ਬਲਰਾਜ ਸਿੰਘ ਸਿੱਧੂ ਦੇ ਨਾਵਲ ਅੱਗ ਦੀ ਲਾਟ: ਪ੍ਰਿੰਸਸ ਡਾਇਨਾ ਦਾ ਇਕ ਕਾਂਡ
ਬਾਡੀਗਾਰਡ
ਲੇਡੀ ਡਾਇਨਾ ਸਪੈਂਸਰ ਨੂੰ ਇਸ ਫਾਨੀ ਜਹਾਨ ਤੋਂ ਕੂਚ ਕਰਿਆਂ ਪੂਰੇ ਵੀਹ ਦਿਨ ਹੋ ਗਏ ਸਨ। ਉਦਣ ਦਾ ਹੀ ਮੈਂ ਮੰਜਾ ਫੜ੍ਹਿਆ ਹੋਇਆ ਸੀ। ਮਹਿਬੂਬਾ ਦੇ ਮਰਨ ਦਾ ਗ਼ਮ ਤਾਂ ਉਹੀ ਸਮਝ ਸਕਦਾ ਹੈ, ਜਿਸਦੀ ਮਰੀ ਹੋਵੇ। ਬੰਦਾ ਮਾਂ ਦੇ ਅਕਾਲ ਚਲਾਣੇ ਦਾ ਉਨਾ ਦੁੱਖ ਨਹੀਂ ਮਨਾਉਂਦਾ, ਜਿੰਨਾ ਮਾਸ਼ੂਕ ਦੇ ਚੜ੍ਹਈ ਕਰ ਜਾਣ ਦਾ ਗਮ ਕਰ ਜਾਂਦਾ ਹੈ। ਮੈਨੂੰ ਸਮਝ ਨਹੀਂ ਸੀ ਆਉਂਦੀ ਕਿ ਉਸ ਨਾਲ ਪ੍ਰੇਮ ਦੇ ਦੌਰ ਵਿਚ ਮੈਂ ਉਸਨੂੰ ਜ਼ਿਆਦਾ ਯਾਦ ਕਰਦਾ ਸੀ ਜਾਂ ਉਸਦੀ ਮੌਤ ਤੋਂ ਬਾਅਦ ਵੱਧ ਚੇਤੇ ਕਰਦਾ ਸੀ। 31 ਅਗਸਤ 1997, ਡਾਇਨਾ ਦੀ ਮੌਤ ਵਾਲੇ ਦਿਨ ਤੋਂ ਲੈ ਕੇ ਉਦਣ ਤੱਕ ਗੁਜ਼ਰੇ ਦੋ ਤਿੰਨ ਹਫਤਿਆਂ ਵਿਚ ਮੈਂ ਕੀ ਖਾਧਾ ਸੀ, ਉਹ ਤਾਂ ਚੱਜ ਨਾਲ ਯਾਦ ਨਹੀਂ। ਸ਼ਾਇਦ ਕੁਝ ਵੀ ਨਹੀਂ ਸੀ ਖਾਧਾ। ਬਹਿਰਹਾਲ, ਸ਼ਰਾਬ ਮੈਂ ਦਿਨ ਰਾਤ ਰੱਜ ਕੇ ਪੀਤੀ ਸੀ। ਮੈਂ ਪੀਂਦਾ ਪੀਂਦਾ ਮਦਹੋਸ਼ ਹੋ ਕੇ ਸੌਂ ਜਾਂਦਾ। ਜਦ ਹੋਸ਼ ਆਉਂਦੀ ਟੀਵੀ ਜਾਂ ਅਖ਼ਬਾਰ ਪੜ੍ਹਦਾ ਸ਼ਰਾਬਨੋਸ਼ੀ ਕਰੀ ਜਾਂਦਾ। ਨਸ਼ੇ ਨਾਲ ਟੱਲੀ ਤੇ ਬੇਸੁਰਤ ਹੋ ਕੇ ਫਿਰ ਸੌਂ ਜਾਂਦਾ। ਦਿਨ ਰਾਤ ਇਹੀ ਚੱਕਰ ਚੱਲੀ ਜਾਂਦਾ ਸੀ।
ਸਮਾਚਾਰ ਪੱਤਰ ਪੜ੍ਹਨ ਦੀ ਆਦਤ ਵੀ ਮੈਨੂੰ ਡਾਇਨਾ ਨੇ ਹੀ ਪਾਈ ਸੀ। ਉਹ ਹਰ ਰੋਜ਼ ਉੱਠਣਸਾਰ ਸਭ ਤੋਂ ਪਹਿਲਾਂ ਕੰਮ, ਸਾਰੇ ਅਖ਼ਬਾਰਾਂ ਦੀ ਪੰਨਾਗਰਦੀ ਕਰਨ ਦਾ ਕਰਿਆ ਕਰਦੀ ਸੀ। ਤਕਰੀਬਨ ਹਰ ਅਖ਼ਬਾਰ ਵਿਚ ਰੋਜ਼ਨਾ ਉਸ ਬਾਰੇ ਕੁਝ ਨਾ ਕੁਝ ਜਾਂ ਉਸਦੀਆਂ ਫੋਟੋਆਂ ਛਪੀਆਂ ਹੁੰਦੀਆਂ। ਡਾਇਨਾ ਨਾਲ ਮੇਰੇ ਸੰਬੰਧਾਂ ਦੀਆਂ ਜਦ ਤੋਂ ਖਬਰਾਂ ਛਪਣ ਲੱਗੀਆਂ ਸਨ ਤਾਂ ਮੈਂ ਵੀ ਡਾਇਨਾ ਵਾਂਗ ਨਿੱਤ ਅਖਬਾਰ ਪੜ੍ਹਨ ਲੱਗ ਪਿਆ ਸੀ।
ਵੀਹ ਦਿਨ ਬੀਤ ਜਾਣ ਤੱਕ ਵੀ ਹਰ ਅਖ਼ਬਾਰ ਅਤੇ ਟੈਲੀਵਿਜ਼ਨ ਦੇ ਹਰ ਚੈਨਲ ਉੱਤੇ ਸਿਰਫ ਤੇ ਸਿਰਫ ਡਾਇਨਾ ਬਾਰੇ ਹੀ ਜ਼ਿਕਰ ਹੋਈ ਜਾ ਰਿਹਾ ਸੀ। ਉਸਨੂੰ ਦਿੱਤੀਆਂ ਜਾ ਰਹੀਆਂ ਸ਼ਰਧਾਜ਼ਲੀਆਂ ਦੀਆਂ ਡਾਕੂਮੈਂਟਰੀਆਂ ਮੈਂ ਦੇਖਦਾ ਰਹਿੰਦਾ। ਕੋਈ ਉਸਦੀ ਮੌਤ ਨੂੰ ਸਾਜ਼ਿਸ਼ ਦਾ ਕਰਾਰ ਦਿੰਦਾ। ਕੋਈ ਕਾਰ ਐਕਸੀਡੇਂਟ ਤੇ ਰੱਬ ਦੀ ਮਰਜ਼ੀ। ਮੈਨੂੰ ਕੁਝ ਵੀ ਸਮਝ ਨਹੀਂ ਸੀ ਆਉਂਦੀ ਕਿ ਡਾਇਨਾ ਦੀ ਮੌਤ ਇਕ ਕਾਰ ਹਾਦਸਾ ਸੀ ਜਾਂ ਇਸ ਪਿੱਛੇ ਕੋਈ ਗਹਿਰਾ ਖੜ੍ਹਯੰਤਰ ਸੀ। ਇਸ ਰਾਜ ਨੂੰ ਜਾਣਨ ਦੀ ਉਤਸੁਕਤਾ ਵਿਚ ਮੈਂ ਚੌਵੀ ਘੰਟੇ ਟੈਲੀਵਿਜ਼ਨ ਬੰਦ ਨਹੀਂ ਸੀ ਕੀਤਾ। ਮੇਰੀ ਰਸੋਈ ਵਿਚ ਰੇਡੀਉ ਵੀ ਇਸ ਤਰ੍ਹਾਂ ਉਦਣ ਦਾ ਵੱਜ ਰਿਹਾ ਸੀ। ਇਕ ਤੱਥ ਮੈਂ ਭਲੀਭਾਂਤ ਜਾਣਦਾ ਸੀ ਕਿ ਅਸਲ ਸਚਾਈ ਕੀ ਹੈ? ਉਸਨੂੰ ਸਾਹਮਣੇ ਆਉਣ ਵਿਚ ਪੰਜ, ਦਸ, ਪੰਦਰਾਂ, ਵੀਹ ਸਾਲ ਲੱਗਣਗੇ ਜਾਂ ਸ਼ਾਇਦ ਕਦੇ ਵੀ ਸਚਾਈ ਦਾ ਭੇਤ ਨਹੀਂ ਖੁੱਲ੍ਹੇਗਾ। ਫੇਰ ਵੀ ਮੇਰਾ ਦਿਲ ਕਾਹਲਾ ਪੈਂਦਾ ਸੀ ਕਿ ਮੈਨੂੰ ਕਿਤੋਂ ਨਾ ਕਿਤੋਂ ਸੱਚ ਪਤਾ ਚੱਲ ਜਾਵੇ ਕਿ ਉਸਦੀ ਮੌਤ ਹਾਦਸਾ ਸੀ ਜਾਂ ਕਤਲ। ਹਾਦਸਾ ਜਾਂ ਕਤਲ ਕੁਝ ਵੀ ਹੋਵੇ ਇਕ ਸਚਾਈ ਤਾਂ ਸੀ ਕਿ ਉਸਦੀ ਮੌਤ ਹੋ ਚੁੱਕੀ ਸੀ। ਮੌਤ ਤੋਂ ਬਚਣ ਲਈ ਇਨਸਾਨ ਹਰ ਉਪਰਾਲਾ ਕਰਦਾ ਹੈ। ਬਾਡੀਗਾਰਡ ਰੱਖਦਾ ਹੋਇਆ ਵੀ ਇਹ ਵਿਸਾਰ ਜਾਂਦਾ ਹੈ ਕਿ ਜਦੋਂ ਜਮਦੂਤ ਆ ਕੇ ਹੱਥ ਪਾਉਂਦੇ ਹਨ ਤਾਂ ਬਾਡੀਗਾਰਡ ਵੀ ਰੱਖਿਆ ਨਹੀਂ ਕਰ ਸਕਦਾ।
ਮੇਰਾ ਤੇ ਡਾਇਨਾ ਦਾ ਇਸ਼ਕ ਜਦੋਂ ਭੱਖਿਆ ਹੋਇਆ ਸੀ, ਮੈਂ ਡਾਇਨਾ ਨੂੰ ਮਿਲਣ ਕੈਨਸਿੰਘਟਨ ਪੈਲਿਸ ਵਿਖੇ ਜਾਂਦਾ ਹੁੰਦਾ ਸੀ ਤਾਂ ਉਸ ਲਈ ਕੋਈ ਨਾ ਕੋਈ ਛੋਟੀ ਮੋਟੀ ਨਿਸ਼ਾਨੀ ਲਿਜਾਣ ਦਾ ਯਤਨ ਕਰਦਾ ਸੀ। ਭਾਵੇਂ ਕਿ ਉਹ ਚਾਕਲੇਟ ਦਾ ਡੱਬਾ ਜਾਂ ਤੁੱਛ ਵਸਤੂ ਹੀ ਕਿਉਂ ਨਾ ਹੁੰਦੀ। ਉਹ ਮੈਥੋਂ ਤੋਹਫਾ ਸਵਿਕਾਰ ਕੇ ਖੁਸ਼ ਹੁੰਦੀ।
ਡਾਇਨਾ ਨੂੰ ਕਪੜੇ ਦੇ ਬਣੇ ਗੁੱਦਗੁੱਦੇ ਖਿਡਾਉਣੇ ਬਹੁਤ ਪਿਆਰੇ ਲੱਗਦੇ ਸਨ। ਉਸਦਾ ਕਮਰਾ ਅਨੇਕਾਂ ਨਰਮ ਨਾਜ਼ੁਕ ਖਿਡਾਉਣਿਆਂ ਨਾਲ ਭਰਿਆ ਪਿਆ ਸੀ। ਇਕ ਦਿਨ ਮੈਂ ਉਸ ਲਈ ਕਪੜੇ ਵਿਚ ਰੂੰ ਭਰ ਕੇ ਬਣਾਇਆ ਛੋਟਾ ਟੈਡੀ ਬੀਅਰ (ਭਾਲੂ ਖਿਡਾਉਣਾ) ਲੈ ਕੇ ਗਿਆ। ਉਸਨੇ ਮਾਣ ਨਾਲ ਉਸਨੂੰ ਆਪਣੇ ਬਿਸਤਰੇ ਦੇ ਸਿਰਾਹਣੇ ਪਏ ਵੱਡੇ ਸਾਰੇ ਟੈਡੀ ਬੀਅਰ ਕੋਲ ਰੱਖ ਦਿੱਤਾ, ਜੋ ਬੜ੍ਹੀ ਦੇਰ ਤੋਂ ਉਥੇ ਪਿਆ ਹੋਇਆ ਸੀ। ਮੈਂ ਜਦੋਂ ਕਦੇ ਵੀ ਡਾਇਨਾ ਕੋਲ ਬੈਠ ਕੇ ਉਸ ਟੈਡੀ ਬੀਅਰ ਨੂੰ ਹਿਲਾਉਣ ਦਾ ਯਤਨ ਕਰਦਾ ਤਾਂ ਉਹ ਮੈਨੂੰ ਵਰਜ ਦਿੰਦੀ, "ਨਾਂਹ, ਇਹਨੂੰ ਨਾ ਛੇੜ। ਇਹ ਤਾਂ ਮੇਰਾ ਬੌਡੀਗਾਰਡ ਐ।"
ਮੈਂ ਉਸਦੇ ਰਾਜਕੁਮਾਰ ਬੱਚਿਆਂ ਵਿਲੀਅਮ ਅਤੇ ਹੈਰੀ ਦੇ ਕਮਰਿਆਂ ਵਿਚ ਵੀ ਵੱਡੇ ਛੋਟੇ ਅਨੇਕਾਂ ਟੈਡੀ ਬੀਅਰ ਦੇਖੇ ਸਨ। ਸ਼ਹਿਜ਼ਾਦੇ ਤਾਂ ਖੈਰ ਬੱਚੇ ਸਨ, ਪਰ ਡਾਇਨਾ ਤਾਂ ਨਿਆਣੀ ਨਹੀਂ ਸੀ, "ਤੁਸੀਂ ਸ਼ਾਹੀ ਲੋਕ ਟੈਡੀ ਬੀਅਰਾਂ ਦੇ ਬੜ੍ਹੇ ਸ਼ੌਂਕੀਨ ਓ। ਤੈਨੂੰ ਕਦੇ ਤੇਰੇ ਘਰਵਾਲੇ ਨੇ ਨ੍ਹੀਂ ਟੋਕਿਆ ਬਈ ਹਰ ਵੇਲੇ ਇਹਨੂੰ ਸਿਰਹਾਣੇ ਰੱਖੀ ਫਿਰਦੀ ਹੈਂ, ਸਿੱਟ ਪਰ੍ਹੇ?"
"ਉਹ ਕਿਵੇਂ ਰੋਕੂ, ਉਹਦੇ ਡਰੈਸਿੰਗ ਰੂਮ ਵਿਚ ਤਾਂ ਏਸ ਤੋਂ ਵੀ ਵੱਡਾ ਟੈਡੀ ਬੀਅਰ ਪਿਆ ਹੈ।"
"ਹੈਂ, ਕੀ ਕਹਿੰਦੀ ਐਂ?" ਮੈਨੂੰ ਯਕੀਨ ਨਹੀਂ ਸੀ ਆਇਆ।
"ਹਾਂ, ਉਹਦੀ ਜਿੱਦ ਨਾਲ ਤਾਂ ਮੈਂ ਇਹ ਇਥੇ ਰੱਖਿਆ ਹੈ। ਉਹਨੂੰ ਉਹ ਉਸਦੀ ਰਖੇਲ ਕੈਮਿਲਾ ਕੰਜ਼ਰੀ ਨੇ ਦਿੱਤਾ ਸੀ, ਤਾਹੀਂ ਸਾਂਭ ਕੇ ਰੱਖਿਐ ਉਹਨੇ। ਉਹਦੀ ਹਿੱਕ 'ਤੇ ਬਰੋਟਾ ਲਾਉਣ ਲਈ ਮੈਂ ਵੀ ਰੱਖ ਲਿਆ ਫੇਰ।"
ਗੱਲ ਨੂੰ ਬਦਲਣ ਦੇ ਰੌਂਅ ਨਾਲ ਮੈਂ ਕਿਹਾ, "ਸੋਹਣੈ, ਕੀਹਨੇ ਦਿੱਤਾ ਸੀ?"
"ਬੈਰੀ ਮਾਨਖੀਅ, ਮੇਰੇ ਸਾਬਕਾ ਬਾਡੀਗਾਰਡ ਨੇ।" ਦੱਸਦੀ ਹੋਈ ਉਹ ਉਦਾਸ ਜਿਹੀ ਹੋ ਗਈ।
ਇਹ ਸੁਣ ਕੇ ਮੈਨੂੰ ਤੁਅਜੱਬ ਜਿਹਾ ਹੋਇਆ ਸੀ, "ਯੁਨਾਈਟਡ ਸਟੇਟਸ ਦੇ ਪ੍ਰੈਜ਼ੀਡੈਂਟ ਟੀਓਡੋਰ ਰੋਸੀਵਲਟ ਦੀ ਅੱਲ ਟੈਡੀ ਸੀ। ਉਹਨੂੰ 1902 ਵਿਚ ਮੀਸੀਸਿੱਪੀ ਦੇ ਗਵਰਨਰ ਐਂਡਰੂ ਲਗੀਨੋ ਨੇ ਸ਼ਿਕਾਰ ਲਈ ਬੁਲਾਇਆ ਸੀ। ਉਹਨਾਂ ਦੇ ਬੰਦਿਆਂ ਨੇ ਇਕ ਭਾਲੂ ਨੂੰ ਫੜ੍ਹ ਕੇ ਦਰਖਤ ਨਾਲ ਬੰਨ੍ਹ ਲਿਆ ਤੇ ਟੈਡੀ ਨੂੰ ਕਿਹਾ ਕਿ ਇਹਨੂੰ ਗੋਲੀ ਮਾਰ। ਟੈਡੀ ਨੇ ਕਿਹਾ ਇਹ ਮਾਰਨ ਵਾਲਾ ਨਹੀਂ ਪਿਆਰ ਕਰਨ ਵਾਲਾ ਹੈ। ਮੇਰਾ ਪਿਆਰ ਇਹਦੀ ਰੱਖਿਆ ਕਰਦਾ ਹੈ। ਇਸਨੂੰ ਕੋਈ ਨਹੀਂ ਮਾਰੇਗਾ। ਉਸ ਵਕਤ ਤੋਂ ਲੋਕ ਭਾਲੂਆਂ ਦੇ ਖਿਡਾਉਣ ਬਣਾਕੇ ਉਸਨੂੰ ਟੈਡੀ ਬੀਅਰ ਆਖਣ ਲੱਗ ਪਏ ਤੇ ਪਿਆਰ ਦੀ ਸੁਗਾਤ ਵਜੋਂ ਇਹ ਵਰਤਿਆ ਜਾਂਦਾ ਹੈ। ਮਹਿਬੂਬ ਨੂੰ ਟੈਡੀ ਬੀਅਰ ਦੇਣ ਦਾ ਅਰਥ ਹੁੰਦਾ ਹੈ ਕਿ ਜਦੋਂ ਮੈਂ ਤੇਰੇ ਕੋਲ ਨਾ ਹੋਵਾਂ ਤਾਂ ਇਸਨੂੰ ਮੇਰਾ ਰੂਪ ਸਮਝੀ ਤੇ ਮੇਰਾ ਪਿਅਰ ਤੇਰੀ ਰੱਖਿਆ ਕਰੇਗਾ। ਇਹੋ ਜਿਹਾ ਖਿਡਾਉਣਾ ਤਾਂ ਕਰੀਬੀਆਂ ਨੂੰ ਲਈਦੇ ਦੇਈਦੇ ਹੁੰਦੇ ਹਨ। ਚਾਰਲਸ ਨੂੰ ਤਾਂ ਉਸਦੀ ਪ੍ਰੇਮਿਕਾ ਨੇ ਦਿੱਤਾ ਸੀ। ਪਰ...।"
"ਮੈਨੂੰ ਵੀ ਮੇਰੇ ਪ੍ਰੇਮੀ ਨੇ ਦਿੱਤਾ ਸੀ। ...ਹਾਂ, ਮੇਰਾ ਤੇ ਮੇਰੇ ਬੌਡੀਗਾਰਡ ਬੈਰੀ ਅਲਬਰਟ ਮਾਨਖੀਅ ਦਾ ਇਸ਼ਕ ਚੱਲਿਆ ਸੀ।"
ਇਹ ਸੁਣ ਕੇ ਮੇਰੇ ਹੋਸ਼ ਹੀ ਉੱਡ ਗਏ, "ਤੈਨੂੰ ਫਸਾਉਣ ਲੱਗੇ ਨੂੰ ਉਹਨੂੰ ਡਰ ਨ੍ਹੀਂ ਲੱਗਿਆ?"
"ਤੈਨੂੰ ਲੱਗਿਆ ਸੀ?"
"...ਨਾ...ਹੀ...ਅ।"
"ਬਸ ਫੇਰ।"
"ਤੈਨੂੰ ਵੀ ਸ਼ਰ...ਅੰਮ...ਮਮਮਮ...ਮੇਰਾ ਮਤਲਬ ਝਿਜਕ ਜਿਹੀ ਨਹੀਂ ਹੋਈ। ਤੂੰ ਰਾਜਕੁਮਾਰੀ ਤੇ ਉਹ ਤੇਰਾ ਖਿਦਮਤਗਾਰ।"
ਇਹ ਸੁਣ ਕੇ ਡਾਇਨਾ ਨੂੰ ਰੋਹ ਚੜ੍ਹ ਗਿਆ ਸੀ, "ਮੌਤ ਨਾ ਦੇਖੇ ਉਮਰ ਨੂੰ ਇਸ਼ਕ ਨਾ ਦੇਖੇ ਜਾਤਿ। ਆਪਣੇ ਵੱਲ ਦੇਖ। ਤੂੰ ਆਪ ਕਿਹੜਾ ਬਾਦਸ਼ਾਹ ਐਡਵਰਡ ਦਾ ਮੁੰਡੈ? ...ਤੈਨੂੰ ਵੀ ਜਾਨ ਨਾਲੋਂ ਵੱਧ ਕੇ ਪਿਆਰ ਕਰਨ ਲੱਗ ਪਈ ਹਾਂ। ਇਸ਼ਕ ਅੰਨ੍ਹਿਆਂ ਕਰੇ ਸੁਜਾਖਿਆਂ ਨੂੰ ਇਹਦੇ ਨਾਲ ਦੀ ਕੋਈ ਨਾ ਮਰਜ਼ ਲੋਕੋ। ਉਹ ਤਾਂ ਫੇਰ ਵੀ ਇੰਗਲੀਸ਼ ਸੀ। ਤੂੰ ਤਾਂ ਸਗੋਂ ਆਇਰੀਸ਼ ਹੈ ਤੇ ਮੈਂ ਐਂਗਲਿਕਨ। ਤੈਨੂੰ ਤਾਂ ਪਤੈ ਆਇਰਸ਼ਾਂ ਤੇ ਇੰਗਲੀਸ਼ਾਂ ਦਾ ਇੱਟ ਕੁੱਤੇ ਵਾਲਾ ਵੈਰ ਹੈ। ਸੈਂਕੜੇ ਸਾਲਾਂ ਤੋਂ ਅੱਜ ਵੀ ਆਇਰਸ਼ ਸਾਡੇ ਗੁਲਾਮ ਹਨ ਤੇ ਆਪਣੀ ਅਜ਼ਾਦੀ ਲਈ ਲੜ੍ਹਦੇ ਆਈ ਆਰ ਏ (Irish Repblican Army), ਆਈ ਐਨ ਏ (Irish National Army) ਵਰਗੀਆਂ ਖਾੜਕੂ ਜਥੇਬੰਦੀਆਂ ਬਣਾਈ ਫਿਰਦੇ ਹਨ।"
ਮੈਂ ਉਸ ਦਾ ਤਾਪਮਾਨ ਘੱਟ ਕਰਨ ਲਈ ਗੱਲ ਹਾਸੇ ਪਾਉਣੀ ਚਾਹੀ ਸੀ, "ਵੈਸੇ ਅਜ਼ੀਬ ਗੱਲ ਨ੍ਹੀਂ। ਬੌਡੀਗਾਰਡ ਦਾ ਕੰਮ ਤਾਂ ਤੈਨੂੰ ਲੋਕਾਂ ਤੋਂ ਬਚਾ ਕੇ ਰੱਖਣਾ ਸੀ। ਉਹਨੂੰ ਰਾਖੀ ਲਈ ਰੱਖਿਆ, ਉਹ ਭੈਣ ਦੇਣਾ ਆਪ ਹੀ ਤੈਨੂੰ ਰਗੜਣ ਲੱਗ ਗਿਆ। ਉਹਨੂੰ ਤੇਰੇ 'ਤੇ ਨਿਗਾਹ ਰੱਖਣ ਲਈ ਕਿਹਾ ਗਿਐ, ਪਤੰਦਰ ਨੇ ਤੇਰੇ 'ਤੇ ਅੱਖ ਈ ਰੱਖ'ਲੀ। ਇਹਦਾ ਮਤਲਬ ਚਾਰਲਸ ਤਾਂ ਤੈਨੂੰ ਮਹਿਫੂਜ਼ ਹੱਥਾਂ ਦੇ ਹੀ ਸਪੁਰਦ ਕਰਦੈ, ਜਿੱਕਣ ਮੇਰੇ ਕੋਲ ਘੋੜ ਸਵਾਰੀ ਸਿੱਖ ਲਈ ਛੱਡ ਦਿੱਤੈ।"
"ਮੈਂ ਕਿਹੜਾ ਪਹਿਲੀ ਔਰਤ ਹਾਂ ਜੀਹਨੇ ਆਪਣੇ ਅੰਗਰੱਖਿਕ ਨਾਲ ਮੁਹੱਬਤ ਕੀਤੀ ਹੈ। ਮਲਕਾ ਵਿਕਟੋਰੀਆ, ਸਪੇਨ ਦੀ ਰਾਣੀ ਕਲਿਉਪੈਟਰਾ, ਮੌਨੋਕੋ ਦੀ ਰਾਜਕੁਮਾਰੀ ਸਟੈਫਨੀ, ਹੋਰ ਬਹੁਤ ਸਾਰੀਆਂ। ਸ਼ਾਹੀ ਘਰਾਣਿਆਂ ਵਿਚ ਤਾਂ ਇਹ ਆਮ ਤੇ ਮਾਮੂਲੀ ਜਿਹੀ ਗੱਲ ਹੈ । ਅੰਗਰੱਖਿਅਕ ਇਕ ਐਸਾ ਮਰਦ ਹੁੰਦਾ ਹੈ ਜੋ ਹਰ ਸਮੇਂ ਤੁਹਾਡੇ ਅੰਗ-ਸੰਗ ਰਹਿੰਦਾ ਹੈ। ਦਿਨ ਰਾਤ ਜੋ ਨਾਲ ਰਹੇ ਉਸ ਨਾਲ ਮੋਹ ਜਾਗ ਜਾਣਾ ਸੁਭਾਵਿਕ ਹੁੰਦਾ ਹੈ।"
"ਆਹੋ ਅਖਬਾਰਾਂ ਵਿਚ ਮੈਂ ਪੜ੍ਹਿਐ ਡੌਲੀ ਪਾਰਟਨ, ਮੈਡੋਨਾ ਤੇ ਵਿਟਨੀ ਹਿਊਸਟਨ ਵਰਗੀਆਂ ਅਮਰੀਕਨ ਗਾਇਕਾਵਾਂ ਨੇ ਵੀ ਆਪਣੇ ਅੰਗਰੱਖਿਆਕਾਂ ਨਾਲ ਇਸ਼ਕ ਪੇਚੇ ਪਾਏ ਹਨ। ਕੈਵਿਨ ਕੌਸਟਨਰ, ਵਿਟਨੀ ਨਾਲ ਉਸ ਤੇ ਉਸਦੇ ਬਾਡੀਗਾਰਡ ਰੌਬਰਟਸ ਡੈਵਿਡ ਦੇ ਰਿਸ਼ਤੇ 'ਤੇ ਅਧਾਰਿਤ ਫਿਲਮ ਵੀ ਬਣਾ ਰਿਹਾ ਹੈ, 'ਦੀ ਬੌਡੀਗਾਰਡ'। ਪਰ ਉਹ ਤਾਂ ਆਮ ਕਲਾਕਾਰ ਔਰਤਾਂ ਨੇ ਤੇ ਪਬਲਸਿਟੀ ਲਈ ਸਟੰਟ ਵੀ ਕਰਦੀਆਂ ਹਨ। ਜਨਤਕ ਤੌਰ 'ਤੇ ਐਲਾਨ ਵੀ ਕਰਦੀਆਂ ਹਨ ਕਿ ਮੈਂ ਆਪਣੇ ਬੌਡੀਗਾਰਡ ਨਾਲ ਸੌਂਦੀ ਹਾਂ। ਮੇਰਾ ਬੌਡੀਗਾਰਡ ਸਹੀ ਤਰੀਕੇ ਨਾਲ ਮੇਰੀ ਬੌਡੀ ਨੂੰ ਗਾਰਡ ਕਰਦਾ ਹੈ। ਪਰ ਸ਼ਾਹੀ ਔਰਤ ਤਾਂ ਅਜਿਹਾ ਨਹੀਂ ਕਰ ਸਕਦੀਆਂ।"
"ਜੇਮਜ਼, ਔਰਤ ਤਾਂ ਔਰਤ ਹੁੰਦੀ ਹੈ। ਚਾਹੇ ਉਹ ਆਮ ਹੈ ਜਾਂ ਖਾਸ ਹੈ। ਹਰ ਇੰਨਸਾਨ ਦੀਆਂ ਸ਼ਰੀਰਕ ਲੋੜ੍ਹਾਂ ਇਕੋ ਜਿਹੀਆਂ ਹੀ ਹੁੰਦੀਆਂ ਹਨ। ਚਾਹੇ ਆਤਮਿਕ ਜਾਂ ਜਿਸਮਾਨੀ ਹੋਣ। ਸਧਾਰਨ ਇਸਤਰੀ ਲਈ ਆਪਣੀ ਹਵਸ ਦੀ ਪੂਰਤੀ ਵਿਸ਼ੇਸ਼ ਇਸਤਰੀ ਦੇ ਮੁਕਾਬਲਤਨ ਆਸਾਨ ਹੁੰਦੀ ਹੈ। ਸ਼ਾਹੀ ਔਰਤਾਂ ਸਦਾ ਸਖਤ ਪਹਿਰੇ ਹੇਠ ਰਹਿੰਦੀਆਂ ਹਨ। ਜਿਸ ਕਰਕੇ ਉਹਨਾਂ ਦੇ ਗੈਰ ਮਰਦਾਂ ਨਾਲ ਸੰਪਰਕ ਕਰਨ ਵਿਚ ਬੰਦਿਸ਼ਾਂ ਹੁੰਦੀਆਂ ਹਨ। ਹਰ ਔਰਤ ਮੁਹੱਬਤ ਵਿਚ ਮਰਦ ਤੋਂ ਸੁਰੱਖਿਆ ਦੀ ਆਸ ਰੱਖਦੀ ਹੈ। ਅੰਗਰੱਖਿਅਕ ਨਾਲ ਪਿਆਰ ਕਰਦਿਆਂ ਤੁਸੀਂ ਇਸ ਚਿੰਤਾ ਤੋਂ ਮੁਕਤ ਹੋ ਜਾਂਦੇ ਹੋ। ਤੁਹਾਨੂੰ ਯਕੀਨ ਹੁੰਦਾ ਹੈ ਕਿ ਇਹ ਮਰਦ ਮੇਰੀ ਹਿਫਾਜ਼ਤ ਕਰੇਗਾ। ਮੇਰੇ 'ਤੇ ਚੱਲਣ ਵਾਲੀ ਗੋਲੀ ਅੱਗੇ ਆਪਣਾ ਸੀਨਾ ਤਾਣ ਕੇ ਖਲੋ ਜਾਵੇਗਾ। ਬੌਡੀਗਾਰਡ ਨੂੰ ਤਦੇ ਗੋਲੀ ਬੋਚਣ ਵਾਲਾ 'ਬੁੱਲਟ ਕੈਚਰ' ਕਹਿੰਦੇ ਹਨ। ਤੂੰ ਤਾਂ ਜਾਣਦਾ ਹੀ ਹੋਵੇਗਾ। 20 ਮਾਰਚ 1974 ਵਿਚ ਜਦੋਂ ਮੇਰੀ ਨਣਦ ਪ੍ਰਿੰਸਸ ਐਨ ਨੂੰ ਬੈਕਿੰਘਮ ਪੈਲਿਸ ਕੋਲ ਈਅਨ ਬਾਲ ਨੇ ਫਰੌਤੀ ਲਈ ਅਗਵਾ ਕਰ ਕਰਨ ਦਾ ਯਤਨ ਕੀਤਾ ਗਿਆ ਸੀ ਤਾਂ ਉਸਦੇ ਬੌਡੀਗਾਰਡ ਸਾਰਜੈਂਟ ਜੇਮਜ਼ ਬੀਟਨ ਨੇ ਪੰਜ ਗੋਲੀਆਂ ਆਪਣੇ ਮਰਵਾ ਕੇ ਨੂੰ ਬਚਾਇਆ ਸੀ। ਫਿਰ ਉਸਨੂੰ ਮਲਕਾ ਨੇ ਬਹਾਦਰੀ ਦੇ ਜੌਰਜ਼ ਕਰੌਸ ਮੈਡਲ ਨਾਲ ਨਿਵਾਜਿਆ ਸੀ। ਸਭ ਤੋਂ ਵੱਡੀ ਗੱਲ ਇਹ ਡਰ ਤਾਂ ਨਹੀਂ ਰਹਿੰਦਾ ਕਿ ਸਾਡੇ ਇਸ਼ਕ ਬਾਰੇ ਸਾਡੇ ਅੰਗਰੱਖਿਅਕ ਨੂੰ ਪਤਾ ਲੱਗ ਗਿਆ ਤਾਂ ਅੰਜ਼ਾਮ ਕੀ ਹੋਵੇਗਾ।"
ਮੈਂ ਡਾਇਨਾ ਦੀ ਦਲੀਲ ਦਾ ਕਾਇਲ ਹੋ ਗਿਆ ਸੀ, "ਹਾਂ ਇਹ ਤਾਂ ਹੈ। ਤੁਸੀਂ ਬੌਡੀਗਾਰਡ ਨੂੰ ਚੌਵੀ ਘੰਟੇ, ਜਦੋਂ ਮਰਜ਼ੀ, ਜਿੱਥੇ ਮਰਜ਼ੀ ਲਈ ਫਿਰੋ। ...ਮੇਰੀ ਜਾਨ! ਬੁਰਾ ਨਾ ਮਨਾਵੇ ਤਾਂ ਮੈਂ ਪੁੱਛ ਸਕਦਾ ਹਾਂ, ਇਹ ਤੁਹਾਡੀ ਲਵ ਸਟੋਰੀ ਸ਼ੁਰੂ ਕਿਵੇਂ ਹੋਈ ਸੀ? ਜਿੱਥੋਂ ਤੱਕ ਮੈਂ ਸਰਜੈਂਟ ਮਾਨਖੀਅ ਨੂੰ ਜਾਣਦਾਂ, ਉਹ ਤਾਂ ਸੂਜ਼ਨ ਬੈਂਨਟ ਨਾਲ ਵਿਆਹਿਆ ਹੋਇਆ ਸੀ ਤੇ ਦੋ ਬੱਚਿਆਂ ਦਾ ਪਿਉਂ ਸੀ?"
"ਮੈਂ ਕਿਹੜਾ ਕੁਆਰੀ ਸੀ। ਵਿਆਹੇ, ਕੁਆਰੇ ਦਾ ਫਰਕ ਨਹੀਂ ਹੁੰਦਾ। ਇਹ ਤਾਂ ਦਿਲ ਮਿਲਿਆਂ ਦੇ ਮੇਲੇ ਹੁੰਦੇ ਨੇ। 1985 ਵਿਚ ਬੈਰੀ ਨੂੰ ਰੌਇਲ ਪ੍ਰੋਟੈਸ਼ਨ ਸਕੁਆਡ ਵਿਚ ਬਦਲ ਕੇ ਮੇਰਾ ਬੌਡੀਗਾਰਡ ਲਾਇਆ ਗਿਆ ਸੀ। ਸ਼ਾਪਿੰਗ, ਸਿਨਮੇ, ਪਾਰਟੀਆਂ, ਸਮਾਗਮ, ਰੀਬਨ ਕੱਟਣ ਜਾਂ ਜਿੱਮ, ਮੈਂ ਜਿੱਥੇ ਕਿਤੇ ਵੀ ਜਾਂਦੀ ਹੁੰਦੀ ਸੀ, ਬੈਰੀ ਮੇਰੇ ਨਾਲ ਹੁੰਦਾ ਸੀ। ਕਈ ਵਾਰ ਲੌਂਗ ਡਰਾਇਵ 'ਤੇ ਜਾਣ ਨੂੰ ਮਨ ਕਰਨਾ ਤਾਂ ਉਸਨੇ ਮੇਰੇ ਨਾਲ ਹੋਣਾ। ਕਿਸੇ ਲੰਮੇ ਸਫਰ ਤੋਂ ਆਉਂਦਿਆਂ ਮੈਂ ਥੱਕ ਜਾਣਾ ਤਾਂ ਕਾਰ ਵਿਚ ਮੈਨੂੰ ਨੀਂਦ ਆ ਜਾਣੀ। ਬੈਰੀ ਮੇਰੇ ਨਾਲ ਵਾਲੀ ਸੀਟ 'ਤੇ ਮੇਰੇ ਬਰਾਬਰ ਬੈਠਾ ਹੁੰਦਾ ਸੀ। ਮੈਂ ਸੁੱਤੀ ਉੱਠਦੀ ਤਾਂ ਦੇਖਦੀ, ਮੇਰਾ ਸਿਰ ਉਸਦੇ ਮੋਢੇ 'ਤੇ ਹੁੰਦਾ। ਬੈਲਮੋਰਲ ਅਸਟੇਟ ਚਾਰਲਸ ਮੱਛੀਆਂ ਫੜ੍ਹਨ ਚਲਾ ਜਾਂਦਾ ਤਾਂ ਪਿੱਛੇ ਅਸੀਂ ਇਕੱਲੇ ਹੁੰਦੇ। ਬੈਰੀ ਨੂੰ ਮੇਰੀ ਇਕਲਤਾ ਦਾ ਅਹਿਸਾਸ ਸੀ। ਉਹ ਇਹ ਵੀ ਜਾਣਦਾ ਸੀ ਕਿ ਸ਼ਾਹੀ ਦਾਇਰੇ ਵਿਚ ਮੇਰੀਆਂ ਸਮੱਸਿਆਵਾਂ ਨੂੰ ਸੁਣਨ ਵਾਲਾ ਕੋਈ ਨਹੀਂ ਸੀ। ਉਹ ਮੇਰਾ ਬਹੁਤ ਖਿਆਲ ਰੱਖਦਾ ਸੀ। ਜਦੋਂ ਮੈਂ ਮਿਰਤਹੀਣ ਸੀ। ਉਸਨੇ ਮੈਨੂੰ ਮਿੱਤਰਤਾ ਦਿੱਤੀ। ਇਕ ਮਾਮੂਲੀ ਸਾਰਜ਼ੈਂਟ ਤੋਂ ਅਗਰ ਉਸਨੂੰ ਸ਼ਾਹੀ ਸੁਰੱਖਿਆ ਮਹਿਕਮੇ ਵਿਚ ਤਬਦੀਲ ਕੀਤਾ ਗਿਆ ਸੀ ਤਾਂ ਸਾਫ ਜ਼ਾਹਿਰ ਹੈ, ਬੈਰੀ ਵਿਚ ਜ਼ਰੂਰ ਕੋਈ ਕਾਬਲੀਅਤ ਸੀ। ਮੈਂ ਉਸ 'ਤੇ ਮੋਹਿਤ ਹੋ ਗਈ ਤੇ ਆਹੀਸਤਾ-ਆਹੀਸਤਾ ਉਸ ਨਾਲ ਖੁੱਲ੍ਹਣ ਲੱਗ ਪਈ। ਉਹ ਵਧੀਆ ਅਤੇ ਤਜ਼ਰਬੇਕਾਰ ਪੁਲਿਸ ਅਫਸਰ ਹੋਣ ਕਰਕੇ ਮੇਰੀ ਸਮੱਸਿਆਵਾਂ ਦੇ ਸੋਹਣੇ ਹੱਲ ਕੱਢਦਾ ਸੀ। ਬਹੁਤ ਸਿਆਣਾ ਸੀ। ਜਦੋਂ ਚਾਰਲਸ ਨੇ ਕੈਮਿਲਾ ਨਾਲ ਆਪਣਾ ਸੁੱਤਾ ਇਸ਼ਕ ਜਗਾ ਲਿਆ ਤਾਂ ਮੈਂ ਬੈਰੀ ਵੱਲ ਉੱਲਰ ਗਈ। ਸਾਡੀ ਨੇੜ੍ਹਤਾ ਇਕ ਪਾਕ ਅਤੇ ਪਵਿੱਤਰ ਜਜ਼ਬੇ ਵਿਚ ਬਦਲ ਗਈ, ਜਿਸਨੂੰ ਪਿਆਰ ਕਹਿੰਦੇ ਹਨ। ਬਸ ਅੇਨੀ ਹੀ ਸੀ ਸਾਡੀ ਕਹਾਣੀ।"
"ਫੇਰ ਇਹ ਅਫਸਾਨਾ ਸਿਰਫ ਦੋ ਕੁ ਸਾਲਾਂ ਵਿਚ ਆਰੂਜ਼ ਤੱਕ ਕਿਵੇਂ ਪਹੁੰਚ ਗਿਆ?"
"ਚਾਰਲਸ ਦੇ ਅੰਗਰੱਖਿਅਕ ਕੋਲਿਨ ਟਰੀਮਿੰਗ ਨੇ ਇਕ ਦਿਨ ਸਾਨੂੰ ਜੱਫੀ ਪਾਈ ਬੈਠਿਆਂ ਨੂੰ ਫੜ੍ਹ ਲਿਆ ਸੀ। ਉਹ ਹਰਾਮਜ਼ਾਦਾ ਬਿਨਾ ਦਸਤਕ ਦਿੱਤਿਆਂ ਮੇਰੇ ਕਮਰੇ ਵਿਚ ਆ ਗਿਆ। ਮੈਂ ਉਸਨੂੰ ਸਮਝਾਇਆ ਸੀ ਕਿ ਜੋ ਉਹ ਸਮਝ ਰਿਹੈ। ਅਜਿਹਾ ਕੁਝ ਵੀ ਨਹੀਂ। ਅਸੀਂ ਤਾਂ ਮਹਿਜ਼ ਦੋਸਤਾਂ ਵਾਂਗ ਬੈਠੇ ਦੁੱਖ-ਸੁੱਖ ਕਰ ਰਹੇ ਹਾਂ। ਉਸਦੀ ਮੇਰੇ 'ਤੇ ਮੈਲੀ ਅੱਖ ਸੀ। ਮੈਨੂੰ ਕਹਿੰਦਾ ਚੱਲ ਆ ਫੇਰ ਮੈਨੂੰ ਵੀ ਜੱਫੀ ਪਾ ਕੇ ਦੁੱਖ-ਸੁੱਖ ਕਰ ਲੈ। ਮੈਨੂੰ ਵੱਟ ਕੇ ਉਹਦੇ ਮੂੰਹ 'ਤੇ ਚਪੇੜ ਮਾਰੀ। ਉਸ ਨੇ ਦੋ ਦੀਆਂ ਚਾਰ ਬਣਾ ਕੇ ਚਾਰਲਸ ਨੂੰ ਦੱਸ ਦਿੱਤੀਆਂ। ਇੰਝ ਸਾਡਾ ਭੇਤ ਖੁੱਲ੍ਹ ਗਿਆ।" ਡਾਇਨਾ ਨੇ ਇਕ ਡੂੰਘਾ ਸਾਹ ਭਰਿਆ ਸੀ।
"ਚਾਰਲਸ ਨੇ ਫੇਰ ਤੈਨੂੰ ਕੀ ਕਿਹੈ? ਚੰਗੈ ਖੜ੍ਹਕਾਇਆ ਹੋਣੈ ਥੋਨੂੰ ਦੋਹਾਂ ਨੂੰ ਪੈਲਿਸ ਦੀ ਸੈੱਲ 'ਚ ਲਿਜਾ ਕੇ? ਮੈਂ ਦੇਖਿਐ ਉਹਨੂੰ ਪੋਲੋ ਖੇਡਦਿਆਂ ਘੋੜਿਆਂ ਦੇ ਛਾਂਟੇ ਮਾਰਦਿਆਂ। ਸਾਲੇ ਦਾ ਚਮੜੇ ਦਾ ਛਾਂਟਾ ਵੀ ਉਹਦਾ ਬਹੁਤ ਘੈਂਟ ਆ। ਸੁਣਿਐ ਡਬਈ ਤੋਂ ਲੈ ਕੇ ਆਇਆ ਸੀ ਉਹ?"
"ਉਹਨੇ ਕੀ ਕਹਿਣਾ ਸੀ? ਉਹ ਆਪ ਕਿਹੜਾ ਬੁੱਢੀ ਘੋੜੀ ਕੈਮਿਲਾ ਨਾਲ ਖੇਹ ਨਹੀਂ ਖਾਂਦੈ। ਉਸਨੇ ਮੇਰੇ ਨਾਲ ਇਉਂ ਵਿਵਹਾਰ ਕੀਤਾ ਜਿਵੇਂ ਉਸਨੂੰ ਕੁਝ ਪਤਾ ਹੀ ਨਹੀਂ ਹੁੰਦਾ। ਚੁੱਪਚਾਪ ਉਸਨੇ ਉਹੀ ਕੀਤਾ ਜੋ ਉਹਨੇ ਆਪਣੀ ਭੈਣ ਪ੍ਰਿੰਸਸ ਐਨ ਤੇ ਉਸਦੇ ਬੌਡੀਗਾਰਡ ਯਾਰ ਸਾਰਜੈਂਟ ਪੀਟਰ ਕਰੌਸ ਦੇ ਇਸ਼ਕ ਬਾਰੇ ਇਲਮ ਹੋਣ 'ਤੇ ਕੀਤਾ ਸੀ। ਫੌਰਨ ਪੀਟਰ ਵਾਂਗ ਬੈਰੀ ਨੂੰ ਸ਼ਾਹੀ ਸੁਰੱਖਿਆ ਮਹਿਮੇ ਵਿਚੋਂ ਬਦਲ ਕੇ ਡਿਪਲੋਮੈਟਿਕ ਪ੍ਰੋਟੈਕਸ਼ਨ ਕੋਰ ਵਿਚ ਤੰਗ ਕਰਨ ਲਈ ਭੇਜ ਦਿੱਤਾ ਗਿਆ। ਉਸਦੀ ਬਦਲੀ ਇਸ ਲਈ ਕਰ ਦਿੱਤੀ ਗਈ ਤਾਂ ਕਿ ਮੈਨੂੰ ਮਿਲ ਜਾਂ ਦੇਖ ਨਾ ਸਕੇ।"
"ਅੱਛਾ ਤਾਂ ਫੇਰ ਰੌਇਲ ਪ੍ਰੋਟੈਕਸ਼ਨ ਸਕੁਆਡ ਵਾਲੇ ਵੀ ਬੱਕਰਾ ਨੂੰ ਹੀ ਬੋਹੜ ਦੀ ਰਾਖੀ ਲਈ ਬੰਨ੍ਹਦੇ ਹੁੰਦੇ ਸੀ। ਉਸ ਤੋਂ ਬਾਅਦ ਵੀ ਤੁਸੀਂ ਇਕ ਦੂਜੇ ਦੇ ਸੰਪਰਕ ਵਿਚ ਰਹੇ ਹੋਵੋਗੇ?"
"ਹਾਂ ਪਰ ਬਹੁਤ ਅਲਪ ਸਮੇਂ ਲਈ। ਕਿਉਂਕਿ ਉਹਨਾਂ ਨੂੰ ਸਾਡੇ ਸੰਪਰਕ ਸਾਧਨਾਂ ਦਾ ਗਿਆਨ ਹੋ ਗਿਆ ਸੀ। 31 ਅਕਤੂਬਰ 1984 ਨੂੰ ਇੰਡੀਆ ਦੀ ਪ੍ਰਧਾਨ ਮੰਤਰੀ ਦਾ ਉਸਦੇ ਆਪਣੇ ਹੀ ਅੰਗਰੱਖਿਅਕਾਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ। ਇਸ ਖਬਰ ਤੋਂ ਬਾਅਦ ਸਾਡਾ ਸ਼ਾਹੀ ਸੁਰੱਖਿਆ ਮਹਿਕਮਾ ਵੀ ਚੁੱਕਨਾ ਹੋ ਗਿਆ ਸੀ ਕਿ ਅੰਗਰੱਖਿਅਕਾਂ 'ਤੇ ਯਕੀਨ ਨਹੀਂ ਕੀਤਾ ਜਾ ਸਕਦਾ। ਨਾਲੇ ਮੇਰੀ ਨਣਦ ਐਨ ਦੇ ਬੌਡੀਗਾਰਡਾਂ ਨਾਲ ਸੰਬੰਧ ਵੀ ਉਹਨਾਂ ਨੂੰ ਉਜਾਗਰ ਹੋ ਚੁੱਕੇ ਸਨ। ਵਾੜ੍ਹ ਖੇਤ ਨੂੰ ਨਾ ਖਾਵੇ, ਇਸ ਲਈ ਇਕ ਵੱਖਰਾ ਦਸਤਾ ਬਣਾਇਆ ਗਿਆ। ਜੋ ਸ਼ਾਹੀ ਪਰਿਵਾਰ ਦੇ ਸੁਰੱਖਿਆ ਕਰਮੀਆਂ ਦੀਆਂ ਗਤੀਵਿਧੀਆਂ 'ਤੇ ਤਾੜ ਰੱਖਦਾ ਸੀ। ਇਸੇ ਸਿਲਸਿਲੇ ਵਿਚ ਸ਼ਾਹੀ ਪਰਿਵਾਰ ਦੇ ਆਲੇ-ਦੁਆਲੇ ਬੱਗ ਡਿਵਾਇਸਜ਼ (ਕਿਸੇ ਦੀਆਂ ਹਰਕਤਾਂ ਦੀ ਸੂਚਨਾ ਪ੍ਰਾਪਤ ਕਰਨ ਵਾਲਾ ਬਿਜ਼ਲਈ ਯੰਤਰ) ਲਗਾ ਦਿੱਤੇ ਗਏ। ਇਹਨਾਂ ਗੁਪਤ ਯੰਤਰਾਂ ਬਾਰੇ ਸ਼ਾਹੀ ਸਦਸਾਂ ਨੂੰ ਵੀ ਕੋਈ ਸੂਹ ਨਹੀਂ ਸੀ। ਇਸ ਤਰ੍ਹਾਂ ਸਾਡਾ ਸੰਪਰਕ ਫੜ੍ਹਿਆ ਗਿਆ ਤੇ ਇਹਨਾਂ ਨੇ ਉਸਨੂੰ ਮਰਵਾ ਦਿੱਤਾ।"
ਇਹਨਾਂ ਆਖਦਿਆਂ ਡਾਇਨਾਂ ਦਾ ਰੋਣ ਨਿਕਲ ਗਿਆ ਤੇ ਉਹ ਮੇਰੀਆਂ ਬਾਹਾਂ ਵਿਚ ਢੇਰੀ ਹੋ ਗਈ। ਮੈਂ ਉਸਨੂੰ ਆਪਣੀਆਂ ਬਾਹਾਂ ਵਿਚ ਲੈ ਕੇ ਹਿੱਕ ਨਾਲ ਲਾਇਆ।
"ਇਹਨਾਂ ਨੇ ਉਸਨੂੰ ਮਾਰ ਦਿੱਤੈ, ਜੇਮਜ਼ ਇਹ ਮੈਨੂੰ ਵੀ ਮਾਰਨਾ ਚਾਹੁੰਦੇ ਹਨ। ਮੈਨੂੰ ਮਾਰਨ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਮੇਰੀ ਗੱਡੀ ਦੇ ਕਦੇ ਵੀ ਬਰੇਕ ਫੇਲ ਕਰ ਸਕਦੇ ਹਨ। ਜਿੱਦਣ ਇਹਨਾਂ ਨੂੰ ਆਪਣੇ ਬਾਰੇ ਪਤਾ ਲੱਗ ਗਿਆ। ਇਹਨਾਂ ਨੇ ਤੈਨੂੰ ਵੀ ਖਤਮ ਕਰ ਦੈਣੈ।"
"ਇਹਨਾਂ ਕਿਨ੍ਹਾਂ ਨੇ?" ਮੈਂ ਪੁੱਛਿਆ ਤਾਂ ਉਹ ਹੋਰ ਉੱਚੀ ਉੱਚੀ ਰੋਣ ਲੱਗ ਪਈ ਤੇ ਕੋਈ ਜੁਆਬ ਨਾ ਦੇ ਸਕੀ। ਮੈਂ ਉਸਨੂੰ ਵਰਾ ਕੇ ਵਾਰ-ਵਾਰ ਇਕੋ ਸਵਾਲ ਪੁੱਛਦਾ ਰਿਹਾ, "ਇਹਨਾਂ ਕਿਨ੍ਹਾਂ ਨੇ ਡਾਇਨਾ? ਬੋਲ ਕੌਣ?"
"ਉਹੀ ਲੋਕ ਜੋ ਮਹੱਲ ਵਿਚ ਰਹਿੰਦੇ ਹਨ। ਜਿਹੜੇ ਬੈਰੀ ਨੂੰ ਆਪਣੇ ਰਸਤੇ ਵਿਚੋਂ ਸਾਫ ਕਰਨਾ ਚਾਹੁੰਦੇ ਸੀ। ਕਿਉਂਕਿ ਉਸ ਨੂੰ ਇਹਨਾਂ ਦੇ ਗੁੱਝੇ ਭੇਤ ਪਤਾ ਚੱਲ ਗਏ ਸਨ। ਉਹ ਇਹਨਾਂ ਲਈ ਖਤਰਨਾਕ ਬਣ ਗਿਆ ਸੀ।"
"ਕਿਹੜੇ ਭੇਤ?"
ਡਾਇਨਾ ਸੁਭਕੀ ਜਾ ਰਹੀ ਸੀ, "ਮੈਂ ਉਸਨੂੰ ਚਾਰਲਸ ਅਤੇ ਕੈਮਿਲਾ ਬਾਰੇ ਸਭ ਕੁਝ ਦੱਸਦੀ ਹੁੰਦੀ ਸੀ। ਪ੍ਰਿੰਸਸ ਐਨ ਤੇ ਐਂਡਰੂ ਪਾਰਕਰ ਬੋਲਜ਼ ਵਿਚਾਲੇ ਕੀ ਖਿਚੜੀ ਪੱਕਦੀ ਸੀ, ਮੈਂ ਉਹ ਵੀ ਉਸਨੂੰ ਦੱਸਿਆ ਸੀ। ਮੇਰੇ ਕਾਰਨ ਉਸਨੂੰ ਜਾਨ ਤੋਂ ਹੱਥ ਧੋਹਣੇ ਪਏ ਹਨ।"
"ਮੈਂ ਸਾਰਜੈਂਟ ਮਾਨਖੀਅ ਦੀ ਮੌਤ ਬਾਰੇ ਅਖਬਾਰਾਂ ਵਿਚ ਖਬਰ ਪੜ੍ਹੀ ਸੀ। ਉਹ ਮੋਟਰਸਾਇਕਲ ਸਵਾਰ ਸੀ, ਜਦੋਂ ਹਾਦਸਾ ਵਾਪਰਿਆ। ਉਸ ਦੀ ਮੌਤ ਤਾਂ ਐਕਸੀਡੈਂਟ ਨਾਲ ਹੋਈ ਸੀ।"
"ਦੁਨੀਆਂ ਲਈ ਉਹ ਇਕ ਹਾਦਸਾ ਸੀ। ਪਰ ਮੈਨੂੰ ਪੱਕਾ ਪਤੈ ਇਹਨਾਂ ਨੇ ਹੀ ਉਸਨੂੰ ਮਾਰਿਆ ਹੈ। ਉਹ ਹਮੇਸ਼ਾਂ ਆਪਣੀ ਕਾਰ ਵਿਚ ਸੈਂਟਰਲ ਲੰਡਨ ਤੋਂ ਅਸਸੈਕਸ ਆਪਣੇ ਘਰ ਜਾਂਦਾ ਹੁੰਦਾ ਸੀ। ਉਸ ਦਿਨ ਪੁਲਿਸ ਵਾਲਾ ਸਟੀਵਨ ਪੀਅਲ ਉਸਨੂੰ ਪੱਝ ਨਾਲ ਆਪਣੇ ਪਿੱਛੇ ਬਿਠਾ ਕੇ ਲੈ ਕੇ ਗਿਆ ਸੀ। 35 ਮੀਲ ਦੀ ਰਫਤਾਰ ਨਾਲ ਜਾਂਦਾ ਸਜ਼ੂਕੀ ਮੋਟਰਸਾਇਕਲ ਫੋਰਡ ਫੀਅਸਟਾਂ ਗੱਡੀ ਵਿਚ ਵੱਜਦਾ ਹੈ ਤੇ ਸਟੀਵਨ ਜਿਹੜਾ ਚਲਾ ਰਿਹਾ ਸੀ ਉਸਦੇ ਤਾਂ ਸਿਰ 'ਤੇ ਹੀ ਸੱਟ ਲੱਗੀ ਤੇ ਉਸਦੇ ਪਿਛੇ ਬੈਠਾ ਬੈਰੀ ਮੌਕੇ 'ਤੇ ਕਿਵੇਂ ਮਰ ਸਕਦਾ ਹੈ? ਫੇਰ ਕਾਰ ਦੀ ਡਰਾਇਵਰ 17 ਸਾਲਾਂ ਕੁੜੀ ਨਿਕੋਲਾ ਚੌਪ ਦੇ ਬਿਆਨ ਅਨੁਸਾਰ ਉਸ ਮੌਕੇ ਉਥੇ ਇਕ ਅਸਟੇਟ ਕਾਰ ਵੀ ਸੀ। ਉਸ ਕਾਰ ਦੇ ਡਰਾਇਵਰ ਨੂੰ ਕਿਉਂ ਨਹੀਂ ਲੱਭਿਆ ਗਿਆ? ਨਿਕੋਲਾ ਨੂੰ ਪੰਜ ਮਹੀਨੇ ਬਾਅਦ ਬੇਧਿਆਨੀ ਗੱਡੀ ਚਲਾਉਣ ਦਾ ਮਾਮੂਲੀ ਦੋਸ਼ ਲਾ ਕੇ ਕੇਵਲ ਪਚਾਸੀ ਪੌਂਡ ਜ਼ਰਮਾਨਾ ਕਰਕੇ ਹੀ ਛੱਡ ਦਿੱਤਾ ਗਿਆ ਤੇ ਉਸ ਤੋਂ ਫੌਰਨ ਬਾਅਦ ਉਹ ਇੰਗਲੈਂਡ ਛੱਡ ਕੇ ਸਦਾ ਲਈ ਅਮਰੀਕਾ ਜਾ ਕੇ ਕਿਉਂ ਵਸ ਗਈ? ਬਿਉਟੀਸ਼ਨ ਦਾ ਕੋਰਸ ਕਰਦੀ ਇਕ ਗਰੀਬ ਕੁੜੀ ਵਿਚ ਇਕ ਦੇਸ਼ ਛੱਡ ਕੇ ਦੂਜੇ ਦੇਸ਼ ਵਿਚ ਜਾ ਵਸਣ ਦੀ ਸਮਰਥਾ ਕਿਵੇਂ ਹੋ ਸਕਦੀ ਹੈ? ਤੂੰ ਨਹੀਂ ਜਾਣਦਾ ਜੇਮਜ਼ ਇਹ ਸਲੇਟੀ ਸੂਟਾਂ ਵਾਲੇ (ਐਮ 15 ਇੰਗਲੈਂਡ ਦੀ ਖੁਫੀਆ ਏਜੰਸੀ ) ਦੇ ਲੋਕ ਬਹੁਤ ਖਤਰਨਾਕ ਹਨ। ਮੈਨੂੰ ਕੋਈ ਸ਼ੱਕ ਨਹੀਂ ਕਿ ਉਸ ਦਾ ਕਤਲ ਹੋਇਆ ਹੈ।"
ਡਾਇਨਾ ਦੀ ਦਲੀਲ ਸੁਣ ਕੇ ਮੈਂ ਗੰਭੀਰ ਹੋ ਕੇ ਸੋਚਣ ਲੱਗ ਪਿਆ ਸੀ। ਅਜਿਹੇ ਕਤਲ ਦੀ ਸਾਜ਼ਿਸ਼ ਬੁਣਨੀ ਬਹੁਤ ਔਖੀ ਹੁੰਦੀ ਹੈ। ਪਰ ਦੂਸਰੇ ਹੱਥ ਨਾਮੁਮਕਿਨ ਵੀ ਨਹੀਂ ਹੈ। ਬ੍ਰਤਾਨਵੀਂ ਇਨਟੈਲੀਜ਼ੈਂਸ ਅਜੰਸੀਆਂ, ਬ੍ਰਿਟਿਸ਼ ਸੀਕਰਟ ਸਰਵਿਸ਼ (ਗੁਪਤ ਸੇਵਾ ਸੰਸਥਾ) ਲਈ ਖੱਬੇ ਹੱਥ ਦਾ ਕੰਮ ਸੀ। ਅਜਿਹੀ ਯੋਜਨਾ ਵਿਚ ਹਮੇਸ਼ਾ ਕਿਸੇ ਹੋਰ ਨੂੰ ਨਿਸ਼ਾਨੇ ਦੇ ਨਾਲ ਵਰਤਿਆ ਜਾਂਦਾ ਹੈ। ਮੌਕੇ ਦੇ ਗਵਾਹ ਨੇ ਦੇਖ ਕੇ ਵੀ ਕੁਝ ਨਹੀਂ ਦੇਖਿਆ ਹੁੰਦਾ ਤੇ ਹਮੇਸ਼ਾ ਮੌਕਾ-ਏ-ਵਾਰਦਾਤ 'ਤੇ ਕੋਈ ਤੀਜੀ ਧੀਰ ਅਚਾਨਕ ਪ੍ਰਗਟ ਹੁੰਦੀ ਹੈ ਤੇ ਯੋਜਨਾ ਨੂੰ ਸਰਅੰਜ਼ਾਮ ਦੇਣ ਬਾਅਦ ਸਦਾ ਲਈ ਅਲੋਪ ਹੋ ਜਾਂਦੀ ਹੈ। ਇਸ ਕਾਰਜ ਵਿਚ 100% ਕਿਸਮਤ ਤੇ 100% ਸ਼ਾਮਿਲ ਲੋਕਾਂ ਦੀ ਵਫਾਦਾਰੀ ਦੀ ਲੋੜ੍ਹ ਹੁੰਦੀ ਹੈ। ਅਕਸਰ ਇਹ ਸਾਰਾ ਮਨਸੂਬਾ ਕੋਈ ਕਰਾਇਮ ਥਰੀਲਰ ਲਿੱਖਣ ਵਾਲਾ ਲੇਖਕ ਜਾਂ ਕਰਾਇਮ ਰਿਪੋਟਰ ਘੜ੍ਹਦਾ ਹੈ। ਜ਼ਿਆਦਾਤਰ ਕੋਈ ਅਫਸਾਨਾਨਿਗਾਰ, ਕਿਉਂਕਿ ਉਹ ਪਲਾਟ ਬੁਣਨ ਵਿਚ ਮਾਹਿਰ ਹੁੰਦੇ ਹਨ।
"ਮੈਨੂੰ ਤੇਰੀਆਂ ਗੱਲਾਂ 'ਤੇ ਯਕੀਨ ਆ ਰਿਹਾ ਹੈ। ਪਰ ਤੈਨੂੰ ਇਹ ਸਭ ਕਿਵੇਂ ਪਤਾ ਚੱਲਿਐ?"
"ਹਾਂ, ਜੇਮਜ਼ ਕਿਉਂਕਿ ਤੂੰ ਮੈਨੂੰ ਸਮਝਦਾ ਹੈਂ ਤੇ ਸੰਜ਼ੀਦਗੀ ਨਾਲ ਲੈਂਦਾ ਹੈਂ। ਤੂੰ ਤਾਂ ਜਾਣਦਾ ਹੀ ਹੈ ਕਿ ਮੈਂ ਸਾਰੇ ਅਖਬਾਰ ਰੋਜ਼ ਫਰੋਲਦੀ ਹਾਂ। ਇਹ ਸਾਰੇ ਵੇਰਵੇ ਮੈਂ ਅਖਬਾਰਾਂ ਵਿਚੋਂ ਇਕੱਤਰ ਕੀਤੇ ਹਨ। ਤੂੰ ਫੌਜੀ ਅਫਸਰ ਹੈ ਤੇ ਤੇਰੀ ਪੁਲਿਸ ਮਹਿਕਮੇ ਵਿਚ ਪਹੁੰਚ ਹੈ। ਮੈਂ ਚਾਹੁੰਦੀ ਹਾਂ ਕਿ ਇਸ ਘਟਨਾ ਦੀ ਪੁਨਰ ਜਾਂਚ ਹੋਵੇ। ਤੂੰ ਮੇਰੇ ਲਈ ਤਫਤੀਸ਼ ਕਰ, ਪਲੀਜ਼।" ਡਾਇਨਾ ਨੇ ਹੱਥ ਬੰਨ੍ਹ ਕੇ ਤਰਲਾ ਕੀਤਾ ਸੀ।
"ਤੇਰੇ ਨਾਲ ਪੱਕਾ ਵਾਅਦਾ ਬੱਲੀਏ ਮੈਂ ਸਵੇਰ ਤੋਂ ਹੀ ਇਹ ਕੰਮ ਕਰਦਾਂ। ਤੂੰ ਬੇਫਿਕਰ ਰਹਿ। ਜੇ ਵਾਕਈ ਇਹ ਕਤਲ ਹੋਇਆ ਤਾਂ ਆਪਾਂ ਗੁਨਾਹਗਾਰਾਂ ਦੀ ਟਿਕਾ ਕੇ ਮੰਜੀ ਠੋਕ ਦਿਆਂਗੇ।"
"ਹੋਰ ਸੁਣ ਜੇਮਜ਼, ਬੈਰੀ ਦੇ ਵਿਛੜਨ ਤੋਂ ਅਠਾਰਾਂ ਮਹੀਨੇ ਬਾਅਦ ਜਿੱਦਣ ਉਸਦੀ 14 ਮਈ 1987 ਨੂੰ ਮੌਤ ਹੋਈ, ਉਦਣ ਅਸੀਂ ਵਿਦੇਸ਼ ਜਾਣਾ ਸੀ।ਤਿਆਰੀ ਵਿਚ ਰੁੱਝੀ ਹੋਣ ਕਰਕੇ ਮੈਂ ਅਖਬਾਰ ਨਾ ਦੇਖ ਸਕੀ। ਮੈਂ ਚਾਰਲਸ ਨਾਲ ਕਾਨਜ਼ ਫਿਲਮ ਉਤਸਵ ਲਈ ਕਾਰ ਵਿਚ ਬੈਠੀ ਏਅਰਪੋਰਟ ਨੂੰ ਜਾ ਰਹੀ ਸੀ ਕਿ ਚਾਰਲਸ ਨੇ ਦੱਸਿਆ, ਓਅ, ਮੈਂ ਨਹੀਂ ਜਾਣਦਾ ਤੂੰ ਸੁਣਿਆ ਹੈ ਜਾਂ ਨਹੀਂ। ਪਰ ਸਾਰਜ਼ੈਂਟ ਮਾਨਖੀਅ ਇਕ ਸੜਕ ਹਾਦਸੇ ਵਿਚ ਮਰ ਗਿਐ। ਵਿਚਾਰਾ ਬੈਰੀ ਮਾਨਖੀਅ... ਹਾ...ਹਾ...ਹਾ ਬੜ੍ਹੇ ਅਫਸੋਸ ਦੀ ਗੱਲ ਹੈ। ਪ੍ਰਮਾਤਮਾ ਉਸਦੀ ਆਤਮਾ ਨੂੰ ਸ਼ਾਤੀ ਦੇਵੇ। ਇਹ ਖਬਰ ਸੁਣਦਿਆਂ ਹੀ ਮੇਰੀਆਂ ਭੁੱਬਾਂ ਨਿਕਲ ਗਈਆਂ ਸਨ ਤੇ ਧਾਹਾਂ ਮਾਰਦੀ ਨੂੰ ਮੈਨੂੰ ਦੰਦਲ ਪੈਣ ਵਾਲੀ ਹੋ ਗਈ ਸੀ। ਪਰ ਚਾਰਲਸ ਨੇ ਮੈਨੂੰ ਸੰਭਾਲਣ ਜਾਂ ਵਰਾਉਣ ਦਾ ਕੋਈ ਪ੍ਰੀਯਾਸ ਨਹੀਂ ਸੀ ਕੀਤਾ। ਮੈਂ ਉਸ ਨੂੰ ਚੀਖ ਕੇ ਕਿਹਾ ਸੀ ਕਿ ਬੈਰੀ ਮਰਿਆ ਨਹੀਂ। ਤੂੰ ਉਸਨੂੰ ਮਾਰ ਦਿੱਤਾ ਹੈ। ਚਾਰਲਸ ਨੇ ਇਹ ਮਨਹੂਸ ਖਬਰ ਇਸ ਢੰਗ ਨਾਲ ਸੁਣਾਈ ਸੀ ਤਾਂ ਜੋ ਮੇਰਾ ਦਰਦ ਹੋਰ ਵੀ ਵਧ ਜਾਵੇ। ਮੇਰਾ ਰੋਣਾ ਅਜੇ ਥਮਿਆ ਵੀ ਨਹੀਂ ਸੀ ਕਿ ਚਾਰਲਸ ਬੋਲਿਆ ਤੇਰੀ ਚਹੇਤੀ ਪ੍ਰੈਸ ਆਪਣੀ ਪਿਆਰੀ ਰਾਜਕੁਮਾਰੀ ਦੀ ਉਡੀਕ ਕਰ ਰਹੀ ਹੈ, ਉਮੀਦ ਹੈ ਆਮ ਵਾਂਗ ਮੁਸਕਰਾ ਕੇ ਫੋਟੋਆਂ ਖਿੱਚਵਾਏਂਗੀ। ਉਸ ਨੇ ਮੈਨੂੰ ਧੂਹ ਕੇ ਕਾਰ ਵਿਚੋਂ ਬਾਹਰ ਕੱਢ ਲਿਆ ਸੀ।"
ਮੈਂ ਡਾਇਨਾ ਨੂੰ ਪਾਈ ਜੱਫੀ ਹੋਰ ਘੁੱਟ ਲਿੱਤੀ ਸੀ, "ਮੈਂ ਸਮਝ ਸਕਦਾਂ, ਤੂੰ ਇਹ ਸਭ ਕਿਵੇਂ ਬਰਦਾਸ਼ਤ ਕਰਦੀ ਹੈਂ। ਚੱਲ ਛੱਡ ਇਹਨਾਂ ਗੱਲਾਂ ਨੂੰ। ਤੇਰਾ ਮੂਡ ਬਦਲਣ ਲਈ ਕੋਈ ਹਲਕੀ ਫੁਲਕੀ ਗੱਲ ਕਰੀਏ।"
"ਮੈਨੂੰ ਖੁਸ਼ੀ ਹੈ ਕਿ ਤੂੰ ਮੇਰੀ ਜ਼ਿੰਦਗੀ ਵਿਚ ਆਇਆ ਹੈ। ਜਾਣਦਾ ਹੈ ਮੈਂ ਹੁਣ ਵੀ ਹਰ ਸਾਲ 14 ਮਈ ਨੂੰ ਉਸਦੇ ਦਿਹਾਂਤ ਵਾਲੇ ਦਿਨ ਉਸਦੀ ਬਰਸੀ ਮਨਾਉਣ ਲਈ ਲੰਡਨ ਸ਼ਮਸ਼ਾਨਘਾਟ ਜਾ ਕੇ ਉਸਦੀ ਸਮਾਧੀ 'ਤੇ ਫੁੱਲ ਚੜ੍ਹਾ ਕੇ ਆਉਂਦੀ ਹਾਂ ਤੇ ਸਾਰੀ ਜ਼ਿੰਦਗੀ ਇਸ ਤਰ੍ਹਾਂ ਕਰਦੀ ਰਹਾਂਗੀ।"
"ਮੇਰੇ ਤੇ ਬੈਰੀ ਵਿਚੋਂ ਕਿਹੜਾ ਵਧੀਆ ਲਵਰ ਸੀ?"
"ਬੈਰੀ ਨਾਲ ਤਾਂ ਮੇਰੀ ਰੂਹਾਨੀ ਸਾਂਝ ਸੀ। ਅਸੀਂ ਕਦੇ ਸੈਕਸ ਨ੍ਹੀਂ ਸੀ ਕੀਤਾ। ਉਹ ਆਪਣੀ ਪਤਨੀ ਪ੍ਰਤੀ ਵਫਾਦਾਰ ਸੀ। ਤੇਰੀ ਗੱਲ ਹੋਰ ਹੈ। ਜ਼ਿੰਦਗੀ ਵਿਚ ਜੇ ਮੈਂ ਤਨੋਂ ਮਨੋਂ ਕਿਸੇ ਦੀ ਹੋਈ ਹਾਂ ਤੇ ਉਹ ਤੂੰ ਹੈਂ।"
"ਸਾਲੀ ਰੂਹਾਨੀ ਸਾਂਝ ਦੀ।" ਆਪਣੇ ਚਿੱਤ ਵਿਚ ਆਖ ਕੇ ਇਹ ਸਵਾਲ ਪੁੱਛਣ ਬਾਅਦ ਮੈਂ ਬਹੁਤ ਪਛਤਾਇਆ ਸੀ ਕਿਉਂਕਿ ਮੈਂ ਜਾਣਦਾ ਸੀ ਕਿ ਇਸ ਪ੍ਰਸ਼ਨ ਦਾ ਦੁਨੀਆ ਦੀ ਕੋਈ ਵੀ ਔਰਤ ਸਹੀ ਉੱਤਰ ਨਹੀਂ ਦੇ ਸਕਦੀ, "ਬੈਰੀ ਤੋਂ ਬਾਅਦ ਕੈਨ ਵਾਰਫੀ ਨੂੰ ਤੇਰਾ ਬੌਡੀਗਾਰਡ ਲਾਇਆ ਗਿਆ ਸੀ। ਸਾਰਜੈਂਟ ਵਾਰਫੀ ਨਾਲ ਤੇਰੀ ਨਜ਼ਦੀਕੀ ਨਹੀਂ ਬਣ ਸਕੀ ਜਾਂ ਉਹ ਤੈਨੂੰ ਚੰਗਾ ਨਹੀਂ ਲੱਗਾ?"
"ਨਹੀਂ ਵਾਰਫੀ ਨੂੰ ਤਾਂ ਮੈਂ ਭਰਾਵਾਂ ਵਾਂਗ ਸਮਝਦੀ ਹਾਂ। ਜਿਹੋ ਜਿਹਾ ਮੇਰਾ ਭਰਾ ਚਾਰਲਸ ਸਪੈਂਸਰ ਹੈ। ਉਹੋ ਜਿਹਾ ਮੈਨੂੰ ਵਾਰਫੀ ਵੀਰ ਹੈ। ਜੇ ਉਸ ਨਾਲ ਨੇੜਤਾ ਬਣ ਜਾਂਦੀ ਤਾਂ ਤੈਨੂੰ ਮਸਤੇ ਘੋੜੇ ਨੂੰ ਮੈਂ ਨੇੜੇ ਲੱਗਣ ਦਿੰਦੀ।"
"ਯਾਰ ਡਾਇਨਾ, ਇਹ ਘੋੜਿਆਂ ਤੇ ਗੌਲਫ ਸਟੀਕਾਂ ਲੈ ਕੇ ਇਕ ਦੂਜੇ ਤੋਂ ਗੇਂਦ ਖੋਹਣ ਦੀ ਖੇਡ ਪੋਲੋ ਈਜ਼ਾਦ ਤਾਂ ਭਾਰਤੀ ਰਾਜਿਆਂ ਨੇ ਕੀਤੀ ਸੀ। ਪਟਿਆਲੇ ਦੇ ਮਹਾਰਾਜੇ ਵੀ ਸੋਹਣੀ ਖੇਡਦੇ ਹੁੰਦੇ ਸੀ। ਉਹਨਾਂ ਤੋਂ ਜ਼ਿਆਦਾ ਦੇਰ ਖੇਡੀ ਨਹੀਂ ਗਈ। ਹਿੰਦੁਸਤਾਨ ਨੂੰ ਅਜ਼ਾਦ ਕਰਨ ਵੇਲੇ ਆਪਾਂ ਬ੍ਰਤਾਨਵੀ ਇਹ ਖੇਡ ਲੁੱਟ ਲਿਆਏ। ਪੋਲੋ ਸਾਡੇ ਵਰਗੇ ਹਮਾਤੜ ਵੀ ਖੇਡਦੇ ਨੇ। ਪਰ ਤੁਸੀਂ ਰਜਵਾੜੇ ਬਾਹਲੀ ਵਧੀਆ ਖੇਡਦੇ ਹੋ। ਤੂੰ ਕਿਹਾ ਕਰਦੀ ਹੈ ਨਾ ਕਿ ਤੁਹਾਡੀ ਗ੍ਰਹਿਸਥੀ ਵਿਚ ਦੰਪਤੀ ਦੀ ਬਜਾਏ ਤਿੰਨ ਜੀਅ ਹੋਣ ਕਰਕੇ ਭੀੜ ਹੈ। ਪਰ ਇਥੇ ਤਾਂ ਕਈ ਖਿਡਾਰੀ ਤੁਰੇ ਫਿਰਦੇ ਹਨ। ਤੇਰੀ ਨਣਾਨ ਸ਼ਹਿਜ਼ਾਦੀ ਐਨ ਐਂਡਰੂ ਪਾਰਕਰ ਬੋਲਜ਼ ਨੂੰ ਖਿੱਚੀ ਫਿਰਦੀ ਹੈ। ਐਂਡਰੂ ਦੀ ਘਰਵਾਲੀ ਕੈਮਿਲਾ ਪਾਰਕਰ ਬੋਲਜ਼ ਐਨ ਦੇ ਭਰਾ ਚਾਰਲਸ ਨੂੰ ਚਿੰਬੜ ਪਈ ਹੈ। ਪ੍ਰਿੰਸ ਚਾਰਲਸ ਦੀ ਘਰਵਾਲੀ ਤੂੰ, ਮੇਰੇ ਨਾਲ ਸੌਂਦੀ ਹੈ। ਥਰੀਸਮ, ਫੋਰਸਮ ਤਾਂ ਸੁਣਿਆ ਸੀ, ਲੇਕਿਨ ਇਥੇ ਤਾਂ ਸਮ ਹੀ ਮੁੱਕ ਜਾਂਦੇ ਹਨ। ਜੇ ਕਿਤੇ ਆਪਾਂ ਸਾਰੇ ਜਣੇ ਇਕੱਠੇ ਹੋਈਏ। ਉਹ ਗੁਰੱਪ ਸੈਕਸ ਯਾਨੀ ਸਮੂਹਿਕ ਸੰਭੋਗ ਉਤਸਵ ਹੀ ਬਣ ਜਾਉਗਾ। ਤੇਰੇ ਦਿਉਰ ਪ੍ਰਿੰਸ ਐਂਡਰੂ ਤੇ ਦਰਾਣੀ ਫਰਗੀ ਰਹਿ ਗਏ। ਉਨ੍ਹਾਂ ਨੂੰ ਵੀ ਸ਼ਾਮਿਲ ਕਰੀਏ। ਨਾ ਥੋਨੂੰ ਕਿਸੇ ਨੂੰ ਰਾਣੀ ਮਾਤਾ (ਮਹਾਰਾਣੀ ਇਲਿਜ਼ਬਥ -ਦੂਜਮ) ਕੁਸ਼ ਨ੍ਹੀਂ ਕਹਿੰਦੀ?"
"ਹੋਰ ਤਾਂ ਉਹ ਕਿਸੇ ਨੂੰ ਕੁਝ ਨਹੀਂ ਕਹਿੰਦੀ। ਚਾਰਲਸ ਤੇ ਕੈਮੀਲਾ ਬਾਰੇ ਆਖ ਦਿੰਦੀ ਹੈ ਕਿ ਰਖੇਲਾਂ ਰੱਖਣੀਆਂ ਰਜਵਾੜਿਆਂ ਦਾ ਸ਼ੌਕ ਤੇ ਸਟੇਟਸ ਸਿੰਬਲ ਹੈ। ਮੇਰੇ ਤੇ ਬੈਰੀ ਬਾਰੇ ਪਤਾ ਲੱਗਿਆ ਅਖੇ ਕੁੱਤਾ ਰਾਜ ਬੈਠਾਲੀਏ ਫਿਰ ਚੱਕੀ ਚੱਟੇ।"
ਮਖੌਲ ਵੱਲ ਜਾਂਦੀ ਹੋ ਸਾਡੀ ਵਾਰਤਾਲਾਪ ਯੂ ਟਰਨ ਮਾਰ ਕੇ ਫਿਰ ਸੰਜ਼ੀਦਗੀ ਦੀ ਪਟੜੀ 'ਤੇ ਆ ਖਲੋਈ ਸੀ। ਮੈਂ ਫਟਾਫਟ ਗੱਲ ਹੱਕਣੀ ਚਾਹੀ, "ਇਹ ਤੇਰੀ ਨਣਦ ਪਿੰਸੈਸ ਐਨ ਦੀ ਦਾਲ ਵਿਚ ਬ੍ਰਿਗੇਡੀਅਰ ਐਂਡਰ ਪਾਰਕਰ ਬੋਲਜ਼ ਕਦੋਂ ਤੇ ਕਿਵੇਂ ਕੜਛੀ ਫੇਰਨ ਲੱਗ ਪਿਆ?"
"ਪ੍ਰਿੰਸੈਸ ਐਨ ਅਜੇ ਵੀਹਾਂ ਵਰ੍ਹਿਆਂ ਦੀ ਵੀ ਨਹੀਂ ਹੋਈ ਸੀ। ਪਾਰਕਰ ਬੋਲਜ਼ ਦੀ ਸ਼ਾਹੀ ਮਹਿਲ ਵਿਚ ਆਉਂਣੀ ਜਾਣੀ ਸੀ। ਇਹ ਅੱਲੜ ਤੇ ਉਹ ਉਹਦੇ ਤੋਂ ਗਿਆਰਾਂ ਸਾਲ ਵੱਡਾ ਤੇ ਹੰਢਿਆ ਹੋਇਆ ਸੀ। ਫੌਜੀ ਹੋਣ ਕਰਕੇ ਫਿੱਟ ਰਹਿੰਦਾ ਸੀ। ਉਹ ਪਾਰਕਰ ਬੋਲਜ਼ 'ਤੇ ਮਰ'ਗੀ। ਉਹਨੇ ਟਿਕਾ'ਲੀ ਬਸ। ਜਦੋਂ ਸ਼ਾਹੀ ਮਹੱਲ ਵਿਚ ਇਸਦੀ ਭਿਣਕ ਲੱਗੀ। ਪਿੰਸੈਸ ਐਨ ਦਾ ਵਿਆਹ ਕਰ ਦਿੱਤਾ ਗਿਆ। ਜਦ ਕੈਪਟਨ ਮਾਰਕ ਫਿਲਪ ਨਾਲ ਐਨ ਦੀ ਬਿਗੜ ਗਈ। ਉਹਨੇ ਬਾਡੀਗਾਰਡ ਪੀਟਰ ਕਰੌਸ ਨਾਲ ਗਾਟੀ ਪਾ ਲਿੱਤੀ। ਪੀਟਰ ਕਰੌਸ ਜਦ ਪਹੁੰਚ ਤੋਂ ਦੂਰ ਹੋ ਗਿਆ ਪ੍ਰਿਸਸ ਐਨ ਨੇ ਫੇਰ ਪਾਰਕਰ ਬੋਲਜ਼ ਨੂੰ ਕੁਰੇਦ ਲਿਆ।"
"ਮੈਂ ਵੀ ਕਹਾਂ ਉਹਦੀ ਘਰਵਾਲੀ ਕੈਮਿਲਾ ਸ਼ਰੇਆਮ ਚਾਰਲਸ ਨਾਲ ਖੇਹ ਖਾਈ ਜਾਂਦੀ ਐ। ਉਹ ਕੰਜਰ ਜਮਾਂ ਨ੍ਹੀਂ ਕੁਸਕਦਾ? ਬ੍ਰਰਤਾਨਵੀ ਸ਼ਾਹੀ ਪਰਿਵਾਰ 'ਚ ਤਾਂ ਅੰਨ੍ਹੀ ਨੂੰ ਬੋਲ੍ਹਾ ਧੁਹੀ ਫਿਰਦੈ। ਹੁਣ ਜੇ ਥੋਡੀ ਫਰਗੀ ਪੀਟਰ ਕਰੌਸ ਮਗਰ ਪੈ ਗਈ ਤਾਂ ਸਮਝੋ ਰੇਲਗੱਡੀ ਹੀ ਬਣ ਜਾਊਗੀ। ਆਪਾਂ ਨਾਂ ਰੱਖਾਂਗੇ ਬ੍ਰਿਟਿਸ਼ ਸੈਕਸ ਮੈਡ ਐਕਸਪ੍ਰੈਸ। ਸ਼ੁਕਰ ਮੈਂ ਨ੍ਹੀਂ ਅਜੇ ਵਿਆਹਿਆ ਹੋਇਐ।"
ਡਾਇਨਾ ਨੇ ਮੇਰੀ ਗੱਲ ਮੁਸਕਰਾ ਕੇ ਟਾਲ ਦਿੱਤੀ ਤੇ ਵਾਇਨ ਦੀ ਬੋਤਲ ਖੋਲ੍ਹ ਲਿੱਤੀ। ਮੈਨੂੰ ਵਾਇਨ ਦੇ ਉਹ ਆਪਣੇ ਬੱਚਿਆਂ ਨੂੰ ਸੁੱਤੇ ਪਏ ਦੇਖਣ ਚਲੀ ਗਈ। ਉਹ ਅਕਸਰ ਰਾਤ ਨੂੰ ਉੱਠ ਕੇ ਸ਼ਹਿਜ਼ਾਦਾ ਵਿਲੀਅਮ ਅਤੇ ਸ਼ਹਿਜ਼ਾਦਾ ਹੈਰੀ ਦੇ ਕਮਰੇ ਵਿਚ ਜ਼ਰੂਰ ਝਾਤੀ ਮਾਰ ਕੇ ਆਉਂਦੀ ਹੁੰਦੀ ਸੀ।
ਡਾਇਨਾ ਦੇ ਬੱਚਿਆਂ ਨੂੰ ਅਸੀਂ ਜਲਦੀ ਸੁਆ ਦਿੰਦੇ ਹੁੰਦੇ ਸੀ। ਕਈ ਵਾਰ ਤਾਂ ਉਹਨਾਂ ਨੂੰ ਸੁਲਾਉਣ ਲਈ ਮੈਨੂੰ ਬਾਤਾਂ ਸੁਣਾਉਣੀਆਂ ਜਾਂ ਖਿਡਾਉਣਾ ਵੀ ਪੈਂਦਾ ਸੀ। ਨਿਆਣਿਆਂ ਨੂੰ ਖਿਡਾ ਕੇ ਸੁਆਉਣ ਬਾਅਦ ਮੈਂ ਬਿਸਤਰ ਵਿਚ ਡਾਇਨਾ ਨਾਲ ਕਾਮ ਖੇਡ ਖੇਡਦਾ ਹੁੰਦਾ ਸੀ ਤੇ ਅਕਸਰ ਰਾਤ ਨੂੰ ਦੇਰ ਨਾਲ ਬੈਰਕ ਨੂੰ ਮੁੜਦਾ ਹੁੰਦਾ ਸੀ। ਕਦੇ ਕਦੇ ਸਵੇਰ ਦੇ ਤਿੰਨ ਚਾਰ ਵੀ ਵੱਜ ਜਾਂਦੇ। ਕਈ ਵਾਰ ਜਦੋਂ ਪ੍ਰਿਸ ਚਾਰਲਸ ਦੂਰ ਗਿਆ ਹੁੰਦਾ ਸੀ ਤਾਂ ਮੈਂ ਸਾਰੀ ਰਾਤ ਵੀ ਡਾਇਨਾ ਨਾਲ ਗੁਜ਼ਾਰ ਦਿੰਦਾ ਸੀ।
ਪਰ ਉਸ ਰਾਤ ਖੌਰੇ ਕਿਉਂ ਮੈਨੂੰ ਉਥੇ ਘੁੱਟਨ ਜਿਹੀ ਹੋ ਰਹੀ ਸੀ। ਮੈਂ ਡਾਇਨਾ ਨਾਲ ਸਹਿਵਾਸ ਕੀਤੇ ਬਿਨਾ ਹੀ ਜਲਦੀ ਵਾਪਸ ਆ ਗਿਆ। ਕੈਨਸਿੰਨਟਨ ਪੈਲਿਸ ਤੋਂ ਵਿੰਨਸਡਰ ਕੌਬਰਮੇਅਰ ਆਪਣੀ ਬੈਰਕ ਨੂੰ ਆਉਂਦਿਆਂ ਰਸਤੇ ਵਿਚ ਐਮ 4 ਮੋਟਰਵੇਅ 'ਤੇ ਕਾਰ ਚਲਾਉਂਦਾ ਹੋਇਆ ਮੈਂ ਸੋਚਾਂ ਵਿਚ ਗਲਤਾਨ ਸੀ। ਮੇਰੇ ਮਨ ਅੰਦਰ ਆਪਣੇ ਨਾਲ ਭਵਿੱਖ ਵਿਚ ਵਾਪਰਨ ਵਾਲੇ ਕਿਸੇ ਹਾਦਸੇ ਦਾ ਖਦਸ਼ਾ ਵੀ ਸੀ। ਲੇਕਿਨ ਉਸ ਨਾਲੋਂ ਵੀ ਜ਼ਿਆਦਾ ਮੈਂ ਟੁੱਟਿਆ ਹੋਇਆ ਸੀ।
ਮੇਰੇ ਤੋਂ ਪਹਿਲਾਂ ਵੀ ਕੋਈ ਪ੍ਰੇਮੀ ਡਾਇਨਾ ਦੀ ਜ਼ਿੰਦਗੀ ਵਿਚ ਆਇਆ ਸੀ। ਮੈਂ ਤਾਂ ਉਦੋਂ ਤੱਕ ਇਹੀ ਸਮਝਦਾ ਸੀ ਕਿ ਕੇਵਲ ਮੈਂ ਹੀ ਪਹਿਲਾ ਤੇ ਆਖਰੀ ਪ੍ਰੇਮੀ ਉਸਦੀ ਜ਼ਿੰਦਗੀ ਵਿਚ ਆਇਆ ਸੀ। ਸ਼ਾਦੀ ਬਾਅਦ ਤੇ ਮੇਰੇ ਤੋਂ ਪਹਿਲਾ ਉਹ ਇਕ ਹੋਰ ਵਿਵਰਜਿਤ ਰਿਸ਼ਤਾ ਹੰਢਾ ਚੁੱਕੀ ਸੀ। ਇਹ ਵਿਚਾਰ ਖੰਜਰ ਵਾਂਗ ਮੇਰੇ ਸਿਨੇ ਵਿਚ ਖੁੱਭਦਾ ਸੀ। ਵੈਸੇ ਤਾਂ ਦੁਨੀਆ ਦਾ ਹਰ ਮਰਦ ਇਹੀ ਸੋਚਣ ਦੀ ਖੁਸ਼ਫਹਿਮੀ ਵਿਚ ਰਹਿੰਦਾ ਹੈ। ਮੈਂ ਸੋਚਦਾ ਸੀ। ਮੈਂ ਕੁਝ ਖਾਸ ਤੇ ਵੱਖਰਾ ਸੀ। ਹੁਣ ਨਾ ਬੈਰੀ ਰਿਹਾ ਸੀ ਨਾ ਡਾਇਨਾ। ਬੰਦੇ ਦਾ ਕੀ ਭਰੋਸਾ ਹੈ। ਗਮਗੀਨ ਹੋ ਕੇ ਮੈਂ ਟੈਲੀਵਿਜ਼ਨ ਦੇਖਣ ਲੱਗ ਪਿਆ।
ਟੈਲੀਵਿਜ਼ਨ 'ਤੇ ਫਿਲਮ ਸਟਾਰ ਕੈਵਿਨ ਕੌਸਟਨਰ ਡਾਇਨਾ ਨਾਲ ਆਪਣੀਆਂ ਯਾਦਾਂ ਸਾਂਝੀਆਂ ਕਰ ਰਿਹਾ ਸੀ। 1996 ਵਿਚ ਡਾਇਨਾ ਦੀ ਦਰਾਣੀ ਡੱਚਿਜ਼ ਔਫ ਯੋਰਕ ਸਾਹਰਾ ਫਰਗਸਨ ਜਦੋਂ ਚੀਨ ਦੌਰੇ 'ਤੇ ਗਈ ਸੀ ਤਾਂ ਉਸਨੇ ਕੈਵਿਨ ਕੌਸਟਨਰ ਨੂੰ ਉਸਦੀ 1992 ਵਿਚ ਬਣਾਈ ਹੋਈ ਫਿਲਮ 'ਦੀ ਬੌਡੀਗਾਰਡ' ਦੀ ਤਾਰੀਫ ਕਰਦਿਆਂ ਦੱਸਿਆ ਸੀ ਕਿ 'ਦੀ ਬੌਡੀਗਾਰਡ' ਉਸਦੀ ਜਠਾਣੀ ਯਾਨੀ ਲੇਡੀ ਡਾਇਨਾ ਦੀ ਮਹਿਬੂਬ ਫਿਲਮ ਸੀ ਤੇ ਇਸ ਫਿਲਮ ਨੂੰ ਡਾਇਨਾ ਨੇ ਅਨੇਕਾਂ ਵਾਰ ਦੇਖਿਆ ਸੀ।
ਕੌਸਟਨਰ ਨੇ ਫਰਗੀ ਨੂੰ ਦੱਸਿਆ ਸੀ ਕਿ ਉਹ ਇਸ ਫਿਲਮ ਦਾ ਅਗਲਾ ਭਾਗ 'ਦੀ ਬੌਡੀਗਾਰਡ 2' ਬਣਾਉਣ ਬਾਰੇ ਸੋਚ ਰਿਹਾ ਹੈ। ਜਿਸ ਵਿਚ ਉਹ ਕਿਸੇ ਰਾਜਕੁਮਾਰੀ ਦਾ ਬਾਡੀਗਾਰਡ ਬਣੇਗਾ।
"ਤੁਸੀਂ ਤੇ ਡਾਇਨਾ ਇਸ ਫਿਲਮ ਅਗਰ ਇਕੱਠੇ ਹੋਵੋ ਤਾਂ ਬਹੁਤ ਸੋਹਣੇ ਲੱਗੋਗੇ। ਤੁਹਾਡੀ ਉਸ ਨਾਲ ਜੋੜੀ ਬਹੁਤ ਜਚੇਗੀ। ਤੁਹਾਡੀ ਫਿਲਮ ਰਿਕਾਰਡ ਤੋੜ ਸਫਲਤਾ ਹਾਸਿਲ ਕਰੇਗੀ।"
ਫਰਗੀ ਨੇ ਕੌਸਟਨਰ ਨੂੰ ਇਹ ਸੁਝਾਅ ਦਿੱਤਾ ਤਾਂ ਉਹ ਫੱਟ ਬੋਲਿਆ, "ਪਰ ਕੀ ਡਾਇਨਾ ਇਸ ਵਿਚ ਕੰਮ ਕਰਨ ਲਈ ਮੰਨ ਜਾਵੇਗੀ?"
"ਮੈਂ ਸ਼ਰਤ ਲਾ ਕੇ ਕਹਿੰਦੀ ਹਾਂ। ਉਹ ਜੁਆਬ ਦੇ ਹੀ ਨਹੀਂ ਸਕਦੀ। ਇਕ ਵਾਰ ਉਸਨੂੰ ਪੁੱਛ ਕੇ ਤਾਂ ਦੇਖੋ?"
ਫਰਗੀ ਨੇ ਆ ਕੇ ਇਸ ਬਾਰੇ ਡਾਇਨਾ ਨੂੰ ਦੱਸਿਆ ਤੇ ਕੌਸਟਨਰ ਦਾ ਫਿਲਮ ਦੀ ਪੇਸ਼ਕਸ਼ ਵਾਲਾ ਖਤ ਦਿਖਾਇਆ। ਡਾਇਨਾ ਨੇ ਉਸੇ ਵਕਤ ਲੌਸ ਏਂਜ਼ਲਸ ਕੌਸਟਨਰ ਨੂੰ ਫੋਨ ਕਰ ਦਿੱਤਾ। ਡਾਇਨਾ ਨੇ ਕੌਸਟਨਰ ਨੂੰ ਦੱਸਿਆ ਕਿ ਉਹ ਉਸਦੀਆਂ ਫਿਲਮਾਂ ਦੀ ਦਿਵਾਨੀ ਹੈ। ਖਾਸਕਰ 'ਦੀ ਬੌਡੀਗਾਰਡ' ਤਾਂ ਉਸਨੂੰ ਬਹੁਤ ਪਸੰਦ ਆਈ ਸੀ। ਉਸਦੇ ਟਾਈਟਲ ਗੀਤ 'ਆਈ ਵਿਲ ਔਲਵੇਜ਼ ਲਵ ਯੂ' ਦਾ ਤਾਂ ਉਸ ਨੂੰ ਇਕ ਇਕ ਸ਼ਬਦ ਯਾਦ ਹੈ।
ਉਸਦੀ ਵਜ੍ਹਾ ਨਿਰਸੰਦੇਹ ਇਹ ਸੀ ਕਿ ਹਕੀਕਤ ਵਿਚ ਡਾਇਨਾ ਦਾ ਵੀ ਆਪਣੇ ਬਾਡੀਗਾਰਡ ਨਾਲ ਇਸ਼ਕ ਚੱਲਿਆ ਸੀ ਤੇ ਇਹ ਫਿਲਮ ਉਸਨੂੰ ਉਸਦੇ ਆਸ਼ਕ ਬੈਰੀ ਮਾਨਖੀਅ ਦੀ ਯਾਦ ਦਿਵਾਉਂਦੀ ਸੀ। ਕੌਸਟਨਰ ਨੇ ਡਾਇਨਾ ਨੂੰ ਆਪਣੀ ਅਗਲੀ ਫਿਲਮ 'ਦੀ ਬੌਡੀਗਾਰਡ 2' ਬਾਰੇ ਜ਼ਿਕਰ ਕਰਦਿਆਂ ਦੱਸਿਆ, "ਇਹ ਫਿਲਮ ਹੌਂਗਕੌਂਗ ਵਿਚ ਫਿਲਮਾਈ ਜਾਵੇਗੀ। ਜਿਸ ਵਿਚ ਮੈਂ ਇਕ ਰਾਜਕੁਮਾਰੀ ਦਾ ਬੌਡੀਗਾਰਡ ਹੋਵੇਗਾ ਤੇ ਅਗਵਾਕਾਰਾਂ ਤੋਂ ਉਸਨੂੰ ਅਜ਼ਾਦ ਕਰਵਾਉਂਗਾ। ਫਿਰ ਰਾਜਕੁਮਾਰੀ ਮੈਨੂੰ ਯਾਨੀ ਆਪਣੇ ਬੌਡੀਗਾਰਡ ਨੂੰ ਪਿਆਰ ਕਰਨ ਲੱਗ ਜਾਂਦੀ ਹੈ। ਅਗਰ ਤੁਸੀਂ ਰਾਜਕੁਮਾਰੀ ਦੀ ਭੂਮਿਕਾ ਨਿਭਾਉਣ ਲਈ ਰਾਜ਼ੀ ਹੋ ਜਾਵੋ ਤਾਂ ਮੈਂ ਦਾਵੇ ਨਾਲ ਕਹਿੰਦਾ ਹਾਂ ਕਿ ਇਹ ਫਿਲਮ ਸੁਪਰ ਡੂਪਰ ਹਿੱਟ ਹੋ ਜਾਵੇਗੀ।"
ਡਾਇਨਾ ਨੇ ਉਸਦੀ ਗੱਲ ਵਿਚੋਂ ਕੱਟ ਕੇ ਜੁਆਬ ਦਿੱਤਾ ਸੀ, "ਪਰ ਮੈਨੂੰ ਤਾਂ ਐਕਟਿੰਗ ਨਹੀਂ ਆਉਂਦੀ?"
"ਉਹ ਚਿੰਤਾ ਮੇਰੀ। ਮੈਂ ਤੁਹਾਨੂੰ ਕੁਝ ਐਕਟਿੰਗ ਕਲਾਸਾਂ ਵਿਚ ਭੇਜ ਦੇਵਾਂਗਾ। ਵੈਸੇ ਵੀ ਤੁਹਾਨੂੰ ਅਦਾਕਾਰੀ ਕਰਨ ਦੀ ਤਾਂ ਲੋੜ੍ਹ ਹੀ ਨਹੀਂ ਪੈਣੀ। ਤੁਸੀਂ ਜਿਵੇਂ ਹਕੀਕਤਨ ਆਪਣੇ ਜੀਵਨ ਵਿਚ ਵਿਚਰਦੇ ਹੋ। ਬਸ ਉਸੇ ਤਰ੍ਹਾਂ ਕਰਨਾ ਹੈ। ਮੈਂ ਟੀਵੀ 'ਤੇ ਤੁਹਾਨੂੰ ਬਹੁਤ ਵਾਰ ਦੇਖ ਚੁੱਕਾ ਹਾਂ। ਤੁਹਾਡੀ ਐਕਸੀਲੈਂਟ ਸਕਰੀਨ ਪਰਸਨੈਲਟੀ ਹੈ। ਤੁਸੀਂ ਇਸ ਰੋਲ ਲਈ ਬਿਲਕੁੱਲ ਢੁਕਵੇਂ ਹੋ?" ਕੌਸਟਨਰ ਨੇ ਡਾਇਨਾ ਨੂੰ ਮਨਾਉਣ ਲਈ ਫੂਕ ਛਕਾਈ ਸੀ।
"ਠੀਕ ਹੈ। ਸਮਝੋ ਮੇਰੀ ਹਾਂ ਹੈ। ਮੈਂ 'ਦੀ ਬੌਡੀਗਾਰਡ 2' ਫਿਲਮ ਕਰ ਰਹੀ ਹਾਂ। ਯਾਹੂ! ਤੁਸੀਂ ਤਿਆਰੀ ਕਰਕੇ ਦੱਸ ਦੇਣਾ। ਤੁਸੀਂ ਜਦੋਂ ਜਿੱਥੇ ਕਹੋਂਗੇ, ਮੈਂ ਹਾਜ਼ਿਰ ਹੋ ਜਵਾਂਗੀ।"
"ਓ ਸਦਕੇ!" ਖੁਸ਼ੀ ਵਿਚ ਛਾਲਾਂ ਮਾਰਦੇ ਕੈਵਿਨ ਕੌਸਟਨਰ ਦੇ ਹੱਥੋਂ ਫੋਨ ਡਿੱਗ ਕੇ ਟੁੱਟ ਗਿਆ ਸੀ।
ਕੌਸਟਨਰ ਨੇ ਤਤਫਟ ਦੁਨੀਆਂ ਦੇ ਸਭ ਤੋਂ ਵੱਡੇ ਫਿਲਮ ਨਿਰਮਾਤਾ ਵਾਨਰ ਬ੍ਰਦਰਜ਼ ਨਾਲ ਯੋਜਨਾ ਬਣਾਈ ਤੇ ਆਪਣੇ ਸਾਥੀ ਜਿਮ ਵਿਲਸਨ ਨੂੰ ਸਕਰਿਪਟ ਲਿਖਣ ਲਗਾ ਦਿੱਤਾ। ਕੌਸਟਨਰ ਬਾਕੀ ਤਿਆਰੀਆਂ ਕਰਨ ਲੱਗ ਪਿਆ। ਵਿਲਸਨ ਨੇ ਕੌਸਟਨਰ ਅਤੇ ਡਾਇਨਾ ਨੂੰ ਧਿਆਨ ਵਿਚ ਰੱਖ ਕੇ ਸਕਰਿਪਟ ਲਿੱਖ ਦਿੱਤੀ।
ਕੌਸਟਨਰ ਨੇ ਡਾਇਨਾ ਨੂੰ ਫੋਨ ਕਰਕੇ ਸਕਰਿਪ ਸੁਣਾਈ, "ਦੁਨੀਆਂ 'ਤੇ ਆਖਰੀ ਬੰਦਾ ਜਿਸ ਨਾਲ ਤੁਸੀਂ ਮੁਹੱਬਤ ਕਰਨ ਬਾਰੇ ਸੋਚ ਸਕਦੇ ਹੋ ਉਹ ਹੈ ਤੁਹਾਡਾ ਆਪਣਾ ਹੀ ਬੌਡੀਗਾਰਡ। ਪਰ ਮੁਹੱਬਤ ਕਦੇ ਵੀ ਸੋਚ ਕੇ ਨਹੀਂ ਹੁੰਦੀ। ਸੂਤਰਧਾਰ ਇਹ ਕਹੇਗਾ। ਫਿਲਮ ਦਾ ਆਰਥਿਕ ਪੱਖ ਦੇਖਦਿਆਂ ਸਾਨੂੰ ਥੋੜ੍ਹਾ ਬਹੁਤਾ ਨੰਗੇਜ਼ ਤਾਂ ਦਿਖਾਉਣਾ ਹੀ ਪਵੇਗਾ। ਬੌਡੀਗਾਰਡ ਸਕਿਉਰਟੀ ਚੈਕ ਲਈ ਕਮਰੇ ਵਿਚ ਆਉਂਦਾ ਹੈ ਤੇ ਰਾਜਕੁਮਾਰੀ ਸ਼ਾਵਰ ਵਿਚ ਨਹਾ ਰਹੀ ਹੁੰਦੀ ਹੈ। ਬੌਡੀਗਾਰਡ ਨੂੰ ਦੇਖ ਕੇ ਬਾਹਰ ਆ ਜਾਂਦੀ ਹੈ। ਕੁਝ ਸੈਕਿੰਡ ਲਈ ਕੈਮਰਾ ਨਗਨ ਰਾਜਕੁਮਾਰੀ 'ਤੇ ਫੋਕਸ ਰਹੇਗਾ। ਫਿਰ ਫਟਾਫਟ ਉਹ ਆਪਣਾ ਗਾਉਨ ਪਹਿਨ ਲੈਂਦੀ ਹੈ ਤੇ ਬੌਡੀਗਾਰਡ ਮਾਫੀ ਮੰਗ ਕੇ ਚਲਾ ਜਾਂਦਾ ਹੈ।"
"ਨਿਰਵਸਤਰ ਰਾਜਕੁਮਾਰੀ 'ਤੇ ਕੈਮਰਾ ਸਕਿੰਟਾਂ ਦੀ ਬਜਾਏ ਮਿੰਟਾਂ ਲਈ ਫੋਕਸ ਨਹੀਂ ਰਹਿ ਸਕਦਾ? ਮੈਂ ਕਪੜੇ ਪਾਉਣ ਨੂੰ ਟਾਇਮ ਲਾਉਂਦੀ ਹੁੰਦੀ ਹੈ। ਹਾਂ ਮਿਸਟਰ ਕੌਸਟਨਰ ਲਾਹ ਮੈਂ ਝੱਟ ਦਿੰਦੀ ਹਾਂ। ਯਾਰ ਲੋਕੀ ਚੱਜ ਨਾਲ ਡਾਇਨਾ ਨੂੰ ਦੇਖ ਤਾਂ ਲੈਣ।"
ਕੌਸਟਨਰ ਨੇ ਸਮਝਿਆ ਡਾਇਨਾ ਉਸ ਨੂੰ ਛੇੜ ਰਹੀ ਸੀ, "ਨਹੀਂ ਮਜ਼ਾਕ ਨਹੀਂ ਕਰਦਾ। ਲੇਡੀ ਡਾਇਨਾ ਇਹ ਸਕਰਿਪ ਵਿਚ ਹੈ। ਅੱਗੇ ਸੁਣੋਂ ਰਾਜਕੁਮਾਰੀ ਦਾ ਪਤੀ ਸ਼ਹਿਰ ਤੋਂ ਬਾਹਰ ਗਿਆ ਹੁੰਦਾ ਹੈ। ਰਾਜਕੁਮਾਰੀ ਦੇ ਕਮਰੇ ਵਿਚ ਕੋਈ ਖੜ੍ਹਕਾ ਹੁੰਦਾ ਹੈ। ਬੌਡੀਗਾਰਡ ਗੋਲੀ ਵਾਂਗ ਉਸਦੇ ਕਮਰੇ ਵਿਚ ਦਾਖਿਲ ਹੁੰਦਾ ਹੈ। ਉਸਦੇ ਹੱਥ ਵਿਚ ਪਿਸਤੌਲ ਹੁੰਦਾ ਹੈ। ਰਾਜਕੁਮਾਰੀ ਨੂੰ ਸਹੀ ਸਲਾਮਤ ਦੇਖ ਕੇ ਉਹ ਪੁੱਛਦਾ ਹੈ ਕਿ ਖੜ੍ਹਕਾ ਕਾਹਦਾ ਹੋਇਆ ਸੀ। ਰਾਜਕੁਮਾਰੀ ਗਿਲਾਸ ਚੁੱਕਦੀ ਹੈ ਤੇ ਸਿੱਟ ਕੇ ਫਰਸ਼ 'ਤੇ ਤੋੜ ਦਿੰਦੀ ਹੈ। ਉਥੇ ਪਹਿਲਾਂ ਵੀ ਇਕ ਗਿਲਾਸ ਟੁੱਟਿਆ ਪਿਆ ਹੁੰਦਾ ਹੈ। ਰਾਜਕੁਮਾਰੀ ਨੇ ਬੌਡੀਗਾਰਡ ਨੂੰ ਬੁਲਾਉਣ ਲਈ ਅਜਿਹਾ ਕੀਤਾ ਹੁੰਦਾ ਹੈ। ਰਾਜਕੁਮਾਰੀ ਦੀਆਂ ਨਜ਼ਰਾਂ ਵਿਚ ਕਾਮ ਛਲਕਦਾ ਦੇਖ ਬੌਡੀਗਾਰਡ ਪਿਸਤੌਲ ਦੀ ਨੋਕ ਨਾਲ ਰਾਜਕੁਮਾਰੀ ਦੇ ਬਲਾਊਜ਼ ਦਾ ਉਪਰਲਾ ਪਰੈਸ ਬਟਨ ਖੋਲ੍ਹਦਾ ਹੈ। ਰਾਜਕੁਮਾਰੀ ਉਸਦੇ ਹੱਥੋਂ ਪਿਸਤੌਲ ਖੋਹ ਕੇ ਪਰ੍ਹਾਂ ਸੁੱਟਦੀ ਹੋਈ ਕਹਿੰਦੀ ਹੈ। ਪਿਆਰ ਹਥਿਆਰਾਂ ਨਾਲ ਨਹੀਂ ਕਰ ਹੁੰਦਾ। ਉਹ ਹੱਥਾਂ ਨਾਲ ਇਕ ਇਕ ਕਰਕੇ ਰਾਜਕੁਮਾਰੀ ਦੇ ਸਾਰੇ ਬਟਨ ਖੋਲ੍ਹਣ ਲੱਗ ਜਾਂਦਾ ਹੈ ਤੇ ਰਾਜਕੁਮਾਰੀ ਬੌਡੀਗਾਰਡ ਦੇ। ਉਹ ਇਕ ਦੂਜੇ ਨੂੰ ਲਿਪਟ ਜਾਂਦੇ ਤੇ ਬੈੱਡ 'ਤੇ ਡਿੱਗ ਕੇ ਗੁੱਥਮ-ਗੁੱਥਾ ਹੁੰਦੇ ਹੋਏ ਪਿਆਰ ਕਰਦੇ ਹਨ। ਇੰਝ ਇਹ ਇਕ ਕਾਮ ਦ੍ਰਿਸ਼ ਹੋਵੇਗਾ।"
ਇਹ ਸੁਣ ਕੇ ਡਾਇਨਾ ਉੱਚੀ-ਉੱਚੀ ਹੱਸ ਪਈ ਸੀ, "ਸਿਰਫ ਇਕ ਹੀ? ਕੀ ਮੈਂ ਅੇਨੀ ਬਦਸੂਰਤ ਹਾਂ ਮਿਸਟਰ ਕੌਸਟਨਰ?"
"ਨਹੀਂ ਲੇਡੀ ਡਾਇਨਾ, ਇਹ ਮੈਂ ਕਦੋਂ ਕਿਹੈ? ਤੁਸੀਂ ਤਾਂ ਵਿਸ਼ਵ ਸੁੰਦਰੀ ਹੋ।"
"ਫੇਰ ਪੰਜ ਸੱਤ ਸੀਨ ਤਾਂ ਪਾਉ।"
"ਸੱਚ ਕਹਿੰਦੇ ਹੋ?" ਕੌਸਟਨਰ ਨੂੰ ਯਕੀਨ ਨਹੀਂ ਸੀ ਆਇਆ।
"ਹਾਂ ਮਿਸਟਰ ਕੌਸਟਨਰ, ਮੇਰੀ ਸ਼ਰਤ ਹੈ ਇਹ ਫਿਲਮ ਵਧੀਆ ਹੋਣੀ ਚਾਹੀਦੀ ਹੈ। ਤੁਹਾਨੂੰ ਤਾਂ ਪਤਾ ਹੈ ਪਹਿਲਾਂ ਵੀ ਕਿੰਨੀਆਂ ਹੀ ਬੌਡੀਗਾਰਡ ਫਿਲਮਾਂ ਬਣੀਆਂ ਹਨ। ਮੈਂ ਜੈਟ ਲੀ, ਸੋਨੀ ਸ਼ੀਬਾ, ਟੌਮ-ਜੈਰੀ ਆਦਿ ਦੀਆਂ ਸਭ ਬੌਡੀਗਾਰਡ ਫਿਲਮਾਂ ਦੇਖੀਆਂ ਹੋਈਆਂ ਹਨ। ਇਹ ਉਹਨਾਂ ਸਭ ਨਾਲੋਂ ਟੌਪ ਦੀ ਬਣਨੀ ਚਾਹੀਦੀ ਹੈ। ਮੈਂ ਵਿਟਨੀ ਤੋਂ ਘੱਟ ਹਾਂ?"
"ਬੇਫਿਕਰ ਰਹੋ। ਇਹ ਫਿਲਮ ਸਭ ਨੂੰ ਮਾਤ ਪਾ ਦੇਵੇਗੀ। ਨਹੀਂ ਤਾਂ ਮੈਂ ਬਣਾਉਣੀ ਹੀ ਨਹੀਂ ਸੀ। ਇਹ ਸਾਰਾ ਕੰਮ ਅੰਤ ਤੱਕ ਗੁਪਤ ਰਹੇਗਾ ਅਤੇ ਅਸੀਂ ਤੁਹਾਨੂੰ ਛੇ ਮਿਲੀਅਨ ਬ੍ਰਿਟਿਸ਼ ਪੌਂਡ ਦੇਵਾਂਗੇ।"
"ਮੈਨੂੰ ਪੌਂਡਾਂ ਦਾ ਲਾਲਚ ਨਹੀਂ। ਉਹ ਸਾਰਾ ਧਨ ਮੈਂ ਆਪਣੀ ਚੈਰਟੀ ਨੂੰ ਦਾਨ ਕਰ ਦੇਵਾਂਗੀ।"
"ਠੀਕ ਹੈ, ਮੈਂ ਦੁਬਾਰਾ ਸਕਰਿਪ ਦੀ ਸੋਧ ਕਰਵਾਉਂਦਾ ਹਾਂ।"
"ਹਾਂ ਸੱਚ, ਇਕ ਗੱਲ ਹੋਰ। ਜਿਵੇਂ ਪਹਿਲੀ ਬੌਡੀਗਾਰਡ ਫਿਲਮ ਵਿਚ ਤੁਸੀਂ ਵਿਟਨੀ ਹਿਊਸਟਨ ਨੂੰ ਆਪਣੀਆਂ ਬਾਹਾਂ 'ਤੇ ਚੁੱਕਿਆ ਸੀ। ਮੈਂ ਚਾਹੁੰਦੀ ਹਾਂ ਉਵੇਂ ਤੁਸੀਂ ਮੈਨੂੰ ਵੀ ਚੁੱਕੋ। ਮੇਰਾ ਵੀ ਆਪਣੇ ਡੌਲਿਆਂ 'ਤੇ ਭਾਰ ਤੋਲੋਂ।"
"ਸੋਹਣੀਆਂ ਜਨਾਨੀਆਂ ਚੁੱਕਣ 'ਚ ਤਾਂ ਮੈਂ ਸਾਰੇ ਹੌਲੀਵੁੱਡ 'ਚ ਮਸ਼ਹੂਰ ਹਾਂ। ਮੈਂ ਤਾਂ ਪ੍ਰਿੰਸਸ ਡਾਇਨਾ ਰਗੜ ਬਾਲੇ ਕੱਢੂ ਥੋਡੇ।"
"ਦੇਖ ਲਵਾਗੇ ਫੇਰ। ਬਾਹਾਂ 'ਤੇ ਬੁੱਚੀਆਂ ਪਵਾ'ਦੀ ਕੇਰਾ ਤਾਂ।"
"ਓ. ਕੇ.। ਮੈਂ ਜਲਦੀ ਸਕਰਿਪਟ ਤਿਆਰ ਕਰਦਾ ਹਾਂ।"

"ਮੈਂ ਤਾਂ ਆਪ ਤੁਹਾਡੇ ਨਾਲੋਂ ਵੀ ਕਾਹਲੀ ਹਾਂ।"
ਇਉਂ ਵਾਰਤਾਲਾਪ ਮੁਕਾ ਕੇ ਡਾਇਨਾ ਨੇ ਆਪਣੀ ਸਹੇਲੀ ਲੇਡੀ ਇਲਸਾ ਬਾਉਕਰ ਨੂੰ ਫੋਨ ਕਰਕੇ ਇਸ ਬਾਰੇ ਦੱਸਿਆ। ਡਾਇਨਾ ਖੁਸ਼ੀ ਵਿਚ ਪਾਗਲ ਹੋਈ ਪਈ ਸੀ।
ਕੌਸਟਨਰ ਨੇ ਡਾਇਨਾ ਦੇ ਕਹਿਣ ਅਨੁਸਾਰ ਸਕਰਿਪ ਲਿਖਣੀ ਦੇ ਦਿੱਤੀ। ਦਰਅਸਲ ਡਾਇਨਾ ਆਪਣੀ ਅਸਲ ਜ਼ਿੰਦਗੀ ਦੀ ਕਹਾਣੀ ਬਿਆਨ ਕਰਵਾਉਣਾ ਚਾਹੁੰਦੀ ਸੀ। ਜਿਸਨੂੰ ਕੌਸਟਨਰ ਸਮਝ ਗਿਆ ਸੀ। 31 ਅਗਸਤ 1997 ਨੂੰ ਡਾਇਨਾ ਦੀ ਮੌਤ ਤੋਂ ਤਿੰਨ ਦਿਨ ਪਹਿਲਾਂ ਸਕਰਿਪਟ ਤਿਆਰ ਹੋ ਕੇ ਕੌਸਟਨਰ ਦੀ ਮੇਜ਼ 'ਤੇ ਆ ਗਈ। ਕੌਸਟਨਰ ਕਹਿੰਦਾ ਡਾਇਨਾ ਦੀ ਸੱਚਮੁੱਚ ਅਸਲੀ ਜ਼ਿੰਦਗੀ ਉਸ ਵਿਚੋਂ ਝਲਕਦੀ ਸੀ। ਪਰ ਅਫਸੋਸ ਉਹ ਫਿਲਮ ਕਦੇ ਵੀ ਨਹੀਂ ਬਣ ਸਕੇਗੀ।
ਮੈਂ ਆਪ ਕੈਵਿਨ ਕੌਸਟਨਰ ਦਾ ਪ੍ਰਸੰਸਕ ਸੀ। ਲੇਕਿਨ ਇਹ ਜਾਨਣ ਬਾਅਦ ਮੈਨੂੰ ਉਸ ਨਾਲ ਪਤਾ ਨਹੀਂ ਕਿਉਂ ਘਿਰਣਾ ਜਿਹੀ ਹੋ ਗਈ। ਉਹ ਮੇਰੀ ਮਾਸ਼ੂਕ ਨਾਲ ਫਿਲਮ ਦੇ ਬਹਾਨੇ ਨਜ਼ਾਰੇ ਲੈਣਾ ਚਾਹੁੰਦਾ ਸੀ। ਮੇਰਾ ਚਿੱਤ ਕਰੇ ਉਸਨੂੰ ਫੋਨ ਕਰਕੇ ਕਹਾਂ, "ਡਾਇਨਾ ਤਾਂ ਮਰ'ਗੀ। ਵੱਡਿਆ ਐਕਟਰਾ ਹੁਣ ਮੇਰੇ ਨਾਲ ਫਿਲਮ ਬਣਾ ਲੈ। ਮੈਂ ਕਰਵਾਉਂਦਾ ਤੇਰਾ ਕੈਮਰਾ ਫੋਕਸ।"
ਇਸ ਗੱਲ ਨੂੰ ਭੁਲਾਉਣ ਲਈ ਮੈਂ ਰਸੋਈ ਵਿਚ ਪੈੱਗ ਲਾਉਣ ਚਲਾ ਗਿਆ। ਰੇਡੀਉ 'ਤੇ ਡਾਇਨਾ ਦੀ ਮੌਤ ਦੇ ਹਾਦਸਾ ਜਾਂ ਸ਼ਾਜ਼ਿਸ਼ ਹੋਣ ਦੀ ਬਹਿਸ ਚੱਲ ਰਹੀ ਸੀ। ਬਹੁਤੇ ਲੋਕ ਇਸ ਨੂੰ ਸਾਜ਼ਿਸ਼ ਮੰਨ ਰਹੇ ਸਨ। ਮੇਰਾ ਮਨ ਵੀ ਹਾਦਸਾ ਮੰਨਣ ਤੋਂ ਇੰਨਕਾਰੀ ਹੋ ਕੇ ਖੜਯੰਤਰ ਅਤੇ ਇਕ ਯੋਜਨਾਬਧ ਤਰੀਕੇ ਨਾਲ ਕੀਤੇ ਹੋਏ ਕਤਲ ਵੱਲ ਉਲਰ ਗਿਆ ਸੀ। ਪਹਿਲਾਂ ਡਾਇਨਾ ਦਾ ਆਸ਼ਿਕ ਬਾਡੀਗਾਰਡ ਬੈਰੀ ਮਰ ਗਿਆ। ਫਿਰ ਡਾਇਨਾ ਅਤੇ ਉਸਦਾ ਪ੍ਰੇਮੀ ਡੋਡੀ ਮਾਰੇ ਗਏ। ਡਾਇਨਾ ਮੈਨੂੰ ਅਕਸਰ ਕਿਹਾ ਕਰਦੀ ਸੀ ਕਿ ਐਮ 15 ਵਾਲੇ ਉਸਨੂੰ ਮਾਰਨ ਨੂੰ ਫਿਰਦੇ ਹਨ। ਮੈਨੂੰ ਵੀ ਡਾਇਨਾ ਨਾਲ ਇਸ਼ਕ ਵੇਲੇ ਧਮਕੀਆਂ ਮਿਲਦੀਆਂ ਰਹੀਆਂ ਸਨ। ਅਗਲਾ ਨੰਬਰ ਮੇਰਾ ਵੀ ਹੋ ਸਕਦਾ ਸੀ। ਮੇਰਾ ਮਨ ਕਹਿੰਦਾ ਸੀ, ਮੇਜਰ ਜੇਮਜ਼ ਹਿਊਟ ਜਾਨ ਬਚਾਉਣੀ ਹੈ ਤਾਂ ਕਿਤੇ ਦੂਰ ਅਗਿਆਤ ਜਗਾਹ 'ਤੇ ਭੱਜ ਜਾਹ ਨਹੀਂ ਇਹ ਤੈਨੂੰ ਟੈਡੀ ਬੀਅਰ ਬਣਾ ਕੇ ਮੌਤ ਨੂੰ ਭੇਂਟ ਕਰ ਦੇਣਗੇ। ਮੌਤ ਦੇ ਡਰ ਨਾਲ ਇਕ ਵਾਰ ਮੇਰਾ ਸਾਰਾ ਵਜੂਦ ਕੰਬ ਗਿਆ ਤੇ ਬੋਤਲ ਨੂੰ ਮੂੰਹ ਲਾ ਕੇ ਮੈਂ ਗਟਾਗਟ ਸਾਰੀ ਸ਼ਰਾਬ ਡਕਾਰ ਕੇ ਸੌਂਣ ਦੀ ਕੋਸ਼ਿਸ਼ ਕਰਦਾ ਸੋਚ ਰਿਹਾ ਸੀ ਕਿ ਬੈਰੀ ਬਾਡੀਗਾਰਡ ਜੋ ਦੂਜੇ ਦੀ ਜਾਨ ਦੀ ਰੱਖਿਆ ਕਰਨ ਵਾਲਾ ਪੈਸ਼ਾ ਕਰਦਾ ਸੀ, ਖੁਦ ਆਪਣੀ ਜਾਨ ਨਹੀਂ ਸੀ ਬਚਾ ਸਕਿਆ। ਡਾਇਨਾ ਤੇ ਡੋਡੀ ਦੋਨਾਂ ਨੇ ਬਾਡੀਗਾਰਡ ਰੱਖੇ ਹੋਏ ਸਨ। ਬਾਡੀਗਾਰਡ ਕੁਝ ਨਹੀਂ ਕਰ ਸਕੇ। ਫਿਰ ਕੀ ਫਾਇਦਾ ਹੈ ਬਾਡੀਗਾਰਡ ਰੱਖਣ ਦਾ?
ਬਾਕੀ ਨਾਵਲ ਅੱਗ ਦੀ ਲਾਟ: ਪ੍ਰਿੰਸਸ ਡਾਇਨਾ ਖਰੀਦ ਕੇ ਪੜ੍ਹੋ। ਇਹ ਨਾਵਲ ਤੁਸੀਂ ਸਾਡੇ ਤੋਂ ਸਿੱਧਾ ਡਾਕ ਰਾਹੀਂ ਮੰਗਵਾ ਸਕਦੇ ਹੋ। ਨਾਵਲ ਖਰੀਦਣ ਲਈ ਸੰਪਰਕ:
00447713038541 (UK) Line, Tango, Vibre, Whatsapp, Telegram
00919915416013 (India) Vibre, Whatsapp
email: balrajssidhu@yahoo.co.uk

No comments:
Post a Comment