ਮਹਾਰਾਜਾ ਰਣਜੀਤ ਸਿੰਘ ਤੇ ਰਾਣੀ ਗੁਲ ਬਹਾਰ ਬੇਗਮ ਦੇ ਪਿਆਰ ਦੀ ਕਥਾ
ਬਾਦਸ਼ਾਹ ਤੇ ਬੇਗਮ
Ranjit Singh |
Gul Bahar Begum |
ਮਹਾਰਾਜਾ ਰਣਜੀਤ ਸਿੰਘ ਨੂੰ ਗੁਪਤਚਰੀ ਅਕਾਲ ਸੈਨਾ ਰਾਹੀਂ ਸੂਚਨਾ ਮਿਲਦੀ ਹੈ ਕਿ ਅਫਗਾਨਈ ਕਬੀਲਈ ਯੂਸਫਜ਼ਈ ਪਠਾਣਾਂ ਨੇ ਲਾਹੌਰ ਉੱਤੇ ਅੱਖ ਰੱਖੀ ਹੋਈ ਹੈ ਤੇ ਉਹ ਸਰਕਾਰ-ਏ-ਖਾਲਸਾ ਉੱਤੇ ਹਮਲਾ ਕਰਨ ਦੇ ਮਨਸੂਬੇ ਬਣਾ ਰਹੇ ਹਨ। ਰਣਜੀਤ ਸਿੰਘ ਤੈਸ਼ ਵਿਚ ਆ ਜਾਂਦਾ ਹੈ ਤੇ ਪਠਾਣਾਂ ਦਾ ਪਹਿਲਾਂ ਹੀ ਮੱਖੂ ਠੱਪਣ ਦਾ ਇਰਾਦਾ ਧਾਰ ਲੈਂਦਾ ਹੈ।
ਮਹਾਰਾਜਾ ਸੰਕਟਕਾਲੀਨ ਸਭਾ ਬੁਲਾਉਂਦਾ ਹੈ, ਜਿਸ ਵਿਚ ਦਲ ਸਿੰਘ, ਜੀਵਨ ਸਿੰਘ, ਮੁਲਤਾਨ ਦਾ ਗਵਰਨਰ ਦੀਵਾਨ ਸਾਵਨ ਮੱਲ (ਹਸ਼ਮੁੱਖ ਰਾਏ ਦਾ ਪੁੱਤਰ), ਡੋਗਰਾ ਜ਼ੋਰਾਵਰ ਸਿੰਘ ਖਲੂਰੀਆ (1786-1841), ਹੁਕਮ ਸਿੰਘ ਚਿਮਨੀ, 'ਗੁਰਦਾਸਪੁਰੀ ਜਲਾਹਾ' ਵੀਰ ਸਿੰਘ ਢਿੱਲੋਂ (1792–1842), ਦੀਵਾਨ ਮੋਤੀ ਰਾਮ (ਦੀਵਾਨ ਮੋਹਕਮ ਚੰਦ ਅਕਾਲਗੜ੍ਹੀਏ ਦਾ ਪੁੱਤਰ), ਜ਼ਫਰ ਜੰਗ, ਬੋਸਤਾਨ ਖਾਂ, ਹਰੀ ਸਿੰਘ ਨਲੂਆ (1791–1837), ਰਾਜਾ ਮਹਾਂ ਸਿੰਘ ਮੀਰਪੁਰੀ (ਇੰਤਕਾਲ 1844), ਅਲੈਗਜ਼ੈਂਡਰ ਗਾਰਡਨਰ ਉਰਫ ਗੋਰਦਾਨਾ ਖਾਨ (1785–1877 ਆਇਰਸ਼ ਮੂਲ ਦਾ ਇਹ ਜਰਨੈਲ ਨਪੋਲੀਅਨ ਬੋਨਾ ਪਾਰਟ ਦੀ ਫੌਜ ਵਿਚ ਕਰਨਲ ਰਹਿ ਚੁੱਕਾ ਸੀ ਅਤੇ ਵਾਟਰਲੂਅ ਦੀ ਲੜਾਈ ਵਿਚ ਨਪੋਲੀਅਨ ਦੇ ਬੰਦੀ ਬਣਾਏ ਜਾਣ ਮਗਰੋਂ ਇਰਾਨ ਅਤੇ ਅਫਗਾਨੀਸਤਾਨ ਹੁੰਦਾ ਹੋਇਆ ਰਣਜੀਤ ਸਿੰਘ ਕੋਲ ਆ ਕੇ ਭਰਤੀ ਹੋ ਗਿਆ ਸੀ), ਕੰਵਰ ਖੜਕ ਸਿੰਘ (22-2-1801 – 5-11-1840), ਸ਼ਹਿਜ਼ਾਦਾ ਸ਼ੇਰ ਸਿੰਘ (December1807 – 16-10-1843), ਕੈਨੋਰਾ (ਅਮਰੀਕੀ ਜਰਨੈਲ), ਹੈਸਟ (ਯੂਨਾਨੀ ਜਰਨੈਲ), ਧੰਨਾ ਸਿੰਘ ਮਲਵਈ ਅਤੇ ਤੋਪਖਾਨੇ ਦਾ ਸਾਬਕਾ ਦਰੋਗਾ ਗੌਸ ਖਾਨ ਦਾ ਪੁੱਤਰ ਸੁਲਤਾਨ ਮਹਿਮੂਦ ਖਾਨ ਆਦਿ ਸ਼ਾਮਿਲ ਹੁੰਦੇ ਹਨ।
VENTURA |
GARDENER |
ਦੂਰ-ਅੰਦੇਸ਼ ਮਹਾਰਾਜਾ ਫੌਰਨ ਨਸੀਰੀਆਂ ਦੇ ਕਬੀਲੇ ਦੇ ਸਰਦਾਰ ਜ਼ਬਾਰ ਖਾਨ ਨੂੰ ਸੁਨੇਹਾ ਭੇਜ ਦਿੰਦਾ ਹੈ ਕਿ ਅਫੀਰੀਦੀਆਂ ਨੂੰ ਯੂਸਫਜ਼ਈ ਪਠਾਣਾਂ ਨਾਲ ਇਕਮੁੱਠ ਹੋਣ ਤੋਂ ਰੋਕੇ ਤਾਂ ਜੋ ਖਾਲਸਾ ਫੌਜ਼ ਯੂਸਫਜ਼ਈ ਪਠਾਣਾਂ ਨੂੰ ਬਿਨਾ ਆਪਣਾ ਨੁਕਸਾਨ ਕਰਿਆਂ ਅਸਾਨੀ ਨਾਲ ਸਬਕ ਸਿੱਖਾ ਸਕੇ।
ਨਸੀਰੀ ਕਬੀਲੇ ਦੇ ਬਹਾਦਰ ਤੇ ਜੰਗਜੂ ਲੋਕਾਂ ਦਾ ਪੇਸ਼ਾ ਭੇਡਾਂ, ਬਕਰੀਆਂ, ਘੋੜੇ ਪਾਲਣਾ ਜਾਂ ਲੁੱਟਾਂ ਖੋਹਾਂ ਕਰਨੀਆਂ ਹੋਇਆ ਕਰਦਾ ਸੀ। ਹਿੰਦੁਸਤਾਨ ਨੂੰ ਲੁੱਟਣ ਲਈ ਦਰ੍ਹਾ-ਏ-ਪਹਿਬਰ ਦਾ ਮਹਾਨ ਸਿੰਕਦੰਰ ਵੱਲੋਂ ਮੂੰਹ ਖੋਲ੍ਹੇ ਜਾਣ ਤੋਂ ਬਾਅਦ ਜਦੋਂ ਵੀ ਕੋਈ ਬਾਹਰੀ ਹਮਲਾਵਰ ਭਾਰਤ ਵਿਚ ਆਇਆ ਕਰਦਾ ਸੀ ਤਾਂ ਇਸੇ ਕਬੀਲੇ ਵਾਲਿਆਂ ਦਾ ਸਹਿਯੋਗ ਲਿਆ ਕਰਦਾ ਸੀ ਤੇ ਵਾਪਸੀ ਦੌਰਾਨ ਲੁੱਟ ਦੇ ਮਾਲ ਦਾ ਕੁਝ ਹਿੱਸਾ ਇਹਨਾਂ ਨੂੰ ਇਨਾਮ ਵਜੋਂ ਬਖਸ਼ ਜਾਇਆ ਕਰਦਾ ਸੀ। ਇਹਨਾਂ ਨਸੀਰੀਆਂ ਨੇ ਬਾਬਰ, ਦਾਰਾ ਗੁਸਤਾਸਪ, ਮੁਹੰਮਦ ਗੌਰੀ, ਤੈਮੂਰ ਲੰਗ, ਨਾਦਰਸ਼ਾਹ, ਸ਼ੇਰ ਸ਼ਾਹ ਸੂਰੀ ਤੇ ਅਹਿਮਦ ਸ਼ਾਹ ਅਬਦਾਲੀ ਦਾ ਦਿੱਲੀ ਅਤੇ ਦੇਸ਼ ਪੰਜਾਬ ਨੂੰ ਲੁੱਟਣ ਵਿਚ ਭਰਪੂਰ ਸਹਿਯੋਗ ਦਿੱਤਾ ਸੀ। ਇਹ ਤਾਂ ਇਹਨਾਂ ਦੀ ਬਦਕੀਸਮਤੀ ਸੀ ਕਿ ਜਦੋਂ ਚੋਰਾਂ ਨੂੰ ਮੋਰ ਪੈ ਗਏ, ਭਾਵ ਸਿੱਖਾਂ ਨੇ ਅਬਦਾਲੀ ਨੂੰ ਲੁੱਟਣਾਂ ਆਰੰਭ ਕਰ ਦਿੱਤਾ ਤਾਂ ਇਹਨਾਂ ਨਸੀਰੀਆਂ ਨੂੰ ਪਿੱਛੇ ਹੱਟ ਕੇ ਨਾ ਕੇਵਲ ਆਪਣੇ ਖੂੱਡਾਂ ਵਿਚ ਲੁੱਕਣਾ ਪਿਆ, ਬਲਕਿ ਸਿੱਖ ਮਹਾਰਾਜੇ ਰਣਜੀਤ ਸਿੰਘ ਦੇ ਲਾਹੌਰ ਉੱਤੇ ਕਾਬਜ਼ ਹੋਣ ਉਪਰੰਤ ਉਸ ਨਾਲ ਮਜ਼ਬੂਰਨ ਸੁਲਾਹਨਾਮਾ ਵੀ ਕਰਨਾ ਪਿਆ। ਸੰਧੀ ਦੀਆਂ ਸ਼ਰਤਾਂ ਮੁਤਾਬਕ ਇਹਨਾਂ ਨੂੰ ਸਰਕਾਰ-ਏ-ਖਾਲਸਾ ਨੂੰ ਲਗਾਨ ਤਾਰਨਾ ਪੈਂਦਾ, ਘੋੜੇ ਅਤੇ ਲੋੜ੍ਹ ਪੈਣ 'ਤੇ ਜੰਗੀ ਸਹਾਇਤਾ ਮੁਹੱਈਆਂ ਕਰਵਾਉਣੀ ਪੈਂਦੀ ਹੈ।
ਬਾਕੀ khfxI ikqfb 'morfˆ df mhfrfjf' ਖਰੀਦ ਕੇ ਪੜ੍ਹੋ। ਇਹ khfxI sMgRih ਤੁਸੀਂ ਸਾਡੇ ਤੋਂ ਸਿੱਧਾ ਡਾਕ ਰਾਹੀਂ ਮੰਗਵਾ ਸਕਦੇ ਹੋ। ਨਾਵਲ ਖਰੀਦਣ ਲਈ ਸੰਪਰਕ:
00447713038541 (UK) Line, Tango, Vibre, Whatsapp, Telegram
email: balrajssidhu@yahoo.co.uk
ਇਸਮਾਇਲ ਖਾਨ ਪਰਬਤ ਦੇ ਨਜ਼ਦੀਕ ਕੋਹ-ਸੁਲੇਮਾਨ ਦੀਆਂ ਚਾਰਗਾਹਾਂ ਵਿਚ ਡੇਰੇ ਲਾਈ ਬੈਠੇ ਨਸੀਰੀ ਕਬੀਲੇ ਦੇ ਸਰਦਾਰ ਜ਼ਬਾਰ ਖਾਨ ਨੂੰ ਜਦ ਮਹਾਰਾਜਾ ਰਣਜੀਤ ਸਿੰਘ ਦਾ ਸ਼ਾਹੀ ਫਰਮਾਨ ਆਉਂਦਾ ਹੈ ਤਾਂ ਉਹ ਹੁਕਮ ਦੀ ਪਾਲਣਾ ਕਰਦਿਆਂ ਆਪਣੇ ਸਾਥੀਆਂ ਸਮੇਤ ਅੱਧੀ ਰਾਤ ਨੂੰ ਅਚਾਨਕ ਅਫਰੀਦੀਆਂ ਉੱਤੇ ਧਾਹਵਾ ਬੋਲ ਦਿੰਦਾ ਹੈ। ਅਚਨਚੇਤ ਹਮਲਾ ਹੋਣ ਦੇ ਸਿੱਟੇ ਵਜੋਂ ਡਰਦੇ ਮਾਰੇ ਜਾਨਾਂ ਬਚਾ ਕੇ ਬਹੁਤ ਸਾਰੇ ਅਫਰੀਦੀ ਭੱਜ ਜਾਂਦੇ ਹਨ ਤੇ ਕੁਝ ਕੁ ਹਫੜਾ ਦਫੜੀ ਵਿਚ ਮਾਰੇ ਵੀ ਜਾਂਦੇ ਹਨ। ਇਸ ਹਮਲੇ ਦੌਰਾਨ ਭੱਜਣ ਦੀ ਕੋਸ਼ਿਸ਼ ਕਰ ਰਹੇ ਅਫਰੀਦੀਆਂ ਦੇ ਸਰਦਾਰ ਸਯੀeਦ ਸਮਸਦ ਬੇਗ ਦੇ ਪੁੱਤਰ ਸੁਲਤਾਨ ਯਾਕੂਬ ਦਾ ਘੋੜੀ ਉੱਤੇ ਬੈਠੇ ਦਾ ਹੀ ਜ਼ਬਾਰ ਖਾਨ ਸਿਰ ਕਲਮ ਕਰ ਦਿੰਦਾ ਹੈ।ਜਿਉਂ ਹੀ ਘੋੜੀ ਤੋਂ ਉਸਦਾ ਬੇ-ਸਿਰ ਧੜ੍ਹ ਹੇਠਾਂ ਡਿੱਗਦਾ ਹੈ ਤਾਂ ਜ਼ਬਾਰ ਖਾਨ ਉਸਦੀ ਘੋੜੀ ਦੀ ਲਗਾਮ ਫੜ੍ਹ ਲੈਂਦਾ ਹੈ ਤੇ ਆਪਣਾ ਘੋੜਾ ਆਪਣੇ ਸਾਥੀਆਂ ਦੇ ਹਵਾਲੇ ਕਰਕੇ ਉਸ ਦੁੱਧੀਆਂ ਰੰਗ ਦੀ ਘੋੜੀ ਉੱਤੇ ਸਵਾਰ ਹੋ ਜਾਂਦਾ ਹੈ। ਜ਼ਬਾਰ ਖਾਨ ਦੇ ਘੋੜੀ ਨੂੰ ਅੱਡੀ ਮਾਰਨ ਦੀ ਦੇਰ ਹੁੰਦੀ ਹੈ ਕਿ ਘੋੜੀ ਹਵਾ ਨੂੰ ਚੀਰਦੀ ਹੋਈ ਪਲਾਂ-ਛਿਣਾਂ ਵਿਚ ਜ਼ਬਾਰ ਖਾਨ ਨੂੰ ਉਸਦੀ ਮੰਜ਼ਿਲ-ਏ-ਮਕਸੂਦ ਤੱਕ ਲੈ ਆਉਂਦੀ ਹੈ।ਜ਼ਬਾਰ ਖਾਨ ਦਾ ਉਸ ਘੋੜੀ ਨਾਲ ਉਸੇ ਪਲ ਤੋਂ ਮਸ਼ੂਕਾਂ ਵਰਗਾ ਮੋਹ ਪੈ ਜਾਂਦਾ ਹੈ।
00447713038541 (UK) Line, Tango, Vibre, Whatsapp, Telegram
email: balrajssidhu@yahoo.co.uk
ਇਸਮਾਇਲ ਖਾਨ ਪਰਬਤ ਦੇ ਨਜ਼ਦੀਕ ਕੋਹ-ਸੁਲੇਮਾਨ ਦੀਆਂ ਚਾਰਗਾਹਾਂ ਵਿਚ ਡੇਰੇ ਲਾਈ ਬੈਠੇ ਨਸੀਰੀ ਕਬੀਲੇ ਦੇ ਸਰਦਾਰ ਜ਼ਬਾਰ ਖਾਨ ਨੂੰ ਜਦ ਮਹਾਰਾਜਾ ਰਣਜੀਤ ਸਿੰਘ ਦਾ ਸ਼ਾਹੀ ਫਰਮਾਨ ਆਉਂਦਾ ਹੈ ਤਾਂ ਉਹ ਹੁਕਮ ਦੀ ਪਾਲਣਾ ਕਰਦਿਆਂ ਆਪਣੇ ਸਾਥੀਆਂ ਸਮੇਤ ਅੱਧੀ ਰਾਤ ਨੂੰ ਅਚਾਨਕ ਅਫਰੀਦੀਆਂ ਉੱਤੇ ਧਾਹਵਾ ਬੋਲ ਦਿੰਦਾ ਹੈ। ਅਚਨਚੇਤ ਹਮਲਾ ਹੋਣ ਦੇ ਸਿੱਟੇ ਵਜੋਂ ਡਰਦੇ ਮਾਰੇ ਜਾਨਾਂ ਬਚਾ ਕੇ ਬਹੁਤ ਸਾਰੇ ਅਫਰੀਦੀ ਭੱਜ ਜਾਂਦੇ ਹਨ ਤੇ ਕੁਝ ਕੁ ਹਫੜਾ ਦਫੜੀ ਵਿਚ ਮਾਰੇ ਵੀ ਜਾਂਦੇ ਹਨ। ਇਸ ਹਮਲੇ ਦੌਰਾਨ ਭੱਜਣ ਦੀ ਕੋਸ਼ਿਸ਼ ਕਰ ਰਹੇ ਅਫਰੀਦੀਆਂ ਦੇ ਸਰਦਾਰ ਸਯੀeਦ ਸਮਸਦ ਬੇਗ ਦੇ ਪੁੱਤਰ ਸੁਲਤਾਨ ਯਾਕੂਬ ਦਾ ਘੋੜੀ ਉੱਤੇ ਬੈਠੇ ਦਾ ਹੀ ਜ਼ਬਾਰ ਖਾਨ ਸਿਰ ਕਲਮ ਕਰ ਦਿੰਦਾ ਹੈ।ਜਿਉਂ ਹੀ ਘੋੜੀ ਤੋਂ ਉਸਦਾ ਬੇ-ਸਿਰ ਧੜ੍ਹ ਹੇਠਾਂ ਡਿੱਗਦਾ ਹੈ ਤਾਂ ਜ਼ਬਾਰ ਖਾਨ ਉਸਦੀ ਘੋੜੀ ਦੀ ਲਗਾਮ ਫੜ੍ਹ ਲੈਂਦਾ ਹੈ ਤੇ ਆਪਣਾ ਘੋੜਾ ਆਪਣੇ ਸਾਥੀਆਂ ਦੇ ਹਵਾਲੇ ਕਰਕੇ ਉਸ ਦੁੱਧੀਆਂ ਰੰਗ ਦੀ ਘੋੜੀ ਉੱਤੇ ਸਵਾਰ ਹੋ ਜਾਂਦਾ ਹੈ। ਜ਼ਬਾਰ ਖਾਨ ਦੇ ਘੋੜੀ ਨੂੰ ਅੱਡੀ ਮਾਰਨ ਦੀ ਦੇਰ ਹੁੰਦੀ ਹੈ ਕਿ ਘੋੜੀ ਹਵਾ ਨੂੰ ਚੀਰਦੀ ਹੋਈ ਪਲਾਂ-ਛਿਣਾਂ ਵਿਚ ਜ਼ਬਾਰ ਖਾਨ ਨੂੰ ਉਸਦੀ ਮੰਜ਼ਿਲ-ਏ-ਮਕਸੂਦ ਤੱਕ ਲੈ ਆਉਂਦੀ ਹੈ।ਜ਼ਬਾਰ ਖਾਨ ਦਾ ਉਸ ਘੋੜੀ ਨਾਲ ਉਸੇ ਪਲ ਤੋਂ ਮਸ਼ੂਕਾਂ ਵਰਗਾ ਮੋਹ ਪੈ ਜਾਂਦਾ ਹੈ।
ਕੁਝ ਦਿਨਾਂ ਬਾਅਦ ਰਣਜੀਤ ਸਿੰਘ ਦੇ ਕੁਝ ਅਹਿਲਕਾਰ ਜ਼ਬਾਰ ਖਾਨ ਦਾ ਸ਼ੁਕਰੀਆਂ ਅਦਾ ਕਰਨ ਤੇ ਇਨਾਮ ਭੇਂਟ ਕਰਨ ਕੋਹ-ਸਲੇਮਾਨ ਦੀਆਂ ਚਾਰਗਾਹਾਂ ਵਿਚ ਆਉਂਦੇ ਹਨ।ਜ਼ਬਾਰ ਖਾਨ ਉਸ ਵਕਤ ਸ਼ਿਕਾਰ ਖੇਡ ਰਿਹਾ ਹੁੰਦਾ ਹੈ।ਜ਼ਬਾਰ ਖਾਨ ਦੀ ਕੁੱਤੀ ਸਿਆਹਗੋਸ਼ ਨੂੰ ਐਸੀ ਫੂਰਤੀ ਨਾਲ ਦਬੋਚਦੀ ਹੈ ਕਿ ਸ਼ਿਕਾਰੀ ਕੁੱਤੀ ਦੀ ਰਫਤਾਰ ਦੇਖ ਕੇ ਰਣਜੀਤ ਸਿੰਘ ਦੇ ਸਿੱਖ ਸਿਪਾਹੀ ਦੰਗ ਰਹਿ ਜਾਂਦੇ ਹਨ। ਵਾਪਿਸ ਜਾ ਕੇ ਉਹ ਮਹਾਰਾਜੇ ਨੂੰ ਉਸ ਕੁੱਤੀ ਬਾਰੇ ਦੱਸਦੇ ਹਨ ਤਾਂ ਮਹਾਰਾਜੇ ਦੀਆਂ ਲਾਲ੍ਹਾਂ ਡਿੱਗ ਪੈਂਦੀਆਂ ਹਨ। ਅਤਿ ਦੇ ਜ਼ਿੱਦੀ ਸੁਭਾਅ ਦੇ ਰਣਜੀਤ ਸਿੰਘ ਦੀ ਇਹ ਵੀ ਇਕ ਖਸਲਤ ਹੈ ਕਿ ਜਦੋਂ ਉਸ ਦਾ ਦਿਲ ਕਿਸੇ ਚੀਜ਼ ਉੱਤੇ ਆ ਜਾਂਦਾ ਹੈ ਤਾਂ ਉਹ ਉਸਦੀ ਪ੍ਰਾਪਤੀ ਲਈ ਮਚਲ ਜਾਇਆ ਕਰਦਾ ਹੈ।
ਮਹਾਰਾਜਾ ਰਣਜੀਤ ਸਿੰਘ ਉਸੇ ਵਕਤ ਆਪਣੇ ਸਿਪਾਹਸਲਾਰਾਂ ਨੂੰ ਜ਼ਬਾਰ ਖਾਨ ਤੋਂ ਉਹ ਕੁੱਤੀ ਖਰੀਦ ਕੇ ਲੈ ਆਉਣ ਲਈ ਆਖਦਾ ਹੈ। ਪਰ ਹਫਤੇ ਬਾਅਦ ਅਹਿਲਕਾਰ ਖਾਲੀ ਹੱਥੀਂ ਪੁੱਠੇ ਪੈਰੀਂ ਮੁੜ ਆਉਂਦੇ ਹਨ ਤੇ ਰਣਜੀਤ ਸਿੰਘ ਨੂੰ ਦੱਸਦੇ ਹਨ ਕਿ ਜ਼ਬਾਰ ਖਾਨ ਫਰਮਾਉਂਦਾ ਹੈ, "ਇਸ ਕੁੱਤੀ ਦੇ ਪੈਦਾ ਹੁੰਦਿਆਂ ਹੀ ਇਸ ਦੀ ਮਾਂ ਮਰ ਗਈ ਸੀ ਤੇ ਇਸ ਕਤੂਰੀ ਨੂੰ ਮੈਂ ਰੂੰ ਦੀਆਂ ਬੱਤੀਆਂ ਵੱਟ ਕੇ ਹੱਥੀਂ ਦੁੱਧ ਪਿਲਾ ਕੇ ਬੱਚਿਆਂ ਵਾਂਗ ਪਾਲਿਆ ਹੈ। ਇਹ ਮੈਨੂੰ ਆਪਣੀ ਜਾਨ ਨਾਲੋਂ ਵੀ ਅਜ਼ੀਜ ਹੈ। ਮੈਂ ਇਸ ਨੂੰ ਕਿਸੇ ਨੂੰ ਵੀ ਨਹੀਂ ਦੇਵਾਂਗਾ।"
"ਫੇਰ ਉਹਦੀ ਜਾਨ ਲੈ ਕੇ ਕੁੱਤੀ ਲਿਆਉਂਦੇ?" ਰਣਜੀਤ ਸਿੰਘ ਖਾਦਿਮਾਂ ਨੂੰ ਟੁੱਟ ਕੇ ਪੈਂਦਾ ਹੈ।
ਮਹਾਰਾਜੇ ਦੀ ਬੜਕ ਸੁਣ ਕੇ ਸਭ ਭੈ-ਭੀਤ ਹੋ ਜਾਂਦੇ ਹਨ ਤੇ ਨਿਰਉੱਤਰ ਖੜ੍ਹੇ ਮਹਾਰਾਜੇ ਦੇ ਅਗਲੇ ਹੁਕਮ ਦੀ ਉਡੀਕ ਕਰਦੇ ਹਨ। ਰਣਜੀਤ ਸਿੰਘ ਦਾਹੜੀ 'ਤੇ ਹੱਥ ਫੇਰਦਾ ਹੋਇਆ ਸੈਨਾਪਤੀ ਜ਼ਫਰ ਜੰਗ ਅਤੇ ਘੋੜਿਆਂ ਦੇ ਦਰੋਗਾ ਖੁਦਾ ਬਖਸ਼ ਨੂੰ ਹੁਕਮ ਕਰਦਾ ਹੈ, "ਲਸ਼ਕਰ ਲੈ ਕੇ ਜਾਉ। ਭਾਵੇਂ ਯੁੱਧ ਕਰਨਾ ਪਵੇ ਜਾਂ ਜ਼ਬਾਰ ਖਾਨ ਦੀ ਬਲੀ ਲੈਣੀ ਪਵੇ। ਮੈਨੂੰ ਹਰ ਹਾਲ ਵਿਚ ਉਹ ਕੁੱਤੀ ਚਾਹੀਦੀ ਹੈ।"
ਦਰਬਾਰ ਵਿਚ ਉਪਸਥਿਤ ਸਰਦਾਰ ਹਰੀ ਸਿੰਘ ਨਲੂਆ ਮਹਾਰਾਜੇ ਨੂੰ ਵਿਚੋਂ ਟੋਕਦਾ ਹੈ, "ਸਿੰਘ ਸਾਹਿਬ, ਖੂਨ ਖਰਾਬਾ ਕਰਨ ਦੀ ਲੋੜ੍ਹ ਨਹੀਂ। ਮੈਂ ਚਾਰ ਪੰਜ ਸਿਪਾਹੀਆਂ ਦਾ ਜਥਾ ਲਿਜਾਂਦਾ ਹਾਂ ਤੇ ਕੁੱਤੀ ਲੈ ਆਉਂਦਾ ਹਾਂ।"
"ਠੀਕ ਹੈ। ਕਰੋ ਕੋਸ਼ਿਸ਼।" ਰਣਜੀਤ ਸਿੰਘ ਹਲੀਮੀ ਭਰਪੂਰ ਲਹਿਜ਼ੇ ਵਿਚ ਬੋਲਦਾ ਹੈ।
ਹਰੀ ਸਿੰਘ ਨਲੂਏ ਦੇ ਚਾਰ ਘੋੜ ਸਵਾਰਾਂ ਨਾਲ ਰੁਖਸਤ ਹੋਣ ਬਾਅਦ ਰਣਜੀਤ ਸਿੰਘ ਬੈਠਾ ਬੈਠਾ ਨੀਵੀਂ ਪਾ ਕੇ ਗੋਡਿਆਂ 'ਤੇ ਕੂਹਣੀਆਂ ਟਿਕਾਉਂਦਾ ਹੈ ਤੇ ਪੁੜਪੜੀਆਂ 'ਤੇ ਹੱਥ ਰੱਖ ਕੇ ਅੱਖਾਂ ਬੰਦ ਕਰਦਾ ਹੋਇਆ ਹਰੀ ਸਿੰਘ ਬਾਰੇ ਸੋਚਣ ਲੱਗ ਜਾਂਦਾ ਹੈ। ਰਣਜੀਤ ਸਿੰਘ ਦੇ ਚੇਤਿਆਂ ਦੇ ਚਿੱਤਰਪਟ 'ਤੇ ਉਹ ਘਟਨਾ ਉਲੀਕੀ ਜਾਂਦੀ ਹੈ, ਜਦੋਂ ਇਕ ਵਾਰ ਸ਼ਿਕਾਰ ਖੇਡਣ ਗਿਆਂ ਰਣਜੀਤ ਸਿੰਘ ਤੇ ਹਰੀ ਸਿੰਘ ਅੱਗੇ ਅਚਾਨਕ ਇਕ ਸ਼ੇਰ ਆ ਜਾਂਦਾ ਹੈ।ਰਣਜੀਤ ਸਿੰਘ ਦਾ ਤਾਂ ਅਜੇ ਕਿਰਪਾਨ ਦੇ ਮੁੱਠੇ ਉੱਤੇ ਹੱਥ ਗਿਆ ਵੀ ਨਹੀਂ ਹੁੰਦਾ ਕਿ ਹਰੀ ਸਿੰਘ ਝਪਟ ਕੇ ਸ਼ੇਰ ਦੇ ਜਬਾੜਿਆਂ ਵਿਚ ਹੱਥ ਪਾਉਂਦਾ ਹੈ ਤੇ ਪਟਕਾ ਕੇ ਉਸਨੂੰ ਧਰਤੀ ਉੱਤੇ ਸਿੱਟ ਦਿੰਦਾ ਹੈ। ਪਲਕ ਝਪਕਦਿਆਂ ਨੀਮ ਬੇਹੋਸ਼ ਸ਼ੇਰ ਨੂੰ ਕਿਰਪਾਨ ਦੇ ਇਕੋ ਵਾਰ ਨਾਲ ਮੌਤ ਦੇ ਘਾਟ ਉਤਾਰ ਦਿੰਦਾ ਹੈ। ਇਸ ਢੰਗ ਨਾਲ ਸ਼ੇਰ ਦਾ ਸ਼ਿਕਾਰ ਰਾਜਾ ਨਲ ਕਰਿਆ ਕਰਦਾ ਸੀ। ਇਸ ਤੋਂ ਖੁਸ਼ ਹੋ ਕੇ ਰਣਜੀਤ ਸਿੰਘ ਨੇ ਹਰੀ ਸਿੰਘ ਨੂੰ ਨਾ ਕੇਵਲ ਸ਼ੇਰ ਦਿਲ ਸੈਨਾ (ਜਿਸ ਵਿਚ 300 ਪੈਦਲ ਅਤੇ 200 ਘੋੜ ਸਵਾਰ ਸੈਨਿਕ ਸਨ) ਦਾ ਸਰਦਾਰ ਬਣਾਇਆ ਬਲਕਿ ਨਲ (ਸ਼ੇਰ) 'ਤੇ ਭਾਰੂ ਪੈਣ ਕਰਕੇ 'ਨਲੂਏ' ਦਾ ਲਕਬ ਵੀ ਬਖਸ਼ਿਆ।
ਹਫਤੇ ਬਾਅਦ ਹਰੀ ਸਿੰਘ ਨਲੂਆ ਲਿਆ ਕੇ ਉਹੀ 'ਹਵਾਈ' ਨਾਮਕ ਕੁੱਤੀ ਮਹਾਰਾਜੇ ਨੂੰ ਪੇਸ਼ ਕਰ ਦਿੰਦਾ ਹੈ। ਰਣਜੀਤ ਸਿੰਘ ਆਪਣੀ ਬੰਦੂਕ ਚੁੱਕ ਮਿਸਰ ਲਾਲ ਸਿੰਘ ਅਤੇ ਮਿਸਰ ਤੇਜ ਸਿੰਘ ਨੂੰ ਨਾਲ ਲੈ ਕੇ ਕੁੱਤੀ ਪਰਖਣ ਲਈ ਉਸੇ ਵਕਤ ਸ਼ਿਕਾਰ ਖੇਡਣ ਚੱਲ ਪੈਂਦਾ ਹੈ।
ਸ਼ਿਕਾਰੀ ਕੁੱਤੀ ਅੱਖ ਦੇ ਫੋਰ ਵਿਚ ਜੰਗਲੀ ਹਿਰਨ ਨੂੰ ਦਬੋਚ ਲੈਂਦੀ ਹੈ। ਕੁੱਤੀ ਦੀ ਕਾਰਗੁਜ਼ਾਰੀ ਦੇਖ ਕੇ ਰਣਜੀਤ ਸਿੰਘ ਦਾ ਹੈਰਾਨੀ ਨਾਲ ਮੂੰਹ ਅੱਡਿਆ ਰਹਿ ਜਾਂਦਾ ਹੈ। ਉਹ ਮਿਸਰ ਲਾਲ ਸਿੰਘ ਨੂੰ ਸਵਾਲ ਕਰਦਾ ਹੈ, "ਕਮਾਲ ਹੈ! ਲਾਲ ਸਿੰਘ, ਬਿਨਾ ਡਰਾਇਆਂ ਧਮਕਾਇਆਂ ਜਾਂ ਲਹੂ ਡੋਲਿਆਂ ਇਹ ਕੁੱਤੀ ਕਿਵੇਂ ਹਾਸਿਲ ਕਰ ਲਈ?"
"ਮਹਾਰਾਜ, ਇਹ ਤਾਂ ਮੈਂ ਨਹੀਂ ਜਾਣਦਾ ਕਿ ਸਰਦਾਰ ਹਰੀ ਸਿੰਘ ਨੇ ਤੰਬੂ ਵਿਚ ਜਾ ਕੇ ਜ਼ਬਾਰ ਖਾਨ ਨਾਲ ਕੀ ਗੂਫਤਗੂ ਕੀਤੀ। ਅਸੀਂ ਤਾਂ ਬਾਹਰ ਝਰਨੇ ਕੋਲ ਖੜ੍ਹੇ ਸੀ।… ਹਾਂ ਇਕ ਤੁਹਾਡੇ ਮਤਲਬ ਦੀ ਹੋਰ ਚੀਜ਼ ਵੀ ਅਸੀਂ ਜ਼ਬਾਰ ਖਾਨ ਕੋਲ ਦੇਖੀ ਹੈ।"
"ਉਹ ਕੀ?" ਰਣਜੀਤ ਸਿੰਘ ਇਕਦਮ ਲਾਲ ਸਿੰਘ ਦੇ ਚਿਹਰੇ ਉੱਤੇ ਨਜ਼ਰਾਂ ਗੱਡ ਲੈਂਦਾ ਹੈ।
"ਜਦੋਂ ਅਸੀਂ ਉਥੇ ਟਹਿਲ ਰਹੇ ਸੀ ਤਾਂ ਅਸੀਂ ਉਥੇ ਇਕ ਅੱਲੜ ਮੁਟਿਆਰ ਦੇਖੀ। ਕੁੱਲ ਆਲਮ ਤੋਂ ਬੇਖਬਰ… ਪਹਾੜੀ ਵਾਦੀਆਂ ਵਿਚ ਨੱਚਦੀ ਗਾਉਂਦੀ ਫਿਰਦੀ ਸੀ। ਗਾਉਂਦੀ ਵੀ ਕਮਾਲ ਦਾ ਹੈ ਕਿ ਸੁਣਨ ਵਾਲਾ ਕਹਿ ਸਕਦਾ ਹੈ ਕਿ ਉਸਦੇ ਗਲੇ ਵਿਚ ਸਰਸਵਤੀ ਦਾ ਵਾਸਾ ਹੈ ਤੇ ਨ੍ਰਿਤ ਦੇਖ ਕੇ ਤੁਸੀਂ ਖੁਦ ਕਹੋਂਗੇ ਕਿ ਉਸ ਦੇ ਸਿਰ 'ਤੇ ਨਟਰਾਜ ਨੇ ਮਿਹਰ ਦਾ ਹੱਥ ਰੱਖਿਆ ਹੋਇਆ ਹੈ।"
ਤੇਜ ਸਿੰਘ ਲਾਲ ਸਿੰਘ ਦੀ ਗੱਲ ਨੂੰ ਕੱਟਦਾ ਹੈ, "ਮਹਾਰਾਜ, ਧਰਮ ਨਾਲ ਸੁਨੱਖੀ ਵੀ ਰੱਜ ਕੇ ਹੈ। ਮੋਰਾਂ ਸਰਕਾਰ ਤੋਂ ਵੀ ਖੂਬਸੂਰਤ ਤੇ ਗਿੱਠ ਉੱਚੀ। ਗੋਰੀ ਨਿਛੋਹ, ਸਡੌਲ ਸ਼ਰੀਰ, ਮਾਨ ਸਰੋਵਰ ਝੀਲ ਵਰਗੀਆਂ ਗਹਿਰੀਆਂ ਨੀਲੀਆਂ ਅੱਖਾਂ, ਕਾਲੇ ਸਿਆਹ ਵਾਲ ਤਾਂ ਰਕਾਨ ਦੇ ਲੱਕ ਤੋਂ ਵੀ ਹੇਠਾਂ ਤੱਕ ਲਮਕਦੇ ਨੇ। ਕੋਹਕਾਫ ਦੀ ਹੂਰ।ਮ੍ਰਿਗਣੀ ਵਰਗੀ ਤੋਰ ਹੈ, ਤੁਰਦੀ ਕਾਹਦਾ ਬਸ ਸਮਝੋ ਮੁਰਗਾਬੀ ਵਾਂਗੂ ਤਰਦੀ ਜਾਂਦੀ ਹੈ। ਤੁਹਾਡੇ ਹਰਮ ਦੀ ਸਾਰੀ ਬਾਕੀ ਸੁੰਦਰਤਾ ਫਿੱਕੀ ਪਾ ਦੇਵੇਗੀ ਜੇਕਰ ਉਹ ਲਾਹੌਰ ਦਰਬਾਰ ਵਿਚ ਆ ਜਾਵੇ।ਤੁਹਾਨੂੰ ਮਿਸ਼ਾਲਾਂ ਬਾਲਣ ਦੀ ਲੋੜ੍ਹ ਨਹੀਂ ਪੈਣੀ ਜਨਾਬ। ਹਨੇਰੇ ਵਿਚ ਚਾਨਣ ਕਰਨ ਵਾਲੀ ਹੈ, ਨੀਰੀ ਚੌਧਵੀਂ ਦਾ ਚੰਦ।ਤੁਹਾਡੀਆਂ ਸਭ ਦਾਸੀਆਂ ਤੇ ਰਾਣੀਆਂ ਨੂੰ ਖੂੰਝੇ ਲਾ ਦੇਵੇਗੀ। ਤੁਸੀਂ ਦੇਖੋਂਗੇ ਤਾਂ ਮੂਰਛਿਤ ਹੋ ਕੇ ਡਿੱਗ ਪਵੋਗੇ। ਤੁਹਾਡੇ ਤੋਂ ਉਸਦੇ ਰੂਪ ਦੀ ਝਾਲ ਝੱਲ ਨਹੀਂ ਹੋਣੀ…।"
"ਬਸ ਕਰੋ।… ਬਸ ਕਰੋ। ਮੇਰਾ ਤਾਂ ਹੁਣੇ ਚਿੱਤ ਘਾਊਂ ਮਾਊਂ ਜਿਹਾ ਹੋਣ ਲੱਗ ਪਿਆ ਹੈ।" ਰਣਜੀਤ ਸਿੰਘ ਆਪਣੀ ਛਾਤੀ ਮਲ੍ਹਣ ਲੱਗ ਪੈਂਦਾ ਹੈ, "ਅੱਛਾ? ਐਨੀ ਸੁੰਦਰ ਹੈ? ਫੇਰ ਉਸ ਨੂੰ ਕਿਉਂ ਛੱਡ ਆਏ? ਚੁੱਕ ਲਿਆਉਂਣਾ ਸੀ? ਮੋਰਾਂ ਸਰਕਾਰ ਵੀ ਢਿੱਲੀ (ਗਰਭਵਤੀ) ਹੈ ਤੇ ਰਾਣੀ ਗੁੱਡਾਂ ਤੋਂ ਵੀ ਇਕਲੀ ਤੋਂ ਮੇਰੀ ਧੰਗੇੜ ਨਹੀਂ ਝੱਲ ਹੁੰਦੀ ਅੱਜਕੱਲ! ਬਾਕੀ ਦਇਆ ਕੌਰ, ਚੰਦ ਕੌਰ, ਸਦਾ ਕੌਰ (ਰਣਜੀਤ ਸਿੰਘ ਦੀ ਸੱਸ ਨਹੀਂ, ਰਾਣੀ), ਗੁਲਾਬ ਕੌਰ, ਮਹਿਤਾਬ ਦੇਵੀ (ਰਾਜਾ ਸੰਸਾਰ ਚੰਦ ਕਟੌਚ ਅਤੇ ਉਸਦੀ ਦਾਸੀ ਗੁਲਾਬ ਦੇਵੀ ਦੀ ਪੁੱਤਰੀ), ਰਾਣੀ ਰੂਪ ਕੌਰ, ਰਾਣੀ ਰਾਜ ਬੰਸੋ, ਰਾਣੀ ਰਾਜ ਦੇਵੀ, ਰਾਣੀ ਦਵਨੋ ਦੇਵੀ, ਰਾਣੀ ਹਰਦੇਵੀ, ਰਾਣੀ ਰਾਮ ਦੇਵੀ, ਰਾਣੀ ਦੇਵੀ, ਰਾਣੀ ਦਯਾ ਕੌਰ, ਰਾਣੀ ਚੰਦ ਕੌਰ, ਰਾਣੀ ਸਮਣ ਕੌਰ, ਰਾਣੀ ਜਿੰਦ ਕੌਰ, ਰਾਣੀ ਗੁਲਾਬ ਕੌਰ ਤੇ ਬੋਧੀ ਰਾਣੀ ਹਿਲਾਇਸੀ ਹੋਰਾਂ ਤੇ ਪੁਰਾਣੀਆਂ ਦਾਸੀਆਂ ਤੋਂ ਜੀਅ ਜਿਹਾ ਅੱਕਿਆ ਪਿਐ। ਮੇਰੇ ਹਰਮ ਵਿਚ ਹੁਣ ਨਵੇਂ ਫੁੱਲ ਦੀ ਖਾਸ ਲੋੜ੍ਹ ਹੈ।ਫਕੀਰ ਅਜ਼ੀਜੂਦੀਨ ਵੀ ਸੋਨੇ ਦੀ ਭਸਮ ਤੇ ਸ਼ਿਲਾਜੀਤ ਵਾਲੀਆਂ ਔਸ਼ਧੀਆਂ ਮੈਨੂੰ ਖਵਾਉਂਣੋ ਨਹੀਂ ਹਟਦਾ। ਮੈਂ ਤੰਗ ਜਿਹਾ ਹੀ ਰਹਿਨਾਂ ਅੱਜਕੱਲ੍ਹ…।"
ਲਾਲ ਸਿੰਘ ਮੁਸਕਰਾਉਂਦਾ ਹੈ, "ਮੈਂ ਤਾਂ ਲੱਗਿਆ ਸੀ ਚੁੱਕਣ ਹਜ਼ੂਰ?"
"ਫੇਰ ਕੀ ਬਿੱਲੀ ਛਿੱਕ'ਗੀ ਓਏ?"
"ਓ ਮਹਾਰਾਜ ਹਰੀ ਸਿੰਘ ਸਰਦਾਰ ਨੇ ਮੈਨੂੰ ਧੌਣੋਂ ਫੜ੍ਹ ਲਿਆ ਤੇ ਕਹਿਣ ਲੱਗਾ, ਖਬਰਦਾਰ ਜੇ ਕਿਸੇ ਇਸਤਰੀ ਵੱਲ ਬੁਰੀ ਨਜ਼ਰ ਨਾਲ ਦੇਖਿਆ ਤਾਂ? ਮਹਾਰਾਜ ਮੈਂ ਕੀ ਕਰਦਾ ਜੇ ਉਹ ਮੇਰੀ ਸੰਘੀ ਨੱਪ ਦਿੰਦਾ ਤਾਂ ਉੱਤੋਂ ਮੇਰੀਆਂ ਅੱਖਾਂ ਬਾਹਰ ਨਿਕਲ ਆਉਂਣੀਆਂ ਸਨ ਤੇ ਹੇਠੋਂ ਜਾਨ। ਛਾਤੀ ਤੋਂ ਸਾਹ ਤਾਂ ਉਤਾਂਹ ਚੜ੍ਹਨਾ ਈ ਨ੍ਹੀਂ ਸੀ।" ਲਾਲ ਸਿੰਘ ਆਪਣਾ ਇੰਝ ਗਲਾ ਪਲੋਸਣ ਲੱਗ ਜਾਂਦਾ ਹੈ, ਜਿਵੇਂ ਉਥੋਂ ਅਜੇ ਵੀ ਦੁੱਖਦਾ ਹੋਵੇ।
ਤੇਜ ਸਿੰਘ, ਲਾਲ ਸਿੰਘ ਦੀ ਗੱਲ ਦਾ ਸਮਰਥਣ ਕਰਦਾ ਹੈ, "ਮਹਾਰਾਜ ਤੁਸੀਂ ਤਾਂ ਜਾਣਦੇ ਹੀ ਹੋ ਉਸਦੇ ਉੱਚੇ ਸੁੱਚੇ ਕਿਰਦਾਰ ਨੂੰ। ਉਹ ਦਰ੍ਹਾ-ਏ-ਖਹਿਬਰ ਵਾਲੀ ਗੱਲ ਭੁੱਲ'ਗੇ? ਜਦੋਂ ਗੁਲ ਬਾਨੋ ਨਾਂ ਦੀ ਇਕ ਅਫਗਾਣ ਇਹਦੀ ਮਰਦਾਨਗੀ 'ਤੇ ਡੁੱਲ'ਗੀ ਸੀ ਤੇ ਆਪਣੇ ਪ੍ਰੇਮੀ ਗੁੱਲਫਾਮ ਨੂੰ ਛੱਡ ਕੇ ਤੰਬੂ ਵਿਚ ਆ ਕੇ ਨਲੂਏ ਸਰਦਾਰ ਨੂੰ ਕਹਿਣ ਲੱਗੀ ਸੀ ਕਿ ਸਰਦਾਰਾ ਮੈਂ ਤੇਰੇ ਨਾਲ ਵਿਆਹ ਕਰਵਾਉਣ ਆਈ ਹਾਂ, ਤਾਂ ਕਿ ਮੇਰੇ ਵੀ ਨਲੂਏ ਵਰਗਾ ਬਹਾਦਰ ਪੁੱਤ ਪੈਦਾ ਹੋਵੇ। ਅੱਗੋਂ ਇਹ ਕਹਿਣ ਲੱਗਾ ਵਿਆਹ ਤਾਂ ਬੀਬੀ ਮੈਂ ਤੇਰੇ ਨਾਲ ਨਹੀਂ ਕਰਵਾ ਸਕਦਾ। ਮੈਂ ਸ਼ਾਦੀਸ਼ੁਦਾ ਹਾਂ। ਪਰ ਤੈਨੂੰ ਨਲੂਏ ਵਰਗਾ ਪੁੱਤਰ ਕਿਉਂ ਚਾਹੀਦਾ ਹੈ? ਨਲੂਆ ਹੀ ਤੇਰਾ ਪੁੱਤ ਬਣ ਜਾਂਦਾ ਹੈ। ਮੈਂ ਤੈਨੂੰ ਮਾਂ ਕਹਿ ਦਿੰਦਾ ਹਾਂ। ਅੱਜ ਤੋਂ ਮੈਂ ਤੇਰਾ ਬੇਟਾ ਹਾਂ।"
ਮਹਾਰਾਜੇ ਦੇ ਮਨ ਵਿਚ ਸਾਜ਼ਿਸ਼ਾਂ ਕਰੋਲੇ ਦੇਣ ਲੱਗਦੀਆਂ ਹਨ, "ਹੂੰ! ਨਲੂਏ ਦੀਆਂ ਅਜਿਹੀਆਂ ਹਰਕਤਾਂ 'ਤੇ ਤਾਂ ਕਈ ਵਾਰ ਮੈਨੂੰ ਵੀ ਬਹੁਤ ਖਿੱਝ ਆਉਂਦੀ ਹੈ। ਉੱਚੇ ਆਚਰਨ ਦੀ ਜਿਹੜੀ ਗੱਠੜੀ ਚੁੱਕੀ ਰੱਖਦਾ ਹੈ ਪਤਾ ਨਹੀਂ ਕਿਥੇ ਲੈ ਕੇ ਜਾਊ।"
ਲਾਲ ਸਿੰਘ ਮਹਾਰਾਜੇ ਦੀ ਗੱਲ ਨੂੰ ਠੁੰਮਣਾ ਲਾਉਂਦਾ ਹੈ, "ਇਹੀ ਤਾਂ ਮੈਂ ਕਹਿਨਾਂ ਅਕਾਲੀ ਫੂਲਾ ਸਿੰਘ ਵੀ ਗ੍ਰਹਿਸਥ ਜੀਵਨ ਹੰਢਾਏ ਬਿਨਾ ਚਲੇ ਗਏ। ਮਹਾਰਾਜ ਜੇ ਉਸ ਪਠਾਣੀ ਨਾਲ ਸਰਦਾਰ ਵਿਆਹ ਕਰਵਾ ਲੈਂਦਾ ਤਾਂ ਸਿੱਖ ਕੌਮ ਵਿਚ ਪੰਜ ਦਸ ਨਲੂਏ ਅੱਜ ਹੋਰ ਪੈਦਾ ਹੋ ਜਾਣੇ ਸੀ। ਜੁਆਕ ਜੰਮਣ ਵਿਚ ਪਠਾਣੀਆਂ ਦਾ ਹੱਥ ਆਪਣੀਆਂ ਜਨਾਨੀਆਂ ਨਾਲੋਂ ਜ਼ਰਾ ਕੁ ਖੁੱਲ੍ਹਾ ਹੁੰਦੈ।"
ਰਣਜੀਤ ਸਿੰਘ ਲਾਲ ਸਿੰਘ ਦੀ ਗੱਲ ਸੁਣ ਕੇ ਹੱਸਦਾ ਹੈ, "ਓ ਸਾਰੇ ਰਣਜੀਤ ਸਿੰਘ ਨ੍ਹੀਂ ਬਣ ਸਕਦੇ।… ਲਾਲ ਸਿੰਆਂ ਉਸ ਦਿਲਫਰੇਬ ਹਸੀਨਾ ਬਾਰੇ ਦੱਸਕੇ ਤੁਸੀਂ ਮੈਨੂੰ ਤੜਫਾ ਕੇ ਰੱਖ ਦਿੱਤੈ ਯਾਰ। ਕੁਝ ਪਤਾ ਕਰੋ ਉਹ ਕੌਣ ਹੈ?"
"ਮਹਾਰਾਜ, ਅਸੀਂ ਸਭ ਪਤਾ ਕਰ ਲਿਆ ਹੈ। ਉਸਦਾ ਨਾਮ ਵੀ ਗੁਲ ਬਾਨੋ ਹੈ ਤੇ ਮਸਾਂ ਹੀ ਅਠਾਰਾਂ ਉਨੀ ਸਾਲ ਦੀ ਹੋਵੇਗੀ। ਉਸਦੀ ਮਤਰੇਈ ਮਾਂ ਖੁਦ ਚਾਹੁੰਦੀ ਹੈ ਕਿ ਉਹ ਲਾਹੌਰ ਸਰਕਾਰ ਦੇ ਹਰਮ ਦੀ ਸ਼ੋਭਾ ਬਣੇ ਤੇ ਉਹ ਉਸਨੂੰ ਤੁਹਾਡੇ ਤੱਕ ਪਹੁੰਚਾਣ ਵਿਚ ਪੂਰਾ ਟਿੱਲ ਲਾ ਦੇਵੇਗੀ। ਪਰ ਜ਼ਬਾਰ ਖਾਨ ਦਾ ਫਾਨਾ ਵਿਚ ਅੜਿਆ ਹੋਇਆ ਹੈ।"
"ਮੈਂ ਸ਼ੇਰ-ਏ-ਪੰਜਾਬ ਐਵੇਂ ਨ੍ਹੀਂ ਬਣ ਗਿਆ, ਹੁਣ ਤੱਕ ਫਾਨੇ ਹੀ ਕੱਢੇ ਨੇ। ਪਰ ਨਲੂਏ ਨੇ ਆਹ ਠੀਕ ਨ੍ਹੀਂ ਕੀਤਾ। ਕੁੱਤੀ ਭਾਵੇਂ ਨਾ ਲਿਆਉਂਦਾ। ਪਰ ਗੁਲ ਬਾਨੋ ਨਹੀਂ ਸੀ ਛੱਡਣੀ ਚਾਹੀਦੀ।ਸਮਝ ਨਹੀਂ ਆਉਂਦੀ ਕੀ ਕਰੀਏ ਹੁਣ?"
"ਤੁਸੀਂ ਸ਼ਾਮ ਸਿੰਘ ਅਟਾਰੀ ਨੂੰ ਘੱਲ ਕੇ ਦੇਖੋ?"
"ਮਿਸਰ ਤੇਜ ਸਿੰਆਂ, ਤੂੰ ਹਰ ਵੇਲੇ ਮੈਨੂੰ ਪੁੱਠੀ ਮੱਤ ਦਿਆ ਕਰ।ਮਿਸਰ ਦਾ ਮਤਲਬ ਹੁੰਦਾ ਨੇਕ ਸਲਾਹ ਦੇਣ ਵਾਲਾ ਵਿਦਿਅਕ ਦੋਸਤ। ਤੂੰ ਤਾਂ ਆਪਣੇ ਲਕਬ ਨੂੰ ਵੀ ਲੀਕ ਲਾਈ ਜਾਨੈ, ਭੁੱਲ'ਗੇ ਮੋਰਾਂ ਵੇਰ ਮੈਨੂੰ ਅਕਾਲ ਬੁੰਗੇ ਸੱਦ ਕੇ ਇਹਨਾਂ ਨੇ ਤਨਖਾਹੀਆ ਕਰਾਰ ਕੀਤਾ ਸੀ। ਉਦੋਂ ਤਾਂ ਮੋਰਾਂ ਦੀ ਭੈਣ ਮੋਮਲਾਂ ਦੀ ਗੰਢ-ਤੁੱਪ ਨਾਲ ਮੈਂ ਕੋਰੜਿਆਂ ਤੋਂ ਬਚ ਗਿਆ ਸੀ। ਹੁਣ ਬੱਚਣਾ ਵੀ ਨਹੀਂ। ਮੋਰਾਂ ਨਾਲ ਵਿਆਹ ਕਰਵਾਉਣ ਤੋਂ ਤੱਤੇ ਹੋਏ ਸਿੱਖ ਹੈਦਰਾਬਾਦ ਦੇ ਨਵਾਬ ਦੀ ਤੋਹਫੇ ਵਜੋਂ ਦਿੱਤੀ ਚਾਨਣੀ ਦਰਬਾਰ ਸਾਹਿਬ ਚੜ੍ਹਾ ਕੇ ਠੰਢੇ ਕੀਤੇ ਸੀ।"
"ਪਰ ਹੁਣ ਤਾਂ ਖੜਕ ਸਿੰਘ ਦੇ ਬੇਟੇ ਤੁਹਾਡੇ ਪੋਤੇ ਨੌਨਿਹਾਲ ਸਿੰਘ (9 March 1821 - 6 November 1840) ਨਾਲ ਉਸਦੀ ਲੜਕੀ ਨਾਨਕੀ ਦੀ ਸ਼ਾਦੀ ਤਹਿ ਹੋ ਚੁੱਕੀ ਹੈ। ਹੁਣ ਅਟਾਰੀਵਾਲਾ ਅਜਿਹਾ ਨਹੀਂ ਕਰਦਾ। ਤੁਹਾਡੀ ਤਾਂ ਸਕੀਰੀ ਵੀ ਪੁੱਠੀ ਹੈ।"
"ਤੇਜ ਸਿੰਆਂ… ਇਹੀ ਤਾਂ ਮੈਂ ਪਿਟਦਾਂ ਹੋਣ ਵਾਲੇ ਕੁੜਮਾਂ ਨੂੰ ਕਹਾਂ ਮੇਰੇ ਲਈ ਜਨਾਨੀਆਂ ਚੁੱਕ ਕੇ ਲਿਆਉਂ? ਮੇਰੀ ਧੌਲੀ ਦਾਹੜੀ ਵਿਚ ਖੇਹ ਪੁਆ ਤੂੰ...।"
"ਫੇਰ ਮਹਾਰਾਜ ਤੁਸੀਂ ਜਰਨੈਲ ਹੀਰਾ ਸਿੰਘ (ਡੋਗਰੇ ਧਿਆਨ ਸਿੰਘ ਦਾ ਪੁੱਤਰ) ਨੂੰ ਭੇਜੋ। ਤੁਸੀਂ ਤਾਂ ਬਜ਼ਾਰ-ਏ-ਹੁਸਨ ਦਾ ਨਾਮ ਬਦਲ ਕੇ ਉਹਦੇ ਨਾਂ 'ਤੇ ਹੀਰਾ ਮੰਡੀ ਰੱਖ ਦਿੱਤਾ ਹੈ। ਨਾਲੇ ਉਹਦੇ ਨਾਲ ਤਾਂ ਤੁਹਾਡੀ ਬੁੱਕਲ ਵੀ ਖੁੱਲ੍ਹੀ ਹੋਈ ਹੈ।"
"ਨਹੀਂ ਇਹ ਉਹਦੇ ਬਸ ਦਾ ਰੋਗ ਨਹੀਂ। ਉਹ ਕੇਵਲ ਰਾਜਪੂਤਣੀਆਂ ਤੇ ਹਿੰਦੂ ਰਾਣੀਆਂ ਹੀ ਲਿਆ ਸਕਦੈ ਮੇਰੇ ਲਈ। ਪਠਾਣੀ ਨੂੰ ਕਾਬੂ ਕਰਨ ਦੀ ਉਹਨੂੰ ਜਾਚ ਨਹੀਂ ਹੈ।"
ਮਹਾਰਾਜਾ ਰਣਜੀਤ ਸਿੰਘ ਦੀ ਗੱਲ ਸੁਣ ਕੇ ਤੇਜਾ ਸਿੰਘ ਸਿਰ ਮਾਰਦਾ ਹੋਇਆ ਬੋਲਦਾ ਹੈ, "ਮਹਾਰਾਜ, ਫੇਰ ਤਾਂ ਆਪਣ ਹੱਥੀਂ ਆਪਣਾ, ਆਪੇ ਕਾਜ਼ ਸਵਾਰੀਏ। ਤੁਹਾਨੂੰ ਆਪ ਹੀ ਹਿੰਮਤ ਕਰਨੀ ਪਊ।"
ਇਸ ਪ੍ਰਕਾਰ ਦੀਆਂ ਗੱਲਾਂ ਕਰਦੇ ਜਿਉਂ ਹੀ ਉਹ ਸ਼ਾਹੀ ਕਿਲ੍ਹੇ ਵਿਚ ਪਹੁੰਚਦੇ ਹਨ, ਮਹਾਰਾਜੇ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਅਫਰੀਦੀ ਪਠਾਣਾਂ ਦੇ ਕੁਝ ਕਾਸਿਦ ਫਰਿਆਦ ਲੈ ਕੇ ਆਏ ਹਨ ਤੇ ਮਹਾਰਾਜੇ ਨੂੰ ਮਿਲਣ ਦੀ ਇੱਛਾ ਪ੍ਰਗਟ ਕਰ ਰਹੇ ਹਨ। ਮਹਾਰਾਜਾ ਦਰਬਾਰ ਵੱਲ ਚਲਾ ਜਾਂਦਾ ਹੈ ਤੇ ਉਹਨਾਂ ਨੂੰ ਆਉਣ ਦਾ ਮਕਸਦ ਪੁੱਛਦਾ ਹੈ।
ਬਜ਼ੁਰਗ ਕਾਸਿਦ ਸੁਨੇਹਾ ਸੁਣਾਉਣ ਲੱਗਦਾ ਹੈ, "ਮਹਾਰਾਜ, ਸਾਡੇ ਸਰਦਾਰ ਸਯੀeਦ ਸਮਸਦ ਬੇਗ ਨੇ ਬੇਨਤੀ ਕੀਤੀ ਹੈ ਕਿ ਅਫਰੀਦੀ ਕਬੀਲੇ ਨੇ ਕਦੇ ਵੀ ਲਾਹੌਰ ਸਰਕਾਰ ਦੀ ਸ਼ਾਨ ਵਿਚ ਕੋਈ ਗੁਸਤਾਖੀ ਨਹੀਂ ਕੀਤੀ। ਚੁਨਾਚਿ ਫਿਰ ਵੀ ਲਾਹੌਰ ਸਰਕਾਰ ਨੇ ਸਾਡਾ ਬਿਨਾ ਵਜ੍ਹਾ ਜਾਨੀ ਅਤੇ ਮਾਲੀ ਨੁਕਸਾਨ ਕਰਕੇ ਸਾਡੇ ਉੱਤੇ ਕਹਿਰ ਢਾਇਆ ਹੈ। ਇਹ ਸਰਾਸਰ ਜ਼ੁਲਮ ਹੈ, ਤੁਸੀਂ ਤਾਂ ਆਪਣੇ ਆਪ ਨੂੰ ਬਹੁਤ ਹੀ ਦਿਆਲੂ ਅਤੇ ਕਿਰਪਾਲੂ ਕਹਾਉਂਦੇ ਹੋ। ਤੁਹਾਡਾ ਦੀਨ ਪਤਾ ਨਹੀਂ ਕੀ ਕਹਿੰਦਾ ਹੈ, ਲੇਕਿਨ ਇਸਲਾਮ ਇਸ ਨੂੰ ਗੁਨਾਹ-ਏ-ਅਜ਼ੀਮ ਐਲਾਨਦਾ ਹੈ। ਇਸ ਹਮਲੇ ਵਿਚ ਸਾਡੇ ਬਹੁਤ ਸਾਰੇ ਬੰਦਿਆਂ ਨਾਲ ਸਰਦਾਰ ਦਾ ਇਕਲੌਤਾ ਪੁੱਤਰ ਸੁਲਤਾਨ ਯਾਕੂਬ ਵੀ ਸ਼ਹੀਦ ਹੋ ਗਿਆ ਹੈ। ਪੁੱਤਰ ਨੂੰ ਹੱਥੀਂ ਸਪੁਰਦ-ਏ-ਖਾਕ ਕਰਕੇ ਸਰਦਾਰ ਨੇ ਇਸ ਨੂੰ ਅੱਲ੍ਹਾ-ਤਾਲਾ ਦੀ ਮਰਜ਼ੀ ਸਮਝ ਕੇ ਸਬਰ-ਸੰਤੋਖ ਕਰ ਲਿਆ ਹੈ। ਉਸ ਨੂੰ ਹੁਣ ਨਾ ਅਸੀਂ ਵਾਪਿਸ ਲੈ ਸਕਦੇ ਹਾਂ ਤੇ ਨਾ ਤੁਸੀਂ ਮੋੜ ਸਕਦੇ ਹੋ। ਲੇਕਿਨ ਅਰਜ਼ ਹੈ ਕਿ ਜੇ ਲਾਹੌਰ ਸਰਕਾਰ ਹਮਲੇ ਦੌਰਾਨ ਲੁੱਟੀ ਘੋੜੀ 'ਸਫੈਦ ਪਰੀ' ਸਾਨੂੰ ਵਾਪਿਸ ਕਰ ਦੇਵੇ ਤਾਂ ਅਸੀਂ ਉਸ ਦੇ ਭਾਰ ਬਰਾਬਰ ਸੋਨਾ ਤੋਲ ਕੇ ਦੇਣ ਲਈ ਤਿਆਰ ਹਾਂ।"
"ਅਜਿਹੀ ਕੀ ਖਾਸੀਅਤ ਹੈ ਉਸ ਘੋੜੀ ਵਿਚ?" ਰਣਜੀਤ ਸਿੰਘ ਕੰਨ ਖੜ੍ਹੇ ਕਰ ਲੈਂਦਾ ਹੈ।
"ਮਹਾਰਾਜ ਉਹ ਹਜ਼ਰਤ ਮੁਹੰਮਦ ਸਾਹਿਬ ਦੀ ਘੋੜੀ ਦੀ ਨਸਲ ਵਿਚੋਂ ਹੈ। ਸਰਦਾਰ ਦੇ ਖਾਨਦਾਨ ਕੋਲ ਪੁਸ਼ਤ-ਦਰ-ਪੁਸ਼ਤ ਉਸਦੀਆਂ ਨਸਲਾਂ ਪੈਦਾ ਹੁੰਦੀਆਂ ਆਈਆਂ ਹਨ। ਇਸ ਲਈ ਉਹ ਸਾਨੂੰ ਬਹੁਤ ਅਜ਼ੀਜ ਹੈ।"
ਮਹਾਰਾਜਾ ਮੱਥੇ ਦੀਆਂ ਲਕੀਰਾਂ ਨੂੰ ਸੱਜੇ ਹੱਥ ਦੀਆਂ ਉਂਗਲਾਂ ਨਾਲ ਰਗੜਦਾ ਹੋਇਆ ਕੁਝ ਸੋਚ ਕੇ ਬੋਲਦਾ ਹੈ, "ਬੇਸ਼ੱਕ ਇਹ ਹਮਲਾ ਲਾਹੌਰ ਸਰਕਾਰ ਦੀ ਤਰਫੋ ਸੀ, ਪਰ ਇਸ ਹਮਲੇ ਵਿਚ ਲਾਹੌਰ ਸਰਕਾਰ ਦਾ ਇਕ ਵੀ ਸਿਪਾਹੀ ਸ਼ਾਮਿਲ ਨਹੀਂ ਸੀ। ਇਸ ਲਈ ਸਾਨੂੰ ਉਸ ਘੋੜੀ ਬਾਰੇ ਕੋਈ ਇਲਮ ਨਹੀਂ ਹੈ। ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਮੈਂ 'ਸਫੈਦ ਪਰੀ' ਮੁਅਤੱਲਕ ਪਤਾ ਕਰਕੇ ਤੁਹਾਨੂੰ ਖਬਰ ਕਰ ਦੇਵਾਂਗਾ। ਆਪਣੇ ਸਰਦਾਰ ਨੂੰ ਸਾਡਾ ਪੈਗਾਮ ਦੇ ਦੇਣਾ ਕਿ ਲਾਹੌਰ ਸਰਕਾਰ ਆਪਣੀ ਗਲਤੀ ਲਈ ਪਸ਼ੇਮਾਨ ਹੈ। ਸਾਨੂੰ ਤੁਹਾਡੇ ਸਰਦਾਰ ਦੇ ਪੁੱਤਰ ਦੀ ਮੌਤ ਦਾ ਨਿਹਾਇਤ ਦੁੱਖ ਹੈ। ਅੱਗੇ ਤੋਂ ਲਾਹੌਰ ਸਰਕਾਰ ਵੱਲੋਂ ਤੁਹਾਨੂੰ ਕੋਈ ਦੁੱਖ ਤਕਲੀਫ ਨਹੀਂ ਪਹੁੰਚਾਈ ਜਾਵੇਗੀ। ਲਾਹੌਰ ਸਰਕਾਰ 50,000 ਸੋਨੇ ਦੀਆਂ ਮੋਹਰਾਂ ਤੁਹਾਡੇ ਹੋਏ ਨੁਕਸਾਨ ਲਈ ਇਵਜ਼ਾਨੇ ਵਜੋਂ ਅਦਾ ਕਰਦੀ ਹੈ ਤੇ ਤੁਹਾਡੇ ਸਰਦਾਰ ਦੇ ਫਰਜ਼ੰਦ ਦੀ ਪਰਦਾ-ਏ-ਕਬਰ ਲਈ ਸੁਨਿਹਰੀ ਤਿਲੇਦਾਰ ਚਾਦਰ ਭੇਂਟ ਕਰਦੇ ਹਾਂ। ਹੁਣ ਤੁਸੀਂ ਦਿਵਾਨ-ਏ-ਆਮ ਵਿਚ ਜਾਉ ਤੇ ਅਰਾਮ ਕਰੋ। ਤੁਹਾਡੇ ਲਈ ਭੋਜਨ ਅਤੇ ਸੌਣ ਦਾ ਇਤਜ਼ਾਮ ਕਰ ਦਿੱਤਾ ਜਾਵੇਗਾ। ਅੱਜ ਦੀ ਰਾਤ ਕਿਆਮ ਕਰਕੇ ਕੱਲ੍ਹ ਰਵਾਨਾ ਹੋ ਜਾਣਾ।"
ਉਹਨਾਂ ਦੇ ਜਾਣ ਬਾਅਦ ਰਣਜੀਤ ਸਿੰਘ ਜ਼ਬਾਰ ਖਾਨ ਤੋਂ ਘੋੜੀ ਅਤੇ ਗੁਲ ਬਾਨੋ ਲੈਣ ਲਈ ਖੁਦਾ ਬਖਸ਼, ਲਹਿਣਾ ਸਿੰਘ ਮਜੀਠੀਆ ਅਤੇ ਗਰਬਾ ਸਿੰਘ ਜਰਨੈਲ ਨੂੰ ਭੇਜ ਦਿੰਦਾ ਹੈ। ਜ਼ਬਾਰ ਖਾਨ ਦੇ ਬੰਦੇ ਰਣਜੀਤ ਸਿੰਘ ਦੇ ਸਿਪਾਹੀਆਂ ਨੂੰ ਦੂਰੋਂ ਆਉਂਦੇ ਦੇਖ ਕੇ ਉਸਨੂੰ ਨੂੰ ਇਤਲਾਹ ਕਰਦੇ ਹਨ।ਜ਼ਬਾਰ ਖਾਨ ਸਮਝ ਜਾਂਦਾ ਹੈ ਕਿ ਇਸ ਵਾਰ ਜ਼ਰੂਰ ਉਹ ਸਫੈਦ ਪਰੀ ਲੈਣ ਆ ਰਹੇ ਹੋਣਗੇ। ਉਹ ਗੁਲ ਬਾਨੋਂ ਨੂੰ ਸਫੈਦ ਪਰੀ ਲੈ ਕੇ ਦੂਰ ਏਲਾਮੀ ਪਹਾੜ ਪਿਛੇ ਜਾ ਕੇ ਉਦੋਂ ਤੱਕ ਛੁਪੇ ਰਹਿਣ ਲਈ ਆਖ ਦਿੰਦਾ ਹੈ, ਜਦ ਤੱਕ ਕੇ ਉਹ ਨਾ ਬੁਲਾਵੇ। ਗੁਲ ਬਾਨੋ ਅਜਿਹਾ ਹੀ ਕਰਦੀ ਹੈ ਤੇ ਘੋੜੀ 'ਤੇ ਸਵਾਰ ਹੋ ਕੇ ਦੂਰ ਰਣਜੀਤ ਸਿੰਘ ਦੇ ਸਿਪਾਹੀਆਂ ਦੇ ਪਹੁੰਚਣ ਤੋਂ ਪਹਿਲਾਂ ਹੀ ਅਲੋਪ ਹੋ ਜਾਂਦੀ ਹੈ।
ਖੁਦਾ ਬਖਸ਼ ਜਦ ਆ ਕੇ ਜ਼ਬਾਰ ਖਾਨ ਨੂੰ ਆਪਣੇ ਆਉਣ ਦਾ ਮਕਸਦ ਦੱਸਦਾ ਹੈ ਤਾਂ ਜ਼ਬਾਰ ਖਾਨ ਝੂਠ ਬੋਲ ਦਿੰਦਾ ਹੈ, "ਦਰੋਗਾ ਸਾਹਿਬ, ਅਸੀਂ ਅਫੀਰੀਦੀਆਂ ਦਾ ਨਾ ਤਾਂ ਕੋਈ ਮਾਲ ਲੁੱਟਿਆ ਹੈ ਤੇ ਨਾ ਹੀ ਕੋਈ ਉਹਨਾਂ ਦੀ ਘੋੜੀ ਲਿਆਂਦੀ ਹੈ। ਤੁਹਾਨੂੰ ਕਿਸੇ ਨੇ ਗਲਤ ਖਬਰ ਦਿੱਤੀ ਹੈ। ਤੁਸੀਂ ਚਾਹੋ ਤਾਂ ਤਲਾਸ਼ੀ ਲੈ ਸਕਦੇ ਹੋ।"
ਖੁਦਾ ਬਖਸ਼ ਸਮਝ ਜਾਂਦਾ ਹੈ ਕਿ ਤਲਾਸ਼ੀ ਲੈਣ ਦਾ ਕੋਈ ਫਾਇਦਾ ਨਹੀਂ। ਇਸ ਉਪਰੰਤ ਖੁਦਾ ਬਖਸ਼ ਮਹਾਰਾਜੇ ਦੀ ਅਗਲੀ ਫਰਮਾਇਸ਼ ਗੁਲ ਬਾਨੋ ਵਾਲੀ ਜ਼ਬਾਰ ਖਾਨ ਕੋਲ ਰੱਖ ਦਿੰਦਾ ਹੈ।
ਇਹ ਸੁਣ ਕੇ ਜ਼ਬਾਰ ਖਾਨ ਖਾਮੋਸ਼ ਹੋ ਜਾਂਦਾ ਹੈ ਤੇ ਚਿੰਤਾ ਵਿਚ ਡੁੱਬੇ ਹੋਣ ਦਾ ਢੌਂਗ ਕਰਦਾ ਹੋਇਆ ਕੁਝ ਦੇਰ ਅਟਕਣ ਬਾਅਦ ਬੋਲਦਾ ਹੈ, "ਇਹ ਤਾਂ ਤੁਸੀਂ ਮੈਨੂੰ ਹੋਰ ਵੀ ਗੰਭੀਰ ਸੰਕਟ ਵਿਚ ਪਾ ਦਿੱਤਾ ਹੈ। ਮੇਰੀ ਬੱਚੀ ਮਹਾਰਾਜਾ ਸਾਹਿਬ ਦੀ ਸ਼ਰੀਕ-ਏ-ਹਿਯਾਤ ਬਣਦੀ। ਇਸ ਤੋਂ ਵੱਡੀ ਮੇਰੇ ਲਈ ਹੋਰ ਕੀ ਖੁਸ਼ੀ ਹੋ ਸਕਦੀ ਸੀ। ਇਹ ਤਾਂ ਮੇਰੇ ਲਈ ਲਾਹੌਰ ਸਰਕਾਰ ਦੀ ਜ਼ਰ੍ਹਾਨਿਵਜ਼ੀ ਹੈ। ਪਰੰਤੂ ਮਸਲਾ ਇਹ ਹੈ ਕਿ ਮੈਂ ਆਪਣੀ ਬੇਟੀ ਦੀ ਮੰਗਣੀ ਕਰ ਚੁੱਕਾ ਹਾਂ ਤੇ ਹੁਣ ਤੋਂ ਕੁਝ ਦਿਨ ਬਾਅਦ ਉਸਦਾ ਨਿਕਾਹ ਹੋਣਾ ਨਿਸ਼ਚਿਤ ਹੈ। ਦਿੱਤਾ ਹੋਇਆ ਕੌਲ ਤੋੜ੍ਹਨਾ ਸਾਡੇ ਮਜ਼ਬ ਵਿਚ ਗਵਾਰਾ ਨਹੀਂ ਹੈ। ਮੈਂ ਹੱਥੀਂ ਆਪਣੀ ਬੇਟੀ ਨੂੰ ਕਤਲ ਤਾਂ ਕਰ ਸਕਦਾ ਹਾਂ, ਲੇਕਿਨ ਉਸ ਦਾ ਨਿਕਾਹ ਕਿਧਰੇ ਹੋਰ ਨਹੀਂ ਕਰ ਸਕਦਾ। ਮਾਫ ਕਰਨਾ ਇਸ ਮਾਮਲੇ ਵਿਚ ਵੀ ਮੈਂ ਤੁਹਾਡੇ ਲਈ ਕੁਝ ਵੀ ਕਰਨ ਤੋਂ ਅਸਮਰਥ ਹਾਂ। ਤੁਸੀਂ ਲਾਹੌਰ ਸਰਕਾਰ ਨੂੰ ਮੇਰਾ ਮੁਆਫੀਨਾਮਾ ਪੇਸ਼ ਕਰ ਦੇਣਾ।"
"ਸੰਕਟ ਵਿਚ ਤੁਸੀਂ ਨਹੀਂ ਦੁਬਿਦਾ ਵਿਚ ਤਾਂ ਤੁਸੀਂ ਸਾਨੂੰ ਪਾ ਦਿੱਤਾ ਹੈ। ਕਿਹੜਾ ਮੂੰਹ ਲੈ ਕੇ ਲਾਹੌਰ ਸਰਕਾਰ ਕੋਲ ਅਸੀਂ ਖਾਲੀ ਹੱਥ ਜਾਵਾਂਗੇ।" ਗਰਬਾ ਸਿੰਘ ਜ਼ਬਾਰ ਖਾਨ ਦੇ ਚਿਹਰੇ ਨੂੰ ਘੂਰਦਾ ਹੋਇਆ ਬੋਲਦਾ ਹੈ।
ਜ਼ਬਾਰ ਖਾਨ ਉੱਠਦਾ ਹੈ ਤੇ ਇਕ ਸੰਦੂਕ ਵਿਚੋਂ ਤਲਵਾਰ ਕੱਢ ਕੇ ਖੁਦਾ ਬਖਸ਼ ਨੂੰ ਪੇਸ਼ ਕਰਦਾ ਹੈ, "ਮੈਂ ਤੁਹਾਨੂੰ ਖਾਲੀ ਹੱਥ ਨਹੀਂ ਜਾਣ ਦਿੰਦਾ। ਇਹ ਹਜ਼ਰਤ ਬਾਕਰ ਸਾਹਿਬ ਦੀ ਸਾਡੇ ਪੁਰਖਿਆਂ ਨੂੰ ਬਖਸ਼ੀ ਹੋਈ ਤਲਵਾਰ ਹੈ। ਇਸ ਨੂੰ 'ਇਲਾਹੀ' ਕਹਿੰਦੇ ਹਨ। ਇਹ ਕੋਈ ਮਾਮੂਲੀ ਤਲਵਾਰ ਨਹੀਂ ਹੈ ਤੇ ਇਸ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਕਦੇ ਖੁੰਡੀ ਨਹੀਂ ਹੁੰਦੀ ਤੇ ਇਸ ਨੂੰ ਕਦੇ ਸਾਣ 'ਤੇ ਲਾਉਣ ਦੀ ਜ਼ਰੂਰਤ ਨਹੀਂ ਹੈ।"
"ਖੈਰ, ਤੁਹਾਡਾ ਨਜ਼ਰਾਨਾ ਤਾਂ ਮੈਂ ਮਹਾਰਾਜ ਤੱਕ ਪਹੁੰਚਾ ਦੇਵਾਂਗਾ। ਪਰ ਮੈਨੂੰ ਲੱਗਦਾ ਨਹੀਂ ਇਸ ਨਾਲ ਮਹਾਰਾਜ ਨੂੰ ਤਸਕੀਨ ਮਿਲੇਗੀ।" ਲਹਿਣਾ ਸਿੰਘ ਜ਼ਬਾਰ ਖਾਨ ਕੋਲੋਂ ਉੱਠਦਾ ਹੋਇਆ ਕਹਿੰਦਾ ਹੈ।
ਖੁਦਾ ਬਖਸ਼ ਵਾਪਿਸ ਆ ਕੇ ਰਣਜੀਤ ਸਿੰਘ ਨੂੰ ਸਾਰੀ ਵਾਰਤਾ ਦੱਸ ਕੇ ਜਦੋਂ ਉਹ ਤਲਵਾਰ ਪੇਸ਼ ਕਰਦਾ ਹੈ ਤਾਂ ਰਣਜੀਤ ਸਿੰਘ ਮੁਸਕਰਾਉਂਦਾ ਹੈ, "ਖੁਦਾ ਬਖਸ਼, ਤੁਸੀਂ ਇਸਦਾ ਮਤਲਬ ਸਮਝਦੇ ਹੋ?"
"ਨਹੀਂ ਮਹਾਰਾਜ।"
"ਇਹ ਖੁੱਲ੍ਹੇਆਮ ਬਗਾਵਤ ਦੀ ਪ੍ਰਤੀਕ ਹੈ। ਜ਼ਬਾਰ ਖਾਨ ਕਹਿ ਰਿਹਾ ਹੈ ਕਿ ਅਸੀਂ ਤੁਹਾਡੀ ਈਨ ਨਹੀਂ ਮੰਨਦੇ ਅਤੇ ਸਾਡੇ ਵਿਚ ਤੁਹਾਡਾ ਮੁਕਾਬਲਾ ਕਰਨ ਦਾ ਸਾਹਸ ਹੈ। ਪਰ ਜੋ ਤੁਸੀਂ ਚਾਹੁੰਦੇ ਹੋ ਉਹ ਤੁਹਾਨੂੰ ਮਿਲੇਗਾ ਨਹੀਂ। ਉਸਨੂੰ ਭੁੱਲ ਜਾਓ।"
ਰਣਜੀਤ ਸਿੰਘ ਨੇ ਅਜੇ ਇਹ ਵਾਕ ਪੂਰਾ ਹੀ ਕੀਤਾ ਹੁੰਦਾ ਹੈ ਕਿ ਉਸਨੂੰ ਸੁਚਿਤ ਕੀਤਾ ਜਾਂਦਾ ਹੈ ਕਿ ਕੋਈ ਨਸੀਰੀ ਕਬੀਲੇ ਦਾ ਨੌਜਵਾਨ ਮਹਾਰਾਜੇ ਨੂੰ ਮਿਲਣਾ ਚਾਹੁੰਦਾ ਹੈ। ਰਣਜੀਤ ਸਿੰਘ ਉਸਨੂੰ ਬੁਲਾਉਣ ਲਈ ਆਖਦਾ ਹੈ।
ਉਹ ਨੌਜਵਾਨ ਆਪਣਾ ਤੁਆਰਫ ਅੱਲਾ ਦਿੱਤਾ ਵਜੋਂ ਕਰਵਾਉਂਦਾ ਹੈ ਤੇ ਰਣਜੀਤ ਸਿੰਘ ਨੂੰ ਦੱਸਦਾ ਹੈ ਕਿ ਸਫੈਦ ਪਰੀ ਜ਼ਬਾਰ ਖਾਨ ਕੋਲ ਹੈ। ਉਹ ਰਣਜੀਤ ਸਿੰਘ ਨੂੰ ਉਸ ਤੱਕ ਪਹੁੰਚਾ ਸਕਦਾ ਹੈ, ਅਗਰ ਰਣਜੀਤ ਸਿੰਘ ਉਸ ਨੂੰ ਆਪਣੀ ਰਿਆਸਤ ਵਿਚ ਪਨਾਹ ਦੇਵੇ ਤੇ ਉਸ ਦੀ ਸ਼ਾਦੀ ਗੁਲ ਬਾਨੋ ਨਾਲ ਕਰਵਾ ਦੇਵੇ।
ਰਣਜੀਤ ਸਿੰਘ ਨੂੰ ਉਸ ਨੌਜ਼ਵਾਨ ਉੱਤੇ ਸ਼ੱਕ ਹੁੰਦੀ ਹੈ ਤੇ ਉਹ ਸਵਾਲ ਕਰਦਾ ਹੈ, "ਜ਼ਬਾਰ ਖਾਨ ਨਾਲ ਗਦਾਰੀ ਕਰਕੇ ਸਫੈਦ ਪਰੀ ਬਾਰੇ ਦੱਸਣ ਤੂੰ ਸਾਡੇ ਕੋਲ ਕਿਉਂ ਆਇਆ ਹੈਂ?"
"ਮਹਾਰਾਜ, ਅਸਲ ਵਿਚ ਮੈਂ ਬਚਪਨ ਤੋਂ ਹੀ ਗੁੱਲ ਚਿਰਾਗ ਉਰਫ ਗੁਲ ਬਾਨੋ ਨੂੰ ਪਿਆਰ ਕਰਦਾ ਹਾਂ। ਗੁਲ ਬਾਨੋ ਜ਼ਬਾਰ ਖਾਨ ਦੀ ਸਕੀ ਔਲਾਦ ਨਹੀਂ ਹੈ। ਡਕੈਤੀ ਸਮੇਂ ਉਸ ਕੋਲੋਂ ਇਕ ਔਰਤ ਦਾ ਕਤਲ ਹੋ ਗਿਆ ਸੀ ਤੇ ਇਹ ਉਸ ਦੀ ਬੱਚੀ ਸੀ। ਲਵਾਰਸ ਛੱਡ ਕੇ ਆਉਣ ਦੀ ਬਜਾਏ ਇਹ ਉਸ ਉੱਤੇ ਰਹਿਮ ਖਾਹ ਕੇ ਲੁੱਟ ਦੇ ਮਾਲ ਨਾਲ ਆਪਣੇ ਕੋਲ ਚੁੱਕ ਲਿਆਇਆ ਸੀ। ਲੇਕਿਨ ਜ਼ਬਾਰ ਖਾਨ ਨੇ ਉਸਨੂੰ ਆਪਣੀ ਸਕੀ ਔਲਾਦ ਨਾਲੋਂ ਵੀ ਵੱਧ ਕੇ ਪਾਲਿਆ ਹੈ। ਤਿੰਨ ਸ਼ਾਦੀਆਂ ਕਰਨ ਦੇ ਬਾਵਜੂਦ ਵੀ ਉਸਦੇ ਔਲਾਦ ਨਹੀਂ ਹੋਈ। ਇਹ ਉਸਦੀ ਇਕਲੌਤੀ ਔਲਾਦ ਹੈ।"
"ਫੇਰ… ਕੀ ਇਹ ਦਰੁਸਤ ਹੈ ਕਿ ਉਸਦਾ ਜਲਦ ਨਿਕਾਹ ਹੋ ਰਿਹਾ ਹੈ?"
"ਬਿਲਕੁੱਲ ਸਹੀ ਹੈ ਇਹ ਗੱਲ। ਸਾਡੇ ਕਬੀਲੇ ਦੇ ਦਸਤੂਰ ਮੁਤਾਬਕ ਇਕ ਰਸਮ ਹੈ, ਜਿਸ ਨੂੰ ਅਸੀਂ 'ਉਕਾਬਪੰਜ਼ਾ' ਆਖਦੇ ਹਾਂ। ਜਦੋਂ ਸਾਡੇ ਕਬੀਲੇ ਦੀ ਕੋਈ ਲੜਕੀ ਵਿਆਹੁਣ ਦੇ ਕਾਬਲ ਹੋ ਜਾਂਦੀ ਹੈ ਤਾਂ ਉਸਦਾ ਪਿਤਾ ਉਕਾਬਪੰਜ਼ੇ ਦੀ ਘੋਸ਼ਣਾ ਕਰ ਦਿੰਦਾ ਹੈ। ਸਾਰੇ ਲੜਕੀ ਨਾਲ ਸ਼ਾਦੀ ਕਰਨ ਦੇ ਇੱਛੁਕ ਗੱਭਰੂ ਲੜਕੀ ਦੇ ਪਿਤਾ ਕੋਲ ਲੜਕੀ ਲਈ ਆਪੋ ਆਪਣੇ ਦਾਵੇ ਪੇਸ਼ ਕਰ ਦਿੰਦੇ ਹਨ। ਫਿਰ ਇਕ ਮੁਕੱਰਰ ਦਿਨ ਲੜਕੀ ਦਾ ਪਿਤਾ ਸਭ ਨੂੰ ਬੁਲਾ ਲੈਂਦਾ ਹੈ। ਰਸਮ ਮੁਤਾਬਕ ਲੜਕੀ ਘੋੜੇ ਉੱਤੇ ਬੈਠ ਕੇ ਪਹਿਲਾਂ ਘੋੜਾ ਦੌੜਾ ਲੈਂਦੀ ਹੈ ਤੇ ਉਸਦੇ ਅੱਖਾਂ ਤੋਂ ਉਝਲ ਹੋਣ ਬਾਅਦ ਸਾਰੇ ਦਾਵੇਦਾਰ ਘੋੜਿਆਂ ਉੱਤੇ ਉਸ ਲੜਕੀ ਦਾ ਪਿੱਛਾ ਕਰਦੇ ਹਨ। ਜਿਹੜਾ ਲੜਕਾ ਉਸ ਲੜਕੀ ਨੂੰ ਘੋੜੇ ਉੱਤੇ ਬੈਠੀ ਨੂੰ ਚੁੱਕ ਲਿਆਵੇ, ਲੜਕੀ ਉਸੇ ਦੀ ਹੋ ਜਾਂਦੀ ਹੈ। ਪਰ ਇਸ ਨਾਲ ਇਕ ਇਹ ਵੀ ਸ਼ਰਤ ਹੈ ਕਿ ਜੇ ਕੋਈ ਹੋਰ ਵਾਪਿਸ ਕਬੀਲੇ ਨੂੰ ਆਉਂਦਿਆਂ ਰਸਤੇ ਵਿਚ ਲੜਕੀ ਨੂੰ ਉਸ ਲੜਕੇ ਤੋਂ ਖੋਹ ਲਵੇ ਤਾਂ ਲੜਕੀ ਨਵੇਂ ਲੁੱਟਣ ਵਾਲੇ ਦੀ ਹੋ ਜਾਂਦੀ ਹੈ।"
"ਤੁਸੀਂ ਮੈਨੂੰ ਗੱਲ ਤਾਂ ਪੂਰੀ ਨਹੀਂ ਕਰਨ ਦਿੱਤੀ।ਮਹਾਰਾਜ , ਕੁਝ ਰੋਜ਼ ਪਹਿਲਾਂ ਜ਼ਬਾਰ ਖਾਨ ਨੇ ਉਕਾਬਪੰਜ਼ਾ ਆਯੋਜਿਤ ਕੀਤਾ ਸੀ ਤੇ ਮੈਂ ਗੁਲ ਬਾਨੋ ਨੂੰ ਚੁੱਕ ਲਿਆ ਸੀ। ਮੇਰੇ ਕੋਲੋਂ ਮੇਰੇ ਹੀ ਚਾਚੇ ਦਾ ਪੁੱਤਰ ਦੀਨ ਬੇਗ ਗੁਲ ਬਾਨੋ ਖੋਹ ਕੇ ਲੈ ਗਿਆ ਤੇ ਮੈਂ ਉਸੇ ਦਿਨ ਦਾ ਆਪਣੀ ਕਿਸਮਤ ਨੂੰ ਝੂਰ ਰਿਹਾ ਹਾਂ।" ਏਨਾ ਦੱਸਦਿਆਂ ਅੱਲਾ ਦਿੱਤਾ ਦਾ ਗਲਾ ਭਰ ਆਇਆ।
"ਕੋਈ ਨਹੀਂ ਘਬਰਾ ਨਾ ਤੇ ਤੂੰ ਕੁਝ ਦਿਨ ਸਾਡੀ ਰਿਆਸਤ ਵਿਚ ਰੁੱਕ ਸਕਦਾ ਹੈਂ। ਅਸੀਂ ਕੋਈ ਹੱਲ ਸੋਚਦੇ ਹਾਂ।"
"ਨਹੀਂ ਮਹਾਰਾਜ ਫਿਰ ਤਾਂ ਬਹੁਤ ਦੇਰ ਹੋ ਜਾਵੇਗੀ।ਕਿਉਂਕਿ ਤੁਹਾਡੇ ਸਿਪਾਹੀਆਂ ਦੇ ਰੁਖਸਤ ਹੋਣ ਬਾਅਦ ਜ਼ਬਾਰ ਖਾਨ ਨੇ ਸਾਰੇ ਕਬੀਲੇ ਨੂੰ ਇਕੱਠਾ ਕਰਕੇ ਕਿਹਾ ਸੀ ਕਿ ਹੁਣ ਲਾਹੌਰ ਸਰਕਾਰ ਸਾਡੇ 'ਤੇ ਹਮਲਾ ਕਰੇਗੀ। ਇਸ ਲਈ ਇਹ ਜਗ੍ਹਾ ਛੱਡ ਕੇ ਸਭ ਕਾਬਲ ਪਾਰ ਹੀਰਤ ਚਲੇ ਜਾਈਏ। ਹੁਣ ਤੱਕ ਤਾਂ ਉਹ ਜਾਣ ਦੀ ਤਿਆਰੀ ਕਰ ਵੀ ਚੁੱਕੇ ਹੋਣਗੇ।" ਅੱਲਾ ਦਿੱਤਾ ਇਕੋ ਸਾਹ ਬਿਆਨ ਕਰਦਾ ਹੈ।
ਇਹ ਸੁਣ ਕੇ ਰਣਜੀਤ ਸਿੰਘ ਹਰਕਤ ਵਿਚ ਆ ਜਾਂਦਾ ਹੈ ਤੇ ਆਪਣੇ ਕੁਝ ਅਹਿਲਕਾਰਾਂ ਨੂੰ ਜ਼ਬਾਰ ਖਾਨ ਦੇ ਕਬੀਲੇ ਉੱਤੇ ਹਮਲਾ ਕਰਕੇ ਸਫੈਦ ਪਰੀ ਅਤੇ ਗੁਲ ਬਾਨੋ ਨੂੰ ਲਿਆਉਣ ਦਾ ਆਦੇਸ਼ ਦੇ ਦਿੰਦਾ ਹੈ। ਆਪ ਮਹਾਰਾਜਾ ਮੋਰਾਂ ਸਰਕਾਰ, ਹਰੀ ਸਿੰਘ ਨਲੂਆਂ, ਸ਼ੇਖ ਇਲਾਹੀ ਬਖਸ਼, ਸ਼ਾਮ ਸਿੰਘ ਆਦਿ ਨੂੰ ਲੈ ਕੇ ਲਾਰਡ ਵਿਲੀਅਮ ਬੈਂਟਿਕ ਨੂੰ ਮਿਲਣ ਸਤਲੁਜ ਵੱਲ ਚਾਲੇ ਪਾ ਦਿੰਦਾ ਹੈ।
ਉਧਰ ਆਪਣਾ ਮਾਲ-ਅਸਬਾਬ ਇਕੱਠਾ ਕਰਦੇ ਅਤੇ ਤੰਬੂ ਪੱਟਦੇ ਹੋਏ ਨਸੀਰੀ ਇਕ ਦੂਜੇ ਨਾਲ ਗੱਲਾਂ ਕਰਦੇ ਹੋਏ ਕਹਿੰਦੇ ਹਨ, "ਕਿਆਮਤ ਹੀ ਆ ਗਈ ਹੈ। ਉਹ ਵੀ ਕੋਈ ਵੇਲਾ ਸੀ ਜਦੋਂ 'ਸੋਨੇ ਦੀ ਚਿੜ੍ਹੀ' ਕਹਾਉਣ ਵਾਲੇ ਇਹਨਾਂ ਦੇ ਮੁਲਕ ਨੂੰ ਅਸੀਂ ਲੁੱਟਦੇ ਹੁੰਦੇ ਸੀ। ਇਹਨਾਂ ਵਿਚ ਅਖਾਣ ਬਣੀ ਹੋਈ ਸੀ ਕਿ ਖਾਧਾ ਪੀਤਾ ਲਾਹੇ ਦਾ। ਬਾਕੀ ਅਹਿਮਦ ਸ਼ਾਹੇ ਦਾ।"
"ਮੌਲਾ ਦੇ ਰੰਗ ਨੇ ਹੁਣ ਨੌਬਤ ਇਥੋਂ ਤੱਕ ਆ ਗਈ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਡਰਾ ਕੇ ਸੁਵਾਉਂਦੇ ਹੋਏ ਕਹਿੰਦੇ ਹਾਂ, 'ਸ਼ਾ-ਸ਼ੀਤ ਹਰੀਆ ਰਾਂਗਲਾ।' (ਸੌਂ ਜਾਅ, ਨਹੀਂ ਹਰੀ ਸਿੰਘ ਨਲੂਆ ਆ ਜਾਵੇਗਾ)"
"ਕਦੇ ਅਸੀਂ ਇਹਨਾਂ ਨੂੰ ਲੁੱਟ ਕੇ ਇਹਨਾਂ ਦੀਆਂ ਬਹੂ ਬੇਟੀਆਂ ਚੁੱਕ ਲਿਆਉਂਦੇ ਸੀ ਤੇ ਹੁਣ ਇਹ ਸਾਨੂੰ ਲੁੱਟਣ ਅਤੇ ਸਾਡੀਆਂ ਬਹੂ ਬੇਟੀਆਂ ਉੱਤੇ ਬੁਰੀਆਂ ਨਜ਼ਰਾਂ ਰੱਖਣ ਲੱਗ ਪਏ ਹਨ। ਸਾਨੂੰ ਆਪਣੀ ਜਾਨ ਸਲਾਮਤੀ ਲਈ ਇਹਨਾਂ ਨੂੰ ਖੈਰਾਜ ਦੇਣੀ ਪੈਂਦੀ ਹੈ। ਦਰ੍ਹਾ-ਏ-ਖਹਿਬਰ 'ਤੇ ਛੱਡੇ ਇਹਨਾਂ ਦੇ 'ਬੋਲੇ ਸੋ ਨਿਹਾਲ' ਦੇ ਜੈਕਾਰੀਆਂ ਦੀ ਗੂੰਝ ਕਾਬੁਲ ਤੱਕ ਸੁਣਈ ਦਿੰਦੀ ਹੈ।"
ਮਹਾਰਾਜਾ ਰਣਜੀਤ ਸਿੰਘ ਦੇ ਸਿਪਾਹੀਆਂ ਨੂੰ ਖਬਰ ਹੋ ਜਾਂਦੀ ਹੈ ਕਿ ਨਸੀਰੀ ਕੋਹਸੁਲੇਮਾਨ ਛੱਡ ਕੇ ਮਾਣਕਾਣੇ ਘੋਲਸੱਈ ਦੇ ਕਿਲ੍ਹੇ ਵਿਚ ਪਹੁੰਚ ਗਏ ਹਨ ਜਿਥੇ ਕੁਝ ਦਿਨ ਅਰਾਮ ਕਰਨ ਉਪਰੰਤ ਦਰ੍ਹਾ-ਏ-ਖਹਿਬਰ ਕੋਲ ਦੀ ਰਾਤ ਦੇ ਹਨੇਰੇ ਦਾ ਫਾਇਦਾ ਉਠਾ ਕੇ ਕਾਬੁਲ ਵੱਲ ਨੂੰ ਕੂਚ ਕਰ ਜਾਣਗੇ।
ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜ਼ਾਂ ਮਾਣਕਾਣੇ ਵਿਖੇ ਹੀ ਨਸੀਰੀਆਂ ਉੱਤੇ ਆਕਰਮਣ ਕਰ ਦਿੰਦੀਆਂ ਹਨ। ਇਕ ਸੰਖੇਪ ਜਿਹੀ ਝੜਪ ਬਾਅਦ ਨਸੀਰੀ ਹੱਥ ਖੜ੍ਹੇ ਕਰ ਜਾਂਦੇ ਹਨ, ਕਿਉਂਕਿ ਅੱਲਾ ਦਿੱਤਾ ਨੇ ਨਸੀਰੀਆਂ ਦੀਆਂ ਸਾਰੀਆਂ ਕਮਜ਼ੋਰੀਆਂ ਰਣਜੀਤ ਸਿੰਘ ਕੋਲ ਬਿਆਨ ਕਰ ਦਿੱਤੀਆਂ ਹੁੰਦੀਆਂ ਹਨ। ਲਾਹੌਰ ਸਰਕਾਰ ਦੇ ਸਿਪਾਹੀ ਸਫੈਦ ਪਰੀ ਅਤੇ ਗੁਲ ਬਾਨੋ ਨੂੰ ਚੁੱਕ ਲਿਆਉਂਦੇ ਹਨ।
ਮਹਾਰਾਜਾ ਰਣਜੀਤ ਸਿੰਘ ਦੇ ਹਰਮ ਵਿਚ ਪਹੁੰਚਣ 'ਤੇ ਗੁਲ ਬਾਨੋ ਦੀ ਸੇਵਾ ਲਈ ਜੈਨਬ ਖਾਤੂਨ ਨਾਮ ਦੀ ਅਫਗਾਨ ਦਾਸੀ ਮੁਕੱਰਰ ਕਰ ਦਿੱਤੀ ਜਾਂਦੀ ਹੈ। ਇਕ ਦੋ ਦਿਨ ਵਿਚ ਹੀ ਗੁਲ ਬਾਨੋ ਜੈਨਬ ਖਾਤੂਨ ਨਾਲ ਐਨਾ ਖੁੱਲ੍ਹ ਜਾਂਦੀ ਹੈ ਜਿਵੇਂ ਕਿ ਉਹ ਮਾਵਾਂ ਧੀਆਂ ਹੋਣ। ਇਸ ਦਾ ਇਕ ਮਾਤਰ ਕਾਰਨ ਇਹ ਵੀ ਕਿਹਾ ਜਾ ਸਕਦਾ ਹੈ ਕਿ ਉਹ ਇਕੋ ਮਿੱਟੀ ਦੀਆਂ ਜੰਮੀਆਂ ਜਾਈਆਂ ਹਨ।
"ਮੈਂ ਸੁਣਿਆ ਹੈ ਇਹ ਸਿੱਖ ਰਣਜੀਤ ਸਿੰਘ ਬੜਾ ਜ਼ਾਲਿਮ ਅਤੇ ਨਿਰਦਈ ਰਾਜਾ ਹੈ?" ਯਕਾਯਕ ਗੁਲ ਬਾਨੋ ਦੇ ਮੂੰਹੋਂ ਨਿਕਲ ਜਾਂਦਾ ਹੈ।
ਜੈਨਬ ਖਾਤੂਨ ਮਹਾਰਾਜੇ ਦੀ ਪਹਿਰਵਾਈ ਕਰਨ ਲੱਗਦੀ ਹੈ, "ਨਹੀਂ ਅਜਿਹਾ ਨਹੀਂ ਹੈ। ਤੂੰ ਗਲਤ ਸੁਣਿਆ ਹੈ, ਉਹ ਬਹੁਤ ਹੀ ਨੇਕ ਅਤੇ ਦਰਿਆ-ਦਿਲ ਪੁਰਸ਼ ਹੈ। ਲੈ ਫੇਰ ਸੁਣ ਉਹਦੇ ਬਾਰੇ। ਇਕ ਵਾਰ ਮਹਾਰਾਜਾ ਕਿਧਰੇ ਜਾ ਰਿਹਾ ਸੀ ਤੇ ਕੁਝ ਬੱਚੇ ਬੇਰ ਤੋੜਣ ਲਈ ਬੇਰੀ ਨੂੰ ਪੱਥਰ ਮਾਰ ਰਹੇ ਸਨ। ਇਕ ਪੱਥਰ ਅਚਾਨਕ ਆ ਕੇ ਰਣਜੀਤ ਸਿੰਘ ਦੇ ਲੱਗਦਾ ਹੈ ਤੇ ਸਿਪਾਹੀ ਬੱਚੇ ਨੂੰ ਝਿੜਕਦੇ ਹਨ। ਰਣਜੀਤ ਸਿੰਘ ਬੱਚੇ ਨੂੰ ਪੱਥਰ ਮਾਰਨ ਦਾ ਕਾਰਨ ਪੁੱਛਦਾ ਹੈ ਤੇ ਅੱਗੋਂ ਬੱਚਾ ਕਹਿੰਦਾ ਹੈ ਕਿ ਮੈਂ ਬੇਰੀ ਦੇ ਪੱਥਰ ਮਾਰਦਾ ਹਾਂ ਤੇ ਉਥੋਂ ਬੇਰ ਡਿੱਗਦੇ ਹਨ। ਇਹ ਸੁਣ ਕੇ ਰਣਜੀਤ ਸਿੰਘ ਸਾਰੇ ਬੱਚਿਆਂ ਨੂੰ ਕੁਝ ਮੋਹਰਾਂ ਦੇ ਦਿੰਦਾ ਹੈ ਤੇ ਆਖਦਾ ਹੈ ਜੇ ਬੇਰੀ ਪੱਥਰ ਮਾਰਿਆਂ ਬੇਰ ਦਿੰਦੀ ਹੈ ਤਾਂ ਪੱਥਰ ਵੱਜਿਆਂ ਰਾਜੇ ਤੋਂ ਵੀ ਤੁਹਾਨੂੰ ਕੁਝ ਮਿਲਣਾ ਚਾਹੀਦਾ ਹੈ।ਇਹੋ ਜਿਹਾ ਹੈ ਸਾਡਾ ਮਹਾਰਾਜਾ।"
"ਪਰ ਮੈਂ ਤਾਂ ਸੁਣਿਆ ਹੈ ਕਿ ਉਹ ਕਾਫਰ ਐਨਾ ਅਤਿਆਚਾਰੀ ਅਤੇ ਖੁਦਗਰਜ਼ ਹੈ ਕਿ ਉਸ ਨੂੰ ਕਿਸੇ ਨਾਲ ਮੋਹ ਨਹੀਂ। ਸਿਵਾਏ ਆਪਣੇ ਆਪ ਤੋਂ ਉਹ ਕਿਸੇ ਹੋਰ ਬਾਰੇ ਨਹੀਂ ਸੋਚਦਾ। ਇਥੋਂ ਤੱਕ ਕਿ ਉਹ ਆਪਣੇ ਘੋੜੇ ਉੱਤੇ ਵੀ ਕਿਸੇ ਹੋਰ ਨੂੰ ਨਹੀਂ ਬੈਠਣ ਦਿੰਦਾ। ਸਾਡੇ ਕਬੀਲੇ ਵਾਲੇ ਗੱਲਾਂ ਕਰਦੇ ਹੁੰਦੇ ਸਨ ਕਿ ਇਕ ਵਾਰ ਉਸ ਦਾ ਪੁੱਤਰ ਉਸਦੇ ਘੋੜੇ ਉੱਤੇ ਬੈਠ ਗਿਆ ਤੇ ਉਸਨੇ ਬੇਰਹਿਮੀ ਨਾਲ ਉਸਨੂੰ ਵੀ ਕੁੱਟਿਆ।"
"ਇਹ ਗੱਲ ਵੀ ਦਰੁਸਤ ਹੈ। ਉਂਝ ਉਹ ਚੰਗਿਆਂ ਨਾਲ ਚੰਗਾ ਤੇ ਮੰਦਿਆਂ ਨਾਲ ਮੰਦਾ ਹੈ। ਪਰ ਦਿਲਫਰੇਬ ਔਰਤਾਂ ਮੂਹਰੇ ਤਾਂ ਉਹ ਬੀਨ ਦੀ ਤਾਨ 'ਤੇ ਨੱਚਦੀ ਨਾਗਣ ਵਾਂਗੂ ਮੇਲਣ ਲੱਗ ਜਾਂਦਾ ਹੈ। ਮੋਰਾਂ ਸਰਕਾਰ ਨੂੰ ਹੀ ਲੈ ਲਵੋ। ਮਹਾਰਾਜੇ ਨੂੰ ਉਸਨੇ ਆਪਣੀਆਂ ਅਦਾਵਾਂ ਨਾਲ ਕਠਪੁਤਲੀ ਬਣਾ ਰੱਖਿਆ ਹੈ।ਜਿਵੇਂ ਉਹ ਕਹਿੰਦੀ ਹੈ ਉਹ ਉਵੇਂ ਕਰਦਾ ਹੈ। ਜੇ ਮੋਰਾਂ ਦਿਨ ਨੂੰ ਰਾਤ ਕਹੇ ਤਾਂ ਉਹ ਕਹੇਗਾ ਰਾਤ। ਜੇ ਮੋਰਾਂ ਰਾਤ ਨੂੰ ਦਿਨ ਕਹੇ ਤਾਂ ਉਹ ਕਹੇਗਾ ਦਿਨ। ਸਾਰੀ ਦਿਹਾੜੀ ਮੋਰਾਂ ਮੋਰਾਂ ਕਰਦੇ ਦੀ ਟੁੱਟ ਪੈਣੇ ਦੀ ਜੀਭ ਨਹੀਂ ਥੱਕਦੀ।"
"ਇਹ ਮੋਰਾਂ ਸਰਕਾਰ ਕੌਣ ਹੈ?" ਗੁਲ ਬਾਨੋ ਕੰਨ ਖੜ੍ਹੇ ਕਰ ਲੈਂਦੀ ਹੈ।
"ਮਹਾਰਾਜੇ ਦੀਆਂ ਬਾਈ ਦਾਸੀਆਂ ਅਤੇ ਅਠਾਈ ਰਾਣੀਆਂ ਵਿਚੋਂ ਇਕ ਰਾਣੀ ਹੈ।ਉਸ ਬਾਰੇ ਕਦੇ ਫੇਰ ਦੱਸਾਂਗੀ। ਬਸ ਇਹ ਸਮਝ ਲੈ ਕਾਲਾ ਯਾਦੂ ਕਰਨ ਵਾਲੀ ਬੰਗਾਲ ਦੀ ਜਾਦੂਗਰਨੀ ਹੈ। ਪਰ ਤੈਨੂੰ ਐਨਾ ਚੇਤਨ ਅਤੇ ਚੁਕੰਨਾ ਕਰਦੀ ਹਾਂ ਉਸ ਤੋਂ ਬਚ ਕੇ ਰਹੀਂ ਤੇ ਕਦੇ ਉਸਦੀ ਕਿਸੇ ਗੱਲ ਦਾ ਯਕੀਨ ਨਾ ਕਰੀਂ। ਬਾਕੀ ਸਭ ਮੈਂ ਸਾਂਭ ਲਵਾਂਗੀ। ਤੂੰ ਚਿੰਤਾ ਨਾ ਕਰ।" ਜੈਨਬ ਖਾਤੂਨ ਗੁਲ ਬਾਨੋ ਦਾ ਸਿਰ ਪਲੋਸਦੀ ਹੈ।
ਮੋਰਾਂ ਦਾ ਨਾਮ ਸੁਣਨ ਅਤੇ ਮਹਾਰਾਜੇ ਦੀਆਂ ਅਠਾਈ ਰਾਣੀਆਂ ਅਤੇ ਅਨੇਕਾਂ ਦਾਸੀਆਂ ਬਾਰੇ ਜਾਨਣ ਬਾਅਦ ਗੁਲ ਬਾਨੋ ਆਪਣੇ ਭਵਿੱਖ ਬਾਰੇ ਚਿੰਤਤ ਹੋ ਉੱਠਦੀ ਹੈ, "ਪਤਾ ਨਹੀਂ ਮੇਰੇ ਨਾਲ ਸਿੱਖ ਮਹਾਰਾਜਾ ਕਿਹੋ ਜਿਹਾ ਸਲੂਕ ਕਰੇਗਾ?"
"ਰਣਜੀਤ ਸਿੰਘ ਕਾਮ ਦਾ ਬਹੁਤ ਭੁੱਖਾ ਹੈ ਤੇ ਮਹਾਰਾਜੇ ਵਰਗੇ ਜਿੰਨ ਨੂੰ ਬੋਤਲ ਵਿਚ ਬੰਦ ਕਰਨ ਦੇ ਗੁਰ ਤੈਨੂੰ ਮੈਂ ਸਿਖਾ ਦਿਆਂਗੀ। ਪਿਛਲੇ ਪੰਦਰਾਂ ਸਾਲ ਤੋਂ ਮੈਂ ਇਸ ਸ਼ਾਹੀ ਮਹੱਲ ਵਿਚ ਮੁਲਾਜ਼ਮਤ ਕਰ ਰਹੀ ਹਾਂ। ਇਥੇ ਵਗਣ ਵਾਲੀਆਂ ਹਵਾਵਾਂ ਤੋਂ ਵੀ ਮੈਂ ਖੂਬ ਵਾਕਿਫ ਹਾਂ।"
ਜੈਨਬ ਖਾਤੂਨ ਦੀਆਂ ਗੱਲਾਂ ਸੁਣ ਕੇ ਗੁਲ ਬਾਨੋ ਨੂੰ ਕੁਝ ਹੌਂਸਲਾ ਜਿਹਾ ਹੋ ਗਿਆ ਤੇ ਉਹ ਪਿਆਰ ਨਾਲ ਉਸ ਨੂੰ ਮਾਸੀ ਆਖ ਕੇ ਪੁਕਾਰਨ ਲੱਗ ਜਾਂਦੀ ਹੈ। ਜੈਨਬ ਖਾਤੂਨ ਉਸ ਨੂੰ ਮਹੱਲ ਦੇ ਸਾਰੇ ਕਾਰਵਿਹਾਰ, ਰਣਜੀਤ ਸਿੰਘ ਦੀਆਂ ਜ਼ੋਰੀਆਂ-ਕਮਜ਼ੋਰੀਆਂ ਤੇ ਉਸ ਨੂੰ ਖੁਸ਼ ਰੱਖਣ ਦੇ ਸਾਰੇ ਵੱਲ ਸਿੱਖਾ ਦਿੰਦੀ ਹੈ। ਹਾਂ, ਸ਼ਾਹੀ ਹਰਮ ਵਿਚ ਚਲਦੇ ਖੜਯੰਤਰਾਂ ਦਾ ਮੁਕਬਲਾ ਕਰਨ ਦੀਆਂ ਜੁਗਤਾਂ ਤੇ ਸੁਝਾਅ ਵੀ ਉਚੇਚਾ ਦਿੰਦੀ ਹੈ।
ਹਫਤੇ ਵਿਚ ਹੀ ਗੁਲ ਬਾਨੋ ਦੇ ਹੁਸਨ ਦਾ ਚਰਚਾ ਸਾਰੇ ਰਾਜ ਮਹੱਲ ਵਿਚ ਫੈਲ ਜਾਂਦਾ ਹੈ। ਜਿਸ ਨਾਲ ਮਹਾਰਾਜੇ ਦੀਆਂ ਰਾਣੀਆਂ ਅਤੇ ਦਾਸੀਆਂ ਵਿਚ ਤਾਂ ਸੋਗ ਦੀ ਲਹਿਰ ਦੌੜ ਜਾਂਦੀ ਹੈ, ਲੇਕਿਨ ਮਹਾਰਾਜੇ ਦੇ ਸਿੰਘ ਸਰਦਾਰ ਜਰਨੈਲਾਂ ਨੂੰ ਚਾਅ ਚੜ੍ਹ ਜਾਂਦਾ ਹੈ। ਕਿਉਂਕਿ ਮੋਰਾਂ ਤੋਂ ਮਹਾਰਾਜੇ ਦਾ ਧਿਆਨ ਹਟਾਉਂਣ ਦਾ ਉਹਨਾਂ ਨੂੰ ਚਿਰਾਂ ਤੋਂ ਕੋਈ ਹੱਲ ਨਹੀਂ ਸੀ ਮਿਲ ਰਿਹਾ।
ਮਾਲਖਾਨੇ ਦਾ ਦਰੋਗਾ ਕਾਨ੍ਹ ਸਿੰਘ ਗਿਆਨੀ ਗੁਰਮੁੱਖ ਸਿੰਘ ਨੂੰ ਘੇਰ ਕੇ ਦੱਸਦਾ ਹੈ, "ਮੈਂ ਸੁਣਿਆਂ ਹੈ ਇਹ ਗੁਲ ਬਾਨੋ ਇਰਾਨ ਦੇ ਬਾਦਸ਼ਾਹ ਕੈਖੁਸਰੋ ਸਯਾਬਖਸ਼ ਦੀ ਵੰਸ ਵਿਚੋਂ ਹੈ ਤੇ ਇਸ ਦੀ ਮਾਂ ਅਰਬ ਦੇ ਸ਼ਾਹੀ ਪਰਿਵਾਰ ਨਾਲ ਸੰਬੰਧ ਰੱਖਦੀ ਸੀ।"
"ਸ਼ਾਹੀ ਖੂਨ ਹੋਵੇ ਜਾਂ ਨਾ, ਪਰ ਘੱਟੋ ਘੱਟ ਕੰਜਰ ਘਰਾਣੇ ਦੀ ਤਾਂ ਨਹੀਂ ਹੈ।ਕਹਿੰਦੇ ਨੇ ਹੁਸਨਾਕ ਤਾਂ ਬਹੁਤ ਹੈ। ਅਗਰ ਬੀਬੀ ਸੁਗੜ ਸਿਆਣੀ ਵੀ ਹੋਈ ਤਾਂ ਮਹਾਰਾਜੇ ਦਾ ਉਸ ਭੂਤਨੀ ਮੋਰਾਂ ਤੋਂ ਖਹਿੜਾ ਜ਼ਰੂਰ ਛੁਡਵਾ ਦੇਵੇਗੀ।" ਗਿਆਨੀ ਗੁਰਮੁੱਖ ਸਿੰਘ ਆਪਣੀ ਦਲੀਲ ਪੇਸ਼ ਕਰਦਾ ਹੈ।
"ਖਾਲਸਾ ਜੀ, ਵਾਹੇਗੁਰੂ ਕਰੇ ਐਸਾ ਹੀ ਹੋਵੇ। ਮੇਰਾ ਦਿਲ ਕਹਿੰਦਾ ਹੈ ਇਹ ਗੁਲ ਬਾਨੋ ਦਾਸੀ ਤਾਂ ਮਹਾਰਾਜੇ ਲਈ ਹੋਵੇਗੀ। ਲੇਕਿਨ ਖਾਲਸਾ ਪੰਥ ਲਈ ਤਾਂ ਗਜਨਾਲ (ਹਾਥੀਆਂ ਦੁਆਰਾ ਖਿੱਚ ਕੇ ਵਰਤੀ ਜਾਣ ਵਾਲੀ ਵਿਸ਼ਾਲ ਤੋਪ) ਹੈ, ਜੋ ਮੈਨੂੰ ਯਕੀਨ ਹੈ ਮੋਰਾਂ ਵਰਗੇ ਕਿਲ੍ਹੇ ਨੂੰ ਢਹਿ ਢੇਰੀ ਕਰ ਦੇਵੇਗੀ।" ਮਿੱਤ ਸਿੰਘ ਪਧਾਨੀਆਂ ਜੰਗੀ ਜਰਨੈਲ ਆਪਣੇ ਮਨ ਦੀ ਕਰਦਾ ਹੈ।
ਇਸ ਪ੍ਰਕਾਰ ਮੋਰਾਂ ਤੋਂ ਅੱਕੇ ਸਤੇ ਸਿੱਖ ਅਹਿਲਕਾਰਾਂ ਦੇ ਦਿਲ ਵਿਚ ਗੁਲ ਬਾਨੋ ਬਿਨਾ ਕੁਝ ਕਰਿਆਂ ਹੀ ਘਰ ਕਰ ਜਾਂਦੀ ਹੈ।
ਕਰਨਲ ਵੈੱਡ ਦੀ ਅਧਿਨਗੀ ਵਿਚ ਬ੍ਰਤਾਨਵੀ ਗਵਰਨਰ ਜਨਰਲ ਲਾਰਡ ਔਕਲੈਂਡ ਜੌਰਜ ਈਡਨ (1791–1837) ਵੱਲੋਂ ਲਗਾਏ ਅਫਸਰ ਜ਼ੌਜਫ ਡੇਵਿਡ ਕਨਿੰਘਮ (ਜੋ ਬਾਅਦ ਵਿਚ ਸਿੱਖ ਇਤਿਹਾਸਕਾਰ ਵਜੋਂ ਪ੍ਰਸਿੱਧ ਹੋਇਆ) ਅਤੇ ਲਾਰਡ ਵਿਲੀਅਮ ਬੈਂਟਿੰਕ ਨਾਲ ਕੋਈ ਵਿਸ਼ੇਸ਼ ਸੰਧੀ (15-26 ਅਕਤੂਬਰ 1831 ਦੀ ਰੋਪੜ ਸੰਧੀ) ਕਰਨ ਉਪਰੰਤ ਮਹਾਰਾਜਾ ਲਾਹੌਰ ਸ਼ਾਹੀ ਕਿਲ੍ਹੇ ਵਿਚ ਪਰਤਦਾ ਹੈ। ਮਹਾਰਾਜਾ ਕਾਫੀ ਖਿਝਿਆ ਹੋਇਆ ਹੈ ਕਿਉਂਕਿ ਇਹ ਸੰਧੀ ਉਸਨੂੰ ਮਜ਼ਬੂਰੀਬਸ ਕਰਨੀ ਪਈ ਹੈ। ਇਸ ਸੰਧੀ ਦਾ ਮਤਲਬ ਹੈ ਕਿ ਮਹਾਰਾਜੇ ਦੀਆਂ ਫੌਜਾਂ ਕਦੇ ਵੀ ਸਤਲੁਜ ਪਾਰ ਨਹੀਂ ਜਾ ਸਕਣਗੀਆਂ। ਮਹਾਰਾਜੇ ਦਾ ਸੁਪਨਾ ਸੀ ਕਿ ਉਹ ਸਤਲੁਜ਼ ਪਾਰ ਦੇ ਖੇਤਰਾਂ ਨੂੰ ਵੀ ਆਪਣੀ ਰਿਆਸਤ ਯਾਨੀ ਸਿੱਖ ਸਲਤਨਤ ਵਿਚ ਸ਼ਾਮਿਲ ਕਰੇ। ਪਰ ਸਤਲੁਜ ਪਾਰ ਦੇ ਰਾਜੇ ਫਰੰਗੀਆਂ ਨਾਲ ਮਿਲ ਗਏ, ਜਿਸ ਸਦਕਾ ਮਹਾਰਾਜੇ ਦੀਆਂ ਸਾਰੀਆਂ ਖਾਹਿਸ਼ਾਂ ਮਿੱਟੀ ਵਿਚ ਮਿਲ ਗਈਆਂ ਹਨ। ਜੇ ਮਹਾਰਾਜਾ ਇਹ ਸੰਧੀ ਨਾ ਕਰਦਾ ਤਾਂ ਉਸ ਨੂੰ ਫਰੰਗੀਆਂ ਦੇ ਸਤਲੁਜ ਪਾਰ ਕਰਕੇ ਉਸਦੇ ਅਧਿਕਾਰ ਖੇਤਰ ਵਿਚ ਆਉਣ ਦਾ ਡਰ ਬਣਿਆ ਰਹਿਣਾ ਸੀ। ਮਹਾਰਾਜਾ ਆਪਣੇ ਦਿਲ ਨੂੰ ਸਮਝਾਉਂਦਾ ਹੈ ਚਲੋ ਇਧਰ ਦਾ ਇਲਾਕਾ ਨਹੀਂ ਤਾਂ ਨਾ ਸਹੀ। ਹੁਣ ਮੈਂ ਅਫਗਾਨੀਸਤਾਨ ਨੂੰ ਇਕਾਗਰ ਹੋ ਕੇ ਤਾਂ ਜਿੱਤ ਹੀ ਸਕਦਾ ਹਾਂ।
LORD AUCKLAND |
ਸ਼ਾਹੀ ਕਿਲ੍ਹੇ ਪਹੁੰਚ ਕੇ ਘੋੜੇ ਤੋਂ ਉਤਰਦਿਆਂ ਹੀ ਮਹਾਰਾਜੇ ਨੂੰ ਸਫੈਦ ਪਰੀ ਦਿਖਾਈ ਦਿੰਦੀ ਹੈ। ਮਹਾਰਾਜੇ ਦਾ ਹਿਰਖ ਅਤੇ ਥਕਾਵਟ ਨਾਲ ਮਾਯੂਸ ਹੋਇਆ ਚਿਹਰਾ ਖੁਸ਼ੀ ਨਾਲ ਖਿੜ ਜਾਂਦਾ ਹੈ। ਉਹ ਘੋੜੀ ਦੀ ਰੇਸ਼ਮ ਦੇ ਧਾਗਿਆਂ ਵਰਗੀ ਕੂਲੀ ਜੱਤ ਨੂੰ ਪਲੋਸਣ ਲੱਗ ਜਾਂਦਾ ਹੈ। ਮਿਸਰ ਤੇਜ ਸਿੰਘ ਮਹਾਰਾਜੇ ਕੋਲ ਆ ਕੇ ਕਾਨਾਫੂਸੀ ਕਰਦਾ ਹੈ, "ਮਹਾਰਾਜ ਗੁਲ ਬਾਨੋ ਵੀ ਲੈ ਆਂਦੀ ਹੈ।"
ਸ਼ਰਾਬ ਦਾ ਜ਼ਾਮ ਪਾ ਕੇ ਮਹਾਰਾਜਾ ਜੈਨਬ ਖਾਤੂਨ ਨੂੰ ਬੁਲਾ ਕੇ ਆਦੇਸ਼ ਦਿੰਦਾ ਹੈ ਕਿ ਅੱਜ ਦੀ ਰਾਤ ਉਹ ਕੇਵਲ ਗੁਲ ਬਾਨੋ ਨਾਲ ਬਿਤਾਏਗਾ। ਜੈਨਬ ਖਾਤੂਨ ਗੁਲ ਬਾਨੋ ਨੂੰ ਤਿਆਰ ਕਰ ਕੇ ਸ਼ਬਸਤਾਨ ਵਿਚ ਭੇਜਣ ਦਾ ਇਕਰਾਰ ਕਰਕੇ ਚਲੀ ਜਾਂਦੀ ਹੈ।
ਗੁਲ ਬਾਨੋ ਨੂੰ ਇਤਰਜਲ ਵਾਲੇ ਇਸਨਾਨ ਕੁੰਡ ਵਿਚ ਨਹਾ-ਧੋਆ ਕੇ ਜੈਨਬ ਖਾਤੂਨ ਉਸਦਾ ਸ਼ਿਗਾਰ ਕਰਦੀ ਹੈ ਤੇ ਮਹਾਰਾਜੇ ਦੇ ਸੌਣ ਕਖਸ਼ ਵਿਚ ਛੱਡ ਆਉਂਦੀ ਹੈ। ਮਲ੍ਹਾਰ ਸੇਜ਼ 'ਤੇ ਸੱਜਰੇ ਗੁਲਾਬ ਅਤੇ ਚਮੇਲੀ ਦੇ ਫੁੱਲ ਬਿਖੇਰੇ ਜਾਂਦੇ ਹਨ।
ਮਹਾਰਾਜਾ ਕਮਰੇ ਵਿਚ ਦਾਖਲ ਹੁੰਦਾ ਹੈ ਤਾਂ ਗੁਲ ਬਾਨੋ ਗਹਿਣਿਆਂ ਨਾਲ ਲੱਧੀ ਸਜੀਧਜੀ ਪਲੰਘ 'ਤੇ ਬੈਠੀ ਹੁੰਦੀ ਹੈ। ਮਹਾਰਾਜੇ ਨੂੰ ਦੇਖ ਕੇ ਸਹਿਮੀ ਹੋਈ ਉਹ ਹੋਰ ਵੀ ਡਰ ਜਾਂਦੀ ਹੈ। ਜਦੋਂ ਮਹਾਰਾਜਾ ਉਸ ਕੋਲ ਜਾ ਕੇ ਖੰਘੂਰਾ ਮਾਰ ਕੇ ਬੈਠਦਾ ਹੈ ਤਾਂ ਉਹ ਹੋਰ ਵੀ ਖੌਫਜ਼ਦਾ ਹੋ ਜਾਂਦੀ ਹੈ। ਮਹਾਰਾਜਾ ਆਪਣੇ ਸਿਰਹਾਣੇ ਥੱਲੇ ਸੌ ਮੋਹਰਾਂ ਦੀ ਥੈਲੀ ਰੱਖ ਕੇ ਪਲੰਘ 'ਤੇ ਬੈਠ ਜਾਂਦਾ ਹੈ ਤੇ ਗੁਲ ਬਾਨੋ ਵੱਲ ਦੇਖਦਾ ਹੈ। ਖਾਸੀ ਦੇਰ ਮਹਾਰਾਜੇ ਦੀ ਨਿਗਾਹ ਗੁਲ ਬਾਨੋ ਦੀ ਹੇਮ ਪਹਾੜ ਵਰਗੀ ਉਭਰਵੀਂ ਗੱਦਰ ਛਾਤੀ 'ਤੇ ਟਿਕੀ ਰਹਿੰਦੀ ਹੈ। ਹਲਕਾਉਂਦੀ ਜਿਹੀ ਜ਼ੁਬਾਨ ਨਾਲ ਉਹ ਮਹਾਰਾਜੇ ਨੰੂ 'ਸਲਾਮ' ਬੁਲਾਉਂਦੀ ਹੈ ਤੇ ਨੀਵੀਂ ਪਾ ਲੈਂਦੀ ਹੈ। ਮਹਾਰਾਜਾ ਇਕਦਮ ਠਠੰਬਰ ਕੇ ਆਪਣੇ ਆਪ ਨੂੰ ਸੰਭਾਲਦਾ ਹੈ ਤੇ ਗੁਲ ਬਾਨੋ ਦੀ ਠੋਡੀ ਥੱਲੇ ਆਪਣੇ ਹੱਥ ਦਾ ਆਸਰਾ ਦੇ ਕੇ ਜਦੋਂ ਉਸਦਾ ਚਿਹਰਾ ਤੱਕਦਾ ਹੈ ਤਾਂ ਆਪ ਮੁਹਾਰੇ ਮਹਾਰਾਜੇ ਦੇ ਮੂੰਹੋਂ ਨਿਕਲ ਜਾਂਦਾ ਹੈ, "ਆਫਰੀਨ ਆਫਰੀਨ… ਚੌਧਵੀਂ ਦਾ ਚੰਦ ਨਹੀਂ, ਤੂੰ ਤਾਂ ਨਿਰਾ ਆਫਤਾਬ ਹੈ ਆਫਤਾਬ।"
ਗੁਲ ਬਾਨੋ ਅੱਖਾਂ ਬੰਦ ਕਰ ਲੈਂਦੀ ਹੈ। ਮਹਾਰਾਜਾ ਗੁਲ ਬਾਨੋ ਦੇ ਕੋਲ ਨੂੰ ਖਿਸਕ ਕੇ ਆਪਣੀ ਅੱਖ ਮੁੰਦਦਾ ਹੈ ਤੇ ਨੱਕ ਰਾਹੀਂ ਅੰਦਰ ਨੂੰ ਸਾਹ ਖਿੱਚਦਾ ਹੈ। ਗੁਲ ਬਾਨੋ ਦੇ ਪਿੰਡੇ ਦੀ ਮਹਿਕ ਮਹਾਰਾਜੇ ਦੇ ਨੱਕ ਰਾਹੀਂ ਹੁੰਦੀ ਪਹਿਲਾਂ ਤਾਂ ਉਸਦੇ ਦਿਮਾਗ ਨੂੰ ਚੜ੍ਹਦੀ ਹੈ। ਫਿਰ ਉਸ ਦੇ ਸ਼ਰੀਰ ਵਿਚਲੇ ਖੂਨ ਵਿਚ ਰਲ ਕੇ ਪੈਰਾਂ ਦੀਆਂ ਤਲੀਆਂ ਤੱਕ ਪਹੁੰਚ ਜਾਂਦੀ ਹੈ।ਮਹਾਰਾਜੇ ਨੂੰ ਇਉਂ ਸਰੂਰ ਚੜ੍ਹਦਾ ਹੈ ਜਿਵੇਂ ਉਸਨੇ ਅਫਗਾਨੀ ਕਬੀਲਿਆਂ ਦੀ ਬਣਾਈ ਸ਼ਰਾਬ ਜ਼ੁਮਰਮਾ ਪੀ ਲਈ ਹੁੰਦੀ ਹੈ।
ਮਹਾਰਾਜਾ ਗੁਲ ਬਾਨੋ ਦੇ ਕੰਬਦੇ ਬੁੱਲ੍ਹਾਂ ਨੂੰ ਨੀਝ ਨਾਲ ਤੱਕਣ ਬਾਅਦ ਉਹਨਾਂ ਉੱਤੇ ਸੱਜੇ ਪਾਸਿਉਂ ਸ਼ੁਰੂ ਕਰ ਕੇ ਖੱਬੇ ਪਾਸੇ ਵੱਲ ਨੂੰ ਆਹੀਸਤਾ ਆਹੀਸਤਾ ਉਂਗਲ ਫੇਰਨੀ ਸ਼ੁਰੂ ਕਰ ਦਿੰਦਾ ਹੈ। ਮਹਾਰਾਜੇ ਦੀ ਉਂਗਲ ਦੇ ਸਪਰਸ਼ ਨਾਲ ਗੁਲ ਬਾਨੋਂ ਦੇ ਹੋਂਠ ਹੋਰ ਵੀ ਜ਼ਿਆਦਾ ਥਿਰਕਣ ਲੱਗ ਜਾਂਦੇ ਹਨ। ਜਦੋਂ ਮਹਾਰਾਜੇ ਦੀ ਉਂਗਲ ਗੁਲ ਬਾਨੋ ਦੇ ਲਬ੍ਹਾਂ ਦੇ ਦੂਜੇ ਕਿਨਾਰੇ ਤੱਕ ਪਹੁੰਚ ਜਾਂਦੀ ਹੈ ਤਾਂ ਮਹਾਰਾਜਾ ਗੁਲ ਬਾਨੋਂ ਦੀ ਖੱਬੀ ਰੁਖਸਾਰ ਉੱਤੇ ਆਪਣਾ ਹੱਥ ਟਿਕਾ ਲੈਂਦਾ ਹੈ ਤੇ ਗੁਲ ਬਾਨੋ ਦੇ ਕਰੀਬ ਹੋ ਕੇ ਉਸਦੀ ਸੁਨਿਹਰੀ ਨੱਥ ਨੱਕ ਵਿਚੋਂ ਉਤਾਰ ਦਿੰਦਾ ਹੈ।ਫਿਰ ਮਹਾਰਾਜਾ ਗੁਲ ਬਾਨੋ ਦਾ ਮੁੱਖ ਆਪਣੇ ਦੋਨਾਂ ਹੱਥਾਂ ਵਿਚਕਾਰ ਲੈਂਦਾ ਹੈ ਤੇ ਉਸਦੇ ਜ਼ੁਬੰਸ਼ ਕਰਦੇ ਹੋਠਾਂ ਵੱਲ ਆਪਣੇ ਬੁੱਲ੍ਹ ਵਧਾਉਂਦਾ ਹੋਇਆ ਕਹਿੰਦਾ ਹੈ, "ਸਹੁੰ ਗੁਰੂ ਦੀ ਵਹਿਲੇ ਬੈਠ ਕੇ ਬਣਾਇਆ ਹੈ ਰੱਬ ਨੇ ਤੈਨੂੰ। ਐਸਾ ਹੁਸੀਨ ਮੁੱਖੜਾ ਮੈਂ ਜ਼ਿੰਦਗੀ ਵਿਚ ਪਹਿਲਾਂ ਕਦੇ ਨਹੀਂ ਦੇਖਿਆ। ਕੀ ਖਾਹ ਕੇ ਜੰਮਦੀਆਂ ਤੁਹਾਡੀਆਂ ਮਾਵਾਂ ਤੁਹਾਨੂੰ?"
ਐਨਾ ਸੁਣਦਿਆਂ ਹੀ ਗੁਲ ਬਾਨੋ ਦੀਆਂ ਅੱਖਾਂ ਵਿਚੋਂ ਪਰਲ ਪਰਲ ਹੰਝੂ ਵਗਣ ਲੱਗ ਪੈਂਦੇ ਹਨ। ਮਹਾਰਾਜੇ ਦਾ ਆਸ਼ਕਾਨਾ ਅੰਦਾਜ਼ ਇਕਦਮ ਬਦਲ ਕੇ ਗੰਭੀਰ ਹੋ ਜਾਂਦਾ ਹੈ।
"ਕੀ ਗੱਲ ਹੋਈ?"
ਗੁਲ ਬਾਨੋ ਬੋਲਣ ਦੀ ਬਜਾਏ ਜ਼ਾਰੋਜ਼ਾਰ ਰੋਣਾ ਸ਼ੁਰੂ ਕਰ ਦਿੰਦੀ ਹੈ।
"ਰੋ ਕਿਉਂ ਰਹੀ ਹੈਂ? ਮੈਂ ਕੀ ਤੇਰੇ ਡਾਂਗ-ਸੋਟਾ ਮਾਰਿਐ ਜਾਂ ਭੰਗੀਆਂ ਦੀ ਤੋਪ (ਜ਼ਮਜ਼ਮਾ) ਚਲਾ ਦਿੱਤੀ ਹੈ?"
"ਬਾਦਸ਼ਾਹ ਸਲਾਮਤ, ਮੈਂ ਆਪਣੇ ਮਾਂ-ਬਾਪ ਨੂੰ ਨਹੀਂ ਦੇਖਿਆ। ਤੁਸੀਂ ਮਾਂ ਦਾ ਚੇਤਾ ਕਰਵਾਇਐ ਤਾਂ ਮੈਥੋਂ ਆਪਣੇ ਹੰਝੂ ਰੋਕ ਨਹੀਂ ਹੋਏ।"
"ਓ ਅੱਛਾ ਇਹ ਗੱਲ ਹੈ। ਮਾਫ ਕਰੀਂ ਮੈਨੂੰ ਯਾਦ ਨਹੀਂ ਸੀ ਰਿਹਾ। ਇਕ ਤਰ੍ਹਾਂ ਨਾਲ ਮੈਂ ਵੀ ਤੇਰੇ ਵਰਗਾ ਬਦਕਿਸਮਤ ਹੀ ਹਾਂ। ਅਜੇ ਬਹੁਤ ਛੋਟਾ ਸੀ ਕਿ ਮੇਰੇ ਬਾਪ ਦਾ ਅਕਾਲ ਚਲਾਣਾ ਹੋ ਗਿਆ। ਮੈਂ ਵੀ ਬਾਪ ਦੇ ਲਾਡ ਪਿਆਰ ਤੋਂ ਮਹਿਰੂਮ ਰਿਹਾ ਹਾਂ। ਮੇਰੀ ਮਾਤਾ ਦਾ ਸਾਥ ਵੀ ਮੇਰੇ ਨਾਲ ਬਹੁਤਾ ਚਿਰ ਨਹੀਂ ਰਿਹਾ। ਮੈਂ ਸਮਝ ਸਕਦਾ ਹਾਂ ਤੇਰੇ ਦੁੱਖ ਨੂੰ। ਬਸ ਰੱਬ ਦਾ ਭਾਣਾ ਮੰਨ ਕੇ ਸਭਰ ਕਰਨ ਸਿਵਾਏ ਇਨਸਾਨ ਹੋਰ ਕੁਝ ਨਹੀਂ ਕਰ ਸਕਦਾ। ਮਰਨਾ ਸੱਚ ਤੇ ਜੰਮਣਾ ਝੂਠਾ ਦੇ ਮਹਾਵਾਕ ਅਨੁਸਾਰ ਜੋ ਜੀਅ ਆਇਆ ਹੈ, ਉਸਨੇ ਇਕ ਦਿਨ ਤਾਂ ਇਸ ਨਾਸਵਾਨ ਸੰਸਾਰ ਵਿਚੋਂ ਜਾਣਾ ਹੈ। ਪਰ ਤੂੰ ਰੋ ਨਾ। ਰੋਣ ਨਾਲ ਕੁਝ ਨਹੀਂ ਬਣਦਾ। ਹੁਣ ਉਹ ਵਾਪਿਸ ਥੋੜ੍ਹਾ ਆਉਣ ਲੱਗੇ ਨੇ।" ਮਹਾਰਾਜਾ ਗੁਲ ਬਾਨੋ ਦੀਆਂ ਅੱਖਾਂ ਪੂੰਝਣ ਲੱਗ ਪੈਂਦਾ ਹੈ।
ਕੁਝ ਦੇਰ ਸੀਸਕੀਆਂ ਭਰ ਕੇ ਗੁਲ ਬਾਨੋ ਚੁੱਪ ਕਰ ਜਾਂਦੀ ਹੈ। ਮਹਾਰਾਜਾ ਮਾਹੌਲ ਨੂੰ ਬਦਲਣ ਲਈ ਸੁਆਲ ਕਰਦਾ ਹੈ, "ਕੁਝ ਆਪਣੇ ਬਾਰੇ ਦੱਸ। ਮੈਂ ਤੇਰੀ ਬੀਤੀ ਜ਼ਿੰਦਗੀ ਬਾਰੇ ਜਾਨਣਾ ਚਾਹੁੰਦਾ ਹਾਂ?""ਦੱਸਣ ਨੂੰ ਹੈ ਹੀ ਕੀ? ਮੇਰੇ ਮਾਂ ਬਾਪ ਕੌਣ ਸਨ, ਕੌਣ ਨਹੀਂ। ਮੈਂ ਨਹੀਂ ਜਾਣਦੀ। ਕਬੀਲੇ ਵਾਲਿਆਂ ਤੋਂ ਸੁਣਿਆ ਸੀ ਕਿ ਮੈਂ ਛੇ ਸੱਤ ਮਹੀਨੇ ਦੀ ਸੀ ਜਦ ਜ਼ਬਾਰ ਖਾਨ ਨੂੰ ਮੈਂ ਮਿਲੀ ਸੀ। ਉਸਨੇ ਮੈਨੂੰ ਸਕੇ ਬਾਪ ਨਾਲੋਂ ਵੀ ਵੱਧ ਪਿਆਰ ਦਿੱਤਾ।ਹਾਂ ਮਤਰੇਈਆਂ ਮਾਵਾਂ ਦੀ ਬਦਸਲੂਕੀ ਮੈਂ ਜ਼ਰੂਰ ਬਰਦਾਸ਼ਤ ਕਰਦੀ ਆਈ ਹਾਂ। ਬਸ ਕਬੀਲੇ ਵਾਲਿਆਂ ਨਾਲ ਹੀ ਰਹਿ ਕੇ ਪਲੀ ਤੇ ਵੱਡੀ ਹੋਈ। ਤੇ…।"
"ਹੂੰਂਅ… ਤੇ ਕੀ?" ਮਹਾਰਾਜਾ ਕੋਲ ਪਏ ਸ਼ਰਾਬ ਦੇ ਪਿਆਲੇ ਨੂੰ ਮੂੰਹ ਲਾਉਂਦਾ ਹੋਇਆ ਬੋਲਦਾ ਹੈ।
"ਤੇ ਹੁਣ ਤੁਸੀਂ ਚੁੱਕ ਲਿਆਏ ਹੋ। ਅਜੇ ਪਤਾ ਨਹੀਂ ਕਿਸਮਤ ਨੇ ਮੈਨੂੰ ਕੀ ਕੀ ਰੰਗ ਵਿਖਾਉਣੇ ਹਨ।"
"ਗੁਲ ਬਾਨੋ ਗ੍ਰੰਥਾਂ ਵਿਚ ਲਿਖਿਆ ਹੈ ਕਿ ਬੀਤੇ 'ਤੇ ਪਛਤਾਉਣਾ, ਅੱਜ ਨੂੰ ਸਾਂਭਣਾ ਨਾ ਤੇ ਆਉਣ ਵਾਲੇ ਦੀ ਚਿੰਤਾ ਕਰਨੀ ਮੂਰਖਤਾ ਹੈ। ਇਥੇ ਤੈਨੂੰ ਕੋਈ ਦੁੱਖ ਤਕਲੀਫ ਨਹੀਂ ਮਿਲੇਗੀ। ਮੈਂ ਤੇਰੇ ਹਰ ਸੁੱਖ-ਸੁਵਿਦਾ ਦਾ ਖਿਆਲ ਰੱਖਾਂਗਾ। ਜ਼ਰਾ ਸੋਚ ਕਬੀਲੇ ਵਿਚ ਕਿਹੜਾ ਤੇਰੀ ਮਰਜ਼ੀ ਨਾਲ ਤੇਰਾ ਵਿਆਹ ਹੋਣਾ ਸੀ? ਉਥੇ ਵੀ ਤੂੰ ਉਸੇ ਦੀ ਬਣਨਾ ਸੀ ਜਿਸ ਨੇ ਤੈਨੂੰ ਚੁੱਕਣਾ ਸੀ ਤੇ ਸਮਝ ਲੈ ਉਕਾਬਪੰਜੇ ਦੀ ਰਸਮ ਵਿਚ ਸ਼ੇਰੇ ਪੰਜਾਬ ਰਣਜੀਤ ਸਿੰਘ ਵੀ ਸ਼ਾਮਿਲ ਸੀ। ਆਪਣੀ ਕਿਸਮਤ ਇਨਸਾਨ ਆਪ ਲਿਖਦਾ ਹੁੰਦਾ ਹੈ। ਜੇ ਤੈਨੂੰ ਮੈਂ ਆਪਣੇ ਬਾਰੇ ਗੱਲਾਂ ਦੱਸਣ ਲੱਗ ਜਾਵਾਂ ਤਾਂ ਤੂੰ ਹੈਰਾਨ ਰਹਿ ਜਾਵੇਗੀ ਕਿ ਮੇਰੇ ਨਾਲ ਕਿਸਮਤ ਕਿੰਨੇ ਧੱਕੇ ਕਰਦੀ ਆਈ ਹੈ। ਪਹਿਲਾਂ ਪਿਉਂ ਦੀ ਮੌਤ… ਫਿਰ ਚੇਚਕ ਦੀ ਬਿਮਾਰੀ… ਜਿਸ ਨੇ ਨਾ ਸਿਰਫ ਮੇਰਾ ਚਿਹਰਾ ਹੀ ਖਰਾਬ ਕੀਤਾ ਬਲਕਿ ਮੇਰੀ ਇਕ ਅੱਖ ਵੀ ਸਦਾ ਲਈ ਖੋਹ ਲਿੱਤੀ। ਪਰ ਮੈਂ ਪਰਵਾਹ ਨਹੀਂ ਮੰਨੀ। ਜੇ ਰੱਬ ਦੂਜੀ ਵੀ ਖੋਹ ਲੈਂਦਾ ਤਾਂ ਮੈਂ ਕੀ ਕਰਦਾ? ਮੈਂ ਇਸੇ ਇਕ ਅੱਖ ਤੋਂ ਦੋ ਅੱਖਾਂ ਜਿੰਨਾ ਕੰਮ ਲੈਂਦਾ ਹਾਂ। ਜਿਸ ਚੀਜ਼ ਉੱਤੇ ਮੇਰੀ ਇਹ ਅੱਖ ਟਿਕ ਜਾਵੇ ਮੈਂ ਉਸਨੂੰ ਹਾਸਿਲ ਕਰਕੇ ਛੱਡਦਾ ਹਾਂ। ਮਿਸਾਲ ਦੇ ਤੌਰ 'ਤੇ ਮੇਰੇ ਲੈਲਾ ਘੋੜੇ ਦੀ ਹੀ ਗੱਲ ਕਰ ਲੈ।ਪੂਰਾ 60 ਲੱਖ ਰੁਪਈਆਂ ਤੇ 12,000 ਸੈਨੀਕਾਂ ਦੀਆਂ ਜਾਨ ਵਾਰੀਆਂ ਤੇ ਆਪਣੇ ਪੁੱਤਰ ਸ਼ੇਰ ਸਿੰਘ ਅਤੇ ਨਪੋਲੀਅਨ ਬੋਨਾਪਾਰਟ ਲਈ ਜੰਗਾਂ ਲੜ੍ਹ ਚੁੱਕੇ ਪੈਦਲ ਸੈਨਾ ਦੇ ਪਿਆਰੇ ਫਰਾਂਸੀਸੀ ਜਰਨੈਲ ਜ਼ੀਨ ਬੈਪਟੀਸਟੇ ਵੈਂਟਿਉਰਾ (1794 -1858) ਦੀ ਜ਼ਿੰਦਗੀ ਦਾਅ 'ਤੇ ਲਾਈ, ਪਰ ਮੈਂ ਸੁਲਤਾਨ ਮੁਹੰਮਦ ਤੋਂ ਘੋੜਾ ਪ੍ਰਾਪਤ ਕਰਕੇ ਹੀ ਛੱਡਿਆ। ਪੂਰਾ ਸੈਂਤੀ ਲੱਖ ਖਰਚਿਆ ਹੈ ਮੈਂ ਉਸਦੇ ਦੁਸ਼ਾਲੇ ਅਤੇ ਜੜਾਉ ਸਾਜ਼ 'ਤੇ… ਜਦੋਂ ਲੈਲਾ 'ਤੇ ਸਵਾਰ ਹੋ ਕੇ ਜਾਂਦਾ ਹਾਂ ਤਾਂ ਅਗਲਾ ਦੂਰੋਂ ਦੇਖ ਕੇ ਕਹਿੰਦਾ ਹੈ, ਔਹ ਦੇਖੋ ਸ਼ੁਕਰਚੱਕੀਏ ਬੁੱਧ ਸਿੰਘ ਦਾ ਪੜਪੋਤਾ ਜਾਂਦੈ…।"
ਗੁਲ ਬਾਨੋ ਕੋਈ ਹੁੰਗਾਰਾ ਨਹੀਂ ਭਰਦੀ ਜਿਵੇਂ ਉਸ ਨੂੰ ਸੁਣਿਆ ਹੀ ਨਹੀਂ ਹੁੰਦਾ।ਮਹਾਰਾਜਾ ਆਪ ਮੁਹਾਰੇ ਹੀ ਬੋਲਣਾ ਜਾਰੀ ਰੱਖਦਾ ਹੈ, "ਇਸ ਲਾਹੌਰ ਦੇ ਕਿਲ੍ਹੇ ਨੂੰ ਹੀ ਦੇਖ ਇਕ ਵਾਰ ਇਥੋਂ ਗੁਜ਼ਰਦਿਆਂ ਮੇਰੀ ਅੱਖ ਏਸ ਕਿਲ੍ਹੇ 'ਤੇ ਪੈ ਗਈ। ਮੈਂ ਉਸੇ ਵਕਤ ਮਨ ਵਿਚ ਧਾਰ ਲਈ ਕੇ ਇਹ ਕਿਲ੍ਹਾ ਫਤਹਿ ਕਰਨਾ ਹੈ।ਮੈਂ ਉਸੇ ਦਿਨ ਆਪਣੇ ਇਤਬਾਰੀ ਕਾਜ਼ੀ ਅਬਦੁਲ ਰਹਿਮਾਨ ਨੂੰ ਸਾਰਾ ਜਾਇਜ਼ਾ ਲੈਣ ਲਈ ਲਾਹੌਰ ਭੇਜ ਦਿੱਤਾ। ਸ਼ਾਹ ਸ਼ੁਜਾਹ ਦੇ ਵਾਪਿਸ ਜਾਣ ਬਾਅਦ ਲਾਹੌਰ 'ਤੇ ਭੰਗੀਆਂ ਨੇ ਕਬਜ਼ਾ ਕਰ ਲਿਆ ਸੀ। ਭੰਗੀ ਮਿਸਲ ਦੇ ਤਿੰਨੇ ਸਰਦਾਰ, ਸਾਹਿਬ ਸਿੰਘ, ਚੇਤ ਸਿੰਘ ਤੇ ਮੋਹਰ ਸਿੰਘ ਆਪਸ ਵਿਚ ਲੜਦੇ ਰਹਿੰਦੇ ਸੀ। ਜਦੋਂ ਮੈਨੂੰ ਕਾਜ਼ੀ ਰਹਿਮਾਨ ਨੇ ਆ ਕੇ ਦੱਸਿਆ ਤਾਂ ਮੈਂ ਸਮਝ ਗਿਆ ਬਈ ਹੁਣ ਗੱਲ ਬਣ ਜਾਣੀ ਹੈ।ਉਸ ਤੋਂ ਵਧੀਆ ਗੱਲ ਹੋਈ ਕਿ ਕਸੂਰ ਦਾ ਨਵਾਬ ਨਿਜ਼ਾਮ ਦੀਨ ਵੀ ਲਾਹੌਰ 'ਤੇ ਕਬਜ਼ਾ ਕਰਨ ਨੂੰ ਫਿਰਦਾ ਸੀ। ਲਾਹੌਰ ਦੀ ਪਰਜਾ ਪਹਿਲਾ ਅਫਗਾਨੀਆਂ ਤੋਂ ਸਤੀ ਹੋਈ ਸੀ। ਫਿਰ ਭੰਗੀਆਂ ਤੋਂ ਤੰਗ ਆ ਗਈ। ਉਤੋਂ ਉਹਨਾਂ ਨੂੰ ਨਿਜ਼ਾਮ ਦੀਨ ਦਾ ਡਰ ਸੀ। ਉਹ ਖੁਦ ਚਾਹੁੰਦੇ ਸਨ ਕਿ ਲਾਹੌਰ ਉੱਤੇ ਮੈਂ ਕਬਜ਼ਾ ਕਰ ਲਵਾ। ਇਸ ਕੰਮ ਲਈ ਮੈਂ ਸ਼ਹਿਰ ਦੇ ਹਿੰਦੂ, ਸਿੱਖ ਅਤੇ ਮੁਸਲਮਾਨ ਮੁਹਤਬਰ ਬੰਦੇ ਹਕੀਮ ਹਾਕਮ ਰਾਇ, ਮੀਆਂ ਮੁਹਕਮ ਦੀਨ, ਮੀਆਂ ਮੁਹੰਮਦ ਬਾਕਰ, ਮੀਆਂ ਮੁਹੰਮਦ ਤਾਹਿਰ, ਮੀਆਂ ਆਸ਼ਕ ਮੁਹੰਮਦ, ਭਾਈ ਗੁਰਬਖਸ਼ ਸਿੰਘ ਹੋਰਾਂ ਨੂੰ ਗੰਢ ਲਿਆ। ਫੇਰ ਮੈਂ ਆਪਣੀ ਸੱਸ ਸਦਾ ਕੌਰ (1762–1832) ਨੂੰ ਫੌਜ ਸਮੇਤ ਬਟਾਲਿਓ ਲਿਆਂਦਾ ਤੇ ਅਸੀਂ ਪੰਚੀ ਹਜ਼ਾਰ ਫੌਜ ਇਕੱਠੀ ਕਰਕੇ ਲਾਹੌਰ ਨੇੜੇ ਵਜ਼ੀਰ ਖਾਂ ਦੇ ਬਾਗ ਵਿਚ ਆ ਡੇਰਾ ਲਾਇਆ। ਫੌਜ ਨੂੰ ਮੇਰੀ ਸੱਸ ਨੇ ਦੋ ਭਾਗਾਂ ਵਿਚ ਵੰਡ ਦਿੱਤਾ। ਇਕ ਦੀ ਕਮਾਨ ਮੈਂ ਸੰਭਾਲੀ ਤੇ ਇਕ ਦੀ ਮੇਰੀ ਸੱਸ ਨੇ। ਮੈਂ ਛੋਟੀ ਜਿਹੀ ਟੁਕੜੀ ਲੈ ਕੇ ਲਾਹੌਰੀ ਦਰਵਾਜ਼ੇ ਵੱਲ ਨੂੰ ਹੋ ਗਿਆ ਤੇ ਮੇਰੀ ਸੱਸ ਬਾਕੀ ਫੌਜ ਲੈ ਕੇ ਦਿੱਲੀ ਦਰਵਾਜ਼ੇ ਵੱਲ ਨੂੰ ਹੋ ਗਈ। ਬਾਕੀ ਫੌਜ ਦੂਜੇ ਦਸ ਦਰਵਾਜਿਆਂ (ਅਕਬਰੀ, ਮੋਚੀ, ਭੱਟੀ, ਟਕਸਾਲੀ, ਕਸ਼ਮੀਰੀ, ਸ਼ੇਰਾਂ ਵਾਲਾ, ਮਸਤੀ, ਰੌਸਨਾਈ, ਯੱਕੀ, ਖਿਲਜ਼ੀ) ਵੱਲ ਖਿੰਡਾ ਕੇ ਅਸੀਂ ਹੱਲਾ ਬੋਲ ਦਿੱਤਾ। ਸਾਹਿਬ ਸਿੰਘ ਤੇ ਮੋਹਰ ਸਿੰਘ ਤਾਂ ਭੱਜ ਗਏ। ਚੇਤ ਸਿੰਘ ਕਿਲ੍ਹੇ ਵਿਚ ਲੁੱਕ ਗਿਆ। ਮੀਆਂ ਮੁਹਕਮ ਦੀਨ ਦੇ ਇਸ਼ਾਰੇ ਉੱਤੇ ਦਰਵਾਜ਼ੇ ਖੁੱਲ੍ਹੇ ਤੇ ਅਸੀਂ ਲਾਹੌਰ 'ਤੇ ਕਬਜ਼ਾ ਕਰ ਲਿਆ।"
ਮਹਾਰਾਜੇ ਦੀਆਂ ਗੱਲਾਂ ਸੁਣ ਕੇ ਗੁਲ ਬਾਨੋ ਦੀ ਉਤਸੁਕਤਾ ਵੀ ਜਾਗ ਪਈ, "ਹੋਰ ਤੁਹਾਡੀ ਅੱਖ ਕਿਸ ਕਿਸ ਚੀਜ਼ 'ਤੇ ਟਿਕੀ?"
"ਮੇਰਾ 'ਗਣੇਸ਼ਮੁਖੀ' ਹਾਥੀ ਦੇਖਿਐ ਤੂੰ? ਜਦੋਂ ਮੇਰੀ ਅੱਖ ਇਹਦੇ 'ਤੇ ਟਿਕੀ ਮੈਨੂੰ ਜੰਮੂ ਦੇ ਰਾਜੇ 'ਤੇ ਚੜ੍ਹਾਈ ਕਰਨੀ ਪਈ।ਮੈਂ ਵੀ ਕਿਹਾ ਮੈਂ ਨੌਧ ਸਿੰਘ ਦਾ ਪੜੋਤਾ ਨਹੀਂ ਜੇ ਇਸ ਹਾਥੀ ਦੀ ਸਵਾਰੀ ਨਾ ਕੀਤੀ। ਮੈਂ ਮੀਰੋਵਾਲ, ਨਾਰੋਵਾਲ, ਸਿਆਲਕੋਟ, ਦਿਲਾਵਰਗੜ੍ਹ ਵੀ ਇਸ ਹਾਥੀ ਨੂੰ ਪਾਉਣ ਲਈ ਜਿੱਤੇ।" ਆਪਣੀ ਵਡਿਆਈਆਂ ਦੇ ਕਿੱਸੇ ਸੁਣਾਉਂਦੇ ਰਣਜੀਤ ਸਿੰਘ ਨੂੰ ਜਦੋਂ ਅਹਿਸਾਸ ਹੋਇਆ ਕਿ ਉਹ ਇਕੱਲਾ ਹੀ ਬੋਲੀ ਜਾ ਰਿਹਾ ਹੈ ਤੇ ਗੁਲ ਬਾਨੋ ਦਾ ਧਿਆਨ ਕਿਧਰੇ ਹੋਰ ਹੈ ਤਾਂ ਉਸ ਨੇ ਗੁਲ ਬਾਨੋ ਦਾ ਮੋਢਾ ਫੜ੍ਹ ਕੇ ਝੰਜੋੜਿਆ, "ਤੂੰ ਸੁਣ ਰਹੀ ਹੈ ਨਾ ਕਿ ਮੈਂ ਇਕੱਲਾ ਹੀ ਬੋਲੀ ਜਾ ਰਿਹਾ ਹਾਂ?"
"ਬਾਦਸ਼ਾਹ ਸਲਾਮਤ! ਮੈਂ ਸੋਚ ਰਹੀ ਸੀ ਕਿ ਅਜੇ ਤਾਂ ਤੁਹਾਡੀ ਇਕੋ ਅੱਖ ਹੈ ਜੋ ਐਨੇ ਪੁਆੜੇ ਪਾਈ ਜਾ ਰਹੀ ਹੈ। ਜੇ ਦੋ ਹੁੰਦੀਆਂ ਫੇਰ ਤੁਸੀਂ ਕੀ ਕਰਦੇ?""ਫੇਰ ਮੈਂ ਇਕ ਅੱਖ ਤੇਰੇ ਹੁਸਨ ਨੂੰ ਦੇਖਣ ਲਈ ਰੱਖ ਲੈਂਦਾ ਤੇ ਦੂਜੀ ਬਾਕੀ ਦੁਨੀਆਂ ਲਈ।"
ਮਹਾਰਾਜੇ ਦੀ ਹਾਜ਼ਰ ਜ਼ੁਆਬੀ ਸੁਣ ਕੇ ਗੁਲ ਬਾਨੋ ਖਿੜਖਿੜਾ ਕੇ ਹੱਸ ਪਈ। ਗੁਲ ਬਾਨੋ ਨੂੰ ਹੱਸਦੀ ਦੇਖ ਕੇ ਮਹਾਰਾਜੇ ਦੇ ਵੀ ਕੁਤਕੁਤਾੜੀਆਂ ਨਿਕਲਣ ਲੱਗ ਪਈਆਂ ਤੇ ਉਹ ਵੀ ਮੁਸਕੁਰਾਏ ਬਿਨਾ ਰਹਿ ਨਾ ਸਕਿਆ।ਮਹਾਰਾਜੇ ਨੇ ਵਧੀਆ ਮੌਕਾ ਤਾੜ ਕੇ ਗੁਲ ਬਾਨੋ ਨੂੰ ਜੱਫੀ ਪਾ ਲਈ। ਗੁਲ ਬਾਨੋ ਨੇ ਵੀ ਢਿੱਲੇ ਜਿਹੇ ਹੱਥ ਮਹਾਰਾਜੇ ਦੇ ਸ਼ਰੀਰ ਦੁਆਲੇ ਵਗਲ ਦਿੱਤੇ। ਮਹਾਰਾਜੇ ਦੇ ਸ਼ਰੀਰ ਵਿਚ ਝਰਨਾਹਟ ਜਿਹੀ ਫਿਰ ਗਈ।
"ਗੁਲ ਇਕ ਵਾਰੀ ਜ਼ੋਰ ਦੀ ਘੁੱਟ ਮੈਨੂੰ ਆਪਣੀਆਂ ਬਾਹਾਂ ਦੇ ਵਿਚ।" ਮਹਾਰਾਜੇ ਨੂੰ ਸੁਆਦ ਜਿਹਾ ਆਉਣ ਲੱਗਿਆ।
ਗੁਲ ਬਾਨੋ ਨੇ ਹਲਕਾ ਜਿਹਾ ਮਹਾਰਾਜੇ ਦਾ ਸ਼ਰਰਿ ਕਸਿਆ।
"ਨਹੀਂ ਯਾਰ ਗੱਲ ਨ੍ਹੀਂ ਬਣੀ। ਚੱਜ ਨਾਲ ਘੁੱਟ। ਪਠਾਣੀਆਂ ਤਾਂ ਜੱਫੀ ਵਿਚ ਘੁੱਟ ਕੇ ਬੰਦਾ ਮਾਰ ਦੰਦੀਆਂ ਹੁੰਦੀਆਂ। ਐਨਾ ਜ਼ੋਰ ਵੀ ਨਹੀਂ ਤੇਰੇ 'ਚ।"
ਗੁਲ ਬਾਨੋ ਨੇ ਇਸ ਵਾਰ ਆਪਣੀ ਦੇਹ ਦਾ ਪੂਰਾ ਤਾਣ ਲਾ ਕੇ ਮਹਾਰਾਜੇ ਨੂੰ ਆਪਣੀਆਂ ਬਾਹਾਂ ਵਿਚ ਨਪੀੜ ਲਿਆ। ਮਹਾਰਾਜੇ ਨੇ ਵੀ ਗੁਲ ਬਾਨੋ ਦੇ ਸ਼ਰੀਰ ਨੂੰ ਕਸਿਆ। ਮਹਾਰਾਜੇ ਨੂੰ ਇੰਝ ਪ੍ਰਤੀਤ ਹੋਇਆ ਜਿਵੇਂ ਬਿਨਾ ਲੜਿਆਂ ਉਸਨੇ ਸਾਰੇ ਅਫਗਾਨੀਸਤਾਨ ਉੱਤੇ ਕਬਜ਼ਾ ਕਰ ਲਿਆ ਹੁੰਦਾ ਹੈ।
ਮਹਾਰਾਜਾ ਗਲਵੱਕੜੀ ਢਿੱਲੀ ਕਰਕੇ ਗੁਲ ਬਾਨੋ ਨੂੰ ਚੁੰਮਦਾ-ਚੁੰਮਦਾ ਬਿਸਤਰੇ 'ਤੇ ਲਿਟਾ ਲੈਂਦਾ ਹੈ ਤੇ ਉਸਦੇ ਅੰਗ ਵਸਤਰ ਦੀਆਂ ਤਣੀਆਂ ਖੋਲ੍ਹਣ ਲੱਗ ਜਾਂਦਾ ਹੈ। ਗੁਲ ਬਾਨੋ ਦੇ ਜਿਸਮ ਨੂੰ ਬੇਪਰਦਾ ਕਰਕੇ ਉਸਦੇ ਪੇਟ ਤੋਂ ਹੱਥ ਫੇਰਨਾ ਸ਼ੁਰੂ ਕਰਕੇ ਛਾਤੀ ਵੱਲ ਵੱਧਣ ਲੱਗਦਾ ਹੈ ਤੇ ਇਉਂ ਮਹਾਰਾਜਾ ਉਸ ਦੇ ਪੂਰੇ ਬਦਨ ਨੂੰ ਸਹਿਲਾਉਣ ਲੱਗ ਜਾਂਦਾ ਹੈ। ਫਿਰ ਉਹ ਗੁਲ ਬਾਨੋ ਨੂੰ ਸੱਜੇ ਡੌਲੇ ਤੋਂ ਫੜ੍ਹ ਕੇ ਪਾਸਾ ਦਿਵਾਉਂਦਾ ਹੋਇਆ ਪੇਟ ਭਾਰ ਲਿਟਾਉਂਦਿਆਂ ਕਹਿੰਦਾ ਹੈ, "ਮੈਂ ਸੁਣਿਆ ਹੈ ਪਠਾਣੀਆਂ ਦੀ ਢੂਹੀ ਬਹੁਤ ਸੋਹਣੀ ਹੁੰਦੀ ਹੈ।"
ਗੁਲ ਬਾਨੋ ਦੀ ਦਰਿਆਈ ਘੋੜੀ ਵਰਗੀ ਕਾਠੀ ਤੇ ਕਸ਼ਮੀਰੀ ਰਜਾਈ ਵਰਗੀ ਮਖਮਲੀ ਪਿੱਠ ਦੇਖ ਕੇ ਮਹਾਰਾਜੇ ਦੀਆਂ ਅੱਖਾਂ ਚੁੰਧਿਆ ਜਾਂਦੀਆਂ ਹਨ। ਉਹ ਗੁਲ ਬਾਨੋ ਦੀ ਕੰਡ ਉੱਤੇ ਹਲਕਾ ਹਲਕਾ ਤੇ ਹੌਲੀ ਹੌਲੀ ਇਉਂ ਹੱਥ ਫੇਰਦਾ ਹੈ ਜਿਵੇਂ ਸੁੱਕਣੇ ਪਾਏ ਦਾਣੇ ਖਿਲਾਰ ਰਿਹਾ ਹੋਵੇ। ਐਨਾ ਕਰਦਿਆਂ ਮਹਾਰਾਜੇ ਦੀ ਕਾਮੁਕਤਾ ਦਾ ਘੜਾ ਛਲਕਣ ਲੱਗ ਪੈਂਦਾ ਹੈ ਤੇ ਉਹ ਵੇਗ ਵਿਚ ਆ ਕੇ ਵਾਹੋਦਾਹੀ ਗੁਲ ਬਾਨੋ ਦੀ ਨੰਗੀ ਢੂਹੀ 'ਤੇ ਆਪਣੇ ਚੁੰਮਣਾਂ ਦੇ ਠੱਪੇ ਲਾਉਣ ਲੱਗ ਪੈਂਦਾ ਹੈ।ਜਦੋਂ ਗੁਲ ਬਾਨੋ ਵੀ ਆਨੰਦ ਨਾਲ ਉਂਗਲਾਉਣ ਲੱਗ ਜਾਂਦੀ ਹੈ ਤਾਂ ਉਸਨੂੰ ਸਿੱਧੀ ਕਰਕੇ ਰਣਜੀਤ ਸਿੰਘ ਮੁੱਠਭੇੜ ਆਰੰਭ ਦਿੰਦਾ ਹੈ।…
ਅਗਲੇ ਦਿਨ ਸੂਰਜ ਜਦੋਂ ਸਿਖਰ ਅਸਮਾਨ 'ਤੇ ਹੁੰਦਾ ਹੈ ਤਾਂ ਮਹਾਰਾਜਾ ਉੱਠ ਕੇ ਆਪਣੇ ਕੱਪੜੇ ਪਹਿਨਦਾ ਹੈ ਤੇ ਆਦਮ ਕੱਦ ਸ਼ੀਸ਼ੇ ਮੂਹਰੇ ਖੜ੍ਹ ਕੇ ਆਪਣੀ ਦਾਹੜੀ ਵਿਚ ਕੰਘਾ ਕਰਦਾ ਹੋਇਆ ਜਦੋਂ ਆਪਣੇ ਚਿਹਰੇ ਨੂੰ ਨਿਹਾਰਦਾ ਹੈ ਤਾਂ ਉਸ ਨੂੰ ਇਉਂ ਜਾਪਦਾ ਹੈ ਜਿਵੇਂ ਉਸ ਦੇ ਮੁੱਖ ਤੋਂ ਚੇਚਕ ਦੇ ਦਾਗ ਅਲੋਪ ਹੋ ਗਏ ਹੋਣ ਤੇ ਉਹ ਬਹੁਤ ਨਿੱਖਰ ਆਇਆ ਹੋਵੇ। ਉਸਨੂੰ ਲਾਲੀ ਦੀ ਭਾਅ ਮਾਰਦਾ ਆਪਣਾ ਚਿਹਰਾ ਦੇਖ ਕੇ ਯਕੀਨ ਹੀ ਨਹੀਂ ਆਉਂਦਾ ਕਿ ਇਹ ਪਹਿਲਾਂ ਵਾਲਾ ਰਣਜੀਤ ਸਿੰਘ ਹੀ ਹੈ। ਮਹਾਰਾਜਾ ਮੁੱਛਾਂ ਨੂੰ ਵਟੇ ਦੇ ਕੇ ਮਨ ਹੀ ਮਨ ਮੁਸਕਾਉਂਦਾ ਹੈ।
ਭਾਈ ਰਾਮ ਸਿੰਘ ਮਹਾਰਾਜੇ ਦੇ ਸਿਰਹਾਣੇ ਥੱਲਿਉਂ ਮੋਹਰਾਂ ਵਾਲੀ ਥੈਲੀ ਚੁੱਕ ਕੇ ਨਿੱਤਾਪ੍ਰਤੀ ਦੇ ਨਿਯਮ ਅਨੁਸਾਰ ਜਾ ਕੇ ਗਰੀਬਾਂ ਨੂੰ ਦਾਨ ਕਰ ਦਿੰਦਾ ਹੈ।
ਤਿਆਰ ਹੋ ਕੇ ਮਹਾਰਾਜਾ ਦਰਬਾਰ ਲਗਾ ਲੈਂਦਾ ਹੈ।ਅੱਲਾ ਦਿੱਤਾ ਦਰਬਾਰ ਵਿਚ ਆ ਹਾਜ਼ਰ ਹੁੰਦਾ ਹੈ ਤੇ ਮਹਾਰਾਜੇ ਨੂੰ ਸਿਜਦਾ ਕਰਦਾ ਹੈ, "ਨਸੀਰੀਆਂ ਉੱਤੇ ਜਿੱਤ ਮੁਬਾਰਕ ਹੋਵੇ ਮਹਾਰਾਜ। ਤੁਹਾਡੀ ਸਫੈਦ ਪਰੀ ਨੂੰ ਪ੍ਰਾਪਤ ਕਰਨ ਦੀ ਖਾਹਿਸ਼ ਪੂਰੀ ਹੋ ਗਈ।"
"ਤੇਰੀ ਮਦਦ ਨਾਲ ਹੀ ਇਹ ਸਭ ਸੰਭਵ ਹੋ ਸਕਿਆ ਹੈ। ਮੈਂ ਖੁਦਾ ਬਖਸ਼ ਨੂੰ ਕਹਿੰਦਾ ਹਾਂ। ਉਹ ਤੈਨੂੰ ਘੋੜਿਆਂ ਦੇ ਰਸਾਲੇ ਵਿਚ ਕਿਸੇ ਨਾ ਕਿਸੇ ਕੰਮ 'ਤੇ ਲਾ ਦੇਵੇਗਾ ਜਾਂ ਗੋਰਖਾ ਮਤਾਬਰ ਸਿੰਘ ਨੂੰ ਆਖਦਾਂ ਤੈਨੂੰ ਪਹਿਰੇਦਾਰ ਭਰਤੀ ਕਰ ਲੈਂਦਾ ਹੈ।"
"ਮਹਾਰਾਜ ਮੈਂ ਆਪ ਦਾ ਅਹਿਸਾਨ ਜ਼ਿੰਦਗੀ ਭਰ ਨਹੀਂ ਭੁੱਲਾਂਗਾ। ਹੁਣ ਤੁਸੀਂ ਮੇਰਾ ਤੇ ਗੁਲ ਬਾਨੋ ਦਾ ਜਲਦੀ ਨਾਲ ਨਿਕਾਹ ਕਰਵਾ ਦਿਉ। ਮੈਂ ਹਮੇਸ਼ਾਂ ਤੁਹਾਡਾ ਵਫਾਦਾਰ ਰਹਾਂਗਾ ਤੇ ਲੋੜ੍ਹ ਪੈਣ 'ਤੇ ਤੁਹਾਡੇ ਲਈ ਜਾਨ ਵੀ ਦੇ ਦਿਆਂਗਾ।"
"ਬਹੁਤ ਅੱਛਾ। ਸਮਝ ਲੈ ਤੇਰੀ ਜਾਨ ਅਸੀਂ ਲੈ ਲਈ।"
"ਜੀ ਮੈਂ ਸਮਝਿਆ ਨਹੀਂ।"
"ਗੁਲ ਬਾਨੋ ਹੁਣ ਲਾਹੌਰ ਸਰਕਾਰ ਦੇ ਹਰਮ ਵਿਚ ਰਹੇਗੀ। ਲਾਹੌਰ ਦਰਬਾਰ ਵਿਚ ਉਹ ਨੱਚਿਆ ਤੇ ਗਾਇਆ ਕਰੇਗੀ। ਬਿੱਲੋ, ਪਾਰੋ ਅਤੇ ਨਸਰੀਨ ਬਾਈ ਦੇ ਨਗਮੇ ਸੁਣ ਸੁਣ ਕੇ ਸਾਡੇ ਕੰਨ੍ਹ ਪੱਕ ਗਏ ਹਨ। ਤੂੰ ਗੁਲ ਬਾਨੋ ਨੂੰ ਇਹ ਸਮਝ ਕੇ ਭੁੱਲ ਜਾ ਕਿ ਉਸ ਨੂੰ ਉਕਾਬਪੰਜੇ ਦੀ ਖੇਡ ਵਿਚ ਤੇਰੇ ਚਚੇਰੇ ਭਰਾ ਨੇ ਨਹੀਂ, ਰਣਜੀਤ ਸਿੰਘ ਨੇ ਤੈਥੋਂ ਖੋਹਿਆ ਸੀ। ਤੇਰੀ ਨਿਕਾਹ ਲਈ ਕੋਈ ਹੋਰ ਤੀਵੀਂ ਲੱਭ ਦਿਆਂਗੇ। ਅਸੀਂ ਤੈਨੂੰ ਆਪਣੀ ਰਿਆਸਤ ਵਿਚ ਰਹਿਣ ਦੀ ਇਜ਼ਾਜਤ ਹੀ ਨਹੀਂ ਦਿੰਦੇ। ਤੈਨੂੰ ਨੌਕਰੀ ਅਤੇ ਰਿਹਾਇਸ਼ਗਾਹ ਵੀ ਮੁਹੱਈਆ ਕਰਵਾਉਂਦੇ ਹਾਂ।… ਚੱਲ ਤੂੰ ਵੀ ਕੀ ਯਾਦ ਰੱਖੇਂਗਾ ਮੈਂ ਮਿਸਰ ਬੇਲੀ ਰਾਮ ਨੂੰ ਕਹਿੰਦਾ ਹਾਂ ਕਿ ਤੈਨੂੰ ਕੋਈ ਯੋਗ ਚਾਕਰੀ ਦੇ ਦੇਵੇ। ਸਰਕਾਰੀ ਖਜ਼ਾਨੇ ਤੇ ਤੋਸ਼ੇਖਾਨੇ ਦੀ ਸਾਰੀ ਜ਼ਿੰਮੇਵਾਰੀ ਉਹਦੇ ਤੇ ਉਹਦੇ ਭਰਾਵਾਂ ਕੋਲ ਹੈ।" ਮਹਾਰਾਜਾ ਅੱਲਾ ਦਿੱਤਾ ਨੂੰ ਲਾਲਚ ਦੇ ਕੇ ਉਸ ਦਾ ਗੁਲ ਬਾਨੋ ਵੱਲੋਂ ਧਿਆਨ ਹਟਾਉਂਣ ਦੇ ਮੰਤਵ ਨਾਲ ਆਖਦਾ ਹੈ।
"ਪਰ ਤੁਸੀਂ ਤੇ ਮੇਰੇ ਨਾਲ ਵਾਅਦਾ ਕੀਤਾ ਸੀ ਕਿ…"
"ਵਾਅਦੇ ਕੀਤੇ ਹੀ ਤੋੜਨ ਲਈ ਜਾਂਦੇ ਨੇ ਬਰਖੁਰਦਾਰ। ਅਸੀਂ ਤਾਂ ਵਾਅਦਾ ਹੀ ਕੀਤਾ ਸੀ। ਤੁਸੀਂ ਲੋਕ ਤਾਂ ਕਸਮਾਂ ਖਾਹ ਕੇ ਮੁੱਕਰ ਜਾਂਦੇ ਹੋ। ਹੁਣ ਗੁਲ ਬਾਨੋ ਸਾਨੂੰ ਅਪਨਾ ਅਤੇ ਅੰਗ ਲਾ ਚੁੱਕੀ ਹੈ। ਉਹ ਸਹੀ ਜਗ੍ਹਾ ਪਹੁੰਚ ਗਈ ਹੈ। ਉਸਦੀ ਥਾਂ ਤੰਬੂਆਂ ਵਿਚ ਨਹੀਂ ਸ਼ਾਹੀ ਮਹੱਲਾਂ ਵਿਚ ਹੈ। ਤੂੰ ਉਸਦੀ ਜ਼ਿੰਦਗੀ ਖਰਾਬ ਨਾ ਕਰ। ਸਿਆਣਾ ਬੀਬਾ ਬਣ ਕੇ ਮੇਰਾ ਆਖਾ ਮੰਨ ਤੇ…।"
ਇਹ ਸੁਣ ਕੇ ਨਿੰਮੋਝੂਣਾ ਜਿਹਾ ਹੋਇਆ ਅੱਲਾ ਦਿੱਤਾ ਦਰਬਾਰ ਵਿਚੋਂ ਚਲਾ ਜਾਂਦਾ ਹੈ।
"ਮਹਾਰਾਜ, ਅੱਲਾ ਦਿੱਤਾ ਨੂੰ ਰਿਆਸਤ ਵਿਚ ਰੱਖਣ ਦੀ ਤੁਸੀਂ ਗਲਤੀ ਕਰ ਰਹੇ ਹੋ। ਇਕ ਦਿਨ ਬਾਗੀ ਹੋ ਕੇ ਉਹ ਲਾਹੌਰ ਸਰਕਾਰ ਨੂੰ ਨੁਕਸਾਨ ਪਹੁੰਚਾਉਣ ਦੀ ਜ਼ਰੂਰ ਕੋਸ਼ਿਸ਼ ਕਰੇਗਾ।" ਜਰਨੈਲ ਚੇਤ ਸਿੰਘ ਬਾਜਵਾ ਮਹਾਰਾਜੇ ਨੂੰ ਸਲਾਹ ਦਿੰਦਾ ਹੈ।
"ਫੇਰ ਆਹ ਤਲਵਾਰ ਤੇ ਲਾਹੌਰ ਸਰਕਾਰ ਕੋਲ ਕੈਦਖਾਨੇ ਕਾਹਦੇ ਲਈ ਨੇ। ਘਬਰਾਉ ਨਹੀਂ ਇਹਨਾਂ ਤਿੱਲਾਂ ਵਿਚ ਐਨਾ ਤੇਲ ਹੈਨ੍ਹੀਂ। 'ਨਾ ਖੰਡਰ ਗਿਰੇਂਗੇ, ਨਾ ਸ਼ਮਸ਼ੀਰ ਉੱਠੇਗੀ। ਯੇ ਬਾਜ਼ੂ ਹਮਾਰੇ ਅਜ਼ਮਾਏ ਹੂੰਏ ਹੈਂ।' ਫੇਰ ਵੀ ਇਸ 'ਤੇ ਨਿਗਾਹ ਰੱਖੋ।… ਤੁਸੀਂ ਸੋਚਦੇ ਹੋਵੋਗੇ ਕਿ ਮੈਂ ਉਸਨੂੰ ਝੂਠ ਬੋਲਿਆ ਸੀ। ਸ਼ਾਸਨ ਕਰਨ ਲਈ ਸਿਆਸਤ ਦੀ ਵਰਤੋਂ ਕਰਨੀ ਪੈਂਦੀ ਹੈ। ਸਿਆਸਤ ਦਾ ਅਰਥ ਹੀ ਇਹ ਹੁੰਦਾ ਹੈ, ਸਿਆਹ ਤੇ ਸਤ ਯਾਨੀ ਝੂਠ ਦਾ ਅਰਕ। ਉਹਦੇ ਨਾਲ ਵਾਅਦਾ ਰਣਜੀਤ ਸਿੰਘ ਨੇ ਨਹੀਂ ਇਕ ਹੁਕਮਰਾਨ ਨੇ ਕੀਤਾ ਸੀ।"
ਰਣਜੀਤ ਸਿੰਘ ਭਾਵੇਂ ਦਰਬਾਰ ਦੀਆਂ ਕਾਰਵਾਈਆਂ ਕਰ ਰਿਹਾ ਹੈ, "ਕਿੰਤੂ ਉਸ ਦਾ ਸਾਰਾ ਧਿਆਨ ਗੁਲ ਬਾਨੋ ਵਿਚ ਹੀ ਹੈ। ਉਹਦੇ ਦਿਮਾਗ ਵਿਚ ਗੁਲ ਬਾਨੋ ਦਾ ਚਿਹਰਾ ਵਾਹਵਰੋਲੇ ਵਾਂਗੂ ਘੁੰਮ ਰਿਹਾ ਹੈ। ਦਰਬਾਰ ਦੀਆਂ ਕਾਰਵਾਈਆਂ ਜਦੋਂ ਲਗਭਗ ਸਮਾਪਤ ਹੋਣ ਦੇ ਨੇੜੇ ਆਉਂਦੀਆਂ ਹਨ ਤਾਂ ਉਹ ਸਮੇਂ ਤੋਂ ਪਹਿਲਾਂ ਹੀ ਦਰਬਾਰ ਖਾਰਜ ਕਰ ਦਿੰਦਾ ਹੈ ਤੇ ਦਸਤੂਰਨ ਹੋਣ ਵਾਲੇ ਨਾਚ-ਗਾਣੇ ਦਾ ਆਨੰਦ ਮਾਨਣ ਦੀ ਬਜਾਏ ਤਬੀਅਤ ਠੀਕ ਨਾ ਹੋਣ ਦਾ ਬਹਾਨਾ ਮਾਰ ਕੇ ਆਪਣੀ ਅਰਾਮਗਾਹ ਵੱਲ ਚਲਿਆ ਜਾਂਦਾ ਹੈ। ਸੌਣ ਕਮਰੇ ਵਿਚ ਜਾਂਦਿਆਂ ਹੀ ਉਹ ਗੁਲ ਬਾਨੋ ਨੂੰ ਤਲਬ ਕਰਦਾ ਹੈ ਤੇ ਗੁਲ ਬਾਨੋ ਦੇ ਹਾਜ਼ਰ ਹੁੰਦਿਆਂ ਕਮਰੇ ਦੇ ਦਰਵਾਜ਼ੇ ਪੂਰੇ ਦੋ ਦਿਨ ਲਈ ਬੰਦ ਹੋ ਜਾਂਦੇ ਹਨ…।
ਇਸ ਉਪਰੰਤ ਸਮਝੋ ਇਹ ਇਕ ਕਿਸਮ ਦਾ ਦਸਤੂਰ ਜਿਹਾ ਹੀ ਬਣ ਜਾਂਦਾ ਹੈ। ਮਹਾਰਾਜਾ ਦਰਬਾਰ ਦੀਆਂ ਕਾਰਵਾਈ ਫਾਹਾ ਵੱਡਣ ਵਾਂਗ ਛੇਤੀ ਛੇਤੀ ਨਿਪਟਾਉਂਦਾ ਤੇ ਦਿਨ ਖੜ੍ਹੇ ਹੀ ਗੁਲ ਬਾਨੋ ਨੂੰ ਲੈ ਕੇ ਕਮਰੇ ਵਿਚ ਵੜ੍ਹ ਜਾਂਦਾ। ਜੇ ਮਹਾਰਾਜੇ ਨੂੰ ਦੋ ਚਾਰ ਦਿਨ ਲਈ ਸ਼ਾਹੀ ਮਹੱਲ ਤੋਂ ਬਾਹਰ ਜਾਣ ਦੀ ਜ਼ਰੂਰਤ ਵੀ ਪੈਂਦੀ ਤਾਂ ਉਹ ਗੁਲ ਬਾਨੋ ਨੂੰ ਵੀ ਆਪਣੇ ਨਾਲ ਹੀ ਲੈ ਜਾਂਦਾ।
ਗੁਲ ਬਾਨੋ ਨੂੰ ਲਾਹੌਰ ਅਤੇ ਅੰਮ੍ਰਿਤਸਰ ਦੇ ਰੰਡੀ ਬਜ਼ਾਰ ਵਿਚ ਬਾਈਆਂ ਕੋਲ ਉਸਦੀ ਨਾਚ ਕਲਾ ਨੂੰ ਤ੍ਰਾਸ਼ਣ ਲਈ ਭੇਜਿਆ ਜਾਂਦਾ ਹੈ। ਲਾਹੌਰ ਦਰਬਾਰ ਵਿਚ ਗੁਲ ਬਾਨੋ ਦੇ ਮੁਜ਼ਰੇ ਰੰਗ ਬੰਨ੍ਹਣ ਲੱਗ ਜਾਂਦੇ ਹਨ।
ਮਹਾਰਾਜੇ ਨੂੰ ਫਰੰਗੀਆਂ ਦੀ ਦਾਅਵਤ ਆਉਂਦੀ ਹੈ ਤੇ ਜਿਸ ਵਿਚ ਸ਼ਿਰਕਤ ਕਰਨ ਦਾ ਮਤਲਬ ਹੁੰਦਾ ਹੈ ਕਿ ਮਹਾਰਾਜੇ ਨੂੰ ਪੂਰੇ ਦੋ ਹਫਤੇ ਲਾਹੌਰ ਤੋਂ ਦੂਰ ਜਾਣਾ ਪਵੇਗਾ। ਮਹਾਰਾਜਾ ਮਹਾਰਾਣੀ ਦੇਵਨੋ, ਮਹਾਰਾਣੀ ਹਰਦੇਵੀ, ਮਹਾਰਾਣੀ ਰਤਨ ਕੌਰ ਆਦਿ ਰਾਣੀਆਂ ਨਾਲ ਗੁਲ ਬਾਨੋ ਨੂੰ ਵੀ ਲੈ ਜਾਂਦਾ ਹੈ। ਅਜਿਹਾ ਪਹਿਲੀ ਵਾਰ ਹੁੰਦਾ ਹੈ ਕਿ ਮਹਾਰਾਜਾ ਫਰੰਗੀਆਂ ਦੀ ਦਾਅਵਤ ਵਿਚ ਸ਼ਰਾਬ ਦਾ ਸੇਵਨ ਨਹੀਂ ਕਰਦਾ। ਕਿਉਂਕਿ ਉਹ ਸ਼ਰਾਬ ਪੀ ਕੇ ਢੇਰੀ ਹੋਣ ਦੀ ਬਜਾਏ ਗੁਲ ਬਾਨੋ ਦੇ ਪਿੰਡੇ ਦੀ ਮਹਿਕ ਹੰਢਾਉਂਣੀ ਚਾਹੁੰਦਾ ਹੁੰਦਾ ਹੈ। ਸੋਫੀ ਰਹਿਣ ਦਾ ਇਕ ਫਾਇਦਾ ਮਹਾਰਾਜੇ ਨੂੰ ਇਹ ਹੋ ਜਾਂਦਾ ਹੈ ਕਿ ਮਹਾਰਾਜੇ ਨੂੰ ਫਰੰਗੀ ਫੌਜ਼ ਦਾ ਜ਼ਾਇਜ਼ਾ ਲੈਣ ਦਾ ਮੌਕਾ ਮਿਲ ਜਾਂਦਾ ਹੈ। ਮਹਾਰਾਜਾ ਜਦੋਂ ਫਰੰਗੀ ਸੈਨਾ ਨੂੰ ਕਵਾਇਦ ਕਰਦੇ ਦੇਖਦਾ ਹੈ ਤਾਂ ਉਸ ਨੂੰ ਹੈਰਾਨੀ ਹੁੰਦੀ ਹੈ ਕਿ ਉਹ ਜੰਗੀ ਅਭਿਆਸ ਕਰਨ ਦੀ ਬਜਾਏ ਇਹ ਕੀ ਕਰ ਰਹੇ ਹਨ। ਮਹਾਰਾਜਾ ਜਦੋਂ ਇਸ ਦੀ ਪੜਤਾਲ ਕਰਦਾ ਹੈ ਤਾਂ ਉਸਨੂੰ ਦੱਸਿਆ ਜਾਂਦਾ ਹੈ ਕਿ ਫੌਜ ਨੂੰ ਤੰਦਰੁਸਤ ਤੇ ਚੁਸਤ ਰੱਖਣ ਲਈ ਇਹ ਵੀ ਜ਼ਰੂਰੀ ਹੈ।
"ਮੇਰੀ ਫੌਜ ਐਵੇਂ ਹੀ ਨਿੱਤ ਜੰਗੀ ਅਭਿਆਸ ਕਰਕੇ ਤੇਗਾਂ ਖੁੰਢੀਆਂ ਕਰਦੀ ਰਹਿੰਦੀ ਹੈ।" ਮਹਾਰਾਜਾ ਮਨ ਹੀ ਮਨ ਸੋਚਦਾ ਹੈ। ਫਰੰਗੀਆਂ ਦੀ ਇਸ ਚੀਜ਼ ਤੋਂ ਉਹ ਕਾਫੀ ਮੁਤਾਸਰ ਹੋ ਜਾਂਦਾ ਹੈ ਤੇ ਫਰੰਗੀ ਫੌਜ ਦੀ ਵਰਦੀ ਵੀ ਉਸ ਨੂੰ ਕਾਫੀ ਪ੍ਰਭਾਵਿਤ ਕਰ ਜਾਂਦੀ ਹੈ। ਉਹ ਆਪਣੇ ਸੇਵਕਾਂ ਰਾਹੀਂ ਲਾਲਚ ਦੇ ਕੇ ਕੰਪਨੀ ਦੇ ਤਿੰਨ ਚਾਰ ਮੁਲਾਜ਼ਮਾਂ ਨੂੰ ਆਪਣੀ ਫੌਜ਼ ਵਿਚ ਨੌਕਰੀ ਕਰਨ ਲਈ ਤਿਆਰ ਕਰ ਲੈਂਦਾ ਹੈ। ਇਹ ਮੁਲਾਜ਼ਮ ਮਹਾਰਾਜੇ ਦੀ ਫੌਜ ਵਿਚ ਭਰਤੀ ਹੋ ਕੇ ਫੌਜ ਨੂੰ ਕਵਾਇਦ ਸਿਖਾਉਣ ਅਤੇ ਕਰਵਾਉਣ ਲਈ ਰੱਖੇ ਜਾਂਦੇ ਹਨ। ਮਹਾਰਾਜਾ ਧੌਂਕਲ ਸਿੰਘ ਅਤੇ ਜਸਵੰਤ ਸਿੰਘ ਨੂੰ ਫਰੰਗੀਆਂ ਦੀ ਫੌਜ ਵਿਚ ਭਰਤੀ ਕਰਵਾ ਦਿੰਦਾ ਹੈ ਤਾਂ ਜੋ ਉਹ ਕਵਾਇਦ ਸਿੱਖਣ ਉਪਰੰਤ ਕੰਪਨੀ ਦੀ ਨੌਕਰੀ ਛੱਡ ਕੇ ਉਸਦੀ ਫੌਜ-ਏ-ਖਾਸ ਵਿਚ ਮੁੜ ਆ ਭਰਤੀ ਹੋਣ।
ਜਦੋਂ ਗੁਲ ਬਾਨੋ ਨੂੰ ਇਸ ਬਾਰੇ ਪਤਾ ਲੱਗਦਾ ਹੈ ਤਾਂ ਉਹ ਇਸ ਸੰਦਰਭ ਵਿਚ ਮਹਾਰਾਜੇ ਨੂੰ ਦੁਬਾਰਾ ਵਿਚਾਰ ਕਰਨ ਦਾ ਸੁਝਾਅ ਦਿੰਦੀ ਹੈ ਤੇ ਆਖਦੀ ਹੈ ਕਿ ਕਿਧਰੇ ਇਹ ਮਹਾਰਾਜੇ ਦੁਆਰਾ ਬਿਨਾ ਸੋਚੇ ਸਮਝੇ ਪੱਟਿਆ ਗਿਆ ਗਲਤ ਕਦਮ ਨਾ ਹੋਵੇ। ਉਹ ਇਸ ਪਿਛੇ ਫਰੰਗੀ ਸਰਕਾਰ ਦੀ ਖਾਲਸਾ ਫੌਜ ਵਿਚ ਸੰਨ੍ਹ ਲਾਉਣ ਵੱਲ ਵੀ ਸੰਕੇਤ ਕਰਦੀ ਹੈ। ਲੇਕਿਨ ਮਹਾਰਾਜਾ ਗੁਲ ਬਾਨੋ ਦੀ ਗੱਲ ਵੱਲ ਕੋਈ ਧਿਆਨ ਨਹੀਂ ਦਿੰਦਾ। ਪਰ ਇਸ ਗੱਲ ਨਾਲ ਮਹਾਰਾਜੇ ਨੂੰ ਆਪਣੇ ਪ੍ਰਤੀ ਗੁਲ ਬਾਨੋ ਦੀ ਵਫਾਦਾਰੀ ਸਾਬਿਤ ਹੋ ਜਾਂਦੀ ਹੈ ਤੇ ਉਹ ਗੁਲ ਬਾਨੋ ਨੂੰ ਪਹਿਲਾਂ ਨਾਲੋਂ ਵਧੇਰੇ ਚਾਹੁਣ ਲੱਗ ਪੈਂਦਾ ਹੈ।
ਗੁਲ ਬਾਨੋ ਆਪਣੀ ਸੂਝ-ਬੂਝ, ਲਿਆਕਤ, ਸ਼ਾਇਸਤਗੀ ਅਤੇ ਸੁਹਿਰਦਾਤਾ ਨਾਲ ਮਹਾਰਾਜੇ ਦੇ ਮਨ ਵਿਚ ਦਿਨੋ ਦਿਨ ਗਹਿਰੀ ਉਤਰਦੀ ਚਲੀ ਜਾਂਦੀ ਹੈ। ਮਹਾਰਾਜੇ ਦੇ ਦਿਲ-ਓ-ਦਿਮਾਗ ਵਿਚ ਗੁਲ ਬਾਨੋ ਦੇ ਰੂਪ ਦੀ ਛਾਪ ਗੂੜੀ ਕਰਨ ਵਿਚ ਸਿੱਖ ਅਹਿਲਕਾਰ ਵੀ ਵਿਸ਼ੇਸ਼ ਭੂਮਿਕਾ ਨਿਭਾਉਂਦੇ ਹਨ। ਉਹ ਸ਼ੌਂਧੇ, ਛਿੱਬਰ, ਸਾਵਣਯਾਰ, ਅਤੇ ਬੁੱਧ ਸਿੰਘ ਜਿਹੇ ਕਵਿਸ਼ਰਾਂ ਅਤੇ ਸ਼ਾਇਰਾਂ ਨੂੰ ਪੈਸੇ ਦੇ ਕੇ ਗੁਲ ਬਾਨੋ ਦੀਆਂ ਤਾਰੀਫਾਂ ਵਿਚ ਕਵਿਤਾਵਾਂ ਲਿਖਵਾ ਕੇ ਮਹਾਰਾਜੇ ਨੂੰ ਸੁਣਵਾਉਂਦੇ ਰਹਿੰਦੇ ਹਨ।
ਮੋਰਾਂ ਬਾਰੇ ਜ਼ਹਿਰ ਉਗਲਣ ਵਾਲੇ ਜਦੋਂ ਗੁਲ ਬਾਨੋ ਦਾ ਕੋਈ ਵਿਰੋਧ ਨਹੀਂ ਕਰਦੇ ਤਾਂ ਮਹਾਰਾਜੇ ਨੂੰ ਵੀ ਇਤਮਿਨਾਨ ਜਿਹਾ ਹੋਇਆ ਰਹਿੰਦਾ ਹੈ।
ਇਕ ਦੁਪਿਹਰ ਗੁਲ ਬਾਨੋ ਨਾਲ ਪਿਆਰ ਕਰਨ ਉਪਰੰਤ ਮਹਾਰਾਜੇ ਦਾ ਮਨ ਸੈਰ ਕਰਨ ਨੂੰ ਕਰਦਾ ਹੈ। ਉਹ ਗੁਲ ਬਾਨੋ ਕੋਲੋਂ ਉੱਠਦਾ ਹੈ, "ਮੈਂ ਜ਼ਰਾ ਬਾਹਰ ਚੱਲਿਆ ਹਾਂ। ਘੋੜ ਸਵਾਰੀ ਕਰਨ ਨੂੰ ਮਨ ਕਰਦਾ ਹੈ।"
"ਮੈਂ ਵੀ ਚੱਲਾਂ ਤੁਹਾਡੇ ਨਾਲ। ਬਹੁਤ ਦੇਰ ਹੋ ਗਈ ਹੈ ਮੈਂ ਵੀ ਘੋੜ ਸਵਾਰੀ ਨਹੀਂ ਕਰਕੇ ਦੇਖੀ।"
"ਤੈਨੂੰ ਘੋੜ ਸਵਾਰੀ ਆਉਂਦੀ ਹੈ?"
"ਹਾਂ, ਘੋੜ ਸਵਾਰੀ, ਤੀਰ ਅੰਦਾਜ਼ੀ, ਤਲਵਾਰਬਾਜ਼ੀ, ਨੇਜ਼ੇਬਾਜ਼ੀ, ਤੈਰਾਕੀ ਤਾਂ ਸਾਡੇ ਕਬੀਲੇ ਵਿਚ ਹਰ ਲੜਕੇ ਲੜਕੀ ਨੂੰ ਬਚਪਨ ਤੋਂ ਸਿਖਾਈ ਜਾਂਦੀ ਹੈ। ਬੰਦੂਕ ਲਿਆਉ ਮੈਂ ਤੁਹਾਨੂੰ ਆਪਣਾ ਨਿਸ਼ਾਨ ਵੀ ਦਿਖਾ ਦਿੰਦੀ ਹਾਂ।"
ਗੁਲ ਬਾਨੋ ਦੇ ਮੂੰਹੋਂ ਅਜਿਹਾ ਸੁਣ ਕੇ ਮਹਾਰਾਜਾ ਰਣਜੀਤ ਸਿੰਘ ਨੂੰ ਅਸਚਰਜ਼ ਹੁੰਦਾ ਹੈ।ਕਿਉਂਕਿ ਹੁਣ ਤੱਕ ਮਹਾਰਾਜਾ ਉਸ ਨੂੰ ਕੇਵਲ ਆਪਣੇ ਬਿਸਤਰੇ 'ਤੇ ਖੇਡਣ ਲਈ ਬਣਿਆ ਮਹਿਜ਼ ਇਕ ਕਾਮ ਖਿਡਾਉਣਾ ਹੀ ਸਮਝਦਾ ਹੁੰਦਾ ਹੈ। ਗਲ੍ਹੇ ਵਿਚ ਵਰਮਾਲਾ ਬਣ ਕੇ ਪੈਣ ਵਾਲੇ ਹੱਥ ਸ਼ਸਤਰ ਵੀ ਚਲਾ ਸਕਦੇ ਹਨ? ਮਹਾਰਾਜੇ ਨੂੰ ਗੁਲ ਬਾਨੋ ਦੇ ਕਹੇ ਦੀ ਸਚਾਈ ਉੱਤੇ ਵੀ ਕੋਈ ਸ਼ੱਕ ਨਹੀਂ ਹੁੰਦਾ। ਪਰ ਦੂਜੇ ਪਾਸੇ ਉਸਨੂੰ ਯਕੀਨ ਵੀ ਨਹੀਂ ਆਉਂਦਾ।ਸੱਚ ਦੀ ਤਸਦੀਕ ਕਰਨ ਲਈ ਉਹ ਗੁਲ ਬਾਨੋ ਨਾਲ ਲੈ ਤੁਰਦਾ ਹੈ।
ਲਾਹੌਰ ਤੋਂ ਬਾਹਰ ਜਾ ਕੇ ਮਹਾਰਾਜਾ ਬਰਾਬਰ ਦੂਜੇ ਘੋੜੇ 'ਤੇ ਬੈਠੀ ਗੁਲ ਬਾਨੋ ਨੂੰ ਕੈਅਰੀ ਅੱਖ ਨਾਲ ਦੇਖਦਾ ਹੈ, "ਗੁਲ ਕਿਉਂ ਨਾ ਆਪਣੇ ਵਿਚਾਲੇ ਇਕ ਘੋੜ ਦੌੜ ਮੁਕਾਬਲਾ ਹੋ ਜਾਏ।"
"ਰਹਿਣ ਦਿਉ ਬਾਦਸ਼ਾਹ ਸਲਾਮਤ ਤੁਸੀਂ ਹਾਰ ਜਾਉਂਗੇ। ਹਾਰ ਖਾਣ ਬਾਅਦ ਤੁਹਾਡੇ ਦਿਲ ਅੰਦਰ ਮੇਰੇ ਪ੍ਰਤੀ ਭਾਵਨਾਵਾਂ ਵਿਚ ਬਦਲਾਅ ਆ ਸਕਦਾ ਹੈ। ਮੈਂ ਤੁਹਾਡੇ ਤੋਂ ਜਿੱਤਣਾ ਨਹੀਂ ਚਾਹੁੰਦੀ ਤੇ ਆਪਣੀ ਸ਼ਿਕਸਤ ਮੈਨੂੰ ਮਨਜ਼ੂਰ ਨਹੀਂ। ਲੋਕ ਕੀ ਕਹਿਣਗੇ ਪਠਾਣੀ ਦਾਸੀ ਨੇ ਸਿੱਖ ਬਾਦਸ਼ਾਹ ਨੂੰ ਮਾਤ ਦੇ ਦਿੱਤੀ।" ਇਨ੍ਹਾਂ ਆਖ ਕੇ ਗੁਲ ਬਾਨੋ ਹੱਸਣ ਲੱਗਦੀ ਹੈ। ਉਸਦੀਆਂ ਗੱਲ੍ਹਾਂ ਵਿਚ ਪੈਂਦੇ ਟੋਏ ਰਣਜੀਤ ਸਿੰਘ ਦਾ ਦਿਲ ਕੱਢ ਲੈਂਦੇ ਹਨ। ਮਹਾਰਾਜੇ ਨੂੰ ਗੁਲ ਬਾਨੋ ਦਾ ਚਿਹਰਾ ਸਿਰ 'ਤੇ ਖੜ੍ਹੇ ਚਿੱਟੇ ਸੂਰਜ ਵਾਂਗ ਦਗਦਾ ਹੋਇਆ ਪ੍ਰਤੀਤ ਹੁੰਦਾ ਹੈ। ਉਹ ਕਿੰਨੀ ਦੇਰ ਨੀਝ ਲਾ ਕੇ ਸੂਰਜਮੁਖੀ ਗੁਲ ਬਾਨੋ ਨੂੰ ਤੱਕਦਾ ਰਹਿੰਦਾ ਹੈ। ਧੁੱਪ ਦੇ ਪ੍ਰਤਾਪ ਨਾਲ ਗੋਰਿਉਂ ਗੁਲਾਬੀ ਹੋਈਆਂ ਉਹਦੀਆਂ ਗੱਲ੍ਹਾਂ ਉਸਨੂੰ ਹੋਰ ਵੀ ਵਧੇਰੇ ਖੂਬਸੂਰਤ ਬਣਾ ਰਹੀਆਂ ਹਨ।
"ਮੇਰਾ ਤਾਂ ਨਾਂ ਹੀ ਰਣ ਵਿਚ ਜਿੱਤਣ ਵਾਲਾ ਹੈ। ਰਣਜੀਤ ਸਿੰਘ ਨੇ ਸਿਰਫ ਜਿੱਤਣਾ ਸਿੱਖਿਆ ਹੈ, ਹਾਰਨਾ ਨਹੀਂ। ਮੈਂ ਬਾਹਾਂ ਪਸਾਰ ਲਵਾਂ ਤਾਂ ਕਾਮਯਾਬੀਆਂ ਮੇਰੇ ਕਦਮ ਚੁੰਮਣ ਲੱਗ ਜਾਂਦੀਆਂ ਹਨ।ਮੈਂ ਸ਼ਮਸ਼ੀਰ ਚੁੱਕ ਲਵਾਂ ਤਾਂ ਫਤਿਹ ਮੈਨੂੰ ਖੁਦ ਆ ਬਗਲਗੀਰ ਹੁੰਦੀ ਹੈ। ਇਸ ਦੀ ਤੂੰ ਫਿਕਰ ਨਾ ਕਰ। ਇਹ ਤਾਂ ਮਹਿਜ਼ ਇਕ ਖੇਡ ਹੈ। ਕੋਈ ਜੰਗ ਨਹੀਂ। ਹਾਰ ਜਾਵਾਂਗਾ ਤਾਂ ਫੇਰ ਕੀ ਹੈ?"
"ਅਗਰ ਮੈਂ ਤੁਹਾਡੇ ਤੋਂ ਜਿੱਤ ਜਾਵਾਂ ਤਾਂ ਇਨਾਮ ਕੀ ਦਿਉਂਗੇ?"
"ਜੇ ਤੂੰ ਜਿੱਤ ਗਈ ਤਾਂ ਮੈਂ ਤੈਨੂੰ ਪੂਰੀ ਰਾਤ ਪਿਆਰ ਕਰਾਂਗਾ, ਅਗਰ ਤੂੰ ਹਾਰ ਗਈ ਤਾਂ ਤੂੰ ਸਾਰੀ ਰਾਤ ਮੈਨੂੰ ਪਿਆਰ ਕਰੇਂਗੀ।"
"ਵਾਹ ਮਹਾਰਾਜ, ਇਸ ਦਾ ਮਤਲਬ ਚਿੱਤ ਵੀ ਤੁਹਾਡੀ ਤੇ ਪੱਟ ਵੀ ਤੁਹਾਡੀ। ਤੁਹਾਡਾ ਵੀ ਜੁਆਬ ਨਹੀਂ। ਠੀਕ ਹੈ ਫੇਰ ਮੈਨੂੰ ਘੋੜੇ ਦੀਆਂ ਲਗਾਮਾਂ ਖੋਲ੍ਹ ਲੈਣ ਦਿਉ।" ਘੋੜੀ ਤੋਂ ਉਤਰ ਕੇ ਗੁਲ ਬਾਨੋ ਉਸਦੀਆਂ ਲਗਾਮਾਂ ਲਾਹ ਦਿੰਦੀ ਹੈ, "ਆਉ ਫੇਰ ਬਾਦਸ਼ਾਹ ਸਲਾਮਤ ਮੈਂ ਤਿਆਰ ਹਾਂ।"
"ਲਗਾਮਾਂ ਤੋਂ ਬਿਨਾ ਘੋੜਾ ਕਿਵੇਂ ਦੋੜਾਏਂਗੀ?"
"ਘੋੜਿਆਂ ਨੂੰ ਲਗਾਮਾਂ ਨਹੀਂ। ਘੋੜ ਸਵਾਰ ਦੋੜਾਇਆ ਕਰਦੇ ਨੇ ਬਾਦਸ਼ਾਹ ਸਲਾਮਤ।"
ਦੌੜ ਦੇ ਆਰੰਭ ਹੁੰਦਿਆਂ ਹੀ ਗੁਲ ਬਾਨੋ ਦਾ ਘੋੜਾ ਮਹਾਰਾਜੇ ਦੇ ਘੋੜੇ ਨੂੰ ਪਛਾੜ ਦਿੰਦਾ ਹੈ। ਦੋ ਚਾਰ ਕੋਹ ਦੌੜਣ ਬਾਅਦ ਤਾਂ ਇਹ ਵਕਫਾ ਹੋਰ ਵੀ ਜ਼ਿਆਦਾ ਹੋ ਜਾਂਦਾ ਹੈ ਤੇ ਮਹਾਰਾਜਾ ਆਪਣੀ ਪ੍ਰਾਜੈਯ ਸਵਿਕਾਰ ਲੈਂਦਾ ਹੈ। ਮਹਾਰਾਜੇ ਨੂੰ ਆਪਣੇ ਹਾਰਨ ਦੇ ਦੁੱਖ ਨਾਲੋਂ ਵੱਧ ਚਿੰਤਾ ਇਸ ਗੱਲ ਦੀ ਹੁੰਦੀ ਹੈ ਕਿ ਗੁਲ ਬਾਨੋ ਇਕ ਵਧੀਆ ਘੋੜ ਸਵਾਰ ਹੈ, ਬਿਨਾ ਲਗਾਮੋਂ ਘੋੜਾ ਦੌੜਾ ਸਕਦੀ ਹੈ। ਮਹਾਰਾਜੇ ਦੇ ਮਨ ਵਿਚ ਇਹ ਵੀ ਖਦਸ਼ਾ ਪੈਦਾ ਹੋ ਜਾਂਦਾ ਹੈ ਕਿ ਉਹ ਬਹੁਤਾ ਚਿਰ ਉਸ ਕੋਲ ਟਿਕ ਨਹੀਂ ਪਾਏਗੀ। ਮਹਾਰਾਜਾ ਆਪਣੇ ਤੇ ਗੁਲ ਬਾਨੋ ਦੀ ਉਮਰ ਵਿਚਲੇ 31 ਸਾਲ ਉਮਰ ਦੇ ਪਾੜੇ ਨੂੰ ਵੀ ਅੱਖੋਂ ਪਰੋਖੇ ਨਹੀਂ ਕਰ ਸਕਦਾ ਹੈ। ਇਸ ਲਈ ਮਹਾਰਾਜਾ ਮੌਕੇ 'ਤੇ ਹੀ ਆਪਣੇ ਮਨ ਵਿਚ ਗੁਲ ਬਾਨੋ ਨਾਲ ਵਿਆਹ ਕਰਵਾਉਂਣ ਦਾ ਵਿਚਾਰ ਬਣਾ ਲੈਂਦਾ ਹੈ।
ਸ਼ਾਹੀ ਮਹੱਲ ਆਉਂਦਿਆਂ ਹੀ ਉਹ ਰਾਜ ਜੋਤਸ਼ੀ ਤੋਂ ਮਹੁਰਤ ਕੱਢਵਾਉਂਦਾ ਹੈ ਤੇ ਯੋਗ ਲਗਨ ਕੁਝ ਮਹੀਨੇ ਬਾਅਦ 27 ਸਤੰਬਰ 1832 ਦਾ ਨਿਕਲਦਾ ਹੈ। ਠੀਕ ਉਸੇ ਤੀਥੀ ਨੂੰ ਪੂਰੀ ਸ਼ਾਨੋ ਸ਼ੌਕਤ ਨਾਲ ਮਹਾਰਾਜੇ ਦਾ ਗੁਲ ਬਾਨੋ ਨਾਲ ਨਿਕਾਹ ਹੋ ਜਾਂਦਾ ਹੈ ਤੇ ਉਹ ਗੁਲ ਬਾਨੋ ਤੋਂ ਗੁਲ ਬਹਾਰ ਬੇਗਮ ਬਣ ਜਾਂਦੀ ਹੈ।
ਮੋਰਾਂ ਸਰਕਾਰ ਦੇ ਮਨ ਵਿਚ ਗੁਲ ਬਹਾਰ ਦੇ ਹੁਸਨ ਨੂੰ ਲੈ ਕੇ ਹਸਦ ਤਾਂ ਪਹਿਲਾਂ ਹੀ ਸੀ, ਪਰ ਹੁਣ ਜਦੋਂ ਮਹਾਰਾਜੇ ਨੇ ਉਸਨੂੰ ਮੋਰਾਂ ਦੇ ਬਰਾਬਰ ਦਾ ਦਰਜ਼ਾ ਬਖਸ਼ ਦਿੱਤਾ ਹੈ ਤਾਂ ਮੋਰਾਂ ਦੇ ਦਿਲ ਵਿਚ ਇਹ ਨਫਰਤ ਤੇ ਈਰਖਾ ਹੋਰ ਵੀ ਵੱਧ ਗਈ ਹੈ।
ਇਕ ਸ਼ਾਮ ਮੋਰਾਂ ਮਹਾਰਾਜੇ ਨੂੰ ਆਪਣੇ ਨਾਲ ਰਾਤ ਗੁਜ਼ਰਨ ਲਈ ਉਕਸਾਉਂਦੀ ਹੈ ਤਾਂ ਮਹਾਰਾਜਾ ਮੋਰਾਂ ਦਾ ਪ੍ਰਸਤਾਵ ਠੁਕਰਾ ਕੇ ਗੁਲ ਬਹਾਰ ਬੇਗਮ ਨਾਲ ਰਾਤ ਰੰਗੀਨ ਕਰਨ ਦਾ ਮਨਸ਼ਾ ਦੱਸ ਦਿੰਦਾ ਹੈ। ਮੋਰਾਂ ਦੇ ਮਨ ਵਿਚ ਗੁਲ ਬਹਾਰ ਪ੍ਰਤੀ ਕਰੋਧ ਸਿਖਰਾਂ ਛੂਹ ਜਾਂਦਾ ਹੈ। ਉਹ ਆਪਣੀ ਦਾਸੀ ਹੱਥ ਦੁੱਧ ਦਾ ਗਿਲਾਸ ਗੁਲ ਬਹਾਰ ਨੂੰ ਭੇਜਦੀ ਹੈ, "ਇਹ ਲਉਂ ਬੇਗਮ ਸਾਹਿਬਾ, ਮੈਂ ਤੁਹਾਡੇ ਲਈ ਮੇਵਿਆਂ ਵਾਲਾ ਦੁੱਧ ਲੈ ਕੇ ਆਈ ਹਾਂ। ਮੋਰਾਂ ਸਰਕਾਰ ਨੇ ਭੇਜਿਆ ਹੈ ਤੇ ਕਿਹਾ ਹੈ ਇਸ ਨੂੰ ਪੀਣ ਨਾਲ ਤੁਹਾਡੇ ਵਿਚ ਤਾਕਤ ਆਵੇਗੀ। ਅੱਜਕੱਲ੍ਹ ਮਹਾਰਾਜਾ ਸਾਹਿਬ ਤੁਹਾਡੀ ਸੁਣਿਆ ਹੈ ਕਾਫੀ ਵਰਜ਼ਿਸ਼ ਕਰਵਾ ਰਹੇ ਹਨ।"
"ਸ਼ੁਕਰੀਆ।" ਗੁਲ ਬਹਾਰ ਦੁੱਧ ਦਾ ਗਿਲਾਸ ਜਿਉਂ ਹੀ ਫੜ੍ਹਦੀ ਹੈ ਤਾਂ ਕਿਸੇ ਦੇ ਉਧਰ ਨੂੰ ਆਉਣ ਦਾ ਖੜਾਕ ਹੁੰਦਾ ਹੈ।ਦਾਸੀ ਆਪਣੇ ਕਮਰੇ ਵਿਚ ਚਲੀ ਜਾਂਦੀ ਹੈ।
ਲੜਖੜਾਉਂਦਾ ਹੋਇਆ ਮਹਾਰਾਜਾ ਕਮਰੇ ਵਿਚ ਆ ਜਾਂਦਾ ਹੈ। "ਮੋਰਾਂ ਦੀ ਦਾਸੀ ਕੀ ਕਰਨ ਆਈ ਸੀ?"
"ਦੁੱਧ ਦਾ ਇਹ ਗਿਲਾਸ ਮੋਰਾਂ ਸਰਕਾਰ ਨੇ ਭੇਜਿਆ ਹੈ।"
"ਦੁੱਧ ਨੂੰ ਮਾਰ ਗੋਲੀ ਅੱਜ ਸ਼ਰਾਬ ਪੀਂਦੇ ਹਾਂ। ਇਹ ਸੋਨਾ, ਚਾਂਦੀ ਤੇ ਕੀਮਤੀ ਮੋਤੀ ਪਾ ਕੇ ਮੈਂ ਖਾਸ ਤੌਰ 'ਤੇ ਤੇਰੇ ਲਈ ਹੀ ਬਣਵਾਈ ਹੈ।"
"ਜੋ ਹੁਕਮ ਮੇਰੇ ਆਕਾ। ਬਾਦਸ਼ਾਹ ਸਲਾਮਤ ਨੂੰ ਮੈਂ ਨਰਾਜ਼ ਥੋੜ੍ਹਾ ਕਰਨਾ ਹੈ।" ਗੁਲ ਬਹਾਰ ਦੁੱਧ ਦਾ ਗਿਲਾਸ ਦੂਰ ਟਾਂਡ 'ਤੇ ਰੱਖ ਦਿੰਦੀ ਹੈ।
ਮਹਾਰਾਜਾ ਜ਼ਾਮ ਪਾ ਕੇ ਦੇ ਦਿੰਦਾ ਹੈ, "ਮੈਂ ਤਾਂ ਕੇਵਲ ਮਹਾਰਾਜਾ ਹਾਂ ਤੂੰ ਮੈਨੂੰ ਬਾਦਸ਼ਾਹ ਕਿਉਂ ਕਹਿੰਦੀ ਰਹਿੰਦੀ ਹੈਂ?"
ਗੁਲ ਬੇਗਮ ਸ਼ਰਾਬ ਦਾ ਘੁੱਟ ਭਰਦੀ ਹੈ, "ਮੈਂ ਇਕ ਖਾਨਾਬਦੋਸ਼ ਔਰਤ ਸੀ। ਚਾਰਾਗਾਹ ਵਿਚ ਰਹਿਣ ਵਾਲੀ। ਸਾਡੇ ਕਬੀਲੇ ਵਿਚ ਇਕ ਦਸਤੂਰ ਹੈ। ਕੁਝ ਸਾਲਾਂ ਬਾਅਦ ਇਕ ਵਿਸ਼ੇਸ਼ ਤਿਉਹਾਰ ਮਨਾਇਆ ਜਾਂਦਾ ਹੈ। ਜਿਸ ਵਿਚ ਸਭ ਔਰਤਾਂ ਮਰਦ ਹਨੇਰੀ ਗੁੱਫਾ ਵਿਚ ਨਿਰਵਸਤਰ ਵੜ੍ਹ ਕੇ ਚਿਰਾਗ ਗੁੱਲ ਕਰ ਦਿੰਦੇ ਹਨ। ਕੋਈ ਵੀ ਮਰਦ ਕਿਸੇ ਵੀ ਹੱਥ ਆਈ ਔਰਤ ਨੂੰ ਭੋਗ ਸਕਦਾ ਹੈ। ਤਮਾਮ ਰਾਤ ਇਹ ਜ਼ਸ਼ਨ ਚੱਲਦਾ ਹੈ। ਮੇਰੇ ਜਨਮ ਤੋਂ ਵਰ੍ਹਾ ਪਹਿਲਾਂ ਇਹ ਤਿਉਹਾਰ ਲੰਘ ਕੇ ਗਿਆ ਸੀ। ਮੇਰੇ ਮਾਂ ਬਾਪ ਦਾ ਕਿਸੇ ਨੂੰ ਨਹੀਂ ਪਤਾ। ਮੇਰੀਆਂ ਮਤਰੇਈਆਂ ਮਾਵਾਂ ਮੈਨੂੰ ਗੁਲਚਿਰਾਗ ਦੀ ਪੈਦਾਇਸ਼ ਆਖ ਕੇ ਮਿਹਣੇ ਦਿੰਦੀਆਂ ਰਹਿੰਦੀਆਂ ਸੀ…।"
ਗੁਲ ਬੇਗਮ ਸ਼ਰਾਬ ਦੀਆਂ ਕੁਝ ਘੁੱਟਾਂ ਭਰਦੀ ਹੈ ਤੇ ਆਪਣੀ ਗੱਲ ਜਾਰੀ ਰੱਖਦੀ ਹੈ, "ਤੁਸੀਂ ਮੈਨੂੰ ਗੁਲਚਿਰਾਗ ਉਰਫ ਗੁਲ ਬਾਨੋ ਤੋਂ ਗੁਲ ਬਹਾਰ ਬੇਗਮ ਬਣਾ ਦਿੱਤੈ ਤਾਂ ਕੀ ਮੈਂ ਮਹਾਰਾਜਾ ਦੀ ਥਾਂ ਤੁਹਾਨੂੰ ਬਾਦਸ਼ਾਹ ਨਹੀਂ ਪੁਕਾਰ ਸਕਦੀ? ਮੇਰੇ ਲਈ ਤਾਂ ਦੋਨਾਂ ਸ਼ਬਦਾਂ ਦੇ ਇਕ ਹੀ ਅਰਥ ਹਨ।"
ਗੁਲ ਬੇਗਮ ਹੋਰ ਸ਼ਰਾਬ ਅੰਦਰ ਸਿੱਟਦੀ ਹੈ, "ਤੁਹਾਡੇ ਬਾਰੇ ਸਹੀ ਸੁਣਿਆ ਹੈ ਕਿ ਇਕ ਵਾਰ ਤੁਹਾਡੇ ਨਾਲ ਆ ਕੇ ਕੋਈ ਸਿਧਰੀ ਔਰਤ ਲੋਹੇ ਦਾ ਤਵਾ ਘਸਾਉਂਣ ਲੱਗ ਪਈ ਕਿ ਤੁਹਾਨੂੰ ਪਾਰਸ ਕਿਹਾ ਜਾਂਦਾ ਹੈ ਤਾਂ ਉਸ ਦਾ ਤਵਾ ਸੋਨੇ ਦਾ ਹੋ ਜਾਵੇ। ਫਿਰ ਤੁਸੀਂ ਉਸ ਨੂੰ ਉਸ ਤਵੇ ਦਾ ਭਾਰ ਬਰਾਬਰ ਸੋਨਾ ਦਾਨ ਕੀਤਾ।… ਬਾਦਸ਼ਾਹ ਸਲਾਮਤ ਤੁਸੀਂ ਮੈਨੂੰ ਸਧਾਰਨ ਲੱਕੜੀ ਤੋਂ ਚੰਦਨ ਬਣਾ ਦਿੱਤਾ ਹੈ। ਮੈਂ ਤਾਂ ਤਾਹਨੂੰ ਬਾਦਸ਼ਾਹ ਹੀ ਕਿਹਾ ਕਰਾਂਗੀ।"
"ਚਲੋ ਜਿਵੇਂ ਤੇਰੀ ਮਰਜ਼ੀ। ਵੈਸੇ ਬੇਗਮ ਸਾਹਿਬਾ, ਅਸੀਂ ਵੀ ਕੋਈ ਜੱਦੀ ਪੁਸ਼ਤੀ ਰਜਵਾੜੇ ਨਹੀਂ। ਇਹ ਰਾਜਭਾਗ ਦਾ ਮਾਲਕ ਮੈਂ ਆਪਣੇ ਬਲਬੂਤੇ 'ਤੇ ਬਣਿਆ ਹਾਂ। ਮੇਰੇ ਪੁਰਖੇ ਮਾਮੂਲੀ ਮਜ਼ਦੂਰ ਤੇ ਪਸ਼ੂਪਾਲਕ ਸਨ। ਇਹ ਗੁਜਰਾਂਵਾਲੇ ਦੇ ਇਲਕੇ ਵਿਚ ਗੁਜਰਾਂ ਦੇ ਕਬੀਲਿਆਂ ਉੱਤੇ ਸਾਡੇ ਸਾਂਸੀਆਂ ਦੇ ਕਬੀਲੇ ਨੇ ਕਬਜ਼ਾ ਕੀਤਾ। ਖਾਨ ਦੇ ਵਸਾਏ ਖਾਨਪੁਰ ਨੂੰ ਖਾਨਪੁਰ ਸਾਂਸੀਆਂ ਆਖਿਆ ਜਾਣ ਲੱਗਾ ਤੇ ਸਾਡੇ ਸਾਂਸੀਆਂ ਨੇ ਗਿਆਰਾਂ ਪਿੰਡ ਬੰਨ੍ਹੇ।ਜਿਨ੍ਹਾਂ ਵਿਚੋਂ ਇਕ ਪਿੰਡ ਦਾ ਮੁੱਢ ਸ਼ੁਕਰਵਾਰ ਵਾਲੇ ਦਿਨ ਪ੍ਰਮਾਤਮਾ ਦਾ ਸ਼ੁਕਰਾਨਾ ਕਰਕੇ ਬੰਨ੍ਹਿਆ ਗਿਆ ਤੇ ਉਸ ਪਿੰਡ ਦਾ ਨਾਮ ਸ਼ੁਕਰਚੱਕ ਰੱਖ ਦਿੱਤਾ ਗਿਆ। ਜਿਥੋਂ ਦੇ ਵਸਨੀਕ ਹੋਣ ਕਰਕੇ ਸਾਡੀ ਮਿਸਲ ਸ਼ੁਕਰਚੱਕੀਆ ਚੱਲੀ।" ਇਹਨਾਂ ਕਹਿੰਦਿਆਂ ਮਹਾਰਾਜ ਸ਼ਰਾਬ ਵਾਲਾ ਪੈਮਾਨਾ ਖਾਲੀ ਕਰਕੇ ਹੇਠਾਂ ਰੱਖ ਦਿੰਦਾ ਹੈ।
ਗੁਲ ਵੀ ਆਪਣਾ ਜ਼ਾਮ ਖਾਲੀ ਕਰਕੇ ਪਿਆਲਾਂ ਪਰ੍ਹਾਂ ਰੱਖ ਦਿੰਦੀ ਹੈ। ਮਹਾਰਾਜਾ ਗੁਲ ਬੇਗਮ ਦੀ ਬਿਖਰੀ ਹੋਈ ਲਟ ਸੁਆਰਨ ਲੱਗ ਜਾਂਦਾ ਹੈ। ਗੁਲ ਬਹਾਰ ਇਕਦਮ ਮਹਾਰਾਜੇ ਨਾਲ ਚਿੰਬੜ ਜਾਂਦੀ ਹੈ। ਹਵਸ ਦਾ ਸੈਲਾਬ ਉਨ੍ਹਾਂ ਨੂੰ ਆਪਣੇ ਨਾਲ ਵਹਾ ਕੇ ਲੈ ਜਾਂਦਾ ਹੈ। ਮਹਾਰਾਜਾ ਗੁਲ ਬਹਾਰ ਦੀ ਢੂਹੀ 'ਤੇ ਬੰਨ੍ਹੀ ਉਸਦੀ ਚੋਲੀ ਦੀ ਤਣੀ ਫੜ੍ਹ ਕੇ ਇਕੋ ਝਟਕੇ ਨਾਲ ਖੋਲ੍ਹ ਕੇ ਗੁਲ ਬਹਾਰ ਨੂੰ ਆਪਣੇ ਉੱਤੇ ਲਿਟਾ ਲੈਂਦਾ ਹੈ। ਦੋਨੋਂ ਇਕ ਦੂਜੇ ਵਿਚ ਸਮਾਅ ਜਾਂਦੇ ਹਨ…।
ਅਗਲੀ ਸਵੇਰੇ ਗੁਲ ਬੇਗਮ ਦੇ ਸੁੱਤਿਆਂ ਹੀ ਜੈਨਬ ਖਾਤੂਨ ਰਾਤ ਵਾਲਾ ਦੁੱਧ ਦਾ ਗਿਲਾਸ ਉਵੇਂ ਭਰਿਆਂ ਮੋੜ ਕੇ ਲੈ ਜਾਂਦੀ ਹੈ ਤੇ ਉਹ ਦੁੱਧ ਬਿੱਲੀ ਨੂੰ ਪਿਲਾ ਦਿੰਦੀ ਹੈ। ਵਾਪਸ ਹਰਮ ਵੱਲ ਆਉਂਦਿਆਂ ਰਣਵਾਸ ਮੁਬਾਰਕ (ਮਹੱਲ ਦਾ ਔਰਤਾਂ ਵਾਲਾ ਵਿਭਾਗ) ਵਿਚ ਜੈਨਬ ਖਾਤੂਨ ਦਾ ਟਾਕਰਾ ਮੋਰਾਂ ਸਰਕਾਰ ਨਾਲ ਹੁੰਦਾ ਹੈ ਤੇ ਉਹ ਜਿਉਂ ਹੀ ਮੋਰਾਂ ਸਰਕਾਰ ਨੂੰ 'ਆਦਾਬ' ਅਰਜ਼ ਕਰਦੀ ਹੈ। ਮੋਰਾਂ ਸਰਕਾਰ ਝੱਟ ਪ੍ਰਸ਼ਨ ਦਾਗ ਦਿੰਦੀ ਹੈ, "ਤੇਰੀ ਬੇਗਮ ਸਾਹਿਬਾ ਦਾ ਕੀ ਹਾਲ ਹੈ? ਦੇਖ ਲੈਣਾ ਸੀ ਉੱਠ ਖੜ੍ਹੀ ਜਾਂ ਨਹੀਂ? ਕਿਧਰੇ ਰਾਤ…।"
ਜੈਨਬ ਖਾਤੂਨ ਕੋਈ ਜੁਆਬ ਨਹੀਂ ਦਿੰਦੀ। ਲੇਕਿਨ ਉਸ ਨੂੰ ਗੁਲ ਬਹਾਰ ਦੀ ਚਿੰਤਾ ਜ਼ਰੂਰ ਹੁੰਦੀ ਹੈ। ਉਹ ਭੱਜ ਕੇ ਗੁਲ ਬਹਾਰ ਕੋਲ ਜਾਂਦੀ ਹੈ ਤੇ ਉਸ ਨੂੰ ਸਹੀ ਸਲਾਮਤ ਦੇਖ ਕੇ ਇਤਮਿਨਾਨ ਨਾਲ ਉਸ ਕੋਲ ਬੈਠ ਜਾਂਦੀ। ਸਧਾਰਨ ਗੱਲਾਂ ਕਰਦਿਆਂ ਗੁਲ ਬਹਾਰ ਮੋਰਾਂ ਵੱਲੋਂ ਆਏ ਦੁੱਧ ਬਾਰੇ ਜੈਨਬ ਖਾਤੂਨ ਨੂੰ ਦੱਸਦੀ ਹੈ। ਜੈਨਬ ਖਾਤੂਨ ਫੌਰਨ ਬਿੱਲੀ ਦੀ ਭਾਲ ਵਿਚ ਲੱਗ ਜਾਂਦੀ ਹੈ ਤੇ ਬਿੱਲੀ ਉਸ ਨੂੰ ਬਾਵਰਚੀ ਖਾਨੇ ਕੋਲ ਮਰੀ ਪਈ ਮਿਲਦੀ ਹੈ। ਜੈਨਬ ਖਾਤੂਨ ਸਾਰਾ ਮਾਜ਼ਰਾ ਸਮਝ ਜਾਂਦੀ ਹੈ, ਪਰ ਬਿਨਾ ਕੋਈ ਗੱਲ ਕਿਸੇ ਕੋਲ ਕਰਿਆਂ ਸਤਰਕ ਹੋ ਜਾਂਦੀ ਹੈ।
ਉਸ ਦਿਨ ਤੋਂ ਬਾਅਦ ਜੈਨਬ ਖਾਤੂਨ ਗੁਲ ਬਹਾਰ ਦੇ ਖਾਧੇ ਅਤੇ ਪੀਤੇ ਜਾਣ ਵਾਲੀ ਹਰ ਸ਼ੈਅ ਨੂੰ ਪਹਿਲਾਂ ਆਪ ਚੱਖਣਾ ਸ਼ੁਰੂ ਕਰ ਦਿੰਦੀ ਹੈ। ਇਸ ਗੱਲ ਨੂੰ ਲੈ ਕੇ ਮੋਰਾਂ ਸਰਕਾਰ ਜੈਨਬ ਖਾਤੂਨ ਉੱਤੇ ਕਾਫੀ ਖਫਾ ਹੋ ਜਾਂਦੀ ਹੈ।
ਕੁਝ ਮਹੀਨਿਆਂ ਦੇ ਵਕਫੇ ਬਾਅਦ ਮੋਰਾਂ ਸਰਕਾਰ ਆਪ ਅਫੀਮ ਲੈ ਕੇ ਗੁਲ ਬਹਾਰ ਬੇਗਮ ਕੋਲ ਆਉਂਦੀ ਹੈ, "ਬੇਗਮ ਇਹ ਯਾਰਕੰਦ ਦੀ ਅਫੀਮ ਮੈਂ ਆਪਣੇ ਲਈ ਮੰਗਵਾਈ ਸੀ। ਪੂਰੀ ਸ਼ੁੱਧ ਹੈ। ਸੋਚਿਆ ਥੋੜ੍ਹੀ ਜਿਹੀ ਦਾ ਤੁਹਾਨੂੰ ਵੀ ਸੁਆਦ ਦਿਖਾਦਿਆਂ।" ਮੋਰਾਂ ਸਰਕਾਰ ਅਫੀਮਦਾਨੀ ਵਿਚੋਂ ਥੋੜ੍ਹੀ ਅਫੀਮ ਤੋੜ ਕੇ ਜੈਨਬ ਖਾਤੂਨ ਵੱਲ ਵਧਾਉਂਦੀ ਹੈ, "ਮਾਸੀ ਖਾਤੂਨ, ਲਉ ਪਹਿਲਾਂ ਤੁਸੀਂ ਇਸ ਦਾ ਜ਼ਾਇਕਾ ਚੱਖ ਕੇ ਵੇਖੋ। ਬਹਿਸ਼ਤ ਵਿਚ ਘੁੰਮਦੇ ਫਿਰੋਂਗੇ।"
ਜੈਨਬ ਖਾਤੂਨ ਅਫੀਮ ਦੀ ਗੋਲੀ ਵੱਟ ਕੇ ਸੰਘ ਅੰਦਰ ਸੁੱਟ ਲੈਂਦੀ ਹੈ ਤੇ ਕੁਝ ਦੇਰ ਚੁਸਣ ਬਾਅਦ ਚੱਖ ਕੇ ਅੰਦਰ ਨਿਗਲ ਲੈਂਦੀ ਹੈ। ਜੈਨਬ ਖਾਤੂਨ ਨੂੰ ਅਫੀਮ ਦੇ ਸੁਆਦ ਵਿਚ ਕੁਝ ਵੱਖਰਾਪਨ ਮਹਿਸੂਸ ਹੁੰਦਾ ਹੈ। ਉਹ ਮੋਰਾਂ ਸਰਕਾਰ ਤੋਂ ਅਫੀਮ ਦੀ ਡੱਬੀ ਫੜ੍ਹ ਕੇ ਰੱਖ ਲੈਂਦੀ ਹੈ ਤੇ ਆਖ ਦਿੰਦੀ ਹੈ ਕਿ ਰੋਜ਼ ਉਹ ਭੋਰਾ ਭੋਰਾਂ ਕਰਕੇ ਅਫੀਮ ਗੁਲ ਬੇਗਮ ਨੂੰ ਦਿੰਦੀ ਰਹੇਗੀ। ਲੇਕਿਨ ਮੋਰਾਂ ਸਰਕਾਰ ਦੇ ਜਾਣ ਬਾਅਦ ਜੈਨਬ ਖਾਤੂਨ ਅਫੀਮ ਨੂੰ ਫਰੋਲ ਕੇ ਨਿਰਖਦੀ ਹੈ। ਉਸ ਨੂੰ ਵਿਚੋਂ ਸਫੈਦ ਕਸ਼ਗਰੀ ਅਤੇ ਰਸ ਕਪੂਰ (White Lead and Corrosive Sublimate) ਦੀ ਬੋਹ ਆਉਂਦੀ ਮਹਿਸੂਸ ਹੁੰਦੀ ਹੈ। ਜੈਨਬ ਖਾਤੂਨ ਸਾਰਾ ਕੁਝ ਗੁਲ ਬਹਾਰ ਨੂੰ ਸਮਝਾ ਦਿੰਦੀ ਹੈ ਕਿ ਉਹ ਅਫੀਮ ਨਹੀਂ ਬਲਕਿ ਧੀਮੀਗਤੀ ਨਾਲ ਅਸਰ ਕਰਨ ਵਾਲਾ ਜ਼ਹਿਰ ਹੈ। ਅਗਲੀ ਸਵੇਰ ਜੈਨਬ ਖਾਤੂਨ ਦੀ ਤਬੀਅਤ ਖਰਾਬ ਹੋਣ ਲੱਗਦੀ ਹੈ। ਉਹ ਦੁੱਧ ਵਿਚਲੇ ਜ਼ਹਿਰ ਬਾਰੇ ਦੱਸ ਕੇ ਅਤੇ ਅਫੀਮ ਮਹਾਰਾਜੇ ਨੂੰ ਦਿਖਾ ਕੇ ਸਿੱਧ ਕਰਨ ਦਿੰਦੀ ਹੈ ਕਿ ਮੋਰਾਂ ਸਰਕਾਰ ਤੋਂ ਗੁਲ ਬਹਾਰ ਨੂੰ ਖਤਰਾ ਹੈ।
ਮਹਾਰਾਜਾ ਮੋਰਾਂ ਸਰਕਾਰ ਦੇ ਅਜਿਹੇ ਖੜਯੰਤਰ ਬਾਰੇ ਅਨੇਕਾਂ ਵਾਰ ਸੁਣ ਚੁੱਕਿਆ ਹੁੰਦਾ ਹੈ। ਰਾਣੀ ਰਾਜ ਬੰਸ (ਮਹਿਤਾਬ ਦੇਵੀ ਦੀ ਭੈਣ) ਦੀ ਅਫੀਮ ਖਾਹ ਕੇ ਆਤਲ ਹੱਤਿਆ ਕਰਨ ਵਾਲੀ ਘਟਨਾ ਵੀ ਮਹਾਰਾਜੇ ਦੇ ਅੱਖਾਂ ਮੂਹਰੇ ਘੁੰਮਣ ਲੱਗ ਜਾਂਦੀ ਹੈ। ਉਸਦੇ ਮਨ ਵਿਚ ਰਾਜ ਬੰਸੋ ਦੀ ਮੌਤ ਪਿਛੇ ਮੋਰਾਂ ਦਾ ਹੱਥ ਹੋਣ ਦੇ ਸ਼ੰਕੇ ਪੈਦਾ ਹੋ ਜਾਂਦੇ ਹਨ। ਬੁੰਦ ਬੁੰਦ ਪੱਥਰ ਉੱਪਰ ਵੀ ਡਿੱਗਦੀ ਰਹੇ ਤਾਂ ਉਹ ਵੀ ਖੁਰਨ ਲੱਗ ਜਾਂਦਾ ਹੈ। ਮਹਾਰਾਜਾ ਤਾਂ ਫੇਰ ਵੀ ਇਕ ਸੁਲਝਿਆ ਹੋਇਆ ਪੁਰਸ਼ ਹੁੰਦਾ ਹੈ। ਜੈਨਬ ਖਾਤੂਨ ਦੀ ਗੱਲ ਉਸਦੇ ਖਾਨੇ ਵੜ੍ਹ ਜਾਂਦੀ ਹੈ। ਵੈਸੈ ਵੀ ਉਸਦਾ ਮੋਰਾਂ ਸਰਕਾਰ ਤੋਂ ਦਿਲ ਭਰ ਚੁੱਕਾ ਹੁੰਦਾ ਹੈ, ਨਾਲੇ ਫੇਰ ਹੁਣ ਤਾਂ ਮੋਰਾਂ ਸਰਕਾਰ ਨਾਲੋਂ ਵੱਧ ਸੁਨੱਖੀ ਗੁਲ ਬਹਾਰ ਬੇਗਮ ਵੀ ਉਸ ਕੋਲ ਹੁੰਦੀ ਹੈ।
ਦੋ ਵਾਰ ਹਲਦੀ ਅਤੇ ਹਰਮ ਮਸਾਲੇ ਵਾਲਾ ਕਾਹੜਾ ਪੀ ਕੇ ਹਮਲ ਗਿਰਾਉਣ ਬਾਅਦ ਮੋਰਾਂ ਮੁੜ ਤੀਜੀ ਵਾਰ ਗਰਭਵਤੀ ਹੁੰਦੀ ਹੈ। ਮਹਾਰਾਜਾ ਫਰੰਗੀਆਂ ਨੂੰ ਮਿਲਣ ਬਹਾਨੇ ਮੋਰਾਂ ਸਰਕਾਰ ਨੂੰ ਧੋਖੇ ਨਾਲ ਪਠਾਣਕੋਟ ਦੇ ਕਿਲ੍ਹੇ ਵਿਚ ਲੈ ਜਾਂਦਾ ਹੈ ਤੇ ਉਥੇ ਮੋਰਾਂ ਦੇ ਹਫਤਾ ਭਰ ਮੁਜ਼ਰੇ ਚੱਲਦੇ ਹਨ। ਜਿਨ੍ਹਾਂ ਵਿਚ ਕੁਝ ਹੋਰ ਅਮੀਰ, ਵਜ਼ੀਰ, ਰਜ਼ਵਾੜਿਆਂ ਤੋਂ ਬਿਨਾ ਕੁਝ ਫਰੰਗੀ ਅਫਸਰ ਵੀ ਸ਼ਿਰਕਤ ਕਰਦੇ ਹਨ। ਇਹਨਾਂ ਵਿਚ ਇਕ ਅੰਗਰੇਜ਼ ਸੈਲਾਨੀ ਬੈਰਨ ਹੂਗਲ (born Carl Alexander Anselm Baron von Hugel; 1795-1870) ਵੀ ਹੁੰਦਾ ਹੈ, ਜੋ ਮਹਾਰਾਜੇ ਦੀ ਸਖਸ਼ੀਅਤ ਤੋਂ ਪ੍ਰਭਾਵਿਤ ਹੋਏ ਬਿਨਾ ਨਾ ਰਹਿ ਸਕਿਆ। ਹਫਤੇ ਬਾਅਦ ਮਹਾਰਾਜਾ ਮੋਰਾਂ ਨੂੰ ਸਦਾ ਲਈ ਪਠਾਨਕੋਟ ਦੇ ਕਿਲ੍ਹੇ ਵਿਚ ਰਹਿਣ ਦਾ ਆਦੇਸ਼ ਦੇ ਕੇ ਉਸ ਨਾਮ ਗੁਜ਼ਾਰੇ ਲਈ ਜਾਗੀਰ ਲਗਾ ਕੇ ਆਪ ਲਾਹੌਰ ਪਰਤ ਆਉਂਦਾ ਹੈ। ਮੋਰਾਂ ਸਰਕਾਰ ਕੋਲ ਮਹਾਰਾਜੇ ਦਾ ਹੁਕਮ ਮੰਨਣ ਅਤੇ ਪਿੰਜਰੇ ਵਿਚ ਪਏ ਪਰਿੰਦੇ ਵਾਂਗ ਸਿਵਾਏ ਫੜ੍ਹ-ਫੜ੍ਹਾਉਂਣ ਦੇ ਹੋਰ ਕੋਈ ਚਾਰਾ ਨਹੀਂ ਹੁੰਦਾ ਹੈ।
ਹੁਣ ਮੋਰਾਂ ਸਰਕਾਰ ਵਾਲੇ ਸਾਰੇ ਆਹੁਦੇ ਅਤੇ ਪਦਵੀਆਂ ਗੁਲ ਬਹਾਰ ਬੇਗਮ ਨੂੰ ਮਿਲ ਜਾਂਦੀਆਂ ਹਨ। ਮਹਾਰਾਜਾ ਲਾਹੌਰ ਵਿਚ ਹੀ ਰਾਮ ਬਾਗ ਕੋਲ ਗੁਲ ਬਹਾਰ ਬੇਗਮ ਦੇ ਨਾਮ ਉੱਤੇ ਇਕ ਆਲੀਸ਼ਾਨ ਬਾਗ ਲਵਾਉਂਦਾ ਹੈ। ਗੁਲ ਬਹਾਰ ਬੇਗਮ ਦੇ ਬਦਾਮ ਖਾਣ ਦੇ ਸ਼ੌਂਕ ਨੂੰ ਦੇਖਦਿਆਂ ਮਹਾਰਾਜਾ ਇਕ ਹੋਰ ਬਾਗ ਗੁਲ ਬਹਾਰ ਬੇਗਮ ਲਈ ਉਸਦੇ ਨਾਮ ਉੱਤੇ ਲਵਾਉਂਦਾ ਹੈ। ਜਿਸ ਵਿਚ ਬਦਾਮ ਉਗਾਏ ਜਾਂਦੇ ਹਨ। (ਸਮਾਂ ਪਾ ਕੇ ਇਸ ਬਾਗ ਦਾ ਨਾਮ ਬਦਾਮੀ ਬਾਗ ਪੈ ਜਾਂਦਾ ਹੈ।) ਗੁਲ ਬਹਾਰ ਬੇਗਮ ਲਈ ਮਹਾਰਾਜਾ ਲਾਹੌਰ ਵਿਚ ਹੀ ਇਕ ਮਸੀਤ ਦਾ ਨਿਰਮਾਣ ਵੀ ਕਰਵਾਉਂਦਾ ਹੈ ਤੇ ਕੁਝ ਹੋਰ ਵਸਤਾਂ ਦਾ ਨਾਮਕਰਣ ਗੁਲ ਬਹਾਰ ਦੇ ਨਾਮ ਉੱਤੇ ਕਰ ਦਿੰਦਾ ਹੈ। ਗੁਲ ਬਹਾਰ ਮੁਣਸ਼ੀ ਰਾਮ ਦਿਆਲ ਦੀ ਸਜ਼ਾ ਮੁਆਫ ਕਰਵਾ ਕੇ ਉਸਨੂੰ ਜੇਲ੍ਹ ਵਿਚੋਂ ਰਿਹਾਅ ਕਰਵਾਉਂਦੀ ਹੈ।
ਖਰਾਦੀਆਂ ਮੁਹੱਲੇ ਦੇ ਮੀਆਂ ਮੁਹੰਮਦ ਬਖਸ਼ (1815-1940) ਵਰਗੇ ਦਰਬਾਰੀ ਚਿੱਤਰਕਾਰ ਮਹਾਰਾਜੇ ਅਤੇ ਗੁਲ ਬਹਾਰ ਦੇ ਅਨੇਕਾਂ ਚਿੱਤਰ ਬਣਾਉਂਦੇ ਹਨ। ਮਹਾਰਾਜਾ ਮੋਰਾਂ ਸਰਕਾਰ ਦੀ ਜਗ੍ਹਾ ਹੁਣ ਗੁਲ ਬਹਾਰ ਬੇਗਮ ਦੇ ਜਿਸਮ ਦੀ ਗੁੱਫਾ ਵਿਚ ਅਕਸਰ ਗੁਆਚਿਆ ਰਹਿਣ ਲੱਗਦਾ ਹੈ…।
ਮਹਾਰਾਜੇ ਦਾ ਵਿਦੇਸ਼ੀ ਹੋਮੋਪੈਥੀ ਦਾ ਡਾਕਟਰ ਜ. ਮ. ਹੋਨੀਬਰਗਰ ਮਹਾਰਾਜੇ ਨੂੰ ਬਕਾਇਦਾ ਮਰਦਾਨਾ ਤਾਕਤ ਵਧਾਉਣ ਦੀਆਂ ਦਵਾਈਆਂ ਤੇ ਖਣਿਜ਼ ਪਦਾਰਥ ਦਿੰਦਾ ਰਹਿੰਦਾ ਹੈ। ਸਿੱਖ ਰਾਜ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਬਾਦਸ਼ਾਹਤ ਦਾ ਸਤਰੰਗਾ ਸੂਰਜ ਪੂਰੇ ਜਲੌਅ ਅਤੇ ਸਿਖਰ 'ਤੇ ਹੁੰਦਾ ਹੈ।
ਜਿਵੇਂ ਪਹਿਲਾਂ ਲਾਹੌਰ(1799), ਫਿਰ ਅੰਮ੍ਰਿਤਸਰ(1802), ਕਸੂਰ (1807), ਕਾਂਗੜਾ (1809), ਮੁਲਤਾਨ(1810), ਪੱਟੀ(1811), ਸਤਲੁਜ, ਪੰਜਾਬ, ਅਟਕ(1813), ਕਸ਼ਮੀਰ (1819), ਜੰਮੂ, ਮੁੰਘੇਰ(1821), ਹਜ਼ਾਰਾ(1823), ਨੁਸ਼ਹਿਰਾ(1823), ਪਸ਼ੌਰ(1834), ਲੱਦਾਖ(1834), ਪਿਸ਼ਾਵਰ(1834), ਚਨਯੋਟ, ਡੇਰਾ ਗਾਜ਼ੀ ਖਾਨ, ਮਨਕੇਰਾ, ਡੇਰਾ ਇਸਮਾਇਲ ਖਾਨ, ਜਮਰੌਦ(1837) ਆਦਿ ਇਕ ਇਕ ਕਰਕੇ ਮਹਾਰਾਜੇ ਦੀ ਰਿਆਸਤ ਦੇ ਇਲਾਕੇ ਵਧਦੇ ਜਾਂਦੇ ਹਨ । ਉਵੇਂ ਹੀ ਮਹਾਰਾਜੇ ਦੇ ਹਰਮ ਵਿਚ ਮਹਿਤਾਬ ਕੌਰ, ਦਾਤਾਰ ਕੌਰ, ਰਤਨ ਕੌਰ, ਮੋਰਾਂ ਸਰਕਾਰ, ਗੁਲ ਬਹਾਰ, ਜ਼ਿੰਦਾਂ ਆਦਿ ਇਕ ਇਕ ਕਰਕੇ ਰਾਣੀਆਂ ਦੇ ਦਾਸੀਆਂ ਦੀ ਗਿਣਤੀ ਵੀ ਵਧਦੀ ਜਾਂਦੀ ਹੈ। ਕਿੰਤੂ ਫੇਰ ਵੀ ਨਾ ਤਾਂ ਗੁਲ ਬਹਾਰ ਬੇਗਮ ਦੇ ਮਨ ਵਿਚ ਮਹਾਰਾਜੇ ਪ੍ਰਤੀ ਸਨੇਹ ਘਟਦਾ ਹੈ ਨਾ ਹੀ ਮਹਾਰਾਜਾ ਗੁਲ ਬਹਾਰ ਬੇਗਮ ਲਈ ਆਪਣੇ ਫਰਜ਼ਾਂ ਤੋਂ ਕੰਨੀ ਕਤਰਾਉਂਦਾ ਹੈ।
ਇਕ ਰਾਤ ਮਹਾਰਾਜਾ ਰਾਣੀ ਲਕਸ਼ਮੀ ਦੇਵੀ, ਰਾਣੀ ਤਬੱਸੂਮ ਅਤੇ ਦਾਸੀ ਨੂਰਾਂ ਨਾਲ ਸੌਂਦਾ ਹੈ। ਪਰ ਅੱਧੀ ਕੁ ਰਾਤੋਂ ਉੱਠ ਕੇ ਦਿਲ ਦੀ ਤਿਸ਼ਨਗੀ ਮਿਟਾਉਣ ਗੁਲ ਬਹਾਰ ਬੇਗਮ ਦੇ ਸ਼ਿਵਰ ਵਿਚ ਆ ਕੇ ਉਸ ਨਾਲ ਲੇਟ ਜਾਂਦਾ ਹੈ। ਉਹ ਸੁੱਤੀ ਪਈ ਗੁਲ ਬੇਗਮ ਦੇ ਵਾਲਾਂ ਉੱਤੇ ਪਿਆਰ ਨਾਲ ਹੱਥ ਫੇਰਨ ਲੱਗ ਪੈਂਦਾ ਹੈ। ਗੁਲ ਬੇਗਮ ਜਾਗ ਜਾਂਦੀ ਹੈ, "ਕੀ ਗੱਲ ਹਜ਼ੂਰ ਮੇਰੇ ਬਿਨਾ ਚਿੱਤ ਨਹੀਂ ਲੱਗਿਆ?"
"ਨਾ ਮੇਰੀ ਜਾਨ ਤੇਰੇ ਵਾਲਾ ਰਸ ਮੇਰੀ ਕਿਸੇ ਵੀ ਦਾਸੀ ਜਾਂ ਰਾਣੀ ਵਿਚ ਨਹੀਂ ਹੈ। ਤੇਰਾ ਸੁਆਦ ਹੀ ਵੱਖਰਾ ਹੈ। ਤੂੰ ਨਿਰੀ ਸਹਾਰਨਪੁਰ ਦੇ ਅੰਬਾਂ ਵਰਗੀ ਐਂ।" ਟੇਢਾ ਪਿਆ ਰਣਜੀਤ ਸਿੰਘ ਆਪਣੀ ਲੱਤ ਗੁਲ ਬੇਗਮ ਦੀਆਂ ਲੱਤਾਂ ਉੱਪਰ ਰੱਖ ਲੈਂਦਾ ਹੈ।
ਗੁਲ ਬੇਗਮ ਨੱਖਰਾ ਦਿਖਾਉਂਦੀ ਹੈ, "ਹਟੋ ਝੂਠੇ! ਤੁਸੀਂ ਮੁਲਤਾਨੀ ਕਣਕ ਵਰਗੇ ਹੋ। ਜੀਹਦੀ ਫਸਲ ਦਿੱਖ ਤੋਂ ਬੋਡੀ ਹੁੰਦੀ ਹੈ ਤੇ ਦਾਣਾ ਲੰਮਾ ਤੇ ਵਜ਼ਨੀ। ਜੇ ਮੈਂ ਐਨੀ ਹੀ ਜ਼ਾਇਕੇਦਾਰ ਹਾਂ ਤਾਂ ਮੇਰੀਆਂ ਸੌਂਕਣਾਂ ਕੋਲ ਗਏ ਹੀ ਕਿਉਂ ਸੀ?"
"ਉਹ ਤਾਂ ਮੈਂ ਉਹਨਾਂ ਦਾ ਉਲਾਂਭਾ ਜਿਹਾ ਲਾਹੁਣ ਗਿਆ ਸੀ।" ਰਣਜੀਤ ਸਿੰਘ ਗੁਲ ਬੇਗਮ ਨੂੰ ਪਿਆਰ ਕਰਨ ਲੱਗ ਜਾਂਦਾ ਹੈ…।"
ਗੁਲ ਬੇਗਮ ਮਹਾਰਾਜੇ ਦੀ ਬਾਂਹ ਦਾ ਸਿਰਹਾਣਾ ਲਾਈ ਪਈ ਹੁੰਦੀ ਹੈ ਤੇ ਦੋਨੋਂ ਦੁੱਖ-ਸੁੱਖ ਫਰੋਲ ਰਹੇ ਹੁੰਦੇ ਹਨ।ਯਕਾਯਕ ਮਹਾਰਾਜਾ ਸੁਆਲ ਕਰਦਾ ਹੈ, "ਬੇਗਮ, ਅੱਛਾ ਦੱਸ ਤੇਰੇ ਖਿਆਲ ਮੁਤਾਬਕ ਮੇਰੇ ਸੱਤਾਂ ਪੁੱਤਰਾਂ ਵਿਚੋਂ ਮੇਰੇ ਤਖਤ ਦਾ ਯੋਗ ਵਾਰਿਸ ਕੌਣ ਹੈ?"
"ਸੱਚ ਪੁੱਛੋ ਤਾਂ ਕੋਈ ਵੀ ਨਹੀਂ। ਕਿਉਂਕਿ ਹਰੇਕ ਵਿਚ ਕੋਈ ਨਾ ਕੋਈ ਐਸੀ ਕਮੀ ਹੈ, ਜੋ ਉਹਨਾਂ ਨੂੰ ਰਾਜ ਕਰਨ ਦੇ ਕਾਬਿਲ ਨਹੀਂ ਬਣਾਉਂਦੀ।… ਹਾਂ ਜੇ ਫੇਰ ਵੀ ਉਹਨਾਂ ਵਿਚੋਂ ਕਿਸੇ ਨੂੰ ਚੁਣਨਾ ਹੋਵੇ ਤਾਂ ਮੈਨੂੰ ਤੁਹਾਡੇ ਪੋਤਰੇ ਨੌਨਿਹਾਲ ਸਿੰਘ ਵਿਚ ਮਹਾਰਾਜਾ ਬਣਨ ਦੇ ਕੁਝ ਗੁਣ ਦਿਖਾਈ ਦਿੰਦੇ ਹਨ।"
ਮਹਾਰਾਜਾ ਸੁਸਤੀ ਤਿਆਗ ਕੇ ਇਕ ਦਮ ਚੇਤਨ ਹੋ ਜਾਂਦਾ ਹੈ ਤੇ ਬਿਸਤਰੇ ਉੱਤੇ ਉੱਠ ਕੇ ਬੈਠ ਜਾਂਦਾ ਹੈ, "ਤੂੰ ਵਜਾ ਫਰਮਾਇਆ ਹੈ ਬੇਗਮ ਸਾਹਿਬਾ, ਇਸ ਗੱਲ ਦੀ ਮੈਨੂੰ ਚਿੰਤਾ ਦਿਨ ਰਾਤ ਤੋੜ ਤੋੜ ਖਾਈ ਜਾਂਦੀ ਰਹਿੰਦੀ ਹੈ। ਇਸ ਵਿਚ ਮੇਰਾ ਹੀ ਕਸੂਰ ਹੈ। ਮੈਨੂੰ ਬਹੁਤ ਪਛਤਾਵਾਂ ਹੈ, ਮੈਂ ਆਪਣੀ ਸੰਤਾਨ ਦੀ ਪਰਵਰਿਸ਼ ਵੱਲ ਸਹੀ ਧਿਆਨ ਨਹੀਂ ਦੇ ਸਕਿਆ।"
"ਜਿਲ੍ਹੇ ਇਲਾਹੀ, ਹੁਣ ਪਛਤਾਉਣ ਦਾ ਕੋਈ ਫਾਇਦਾ ਨਹੀਂ। ਬਹੁਤ ਦੇਰ ਹੋ ਚੁੱਕੀ ਹੈ।ਬੰਦਾ ਬਚਪਨ ਵਿਚ ਗਲਤੀ ਕਰਦਾ ਹੈ, ਜਵਾਨੀ ਵਿਚ ਪਛਤਾਉਂਦਾ ਹੈ ਤੇ ਬੁੱਢਾਪੇ ਵਿਚ ਪਛਚਾਤਾਪ ਕਰਦਾ ਹੈ।… ਹੁਣ ਤੁਸੀਂ ਕੇਵਲ ਪਛਚਾਤਾਪ ਹੀ ਕਰ ਸਕਦੇ ਹੋ।"
ਗੁਲ ਬਹਾਰ ਬੇਗਮ ਦੇ ਮੂੰਹੋਂ ਇਹ ਗੱਲ ਸੁਣ ਕੇ ਮਹਾਰਾਜਾ ਗਹਿਰ-ਗੰਭੀਰ ਸੋਚਾਂ ਵਿਚ ਡੁੱਬ ਜਾਂਦਾ ਹੈ ਤੇ ਅਗਲੇ ਕਈ ਦਿਨ ਤੱਕ ਇਸ ਮੁੱਦੇ ਨੂੰ ਲੈ ਕੇ ਪਰੇਸ਼ਾਨ ਅਤੇ ਵਿਚਾਰਗ੍ਰਸਤ ਰਹਿੰਦਾ ਹੈ।
ਕੰਵਰ ਨੌਨਿਹਾਲ ਸਿੰਘ ਦੀ ਸ਼ਾਦੀ ਦੇ ਜ਼ਸ਼ਨ ਸਮਾਪਤ ਹੋਣ ਬਾਅਦ ਬਾਰ੍ਹਾਂ ਦਰੀ ਵਿਚ ਰਣਜੀਤ ਸਿੰਘ ਦੀ ਹਿੱਕ ਨਾਲ ਢਾਸਣਾ ਲਾਈ ਬੈਠੀ ਗੁਲ ਬਹਾਰ ਬੇਗਮ ਮਹਾਰਾਜਾ ਰਣਜੀਤ ਸਿੰਘ ਨੂੰ ਖਾਮੋਸ਼ ਅਤੇ ਉਦਾਸ ਬੈਠੇ ਦੇਖ ਕੇ ਪੁੱਛਦੀ ਹੈ, "ਅੱਜ ਤੁਸੀਂ ਬੜ੍ਹੇ ਚੁੱਪ-ਚੁੱਪ ਹੋ, ਕੋਈ ਰਿਆਸਤ ਦਾ ਮਸਲਾ ਪੈਦਾ ਹੋ ਗਿਆ ਹੈ?"
"ਬੇਗਮ, ਜਿਸ ਦਿਨ ਦਾ ਹਰੀ ਸਿੰਘ ਨਲੂਏ ਦੀ ਸ਼ਹਾਦਤ ਬਾਰੇ ਸੁਣਿਆ ਹੈ, ਉਦਣ ਦਾ ਮੇਰਾ ਮਨ ਨਹੀਂ ਲੱਗਦਾ। ਨਲੂਆਂ ਮੇਰਾ ਬਹੁਤ ਪਿਆਰਾ ਤੇ ਵਡਮੁੱਲਾ ਜਰਨੈਲ ਸੀ। ਹੀਰਾ ਸੀ ਹੀਰਾ। ਨਿੱਡਰ ਅਤੇ ਬਹਾਦਰ ਐਨਾ ਕਿ ਪੁੱਛੋ ਹੀ ਕੁਝ ਨਾ। ਦੱਰ੍ਹਾ-ਏ-ਖਹਿਬਰ 'ਤੇ ਖੜ੍ਹ ਜਾਂਦਾ ਸੀ ਤਾਂ ਹਵਾ ਵੀ ਇਧਰ ਨੂੰ ਵਗਣ ਦੀ ਜ਼ੁਰਅਤ ਨਹੀਂ ਸੀ ਕਰਦੀ। ਮੈਨੂੰ ਚੰਗੀ ਤਰ੍ਹਾਂ ਯਾਦ ਹੈ 1805 ਦੀ ਬਸੰਤ ਪੰਚਮੀ ਵਿਚ ਪਹਿਲੀ ਵਾਰ ਮੈਂ ਉਹਨੂੰ ਦੇਖਿਆ ਸੀ। ਮੇਰੇ ਦਰਬਾਰ ਵਿਚ ਸ਼ਸਤਰ ਵਿਦਿਆ ਦੇ ਜ਼ੌਹਰ ਦਿਖਾ ਕੇ ਉਸਨੇ ਮੈਨੂੰ ਕੀਲ ਲਿਆ ਸੀ। ਮੈਂ ਆਪਣੇ ਸਿੰਘਾਸਨ ਤੋਂ ਉੱਠ ਕੇ ਉਸਦੇ ਗਲ੍ਹ ਵਿਚ ਸੋਨੇ ਦਾ ਕੰਠਾ ਪਾਇਆ ਸੀ ਤੇ ਸਦਾ ਲਈ ਉਸਨੂੰ ਆਪਣੀ ਖਿਦਮਤ ਵਿਚ ਰੱਖ ਲਿਆ ਸੀ। ਉਸਦੇ ਦੋਨੋਂ ਪੁੱਤ ਜਵਾਹਰ ਸਿੰਘ ਤੇ ਅਰਜਨ ਸਿੰਘ ਵੀ ਮੇਰੀ ਫੌਜ ਵਿਚ ਸੇਵਾ ਨਿਭਾ ਰਹੇ ਹਨ।ਰਾਜਾ ਧਿਆਨ ਸਿੰਘ ਨੇ ਜਦੋਂ ਮੈਨੂੰ ਉਸ ਦੀ ਮੌਤ ਦੀ ਖਬਰ ਵਾਲੀ ਚਿੱਠੀ ਪੜ੍ਹ ਕੇ ਸੁਣਾਈ। ਮੇਰੇ ਹੱਥ ਵਿਚ ਗੜਵੀ ਆਈ ਮੈਂ ਚਲਾ ਕੇ ਉਹੀ ਉਹਦੇ ਗਿੱਟਿਆਂ ਵਿਚ ਮਾਰੀ।ਕਾਸ਼ ਨੌਨਿਹਾਲ ਦੀ ਸ਼ਾਦੀ ਕਾਰਨ ਫੌਜਾਂ ਲਾਹੌਰ ਨਾ ਆਈਆਂ ਹੁੰਦੀਆਂ। ਮੈਨੂੰ ਪਹਿਲਾਂ ਬਿੜਕ ਲੱਗ ਜਾਂਦੀ ਤੇ ਮੈਂ ਨਲੂਏ ਨੂੰ ਸਮੇਂ ਸਿਰ ਫੌਜਾਂ ਭੇਜ ਦਿੰਦਾ ਤਾਂ ਇਹ ਅਣਹੋਣੀ ਨਹੀਂ ਸੀ ਵਾਪਰਨੀ। ਮੈਨੂੰ ਬਹੁਤ ਦੁੱਖ ਅਤੇ ਘਾਟਾ ਪਿਆ ਉਸ ਦੀ ਮੌਤ ਦਾ।"
"ਹੁਣ ਅਫਸੋਸ ਕਰਿਆਂ ਕੀ ਬਣਨਾ ਹੈ, ਬਾਦਸ਼ਾਹ ਸਲਾਮਤ। ਅੱਲ੍ਹਾ ਦੀ ਮਰਜ਼ੀ ਅੱਗੇ ਇਨਸਾਨ ਕੀ ਕਰ ਸਕਦਾ ਹੈ? ਜਰਨੈਲ ਤਾਂ ਜੰਮਦੇ ਹੀ ਮੈਦਾਨ-ਏ-ਜੰਗ ਵਿਚ ਮਰਨ ਲਈ ਹੁੰਦੇ ਹਨ।… ਪਰ ਤੁਸੀਂ ਤਾਂ ਉਸਦੀਆਂ ਜਾਗੀਰਾਂ ਵੀ ਜ਼ਬਤ ਕਰ ਲਈਆਂ ਸਨ, ਨਹੀਂ?"
"ਉਹ ਗੱਲ ਹੀ ਕੁਝ ਇਹੋ ਜਿਹੀ ਹੋਈ ਸੀ। ਮੇਰੇ ਵਲੀ ਅਹਿਦ ਬਾਰੇ ਪ੍ਰਸ਼ਨ ਉੱਠਿਆ ਸੀ। ਮੈਂ ਕਿਹਾ ਨਿਸੰਦੇਹ ਖੜਕ ਸਿੰਘ ਮੇਰਾ ਤਖਤ ਨਸ਼ੀਨ ਹੋਵੇਗਾ। ਸਭ ਨੇ ਇਸ ਦੀ ਹਾਮੀ ਭਰੀ ਸੀ ਲੇਕਿਨ ਨਲੂਆ ਕਹਿਣ ਲੱਗਾ ਕਿ ਖਾਲਸਾ ਰਾਜ ਕਾਇਮ ਕਰਨ ਲਈ ਖਾਲਸਾ ਫੌਜ਼ ਨੇ ਜਾਨਾਂ ਵਾਰੀਆਂ, ਲਹੂ ਡੋਲਿਐ, ਕੁਰਬਾਨੀਆਂ ਕੀਤੀਆਂ ਤੇ ਅਨੇਕਾਂ ਸਿੰਘ ਕੇਸਰੀ ਨਿਸ਼ਾਨ ਸਾਹਿਬ ਝੂਲਦਾ ਤੱਕਣ ਲਈ ਬਿਨਾ ਤਨਖਾਹਾਂ ਦੇ ਲੜ੍ਹਦੇ ਰਹੇ ਹਨ। ਇਸ ਲਈ ਮੇਰੇ ਬਾਅਦ ਇਸ ਰਾਜ ਦੀ ਵਾਗ ਡੋਰ ਪੰਜ ਪਿਆਰਿਆਂ ਦੀ ਸੰਸਥਾ ਨੂੰ ਦਿੱਤੀ ਜਾਵੇ। ਨਹੀਂ ਤਾਂ ਰਾਜ ਪ੍ਰਬੰਧ ਸਹੀ ਢੰਗ ਨਾਲ ਨਹੀਂ ਚੱਲ ਸਕਣਗੇ। ਇਕ ਪੁਰਖੀ ਰਾਜ ਦੇ ਹੱਕ ਵਿਚ ਨਹੀਂ ਸੀ ਉਹ। ਮੈਨੂੰ ਇਸ ਲਈ ਗੁੱਸਾ ਆ ਗਿਆ ਸੀ ਤੇ ਰਾਜਾ ਧਿਆਨ ਸਿੰਘ ਦੇ ਉਕਸਾਉਣ 'ਤੇ ਮੈਂ ਉਹ ਗਲਤੀ ਕਰ ਬੈਠਾ ਸੀ।"
"ਜਾਨ ਬਖਸ਼ੀ ਬਾਦਸ਼ਾਹ ਸਲਾਮਤ! ਤੁਸੀਂ ਕੋਈ ਨਿਆਣੇ ਜਾਂ ਅਣਭੋਲ ਨਹੀਂ ਸੀ ਜਿਸਨੂੰ ਧਿਆਨ ਸਿੰਘ ਨੇ ਵਰਗ ਲਾ ਲਿਆ। ਇਕ ਹੁਕਮਰਾਨ ਦੇ ਮੂੰਹੋਂ ਅਜਿਹੇ ਬੋਲ ਫਬਦੇ ਨਹੀਂ।ਵੈਸੇ ਨਲੂਏ ਦੀ ਗੱਲ ਤਾਂ ਸੋਲ੍ਹਾਂ ਆਨੇ ਦਰੁਸਤ ਸੀ।"
ਮਹਾਰਾਜਾ ਰਣਜੀਤ ਸਿੰਘ ਭੜਕ ਪੈਂਦਾ ਹੈ, "ਲੈ ਮੈਂ ਇਹ ਵਿਸ਼ਾਲ ਰਾਜ ਭਾਗ ਆਪਣੇ ਪੁੱਤ ਪੋਤਿਆਂ ਦੀ ਬਜਾਏ ਕਿਸੇ ਹੋਰ ਨੂੰ ਕਿਵੇਂ ਦੇ ਦਵਾਂ? ਮੇਰੀ ਸੰਤਾਨ ਸਾਰੀ ਉਮਰ ਮੈਨੂੰ ਗਾਲ੍ਹਾਂ ਨਾ ਕੱਢੂ?"
"ਪਰ ਜਹਾਂ ਪਨਾਹ ਬੁਰਾ ਨਾ ਮਨਾਉਣਾ ਗਲਤੀ ਤੁਹਾਡੀ ਹੈ। ਤੁਸੀਂ ਅੰਨ੍ਹੇ ਘੋੜੇ ਦੇ ਸਵਾਰ ਵਾਂਗ ਜਿੱਧਰ ਨੂੰ ਮੂੰਹ ਹੋਇਆ, ਉਧਰ ਨੂੰ ਤੁਰਦੇ ਰਹੇ ਹੋ। ਤੁਸੀਂ ਹਰਮ ਵਿਚ ਇਸਤਰੀਆਂ ਦੀ ਗਿਣਤੀ ਵਧਾਉਣ ਵਾਂਗ ਆਪਣੀ ਰਿਆਸਤ ਦੇ ਇਲਾਕੇ ਵਧਾਉਣ 'ਤੇ ਹੀ ਜ਼ੋਰ ਦੇਈ ਰੱਖਿਆ ਹੈ। ਤੁਸੀਂ ਇਸ ਨੂੰ ਕਾਰਜ਼ ਕੁਸ਼ਲਤਾ ਨਾਲ ਚਲਾਉਣ ਦੇ ਨਿਯਮ ਨਹੀਂ ਬਣਾ ਸਕੇ। ਨਾ ਹੀ ਤੁਸੀਂ ਆਪਣੇ ਪੁੱਤਰਾਂ ਨੂੰ ਰਾਜ ਕਰਨ ਦੀ ਤਾਲੀਮ ਦੇ ਸਕੇ ਹੋ। ਖੜਕ ਸਿੰਘ ਤੁਹਾਡੇ ਨਾਲੋਂ ਵੱਧ ਸ਼ਰਾਬ ਪੀਂਦਾ ਤੇ ਅਫੀਮ ਖਾਂਦਾ ਹੈ। ਉਸਨੂੰ ਤਾਂ ਬਹੁਤੀ ਵਾਰ ਆਪਣੀ ਵੀ ਹੋਸ਼ ਨਹੀਂ ਹੁੰਦੀ। ਨਾਲੇ ਫੇਰ ਬੇਸ਼ੱਕ ਖੜਕ ਸਿੰਘ ਦੇ ਵੱਡਾ ਹੋਣ ਕਰਕੇ ਰਾਜ ਗੱਦੀ 'ਤੇ ਉਸਦਾ ਹੱਕ ਬਣਦਾ ਹੈ। ਪਰ ਸ਼ਹਿਜ਼ਾਦਾ ਸ਼ੇਰ ਸਿੰਘ ਦੇ ਮਨ ਵਿਚ ਆਉਂਦਾ ਹੈ ਕਿ ਉਸਦੀ ਮਾਂ ਨਾਲ ਤੁਸੀਂ ਪਹਿਲਾਂ ਵਿਆਹ ਕਰਵਾਇਆ ਸੀ। ਇਸ ਲਈ ਉਸਦਾ ਹੱਕ ਹੈ। ਦੋਨੋਂ ਵੱਖੋ-ਵੱਖਰੀਆਂ ਰਾਣੀਆਂ ਤੋਂ ਪੈਦਾ ਹੋਏ ਹੋਣ ਕਰਕੇ ਉਹਨਾਂ ਵਿਚ ਇਸੇ ਗੱਲ ਨੂੰ ਲੈ ਕੇ ਅਦਿੱਸ ਦਵੰਦ ਯੁੱਧ ਵੀ ਚਲਦਾ ਹੈ। ਖੁਦਾ ਨਾ ਖਾਸਤਾ ਤੁਹਾਡੇ ਪਿਛੋਂ ਇਸ ਗੱਲ ਨੂੰ ਲੈ ਕੇ ਕੋਈ…।" ਬੋਲਦੀ ਬੋਲਦੀ ਗੁਲ ਬਹਾਰ ਬੇਗਮ ਅਚਾਨਕ ਚੁੱਪ ਕਰ ਜਾਂਦੀ ਹੈ।
ਮਹਾਰਾਜਾ ਖਾਸੀ ਦੇਰ ਕੁਝ ਸੋਚਣ ਬਾਅਦ ਜ਼ਾਮ-ਦਰ-ਜ਼ਾਮ ਉਦੋਂ ਤੱਕ ਸ਼ਰਾਬ ਪੀਂਦਾ ਰਹਿੰਦਾ ਹੈ ਜਦ ਤੱਕ ਉਹ ਬੇਸੁਰਤ ਨਹੀਂ ਹੋ ਜਾਂਦਾ।
ਸੰਨ 1837 ਆ ਜਾਂਦਾ ਹੈ। ਲਾਰਡ ਔਕਲੈਂਡ ਜੌਰਜ ਈਡਨ ਅਤੇ ਉਸਦੀ ਭੈਣ ਐਮਲੀ ਈਡਨ (1797–1869) ਲਾਹੌਰ ਦਰਬਾਰ ਵਿਚ ਮਹਾਰਾਜੇ ਨੂੰ ਮਿਲਣ ਆਉਂਦੇ ਹਨ ਤਾਂ ਐਮਲੀ ਏਡਨ ਮਹਾਰਾਜੇ ਕੋਲ ਗੁਲ ਬੇਗਮ ਦੇ ਹੁਸਨ ਦੀ ਤਾਰੀਫ ਕਰਦੀ ਹੈ। ਜਿਸਨੂੰ ਸੁਣ ਕੇ ਮਹਾਰਾਜੇ ਦਾ ਸੀਨਾ ਕਈ ਗਜ਼ ਫੁੱਲ ਜਾਂਦਾ ਹੈ। ਐਮਲੀ ਈਡਨ ਮਹਾਰਾਜੇ ਅਤੇ ਗੁਲ ਬਹਾਰ ਬੇਗਮ ਦੀ ਇਕ ਤਸਵੀਰ ਵੀ ਬਣਾਉਂਦੀ ਹੈ।
ਮਈ 1839 ਨੂੰ ਅਚਾਨਕ ਮਹਾਰਾਜੇ ਨੂੰ ਬਹੁਤ ਜ਼ਿਆਦਾ ਸ਼ਰਾਬ ਦਾ ਸੇਵਨ ਕਰਨ ਕਾਰਨ ਅਧਰੰਗ ਦਾ ਦੌਰ ਪੈ ਜਾਂਦਾ ਹੈ। ਮਹਾਰਾਜਾ ਮੰਜਾ ਫੜ੍ਹ ਲੈਂਦਾ ਹੈ। ਫਰੰਗੀ ਸਰਕਾਰ ਵੱਲੋਂ ਵੀ ਮਹਾਰਾਜੇ ਦੇ ਇਲਾਜ਼ ਲਈ ਇਕ ਡਾਕਟਰ ਭੇਜਿਆ ਜਾਂਦਾ ਹੈ।ਕਰੀਮ ਅੱਲਾ ਜਿਹੇ ਵੈਦ ਹਕੀਮ ਮਹਾਰਾਜੇ ਦਾ ਇਲਾਜ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡਦੇ।ਮਹਾਰਾਜੇ ਦੀ ਬਿਮਾਰੀ ਨੂੰ ਕੁਝ ਮੋੜ ਪੈਣ ਲੱਗਦਾ ਹੈ ਤਾਂ ਡੋਗਰੇ ਡਾ: ਜੋਸੀਆ ਹਾਰਨਲ (1799 – 1871 ਅਮਰੀਕੀ) ਨੂੰ ਮਹਾਰਾਜੇ ਦਾ ਇਲਾਜ਼ ਕਰਨ ਲਈ ਲਗਾ ਦਿੰਦੇ ਹਨ। ਮਹਾਰਾਜੇ ਦੀ ਹਾਲਤ ਫਿਰ ਵਿਗੜਨੀ ਸ਼ੁਰੂ ਹੋ ਜਾਂਦੀ ਹੈ।
ਇਕ ਦਿਨ ਫਕੀਰ ਅਜ਼ੀਜ-ਉਦ-ਦੀਨ ਆ ਕੇ ਡਾ: ਹਾਰਨਲ ਵੱਲੋਂ ਮਹਾਰਾਜੇ ਨੂੰ ਦਿੱਤੀਆਂ ਜਾਣ ਵਾਲੀਆਂ ਦਵਾਈਆਂ ਦਾ ਨਿਰੀਖਣ ਕਰਦਾ ਹੈ ਤਾਂ ਚਕ੍ਰਿਤ ਰਹਿ ਜਾਂਦਾ ਹੈ। ਡਾ: ਹਾਰਨਲ ਮਹਾਰਾਜੇ ਨੂੰ ਗਲਤ ਦਵਾਈਆਂ ਦੇ ਰਿਹਾ ਹੁੰਦਾ ਹੈ। ਐਨ ਉਸੇ ਪਲ ਫਕੀਰ ਅਜ਼ੀਜ਼-ਉਦ-ਦੀਨ ਦੇ ਜ਼ਿਹਨ ਵਿਚ ਦੋ ਕੁ ਵਰ੍ਹੇ ਪਹਿਲਾਂ ਦਾ ਉਹ ਵਾਕਿਆ ਘੁੰਮ ਜਾਂਦਾ ਹੈ, ਜਦੋਂ ਕਾਬੁਲ ਦੇ ਬਾਦਸ਼ਾਹ ਦੋਸਤ ਮੁਹੰਮਦ ( December 23, 1793 - June 9, 1863) ਨਾਲ ਮਹਾਰਾਜੇ ਨੇ ਸੰਧੀ ਕਰਨ ਲਈ ਉਸ ਨਾਲ ਡਾ: ਹਾਰਨਲ ਨੂੰ ਭੇਜਿਆ ਸੀ ਤੇ ਦੋਸਤ ਮੁਹੰਮਦ ਅਹਿਦਨਾਮਾ ਵਿਸਾਰ ਕੇ ਉਨ੍ਹਾਂ ਦੋਨਾਂ ਨੂੰ ਕੈਦ ਕਰ ਲੈਂਦਾ ਹੈ।ਉਸ ਵਕਤ ਫਕੀਰ ਅਜ਼ੀਜ-ਉਦ-ਦੀਨ ਤਾਂ ਆਪਣੀ ਚਲਾਕੀ ਨਾਲ ਦੋਸਤ ਮੁਹੰਮਦ ਤੋਂ ਅਜ਼ਾਦ ਹੋ ਗਿਆ ਸੀ। ਲੇਕਿਨ ਫਕੀਰ ਅਜ਼ੀਜ-ਉਦ-ਦੀਨ ਦੀ ਹੈਰਾਨੀ ਦੀ ਉਦੋਂ ਕੋਈ ਹੱਦ ਨਹੀਂ ਸੀ ਰਹੀ ਜਦੋਂ ਉਸਦੇ ਆਉਣ ਤੋਂ ਪਹਿਲਾਂ ਹੀ ਡਾ: ਹਾਰਨਲ ਲਾਹੌਰ ਪਹੁੰਚਿਆ ਹੋਇਆ ਸੀ। ਡਾ: ਹਾਰਨਲ ਦੇ ਗਦਾਰ ਹੋਣ ਬਾਰੇ ਅਜ਼ੀਜ਼-ਉਦ-ਦੀਨ ਨੂੰ ਸੱਕ ਤਾਂ ਉਸੇ ਵੇਲੇ ਹੋ ਗਿਆ ਸੀ। ਪਰੰਤੂ ਉਸ ਕੋਲ ਕੋਈ ਸਬੂਤ ਨਹੀਂ ਸੀ।
ਫਕੀਰ ਅਜ਼ੀਜ਼-ਉਦ-ਦੀਨ ਮਹਾਰਾਜੇ ਨੂੰ ਸਾਰਾ ਮਾਮਲਾ ਸਮਝਾਉਂਦਾ ਹੈ। ਮਹਾਰਾਜਾ ਡਾ: ਹਾਰਨਲ ਦੀ ਗ੍ਰਿਫਤਾਰੀ ਦੇ ਹੁਕਮ ਜਾਰੀ ਕਰ ਦਿੰਦਾ ਹੈ। ਡਾ: ਹਾਰਨਲ ਡੋਗਰਿਆਂ ਵੱਲੋਂ ਹੀ ਮਹਾਰਾਜੇ ਪਾਸ ਭਰਤੀ ਕਰਵਾਇਆ ਹੁੰਦਾ ਹੈ। ਇਸ ਲਈ ਡੋਗਰਾ ਧਿਆਨ ਸਿੰਘ ਉਸਨੂੰ ਗ੍ਰਿਫਤਾਰ ਕਰਨ ਦੀ ਜ਼ਿੰਮੇਵਾਰੀ ਲੈਂਦਾ ਹੈ।ਡਾ: ਹਾਰਨਲ ਰਾਤੋਂ ਰਾਤ ਆਪਣਾ ਘਰ ਛੱਡ ਕੇ ਕਿਧਰੇ ਚਲਾ ਜਾਂਦਾ ਹੈ ਤੇ ਰਾਜਾ ਧਿਆਨ ਸਿੰਘ ਡਾ: ਹਾਰਨਲ ਦੇ ਰੂਹਪੋਸ਼ ਹੋ ਜਾਣ ਬਾਰੇ ਦੱਸ ਕੇ ਮਹਾਰਾਜੇ ਕੋਲ ਉਸ ਨੂੰ ਬੰਦੀ ਨਾ ਬਣਾ ਸਕਣ ਦੀ ਆਪਣੀ ਅਸਮਰਥਤਾ ਪ੍ਰਗਟ ਕਰ ਦਿੰਦਾ ਹੈ।
ਲੱਖ ਇਲਾਜ ਕਰਨ ਦੇ ਬਾਵਜੂਦ ਵੀ ਮਹਾਰਾਜੇ ਦੀ ਹਾਲਤ ਵਿਚ ਕੋਈ ਸੁਧਾਰ ਨਹੀਂ ਆਉਂਦਾ। ਉਸਦੀ ਤਬੀਅਤ ਦਿਨੋਂ ਦਿਨ ਬਿਗੜਦੀ ਚਲੀ ਜਾਂਦੀ ਹੈ। ਗੁਲ ਬਹਾਰ ਬੇਗਮ ਦੂਜੀਆਂ ਰਾਣੀਆਂ ਵਾਂਗ ਮਹਾਰਾਜੇ ਦੀ ਸੇਵਾ ਵਿਚ ਕੋਈ ਕਸਰ ਬਾਕੀ ਨਹੀਂ ਛੱਡਦੀ।
ਵਕਤ ਦੀ ਵਿਡੰਬਨਾ ਦੇਖੋ, ਲਾਹੌਰ ਤੋਂ ਜਿਹਲਮ ਤੱਕ 102 ਮੀਲ ਦਾ ਪੰਧ ਇਕ ਦਿਨ ਵਿਚ ਘੋੜੇ 'ਤੇ ਬੈਠ ਕੇ ਤਹਿ ਕਰਨ ਵਾਲਾ ਰਣਜੀਤ ਸਿੰਘ ਅੱਜ ਇਕ ਪਲ ਲਈ ਮੰਜੇ 'ਤੇ ਉੱਠ ਕੇ ਨਹੀਂ ਬੈਠ ਸਕਦਾ।ਮਹਾਰਾਜਾ ਆਪਣਾ ਅੰਤਿਮ ਸਮਾਂ ਨੇੜੇ ਜਾਣ ਕੇ ਹਜ਼ੂਰੀ ਬਾਗ ਵਿਚ ਆਖਰੀ ਵਾਰ ਦਰਬਾਰ ਲਾਉਂਦਾ ਹੈ। ਅਟਕ ਵਰਗੇ ਦਰਿਆਵਾਂ ਨੂੰ ਅਟਕਾਉਣ ਵਾਲਾ ਅੱਜ ਖੁਦ ਅਟਕਿਆ ਪਿਆ ਹੈ। ਮਹਾਰਾਜੇ ਨੂੰ ਪਾਲਕੀ ਵਿਚ ਲੇਟਾ ਕੇ ਹਜ਼ੂਰੀ ਬਾਗ ਲਿਜਾਇਆ ਜਾਂਦਾ ਹੈ।ਪਾਲਕੀ ਜਦੋਂ ਬਾਗ ਦੇ ਚਬੂਤਰੇ 'ਤੇ ਰੱਖੀ ਜਾਂਦੀ ਹੈ ਤਾਂ ਸਿੱਖ ਸਰਦਾਰਾਂ ਨੂੰ ਪਾਲਕੀ ਵਿਚ ਪਿਆ ਮਹਾਰਾਜਾ ਰਣਜੀਤ ਸਿੰਘ ਇੰਝ ਜਾਪਦਾ ਹੈ ਜਿਵੇਂ ਕੋਈ ਸ਼ੇਰ ਪਿੰਜਰੇ ਵਿਚ ਬੰਦ ਹੋਵੇ। ਇਹ ਦ੍ਰਿਸ਼ ਦੇਖ ਕੇ ਸਿੱਖ ਸਰਦਾਰਾਂ ਦੀਆਂ ਅੱਖਾਂ ਨਮ ਹੋ ਜਾਂਦੀਆਂ ਹਨ।
ਸਰਦਾਰਾਂ, ਅਹਿਲਕਾਰਾਂ, ਵਜ਼ੀਰਾਂ ਅਤੇ ਯੋਧਿਆਂ ਦੀ ਹਜ਼ੂਰੀ ਵਿਚ ਮਹਾਰਾਜਾ ਟਿਕਾ ਖੜਕ ਸਿੰਘ ਨੂੰ ਆਪਣਾ ਗੱਦੀ ਨਸ਼ੀਨ ਨਿਯੁਕਤ ਕਰਦਾ ਹੈ।10 ਸਾਲ ਦੀ ਉਮਰ ਵਿਚ ਰਾਮ ਨਗਰ ਸ਼ਿਕਾਰ ਖੇਡਦਿਆਂ ਚੱਠੇ ਹਸ਼ਮਤ ਖਾਨ ਦਾ ਸਿਰ ਤਲਵਾਰ ਦੇ ਇਕੋ ਵਾਰ ਨਾਲ ਲਾਹੁਣ ਵਾਲੇ ਹੱਥ ਅੱਜ ਪੁੱਤੇ ਦੇ ਮੱਥੇ ਤਿਲਕ ਲਾਉਣ ਤੋਂ ਅਸਮਰਥ ਹਨ।ਮਹਾਰਾਜੇ ਦੇ ਲਰਜ਼ਦੇ ਸ਼ਕਤੀਹੀਣ ਹੱਥ ਫੜ੍ਹ ਕੇ ਖੜਕ ਸਿੰਘ ਦਾ ਰਾਜ ਤਿਲਕ ਕਰਵਾਇਆ ਜਾਂਦਾ ਹੈ। ਜਿਸਦੇ ਲਾਏ ਜੈਕਾਰੇ ਦੀ ਗਰਜ਼ ਨਾਲ ਹਿਮਾਲਿਆ ਪਰਬਤ ਕੰਬ ਜਾਂਦਾ ਸੀ, ਉਸਦੇ ਮੂੰਹੋਂ ਥਿਰਕਦੇ ਮਸਾਂ ਹੀ ਬੋਲ ਨਿਕਲਦੇ ਹਨ। ਧਿਆਨ ਸਿੰਘ ਡੋਗਰੇ ਨੂੰ ਖੜਕ ਸਿੰਘ ਦੀ ਬਾਂਹ ਫੜ੍ਹਾ ਕੇ ਬੜੀ ਧੀਮੀ ਅਵਾਜ਼ ਵਿਚ ਮਹਾਰਾਜਾ ਬੋਲਦਾ ਹੈ, "ਮੇਰੀ ਥਾਂ ਹੁਣ ਤੋਂ ਮਹਾਰਾਜਾ ਖੜਕ ਸਿੰਘ ਹੋਵੇਗਾ ਤੇ ਤੁਸੀਂ ਇਹਨਾਂ ਦੇ ਵਜ਼ੀਰ ਖਿਆਲ ਰੱਖਣਾ।"
ਰਾਜਾ ਧਿਆਨ ਸਿੰਘ ਭਗਵਤ ਗੀਤਾ ਉੱਤੇ ਹੱਥ ਰੱਖ ਕੇ ਮਹਾਰਾਜੇ ਪ੍ਰਤੀ ਵਫਾਦਾਰ ਅਤੇ ਰਾਜ ਭਗਤ ਹੋਣ ਦੀ ਸਹੁੰ ਚੁੱਕਦਾ ਹੈ।
ਮਹਾਰਾਜਾ ਸਮੂਹ ਸਭਾ ਨੂੰ ਮੁਖਾਤਿਬ ਹੁੰਦਾ ਹੈ, "ਖਾਲਸਾ ਜੀ! ਪੰਥ ਨੂੰ ਮੇਰਾ ਇਕ ਆਖਰੀ ਸੁਨੇਹਾ ਹੈ। ਇਕ ਵਾਰ ਮਨੁੱਖੀ ਹੱਥ ਦੀਆਂ ਸਾਰੀਆਂ ਉਂਗਲਾਂ ਆਪਸ ਵਿਚ ਲੜ੍ਹ ਪਈਆਂ। ਅੰਗੂਠਾ ਕਹਿਣਾ ਲੱਗਾ ਮੇਰੀ ਅਹਿਮੀਅਤ ਜ਼ਿਆਦਾ ਹੈ ਕਿਉਂਕਿ ਮੇਰੇ ਨਾਲ ਰਾਜ ਤਿੱਲਕ ਕੀਤਾ ਜਾਂਦਾ ਹੈ। ਉਸ ਦੇ ਨਾਲ ਵਾਲੀ ਪਹਿਲੀ ਉਂਗਲ ਕਹਿਣ ਲੱਗੀ ਮੇਰੀ ਵੁੱਕਤ ਜ਼ਿਆਦਾ ਹੈ ਕਿਉਂਕਿ ਜਦੋਂ ਕਿਸੇ ਨੂੰ ਰਾਹ ਦੱਸਣਾ ਹੁੰਦਾ ਹੈ ਤਾਂ ਮੇਰੀ ਵਰਤੋਂ ਕੀਤੀ ਜਾਂਦੀ ਹੈ। ਵਿਚਾਲੜੀ ਕਹਿਣ ਲੱਗੀ ਮੈਂ ਤਾਂ ਹਾਂ ਹੀ ਸਾਰੀਆਂ ਤੋਂ ਵੱਡੀ ਮੈਨੂੰ ਤਾਂ ਕੋਈ ਸਫਾਈ ਦੇਣ ਦੀ ਲੋੜ੍ਹ ਨਹੀਂ ਮੇਰਾ ਵੱਡਾ ਕੱਦ ਦੇਖ ਲਉ। ਚੌਥੀ ਕਹਿਣ ਲੱਗੀ ਜਦੋਂ ਵਿਆਹ ਹੁੰਦਾ ਹੈ ਤਾਂ ਮੁੰਦਰੀ ਮੇਰੇ ਵਿਚ ਹੀ ਪਾਈ ਜਾਂਦੀ ਹੈ ਤੇ ਰਿਸ਼ਤਾ ਕਾਇਮ ਹੁੰਦਾ ਹੈ। ਚੀਚੀ ਕਹਿਣ ਲੱਗੀ ਮੈਂ ਨਾ ਹੋਵਾਂ ਤਾਂ ਹੱਥ ਦੀ ਸੁੰਦਰਤਾ ਹੀ ਵਿਗੜ ਜਾਵੇਗੀ।ਹੱਥ ਕਹਿਣ ਲੱਗਾ ਮੈਨੂੰ ਤੁਹਾਡੀ ਸਾਰੀਆਂ ਦੀ ਲੋੜ੍ਹ ਹੈ, ਜਦੋਂ ਤੁਸੀਂ ਸਾਰੀਆਂ ਇਕੱਠੀਆਂ ਹੋ ਜਾਂਦੀਆਂ ਹੋ ਤਾਂ ਮੁੱਕਾ ਬਣ ਜਾਂਦਾ ਹੈ ਤੇ ਤੁਸੀਂ ਮੇਰੀ ਤਾਕਤ ਬਣ ਜਾਂਦੀਆਂ ਹੋ। ਲੋਕ ਮੈਥੋਂ ਡਰਨ ਲੱਗ ਜਾਂਦੇ ਹਨ। ਮੇਰੀ ਇਹੀ ਬੇਨਤੀ ਹੈ ਕਿ ਮਿਲ ਕੇ ਰਹਿਣਾ। ਫੁੱਟ ਦਾ ਸ਼ਿਕਾਰ ਨਾ ਹੋਣਾ। ਜੇ ਤੁਸੀਂ ਇਕਮੁੱਠ, ਇਕ ਜਾਨ ਰਹੋਗੇ ਤਾਂ ਤੁਹਾਡੀ ਹਵਾ ਵੱਲ ਵੀ ਕੋਈ ਨਹੀਂ ਝਾਕ ਸਕਦਾ। ਇਸ ਵਿਸ਼ਾਲ ਸਲਤਨਤ ਨੂੰ ਕਾਇਮ ਕਰਕੇ ਮੈਂ ਆਪਣੇ ਹਿੱਸੇ ਦੀ ਸੇਵਾ ਨਿਭਾਅ ਚੱਲਿਆਂ ਹਾਂ, ਅੱਗੋਂ ਇਸ ਦੀ ਵਾਗ ਡੋਰ ਉਹਾਡੇ ਹੱਥ ਵਿਚ ਹੈ। ਇਸ ਘਾਲਣਾਵਾਂ ਅਤੇ ਕੁਰਬਾਨੀਆਂ ਨਾਲ ਲਏ ਸਿੱਖ ਰਾਜ ਨੂੰ ਸਾਂਭ ਕੇ ਰੱਖਣਾ।" ਬੋਲਦਾ ਬੋਲਦਾ ਮਹਾਰਾਜਾ ਬੇਹੋਸ਼ ਹੋ ਜਾਂਦਾ ਹੈ। ਉਸਨੂੰ ਪਾਲਕੀ ਵਿਚ ਵਾਪਿਸ ਰਾਜ ਮਹੱਲ ਲਿਆਇਆ ਜਾਂਦਾ ਹੈ।
27 ਜੂਨ 1839 ਨੂੰ ਬਾਅਦ ਦੁਪਹਿਰ ਮਹਾਰਾਜਾ ਸੱਮਨ ਬੁਰਜ਼ ਵਿਖੇ ਸਦਾ ਦੀ ਨੀਂਦ ਸੌਂ ਜਾਂਦਾ ਹੈ। ਉਸਦੇ ਅੱਖਾਂ ਮੀਚਦਿਆਂ ਹੀ ਲਾਹੌਰ ਕਿਲ੍ਹੇ ਦੀਆਂ ਕੰਧਾਂ, ਛੱਤਾਂ ਅਤੇ ਜ਼ਮੀਨ ਵਿਚੋਂ ਅਨੇਕਾਂ ਸਾਜਿਸ਼ਾਂ, ਚਾਲਾਂ ਅਤੇ ਖੜਯੰਤਰ ਆਪਣੇ ਮੂੰਹ ਕੱਢਣੇ ਸ਼ੁਰੂ ਕਰ ਦਿੰਦੇ ਹਨ।ਸ਼ਹਿਜ਼ਾਦਾ ਸ਼ੇਰ ਸਿੰਘ ਆਪਣੀ ਜਾਨ ਦੇ ਖਤਰੇ ਨੂੰ ਤਾੜਦਾ ਹੋਇਆ ਅਰਾਮਗਾਹ ਵਿਚ ਪਈ ਮਹਾਰਾਜੇ ਦੀ ਮ੍ਰਿਤਕ ਦੇਹ ਦੇ ਅੰਤਿਮ ਦਰਸ਼ਨ ਕਰੇ ਬਿਨਾ ਬਟਾਲੇ ਭੱਜ ਜਾਂਦਾ ਹੈ। (ਸ਼ੇਰ ਸਿੰਘ ਉਦੋਂ ਤੱਕ ਅੰਤੇਸ਼ਟੀ 'ਤੇ ਵਾਪਿਸ ਨਹੀਂ ਆਉਂਦਾ ਜਦ ਤੱਕ ਅੰਗਰੇਜ਼ ਸਰਕਾਰ ਦੇ ਵਿਚ ਪੈ ਕੇ ਉਸਨੂੰ ਖਤਰੇ ਦੇ ਡਰ ਤੋਂ ਮੁਕਤ ਨਹੀਂ ਕਰ ਦਿੱਤਾ ਜਾਂਦਾ।)
ਅਗਲੇ ਦਿਨ ਹਜ਼ੂਰੀ ਬਾਗ (ਡੇਰਾ ਸਾਹਿਬ ਗੁਰਦੁਆਰੇ ਕੋਲ) ਮਹਾਰਾਜੇ ਦੀ ਦੇਸੀ ਘਿਉ ਵਿਚ ਗੁੜੱਚ ਚੰਦਨ ਦੀਆਂ ਲਕੜਾਂ ਵਾਲੀ ਚਿਤਾ ਨੂੰ ਖਾਲਸਾ ਰਾਜ ਦਾ ਦੂਜਾ ਮਹਾਰਾਜਾ, ਸਰਦਾਰ ਖੜਕ ਸਿੰਘ ਡਗਮਗਾਉਂਦੇ ਪੈਰਾਂ ਤੇ ਕੰਬਦੇ ਹੱਥਾਂ ਨਾਲ ਅਗਨੀ ਦਿਖਾਉਂਦਾ ਹੈ।
ਦੂਰ ਗੇਰੂ ਰੰਗ ਦਾ ਸੂਰਜ ਡੁੱਬਣਾ ਸ਼ੁਰੂ ਕਰ ਦਿੰਦਾ ਹੈ…। ਨੀਮ ਮਦਹੋਸ਼ ਮਹਾਰਾਜਾ ਖੜਕ ਸਿੰਘ ਨੂੰ ਉਸ ਵੇਲੇ ਉੱਕਾ ਅਹਿਸਾਸ ਨਹੀਂ ਹੁੰਦਾ ਹੈ ਕਿ ਦੂਰ ਡੁੱਬਦਾ ਸੂਰਜ ਆਪਣੇ ਨਾਲ ਕੀ ਕੀ ਲੈ ਕੇ ਡੁੱਬ ਰਿਹਾ ਹੈ!!!
ਬਰਤਾਨਵੀ ਗਵਰਨਰ ਜਨਰਲ ਲਾਰਡ ਵਿਲੀਅਮ ਬੈਂਟਿੰਕ ਨੇ ਭਾਵੇਂ 7 ਦਿਸੰਬਰ 1829 ਨੂੰ ਸਤੀ ਪ੍ਰਥਾ ਬੰਦ ਕਰਨ ਦਾ ਕਾਨੂੰਨ ਹਿੰਦੁਸਤਾਨ ਵਿਚ ਲਾਗੂ ਕਰ ਦਿੱਤਾ ਸੀ, ਪਰ ਰਾਜਪੂਤਾਨੇ ਅਤੇ ਪੰਜਾਬ ਨੇ ਉਸ ਨੂੰ ਅਜੇ ਨਹੀਂ ਸਵਿਕਾਰਿਆ ਹੈ (1847 ਵਿਚ ਪੂਰੇ ਭਾਰਤ ਵਿਚ ਇਹ ਪ੍ਰਥਾ ਬੰਦ ਹੋਈ।)।
ਮਹਾਰਾਜੇ ਦੀ ਜਲਦੀ ਚਿਤਾ ਵਿਚ ਮਹਿਤਾਬ ਦੇਵੀ ਸੁਹਾਗ ਜੋੜੇ ਅਤੇ ਲਾਲ ਚੂੜ੍ਹਾ ਪਹਿਨ ਕੇ ਬੈਠ ਜਾਂਦੀ ਹੈ। ਉਸ ਤੋਂ ਪਿਛੋਂ ਇਕ ਇਕ ਕਰਕੇ ਮਹਾਰਾਜੇ ਦੀਆਂ ਕੁਲ ਛੇ ਰਾਣੀਆਂ ਤੇ ਛੇ ਦਾਸੀਆਂ ਸਤੀ ਹੁੰਦੀਆਂ ਜਾਂਦੀਆਂ ਹਨ।
ਜਦੋਂ ਗੁਲ ਬਹਾਰ ਚਿਤਾ ਵਿਚ ਬੈਠਣ ਲੱਗਦੀ ਹੈ ਤਾਂ ਉਸ ਨੂੰ ਜੈਨਬ ਖਾਤੂਨ ਇਹ ਆਖ ਕੇ ਵਰਜ਼ ਦਿੰਦੀ ਹੈ ਕਿ ਉਹ ਮੁਸਲਮਾਨ ਹੈ ਤੇ ਇਸਲਾਮ ਵਿਚ ਇਹ ਰਸਮ ਵਿਵਰਜਿਤ ਹੈ। ਨਜ਼ਦੀਕ ਖੜ੍ਹੀ ਮੋਰਾਂ ਸਰਕਾਰ ਦੇ ਕੰਨਾਂ ਵਿਚ ਇਹ ਗੱਲ ਪੈ ਜਾਂਦੀ ਹੈ।
ਮਹਾਰਾਣੀ ਜ਼ਿੰਦ ਕੌਰ ਮੋਰਾਂ ਸਰਕਾਰ ਨੂੰ ਮੁਖਾਤਿਬ ਹੁੰਦੀ ਹੈ, "ਮੋਰਾਂ ਭੈਣ ਕਿਉਂ ਤੂੰ ਨਹੀਂ ਸਤੀ ਹੋਵੇਂਗੀ? ਮਹਾਰਾਜਾ ਸਾਹਿਬ ਨੇ ਤੇਰੇ ਲਈ ਕਿੰਨਾ ਕੁਝ ਕੀਤੈ। ਸਾਰੀ ਜ਼ਿੰਦਗੀ ਤੇਰੇ ਦੁਆਲੇ ਉਰੀ ਵਾਂਗੂ ਘੁੰਮਦੇ ਰਹੇ ਨੇ।"
ਮੋਰਾਂ ਝੱਟ ਦਹਾੜਦੀ ਹੈ, "ਇਸਲਾਮ ਵਿਚ ਇਸ ਦੀ ਮਨਾਹੀ ਹੈ। ਮੈਂ ਮੁਸਲਮਾਣਨਣੀ ਹਾਂ। ਤੁਸੀਂ ਹੋਵੋ ਤਾਂ ਸਤੀ?"
"ਸਿੱਖ ਧਰਮ ਵਿਚ ਵੀ ਇਸ ਦੀ ਮਨਾਹੀ ਹੈ।" ਮਹਾਰਾਣੀ ਜ਼ਿੰਦ ਕੌਰ ਦੇ ਹਟਕੋਰੇ ਹੋਰ ਉੱਚੇ ਹੋ ਜਾਂਦੇ ਹਨ।
ਇਹ ਵਾਰਤਾਲਾਪ ਸੁਣਦਿਆਂ ਸਾਰ ਰਾਜਾ ਧਿਆਨ ਸਿੰਘ ਉੱਡਣ ਲੱਗੇ ਪੰਛੀ ਦੇ ਖੰਭਾਂ ਵਾਂਗ ਆਪਣੀਆਂ ਬਾਹਾਂ ਦੋਨੋਂ ਪਾਸੇ ਫੈਲਾ ਕੇ ਮੋਢਿਆਂ ਬਰਾਬਰ ਕਰਦਾ ਹੈ ਤੇ ਭੁੱਬ ਮਾਰ ਕੇ ਮਹਾਰਾਜੇ ਦੇ ਬਲਦੇ ਅੰਗੀਠੇ ਵੱਲ ਅਹੁਲਦਾ ਹੈ, "ਮਹਾ…ਰਾ…ਜ! ਮੈਂ ਵੀ ਆ ਰਿਹਾ ਹਾਂ ਤੁਹਾਡੇ ਨਾਲ। ਮੈਥੋਂ ਤੁਹਾਡੇ ਬਗੈਰ ਰਹਿ ਨਹੀਂ ਹੋਣਾ।"
ਜਿਉਂ ਹੀ ਰਾਜਾ ਧਿਆਨ ਸਿੰਘ ਚਿਤਾ ਦੇ ਕਰੀਬ ਜਾਂਦਾ ਹੈ, ਉਸਦੀ ਇਕ ਬਾਂਹ ਉਸਦਾ ਭਰਾ ਰਾਜਾ ਗੁਲਾਬ ਸਿੰਘ ਤੇ ਦੂਜੀ ਚਾਚਾ ਜ਼ਮਾਦਾਰ ਖੁਸ਼ਹਾਲ ਸਿੰਘ ਫੜ੍ਹ ਕੇ ਉਸ ਨੂੰ ਅੱਗ ਵਿਚ ਕੁੱਦਣ ਤੋਂ ਬਚਾਉਣ ਲਈ ਪਿਛੇ ਧੂਹ ਲੈਂਦੇ ਹਨ। ਐਨੇ ਨੂੰ ਤੇਜ ਸਿੰਘ ਵੀ ਪਿਛੇ ਦੀ ਆ ਕੇ ਉਸਨੂੰ ਲੱਕ ਤੋਂ ਫੜ੍ਹ ਕੇ ਪਿਛਾਂਹ ਖਿੱਚਦਾ ਹੈ, "ਰਾਜਾ ਧਿਆਨ ਸਿੰਘ ਸਬਰ ਕਰੋ… ਹੌਂਸਲਾ ਰੱਖੋ… ਮਹਾਰਾਜਾ ਸਾਹਿਬ ਦੇ ਅਕਾਲ ਚਲਾਣੇ ਦਾ ਸਾਨੂੰ ਸਭ ਨੂੰ ਦੁੱਖ ਹੈ।"
"ਨਹੀਂ ਮੈਨੂੰ ਛੱਡ ਦਿਉ, ਮਹਾਰਾਜ ਬਿਨਾ ਮੈਂ ਜਿਉਂ ਕੇ ਕੀ ਲੈਣਾ ਹੈ?" ਰਾਜਾ ਧਿਆਨ ਸਿੰਘ ਉਹਨਾਂ ਤੋਂ ਛੁੱਟ ਕੇ ਥੋੜ੍ਹਾ ਜਿਹਾ ਅੱਗੇ ਹੁੰਦਾ ਹੈ ਤੇ ਬਾਕੀ ਸਭ ਖਿੱਚ ਕੇ ਉਸਨੂੰ ਫਿਰ ਮਗਰ ਨੂੰ ਲੈ ਜਾਂਦੇ ਹਨ। ਪੂਰਾ ਅੱਧਾ ਘੰਟਾ ਇਹ ਖੇਲ-ਤਮਾਸ਼ਾ ਚਲਦਾ ਹੈ।
ਬਾਕੀ ਸਭ ਮਹਾਰਾਣੀਆਂ ਅਤੇ ਦਾਸੀਆਂ ਦੀਆਂ ਧਾਹਾਂ ਅੰਬਰ ਦਾ ਸਿਨਾ ਪਾੜ੍ਹ ਦਿੰਦੀਆਂ ਹਨ।ਚਿਤਾ ਦੀਆਂ ਲਾਟਾਂ ਨੀਵੀਆਂ ਹੋ ਜਾਂਦੀਆਂ ਹਨ ਤਾਂ ਬਾਕੀ ਸਾਰਿਆਂ ਨਾਲ ਗੁਲ ਬਹਾਰ ਬੇਗਮ ਆਪਣੇ ਬਾਦਸ਼ਾਹ ਦੀਆਂ ਯਾਦਾਂ ਨੂੰ ਆਪਣੇ ਦਿਲ ਵਿਚ ਸਮੇਟ ਕੇ ਕੀਰਨੇ ਪਾਉਂਦੀ ਰਾਜ ਮਹੱਲ ਨੂੰ ਵਾਪਿਸ ਤੁਰ ਪੈਂਦੀ ਹੈ।
ਅਗਨੀ ਸ਼ਾਂਤ ਹੋ ਕੇ ਬੁੱਝ ਜਾਂਦੀ ਹੈ ਤੇ… ਲਾਲ ਸੁਰਖ ਮੱਘਦਾ ਸੂਰਜ ਅਸਤ ਹੋ ਜਾਂਦਾ ਹੈ।
ਅੰਤਿਕਾ: ਇਸ ਘਟਨਾ ਉਪਰੰਤ ਮਹਾਰਾਜੇ ਦੀਆਂ ਰਾਣੀਆਂ ਨੂੰ ਜਾਗੀਰਾਂ ਲਾਈਆਂ ਜਾਂਦੀਆਂ ਹਨ ਤਾਂ ਗੁਲ ਬਹਾਰ ਬੇਗਮ ਨੂੰ ਸਭ ਰਾਣੀਆਂ ਤੋਂ ਸੁੰਦਰ ਹੋਣ ਕਾਰਨ ਸਭ ਤੋਂ ਵੱਧ ਜਾਗੀਰ ਮਿਲਦੀ ਹੈ। ਕੁਝ ਸਮਾਂ ਸ਼ਾਹੀ ਮਹੱਲ ਵਿਚ ਬਿਤਾਉਣ ਮਗਰੋਂ ਸਾਜਿਸ਼ਾਂ ਤੋਂ ਉਪਰਾਮ ਹੋ ਕੇ ਗੁਲ ਬਹਾਰ ਬੇਗਮ ਮਹਾਰਾਜੇ ਦੀ ਇਕ ਲਾਮਾਈ ਬੁੱਧ ਮੱਤ ਨੂੰ ਮੰਨਣ ਵਾਲੀ ਲੱਦਾਖੀ ਰਾਣੀ ਹੁਲਾਇਸੀ ਨਾਲ ਲੱਦਾਖ ਚਲੀ ਜਾਂਦੀ ਹੈ। ਮਹਾਰਾਜੇ ਦੀ ਮੌਤ ਤੋਂ ਬਾਅਦ ਸਿੱਖ ਰਾਜ ਡੋਗਰੇ ਹਥਿਆ ਲੈਂਦੇ ਹਨ ਤੇ ਡੋਗਰਿਆਂ ਦੇ ਰਾਜ ਉੱਪਰ ਅੰਗਰੇਜ਼ ਕਬਜ਼ਾ ਕਰ ਲੈਂਦੇ ਹਨ। ਮਹਾਰਾਣੀ ਜ਼ਿੰਦਾ ਨੂੰ ਜ਼ਲਾਵਤਨ ਕਰਕੇ ਅੰਗਰੇਜ਼ ਸਰਕਾਰ ਗੁਲ ਬਹਾਰ ਬੇਗਮ ਦੀ ਜਾਗੀਰ ਜ਼ਬਤ ਕਰਕੇ ਉਸਦੇ ਗੁਜ਼ਾਰੇ ਲਈ 12, 380 ਰੁ: ਸਲਾਨਾਂ ਪੈਨਸ਼ਨ ਅਤੇ ਰਹਿਣ ਲਈ ਇਕ ਵੱਖਰਾ ਮਹੱਲ ਕੂਚਾ ਗੁਲ ਬੇਗਮ (ਰੰਗ ਮਹੱਲ ਅਤੇ ਹਵੇਲੀ ਮੀਆਂ ਖਾਨ ਵਿਚਕਾਰ) ਦੇ ਦਿੰਦੀ ਹੈ। ਗੁਲ ਬਹਾਰ ਬੇਗਮ ਇਕ ਅਨਾਥ ਲੜਕਾ ਗੋਦ ਲੈ ਲੈਂਦੀ ਹੈ। ਪਰ ਗੁਲ ਬਹਾਰ ਬੇਗਮ ਦੇ ਮਨ ਵਿਚੋਂ ਆਪਣੇ ਬਾਦਸ਼ਾਹ ਦੀਆਂ ਯਾਦਾਂ ਨਹੀਂ ਨਿਕਲਦੀਆਂ। ਉਹ ਆਪਣੇ ਪੁੱਤਰ ਸਰਦਾਰ ਖਾਨ ਨੂੰ ਦਾਸੀਆਂ ਦੇ ਹਵਾਲੇ ਕਰਕੇ ਸਾਰੀ ਆਪਣੀ ਜਾਇਦਾਦ ਉਸ ਦੇ ਨਾਮ ਕਰ ਦਿੰਦੀ ਹੈ। ਆਪ ਗੁਲ ਬਹਾਰ ਬੇਗਮ ਫਿਰ ਲੱਦਾਖ ਚਲੀ ਜਾਂਦੀ ਹੈ ਤੇ ਬੋਧੀ ਮੱਠਾਂ ਵਿਚ ਸਨਿਆਸੀ ਜੀਵਨ ਬਤੀਤ ਕਰਦੀ1863 ਨੂੰ ਸਵਰਗ ਸਿਧਾਰ ਜਾਂਦੀ ਹੈ। ਉਸ ਦਾ ਪੁੱਤਰ ਉਸਦੀ ਲਾਸ਼ ਨੂੰ ਲਿਆ ਕੇ ਲਾਹੌਰ ਦੇ ਮੀਆਂ ਸਾਹਿਬ ਕਬਰਸਤਾਨ ਵਿਚ ਦਫਨਾ ਦਿੰਦਾ ਹੈ। ਬੋਧੀ ਵੀ ਉਸਦੀ ਯਾਦ ਵਿਚ ਇਕ ਸਮਾਧ ਬਣਾਉਂਦੇ ਹਨ। ਸ਼੍ਰੀਨਗਰ ਤੋਂ ਲੇਹਿ ਵੱਲ ਜਾਂਦਿਆਂ ਲੇਹਿ ਪਹੁੰਚਣ ਤੋਂ ਕੁਝ ਕਿਲੋਮੀਟਰ ਪਹਿਲਾਂ ਆਲਚੀ ਬੋਧ ਵਿਹਾਰ ਦੇ ਨਜ਼ਦੀਕ ਇਕ ਬੋਧ ਚੋਰਟਣ ਰੂਪੀ ਇਹ ਸਮਾਧ ਮਿਲਦੀ ਹੈ। ਇਸਨੂੰ ਉਹ ਲੋਕ ਭਿਖਨੀ ਖਾਨਾਬਦੋਸ਼ ਬੇਗਮ ਦੀ ਸਮਾਧ ਆਖ ਕੇ ਅੱਜ ਵੀ ਸਤਿਕਾਰਦੇ ਹਨ।
No comments:
Post a Comment