ਮਾਮੂਲੀ ਨਾਚੀ ਤੋਂ ਮਹਾਰਾਜਾ ਰਣਜੀਤ ਸਿੰਘ ਨਾਲ ਵਿਆਹ ਕਰਵਾ ਕੇ ਮੋਰਾਂ ਕੰਚਨੀ ਤੋਂ ਮੋਰਾਂ ਦੇ 'ਮੋਰਾਂ ਸਰਕਾਰ' ਬਣਨ ਦੀ ਗਾਥਾ

ਮੋਰਾਂ ਸਰਕਾਰ
MORAN SARKAR
Syr-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਆਪਣੀ ਰਖੇਲ ਮੋਰਾਂ ਕੰਚਨੀ ਨਾਲ ਲਾਹੌਰ ਨਜ਼ਦੀਕ ਇੱਕ ਹਵੇਲੀ ਵਿਚ ਪਿਆ ਹੈ। ਉਹਨਾਂ ਨੂੰ ਸੰਭੋਗ ਕੀਤਿਆਂ ਭਾਵੇਂ ਕੁਝ ਪਲ ਬੀਤ ਚੁੱਕੇ ਹਨ। ਪਰ ਉਹਨਾਂ ਦੋਨਾਂ ਦੇ ਸਾਹ ਅਜੇ ਵੀ ਲੌਹਾਰ ਦੀ ਧੌਂਕਣੀ ਵਾਂਗ ਚਲ ਰਹੇ ਹਨ।
ਮੋਰਾਂ ਦੇ ਇਸ਼ਕ ਦਾ ਨਸ਼ਾ ਮਹਾਰਾਜੇ ਨੂੰ ਫਰੰਗੀਆਂ ਦੀ ਸ਼ਰਾਬ ਵਾਂਗ ਦਿਨਾਂ ਵਿਚ ਹੀ ਚੜ੍ਹ ਗਿਆ ਹੈ। ਅੰਮ੍ਰਿਤਸਰ ਦੇ ਰੰਡੀ ਬਜ਼ਾਰ ਅਤੇ ਲਾਹੌਰ ਦੀ ਹੀਰਾ ਮੰਡੀ ਵਿਚ ਨੱਚਣ ਵਾਲੀ ਇਸ ਨਾਚੀ ਮੋਰਾਂ ਦੇ ਇਸ਼ਕ ਵਿਚ ਅੰਨ੍ਹਾਂ ਹੋ ਕੇ ਉਸਨੇ ਕੀ ਕੀ ਨਹੀਂ ਕੀਤਾ ਹੈ? ਮੋਰਾਂ ਦੇ ਨਾਮ 'ਤੇ ਮੋਰਾਂਸ਼ਾਹੀ ਗਜ਼ ਚਲਾਏ ਜੋ ਪ੍ਰਚਲਤ ਗਜ਼ਾਂ ਨਾਲੋਂ ਗਿੱਠ ਵੱਡੇ ਹਨ ਤੇ ਮੋਰਾਂਸ਼ਾਹੀ ਨਾਪਤੋਲ ਜੋ ਆਮ ਨਾਪ-ਤੋਲ ਤੋਂ ਭਾਰੇ ਹੋਣ ਕਰਕੇ ਦਿਨਾਂ ਵਿਚ ਹੀ ਮਸ਼ਹੂਰ ਹੋ ਗਏ ਹਨ। ਮੋਰਾਂ ਦੇ ਨਾਮ 'ਤੇ ਬਾਗ ਲਵਾਏ। ਦੋ, ਸੋਨੇ ਤੇ ਚਾਂਦੀ ਦੇ ਸਿੱਕੇ ਚਲਾਏ। ਇਹ ਗੱਲ ਵੱਖਰੀ ਹੈ ਕਿ ਹਾਲੇ ਤੱਕ ਮਹਾਰਾਜੇ ਨੇ ਆਪਣੇ ਨਾਮ ਦਾ ਇਕ ਵੀ ਸਿੱਕਾ ਜਾਰੀ ਨਹੀਂ ਕੀਤਾ ਹੈ। ਇਥੋਂ ਤੱਕ ਕੇ ਕਈ ਪਿੰਡਾਂ ਦਾ ਨਾਮਕਰਨ ਮਹਾਰਾਜੇ ਨੇ ਮੋਰਾਂ ਦੇ ਨਾਮ 'ਤੇ ਕੀਤਾ ਹੈ। ਕੀ ਹੈ ਅਜਿਹਾ ਜੋ ਨਹੀਂ ਕੀਤਾ ਮਹਾਰਾਜੇ ਨੇ ਮੋਰਾਂ ਦਾ ਸਾਥ ਪਾਉਣ ਅਤੇ ਉਸਨੂੰ ਖੁਸ਼ ਰੱਖਣ ਲਈ? ਐਨਾ ਤਾਂ ਕੋਈ ਰਾਜਾ ਆਪਣੀ ਰਾਣੀ ਲਈ ਨਹੀਂ ਕਰਦਾ ਜਿੰਨਾ ਮਹਾਰਾਜੇ ਨੇ ਨੱਚਣ ਵਾਲੀ ਇਕ ਕੰਜਰੀ ਤੇ ਆਪਣੀ ਰਖੇਲ ਮੋਰਾਂ ਲਈ ਕੀਤਾ ਹੈ। ਇਥੋਂ ਤੱਕ ਕੇ ਜਦੋਂ ਮੋਰਾਂ ਨੂੰ ਮਿਲਣਾ ਕਠਿਨ ਹੋ ਗਿਆ ਸੀ ਤਾਂ ਮਹਾਰਾਜੇ ਨੇ ਮੋਰਾਂ ਦੇ ਘਰ ਨੂੰ ਜਾਂਦੀ ਸੁਰੰਗ ਪੱਟ ਲਈ ਸੀ। ਇਸ ਨੂੰ ਲੈ ਕੇ ਭੰਡਾਂ, ਮਰਾਸੀਆਂ ਦੇ ਕਵੀਆਂ ਨੇ ਤਾਂ ਕਬੀਤ ਵੀ ਜੋੜ ਲਏ ਹਨ:-
"ਹੋਇਆ ਹਨੇਰਾ ਨਿੱਤ ਨੇ ਮਿਲਦੇ ਮਹਾਰਾਜ ਤੇ ਮੋਰਾਂ
ਧਰਤੋਂ ਸਰੁੰਗ ਕੱਢ ਲਈ ਹੁਸ਼ਨ ਇਸ਼ਕ ਦਿਆਂ ਚੋਰਾਂ"

ਬਾਕੀ khfxI ikqfb 'morfˆ df mhfrfjf' ਖਰੀਦ ਕੇ ਪੜ੍ਹੋ। ਇਹ khfxI sMgRih  ਤੁਸੀਂ ਸਾਡੇ ਤੋਂ ਸਿੱਧਾ ਡਾਕ ਰਾਹੀਂ ਮੰਗਵਾ ਸਕਦੇ ਹੋ। ਨਾਵਲ ਖਰੀਦਣ ਲਈ ਸੰਪਰਕ:
00447713038541 (UK) Line, Tango, Vibre, Whatsapp, Telegram
email: balrajssidhu@yahoo.co.uk





ਮੋਰਾਂ ਕੰਚਨੀ ਦੇ ਇਕ ਨਾਚੀ ਹੋਣ ਕਰਕੇ ਸਿੱਖ ਸਰਦਾਰਾਂ ਅਤੇ ਮਹਾਰਾਜੇ ਦੇ ਪਰਿਵਾਰ ਵੱਲੋਂ ਬਹੁਤ ਵਿਰੋਧ ਕੀਤਾ ਗਿਆ ਹੈ। ਪਰ ਮਹਾਰਾਜੇ ਨੇ ਅੱਜ ਤੱਕ ਕਿਸੇ ਦੀ ਪਰਵਾਹ ਨਹੀਂ ਮੰਨੀ। ਰਾਣੀ ਦਾਤਾਰ ਕੌਰ ਅਤੇ ਰਾਣੀ ਮਹਿਤਾਬ ਕੌਰ ਨੂੰ ਜਦੋਂ ਮਹਾਰਾਜੇ ਅਤੇ ਮੋਰਾਂ ਦੇ ਸੰਬੰਧ ਅੱਖਰਨ ਲੱਗੇ ਸਨ ਤਾਂ ਮਹਾਰਾਜੇ ਨੇ ਉਹਨਾਂ ਨੂੰ ਵੀ ਮਹੱਲ ਚੋਂ ਬਾਹਰ ਕੱਢ ਮਾਰਿਆ ਸੀ। ਲੇਕਿਨ ਮੋਰਾਂ ਨੂੰ ਦਿਲ 'ਚੋਂ ਨਹੀਂ ਸੀ ਕੱਢਿਆ। ਫਿਰ ਚੋਰੀ ਮਿਲਣ ਦੇ ਜ਼ਮਾਨੇ ਵੀ ਗੁਜ਼ਰ ਗਏ ਤੇ ਮਹਾਰਾਜਾ ਸ਼ਰੇਆਮ ਮੋਰਾਂ ਦਾ ਸਾਥ ਮਾਨਣ ਲੱਗ ਪਿਆ।ਹੁਣ ਤੱਕ ਤਾਂ ਮਹਾਰਾਜਾ ਕਿਵੇਂ ਨਾ ਕਿਵੇਂ ਆਪਣੀ ਮੁਹੱਬਤ ਦੇ ਖਿਲਾਫ ਉੱਠਣ ਵਾਲੀ ਅਵਾਜ਼ ਨੂੰ ਜਿਵੇਂ ਕਿਵੇਂ ਦਬਾਉਂਦਾ ਆਇਆ ਹੈ। ਪਰ ਅੱਜ ਤਾਂ ਸਿਖਰ ਹੀ ਹੋ ਗਈ। ਉਸਨੂੰ ਅਕਾਲ ਬੁੰਗੇ ਸੱਦ ਕੇ ਅਕਾਲੀ ਫੂਲਾ ਸਿੰਘ ਨੇ ਮੋਰਾਂ ਕੰਚਨੀ ਨਾਲ ਨਜਾਇਜ਼ ਸੰਬੰਧ ਰੱਖਣ ਕਰਕੇ ਤਨਖਾਹੀਆ ਕਰਾਰ ਕਰ ਦਿੰਦਿਆਂ ਕੋਰੜਿਆਂ ਦੀ ਸਜ਼ਾ ਵੀ ਸੁਣਾ ਦਿੱਤੀ। ਇਹ ਗੱਲ ਵੱਖਰੀ ਹੈ ਕਿ ਉਸਦੀ ਸਜ਼ਾ ਬਖਸ਼ੀ ਗਈ ਤੇ ਉਸਨੇ ਖੁਦ ਇਕ ਲੱਖ ਪੰਚੀ ਹਜ਼ਾਰ ਜ਼ੁਰਮਾਨਾ ਦੇਣਾ ਕਬੂਲ ਲਿਆ।
ਅਕਾਲ ਬੁੰਗੇ ਬੈਠਿਆਂ ਮਹਾਰਾਜੇ ਨੇ ਇਹ ਨਿਰਣਾ ਕਰ ਲਿਆ ਸੀ ਕਿ ਉਹ ਮੋਰਾਂ ਨਾਲੋਂ ਆਪਣਾ ਰਿਸ਼ਤਾ ਤੋੜ੍ਹ ਲਵੇਗਾ। ਐਂਵੇ ਬਿਨਾ ਗੱਲੋਂ ਨਿੱਤ-ਨਿੱਤ ਕੁੱਤੇ ਖਾਣੀ ਕਰਵਾਉਣ ਦਾ ਵੀ ਕੀ ਫਾਇਦਾ? ਪਰ ਰਣਜੀਤ ਸਿੰਘ ਨੂੰ ਕੀ ਪਤਾ ਸੀ ਕਿ ਲਾਹੌਰ ਕੋਲ ਆਉਂਦਿਆਂ ਹੀ ਉਸਦਾ ਚੰਚਲ ਮਨ ਫਿਰ ਭਟਕ ਜਾਵੇਗਾ। ਉਸਦੇ ਕਦਮਾਂ ਨੂੰ ਤਾਂ ਕਦੇ ਅਟਕ ਦਰਿਆ ਵੀ ਨਹੀਂ ਸੀ ਅਟਕਾ ਸਕਿਆ। ਬੇਰੋਕ, ਬਿਨਾ ਕੁਝ ਸੋਚੇ ਸਮਝੇ ਉਸਨੇ ਆਪਣਾ ਘੋੜਾ ਹਵੇਲੀ ਵੱਲ ਨੂੰ ਸਿੱਧਾ ਕਰ ਲਿਆ, ਜਿਥੇ ਮੋਰਾਂ ਉਸ ਦਾ ਇੰਤਜ਼ਾਰ ਕਰ ਰਹੀ ਸੀ। ਪਿਆਰ ਵਿਚ ਗੜੁੰਦ ਦੋ ਰੂਹਾਂ ਹਵੇਲੀ ਦਾ ਦਰਵਾਜ਼ਾ ਖੁੱਲ੍ਹਦਿਆਂ ਹੀ ਆਪਸ ਵਿਚ ਲਿਪਟ ਗਈਆਂ ਸਨ…।

ਮਹਾਰਾਜਾ ਤੇ ਮੋਰਾਂ ਦੋਨੋਂ ਛੱਤ ਵੱਲ ਟਿਕਟਿਕੀ ਲਾਈ ਦੇਖਦੇ ਹੋਏ ਕੁਝ ਸੋਚ ਰਹੇ ਹਨ।
"ਮਹਾਰਾਜ ਮੈਂ ਇਕ ਮੁਸਲਮਾਨ ਇਸਤਰੀ ਤੇ ਤੁਸੀਂ ਸਿੱਖ ਮਰਦ ਹੋ। ਇਸ ਮਰਦ ਪ੍ਰਧਾਨ ਸਮਾਜ ਵਿਚ ਆਪਣੇ ਸੰਬੰਧਾਂ ਨੂੰ ਲੈ ਕੇ ਇਤਰਾਜ਼ ਤਾਂ ਮੁਸਲਮਾਨਾਂ ਨੂੰ ਕਰਨਾ ਚਾਹੀਦਾ ਹੈ ਤੇ ਉਹ ਚੁੱਪ ਹਨ। ਤੁਹਾਡੇ ਸਿੱਖ ਐਵੇਂ ਵਾਧੂ ਦਾ ਟੱਪੀ ਜਾ ਰਹੇ ਹਨ। ਅਜਿਹਾ ਕਿਉਂ?" ਮੋਰਾਂ ਮਹਾਰਾਜੇ ਦੀ ਹਿੱਕ ਨਾਲ ਚਿੰਬੜਦੀ ਹੋਈ ਬੋਲਦੀ ਹੈ।
ਮਹਾਰਾਜਾ ਦਾਨਿਸ਼ਵਰਾਂ ਵਾਂਗ ਜੁਆਬ ਦੇਣ ਲੱਗਦਾ ਹੈ, "ਦਰਅਸਲ ਮੌਰਾਂ ਸਿੱਖਾਂ ਨੇ ਕਦੇ ਰਾਜ ਨਹੀਂ ਕੀਤਾ। ਸੈਂਕੜੇ ਸਾਲਾਂ ਤੋਂ ਇਹਨਾਂ ਨੇ ਸਿਰਫ ਲੜਨਾ ਤੇ ਇਕ ਦੂਜੇ ਦੀਆਂ ਪੱਗਾਂ ਲਾਹੁਣੀਆਂ ਹੀ ਸਿੱਖੀਆਂ ਹਨ। ਇਸ ਲਈ ਹਕੁਮਤ ਕਿਵੇਂ ਕੀਤੀ ਜਾਂਦੀ ਹੈ ਇਸ ਤੋਂ ਇਹ ਅਣਭਿੱਜ ਹਨ। ਬੰਦਾ ਬਹਾਦਰ ਤੋਂ 100 ਸਾਲ ਬਾਅਦ ਕੇਵਲ ਮੈਂ ਇਕੱਲਾ ਇਹਨਾਂ ਕੋਲ ਹੁਕਮਰਾਨ ਹੋਇਆ ਹਾਂ। ਇਸ ਲਈ ਇਹ ਮੇਰੀ ਨਿੱਜੀ ਜ਼ਿੰਦਗੀ 'ਤੇ ਵੀ ਆਪਣਾ ਹੀ ਹੱਕ ਜਤਾਉਂਦੇ ਅਤੇ ਮੇਰੇ ਨਾਲ ਤੇਰੇ ਰਿਸ਼ਤੇ ਦੀ ਮੁਖਾਲਫਤ ਕਰਦੇ ਹਨ। ਇਹ ਤਾਂ ਕੁਝ ਵੀ ਨਹੀਂ ਮੋਰਾਂ। ਤੂੰ ਤਾਂ ਜਾਣਦੀ ਹੈਂ ਕਿ ਰਾਜੇ ਮਹਾਰਾਜਿਆਂ ਦੇ ਜੀਵਨ ਬਾਰੇ ਕਿੱਸੇ, ਕਹਾਣੀਆਂ ਅਤੇ ਕਵਿਤਾਵਾਂ ਲਿਖੀਆਂ ਜਾਂਦੀਆਂ ਹਨ। ਭਵਿੱਖ ਵਿਚ ਜਦੋਂ ਵੀ ਕੋਈ ਕਲਾਕਾਰ ਜਾਂ ਕਲਮਕਾਰ ਭਾਵੇਂ ਸੌ ਢੇਡ ਸੌ ਸਾਲ ਬਾਅਦ ਆਪਣੇ ਇਸ਼ਕ ਦੀ ਬਾਤ ਪਾਵੇਗਾ ਇਹ ਲੋਕ ਤਾਂ ਉਸਦਾ ਵੀ ਵਿਰੋਧ ਕਰਨਗੇ। ਭਾਵੇਂ ਉਦੋਂ ਆਪਾਂ ਜੀਉਂਦੇ ਹੋਈਏ ਜਾਂ ਮਰ ਗਏ ਹੋਈਏ।"
"ਅੱਜ ਅਕਾਲ ਬੁੰਗੇ ਕੀ ਬਣਿਆ?"
"ਬਣਨਾ ਤਾਂ ਉਹੀ ਸੀ ਜਿਸ ਦੀ ਮੈਨੂੰ ਪਹਿਲਾਂ ਹੀ ਤਵੱਕੋਂ ਸੀ। ਮੈਨੂੰ ਤੇਰੇ ਨਾਲ ਸੰਬੰਧ ਰੱਖਣ ਤੋਂ ਵਰਜ਼ਿਆ ਗਿਆ ਹੈ। ਹੁਣ ਵੀ ਮੈਂ ਕੁੱਲ ਆਲਮ ਤੋਂ ਚੋਰੀ ਤੇਰੇ ਕੋਲ ਆਇਆ ਹਾਂ। ਮੇਰੇ ਇਥੇ ਹੋਣ ਬਾਰੇ ਕਿਸੇ ਨੂੰ ਸੂਹ ਤੱਕ ਨਹੀਂ ਹੈ। ਇਸ ਲਈ ਪਹੁੰ ਫੁੱਟਣ ਤੋਂ ਪਹਿਲਾਂ ਹੀ ਮੈਨੂੰ ਇਥੋਂ ਨਿਕਲਣਾ ਪਵੇਗਾ।"
"ਇਹ ਚੂਹੇ ਬਿੱਲੀ ਵਾਲੀ ਖੇਡ ਕਿਤੇ ਕਿੰਨੇ ਕੁ ਦਿਨ ਚਲ ਸਕੇਗੀ, ਮਹਾਰਾਜ?"
"ਹੋਰ ਇਕ ਦਿਨ ਵੀ ਨਹੀਂ। ਮੈਨੂੰ ਤੇਰੇ ਨਾਲੋਂ ਸਦਾ ਲਈ ਨਜ਼ਾਇਜ ਰਿਸ਼ਤਾ ਖਤਮ ਕਰਨ ਲਈ ਸਖਤੀ ਨਾਲ ਕਿਹਾ ਗਿਆ ਹੈ।"
"ਮਹਾਰਾਜ ਮੈਂ ਤੁਹਾਡੇ ਬਿਨਾ ਇਕ ਪਲ ਵੀ ਨਹੀਂ ਰਹਿ ਸਕਦੀ। ਕੀ ਤੁਸੀਂ ਮੇਰੇ ਬਿਨਾ ਰਹਿ ਲਵੋਗੇ?"
"ਮੈਂ ਵੀ ਤੇਰੇ ਬਿਨਾ ਰਹਿ ਨਹੀਂ ਸਕਦਾ, ਇਸੇ ਲਈ ਤਾਂ ਤੇਰੇ ਕੋਲ ਪਿਆ ਹਾਂ। ਹੋਰ ਮੈਂ ਇਥੇ ਮੱਕੀ ਗੁੱਡਣ ਤਾਂ ਨਹੀਂ ਆਇਆ?... ਮੋਰਾਂ ਮੈਂ ਸੋਚਦਾ ਹਾਂ ਆਪਾਂ ਇਹ ਨਜਾਇਜ਼ ਰਿਸ਼ਤਾ ਖਤਮ ਕਰਕੇ ਵਿਆਹ ਕਰਵਾ ਲਈਏ। ਉਹਨਾਂ ਨੇ ਨਜ਼ਾਇਜ ਰਿਸ਼ਤਾ ਰੱਖਣ ਤੋਂ ਵਰਜਿਆ ਹੈ। ਜ਼ਾਇਜ ਰਿਸ਼ਤੇ ਤੋਂ ਨਹੀਂ।"
Ranjit Singh
"ਤੁਸੀਂ ਸੱਚ ਕਹਿੰਦੇ ਹੋ ਮਹਾਰਾਜ ਤੁਸੀਂ ਮੇਰੇ ਨਾਲ ਵਿਆਹ ਕਰਵਾਉਂਗੇ? ਖਾਓ ਮੇਰੀ ਕਸਮ!""ਸਹੁੰ ਗੁਰੂ ਦੀ।"
"ਫੇਰ ਤੁਸੀਂ ਛੇਤੀ ਹੀ ਮੇਰੇ ਘਰਵਾਲਿਆਂ ਤੋਂ ਮੇਰਾ ਰਿਸ਼ਤਾ ਮੰਗ ਲਉ।"
"ਹਾਂ ਮੈਂ ਵੀ ਇਹੀ ਸੋਚ ਰਿਹਾ ਹਾਂ। ਤੇਰੀ ਮਾਂ ਤਾਂ ਪਾਗਲ ਹੋ ਕੇ ਮਰ ਗਈ ਸੀ। ਮੈਂ ਤੇਰੀ ਭੈਣ ਮੋਮਲਾਂ ਨੂੰ ਕੱਲ੍ਹ ਹੀ ਅਮਿੰ੍ਰਤਸਰ ਤੋਂ ਬੁਲਾ ਲੈਂਦਾ ਹਾਂ।"
"ਮੋਮਲਾਂ ਨਹੀਂ ਮਹਾਰਾਜ ਤੁਹਾਨੂੰ ਮੇਰੇ ਧਰਮ ਪਿਤਾ ਮੀਆਂ ਸ਼ਮਦੂ ਤੋਂ ਮੇਰਾ ਹੱਥ ਮੰਗਣਾ ਪਵੇਗਾ।"
"ਠੀਕ ਹੈ ਮੈਂ ਕੱਲ੍ਹ ਹੀ ਇਸ ਦਾ ਬੰਦੋਬਸਤ ਕਰਦਾ ਹਾਂ। ਤੂੰ ਸੁਬ੍ਹਾ ਹੁੰਦਿਆਂ ਹੀ ਅੰਮ੍ਰਿਤਸਰ ਆਪਣੇ ਟਿਕਾਣੇ 'ਤੇ ਚਲੀ ਜਾਵੀਂ। ਹੁਣ ਮੈਂ ਚਲਦਾ ਹਾਂ।"
"ਥੋੜ੍ਹਾ ਜਿਹਾ ਠਹਿਰੋ ਨਾ ਮਹਾਰਾਜ, ਮੈਨੂੰ ਭੋਰਾ ਕੁ ਪਿਆਰ ਤਾਂ ਕਰ ਲੈਣ ਦਿਉ।" ਵੇਗਮੱਤੀ ਮੋਰਾਂ ਮਹਾਰਾਜਾ ਨੂੰ ਦਬੋਚ ਕੇ ਚੁੰਮਣਾ, ਚੱਟਣਾ ਸ਼ੁਰੂ ਕਰ ਦਿੰਦੀ ਹੈ ਤੇ ਮਹਾਰਾਜਾ ਵੀ ਉਸ ਉੱਤੇ ਜੁਆਬੀ ਹਮਲਾ ਕਰਦਾ ਹੋਇਆ ਉਸ ਦੇ ਗੁਲਬਦਨ ਨੂੰ ਇਉਂ ਲਿਪਟ ਜਾਂਦਾ ਹੈ ਜਿਵੇਂ ਨਾਗ ਨੇ ਚੰਦਨ ਦੇ ਰੁੱਖ ਨੂੰ ਲਪੇਟਾ ਪਾਇਆ ਹੁੰਦਾ ਹੈ…।
ਰੂਹਾਂ ਦੇ ਸ਼ਰਸਾਰ ਹੋਏ 'ਤੇ ਮਹਾਰਾਜਾ ਮੋਰਾਂ ਨੂੰ ਅਲਵਿਦਾ ਕਹਿ ਕੇ ਸ਼ਾਹੀ ਕਿਲ੍ਹੇ ਨੂੰ ਖਿਸਕ ਜਾਂਦਾ ਹੈ।
ਮਹਾਰਾਜਾ ਅਗਲੇ ਦਿਨ ਮੀਆਂ ਸ਼ਮਦੂ ਨੂੰ ਬੁਲਾ ਕੇ ਮੋਰਾਂ ਦਾ ਰਿਸ਼ਤਾ ਮੰਗਦਾ ਹੈ ਤਾਂ ਮੀਆਂ ਸ਼ਮਦੂ ਨੂੰ ਪਿਸੂ ਪੈ ਜਾਂਦੇ ਹਨ, "ਮਹਾਰਾਜਾ ਸਾਹਿਬ ਸਾਡੀ ਕੰਜਰਾਂ ਦੀ ਕਮਾਈ ਦਾ ਇਕ ਮਾਤਰ ਸਾਧਨ ਤਾਂ ਸਾਡੀਆਂ ਕੁੜੀਆਂ ਹੀ ਹੁੰਦੀਆਂ ਹਨ। ਤੁਸੀਂ ਲੋਕ ਮੁੰਡਾ ਜੰਮੇ 'ਤੇ ਸ਼ੁਕਰ ਮਾਨਉਂਦੇ ਹੋ। ਅਸੀਂ ਕੁੜੀ ਜੰਮੀ 'ਤੇ ਖੁਸ਼ੀ ਮਨਾਈਦੀ ਹੈ। ਮੋਰਾਂ ਨੂੰ ਤੁਸੀਂ ਰੱਖ ਲਿਆ ਤਾਂ ਮੇਰਾ ਬੁਢੇਪਾ ਰੁੱਲ ਜਾਵੇਗਾ। ਤੁਸੀਂ ਜਦੋਂ ਵੀ ਮੋਰਾਂ ਦਾ ਨਾਚ ਗਾਣਾ ਸੁਣਨ ਲਈ ਯਾਦ ਕਰਿਆ ਕਰੋਂਗੇ। ਉਹ ਹਾਜ਼ਰ ਹੋ ਜਾਇਆ ਕਰੇਗੀ। ਇਸ ਦਾ ਮੈਂ ਵਾਅਦਾ ਕਰਦਾ ਹਾਂ। ਭਾਵੇਂ ਅੱਧੀ ਰਾਤ ਨੂੰ ਹਾਕ ਮਾਰ ਲੈਣਾ।"
"ਮੀਆਂ ਜੀ, ਮੋਰਾਂ ਉੱਤੇ ਲਾਹੌਰ ਸਰਕਾਰ ਦਾ ਦਿਲ ਆ ਗਿਆ ਹੈ। ਹੁਣ ਤੁਹਾਨੂੰ ਕਮਾਈ ਦੀ ਚਿੰਤਾ ਕਰਨ ਦੀ ਕੋਈ ਜ਼ਰੂਰਤ ਨਹੀਂ। ਅੱਜ ਤੋਂ ਤੁਹਾਡਾ ਸਾਰਾ ਖਰਚ ਲਾਹੌਰ ਸਰਕਾਰ ਚੁੱਕੇਗੀ। ਸਾਡੇ ਸ਼ਾਹੀ ਖਜ਼ਾਨੇ ਕਾਹਦੇ ਲਈ ਨੇ। ਤੁਸੀਂ ਮੋਰਾਂ ਦੇ ਮੁਸਤਕਬਿਲ ਬਾਰੇ ਕਿਉਂ ਨਹੀਂ ਸੋਚਦੇ? ਅਸੀਂ ਉਸਨੂੰ ਦਾਸੀ ਨਹੀਂ ਆਪਣੀ ਸ਼ਰੀਕ-ਏ-ਹਿਯਾਤ ਤੇ ਆਪਣੀ ਸਲਤਨਤ ਦੀ ਮਹਾਰਾਣੀ ਬਣਾਉਣ ਜਾ ਰਹੇ ਹਾਂ। ਸਾਡਾ ਹੁਕਮ ਨਾ ਮੰਨ ਕੇ ਤੁਸੀਂ ਸਾਡੀ ਤੌਹੀਨ ਕਰ ਰਹੇ ਹੋ।"
ਮਹਾਰਾਜਾ ਰਣਜੀਤ ਸਿੰਘ ਦੇ ਗੁੱਸੇ ਤੋਂ ਵਾਕਿਫ ਹੋਣ ਕਰਕੇ ਮੀਆਂ ਸ਼ਮਦੂ ਘਬਰਾ ਜਾਂਦਾ ਹੈ। ਉਹ ਮਹਾਰਾਜੇ ਨੂੰ ਟਾਲਣ ਲਈ ਬਹਾਨਾ ਘੜਦਾ ਹੈ, "ਠੀਕ ਹੈ, ਹਜ਼ੂਰ ਦੀ ਇਹੀ ਮਰਜ਼ੀ ਹੈ ਤਾਂ ਮੈਨੂੰ ਇਹ ਸਾਕ ਮਨਜ਼ੂਰ ਹੈ। ਲੇਕਿਨ ਸਾਡਾ ਕੰਜ਼ਰਾਂ ਦਾ ਇਕ ਰਿਵਾਜ਼ ਹੈ ਕਿ ਮੋਰਾਂ ਨਾਲ ਵਿਆਹ ਕਰਵਾਉਣ ਲਈ ਤੁਹਾਨੂੰ ਆ ਕੇ ਸਾਡੇ ਘਰੇ ਆਪ ਠੰਡਾ ਚੁੱਲ੍ਹਾ ਬਾਲ ਕੇ ਖਾਣਾ ਪਕਾਉਣਾ ਪਵੇਗਾ।"
"ਅੱਛਾ ਤੁਸੀਂ ਜਾ ਕੇ ਤਿਆਰੀ ਕਰੋ ਅਸੀਂ ਪਰਸੋ ਬਰਾਤ ਲੈ ਕੇ ਢੁੱਕ ਰਹੇ ਹਾਂ।"
ਮੀਆਂ ਸ਼ਮਦੂ ਨੂੰ ਪੂਰੀ ਉਮੀਦ ਹੁੰਦੀ ਹੈ ਕਿ ਰਣਜੀਤ ਸਿੰਘ ਮਹਾਰਾਜਾ ਹੋਣ ਕਰਕੇ ਅਜਿਹਾ ਹਰਗਿਜ਼ ਨਹੀਂ ਕਰ ਸਕੇਗਾ। ਸੱਚਾ ਬਣਨ ਲਈ ਉਹ ਨਿਕਾਹ ਦੇ ਸਾਰੇ ਇੰਤਜ਼ਾਮ ਕਰ ਲੈਂਦਾ ਹੈ। ਪਰ ਮੋਰਾਂ ਨੂੰ ਪੂਰਨ ਵਿਸ਼ਵਾਸ ਹੁੰਦਾ ਹੈ ਕਿ ਮਹਾਰਾਜਾ ਨਿਕਾਹ ਵਾਸਤੇ ਜ਼ਰੂਰ ਆਵੇਗਾ।
ਮਿਥੇ ਦਿਹਾੜੇ ਮਹਾਰਾਜਾ ਅੰਮ੍ਰਿਤਸਰ ਬਰਾਤ ਲੈ ਕੇ ਢੁੱਕਦਾ ਹੈ ਤੇ ਚੁੱਲ੍ਹੇ ਵਿਚ ਅੱਗ ਬਾਲਣ ਵਾਲੀ ਸ਼ਰਤ ਪੂਰੀ ਕਰਕੇ ਸ਼ਾਹੀ ਸ਼ਾਨ-ਓ-ਸ਼ੌਕਤ ਨਾਲ ਮੋਰਾਂ ਨਾਲ ਨਿਕਾਹ ਪੜ੍ਹ ਲੈਂਦਾ ਹੈ। ਹਾਥੀ ਉੱਤੇ ਬੈਠੇ ਮੋਰਾਂ ਤੇ ਮਹਾਰਾਜਾ ਸਿੱਕਿਆਂ ਦੀ ਬਰਸਾਤ ਕਰਦੇ ਹੋਏ ਲਾਹੌਰ ਰਾਜ ਮਹੱਲ ਵਿਚ ਆ ਜਾਂਦੇ ਹਨ।
ਕੁਝ ਦਿਨ ਸੁੱਖ ਸਬੀਲ ਨਾਲ ਬੀਤ ਜਾਂਦੇ ਹਨ ਤੇ ਸਿੱਖ ਸਰਦਾਰ ਫਿਰ ਨਵਾਂ ਪੰਗਾ ਖੜ੍ਹਾ ਕਰ ਦਿੰਦੇ ਹਨ ਕਿ ਰਣਜੀਤ ਸਿੰਘ ਨੇ ਸਿੱਖ ਹੁੰਦਿਆਂ ਨਿਕਾਹ ਕਿਵੇਂ ਕਰਵਾਇਆ?
ਇਸ ਦਾ ਤੋੜ ਵੀ ਰਣਜੀਤ ਸਿੰਘ ਝੱਟ ਲੱਭ ਲੈਂਦਾ ਹੈ ਤੇ ਸਿੱਖ ਮਰਿਆਦਾ ਅਨੁਸਾਰ ਮੋਰਾਂ ਨਾਲ ਦੁਬਾਰਾ ਵਿਆਹ ਕਰਵਾ ਲੈਂਦਾ ਹੈ। ਹੁਣ ਸਿੱਖ ਸਰਦਾਰਾਂ ਕੋਲ ਮਹਾਰਾਜੇ ਨੂੰ ਮੋਰਾਂ ਨਾਲ ਮਿਲਣ ਤੋਂ ਹਟਾਉਂਣ ਲਈ ਕੋਈ ਬਹਾਨਾ ਨਹੀਂ ਮਿਲਦਾ। ਪਰ ਫੇਰ ਵੀ ਉਹ ਆਨੀ-ਬਹਾਨੀ ਆਪਣੀ ਭੜਾਸ ਕੱਢਦੇ ਰਹਿੰਦੇ ਹਨ।
ਮਹਾਰਾਜਾ ਮੋਰਾਂ ਨੂੰ ਹਾਥੀ ਉੱਤੇ ਬੈਠਾ ਕੇ ਕਿਧਰੇ ਲਿਜਾ ਰਿਹਾ ਹੁੰਦਾ ਹੈ ਤੇ ਬੁਰਜ਼ ਵਿਚੋਂ ਨਿਹੰਗ ਫੂਲਾ ਸਿੰਘ ਟਾਂਚ ਕਰਦਾ ਹੈ, "ਓ ਕਾਣਿਆਂ, ਕਿਧਰ ਸੈਰਾਂ ਕਰਦਾ ਫਿਰਦੈਂ। ਆਹ ਝੋਟਾ ਤੈਨੂੰ ਕੀਹਨੇ ਦਿੱਤੈ?"
Akali Fulla Singh
"ਪਾਤਸ਼ਾਹੋ, ਇਹ ਸਵਾਰੀ ਤੁਹਾਡੀ ਹੀ ਬਖਸ਼ੀ ਹੋਈ ਹੈ। ਭੁੱਲ ਗਏ?" ਮਹਾਰਾਜੇ ਦੀ ਹਾਜ਼ਰ ਜੁਆਬੀ ਅੱਗੇ ਅਕਾਲੀ ਫੁੱਲਾ ਸਿੰਘ ਨੂੰ ਕੋਈ ਗੱਲ ਨਹੀਂ ਅਹੁੜਦੀ। ਇਸ ਪ੍ਰਕਾਰ ਦੇ ਮਜ਼ਾਕ ਕਰਨ ਦੇ ਉਹ ਦੋਨੋਂ ਹੀ ਆਦੀ ਹੁੰਦੇ ਹਨ।ਮੋਰਾਂ ਦੇ ਪੈਰਾਂ ਵਿਚ ਘੂੰਗਰੂਆਂ ਦੀ ਜਗ੍ਹਾ ਝਾਂਜਰਾਂ ਲੈ ਲੈਂਦੀਆਂ ਹਨ…।
ਮਹਾਰਾਜਾ ਆਪਣੀ ਅਰਾਮਗਾਹ ਵਿਚ ਮੋਰਾਂ ਨਾਲ ਪਿਆ ਚੋਲ੍ਹ-ਮੋਲ੍ਹ ਕਰ ਰਿਹਾ ਹੁੰਦਾ ਹੈ, "ਮੋਰਾਂ ਮੈਂ ਤਾਂ ਅਫਗਾਨਾ, ਹਮਲਾਵਰਾਂ ਅਤੇ ਵੈਰੀਆਂ ਨਾਲ ਆਢਾ ਲਾਇਆ ਹੈ ਤੇ ਆਪਣੇ ਬਾਹੂਬਲ ਨਾਲ ਵਿਸ਼ਾਲ ਸਲਤਨਤ ਬਣਾਈ ਹੈ।ਇਸ ਲਈ ਮੈਨੂੰ ਸ਼ੇਰ-ਏ-ਪੰਜਾਬ ਕਿਹਾ ਜਾਂਦਾ ਹੈ। ਸ਼ੇਰ ਜੰਗਲ ਦਾ ਰਾਜਾ ਹੁੰਦਾ ਹੈ। ਤੇਰਾ ਨਾਮ ਮੋਰਾਂ ਕਿਉਂ ਰੱਖਿਆ ਗਿਐ?"
"ਮਹਾਰਾਜ ਅਸਲ ਵਿਚ ਨਾਮ ਤਾਂ ਮੇਰਾ ਮੁਮਤਾਜ ਸੀ। ਪਰ ਜਦੋਂ ਮੈਂ ਨਾਚ ਸਿੱਖਣਾ ਸ਼ੁਰੂ ਕੀਤਾ ਤਾਂ ਮੇਰੇ ਉਸਤਾਦ ਮੈਨੂੰ ਮੋਰਨੀ ਵਾਂਗੂ ਨੱਚਦੀ ਦੇਖਕੇ ਮੋਰਨੀ ਮੋਰਨੀ ਕਹਿਣ ਲੱਗ ਪਏ। ਫਿਰ ਆਹੀਸਤਾ ਆਹੀਸਤਾ ਲੋਕ ਮੇਰਾ ਅਸਲ ਨਾਮ ਭੁੱਲ ਗਏ ਤੇ ਮੈਂ ਮੋਰਾਂ ਕਰਕੇ ਜਾਣੀ ਜਾਣ ਲੱਗ ਪਈ ਹਾਂ।"
"ਵਾਹ ਨੀ ਮੋਰਨੀਏ, ਹੁਣ ਪਾ ਸ਼ੁਕਰਚੱਕੀਏ ਰਣਜੀਤ ਸਿੰਘ ਦੇ ਮਹੱਲ 'ਚ ਪੈਲ੍ਹਾਂ।" ਮਹਾਰਾਜਾ ਮੋਰਾਂ ਨੂੰ ਕਸ ਕੇ ਆਪਣੀਆਂ ਬਾਹਾਂ ਵਿਚ ਨਪੀੜ ਲੈਂਦਾ ਹੈ।
ਮਹਾਰਾਜਾ ਜਿਥੇ ਇੱਕ ਵਧੀਆ ਯੋਧਾ, ਜੰਗਜੂ ਅਤੇ ਨਿਪੁੰਨ ਸ਼ਾਸਕ ਹੈ, ਉਥੇ ਉਹ ਸੰਵੇਦਨਾਸ਼ੀਲ ਕਲਾ ਪ੍ਰੇਮੀ ਅਤੇ ਸੰਗੀਤ ਰਸੀਆ ਵੀ ਹੈ। ਉਸਦੇ ਦਰਬਾਰ ਵਿਚ ਗਾਉਣ ਵਾਲੀਆਂ ਬਾਈਆਂ ਅਤੇ ਨਾਚੀਆਂ ਦੀ ਗਿਣਤੀ ਸੌ ਤੋਂ ਵੀ ਵੱਧ ਹੈ। ਮੋਰਾਂ ਨੂੰ ਮਿਲਣ ਬਾਅਦ ਮਹਾਰਾਜੇ ਨੂੰ ਸਭ ਨਾਚੀਆਂ ਦਾ ਨਾਚ ਫਿੱਕਾ ਤੇ ਬਕਬਕਾ ਜਿਹਾ ਜਾਪਣ ਲੱਗ ਪਿਆ ਹੈ। ਦਰਬਾਰ ਵਿਚ ਜਦੋਂ ਕਿਸੇ ਨਾਚੀ ਦਾ ਨਾਚ ਪਸੰਦ ਨਾ ਆਉਂਦਾ ਤਾਂ ਮਹਾਰਾਜਾ ਮੋਰਾਂ ਨੂੰ ਫਰਮਾਇਸ਼ ਕਰ ਦਿੰਦਾ, "ਆ ਮੋਰਾਂ, ਤੂੰ ਦਿਖਾ ਆਪਣਾ ਜਲਵਾ।"
ਬਸ ਫੇਰ ਕੀ? ਲਾਹੌਰ ਦਰਬਾਰ ਦੀ ਜ਼ਮੀਨ 'ਤੇ ਵੱਜਦੀ ਮੋਰਾਂ ਦੀ ਅੱਡੀ ਦੀ ਧਮਕ ਪਤਾਲ ਤੱਕ ਜਾਂਦੀ। ਮੋਰਾਂ ਦਾ ਨਾਚ ਦੇਖਦਾ ਮਹਾਰਾਜਾ ਸਰੂਰ ਵਿਚ ਮਖਮੂਰ ਹੋ ਜਾਂਦਾ। ਮੋਰਾਂ ਦਾ ਨਾਚ ਦੇਖਦਾ ਹੋਇਆ ਉਹ ਐਸਾ ਮੰਤਰ ਮੁਗਧ ਹੁੰਦਾ ਕਿ ਉਸ ਨੂੰ ਸਮੇਂ ਗੁਜ਼ਰਨ ਦਾ ਵੀ ਗਿਆਨ ਨਾ ਹੁੰਦਾ। ਰੰਡੀ ਬਜ਼ਾਰਾਂ ਵਿਚ ਨੱਚਣ ਵਾਲੀ ਮਾਮੂਲੀ ਮੋਰਾਂ ਕੰਚਨੀ ਤੋਂ ਬਣੀ ਮਹਾਰਣੀ ਮੋਰਾਂ ਦੇ ਅਰਾਮ ਅਤੇ ਸੁੱਖ ਸਾਧਨ ਦਾ ਹਰ ਪ੍ਰਕਾਰ ਨਾਲ ਖਿਆਲ ਰੱਖਿਆ ਜਾਣ ਲੱਗ ਪੈਂਦਾ ਹੈ। ਕਿਥੇ ਮੋਰਾਂ ਵੀਰਵਾਰ ਨੂੰ ਦਾਤਾ ਗੰਜ ਬਖਸ਼ ਦੇ ਮਜ਼ਾਰ 'ਤੇ ਸਿਜਦਾ ਕਰਨ ਪੈਦਲ ਜਾਇਆ ਕਰਦੀ ਸੀ। ਹੁਣ ਉਸ ਲਈ ਸ਼ਾਹੀ ਸਵਾਰੀਆਂ, ਹੱਥੀ, ਘੋੜੇ, ਬੱਘੀਆਂ, ਸੇਵਕ ਅਤੇ ਅੰਗ ਰੱਖਿਅਕ ਇਕ ਤਾੜੀ 'ਤੇ ਤਿਆਰ-ਬਰ-ਤਿਆਰ ਮਿਲਦੇ ਹਨ। ਮਹਾਰਾਜੇ ਨੂੰ ਉਹ ਜੋ ਕਹਿੰਦੀ ਹੈ ਮਹਾਰਾਜਾ ਉਸਨੂੰ ਸੱਤ ਬਚਨ ਆਖ ਕੇ ਮੰਨ ਲੈਂਦਾ ਹੈ। ਇਸ ਨਾਲ ਮੋਰਾਂ ਦੇ ਦਿਮਾਗ ਵਿਚ ਫਤੂਰ ਆ ਜਾਂਦਾ ਹੈ। ਉਹ ਬਾਕੀ ਲੋਕਾਂ ਨੂੰ ਕੀੜੇ ਮਕੌੜੇ ਸਮਝਣ ਲੱਗ ਜਾਂਦੀ ਹੈ।
ਮੋਰਾਂ ਆਪਣੇ ਧਰਮ ਪਿਤਾ ਮੀਆਂ ਸ਼ਮਦੂ ਨੂੰ ਮਿਲਣ ਮੱਖਣਪੁਰ, ਜੋ ਲਾਹੌਰ ਤੋਂ ਥੋੜ੍ਹੀ ਦੂਰ ਅੰਮ੍ਰਿਤਸਰ ਵੱਲ ਹੈ ਵਿਖੇ ਜਾਂਦੀ ਹੈ ਤੇ ਮਿਲਣ ਉਪਰੰਤ ਜਦੋਂ ਵਾਪਿਸ ਮਹਾਰਾਜੇ ਕੋਲ ਪਹੁੰਚਦੀ ਹੈ ਤਾਂ ਬਹੁਤ ਉੱਖੜੀ-ਉੱਖੜੀ ਜਿਹੀ ਪ੍ਰਤੀਤ ਹੁੰਦੀ ਹੈ।
ਮਹਾਰਾਜਾ ਉਸਦੇ ਸੁਭਾਅ ਵਿਚ ਆਈ ਤਬਦੀਲੀ ਨੂੰ ਭਾਂਫ ਕੇ ਉਸ ਦਾ ਕਾਰਨ ਪੁੱਛਦਾ ਹੈ ਤਾਂ ਮੋਰਾਂ ਚਿਹਰੇ ਉੱਤੇ ਉਦਾਸੀ ਦੇ ਹਾਵ-ਭਾਵ ਦਰਸਾਉਂਦੀ ਹੋਈ ਕਹਿੰਦੀ ਹੈ, "ਕੀ ਦੱਸਾਂ ਮਹਾਰਾਜ, ਉਹ ਜਿਹੜੀ ਕਸੂਰੀ ਜੁੱਤੀ ਤੁਸੀਂ ਮੈਨੂੰ ਤੋਹਫੇ ਵਿਚ ਦਿੱਤੀ ਸੀ ਨਾ, ਮੋਤੀਆਂ ਵਾਲੀ? ਉਹ ਮੁੱਖਣਪੁਰੋਂ ਆਉਂਦੀ ਦੀ ਲਾਹੌਰੋਂ ਬਾਹਰ ਵਾਲੇ ਨਾਲੇ ਵਿਚ ਡਿੱਗ ਪਈ।"
"ਕਿਹੜੇ ਨਾਲੇ ਵਿਚ?"
"ਉਹੀ ਜਿਹੜਾ ਸ਼ਾਹਜ਼ਹਾਨ ਨੇ ਲਾਹੌਰ ਦੇ ਬਾਹਰ ਸ਼ਾਲੀਮਾਰ ਬਾਗਾਂ ਨੂੰ ਰਾਵੀ ਦਾ ਪਾਣੀ ਦੇਣ ਲਈ ਬਣਾਇਆ ਸੀ। ਨਾਲੇ ਨੂੰ ਪਾਰ ਕਰਨ ਲਈ ਜਿਹੜੀ ਲੱਕੜ ਰੱਖੀ ਹੋਈ ਹੈ, ਉਸ ਉੱਤੋਂ ਲੰਘਦਾ ਹੋਇਆ ਮੇਰਾ ਘੋੜਾ ਜ਼ਰਾ ਡਗ-ਮਗਾ ਗਿਆ ਤੇ ਘੋੜੇ ਨੂੰ ਕਾਬੂ ਕਰਨ ਦੇ ਯਤਨਾਂ ਵਿਚ ਇਹ ਸਭ ਕੁਝ ਹੋ ਗਿਆ।"
"ਅੱਛਾ ਇਹ ਗੱਲ ਹੈ। ਚਲੋ ਜੁੱਤੀ ਦਾ ਕੀ ਹੈ। ਤੂੰ ਤਾਂ ਬੱਚ ਗਈ। ਰੱਬ ਦਾ ਸ਼ੁਕਰ ਹੈ ਤੇਰੇ ਕੋਈ ਸੱਟ-ਫੇਟ ਨਹੀਂ ਲੱਗੀ। ਮੈਂ ਅੱਜ ਹੀ ਉਸ ਨਾਲੇ 'ਤੇ ਪੁੱਲ ਬਣਾਉਣ ਦਾ ਹੁਕਮ ਦਿੰਦਾ ਹਾਂ।"
ਚੰਦ ਕੁ ਦਿਨਾਂ ਵਿਚ ਉਸ ਨਾਲੇ ਉੱਪਰ ਲਾਹੌਰੀ ਇੱਟਾਂ ਦੇ ਪੁੱਲ ਦਾ ਨਿਰਮਾਣ ਕਰ ਦਿੱਤਾ ਜਾਂਦਾ ਹੈ ਤੇ ਮੋਰਾਂ ਲਈ ਬਣਾਇਆ ਹੋਣ ਕਰਕੇ ਉਸ ਪੁੱਲ ਦਾ ਨਾਮ 'ਕੰਚਨੀ ਪੁੱਲ' ਪੈ ਜਾਂਦਾ ਹੈ। ਪਰ ਸਿੱਖ ਸਰਦਾਰ ਅਕਸਰ ਉਸ ਨੂੰ ਕੰਜਰੀ ਪੁੱਲ ਆਖਦੇ ਰਹਿੰਦੇ ਹੋਣ ਕਰਕੇ ਆਮ ਅਵਾਮ ਵਿਚ ਉਹ ਪੁੱਲ ਕੰਜਰੀ ਵਜੋਂ ਪ੍ਰਚਲਤ ਹੋ ਜਾਂਦਾ ਹੈ। (ਅੱਜ ਵੀ ਇਹ ਪੁੱਲ ਕੰਜਰੀ ਮੌਜੂਦ ਹੈ ਤੇ ਇਸ ਦੁਆਲੇ ਬਸੇ ਪਿੰਡ ਨੂੰ ਵੀ 'ਪੁੱਲ ਕੰਜਰੀ' ਕਿਹਾ ਜਾਂਦਾ ਹੈ।)
Pul Kanjri
ਲਾਹੌਰ ਦਰਬਾਰ ਵਿਚ ਮੁਜ਼ਰਾ ਹੋ ਰਿਹਾ ਹੁੰਦਾ ਹੈ। ਨਾਚੀ ਕੌਲਾਂ ਅਤੇ ਨਾਚੀ ਅੱਲਾ ਜਾਈ (ਅੱਲਾ ਜੁਆਈ) ਵਿਚ ਘਮਸਾਨ ਦਾ ਨ੍ਰਿਤ ਮੁਕਾਬਲਾ ਹੁੰਦਾ ਹੈ। ਦੋਨੋਂ ਇਕ ਦੂਜੀ ਤੋਂ ਵੱਧ ਚੜ੍ਹ ਕੇ ਨੱਚਦੀਆਂ ਹਨ। ਯਾਨੀ ਕੁੰਡਿਆਂ ਦੇ ਸਿੰਗ ਫਸ ਗਏ ਹੋਣ। ਨਾ ਕੌਲਾਂ ਨੱਚਣੋਂ ਹਟਣ ਦਾ ਨਾਮ ਲੈਂਦੀ ਹੈ ਤੇ ਹੀ ਅੱਲਾ ਜਾਈ ਪਿੱਛੇ ਰਹਿੰਦੀ ਹੈ। ਦੋਨੋਂ ਨੱਚ-ਨੱਚ ਧਰਤੀ ਪੱਟ ਦਿੰਦੀਆਂ ਹਨ। ਛੇਕੜੋਂ ਅੱਲਾ ਜਾਈ ਜਿੱਤ ਜਾਂਦੀ ਹੈ। ਮਹਾਰਾਜਾ ਉਸਨੂੰ ਇਨਾਮ ਵਿਚ ਨਕਦੀ ਤੋਂ ਬਿਨਾ ਢੇਰ ਸਾਰੇ ਕੀਮਤੀ ਗਹਿਣਿਆਂ ਨਾਲ ਨਿਵਾਜ਼ਦਾ ਹੈ। ਬਾਈ ਅੱਲਾ ਜਾਈ ਤੋਂ ਆਪਣੇ ਚਾਅ ਨਹੀਂ ਚੁੱਕੇ ਜਾਂਦੇ। "ਖੁਸ਼ ਐਂ ਅੱਲਾ ਜਾਈ?" ਮਹਾਰਾਜਾ ਇਕ ਹੋਰ ਕੀਮਤੀ ਹਾਰ ਉਸ ਵੱਲ ਵਧਾਉਂਦਾ ਹੋਇਆ ਕਹਿੰਦਾ ਹੈ।
"ਮਹਾਰਾਜ ਅੱਜ ਤੱਕ ਤੁਹਾਡੇ ਦਰ ਤੋਂ ਕੋਈ ਨਰਾਜ਼ ਹੋ ਕੇ ਵੀ ਗਿਆ ਹੈ ਭਲਾ?"
ਅੱਲਾ ਜਾਈ ਨਖਰੇ ਨਾਲ ਜੁਆਬ ਦਿੰਦੀ ਹੈ ਤੇ ਮਹਾਰਾਜਾ ਖੁਸ਼ੀ ਨਾਲ ਫੁੱਲ ਜਾਂਦਾ ਹੈ, "ਅੱਲਾ ਜਾਈ ਇਹ ਫੈਸਲਾ ਤਾਂ ਅਸੀਂ ਅੱਜ ਕਰ ਦਿੱਤੈ ਕਿ ਸਾਡੇ ਦਰਬਾਰ ਦੀ ਸਰਵੋਤਮ ਨਾਚੀ ਤੂੰ ਹੈਂ। ਹੁਣ ਤੂੰ ਦੱਸ ਸਾਡੀਆਂ ਸਾਰੀਆਂ ਰਾਣੀਆਂ ਵਿਚੋਂ ਸਭ ਤੋਂ ਸੋਹਣੀ ਰਾਣੀ ਕਿਹੜੀ ਹੈ?"
"ਮਹਾਰਾਜ ਗੁਸਤਾਖੀ ਮੁਆਫ। ਪਰ ਮੈਂ ਇਸ ਸਵਾਲ ਦਾ ਜੁਆਬ ਨਹੀਂ ਤੁਹਾਨੂੰ ਦੇ ਸਕਦੀ।"
"ਉਹ ਕਿਉਂ? ਕੀ ਇਹ ਸਵਾਲ ਕੋਈ ਜ਼ਿਆਦਾ ਮੁਸ਼ਕਿਲ ਹੈ?" ਮਹਾਰਾਜਾ ਮੱਥੇ 'ਤੇ ਤਿਉੜੀਆਂ ਪਾ ਲੈਂਦਾ ਹੈ।
"ਕਠਿਨ ਹੀ ਨਹੀਂ ਮਹਾਰਾਜ, ਖਤਰਨਾਕ ਵੀ ਹੈ।"
"ਉਹ ਕਿਵੇਂ?"
"ਕਿਉਂਕਿ ਮੈਂ ਜਿਸ ਰਾਣੀ ਦਾ ਨਾਮ ਲੈ ਦਿੱਤਾ ਉਹ ਖੁਸ਼ ਹੋ ਜਾਵੇਗੀ ਤੇ ਬਾਕੀ ਦੀਆਂ ਨਰਾਜ਼। ਮੈਂ ਇਕ ਨੂੰ ਖੁਸ਼ ਕਰਕੇ ਬਾਕੀਆਂ ਨਾਲ ਵੈਰ ਨਹੀਂ ਸਹੇੜ ਸਕਦੀ।"
"ਉਹ ਤੂੰ ਘਬਰਾ ਨਾ ਅੱਲਾ ਜਾਈ, ਪਰ ਜੁਆਬ ਤਾਂ ਤੈਨੂੰ ਦੇਣਾ ਹੀ ਪਵੇਗਾ।"
"ਮਹਾਰਾਜ ਵੈਸੇ ਮਾੜੀ ਤਾਂ ਕੋਈ ਵੀ ਨਹੀਂ। ਹਾਂ, ਰਾਣੀ ਰਾਜ ਬੰਸੋ ਸਮਝੋ ਸਭ ਰਾਣੀਆਂ ਵਿਚ ਚੰਦ ਵਰਗੀ ਹੈ ਤੇ ਬਾਕੀਆਂ ਤਾਰਿਆਂ ਵਾਂਗ ਝਿਲਮਿਲ-ਝਿਲਮਿਲ ਕਰਦੀਆਂ ਹਨ।"
"ਤੇ ਮੋਰਾਂ ਸਰਕਾਰ ਬਾਰੇ ਤੇਰਾ ਕੀ ਖਿਆਲ ਹੈ?" ਮਹਾਰਾਜਾ ਆਪਣੇ ਸਵਰਨ ਸਿੰਘਾਸਨ 'ਤੇ ਸੂਤ ਹੋ ਕੇ ਬੈਠਦਾ ਹੈ।
"ਹਾਂ ਮੋਰਾਂ ਸਰਕਾਰ ਵੀ ਸੋਹਣੀ ਹੈ।"
ਇਹ ਕਹਿ ਕੇ ਅੱਲਾ ਜਾਈ ਤਾਂ ਚਲੀ ਜਾਂਦੀ ਹੈ, ਲੇਕਿਨ ਰਾਜ ਬੰਸੋ (ਰਾਣੀ ਮਹਿਤਾਬ ਦੇਵੀ ਦੀ ਭੈਣ) ਦੇ ਸਭ ਤੋਂ ਸੁੰਦਰ ਹੋਣ ਬਾਰੇ ਸੁਣ ਕੇ ਮੋਰਾਂ ਆਪਣੇ ਅੰਦਰ ਹੀ ਅੰਦਰ ਬਿਸ ਘੋਲਣ ਲੱਗ ਜਾਂਦੀ ਹੈ। ਦਰਬਾਰ ਵਿਚ ਆਪਣਾ ਜ਼ਾਬਤਾ ਕਾਇਮ ਕਰੀ, ਕਿਵੇਂ ਨਾ ਕਿਵੇਂ ਉਹ ਟਿਕੀ ਰਹਿੰਦੀ ਹੈ। ਕਿੰਤੂ ਦਰਬਾਰ ਖਾਰਜ ਹੋਣ ਮਗਰੋਂ ਜਿਉਂ ਹੀ ਮੋਰਾਂ ਆਪਣੇ ਕਮਰੇ ਵਿਚ ਜਾਂਦੀ ਹੈ ਤਾਂ ਉਸਦਾ ਗੁੱਸਾ ਸਤਵੇਂ ਅਸਮਾਨ ਨੂੰ ਛੂਹ ਜਾਂਦਾ ਹੈ। ਉਹ ਜੋ ਮੂਹਰੇ ਆਉਂਦੀ ਹੈ, ਹਰ ਚੀਜ਼ ਫਰਸ਼ ਜਾਂ ਕੰਧਾਂ ਵਿਚ ਮਾਰ ਕੇ ਭੰਨ੍ਹ ਦਿੰਦੀ ਹੈ। ਮੋਰਾਂ ਸਰਕਾਰ ਦਾ ਅਜਿਹਾ ਪਾਗਲਪਨ ਦੇਖ ਕੇ ਦਾਸੀਆਂ ਉਸਨੂੰ ਟਿਕਾਉਂਦੀਆਂ ਹਨ। ਮੋਰਾਂ ਨੂੰ ਇਰਖਾ ਵਿਚ ਪਰੇਸ਼ਾਨ ਹੋਈ ਨੂੰ ਬੁਖਾਰ ਚੜ੍ਹ ਜਾਂਦਾ ਹੈ ਤੇ ਉਸਦਾ ਪਿੰਡਾ ਤਪਣ ਲੱਗ ਜਾਂਦਾ ਹੈ। ਉਹ ਹਿਰਖ ਵਿਚ ਸ਼ਰਾਬ ਦੀ ਅੱਧੀ ਸੂਰਾਹੀ ਡੀਕ ਲਾ ਕੇ ਪੀ ਜਾਂਦੀ ਹੈ। ਫਿਰ ਵੀ ਉਸਦੇ ਮਨ ਨੂੰ ਰਾਹਤ ਨਹੀਂ ਮਿਲਦੀ। ਉਹ ਅਫੀਮਦਾਨੀ ਵਿਚੋਂ ਥੋੜ੍ਹੀ ਜਿਹੀ ਅਫੀਮ ਤੋੜ੍ਹ ਕੇ ਖਾਣ ਲੱਗਦੀ ਹੈ। ਜਿਉਂ ਹੀ ਉਹ ਗੋਲੀ ਵੱਟ ਕੇ ਅੰਦਰ ਸਿੱਟਣ ਲੱਗਦੀ ਹੈ ਤਾਂ ਉਸਦੇ ਆਪਣੇ ਹੀ ਹੱਥ ਆਪ ਮੁਹਾਰੇ ਉਸਦੇ ਬੁੱਲ੍ਹਾਂ ਕੋਲ ਜਾ ਕੇ ਰੁੱਕ ਜਾਂਦੇ ਹਨ। ਉਹ ਕੁਝ ਪਲਾਂ ਲਈ ਰੁੱਕ ਕੇ ਕੁਝ ਸੋਚਣ ਲੱਗ ਜਾਂਦੀ ਹੈ। ਇਕ ਸਾਜ਼ਿਸ਼ ਉਸਦੇ ਮਨ ਵਿਚ ਉਸਲਵੱਟੇ ਲੈਣ ਲੱਗਦੀ ਹੈ। ਉਹ ਆਪਣੇ ਸੰਦੂਕ ਵਿਚੋਂ ਕੁਝ ਕੱਢ ਕੇ ਅਫੀਮ ਵਿਚ ਮਿਲਾਉਂਦੀ ਹੈ। ਫਿਰ ਉਹ ਆਪਣੀ ਦਾਸੀ ਨੂੰ ਬੁਲਾ ਕੇ ਉਸਦੇ ਕੰਨ ਵਿਚ ਆਪਣੀ ਚਾਲ ਸਮਝਾ ਦਿੰਦੀ ਹੈ। ਦਾਸੀ ਮੋਰਾਂ ਕੋਲੋਂ ਅਫੀਮਦਾਨੀ ਲੈ ਕੇ ਚਲੀ ਜਾਂਦੀ ਹੈ।
ਮੋਰਾਂ ਚਿੰਤਾਵਾਂ ਦੇ ਵਹਿਣ ਵਿਚ ਵਹਿ ਰਹੀ ਬਿਸਰਤੇ ਉੱਤੇ ਕਰਵਟਾਂ ਬਦਲ ਰਹੀ ਹੁੰਦੀ ਹੈ ਤੇ ਮਹਾਰਾਜਾ ਆ ਕੇ ਉਸ ਦੇ ਉੱਪਰ ਲਿੱਟ ਜਾਂਦਾ ਹੈ ਤੇ ਆਪਣੀ ਕਾਮ ਵਾਸਨਾ ਦੀ ਅੱਗ ਨੂੰ ਸ਼ਾਤ ਕਰਦਾ ਰਹਿੰਦਾ ਹੈ। ਲੇਕਿਨ ਮੋਰਾਂ ਮਹਾਰਾਜੇ ਦੇ ਹੇਠ ਪਈ ਹੋਈ ਵੀ ਉਥੋਂ ਗੈਰਹਾਜਰ ਹੁੰਦੀ ਹੈ।
ਅਗਲੀ ਸਵੇਰ ਸਾਰੇ ਸ਼ਾਹੀ ਮਹੱਲ ਵਿਚ ਭੜਥੂ ਪੈ ਜਾਂਦਾ ਹੈ। ਰਾਣੀ ਰਾਜ ਬੰਸੋ ਬੇਹੋਸ਼ ਪਈ ਹੁੰਦੀ ਹੈ ਤੇ ਉਸਦੇ ਮੂੰਹ ਵਿਚੋਂ ਝੱਗ ਨਿਕਲ ਰਹੀ ਹੁੰਦੀ ਹੈ। ਵੈਦ ਦੇ ਪਹੁੰਚਣ ਤੋਂ ਪਹਿਲਾਂ ਹੀ ਰਾਜ ਬੰਸੋ ਪਰਾਣ ਤਿਆਗ ਦਿੰਦੀ ਹੈ। ਵੈਦ ਉਸਦਾ ਨਰਿੱਖਣ ਕਰਕੇ ਦੱਸਦਾ ਹੈ ਕਿ ਰਾਤ ਨੂੰ ਰਾਣੀ ਰਾਜ ਬੰਸੋ ਅਫੀਮ ਦਾ ਲੋੜ੍ਹ ਤੋਂ ਜ਼ਿਆਦਾ ਸੇਵਨ ਕਰ ਬੈਠੀ ਹੋਵੇਗੀ, ਜੋ ਉਸਦੇ ਮਿਹਦੇ ਤੋਂ ਸਹਾਰ ਨਹੀਂ ਹੋਇਆ। ਇੰਝ ਸਾਰੀ ਗੱਲ ਰਾਣੀ ਵੱਲੋਂ ਆਤਮਹੱਤਿਆ ਆਖ ਕੇ ਰੌਲੇ ਵਿਚ ਪਾ ਦਿੱਤੀ ਜਾਂਦੀ ਹੈ। ਕੁਝ ਦਿਨਾਂ ਵਿਚ ਸਭ ਰਾਣੀ ਰਾਜ ਬੰਸੋ ਨੂੰ ਭੁੱਲ ਭੁੱਲਾ ਜਾਂਦੇ ਹਨ।
ਰਾਣੀ ਰਾਜ ਬੰਸੋ ਦੇ ਕਤਲ ਦਾ ਪਸ਼ਚਾਤਾਪ ਕਰਨ ਲਈ ਮੋਰਾਂ ਅਨੇਕਾਂ ਪੁੰਨ ਦੇ ਕੰਮ ਕਰਦੀ ਹੈ। ਦਾਤਾ ਗੰਜ ਬਖਸ਼ ਦੀ ਦਰਗਾਹ 'ਤੇ ਉਹ ਹੱਥ ਲਿਖਤ ਕੁਰਾਨ ਭੇਂਟ ਕਰਦੀ ਹੈ।ਇਛਰਾਂ(ਲਾਹੌਰ) ਦੇ ਨਜ਼ਦੀਕ ਭੈਰੋ ਮੰਦਰ ਨੂੰ ਚਾਲੀ ਹਜ਼ਾਰ ਇੱਟ ਤੇ ਨਕਦੀ ਦਾਨ ਕਰਦੀ ਹੈ।ਸਾਧ ਬਾਬਾ ਧੂਣੀ ਦਾਸ ਨੂੰ ਮੰਦਰ ਬਣਾਉਣ ਵਿਚ ਮਾਇਕ ਸਹਾਇਤਾ ਕਰਦੀ ਹੈ ਤੇ ਦਰਬਾਰ ਸਾਹਿਬ ਜਾ ਕੇ ਪਵਿੱਤਰ ਸਰੋਵਰ ਵਿਚ ਇਸ਼ਨਾਨ ਵੀ ਕਰਦੀ ਹੈ।
ਨਪੋਲੀਅਨ ਬੋਨਾਪਾਰਟ ਦੇ ਵਾਟਰਲੂਅ ਦੀ ਲੜਾਈ ਦੰਦ ਖੱਟੇ ਹੋਣ ਉਪਰੰਤ ਉਸਦੇ ਬਹੁਤ ਸਾਰੇ ਯੋਧੇ ਅਤੇ ਜਰਨੈਲ ਦੇਸ਼ਾਂ-ਵਿਦੇਸ਼ਾਂ ਵਿਚ ਨੌਕਰੀ ਦੀ ਤਲਾਸ਼ ਵਿਚ ਮਾਰੇ ਮਾਰੇ ਫਿਰਨ ਲੱਗੇ। ਉਹਨਾਂ ਵਿਚੋਂ ਜਿਹੜੇ ਚਾਰ ਜਰਨੈਲਾਂ ਨੇ 1822 ਵਿਚ ਮਹਾਰਾਜੇ ਨੂੰ ਆਪਣੀਆਂ ਸੇਵਾਵਾਂ ਪੇਸ਼ ਕੀਤੀਆਂ ਸਨ, ਉਹਨਾਂ ਵਿਚ ਇਕ ਐਲਾਰਡ ਵੀ ਸੀ। ਐਨਾਲਰਡ ਨੂੰ ਭਰਤੀ ਕਰਨ ਸਮੇਂ ਮਹਾਰਾਜੇ ਨੇ ਇਹ ਸ਼ਰਤ ਰੱਖੀ ਸੀ ਕਿ ਉਹ ਤੰਬਾਕੂ ਦਾ ਸੇਵਨ ਨਾ ਕਰਦਾ ਹੋਵੇ।
ਐਲਾਰਡ ਨੇ ਕਿਹਾ ਸੀ, "ਮਹਾਰਾਜ ਤੰਬਾਕੂ ਤਾਂ ਮੈਂ ਵਰਤਦਾ ਹਾਂ। ਮੈਨੂੰ ਇਕ ਮਹੀਨੇ ਦੀ ਮੁਹਲਤ ਦਿਉ। ਮੈਂ ਰਫਤਾ-ਰਫਤਾ ਕਰਕੇ ਛੱਡ ਦੇਵਾਂਗਾ।"
ਇਸ 'ਤੇ ਮਹਾਰਾਜੇ ਨੇ ਉਸ ਨੂੰ ਜੁਆਬ ਦਿੱਤਾ ਸੀ, "ਠੀਕ ਹੈ ਤੰਬਾਕੂ ਛੱਡ ਕੇ ਮਹੀਨੇ ਬਾਅਦ ਆਵੀਂ ਫੇਰ ਤੈਨੂੰ ਭਰਤੀ ਕਰਾਂਗੇ।"
ਉਹੀ ਮਹਾਰਾਜਾ ਮੋਰਾਂ ਦੇ ਹੁੱਕੇ ਵਿਚ ਭਰਿਆ ਜਾਣ ਵਾਲਾ ਸੁਗੰਧਤ ਤੰਬਾਕੂ ਆਪ ਪਿਸ਼ਾਵਰ ਤੋਂ ਮੰਗਵਾਉਣ ਲੱਗ ਪਿਆ ਹੈ।
ਜਦੋਂ ਦਰਬਾਰੀ ਮਹਾਰਾਜੇ ਨੂੰ ਇਸ ਦੋਗਲੀ ਨੀਤੀ ਬਾਰੇ ਪ੍ਰਸ਼ਨ ਕਰਦੇ ਹਨ ਤਾਂ ਆਪਣੀ ਆਦਤ ਅਨੁਸਾਰ ਉਹ ਤਰੰਤ ਜੁਆਬ ਦਿੰਦਾ ਹੈ, "ਐਲਰਡ ਨੇ ਤਾਂ ਜੰਗ ਵਿਚ ਲੜਨਾ ਹੈ, ਮੋਰਾਂ ਨੇ ਤਾਂ ਸ਼ਾਹੀ ਦਰਬਾਰ ਵਿਚ ਨਚਣਾ ਤੇ ਸਾਡਾ ਚਿੱਤ ਹੀ ਪਰਚਾਉਣਾ ਹੈ।"
ਜਦੋਂ ਵੀ ਸ਼ਾਹੀ ਕਿਲ੍ਹੇ ਵਿਚ ਗੋਸ਼ਤ ਬਣਦਾ ਹੈ ਤਾਂ ਮੋਰਾਂ ਵਾਸਤੇ ਸ਼ਾਹੀ ਬਾਵਰਚੀ ਵੱਖਰਾ ਹਲਾਲ ਗੋਸ਼ਤ ਪਕਾਉਂਦਾ ਹੈ। ਇਸ ਗੱਲ ਨੂੰ ਅਧਾਰ ਬਣਾ ਕੇ ਮਹਾਰਾਜੇ ਦੇ ਨਿਕਟਵਰਤੀ ਮਹਾਰਾਜੇ ਦੇ ਮੋਰਾਂ ਖਿਲਾਫ ਕੰਨ੍ਹ ਭਰਨੇ ਸ਼ੁਰੂ ਕਰ ਦਿੰਦੇ ਹਨ, "ਮਹਾਰਾਜ ਤੁਸੀਂ ਮੋਰਾਂ ਦੇ ਇਸ਼ਾਰਿਆਂ ਉੱਤੇ ਕਿੰਨਾ ਕੁਝ ਕੀਤਾ ਹੈ। ਉਸਦੇ ਮੂੰਹੋਂ ਫਰਮਾਇਸ਼ ਨਿਕਲਣ ਤੋਂ ਪਹਿਲਾਂ ਹੀ ਤੁਸੀਂ ਪੂਰੀ ਕਰਦੇ ਰਹੇ ਹੋ। ਤੁਸੀਂ ਤਾਂ ਮੋਰਾਂ ਨੂੰ ਬੇਪਨਾਹ ਮੁਹੱਬਤ ਕਰਦੇ ਹੋ ਕੀ ਮੋਰਾਂ ਵੀ ਤੁਹਾਨੂੰ ਪਿਆਰ ਕਰਦੀ ਹੈ ਜਾਂ ਨਹੀਂ?"
"ਇਸ ਵਿਚ ਸ਼ੱਕ ਦੀ ਤਾਂ ਕੋਈ ਗੁੰਜਾਇਸ਼ ਹੀ ਨਹੀਂ ਹੈ। ਮੋਰਾਂ ਵੀ ਮੈਨੂੰ ਜੀਅ ਜਾਨ ਨਾਲ ਇਸ਼ਕ ਕਰਦੀ ਹੈ।"
"ਜੇ ਇਹ ਗੱਲ ਹੈ ਤਾਂ ਉਸਨੂੰ ਇਕ ਵਾਰ ਪਰਖ ਕੇ ਦੇਖੋ। ਉਸਨੂੰ ਕਹੋ ਕਿ ਇਕ ਵਾਰ ਤੁਹਾਡੇ ਨਾਲ ਝਟਕਾ ਕੀਤਾ ਮਾਸ ਖਾਵੇ।"
"ਲੈ ਇਹ ਕਿਹੜੀ ਗੱਲ ਹੈ। ਮੈਂ ਕਹਾਂ ਤਾਂ ਉਹ ਜ਼ਹਿਰ ਖਾਣ ਲੱਗੀ ਵੀ ਇਕ ਪਲ ਨਹੀਂ ਲਾਵੇਗੀ। ਲਿਆਉ ਅੱਜ ਹੀ ਤੁਹਾਨੂੰ ਇਹ ਕਰਤਵ ਦਿਖਾ ਦਿੰਦੇ ਹਾਂ।" ਮਹਾਰਾਜਾ ਹੁੱਭ ਕੇ ਬੋਲਦਾ ਹੈ।
ਖਾਣੇ ਦਾ ਵਕਤ ਹੋਇਆ ਤਾਂ ਛੱਤੀ ਪ੍ਰਕਾਰ ਦੇ ਭੋਜਨ ਤਿਆਰ ਕਰਕੇ ਮਹਾਰਾਜੇ ਅੱਗੇ ਪਰੋਸੇ ਗਏ। ਮਹਾਰਾਜ ਉਸਦੀਆਂ ਕੁਝ ਰਾਣੀਆਂ, ਦਾਸੀਆਂ ਅਤੇ ਖਾਸ ਦਰਬਾਰੀ ਮਹਾਰਾਜੇ ਨਾਲ ਬੈਠ ਕੇ ਭੋਜਨ ਖਾਣ ਲੱਗੇ। ਮਹਾਰਾਜਾ ਜਾਣਬੁੱਝ ਕੇ ਦੋ ਤਿੰਨ ਮਰਤਬਾ ਉਸ ਢੌਂੇਗੇ ਵੱਲ ਮੋਰਾਂ ਨੂੰ ਇਸ਼ਾਰਾ ਕਰਕੇ ਗੋਸ਼ਤ ਲੈਣ ਲਈ ਕਹਿੰਦਾ ਹੈ ਜਿਸ ਵਿਚ ਝਟਕੇ ਵਾਲਾ ਗੋਸ਼ਤ ਹੁੰਦਾ ਹੈ। ਮੋਰਾਂ ਹਰ ਵਾਰ ਟਾਲ ਦਿੰਦੀ ਹੈ।
"ਮੋਰਾਂ ਤੂੰ ਮੈਨੂੰ ਕਿੰਨਾ ਕੁ ਪਿਆਰ ਕਰਦੀ ਹੈਂ?" ਯਕਾਯਕ ਮਹਾਰਾਜਾ ਆਪਣਾ ਪ੍ਰਸ਼ਨ ਦਾਗ ਦਿੰਦਾ ਹੈ।
ਮੋਰਾਂ ਆਪਣਾ ਖਾਣਾ ਵਿਚੇ ਛੱਡ ਦਿੰਦੀ ਹੈ, "ਓਨਾ ਜਿੰਨਾ ਅੱਜ ਤੱਕ ਕਿਸੇ ਨੇ ਵੀ ਕਿਸੇ ਨੂੰ ਨਹੀਂ ਕੀਤਾ ਹੋਣਾ।"
"ਅੱਛਾ ਤਾਂ ਪਿਆਰ ਵਿਚ ਤੂੰ ਸਾਡੇ ਲਈ ਕੀ ਕਰ ਸਕਦੀ ਹੈਂ?"
"ਤੁਸੀਂ ਕਹੋਂਗੇ ਤਾਂ ਮੈਂ ਅਗਲਾ ਸਾਹ ਵੀ ਨਹੀਂ ਲਵਾਂਗੀ, ਮਹਾਰਾਜ।"
"ਮੈਨੂੰ ਪਤਾ ਹੈ ਤੁਹਾਡੇ ਦੀਨ ਵਿਚ ਇਸਦੀ ਮਨਾਹੀ ਹੈ। ਪਰ ਫੇਰ ਵੀ ਸਾਡੇ ਲਈ ਚੱਲ ਅੱਜ ਆ ਝਟਕਾ ਖਾਹ।"
ਮਹਾਰਾਜੇ ਦੀ ਗੱਲ ਸੁਣ ਕੇ ਮੋਰਾਂ ਹੱਸ ਪੈਂਦੀ ਹੈ, "ਹਜ਼ੂਰ-ਏ-ਆਲ੍ਹਾ, ਇਸ ਨਾਲੋਂ ਤਾਂ ਤੁਸੀਂ ਮੌਹਰਾ ਦੇ ਦੇਵੋ ਮੈਂ ਬਿਨਾ ਸੋਚੇ ਖਾਹ ਲਵਾਂਗੀ। ਪਰ ਇਹ ਝਟਕਾ ਨਹੀਂ ਖਾਹ ਸਕਦੀ। ਅਗਰ ਤੁਸੀਂ ਵੀ ਮੈਨੂੰ ਪਿਆਰ ਕਰਦੇ ਹੋ ਤਾਂ ਤੁਹਾਨੂੰ ਇਹ ਜਾਣਦੇ ਹੋਵੇ ਵੀ ਕਿ ਸਾਡੇ ਧਰਮ ਵਿਚ ਇਸਦੀ ਮਨਾਹੀ ਹੈ, ਇਹ ਗੱਲ ਕਹਿਣੀ ਹੀ ਨਹੀਂ ਸੀ ਚਾਹੀਦੀ। ਹੁਣ ਜੇ ਮੈਂ ਤੁਹਾਨੂੰ ਕਹਾਂ ਕਿ ਤੁਸੀਂ ਹਲਾਲ ਮਾਸ ਖਾਵੋ ਤਾਂ ਕੀ ਤੁਸੀਂ ਛਕੋਂਗੇ?"
"ਨਹੀਂ ਹਰਗਿਜ਼ ਨਹੀਂ।"
"ਮੇਰਾ ਖਿਆਲ ਹੈ ਤੁਹਾਨੂੰ ਤੁਹਾਡੇ ਪ੍ਰਸ਼ਨ ਦਾ ਉੱਤਰ ਮਿਲ ਗਿਆ ਹੋਵੇਗਾ।"
ਸਾਰੇ ਭੋਜਨਗ੍ਰਹਿ ਵਿਚ ਸਨਾਟਾ ਛਾ ਜਾਂਦਾ ਹੈ ਤੇ ਮਹਾਰਾਜਾ ਆਪਣੀ ਹੱਤਕ ਮਹਿਸੂਸ ਕਰਦਾ ਹੋਇਆ ਇਧਰ-ਉਧਰ ਦੀਆਂ ਗੱਲਾਂ ਵਿਚ ਵਕਤ ਬਰਬਾਦ ਕਰਨ ਲੱਗ ਜਾਂਦਾ ਹੈ।
ਲਾਹੌਰ ਦੇ ਮੋਰੀ ਦਰਵਾਜ਼ੇ ਸਾਹਮਣੇ ਮਹਾਰਾਜਾ ਮੋਰਾਂ ਲਈ ਇਕ ਖਾਸ ਬਾਗ ਲਵਾਉਂਦਾ ਹੈ।ਉਸ ਬਾਗ ਵਿਚ ਮਹਾਰਾਜਾ ਮੋਰਾਂ ਨਾਲ ਟਹਿਲਣ ਜਾਂਦਾ ਹੈ। ਮੋਰਾਂ ਮਹਾਰਾਜੇ ਦੀ ਬਾਂਹ ਵਿਚ ਬਾਂਹ ਪਾਈ ਉਸਦੇ ਮੋਡੇ ਉੱਤੇ ਆਪਣਾ ਸਿਰ ਰੱਖ ਕੇ ਤੁਰ ਰਹੀ ਹੁੰਦੀ ਹੈ, "ਮਹਾਰਾਜ ਕੀ ਮੈਂ ਸੱਚਮੁੱਚ ਐਨੀ ਸੋਹਣੀ ਹਾਂ, ਜਿੰਨਾ ਮੈਨੂੰ ਲੋਕ ਆਖਦੇ ਹਨ?"
"ਇਸ ਵਿਚ ਕੀ ਸ਼ੱਕ ਹੈ ਮੋਰਾਂ, ਤੈਨੂੰ ਰੱਬ ਨੇ ਵਿਹਲੇ ਵੇਲੇ ਬੈਠ ਕੇ ਬਣਾਇਆ ਹੈ। ਮੈਨੂੰ ਤਾਂ ਲੱਗਦਾ ਹੈ ਤੇਰਾ ਇਕ ਇਕ ਅੰਗ ਕਈ ਕਈ ਵਾਰ ਢਾਹ ਢਾਹ ਕੇ ਬਣਾਇਆ ਹੋਊਗਾ।" ਬਾਗ ਦੇ ਵਿਚਕਾਰ ਦੋਨੋਂ ਜਣੇ ਜਾ ਕੇ ਬੈਠ ਜਾਂਦੇ ਹਨ।
"ਚੰਗਾ ਦੱਸੋਂ ਫੇਰ ਤੁਹਾਨੂੰ ਮੇਰਾ ਕਿਹੜਾ ਕਿਹੜਾ ਅੰਗ ਸੋਹਣਾ ਲੱਗਦਾ ਹੈ?"
"ਸਿਰ ਤੋਂ ਪੈਰਾਂ ਤੱਕ ਤੂੰ ਮੈਨੂੰ ਸਾਰੀ ਦੀ ਸਾਰੀ ਸੋਹਣੀ ਲੱਗਦੀ ਹੈਂ!"
"ਇਉਂ ਨ੍ਹੀਂ ਹੱਥ ਲਾ ਕੇ ਦੱਸੋ, ਜਿਹੜਾ ਜਿਹੜਾ ਅੰਗ ਤੁਹਾਨੂੰ ਸੋਹਣਾ ਲੱਗਦਾ ਹੈ।"
"ਹੱਥ ਨਹੀਂ ਮੈਂ ਤਾਂ ਬੁੱਲ੍ਹ ਲਾ ਕੇ ਦੱਸੂਗਾ।" ਮਹਾਰਾਜਾ ਲਾਚੜ ਜਾਂਦਾ ਹੈ।
"ਜਿਵੇਂ ਤੁਹਾਡੀ ਇੱਛਾ।" ਮੋਰਾਂ ਸ਼ਰਾਰਤ ਭਰੇ ਲਹਿਜ਼ੇ ਨਾਲ ਮਹਾਰਾਜੇ ਨੂੰ ਅੱਖ ਮਾਰ ਕੇ ਆਖਦੀ ਹੈ।
ਮਹਾਰਾਜਾ ਮੋਰਾਂ ਨੂੰ ਲੰਮੀ ਪਾ ਕੇ ਪਹਿਲਾਂ ਉਸਦਾ ਮੱਥਾ ਚੁੰਮਦਾ ਹੈ… ਫਿਰ ਬੰਦ ਦੋਨਾਂ ਅੱਖਾਂ ਦੀਆਂ ਵਾਰੀ ਵਾਰੀ ਪਲਕਾਂ… ਫਿਰ ਦੋਨੋਂ ਗੱਲ੍ਹਾਂ… ਫਿਰ ਨੱਕ… ਫਿਰ ਹੋਂਠ… ਫਿਰ ਠੋਡੀ… ਫਿਰ ਗਰਦਨ… ਫਿਰ… ਫਿਰ… ਫਿਰ… ਫਿਰ…ਫਿਰ…!!! ...ਮੋਰਾਂ ਤੇ ਮਹਾਰਾਜਾ ਇਕਮਿਕ ਹੋ ਜਾਂਦੇ ਹਨ…।
ਮਹਾਰਾਜੇ ਦੀ ਬੱਕਲ ਵਿਚ ਬੈਠੀ ਮੋਰਾਂ ਮਹਾਰਾਜੇ ਦੀ ਹਿੱਕ 'ਤੇ ਆਪਣੀ ਉਂਗਲ ਨਾਲ ਫਜ਼ੂਲ ਹੀ ਅਦਿੱਸ ਰੇਖਾਵਾਂ ਵਾਹੁੰਦੀ ਹੋਈ ਕਹਿੰਦੀ ਹੈ, " ਮਹਾਰਾਜ, ਇਕ ਸਵਾਲ ਪੁੱਛਾਂ?"
"ਇਕ ਛੱਡ ਸੌ ਪੁੱਛ ਮੇਰੀ ਜਾਨ।" ਮਹਾਰਾਜਾ ਮੋਰਾਂ ਦੀਆਂ ਅੱਖਾਂ ਵਿਚ ਅੱਖਾਂ ਪਾ ਲੈਂਦਾ ਹੈ।
"ਜਦੋਂ ਰੱਬ ਸੋਹਣੀਆਂ ਸ਼ਕਲਾਂ ਵੰਡ ਰਿਹਾ ਸੀ ਤਾਂ ਉਸੀ ਕਿਥੇ ਗਏ ਹੋਏ ਸੀ?"
ਮੋਰਾਂ ਦੀ ਗੱਲ ਸੁਣ ਕੇ ਮਹਾਰਾਜਾ ਬਹੁਤ ਗੰਭੀਰ ਸੁਰ ਵਿਚ ਬੋਲਦਾ ਹੈ, "ਮੋਰਾਂ, ਦਰਅਸਲ ਉਦੋਂ ਮੈਂ ਪੰਜਾਬ ਦੀ ਰਾਖੀ ਲਈ ਆਪਣੀ ਰਿਆਸਤ ਦਾ ਨਕਸ਼ਾ ਵਾਹ ਰਿਹਾ ਸੀ।"
"ਵਾਹ ਤੁਹਾਡੀ ਹਾਜ਼ਰ ਜੁਆਬੀ ਦਾ ਵੀ ਜੁਆਬ ਨਹੀਂ ਮਹਾਰਾਜ।"
"ਤੇ ਜਦੋਂ ਰੱਬ ਅੱਖਾਂ ਵੰਡਦਾ ਸੀ ਉਦੋਂ ਤੁਸੀਂ ਕਿਥੇ ਗਏ ਹੋਏ ਸੀ?"
"ਉਦੋਂ ਸੀਗਾ ਤਾਂ ਮੈਂ ਉਥੇ ਹੀ ਰੱਬ ਕਹਿੰਦਾ ਤੈਂ ਬਾਦਸ਼ਾਹਤ ਕਰਨੀ ਹੈ ਇਸ ਲਈ ਤੈਨੂੰ ਇਕ ਅੱਖ ਹੀ ਦੇਣੀ ਹੈ ਤਾਂ ਜੋ ਤੂੰ ਸਭ ਨੂੰ ਇਕ ਨਜ਼ਰ ਨਾਲ ਦੇਖੇਂ ਤੇ ਸਹੀ ਇੰਨਸਾਫ ਕਰੇਂ।"
ਮੋਰਾਂ ਮਹਾਰਾਜੇ ਅੱਗੇ ਇਲਤਜਾ ਕਰਦੀ ਹੈ, "ਮਹਾਰਾਜ ਕੰਚਨੀ ਸ਼ਬਦ ਸੁਣ ਸੁਣ ਕੇ ਮੇਰੇ ਕੰਨ ਬੋਲ੍ਹੇ ਹੋਏ ਪਏ ਹਨ। ਕੰਚਨੀ ਦਾ ਮਤਲਬ ਕੰਜਰੀ ਹੁੰਦਾ ਹੈ ਤੇ ਹੁਣ ਤਾਂ ਤੁਹਾਡੀ ਰਾਣੀ ਬਣ ਗਈ ਹਾਂ ਤੇ ਇਸ ਕੰਚਨੀ ਸ਼ਬਦ ਨੇ ਮੇਰਾ ਅਜੇ ਤੱਕ ਪਿੱਛਾ ਨਹੀਂ ਛੱਡਿਆ। ਤੁਸੀਂ ਸਭ ਨੂੰ ਕੋਈ ਨਾ ਕੋਈ ਲਕਬ ਦਿੰਦੇ ਹੋ। ਕੀ ਮੈਨੂੰ ਕੋਈ ਐਸਾ ਲਕਬ ਨਹੀਂ ਬਖਸ਼ ਸਕਦੇ ਜਿਸ ਨਾਲ ਇਸ ਕੰਚਨੀ ਸ਼ਬਦ ਤੋਂ ਮੇਰਾ ਸਦਾ ਲਈ ਛੁਟਕਾਰਾ ਹੋ ਜਾਵੇ।"
"ਹੂੰ, ਤੂੰ ਇਸ ਪਾਸੇ ਮੇਰਾ ਕਦੇ ਪਹਿਲਾਂ ਧਿਆਨ ਨਹੀਂ ਦੁਵਾਇਆ। ਫਿਕਰ ਨਾ ਕਰ ਇਸਦਾ ਵੀ ਕੱਲ੍ਹ ਨੂੰ ਕੋਈ ਸਮਾਧਾਨ ਕਰਦੇ ਹਾਂ।"
"ਅਗਲੇ ਦਿਨ ਦਰਬਾਰ ਲਗਾ ਕੇ ਮਹਾਰਾਜਾ ਮੋਰਾਂ ਨੂੰ 'ਸਰਕਾਰ' ਦਾ ਲਕਬ ਬਖਸ਼ ਕੇ ਐਲਾਨ ਕਰਦਾ ਹੈ, ਅੱਗੇ ਤੋਂ ਹਰ ਵਿਅਕਤੀ ਮੋਰਾਂ ਨੂੰ ਕੰਚਨੀ ਦੀ ਬਜਾਏ ਮੋਰਾਂ ਸਰਕਾਰ ਕਿਹਾ ਕਰੇਗਾ ਤੇ ਮੇਰੇ ਨਾਲੋਂ ਪਹਿਲਾਂ ਸਿਜਦਾ ਮੋਰਾਂ ਸਰਕਾਰ ਨੂੰ ਹੋਇਆ ਕਰੇਗਾ।"
ਮਹਾਰਾਜੇ ਦੀ ਆਗਿਆ ਦਾ ਪਾਲਨ ਹੁੰਦਾ ਹੈ। ਕੁਝ ਰੋਜ਼ ਬਾਅਦ ਮੋਰਾਂ ਸੱਮਨ ਬੁਰਜ਼ ਵਿਚ ਆਪਣਾ ਵੱਖਰਾ ਦਰਬਾਰ ਵੀ ਲਾਉਣ ਲੱਗ ਜਾਂਦੀ ਹੈ, ਜਿਸ ਵਿਚ ਉਹ ਰਿਆਸਤ ਦੀਆਂ ਔਰਤਾਂ ਦੇ ਮਸਲਿਆਂ ਦਾ ਨਿਪਟਾਰਾ ਕਰਦੀ ਹੈ। ਮਹਾਰਾਜੇ ਵਾਂਗ ਮੋਰਾਂ ਦੀ ਵੀ ਪਰਜਾ ਵਿਚ ਮਹਿੰਮਾ ਹੋਣ ਲੱਗ ਜਾਂਦੀ ਹੈ।
ਦਰਬਾਰੀ ਮਾਹਰਾਜੇ ਨੂੰ ਸਲਾਹਾਂ ਦਿੰਦੇ ਹਨ ਕਿ ਮੋਰਾਂ ਹੁਣ ਮੋਰਾਂ ਸਰਕਾਰ ਬਣ ਗਈ ਹੈ ਤੇ ਉਸਨੂੰ ਸ਼ਾਹੀ ਔਰਤਾਂ ਵਾਂਗ ਪਰਦੇ ਵਿਚ ਰਹਿਣਾ ਚਾਹੀਦਾ ਹੈ। ਮਹਾਰਾਜਾ ਮੋਰਾਂ ਨਾਲ ਇਸ ਸੰਦਰਭ ਵਿਚ ਗੱਲ ਕਰਦਾ ਹੈ ਤਾਂ ਉਹ ਟਕੇ ਵਰਗਾ ਜੁਆਬ ਦੇ ਦਿੰਦੀ ਹੈ, "ਮਹਾਰਾਜ ਹੁਣ ਤਾਂ ਘੁੰਢ ਚੁੱਕਣ ਦੀ ਆਦਤ ਪੈ ਚੁੱਕੀ ਹੈ। ਹੁਣ ਪਰਦਾ ਕਰਨ ਦਾ ਕੀ ਫਾਇਦਾ ਸਭ ਨੇ ਤਾਂ ਮੈਨੂੰ ਦੇਖਿਆ ਹੋਇਆ ਹੈ।"
ਮਹਾਰਾਜਾ ਮੋਰਾਂ ਸਰਕਾਰ ਦੇ ਆਖੇ ਲੱਗ ਕੇ ਜ਼ਿਆਦਾ ਬਹਿਸ ਜਾਂ ਜ਼ਿੱਦ ਨਹੀਂ ਕਰਦਾ ਤੇ ਮੋਰਾਂ ਸਰਕਾਰ ਕਦੇ ਪਰਦਾ ਨਹੀਂ ਕਰਦੀ।
ਖੁਆਬਗਾਹ ਵਿਚ ਰਾਤ ਨੂੰ ਸ਼ਰਾਬ ਪੀਂਦੀ ਹੋਈ ਮੋਰਾਂ ਸਰਕਾਰ ਮਹਾਰਾਜੇ ਨਾਲ ਰੰਗ-ਰਲੀਆਂ ਮਨਾ ਰਹੀ ਹੈ, "ਮਹਾਰਾਜ ਤੁਹਾਨੂੰ ਇਕ ਗੱਲ ਦੱਸਣੀ ਸੀ।"
"ਹਾਂ ਦੱਸ ਫੇਰ?"
"ਮੈਨੂੰ ਲੱਗਾ ਹੈ ਮੈਂ ਗਰਭਵਤੀ ਹਾਂ।" ਮੋਰਾਂ ਡਰਦੀ ਅਤੇ ਖਿਝਕਦੀ ਹੋਈ ਕਹਿੰਦੀ ਹੈ।
"ਇਹ ਤਾਂ ਖੁਸ਼ਖਬਰੀ ਹੈ। ਮੈਨੂੰ ਆਪਣੇ ਵਰਗਾ ਬਹਾਦਰ ਤੇ ਤੇਰੇ ਵਰਗਾ ਪੁੱਤ ਚਾਹੀਦਾ ਹੈ ਮੋਰਾਂ, ਜੋ ਸ਼ੁਕਰਚੱਕੀਆ ਮਿਸਲ ਦਾ ਨਾਮ ਰੌਸ਼ਨ ਕਰੇ।"
"ਅੱਲ੍ਹਾ-ਤਾਲ੍ਹਾ ਨੇ ਚਾਹੀਆ ਤਾਂ ਅਜਿਹਾ ਹੀ ਹੋਵੇਗਾ ਮਹਾਰਾਜਾ। ਪਰ ਮਹਾਰਾਜ ਇਹ ਮਿਸਲ ਦਾ ਕੀ ਹੁੰਦੀ ਹੈ?"
"ਜਿਵੇਂ ਕਬੀਲੇ ਹੁੰਦੇ ਹਨ, ਇਵੇਂ ਹੀ ਲੋਕਾਂ ਦੇ ਗੁੱਟ ਨੂੰ ਅਸੀਂ ਮਿਸਲ ਕਹਿੰਦੇ ਹਾਂ। ਕਬੀਲੇ ਨਾਲੋਂ ਮਿਸਲ ਦਾ ਫਰਕ ਇਹ ਹੁੰਦਾ ਹੈ ਇਸ ਵਿਚ ਨੂੰ ਬਰਾਬਰਤਾ ਦਾ ਅਧਿਕਾਰ ਹੁੰਦਾ ਹੈ। ਮਿਸਲ ਦਾ ਅਸਲੀ ਅਰਥ ਹੀ ਬਰਾਬਰਤਾ ਹੈ। ਇਉਂ ਸਿੱਖਾਂ ਦੀਆਂ ਬਾਰ੍ਹਾਂ ਮਿਸਲਾਂ ਹਨ। ਕਨ੍ਹਈਆ, ਨਕਈ, ਭੰਗੀ, ਰਾਮਗੜ੍ਹੀਆ, ਫੂਲਕੀਆਂ, ਸਿੰਘਪੁਰੀਆ (ਫ਼ੈਜ਼ਲਪੁਰੀਆ), ਕਰੋਡ਼ਸਿੰਘਆ, ਡੱਲੇਵਾਲੀਆ, ਨਸ਼ਾਨਵਾਲੀਆ, ਆਹਲੂਵਾਲੀਆ, ਸ਼ਹੀਦਾਂ ਤੇ ਸ਼ੁਕਰਚੱਕੀਆ। ਮੈਂ ਇਹ ਸਾਰੀਆਂ ਕੇਸਰੀ ਝੰਡੇ ਥੱਲੇ ਇਕੱਠੀਆਂ ਕਰਨ ਦਾ ਕਰਿਸ਼ਮਾ ਕਰ ਦਿਖਾਇਆ ਹੈ। ਸਭ ਨੂੰ ਮੈਂ ਆਪਣੇ ਰਾਜ ਵਿਚ ਬਰਾਬਰ ਰੱਖਦਾ ਹਾਂ। ਇਸੇ ਲਈ ਮੇਰੇ ਰਾਜ ਦੀ ਪਰਜਾ ਸੁੱਖੀ ਹੈ।"
"ਨਹੀਂ ਮਹਾਰਾਜ, ਪਰ ਸਾਡੀ ਬਰਾਦਰੀ ਵਾਲਿਆਂ ਨੂੰ ਅਜੇ ਵੀ ਹਿਕਾਰਤ ਦੀ ਨਿਗਾਹ ਨਾਲ ਦੇਖਿਆ ਜਾਂਦਾ ਹੈ। ਲੋਕ ਸਾਡੇ ਨਾਲ ਸਮਾਜਿਕ ਮੇਲਜੋਲ ਤੋਂ ਕੰਨੀ ਕਤਰਾਉਂਦੇ ਹਨ।ਮੈਂ ਚਾਹੁੰਦੀ ਹਾਂ ਕਿ ਸਾਡੀ ਨਚਾਰਾਂ ਤੇ ਗਾਉਣ ਵਾਲਿਆਂ ਦੀ ਬਰਾਦਰੀ ਲਈ ਵੀ ਤੁਸੀਂ ਕੁਝ ਕਰੋਂ।"
"ਤੂੰ ਖੁਦਮੁਖਤਿਆਰ ਮਹਾਰਾਣੀ ਹੈ ਜੋ ਤੇਰੇ ਦਿਲ ਵਿਚ ਆਉਂਦਾ ਹੈ ਹੁਕਮ ਕਰ। ਤੇਰੇ ਹੁਕਮ ਦੀ ਤਾਮੀਲ ਹੋਵੇਗੀ।"
ਮੋਰਾਂ ਅੰਮ੍ਰਿਤਸਰ ਦੇ ਕੋਲ ਆਪਣੀ ਬਰਾਦਰੀ ਵਾਲਿਆਂ ਲਈ ਇਕ ਨਵੀਂ ਸ਼ਰੀਫਪੁਰਾ ਨਾਮ ਦੀ ਬਸਤੀ ਵਸਾ ਦਿੰਦੀ ਹੈ, ਜਿਥੇ ਮੁਜਰਾ ਸਭਿਆਚਾਰ ਨਾਲ ਜੁੜੇ ਤਮਾਮ ਲੋਕਾਂ ਆ ਵਸਦੇ ਹਨ। ਇਹਨਾਂ ਲੋਕਾਂ ਲਈ ਮੋਰਾਂ ਸਰਕਾਰ ਇਕ ਵੱਖਰੀ ਮਸੀਤ ਦਾ ਨਿਰਮਾਣ ਵੀ ਕਰਦੀ ਹੈ। ਜਿਸ ਨੂੰ ਮਸਜ਼ੀਦ-ਏ-ਤਵਾਇਫਾਂ (1992 ਵਿਚ ਇਸ ਮਸੀਤ ਦਾ ਨਾਮ ਬਦਲ ਕੇ ਮਾਈ ਮੋਰਾਂ ਦੀ ਮਸੀਤ ਰੱਖ ਦਿੱਤਾ ਜਾਂਦਾ ਹੈ।) ਕਿਹਾ ਜਾਂਦਾ ਹੈ। ਲਾਹੌਰ ਦੇ ਚੌਂਕ ਮਤੀ ਤੇ ਪਾਪੜ ਮੰਡੀ ਵਿਚਕਾਰ ਬਣੀ ਇਸ ਮਸੀਤ ਵਿਚ ਉਸ ਵਕਤ ਦੇ ਸਭ ਤੋਂ ਵੱਡੇ ਮੌਲਵੀ ਮੌਲਾਨਾ ਗੁਲਾਮ ਰਸੂਲ ਅਤੇ ਗੁਲਾਮ ਅੱਲਾ ਨੂੰ ਇਮਾਮਤ ਸੌਂਪੀ। ਮਹਾਰਾਜਾ ਰਣਜੀਤ ਸਿੰਘ ਦੀ ਰਿਆਸਤ ਦੇ ਬਾਕੀ ਹਿੱਸਿਆਂ ਵਿਚ ਵੀ ਮੋਰਾਂ ਅਨੇਕਾਂ ਬਾਗ ਅਤੇ ਮਕਬਰੇ ਬਣਵਾਉਂਦੀ ਹੈ।
ਅਕਤੂਬਰ 1831 ਨੂੰ ਮਹਾਰਾਜਾ ਮੋਰਾਂ ਸਰਕਾਰ ਨੂੰ ਲੈ ਕੇ ਰੋਪੜ ਵਿਖੇ ਫਰੰਗੀਆਂ ਨਾਲ ਸੰਧੀ ਕਰਨ ਲਈ ਜਾਂਦਾ ਹੈ। ਲਾਰਡ ਵਿਲੀਅਮ ਬੈਨਟਿਕ ਅਤੇ ਉਸਦੀ ਪਤਨੀ ਲੇਡੀ ਮੈਰੀ ਐਸ਼ੀਸਨ ਮਹਾਰਾਜੇ ਅਤੇ ਮੋਰਾਂ ਦੇ ਪਿਆਰ ਦੀ ਤੁਲਨਾ ਰੋਮਿਉ ਅਤੇ ਜ਼ੁਲੀਅਟ ਦੀ ਪਾਕ ਮੁਹੱਬਤ ਨਾਲ ਕਰਦੇ ਹੋਏ ਉਨ੍ਹਾਂ ਦੇ ਇਸ਼ਕ ਨੂੰ ਇਸ਼ਕ ਮਜ਼ਾਜ਼ੀ ਦੀ ਬਜਾਏ ਇਸ਼ਕ ਹਕੀਕੀ ਗਰਦਾਨਦੇ ਹਨ ਅਤੇ ਉਨ੍ਹਾਂ ਦੀ ਜੋੜੀ ਦੀ ਲੰਮੀ ਆਯੂ ਲਈ ਕਾਮਨਾਵਾਂ ਭੇਂਟ ਕਰਦੇ ਹਨ।
Lord William Bentinck (1774-1839)
ਮੋਰਾਂ ਨੂੰ ਲਵੇਰੀਆਂ ਦਾ ਮੌਲਾਨਾ ਮੀਆਂ ਜਾਨ ਮੁਹੰਮਦ ਇਕ ਮਦਰਸਾ ਬਣਵਾਉਣ ਲਈ ਬੇਨਤੀ ਕਰਦਾ ਹੈ ਤਾਂ ਮੋਰਾਂ ਤਤਫਟ ਮਦਰਸੇ ਨਾ ਨਿਰਮਾਣ ਕਾਰਜ ਆਰੰਭ ਕਰਵਾ ਦਿੰਦੀ ਹੈ। ਬਹੁਤ ਜਲਦ ਹੀ ਡਿਉੜੀਦਾਰ ਜ਼ਮਾਦਾਰ ਖੁਸ਼ਹਾਲ ਸਿੰਘ ਦੀ ਨਿਗਰਾਨੀ ਹੇਠ ਮਦਰਸਾ ਤਿਆਰ ਹੋ ਜਾਂਦਾ ਹੈ, ਜਿਥੇ ਫਾਰਸੀ ਅਤੇ ਅਰਬੀ ਦੀ ਤਾਲੀਮ ਦਿੱਤੀ ਜਾਂਦੀ ਹੈ। ਮੋਰਾਂ ਜ਼ਮਾਦਾਰ ਖੁਸ਼ਹਾਲ ਸਿੰਘ ਨੂੰ ਤਰੱਕੀ ਦਵਾ ਕੇ ਦਰਬਾਰੀ ਬਣਵਾ ਦਿੰਦੀ ਹੈ। ਜ਼ਮਾਦਾਰ ਖੁਸ਼ਹਾਲ ਸਿੰਘ ਦੇ ਭਤੀਜੀਆਂ ਧਿਆਨ ਸਿੰਘ ਅਤੇ ਗੁਲਾਬ ਸਿੰਘ ਨੂੰ ਮਹਾਰਾਜੇ ਤੋਂ ਰਾਜਾ ਪਦ ਵੀ ਦਵਾਉਂਦੀ ਹੈ। ਇਉਂ ਮੋਰਾਂ ਅਨੇਕਾਂ ਆਪਣੇ ਚਹੇਤਿਆਂ ਦੀ ਗੁੱਡੀ ਅੰਬਰਾਂ ਵਿਚ ਚੜਾਉਂਦੀ ਹੈ ਤੇ ਆਪਣੇ ਵਿਰੁੱਧ ਉੱਠਣ ਵਾਲੀਆਂ ਅਵਾਜ਼ਾਂ ਨੂੰ ਦਬਾਉਂਦੀ ਰਹਿੰਦੀ ਹੈ।
ਜਦੋਂ ਅਕਾਲੀ ਸਿੰਘ ਮੋਰਾਂ ਦੇ ਅੱਖਾਂ ਵਿਚ ਚੁੱਬਣ ਲੱਗਾ ਤਾਂ ਮੋਰਾਂ ਨੇ ਮਹਾਰਾਜੇ ਨੂੰ ਐਸੀ ਪੱਟੀ ਪੜ੍ਹਾਈ ਕਿ ਅਗਲੇ ਦਿਨ ਹੀ ਮਹਾਰਾਜੇ ਤੇ ਫੂਲਾ ਸਿੰਘ ਦੀ ਭਖਵੀਂ ਬਹਿਸ ਹੋ ਗਈ।
ਮਹਾਰਾਜਾ ਅਕਾਲੀ ਫੂਲਾ ਸਿੰਘ ਨੂੰ ਪੈ ਨਿਕਲਿਆ, "ਮੈਂ ਨਿਹੰਗਾਂ ਦੀ ਛਾਵਨੀ ਨੂੰ ਜਾਗੀਰ ਲਾਈ ਹੋਈ ਹੈ। ਤੁਹਾਨੂੰ ਮੈਂ ਬਾਰਾਂ ਸੌ ਘੋੜਸਵਾਰ ਤੇ ਅਠਾਰਾਂ ਸੌ ਪੈਦਲ ਸਿਪਾਹੀਆਂ ਦੀ ਫੌਜ ਦਿੱਤੀ ਹੈ। ਤੁਸੀਂ ਜਾ ਕੇ ਉਸ ਦਾ ਖਿਆਲ ਰੱਖੋ।"
ਮਹਾਰਾਜੇ ਨਾਲ ਖਫਾ ਹੋ ਕੇ ਨਿਹੰਗ ਫੂਲਾ ਸਿੰਘ ਅੰਮ੍ਰਿਤਸਰ ਅਕਾਲੀ ਦਲ ਵਿਚ ਆ ਬਿਰਾਜਿਆ।ਉਸ ਤੋਂ ਬਾਅਦ ਹਰੀ ਸਿੰਘ ਨਲੂਆ ਮੋਰਾਂ ਦਾ ਮੁੱਖ ਨਿਸ਼ਾਨਾ ਬਣ ਗਿਆ।ਮੋਰਾਂ ਨੇ ਇਕ ਰਾਤ ਮਹਾਰਾਜੇ ਨੂੰ ਹੀਰੇ, ਮੋਤੀਆਂ ਅਤੇ ਸੋਨੇ ਦੇ ਮਸਰਣ ਵਾਲੀ ਸ਼ਰਾਬ ਦਾ ਜ਼ਾਮ ਪੇਸ਼ ਕਰਦਿਆਂ ਗੱਲ ਛੇੜੀ, "ਮਹਾਰਾਜ ਬਾਹਰੀ ਹਮਲਾਵਰ ਨੇ ਭਾਰਤ 'ਤੇ ਸਭ ਤੋਂ ਪਹਿਲਾ ਹਮਲਾ ਮੁਹੰਮਦ ਬਿਨ ਕਾਸਿਮ ਨੇ 21 ਜੂਨ 712 ਈ: ਨੂੰ ਕੀਤੈ। ਉਸ ਤੋਂ ਮਗਰੋਂ ਸੁਬਕਤਗੀਨ, ਮਹਿਮੂਦ ਗਜ਼ਨਵੀ, ਮੁਗਲ, ਗੁਲਾਮ ਵੰਸ਼, ਖਿਲਜ਼ੀ ਵੰਸ਼, ਫਿਰੋਜ਼ਸ਼ਾਹ ਤੁਗਲਕ, ਲੋਧੀ ਵੰਸ਼ ਅਤੇ ਅਬਦਾਲੀ ਵਰਗਿਆਂ ਦਾ ਮੂੰਹ ਪੈ ਗਿਆ।ਹਮੇਸ਼ਾਂ ਹੀ ਦਰ੍ਹਾ-ਏ-ਖਹਿਬਰ ਵੱਲੋਂ ਬਾਹਰੀ ਹਮਲਾਵਰਾਂ ਦਾ ਡਰ ਬਣਿਆ ਰਹਿੰਦਾ ਹੈ।ਤੁਸੀਂ ਵੀ ਉਸ ਮੋਰਚੇ ਤੋਂ ਕਾਫੀ ਨੁਕਸਾਨ ਕਰਵਾ ਚੁੱਕੇ ਹੋ। ਤੁਹਾਡੇ ਕੋਲ ਹਰੀ ਸਿੰਘ ਨਲੂਏ ਵਰਗੇ ਬਹਾਦਰ ਜਰਨੈਲ ਹਨ, ਜੋ ਲਾਹੌਰ ਵਿਚ ਬੈਠੇ ਮੁਫਤ ਦੀਆਂ ਰੋਟੀਆਂ ਖਾਹ ਰਹੇ ਹਨ। ਤੁਸੀਂ ਨਲੂਏ ਨੂੰ ਸਿੱਕਾ ਚਲਾਉਣ ਦੀ ਇਜ਼ਾਜਤ ਦਿੱਤੀ ਹੈ। ਬਰਜ਼ ਹਰੀ ਸਿੰਘ ਵਰਗੇ ਇਲਾਕੇ ਤੇ ਬਾਗ ਉਸ ਦੇ ਨਾਮ 'ਤੇ ਨਿਸ਼ਾਵਰ ਕੀਤੇ ਹਨ।ਇਉਂ ਕਿਉਂ ਨਹੀਂ ਕਰਦੇ ਕਿ ਜ਼ਮਰੌਦ ਦੇ ਕਿਲ੍ਹੇ 'ਤੇ ਪਕਾ ਹੀ ਨਲੂਏ ਨੂੰ ਤਾਇਤਨ ਕਰ ਦੇਵੋ ਤਾਂ ਜੋ ਹਮਲਾਵਰਾਂ ਨੂੰ ਹਿੰਦੋਸਤਾਨ ਵਿਚ ਵੱੜਨ ਹੀ ਨਾ ਦਿੱਤਾ ਜਾਵੇ?"
ਮਹਾਰਾਜੇ ਨੂੰ ਮੋਰਾਂ ਦੀ ਤਜ਼ਵੀਜ ਜੱਚ ਗਈ ਤੇ ਉਸ ਨੇ ਫੌਰਨ ਹਰੀ ਸਿੰਘ ਨਲੂਏ ਨੂੰ ਜਮਰੌਦ ਦਾ ਕਿਲ੍ਹਾ ਪੱਕਾ ਕਰਕੇ ਉੱਥੇ ਡੱਟੇ ਰਹਿਣ ਦਾ ਹੁਕਮ ਦੇ ਕੇ ਤੋਰ ਦਿੱਤਾ।
ਹੁਣ ਸਾਰੇ ਲਾਹੌਰ ਦਰਬਾਰ ਵਿਚ ਮੋਰਾਂ ਦੇ ਰਾਹ ਦਾ ਸਭ ਤੋਂ ਵੱਡਾ ਤੇ ਅਹਿਮ ਰੋੜਾ ਸ਼ਾਮ ਸਿੰਘ ਅਟਾਰੀ ਬੱਚਦਾ ਹੈ। ਮੋਰਾਂ ਨੇ ਅਟਾਰੀ ਦੇ ਸਰਦਾਰ ਨੂੰ ਆਪਣੇ ਰਸਤੇ ਵਿਚੋਂ ਹਟਾਉਣ ਦੇ ਅਨੇਕਾਂ ਯਤਨ ਕੀਤੇ। ਪਰ ਸ਼ਾਮ ਸਿੰਘ ਮਹਾਰਾਜੇ ਦਾ ਰਿਸ਼ਤੇਦਾਰ ਹੋਣ ਸਦਕਾ ਮੋਰਾਂ ਨੂੰ ਕੋਈ ਵਿਸ਼ੇਸ਼ ਸਫਲਤਾ ਹਾਸਿਲ ਨਾ ਹੋਈ।ਮੋਰਾਂ ਆਪਣੇ ਦਿਮਾਗ ਦੀ ਧਾਰ ਨਿੱਤ ਤਿੱਖੀ ਕਰਕੇ ਚਾਲਾਂ ਚੱਲਦੀ। ਲੇਕਿਨ ਸਭ ਫੇਲ ਹੋ ਜਾਂਦੀਆਂ।
ਇਕ ਦਿਨ ਦਰਬਾਰ ਵਿਚ ਸਰਦਾਰ ਸ਼ਾਮ ਸਿੰਘ ਅਟਾਰੀ ਨੇ ਮਹਾਰਾਜੇ ਤੋਂ ਜ਼ਬਰਦਸਤੀ ਜ਼ੋਰ ਪਾ ਕੇ ਇਕ ਜਰਨੈਲ ਦੀ ਪਿਛਲੇ ਤਿੰਨ ਸਾਲਾਂ ਦੀ ਤਨਖਾਹ ਦੁਆਈ ਤਾਂ ਮੋਰਾਂ ਦੇ ਜ਼ਿਹਨ ਵਿਚ ਝਟਪਟ ਖੜਯੰਤਰ ਜਨਮ ਲੈ ਲੈਂਦਾ ਹੈ। ਮੋਰਾਂ ਇਕੱਲੇ ਮਾਹਾਰਾਜੇ ਨੂੰ ਸੈਰ ਲਈ ਲਿਜਾ ਕੇ ਆਪਣਾ ਪੱਤਾ ਸਿੱਟਦੀ ਹੈ, "ਮਹਾਰਾਜ ਅੱਜ ਰਾਜ ਦਰਬਾਰ ਵਿਚ ਤਨਖਾਹ ਵਾਲਾ ਕੀ ਮਾਮਲਾ ਸੀ?"
"ਉਹ ਕੁਝ ਨਹੀਂ ਮੋਰਾਂ, ਗਲਤੀ ਮੇਰੀ ਹੀ ਹੈ। ਦਰਅਸਲ ਆਪਣੇ ਰਾਜ ਨੂੰ ਫੈਲਾਉਣ ਦੇ ਚੱਕਰ ਵਿਚ 1822 ਈ: ਤੋਂ ਬਾਅਦ ਮੈਂ ਅੰਨ੍ਹੇਵਾਹ ਫੌਜ ਭਰਤੀ ਕਰਨੀ ਸ਼ੁਰੂ ਕਰ ਦਿੱਤੀ ਸੀ। ਤੂੰ ਤਾਂ ਜਾਣਦੀ ਹੈ ਉਸ ਤੋਂ ਬਾਅਦ ਜੇ ਮੇਰੀ ਰਿਆਸਤ ਦਾ ਨਕਸ਼ਾ ਫੈਲਿਆ ਹੈ ਤਾਂ ਜੰਗੀ ਕਾਰਜਾਂ 'ਤੇ ਖਰਚਾ ਵੀ ਬਹੁਤ ਆਇਆ ਹੈ। ਹੁਣ ਸ਼ਾਹੀ ਖਜ਼ਾਨੇ ਵਿਚ ਐਨਾ ਦਮ ਨਹੀਂ ਰਿਹਾ ਕਿ ਮੈਂ ਸਾਰੀ ਸ਼ੈਨਾ ਨੂੰ ਪੂਰੀ ਤੇ ਵਕਤ ਸਿਰ ਤਨਖਾਹ ਦੇ ਸਕਾਂ। ਬਹੁਤ ਸਾਰੇ ਸਿੱਖ ਜਰਨੈਲਾਂ ਨੇ ਤਾਂ ਕਈ ਕਈ ਸਾਲ ਮੈਥੋਂ ਤਨਖਾਹ ਮੰਗੀ ਵੀ ਨਹੀਂ ਹੈ।ਪਰ ਜਿਹੜਾ ਮੰਗੇ ਉਸਨੂੰ ਤਾਂ ਦੇਣੀ ਹੀ ਪਵੇਗੀ ਨਾ?" ਰਣਜੀਤ ਸਿੰਘ ਆਪਣੇ ਦਿਆਲੂ ਸੁਬਾaੇ ਨੂੰ ਦਰਸਾਉਂਦਾ ਹੈ।
"ਹਾਂ ਮਹਾਰਾਜ ਉਹੀ ਤਾਂ ਮੈਂ ਕਹਿੰਦੀ ਹਾਂ ਕਿ ਤੁਹਨੂੰ ਇਸ ਬਾਰੇ ਸੰਜ਼ੀਦਗੀ ਨਾਲ ਸੋਚਣਾ ਚਾਹੀਦਾ ਹੈ।ਸਿਆਣਾ ਉਹੀ ਹੀ ਜੋ ਹਵਾ ਦਾ ਰੁਖ ਦੇਖ ਕੇ ਤੂਫਾਨ ਦੇ ਆਉਣ ਦਾ ਅਨੂਮਾਨ ਲਗਾ ਲਵੇ?"
ਮਹਾਰਾਜ ਆਪਣੇ ਚਿਹਰੇ 'ਤੇ ਨਜ਼ਰਾਂ ਗੱਡੀ ਖੜ੍ਹੀ ਮੋਰਾਂ ਦੀਆਂ ਅੱਖਾਂ ਵਿਚ ਅੱਖਾਂ ਪਾਉਂਦਾ ਹੈ, "ਕੀ ਮਤਲਵ ਹੈ ਤੇਰਾ? ਤੂੰ ਬੁਝਾਰਤਾਂ ਨਾ ਪਾ ਤੇ ਖੁੱਲ ਕੇ ਦੱਸ?"
"ਓ ਹੋ ਮਹਾਰਾਜ! ਤੁਸੀਂ ਤਾਂ ਜਾਣਦੇ ਹੀ ਹੋ ਕਿ ਮਾਲਵੇ ਵਿਚ ਸਿੱਧੂ-ਬਰਾੜਾਂ ਦੀ ਸਦੀਆਂ ਤੋਂ ਧਾਕ ਰਹੀ ਹੈ।ਇਹਨਾਂ ਦੇ ਪੁਰਵਜ਼ ਨੂੰ ਬ੍ਰਹਮਾ ਦਾ ਵਰਦਾਨ ਹੈ ਕਿ ਇਹਨਾਂ ਦਾ ਖਾਨਦਾਨ ਕਦੇ ਖਤਮ ਨਹੀਂ ਹੋਵੇਗਾ ਤੇ ਦੁਨੀਆ 'ਤੇ ਇਸਲਾਮ ਵਾਂਗ ਫੈਲੇਗਾ।ਮੈਂ ਸੁਣਿਆ ਹੈ ਕਿ ਤੁਹਾਡੇ ਦਸਵੇਂ ਮੁਰਸ਼ਦ ਗੁਰੂ ਗੋਬਿੰਦ ਸਿੰਘ ਨੇ ਮਾਲਵੇ ਵਿਚ ਸਿੱਖੀ ਦਾ ਪ੍ਰਚਾਰ ਕਰਨ ਵੇਲੇ ਸਿੱਧੂ-ਬਰਾੜਾਂ ਨੂੰ ਸਹਾਇਤਾ ਅਤੇ ਰੱਖਿਆ ਲਈ ਨੌਕਰੀ 'ਤੇ ਰੱਖਿਆ ਸੀ। ਜਦੋਂ ਤੁਹਾਡੇ ਮੁਰਸ਼ਦ ਬਜੀਦਪੁਰ, ਘੋਗੜ, ਕਾਲਝਗਣੀ ਹੁੰਦੇ ਹੋਏ ਛੱਤੇਆਣੇ ਪੁੱਜੇ ਤਾਂ ਬਰਾੜਾਂ ਨੇ ਤੁਹਾਡੇ ਮੁਰਸ਼ਦ ਦੇ ਘੋੜੇ ਦੀਆਂ ਲਗਾਮਾਂ ਫੜ੍ਹ ਕੇ ਰਾਹ ਰੋਕ ਲਿਆ ਸੀ ਕਿ ਸਾਡੀਆਂ ਤਨਖਾਹਾਂ ਦੇਵੋ?"
"ਹਾਂ ਮੋਰਾਂ, ਕੋਟਕਪੂਰੇ ਦੇ ਲੱਖੀ ਜੰਗਲ ਵੱਲ ਜਾਣ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਉਦੋਂ ਛੇ ਕੁ ਮਹੀਨੇ ਦੀਨੇ ਟਿਕੇ ਸਨ ਤੇ ਚਾਰ ਪੰਜ ਮਹੀਨੇ ਉਹਨਾਂ ਨੇ ਮਾਲਵੇ ਵਿਚ ਸਿੱਖੀ ਦਾ ਪ੍ਰਚਾਰ ਕੀਤਾ ਸੀ। ਸਿੱਧੂ ਵੰਸ਼ ਦੇ ਬਾਨੀ ਸਿੱਧੂ ਰਾਓ ਦੀ ਦਸਵੀਂ ਪੁਸ਼ਤ ਵਿਚ ਹਮੀਰ ਸਿੱਧੂ ਦੇ ਘਰ ਯੋਧਾ ਬਰਾੜ ਪੈਦਾ ਹੋਇਆ। ਜਿਸ ਤੋਂ ਬਰਾੜ ਵੰਸ਼ ਚਲਿਆ। ਮਾਲਵੇ ਵਿਚ ਹਮੇਸ਼ਾਂ ਹੀ ਸਿੱਧੂ ਬਰਾੜਾਂ ਦਾ ਦਬਦਬਾ ਰਿਹਾ ਹੈ। ਮੁਗਲ ਬਾਦਸ਼ਾਹ ਔਰੰਗਜ਼ੇਬ ਵੀ ਇਹਨਾਂ ਤੋਂ ਡਰਦਾ ਸੀ। ਗੁਰੂ ਗੋਬਿੰਦ ਸਿੰਘ ਨੇ ਔਰੰਗਜ਼ੇਬ ਨੂੰ ਲਿਖੇ ਜ਼ਫਰਨਾਮੇ ਵਿਚ ਲਿਖਿਆ ਸੀ,  'ਤੁਰਾ ਈਂ ਰਾਹੇ ਨ ਖਤਰਹ ਜ਼ਰਾਸਤ। ਹਮਹ ਕੌਮ ਬਰਾੜ ਹੁਕਿਮ ਮਰਾਸਤ।' ਯਾਨੀ ਤੂੰ ਬੇਖੌਫ ਹੋ ਕੇ ਸਾਨੂੰ ਮਿਲ ਤੇ ਤੇਰੀ ਜਾਨ ਨੂੰ ਕੋਈ ਖਤਰਾ ਨਹੀਂ ਹੈ ਕਿਉਂਕਿ ਬਰਾੜ ਕੌਮ ਮੇਰੇ ਹੁਕਮ ਅਧੀਨ ਹੈ। ਸਿੱਧੂ-ਬਰਾੜਾਂ ਦੇ ਤਨਖਾਹ ਮੰਗਣ 'ਤੇ ਗੁਰੂ ਸਾਹਿਬ ਨੇ ਪੋਠੋਹਾਰ ਦੀਆਂ ਸੰਗਤਾਂ ਵੱਲੋਂ ਆਏ ਦਸਵੰਧ ਨਾਲ ਉਹਨਾਂ ਦੀਆਂ ਝੋਲੀਆਂ ਭਰ ਦਿੱਤੀਆਂ ਸਨ। ਬਰਾੜਾਂ ਦੇ ਮੁੱਖੀ ਤੱਕ ਆਉਂਦੇ ਆਉਂਦੇ ਸਾਰੀ ਮਾਇਆ ਖਤਮ ਹੋ ਗਈ ਸੀ ਤੇ ਗੁਰੂ ਸਾਹਿਬ ਨੇ ਉਸਨੂੰ ਪੁੱਛਿਆ ਸੀ ਕਿ ਭਾਈ ਦਾਨ ਸਿੰਘ ਮੰਗ ਤੈਨੂੰ ਕੀ ਦੇਈਏ? ਬਾਬਾ ਦਾਨ ਸਿੰਘ ਕਹਿਣ ਲੱਗਾ ਪਾਤਸ਼ਾਹ, ਧਨ-ਦੌਲਤ ਅਤੇ ਦੁੱਧ-ਪੁੱਤ ਤੁਹਾਡਾ ਦਿੱਤਾ ਸਭ ਕੁਝ ਹੈ। ਬਸ ਸਿੱਖੀ ਦੀ ਘਾਟ ਹੈ। ਮੈਨੂੰ ਸਿੱਖੀ ਬਖਸ਼ ਦੇਵੋ। ਗੁਰੂ ਸਾਹਿਬ ਨੇ ਖੁਸ਼ ਹੋ ਕੇ ਉਸਨੂੰ ਵਰ ਦਿੱਤਾ ਸੀ ਕਿ ਸਿੱਧੂ ਬਰਾੜਾਂ ਦਾ ਵੰਸ਼ ਸਭ ਤੋਂ ਵੱਧ ਫੈਲੇਗਾ ਤੇ ਸਿੱਖੀ ਦਾ ਪ੍ਰਚਾਰ ਕਰੇਗਾ। ਗੁਰੂ ਸਾਹਿਬ ਦੇ ਬਚਨ ਮੈਨੂੰ ਸੱਚ ਸਿੱਧ ਹੁੰਦੇ ਜਾਪਦੇ ਨੇ ਮੋਰਾਂ। ਜੱਟਾਂ ਵਿਚ ਸਭ ਤੋਂ ਵੱਧ ਸਿੱਧੂ ਬਰਾੜਾਂ ਦੀ ਗਿਣਤੀ ਹੈ। ਅਖਾਣ ਬਣੀ ਹੈ, ਇਕ ਪੂਲਾ ਵੱਡਿਆ ਤੇ ਸੌ ਸਿੱਧੂ ਕੱਢਿਆ।"
"ਤੁਸੀਂ ਮੇਰਾ ਇਸ਼ਾਰਾ ਨਹੀਂ ਸਮਝੇ ਅਤੇ ਗੱਲ ਹੋਰ ਪਾਸੇ ਲੈ ਗਏ ਮਹਾਰਾਜ।ਮੇਰੇ ਕਹਿਣ ਦਾ ਤਾਤਪਰਜ਼ ਇਹ ਹੈ ਕਿ ਸ਼ਾਮ ਸਿੰਘ ਵੀ ਸਿੱਧੂ ਵੰਸ਼ ਚਲਾਉਣ ਵਾਲੇ ਸਿੱਧੂ ਰਾਉ ਦੀ ਸੰਤਾਨ ਵਿਚੋਂ ਹੈ। ਜੇ ਇਹ ਤੁਹਾਡੇ ਗੁਰੂ ਦਾ ਰਸਤਾ ਰੋਕ ਸਕਦੇ ਨੇ ਤੇ ਤਨਖਾਹਾਂ ਲੈਣ ਲਈ ਤੁਹਾਡੇ ਘੋੜੇ ਦੀਆਂ ਲਗਾਮਾਂ ਫੜ੍ਹਣ ਲੱਗੇ ਕਿਤੇ ਢਿੱਲ ਕਰਨਗੇ?"
ਮੋਰਾਂ ਦੀ ਗੱਲ ਸੁਣ ਕੇ ਮਹਾਰਾਜਾ ਇੰਝ ਚੁੱਪ ਹੋ ਜਾਂਦਾ ਹੈ ਜਿਵੇਂ ਉਸਨੂੰ ਸੱਪ ਸੁੰਘ ਗਿਆ ਹੋਵੇ। ਕਈ ਦਿਨ ਮਹਾਰਾਜਾ ਉਖੜਿਆ-ਉਖੜਿਆ ਰਹਿੰਦਾ ਹੈ। ਫਿਰ ਇਕ ਦਿਨ ਸ਼ਾਲੀਮਾਰ ਬਾਗ ਵਿਚ ਮਹਾਰਾਜੇ ਅਤੇ ਸ਼ਾਮ ਸਿੰਘ ਦੀ ਐਨੀ ਜ਼ਿਆਦਾ ਤਕਰਾਰ ਹੁੰਦੀ ਹੈ ਕਿ ਸ਼ਾਮ ਸਿੰਘ ਲਾਹੌਰ ਛੱਡ ਕੇ ਸਦਾ ਲਈ ਅਟਾਰੀ ਚਲਾ ਜਾਂਦਾ ਹੈ।
ਸ਼ਾਮ ਸਿੰਘ ਦੇ ਜਾਣ ਦੀ ਖਬਰ ਸੁਣ ਕੇ ਮੋਰਾਂ ਖੁਸ਼ੀ ਵਿਚ ਫੁਲਿਆਂ ਨਹੀਂ ਸਮਾਉਂਦੀ ਤੇ ਲਾਹੌਰ ਦਰਬਾਰ ਵਿਚ ਬਿਨਾ ਕਿਸੇ ਹਿੜਕ-ਝਿੜਕ ਦੇ ਮਨਮਰਜ਼ੀਆਂ ਕਰਨੀਆਂ ਜਾਰੀ ਰੱਖਦੀ ਹੈ।
ਕਿਸੇ ਸਮੇਂ ਪੀਰ ਅਹਿਮਦ ਸ਼ਾਹ (ਸੈਲਾਨੀ ਸ਼ਾਹ) ਮੋਰਾਂ 'ਤੇ ਆਸ਼ਕ ਹੋ ਕੇ ਉਸ ਉੱਤੇ ਨਿਕਾਹ ਲਈ ਜ਼ੋਰ ਪਾਉਣ ਲੱਗ ਗਿਆ ਸੀ ਤੇ ਮੋਰਾਂ ਨੂੰ ਆਖਦਾ ਸੀ ਕਿ ਜਾਂ ਤਾਂ ਮੋਰਾਂ ਉਸ ਨਾਲ ਨਿਕਾਹ ਕਰਵਾਵੇ ਨਹੀਂ ਕਿਤੋਂ ਕੂੰਜਾਂ ਦੇ ਆਂਡੇ ਲਿਆ ਕੇ ਦੇਵੇ। ਮੋਰਾਂ ਦੋਨੋਂ ਸ਼ਰਤਾਂ ਹੀ ਪੂਰੀਆਂ ਨਹੀਂ ਸੀ ਕਰ ਸਕਦੀ। ਉਸਨੇ ਫਕੀਰ ਤੋਂ ਤੰਗ ਆ ਕੇ ਸ਼ਹਿਰ ਵਿਚ ਇਹ ਮੁਨਾਦੀ ਕਰਵਾ ਦਿੱਤੀ ਸੀ ਕਿ ਕੋਈ ਵੀ ਉਸ ਫਕੀਰ ਨੂੰ ਰੋਟੀ ਦੀ ਬੁਰਕੀ ਨਾ ਦੇਵੇ। ਇਸ ਤੋਂ ਬਾਅਦ ਉਸ ਫਕੀਰ ਦਾ ਨਾਮ ਕੂੰਜਾਂ ਵਾਲਾ ਪੀਰ ਪੈ ਗਿਆ ਸੀ। ਤੰਗ ਆ ਕੇ ਫਕੀਰ ਨੇ ਮੋਰਾਂ ਤੋਂ ਮੁਆਫੀ ਮੰਗੀ ਸੀ ਤੇ ਮੋਰਾਂ ਨੇ ਉਸਨੂੰ ਕਿਹਾ ਸੀ ਕਿ ਉਹ ਬਖਸ਼ ਦੇਵੇਗੀ, ਜੇਕਰ ਫਕੀਰ ਉਸਨੂੰ ਸੱਤ ਵਾਰ ਝੂਲਾ ਝੁਲਾਵੇ। ਫਕੀਰ ਨੇ ਐਸਾ ਹੀ ਕੀਤਾ। ਮੋਰਾਂ ਨੇ ਉਸਦੀ ਆਕੜ ਭੰਨਣ ਦੀ ਖੁਸ਼ੀ ਵਿਚ ਇਨਾਮ ਵਜੋਂ ਫਕੀਰ ਨੂੰ ਇਕ ਹਜ਼ਾਰ ਕੰਬਲ ਅਤੇ ਇਕ ਹਜ਼ਾਰ ਲੰਗੋਟ ਦਾਨ ਕੀਤੇ ਸਨ। ਉਸ ਤੋਂ ਪਿਛੋਂ ਮੁਰਸ਼ਦ ਮਸਤਾਨ ਸ਼ਾਹ ਦੇ ਉਸ ਸ਼ਾਗਿਰਦ ਦਾ ਨਾਮ ਪੰਗੂੜੇ ਵਾਲਾ ਪੀਰ ਪ੍ਰਸਿੱਧ ਹੋ ਗਿਆ।
ਇਉਂ ਹੀ ਇਕ ਵਾਰ ਮੋਰਾਂ ਦਾ ਟਕਰਾ ਅਰਾਈਆਂ ਦੇ ਸ਼ਬਜ਼ੀ ਵੇਚਣ ਵਾਲੇ ਮੀਆ ਮੁਹਕਮ ਦੀਨ ਨਾਲ ਹੋ ਗਿਆ ਸੀ। ਮੁਹਕਮ ਦੀਨ ਨੇ 7 ਜੁਲਾਈ 1799 ਵਿਚ ਮਹਾਰਾਜਾ ਰਣਜੀਤ ਸਿੰਘ ਨੂੰ ਲਾਹੌਰੀ ਦਰਵਾਜ਼ਾ ਖੋਲ੍ਹ ਕੇ ਲਾਹੌਰ ਫਤਹਿ ਕਰਨ ਵਿਚ ਸਹਾਇਤਾ ਕੀਤੀ ਸੀ। ਮਹਾਰਾਜੇ ਨੇ ਖੁਸ਼ ਹੋ ਕੇ ਉਸਨੂੰ 'ਬਾਬਾ' ਕਲਬ ਨਾਲ ਨਿਵਾਜ਼ਿਆ ਸੀ। ਜਦੋਂ ਮੋਰਾਂ ਨਾਲ ਮੁਹਕਮ ਦੀਨ ਨੇ ਪੰਗਾ ਲੈਣ ਦੀ ਗਲਤੀ ਕੀਤੀ ਤਾਂ ਮੋਰਾਂ ਨੇ ਮਨ ਹੀ ਮਨ ਕਿਹਾ ਸੀ, "ਮੈਂ ਵੀ ਮੋਰਾਂ ਨਹੀਂ ਜੇ ਤੇਰੇ ਸਿਰ 'ਤੇ ਸਬਜ਼ੀ ਦਾ ਟੋਕਰਾ ਚੁੱਕਾ ਕੇ ਦਰ-ਦਰ ਭਟਕਾਇਆ ਨਾ।" ਮੋਰਾਂ ਨੇ ਐਸੀ ਚਾਲ ਚੱਲੀ ਕਿ ਬਿਚਾਰਾ ਉਹ ਅੱਜ ਤੱਕ ਕੈਦਖਾਨੇ ਵਿਚ ਆਪਣੀ ਤਕਦੀਰ ਨੂੰ ਝੂਰ ਰਿਹਾ ਹੈ।
ਗੁਲਬਾਨੋ ਉਰਫ ਗੁਲਬਹਾਰ ਬੇਗਮ ਨਾਲ ਵਿਆਹ ਕਰਵਾਉਣ ਬਾਅਦ ਮਹਾਰਾਜੇ ਦੀ ਦਿਲਚਸਪੀ ਮੋਰਾਂ ਸਰਕਾਰ ਵਿਚੋਂ ਘੱਟ ਜਾਂਦੀ ਹੈ। ਮੋਰਾਂ ਸਰਕਾਰ ਮਹਾਰਾਜੇ ਦੇ ਦਿਲ ਵਿਚ ਆਪਣਾ ਪਹਿਲਾਂ ਵਾਲਾ ਸਥਾਨ ਬਣਾਈ ਰੱਖਣ ਲਈ ਸਿਰ ਤੋੜ ਯਤਨ ਕਰਦੀ ਹੈ, ਪਰ ਸਭ ਅਸਫਲ ਜਾਂਦੇ ਹਨ। ਮੋਰਾਂ ਸਰਕਾਰ ਗਰਭ ਠਹਿਰ ਜਾਣ ਕਾਰਨ ਮਹਾਰਾਜੇ ਨੂੰ ਰਿਝਾਈ ਰੱਖਣ ਵਿਚ ਨਾਕਾਮ ਹੋ ਜਾਂਦੀ ਹੈ ਤਾਂ ਬੇਗਮ ਗੁਲ ਬਹਾਰ ਨੂੰ ਜ਼ਹਿਰ ਦੇ ਕੇ ਮਰਵਾਉਣ ਦਾ ਯਤਨ ਕਰਦੀ ਹੈ। ਇਸ ਬਾਰੇ ਮਹਾਰਾਜੇ ਨੂੰ ਪਤਾ ਲੱਗ ਜਾਂਦਾ ਹੈ ਤੇ ਉਹ ਮੋਰਾਂ ਸਰਕਾਰ ਨੂੰ ਸਦਾ ਲਈ ਆਪਣੀਆਂ ਅੱਖਾਂ ਤੋਂ ਦੂਰ ਜਾਗੀਰ ਦੇ ਕੇ ਪਠਾਣਕੋਟ ਭੇਜ ਦਿੰਦਾ ਹੈ। ਮੋਰਾਂ ਸਰਕਾਰ ਆਪਣੇ ਆਪ ਨੂੰ ਸ਼ਰਾਬ ਵਿਚ ਡਬੋ ਲੈਂਦੀ ਹੈ।
ਪਠਾਣਕੋਟ ਦੇ ਕਿਲ੍ਹੇ ਵਿਚ ਆਪਣੀ ਬੇਟੀ ਨਾਲ ਗੁੰਮਨਾਮੀ ਦਾ ਜੀਵਨ ਜਿਉਂਦਿਆਂ ਮੋਰਾਂ ਸਰਕਾਰ ਅੱਡੀਆਂ ਰਗੜ-ਰਗੜ ਕੇ 1852 ਈ: ਨੂੰ ਮਰ ਜਾਂਦੀ ਹੈ। ਲਾਹੌਰ ਦੇ ਮੀਆਂ ਸਾਹਿਬ ਕਬਰਸਤਾਨ ਵਿਚ ਲਿਆ ਕੇ ਮੋਰਾਂ ਸਰਕਾਰ ਨੂੰ ਦਫਨਾ ਦਿੱਤਾ ਜਾਂਦਾ ਹੈ। ਅੱਜ ਵੀ ਲਾਹੌਰੀਆਂ ਦੀਆਂ ਜ਼ਬਾਨ 'ਤੇ ਮੋਰਾਂ ਨਗਮਾ ਬਣ ਕੇ ਨੱਚਦੀ ਹੈ, "ਛੁੱਪ ਜਾ ਅੱਧੀ ਰਾਤ ਦਿਆ ਚੰਦਾ, ਅੱਧੀ ਰਾਤ ਮੋਰਾਂ ਦੇ ਜਾਣਾ।"

No comments:

Post a Comment