ਲੰਮੀ ਧਾਰ ️

हिंदी अनुवाद निचे पढ़े

👀🔥🎤📚ਲਘੂ #ਕਹਾਣੀ 🔊
✍️ਬਲਰਾਜ ਸਿੰਘ ਸਿੰਘ, ਯੂ. ਕੇ.🖊️
📖ਚੌਧਰੀ ਇਲਿਆਸ ਮੁੱਦਤ ਬਾਅਦ ਆਪਣੇ ਬਚਪਨ ਦੇ ਲੰਗੋਟੀਏ ਯਾਰ ਫਿਰਾਜ਼ ਮੁਹੰਮਦ ਨੂੰ ਮਿਲਣ ਉਸਦੇ ਘਰ ਪਹਿਲੀ ਵਾਰ ਆਇਆ। ਫਿਰਾਜ਼ ਮੁਹੰਮਦ ਨੇ ਆਪਣੀ ਬੇਗਮ ਨਾਲ ਉਸਦੀ ਵਾਕਫੀਅਤ ਕਰਵਾਉਂਦਿਆਂ ਦੱਸਿਆ, "ਬੇਗਮ ਚੌਧਰੀ ਤੇ ਮੈਂ ਬਚਪਨ ਵਿਚ ਇਕੱਠੇ ਬਹੁਤ ਸ਼ਰਾਰਤਾਂ ਕਰਦੇ ਹੁੰਦੇ ਸੀ। ਅਸੀਂ ਜ਼ਮੀਨ 'ਤੇ ਇਕ ਲਕੀਰ ਵਾਹ ਕੇ ਬਰਾਬਰ ਖੜ੍ਹ ਜਾਣਾ ਤੇ ਪਿਸ਼ਾਬ ਕਰਦਿਆਂ ਮੁਕਾਬਲਾਂ ਕਰਨਾ ਕਿ ਕੌਣ ਲੰਮੀ ਧਾਰ ਮਾਰਦਾ ਹੈ ਤੇ ਮੈਂ ਹਮੇਸ਼ਾ ਚੌਧਰੀ ਤੋਂ ਜਿੱਤ ਜਾਣਾ। ਹਾਅ...ਹਾ...ਹਾਅ!"
ਇਹ ਸੁਣ ਫਿਰਾਜ਼ ਮੁਹੰਮਦ ਦੀ ਬੇਗਮ ਬੇਸ਼ਰਮ ਜਿਹੀ ਹੋ ਕੇ ਰਸੋਈ ਵਿਚ ਚਾਹ ਬਣਾਉਣ ਚਲੀ ਜਾਂਦੀ ਹੈ।
ਫਿਰਾਜ਼ ਮੁਹੰਮਦ, ਚੌਧਰੀ ਤੋਂ ਹਾਲਚਾਲ ਪੁੱਛਦਾ ਹੈ, "ਹੋਰ ਬੀਵੀ ਬਾਲ ਬੱਚਿਆਂ ਦਾ ਕੀ ਹਾਲ ਹੈ?"
"ਮੁਹੰਮਦ ਸਾਹਿਬ, ਅੱਲ੍ਹਾ ਦੀ ਬੜੀ ਮਿਹਰ ਹੈ, ਸੁੱਖ ਨਾਲ ਬਾਰਾਂ ਬੱਚਿਆਂ ਦਾ ਅੱਬਾ ਹਾਂ।"
"ਅੱਛਾ? ਚੌਧਰੀ ਬੜੀ ਲੰਮੀ ਧਾਰ ਮਾਰਨ ਲੱਗ ਪਿਐਂ?"
"ਤੁਹਾਡੇ ਬੱਚੇ ਕਿਧਰੇ ਨਜ਼ਰ ਨਹੀਂ ਆ ਰਹੇ?"
"ਯਾਰ ਕੀ ਦੱਸਾਂ ਮੇਰੀ ਬੀਵੀ ਬਾਂਝ ਹੈ!" ਆਖ ਕੇ ਫਿਰਾਜ਼ ਮੁਹੰਮਦ ਚੁੱਪ ਕਰ ਜਾਂਦਾ ਹੈ।
ਰਸੋਈ ਵਿਚੋਂ ਗੱਲਾਂ ਸੁਣ ਰਹੀ ਫਿਰਾਜ਼ ਮੁਹੰਮਦ ਦੀ ਬੇਗਮ ਦੇ ਸੀਨੇ ਵਿਚ ਬਾਂਝ ਸ਼ਬਦ ਗੋਲੀ ਵਾਂਗ ਵੱਜਦਾ ਹੈ।
ਰਾਤ ਨੂੰ ਖਾਣੇ ਉਪਰੰਤ ਫਿਰਾਜ਼ ਦੀ ਬੇਗਮ ਸੌਣ ਚਲੀ ਜਾਂਦੀ ਹੈ ਤੇ ਉਹ ਦੋਨੋਂ ਦੋਸਤ ਗੱਪਸ਼ੱਪ ਮਾਰਦੇ ਬੈਠੇ ਰਹਿੰਦੇ ਹਨ।
ਜਦੋਂ ਦੇਰ ਰਾਤ ਗਈ ਫਿਰਾਜ਼ ਮੁਹੰਮਦ ਆਪਣੇ ਕਮਰੇ ਵਿਚ ਆਉਂਦਾ ਹੈ ਤਾਂ ਆਪਣੀ ਬੇਗਮ ਨੂੰ ਜਾਗਦੀ ਵੇਖ ਕੇ ਪੁੱਛਦਾ ਹੈ, "ਸੁੱਤੀ ਨਹੀਂ ਅਜੇ ਤੱਕ?"
"ਨੀਂਦ ਨਹੀਂ ਆਈ... ਚੌਧਰੀ ਸਾਹਿਬ ਦੇ ਬਾਰਾਂ ਬੱਚੇ ਸੁਣ ਕੇ ਮੈਨੂੰ ਤਾਂ ਬੜੀ ਹੈਰਾਨੀ ਹੋਈ। ਇਹਨਾਂ ਦੀ ਬੀਵੀ ਧੰਨ ਦੀ ਹੈ।... ਚੌਧਰੀ ਸਾਹਿਬ ਬੜੀ ਲੰਮੀ ਧਾਰ ਮਾਰਦੇ ਨੇ... ਸੋਚਦੀ ਹਾਂ ਇਕ ਰਾਤ ਨਾਲ ਕੀ ਫਰਕ ਪੈਂਦਾ ਹੈ। ਜੇ ਅੱਜ ਦੀ ਰਾਤ ਮੈਂ ਚੌਧਰੀ...।"
ਆਪਣੀ ਪਤਨੀ ਦੇ ਮੂੰਹੋਂ ਇਹ ਗੱਲ ਸੁਣ ਕੇ ਫਿਰਾਜ਼ ਮੁਹੰਮਦ ਨਿੰਮੋਝੂਣਾ ਜਿਹਾ ਹੋਇਆ ਨੀਵੀਂ ਪਾ ਕੇ ਸੋਚਣ ਲੱਗ ਜਾਂਦਾ ਹੈ, "ਬੇਗਮ, ਉਹ ਵੀ ਕੋਈ ਵੇਲਾ ਸੀ ਜਦੋਂ ਅਸੀਂ ਲੰਮੀ ਧਾਰ ਮਾਰਦੇ ਹੁੰਦੇ ਸੀ।"📕
👍💯 🌹ਕਹਾਣੀ ਪਸੰਦ ਆਈ ਹੈ ਤਾਂ ਲਾਇਕ, ਕੌਮੈਂਟ ਅਤੇ ਸ਼ੇਅਰ ਕਰਨ ਦੀ ਕ੍ਰਿਪਾਲਤਾ ਕਰੋ ਜੀ। ਜਿੰਨੇ ਚਿਰ ਵਿੱਚ ਕਹਾਣੀ ਪੜ੍ਹੀ ਹੈ ਉਸ ਨਾਲੋਂ ਵੀ ਅੱਧਾ ਸਮਾਂ ਖਰਚ ਆਵੇਗਾ।🙏✌️
---
लंबी धार
✍️ बलराज सिंह सिद्धू🖊️
📖चौधरी इलियास मुद्दत बाद अपने बचपन के लंगोटिये यार फिराज़ मुहम्मद को मिलने उसके घर पहली बार आया। फिराज़ मुहम्मद ने अपनी बेगम के साथ उसका परिचय करवाते हुए बताया, “बेगम, चौधरी और मैं बचपन में इकट्ठे बहुत शरारतें किया करते थे। हम ज़मीन पर एक लकीर खींचकर बराबर खड़े हो जाते और पेशाब करते हुए मुकाबला करते कि कौन लंबी धार मारता है और मैं हमेशा चौधरी से जीत जाता। हा…हा…हा… !”
यह सुन फिराज़ मुहम्मद की बेगम शरमाकर रसोई में चाय बनाने चली जाती है।
फिराज़ मुहम्मद चौधरी से हालचाल पूछता है, “और बता, बीवी-बच्चों का क्या हाल है ?”
“मुहम्मद साहब, अल्लाह की बड़ी मेहर है। सुख से बारह बच्चों का अब्बा हूँ।”
“अच्छा ? चौधरी बड़ी लंबी धार मारने लग पड़ा है !”
“तुम्हारे बच्चे कहीं नज़र नहीं आ रहे ?”
“यार, क्या बताऊँ। मेरी बीबी बांझ है।” कहकर फिराज़ मुहम्मद चुप हो जाता है।
रसोई में बातें सुन रही फिराज़ की बेगम के सीने में ‘बांझ’ शब्द गोली की तरह बजता है।
रात में खाने के उपरांत फिराज़ की बेगम सोने चली जाती है और वे दोनों गप्प-शप मारते बैठे रहते हैं।
जब देर रात गई फिराज़ मुहम्मद अपने कमरे में आता है तो अपनी बेगम को जागता देखकर पूछता है, “सोई नहीं अभी तक ?”
“नींद नहीं आई… चौधरी साहिब के बारह बच्चे सुनकर मुझे तो बड़ी हैरानी हुई। इनकी बीवी धन्य है। …चौधरी साहब बड़ी लंबी धार मारते है…सोचती हूँ, एक रात से क्या फर्क़ पड़ता है। अगर आज की रात मैं चौधरी…।”
अपनी पत्नी के मुँह से यह बात सुनकर फिराज़ मुहम्मद शर्मिन्दा-सा हो, गर्दन झुकाकर सोचने लग जाता है, “बेगम, वो भी कोई वक़्त था जब हम लंबी धार मारा करते थे।”

लंबी पंजाबी कहानी

कूकर

*बलराज सिंह सिद्धू  अनुवाद: सुभाष नीरव 

ज्यों ही बस नहर का पुल चढ़ी, मैं सचेत होकर बैठ गया था। पर मैं अधिक देर टिककर बैठ न सका। अपना बैग कंधे पर लटका बस के दरवाज़े की ओर खिसका था। जैसे ही मैंने दरवाज़े की चिटकनी खोलने के लिए हाथ बढ़ाया, पगड़ी के दोनों सिरों को आँखों पर से खींचते हुए कंडक्टर ने मुझे झिड़का था, “खड़ा रह...खड़ा रह...ज्यादा उतावला न हो। उतार के ही जाएँगे। साथ ले जाकर तुझसे चरखा नहीं कतवाना हमें। चलती बस से गिर पड़ा तो हमारे लिए मुसीबत खड़ी करेगा।“
मैं एक तरफ होकर खड़ा हो गया था। पहले तो सोचा, क्यों न बापू के आई.जी. होने का फायदा उठाऊँ। जिस तरह यह बदतमीजी से बोला था, अपनी हस्ती बताकर उसी तरह इसको ईंट का जवाब पत्थर से दे दूँ। मुझे जिस पंजाब पुलिस के कांस्टेबल भी साहिब कहे बिना नहीं बुलाते, उसको यह दो कौड़ी का आदमी यूँ तीखा बोल जाए ? फिर सोचा, चलो छोड़ो। यूँ ही छोटी सी बात का बतंगड़ बन जाएगा। हरेक के साथ सींग फंसाये फिरना भी अक्लमंदी नहीं। रेपुटेशन खराब हो जाती है। मंसूरी, डलहौजी, शिमला, गोवा, नैनीताल जहाँ कहीं भी मैं आज तक अकेला गया हूँ, वहीं से मेरी गुंडागर्दी की रिपोर्ट मेरे घर पहुँचती रही है। ‘एक घर तो डायन भी छोड़ देती है’ वाली कहावत पर अमल करते हुए मैं सारा गुस्सा अंदर ही अंदर पी गया था। दरअसल कसूर अक्खड़ कंडक्टर का भी नहीं था। मुझे बेदाढ़ी देखकर ही उसकी इतनी हिम्मत पड़ी थी। मैंने अपनी ठोड़ी पर फूटते रोयों को छूते हुए गुस्सैली आँखों से कंडक्टर की ओर देखा था, ‘तुम भी बेटा कालेज के लौंडों के ही काबू आते हो। उनके आगे तो गले से आवाज़ नहीं निकलती। मेरे जैसे को तो ऐरा-गैरा ही समझते हो। कोई नहीं बच्चू, दिल्ली दूर नहीं। अगले साल तक हमने भी प्लस-वन की एडमिशन कालेज में ही लेनी है।’ मेरे अंदर लावा अभी तक उबल रहा था।

ਬਿੱਲ ਕਲਿੰਟਨ ਅਤੇ ਮੌਨਿਕਾ ਲੂਵਿੰਸਕੀ ਦੇ ਰਿਸ਼ਤੇ ਉੱਤੇ ਅਧਾਰਿਤ ਕਹਾਣੀ



ਵਾਇਟ ਹਾਉਸ

-ਬਲਰਾਜ ਸਿੰਘ ਸਿੱਧੂ
੨੩ ਜੁਲਾਈ ੧੯੭੩ ਦੀ ਤਪਦੀ ਦੁਪਿਹਰ ਨੂੰ ਸੈਨਫ਼ਰੈਂਸਿਸਕੋ ਦੇ ਹਸਪਤਾਲ ਵਿੱਚ ਮੇਰੀ ਮਾਂ ਮਾਰਸੀਆ ਲੂਵਿੰਸਕੀ ਨੇ ਮੈਨੂੰ ਜਨਮ ਦਿੱਤਾ ਸੀ। ਮੇਰੇ ਘਰਦਿਆਂ ਨੇ ਮੇਰਾ ਨਾਮ ਮੋਨਿਕਾ ਲੂਵਿੰਸਕੀ ਰੱਖਿਆ ਸੀ। ਮੇਰਾ ਪਿਤਾ ਬਾਰਨਰਡ ਲੂਵਿੰਸਕੀ ਉਰਫ ਬਰਨੀ ਪੇਸ਼ੇ ਵਜੋਂ ਲੈਟਰਮੈਨ ਹਸਪਤਾਲ ਵਿੱਚ ਡਾਕਟਰ ਲੱਗਿਆ ਹੋਇਆ ਸੀ। ਮੇਰਾ ਦਾਦਾ ਜੌਰਜ਼ ਜਰਮਨ ਯਹੂਦੀ ਸੀ, ਜੋ ਜਰਮਨ ਨਾਜ਼ੀਆਂ ਤੋਂ ਜਾਨ ਬਚਾਉਣ ਦਾ ਮਾਰਾ ਭੱਜ ਕੇ ੧੯੨੦ ਵਿੱਚ ਅਲ ਸੈਲਵਾਡੋਰ (ਕੇਂਦਰੀ ਅਮਰੀਕਾ) ਆ ਵਸਿਆ ਸੀ। ਮੇਰੀ ਮੁੱਢਲੀ ਪਰਵਰਿਸ਼ ਪੱਛਮੀ ਬਰੰਟਵੁੱਡ, ਲੌਸ ਏਜੰਲਸ ਅਤੇ ਬੈੱਵਰਲੀ ਹਿੱਲਜ਼ ਵਿੱਚ ਹੋਈ ਸੀ।

੧੯੭੬ ਵਿੱਚ ਉਦੋਂ ਮੈਂ ਅਜੇ ਤਿੰਨਾਂ ਸਾਲਾਂ ਦੀ ਸੀ ਕਿ ਸਾਡਾ ਪਰਿਵਾਰ ਲੌਸ ਏਂਜ਼ਲਸ ਆ ਗਿਆ ਸੀ। ਅਸੀਂ ਹਿੱਲਕਰੱਸਟ ਡਰਾਇਵ ਵਿਖੇ ਇੱਕ ਛੋਟੇ ਜਿਹੇ ਮਕਾਨ ਵਿੱਚ ਰਹਿਣ ਲੱਗ ਪਏ। ਇੱਥੇ ਹੀ ਮੇਰੇ ਛੋਟੇ ਭਰਾ ਮਾਇਕਲ ਦਾ ਜਨਮ ਹੋਇਆ ਸੀ। ਮੇਰੇ ਤੇ ਮਾਇਕਲ ਦਰਮਿਆਨ ਚਾਰ ਸਾਲ ਦਾ ਫਾਸਲਾ ਸੀ। ਮੇਰੀ ਮਾਂ ਨੂੰ ਲਿੱਖਣ ਦਾ ਸ਼ੌਂਕ ਸੀ। ਉਹ ਆਪਣੀ ਪਹਿਚਾਣ ਗੁਪਤ ਰੱਖਣ ਲਈ ਆਪਣਾ ਪੈੱਨ ਨਾਮ ਮਾਰਸੀਆ ਲੂਇਸ ਵਰਤ ਕੇ ਹੌਲੀਵੁੱਡ ਰਿਪੋਰਟਰ ਮੈਗਜ਼ੀਨ ਵਿੱਚ ਕਾਲਮ ਲਿੱਖਿਆ ਕਰਦੀ ਸੀ।

ਮਰਾਠਾ ਸਾਮਰਾਜ ਦੇ ਪੇਸ਼ਵਾ ਬਾਜ਼ੀ ਰਾਓ ਤੇ ਨ੍ਰਿਤਕੀ ਮਸਤਾਨੀ ਦੇ ਇਸ਼ਕ ਦੀ ਦਾਸਤਾਨ

ਮਸਤਾਨੀ
-ਬਲਰਾਜ ਸਿੰਘ ਸਿੱਧੂ



ਜੈਤਪੁਰ (ਮੌਜੂਦਾ ਸਮੇਂ ਜ਼ਿਲ੍ਹਾ ਲਕਸ਼ੀਸਰਾਏ, ਬਿਹਾਰ ਵਿਚ ਪੈਂਦਾ ਨਗਰ) ਦੇ ਸ਼ਾਹੀ ਕਿਲ੍ਹੇ 'ਤੇ ਖੜ੍ਹੇ ਬਿਰਧ ਰਾਜਪੂਤ, ਮਹਾਰਾਜੇ ਛਤਰਸਾਲ ਨੇ ਦੂਰਬੀਨ ਅੱਖਾਂ ਨੂੰ ਲਗਾ ਕੇ ਦੇਖਿਆ ਤਾਂ ਦੂਰੋਂ ਹਵਾਂ ਵਿਚ ਉੱਡਦੀ ਧੂੜ , ਭਾਰੀ ਗਿਣਤੀ ਵਿਚ ਘੋੜ-ਸਵਾਰ ਅਤੇ ਪਲ ਪਲ ਕਰੀਬ ਆ ਰਿਹਾ ਮੱਛੀ ਦੀ ਪੂਛ ਵਰਗੇ ਅਕਾਰ ਦਾ ਕੇਸਰੀ ਰੰਗਾ ਲਹਿਰਾਉਂਦਾ ਮਰਾਠਾ ਪ੍ਰਚਮ ਤੱਕਦਿਆਂ ਹੀ ਪ੍ਰਸੰਨਤਾ ਨਾਲ ਉਸਦੀਆਂ ਬਰਾਛਾਂ ਖਿੜ ਗਈਆਂ। 



ਖੁਸ਼ੀ ਵਿਚ ਖੀਵੇ ਹੋਏ, ਚੰਮਪਤ ਰਾਏ ਅਤੇ ਲਾਲ ਕੁੰਵਰ (ਕੰਵਰ, ਸੰਸਕ੍ਰਿਤ ਦੇ ਸ਼ਬਦ ਦਾ ਅਰਥ ਸ਼ਾਹੀ ਹੁੰਦਾ ਹੈ ਤੇ ਇਸ ਨੂੰ ਕੁਵੰਰ ਪੁਕਾਰਿਆ ਜਾਂਦਾ ਹੈ। ਰਾਜਪੂਤ ਇਸ ਲਫਜ਼ ਦਾ ਪ੍ਰਯੋਗ ਰਾਜਕੁਮਾਰਾਂ ਅਤੇ ਰਾਣੀਆਂ ਲਈ ਕਰਿਆ ਕਰਦੇ ਸਨ। ਜਿਵੇਂ ਮੁਗਲ ਆਪਣੀਆਂ ਰਖੇਲਾਂ ਲਈ ਮਹਿਲ ਸ਼ਬਦ ਦਾ ਇਸਤੇਮਾਲ ਕਰਿਆ ਕਰਦੇ ਸਨ।)  ਦੇ ਪੁੱਤਰ, ਬੁੰਦੇਲਖੰਡ ਨਰੇਸ਼, ਮਹਾਰਾਜਾ ਛਤਰਸਾਲ ਨੇ ਸੱਜੇ ਹੱਥ ਵਿਚ ਫੜ੍ਹੀ ਤਿੰਨ ਫੁੱਟ ਦੀ ਦੂਰਬੀਨ ਨੂੰ ਖੱਬੇ ਹੱਥ ਦੀ ਤਲੀ ਉੱਤੇ ਮਾਰ ਕੇ ਇਕੱਠਾ ਕੀਤਾ, "ਹੁਣ ਆਏਗਾ ਮਜ਼ਾ! ਇਲਾਹਾਬਾਦ ਦੇ ਸੂਬੇਦਾਰ ਮੁਹੰਮਦ ਖਾਨ ਬੰਗਸ਼ ਅਤੇ ਉਸਦੇ ਪਿਆਦੇ ਦਲੇਲ ਖਾਨ ਦੀ ਅਟੱਲ ਮੌਤ ਨੂੰ ਉਹਨਾਂ ਦਾ ਖੁਦਾ ਵੀ ਨਹੀਂ ਰੋਕ ਸਕਦਾ। ਖੁਰਮ ਘਾਟੀ ਦੇ ਬੰਸ਼ੀਦੇ ਇਸਮਾਇਲ ਬੰਕੇਸ਼ ਦੇ ਵੰਸਜ਼ ਇਹ ਬੰਗਸ਼ ਅਫਗਾਨੀ ਪਠਾਨ ਸੋਚਦੇ ਨੇ ਦੁਨੀਆਂ ਉੱਤੇ ਇਹਨਾਂ ਦਾ ਰਾਜ ਹੀ ਚੱਲੇਗਾ ਤੇ ਬਾਕੀ ਸਭ ਦਾ ਇਹ ਨਾਮ-ਓ-ਨਿਸ਼ਾਨ ਮਿਟਾ ਦੇਣਗੇ। ਬੰਗਸ਼ ਦਾ ਪਸ਼ਤੋ ਵਿਚ ਮਤਲਬ ਹੁੰਦੈ ਜੜ੍ਹ ਪੱਟਣ ਵਾਲਾ। ਇਹ ਆਪਣੀ ਜੜ੍ਹ ਪੱਟਣ ਨੂੰ ਫਿਰਦੇ ਹਨ। ਇਹ ਜਾਣਦੇ ਨਹੀਂ ਅਸੀਂ ਬੁੰਦੇਲੀ ਤਾਂ ਇਹਨਾਂ ਦਾ ਬੀਜ਼ਨਾਸ ਕਰ ਦੇਵਾਂਗੇ।... ਨਾਲੇ ਦਿੱਲੀ ਦੇ ਸ਼ਹਿਨਸ਼ਾਹ ਨਸੀਰ-ਉਦ-ਦੀਨ ਮੁਹੰਮਦ ਸ਼ਾਹ (ਰੌਸ਼ਨ ਅਖਤਰ) ਨੂੰ ਵੀ ਸਬਕ ਮਿਲ ਜਾਵੇਗਾ ਤੇ ਮੁੜ ਕੇ ਉਹ ਬੁੰਦੇਲਖੰਡ 'ਤੇ ਹਮਲਾ ਕਰਨ ਬਾਰੇ ਸੁਪਨੇ ਵਿਚ ਵੀ ਨਹੀਂ ਸੋਚੇਗਾ।... ਅਸੀਂ ਬੁੰਦੇਲਾਂ ਨੇ ਤਾਂ ਔਰੰਗਜ਼ੇਬ ਆਲਮਗੀਰ ਤੇ ਬਾਦਸ਼ਾਹ ਬਹਾਦਰ ਸ਼ਾਹ ਜ਼ਫਰ ਦੀ ਈਨ ਨ੍ਹੀਂ ਮੰਨੀ।... ਹੂੰਅ!"


javascript blinking text - http://www.blinkingtextlive.com

 ਇਸ ਕਾਲਮ ਵਿਚ ਦਰਜ਼ ਬਲਰਾਜ ਸਿੱਧੂ ਰਚਿਤ ਕਹਾਣੀਆਂ ਦੀ ਸੂਚੀ:
31      ਹਾਰ ਜਿੱਤ
31      ਮੋਰਾਂ ਸਰਕਾਰ
BALRAJ SIDHU
30      ਬਾਦਸ਼ਾਹ ਤੇ ਬੇਗਮ
29      ਰੰਨ, ਘੋੜਾ ਤੇ ਤਲਵਾਰ
28      ਪ੍ਰਿਥਮ ਭਗੌਤੀ ਸਿਮਰ ਕੈ
27     
ਲੇਡੀ ਗੌਡੀਵਾ ਦਾ ਨੰਗਾ ਸੱਚ

26      ਨੰਗੀਆਂ ਅੱਖੀਆਂ
25     
ਗੌਡੀਵਾ ਜ਼ਿੰਦਾ ਹੈ
24     
ਅਣਲੱਗ

23     
ਫ਼ਰਕ
22     
ਦੀਪੂ ਸੁੱਤਾ ਪਿਐ
21     
ਗਲੀਏਂ ਚਿਕੜ ਦੂਰਿ ਘਰੁ 
20     
ਪ੍ਰੇਮ ਦੀ ਗਲੀ
19     
ਤਿਲਕਣਬਾਜ਼ੀ
18     
ਮੌਤ ਤੋਂ ਜ਼ਿੰਦਗੀ ਵੱਲ

17     
ਕਦਮ
16     
ਹੋਣੀ
15     
ਦਾਸਤਾਨ
14     
ਰਾਤਿ ਸੁਤੀ ਕੰਤ ਸਿਉ
13     
ਫੁੱਲ ਅਤੇ ਗੋਰੀਆਂ
12     
ਦੁੱਖਾਂ ਦਾ ਪਹਾੜ

11     
ਚੂੜੀਆਂ
10     
ਬੋਝ
09     
ਪ੍ਰਥਾ
08     
ਚੰਨੀ
07     
ਕੂਕਰ

06     
ਉਹ ਦੋਨੋਂ

05     
ਮਾਲਾ ਦੇ ਮਣਕੇ
04     
BORDERLINE

03     
ਮਰਦ
02     
ਰੰਨ ਬਾਬੇ ਦੀ
01     
ਔਰਤ ਔਰਤ ਔਰਤ


शेर-ऐ-पंजाब महाराजा रणजीत सिंह व नृतकी मोरां कंचनी के इश्क की दास्तान

मोरां का महाराजा 
-बलराज स्र्र्र्रिधु Balraj Sidhu


भूमिकाः- जब हमारे इतिहासकार व लेखक शेर-ए-पंजाब महाराजा रणजीत सिंह का जिक्र करते हैं तो वे अपनी बात महाराजा के शीश पर झूलने वाले आलीशान छत्र से शुरू करते हुये, उसकी पगड़ी की खूबसूरती बढाने वाली कीमती कलगी पर आ जाते हैं। उसके बाद जब वे महाराजा के चेहरे पर आते हैं तो उसकी खराब आंख व चेचक के दागों को छिपाने के लिये अपनी भावुकता भरपूर दलीलें देना शुरू कर देते हैं। वे महराजा की नेक दिल होने की बात तो करते है। लेकिन उसके द्वारा की गई धक्केशाहीयों को अनदेखी करने के लिये अपनी दोनों आंखे बंद करके उन पर हाथ रख लेते हैं फिर उसकी इज्जत को चार चांद लगाने वाली पगड़ी की ओर देखते हुये महाराजा की राजनीतिक सूझ-बूझ, निपुनता, दूरअंदेशी तथा चुस्त दिमाग की तारीफों के पुल चीन की दीवार से भी उंचे निर्मित कर देते हैं। उसके बाद वे महाराजा रणजीत सिंह की अनेक विजय प्राप्तीयों व उसके अधिकार में लिये विशाल रियासती इलाके की वाह-वाह करते हुये उसके सीने के जोर की उपमा करते हैं। महाराजा के बाजूओं की ताकत का विवरण देने के लिये वे उस नायाब कोहिनूर हीरे का वर्णन करते है। जो जिस तरह से उसने प्राप्त किया था, उसी तरह उससे छीन लिया गया। इसके बाद नीचे उतरते

ਬਲਰਾਜ ਸਿੰਘ ਸਿੱਧੂ ਦੇ ਨਾਵਲ ਅੱਗ ਦੀ ਲਾਟ: ਪ੍ਰਿੰਸਸ ਡਾਇਨਾ ਦਾ ਇਕ ਕਾਂਡ

ਬਾਡੀਗਾਰਡ


ਲੇਡੀ ਡਾਇਨਾ ਸਪੈਂਸਰ ਨੂੰ ਇਸ ਫਾਨੀ ਜਹਾਨ ਤੋਂ ਕੂਚ ਕਰਿਆਂ ਪੂਰੇ ਵੀਹ ਦਿਨ ਹੋ ਗਏ ਸਨ। ਉਦਣ ਦਾ ਹੀ ਮੈਂ ਮੰਜਾ ਫੜ੍ਹਿਆ ਹੋਇਆ ਸੀ। ਮਹਿਬੂਬਾ ਦੇ ਮਰਨ ਦਾ ਗ਼ਮ ਤਾਂ ਉਹੀ ਸਮਝ ਸਕਦਾ ਹੈ, ਜਿਸਦੀ ਮਰੀ ਹੋਵੇ। ਬੰਦਾ ਮਾਂ ਦੇ ਅਕਾਲ ਚਲਾਣੇ ਦਾ ਉਨਾ ਦੁੱਖ ਨਹੀਂ ਮਨਾਉਂਦਾ, ਜਿੰਨਾ ਮਾਸ਼ੂਕ ਦੇ ਚੜ੍ਹਈ ਕਰ ਜਾਣ ਦਾ ਗਮ ਕਰ ਜਾਂਦਾ ਹੈ। ਮੈਨੂੰ ਸਮਝ ਨਹੀਂ ਸੀ ਆਉਂਦੀ ਕਿ ਉਸ ਨਾਲ ਪ੍ਰੇਮ ਦੇ ਦੌਰ ਵਿਚ ਮੈਂ ਉਸਨੂੰ ਜ਼ਿਆਦਾ ਯਾਦ ਕਰਦਾ ਸੀ ਜਾਂ ਉਸਦੀ ਮੌਤ ਤੋਂ ਬਾਅਦ ਵੱਧ ਚੇਤੇ ਕਰਦਾ ਸੀ। 31 ਅਗਸਤ 1997, ਡਾਇਨਾ ਦੀ ਮੌਤ ਵਾਲੇ ਦਿਨ ਤੋਂ ਲੈ ਕੇ ਉਦਣ ਤੱਕ ਗੁਜ਼ਰੇ ਦੋ ਤਿੰਨ ਹਫਤਿਆਂ ਵਿਚ ਮੈਂ ਕੀ ਖਾਧਾ ਸੀ, ਉਹ ਤਾਂ ਚੱਜ ਨਾਲ ਯਾਦ ਨਹੀਂ। ਸ਼ਾਇਦ ਕੁਝ ਵੀ ਨਹੀਂ ਸੀ ਖਾਧਾ। ਬਹਿਰਹਾਲ, ਸ਼ਰਾਬ ਮੈਂ ਦਿਨ ਰਾਤ ਰੱਜ ਕੇ ਪੀਤੀ ਸੀ। ਮੈਂ ਪੀਂਦਾ ਪੀਂਦਾ ਮਦਹੋਸ਼ ਹੋ ਕੇ ਸੌਂ ਜਾਂਦਾ। ਜਦ ਹੋਸ਼ ਆਉਂਦੀ ਟੀਵੀ ਜਾਂ ਅਖ਼ਬਾਰ ਪੜ੍ਹਦਾ ਸ਼ਰਾਬਨੋਸ਼ੀ ਕਰੀ ਜਾਂਦਾ। ਨਸ਼ੇ ਨਾਲ ਟੱਲੀ ਤੇ ਬੇਸੁਰਤ ਹੋ ਕੇ ਫਿਰ ਸੌਂ ਜਾਂਦਾ। ਦਿਨ ਰਾਤ ਇਹੀ ਚੱਕਰ ਚੱਲੀ ਜਾਂਦਾ ਸੀ। 

ਹਾਰ ਜਿੱਤ


ਉਦੋਂ ਮੈਂ ਅਜੇ ਸਤਾਰਵੇਂ ਵਰ੍ਹੇ 'ਚ ਸੀ। ਕਾਲਜ ਵਿਚ ਪੜ੍ਹਦਿਆਂ ਸਪਤਾਹ ਅੰਤ ਅਤੇ ਛੁੱਟਿਆਂ ਦੌਰਾਨ ਮੈਂ ਇਕ ਗਾਰਮੈਂਟ ਫੈਕਟਰੀ ਵਿਚ ਜ਼ੇਬ ਖਰਚ ਕਮਾਉਣ ਲਈ ਕੰਮ ਕਰਦਾ ਸੀ। ਜ਼ਿਆਦਾਤਰ ਉੱਥੇ ਏਸ਼ੀਅਨ ਔਰਤਾਂ, ਵਧੇਰੀ ਉਮਰ ਦੀਆਂ ਜਾਂ ਵਿਆਹੀਆਂ ਹੋਈਆਂ ਹੀ ਕੰਮ ਕਰਦੀਆਂ ਸਨ। ਪਰ ਮੇਰੇ ਭਾਗਾਂ ਨੂੰ ਇਕ ਨੌਜਵਾਨ ਕੁੜੀ ਪੰਮੀ ਵੀ ਕੰਮ ਕਰਦੀ ਸੀ। ਜੋ ਇੰਡੀਆਂ ਤੋਂ ਸੱਜਰੀ ਹੀ ਆਈ ਸੀ। ਤੇ ਗੁਜ਼ਾਰੇਯੋਗੀ ਸੁਨੱਖੀ ਵੀ ਸੀ।

ਬੇਲਿਬਾਸ ਮੁਹੱਬਤ

ਡੋਨਾ ਪਾਉਲਾ ਦੀ ਅਮਰ ਪ੍ਰੇਮ ਕਥਾ



ਬੇਲਿਬਾਸ ਮੁਹੱਬਤ


ਚਾਰ ਸੌ ਸਾਲ ਤੋਂ ਵੀ ਵੱਧ ਪੁਰਾਣੀ ਮੇਰੀ ਇਹ ਕਹਾਣੀ ਸਮਰਪਿਤ ਹੈ, ਜ਼ਿੰਦਗੀ ਦੇ ਸਮੁੰਦਰ ਵਿਚ ਭਟਕਦੀਆਂ ਉਨ੍ਹਾਂ ਆਤਮਾਵਾਂ ਨੂੰ, ਰੂਹ ਦਾ ਹਾਣੀ ਨਾ ਮਿਲਣ ਕਾਰਨ ਜਿਨ੍ਹਾਂ ਦੇ ਬੇਜੋੜ੍ਹ ਵਿਆਹਾਂ ਨੂੰ ਤਲਾਕ ਰੂਪੀ ਮਗਰਮੱਛ ਖਾਹ ਗਿਆ।-ਬਲਰਾਜ ਸਿੰਘ ਸਿੱਧੂ ਯੂ. ਕੇ.

ਨੰਗੇ ਪੈਰੀਂ ਨਾਰੀਅਲ ਦੇ ਰੁੱਖ ਨਾਲ ਢਾਸਨਾ ਲਾਈ ਖੜ੍ਹੀ ਡੋਨਾ ਦੂਰ ਸਮੁੰਦਰ ਵਿਚ ਤੈਰਦੀ ਮਛੇਰਿਆਂ ਦੀ ਨਿੱਕੀ ਜਿਹੀ ਨਾਵ ਨੂੰ ਨਹਾਰ ਰਹੀ ਹੈ। ਕਹਿਣ ਨੂੰ ਤਾਂ ਇਹ ਸਮੁੰਦਰ ਹੈ, ਪਰ ਫਿਰ ਵੀ ਇਸ ਵਿਚ ਇਕ ਅਦਿੱਸ ਸਰਹੱਦਬੰਧੀ ਕੀਤੀ ਹੋਈ ਹੈ। ਇਸ ਹੱਦ ਬਾਰੇ ਜਾਂ ਤਾਂ ਡੋਨਾ ਦਾ ਪਿਤਾ ਜਾਣਦਾ ਹੈ ਜਾਂ ਇਹ ਮਛੇਰੇ। ਇਸ ਸਰਹੱਦ ਅੰਦਰ ਆਉਣ ਵਾਲਾ ਅਰਬ ਸਾਗਰ ਦਾ ਸਾਰਾ ਇਲਾਕਾ ਡੋਨਾ ਦੇ ਪਿਤਾ ਵਾਈਸਰੌਇ (ਬਾਦਸ਼ਾਹ ਦਾ ਕਾਇਮ-ਮੁਕਾਮ ਰਾਜ ਪ੍ਰਤੀਨਿਧੀ) ਅਮਾਰਲ ਡੀ ਮੈਨੇਜ਼ੀਜ਼ ਦੀ ਮਲਕੀਅਤ ਹੈ। ਇਹ ਮਛੇਰੇ ਉਸ ਇਲਾਕੇ ਵਿਚੋਂ ਮੱਛੀਆਂ ਫੜ੍ਹ ਕੇ ਵੇਚਦੇ ਹਨ ਤੇ ਕੀਤੀ ਹੋਈ ਕਮਾਈ ਵਿਚੋਂ ਚੌਥਾ ਹਿੱਸਾ ਲਗਾਨ ਦੇ ਰੂਪ ਵਿਚ ਵਾਈਸਰੌਇ ਨੂੰ ਦਿੰਦੇ ਹਨ। 
ਕਿਸ਼ਤੀ ਜਿਉਂ-ਜਿਉਂ ਸਮੁੰਦਰੀ ਤਟ ਦੇ ਕਰੀਬ ਆਉਂਦੀ ਜਾਂਦੀ ਹੈ। ਤਿਉਂ-ਤਿਉਂ ਉਸਦਾ ਅਕਾਰ ਵੱਡਾ ਹੁੰਦਾ ਜਾਂਦਾ ਹੈ।ਜਦੋਂ ਕਿਸ਼ਤੀ ਆ ਕੇ ਧਰਤੀ ਦੀ ਸਤਹ ਨਾਲ ਟਕਰਾਉਂਦੀ ਹੈ ਤਾਂ ਵਿਚ ਸਵਾਰ ਤਿੰਨੋਂ ਮਛੇਰੇ ਛਾਲਾਂ ਮਾਰ ਕੇ ਬਾਹਰ ਆ ਜਾਂਦੇ ਹਨ ਤੇ ਕਿਸ਼ਤੀ ਨੂੰ ਸਮੁੰਦਰ ਤੋਂ ਬਾਹਰ ਧੱਕਣ ਲੱਗ ਜਾਂਦੇ ਹਨ।ਕਿਸ਼ਤੀ ਦੇ ਦੋਨੇ ਪਾਸੇ ਦੋ ਬਿਰਧ ਮਛੇਰੇ ਹਨ ਤੇ ਪਿੱਛੇ ਇਕ ਹੱਟਾ-ਕੱਟਾ ਨੌਜ਼ਵਾਨ, ਜਿਸ ਦਾ ਧੜ ਨੰਗਾ ਤੇ ਤੇੜ੍ਹ ਸਿਰਫ ਧੋਤੀ ਹੈ ਜੋ ਭਿੱਜ ਕੇ ਉਸਦੀਆਂ ਲੱਤਾਂ ਨਾਲ ਚਿਪਕੀ ਪਈ ਹੈ।

ਅਚਨਚੇਤ ਡੋਨਾ ਦੀ ਨਿਗਾਹ ਉਸ ਨੌਜ਼ਵਾਨ ਮਛੇਰੇ 'ਤੇ ਪੈਂਦੀ ਹੈ। ਡੋਨਾ ਨੀਝ ਲਾ ਕੇ ਉਸ ਵੱਲ ਦੇਖਣ ਲੱਗਦੀ ਹੈ। ਉਸਦੇ ਬੇੜੀ ਧੱਕਦੇ ਦੇ ਜ਼ੋਰ ਲਾਉਣ ਨਾਲ ਡੌਲੇ ਪਹਿਲਾਂ ਨਾਲੋਂ ਵੀ ਵਧੇਰੇ ਫੁੱਲ ਜਾਂਦੇ ਹਨ ਤੇ ਇਉਂ ਜਾਪਦਾ ਹੈ ਜਿਵੇਂ ਉਸਦੇ ਡੌਲੇ 'ਤੇ ਬਨ੍ਹਿਆ ਹੋਇਆ ਕਾਲਾ ਤਾਵੀਜ਼ ਕਿਸੇ ਸਮੇਂ ਵੀ ਟੁੱਟ ਸਕਦਾ ਹੈ।
ਮਾਮੂਲੀ ਨਾਚੀ ਤੋਂ ਮਹਾਰਾਜਾ ਰਣਜੀਤ ਸਿੰਘ ਨਾਲ ਵਿਆਹ ਕਰਵਾ ਕੇ ਮੋਰਾਂ ਕੰਚਨੀ ਤੋਂ ਮੋਰਾਂ ਦੇ 'ਮੋਰਾਂ ਸਰਕਾਰ' ਬਣਨ ਦੀ ਗਾਥਾ

ਮੋਰਾਂ ਸਰਕਾਰ
MORAN SARKAR
Syr-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਆਪਣੀ ਰਖੇਲ ਮੋਰਾਂ ਕੰਚਨੀ ਨਾਲ ਲਾਹੌਰ ਨਜ਼ਦੀਕ ਇੱਕ ਹਵੇਲੀ ਵਿਚ ਪਿਆ ਹੈ। ਉਹਨਾਂ ਨੂੰ ਸੰਭੋਗ ਕੀਤਿਆਂ ਭਾਵੇਂ ਕੁਝ ਪਲ ਬੀਤ ਚੁੱਕੇ ਹਨ। ਪਰ ਉਹਨਾਂ ਦੋਨਾਂ ਦੇ ਸਾਹ ਅਜੇ ਵੀ ਲੌਹਾਰ ਦੀ ਧੌਂਕਣੀ ਵਾਂਗ ਚਲ ਰਹੇ ਹਨ।
ਮੋਰਾਂ ਦੇ ਇਸ਼ਕ ਦਾ ਨਸ਼ਾ ਮਹਾਰਾਜੇ ਨੂੰ ਫਰੰਗੀਆਂ ਦੀ ਸ਼ਰਾਬ ਵਾਂਗ ਦਿਨਾਂ ਵਿਚ ਹੀ ਚੜ੍ਹ ਗਿਆ ਹੈ। ਅੰਮ੍ਰਿਤਸਰ ਦੇ ਰੰਡੀ ਬਜ਼ਾਰ ਅਤੇ ਲਾਹੌਰ ਦੀ ਹੀਰਾ ਮੰਡੀ ਵਿਚ ਨੱਚਣ ਵਾਲੀ ਇਸ ਨਾਚੀ ਮੋਰਾਂ ਦੇ ਇਸ਼ਕ ਵਿਚ ਅੰਨ੍ਹਾਂ ਹੋ ਕੇ ਉਸਨੇ ਕੀ ਕੀ ਨਹੀਂ ਕੀਤਾ ਹੈ? ਮੋਰਾਂ ਦੇ ਨਾਮ 'ਤੇ ਮੋਰਾਂਸ਼ਾਹੀ ਗਜ਼ ਚਲਾਏ ਜੋ ਪ੍ਰਚਲਤ ਗਜ਼ਾਂ ਨਾਲੋਂ ਗਿੱਠ ਵੱਡੇ ਹਨ ਤੇ ਮੋਰਾਂਸ਼ਾਹੀ ਨਾਪਤੋਲ ਜੋ ਆਮ ਨਾਪ-ਤੋਲ ਤੋਂ ਭਾਰੇ ਹੋਣ ਕਰਕੇ ਦਿਨਾਂ ਵਿਚ ਹੀ ਮਸ਼ਹੂਰ ਹੋ ਗਏ ਹਨ। ਮੋਰਾਂ ਦੇ ਨਾਮ 'ਤੇ ਬਾਗ ਲਵਾਏ। ਦੋ, ਸੋਨੇ ਤੇ ਚਾਂਦੀ ਦੇ ਸਿੱਕੇ ਚਲਾਏ। ਇਹ ਗੱਲ ਵੱਖਰੀ ਹੈ ਕਿ ਹਾਲੇ ਤੱਕ ਮਹਾਰਾਜੇ ਨੇ ਆਪਣੇ ਨਾਮ ਦਾ ਇਕ ਵੀ ਸਿੱਕਾ ਜਾਰੀ ਨਹੀਂ ਕੀਤਾ ਹੈ। ਇਥੋਂ ਤੱਕ ਕੇ ਕਈ ਪਿੰਡਾਂ ਦਾ ਨਾਮਕਰਨ ਮਹਾਰਾਜੇ ਨੇ ਮੋਰਾਂ ਦੇ ਨਾਮ 'ਤੇ ਕੀਤਾ ਹੈ। ਕੀ ਹੈ ਅਜਿਹਾ ਜੋ ਨਹੀਂ ਕੀਤਾ ਮਹਾਰਾਜੇ ਨੇ ਮੋਰਾਂ ਦਾ ਸਾਥ ਪਾਉਣ ਅਤੇ ਉਸਨੂੰ ਖੁਸ਼ ਰੱਖਣ ਲਈ? ਐਨਾ ਤਾਂ ਕੋਈ ਰਾਜਾ ਆਪਣੀ ਰਾਣੀ ਲਈ ਨਹੀਂ ਕਰਦਾ ਜਿੰਨਾ ਮਹਾਰਾਜੇ ਨੇ ਨੱਚਣ ਵਾਲੀ ਇਕ ਕੰਜਰੀ ਤੇ ਆਪਣੀ ਰਖੇਲ ਮੋਰਾਂ ਲਈ ਕੀਤਾ ਹੈ। ਇਥੋਂ ਤੱਕ ਕੇ ਜਦੋਂ ਮੋਰਾਂ ਨੂੰ ਮਿਲਣਾ ਕਠਿਨ ਹੋ ਗਿਆ ਸੀ ਤਾਂ ਮਹਾਰਾਜੇ ਨੇ ਮੋਰਾਂ ਦੇ ਘਰ ਨੂੰ ਜਾਂਦੀ ਸੁਰੰਗ ਪੱਟ ਲਈ ਸੀ। ਇਸ ਨੂੰ ਲੈ ਕੇ ਭੰਡਾਂ, ਮਰਾਸੀਆਂ ਦੇ ਕਵੀਆਂ ਨੇ ਤਾਂ ਕਬੀਤ ਵੀ ਜੋੜ ਲਏ ਹਨ:-
"ਹੋਇਆ ਹਨੇਰਾ ਨਿੱਤ ਨੇ ਮਿਲਦੇ ਮਹਾਰਾਜ ਤੇ ਮੋਰਾਂ
ਧਰਤੋਂ ਸਰੁੰਗ ਕੱਢ ਲਈ ਹੁਸ਼ਨ ਇਸ਼ਕ ਦਿਆਂ ਚੋਰਾਂ"

Badshah Te Begum

ਮਹਾਰਾਜਾ ਰਣਜੀਤ ਸਿੰਘ ਤੇ ਰਾਣੀ ਗੁਲ ਬਹਾਰ ਬੇਗਮ ਦੇ ਪਿਆਰ ਦੀ ਕਥਾ
ਬਾਦਸ਼ਾਹ ਤੇ ਬੇਗਮ
-ਬਲਰਾਜ ਸਿੰਘ ਸਿੱਧੂ

Ranjit Singh
Gul Bahar Begum
ਨੀਮ ਗੁਲਾਬੀ ਰੰਗ ਦਾ ਸੂਰਜ ਊਦੈ ਹੁੰਦਾ ਹੈ ਤਾਂ ਕਾਂਗੜੇ ਦੀ ਰਾਣੀ ਗੁੱਦਣ ਅਤੇ ਸਾਹਿਬ ਸਿੰਘ ਦੀ ਵਿਧਵਾ ਰਾਣੀ ਰਤਨ ਕੌਰ, ਆਪਣੀਆਂ ਮਹਾਰਾਣੀਆਂ ਦੇ ਵਿਚਲੇ ਪਿਆ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਆਪਣੇ ਬਿਸਤਰੇ ਤੋਂ ਉੱਠਦਾ ਹੈ ਤੇ ਤਿਆਰ ਹੋ ਕੇ ਦਰਬਾਰ ਲਾਉਣ ਚਲਾ ਜਾਂਦਾ ਹੈ।
ਮਹਾਰਾਜਾ ਰਣਜੀਤ ਸਿੰਘ ਨੂੰ ਗੁਪਤਚਰੀ ਅਕਾਲ ਸੈਨਾ ਰਾਹੀਂ ਸੂਚਨਾ ਮਿਲਦੀ ਹੈ ਕਿ ਅਫਗਾਨਈ ਕਬੀਲਈ ਯੂਸਫਜ਼ਈ ਪਠਾਣਾਂ ਨੇ ਲਾਹੌਰ ਉੱਤੇ ਅੱਖ ਰੱਖੀ ਹੋਈ ਹੈ ਤੇ ਉਹ ਸਰਕਾਰ-ਏ-ਖਾਲਸਾ ਉੱਤੇ ਹਮਲਾ ਕਰਨ ਦੇ ਮਨਸੂਬੇ ਬਣਾ ਰਹੇ ਹਨ। ਰਣਜੀਤ ਸਿੰਘ ਤੈਸ਼ ਵਿਚ ਆ ਜਾਂਦਾ ਹੈ ਤੇ ਪਠਾਣਾਂ ਦਾ ਪਹਿਲਾਂ ਹੀ ਮੱਖੂ ਠੱਪਣ ਦਾ ਇਰਾਦਾ ਧਾਰ ਲੈਂਦਾ ਹੈ।

ਰੰਨ, ਘੋੜਾ ਤੇ ਤਲਵਾਰ

ਕਪੂਰਥਲੇ ਦੀ ਸ਼ਹਿਜ਼ਾਦੀ ਦੇ ਵਿਲਾਸੀ ਜੀਵਨ ਦੀ ਕਹਾਣੀ
ਰੰਨ, ਘੋੜਾ ਤੇ ਤਲਵਾਰ

ਮਾਲਵੇ ਵਿਚ ਸਥਿਤ ਉੱਤਰੀ ਭਾਰਤ ਦੀ ਰਿਆਸਤ ਰਾਜਗੜ੍ਹ ਨੂੰ ਮਹਾਰਾਜਾ ਉਦੈਰਾਜ ਸਿੰਘ ਦੇ ਪੁਰਵਜ਼ ਮਹਾਰਾਜਾ ਰਾਜ ਸਿੰਘ ਨੇ ਵਸਾਇਆ ਸੀ। ਇਸ ਦੀ ਰਾਜਧਾਨੀ ਉਸ ਵੇਲੇ ਚਸ਼ਮਾ ਹੁੰਦੀ ਸੀ। ਪਰ ਮਹਾਰਾਜਾ ਊਦੈਰਾਜ ਸਿੰਘ ਦੇ ਪਿਤਾ ਮਹਾਰਾਜਾ ਰਣਰਾਜ ਸਿੰਘ ਨੇ ਆਪਣੇ ਸ਼ਾਸ਼ਨਕਾਲ ਸਮੇਂ ਸੰਗਰੂਰ ਨੂੰ ਰਾਜਧਾਨੀ ਬਣਾ ਲਿਆ। ਉਸ ਨੇ ਰਾਜਧਾਨੀ ਤੋਂ ਦਸ ਕਿਲੋਮੀਟਰ ਦੂਰੀ 'ਤੇ 'ਰਾਜਗਾਹ' ਨਾਮ ਦਾ ਆਪਣੇ ਰਹਿਣ ਲਈ ਇਕ ਆਲੀਸ਼ਾਨ ਮਹੱਲ ਵੀ ਤਾਮੀਰ ਕਰਵਾਇਆ।ਰਾਜਧਾਨੀ ਬਦਲਣ ਦਾ ਮੁੱਖ ਕਾਰਨ ਰਿਆਸਤ ਪਟਿਆਲਾ ਨਾਲ ਪੁਸ਼ਤਾਂ ਤੋਂ ਚਲਦੀ ਆ ਰਹੀ ਖਹਿਬਾਜ਼ੀ ਸੀ। ਵੈਸੇ ਤਾਂ ਰਿਆਸਤ ਪਟਿਆਲਾ ਦੇ ਸ਼ਾਸ਼ਕ ਅਤੇ ਮਹਾਰਾਜਾ ਊਦੇਰਾਜ ਸਿੰਘ ਦੀ ਕੁਲ, 1168 ਈ: ਵਿਚ ਜੈਸਲਮੇਰ ਨੂੰ ਵਸਾਉਣ ਵਾਲੇ ਯਾਦਵਵੰਸ਼ੀ ਰਾਵਲ ਜੈਸਲ ਭੱਟੀ ਦੀ ਸੱਤਵੀਂ ਪੀੜੀ ਵਿਚ 1314 ਈ: ਵਿਚ ਪੈਦਾ ਹੋਏ ਮਹਾਨ ਯੋਧੇ ਸਿੱਧੂ ਰਾਉ (ਜਿਸ ਤੋਂ ਸਿੱਧੂ-ਬਰਾੜਾਂ ਦਾ ਵੰਸ਼ ਚਲਿਆ) ਨਾਲ ਮਿਲਦੀ ਹੈ। ਰਿਆਸਤ ਪਟਿਆਲਾ ਅਤੇ ਰਿਆਸਤ ਰਾਜਗੜ੍ਹ ਦੇ ਸ਼ਾਸ਼ਕਾਂ ਦਾ ਵਡੇਰਾ ਭਾਵੇਂ ਇਕ ਹੀ ਸੀ, ਪਰ ਕੁਝ ਰਾਜਨੀਤਕ ਕਾਰਣਾਂ ਕਰਕੇ ਦੋਨਾਂ ਰਿਆਸਤਾਂ ਵਿਚ ਦੁਸ਼ਮਣੀ ਪੈ ਗਈ ਸੀ, ਜੋ ਲੰਮੇ ਸਮੇਂ ਤੱਕ ਪੀੜ੍ਹੀ ਦਰ ਪੀੜ੍ਹੀ ਚਲਦੀ ਗਈ।ਇਹ ਵੈਰ ਪਟਿਆਲਾ ਰਿਆਸਤ ਦੇ ਬਾਨੀ ਬਾਬਾ ਆਲਾ ਸਿੰਘ ਤੇ ਅਤੇ ਮਹਾਰਾਜਾ ਊਦੈਰਾਜ ਸਿੰਘ ਦੇ ਵਡੇਰੇ ਮਹਾਰਾਜਾ ਯੁਵਰਾਜ ਸਿੰਘ ਦੀ ਮਿੱਤਰਤਾ ਉਪਰੰਤ ਖਤਮ ਹੋਈ। ਦੋਨੇਂ ਰਿਆਸਤਾਂ ਦੇ ਸਿੱਧੂ ਸਰਦਾਰਾਂ ਨੇ ਇਕ ਦੂਜੇ ਦੀ ਰਿਆਸਤ ਵਿਚ ਦਖਲਅੰਦਾਜ਼ੀ ਨਾ ਦੇਣ ਲਈ ਵਿਸ਼ੇਸ਼ ਲਿਖਤੀ ਸੰਧੀ ਵੀ ਕੀਤੀ ਸੀ।ਮਹਾਰਾਜਾ ਯੁਵਰਾਜ ਸਿੰਘ ਨੇ ਬਾਬਾ ਆਲਾ ਸਿੰਘ ਨੂੰ ਬਰਨਾਲਾ ਰਿਆਸਤ ਦੇ ਨਾ ਕੇਵਲ ਤੀਹ ਪਿੰਡਾਂ ਅਤੇ ਚੁਰਾਸੀਏ ( ਚੁਰਾਸੀ ਪਿੰਡਾਂ ਵਾਲੀ ਰਿਆਸਤ ਮਜੂਦਾ ਸੰਗਰੂਰ) 'ਤੇ ਕਬਜ਼ਾ ਕਰਨ ਵਿਚ ਮਦਦ ਕੀਤੀ ਸੀ। ਬਲਕਿ 1731 ਈ: ਵਿਚ ਰਾਏਕੋਟ ਦੇ ਰਾਏ ਕਿਲ੍ਹਾ ਨਾਲ ਹੋਏ ਯੁੱਧ ਵਿਚ ਵੀ ਭਾਰੀ ਜੰਗੀ ਇਮਦਾਦ ਦਿੱਤੀ ਸੀ।


ਪ੍ਰਿਥਮ ਭਗੌਤੀ ਸਿਮਰ ਕੈ


ਨਿਤਨੇਮ ਦਾ ਪਾਠ ਜਪਦਿਆਂ, ਊਂਧੀ ਪਾਈ ਬੈਠੇ ਜੱਥੇਦਾਰ ਭਾਗ ਸਿੰਘ ਨੇ ਨਿਗਾਹ ਉਤਾਂਹ ਅਕਾਸ਼ ਵੱਲ ਘੁੰਮਾਈ। ਚਾਰੋਂ ਪਾਸਿਆਂ ਤੋਂ ਅਸਮਾਨ ਸਾਫ਼ ਹੈ। ਉਸਨੇ ਮੂੰਹ ਉੱਪਰ ਚੁੱਕ ਕੇ, ਭਰਵੱਟੇ ਮੱਥੇ ਵੱਲ ਚਾੜ੍ਹੇ ਤਾਂ ਜੋ ਅੱਖਾਂ ਵਧੇਰੇ ਖੁੱਲ੍ਹ ਜਾਣ ਤੇ ਜਿੰਨੀ ਦੂਰ ਤੱਕ ਦੇਖਿਆ ਸਕਦਾ ਸੀ, ਦੇਖਿਆ। ਪਰ ਉਸਨੂੰ ਕਿੱਧਰੇ ਵੀ ਧੂੜ ਉੱਡਦੀ ਨਜ਼ਰ ਨਾ ਆਈ। ਦੂਰੋਂ ਆਪਣੇ ਵੱਲ ਆਉਣ ਵਾਲੇ ਕਿਸੇ ਵਿਅਕਤੀ ਦਾ ਪਤਾ ਲਾਉਣ ਦਾ ਜੱਥੇਦਾਰ ਭਾਗ ਸਿੰਘ ਦਾ ਇਹ ਆਪਣਾ ਹੀ ਨਿਰਾਲਾ ਢੰਗ ਹੈ। ਕਿਉਂਕਿ ਆਸੇ-ਪਾਸੇ ਰੇਤਲੇ ਉਜਾੜਾਂ ਵਿੱਚ ਜਦੋਂ ਵੀ ਘੋੜੇ ਦੌੜਦੇ ਹਨ ਤਾਂ ਉਨ੍ਹਾਂ ਦੇ ਖੁਰ੍ਹਾਂ ਨਾਲ ਪੱਟ ਕੇ ਸਿੱਟੀ ਮਿੱਟੀ, ਹਵਾ ਵਿੱਚ ਰਲ ਕੇ ਅੰਬਰ ਨੂੰ ਚੜ੍ਹ ਜਾਂਦੀ ਹੈ। ਇਸ ਮਿੱਟੀ ਅਤੇ ਉਸਦੀ ਮਾਤਰਾ ਨੂੰ ਤੱਕ ਕੇ ਜੱਥੇਦਾਰ ਕਈ ਮੀਲਾਂ ਦੂਰ ਖੜ੍ਹਾ ਅੰਦਾਜ਼ਾ ਲਾ ਲੈਂਦਾ ਹੈ ਕਿ ਕਿੱਥੋਂ, ਕਿੱਧਰ ਨੂੰ ਅਤੇ ਕਿੰਨੇ ਵਿਅਕਤੀ ਜਾ ਰਹੇ ਹਨ।  ਇਸੇ ਤਰ੍ਹਾਂ ਨਿੱਜੀ ਤਜਰਬਿਆਂ ਦੁਆਰਾ ਖੋਜੀਆਂ ਹੋਰ ਵੀ ਬਹੁਤ ਸਾਰੀਆਂ ਵਿਧੀਆਂ ਹਨ ਜਿਨ੍ਹਾਂ ਨੂੰ ਜੱਥੇਦਾਰ ਆਪਣੀ ਲੜਾਈ ਅਤੇ ਹਰ ਮੁਹਿੰਮ ਦੌਰਾਨ ਵਰਤਿਆ ਕਰਦਾ ਹੈ।  ਜਿਵੇਂ ਕਿ ਰਾਤ ਵੇਲੇ ਚੰਦ ਦੀ ਸਥਿਤੀ ਤੋਂ ਹਿਸਾਬ-ਕਿਤਾਬ ਲਾ ਕੇ ਉਹ ਹਨੇਰੇ ਵਿੱਚ ਹੀ ਸਾਰਾ ਵਸੀਹ ਅਤੇ ਘਣਾ ਜੰਗਲ ਗਾਹ ਮਾਰਦਾ ਤੇ ਬਿਨਾਂ ਕਿਸੇ ਖੱਜਲ-ਖੁਆਰੀ ਦੇ ਆਪਣੇ ਅਸਲ ਟਿਕਾਣੇ 'ਤੇ ਪਹੁੰਚ ਜਾਂਦਾ ਹੈ। ਜੱਥੇਦਾਰ ਦੀ ਅਜਿਹੀ ਸੂਝ, ਸਿਆਣਪ ਅਤੇ ਸੁਲਝੇਪਨ ਕਾਰਨ ਹੀ ਉਨ੍ਹਾਂ ਮੁੱਠੀ ਭਰ ਸਿੱਖਾਂ ਦੀ ਟੋਲੀ, ਹਮੇਸ਼ਾ ਵਿਸ਼ਾਲ ਮੁਗ਼ਲ ਫੌਜ ਦੇ ਲਸ਼ਕਰ ਨੂੰ ਚਕਮਾ ਦੇ ਕੇ ਨਿਕਲ ਜਾਂਦੀ ਰਹੀ ਹੈ।   ਇਸ ਵਕਤ ਮੁਗ਼ਲੀਆ ਸਲਤਨਤ ਆਪਣੇ ਆਰੂਜ਼ ਤੇ ਹੈ। ਅਠਾਰ੍ਹਵੀਂ ਸਦੀ ਦੇ ਮੱਧਕਾਲ ਦਾ ਇਹ ਦੌਰ ਹਿੰਦੂਆਂ ਅਤੇ ਸਿੱਖਾਂ ਲਈ ਕਰੋਪੀ ਦਾ ਸਮਾਂ ਹੈ। ਮੁਸਲਮਾਨ ਹੁਕਮਰਾਨਾਂ ਨੇ ਕਹਿਰ ਦੀ ਹਨੇਰੀ ਵਗਾਈ ਹੋਈ ਹੈ। ਜ਼ਬਰਦਸਤੀ ਇਸਲਾਮ ਫੈਲਾਉਣ ਖਾਤਰ ਬਾਕੀ ਸਾਰੇ ਧਰਮਾਂ ਨੂੰ ਖਤਮ ਕੀਤਾ ਜਾ ਰਿਹਾ ਹੈ। ਹਰ ਤਰਫ ਇਫਰਾ-ਤਿਫਰੀ ਫੈਲੀ ਹੋਈ ਹੈ। ਆਏ ਦਿਨ ਹਿੰਦੁਸਤਾਨ ਦੀ ਅਸਮਤ ਮਿੱਟੀ ਵਿੱਚ ਰੋਲੀ ਜਾ ਰਹੀ ਹੈ। ਗੈਰ ਮੁਸਲਮਾਨਾਂ ਨੂੰ ਇਸਲਾਮ  ਧਾਰਨ ਕਰਾਉਣ ਲਈ ਪਹਿਲਾਂ ਤਾਂ ਲਾਲਚ ਦਿੱਤੇ ਜਾਂਦੇ ਹਨ। ਇਹ ਲਾਲਚ ਉੱਚੇ ਆਹੁਦਿਆਂ, ਜਗੀਰਾਂ, ਧਨ-ਦੌਲਤ, ਮਹਿੰਗੇ ਤੋਹਫਿਆਂ ਅਤੇ ਹੁਸੀਨ ਇਸਤਰੀਆਂ ਦੇ ਹੁੰਦੇ ਹਨ। ਕਿਸ ਵਿਅਕਤੀ ਨੂੰ ਕਿਹੜਾ ਲਾਲਚ ਦੇਣਾ ਹੈ, ਇਹ ਗੈਰਇਸਲਾਮੀ ਇਨਸਾਨ ਦੇ ਸਿਰੜ 'ਤੇ ਨਿਰਭਰ ਕਰਦਾ ਹੈ। ਕਈ ਵਾਰ ਤਾਂ ਨੌਬਤ ਇਥੋਂ ਤੱਕ ਆ ਜਾਂਦੀ ਹੈ ਕਿ ਮੁਸਲਮਾਨ ਅਹਿਲਕਾਰ ਕਾਫ਼ਰਾਂ ਨੂੰ ਮੋਮਨ ਬਣਾਉਣ ਵਾਸਤੇ ਆਪਣੀਆਂ ਬਹੂ-ਬੇਟੀਆਂ ਅਤੇ ਭੈਣਾਂ ਤੱਕ ਵੀ ਦੇ ਦਿੰਦੇ ਹਨ। ਇਸਦੇ ਬਦਲੇ ਵਿੱਚ ਮੁਸਲਮਾਨ ਆਹੁਦੇਦਾਰਾਂ ਨੂੰ ਦਿੱਲੀ ਦਰਬਾਰ ਤੋਂ ਭਾਰੀ ਇਨਾਮ ਅਤੇ ਤਰੱਕੀਆਂ ਮਿਲਦੀਆਂ ਹਨ। ਲਾਲਚਵਸ ਬਹੁਤ ਸਾਰੇ ਲੋਕ ਆਪਣਾ ਮਜ਼੍ਹਬ ਛੱਡ ਦਿੰਦੇ ਹਨ। ਜਿਹੜੇ ਲੋਭ ਵਿੱਚ ਨਹੀਂ ਆਉਂਦੇ, ਉਨ੍ਹਾਂ 'ਤੇ ਦਬਾਅ ਪਾਇਆ ਜਾਂਦਾ ਹੈ। ਜ਼ਮੀਨਾਂ-ਜਾਇਦਾਦਾਂ ਜ਼ਬਤ ਕਰ ਲਈਆਂ ਜਾਂਦੀਆਂ ਹਨ। ਧੀਆਂ-ਭੈਣਾਂ ਅਤੇ ਮਾਵਾਂ ਚੁੱਕ ਲਈਆਂ ਜਾਂਦੀਆਂ ਹਨ। ਕੈਦ ਕਰਕੇ ਤਰ੍ਹਾਂ-ਤਰ੍ਹਾਂ ਦੇ ਤਸ਼ੱਦਦ ਢਾਹੇ ਜਾਂਦੇ ਹਨ। ਅਖ਼ੀਰ ਵਿੱਚ ਅਗਰ ਕੋਈ ਆਪਣਾ ਦੀਨ ਨਾ ਛੱਡੇ ਤਾਂ  ਉਸਨੂੰ ਜਾਨੋਂ  ਮਾਰ ਦਿੱਤਾ ਜਾਂਦਾ ਹੈ।  ਸਮੁੱਚੇ  ਹਿੰਦੁਸਤਾਨ ਨੂੰ  ਮੁਸਲਮਾਨ  ਬਣਾਉਣ ਦੀ ਹੋੜ ਵਿੱਚ ਹਕੁਮਤ ਗੈਰ ਇਸਲਾਮੀਆਂ ਦਾ ਬੀਜ਼ਨਾਸ ਕਰਨ 'ਤੇ ਤੁਲੀ ਹੋਈ ਹੈ।  ਅਜੇ ਕੁੱਝ ਦਹਾਕੇ ਪਹਿਲਾਂ ਹੀ ਹੋਂਦ ਵਿੱਚ

ਲੇਡੀ ਗੌਡੀਵਾ ਦਾ ਨੰਗਾ ਸੱਚ

ਆਦਿਕਾ: ਇਹ ਗਿਆਰਵੀਂ ਸਦੀ ਇੰਗਲੈਂਡ ਵਿਚ ਘਟੀ ਸੱਚੀ ਕਹਾਣੀ ਹੈ। ਇਸ ਕਹਾਣੀ ਵਿਚ ਉਸ ਸਮੇਂ ਜੋ ਨਾਮ ਸ਼ਹਿਰਾਂ ਦੇ ਸਨ ਉਹੀ ਵਰਤੇ ਗਏ ਹਨ। ਜਿਸਨੂੰ ਮੈਂ ਆਪਣੀ ਕਲਾ ਦੀ ਛੇਣੀ ਉੱਤੇ ਕਲਪਨਾ ਦੀਆਂ ਸੱਟਾਂ ਮਾਰ ਕੇ ਤਰਾਸ਼ਿਆ ਹੈ ਤੇ ਕਹਾਣੀ ਰੂਪੀ ਬੁੱਤ ਤਿਆਰ ਕੀਤਾ ਹੈ।-ਬਲਰਾਜ ਸਿੰਘ ਸਿੱਧੂ, ਯੂ. ਕੇ.

ਮੁਨਸਫੀ ਕਾਰਵਾਈਆਂ ਸਮਾਪਤ ਕਰਨ ਅਤੇ ਦਰਬਾਰ ਲਾਉਣ ਉਪਰੰਤ ਲਿਉਫਰਿਕ ਆਪਣੇ ਅੰਗਰੱਖਿਅਕਾਂ, ਛੋਟੇ ਜਿਹੇ ਫੌਜੀ ਦਸਤੇ ਨਾਲ ਬੱਘੀ ਵਿਚ ਬੈਠ ਕੇ ਕੌਫ'ਸ ਟਰੀ (Coventry) ਆਪਣੇ ਭਵਨ ਵੱਲ ਰਵਾਨਾ ਹੋ ਗਿਆ। ਲਿਉਫਰਿਕ ਦੀ ਸਵਾਰੀ ਮੂਹਰੇ ਸਨੱਧਬਧ ਸਪਾਹੀਆਂ ਦੀ ਟੋਲੀ ਤੇ ਪਿਛੇ ਇਕ ਵੱਡਾ ਨਫਰੀ ਟੋਲਾ ਉਸਦੀ ਹਿਫਾਜ਼ਤ ਲਈ ਚੱਲ ਰਿਹਾ ਹੈ। ਸਭ ਤੋਂ ਮੂਹਰੇ ਖੱਚਰ ਉੱਤੇ ਨਗਾਰੀ ਨਾਗਰਾ ਵਜਾਉਂਦਾ ਅਗਵਾਈ ਕਰ ਰਿਹਾ ਹੈ। ਲਿਉਫਰਿਕ ਦੇ ਛੇ ਘੋੜਿਆਂ ਵਾਲੇ ਰੱਥ ਮੂਹਰੇ ਨੀਲਾ ਅਬਲਕ ਤੇ ਤਾਜੀ, ਵਿਚਾਲੇ ਚਿਤਕਬਰਾ ਤੇ ਬੱਲਾ ਮੂੰਹਾਂ ਡੱਬਖੜੱਬਾ; ਪਿਛੇ ਇਕ ਸੂਰਖ ਕੋਤਲ ਅਤੇ ਕਾਲਾ ਕੁੱਲਾ ਘੋੜੇ ਜੁਤੇ ਹੋਏ ਹਨ।ਲਿਉਫਰਿਕ ਨੂੰ ਸ਼ਿਕਾਰ ਖੇਡਣ ਦਾ ਬਹੁਤ ਸ਼ੌਂਕ ਹੈ। ਇਸ ਲਈ ਕੁੱਤੇ ਅਤੇ ਘੋੜੇ ਪਾਲਣਾ ਉਸ ਲਈ ਸੁਭਾਵਿਕ ਹੀ ਲੋੜ ਹੈ।ਲਿਉਫਰਿਕ ਦੇ ਅਸਤਬਲ ਵਿਚ ਮੁਸ਼ਕੀ, ਬਾਜੀ, ਤੁਰਕੀ, ਅਰਬੀ, ਦਰਿਆਈ, ਪਹਾੜੀ, ਝਿੰਗਰੇ, ਰੋਮਨੀ, ਖੱਬੂ ਨੋਰਮਨੀ (ਬਾਕੀ ਘੋੜਿਆਂ ਨਾਲੋਂ ਵੱਖਰੇ ਅਤੇ ਹਮੇਸ਼ਾਂ ਜਿਹੜੇ ਖੱਬਾ ਪੈਰ ਪਹਿਲਾਂ ਅਤੇ ਪਿਛਲੇ ਦੋਨੋਂ ਪੈਰ ਇਕੱਠੇ ਪੱਟਦੇ ਹਨ), ਜੱਤਲ ਜੰਗਲੀ ਅਤੇ ਸਭ ਤੋਂ ਕੱਦਾਵਰ ਇੱਕੀ ਗਿੱਠੇ (ਸੱਤ ਫੁੱਟ) ਫਰਾਂਸੀਸੀ ਪਰਸ਼ੌਨ ਆਦਿ ਹਰ ਨਸਲ ਦੇ ਇਕ ਤੋਂ ਇਕ ਵਧੀਆ ਘੌੜੇ ਹਨ। ਕਈ ਘੋੜੇ ਤਾਂ ਲਿਉਫਰਿਕ ਡੀਨ ਈਡਨ (ਐਡੀਨਬਰਾ), ਅਲੂਨਾ (ਅਲੈਸਟਰ) ਅਤੇ ਮੈਮੂਸੀਅਮ (ਮਾਨਚੈਸਟਰ) ਤੋਂ ਖੁਦ ਖਰੀਦ ਕੇ ਲਿਆਇਆ ਹੈ। ਕੁੱਤੇ ਵੀ ਉਸਨੇ ਚੜ੍ਹਦੀ ਤੋਂ ਚੜ੍ਹਦੀ ਨਸਲ ਦੇ ਪਾਲੇ ਹੋਏ ਹਨ। ਬੈਗਲੇ, ਲੋਛਿਨ, ਬਲੋਗਨਾਈ, ਟੈਲਬੋਟ, ਹਵਾਈ ਬਿਛਨਰ, ਬਲੋਨਕਾ, ਕੈਟਲ, ਸ਼ੈਪਹਰਡ, ਸ਼ਿਕਾਰੀ ਐਂਗਲੀਕਨ, ਚਾਓ-ਚਾਓ, ਸਪਰਿੰਟਰ, ਡੇਨ ਤੇ ਸਭ ਤੋਂ ਉੱਤਮ ਅਤੇ ਉਸਦੇ ਪਸੰਦਿਦਾ ਕੈਵਲੀਅਰ।

ਮੁਹੱਲਿਆਂ, ਬਜ਼ਾਰਾਂ ਅਤੇ ਚੁਰਸਤਿਆਂ ਵਿਚੋਂ ਜਿਥੋਂ ਵੀ ਲਿਉਫਰਿਕ ਦੀ ਸਵਾਰੀ ਗੁਜ਼ਰਦੀ ਹੈ, ਉਸਦੇ ਘੋੜਿਆਂ ਦੀ ਟਾਪਾਂ ਦੀ ਧਮਕ ਨਾਲ ਆਸੇ-ਪਾਸੇ ਦੀਆਂ ਕਾਠ ਇਮਾਰਤਾਂ ਦੇ ਵਜੂਦ ਵਿਚ ਇੰਝ ਜੂਬੰਸ਼… ਇਕ ਕੰਪਨ ਪੈਦਾ ਹੁੰਦੀ ਹੈ, ਜਿਵੇਂ ਭੁਚਾਲ ਆ ਗਿਆ ਹੁੰਦਾ ਹੈ।ਘੋੜਿਆਂ ਦੇ ਪੌੜਾਂ ਵਿਚ ਲੱਗੀਆਂ ਨਾਅਲਾਂ ਦੀ ਚੋਟ ਨਾਲ  ਪੱਕੇ ਰੋਮਨੀ ਸਿਲ੍ਹ ਮਾਰਗ ਵੀ ਥਰਥਰਾਉਂਦੇ ਮਹਿਸੂਸ ਹੁੰਦੇ ਹਨ।                                                                            
ਕੌਫ'ਸ ਟਰੀ ਵਿਚ ਲੋਕ ਲਿਉਫਰਿਕ ਨੂੰ ਨਾ ਕੇਵਲ ਰਸਤਾ ਛੱਡ ਕੇ ਪਾਸੇ ਹੋ ਰਹੇ ਹਨ, ਬਲਕਿ ਝੁੱਕ ਕੇ ਸਲਾਮ ਵੀ ਕਰ ਰਹੇ ਹਨ। 
ਅੱਜ ਮਹੀਨੇ ਵਿਚ ਇਕ ਪਹਿਲੇ ਵੀਰਵਾਰ ਵਾਲੇ ਦਿਨ ਕੌਫ'ਸ ਟਰੀ ਵਿਖੇ ਇਹ ਬਜ਼ਾਰ ਲਗਦਾ ਹੈ, ਜਿਸ ਨੂੰ ਇਹਨਾਂ ਅੰਗਰੇਜ਼ ਲੋਕਾਂ ਦੀ ਭਾਸ਼ਾ ਵਿਚ 'ਮਾਰਕੀਟ ਡੇਅ' ਕਿਹਾ ਜਾਂਦਾ ਹੈ। ਇੱਥੇ ਲੂਨੀਅਨਬਰਗ (ਲੰਡਨ) ਅਤੇ ਇੰਗਲੈਂਡ ਦੇ ਦੂਜੇ ਹਿੱਸਿਆਂ ਤੋਂ ਵਪਾਰੀ ਲੋਕ ਆ ਕੇ ਆਪਣਾ ਸਮਾਨ ਮਾਰਸੀਆ

ਨੰਗੀਆਂ ਅੱਖੀਆਂ

“ਪੈਮ? -ਬੇਟੀ ਤੇਰੀ ਫਰੈਂਡ ਸ਼ੈਲੀ ਆਈ ਆ।”
“ਓ ਕੇ ਮੰਮ। ਉਹਨੂੰ ਇੱਥੇ ਹੀ ਮੇਰੇ ਰੂਮ ਵਿੱਚ ਭੇਜ ਦਿਉ।” 
“ਉਹਨੂੰ ਤਾਂ ਭੇਜ ਦਿੰਦੀ ਆਂ। ਪਰ ਤੂੰ ਆਹਾ ਇੰਗਲੀਸ਼ ਡਰੈੱਸ ਲਾਹ ਕੇ, ਜਿਹੜਾ ਸਲਵਾਰ ਕਮੀਜ਼ ਮੈਂ ਤੈਨੂੰ ਦਿੱਤੈ, ਉਹ ਪਾ ਲੈ- ਫਟਾਫਟ ਤਿਆਰ ਹੋ ਜਾ ਮੇਰੀ ਧੀ, ਅਗਲੇ ਆਉਣ ਵਾਲੇ ਹੀ ਨੇ।” 
“ਔਰਾਈਟ! -ਔਰਰਾਈਟ!! ਫੱਕਿੰਗ, ਗੀਵ ਮੀ ਏ ਬਰੀਕ। ਵਿੱਲ ਯਾਅ?” ਮੰਮੀ ਨੂੰ ਤੋਰ ਕੇ ਭੱਖੀ ਹੋਈ ਪਰਮਜੀਤ ਆਪਣੇ ਬੈਡਰੂਮ ਦੇ ਦਰਵਾਜ਼ੇ ’ਚ ਖੜ੍ਹ ਕੇ ਸ਼ੈਲੀ ਦਾ ਇੰਤਜ਼ਾਰ ਕਰਨ ਲੱਗੀ।
ਪੌੜੀਆਂ ਚੜ੍ਹਦੀ ਹੋਈ ਸ਼ੈਲੀ ਮੁਸਕਰਾਈ, “ਹਾਇਆ!”
  “ਹੈਲੋ।” ਪਰਮਜੀਤ ਸ਼ੈਲੀ ਨੂੰ ਜੱਫੀ ਪਾ ਕੇ ਇਉਂ ਨਿੱਘ ਨਾਲ ਮਿਲੀ ਜਿਵੇਂ ਉਹ ਚਿਰਾਂ ਪਿੱਛੋਂ ਮਿਲ ਰਹੀਆਂ ਹੋਣ। ਹਾਲਾਂਕਿ ਪਿਛਲੇ ਹਫਤੇ ਹੀ ਉਹ ਇਕੱਠੀਆਂ ਸਾਰਾ ਦਿਨ ਲੰਡਨ ਦੀ ਔਕਸਫੋਰਡ ਸਟਰੀਟ ’ਤੇ ਆਸ਼ਕੀ ਪਰੇਡ ਕਰਦੀਆਂ ਰਹੀਆਂ ਸਨ।
ਸ਼ੈਲੀ ਨੂੰ ਅੰਦਰ ਵਾੜ੍ਹ ਕੇ ਪਰਮਜੀਤ ਨੇ ਕਮਰੇ ਦੇ ਬੂਹੇ ਦੀ ਕੁੰਡੀ ਲਾ ਦਿੱਤੀ। ਸ਼ੈਲੀ ਆਪਣਾ ਪਰਸ ਭੁੰਜੇ ਕਾਰਪੈਟ ’ਤੇ ਰੱਖ, ਸਣੇ ਜੁੱਤੀ ਚੌਂਕੜੀ ਮਾਰ ਕੇ ਪਲੰਘ ਉਤੇ ਬੈਠ ਗਈ। ਪਰਮਜੀਤ ਉਹਦੇ ਕੋਲ ਹੀ ਕੋਨੇ ਵਿੱਚ ਪਏ ਕੰਪਿਊਟਰ ਟੇਬਲ ਹੇਠੋਂ ਅਰਾਮਦਾਇਕ ਚਮੜੇ ਦੀ ਘੁੰਮਣਵਾਲੀ ਕੁਰਸੀ ਖਿੱਚ ਕੇ  ਉਸ ਉੱਤੇ ਪਿੱਠ ਪਰਨੇ ਡਿੱਗ ਪਈ। ਭਾਰ ਪੈਣ ਨਾਲ ਕੁਰਸੀ ਦੀ ਢੋਹ ਪਿਛਾਂਹ ਨੂੰ ਇੱਕ ਸੌ ਪੈਂਤੀ ਡਿਗਰੀ ਕੋਣ ਦੀ ਸ਼ਕਲ ਤੱਕ ਉਲਰ ਗਈ। ਕਾਲੀ ਕੁਰਸੀ ’ਤੇ ਪਰਮਜੀਤ ਦਾ ਗੋਰਾ ਰੰਗ ਤਾਂ ਹੋਰ ਗੋਰਾ ਲੱਗਣਾ ਹੀ ਸੀ, ਲੇਕਿਨ ਉਹਦੇ ਪਹਿਨੀ ਹੋਈ ਸੋਨੇ ਵੰਨੀ ਕਰੀਂਕਲ ਫੈਬਰਿਕ ਦੀ ਲੰਮੀ ਪੁਸ਼ਾਕ ਵੀ ਲੋਹੜੇ ਦੀ ਉੱਠਦੀ ਸੀ। ਪਰਮਜੀਤ ਨੂੰ ਸਿਰ ਤੋਂ ਪੈਰਾਂ ਤੱਕ ਤਬਾਹੀ ਬਣੀ ਦੇਖ ਕੇ ਸ਼ੈਲੀ ਤੋਂ ਸਿਫਤ ਕਰੇ ਬਾਝੋਂ ਰਹਿ ਨਾ ਹੋਇਆ, “ਬੱਲੇ! ਬਈ ਬੱਅਲੇ-ਬੱਲੇ। ਆਹ ਤੇਰੀ ਲੌਂਗ ਡਰੈਸ ਬੜੀ ਸੋਹਣੀ ਆ। -ਕਿਥੋਂ ਲਈ ਆ?”
“ਛੱਡ ਯਾਰ ਤੂੰ ਵੀ ਮੇਰੀ ਮੰਮੀ ਵਾਲੀਆਂ ਗੱਲਾਂ ਕਰਦੀ ਏਂ। ਤੁਹਾਡੇ ਵਰਗੇ ਲੋਕ ਮੁਲਾਕਤਾਂ ਨੂੰ ਫਜ਼ੂਲ ਦੀ ਗੁਫਤਗੂ ਨਾਲ ਕਿੰਨਾਂ ਬੋਰਿੰਗ ਬਣਾ ਦਿੰਦੇ ਨੇ। ਅੰਗਰੇਜ਼ ਜਦੋਂ ਆਪਸ ਵਿੱਚ ਮਿਲਣਗੇ ਤਾਂ ਮੌਸਮ ਵਾਲੇ ਰਿਕਾਰਡ ’ਤੇ ਸੂਈ ਧਰ ਲੈਣਗੇ। ਇੰਡੀਅਨ ਔਰਤਾਂ

ਗੌਡੀਵਾ ਜ਼ਿੰਦਾ ਹੈ


ਆਦਿਕਾ: ਇਹ ਕਹਾਣੀ ਮੇਰੀ ਪਹਿਲਾਂ ਲਿਖੀ ਕਹਾਣੀ 'ਲੇਡੀ ਗੌਡੀਵਾ ਦਾ ਨੰਗਾ ਸੱਚ' ਦਾ ਅਗਲਾ ਭਾਗ ਹੈ। ਇਸ ਵਿਚ ਮੈਂ ਗੌਡੀਵਾ ਦਾ ੨੦੧੦ ਵਿਚ ਪੁਨਰ ਜਨਮ ਦਿਖਾਇਆ ਹੈ। ਇਹ ਕਹਾਣੀ ਲਿਖ ਕੇ ਇਹ ਸਿੱਧ ਕਰਨਾ ਚਾਹੁੰਦਾ ਹਾਂ ਕਿ ਔਰਤ ਦੀ ਦਸ਼ਾ ਵਿਚ ਕਦੇ ਵੀ ਸੁਧਾਰ ਨਹੀਂ ਆਇਆ। ਔਰਤ ਨੂੰ ਹਰ ਜੁੱਗ ਵਿਚ ਨੰਗੀ ਕੀਤਾ ਜਾਂਦਾ ਹੈ। ਚਾਹੇ ਦਰੋਪਦੀ ਦੇ ਰੂਪ ਵਿਚ ਜ਼ਬਰਦਸਤੀ। ਚਾਹੇ ਗਿਆਰਵੀਂ ਸਦੀ ਦੀ ਗੌਡੀਵਾ ਦੇ ਰੂਪ ਵਿਚ ਮਜ਼ਬੂਰਨ ਜਾਂ ਮੌਜੁਦਾ ਨਗਨ ਨ੍ਰਿਤਕੀਆਂ ਦੇ ਰੂਪ ਵਿਚ ਉਕਸਾਕੇ।ਕੀ ਇਹ ਨਗਨਤਾ ਕਦੇ ਰੁੱਕੇਗੀ? ਮੇਰੀ ਇਹ ਕਹਾਣੀ ਲਿਖਣ ਦਾ ਮਕਸਦ ਸਮਾਜ ਅੱਗੇ ਇਹ ਸਵਾਲ ਖੜ੍ਹੇ ਕਰਨਾ ਹੈ!-ਬਲਰਾਜ ਸਿੰਘ ਸਿੱਧੂ, ਯੂ. ਕੇ.







'ਖੜਾਕ!!!'
ਰੌਇਲਮੇਲ ਦੇ ਡਾਕੀਏ ਨੇ ਚਿੱਠੀਆਂ ਦਾ ਥੱਬਾ ਮੁੱਖ ਦਰਵਾਜ਼ੇ ਵਿਚ ਬਣੇ ਲੈਟਰਬੌਕਸ ਰਾਹੀਂ ਗੌਡੀਵਾ ਦੇ ਘਰ ਅੰਦਰ ਸਿੱਟ ਦਿੱਤਾ।ਖਤਦਾਨ ਦੇ ਢੱਕਣ ਨਾਲ ਹੋਏ ਖੜਕੇ ਕਾਰਨ ਬੈਠਕ ਵਿਚ ਘੂਕ ਸੁੱਤੀ ਪਈ ਗੌਡੀਵਾ ਨੂੰ ਜਾਗ ਆ ਗਈ। ਬੈੱਡਸੈਟੀ ਉੱਤੇ ਲੇਟੀ ਹੋਈ ਨੇ ਉਹਨੇ ਅੱਖਾਂ ਖੋਲ੍ਹੀਆਂ ਤਾਂ ਛੱਤ ਦੇ ਭੁਰ ਰਹੇ ਪਲਾਸਤਰ ਦੇ ਖਲੇਪਰਾਂ ਵਿਚੋਂ ਸੀਮਿੰਟ ਕਿਰ ਕੇ ਉਸਦੀਆਂ ਅੱਖਾਂ ਵਿਚ ਪੈ ਗਿਆ।ਗੌਡੀਵਾ ਨੇ ਤਤਫੱਟ ਉੱਠ ਕੇ ਅੱਖਾਂ ਮੀਚੀਆਂ ਤੇ ਸੀਮਿੰਟ ਦੇ ਕਣਾਂ ਨੂੰ ਬਾਹਰ ਕੱਢਣ ਦਾ ਯਤਨ ਕੀਤਾ।ਉਂਗਲਾਂ ਦੀ ਦਬਾਅਪੂਰਬਕ ਰਗੜ ਨਾਲ ਭਾਵੇਂ ਉਸਦੀਆਂ ਅੱਖਾਂ ਲਾਲ ਹੋ ਗਈਆਂ, ਪਰ ਉਹਨੂੰ ਰੜਕਦੇ ਸੀਮਿੰਟ ਦੇ ਕਣਾਂ ਤੋਂ ਨਿਜਾਤ ਮਿਲ ਗਈ।
ਗੌਡੀਵਾ ਨੇ ਬੂਹੇ ਕੋਲ ਡਿੱਗੀਆਂ ਚਿੱਠੀਆਂ ਵੱਲ ਦੇਖਿਆ, ਉਸਨੂੰ ਆਪਣਾ ਸਿਰ ਭਾਰਾ ਭਾਰਾ ਮਹਿਸੂਸ ਹੋਇਆ। ਇਕ ਨਾ ਕਾਬਲ-ਏ-ਬਰਦਾਸ਼ਤ ਦਰਦ ਮੱਥੇ ਵਿਚ ਸ਼ੁਰੂ ਹੋ ਗਿਆ।ਪੁੜਪੜੀਆਂ ਝਰਨ ਝਰਨ ਕਰਨ ਲੱਗੀਆਂ।ਰਾਤ ਤਾਂ ਉਸਨੇ ਸ਼ਰਾਬ ਵੀ ਬਹੁਤੀ ਨਹੀਂ ਸੀ ਪੀਤੀ।ਫਿਰ ਇਹ 'ਹੈਂਗਓਵਰ' ਕਿਵੇਂ ਹੋ

ਅਣਲੱਗ

ਟੁਰਰ-ਰ-ਟੁਰਰ। ਘੂਕ ਸੁੱਤੀ ਪਈ ਨਵਨੀਤ ਨੂੰ ਟਾਈਮਪੀਸ ਨੇ ਬਾਂਗ ਦੇ ਕੇ ਜਗਾਉਣ ਦੀ ਕੋਸ਼ਿਸ਼ ਕਰਦਿਆਂ, ਸੱਤ ਵੱਜਣ ਦਾ ਸੰਕੇਤ ਦਿੱਤਾ। ਅੱਧ-ਸੁੱਤੀ ਹਾਲਤ ਵਿੱਚ ਹੀ ਉਸ ਨੇ,  ਮੰਜੇ ਦੇ  ਨਾਲ  ਪਏ  ਮੇਜ਼ ਉੱਤੇ  ਰੱਖੇ  ਕਲਾਕ  ਦੇ ਸਿਰ 'ਤੇ  ਹੱਥ ਮਾਰ ਕੇ ਅਲਾਰਮ ਨੂੰ ਬੰਦ ਕਰ ਦਿੱਤਾ। ਮੁੜ ਉਸ ਨੂੰ ਆਲਸ ਤੇ ਨੀਂਦ ਨੇ ਦਬੋਚ ਲਿਆ।
ਬਾਹਰ ਸੜਕ ਉੱਤੇ ਹੋਏ ਖੜਕੇ ਦੀ ਆਵਾਜ਼  ਕਾਰਨ ਨਵਨੀਤ ਨੂੰ ਜਾਗ ਤਾਂ ਆ ਗਈ। ਪਰ ਸੁਸਤੀ ਤੇ ਨੀਂਦਰ ਕਾਰਨ ਉਸ ਦੀਆਂ  ਪਲਕਾਂ ਅਜੇ ਵੀ ਬੰਦ ਸਨ। ਸਿਰਫ਼ ਚੇਤਨਾ ਹੀ ਜਾਗੀ ਸੀ।
ਜਾਗੋ ਮੀਟੀ  ਅਵਸਥਾ ਵਿੱਚ  ਨਵਨੀਤ ਦੇ ਹੱਥ ਨੇ ਹਮਬਿਸਤਰ ਦਿਲਰਾਜ ਦੀ ਤਲਾਸ਼ ਵਿੱਚ ਸਾਰੇ ਮੰਜੇ 'ਤੇ ਨਾਗ ਵਾਂਗੂੰ ਮੇਲਣਾ ਸ਼ੁਰੂ ਕਰ ਦਿੱਤਾ।  ਉਸ ਨੇ ਚੰਗੀ ਤਰ੍ਹਾਂ ਹੱਥ ਫੈਲਾ ਕੇ ਸਾਰਾ ਪਲੰਘ ਟੋਹਿਆ।  ਪਰ ਅਫ਼ਸੋਸ! ਦਿਲਰਾਜ ਨੂੰ ਛੋਹ  ਨਾ ਸਕੀ।  ਫਿਰ ਸੁਤ-ਉਨੀਂਦੇ ਵਿੱਚ ਹੀ ਥੋੜ੍ਹੀਆਂ ਜਿਹੀਆਂ ਅੱਖਾਂ ਖੋਲ੍ਹ ਕੇ ਦੇਖਿਆ,  ਦਿਲਰਾਜ ਮੰਜੇ 'ਤੇ ਨਹੀਂ ਸੀ। 
ਨਵਨੀਤ ਨੇ ਕਰਵਟ ਬਦਲ ਕੇ  ਟਾਈਮ 'ਤੇ ਨਿਗਾਹ ਮਾਰੀ।  ਸੱਤ ਵੱਜ ਕੇ ਪੱਚੀ ਮਿੰਟ ਹੋ ਗਏ ਤੱਕ ਕੇ ਉਸ ਦੀਆਂ  ਅੱਖਾਂ ਇੱਕਦਮ ਚੌਪਾਟ ਖੁੱਲ੍ਹ ਗਈਆਂ ਤੇ ਉਹ  ਉੱਠ ਕੇ ਬੈਠ ਗਈ।  ਉਸ ਨੇ ਅੱਖਾਂ  ਮਲ ਕੇ  ਇੱਕ ਅੰਗੜਾਈ  ਲਈ ਅਤੇ  ਕਮਰੇ ਵਿੱਚ ਹਰ ਪਾਸੇ  ਨਜ਼ਰ ਦੌੜਾਈ। ਪਰ ਦਿਲਰਾਜ ਨਾ ਦਿਸਿਆ।
"ਰਾਜ?" ਨਵਨੀਤ ਨੇ ਆਪਣੀ ਰਸ  ਭਿੰਨੀ ਆਵਾਜ਼ ਵਿੱਚ ਹੋਰ  ਮਿਠਾਸ ਭਰ ਕੇ ਪੁਕਾਰਿਆ। ਕੋਈ ਉੱਤਰ ਨਾ ਮਿਲਣ 'ਤੇ ਉਹਨੇ ਸਿਰਹਾਣੇ ਵੱਲ ਖੁੰਟੀ ਉੱਤੇ ਲਟਕਦਾ ਡਰੈਸਿੰਗ ਗਾਊਨ ਚੁੱਕਿਆ ਤੇ  ਅੰਗੀਕਾਰ ਕਰਦੀ ਹੋਈ  ਬਾਥਰੂਮ ਵੱਲ ਵਧੀ।  ਦਿਲਰਾਜ  ਉੱਥੇ ਵੀ  ਨਹੀਂ ਸੀ। ਬਿਨਾਂ ਦੱਸਿਆਂ ਚਲਾ ਗਿਆ ਸੀ।  ਪੁਨੂੰ ਵਾਂਗ ਸੱਸੀ ਨੂੰ  ਸੁੱਤੀ ਛੱਡ ਕੇ। ਸਵੇਰੇ ਆਪਣੇ ਆਪ ਨੂੰ ਇਕੱਲਿਆਂ ਪਾ ਕੇ ਨਵਨੀਤ ਦਾ ਰਾਤ ਦਾ ਮਜ਼ਾ ਵੀ ਕਿਰਕਰਾ ਹੋ ਗਿਆ। 
ਹਰ ਜੁਮੇਰਾਤ  ਦੀ ਤਰ੍ਹਾਂ ਕੱਲ੍ਹ ਵੀ ਉਹ  ਪਹਿਲਾਂ  ਸਿਟੀ ਸੈਂਟਰ ਦੀ ਨਾਈਟ ਕਲੱਬ ਵਿੱਚ ਦੇਰ ਤੱਕ  ਨੱਚਦੇ ਅਤੇ  ਬੀਅਰ ਪੀਂਦੇ ਰਹੇ ਸਨ।  ਫਿਰ ਚਾਇਨਾ ਟਾਊਨ ਦੇ ਸਭ ਤੋਂ ਪ੍ਰਸਿਧ ਅਤੇ ਉਮਦਾ  ਰੈਸਟੋਰੈਂਟ ਚੁੰਗ ਯਿੰਗ ਤੋਂ  ਖਾਣਾ ਖਾ ਕੇ ਬਾਰਾਂ ਵਜ੍ਹੇ ਘਰ ਪਰਤੇ ਸਨ। ਬੈੱਡਰੂਮ  ਤੀਕਰ ਪਹੁੰਚਣ  ਤੱਕ ਪੀਤੀ  ਸ਼ਰਾਬ  ਦਾ ਨਸ਼ਾ  ਸਿਖਰਾਂ  ਛੋਹ  ਚੁੱਕਿਆ  ਸੀ  ਤੇ ਉਹਨਾਂ  ਦੀ  ਹਵਸ ਚਰਮ-ਸੀਮਾ 'ਤੇ ਪਹੁੰਚ  ਗਈ ਸੀ।  ਸਵੇਰ ਦੇ  ਤਿੰਨ ਵਜੇ ਤੱਕ ਉਹ ਇੱਕ ਦੂਸਰੇ ਨੂੰ ਚੁੰਮਦੇ… ਚੱਟਦੇ… ਚੂੰਢਦੇ… ਅਤੇ ਚੋਦਦੇ ਹੋਏ ਹੰਢਾਉਂਦੇ ਰਹੇ ਸਨ।
ਦਿਲਰਾਜ ਤਾਂ ਸਵਾ  ਤਿੰਨ ਹੀ  ਘੁਰਾੜੇ  ਮਾਰਨ  ਲੱਗ  ਪਿਆ  ਸੀ। ਪਰ  ਉਹ ਸਾਢੇ  ਤਿੰਨ ਜਾਂ ਚਾਰ ਦੇ ਕਰੀਬ ਸੁੱਤੀ ਸੀ। 
ਉਨੀਂਦੇ  ਅਤੇ  ਹੈਂਗ ਉਵਰ  ਕਾਰਨ  ਨਵਨੀਤ  ਦਾ ਸਿਰ ਫਟਿਆ ਜਾ ਰਿਹਾ ਸੀ। ਬਾਥਰੂਮ ਵਿੱਚੋਂ ਆ ਕੇ  ਉਸ ਨੇ ਦੋ  ਗੋਲੀਆਂ ਲਈਆਂ।  ਘੜੀ ਅਨੁਸਾਰ ਵਕਤ ਸਾਡੇ ਸੱਤ ਦਾ ਹੋ ਗਿਆ ਸੀ ਤੇ  ਅੱਠ ਵਜੇ  ਉਸ ਨੇ  ਨਿਊ  ਸਟਰੀਟ  ਸਟੇਸ਼ਨ ਤੋਂ  ਸਾਊਥਾਲ  ਨੂੰ ਜਾਣ  ਵਾਲੀ ਟਰੇਨ ਫੜ੍ਹਨੀ ਹੈ।  ਸਾਊਥਾਲ  ਹੋਈ  ਰੇਲਾਂ ਦੀ ਆਪਸੀ  ਟੱਕਰ  ਦੀ  ਦੁਰਘਟਨਾ  ਕਾਰਨ ਸਾਊਥਾਲ ਵੱਲ  ਜਾਣ  ਵਾਲੀਆਂ ਰੇਲਾਂ ਦੀ  ਸੰਖਿਆ ਵਿੱਚ ਕਟੌਤੀ ਕਰ  ਦਿੱਤੀ ਗਈ ਸੀ। ਕੱਲ੍ਹ ਸ਼ਾਮ ਤੱਕ ਹੋਰ ਕੋਈ ਟਰੇਨ ਨਹੀਂ ਜਾਣੀ। ਇਸ ਲਈ ਉਸ ਦੀ ਇਹ ਰੇਲ ਫੜ੍ਹਨੀ ਜ਼ਰੂਰੀ ਹੈ।

ਫ਼ਰਕ

ਵਕਤ ਕੋਈ ਬਹੁਤਾ ਨਹੀਂ ਸੀ ਹੋਇਆ। ਸ਼ਾਮ ਦੇ ਛੇ ਹੀ ਵੱਜੇ ਸਨ। ਪਰ ਸਿਆਲ ਦੀ ਰੁੱਤ ਹੋਣ ਕਰਕੇ ਹਨੇਰਾ ਤਾਂ ਚਾਰ ਵਜੇ ਤੋਂ ਹੀ ਪਸਰਨਾ ਸ਼ੁਰੂ ਹੋ ਜਾਂਦਾ ਹੈ। ਆਵਾਜਾਈ ਦੇ ਸਾਧਨਾਂ ਦੀ ਰੋਸ਼ਨੀ ਤੇ ਸਟਰੀਟ ਲੈਪਾਂ ਦਾ ਚਾਨਣ, ਦੋਵੇਂ ਖੌਫ਼ਨਾਕ ਹਨੇਰੇ ਨਾਲ ਉਸ ਦੀ ਹਸਤੀ ਮਿਟਾਉਣ ਦੇ ਯਤਨਾਂ ਵਿੱਚ ਦੋ ਦੋ ਹੱਥ ਕਰਕੇ ਆਪਣੀ ਹਾਰ ਸਵਿਕਾਰ ਚੁੱਕੇ ਸਨ। ਫਿਜ਼ਾ ਨੂੰ ਕਾਲੀ-ਕਲੋਟੀ ਕਰਕੇ ਆਪਣੀ ਤਾਕਤ ਦੀ ਧਾਕ ਜਮਾ ਚੁੱਕੇ ਘੁੱਪ ਹਨੇਰੇ ਵਿੱਚ ਟਰੈਫਿਕ ਨੂੰ ਚੀਰਦੀ ਬੱਸ ਆਪਣੀ ਮੰਜ਼ਿਲ ਵੱਲ ਵੱਧ ਰਹੀ ਸੀ। 
ਫਰੀਕੁਐਂਟ ਸਰਵਿਸ ਦੀ ਬੁਲ ਸਟਰੀਟ ਤੋਂ ਰਵਾਨਾ ਹੋਣ ਵਾਲੀ ਅੰਤਿਮ ਬੱਸ ਹੋਣ ਕਰਕੇ, ਇਹ ਦੋ-ਛੱਤੀ ਲਾਰੀ ਯਾਤਰਿਆਂ ਨਾਲ ਉੱਪਰੋਂ ਥੱਲਿਉਂ ਭਰੀ ਪਈ ਸੀ। ਇਸ ਤੋਂ ਬਾਅਦ ਬੱਸ ਸਰਵਿਸ ਘੱਟ ਕੇ ਘੰਟੇ-ਘੰਟੇ ਬਾਅਦ ਹੋ ਜਾਣੀ ਸੀ। ਬੱਸ ਵਿੱਚ ਮੁਰਗੀਖਾਨੇ ਵਰਗਾ ਮਾਹੌਲ ਸੀ। ਕੁਕੜਾਂ ਦੀ ਕੌ-ਕੌ ਵਾਂਗ ਗੱਲਾਂ ਨਾਲ ਸ਼ੋਰ ਪੈਦਾ ਕਰਨ ਵਿੱਚ ਸਭ ਸਵਾਰੀਆਂ ਆਪੋ ਆਪਣਾ ਯੋਗਦਾਨ ਪਾ ਰਹੀਆਂ ਸਨ। ਉਹਨਾਂ ਵਿੱਚੋਂ ਜੇ ਕੋਈ ਖਾਮੋਸ਼ ਸੀ ਤਾਂ ਸਿਰਫ, ਨਿਤਾਸ਼ਾ ਵਿਲੀਅਮਸ ਸੀ। ਉਹ ਹੇਠਲੀ ਸਤਹਾ ’ਤੇ ਮਗਰ ਜਿਹੇ ਮੋਟਰ ਦੇ ਪਿਛਲੇ ਚੱਕਿਆਂ ਦੇ ਐਨ ਉੱਤੇ ਬਣੀ, ਉੱਚੀ ਸੀਟ ਮੱਲੀ ਬੈਠੀ ਸੀ। ਬਾਰੀ ਵਾਲੇ ਪਾਸੇ ਬੈਠੀ ਹੋਣ ਕਰਕੇ ਕੁੱਝ ਦੇਰ ਤੋਂ ਉਹ ਸ਼ੀਸੇ ਰਾਹੀ ਬਾਹਰ ਵਾਹਨਾਂ ਦੀ ਯਾਤਾਯਾਤ ਨੂੰ ਦੇਖ ਰਹੀ ਸੀ। ਸੜਕਾਂ ਦੇ ਜਾਲ ਉੱਪਰ ਸੱਪ ਵਾਂਗੂੰ ਮੇਲਦੀ ਹੋਈ, ਚੱਕਰ-ਚੌਕਾਂ(ਰਾਂਊਡ ਅਬਾਊਟ) ਦੀ ਪ੍ਰਕਿਰਮਾ ਕਰਕੇ ਸ਼ਹਿਰੋਂ ਬਾਹਰ ਨਿਕਲਣ ਦਾ ਰਾਹ ਲੱਭਦੀ ਬੱਸ ਦੇ ਝੂਟਿਆਂ ਵਿੱਚੋਂ, ਅੱਜ ਤੀਜੇ ਦਿਨ ਹੀ ਨਿਤਾਸ਼ਾ ਦੀ ਦਿਲਚਸਪੀ ਮਰ ਗਈ ਸੀ।
ਰੋਜ਼ਾਨਾ ਬਰਮਿੰਘਮ ਸਿਟੀ ਸੈਂਟਰ ਕੋਲ ਡਿੱਗਬੱਥ ਨੌਕਰੀ ਕਰਨ ਨਿਤਾਸ਼ਾ ਆਪਣੀ ਕਾਰ ਵਿੱਚ ਆਇਆ ਜਾਇਆ ਕਰਦੀ ਸੀ। ਪਰ ਪਿਛਲੇ ਦੋ ਦਿਨਾਂ ਤੋਂ ਕਾਰ ਖਰਾਬ ਹੋਣ ਕਾਰਨ ਉਸ ਨੂੰ ਬੱਸ ’ਤੇ ਆਉਣਾ ਪੈ ਰਿਹਾ ਸੀ। ਤੇਜ਼ ਰਫਤਾਰ ਕਾਰ ਦੇ ਅਰਾਮਦਾਇਕ ਸਫਰ ਦੀ ਆਦੀ ਹੋਣ ਮਗਰੋਂ ਧੀਮੀ ਚਾਲ ਅਤੇ ਮੁੱਕਣ ’ਚ ਨਾ ਆਉਣ ਵਾਲੀ ਬੱਸ ਯਾਤਰਾ ਨੇ ਉਸ ਨੂੰ ਬੁਰੀ ਤਰ੍ਹਾਂ ਅਕਾ ਦਿੱਤਾ ਸੀ। 
ਆਵਾਜ਼ਾਰ ਹੁੰਦਿਆਂ ਬਾਹਰੋਂ ਧਿਆਨ ਹਟਾ ਕੇ ਨਿਤਾਸ਼ਾ ਨੇ ਸੀਟ ਦੀ ਢੋਅ ਨਾਲ ਟੇਕ ਲਾ ਕੇ ਅੱਖਾਂ ਬੰਦ ਕਰ ਲਈਆਂ। ਥੱਕੀ ਹੋਈ ਹੋਣ ਕਰਕੇ ਢੀਚਕ ਢੀਚਕ ਚੱਲਦੀ ਬੱਸ ਦੇ ਹਲੋਰਿਆਂ ਨਾਲ ਉਸ ਨੂੰ ਨੀਂਦ ਆਉਣ ਲੱਗੀ। ਇੱਕ ਬਹੁਤ ਹੀ ਸੰਖੇਪ ਜਿਹਾ ਢੌਂਕਾ ਲਾ ਕੇ ਉਸ ਨੇ ਅੱਖਾਂ ਖੋਲ੍ਹੀਆਂ ਤੇ ਆਲਸ ਦੂਰ ਕਰਨ ਲਈ ਸਿਰ ਝਟਕਿਆ। ਤੇ ਫਿਰ ਆਪ ਹੀ ਇਹ ਸੋਚ ਅੱਖਾਂ ਮੁੜ ਬੰਦ ਕਰ ਲਈਆਂ

ਦੀਪੂ ਸੁੱਤਾ ਪਿਐ


ਕਾਰ-ਸਟੀਰੀਉ- ਸਿੱਧੇ-ਸਾਦੇ ਜੱਟ ਬੂਟ ਨੂੰ ਚੜ੍ਹਿਆ ਨਸ਼ਾ ਸਵਾਇਆ।

ਚੀਅਰਜ਼ ਕਹਿ ਕੇ ਪੈੱਗ ਮੇਮ ਦੇ ਪੈੱਗ ਨਾਲ ਟਕਰਾਇਆ।

ਦੋ ਯਾਰਾਂ ਨੇ ਚੁੱਕ ਕਾਰ ਚੋਂ ਆਣ ਦਰਾਂ ਤੇ ਲਾਹਿਆ।
ਦਰ ਤੇ ਆ ਕੇ, ਬੈੱਲ ਵਜਾ ਕੇ, ਠਾਹ ਬੂਹਾ ਖੜਕਾਇਆ,
ਤੂੰ ਕੁੰਡਾ ਖੋਲ੍ਹ ਬਸੰਤਰੀਏ, ਨੀ ਤੇਰਾ ਢੋਲ ਸ਼ਰਾਬੀ ਆਇਆ।

ਅਜਮੇਰ- ਬੱਲੇ ਓਏ ਮਰਾੜਾਂਵਾਲੇ ਬਾਬੂ ਸਿਉਂ ਮਾਨਾ, ਗੀਤ ਲਿਖਣ ਵਾਲੇ ਤਾਂ ਤੂੰ ਵੱਟ ਈ ਕੱਢ ਦਿੰਨੈਂ। -ਹੋ ਬੁਹਾ ਖੋਲ ਬਸੰਤਰੀਏ ਨੀ ਤੇਰਾ। - ਕੁੰਡਾ ਖੋ……….. ਸੱਚ ਕੁੜੀ ਚੋ.. ਘੰਟੀ ਤਾਂ ਵੱਜਣੀ ਨ੍ਹੀਂ। ਦੋ ਮਹੀਨੇ ਹੋ ਗਏ, ਵਿਗੜੀ ਪਈ ਆ। ਸਵਾਰਨ ਦਾ ਟਾਈਮ ਈ ਨ੍ਹੀਂ ਮਿਲਦਾ। ਐਤਕੀ ਜੇ ਸੰਡੇ ਨਾ ਲੱਗਿਆ ਤਾਂ ਆਪ ਦੇਖੂੰ ਖੋਲ੍ਹ ਕੇ। ਮਾਂ ਯਾਵ੍ਹੇ ਮਕੈਨਿਕ ਤਾਂ ਹੱਥ ਲਾਉਣ ਦੇ ਹੀ ਪੰਜਾਹ ਪੌਂਡ ਲੈ ਲੈਂਦੇ ਆ। -ਚਾਬੀ ਵੀ ਖੌਰੇ ਕਿੱਥੇ ਪਾ ਲੀ। ਲੱਭ ਪਈ। ਲੱਭ ਪੀ। ਆਪ ਘਰੇ ਮਗਰੋਂ ਆਈ ਦੈ, ਸਾਲੇ ਬਿੱਲ ਪਹਿਲਾਂ ਆਏ ਪਏ ਹੁੰਦੇ ਨੇ। ਉਹ ਕਿੱਥੇ ਮਰ ਗੀ ਫੇਰੇ ਦੇਣੇ ਦੀਏ। ਕਿਸੇ ਭੋਰੇ-ਭੂਰੇ ਚ ਤਾਂ ਨ੍ਹੀਂ ਉਤਰਗੀ?

ਹਰਿੰਦਰ- ਆਈ ਜੀ। ਮੈਂ ਇੱਥੇ ਉੱਪਰ ਆਂ ਬੈੱਡਰੂਮ ਚ।
ਅਜਮੇਰ- ਥੱਲੇ ਆ ਝੱਟ ਦੇਣੇ। ਉੱਤੇ ਖਬਰ ਨੀਂ ਕਿਹੜੇ ਹੀਰੇ ਦੱਬੇ ਆ, ਹਰ ਵੇਲੇ ਕੋਠੇ ਤੇ ਈ ਚੜੀ ਰਹੂ।
ਹਰਿੰਦਰ- ਸ਼ੱਸ਼ਸ਼ੀਅ। ਹੌਲੀ ਬੋਲੋ, ਦੀਪੂ ਸੁੱਤਾ ਪਿਐ।
ਅਜਮੇਰ- ਕਮਔਨ? ਐਨਾ ਚਿਰ? ਆਂਡਿਆਂ ਤੇ ਬੈਠੀ ਏਂ?
ਹਰਿੰਦਰ- ਪਾਠ ਕਰਦੀ ਆਂ। ਬੱਸ ਅਰਦਾਸ ਰਹਿੰਦੀ ਆ, ਨਿਬੇੜ ਕੇ ਆਉਂਦੀ ਆਂ। ਦਮ ਰੱਖੋ।
ਅਜਮੇਰ- ਆਜਾ? ਨਹੀਂ, ਛਿੱਤਰਾਂ ਨਾਲ ਲਾਹ ਕੇ ਲਿਆਊਂ ਠਾਹਾਂ। -ਜਦੋਂ ਦੇਖੀਏ ਗੁੱਟਕਾ ਚੁੱਕ ਕੇ ਬਹਿ ਜੂ। ਵੱਡੀ ਮੀਰਾ ਬਾਈ।
ਹਰਿੰਦਰ- ਲੈ ਆ ਗੀ, ਚੁੰਘ ਲੈ ਮੇਰਾ ਦੁੱਧ, ਜਿਹੜਾ ਚੁੰਘਣੈ? ਐਡੀ ਛੇਤੀ ਓਦਰ ਗਿਐ ਸੀ ਮੇਰੇ ਬਿਨਾਂ, ਦਰ ਵੜ੍ਹਦਿਆਂ ਨੇਰੀ

ਗਲੀਏਂ ਚਿਕੜ ਦੂਰਿ ਘਰੁ

ਆਹ! ਦੁਪਿਹਰਾ ਚੜ੍ਹ ਆਇਆ ਹੈ ਤੇ ਮੈਂ ਅਜੇ ਤੱਕ ਸੁੱਤਾ ਪਿਆ ਹਾਂ। ਉਠ ਮਨਾ! ਉਠ ਜਾਗ  ਘੁਰਾੜੇ ਮਾਰ ਨਹੀਂ। ਇਹ ਸੌਣ ਤੇਰੇ ਦਰਕਾਰ ਨਹੀਂ।  ਮੈਂ ਸੋਫਾ ਛੱਡ ਕੇ ਖੜ੍ਹਾ ਹੁੰਦਾ ਹਾਂ। ਸਾਹਮਣੇ ਅੰਜੀਲ ’ਤੇ ਕੈਨਵਸ ਰੱਖੀ, ਹੱਥਾਂ ਵਿੱਚ ਰੰਗਾਂ ਵਾਲੀ ਟਰੇਅ ਅਤੇ ਬੁਰਸ਼ ਫੜ੍ਹੀ ਖੜ੍ਹੋਤਾ ਮੇਰਾ ਚਿੱਤਰਕਾਰ ਪੋਤਾ ਕੋਈ ਤਸਵੀਰ ਵਾਹ ਰਿਹਾ ਹੈ। 
ਕੋਲ ਜਾ ਕੇ ਦੇਖਾਂ, ਕੀ ਕਰ ਰਿਹਾ ਹੈ? ਕਿਤੇ ਅੰਮ੍ਰਿਤਾ ਸ਼ੇਰਗਿੱਲ ਵਾਂਗ ਕੋਈ ਨੂਡ ਪੋਟਰੇਟ ਹੀ ਨਾ ਬਣਾਈ ਜਾਂਦਾ ਹੋਵੇ। ਉਹ ਵੀ ਸਾਉਰੀ ਆਪਣੀਆਂ ਹੀ ਨੰਗੀਆਂ ਮੂਰਤਾਂ ਬਣਾਉਣ ਲੱਗ ਪਈ ਸੀ। ਅਖੇ ਇਹ ਮੌਡਰਨ ਆਰਟ ਐ, ਮੈਂ ਫਰਾਂਸ ਚੋਂ ਸਿੱਖ ਕੇ ਆਈ ਹਾਂ। ਹੋਰ ਗੱਲਾਂ ਦੀਆਂ ਗੱਲਾਂ ਬਈ ਚਿੱਤਰਕਾਰੀ ਦਾ ਬਹੁਤ ਸ਼ੌਂਕ ਹੈ ਇਸ ਮੁੰਡੇ ਨੂੰ। ਹੱਥ ’ਚ ਸਫਾਈ ਵੀ ਬੜੀ ਹੈ। ਇਹਦੀਆਂ ਬਣਾਈਆਂ ਹੋਈਆਂ ਮੂਰਤਾਂ ਦੇਖ ਕੇ ਇੰਝ ਲੱਗਦਾ ਹੁੰਦਾ ਹੈ ਜਿਵੇਂ ਹੁਣੇ ਹੀ ਬੋਲਣ ਅਤੇ ਚੱਲਣ ਫਿਰਨ ਲੱਗ ਜਾਣਗੀਆਂ। ਰੱਬ ਕਰੇ ਇਹ ਵੀ ਪਿਕਾਸੋ, ਐਮ ਐਫ ਹੁਸੈਨ ਅਤੇ ਸੋਭਾ ਸਿੰਘ ਵਰਗਾ ਵੱਡਾ ਮਨੱਵਰ ਬਣੇ ਔਰ ਖਾਨਦਾਨ ਦਾ ਨਾਮ ਰੌਸ਼ਨ ਕਰੇ। ਆਮੀਨ! 
ਮੈਨੂੰ ਆਪਣੇ ਵੱਲ ਆਉਂਦਾ ਤੱਕ ਕੇ ਪੋਤਾ ਆਪਣਾ ਚੱਲਦਾ ਹੱਥ ਰੋਕ ਲੈਂਦਾ ਹੈ। 
ਮੈਂ ਡੁੱਡ ਜਿਹਾ ਮਾਰਦਾ ਉਹਦੇ ਕੋਲ ਨੂੰ ਜਾਂਦਾ ਹਾਂ, “ਮੌਰਨਿੰਗ ਪੁੱਤਰ।”
“ਇੱਜ ਇੱਟ ਗਰੈਂਡ ਡੈਡ?... ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਕਿ ਸਵੇਰਾ ਹੋ ਗਿਐ।” ਪੋਤਾ ਮੇਰੇ ਵੱਲ ਕਹਿਰੀ ਜਿਹੀ ਅੱਖ ਨਾਲ ਦੇਖ ਕੇ ਵਿਅੰਗ ਕਸਣ ਮਗਰੋਂ ਕਮਰੇ ਦੀ ਬਾਰੀ ਦੇ ਸ਼ੀਸ਼ੇ ਥਾਣੀਂ ਗੁੱਡੇ ਵਾਂਗੂੰ ਅਸਮਾਨ ਦੇ ਸਿਖਰ ’ਤੇ ਚੜ੍ਹੇ ਸੂਰਜ ਵੱਲ ਝਾਕਦਾ ਹੈ। 
ਮੈਂ ਛਿੱਥਾ ਜਿਹਾ ਪੈ ਜਾਂਦਾ ਹਾਂ। ਵਾਕਿਆ ਹੀ ਮੈਂ ਖਾਸੇ ਚਿਰ ਤੱਕ ਸੁੱਤਾ ਰਿਹਾ ਹਾਂ।
“ਅਰਲੀ ਬੈਡ ਐਂਡ ਅਰਲੀ ਰਾਈਜ਼, ਮੇਕਸ ਏ ਮੈਨ ਹੈਲਥੀ, ਵੈਲਥੀ ਐਂਡ ਵਾਈਜ਼।” (ਰਾਤੀ ਛੇਤੀ ਪੈਣਾ ਤੇ ਸਵੱਖਤੇ ਉੱਠ

ਪ੍ਰੇਮ ਦੀ ਗਲੀ

ਤੁਸੀਂ  ਹਾਂ, ਹਾਂ! ਬਈ ਮੈਂ ਤੁਹਾਨੂੰ ਹੀ ਸੰਬੋਧਤ ਰਿਹਾ ਹਾਂ। ਮੰਨ ਲਉ ਕਿ ਤੁਸੀਂ ਛੱਬੀ-ਸਤਾਈ ਸਾਲ ਦੇ ਯੁਵਕ ਹੋ ਤੇ ਇੰਗਲੈਂਡ ਦੀ ਰਾਜਧਾਨੀ ਲੰਡਨ ਵਿਖੇ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਹੋ। ਉਸ ਮਕਾਨ ਵਿੱਚ ਤੁਹਾਡੇ ਤਿੰਨ ਹੋਰ ਦੋਸਤ ਵੀ ਕਿਰਾਏਦਾਰ ਹਨ। ਤੁਸੀਂ ਸਾਰੇ ਜਾਣੇ ਸਮਾਂ ਟਪਾਉਣ ਲਈ ਬੈਠੇ ਤਾਸ਼ ਖੇਡ ਰਹੇ ਹੋ। ਅਚਾਨਕ ਬੂਹੇ ’ਤੇ ਦਸਤਕ ਹੁੰਦੀ ਹੈ। ਤੁਹਾਡਾ ਦੋਸਤ ਦਰਵਾਜ਼ਾ ਖੋਲ੍ਹਣ ਜਾਂਦਾ ਹੈ ਤੇ ਮਹਿਮਾਨ ਨੂੰ ਅਗਵਾਈ ਕਰਕੇ ਆਪਣੇ ਪਿੱਛੇ ਤੁਹਾਡੇ ਕੋਲ ਲੈ ਆਉਂਦਾ ਹੈ, “ਯੂਵ ਗੌਟਾ ਵਿਜ਼ਿਟਰ।”
ਤੁਸੀਂ ਉਚੀ-ਲੰਮੀ, ਗੋਰੀ-ਚਿੱਟੀ, ਨੀਲੀਆਂ-ਨਸ਼ੀਲੀਆਂ ਅੱਖਾਂ, ਕੱਕੇ ਵਾਲਾਂ ਅਤੇ ਸੁੰਦਰ ਚਿਹਰੇ-ਮੋਹਰੇ ਵਾਲੀ ਰੀਬੈਕਾ ਨੂੰ ਦੇਖ ਕੇ ਦੰਗ ਰਹਿ ਜਾਂਦੇ ਹੋ। ਨਾਲ ਹੀ ਤੁਹਾਨੂੰ ਵਰ੍ਹੇ ਪਹਿਲਾਂ ਦਾ ਉਹ ਦ੍ਰਿਸ਼ ਚੇਤੇ ਆ ਜਾਂਦਾ ਹੈ, ਜਦੋਂ ਰੀਬੈਕਾ ਨੇ ਤੁਹਾਨੂੰ ਸਿਰਫ਼ ਠੁਕਰਾਇਆ ਹੀ ਨਹੀਂ ਸੀ। ਬਲਕਿ ਤੁਹਾਡਾ ਦਿਲ ਤੋੜਨ ਦੇ ਨਾਲ ਨਾਲ ਤੁਹਾਨੂੰ ਕਾਫ਼ੀ ਜਲੀਲ ਵੀ ਕੀਤਾ ਸੀ। ਤੁਹਾਡਾ ਗੁਨਾਹ ਐਨਾ ਸੀ ਕਿ ਤੁਸੀਂ ਉਸ ਨੂੰ ਇਸ਼ਕ ਕਰਦੇ ਸੀ। ਬਹੁਤ, ਬੇਹੱਦ ਤੇ ਬੇਹਿਸਾਬ। ਐਨੀ ਜ਼ਿਆਦਾ ਮੁਹੱਬਤ ਤਾਂ ਸ਼ਾਹਜਹਾਨ ਨੇ ਵੀ ਮੁਮਤਾਜ ਨੂੰ ਨਹੀਂ ਕੀਤੀ ਹੋਣੀ। ਉਲਫਤ ਵੀ ਨਹੀਂ, ਤੁਸੀਂ ਤਾਂ ਪਰੱਸਤਿਸ਼ ਹੀ ਕਰਦੇ ਸੀ। ਰੀਬੈਕਾ ਨੂੰ ਦੇਵੀ ਬਣਾ ਕੇ ਤੁਸੀਂ ਆਪਣੇ ਮਨ-ਮੰਦਰ ਵਿੱਚ ਵਸਾ ਕੇ ਦਿਨ-ਰਾਤ ਬਸ ਇਹਦੀ ਪੂਜਾ-ਸਾਧਨਾ ਵਿੱਚ ਲੱਗੇ ਰਹਿੰਦੇ ਹੁੰਦੇ ਸੀ। ਪਰ ਬਦਕਿਸਮਤੀ ਨਾਲ ਉਹ ਮਹਿਜ਼ ਇੱਕ ਤਰਫਾ ਪਿਆਰ ਸੀ!
ਪੂਰੇ ਪੰਜ ਸਾਲ ਦੀ ਜੱਦੋ-ਜਹਿਦ ਬਾਅਦ ਵੀ ਤੁਸੀਂ ਰੀਬੈਕਾ ਦਾ ਪਿੱਛਾ ਨਹੀਂ ਛੱਡਿਆ ਸੀ। ਤੁਹਾਡਾ ਵਿਚਾਰ ਸੀ ਕਿ ਹਾਰ ਤੋਂ ਡਰ ਕੇ ਮੈਦਾਨ ਛੱਡਣ ਵਾਲੇ ਆਪਣੀ ਜਿੱਤ ਦਾ ਮੌਕਾ ਵੀ ਗੁਆ ਲੈਂਦੇ ਹਨ। ਤੁਹਾਨੂੰ ਦ੍ਰਿੜ ਨਿਸਚਾ ਸੀ ਕਿ ਤੁਹਾਡੀ ਇਹ ਪੱਧਰਦਿਲ

ਤਿਲਕਣਬਾਜ਼ੀ

ਪਹਿਲੀ ਡੋਰ-ਬੈਲ ਸੁਣਦਿਆਂ ਸਾਰ ਹੀ ਸੂਜ਼ਨ ਨੇ ਵਿਊ-ਗਲਾਸ ਵਿੱਚ ਦੀ ਮਿੱਕ ਨੂੰ ਬਾਹਰ ਖੜ੍ਹਾ ਦੇਖ ਕੇ ਦਰਵਾਜ਼ਾ ਖੋਲ੍ਹ ਦਿੱਤਾ, "ਓ -ਹੈਲੋ ਮਿੱਕ।"

"ਹਾਇਆ, ਹਾਓ ਆਰ ਯਾਅ?" ਫਤਿਹ ਬੁਲਾਉਂਦਿਆਂ ਮਿੱਕ ਦੇ ਬੁੱਲ੍ਹਾਂ ਤੇ ਰੁੱਖੀ ਜਿਹੀ ਮੁਸਕਾਨ ਟੱਪੀ।
 "ਠੀਕ ਆਂ। ਆ-ਜਾਹ, ਅੰਦਰ ਲੰਘ ਆ।" ਮਿੱਕ ਦੇ ਬੰਦ ਕਰਨ ਲਈ ਸੂਜ਼ਨ ਤਖਤਾ ਖੁੱਲ੍ਹਾ ਛੱਡ ਕੇ ਤੁਰ ਆਈ।
ਮਿੱਕ ਅੰਦਰ ਵੜ੍ਹ ਕੇ ਗੈਸਟ-ਰੂਮ ਦੇ ਸੋਫੇ 'ਤੇ ਬੈਠ ਗਿਆ ਤੇ ਸੂਜ਼ਨ ਨੇ ਉਹਦੇ ਬਿਲਕੁੱਲ ਸਾਹਮਣੇ ਪਈ ਸੋਫਾ ਕੁਰਸੀ ਮੱਲ ਲਈ, "ਕਿਵੇਂ ਆਉਣੇ ਹੋਏ?"
ਮਿੱਕ ਨੇ ਆਸੇ-ਪਾਸੇ ਦੇਖ ਕੇ ਕਮਰੇ ਦੀ ਇਕਾਂਤ ਨੂੰ ਘੂਰਿਆ, "ਗਰਾਂਟ ਨੇ ਬਲਾਇਆ ਸੀ, -ਕਿੱਥੇ ਆ ਉਹ? ਦੀਂਹਦਾ ਨ੍ਹੀਂ।"
"ਸ਼ਾਵਰ ਲੈ ਰਿਹੈ। ਕੋਈ ਨ੍ਹੀਂ ਆ ਜਾਂਦੈ ਹੁਣੇ ਈ। -ਹੋਰ ਸੁਣਾ, ਵਕਤ ਕਿਵੇਂ ਲੰਘਦੈ? ਕੰਮ 'ਤੇ ਜਾਣ ਲੱਗ ਗਿਐਂ ਜਾਂ ਨਹੀਂ? ਕੰਨਸਟਰੰਕਸ਼ਨ (ਉਸਾਰੀ) ਦਾ ਧੰਦਾ ਤਾਂ ਸੁਣਿਆ ਇਹਨਾਂ ਦਿਨਾਂ ਵਿੱਚ ਮੰਦਾ ਹੀ ਹੁੰਦੈ? ਦਵਾਈ ਖਾਈ ਜਾਂਨੈ ਕਿ ਹੱਟ ਗਿਐਂ?" ਸੂਜ਼ਨ ਇੱਕੇ ਸਾਹ ਕਈ ਸਵਾਲ ਝਾੜ ਗਈ।
"ਨਹੀਂ ਦਵਾਈ ਤਾਂ ਛੱਡ 'ਤੀ। ਸਾਇਕੈਟਰਿਕ ਨੇ ਕਿਹੈ ਬਈ ਡਿਪਰੈਸ਼ਨ ਦੇ ਰੋਗ ਨੂੰ ਇੱਕਲੀਆਂ ਗੋਲੀਆਂ ਨਾਲ ਅਰਾਮ ਨਹੀਂ ਆਉਣਾ। ਮਨ ਨੂੰ ਹੋਰ ਪਾਸੇ ਲਾਇਆ ਕਰ। ਆਪਣੇ ਆਪ ਨੂੰ ਕਿਸੇ ਨਾ ਕਿਸੇ ਕੰਮ ਵਿੱਚ ਰੁੱਝਿਆ ਰੱਖਿਆ ਕਰ ਤੇ ਨਿਰਾਸ਼ਾ ਦੇ ਕਾਰਨਾਂ ਤੋਂ ਦੂਰ ਰਿਹਾ ਕਰ।"
ਸੂਜ਼ਨ ਨੇ ਮਿੱਕ ਨੂੰ ਵਿੱਚੋਂ ਟੋਕ ਕੇ ਹਮਦਰਦੀ ਜਾਤਈ, "ਹੋਰ…ਅ। ਕੱਲੀਆਂ ਦਵਾਈਆਂ-ਬੂਟੀਆਂ ਨਾਲ ਤਾਂ ਢਿੱਡ ਭਰਨ ਈ ਆ। ਤੂੰ ਖੁਸ਼ ਰਿਹਾ ਕਰ। ਬਾਈਬਲ ਕਹਿੰਦੀ ਐ ਕਿ ਖੁਸ਼ੀ ਮਨੁੱਖ ਦੀ ਉਮਰ ਨੂੰ ਵਧਾਉਂਦੀ ਹੈ। -ਕਿੰਨਾ ਸੋਹਣਾ-ਸਨੁੱਖਾ ਤੂੰ ਹੁੰਦਾ ਸੀ ਤੇ ਦੇਖ ਆਪਦੀ ਕੀ ਹਾਲਤ ਬਣਾਈ ਪਈ ਆ? ਚਿੱੜੀ ਦੇ ਬੱਚੇ ਜਿੰਨਾ ਮੂੰਹ ਨਿਕਲ ਆਇਐ ਤੇਰਾ। ਸਿਹਤ ਦਾ ਖਿਆਲ ਰੱਖਿਆ ਕਰ। ਦਾੜੀ ਵਧਾ ਕੇ ਕੀ ਦੇਵਦਾਸ ਜਿਹਾ ਬਣਿਆ ਪਿਐਂ? ਸ਼ੇਵ-ਸ਼ੂਵ ਕਰੀਂ।  ਕੁੰਦਨ ਵਰਗਾ ਸ਼ਰੀਰ ਗਾਲ੍ਹੀ ਜਾਨੈਂ। ਨਾਲੇ ਭਾਈ ਸ਼ਰਾਬ ਥੋੜ੍ਹੀ ਜਿਹੀ ਘੱਟ ਕਰ। ਤੈਨੂੰ ਜ਼ਿੰਦਗੀ ਨਹੀਂ ਪਿਆਰੀ?"
"ਹੁਣ ਜੀਣਾ ਵੀ ਕਿਹਦੇ ਲਈ ਆ, ਸੂਜ਼ਨ? ਜਬ ਦਿਲ ਹੀ ਟੂਟ ਗਿਆ, ਅਭ ਜੀਅ ਕਰ ਕਿਆ ਕਰੇਂਗੇ?  ਮੈਂ ਪੇਸ਼ੇ ਤੋਂ ਬਿਲਡਰ (ਬਿਲਡਰ) ਹਾਂ। ਲੋਕਾਂ ਦੇ ਘਰ ਬਣਾਉਂਦਾ-ਬਣਾਉਂਦਾ ਆਪਣਾ ਉਜਾੜੀ ਬੈਠਾਂ। ਵਾਹ ਨੀ ਕਿਸਮਤੇ! -ਅਸੀਂ ਅੱਲੜਪੁਣੇ ਵਿੱਚ ਐਵੇਂ ਅੱਖੀਆਂ ਲਾ ਬੈਠੇ, ਦਿਲ ਬੇਕਦਰਾਂ ਨਾਲ ਲਾ ਕੇ ਕਦਰ ਗਵਾ ਬੈਠੇ। ਕਿਸੇ ਕੰਮ 'ਚ ਮਨ ਲੱਗਦਾ ਹੀ ਨਹੀਂ। ਨਾ ਕੋਈ ਕਿਤਾਬ ਪੜ੍ਹ ਹੁੰਦੀ ਆ। ਨਾ ਟੈਲੀ ਦੇਖਣ ਨੂੰ ਜੀਅ ਕਰਦੈ। ਨਾ ਕਿਤੇ ਜਾ ਆ ਹੁੰਦਾ। -ਸੌਫੀ ਜਦੋਂ ਦੀ ਮੈਨੂੰ ਛੱਡ ਕੇ ਗਈ ਆ ਮੇਰੇ ਭਾਅ ਦੀ ਤਾਂ ਦੁਨੀਆਂ ਹੀ ਮੁੱਕ'ਗੀ।" ਬੋਲਦਿਆਂ-ਬੋਲਦਿਆਂ ਮਿੱਕ ਦਾ ਗਲਾ ਭਰ ਆਇਆ ਤੇ ਉਹਦੇ ਲਈ ਹੋਰ ਬੋਲਣਾ ਕਠਿਨ ਹੋ ਗਿਆ। 
ਸੂਜ਼ਨ ਆਪਣੀ ਸੀਟ ਤੋਂ ਉੱਠ ਕੇ ਮਿੱਕ ਕੋਲ ਜਾ ਕੇ ਬੈਠਦੀ ਹੋਈ ਉਹਦਾ ਮੋਢਾ ਥਾਪੜਨ ਲੱਗੀ, "ਝੱਲਾ ਨਾ ਹੋਵੇ ਤਾਂ ਐਨੇ ਨਿਰਾਸ਼ ਨ੍ਹੀਂ ਹੋਈਦੈ।