍ਰਧਾਨ ਮੰਤਰੀ) ਦਾ ਭਰਾ ਹੈ।ਭਾਵੇਂ ਕਿ ਮੁਗਲਿਆ ਰਾਜ ਕਦੋਂ ਦਾ ਖਤਮ ਹੋ ਚੁੱਕਾ ਹੈ। ਪਰ ਉਸਦਾ ਪ੍ਰਭਾਵ ਅਜੇ ਵੀ ਹੈ। ਸਰਕਾਰੀ ਕੰਮਾਂ ਅਤੇ ਦਸਤਾਵੇਜ਼ਾਂ ਵਿਚ ਉਰਦੂ ਅਤੇ ਫਾਰਸੀ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਕਰਕੇ ਬਹੁਤੀਆਂ ਹਿੰਦੂ, ਰਾਜਪੂਤ ਅਤੇ ਸਿੱਖ ਰਿਆਸਤਾਂ ਦੇ ਅਹਿਲਕਾਰ ਵਧੇਰੇ ਕਰਕੇ ਮੁਸਲਮਾਨ ਹੀ ਹੁੰਦੇ ਹਨ।
ਗੁਲਾਮ ਗਿਲਾਨੀ ਤੋਂ ਸ਼ਹਿਜ਼ਾਦੀ ਦੇ ਚਰਿਤੱਰਹੀਣਤਾ ਦੇ ਕਿੱਸੇ ਸੁਣ ਕੇ ਅਸਲਮ ਬੇਗ ਨੇ ਮਸਾਲਾ ਲਾ ਕੇ ਜਦੋਂ ਹਸਰਤਰਾਜ ਸਿੰਘ ਨੂੰ ਸੁਣਾਏ ਸਨ ਤਾਂ ਇਕ ਵਾਰ ਤਾਂ ਉਸਦਾ ਦਿਲ ਹੀ ਟੁੱਟ ਗਿਆ ਸੀ। ਉਸਦੇ ਜ਼ਿਹਨ ਨੂੰ ਭੁਚਾਲੀ ਝਟਕਾ ਲੱਗਾ ਸੀ।ਹਸਰਤਰਾਜ ਸਿੰਘ ਨੂੰ ਯਕੀਨ ਹੀ ਨਹੀਂ ਸੀ ਆਇਆ ਤੇ ਉਸ ਨੇ ਆਪਣੇ ਕੁਝ ਵਿਸ਼ਵਾਸਪਾਤਰਾਂ ਤੋਂ ਇਸ ਦੀ ਪੜਤਾਲ ਵੀ ਕਰਵਾਈ ਸੀ। ਲੇਕਿਨ ਉਹਨਾਂ ਨੇ ਵੀ ਅਸਲਮ ਬੇਗ ਵੱਲੋਂ ਦਿੱਤੀ ਜਾਣਕਾਰੀ ਨੂੰ ਹੀ ਦਰੁਸਤ ਠਹਿਰਾਇਆ ਸੀ।
ਦਰਅਸਲ ਸ਼ਹਿਜ਼ਾਦੀ ਦੇ ਕਾਮੁਕ ਸੁਭਾਅ ਲਈ ਕੁਝ ਹੱਦ ਤੱਕ ਉਸਦਾ ਪਿਤਾ ਮਹਾਰਾਜਾ ਨਿਹਾਲ ਸਿੰਘ ਤੇ ਉਸਦਾ ਸਕਾ ਭਰਾ ਰਾਜਾ-ਏ-ਰਾਜਗਾਨ ਰਣਧੀਰ ਸਿੰਘ ਵੀ ਜ਼ਿੰਮੇਵਾਰ ਹਨ। ਉਹ ਆਏ ਦਿਨ ਰਾਸ-ਰੰਗ ਦੀਆਂ ਮਹਿਫਲਾਂ ਸਜਾਉਂਦੇ ਰਹਿੰਦੇ ਹਨ ਤੇ ਜਵਾਨ ਹੋ ਰਹੀ ਸ਼ਹਿਜ਼ਾਦੀ ਨੂੰ ਉਹਨਾਂ ਨੇ ਮੁੱਢ ਤੋਂ ਸਖਤ ਪਹਿਰੇ ਹੇਠ ਰੱਖਿਆ ਹੈ।ਜਨਾਨਖਾਨੇ ਵਿਚ ਮਹਾਰਾਜਾ ਨਿਹਾਲ ਸਿੰਘ ਦੀਆਂ ਰਖੇਲਾਂ ਤੇ ਦਾਸੀਆਂ ਨਾਲ ਸ਼ਹਿਜ਼ਾਦੀ ਦੀ ਅਕਸਰ ਮੁਲਾਕਾਤ ਤੇ ਗੁਫਤਗੂ ਹੁੰਦੀ ਰਹਿੰਦੀ ਹੈ।ਉਹ ਮਹਾਰਾਜੇ ਨਾਲ ਬਿਤਾਈਆਂ ਰਾਤਾਂ ਤੇ ਸੰਭੋਗ ਕ੍ਰਿਰਿਆਵਾਂ ਦੇ ਕਿੱਸੇ ਚਟਖਾਰੇ ਲੈ ਕੇ ਸ਼ਹਿਜ਼ਾਦੀ ਨੂੰ ਸੁਣਾਉਂਦੀਆਂ ਰਹਿੰਦੀਆਂ ਹਨ।ਸ਼ਹਿਜ਼ਾਦੀ ਸਭ ਗੱਲਾਂ ਸੁਆਦ ਨਾਲ ਸੁਣਦੀ ਹੋਣ ਕਰਕੇ ਉਸਦੀ ਆਪਣੀ ਕਾਮ ਚੇਸ਼ਟਾ ਵੀ ਭੜਕ ਪੈਂਦੀ ਹੈ।
ਸ਼ਹਿਜ਼ਾਦੀ ਦੇ ਮਹੱਲ ਦੇ ਦਰਵਾਜ਼ੇ ਉੱਤੇ ਆਮ ਤੌਰ 'ਤੇ ਬਜ਼ੁਰਗ ਪਹਿਰੇਦਾਰਾਂ ਨੂੰ ਹੀ ਲਗਾਇਆ ਜਾਂਦਾ ਹੈ।ਦਾਅ ਲੱਗਿਆਂ ਸ਼ਹਿਜ਼ਾਦੀ ਕਿਸੇ ਵੀ ਪਹਿਰੇਦਾਰ ਨੂੰ ਅੰਦਰ ਬੁਲਾ ਕੇ ਆਪਣੀ ਵਾਸਨਾ ਪੂਰਤੀ ਕਰ ਲਿਆ ਕਰਦੀ ਹੈ।ਅਗਰ ਪਹਿਰੇਦਾਰ ਬਜ਼ੁਰਗ ਉਸਨੂੰ ਮੂਲੋਂ ਹੀ ਸੰਤੁਸ਼ਟ ਕਰਨ ਵਿਚ ਨਾਕਾਮ ਹੋ ਜਾਵੇ ਤਾਂ ਉਹ ਚਮੜੇ ਦੇ ਬਣੇ ਹੰਟਰ ਨਾਲ ਕੁੱਟ-ਕੁੱਟ ਕੇ ਉਸਦੇ ਪਿੰਡੇ 'ਤੇ ਲਾਸ਼ਾਂ ਪਾ ਦਿਆ ਕਰਦੀ ਹੈ। ਸ਼ਹਿਜ਼ਾਦੀ ਅੱਗੇ ਕੋਈ ਵੀ ਸਾਹ ਕੱਢਣ ਦੀ ਜ਼ੁਰਅਤ ਨਹੀਂ ਕਰਦਾ।ਅਗਲੇ ਦਿਨ ਉਸ ਪਹਿਰੇਦਾਰ ਨੂੰ ਬਦਲ ਦਿੱਤਾ ਜਾਂਦਾ ਹੈ ਤੇ ਨਵੇਂ ਦੀ ਵਾਰੀ ਆ ਜਾਂਦੀ ਹੈ। ਜੇ ਕੋਈ ਪਹਿਰੇਦਾਰ ਹੱਥ ਨਾ ਆਵੇਂ ਤਾਂ ਸ਼ਹਿਜ਼ਾਦੀ ਖਾਣੇ ਵਿਚ ਨੁਕਸ ਕੱਢ ਕੇ ਸ਼ਾਹੀ ਬਾਵਰਚੀ ਨੂੰ ਆਪਣੇ ਮਹੱਲ ਵਿਚ ਬੁਲਾ ਲੈਂਦੀ ਹੈ।ਜੇ ਬਾਵਰਚੀ ਉਸਨੂੰ ਜੱਚ ਜਾਵੇ ਤਾਂ ਸ਼ਹਿਜ਼ਾਦੀ ਉਸਨੂੰ ਬਿਸਤਰੇ 'ਤੇ ਦਬੋਚਣ ਲੱਗੀ ਢਿੱਲ ਨਹੀਂ ਕਰਦੀ।ਜੇ ਬਾਵਰਚੀ ਨਾ ਚੰਗਾ ਲੱਗੇ ਤਾਂ ਖਾਣੇ ਦੇ ਭਰੇ ਥਾਲ ਬਾਵਰਚੀ ਦੇ ਮੂੰਹ ਉੱਤੇ ਆ ਵੱਜਦੇ ਹਨ।ਕਈ ਵਾਰ ਤਾਂ ਹਾਲਾਤ ਐਸੇ ਵੀ ਬਣ ਜਾਂਦੇ ਹਨ ਕਿ ਸ਼ਹਿਜ਼ਾਦੀ ਲਈ ਕਿਸੇ ਵੀ ਮਰਦ ਨੂੰ ਹੱਥ ਪਾਉਣਾ ਅਸੰਭਵ ਹੋ ਜਾਂਦਾ ਹੈ। ਉਸ ਸੂਰਤ-ਏ-ਹਾਲ ਵਿਚ ਸ਼ਹਿਜ਼ਾਦੀ ਆਪਣੀਆਂ ਚਹੇਤੀਆਂ ਤਿੰਨ ਚਾਰ ਦਾਸੀਆਂ ਨੂੰ ਬੁਲਾਉਂਦੀ ਹੈ ਤੇ ਕਪੜੇ ਉਤਾਰ ਕੇ ਆਪਣੇ ਨਾਲ ਲੇਟਣ ਦਾ ਹੁਕਮ ਦੇ ਦਿੰਦੀ ਹੈ। ਨਿਰਵਸਤਰ ਹੋ ਕੇ ਦਾਸੀਆਂ ਅਲਫ ਨਗਨ ਸ਼ਹਿਜ਼ਾਦੀ ਨਾਲ ਲੇਟ ਜਾਂਦੀਆਂ ਹਨ।ਕੋਈ ਉਸਦੇ ਪੱਟਾਂ ਨੂੰ ਸਹਿਲਾਉਂਦੀ ਹੈ। ਕੋਈ ਉਸਦੀ ਪਿੱਠ ਨੂੰ ਚੁੰਮਦੀ ਹੈ। ਕੋਈ ਉਸਦੇ ਬੁੱਲ੍ਹਾਂ ਵਿਚ ਬੁੱਲ੍ਹ ਪਾ ਕੇ ਚੁੰਮਣ ਲੱਗ ਜਾਂਦੀ ਹੈ। ਕੋਈ ਉਸਦੇ ਗੁਪਤ ਅੰਗਾਂ ਨਾਲ ਛੇੜ-ਛਾੜ ਕਰਕੇ ਉਸਦੀ ਲਿੰਗਕ ਭੁੱਖ ਨੂੰ ਆਪੋ ਆਪਣੇ ਅਤੇ ਗੈਰਕੁਦਰਤੀ ਢੰਗ ਨਾਲ ਮਾਰਨ ਦਾ ਯਤਨ ਕਰਦੀ ਹੈ। ਵਿਹਲੇ ਵੇਲੇ ਅਕਸਰ ਸ਼ਹਿਜ਼ਾਦੀ ਦਾਸੀਆਂ ਤੋਂ ਆਪਣੇ ਸਤਨਾਂ ਉੱਤੇ ਬਦਾਮਰੋਗਨ ਦੀ ਮਾਲਿਸ਼ ਕਰਵਾਉਂਦੀ ਰਹਿੰਦੀ ਹੈ। 
ਇਕ ਦਿਨ ਇਕ ਦਾਸੀ ਨੇ ਸ਼ਹਿਜ਼ਾਦੀ ਨੂੰ ਪੁੱਛ ਲਿਆ, "ਰਾਜਕੁਮਾਰੀ ਜੀ, ਹਰ ਰੋਜ਼ ਛਾਤੀਆਂ 'ਤੇ ਮਾਲਿਸ਼ ਕਰਵਾਉਣ ਦੀ ਕੀ ਲੋੜ੍ਹ ਹੈ? ਤੁਹਾਡੀ ਹਿੱਕ ਤਾਂ ਸੁੱਖ ਨਾਲ ਪਹਿਲਾਂ ਬਹੁਤ ਉੱਭਰੀ ਹੋਈ ਹੈ।"
"ਮੇਰੇ ਅੰਦਰ ਇਕ ਲਾਵਾਂ ਖੌਲ ਰਿਹਾ ਹੈ, ਜਿਸ ਨੂੰ ਮੈਂ ਠੰਡਾ ਕਰਨ ਦੀ ਕੋਸ਼ਿਸ਼ ਕਰਦੀ ਹਾਂ। ਮੈਂ ਆਪਣੇ ਅੰਦਰਲੀ ਜਿਸਮਾਨੀ ਅੱਗ ਉੱਤੇ ਜਿੰਨਾ ਪਾਣੀ ਪਾਉਂਦੀ ਹਾਂ, ਇਹ ਓਨਾ ਹੀ ਜ਼ਿਆਦਾ ਭੜਕਦੀ ਹੈ। ਮੈਂ ਚਾਹੁੰਦੀ ਹਾਂ ਜਦੋਂ ਵੀ ਕੋਈ ਮਰਦ ਮੈਨੂੰ ਦੇਖੇ। ਬਸ ਮੇਰੇ ਨਾਲ ਸੌਣ ਲਈ ਤੜਫ ਜਾਵੇ। ਜਦ ਦੁਨੀਆ ਦਾ ਕੋਈ ਵੀ ਮਰਦ ਪਰਾਈ ਇਸਤਰੀ ਨੂੰ ਦੇਖਦਾ ਹੈ ਤਾਂ ਸਭ ਤੋਂ ਪਹਿਲਾਂ ਨਿਗਾਹ ਉਸਦੀ ਔਰਤ ਦੀ ਛਾਤੀ 'ਤੇ ਜਾਂਦੀ ਹੈ।ਚਿਹਰੇ ਨੂੰ ਤਾਂ ਬਾਅਦ ਵਿਚ ਦੇਖਦੇ ਨੇ। ਮਰਦ ਨੂੰ ਕਾਮ ਲਈ ਉਕਸਾਉਣ ਦਾ ਸਭ ਤੋਂ ਵੱਡਾ ਹਥਿਆਰ ਤੇ ਸਾਧਨ ਇਸਤਰੀ ਕੋਲ ਛਾਤੀ ਹੀ ਹੁੰਦਾ ਹੈ।ਇਹ ਉਹ ਅੰਗ ਹੈ ਜਿਸ ਨਾਲ ਦੁਨੀਆ ਵਿਚ ਆਉਣ ਵਾਲੇ ਹਰ ਮਰਦ ਦਾ ਕਿਸੇ ਔਰਤ ਨਾਲ ਪਹਿਲਾ ਸਪਰਸ਼ ਹੁੰਦਾ ਹੈ। ਭਾਵੇਂ ਕਿ ਦੁੱਧ ਚੁੰਘਾਉਣ ਵਾਲੀ ਉਹ ਔਰਤ ਉਸਦੀ ਮਾਂ ਹੀ ਹੁੰਦੀ ਹੈ। ਸੋ ਇਸ ਲਈ ਮੈਂ ਆਪਣੇ ਸਤਨਾਂ ਨੂੰ ਸੁਢੌਲ ਅਤੇ ਮਸ਼ਹੂਰ ਐਲਫਾਂਸੋ ਅੰਬਾਂ ਵਰਗੇ ਬਣੇ ਦੇਖਣ ਦੀ ਖਾਹਿਸ਼ਮੰਦ ਹਾਂ।" ਸ਼ਹਿਜ਼ਾਦੀ ਦੇ ਧੂਰ ਅੰਦਰੋਂ ਇਹ ਅਵਾਜ਼ ਨਿਕਲੀ।

ਇਸ ਪ੍ਰਕਾਰ ਰਾਜਕੁਮਾਰੀ ਆਰਜ਼ੀ ਤਰੀਕਿਆਂ ਨਾਲ ਆਪਣੀ ਕਾਮ ਵਾਸਨਾ ਨੂੰ ਠੱਲ ਪਾਉਣ ਦਾ ਯਤਨ ਤਾਂ ਕਰਦੀ। ਪਰ ਉਸਦੀ ਪੂਰਨ ਤ੍ਰਿਪਤੀ ਨਾ ਹੁੰਦੀ।ਉਸਨੂੰ ਕੋਈ ਪੱਕਾ ਮਰਦ ਚਾਹੀਦਾ ਹੈ, ਜੋ ਉਸਦੀ ਲਿੰਗਕ ਭੁੱਖ ਨੂੰ ਦਿਨ ਰਾਤ ਬਿਨਾ ਕਿਸੇ ਰੋਕ ਦੇ ਮਿਟਾ ਸਕੇ। ਇਸ ਲਈ ਜਦੋਂ ਸ਼ਾਹੀ ਪਰਿਵਾਰ ਨੇ ਸ਼ਹਿਜ਼ਾਦੀ ਨੂੰ ਵਿਆਹ ਕਰਵਾਉਣ ਦੀ ਤਜ਼ਵੀਜ ਰੱਖੀ ਤਾਂ ਸ਼ਹਿਜ਼ਾਦੀ ਨੇ ਫੌਰਨ ਹਾਂ ਕਰ ਦਿੱਤੀ।
ਨੌਕਰਾਂ ਨਾਲ ਸੰਬੰਧਾਂ ਦੀਆਂ ਅਫਵਾਹਾਂ ਕਾਰਨ ਸ਼ਹਿਜ਼ਾਦੀ ਕਾਫੀ ਬਦਨਾਮ ਹੋ ਚੁੱਕੀ ਹੈ।ਸ਼ਹਿਜ਼ਾਦੀ ਦੀ ਕਾਮ ਪੁਤਲੀ ਵਜੋਂ ਹੋਈ ਮਸ਼ਹੂਰੀ ਜਾਂ ਬਦਇਖਲਾਕੀ ਕਹਿ ਲਉ ਕਿ ਕਿਸੇ ਵੀ ਸ਼ਾਹੀ ਜਾਂ ਉੱਚ ਘਰਾਣੇ ਵਿਚ ਉਸਦਾ ਰਿਸਤਾ ਕਰਨਾ ਨਾਮੁਮਕਿਨ ਹੋ ਗਿਆ।ਬੜੀ ਜਦੋ-ਜਹਿਦ ਉਪਰੰਤ ਸਹਿਜ਼ਾਦੀ ਲਈ ਬੜਾ ਹੀ ਨੇਕ ਤੇ ਧਾਰਮਿਕ ਖਿਆਲਾਂ ਦਾ ਅਮੀਰ ਵਿਅਕਤੀ ਤਲਾਸ਼ ਲਿਆ ਗਿਆ।
ਕਪੂਰਥਲੇ ਰੰਗ ਮਹੱਲ ਵਿਚ ਮਾਣੀਆਂ ਰੰਗ-ਰਲੀਆਂ ਦੀ ਆਦਿ ਹੋ ਜਾਣ ਕਰਕੇ ਸ਼ਹਿਜ਼ਾਦੀ ਨੇ ਵਿਆਹ ਲਈ ਰਾਜੀ ਹੋਣ ਵੇਲੇ ਇਹ ਸ਼ਰਤ ਰੱਖ ਦਿੱਤੀ ਕਿ ਵਿਆਹ ਦੇ ਬਾਅਦ ਉਹ ਕਪੂਰਥਲੇ ਹੀ ਰਹੇਗੀ ਤੇ ਆਪਣੇ ਸਾਹੁਰੇ ਘਰ ਕਰਤਾਰਪੁਰ ਨਹੀਂ ਜਾਵੇਗੀ, ਜੋ ਕਿ ਕਪੂਰਥਲੇ ਤੋਂ ਦਸ ਮੀਲ ਦੂਰੀ 'ਤੇ ਹੈ। ਸ਼ਹਿਜ਼ਾਦੀ ਦੀ ਉਸਦੇ ਸਾਹੁਰੇ ਪਰਿਵਾਰ ਵੱਲੋਂ ਸ਼ਰਤ ਮੰਨ ਲਈ ਗਈ। ਮਹਾਰਾਜੇ ਨੇ ਧੀ ਜੁਆਈ ਨੂੰ ਗੋਲ-ਖਾਨਾ (ਸ਼ਾਹੀ ਮਹੱਲ) ਦੇ ਨੇੜੇ ਹੀ ਇਕ ਹੋਰ ਮਹੱਲ ਬਣਵਾ ਦਿੱਤਾ।ਮਹਾਰਾਜੇ ਨੇ ਸ਼ਹਿਜ਼ਾਦੀ ਦੀਆਂ ਵਾਸਨਾਵਾਂ ਨੂੰ ਨੱਥ ਪਾਈ ਰੱਖਣ ਲਈ ਇਸ ਛੇ ਮੰਜ਼ਿਲੇ ਮਹੱਲ ਦੇ ਅੰਦਰ ਜਾਣ ਤੇ ਆਉਣ ਲਈ ਕੇਵਲ ਇਕ ਹੀ ਦਰਵਾਜ਼ਾ ਲਗਵਾਇਆ।ਉਸ ਦਰਵਾਜ਼ੇ ਉੱਤੇ ਵੀ ਸਖਤ ਪਹਿਰਾ। ਇਸ ਮਹਿਲ ਦੀ ਪਹਿਲੀ ਮੰਜ਼ਿਲ 'ਤੇ ਸ਼ਾਹ-ਨਸ਼ੀਨ (ਬਾਲਕੋਨੀ) ਹੈ। ਜਿਸ ਦੇ ਚਾਰ-ਚੁਫੇਰੇ ਵਿਸ਼ੇਸ਼ ਪਰਦੇ ਲਗਵਾਏ ਗਏ, ਜਿਨ੍ਹਾਂ ਰਾਹੀਂ ਅੰਦਰੋਂ ਤਾਂ ਬਾਹਰ ਦੇਖਿਆ ਜਾ ਸਕਦਾ ਹੈ। ਪਰ ਬਾਹਰੋਂ ਅੰਦਰ ਕੁਝ ਵੀ ਨਜ਼ਰ ਨਹੀਂ ਆਉਂਦਾ।
ਸ਼ਹਿਜ਼ਾਦੀ ਅਕਸਰ ਦਿਨ ਭਰ ਇਸ ਸ਼ਾਹਨਸ਼ੀਨ ਵਿਚ ਬੈਠੀ ਆਉਂਦੇ ਜਾਂਦਿਆਂ ਨੂੰ ਦੇਖਦੀ ਰਹਿੰਦੀ ਹੈ।ਸ਼ਹਿਜ਼ਾਦੀ ਦਾ ਆਪਣੇ ਪਤੀ ਨਾਲ ਮਨ ਪਹਿਲੇ ਦਿਨ ਤੋਂ ਹੀ ਨਾ ਭਿੱਜਿਆ। ਦੋਨਾਂ ਦੇ ਖਿਆਲਾਂ ਵਿਚ ਜ਼ਮੀਨ ਅਸਮਾਨ ਦਾ ਫਰਕ ਹੈ। ਸ਼ਹਿਜਾਦੀ ਪੁੱਜ ਕੇ ਲੁੱਚੀ ਤੇ ਬੇਹਿਯਾ ਹੈ,  ਉਸਦਾ ਪਤੀ ਧਾਰਮਿਕ ਬਿਰਤੀ ਦਾ ਮਾਲਕ 'ਤੇ ਸੰਗਾਊ ਸੁਭਾਅ ਦਾ ਹੈ। ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਉਨ੍ਹਾਂ ਦਰਮਿਆਨ ਅਕਸਰ ਅਣਬਣ ਰਹਿਣ ਲੱਗਦੀ ਹੈ।ਸ਼ਹਿਜ਼ਾਦੀ ਦੇ ਮਹੱਲ ਵਿਚ ਉਸਦੇ ਪਤੀ ਤੋਂ ਬਿਨਾ ਕਿਸੇ ਹੋਰ ਮਰਦ ਨੂੰ ਜਾਣ ਦੀ ਆਗਿਆ ਨਹੀਂ ਹੈ।ਸ਼ਹਿਜ਼ਾਦੀ ਸਾਰਾ ਦਿਨ ਮਹੱਲ ਵਿਚ ਬਿਨਾਂ ਕੋਈ ਵਸਤਰ ਪਹਿਨਿਆਂ ਟਹਿਲਦੀ ਰਹਿੰਦੀ ਹੈ।ਇਕ ਦਿਨ ਸ਼ਹਿਜ਼ਾਦੀ ਦੇ ਪਤੀ ਨੇ ਉਸ ਨੂੰ ਖਿਝ ਕੇ ਆਖ ਹੀ ਦਿੱਤਾ, "ਇਕ ਕੀ ਬੇਹੁਦਾਂ ਹਰਕਤਾਂ ਨੇ? ਸਾਰਾ ਦਿਨ ਨੰਗੀ ਫਿਰਦੀ ਰਹਿੰਦੀ ਹੈਂ, ਕੱਪੜੇ ਤਾਂ ਪਾ ਲਿਆ ਕਰ।"
"ਕੱਪੜਿਆਂ ਦੇ ਅੰਦਰ ਵੀ ਤਾਂ ਆਪਾਂ ਨੰਗੇ ਹੀ ਹੁੰਦੇ ਹਾਂ? ਤੁਹਾਨੂੰ, ਮੈਨੂੰ ਇਸ ਤਰ੍ਹਾਂ ਦੇਖਣਾ ਚੰਗਾ ਨਹੀਂ ਲੱਗਦਾ ਤਾਂ ਇਥੇ ਨਾ ਆਇਆ ਕਰੋ।" ਸ਼ਹਿਜ਼ਾਦੀ ਗਰਜ਼ ਕੇ ਬੋਲੀ।
Gol Khanna Mahal
ਬਸ ਉਸ ਦਿਨ ਤੋਂ ਸ਼ਹਿਜ਼ਾਦੀ ਦੇ ਪਤੀ ਨੇ ਵੱਟ ਖਾਹ ਲਿਆ ਤੇ ਉਹਨਾਂ ਦੇ ਉਸੇ ਦਿਨ ਤੋਂ ਸ਼ਰੀਰਕ ਸੰਬੰਧ ਖਤਮ ਹੋ ਗਏ। ਉਸਦਾ ਪਤੀ ਸ਼ਹਿਜ਼ਾਦੀ ਦਾ ਮਹੱਲ ਛੱਡ ਕੇ ਬਾਰਾਂਦਰੀ ਮਹੱਲ ਵਿਚ ਰਹਿਣ ਲੱਗ ਪਿਆ।ਕਦੇ-ਕਦਾਈ ਉਹ ਸ਼ਹਿਜ਼ਾਦੀ ਨੂੰ ਮਿਲਣ ਦਿਖਾਵੇ ਵਜੋਂ ਜਾਂਦਾ। ਪਰ ਸ਼ਹਿਜ਼ਾਦੀ ਉਸ ਵੱਲ ਕੋਈ ਵਿਸ਼ੇਸ ਦਿਲਚਸਪੀ ਨਾ ਲੈਂਦੀ। ਆਹੀਸਤਾ-ਆਹੀਸਤਾ ਪਤੀ ਦਾ ਸ਼ਹਿਜ਼ਾਦੀ ਕੋਲ ਜਾਣਾ ਘਟਦਾ ਗਿਆ।ਸ਼ਹਿਜ਼ਾਦੀ ਦਾ ਪਤੀ ਤਾਂ ਆਪਣੇ ਹਾਲ 'ਤੇ ਸੰਤੁਸ਼ਟ ਹੈ। ਉਸਨੂੰ ਸ਼ਾਹੀ ਪਰਿਵਾਰ ਦਾ ਜੁਆਈ ਹੋਣ ਕਰਕੇ ਜੋ ਮਾਣ-ਸਨਮਾਨ ਮਿਲ ਰਿਹਾ ਹੈ, ਉਹ ਉਸੇ ਨਾਲ ਹੀ ਖੁਸ਼ ਹੈ।ਲੇਕਿਨ ਸ਼ਹਿਜ਼ਾਦੀ ਆਪਣੀ ਹੀ ਅੱਗ ਨਾਲ ਸੜ੍ਹਦੀ ਭੁੱਜਦੀ ਰਹਿੰਦੀ ਹੈ।
ਸ਼ਹਿਜ਼ਾਦੀ ਦੇ ਮਹੱਲ ਦੇ ਨੇੜੇ ਬਣੇ ਦੀਵਾਨਖਾਨੇ ਵਿਚ ਪ੍ਰਧਾਨ ਮੰਤਰੀ ਗੁਲਾਮ ਗਿਲਾਨੀ ਮੰਤਰੀ ਮੰਡਲ ਦੀਆਂ ਬੈਠਕਾਂ ਲਾਇਆ ਕਰਦਾ ਹੈ।ਗੁਲਾਮ ਗਿਲਾਨੀ ਅਰਬੀ ਮੂਲ ਦੇ ਮੁਸਲਮਾਨਾਂ ਦੀ ਅੰਸ਼ ਵਿਚੋਂ ਹੈ, ਜੋ ਹਿੰਦੁਸਤਾਨ 'ਤੇ ਹੋਏ ਹਮਲਿਆਂ ਵੇਲੇ ਭਾਰਤ ਵਿਚ ਵਸ ਗਏ ਸਨ।
ਮਹੱਲ ਦੀ ਛੱਤ ਉੱਤੇ ਵਾਲ ਸੁਕਾਉਂਦਿਆਂ ਇਕ ਦਿਨ ਹਿਜ਼ ਐਕਸੇਲੈਂਸੀ ਗੁਲਾਮ ਗਿਲਾਨੀ ਅਤੇ ਸ਼ਹਿਜ਼ਾਦੀ ਦੀਆਂ ਅੱਖਾਂ ਚਾਰ ਹੋ ਜਾਂਦੀਆਂ ਹਨ।ਸ਼ਹਿਜ਼ਾਦੀ ਉਸਨੂੰ ਦੇਖ ਕੇ ਮੁਸਕਰਾ ਪਈ।ਭਾਵੇਂ ਕਿ ਗੁਲਾਮ ਗਿਲਾਨੀ ਵਿਆਹਿਆ ਹੋਇਆ ਹੈ ਤੇ ਉਸ ਕੋਲ ਆਪਣੀਆਂ ਬੇਗਮਾਂ ਦਾ ਵੱਖਰਾ ਹਰਮ ਵੀ ਹੈ।ਪਰ ਸ਼ਹਿਜ਼ਾਦੀ ਦੀ ਸੁੰਦਰ ਦੇ ਡੰਗ ਤੋਂ ਉਹ ਵੀ ਨਾ ਬਚ ਸਕਿਆ।
ਗੁਲਾਮ ਗਿਲਾਨੀ ਉਸੇ ਦਿਨ ਤੋਂ ਸ਼ਹਿਜ਼ਾਦੀ ਨੂੰ ਮਿਲਣ ਦੀਆਂ ਵਿਉਂਤਾਂ ਘੜਨ ਲੱਗ ਪਿਆ।ਸ਼ਹਿਜ਼ਾਦੀ ਦੇ ਮਹੱਲ ਦੁਆਲੇ ਲੱਗੇ ਸਖਤ ਪਹਿਰੇ ਕਾਰਨ ਉਸਦੀ ਕੋਈ ਪੇਸ਼ ਨਾ ਜਾਂਦੀ।ਕਈ ਦਿਨ ਸ਼ਹਿਜ਼ਾਦੀ ਤੇ ਗੁਲਾਮ ਗਿਲਾਨੀ ਦੀ ਸੈਨਤਬਾਜ਼ੀ ਚਲਦੀ ਰਹੀ।ਗੁਲਾਮ ਗਿਲਾਨੀ ਸ਼ਹਿਜ਼ਾਦੀ ਦੇ ਸੁਹੱਪਣ ਅਤੇ ਦਿਲਕਸ਼ੀ ਵੱਲ ਵਧੇਰੇ ਖਿੱਚਿਆ ਜਾਣ ਲੱਗਾ।ਅਖੀਰ ਬੜੀ ਸੋਚ-ਵਿਚਾਰ ਬਾਅਦ ਗੁਲਾਮ ਗਿਲਾਨੀ ਨੇ ਦੀਵਾਨਖਾਨੇ ਕੋਲੋਂ ਸ਼ਹਿਜਾਦੀ ਦੇ ਮਹੱਲ ਨੂੰ ਜਾਂਦੀ ਇਕ ਸੁਰੰਗ ਪਟਵਾਉਂਣੀ ਸ਼ੁਰੂ ਕਰ ਦਿੱਤੀ।ਸੁਰੰਗ ਦਾ ਨਕਸ਼ਾ ਤਿਆਰ ਕਰਨ ਵਿਚ ਗੁਲਾਮ ਗਿਲਾਨੀ ਨੂੰ ਥੋੜ੍ਹਾ ਜਿਹਾ ਭੁਲੇਖਾ ਲੱਗ ਗਿਆ।ਸਰੁੰਗ ਮਹੱਲ ਦੇ ਉਸ ਕਮਰੇ ਵਿਚ ਨਿਕਲ ਗਈ, ਜੋ ਹਿਜ਼ ਹਾਈਨੈੱਸ ਰਣਧੀਰ ਸਿੰਘ ਦੀਆਂ ਦਾਸੀਆਂ ਦਾ ਹਰਮ ਹੈ। ਸੁਰੰਗ ਪੱਟਣ ਵਾਲੇ ਫੜ੍ਹੇ ਗਏ। ਪਰ ਗੁਲਮ ਗਿਲਾਨੀ ਦੇ ਡਰੋਂ ਉਨ੍ਹਾਂ ਨੇ ਉਸ ਨਾਮ ਤਾਂ ਨਾ ਦੱਸਿਆ ਤੇ ਖੁਦ ਸਜ਼ਾਵਾਂ ਭੁਗਤ ਲਈਆਂ।
ਇਸ ਘਟਨਾ ਬਾਅਦ ਗੁਲਮ ਗਿਲਾਨੀ ਸ਼ਹਿਜ਼ਾਦੀ ਨੂੰ ਮਿਲਣ ਲਈ ਹੋਰ ਵੀ ਤਤਪਰ ਹੋ ਗਿਆ।ਸੁਰੰਗ ਪੱਟੇ ਜਾਣ ਦੇ ਕਾਰਨਾਂ ਦੀ ਛਾਣਬੀਣ ਰਿਆਸਤ ਦੇ ਹੀ ਉੱਚ ਵਜ਼ੀਰ ਰਾਮਜਸ ਦਾਸ ('ਮਹਾਰਾਜਾ' ਪੁਸਤਕ ਦੇ ਰਚਿਤਾ ਦੀਵਾਨ ਜਰਮਨੀ ਦਾਸ ਦਾ ਪੜਦਾਦਾ ਤੇ ਦੀਵਾਨ ਮਥਰਾ ਦਾਸ ਦਾ ਪਿਉ) ਨੂੰ ਸੌਂਪੀ ਗਈ। ਸੁਰੰਗ ਕਿਉਂਕਿ ਦੀਵਾਨਖਾਨੇ ਕੋਲ ਦੀ ਨਿਕਲਦੀ ਸੀ, ਇਸ ਲਈ ਰਾਮਜਸ ਦਾਸ ਦੇ ਸ਼ੱਕ ਦੀ ਸੂਈ ਗੁਲਾਮ ਗਿਲਾਨੀ 'ਤੇ ਆ ਕੇ ਅੜ੍ਹ ਗਈ। ਉਸਨੇ ਗੁਲਾਮ ਗਿਲਾਨੀ ਦੀਆਂ ਗਤੀਵਿਧੀਆਂ 'ਤੇ ਪੂਰੀ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ। ਸ਼ਹਿਜ਼ਾਦੀ ਦੀ ਨੌਕਰਾਣੀ ਮੂਲੋ ਦਾ ਸ਼ਾਹੀ ਖਾਨਸਾਮੇ ਅਮੰਤ ਖਾਨ ਨਾਲ ਇਸ਼ਕ ਚਲਦਾ ਹੈ।ਅਮੰਤ ਖਾਨ ਦੀ ਰਾਮਜਸ ਦਾਸ ਦੇ ਵਫਾਦਾਰ ਤੇ ਘਰੇਲੂ ਨੌਕਰ ਅਲੀ ਮੁਹੰਮਦ ਨਾਲ ਗਹਿਰੀ ਦੋਸਤੀ ਹੈ। ਅਮੰਤ ਖਾਨ ਰਾਹੀ ਰਾਮਜਸ ਦਾਸ ਨੇ ਮੂਲੋ ਦੀ ਸ਼ਹਿਜ਼ਾਦੀ 'ਤੇ ਤਾੜ ਰੱਖਣ ਦੀ ਜ਼ਿੰਮੇਵਾਰੀ ਲਗਾ ਦਿੱਤੀ।
ਦਿਨ ਸੁੱਖੀ ਸ਼ਾਂਦੀ ਲੰਘਣ ਲੱਗੇ…। ਸ਼ਹਿਜ਼ਾਦੀ ਨੂੰ ਮਿਲਣ ਲਈ ਗੁਲਾਮ ਗਿਲਾਨੀ ਤਾਂ ਤਰਲੋ-ਮੱਛੀ ਹੈ ਹੀ, ਉਧਰੋਂ ਸ਼ਹਿਜ਼ਾਦੀ ਵੀ ਮਰਦਾਨਾ ਛੋਹ ਲਈ ਤਰਸੀ ਪਈ ਹੈ। ਉਹ ਆਪਣੀ ਨੌਕਰਾਣੀ ਮੂਲੋ ਹੱਥ ਸੁਨੇਹੇ ਭੇਜ ਕੇ ਗੁਲਾਮ ਗਿਲਾਨੀ ਨੂੰ ਮਿਲਣ ਲਈ ਕੋਈ ਜੁਗਤ ਬਣਾਉਣ ਲਈ ਜ਼ੋਰ ਪਾਉਂਦੀ ਹੈ।



ਗੁਲਾਮ ਗਿਲਾਨੀ ਨੇ ਕਾਫੀ ਸੋਚ ਵਿਚਾਰ ਬਾਅਦ ਇਕ ਤਰਕੀਬ ਬਣਾ ਲਈ। ਉਸਨੇ ਮੂਲੋ ਹੱਥ ਸੁਨੇਹਾ ਭੇਜ ਕੇ ਆਪਣੀ ਸਾਰੀ ਜੁਗਤ ਸਹਿਜ਼ਾਦੀ ਤੱਕ ਪਹੁੰਚਾ ਦਿੱਤੀ। ਸ਼ਹਿਜ਼ਾਦੀ ਨੂੰ ਗੁਲਾਮ ਗਿਲਾਨੀ ਦਾ ਮਨਸੂਬਾ ਜਚ ਗਿਆ ਤੇ ਉਸਦਾ ਪਾਲਨ ਕਰਨ ਦੀ ਸ਼ਹਿਜ਼ਾਦੀ ਨੇ ਸਹਿਮਤੀ ਪ੍ਰਗਟਾ ਦਿੱਤੀ।ਮੂਲੋ ਨੇ ਗੁਲਾਮ ਗਿਲਾਨੀ ਤੇ ਸਹਿਜ਼ਾਦੀ ਦੀ ਮਿਲਣ ਲਈ ਘੜੀ ਘਾੜਤ ਅਮੰਤ ਖਾਨ ਰਾਹੀਂ ਵਜ਼ੀਰ ਰਾਮਜਸ ਦਾਸ ਤੱਕ ਵੀ ਪਹੁੰਚਾ ਦਿੱਤੀ।
ਮਿਥੀ ਯੋਜਨਾ ਅਨੁਸਾਰ ਗੁਲਾਮ ਗਿਲਾਨੀ ਦੀ ਦੋ ਘੋੜਿਆਂ ਨਾਲ ਖੀਚੀ ਜਾਣ ਵਾਲੀ ਬੱਘੀ ਸ਼ਹਿਜ਼ਾਦੀ ਦੇ ਮਹੱਲ ਕੋਲ ਜਾ ਖੜ੍ਹੀ। ਬੱਘੀ ਦੀ ਪਿਛਲੀ ਸੀਟ ਦੇ ਥੱਲੇ ਇਕ ਲੱਕੜ ਦਾ ਸੰਦੂਕਨੁਮਾ ਵੱਡਾ ਬਕਸਾ ਬਣਿਆ ਹੋਇਆ ਹੈ। ਇਸ ਵਿਚ ਘੋੜਿਆਂ ਲਈ ਚਾਰਾ ਰੱਖਿਆ ਜਾਂਦਾ ਹੋਣ ਕਰਕੇ ਇਸ ਨੂੰ ਚਾਰਾ-ਪੇਟੀ ਕਿਹਾ ਜਾਂਦਾ ਹੈ।ਸ਼ਹਿਜ਼ਾਦੀ ਨੇ ਨੌਕਰਾਣੀ ਮੂਲੋ ਨਾਲ ਆਪਣੇ ਕਪੜੇ ਬਦਲੇ ਤੇ ਨੌਕਰਾਣੀ ਦੇ ਭੇਸ ਵਿਚ ਮਹੱਲ ਤੋਂ ਬਾਹਰ ਨਿਕਲ ਆਈ। ਬਾਹਰ ਆ ਕੇ ਸ਼ਹਿਜ਼ਾਦੀ ਬੱਘੀ ਦੀ ਚਾਰਾਪੇਟੀ ਵਿਚ ਵੜ੍ਹ ਗਈ। ਪੇਟੀ ਦਾ ਢੱਕਣ ਬੰਦ ਕਰਕੇ ਬੱਘੀ ਉੱਥੋਂ ਤੁਰ ਪਈ। 
ਜਦੋਂ ਬਿਨਾ ਕਿਸੇ ਰੋਕ ਟੋਕ ਦੇ ਬੱਘੀ ਸ਼ਾਹੀ ਮਹੱਲ ਦੀ ਸੀਮਾ ਤੋਂ ਬਾਹਰ ਆ ਗਈ ਤਾਂ ਗੁਲਾਮ ਗਿਲਾਨੀ ਦੇ ਚਿੱਤ ਵਿਚ ਲੂਰੀਆਂ ਉੱਠਣ ਲੱਗ ਪਈਆਂ।ਉਸਨੇ ਅਫੀਮ ਦੀ ਮੋਟੀ ਗੋਲੀ ਤੇ ਸੰਖੀਏ ਤੋਂ ਤਿਆਰ ਕੀਤੀਆਂ ਔਸ਼ਧੀਆਂ ਦੀ ਇਕ ਖੁਰਾਕ ਸ਼ਰਾਬ ਦੇ ਪਿਆਲੇ ਨਾਲ ਅੰਦਰ ਸਿੱਟ ਲਈ।ਬੱਘੀ ਸ਼ਹਿਰ ਤੋਂ ਬਾਹਰ ਨਿਕਲ ਕੇ ਜਲੰਧਰ ਵੱਲ ਜਾਂਦੇ ਮਾਰਗ 'ਤੇ ਪੈ ਗਈ। ਉਥੋਂ ਬਾਰਾਂ ਮੀਲ ਦੂਰ ਜਲੰਧਰ ਜਾਣ ਨੂੰ ਪੂਰੇ ਦੋ ਘੰਟੇ ਲੱਗਦੇ ਹਨ। ਗੁਲਾਮ ਗਿਲਾਨੀ ਨੇ ਇਸ ਯਾਤਰਾ ਨੂੰ ਤੇਜ਼ ਕਰਨ ਲਈ ਰਸਤੇ ਵਿਚ ਦੋ ਜਗਾ੍ਹ ਘੋੜੇ ਬਦਲਣ ਦਾ ਇੰਤਜ਼ਾਮ ਕੀਤਾ ਹੋਇਆ ਹੈ।
ਪਹਿਲੇ ਪੜਾਅ 'ਤੇ ਜਦੋਂ ਘੋੜੇ ਬਦਲੇ ਗਏ ਤਾਂ ਗੁਲਾਮ ਗਿਲਾਨੀ ਨੇ ਚਾਰਾਪੇਟੀ ਵਿਚੋਂ ਸ਼ਹਿਜ਼ਾਦੀ ਨੂੰ ਬਾਹਰ ਕੱਢ ਕੇ ਬੱਘੀ ਵਿਚ ਆਪਣੇ ਨਾਲ ਬਿਠਾ ਲਿਆ।ਬੱਘੀ ਦੇ ਚਲਦਿਆਂ ਹੀ ਸ਼ਹਿਜ਼ਾਦੀ 'ਤੇ ਰੋਹਬ ਪਾਉਣ ਲਈ ਗੁਲਾਮ ਗਿਲਾਨੀ ਨੇ ਸ਼ਹਿਜ਼ਾਦੀ ਨੂੰ ਆਪਣਾ ਨਿੱਗਰ ਸੋਨੇ ਦਾ ਬਣਿਆ ਹੁੱਕਾ ਪੇਸ਼ ਕੀਤਾ, ਜਿਸ ਵਿਚ ਲਖਨਊ ਤੋਂ ਮੰਗਵਾਇਆ ਵਿਸ਼ੇਸ਼ ਸੁਗੰਧਤ ਤਬਾਕੂ ਭਰਿਆ ਹੋਇਆ ਹੈ।ਸ਼ਹਿਜ਼ਾਦੀ ਨੇ ਹੁੱਕਾ ਪੀਣ ਤੋਂ ਕੋਰਾ ਜੁਆਬ ਦੇ ਦਿੱਤਾ ਤੇ ਕੋਲੇ ਪਈ ਸ਼ਰਾਬ ਦੇਖ ਕੇ ਸ਼ਰਾਬ ਪੀਣ ਦੀ ਇੱਛਾ ਜ਼ਾਹਿਰ ਕੀਤੀ।ਇਹ ਸੁਣ ਕੇ ਗੁਲਾਮ ਗਿਲਾਨੀ ਗਦਗਦ ਹੋ ਗਿਆ ਤੇ ਉਸ ਨੇ ਸ਼ਹਿਜ਼ਾਦੀ ਨੂੰ ਆਪਣੇ ਦੋਨਾਂ ਲਈ ਜ਼ਾਮ ਬਣਾਉਣ ਦੀ ਫਰਮਾਇਸ਼ ਕੀਤੀ।ਸ਼ਹਿਜ਼ਾਦੀ ਨੇ ਦੋ ਜ਼ਾਮ ਬਣਾਏ ਤੇ ਇਕ ਗੁਲਾਮ ਗਿਲਾਨੀ ਨੂੰ ਦੇ ਕੇ ਉਸ ਦੇ ਜ਼ਾਮ ਨਾਲ ਆਪਣਾ ਜ਼ਾਮ ਟਕਰਾ ਕੇ ਗਟਾਗਟ ਇਕੋ ਸਾਹ ਡੀਕ ਲਾ ਕੇ ਆਪਣਾ ਪੈਮਾਨ ਖਾਲੀ ਕਰਕੇ ਰੱਖ ਦਿੱਤਾ। ਇਹ ਦੇਖ ਕੇ ਗੁਲਾਮ ਗਿਲਾਨੀ ਨੇ ਵੀ ਫੁਰਤੀ ਨਾਲ ਆਪਣੀ ਸ਼ਰਾਬ ਪੀਤੀ ਤੇ ਬਾਹੋਂ ਫੜ੍ਹ ਕੇ ਸ਼ਹਿਜ਼ਾਦੀ ਨੂੰ ਆਪਣੀ ਬੁੱਕਲ ਵਿਚ ਬਿਠਾ ਲਿਆ।ਸ਼ਹਿਜ਼ਾਦੀ ਦੀਆਂ ਮੱਥੇ 'ਤੇ ਵਿਖਰੀਆਂ ਲਟਾਂ ਨੂੰ ਸੁਆਰਦਾ ਹੋਇਆ ਗੁਲਾਮ ਗਿਲਾਨੀ ਬੋਲਿਆ, "ਰਾਜਕੁਮਾਰੀ ਜੀ, ਜਿਸ ਵੀ ਪੀਰ ਮੁਰਸ਼ਦ ਨੂੰ ਧਿਆਉਣਾ ਹੈ, ਹੁਣੇ ਧਿਆ ਲਵੋ।"
"ਕਿਉਂ?"
"ਕਿਉਂਕਿ ਅੱਜ ਗੁਲਾਮ ਗਿਲਾਨੀ ਤੁਹਾਡੀਆਂ ਚੀਕਾਂ ਕੱਢਾ ਕੇ ਛੱਡੇਗਾ।"
ਇਹ ਸੁਣ ਕੇ ਸ਼ਹਿਜ਼ਾਦੀ ਖਿੜਖਿੜਾ ਕੇ ਹੱਸਦੀ ਹੋਈ ਕਹਿਣ ਲੱਗੀ, "ਇਹ ਤਾਂ ਵਕਤ ਹੀ ਦੱਸੇਗਾ ਮਹਾਂਮੰਤਰੀ ਸਾਹਿਬ। ਕਿਤੇ ਇਹ ਨਾ ਹੋਵੇ ਮੈਂ ਪਿਆਰ ਵਿਚ ਤੁਹਾਨੂੰ ਮਾਰ ਹੀ ਦੇਵਾਂ।ਤੁਸੀਂ ਤਮਾਮ ਜ਼ਿੰਦਗੀ ਕੁਸਕਣ ਯੋਗੇ ਨਾ ਰਹੋ।"
"ਅੱਛਾ? ਦੇਖਦੇ ਹਾਂ ਫੇਰ।" ਗੁਲਾਮ ਗਿਲਾਨੀ ਨੇ ਸ਼ਹਿਜ਼ਾਦੀ ਨੂੰ ਘੁੱਟ ਕੇ ਜੱਫੀ ਪਾਈ ਤੇ ਉਸਦੇ ਬੁੱਲ੍ਹ ਚੂਪਣ ਲੱਗ ਪਿਆ।
ਏਨੇ ਨੂੰ ਘੋੜੇ ਬਦਲਣ ਦਾ ਦੂਜਾ ਪੜਾਅ ਆ ਗਿਆ ਤੇ ਬੱਘੀ ਰੁੱਕ ਗਈ।ਘੋੜੇ ਫੁਰਤੀ ਨਾਲ ਬਦਲੇ ਗਏ। ਬੱਘੀ ਅਜੇ ਚੱਲਣ ਹੀ ਲੱਗਦੀ ਹੈ ਕਿ ਵਜ਼ੀਰ ਰਾਮਜਸ ਦਾਸ ਤੇ ਦਸ ਬਾਰਾਂ ਮਿਲਟਰੀ ਵਾਲੇ ਆ ਬੱਘੀ ਨੂੰ ਘੇਰਦੇ ਹਨ। ਗੁਲਾਮ ਗਿਲਾਨੀ ਬਾਹਰ ਨਿਕਲ ਕੇ ਵਜ਼ੀਰ ਰਾਮਜਸ ਦਾਸ ਨੂੰ ਮਿਲਦਾ ਹੈ। ਰਾਮਜਸ ਦਾਸ ਕੋਈ ਜ਼ਰੂਰ ਕੰਮ ਦੱਸ ਕੇ ਗੁਲਾਮ ਗਿਲਾਨੀ ਨੂੰ ਨਾਲ ਲੈ ਜਾਂਦਾ ਹੈ। ਗੁਲਾਮ ਗਿਲਾਨੀ ਆਪਣੇ ਤਾਬੇਦਾਰਾਂ ਨੂੰ ਬੱਘੀ ਪਹਿਲਾਂ ਮਿਥੀ ਹੋਈ ਮੰਜ਼ਿਲ 'ਤੇ ਲਿਜਾਣ ਲਈ ਆਖਦਾ ਹੈ। 
ਬੱਘੀ ਸਹਿਜ਼ਾਦੀ ਨੂੰ ਲੈ ਕੇ ਜਲੰਧਰ ਨੂੰ ਆਪਣਾ ਸਫਰ ਸ਼ੁਰੂ ਕਰ ਦਿੰਦੀ ਹੈ। ਗੁਲਾਮ ਗਿਲਾਨੀ, ਵਜ਼ੀਰ ਰਾਮਜਸ ਦਾਸ ਅਤੇ ਮਿਲਟਰੀ ਵਾਲਿਆਂ ਨਾਲ ਚਲਾ ਜਾਂਦਾ ਹੈ।  
ਬੱਘੀ ਵਿਚ ਇਕੱਲੀ ਬੈਠੀ ਸ਼ਹਿਜ਼ਾਦੀ ਹੁੱਕਾ ਤੇ ਸ਼ਰਾਬ ਪੀਂਦੀ ਜਲੰਧਰ ਉਸ ਬੰਗਲੇ ਵਿਚ ਪਹੁੰਚ ਜਾਂਦੀ ਹੈ, ਜੋ ਗੁਲਾਮ ਗਿਲਾਨੀ ਨੇ ਸ਼ਹਿਜ਼ਾਦੀ ਦਾ ਜੋਬਨ ਮਾਨਣ ਲਈ ਰਾਖਵਾ ਰੱਖਿਆ ਹੁੰਦਾ ਹੈ। ਉਧਰ ਵਜ਼ੀਰ ਰਾਮਜਸ ਦਾਸ ਬਿਨਾ ਮਤਲਬ ਗੁਲਾਮ ਗਿਲਾਨੀ ਦੇ ਤਿੰਨ ਚਾਰ ਘੰਟੇ ਖਰਾਬ ਕਰਵਾ ਕੇ ਉਸ ਨੂੰ ਤੋਰ ਦਿੰਦਾ ਹੈ। ਗੁਲਾਮ ਗਿਲਾਨੀ ਗੋਲੀ ਵਾਂਗੂ ਸਹਿਜ਼ਾਦੀ ਕੋਲ ਪੁਹੰਚਦਾ ਹੈ। ਸ਼ਹਿਜ਼ਾਦੀ ਤੇ ਗੁਲਾਮ ਗਿਲਾਨੀ ਬੇਸਬਰੇਪਨ ਨਾਲ ਕਪੜੇ ਉਤਾਰ ਕੇ ਅਜੇ ਇਕ ਦੂਜੇ ਨੂੰ ਲਿਪਟੇ ਹੀ ਹੁੰਦੇ ਹਨ ਕਿ ਰਾਜਾ-ਏ-ਰਾਜਗਾਨ ਰਣਧੀਰ ਸਿੰਘ, ਵਜ਼ੀਰ ਰਾਮਜਸ ਦਾਸ ਤੇ ਦਸ ਬਾਰਾਂ ਮਿਲਟਰੀ ਵਾਲੇ ਗੁਲਾਮ ਗਿਲਾਨੀ ਦਾ ਪਿਛਾ ਕਰਦੇ ਹੋਏ ਉੱਥੇ ਆ ਧਮਕਦੇ ਹਨ। ਸ਼ਹਿਜ਼ਾਦੀ ਤੇ ਗੁਲਾਮ ਗਿਲਾਨੀ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ।ਮਹਾਰਾਜਾ ਰਣਧੀਰ ਸਿੰਘ ਦੇ ਖੱਬੇ ਹੱਥ ਵਿਚ ਰਾਇਫਲ ਹੁੰਦੀ ਹੈ ਅਤੇ ਡੌਲੇ ਉੱਤੇ ਬੰਨ੍ਹੇ ਨਾਦਰ ਸ਼ਾਹ ਦੇ ਬਖਸ਼ੇ ਪੁਖਰਾਜ ਹੀਰੇ ਵਾਲੀ ਸੱਜੀ ਬਾਂਹ ਦੇ ਪੁੱਠੇ ਹੱਥ ਦੀ ਵੱਟ ਕੇ ਉਹ ਗੁਲਾਮ ਗਿਲਾਨੀ ਦੇ ਚਪੇੜ ਮਾਰਦਾ ਹੈ। ਗੁਲਾਮ ਗਿਲਾਨੀ ਦੀ ਹੀਰੇ ਮੋਤੀਆਂ ਨਾਲ ਜੜ੍ਹੀ ਸੁਨਿਹਰੀ ਬ੍ਰਤਾਨੀਆ ਦੇ ਤਾਜ ਵਰਗੀ ਟੋਪੀ ਬੁੜਕ ਕੇ ਪਰ੍ਹਾਂ ਜਾ ਡਿੱਗਦੀ ਹੈ।ਮਿਲਟਰੀ ਵਾਲੇ ਢਾਹ ਕੇ ਕੁੱਟਦੇ ਗੁਲਾਮ ਗਿਲਾਨੀ ਨੂੰ ਨਗੰਧਣ ਲਈ ਪਿੰਝੇ ਜੁਲਾਹਿਆ ਦੇ ਲੋਗੜ ਵਰਗਾ ਕਰ ਦਿੰਦੇ ਹਨ।ਗੁਲਾਮ ਗਿਲਾਨੀ ਨੂੰ ਜਲਾਵਤਨ ਕਰਨ ਦਾ ਹੁਕਮ ਦੇ ਕੇ ਹਿਜ਼ ਹਾਈਨੈੱਸ ਰਣਧੀਰ ਸਿੰਘ, ਸ਼ਹਿਜ਼ਾਦੀ ਨੂੰ ਕੁੱਟਦਾ ਹੋਇਆ ਘੜੀਸ ਕੇ ਕਪੂਰਥਲੇ ਲੈ ਆਉਂਦਾ ਹੈ।ਸ਼ਹਿਜ਼ਾਦੀ ਦੇ ਮਹੱਲੋਂ ਬਾਹਰ ਪੈਰ ਰੱਖਣ 'ਤੇ ਪਾਬੰਦ ਲੱਗ ਜਾਂਦੀ ਹੈ।ਕੁੱਟ-ਕੁੱਟ ਪੋਲੀ ਕੀਤੀ ਹੋਈ ਸ਼ਹਿਜ਼ਾਦੀ ਦੀਆਂ ਜਦੋਂ ਚੀਕਾਂ ਨਿਕਲਦੀਆਂ ਹਨ ਤਾਂ ਉਸਨੂੰ ਸ਼ਾਹੀ ਜੋਤਸ਼ੀ ਦਾ ਕਿਹਾ ਹੋਇਆ ਕਥਨ ਚੇਤੇ ਆਉਂਦਾ ਹੈ, "ਇਸ਼ਵਰ ਹਰ ਪ੍ਰਾਣੀ ਅੰਦਰ ਵਸਦਾ ਹੈ। ਚੌਵੀ ਘੰਟਿਆਂ ਵਿਚ ਇਕ ਅਜਿਹਾ ਪਲ ਆਉਂਦਾ ਹੈ, ਜਦੋਂ ਮਨੁੱਖ ਦੇ ਮੂੰਹੋਂ ਨਿਕਲੀ ਹੋਈ ਹਰ ਗੱਲ ਸੱਚ ਹੋ ਜਾਂਦੀ ਹੈ।"
ਇਹ ਗੱਲ ਯਾਦ ਕਰਦਿਆਂ ਸ਼ਹਿਜ਼ਾਦੀ ਨੂੰ ਬੱਘੀ ਵਿਚ ਗੁਲਾਮ ਗਿਲਾਨੀ ਨਾਲ ਹੋਈ ਵਾਰਤਾ ਵਾਲੇ ਬਚਨ ਚੇਤੇ ਆਉਂਦੇ ਹਨ, "…ਅੱਜ ਗੁਲਾਮ ਗਿਲਾਨੀ ਤੁਹਾਡੀਆਂ ਚੀਕਾਂ ਕੱਢਾ ਕੇ ਛੱਡੇਗਾ। …ਕਿਤੇ ਇਹ ਨਾ ਹੋਵੇ ਮੈਂ ਤੁਹਾਨੂੰ ਮਾਰ ਹੀ ਦੇਵਾਂ।…ਤੁਸੀਂ ਤਮਾਮ ਜ਼ਿੰਦਗੀ ਕੁਸਕਣ ਯੋਗੇ ਨਾ ਰਹੋ।…" 
1852 - 1870 H.H. Randhar Singh, GCSI
ਠੀਕ ਉਸੇ ਤਰ੍ਹਾਂ ਹੋਇਆ। ਸ਼ਹਿਜ਼ਾਦੀ ਦੀਆਂ ਚੀਕਾਂ ਵੀ ਨਿਕਲੀਆਂ ਤੇ ਗੁਲਾਮ ਗਿਲਾਨੀ ਕੁਸਕਣ ਯੋਗਾ ਵੀ ਨਾ ਰਿਹਾ।… ਕੁਝ ਦਿਨ ਸ਼ਹਿਜ਼ਾਦੀ ਨਾ ਕੁਝ ਖਾਂਦੀ ਹੈ ਤੇ ਨਾ ਹੀ ਕੁਝ ਪੀਂਦੀ ਹੈ। ਬਸ ਦਿਨ ਰਾਤ ਗੁਲਾਮ ਗਿਲਾਨੀ ਨੂੰ ਚੇਤੇ ਕਰਕੇ ਰੋਂਦੀ ਰਹਿੰਦੀ ਹੈ। ਫੇਰ ਆਪੇ ਹੀ ਉਹ ਗੁਲਾਮ ਗਿਲਾਨੀ ਨੂੰ ਭੁੱਲ ਭੁਲਾ ਜਾਂਦੀ ਹੈ ਕਿਉਂਕਿ ਗੁਲਾਮ ਗਿਲਾਨੀ ਨਾਲ ਉਸਦਾ ਪਿਆਰ ਨਹੀਂ ਹੁੰਦਾ ਕੇਵਲ ਜਿਸਮਾਨੀ ਖਿੱਚ ਹੀ ਹੁੰਦੀ ਹੈ।ਕੁਝ ਦਿਨਾਂ ਬਾਅਦ ਸਭ ਕੁਝ ਪਹਿਲਾਂ ਵਾਂਗ ਹੋ ਜਾਂਦਾ ਹੈ। ਸਹਿਜ਼ਾਦੀ ਆਪਣੀਆਂ ਦਾਸੀਆਂ ਨਾਲ ਆਪਣਾ ਚਿੱਤ ਪਰਚਾ ਕੇ ਹੀ ਸਬਰ ਕਰਨ ਲੱਗ ਪੈਂਦੀ ਹੈ।
ਕਰਨਲ ਵਰਿਆਮ ਸਿੰਘ ਰਿਆਸਤ ਦੀ ਸ਼ਾਹੀ ਫੌਜ ਦਾ ਉੱਚ ਅਧਿਕਾਰੀ ਹੈ। ਉਸਦੇ ਵੱਡੇ ਵਡੇਰਿਆਂ ਨੇ ਰਿਆਸਤ ਦੇ ਹਾਕਮਾਂ ਦੀ ਕਈ ਪੀੜ੍ਹੀਆਂ ਤੋਂ ਖਿਦਮਤ ਕੀਤੀ ਹੈ।ਸ਼ਾਹੀ ਮਹੱਲ 'ਤੇ ਤਾਇਨਾਤ ਮਿਲਟਰੀ ਦੀ ਸਾਰੀ ਜ਼ਿੰਮੇਵਾਰੀ ਤੇ ਸ਼ਾਹੀ ਪਰਿਵਾਰ ਦੀ ਸੁਰੱਖਿਆ ਦਾ ਸਾਰਾ ਪ੍ਰਬੰਧ ਉਸੇ ਦੇ ਹੱਥ ਹੈ।
ਸ਼ਹਿਜ਼ਾਦੀ ਹਿਜ਼ ਹਾਈਨੈੱਜ਼ ਦੀ ਆਗਿਆ ਨਾਲ ਕਿਸੇ ਜ਼ਰੂਰੀ ਕੰਮ ਲਈ ਬੱਘੀ ਵਿਚ ਬੈਠ ਕੇ ਜਾਣ ਲੱਗਦੀ ਹੈ ਤੇ ਉਸ ਦਾ ਘੋੜਾ ਬਿਗੜ ਜਾਂਦਾ ਹੈ। ਰਥਵਾਨ ਕੋਲੋਂ ਕਾਬੂ ਨਹੀਂ ਕਰ ਹੁੰਦਾ ਤੇ ਆਪ ਮੂਹਾਰੇ ਬੱਘੀ ਕਿਸੇ ਹੋਰ ਪਾਸੇ ਖਿੱਚ ਕੇ ਲੈ ਜਾਂਦਾ ਹੈ। ਰਥਵਾਨ ਅਤੇ ਸ਼ਹਿਜ਼ਾਦੀ ਰੌਲਾ ਪਾ ਦਿੰਦੇ ਹਨ। ਵਰਿਆਮ ਸਿੰਘ ਉਸ ਵਕਤ ਸ਼ਹਿਜ਼ਾਦੀ ਦੇ ਮਹੱਲ 'ਤੇ ਤਾਇਨਾਲ ਸਕਿਉਰਟੀ ਦਾ ਜ਼ਾਇਜਾ ਲੈਣ ਲਈ ਆਇਆ ਹੁੰਦਾ ਹੈ।ਉਹ ਫੌਰਨ ਬੱਘੀ ਦੇ ਪਿੱਛੇ ਘੋੜਾ ਦੌੜਾਉਂਦਾ ਹੈ ਤੇ ਸ਼ਹਿਜ਼ਾਦੀ ਨੂੰ ਬਚਾ ਲੈਂਦਾ ਹੈ।ਵਰਿਆਮ ਸਿੰਘ ਰਥਵਾਨ ਦੀ ਕਾਫੀ ਝਾੜ-ਝੰਭ ਵੀ ਕਰਦਾ ਹੈ।ਉਸ ਪਲ ਤੋਂ ਸ਼ਹਿਜ਼ਾਦੀ ਵਰਿਆਮ ਸਿੰਘ ਉੱਤੇ ਆਸ਼ਿਕ ਹੋ ਜਾਂਦੀ ਹੈ। 
ਅਗਲੇ ਦਿਨ ਵਰਿਆਮ ਸਿੰਘ ਨੂੰ ਖੁਫੀਆ ਮਿਲਣੀ ਲਈ ਸ਼ਹਿਜ਼ਾਦੀ ਆਮੰਤ੍ਰਿਤ ਕਰਦੀ ਹੈ ਤਾਂ ਵਰਿਆਮ ਸਿੰਘ ਆਪਣੇ ਜਤ-ਸਤ ਨੂੰ ਕਾਬੂ ਰੱਖਣ ਤੋਂ ਲਾਚਾਰ ਹੋ ਜਾਂਦਾ ਹੈ। ਉਹ ਸ਼ਾਹੀ ਘਰਾਣੇ ਦਾ ਜੁਆਈ ਬਣਨ ਦੇ ਸੁਪਨੇ ਦੇਖਣ ਲੱਗ ਪੈਂਦਾ ਹੈ। ਕਈ ਦਿਨ ਦਾਸੀਆਂ ਰਾਹੀ ਵਰਿਆਮ ਸਿੰਘ ਅਤੇ ਸ਼ਹਿਜ਼ਾਦੀ ਵਿਚਕਾਰ ਪੱਤਰ-ਵਿਹਾਰ ਤੇ ਸੰਦੇਸ਼ਾਂ ਦੇ ਅਦਾਨ-ਪ੍ਰਦਾਨ ਦਾ ਸਿਲਸਿਲਾ ਚਲਦਾ ਰਹਿੰਦਾ ਹੈ। ਪਰ ਮਿਲਣ ਦਾ ਕੋਈ ਹਿੱਲਾ ਨਹੀਂ ਹੁੰਦਾ। ਦਿਨ ਰਾਤ ਸ਼ਹਿਜ਼ਾਦੀ ਦੇ ਖਤ ਪੜ੍ਹ-ਪੜ੍ਹ ਕੇ ਵਰਿਆਮ ਸਿੰਘ ਮਚਲ ਉੱਠਦਾ ਹੈ।ਸ਼ਹਿਜ਼ਾਦੀ ਦੇ ਮਹੱਲ ਦੁਆਲੇ ਸਖਤ ਪਹਿਰਾ ਤੇ ਵਰਿਆਮ ਸਿੰਘ ਨੂੰ ਅੰਦਰ ਜਾਣ ਦੀ ਇਜ਼ਾਜਤ ਨਹੀਂ ਹੈ।ਗੁਲਾਮ ਗਿਲਾਨੀ ਵਾਲੇ ਕਿੱਸੇ ਮਗਰੋਂ ਸਹਿਜ਼ਾਦੀ ਦੇ ਬਾਹਰ ਜਾਣ ਆਉਂਣ 'ਤੇ ਵੀ ਸਖਤ ਪਾਬੰਦੀ ਲੱਗੀ ਹੋਈ ਹੈ।ਸ਼ਹਿਜ਼ਾਦੀ ਤੇ ਵਰਿਆਮ ਸਿੰਘ ਦੋਨੋਂ ਹੀ ਇਕ ਦੂਜੇ ਨੂੰ ਕਲਾਵੇ ਵਿਚ ਲੈਣ ਲਈ ਵਿਆਕੁਲ ਹੋਏ ਪਏ ਹਨ।
ਇਕ ਦਿਨ ਸ਼ਹਿਜ਼ਾਦੀ ਦੀ ਨੌਕਰਾਣੀ ਬਸੰਤੀ ਨੇ ਗੋਂਦ ਗੁੰਦ ਦਿੱਤੀ ਤੇ ਸਾਰਾ ਮਨਸੁਬਾ ਵਰਿਆਮ ਸਿੰਘ ਨੂੰ ਸਮਝਾ ਦਿੱਤਾ। ਸ਼ਹਿਜ਼ਾਦੀ ਦੇ ਮਹੱਲ ਦੇ ਪਿਛਵਾੜੇ ਇਕ ਖੂਹ ਹੈ, ਜੋ ਮੱਹਲ ਦੀ ਚਾਰ-ਦਿਵਾਰੀ ਨਾਲ ਲੱਗਦਾ ਹੈ। ਵਰਿਆਮ ਸਿੰਘ ਨੇ ਰਾਤ ਨੂੰ ਕੰਧ ਨੂੰ ਪਾੜ ਪਾ ਲਿਆ, ਜੋ ਖੂਹ ਵਿਚ ਜਾ ਕੇ ਨਿਕਲਦਾ ਹੈ। ਸ਼ਹਿਜ਼ਾਦੀ ਨੇ ਵਰਿਆਮ ਸਿੰਘ ਦੇ ਸੀਟੀ ਮਾਰਨ 'ਤੇ ਲੱਜ ਖੂਹ ਵਿਚ ਲਮਕਾ ਦਿੱਤੀ ਜਿਸ ਨੂੰ ਫੜ੍ਹ ਕੇ ਵਰਿਆਮ ਸਿੰਘ ਡੋਲ ਵਿਚ ਖੜ੍ਹਾ ਹੋ ਗਿਆ ਤੇ ਸ਼ਹਿਜ਼ਾਦੀ ਨੇ ਆਪਣੀਆਂ ਭਰੋਸੇਯੋਗ ਦਾਸੀਆਂ ਦੀ ਮਦਦ ਨਾਲ ਉਸ ਨੂੰ ਉੱਪਰ ਖਿੱਚ ਲਿਆ।
ਅਛੋਪਲੇ ਵਰਿਆਮ ਸਿੰਘ ਨੂੰ ਆਪਣੇ ਨਿੱਜੀ ਕਮਰੇ ਵਿਚ ਲਿਜਾ ਕੇ ਸ਼ਹਿਜ਼ਾਦੀ ਨੇ ਸਾਰੀ ਰਾਤ ਆਪਣੀ ਵਾਸਨਾਪੂਰਤੀ ਕੀਤੀ ਤੇ ਤੜਕਸਾਰ ਉਵੇਂ ਖੂਹ ਵਿਚ ਵਾਪਿਸ ਉਤਾਰ ਦਿੱਤਾ। ਵਰਿਆਮ ਸਿੰਘ ਨੇ ਪਾੜ੍ਹ ਦੀਆਂ ਇੱਟਾਂ ਮੁੜ ਉਵੇਂ ਚਿਣ ਕੇ ਬਾਹਰੀ ਕੰਧ 'ਤੇ ਗਿੱਲੀ ਮਿੱਟੀ ਪੋਚ ਦਿੱਤੀ। ਇਉਂ ਸ਼ਹਿਜ਼ਾਦੀ ਤੇ ਵਰਿਆਮ ਸਿੰਘ ਦੇ ਮਿਲਣ ਦਾ ਸਿਲਸਿਲਾ ਨੇਮ ਨਾਲ ਹਰ ਰਾਤ ਚੱਲਣ ਲੱਗ ਪਿਆ। 
ਵਰਿਆਮ ਸਿੰਘ ਨਿੱਤ ਸੂਰਜ ਦੇ ਢਲਣ ਦਾ ਇੰਤਜ਼ਾਰ ਕਰਦਾ ਰਹਿੰਦਾ।ਰਾਤ ਸੰਘਣੀ ਹੁੰਦਿਆਂ ਹੀ ਉਹ ਸ਼ਹਿਜ਼ਾਦੀ ਦੇ ਕਮਰੇ ਵਿਚ ਜਾ ਹਾਜ਼ਰ ਹੁੰਦਾ। ਅੱਗੋਂ ਸ਼ਹਿਜ਼ਾਦੀ ਸਾਰੀ ਦਿਹਾੜੀ ਇਤਰ ਵਾਲੇ ਜਲਕੁੰਡ ਵਿਚ ਨਹਾਉਣ ਬਾਅਦ ਨਿਕਲਦੀ ਤੇ ਪਿੰਡਾ ਪੂੰਝ ਕੇ ਵਰਿਆਮ ਸਿੰਘ ਦੇ ਸੁਆਗਤ ਲਈ ਝਿਲਮਿਲਾਉਂਦੀ ਕਾਮਉਕਸਾਊ ਪਾਰਦਰਸ਼ੀ ਪੁਸ਼ਾਕ ਪਹਿਨੀ ਸਜੀ-ਧਜੀ ਬੈਠੀ ਹੁੰਦੀ। ਰਾਜ਼ਸਥਾਨੀ ਕਢਾਈ ਵਾਲੇ ਸਿਰਹਾਣੇ 'ਤੇ ਸਿਲਕੀ ਚਾਦਰਾਂ ਗੋਲ ਘੁੰਮਣ ਵਾਲੇ ਇਟੈਲੀਅਨ ਪਲੰਘ 'ਤੇ ਵਿਛੀਆਂ ਹੁੰਦੀਆਂ।ਖੁਸ਼ਬੂਦਾਰ ਫਰਾਂਸਿਸੀ ਅਗਰਬੱਤੀ ਮੱਚ ਰਹੀਆਂ ਹੁੰਦੀਆਂ। 



ਵਰਿਆਮ ਸਿੰਘ ਦੇ ਹਾਜ਼ਰ ਹੁੰਦਿਆਂ ਹੀ ਦਾਸੀਆਂ ਵੱਲੋਂ ਰੂਹਕਿਉੜਾ ਛਿੜਕ ਕੇ ਗੁਲਾਬ ਅਤੇ ਚਮੇਲੀ ਦੇ ਫੁੱਲ ਸੇਜ਼-ਮਲ੍ਹਾਰ 'ਤੇ ਵਿਖੇਰ ਦਿੱਤੇ ਜਾਂਦੇ।ਸ਼ਹਿਜ਼ਾਦੀ ਵਰਿਆਮ ਸਿੰਘ ਦੇ ਇਕ ਇਕ ਕਰਕੇ ਕਪੜੇ ਉਤਾਰ ਦਿੰਦੀ। ਵਰਿਆਮ ਸਿੰਘ ਆਪਣੀਆਂ ਬਾਹਾਂ 'ਚ ਚੁੱਕ ਕੇ ਸ਼ਹਿਜ਼ਾਦੀ ਨੂੰ ਸੇਜ਼ 'ਤੇ ਲਿਟਾਉਂਦਾ ਅਤੇ ਚੁੰਮਣਾ-ਚੱਟਣਾਂ ਸ਼ੁਰੂ ਕਰ ਦਿੰਦਾ।ਵਰਿਆਮ ਸਿੰਘ ਨੂੰ ਖੁਦ ਆਪਣੇ ਕਪੜੇ ਉਤਾਰਨ ਦੀ ਮਨਾਹੀ ਹੁੰਦੀ।ਸ਼ਹਿਜ਼ਾਦੀ ਵੀ ਵਰਿਆਮ ਸਿੰਘ ਦਾ ਤਨ-ਬਦਨ ਦੰਦੀਆਂ ਵੱਢ-ਵੱਢ ਖਾਹ ਜਾਂਦੀ। ਇਹ ਕ੍ਰਿਆ ਉਦੋਂ ਤੱਕ ਜਾਰੀ ਰਹਿੰਦੀ ਜਦ ਤੱਕ ਸ਼ਹਿਜ਼ਾਦੀ ਆਪਣਾ ਜਾਬਤਾ ਕਾਇਮ ਰੱਖ ਸਕਦੀ ਹੁੰਦੀ।ਜਦ ਸ਼ਹਿਜ਼ਾਦੀ ਦੀ ਕਾਮ ਅਗਨ ਪੂਰੀ ਤਰ੍ਹਾਂ ਭੜਕ ਜਾਂਦੀ ਤੇ ਉਸ ਤੋਂ ਹੋਰ ਸਬਰ ਨਾਲ ਕਰ ਹੁੰਦਾ ਤਾਂ ਸ਼ਹਿਜ਼ਾਦੀ ਵਰਿਆਮ ਸਿੰਘ ਦੇ ਵਸਤਰ ਪਾੜ੍ਹ ਕੇ ਲੰਗਾਰ ਕਰ ਦਿੰਦੀ। ਵਹਿਸ਼ੀਆਨਾ ਢੰਗ ਨਾਲ ਉਹ ਵਰਿਆਮ ਸਿੰਘ ਨੂੰ ਹੇਠ ਲਿਟਾ ਕੇ ਪੂਰੀ ਰਾਤ ਭੋਗਦੀ।
ਪਹੁੰ ਫੁਟਦਿਆਂ ਸਾਰ ਦਾਸੀਆਂ ਵਰਿਆਮ ਸਿੰਘ ਨੂੰ ਮਹੱਲ ਚੋਂ ਕੱਢ ਦਿੰਦੀਆਂ। ਸ਼ਹਿਜ਼ਾਦੀ ਮਰਿਆਂ ਵਾਂਗੂ ਨਿਢਾਲ ਹੋਈ ਦੁਪਿਹਰ ਤੱਕ ਸੁੱਤੀ ਰਹਿੰਦੀ।ਪੂਰੇ ਦੋ ਵਰ੍ਹੇ ਇਹ ਸਿਲਸਿਲਾ ਚਲਦਾ ਰਿਹਾ।ਬਦਕਿਸਮਤੀ ਨਾਲ ਸਾਉਣ ਦੀ ਰੁੱਤੇ ਕਈ ਦਿਨ ਮੀਂਹ ਪੈਂਦਾ ਰਿਹਾ। ਪਹਿਰੇਦਾਰ ਪਾੜ੍ਹ ਵਿਚ ਚਿਣੀਆਂ ਇੱਟਾਂ ਉੱਤੇ ਨਿੱਤ ਮਿੱਟੀ ਪੋਚਿਆ ਕਰਨ ਤੇ ਮਿੱਟੀ ਰੋਜ਼ ਖੁਰ ਜਾਇਆ ਕਰੇ।ਕਪੂਰਥਲਾ ਸਰਕਾਰ ਦੇ ਗ੍ਰਹਿ ਮੰਤਰੀ ਸਰਦਾਰ ਦਾਨਿਸ਼ਮੰਦ ਨੇ ਪਾੜ ਦੇਖ ਲਿਆ ਤੇ ਉਸਨੂੰ ਸ਼ੱਕ ਪੈ ਗਈ। ਉਸ ਨੇ ਬਿੜਕ ਰੱਖੀ ਤੇ ਰਾਤ ਨੂੰ ਵਰਿਆਮ ਸਿੰਘ ਨੂੰ ਮਹੱਲ ਅੰਦਰ ਜਾਂਦੇ ਦੇਖ ਲਿਆ। ਵਰਿਆਮ ਸਿੰਘ ਨਾਲ ਉਸਦੀ ਪਹਿਲਾਂ ਹੀ ਲੱਗਦੀ ਹੈ। ਫੌਰਨ ਜਾ ਕੇ ਉਸ ਨੇ ਇਹ ਗੱਲ ਮਹਾਰਾਜਾ ਰਣਧੀਰ ਸਿੰਘ ਨੂੰ ਦੱਸ ਦਿੱਤੀ।ਆਪਣੀ ਭੈਣ ਦੀ ਬਦਚਲਨੀ ਦੇ ਕਿੱਸੇ ਸੁਣ-ਸੁਣ ਕੇ ਮਹਾਰਾਜਾ ਰਣਧੀਰ ਸਿੰਘ ਅੱਕ ਚੁੱਕਿਆ ਹੈ। ਕਿਥੇ ਉਹ ਹੈ ਜਿਸ ਨੇ ਅੰਗਰੇਜ਼ ਸਰਕਾਰ ਤੋਂ ਅਨੇਕਾਂ ਤਗਮੇ ਅਤੇ ਪਦਵੀਆਂ ਪ੍ਰਾਪਤ ਕਰਕੇ ਖਾਨਦਾਨ ਦਾ ਨਾਮ ਰੋਸ਼ਨ ਕੀਤਾ ਹੈ ਤੇ ਕਿਥੇ ਗੋਬਿੰਦ ਕੌਰ ਹੈ ਜਿਸ ਨੇ ਆਹਲੂਵਾਲੀਆਂ ਵੰਸ਼ ਦੇ ਸੁਨਿਹਰੀ ਇਤਿਹਾਸ ਨੂੰ ਮਿੱਟੀ ਵਿਚ ਪੁਲੀਤ ਕਰਨ ਦੀ ਧਾਰੀ ਹੋਈ ਹੈ।ਗੁੱਸੇ ਵਿਚ ਆ ਕੇ ਮਹਾਰਾਜਾ ਰਣਧੀਰ ਸਿੰਘ ਉਹ ਤਲਵਾਰ ਚੁੱਕਦਾ ਹੈ ਜੋ ਨਾਦਰਸ਼ਾਹ ਨੇ ਉਸਦੇ ਦਾਦਾ ਫਤਿਹ ਸਿੰਘ ਨੂੰ ਦੋਸਤੀ ਦੇ ਨਜ਼ਰਾਨੇ ਵਜੋਂ ਭੇਂਟ ਕੀਤੀ ਸੀ।ਸ਼ਹਿਜ਼ਾਦੀ ਅਤੇ ਵਰਿਆਮ ਸਿੰਘ ਨੂੰ ਰੰਗੇ-ਹੱਥੀਂ ਫੜ੍ਹਣ ਲਈ ਕੁਝ ਸਿਪਾਹੀਆਂ ਨਾਲ ਮਹਾਰਾਜਾ ਰਣਧੀਰ ਸਿੰਘ ਸ਼ਹਿਜ਼ਾਦੀ ਦੇ ਮਹੱਲ ਵੱਲ ਚੱਲ ਪਿਆ।ਸ਼ਹਿਜ਼ਾਦੀ ਦੀ ਦਾਸੀ ਨੂੰ ਇਸ ਬਾਰੇ ਪਹਿਲਾਂ ਹੀ ਪਤਾ ਲੱਗ ਗਿਆ ਤੇ ਉਸ ਨੇ ਇਕ ਗੁਪਤ ਜ਼ਮੀਨਦੋਜ਼ ਸੁਰੰਗ ਰਾਹੀਂ ਸ਼ਹਿਜ਼ਾਦੀ ਅਤੇ ਵਰਿਆਮ ਸਿੰਘ ਨੂੰ ਪਹਿਲਾਂ ਹੀ ਮਹੱਲ ਵਿਚੋਂ ਭਜਾ ਦਿੱਤਾ।
ਵਰਿਆਮ ਸਿੰਘ ਤੇ ਗੋਬਿੰਦ ਕੌਰ ਪੈਦਲ ਚੱਲਦੇ ਹੋਏ ਵੀਹ ਮੀਲ ਦਾ ਪੈਂਡਾ ਤੈਅ ਕਰਕੇ ਸੁਲਤਾਨਪੁਰ ਨਜ਼ਦੀਕ ਕਲਿਆਣ ਨਾਂ ਦੇ ਪਿੰਡ ਵਿਚ ਪਹੁੰਚ ਗਏ। ਇਹ ਪਿੰਡ ਅੰਗਰੇਜ਼ ਸਰਕਾਰ ਦੇ ਇਲਾਕੇ ਵਿਚ ਪੈਂਦਾ ਹੋਣ ਕਰਕੇ ਉਹਨਾਂ ਨੂੰ ਕਪੂਰਥਲਾ ਸਰਕਾਰ ਦੇ ਸਿਪਾਹੀਆਂ ਵੱਲੋਂ ਗ੍ਰਿਫਤਾਰੀ ਦਾ ਡਰ ਨਾ ਰਿਹਾ। ਇਥੇ ਇਕ ਘਰ ਵਿਚ ਸ਼ਰਨ ਲੈ ਕੇ ਵਰਿਆਮ ਸਿੰਘ ਨੇ ਆਪਣੇ ਘਰ ਵਾਲਿਆਂ ਨਾਲ ਸੰਪਰਕ ਕੀਤਾ। ਪਰ ਕਪੂਰਥਲਾ ਸਰਕਾਰ ਦੇ ਡਰ ਕਾਰਨ ਉਹਨਾਂ ਨੇ ਝੱਲਣ ਤੋਂ ਜੁਆਬ ਦੇ ਦਿੱਤਾ।ਉਧਰ ਕਪੂਰਥਲਾ ਸਰਕਾਰ ਵੱਲੋਂ ਸ਼ਹਿਜ਼ਾਦੀ ਨੂੰ ਬੇਦਖਲ ਕਰਕੇ ਪੈਸਿਆਂ, ਜ਼ੇਵਰਾਤਾਂ, ਅਲਾਊਂਸਾਂ ਅਤੇ ਸੁੱਖ-ਸਹੁਲਤਾਂ ਤੋਂ ਮਹਰੂਮ ਕਰ ਦਿੱਤਾ ਗਿਆ। ਹੁਣ ਉਹਨਾਂ ਕੋਲ ਗੁਜ਼ਰੇ ਲਈ ਕਾਣੀ ਕੌਢੀ ਵੀ ਨਹੀਂ ਹੈ।ਉਹ ਕਲਿਆਣ ਦੇ ਇਕ ਜੁਲਾਹੇ ਦੇ ਘਰ ਸ਼ਰਨ ਲੈ ਲੈਂਦੇ ਹਨ।
ਪਿੰਡ ਵਿਚ ਹੀਰਾਂ ਸਿੰਘ ਨਾਮ ਦੇ ਇਕ ਧਨਾਢ ਵਿਅਕਤੀ ਦਾ ਅਸਤਬਲ ਹੁੰਦਾ ਹੈ। ਵਰਿਆਮ ਸਿੰਘ, ਹੀਰਾ ਸਿੰਘ ਕੋਲ ਨੌਕਰੀ ਮੰਗਣ ਜਾਂਦਾ ਹੈ।ਇਤਫਾਕਵਸ ਹੀਰਾ ਸਿੰਘ ਨੇ ਮੈਸੂਰ ਤੋਂ ਇਕ ਚਿਤਰਾ ਘੋੜਾ ਖਰੀਦਿਆ ਹੁੰਦਾ ਹੈ। ਇਸ ਨਵੇਂ ਘੋੜੇ 'ਤੇ ਸਵਾਰੀ ਕਰਨੀ ਤਾਂ ਦੂਰ ਦੀ ਗੱਲ ਕੋਈ ਕਾਠੀ ਪਾਉਣ ਵਿਚ ਵੀ ਸਫਲ ਨਹੀਂ ਹੁੰਦਾ। ਹੀਰਾ ਸਿੰਘ ਤੋਂ ਪ੍ਰਵਾਨਗੀ ਲੈ ਕੇ ਵਰਿਆਮ ਸਿੰਘ ਘੋੜੇ 'ਤੇ ਕਾਠੀ ਪਾਉਣ ਦਾ ਯਤਨ ਕਰਦਾ ਹੈ।ਥੋੜ੍ਹੀ ਦੇਰ ਅੜ੍ਹੀ ਕਰਨ ਉਪਰੰਤ ਘੋੜਾ ਵਰਿਆਮ ਸਿੰਘ ਦੇ ਕਾਬੂ ਵਿਚ ਆ ਜਾਂਦਾ ਹੈ। ਵਰਿਆਮ ਸਿੰਘ ਘੋੜੇ ਨੂੰ ਕਾਠੀ ਕਰਕੇ ਪੂਰੇ ਦੋ ਘੰਟੇ ਉਸ ਦੇ ਸਵਾਰੀ ਕਰਦਾ ਹੈ ਤੇ ਘੋੜੇ ਨੂੰ ਥਕਾ ਦਿੰਦਾ ਹੈ।ਘੋੜਾ ਇਕਦਮ ਸੀਲ ਬਣ ਜਾਂਦਾ ਹੈ।ਇਹ ਦੇਖ ਕੇ ਹੀਰਾ ਸਿੰਘ ਖੁਸ਼ ਹੋ ਜਾਂਦਾ ਹੈ ਤੇ ਪ੍ਰਸੰਨ ਹੋ ਕੇ ਨਾ ਕੇਵਲ ਵਰਿਆਮ ਸਿੰਘ ਨੂੰ ਆਪਣੇ ਅਸਤਬਲ ਵਿਚ ਨੌਕਰੀ ਦਿੰਦਾ ਹੈ, ਬਲਕਿ ਉਹ ਚਿਤਰਾ ਘੋੜਾ ਵੀ ਇਨਾਮ ਵਜੋਂ ਵਰਿਆਮ ਸਿੰਘ ਨੂੰ ਇਹ ਆਖ ਕੇ ਦੇ ਦਿੰਦਾ ਹੈ, "ਬਰਖੁਰਦਾਰ ਜੀਅ ਜਾਨ ਲਾ ਕੇ ਸਾਡੀ ਸੇਵਾ ਕਰ।ਸਿਆਣੇ ਕਹਿੰਦੇ ਨੇ, ਰੰਨ, ਘੋੜਾ ਤੇ ਤਲਵਾਰ। ਜੀਹਦੇ ਕੋਲੇ ਉਹਦੇ ਈ ਯਾਰ। ਅਸੀਂ ਇਹ ਅੜੀਅਲ ਘੋੜਾ ਕੀ ਕਰਨਾ ਹੈ? ਲੈ ਜਾ ਤੈਨੂੰ ਬਖਸ਼ਿਆ।"
ਵਰਿਆਮ ਸਿੰਘ ਤੇ ਸ਼ਹਿਜ਼ਾਦੀ ਕਲਿਆਣ ਪਿੰਡ ਵਿਖੇ ਇਕ ਕੱਚੇ ਮਕਾਨ ਵਿਚ ਖੇਤੀ ਅਤੇ ਅਸਤਬਲ ਦੀ ਨੌਕਰੀ ਕਰਕੇ ਆਪਣਾ ਗੁਜ਼ਾਰਾ ਕਰਨ ਲੱਗਦੇ ਹਨ। ਸ਼ਹਿਜ਼ਾਦੀ ਨੂੰ ਮਹੱਲ ਦੇ ਸੁੱਖ ਅਰਾਮ ਖੁਸਣ ਦਾ ਕੋਈ ਬਹੁਤ ਫਰਕ ਨਾ ਪਿਆ।ਉਹਦੇ ਲਈ ਤਾਂ ਕੁੱਲੀ ਯਾਰ ਦੀ ਸੁਰਗ ਦਾ ਝੂਟਾ, ਅੱਗ ਲਾਵਾਂ ਮਹੱਲਾਂ ਨੂੰ ਵਾਲੀ ਗੱਲ ਹੈ।ਵਰਿਆਮ ਸਿੰਘ ਸ਼ਹਿਜ਼ਾਦੀ ਦੀ ਜਿਸਮਾਨੀ ਭੁੱਖ ਪੂਰੀ ਕਰਨ ਵਿਚ ਕੋਈ ਕਸਰ ਬਾਕੀ ਨਾ ਛੱਡਦਾ।


ਇਕ ਦਿਨ ਵਰਿਆਮ ਸਿੰਘ ਲੁਧਿਆਣਾ ਰਿਆਸਤ ਵੱਲ ਪੈਂਦੇ ਜੰਗਲ ਵਿਚ ਹੀਰਾ ਸਿੰਘ ਨਾਲ ਸ਼ਿਕਾਰ ਖੇਡਣ ਜਾਂਦਾ ਹੈ ਤੇ ਜੰਗਲ ਵਿਚ ਉਸਨੂੰ ਬੇਹੋਸ਼ ਹੋਇਆ ਇਕ ਨੌਜਵਾਨ ਮਿਲਦਾ ਹੈ। ਵਰਿਆਮ ਸਿੰਘ ਨਬਜ਼ ਟੋਹ ਕੇ ਦੇਖਦਾ ਹੈ। ਸਾਹਰਗ ਚੱਲ ਰਹੀ ਹੁੰਦੀ ਹੈ।ਉਹ ਨੌਜਵਾਨ ਨੂੰ ਆਪਣੇ ਘਰ ਲੈ ਆਉਂਦਾ ਹੈ ਤੇ ਵੈਦ ਮੰਗਾ ਕੇ ਉਸਦਾ ਇਲਾਜ ਕਰਵਾਉਂਦਾ ਹੈ। ਨੌਜਵਾਨ ਦੇ ਲੱਕ ਨਾਲ ਬੰਨ੍ਹੀ ਇੰਗਲਿਸਤਾਨੀ ਤਲਵਾਰ ਦੇਖਦਿਆਂ ਗੋਬਿੰਦ ਕੌਰ ਪਹਿਚਾਣ ਜਾਂਦੀ ਹੈ ਕਿ ਇਹ ਰਿਆਸਤ ਰਾਜਗੜ੍ਹ ਦਾ ਵਾਰਿਸ ਰਾਜਕੁਮਾਰ ਹਸਰਤਰਾਜ ਸਿੰਘ ਹੈ।ਸ਼ਹਿਜ਼ਾਦੀ ਵੀ ਉਸਦੀ ਤੀਮਾਰਦਾਰੀ ਵਿਚ ਜੁੱਟ ਜਾਂਦੀ ਹੈ। ਅੱਧੀ ਰਾਤੋਂ ਸ਼ਹਿਜ਼ਾਦਾ ਹਸਰਤਰਾਜ ਸਿੰਘ ਨੂੰ ਹੋਸ਼ ਆ ਜਾਂਦੀ ਹੈ। 
ਅਗਲੀ ਸਵੇਰ ਹੁੰਦੀ ਹੈ।ਵਰਿਆਮ ਸਿੰਘ ਦੀ ਲਾਸ਼ ਵਿਚ ਸੁਨਿਹਰੀ ਮੁੱਠੇ ਵਾਲੀ ਇੰਗਲਿਸਤਾਨੀ ਸ਼ਮਸ਼ੀਰ ਖੁੱਭੀ ਪਈ ਹੈ ਤੇ ਦੂਰ ਉੱਡਦੀ ਧੂੜ ਵਿਚ ਚਿਤਰੇ ਘੋੜੀ ਉੱਤੇ ਸਵਾਰ ਸ਼ਹਿਜ਼ਾਦੀ ਗੋਬਿੰਦ ਕੌਰ ਤੇ ਕੰਵਰ ਹਸਰਤਰਾਜ ਸਿੰਘ ਕਿਸੇ ਅਗਿਆਤ ਮੰਜ਼ਿਲ ਵੱਲ ਜਾ ਰਹੇ ਨਜ਼ਰ ਆਉਂਦੇ ਹਨ।
Kapurthala Palace

No comments:

Post a Comment