ਪਹਿਲੀ ਡੋਰ-ਬੈਲ ਸੁਣਦਿਆਂ ਸਾਰ ਹੀ ਸੂਜ਼ਨ ਨੇ ਵਿਊ-ਗਲਾਸ ਵਿੱਚ ਦੀ ਮਿੱਕ ਨੂੰ ਬਾਹਰ ਖੜ੍ਹਾ ਦੇਖ ਕੇ ਦਰਵਾਜ਼ਾ ਖੋਲ੍ਹ ਦਿੱਤਾ, "ਓ -ਹੈਲੋ ਮਿੱਕ।"
"ਹਾਇਆ, ਹਾਓ ਆਰ ਯਾਅ?" ਫਤਿਹ ਬੁਲਾਉਂਦਿਆਂ ਮਿੱਕ ਦੇ ਬੁੱਲ੍ਹਾਂ ਤੇ ਰੁੱਖੀ ਜਿਹੀ ਮੁਸਕਾਨ ਟੱਪੀ।
"ਠੀਕ ਆਂ। ਆ-ਜਾਹ, ਅੰਦਰ ਲੰਘ ਆ।" ਮਿੱਕ ਦੇ ਬੰਦ ਕਰਨ ਲਈ ਸੂਜ਼ਨ ਤਖਤਾ ਖੁੱਲ੍ਹਾ ਛੱਡ ਕੇ ਤੁਰ ਆਈ।
ਮਿੱਕ ਅੰਦਰ ਵੜ੍ਹ ਕੇ ਗੈਸਟ-ਰੂਮ ਦੇ ਸੋਫੇ 'ਤੇ ਬੈਠ ਗਿਆ ਤੇ ਸੂਜ਼ਨ ਨੇ ਉਹਦੇ ਬਿਲਕੁੱਲ ਸਾਹਮਣੇ ਪਈ ਸੋਫਾ ਕੁਰਸੀ ਮੱਲ ਲਈ, "ਕਿਵੇਂ ਆਉਣੇ ਹੋਏ?"
ਮਿੱਕ ਨੇ ਆਸੇ-ਪਾਸੇ ਦੇਖ ਕੇ ਕਮਰੇ ਦੀ ਇਕਾਂਤ ਨੂੰ ਘੂਰਿਆ, "ਗਰਾਂਟ ਨੇ ਬਲਾਇਆ ਸੀ, -ਕਿੱਥੇ ਆ ਉਹ? ਦੀਂਹਦਾ ਨ੍ਹੀਂ।"
"ਸ਼ਾਵਰ ਲੈ ਰਿਹੈ। ਕੋਈ ਨ੍ਹੀਂ ਆ ਜਾਂਦੈ ਹੁਣੇ ਈ। -ਹੋਰ ਸੁਣਾ, ਵਕਤ ਕਿਵੇਂ ਲੰਘਦੈ? ਕੰਮ 'ਤੇ ਜਾਣ ਲੱਗ ਗਿਐਂ ਜਾਂ ਨਹੀਂ? ਕੰਨਸਟਰੰਕਸ਼ਨ (ਉਸਾਰੀ) ਦਾ ਧੰਦਾ ਤਾਂ ਸੁਣਿਆ ਇਹਨਾਂ ਦਿਨਾਂ ਵਿੱਚ ਮੰਦਾ ਹੀ ਹੁੰਦੈ? ਦਵਾਈ ਖਾਈ ਜਾਂਨੈ ਕਿ ਹੱਟ ਗਿਐਂ?" ਸੂਜ਼ਨ ਇੱਕੇ ਸਾਹ ਕਈ ਸਵਾਲ ਝਾੜ ਗਈ।
"ਨਹੀਂ ਦਵਾਈ ਤਾਂ ਛੱਡ 'ਤੀ। ਸਾਇਕੈਟਰਿਕ ਨੇ ਕਿਹੈ ਬਈ ਡਿਪਰੈਸ਼ਨ ਦੇ ਰੋਗ ਨੂੰ ਇੱਕਲੀਆਂ ਗੋਲੀਆਂ ਨਾਲ ਅਰਾਮ ਨਹੀਂ ਆਉਣਾ। ਮਨ ਨੂੰ ਹੋਰ ਪਾਸੇ ਲਾਇਆ ਕਰ। ਆਪਣੇ ਆਪ ਨੂੰ ਕਿਸੇ ਨਾ ਕਿਸੇ ਕੰਮ ਵਿੱਚ ਰੁੱਝਿਆ ਰੱਖਿਆ ਕਰ ਤੇ ਨਿਰਾਸ਼ਾ ਦੇ ਕਾਰਨਾਂ ਤੋਂ ਦੂਰ ਰਿਹਾ ਕਰ।"
ਸੂਜ਼ਨ ਨੇ ਮਿੱਕ ਨੂੰ ਵਿੱਚੋਂ ਟੋਕ ਕੇ ਹਮਦਰਦੀ ਜਾਤਈ, "ਹੋਰ…ਅ। ਕੱਲੀਆਂ ਦਵਾਈਆਂ-ਬੂਟੀਆਂ ਨਾਲ ਤਾਂ ਢਿੱਡ ਭਰਨ ਈ ਆ। ਤੂੰ ਖੁਸ਼ ਰਿਹਾ ਕਰ। ਬਾਈਬਲ ਕਹਿੰਦੀ ਐ ਕਿ ਖੁਸ਼ੀ ਮਨੁੱਖ ਦੀ ਉਮਰ ਨੂੰ ਵਧਾਉਂਦੀ ਹੈ। -ਕਿੰਨਾ ਸੋਹਣਾ-ਸਨੁੱਖਾ ਤੂੰ ਹੁੰਦਾ ਸੀ ਤੇ ਦੇਖ ਆਪਦੀ ਕੀ ਹਾਲਤ ਬਣਾਈ ਪਈ ਆ? ਚਿੱੜੀ ਦੇ ਬੱਚੇ ਜਿੰਨਾ ਮੂੰਹ ਨਿਕਲ ਆਇਐ ਤੇਰਾ। ਸਿਹਤ ਦਾ ਖਿਆਲ ਰੱਖਿਆ ਕਰ। ਦਾੜੀ ਵਧਾ ਕੇ ਕੀ ਦੇਵਦਾਸ ਜਿਹਾ ਬਣਿਆ ਪਿਐਂ? ਸ਼ੇਵ-ਸ਼ੂਵ ਕਰੀਂ। ਕੁੰਦਨ ਵਰਗਾ ਸ਼ਰੀਰ ਗਾਲ੍ਹੀ ਜਾਨੈਂ। ਨਾਲੇ ਭਾਈ ਸ਼ਰਾਬ ਥੋੜ੍ਹੀ ਜਿਹੀ ਘੱਟ ਕਰ। ਤੈਨੂੰ ਜ਼ਿੰਦਗੀ ਨਹੀਂ ਪਿਆਰੀ?"
"ਹੁਣ ਜੀਣਾ ਵੀ ਕਿਹਦੇ ਲਈ ਆ, ਸੂਜ਼ਨ? ਜਬ ਦਿਲ ਹੀ ਟੂਟ ਗਿਆ, ਅਭ ਜੀਅ ਕਰ ਕਿਆ ਕਰੇਂਗੇ? ਮੈਂ ਪੇਸ਼ੇ ਤੋਂ ਬਿਲਡਰ (ਬਿਲਡਰ) ਹਾਂ। ਲੋਕਾਂ ਦੇ ਘਰ ਬਣਾਉਂਦਾ-ਬਣਾਉਂਦਾ ਆਪਣਾ ਉਜਾੜੀ ਬੈਠਾਂ। ਵਾਹ ਨੀ ਕਿਸਮਤੇ! -ਅਸੀਂ ਅੱਲੜਪੁਣੇ ਵਿੱਚ ਐਵੇਂ ਅੱਖੀਆਂ ਲਾ ਬੈਠੇ, ਦਿਲ ਬੇਕਦਰਾਂ ਨਾਲ ਲਾ ਕੇ ਕਦਰ ਗਵਾ ਬੈਠੇ। ਕਿਸੇ ਕੰਮ 'ਚ ਮਨ ਲੱਗਦਾ ਹੀ ਨਹੀਂ। ਨਾ ਕੋਈ ਕਿਤਾਬ ਪੜ੍ਹ ਹੁੰਦੀ ਆ। ਨਾ ਟੈਲੀ ਦੇਖਣ ਨੂੰ ਜੀਅ ਕਰਦੈ। ਨਾ ਕਿਤੇ ਜਾ ਆ ਹੁੰਦਾ। -ਸੌਫੀ ਜਦੋਂ ਦੀ ਮੈਨੂੰ ਛੱਡ ਕੇ ਗਈ ਆ ਮੇਰੇ ਭਾਅ ਦੀ ਤਾਂ ਦੁਨੀਆਂ ਹੀ ਮੁੱਕ'ਗੀ।" ਬੋਲਦਿਆਂ-ਬੋਲਦਿਆਂ ਮਿੱਕ ਦਾ ਗਲਾ ਭਰ ਆਇਆ ਤੇ ਉਹਦੇ ਲਈ ਹੋਰ ਬੋਲਣਾ ਕਠਿਨ ਹੋ ਗਿਆ।
ਸੂਜ਼ਨ ਆਪਣੀ ਸੀਟ ਤੋਂ ਉੱਠ ਕੇ ਮਿੱਕ ਕੋਲ ਜਾ ਕੇ ਬੈਠਦੀ ਹੋਈ ਉਹਦਾ ਮੋਢਾ ਥਾਪੜਨ ਲੱਗੀ, "ਝੱਲਾ ਨਾ ਹੋਵੇ ਤਾਂ ਐਨੇ ਨਿਰਾਸ਼ ਨ੍ਹੀਂ ਹੋਈਦੈ।
ਆਸ਼ਾਵਾਦੀ ਬਣ। ਤੂੰ ਤਾਂ ਐਵੇਂ ਈਂ ਦਿਲ ਛੱਡੀ ਬੈਠਾਂ। ਆਏਂ ਹੌਂਸਲੇ ਸਿੱਟ ਕੇ ਬੈਠ ਗਿਆ ਤਾਂ ਕਿਵੇਂ ਚੱਲੂਗਾ? ਤੂੰ ਸੌਫੀ ਬਾਰੇ ਸੋਚ ਹੀ ਨਾ, ਸਮਝ ਲੈ ਉਹ ਹੈ ਹੀ ਨਹੀਂ ਸੀ। ਲੱਗੀ ਨਾਲੋਂ ਟੁੱਟਦੀ ਚੰਗੀ ਬੇਕਦਰਾਂ ਦੀ ਯਾਰੀ, ਭਲਾ ਹੋਇਆ ਲੜ੍ਹ ਨੇੜਿਉਂ ਛੁੱਟਿਆ, ਕਿਤੇ ਉਮਰ ਨਹੀਂ ਬੀਤੀ ਸਾਰੀ।"
ਆਸ਼ਾਵਾਦੀ ਬਣ। ਤੂੰ ਤਾਂ ਐਵੇਂ ਈਂ ਦਿਲ ਛੱਡੀ ਬੈਠਾਂ। ਆਏਂ ਹੌਂਸਲੇ ਸਿੱਟ ਕੇ ਬੈਠ ਗਿਆ ਤਾਂ ਕਿਵੇਂ ਚੱਲੂਗਾ? ਤੂੰ ਸੌਫੀ ਬਾਰੇ ਸੋਚ ਹੀ ਨਾ, ਸਮਝ ਲੈ ਉਹ ਹੈ ਹੀ ਨਹੀਂ ਸੀ। ਲੱਗੀ ਨਾਲੋਂ ਟੁੱਟਦੀ ਚੰਗੀ ਬੇਕਦਰਾਂ ਦੀ ਯਾਰੀ, ਭਲਾ ਹੋਇਆ ਲੜ੍ਹ ਨੇੜਿਉਂ ਛੁੱਟਿਆ, ਕਿਤੇ ਉਮਰ ਨਹੀਂ ਬੀਤੀ ਸਾਰੀ।"
ਸੂਜ਼ਨ ਵੱਲੋਂ ਦਿੱਤੇ ਦਿਲਾਸਿਆਂ ਨਾਲ ਮਿੱਕ ਫੁੱਟ-ਫੁੱਟ ਕੇ ਨਿਆਣਿਆਂ ਵਾਂਗੂੰ ਰੋਣ ਲੱਗ ਗਿਆ। ਸੂਜ਼ਨ ਨੇ ਪੁਚਕਾਰ ਕੇ ਟਿਸ਼ੂ ਬੌਕਸ ਵਿੱਚੋਂ ਮਿੱਕ ਨੂੰ ਅੱਖਾਂ ਪੂੰਝਣ ਲਈ ਟਿਸ਼ੂ ਦਿੱਤਾ। ਮਿੱਕ ਦੀਆਂ ਅੱਖਾਂ ਨਾਲ ਲੱਗਿਆਂ ਹੀ ਟਿਸ਼ੂ ਅੱਥਰੂਆਂ ਨਾਲ ਭਰ ਗਿਆ। ਉਹਨੇ ਸੂਜ਼ਨ ਤੋਂ ਇੱਕ ਹੋਰ ਟਿਸ਼ੂ ਫੜ੍ਹਿਆ ਤੇ ਰੋਣਾ ਬੰਦ ਕਰਕੇ ਇੱਕ ਲੰਮਾ ਸਾਰਾ ਹਾਉਂਕਾ ਲਿਆ, "ਸੌਫੀ ਬਾਰੇ ਨਾ ਸੋਚਾਂ? ਉਹਨੂੰ ਮਰੀ ਸਮਝ ਲਵਾਂ? ਨਹੀਂ ਸੂਜ਼ਨ, ਤੇਰੇ ਲਈ ਇਹ ਸਭ ਗੱਲਾਂ ਕਹਿਣੀਆਂ ਸੌਖੀਆਂ ਨੇ ਤੇ ਮੇਰੇ ਲਈ ਕਰਨੀਆਂ ਬਹੁਤ ਔਖੀਆਂ। ਆਪਦੇ ਲੱਗੀ ਅੱਗ, ਦੂਜੇ ਦੇ ਲੱਗੀ ਬਸੰਤਰ ਹੁੰਦੈ। ਜੀਹਨੂੰ ਲੱਗਦੀ ਆ ਉਹੀ ਜਾਣਦੈ? ਮੇਰੇ ਦਿਲ ਤੋਂ ਤਾਂ ਪੁੱਛ ਕੇ ਦੇਖ? ਮੈਥੋਂ ਤਾਂ ਉਹ ਭੁਲਾਇਆਂ ਨ੍ਹੀਂ ਭੁੱਲਦੀ। ਭੱਖੜੇ ਦੇ ਕੰਢੇ ਵਾਂਗੂੰ ਖੁੱਭੀ ਪਈ ਆ, ਮੇਰੇ ਸੀਨੇ ਵਿੱਚ। ਐਨੇ ਵਰ੍ਹੇ ਨਾਲ ਰਹਿ ਕੇ ਕੋਈ ਤੁਹਾਡੇ ਤੋਂ ਅਚਾਨਕ ਅੱਡ ਹੋ ਜਾਵੇ। ਇਹ ਸਹਿਣਾ ਬਹੁਤ ਔਖਾ ਹੈ। ਤੂੰ ਨ੍ਹੀਂ ਜਾਣਦੀ ਅਸੀਂ ਇੱਕ ਦੂਜੇ ਨੂੰ ਉਸ ਵੇਲੇ ਦੇ ਇਸ਼ਕ ਕਰਦੇ ਸੀ, ਜਦੋਂ ਕਿ ਸਾਨੂੰ ਇਸ਼ਕ ਸ਼ਬਦ ਦੇ ਮਾਇਨੇ ਵੀ ਨਹੀਂ ਪਤਾ ਸਨ। ਬਸ ਸੱਤ ਜਾਂ ਅੱਠ ਸਾਲ ਦੇ ਹੋਵਾਂਗੇ ਉਦੋਂ। ਹੁਣ ਮੈਂ ਪੈਤੀਆਂ ਤੇ ਰੱਬ ਤੇਰਾ ਭਲਾ ਕਰੇ ਸੌਫੀ ਛੱਤੀਆਂ ਸਾਲਾਂ ਦੀ ਐ। ਮੈਂ ਤਾਂ ਸੋਚ ਵੀ ਨ੍ਹੀਂ ਸੀ ਸਕਦਾ ਕਿ ਉਹ ਪਿਆਰ ਨੂੰ ਠੋਕਰ ਮਾਰ ਕੇ ਪੌਂਡਾਂ ਪਿੱਛੇ ਜਾਊਗੀ। -ਜਾਣਦੀ ਏਂ ਪੈਂਹਠਾਂ ਸਾਲਾਂ ਦਾ ਐ ਉਹਦਾ ਬੌਸ। ਛੜਾ-ਛੜਾਂਗ, ਨਾ ਕੋਈ ਪੁੱਤ ਤੇ ਨਾ ਕੋਈ ਧੀ। ਦਿਲ ਦਾ ਮਰੀਜ਼ ਐ। ਮੌਤ ਸਾਲੇ ਨੂੰ ਵਾਜਾਂ ਮਾਰਦੀ ਆ। ਮੈਨੂੰ ਪਤੈ ਸੌਫੀ ਨੇ ਤਾਂ ਹੀਂ ਉਹਦੇ ਨਾਲ ਵਿਆਹ ਕਰਾਇਐ, ਬਈ ਉਹ ਤਾਂ ਅੱਜ-ਭਲਕ ਮਰ ਜੂ ਤੇ ਉਹਦੀ ਸਾਰੀ ਦੌਲਤ ਇਹਨੂੰ ਆ ਜੂ। ਦੱਸ ਕੀ ਕਮੀ ਸੀ ਉਹਨੂੰ ਮੇਰੇ ਘਰ? -ਭੁੱਖੀ ਮਰਦੀ ਸੀ? -ਦਿਨ ਰਾਤ ਪਿਆਰ ਨਿਛਾਵਰ ਕਰਦਾ ਸੀ ਮੈਂ ਉਹਦੇ ਤੋਂ। ਪਰ ਉਹਨੂੰ ਪਿਆਰ ਨਹੀਂ ਅਯਾਸ਼ੀਆਂ ਕਰਨ ਲਈ ਮਾਇਆ ਚਾਹੀਦੀ ਸੀ। ਜਿਸ ਹਾਲਤ ਚੋਂ ਮੈਂ ਗੁਜ਼ਰ ਰਿਹਾਂ, ਇਹ ਮੈਂ ਜਾਂ ਮੇਰਾ ਰੱਬ ਹੀ ਜਾਣਦੈ।"
"ਇਹ ਤਾਂ ਤੇਰੀ ਗੱਲ ਸੋਲ੍ਹਾਂ ਆਨੇ ਸੱਚ ਆ ਭਾਈ, ਜਿਸ ਤਨ ਲਾਗੇ ਸੋ ਤਨ ਜਾਣੇ, ਕੋਏ ਨਾ ਜਾਣੇ ਪੀੜ ਪਰਾਈ। ਮੈਂ ਸਮਝ ਸਕਦੀ ਆਂ ਤੇਰੇ ਦੁੱਖ ਨੂੰ। ਤੂੰ ਇਕੱਲਾ ਹੀ ਨਹੀਂ, ਹਰੇਕ ਆਦਮੀ ਦੁੱਖੀ ਆ। ਨਾਨਕ ਦੁਖੀਆ ਸਭ ਸੰਸਾਰ। ਸਾਰੇ ਧਾਰਮਿਕ ਗ੍ਰੰਥ ਕਹਿੰਦੇ ਨੇ ਇਹ ਜਹਾਨ ਦੁੱਖਾਂ ਦਾ ਘਰ ਹੈ। ਜੀਹਨੂੰ ਨਾ ਪੁੱਛੇ ਉਹੀ ਸੁੱਖੀ ਆ। ਫਰੀਦਾ ਮੈਂ ਜਾਣਿਆ ਦੁੱਖ ਮੁੱਝ ਕੋ, ਦੁੱਖ ਸਭਾਏ ਜੱਗ। ਉੱਚੇ ਚੜ੍ਹ ਕੇ ਦੇਖਿਆ, ਘਰ ਘਰ ਇਹੋ ਅੱਗ। ਪਰ ਹੁਣ ਝੂਰਿਆਂ ਕੀ ਬਣਨੈ? ਰਾਤ ਕਿੰਨੀ ਵੀ ਕਾਲੀ ਕਿਉਂ ਨਾ ਹੋਵੇ, ਉਹਦੀ ਸਵੇਰ ਜ਼ਰੂਰ ਹੁੰਦੀ ਹੈ। ਤਕੜਾ ਹੋ ਤਕੜਾ। ਮੱਲ ਬਣ। ਢੇਰੀਆਂ ਢਾਹ ਕੇ ਕਿਵੇਂ ਸਰੂ? ਮੈਂ ਤਾਂ ਕਹਿੰਦੀ ਆਂ, ਉਹ ਘੁੰਮਡੀ ਔਰਤ ਤੇਰੇ ਕਾਬਲ ਹੀ ਨਹੀਂ ਸੀ।" ਕੁੱਝ ਦੇਰ ਲਈ ਸੂਜ਼ਨ ਚੁੱਪ ਕਰਕੇ ਮਿੱਕ ਵੱਲ ਉਹਦੇ ਹਾਵ-ਪ੍ਰਭਾਵ ਦੇਖਦੀ ਰਹੀ ਤੇ ਫੇਰ ਕੁੱਝ ਸੋਚ ਕੇ ਬੋਲੀ, "ਤੂੰ ਕੋਈ ਹੋਰ ਸਾਥੀ ਕਿਉਂ ਨ੍ਹੀਂ ਟੋਲਦਾ?"
ਬਾਕੀ khfxI ikqfb 'nMgIafˆ awKIafˆ' ਖਰੀਦ ਕੇ ਪੜ੍ਹੋ। ਇਹ khfxI sMgRih ਤੁਸੀਂ ਸਾਡੇ ਤੋਂ ਸਿੱਧਾ ਡਾਕ ਰਾਹੀਂ ਮੰਗਵਾ ਸਕਦੇ ਹੋ। ਨਾਵਲ ਖਰੀਦਣ ਲਈ ਸੰਪਰਕ:
00447713038541 (UK) Line, Tango, Vibre, Whatsapp, Telegram
00919915416013 (India) Vibre, Whatsapp
email: balrajssidhu@yahoo.co.uk
ਘੋੜੀ ਗਚਰ-ਗਚਰ ਚਰੀ ਜਾ ਰਹੀ ਸੀ… ਘੋੜੀ ਗਚਰ-ਗਚਰ00447713038541 (UK) Line, Tango, Vibre, Whatsapp, Telegram
00919915416013 (India) Vibre, Whatsapp
email: balrajssidhu@yahoo.co.uk
ਮਿੱਕ ਮਾਯੂਸ ਹੁੰਦਾ ਹੋਇਆ ਬੋਲਿਆ, "ਸਾਰੇ ਸੌਫੀ ਵਰਗੇ ਖੁਸ਼ਕਿਸਮਤ ਥੋੜੈ ਹੁੰਦੇ ਨੇ? ਮੈਨੂੰ ਹੁਣ ਏਸ ਉਮਰ ਵਿੱਚ ਹੋਰ ਪਿਆਰ ਕਿਥੋਂ ਮਿਲਣੈ?"
"ਇੱਟਸ ਨੈਵਰ ਟੂ ਲੇਟ ਫਾਰ ਐਨੀਥਿੰਗ। ਕੋਸ਼ਿਸ਼ ਕਰਿਆਂ ਕੀ ਨਹੀਂ ਹੁੰਦਾ? ਜੇ ਕਲੰਬੋਸ ਨੂੰ ਢੂੰਡਿਆਂ ਅਮਰੀਕਾ ਲੱਭ ਸਕਦੀ ਹੈ ਤਾਂ ਤੈਨੂੰ ਤੀਵੀਂ ਕਿਉਂ ਨਹੀਂ ਥਿਆ ਸਕਦੀ? ਬਈ ਤੂੰ ਬਾਹਰ ਅੰਦਰ ਜਾਇਆ ਕਰ। ਲੋਕਾਂ ਨੂੰ ਮਿਲਿਆ-ਗਿਲਿਆ ਕਰ। ਹੁਣ ਤੇਰੀ ਚਿਮਨੀ ਵਿੱਚ ਦੀ ਸੈਂਟਾ ਕਲੌਜ਼ ਤਾਂ ਜਨਾਨੀ ਸਿੱਟ ਕੇ ਜਾਣੋਂ ਰਿਹਾ। -ਜੇ ਨਹੀਂ ਤਾਂ ਅਖਬਾਰ 'ਚ ਇਸ਼ਤਿਆਰ ਪਾ ਦੇ। ਕਿਸੇ ਡੇਟਿੰਗ ਏਜੰਸੀ ਜਾਂ ਮੈਚ-ਮੇਕਰ ਨੂੰ ਸੰਪਰਕ ਕਰ। ਇੰਟਰਨੈਟ 'ਤੇ ਟਰਾਈ ਮਾਰ ਕੇ ਦੇਖ ਲੈ? ਐਮ ਸ਼ੋਅਰ ਯੂ ਇੱਲ ਫਾਈਂਡ ਸਮ ਵੱਨ ਨਾਈਸ।"
ਮਿੱਕ ਨੇ ਸੂਜ਼ਨ ਨੂੰ ਟਾਲਣ ਦੇ ਮੰਤਵ ਨਾਲ ਕਿਹਾ, "ਜੇ ਮੇਰੀ ਐਨੀ ਹੀ ਫਿਕਰ ਆ ਤਾਂ ਤੂੰ ਆਪ ਹੀ ਲੱਭਦੇ ਕੋਈ ਹੂਰ।"
"ਤੂੰ ਕਦੇ ਕਿਹਾ ਨ੍ਹੀਂ। ਨਹੀਂ ਮੈਂ ਤਾਂ ਤੈਨੂੰ ਹੁਣ ਤਾਂਈਂ ਪੰਜਾਹ ਲੱਭ ਦਿੰਦੀ।"
ਕਿਸੇ ਗੁੱਝੀ ਇੱਲਤ ਵੱਲ ਇਸ਼ਾਰਾ ਕਰਦੀਆਂ ਸੂਜ਼ਨ ਦੀਆਂ ਗਜ਼ਾਲਾ ਵਰਗੀਆਂ ਅੱਖਾਂ ਵਿੱਚ ਦੇਖ ਕੇ ਮਿੱਕ ਦੇ ਦਿਲ ਦੀ ਗੱਲ ਵੀ ਬੁੱਲ੍ਹਾਂ 'ਤੇ ਆਉਣ ਤੋਂ ਰਹਿ ਨਾ ਸਕੀ, "ਦੇਖ ਲੈ, ਜੇ ਨਾ ਲੱਭ ਸਕੀ ਤਾਂ ਮੈਂ ਤੈਨੂੰ ਹੀ ਲੈ ਜਾਣੈ। ਆਪੇ ਫੇਰ ਗਰਾਂਟ ਹੋਰ ਕੋਈ ਲੱਭਦਾ ਰਹੂ।"
"ਤੈਨੂੰ ਕਿਤੇ ਨਾਂਹ ਕਰੀ ਆ। -ਜੇ ਘਰਦਾ ਘਰ 'ਚ ਹੀ ਸਰਦੈ ਤਾਂ ਫੇਰ ਹੋਰ ਕੰਨਿਆ ਲੱਭਣ 'ਚ ਟੈਮ ਕਾਸ ਨੂੰ ਖਰਾਬ ਕਰਨੈ? ਹੁਣੇ ਹੀ ਲੈ ਚੱਲ, ਲਾ ਕੇ ਪਿਆਰ ਦੀ ਹੱਥਕੜੀ?" ਸੂਜ਼ਨ ਨੇ ਕੋਲ ਨੂੰ ਖਿਸਕ ਕੇ ਮਿੱਕ ਦਾ ਗੋਡਾ ਫੜ੍ਹ ਲਿਆ।
ਮਿੱਕ ਨੂੰ ਆਂਏਂ ਲੱਗਿਆ ਜਿਵੇਂ ਉਹਨੂੰ ਸ਼ਾਂਟ ਵੱਜੀ ਹੋਵੇ। ਘਬਰਾਹਟ ਅਤੇ ਸ਼ਰਮਿੰਦਗੀ ਦੇ ਮਿਲੇ-ਜੁਲੇ ਅਹਿਸਾਸ ਨਾਲ ਸੂਜ਼ਨ ਤੋਂ ਲੱਤ ਛੁਡਾ ਕੇ ਉਹ ਪਰ੍ਹਾਂ ਨੂੰ ਘਿਸੜਿਆ, "ਆਇਆ ਨ੍ਹੀਂ ਗਰਾਂਟ, ਐਨਾ ਚਿਰ ਨਹਾਉਣ ਨੂੰ? ਕੀ ਗੱਲ ਮਹੀਨੇ ਬਾਅਦ ਨਹਾਉਂਦਾ ਹੁੰਦੈ?"
ਮੂੰਹ 'ਤੇ ਹੱਥ ਰੱਖ ਕੇ ਸੂਜ਼ਨ ਆਪਣਾ ਹਾਸਾ ਰੋਕਦੀ ਹੋਈ ਬੋਲੀ, "ਨਹੀਂ-ਨਹੀਂ। ਅੱਜ-ਕੱਲ੍ਹ ਇਹ ਗੁਸਲਖਾਨੇ 'ਚ ਜਾਦੇ ਹੀ ਟੈਮ ਲਾਉਣ ਲੱਗਗੇ। ਹੁਣ ਤਾਂ ਦਾੜੀ ਵੀ ਰੋਜ਼ ਬਿਨਾਂ ਨਾਂਗਾ ਮੁੰਨਦੇ ਨੇ।"
"ਦੇਖੀਂ ਭਰਜਾਈਏ ਕਿਤੇ ਖਤਰੇ ਦੀ ਘੰਟੀ ਤਾਂ ਨਹੀਂ? ਲੱਗਦੈ ਫੇਰ ਦੁਬਾਰੇ ਜਵਾਨੀ ਆਉਣ ਲੱਗ ਗਈ ਗਰਾਂਟ 'ਤੇ?"
"ਨਾਅ। ਹੁਣ ਤਾਂ ਬੁਢਾਪਾ ਆ ਰਿਹੈ। ਜਵਾਨੀ ਕੀ ਆਉਣੀ ਆ?" ਸੂਜ਼ਨ ਨੇ ਬੁੱਲ੍ਹ ਅਟੇਰੇ।
"ਸਾਡੀ ਜਵਾਨੀ ਤਾਂ ਸਦਾ ਬਹਾਰ ਐ। ਕੀ ਚੁਗਲੀਆਂ ਕਰਦੇ ਸੀ ਮੇਰੀਆਂ?" ਗਰਾਂਟ ਕਮਰੇ ਅੰਦਰ ਆ ਦਾਖਲ ਹੋਇਆ।
"ਬਸ ਅਸੀਂ ਤਾਂ ਦੁੱਖ-ਸੁੱਖ ਕਰਦੇ ਸੀ। -ਮਿੱਕ ਤਾਂ ਸੌਫੀ ਦਾ ਬਹੁਤ ਗ਼ਮ ਕਰ ਗਿਐ।" ਸੂਜ਼ਨ ਨੇ ਮਿੱਕ ਅਤੇ ਆਪਣੇ ਵਿਚਾਲੇ ਗਰਾਂਟ ਨੂੰ ਬੈਠਣ ਲਈ ਜਗ੍ਹਾ ਛੱਡੀ।
"ਕੋਈ ਨ੍ਹੀਂ ਜੁੰਡੀ ਦਿਆਂ ਯਾਰਾ, ਤਾਂ ਹੀ ਤਾਂ ਸੱਦਿਐ ਤੈਨੂੰ। ਦੁੱਖ ਹਰਨੀ ਦਾਰੂ ਪਿਲਾ ਕੇ ਕਰਦੇ ਆਂ ਤੇਰੇ ਗ਼ਮ ਦੂਰ।" ਗਰਾਂਟ, ਸੂਜ਼ਨ ਅਤੇ ਮਿੱਕ ਦੇ ਗੱਭੇ ਪਏ ਹੋਏ ਪਾੜੇ ਵਿੱਚ ਬੈਠ ਗਿਆ।
ਸੂਜ਼ਨ ਉੱਠ ਕੇ ਖੜ੍ਹੀ ਹੋ ਗਈ, "ਸੱਚ ਮੈਂ ਤਾਂ ਮਿੱਕ ਨੂੰ ਪੀਣ ਨੂੰ ਕੁੱਝ ਪੁੱਛਿਆ ਹੀ ਨ੍ਹੀਂ।"
"ਸੂਜ਼ਨ ਕੁੱਝ ਛੇਤੀ ਨ੍ਹੀਂ ਪੁੱਛ ਲਿਆ। ਦਰੋਂ ਬਾਹਰ ਤਾਂ ਜਾ ਲੈਣ ਦਿੰਦੀ।" ਮਿੱਕ ਨੇ ਸੂਜ਼ਨ ਨੂੰ ਪਸ਼ੇਮਾਨ ਕਰਿਆ।
ਸੂਜ਼ਨ ਨੇ ਸ਼ਰਮਿੰਦਗੀ ਕਾਰਨ ਨਜ਼ਰਾਂ ਝੁਕਾ ਲਈਆਂ, "ਸੌਰੀ, ਬੋਲ ਬੀਅਰ ਪੀਣੀ ਆ ਕੇ ਵਾਈਨ ਲਿਆਮਾ?"
"ਛੱਡ ਪਰ੍ਹੇ ਤੂੰ। ਪੱਬ 'ਚ ਹੀ ਚੱਲਦੇ ਆਂ?" ਗਰਾਂਟ ਨੇ ਆਪਣਾ ਪ੍ਰੋਗਰਾਮ ਐਲਾਨਿਆ।
"ਮੈਂ ਤਿਆਰ ਹੋ ਕੇ ਆਵਾਂ ਫੇਰ?" ਸੂਜ਼ਨ ਨੇ ਆਪਣੇ ਖੁੱਲ੍ਹੇ ਵਾਲਾਂ ਦਾ ਜੂੜਾ ਬਣਾਇਆ।
"ਰਹਿਣ ਦੇ। ਤੂੰ ਕੀ ਕਰਨੈ ਜਾ ਕੇ?"
ਗਰਾਂਟ ਦੇ ਝਿੜਕਣ 'ਤੇ ਸੂਜ਼ਨ ਵੀ ਖਿੱਝ ਕੇ ਬੋਲੀ, "ਜੋ ਤੁਸੀਂ ਕਰਨੈ।"
"ਤੀਜਾ ਰਲਿਆ ਤੇ ਕੰਮ ਗਲਿਆ। ਟਿੱਕ ਕੇ ਬੈਠ ਜਾ। ਡੱਬੇ ਪਏ ਨੇ ਫਰਿੱਜ 'ਚ ਜਿਹੜੀ ਲੋੜ ਹੋਈ ਪੀ ਲਵੀਂ। ਤੂੰ ਘਰੇ ਰਹਿ। ਦੇਖ ਆਪਣੇ ਕਿੰਨਾ ਕੀਮਤੀ ਸਮਾਨ ਪਿਐ। ਕ੍ਰਿਸਮਿਸ ਨੇੜੇ ਆਉਂਦੀ ਆ। ਅੱਜ-ਕੱਲ੍ਹ ਚੋਰੀਆਂ ਬਹੁਤ ਹੁੰਦੀਆਂ ਨੇ?"
ਮਿੱਕ ਮੁਸਕੜੀਏਂ ਹੱਸਿਆ, "ਗਰਾਂਟ ਯਾਰ ਫੇਰ ਤਾਂ ਤੈਨੂੰ ਵੀ ਘਰੇ ਰਹਿਣਾ ਚਾਹੀਦੈ, ਨਹੀਂ?"
ਗਰਾਂਟ ਨੇ ਹੈਰਾਨੀ ਨਾਲ ਮਿੱਕ ਵੱਲ ਤੱਕਿਆ, "ਕਿਉਂ?"
"ਜੇ ਕੋਈ ਸੂਜ਼ਨ ਨੂੰ ਚੋਰੀ ਕਰ ਕੇ ਲੈ ਗਿਆ?"
ਮਿੱਕ ਦੀ ਗੱਲ ਸੁਣ ਕੇ ਪਹਿਲਾਂ ਸੂਜ਼ਨ ਤੇ ਫਿਰ ਮਿੱਕ ਆਪ, ਦੋਨੋਂ ਹੱਸਣ ਲੱਗ ਪਏ। ਸੂਜ਼ਨ ਨਾਲ ਮਿੱਕ ਨੂੰ ਜਾਂ ਕਹਿ ਲਉ ਮਿੱਕ ਨਾਲ ਸੂਜ਼ਨ ਨੂੰ ਹਸਦੀ ਦੇਖ ਕੇ ਗਰਾਂਟ ਨੂੰ ਜਲਣ ਹੋਈ। ਉਹ ਹਿਕਾਰਤ ਨਾਲ ਮਿੱਕ ਵੱਲ ਝਾਕਿਆ, "ਇਹ ਸੌਫੀ ਥੋੜੈ, ਜਿਹੜਾ ਇਹਨੂੰ ਕੋਈ ਹੋਰ ਲੈ ਜੂ।"
ਖਿੜ-ਖਿੜ ਹੱਸਦੇ ਮਿੱਕ ਦਾ ਗਰਾਂਟ ਦੀ ਗੱਲ ਸੁਣ ਕੇ ਹਾਸਾ ਇੱਕਦਮ ਬੰਦ ਹੋ ਗਿਆ। ਤੇ ਮਨੋ ਬਦਦੁਆਵਾਂ ਦਿੰਦਾ ਹੋਇਆ ਉਹ ਸੌਫੀ ਬਾਰੇ ਸੋਚਣ ਲੱਗ ਗਿਆ।
"ਚੱਲ ਆ ਚੱਲੀਏ। ਟੈਮ ਕਾਹਨੂੰ ਖਰਾਬ ਕਰਨੈ?" ਗਰਾਂਟ ਉੱਠ ਕੇ ਬਾਹਰ ਨੂੰ ਤੁਰ ਪਿਆ।
ਮਿੱਕ ਵੀ ਚੁੱਪਚਾਪ ਉਹਦੇ ਨਾਲ ਨਿਕਲ ਗਿਆ।
ਰਸਤੇ ਵਿੱਚ ਵੀ ਮਿੱਕ ਕੁੱਝ ਖਾਸ ਨਾ ਬੋਲਿਆ ਤਾਂ ਗਰਾਂਟ ਨੂੰ ਆਪਣੀ ਆਖੀ ਹੋਈ ਗੱਲ 'ਤੇ ਪਛਤਾਵਾ ਹੋਇਆ। ਕਾਰ ਖੜ੍ਹਾ ਕੇ ਪੱਬ ਵਿੱਚ ਵੜ੍ਹਦਿਆਂ ਗਰਾਂਟ ਨੇ ਮਿੱਕ ਦੀ ਬਾਂਹ ਫੜ ਲਈ, "ਮਿੱਕ? ਸੌਰੀ ਯਾਰ। ਮੈਨੂੰ ਇਹੋ ਜਿਹੀ ਚੁੱਭਵੀਂ ਗੱਲ ਨ੍ਹੀਂ ਸੀ ਕਰਨੀ ਚਾਹੀਦੀ।"
"ਨੈਵਰ ਮਾਈਂਡ। ਇਹਦੇ ਵਿੱਚ ਤੇਰਾ ਕਸੂਰ ਨ੍ਹੀਂ। ਮੇਰੀ ਕਿਸਮਤ ਹੀ ਮਾੜੀ ਆ।"
"ਨਹੀਂ ਮੈਂ ਤੇਰਾ ਦੋਸ਼ੀ ਹਾਂ। ਮੈਂ ਬਿਨਾਂ ਸੋਚੇ ਸਮਝੇ ਤੇਰਾ ਜਖਮ ਉਚੇੜ ਗਿਆ ਸੀ।"
"ਚੱਲ ਛੱਡ। ਜੋ ਹੋ ਗਿਐ, ਸੋ ਹੋ ਗਿਐ। ਸਿਆਣੇ ਕਹਿੰਦੇ ਨੇ ਤੀਰ ਕਮਾਨੋਂ ਤੇ ਗੱਲ ਜ਼ੁਬਾਨੋਂ ਨਿਕਲੀ ਕਦੇ ਵਾਪਸ ਨਹੀਂ ਮੁੜਦੀ ਹੁੰਦੀ। ਆਦਰਸ਼ ਜ਼ਿੰਦਗੀ ਜਿਊਣ ਲਈ ਹਰ ਵਿਅਕਤੀ ਨੂੰ ਰੰਜ਼ਸ਼ਾਂ ਵਧਾਉਣ ਨਹੀਂ, ਘਟਾਉਣ ਦੀ ਜਾਚ ਸਿੱਖਣੀ ਚਾਹੀਦੀ ਹੈ।" ਮਿੱਕ ਨੇ ਦਾਨਿਸ਼ਵਰਾਂ ਵਾਂਗ ਉੱਤਰ ਦਿੱਤਾ।
"ਨਹੀਂ ਪਹਿਲਾਂ ਆਖ ਕਿ ਤੂੰ ਮੈਨੂੰ ਮਾਫ਼ ਕਰ ਦਿੱਤੈ।"
"ਅੱਛਾ ਬਾਬਾ। ਖਹਿੜਾ ਛੱਡ, ਜਾਹ ਤੈਨੂੰ ਬਖਸ਼ਿਆ। ਤੇਰੇ 'ਤੇ ਰੋਸ ਕਾਹਦਾ ਕਰਨੈ? ਮੈਂ ਤਾਂ ਕਦੇ ਉਸ ਬੇਵਫਾ ਨਾਲ ਵੀ ਗਿਲਾ ਨ੍ਹੀਂ ਕਰਿਆ। ਉਹਦਾ ਹਰ ਸਿਤਮ ਚੁੱਪ ਰਹਿ ਕੇ ਜਰਿਆ ਹੈ।" ਮਿੱਕ ਦਾ ਧਿਆਨ ਅਜੇ ਤੱਲਕ ਸੌਫੀ ਅਤੇ ਆਪਣੇ ਬੀਤੇ ਜੀਵਨ ਵਿੱਚ ਉਲਝਿਆ ਹੋਇਆ ਸੀ।
ਗਰਾਂਟ ਨੇ ਆਪਣੀ ਜੇਬ ਚੋਂ ਦਸਾਂ ਦਾ ਨੋਟ ਕੱਢ ਕੇ ਸਿੱਧਾ ਕੀਤਾ, "ਚੱਲ ਗੋਲੀ ਮਾਰ ਉਸ ਕੁੱਤੀ ਰੰਨ ਨੂੰ। ਬੋਲ ਪੀਣਾ ਕੀ ਆ? ਬਿਟਰ ਕੇ ਗੀਨੀਸ?"
"ਮੇਰੇ ਲਈ ਤਾਂ ਲਾਗਰ ਲੈ ਲਾ।"
"ਜਾ ਯਾਰ ਤੂੰ ਵੀ ਇੰਡੀਅਨਾਂ ਵਰਗੈਂ ਜਿਨ੍ਹਾਂ ਨੇ ਲਾਗਰ ਬਿਨਾਂ ਕੁਸ਼ ਹੋਰ ਪੀ ਕੇ ਹੀ ਨਹੀਂ ਦੇਖਣਾ। ਤੂੰ ਅੰਗਰੇਜ਼ ਏਂ ਸੁਆਦ ਬਦਲ ਕੇ ਹਰ ਵਾਰ ਵੱਖਰੀ ਪਿਆ ਕਰ।"
"ਚੱਲ ਫੇਰ ਜੋ ਮਰਜ਼ੀ ਭਰਾ ਲੈ।" ਮਿੱਕ ਨੇ ਗੱਲ ਮੁਕਾਈ।
"ਯੇਹ ਹੂਈ ਨਾ ਬਾਤ, ਪਿਆਰੇ।"
ਦੋਨੋਂ ਦੋਸਤ ਆਪੋ ਆਪਣੇ ਗਿਲਾਸ ਲੈ ਕੇ ਇੱਕ ਖਾਲੀ ਮੇਜ਼ ਦੁਆਲੇ ਜਾ ਬੈਠੇ। ਗਰਾਂਟ ਨੇ ਆਪਣੇ ਗਿਲਾਸ ਚੋਂ ਬੀਅਰ ਦੀ ਇੱਕ ਲੰਬੀ ਸਾਰੀ ਘੁੱਟ ਭਰ ਕੇ ਬੁੱਲ੍ਹਾਂ 'ਤੇ ਹੱਥ ਫੇਰਿਆ, "ਕਿਉਂ ਮਈਅਤ 'ਤੇ ਆਇਆ ਹੋਇਐਂ? ਡੁੰਨ-ਵੱਟਾ ਬਣਿਆ ਬੈਠੈਂ। ਮੂਡ ਚੇਜ਼ ਕਰ, ਥੋੜਾ ਜਿਹਾ ਚਿਅਰ-ਅੱਪ ਹੋ। ਵੂਈ ਗੌਟਾ ਲੌਟ ਟੂ ਕੈਚਅੱਪ। -ਪਤੈ ਤੈਨੂੰ ਮੈਂ ਕਿਉਂ ਸੱਦਿਐ?"
"ਇਹ ਵੀ ਕੋਈ ਪੁੱਛਣ ਦੀ ਗੱਲ ਆ। -ਫੇਰ ਤੇਰੇ 'ਤੇ ਕੋਈ ਬਿਪਤਾ ਆ ਪਈ ਹੈ। ਤੂੰ ਫੈਸਲਾ ਨਹੀਂ ਕਰ ਪਾ ਰਿਹਾ ਹੋਵੇਂਗਾ ਤੇ ਤੈਨੂੰ ਮੇਰੀ ਸਲਾਹ ਜਾਂ ਮਦਦ ਦੀ ਲੋੜ੍ਹ ਹੈ।" ਮਿੱਕ ਨੇ ਆਪਣੀ ਜੇਬ ਵਿੱਚੋਂ ਕੱਢ ਕੇ ਸਿਗਰਟ ਸੁਲਘਾ ਲਈ।
"ਹਾਂ, ਯਾਰ। ਤੈਨੂੰ ਕਿਵੇਂ ਪਤਾ ਲੱਗਿਆ?"
"ਲੈ ਇਹ ਕੋਈ ਨਵੀਂ ਗੱਲ ਥੋੜਾ ਹੈ? ਤੂੰ ਹਰਾਮੀਆਂ ਗੌਂਹ ਦਾ ਯਾਰ ਏ। ਤੂੰ ਮਤਲਵ ਵੇਲੇ ਹੀ ਮੈਨੂੰ ਮਿਲਦਾ ਹੁੰਨੈ।"
ਗਰਾਂਟ ਕੱਚਾ ਜਿਹਾ ਹੋ ਕੇ ਬੋਲਿਆ, "ਅੱਛਾ ਛੱਡ। ਦੱਸ ਆਪਾਂ ਨੂੰ ਤਿੰਨ ਕੁ ਮਹੀਨੇ ਤਾਂ ਹੋ ਗਏ ਹੋਣਗੇ ਮਿਲਿਆ ਨੂੰ?"
"ਹਾਂ, ਸਮਝ ਲੈ ਚਾਰ ਹੀ ਹੋ ਗਏ।"
"ਤੈਨੂੰ ਪਿਛਲੀ ਮੁਲਾਕਾਤ ਵੇਲੇ ਮੈਂ ਦੱਸਿਆਂ ਸੀ ਕੁ ਨਾ, ਸਾਡੇ ਪੱਬ 'ਚ ਇੱਕ ਨਵਾਂ ਪਟੋਲਾ ਕੰਮ ਕਰਨ ਲੱਗਿਐ?"
ਮਿੱਕ ਨੇ ਆਪਣੀ ਯਾਦਾਸ਼ਤ ਉੱਤੇ ਜ਼ੋਰ ਪਾਇਆ, "ਉਹ ਤਾਂ ਤੂੰ ਦਸਦਾ ਸੀ ਕੋਈ ਸਟੂਡੈਂਟ ਸੀ, ਖਨੀ?"
"ਆਹੋ-ਆਹੋ ਉਹੀ, ਰੇਚਲ ਆ ਉਹਦਾ ਨਾਂ। ਦਿਨੇ ਯੂਨੀਵਰਸਟੀ 'ਚ ਪੜ੍ਹਦੀ ਆ ਤੇ ਰਾਤ ਨੂੰ ਪਾਰਟ ਟਾਇਮ ਕੰਮ ਕਰਦੀ ਐ। ਫੀਸਾਂ-ਫੂਸਾਂ ਤੇ ਨਸ਼ੇ-ਪਾਣੀ ਦੇ ਖਰਚੇ ਲਈ ਗੁਜ਼ਾਰੇ ਕੁ ਜੋਗੇ ਕਮਾ ਲੈਂਦੀ ਵਾ। ਬੀਹਾਂ ਕੁ ਵਰ੍ਹਿਆਂ ਦੀ ਕਮਸੀਨ, ਚੰਚਲ, ਪਟਾਕੇ ਵਰਗੀ ਨੱਢੀ ਐ। ਟਿਸੀ ਦਾ ਬੇਰ ਆ ਨਿਰੀ, ਟਿਸੀ ਦਾ। ਜੀਦਣ ਦੀ ਲੱਗੀ ਸੀ ਪੰਗੇ ਤਾਂ ਉਦਣ ਦੇ ਈ ਲੈਂਦੀ ਸੀ ਮੇਰੇ ਨਾਲ। ਮੈਂ ਹੀ ਉਹਦੇ ਸਿਗਨਲ ਨ੍ਹੀਂ ਸੀ ਫੜ੍ਹ ਸਕਿਆ। -ਤੂੰ ਜਾਣਦਾ ਹੀ ਏਂ ਬਾਰ ਕਾਉਂਟਰ ਦੇ ਪਿੱਛੇ ਜਿੱਥੇ ਖੜ੍ਹ ਕੇ ਅਸੀਂ ਗਲਾਸ ਭਰਦੇ ਹੁੰਦੇ ਆਂ, ਜਗ੍ਹਾ ਘੱਟ ਹੀ ਹੁੰਦੀ ਹੈ। ਇਸ ਲਈ ਸਾਡਾ ਆਪਸ ਵਿੱਚ ਟਕਰਾ ਜਾਣਾ ਸੁਭਾਵਿਕ ਹੀ ਹੈ। ਪਰ ਉਹ ਹਰੇਕ ਵਾਰ ਮੇਰੇ ਮੂਹਰ ਦੀ ਲੰਘਣ ਲੱਗੀ ਜਾਣ ਕੇ ਮੇਰੇ ਅੱਗੇ ਨਾਲ ਆਪਣਾ ਪਿੱਛਾ ਘਸਾ ਕੇ ਲੰਘਿਆ ਕਰੇ। ਮੈਂ ਸਿਧਰਾ ਫੇਰ ਵੀ ਕੁੱਝ ਨਾ ਸਮਝਿਆ। ਉਹ ਤਾਂ ਹਰ ਵੇਲੇ ਮੇਰੇ ਨਾਲ ਖਹਿੰਦੀ ਫਿਰਿਆ ਕਰੇ। ਫੇਰ ਇੱਕ ਦਿਨ ਮੈਨੂੰ ਪਰਸਨਲ ਜਿਹੇ ਸਵਾਲ ਪੁੱਛਣ ਲੱਗ ਗਈ। ਕਹਿੰਦੀ ਤੇਰੀ ਸੈਕਸ ਡਰਾਈਵ ਕਿਹੋ ਜਿਹੀ ਆ? ਵੀਕ 'ਚ ਕਿੰਨੀ ਵਾਰ ਟੈਂਕੀ ਡਰੇਨ ਆਉਟ ਕਰਦਾ ਹੁੰਦੈ? ਵੱਧ ਤੋਂ ਵੱਧ ਇੱਕ ਰਾਤ 'ਚ ਕੈਅ ਵਾਰੀ ਕ੍ਰਿੜਾ ਕਰਦਾ ਹੁੰਦੈਂ? ਆਪਦੀ ਘਰਵਾਲੀ ਤੱਕ ਹੀ ਸੀਮਿਤ ਰਹਿੰਨੈ ਜਾਂ ਕਿਸੇ ਹੋਰ ਕੋਲ ਵੀ ਹਾਜਰੀ ਲਵਾਉਂਦਾ ਹੁੰਨੈ? ਸਮਝਗਿਆਂ? ਅਹੇ ਜਿਹੀਆਂ ਚੋਂਦੀਆਂ-ਚੋਂਦੀਆਂ ਗੱਲਾਂ ਕਰਦੀ ਰਹੀ।"
ਮਿੱਕ ਨੇ ਤਕੜਾ ਕਸ਼ ਖਿੱਚ ਕੇ ਆਲਾ-ਦੁਆਲਾ ਧੂੰਆਂ-ਧਾਰ ਕਰਦਿਆਂ ਟੋਕਿਆ, "ਫੇਰ ਤੂੰ ਉਹਨੂੰ ਕੀ ਕਿਹਾ? ਨਾਨ ਔਫ ਯੂਅਰ ਬਿਜ਼ਨੈਸ?"
"ਨਾਂਹ ਕਾਹਨੂੰ। ਮੈਂ ਐਨਾ ਕਮਲਾਂ? ਮੈਂ ਕਿਹਾ ਮੇਰੇ ਵੱਲੋਂ ਤਾਂ ਢਿੱਲ ਨ੍ਹੀਂ। ਮੈਂ ਤਾਂ ਮੰਜੇ ਦੇ ਪਾਵੇ ਹਿਲਾ ਕੇ ਰੱਖ ਦਿੰਨੈਂ। ਪਰ ਘਰਵਾਲੀ ਮੈਦਾਨ ਛੱਡ ਜਾਂਦੀ ਆ। ਕਹਿੰਦੀ ਫੇਰ ਤਾਂ ਤੈਨੂੰ ਮੇਰੇ ਅਰਗੀ ਸਾਥਣ ਚਾਹੀਦੀ ਸੀ, ਜਿਹੜੀ ਕਦੇ ਤਲਾਵਾਂ ਢਿੱਲੀਆਂ ਨਾ ਛੱਡੇ। ਮੈਂ ਤਾਂ ਸਮਝਿਆ ਸੀ ਸਾਲੀ ਸ਼ਰਾਬਣ ਹੋਈ ਇਹੋ ਜਿਹੀ ਭਕਾਈ ਮਾਰੀ ਜਾਂਦੀ ਆ। ਪਰ ਮੈਂ ਉਹਦਾ ਮੂੰਹ ਸੁੰਘ ਕੇ ਦੇਖਿਆ, ਉਹ ਬਿਲਕੁੱਲ ਸੋਫੀ ਸੀ। ਉਹਨੇ ਛਿੱਟਾ ਵੀ ਨ੍ਹੀਂ ਸੀ ਪੀਤੀ। ਮੈਂ ਉਹਨੂੰ ਆਖ ਦਿੱਤਾ ਬਈ ਰੇਚਲ, ਜਿਹੜਾ ਤੂੰ ਮੈਥੋਂ ਊਟ-ਪਟਾਂਗ ਸਵਾਲ ਪੁੱਛਦੀ ਏਂ, ਇਹਦਾ ਮਤਲਵ ਹੈ ਤੂੰ ਕੁਸ਼ ਭਾਲਦੀ ਏਂ? ਪਹਿਲਾਂ ਤਾਂ ਗੱਲ ਜਿਹੀ ਟਾਲ ਚੱਲੀ ਸੀ। ਮੈਂ ਫੇਰ ਉਹਦੇ ਦੁਆਲੇ ਹੋ ਗਿਆ। ਮੈਂ ਕਿਹਾ ਨਹੀਂ ਰੇਚਲ ਤੂੰ ਜ਼ਰੂਰ ਮੰਗਦੀ ਹੈਂ ਕੁਸ਼? -ਹੇਠਲਾ ਬੁੱਲ੍ਹ ਦੰਦਾਂ ਚ ਟੁੱਕ ਕੇ ਅੰਦਰ ਸਟੋਰ-ਰੂਮ ਵੱਲ ਜਾਂਦੀ ਹੋਈ ਕਹਿੰਦੀ -ਦੇ ਦੇ ਫੇਰ, ਤਰਸਾਉਂਦਾ ਕਾਸ ਤੋਂ ਹੈਂ? ਮੈਂ ਉਹਦੇ ਮਗਰੇ ਹੀ ਫਿਲਰ ਬੋਤਲ ਲੈਣ ਦੇ ਬਹਾਨੇ ਨਾਲ ਸਟੋਰ 'ਚ ਚਲਿਆ ਗਿਆ ਤੇ ਜਾ ਕੇ ਉਹਨੂੰ ਪਿਛੀਉਂ ਦੀ ਜੱਫੀ ਪਾ ਲਈ। ਉਹਨੇ ਵੀ ਨਾ ਕੋਈ ਕੈੜੀ ਵਿਰੋਧਤਾ ਕੀਤੀ ਤੇ ਨਾ ਹੀ ਛੁੱਟਣਾ ਚਾਹਿਆ। ਮੈਂ ਕਈ ਥਾਈਂ ਹੱਥ-ਹੁਥ ਫੇਰਿਆ। ਉਹ ਵੀ ਆਨੰਦ ਜਿਹਾ ਲੈਂਦੀ ਰਹੀ। ਊਂ ਉਤੋਂ-ਉਤੋਂ ਜਿਵੇਂ ਜਨਾਨੀਆਂ ਦੀ ਆਦਤ ਹੁੰਦੀ ਆ ਉਵੇਂ ਕਹੇ, ਕੋਈ ਆ ਜੂਗਾ। ਕੋਈ ਦੇਖ ਲਊਗਾ, ਕੀ ਕਰਦੈਂ, ਛੱਡ ਦੇ। ਨਹੀਂ ਮੈਂ ਰੌਲਾ ਪਾ ਦੂੰਗੀ। ਮੈਂ ਕਿਹਾ ਮਸਾਂ-ਮਸਾਂ ਤੈਨੂੰ ਫੜਿਐ, ਆਏਂ ਕਿਵੇਂ ਛੱਡ ਦਵਾਂ? ਮਿੱਕ ਤੈਨੂੰ ਮੈਂ ਦੱਸਾਂ ਤੀਵੀਂ ਨੂੰ ਬੰਦੇ ਨਾਲੋਂ ਜ਼ਿਆਦੇ ਸੁਆਦ ਆਉਂਦਾ ਹੁੰਦੈ। ਧਰਮ ਨਾਲ ਉਹਨੂੰ ਸੀਨੇ ਲਾ ਕੇ ਮੈਨੂੰ ਤਾਂ ਇੰਝ ਲੱਗਿਆ ਜਿਵੇਂ ਮੇਰਾ ਬਰਥਡੇਅ ਤੇ ਕ੍ਰਿਸਮਿਸ ਦੋਨੋਂ ਕੱਠੇ ਆ ਗਏ ਹੋਣ। ਸਾਲੀ ਅਹੇ ਜਿਹੀ ਮੁਫ਼ਤ ਦੀ ਸ਼ਰਾਬ ਅਰਗੀ ਰੰਨ ਕਿਤੇ ਛੱਡ ਹੁੰਦੀ ਆ? ਉਹ ਤਾਂ ਕੁੜੀ ਯਾਵ੍ਹੇ ਦਾ ਬਾਹਰ ਕਿਸੇ ਸ਼ਰਾਬੀ ਗਾਹਕ ਨੇ ਗਲਾਸ ਭੰਨ੍ਹ ਕੇ ਖੱਪ ਪਾ ਦਿੱਤੀ ਤੇ ਸਾਡਾ ਖੇਲ ਵਿਗਾੜ ਗਿਆ, ਨਹੀਂ ਤਾਂ।"
ਬੀਅਰ ਦੀ ਘੁੱਟ ਭਰਨ ਲੱਗੇ ਮਿੱਕ ਦਾ ਗਿਲਾਸ ਗਰਾਂਟ ਦੇ ਜੁਆਬ ਦੇ ਇੰਤਜ਼ਾਰ ਵਿੱਚ ਬੁੱਲ੍ਹਾਂ ਨਾਲ ਹੀ ਰੁੱਕ ਗਿਆ, "ਨਹੀਂ ਤਾਂ ਕੀ?"
"ਨਹੀਂ ਤਾਂ ਮੈਂ ਉਥੇ ਈ ਮੋਛਰੇ ਪਾ ਦੇਣੇ ਸੀ।"
"ਜੇ ਸੂਜ਼ਨ ਨੂੰ ਪਤਾ ਲੱਗ ਜਾਂਦਾ ਮੋਛਰੇ ਤਾਂ ਤੇਰੇ ਉਹਨੇ ਪਾ ਦੇਣੇ ਸੀ।"
"ਆ ਸ਼ੱਟਅੱਪ। ਸੂਜ਼ਨ ਸਾਲੀ ਜੱਜ ਲੱਗ ਆ, ਜਿਹੜੀ ਫਾਂਸੀ ਚੜ੍ਹਵਾ ਦੂ? ਤੁਸੀਂ ਲੋਕ ਜਨਾਨੀਆਂ ਤੋਂ ਤਾਂ ਆਏਂ ਡਰਦੇ ਹੋ ਜਿਵੇਂ ਚੂਹਾ ਬਿੱਲੀ ਤੋਂ ਭੈਅ ਖਾਂਦੈ।"
"ਤੂੰ ਆਹ ਕੀ ਕਰਤੂਤਾਂ ਕਰਨ ਲੱਗ ਗਿਐ? ਤੇਰੀ ਅਕਲ ਘਾਹ ਚਰਨ ਚਲੀ ਗਈ ਸੀ? ਤੂੰ ਸਿਆਣਾ ਬਿਆਣਾ ਹੋ ਕੇ ਕੀ ਇਹ ਪੁੱਠੇ ਰੱਥ ਫੜ੍ਹ ਲਏ? ਭਾਈ ਗੁਰਦਾਸ ਨੇ ਲਿਖਿਐ, ਵੇਖ ਪਰਾਈਆਂ ਚੰਗੀਆਂ ਮਾਵਾਂ, ਧੀਆਂ, ਭੈਣਾਂ ਜਾਣੈ।"
"ਬੇਲੀਆ, ਇਸ ਮਾਮਲੇ ਵਿੱਚ ਆਪਣੀ ਥਿਉਰੀ ਤਾਂ ਕੁੱਝ ਹੋਰ ਈ ਆ। ਪਰ ਨਾਰੀ, ਜੇ ਲੱਗੇ ਪਿਆਰੀ। ਸੋਚੋਂ ਨਾ, ਬਸ ਲਾ ਲਉ ਯਾਰੀ।"
"ਸੁਧਰ ਜਾਹ। ਜੇ ਕਿਤੇ ਕੁਆਰੀਆਂ ਦੇ ਚੱਕਰਾਂ 'ਚ ਫੜਿਆ ਗਿਆ ਤਾਂ ਭਰਜਾਈ ਤੇਰੀ ਚੰਗੀ ਭੁਗਤ ਸੁਆਰੂ। ਛੱਡ ਪਰ੍ਹੇ। ਕੁੱਝ ਨਹੀਂ ਪਿਆ ਇਹਨਾਂ ਕੁੱਤੇ ਕੰਮਾਂ 'ਚ। ਤੇਰੇ ਕੋਲ ਘਰ ਦੀ ਬੂਰਾ ਖੰਡ ਆ। ਤੂੰ ਬਿਗਾਨੇ ਚੀੜੇ ਗੁੜ ਨੂੰ ਮੂੰਹ ਕਿਉਂ ਮਾਰਦੈਂ?"
"ਚੋਰੀ ਦਾ ਗੁੜ ਬਹੁਤਾ ਮਿੱਠਾ ਹੁੰਦੈ। -ਜਿਵੇਂ ਯਾਰ ਆਪਾਂ ਰੋਜ਼ ਹੀ ਮੱਛੀ-ਚਿਪਸ ਖਾਂਦੇ ਖਾਂਦੇ ਅੱਕ ਜਾਂਦੇ ਆਂ। ਮੂੰਹ ਦਾ ਸੁਆਦ ਬਦਲਣ ਲਈ ਕਦੇ ਆਪਾਂ ਪੀਜ਼ਾ, ਕਦੇ ਪੈਸਟਾ, ਕਦੇ ਚਾਇਨੀਜ਼ ਤੇ ਕਦੇ ਇੰਡੀਅਨ ਲੈ ਲੈਂਦੇ ਹਾਂ। ਇਵੇਂ ਹੀ ਤੂੰ ਸਮਝ ਲੈ ਬਈ ਸੁਆਦ ਬਦਲਣ ਲਈ। ਮੇਰੇ ਕਹਿਣ ਦਾ ਤਾਤਪਰਜ਼ ਐ ਕਿ ਕਦੇ-ਕਦਾਈ ਬਿਗਾਨੀ ਰਜਾਈ ਦਾ ਨਿੱਘ ਵੀ ਮਾਣ ਕੇ ਦੇਖ ਲੈਣਾ ਚਾਹੀਦੈ। -ਅੱਛਾ! ਮਜ਼ਾ ਨਾ ਖਰਾਬ ਕਰ ਤੂੰ ਹੋਰ ਅੱਗੇ ਸੁਣ ਤਾਂ ਸਹੀ। ਉਦੂੰ ਅਗਲੇ ਦਿਨ ਮੈਂ ਕਿਤੇ ਸ਼ਾਮ ਦੀ ਸ਼ਿਫਟ ਲਈ ਜਾਣ 'ਚ ਲੇਟ ਹੋ ਗਿਆ। ਉਦਣ ਭੀੜ-ਭੜੱਕਾ ਨ੍ਹੀਂ ਸੀ ਬਹੁਤਾ। ਰੇਚਲ ਬਾਰ 'ਤੇ ਇੰਝ ਸਿਰ ਜਿਹਾ ਸਿੱਟੀ ਖੜ੍ਹੀ, ਜਿਵੇਂ ਤਾਪ ਚੜ੍ਹੇ ਆਲੀ ਮਹਿੰ ਖੜ੍ਹੀ ਹੁੰਦੀ ਆ। ਮੈਨੂੰ ਦੇਖਦਿਆਂ ਹੀ ਲਾਲਟਣ ਆਂਗੂੰ ਜਗ ਪਈ। ਕੋਲ ਗਏ ਨੂੰ ਮੈਨੂੰ ਉਹਨੇ ਪੁੱਛਿਆ, ਅਖੇ ਪਹਿਲਾਂ ਗੁੱਡ ਨਿਊਜ਼ ਦਵਾਂ ਕੇ ਬੈਡ ਨਿਊਜ਼? ਮੈਂ ਕਿਹਾ ਪਹਿਲਾਂ ਮਾੜੀ ਖਬਰ ਹੀ ਆਉਣ ਦੇ, ਫੇਰ ਸੋਗ ਮਨਾ ਕੇ ਚੰਗਾ ਸਮਾਚਾਰ ਸੁਣਾਗੇ। ਮੈਨੂੰ ਹੌਲੀ ਕੁ ਦੇਣੇ ਕਹਿੰਦੀ, ਆਪਣੇ ਗ਼ਮਨੇ (ਮਾਲਕ) ਨੂੰ ਕੋਈ ਕੰਮ ਹੋ ਗਿਆ ਤੇ ਉਹ ਲੰਡਨ ਚਲਿਆ ਗਿਐ। ਮੈਂ ਕਿਹਾ ਲੰਡਨ ਹੀ ਗਿਆ ਕਿਤੇ ਮਰ ਤਾਂ ਨਹੀਂ ਗਿਆ, ਬਈ ਆਪਾਂ ਤਨਖਾਹ ਦਾ ਫਿਕਰ ਕਰੀਏ? ਕਹਿੰਦੀ ਮਾਰ ਤਾਂ ਆਪਾਂ ਨੂੰ ਗਿਐ। ਹੁਣ ਆਪਾਂ ਨੂੰ ਰਾਤ ਨੂੰ ਪੱਬ ਬੰਦ ਹੋਏ ਤੋਂ ਭਾਡਾਂ-ਟਿੱਡਾ ਸਾਂਭਣ ਲਈ ਘੰਟਾ-ਅੱਧਾ ਘੰਟਾ ਹੋਰ ਵਾਧੂ ਲਾਉਣਾ ਪਊ। ਮੈਂ ਕਿਹਾ ਇਹ ਕਿਹੜੀ ਗੱਲਾਂ ਚੋਂ ਗੱਲ ਆ? ਚੁੱਟਕੀ ਮਾਰਦਿਆਂ ਘੰਟਾ ਲੰਘ ਜਾਣੈ। ਤੂੰ ਹੁਣ ਫਟਾਫਟ ਖੁਸ਼ਖਬਰੀ ਸੁਣਾ ਕੀ ਆ? ਖੁਸ਼ਖਬਰੀ ਕਹਿੰਦੀ ਇਹ ਹੈ ਕਿ ਮਾਲਕ ਪੱਬ ਬੰਦ ਕਰਨ ਤੇ ਜਿੰਦੇ-ਕੁੰਡੇ ਲਾਉਣ ਦੀ ਜ਼ਿੰਮੇਵਾਰੀ ਮੈਨੂੰ ਸੰਭਾਲ ਕੇ ਗਿਆ ਹੈ।"
"ਇਹਦੇ ਵਿੱਚ ਖੁਸ਼ਖਬਰੀ ਵਾਲੀ ਕਿਹੜੀ ਗੱਲ ਹੈ?" ਮਿੱਕ ਨੂੰ ਸਮਝ ਨਾ ਆਈ।
"ਖੜ੍ਹ ਤਾਂ ਸਹੀ। ਇਹੀ ਤਾਂ ਰੇਚਲ ਨੂੰ ਮੈਂ ਪੁੱਛਿਆ ਸੀ। ਰੇਚਲ ਨੇ ਆਪਣੇ ਗਲਵੇਂ ਵਿੱਚ ਹੱਥ ਪਾਇਆ ਤੇ ਬਰ੍ਹਾ ਵਿੱਚੋਂ ਚਾਬੀ ਕੱਢ ਕੇ ਬੌਬੀ ਫਿਲਮ ਦਾ ਗਾਣਾ ਗਾਉਣ ਲੱਗ ਪਈ, -ਹਮ ਤੁਮ ਇੱਕ ਕਮਰੇ ਮੇ ਬੰਦ ਹੋਂ। ਔਰ ਚਾਬੀ ਖੋਹ ਜਾਏ, ਸੋਚੋ ਕਭੀ ਐਸਾ ਹੋ ਤੋ ਕਿਆ ਹੋ?, ਸੋਚੋ ਕਭੀ ਐਸਾ ਹੋ ਤੋ ਕਿਆ ਹੋ?। ਮੈਂ ਉਹਨੂੰ ਕਿਹਾ ਜੇ ਖਸਮ ਘਰ ਨ੍ਹੀਂ ਤਾਂ ਆਪਾਂ ਨੂੰ ਕਿਸੇ ਦਾ ਡਰ ਨ੍ਹੀਂ। ਤੂੰ ਸੋਚਣਾ ਛੱਡ ਤੇ ਕਰਨ ਵਾਲਾ ਕੰਮ ਕਰ। ਕਹਿੰਦੀ ਹੁਣ ਕੀ ਕਰ ਸਕਦੇ ਆਂ? ਕੇਰਾਂ ਪੱਬ ਬੰਦ ਹੋਵੇ ਸਹੀ। ਫੇਰ ਰਲ ਕੇ ਗੁਜ਼ਾਰਾਂਗੇ ਰਾਤ, ਅੱਲਾ ਕਰੇ ਦਿਨ ਨਾ ਚੜ੍ਹੇ। ਮੈਂ ਉਹਦੀ ਗੱਲ ਮੰਨ ਕੇ ਕਿਹਾ, ਜਿਵੇਂ ਤੂੰ ਕਹਿੰਦੀ ਏਂ ਉਵੇਂ ਠੀਕ ਆ। -ਮੇਰੇ ਸਾਲੇ ਦੇ ਉਦਣ ਬਾਰਾਂ ਵੱਜਣ 'ਚ ਹੀ ਨਾ ਆਉਣ। ਯਾਰਾਂ ਨੇ ਤਾਂ ਪੌਣੇ ਗਿਆਰਾਂ ਹੀ ਸਾਰੇ ਗਾਹਕ ਡੱਕਰ ਕੇ ਬੂਹੇ-ਬਾਰੀਆਂ ਕਰੀਆਂ ਬੰਦ। ਰੇਚਲ ਕਹੇ ਪਹਿਲਾਂ ਗਿਲਾਸ ਸਾਂਭ ਲਈਏ। ਕੈਸ਼-ਟਿੱਲਾਂ ਦਾ ਹਿਸਾਬ ਕਰ ਲਈਏ। ਮੈਂ ਕਿਹਾ ਤੂੰ ਆ ਜਾ ਨਜ਼ਾਰੇ ਲੁੱਟਿਏ। ਗਲਾਸ ਨਾਲੇ ਟਿਲਾਂ ਭੱਜਣ ਨ੍ਹੀਂ ਲੱਗੀਆਂ। ਮੈਂ ਤਾਂ ਧੂਹ ਕੇ ਉਥੇ ਭੁੱਜੇ ਹੀ ਲੰਮੀ ਪਾ ਲਈ।"
ਜਗਿਆਸਾ ਨਾਲ ਮਿੱਕ ਦੀਆਂ ਅੱਖਾਂ ਮਗਰਮੱਛ ਦੇ ਜਾਨਵਰ ਛਕਣ ਲਈ ਅੱਡੇ ਹੋਏ ਮੂੰਹ ਵਾਂਗੂੰ ਖੁੱਲ੍ਹ ਗਈਆਂ, "ਯੂ ਜੋਕਿੰਗ। ਯੂ ਹੈਵੰਟ ਸਲੈਪਟ ਵਿੱਦ ਹਰ, ਹੈਵ ਯਾ। ਕਹਿ ਦੇ ਤੂੰ ਉਹਦੇ ਨਾਲ ਕੁਸ਼ ਨ੍ਹੀਂ ਕੀਤਾ।"
"ਲੈ ਕੀਤਾ ਕਿਉਂ ਨਈਂ। ਮੈਂ ਤਾਂ ਛੱਡਿਆ ਹੀ ਕੱਖ ਨ੍ਹੀਂ। ਕੜਾਕੇ ਕੱਢ'ਤੇ ਕੜਾਕੇ।" ਗਰਾਂਟ ਨੇ ਬਿਨਾਂ ਮੁੱਛ ਤੋਂ ਮੁੱਛ ਮਰੋੜੀ।
"ਹਾਉ ਕੁੱਡ ਯੂ? ਗਰਾਂਟ, ਤੂੰ ਪਾਗਲ ਹੋ ਗਿਆ ਏਂ? ਤੇਰੇ ਦੋ ਨਿਆਣੇ ਨੇ ਖੂਬਸੂਰਤ ਬੀਵੀ ਹੈ। ਤੂੰ ਕਿਉਂ ਹੱਥੀ ਆਪਣਾ ਆਲ੍ਹਣਾ ਖੇਰੂੰ-ਖੇਰੂੰ ਕਰਨ 'ਤੇ ਤੁਲਿਆ ਹੋਇਆ ਹੈਂ? ਤੈਨੂੰ ਪਤੈ ਜੋ ਤੂੰ ਕੀਤਾ ਹੈ ਇਹ ਅਡੱਲਟਰੀ (ਬਦਚਲਨੀ) ਹੈ। ਅਡੱਲਟਰੀ ਤੇ ਬਿੱਗਮੀ ਜਿਹੇ ਨੁਕਤਿਆਂ ਦੇ ਆਧਾਰ 'ਤੇ ਬਹਿੰਦੇ ਹੀ ਤਲਾਕ ਹੋ ਜਾਂਦੇ ਨੇ। ਤੂੰ ਬਾਜ਼ ਆ ਜਾ ਇਹੋ ਜਿਹੀਆਂ ਹਰਕਤਾਂ ਤੋਂ। ਨਹੀਂ ਪਿਛੋਂ ਬਹੁਤ ਪਛਤਾਏਂਗਾ।"
"ਪਿੱਛੋਂ ਦਾ ਪਿੱਛੋਂ ਦੇਖੀ ਜਾਊ। ਹੁਣ ਅੱਗੋਂ ਹੀ ਫਜ਼ੂਲ ਚਿੰਤਾ ਕਰੀ ਜਾਣ ਦਾ ਕੀ ਫਾਇਦਾ? ਅੰਜ਼ਾਮ ਦੀ ਪ੍ਰਵਾਹ ਕਰਨ ਵਾਲਾ ਇਸ਼ਕ ਦਾ ਭਰਪੂਰ ਮਜ਼ਾ ਲੈ ਹੀ ਨਹੀਂ ਸਕਦਾ। ਮਿਰਜ਼ਾ ਗ਼ਾਲਿਬ ਨੇ ਕਿਹੈ, ਯੇ ਇਸ਼ਕ ਨਹੀਂ ਆਸਾਂ, ਕਿ ਬਸ ਇਤਨਾ ਸਮਝ ਲੀਜੇ। ਏਕ ਆਗ ਕਾ ਦਰੀਆ ਹੈ, ਜਿਸ ਮੇ ਡੁੱਬ ਕੇ ਉਸ ਪਾਰ ਜਾਨਾ ਹੈ।"
"ਬਿਮਾਰੀ-ਬਮੂਰੀ ਲਵਾ ਲਏਂਗਾ ਕੋਈ? ਅਹੇ ਜਿਹੀਆਂ ਗੰਦੀਆਂ ਤੀਵੀਂਆਂ ਹੁੰਦੀਆਂ। ਖਾਰਸ਼, ਐਚ ਆਈ ਵੀ, ਏਡਜ਼, ਰੈਟਰੋ-ਵਾਇਰਸ, ਸਿਮੀਅਨ-ਵਾਇਰਸ ਜਾਂ ਕੋਈ ਹੋਰ ਲਾਗ। ਕੁੱਝ ਵੀ ਹੋ ਸਕਦੈ ਤੈਨੂੰ ਉਹਦੇ ਤੋਂ?"
"ਉਹ ਤਾਂ ਸਾਲੀ ਆਪ ਹੀ ਐਂਟੀਬਾਉਟਿਕ ਆ। ਕੋਈ ਬਿਮਾਰੀ ਨਹੀਂ ਉਹਨੂੰ।" ਗਰਾਂਟ ਚੌੜ ਨਾਲ ਬੋਲਿਆ।
"ਕਿਉਂ ਤੈਂ ਡਾਕਟਰੀ ਮੁਆਇਨਾ ਕਰਾਇਆ ਸੀ ਉਹਦਾ?"
"ਨਹੀਂ ਡਾਕਟਰੀ ਤਾਂ ਨਹੀਂ। ਇਨਫੈਕਸ਼ਨ ਤੋਂ ਬਚਣ ਦੇ ਹੋਰ ਵੀ ਤਾਂ ਢੰਗ ਹੈਗੇ ਨੇ।ਕੌਂਡਮ ਕਾਹਦੇ ਲਈ ਹੁੰਦੇ ਨੇ? ਤੇਰੀ ਕੀ ਸਲਾਹ ਨਿਰੋਧ ਫੂਕ ਭਰ ਕੇ ਪਟਾਕੇ ਵਜਾਉਣ ਨੂੰ ਬਣਾਏ ਹੁੰਦੇ ਹਨ? ਮੈਨੂੰ ਐਡਾ ਅਣਜਾਣ ਨਾ ਸਮਝ। ਮੈਂ ਪੂਰੀ ਸਾਵਧਾਨੀ ਵਰਤੀ ਸੀ।"
ਮਿੱਕ ਖਿਝ ਕੇ ਉਸਨੂੰ ਸਮਝਾਉਣ ਲੱਗਿਆ, "ਅਕਲ ਦਿਆਂ ਕੱਚਿਆ, ਤੇਰੇ ਖਾਨੇ ਵਿੱਚ ਕਿਉਂ ਨਹੀਂ ਵੜਦੀ। ਜਨਾਨੀ ਨੂੰ ਯਾਰ ਮਰੇ ਦਾ ਉਨਾ ਦੁੱਖ ਨਹੀਂ ਹੁੰਦਾ, ਜਿੰਨਾ ਘਰਵਾਲੇ ਦੀ ਬੇਵਫਾਈ ਦਾ ਹੁੰਦੈ। ਸੌਕਣ ਤਾਂ ਤੀਵੀਂ ਨੂੰ ਵਿਹੁ ਵਰਗੀ ਲੱਗਦੀ ਹੁੰਦੀ ਆ। ਖਾਸ ਕਰ ਸੂਜ਼ਨ ਵਰਗੀ ਪਤੀਵਰਤਾ ਤੇ ਭਾਵੁਕ ਜਨਾਨੀ ਤਾਂ ਅਜਿਹੀ ਹਾਲਤ ਵਿੱਚ ਆਤਮਹੱਤਿਆ ਵੀ ਕਰ ਸਕਦੀ ਹੈ। ਜਦੋਂ ਭਾਬੀ ਨੂੰ ਪਤਾ ਲੱਗੂ ਤਾਂ ਉਹਦੇ ਦਿਲ 'ਤੇ ਕੀ ਬੀਤੂ? ਮੈਨੂੰ ਪਤੈ ਭਾਬੀ ਜੀ ਨੇ ਤੈਨੂੰ ਛੱਡ ਦੇਣੈ।"
"ਅਵੱਲ ਤਾਂ ਮੈਂ ਇਹ ਨੌਬਤ ਆਉਣ ਹੀ ਨਹੀਂ ਦੇਣੀ। ਜੇ ਉਨੀ ਇੱਕੀ ਹੋ ਗਈ, ਉਹਦੀ ਆਪਾਂ ਨੂੰ ਪਰਵਾਹ ਨ੍ਹੀਂ। ਉਹ ਸ਼ੇਅਰ ਸੁਣਿਐ ਤੈਂ? ਸ਼ਾਹ ਸਵਾਰ ਹੀ ਗਿਰਤੇ ਹੈ ਮੈਦਾਨੇ ਜੰਗ ਮੇ, ਵੋਹ ਤਿਫਲ ਕਿਆ ਗਿਰੇ ਜੋ ਗੁਟਨੋ ਕੇ ਬਲ ਚਲੇ। ਮੈਨੂੰ ਤੂੰ ਆਪਦੇ ਵਰਗਾ ਸਮਝਦੈਂ? ਬੰਦੇ 'ਚ ਦਮ ਹੋਣੈ ਚਾਹੀਦੈ, ਜਨਾਨੀ ਸਾਰੀ ਉਮਰ ਨ੍ਹੀਂ ਉਹਦੇ ਕੋਲੋਂ ਹਿੱਲਦੀ।" ਜੋਸ਼ ਵਿੱਚ ਆ ਕੇ ਗਰਾਂਟ ਆਪਣੀ ਮਰਦਾਨਗੀ ਦਾ ਡੰਕਾ ਵਜਾਉਣ ਲੱਗਿਆ, "ਨਾਲੇ ਸੂਜ਼ਨ ਤਾਂ ਮੈਨੂੰ ਊਈਂ ਨ੍ਹੀਂ ਛੱਡ ਸਕਦੀ। ਤੈਨੂੰ ਨ੍ਹੀਂ ਪਤਾ। ਮੈਂ ਉਦੋਂ ਬੀਹਾਂ ਸਾਲਾਂ ਦਾ ਸੀ, ਜਦ ਤੋਂ ਸੂਜ਼ਨ ਨੂੰ ਜਾਣਦਾਂ। ਵਾਸਤਵ ਵਿੱਚ ਸੂਜ਼ਨ ਦੀ ਵੱਡੀ ਭੈਣ ਆ ਨਾ, ਮੈਰੀ? ਉਹ ਮੇਰੇ ਨਾਲ ਫਸੀ ਹੋਈ ਸੀ। ਮੈਰੀ ਸੋਲ੍ਹਾਂ ਕੁ ਸਾਲਾਂ ਦੀ ਸੀ। ਅਜੇ ਉਹ ਸਕੂਲ ਚੋਂ ਨਿਕਲੀ ਹੀ ਸੀ। ਮੈਂ ਉਦੋਂ ਚਿਪਸ ਸ਼ਾਪ 'ਚ ਕੰਮ ਕਰਦਾ ਹੁੰਦਾ ਸੀ। ਸਾਡੇ ਦਰਮਿਆਨ ਹੋਣ ਵਾਲੀ ਸਾਰੀ ਗੱਲ ਮੈਰੀ ਸੂਜ਼ਨ ਨੂੰ ਦੱਸ ਦਿੰਦੀ ਹੁੰਦੀ ਸੀ। ਮੇਰੀ ਮਰਦਾਨਗੀ ਦੇ ਕਿੱਸੇ ਸੁਣ-ਸੁਣ ਕੇ ਸੂਜ਼ਨ ਦਾ ਵੀ ਜੀਅ ਕਰਨ ਲੱਗ ਗਿਆ। ਇੱਕ ਦਿਨ ਸੂਜ਼ਨ ਚਿਪਸ ਲੈਣ ਦੇ ਬਹਾਨੇ ਮੇਰੇ ਕੋਲ ਆ ਗਈ। ਮੈਂ ਕਿਹਾ ਕੀ ਲੈਣੇ? ਕਹਿੰਦੀ ਸੌਸੇਜ਼ ਲੈਣੈ। ਮੈਂ ਇੱਕ ਸੌਸੇਜ ਚੁੱਕ ਕੇ ਦੇਣ ਲੱਗਿਆ। ਕਹਿੰਦੀ ਇਹ ਨ੍ਹੀਂ, ਵੱਡਾ ਸਾਰਾ ਦੇ। ਮੈਂ ਹੋਰ ਲੰਬਾ ਜਿਹਾ ਦੇਖ ਕੇ ਦੇਣ ਲੱਗਿਆ। ਆਂਹਦੀ ਇਹਦੂੰ ਵੀ ਵੱਡਾ। ਮੈਂ ਸਮਝ ਗਿਆ ਬਈ ਕਿਹੜੇ ਸੌਸੇਜ਼ ਮੰਗਦੀ ਆ। ਮੈਂ ਕਿਹਾ ਜਾ ਫੇਰ ਆਥਣ ਨੂੰ ਘਰੇ ਆ ਕੇ ਲੈ ਲਵੀਂ। ਉਹਨਾਂ ਦਿਨਾਂ ਵਿੱਚ ਮੈਰੀ ਨਾਲ ਮੇਰੀ ਗੜਬੜ ਜਿਹੀ ਹੀ ਚਲਦੀ ਸੀ। ਮੈਰੀ ਨੂੰ ਟਿਕਾਣੇ 'ਤੇ ਲਿਆਉਣ ਲਈ ਮੈਂ ਸੂਜ਼ਨ ਦੇ ਮਗਰ ਲੱਗ ਗਿਆ। ਐਵੇਂ ਫਲੱਰਟ ਜਿਹਾ ਕਰਨ ਨੂੰ। ਕੋਈ ਬਹੁਤਾ ਸੰਜ਼ੀਦਾ ਨਹੀਂ ਸੀ ਮੈਂ ਉਸ ਵੇਲੇ। ਇਹ ਤਾਂ ਮੇਰੇ 'ਤੇ ਪਹਿਲਾਂ ਹੀ ਡੁੱਲੀ ਫਿਰਦੀ ਸੀ। ਕੁਦਰਤੀ ਮੈਰੀ ਨਾਲ ਹੋ ਗਿਆ ਮੇਰਾ ਛੱਡ-ਛਡੀਆ। ਸੂਜ਼ਨ ਤਾਂ ਸਾਰੀ ਤੇਰਾ ਚੌਦਾ ਸਾਲਾਂ ਦੀ ਸੀ। ਕਈ ਵਾਰ ਸੂਜ਼ਨ ਨੇ ਮੈਨੂੰ ਨਿਉਤੇ ਜਿਹੇ ਦਿੱਤੇ। ਪਰ ਮੈਂ ਡਰਦਾ ਰਿਹਾ, ਬਈ ਨਬਾਲਗ ਕੁੜੀ ਨਾਲ ਸੈਕਸ ਕਰਨ ਬਦਲੇ ਕਿਤੇ ਜੇਲ ਦੀ ਹਵਾ ਹੀ ਨਾ ਖਾਣੀ ਪਵੇ। -ਐਵੇਂ ਹੀ ਇੱਕ ਦਿਨ ਸੂਜ਼ਨ ਸਾਡੇ ਘਰੇ ਆ'ਗੀ। ਮੇਰੇ ਰੂਮ 'ਚ ਲੱਗੀਆਂ ਜਨਾਨੀਆਂ ਦੀਆਂ ਨੰਗੀਆਂ ਤਸਵੀਰਾਂ ਦੇਖ ਕੇ ਪੁੱਛਣ ਲੱਗੀ। -ਆ ਅਸ਼ਲੀਲ ਫੋਟੋਆਂ ਕਿਉਂ ਲਾਈਆਂ ਨੇ? ਮੈਂ ਕਿਹਾ ਇਹਨਾਂ ਜਨਾਨੀਆਂ ਦੇ ਨੰਗੇ ਸ਼ਰੀਰ ਤਾਂ ਦੇਖ, ਕਿੰਨੇ ਸੋਹਣੇ ਨੇ! ਕੌਣ ਨ੍ਹੀਂ ਲਾਉਣਾ ਚਾਹੂ ਇਹੋ ਜਿਹੀਆਂ ਸੋਹਣੀਆਂ ਮੂਰਤਾਂ? -ਸੂਜ਼ਨ ਨੂੰ ਭਾਈ ਕਿਤੇ ਬੁਰਾ ਲੱਗਿਆ ਤੇ ਇਹ ਭੜਕ ਕੇ ਕਹਿੰਦੀ, ਇਹਨਾਂ ਦੇ ਕੀ ਸੁਆਹ ਸ਼ਰੀਰ ਆ? ਸ਼ਰੀਰ ਤਾਂ ਤੈਨੂੰ ਮੈਂ ਦਿਖਾਉਂਦੀਆਂ ਆ। -ਐਨਾਂ ਕਹਿ ਕੇ ਸੂਜ਼ਨ ਲੀੜੇ ਲਾਹੁਣ ਲੱਗ ਗਈ। ਕੁੱਝ ਪਲ ਇਹ ਨੰਗੀ ਹੋ ਕੇ ਖੇਡਾਂ ਜਿਹੀਆਂ ਕਰਦੀ ਰਹੀ। ਫੇਰ ਮੈਨੂੰ ਕਹਿੰਦੀ ਤੂੰ ਵੀ ਕੱਪੜੇ ਉਤਾਰ। ਮੈਂ ਚੁੱਪ ਰਿਹਾ। ਆਪ ਹੀ ਏਨੇ ਮੇਰੇ ਲੀੜੇ ਉਤਾਰ ਦਿੱਤੇ। ਸੂਜ਼ਨ ਨੇ ਮਿਊਜ਼ਿਕ ਲਾ ਲਿਆ ਤੇ ਚੋਲ-ਮੋਲ ਕਰਦੇ ਅਸੀਂ ਖਾਸਾ ਚਿਰ ਤੱਕ ਨੰਗੇ ਨੱਚਦੇ ਇਲਤਾਂ-ਫਿਲਤਾਂ ਕਰਦੇ ਰਹੇ। ਫੇਰ ਮੈਥੋਂ ਰਹਿ ਨਾ ਹੋਇਆ ਤੇ ਮੈਂ ਦਿਖਾ ਦਿੱਤੇ ਹੱਥ! ਇਹਨੇ ਤਾਂ ਉਦੇਂ ਹੀ ਮੂਹਾਰਨੀ ਫੜ੍ਹ ਲਈ ਸੀ ਕਿ ਵਿਆਹ ਕਰਾਉਣੈ ਤਾਂ ਗਰਾਂਟ ਨਾਲ ਹੀ ਕਰਾਉਣੈ। ਨਹੀਂ ਕੁਵਾਰੀ ਮਰ'ਜੂੰਗੀ। ਲੈ ਉਦਣ ਦੀ ਅੱਜ ਤੱਕ ਕਿਸੇ ਹੋਰ ਬੰਦੇ ਕਨੀ ਇਹ ਝਾਕੀ ਵੀ ਨ੍ਹੀਂ।"
"ਤੇ ਤੂੰ ਆਹ ਕਦਰ ਪਾਉਨੈ ਉਹਦੀ। ਕੀ ਕਮੀ ਆ ਸੂਜ਼ਨ ਵਿੱਚ? ਮੇਰੇ ਨਾਲ ਚੱਲ ਤੇ ਸੂਜ਼ਨ ਨੂੰ ਸਭ ਸੱਚੋ-ਸੱਚ ਦੱਸ ਦੇ। ਮੈਨੂੰ ਯਕੀਨ ਆ ਉਹ ਦਰਿਆਦਿਲ ਔਰਤ ਤੈਨੂੰ ਮਾਫ਼ ਕਰ ਦੇਊਗੀ।" ਮਿੱਕ ਨੇ ਬਾਂਹੋਂ ਪਕੜ ਕੇ ਗਰਾਂਟ ਨੂੰ ਖੜ੍ਹਾ ਕਰਨਾ ਚਾਹਿਆ। ਲੇਕਿਨ ਗਰਾਂਟ ਨੇ ਮਿੱਕ ਨੂੰ ਫੇਰ ਬੈਠਾ ਲਿਆ, "ਤੂੰ ਬਾਹਲੀਆਂ ਮੱਤਾਂ ਨਾ ਦੇ। ਮੈਨੂੰ ਆਪਣੇ ਫਲੈਟ ਦੀ ਇੱਕ ਡੂਪਲੀਕੇਟ ਚਾਬੀ ਬਣਵਾ ਕੇ ਦੇ ਦੇ। ਹੋਟਲ ਵਾਲੇ ਤਾਂ ਸਾਲੇ ਰਾਤ ਲਈ ਪੰਜਾਹ ਪੌਂਡ ਤੋਂ ਘੱਟ ਕਮਰਾ ਨ੍ਹੀਂ ਦਿੰਦੇ। ਨਾਲੇ ਛੱਤੀ ਪੂਠੇ-ਸਿੱਧੇ ਸਵਾਲ ਪੁੱਛਦੇ ਨੇ। ਤੇਰਾ ਘਰ ਵੇਹਲਾ ਈ ਆ। ਮੈਂ ਤੈਨੂੰ ਮਹੀਨੇ ਮਗਰੋਂ ਇੱਕ ਕਮਰੇ ਦਾ ਕਿਰਾਇਆ ਦੇ ਦਿਆ ਕਰੂੰ। ਬੋਲ ਕੀ ਕਹਿੰਨੈ?"
"ਮੈਂ ਕੀ ਕਹਿਣੈ? ਤੇਰੀਆਂ ਜੁੱਤੀਆਂ ਤੇਰਾ ਸਿਰ। -ਫਰੀਦਾ ਇਕਨਾ ਮਤ ਖੁਦਾਈ ਦੀ, ਇਕਨਾ ਮੰਗ ਲਈ। ਇੱਕ ਦਿੱਤੀ ਮੂਲ ਨਾ ਘਿੱਨਦੇ, ਜਿਉਂ ਪੱਥਰ ਬੂੰਦ ਪਈ। -ਮੇਰੇ ਕਿਹੜਾ ਤੈਂ ਆਖੇ ਲੱਗਣੈ? ਕੱਲ੍ਹ ਨੂੰ ਆ ਕੇ ਚਾਬੀ ਲੈ ਲਵੀਂ।"
"ਜੀਅ ਓ। ਮਾਂ ਦਿਆਂ ਮੱਖਣਾ, ਪਤੀਲੇ ਦਿਆਂ ਢੱਕਣਾ। ਖੁਸ਼ ਕੀਤਾ ਈ।" ਹੁਲਾਸ ਵਿੱਚ ਗਰਾਂਟ ਬੁੜਕਿਆ।
ਮਿੱਕ ਨੇ ਇੱਕ ਆਖਰੀ ਨਸੀਹਤ ਦੇਣਾ ਆਪਣਾ ਫਰਜ਼ ਜਾਤਾ, "ਯਾਦ ਰੱਖੀਂ ਗਰਾਂਟ ਸਿਆਣਿਆ ਨੇ ਤੱਤ ਕੱਢਿਆ ਹੋਇਐ, ਬਈ ਦੋ ਬੇੜੀਆਂ ਦੇ ਸਵਾਰ ਨੂੰ ਹਮੇਸ਼ਾਂ ਡੁੱਬਣਾ ਪੈਂਦੈ। ਸੋਚ ਲੈ ਸਿਆਣੇ ਦਾ ਕਿਹਾ ਤੇ ਔਲੇ ਦਾ ਖਾਧਾ ਮਗਰੋਂ ਹੀ ਪਤਾ ਚੱਲਦੈ।"
"ਉਹ ਵੇਲੇ ਗਏ। ਇਹ ਧਾਰਨਾਵਾਂ ਹੁਣ ਖੋਖਲੀਆਂ ਅਤੇ ਬੇਬੁਨੀਆਦ ਹੋ ਗਈਆਂ ਹਨ। ਅੱਜ ਸਾਇੰਸ ਨੇ ਐਨੀ ਤਰੱਕੀ ਕਰ ਲਈ ਹੈ ਕਿ ਆਧੁਨਿਕ ਤਕਨਾਲਜੀ ਦੇ ਬਲਬੂਤੇ ਇੱਕ ਬੰਦਾ ਕਈ-ਕਈ ਕੰਪੀਊਟਰਾਇਜ਼ਡ ਜਹਾਜ਼ਾਂ ਨੂੰ ਇਕੋ ਸਮੇਂ ਇਕੱਠਿਆਂ ਕੰਟਰੋਲ ਕਰ ਸਕਦੈ।"
ਮਿੱਕ ਨੂੰ ਨਜ਼ਰਅੰਦਾਜ਼ ਕਰਕੇ ਗਰਾਂਟ ਆਪਣਾ ਗਿਲਾਸ ਗਟਾ-ਗੱਟ ਪੀ ਗਿਆ ਤੇ ਦੋਨੋਂ ਉੱਠ ਕੇ ਘਰਾਂ ਨੂੰ ਤੁਰ ਪਏ।
(ਅਧਿਆਏ ਦੂਜਾ)
ਗੁੱਟ ਉੱਤੇ ਬੰਨ੍ਹੀ ਹੋਈ ਡਿਜ਼ੀਟਲ ਘੜੀ ਦਾ ਲਾਇਟ ਬਟਨ ਦੱਬ ਕੇ ਟਾਇਮ ਦੇਖਣਸਾਰ ਗਰਾਂਟ ਮੰਜੇ ਤੇ ਉੱਠ ਕੇ ਬੈਠ ਗਿਆ, "ਦੱਤ ਤੇਰੇ ਦੀ, ਚਾਰ ਵਜ'ਗੇ?"
ਬਿਸਤਰੇ ਵਿੱਚ ਨਾਲ ਲੇਟੀ ਹੋਈ ਰੇਚਲ ਨੇ ਡੌਲੇ ਤੋਂ ਫੜ੍ਹ ਕੇ ਗਰਾਂਟ ਨੂੰ ਦੁਬਾਰਾ ਪਾਉਣਾ ਚਾਹਿਆ, "ਊਂਅ… ਅ ਕਿੱਥੇ ਜਾਨੈਂ? ਆਜਾ ਨਾ, ਬਿੰਦ-ਝੱਟ ਹੋਰ ਪਏ ਰਹੀਏ।"
"ਚੱਲ ਛੱਡ। ਰਾਤ ਦੇ ਬਾਰਾਂ ਵਜੇ ਤੋਂ ਆਹੀ ਚੱਲ ਰਿਹੈ। ਅੱਜੇ ਸਾਰਾ ਕੰਮ ਨਿਬੇੜ ਕੇ ਕਿਤੇ ਸਾਧਣੀ ਬਣਨ ਦਾ ਇਰਾਦਾ ਤਾਂ ਨਹੀਂ?"
"ਨਹੀਂ-ਨਹੀਂ। ਸਨਿਆਸ ਲੈਣ ਮੇਰੇ ਦੁਸ਼ਮਣ।"
"ਫੇਰ ਪਾ ਲੈਣ ਦੇ ਲੀੜੇ? -ਚੋਰ ਗਿਐ? ਜਾਂ ਹਨੇਰ ਗਿਐ? ਕੱਲ੍ਹ ਨੂੰ ਚੰਨੋ ਕਿਹੜਾ ਰਾਤ ਨ੍ਹੀਂ ਪੈਣੀ?"
ਰੇਚਲ ਉੱਠ ਕੇ ਗਰਾਂਟ ਦੀ ਢੂਹੀ ਨਾਲ ਚਿਪਕ ਗਈ, "ਹੁਣ ਤਾਂ ਅਸਲੀ ਮਜ਼ਾ ਆਉਣ ਲੱਗਿਆ ਸੀ ਤੇ ਤੂੰ।"
"ਆਹੋ ਇਧਰ ਤੈਨੂੰ ਮਜ਼ਾ ਦਵਾਂ ਤੇ ਉਧਰੋਂ ਸਜ਼ਾ ਲਵਾਂ? -ਸਮਝਿਆ ਕਰ। ਘਰੇ ਸੂਜ਼ਨ ਵੀ ਰਾਹ ਦੇਖਦੀ ਹੋਣੀ ਆ। ਬੀਹ ਸੁਆਲ ਕਰੂਗੀ, ਲੇਟ ਗਏ ਨੂੰ ਕਲਿਹਣੀ ਰੰਨ। ਹੁਣ ਤਾਂ ਸਾਲੇ ਸਾਰੇ ਬਹਾਨੇ ਵੀ ਮੁੱਕ ਗਏ। ਘਰਵਾਲੀ ਜੋਗਾ ਵੀ ਮੈਨੂੰ ਮਾੜਾ-ਮੋਟਾ ਰਹਿਣ ਦੇ। ਅੱਧਾ ਮੈਂ ਉਹਦਾ 'ਤੇ ਅੱਧਾ ਤੇਰਾ। ਓ ਕੇ ? ਫੀਫਟੀ ਫੀਫਟੀ।"
"ਮੈਨੂੰ ਆਪਣੀਆਂ ਚੀਜ਼ਾਂ ਕਿਸੇ ਨਾਲ ਸ਼ੇਅਰ ਕਰਨੀਆਂ ਬਿਲਕੁੱਲ ਚੰਗੀਆਂ ਨ੍ਹੀਂ ਲੱਗਦੀਆਂ।" ਰੇਚਲ ਨੇ ਨਿਆਣਿਆਂ ਵਾਂਗੂੰ ਤ੍ਰਿਆ ਹੱਠ ਕਰੀ।
"ਆਂ ਹਾਂ, ਕਰੈਕਸ਼ਨ ਮੈਡਮ ਕਰੈਕਸ਼ਨ। ਤੁਹਾਡੀ ਭੁੱਲ ਨੂੰ ਸੋਧ ਦੇਵਾਂ, ਸੂਜ਼ਨ ਤੁਹਾਡੀ ਚੀਜ਼ ਚੋਂ ਅੱਧ ਨਹੀਂ ਲੈ ਰਹੀ। ਸਗੋਂ ਤੁਸੀਂ ਉਹਦੀ ਮਲਕੀਅਤ ਚੋਂ ਹਿੱਸਾ ਵੰਢਾਂ ਰਹੇ ਹੋ।"
"ਉਹ ਕੀ ਹੋਇਆ ਫੇਰ? ਮਰਿਆ ਨਹੀਂ, ਅਖੇ ਆਕੜਿਐ। ਮੈਂ ਹੋਰ ਕਾਸ ਨੂੰ ਕਲਪਦੀ ਆਂ? -ਬਾਰਾਂ ਇੱਕ ਵਜੇ ਆਪਾਂ ਆ ਕੇ ਪੈਂਦੇ ਹਾਂ ਤੇ ਫੱਟ ਦਿਨ ਚੜ੍ਹ ਜਾਂਦੈ। ਮੇਰੇ ਤਾਂ ਕੁਆਰੇ-ਚਾਅ ਵੀ ਨਹੀਂ ਪੂਰੇ ਹੋਏ ਹੁੰਦੇ। ਚਾਰ ਵੱਜਣ ਸਾਰ ਤੂੰ ਵੀ ਭੱਜੂੰ-ਭੱਜੂੰ ਕਰਨ ਲੱਗ ਜਾਂਦੈਂ। -ਨਾ ਬਈ ਐਨੇ ਕੁ ਮਿਲਾਪ ਨਾਲ ਆਪਣਾ ਤਾਂ ਨਹੀਂ ਸਰਦਾ। ਤੂੰ ਆਪ ਹੀ ਦੱਸ ਬਣਦੈ ਕੁਸ਼?"
ਰੇਚਲ ਦਾ ਨਖਰਾ ਦੇਖ ਕੇ ਗਰਾਂਟ ਹੱਸਿਆ, "ਉਹ ਤਾਂ ਠੀਕ ਆ। ਬਹੁਤਾ ਕਰਦੀ ਕਰਦੀ ਅੜੀਏ ਥੋੜੇ ਤੋਂ ਜਾਵੇਂਗੀ। ਲੱਗਦੈ ਜ਼ਿੱਦ ਤੇਰੀ ਨੀ ਮੈਨੂੰ ਘਰੋਂ ਕਢਾਵੇਂਗੀ। ਗਰਾਂਟ ਹੱਸਿਆ।"
"ਆਹਾ। ਮੇਰੀ ਜਾਨ 'ਤੇ ਬਣੀ ਹੋਈ ਹੈ ਤੇ ਜਨਾਬ ਨੂੰ ਸ਼ੇਅਰ-ਓ-ਸ਼ਾਇਰੀ ਸੁੱਝਦੀ ਹੈ। -ਬੀ ਸੀਰੀਅਸ, ਯਾਰ। ਮੈਨੂੰ ਨਹੀਂ ਇੰਝ ਕਿਸ਼ਤਾਂ ਵਿੱਚ ਮੁਹੱਬਤ ਚਾਹੀਦੀ। ਮੈਂ ਤਾਂ ਤੈਨੂੰ ਜੂਏ 'ਚ ਜਿੱਤੀ ਰਕਮ ਵਾਂਗੂੰ ਇਕੋ ਵਾਰ ਹੀ ਸਾਰੇ ਦਾ ਸਾਰਾ ਹੜਪਣਾ ਲੋਚਦੀ ਆਂ।"
"ਕੰਜਰ ਦੀਏ ਕੂਜਾ ਮਿਸ਼ਰੀ ਆਂਗਰ ਭੋਰ-ਚੋਰ ਕੇ ਤਾਂ ਖਾਈ ਜਾਨੀ ਏਂ ਮੈਨੂੰ। ਹੋਰ ਏਦੂੰ ਵੱਧ ਕੀ ਹੁਊ?"
"ਮੈਰਿਜ਼! ਚੱਲ ਆਪਾਂ ਛੇਤੀ-ਛੇਤੀ ਵਿਆਹ ਕਰਵਾ ਲਈਏ? ਤੁਨੇ ਇਸ਼ਕ ਦਾ ਰੋਗ ਲਗਾਇਆ, ਮੈਂ ਦਿਵਾਨੀ ਹੋ ਗਈ। ਢੋਲਾ ਵੇ ਕਲਮੇ ਚਾਰ ਪੜ੍ਹ ਲੈ ਮੁੱਕ ਜੇ ਰੌਲਾ ਵੇ!"
"ਵਿਆਹ? ਪਾਗਲ ਹੋ ਗਈ ਏਂ? ਸੁਰਤ ਟਿਕਾਣੈ ਆ ਤੇਰੀ? ਹੁਣ ਆਪਾਂ ਜਿਹੜਾ ਇਸ਼ਕ ਦਾ ਸੁਆਦ ਲੈ ਰਹੇ ਹਾਂ, ਉਹ ਖਰਾਬ ਕਰਨਾ ਚਾਹੁੰਦੀ ਐਂ? ਕੰਡਿਆਂ 'ਤੇ ਪਾਉਣਾ ਚਾਹੁੰਦੀ ਏਂ ਮੇਰੀ ਮਲੂਕ ਜ਼ਿੰਦੜੀ ਨੂੰ?" ਗਰਾਂਟ ਅੱਗ ਦੇ ਭਾਂਬੜ ਵਾਂਗ ਭੜਕਿਆ ਸੀ।
"ਫੇਰ ਤੂੰ ਸੂਜ਼ਨ ਨੂੰ ਡਾਇਵੋਰਸ ਦੇ ਕੇ ਮੇਰੇ ਨਾਲ ਰਹਿ? ਵਿਆਹ ਬੇਸ਼ੱਕ ਨਾ ਕਰਵਾਈਂ।" ਰੇਚਲ ਦੰਦਾਂ ਵਿੱਚ ਜੀਭ ਘੁੱਟ ਕੇ ਗਰਾਂਟ ਦੇ ਪ੍ਰਤਿਕ੍ਰਮ ਨੂੰ ਉਡੀਕਿਆ।
"ਫੇਰ ਉਹੀ ਗੱਲ। ਮੇਰੀ ਜਾਨ, ਜੇ ਸੂਜ਼ਨ ਨੂੰ ਮੈਂ ਤਲਾਕ ਦੇ ਦਿੱਤਾ ਤਾਂ ਘਰ-ਬਾਰ, ਪੈਸਾ-ਧੇਲਾ, ਟੂੰਮ-ਟੱਲਾ, ਜੁਆਕ-ਜੱਲਾਂ, ਸਭ ਕਾਸੇ ਚੋਂ ਅੱਧਾ ਹਿੱਸਾ ਉਹ ਲੈ ਜਾਉਗੀ। ਮੇਰੇ ਕੋਲ ਕੀ ਰਹੂ, ਟੱਟੂ? - ਨੋ ਵੇਅ, ਐਡੀ ਮੂਰਖਤਾ ਮੈਂ ਤਾਂ ਨਹੀਂ ਕਰ ਸਕਦਾ। -ਤੂੰ ਵੀ ਸੋਚ ਲੈ? ਪਿਛਲੇ ਮਹੀਨੇ ਜਿਵੇਂ ਆਪਾਂ ਫਲੌਰੀਡਾ, ਕੈਨੇਡਾ ਦੀਆਂ ਸੈਰਾਂ ਕਰਦੇ ਫਿਰਦੇ ਸੀ।ਕਦੇ ਸਵਿਟਜ਼ਰਲੈਂਡ 'ਚ ਸਕੀਇੰਗ। ਸਿੰਘਾਪੁਰ 'ਚ ਬੋਟਿੰਗ। ਕਦੇ ਨਿਊਯਾਰਕ ਦੀ ਸ਼ਾਪਿੰਗ। ਫੇਰ ਇਹ ਸਭ ਨਹੀਂ ਹੋ ਸਕਣਾ। ਸੂਜ਼ਨ ਆਟੇ-ਦਾਲ ਦਾ ਭਾਅ ਮਾਲੂਮ ਕਰਵਾ ਦੇਊ ਆਪਾਂ ਨੂੰ। ਸੁਣ ਗਿਐ?"
ਰੇਚਲ ਨੇ ਆਪਣੇ ਦਿਮਾਗ ਵਿੱਚ ਬਚਦੀ ਆਖਰੀ ਸ਼ਰਤ ਦਾ ਦਾਅ ਵੀ ਗਰਾਂਟ ਨਾਲ ਅਜ਼ਮਾ ਕੇ ਤੱਕ ਲੈਣਾ ਚਾਹਿਆ, "ਤੂੰ ਕੀ ਜਾਣੇ ਮੈਂ ਕਿਵੇਂ ਆਪਣੇ ਅੰਦਰਲੀ ਵਾਸਨਾ ਦੀ ਅੱਗ 'ਤੇ ਕਿਵੇਂ ਸਬਰ ਦਾ ਪਾਣੀ ਤਰੌਂਕਦੀ ਹਾਂ? ਪਤੈ, ਤੜਕੇ ਤੋਂ ਮੈਂ ਤਾਂ ਰਾਤ ਨੂੰ ਉਡੀਕਣ ਲੱਗ ਜਾਂਦੀ ਹਾਂ? -ਜੇ ਡਾਇਵੋਰਸ ਵੀ ਨਹੀਂ, ਤਾਂ ਚੱਲ ਉਹਦੇ ਨਾਲੋਂ ਲੀਗਲੀ ਸੈਪਰੇਟ (ਕਾਨੂੰਨਨ ਅਲਿਹਦਗੀ) ਹੀ ਹੋ ਜਾ?"
"ਜੋ ਮਜ਼ਾ ਇੰਤਜ਼ਾਰ ਮੇ ਹੈ ਵੋ ਵਸਲੇ ਯਾਰ ਮੇ ਕਹਾਂ? -ਸੌ ਹੱਥ ਰੱਸਾ ਤੇ ਸਿਰੇ 'ਤੇ ਗੰਢ। ਆਪਣਾ ਫੈਸਲਾ ਮੈਂ ਤੈਨੂੰ ਸੁਣਾ ਚੁੱਕਿਆਂ। ਜਿਵੇਂ ਹੁਣ ਚੱਲਦੈ ਏਮੇ ਈ ਅੱਗੇ ਚੱਲੂ। ਐਮ ਅਫਰੇਡ, ਦੈਟਸ ਦਾ ਵੇਅ ਆਈ ਵਾਨਾ ਪਲੇਅ ਇੱਟ। ਬਾਕੀ ਅੱਗੇ ਤੂੰ ਦੇਖ ਲੈ। ਜੇ ਤੈਨੂੰ ਪੁਗਦੈ ਤਾਂ ਠੀਕ ਹੈ, ਨਹੀਂ ਆਪਣੀ ਰਾਮ-ਰਾਮ, ਰਾਧੇ-ਸ਼ਾਮ ਆ?"
"ਨਹੀਂ ਗਰਾਂਟ ਮੁੜਕੇ ਨਾ ਕਦੇ ਇੰਝ ਆਖੀਂ। ਤੇਰੇ ਵਿਛੋੜੇ 'ਚ ਮੈਂ ਤਾਂ ਰੋ-ਰੋ ਕੇ ਮਰ ਜੂੰ। ਚੱਲ ਫੇਰ ਮੈਨੂੰ ਜ਼ਿਆਦਾ ਸਮਾਂ ਦਿਆ ਕਰ।"
"ਹਾਂ ਆਂਏਂ ਕਹਿ ਨਾ। ਏਸ ਗੱਲੋਂ ਨ੍ਹੀਂ ਮੈਂ ਭੱਜਦਾ। ਭਾਵੇਂ ਇਸਟਾਮ 'ਤੇ ਗੁੱਠਾ ਲੁਆ ਲੈ? ਤੂੰ ਵੀ ਕੀ ਯਾਦ ਰੱਖੇਂਗੀ, ਹੁਣ ਤੋਂ ਵੀਕ-ਐਂਡ ਵਾਲੇ ਦਿਨ ਵੀ ਤੈਨੂੰ ਦਿੱਤੇ। ਰਾਤਾਂ ਤਾਂ ਤੇਰੀਆਂ ਹਨ ਹੀ ਨੇ। ਹਾਨਣੇ ਤੂੰ ਕਰ ਲੈ ਪਿਆਰ ਨੀ ਜਿੰਨਾ ਤੇਰਾ ਜੀਅ ਕਰਦਾ, ਲੁੱਟ ਲੈ ਤੂੰ ਮੌਜ਼ ਬਹਾਰ ਨੀ ਜਿੰਨਾ ਤੇਰਾ ਦਿਲ ਕਰਦਾ। ਵੂਈ ਆਰ ਗੈਟਿੰਗ ਲੇਟ। ਚੱਲ ਹੁਣ ਚੱਲੀਏ।"
ਭੱਜ-ਦੌੜ ਵਿੱਚ ਕਪੜੇ ਪਹਿਨ ਕੇ ਗਰਾਂਟ ਤੇ ਰੇਚਲ ਕਾਰ ਵਿੱਚ ਸਵਾਰ ਹੋ ਕੇ ਮਿੱਕ ਦੇ ਘਰੋਂ ਰਵਾਨਾ ਹੋ ਗਏ। ਕਈ ਮਹੀਨਿਆਂ ਤੋਂ ਇਹੀ ਸਿਲਸਿਲਾ ਚੱਲ ਰਿਹਾ ਹੈ। ਪੱਬ ਬੰਦ ਹੋਣ ਬਾਅਦ ਗਰਾਂਟ ਤੇ ਰੇਚਲ ਦੋਨੋਂ ਮਿੱਕ ਦੇ ਘਰ ਆ ਜਾਂਦੇ ਹਨ। ਮਿੱਕ ਸ਼ਰਾਬ ਪੀ ਕੇ ਸੋਫੇ 'ਤੇ ਪਿਆ ਰਹਿੰਦਾ ਹੈ ਤੇ ਉਹ ਪ੍ਰੇਮੀ ਜੋੜਾ ਮਿੱਕ ਦੇ ਬੈੱਡਰੂਮ ਵਿੱਚ ਰਾਤ-ਰਾਤ ਭਰ ਮੌਜ਼-ਮੇਲਾ ਕਰਦਾ ਰਹਿੰਦਾ ਹੈ। ਤੜਕਿਉਂ ਦਿਨ ਚੜ੍ਹਨ ਤੋਂ ਪਹਿਲਾਂ-ਪਹਿਲਾਂ ਉੱਠ ਕੇ ਗਰਾਂਟ ਰੇਚਲ ਨੂੰ ਉਹਦੇ ਹੋਸਟਲ ਛੱਡ ਕੇ ਆਪ ਸੂਜ਼ਨ ਨਾਲ ਜਾ ਕੇ ਲੇਟਣ ਲਈ ਆਪਣੇ ਘਰ ਪਰਤ ਜਾਂਦਾ ਹੈ। ਸੂਜ਼ਨ ਨੂੰ ਸੁੱਤੀ ਪਈ ਨੂੰ ਜਗਾ ਕੇ ਆਪਣੇ ਸ਼ੋਹਰਾਨਾ ਫਰਜ਼ ਪੂਰੇ ਕਰਦਾ ਹੈ ਤੇ ਫਿਰ ਮੁੜ ਤੋਂ ਦੋਨੋਂ ਵੱਡੇ ਦਿਨ ਤੱਕ ਸੁੱਤੇ ਰਹਿੰਦੇ ਹਨ।
ਰੇਚਲ ਦੀ ਰਿਹਾਇਸ਼ ਵੱਲ ਜਾਂਦੀ ਸੜਕ ਦਾ ਗਰਾਂਟ ਮੋੜ ਕੱਟਣਾ ਭੁੱਲ ਗਿਆ ਤਾਂ ਰੇਚਲ ਨੇ ਹਾਲਾ-ਲਾਲਾ ਮਚਾ ਦਿੱਤੀ, "ਏਧਰ ਕਿਧਰ ਨੂੰ ਲਈ ਜਾਨੈਂ? ਓਧਰ ਯੂਵ ਮਿੱਸ਼ਡ ਦਾ ਟੱਰਨ।"
"ਦਮ ਰੱਖ। ਚੁੱਪ ਕਰਕੇ ਬੈਠੀ ਰਹਿ। ਮੈਨੂੰ ਕਾਹਨੂੰ ਪਤੈ ਤੇਰੇ ਘਰ ਦਾ! ਰੋਜ਼ ਐਹ ਵੇਲੇ ਕੌਣ ਛੱਡ ਕੇ ਆਉਂਦਾ ਹੁੰਦੈ ਤੈਨੂੰ?"
"ਫੇਰ ਮੁੜਨਾ ਨਹੀਂ ਸੀ ਉਥੋਂ? -ਗੱਡੀ ਸਿੱਧੀ ਕਿਉਂ ਦੱਬੀ ਜਾਨੈ?"
"ਦੇਖਦੀ ਨ੍ਹੀਂ ਰਾਤ ਦੀ ਸਨੋ ਪੈ ਰਹੀ ਐ। ਉਧਰ ਭੀੜੀਆਂ ਜਿਹੀਆਂ ਗਲੀਆਂ 'ਚ ਹੁਣ ਤਾਈਂ ਗਿੱਠ-ਗਿੱਠ ਜਮਾਂ ਹੋ ਚੁੱਕੀ ਹੋਊ। ਏਧਰ ਡਿਊਲ-ਕੈਰਿਜ਼ਵੇਅ ਰਾਹੀਂ ਚੱਲਦੇ ਹਾਂ। ਇੱਥੇ ਤਾਂ ਨਾਲ ਦੀ ਨਾਲ ਖੁਰ ਕੇ ਬਰਫ ਪਾਣੀ ਬਣੀ ਜਾਂਦੀ ਆ।" ਗਰਾਂਟ ਨੇ ਆਪਣੇ ਇਰਾਦੇ ਦਾ ਤਾਰੁਫ ਕਰਵਾਇਆ।
"ਉਹੀ ਰਾਹ ਠੀਕ ਸੀ। ਏਧਰ ਦੀ ਇੱਕ ਤਾਂ ਵਾਟ ਜ਼ਿਆਦੇ ਪੈ ਜਾਣੀ ਆ, ਦੂਜਾ ਟਾਇਮ ਬਹੁਤ ਲੱਗੂ। ਦੇਖ ਲੀਂ ਘੱਟੋ-ਘੱਟ ਬੀਹ ਪੰਚੀ ਮਿੰਟ ਹੋਰ ਖਰਾਬ ਹੋਣਗੇ।"
"ਕੋਈ ਨਾ, ਮੇਰੀ ਲਾਡੋ। ਬੈਟਰ ਸੇਫ, ਦੈੱਨ ਸੌਰੀ। ਏਹੋ ਜੇ ਮੌਸਮ 'ਚ ਕਾਰ ਤਿਲਕ ਕੇ ਜੇ ਕੋਈ ਹਾਦਸਾ ਹੋ ਜਾਏ। ਫੇਰ ਕੀਹਦੀ ਮਾਂ ਨੂੰ ਮਾਸੀ ਆਖਾਂਗੇ?"
ਰੇਚਲ ਦੀ ਅੱਥਰੀ ਜਵਾਨੀ ਬੋਲੀ, "ਜਨਾਨੀਆਂ ਵਰਗਾ ਛੋਟਾ ਦਿਲ ਹੈ ਤੇਰਾ। ਡਰਪੋਕ ਕਿਸੇ ਥਾਂ ਦਾ। ਆਹ ਗੱਲ ਸੀ ਤਾਂ ਮੈਨੂੰ ਫੜਾਉਂਦਾ ਸਟੇਰਿੰਗ 'ਤੇ ਦੇਖਦਾ ਜੇ ਕਾਰ ਨੂੰ ਉੱਡਣ-ਖਟੋਲਾ ਨਾ ਬਣਾ ਦਿੰਦੀ ਤਾਂ ਕਹਿੰਦਾ? ਬਈ ਆਪਣਾ ਤਾਂ ਅਸੂਲ ਹੈ -ਲਿਵ ਡੇਜ਼ਰਸ, ਡਾਈ ਡੇਂਜਰਸ। ਖਤਰੋਂ ਕਾ ਖਿਲਾੜੀ ਬਣ।"
"ਘਰਵਾਲੀ ਦੇ ਹੁੰਦਿਆਂ ਹੋਇਆਂ ਕਿਸੇ ਹੋਰ ਜਨਾਨੀ ਨਾਲ ਇਸ਼ਕ ਕਰਨ ਨਾਲੋਂ ਵੀ ਕੋਈ ਹੋਰ ਵੱਡਾ ਖਤਰਾ ਹੁੰਦਾ ਹੈ?"
"ਮੇਰਾ ਮਤਲਵ ਐ ਜਾਨ ਦੀ ਬਾਜ਼ੀ ਵਾਲੇ ਖਤਰਿਆਂ ਨਾਲ ਖੇਡਣਾ ਸਿੱਖ।"
"ਨਹੀਂ ਰੇਚਲ, ਐਸੀ ਗੱਲ ਨ੍ਹੀਂ।" ਗਰਾਂਟ ਨੇ ਗੱਡੀ ਦਾ ਤਬਦੀਲ ਕਰਕੇ ਵੱਡਿਉਂ ਛੋਟਾ ਗੇਅਰ ਪਾਇਆ, ਕਦੇ ਨਿੱਤ ਨਵੇਂ ਖਤਰਿਆਂ ਨਾਲ ਖੇਡਣਾ ਤੇ ਮੌਤ ਨੂੰ ਮਾਸੀ ਕਹਿਣਾ ਮੇਰਾ ਸ਼ੌਕ, ਸ਼ੁਗਲ ਹੁੰਦਾ ਸੀ। ਜਵਾਨੀ 'ਚ ਮੈਂ ਵੀ ਕਾਰ ਦੀਆਂ ਧੁੱਕੀਆਂ ਕੱਢ ਦਿੰਦਾ ਹੁੰਦਾ ਸੀ। ਦੂਏ-ਤੀਏ ਦਿਨ ਹੀ ਪਲੀਸ ਮੈਨੂੰ ਓਵਰ-ਸਪੀਡਿੰਗ 'ਚ ਫੜ੍ਹ ਲੈਂਦੀ ਹੁੰਦੀ ਸੀ। -ਤੈਨੂੰ ਮੈਂ ਆਪਣੀ ਇੱਕ ਹੱਢ-ਬੀਤੀ ਸੁਣਾਉਂਦਾ ਹਾਂ, "ਮੈਨੂੰ ਮੇਰੇ ਦਾਦੇ ਨੇ ਅਠਾਰਵੇਂ ਜਨਮਦਿਨ 'ਤੇ ਸਪੋਰਟਸ ਕਾਰ ਦਾ ਉਪਹਾਰ ਦਿੱਤਾ ਸੀ। ਢਾਈ ਹਜ਼ਾਰ ਸੀ ਸੀ ਇੰਜਣ। ਐਂ ਛਕਾਟੇ ਪਾਉਂਦੀ ਹੀ ਜਾਂਦੀ ਹੁੰਦੀ ਸੀ। ਮਾੜਾ ਜਿਹਾ ਗੈਸ ਪੈਡਲ 'ਤੇ ਪੈਰ ਰੱਖਣ ਸਾਰ ਸਪੀਡੋਮੀਟਰ ਦੀ ਸੂਈ ਝੱਟ ੮੦-੯੦ 'ਤੇ ਚੜ੍ਹ ਜਾਣੀ। ਡੱਕਰਦਾ ਬਹੁਤ ਹੁੰਦਾ ਸੀ ਮੈਂ ਉਹਨੂੰ। ਥੋੜੇ ਕੁ ਦਿਨਾਂ 'ਚ ਹੀ ਮੇਰਾ ਗੱਡੀ ਨਾਲ ਬਹੁਤ ਤਿਉ ਪੈ ਗਿਆ ਸੀ। ਇੱਕ ਦਿਨ ਅਹੇ ਜਿਹਾ ਹੀ ਸਲਾਭਾ ਜਿਹਾ ਮੌਸਮ ਸੀ। ਸਨੋ ਪਵੇ। ਮੇਰੇ ਦਾਦੇ ਨੇ ਜਾਣਾ ਸੀ ਹੌਲੀਡੇਅ। ਮੈਂ ਉਹਨੂੰ ਏਅਰਪੋਰਟ ਤੱਕ ਛੱਡਣ ਲਈ ਆਪਣੀ ਕਾਰ ਲੈ ਕੇ ਤੁਰ ਪਿਆ। ਉਦਣ ਗਿੱਲ-ਗਲੌਲਾ ਹੋਣ ਕਰਕੇ ਮੈਨੂੰ ਦੇਰੀ ਹੁੰਦੀ ਨਜ਼ਰ ਆਈ। ਰਾਹਾਂ ਦਾ ਮੈਂ ਪੂਰਾ ਭੇਤੀ ਸੀ। ਉਦੋਂ ਮੋਟਰਵੇਅ ਨਹੀਂ ਸੀ ਅਜੇ ਬਣਿਆ। ਪਿੰਡਾਂ-ਸ਼ਹਿਰਾਂ ਦੇ ਵਿੱਚ ਵਿੱਚ ਦੀ ਹੀਥਰੋ ਨੂੰ ਜਾਣਾ ਪੈਂਦਾ ਸੀ। ਦਾਦੇ ਨੂੰ ਟਾਇਮ ਨਾਲ ਪਹੁੰਚਾਣ ਲਈ ਮੈਂ ਸੌਰਟ-ਕੱਟ ਮਾਰਨੇ ਸ਼ੁਰੂ ਕਰ'ਤੇ। ਮੇਰੇ ਦਾਦੇ ਨੇ ਮੈਨੂੰ ਬਥੇਰਾ ਆਖਿਆ ਬਈ ਕਾਕਾ ਸਨੋ ਪਈ ਹੋਵੇ ਤਾਂ ਮੇਨ ਰੋਡ (ਮੁੱਖ ਸੜਕ) ਦਾ ਵੱਧ ਤੋਂ ਵੱਧ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰੀਦੀ ਹੁੰਦੀ ਹੈ। ਕਿਉਂਕਿ ਮੇਨ ਰੋਡ 'ਤੇ ਚਲਦੀ ਬਹੁਤੀ ਆਵਾਜ਼ਾਈ ਨਾਲ ਬਰਫ਼ ਪਿਘਲਦੀ ਰਹਿੰਦੀ ਹੈ। ਮੈਂ ਦਾਦੇ ਦੀ ਇੱਕ ਨਾ ਸੁਣੀ ਤੇ ਆਪਣੀ ਧੁੰਨ 'ਚ ਮਸਤ ਰਿਹਾ। ਅਖੀਰ ਭਾਈ ਉਹੀ ਹੋਈ ਜੀਹਦਾ ਦਾਦਾ ਸ਼੍ਰੀ ਨੂੰ ਡਰ ਸੀ। ਅਸੀਂ ਪਹਾੜੀ ਚੜ੍ਹਦੇ ਸੀ 'ਤੇ ਕਾਰ ਸਲੀਪ ਹੋਣ ਲੱਗ ਪਈ। -ਰੋਕ ਓ ਰੋਕ। ਸਾਂਭ ਗੱਡੀ ਨੂੰ। ਇੰਝ ਦੱਦੂ ਨੇ ਪਾ'ਤਾ ਰੌਲਾ। ਘਬਰਾ ਕੇ ਮੈਂ ਗਲਤੀ ਨਾਲ ਬਰੇਕ ਨੱਪ ਦਿੱਤੀ 'ਤੇ ਗੱਡੀ ਖੜਨੀ ਤਾਂ ਕੀ ਸੀ? ਸਗੋਂ ਤਿਲਕ ਕੇ ਲੋਟ-ਪੋਟਣੀਆਂ ਖਾਂਦੀ ਹੋਈ ਡੂੰਗੀ ਖੱਡ 'ਚ ਜਾ ਡਿੱਗੀ। ਮੇਰੇ ਸੱਟਾਂ-ਸੁੱਟਾਂ ਤਾਂ ਲੱਗੀਆਂ। ਪਰ ਜਾਨ ਬਚ ਗਈ। ਦਾਦਾ ਜੀ ਘੰਡੀ ਟੁੱਟਣ ਨਾਲ ਉਥੇ ਮੌਕੇ 'ਤੇ ਹੀ ਪਰਾਣ ਤਿਆਗ ਗਏ।"
ਰੇਚਲ ਨੇ ਹੁੰਗਾਰਾ ਭਰਿਆ, "ਓ, ਆਈ ਐਮ ਸੋ ਸੌਰੀ।"
"ਡੌਂਟ ਬੀ। ਮੈਨੂੰ ਦਾਦੇ ਦੀ ਮੌਤ ਦਾ ਬਹੁਤਾ ਦੁੱਖ ਨਹੀਂ ਸੀ ਹੋਇਆ। ਉਹਦੀ ਬੁੜੇ-ਖੁਸਟ ਦੀ ਤਾਂ ਉਮਰ ਹੀ ਸੀ ਪਰਮਾਤਮਾ ਦੇ ਚਰਨਾ 'ਚ ਜਾਣ ਦੀ। ਉਦੋਂ ਨਾ ਮਰਦਾ, ਦੋ ਚਾਰ ਸਾਲ ਅੜਕ ਕੇ ਮਰ ਜਾਂਦਾ। ਗ਼ਮ ਤਾਂ ਮੈਨੂੰ ਗੱਡੀ ਦਾ ਹੋਇਆ ਸੀ। ਕਿਸੇ ਕੰਮ ਦੀ ਨਹੀਂ ਰਹੀ ਸੀ। ਸਾਰੀ ਭੰਨ੍ਹੀ ਗਈ ਸੀ। ਏਸ ਘਟਨਾ ਤੋਂ ਆਪਾਂ ਤਾਂ ਸਬਕ ਲੈ ਲਿਆ, ਬਈ ਖਰਾਬ ਮੌਸਮ 'ਚ ਜਿੱਥੋਂ ਤੱਕ ਹੋ ਸਕੇ ਮੇਨ ਰੋਡ ਨੂੰ ਛੱਡ ਕੇ ਕਦੇ ਸਾਇਡ ਰੋਡ ਨ੍ਹੀਂ ਫੜ੍ਹਨੀ।"
"ਆ ਹੁਣ ਕਿਉਂ ਫੇਰ ਸਾਇਡ ਰੋਡ 'ਤੇ ਆ ਗਿਐਂ। ਹੁਣ ਵੀ ਮੇਨ ਰੋਡ 'ਤੇ ਦੱਬੀ ਜਾਂਦਾ ਗੱਡੀ ਨੂੰ।" ਰੇਚਲ ਨੇ ਗਰਾਂਟ ਦਾ ਧਿਆਨ ਸੜਕ ਵੱਲ ਦੁਆਇਆ।
"ਹੁਣ ਤਾਂ ਫੇਰ ਹੋਰ ਕੋਈ ਚਾਰਾ ਨਹੀਂ ਨਾ। ਤੇਰੀ ਯੂਨੀ ਨੂੰ ਆਹ ਇਕੋ ਸੜਕ ਹੀ ਜਾਂਦੀ ਹੈ। ਜਿੱਥੋਂ ਤੱਕ ਸੰਭਵ ਹੋ ਸਕਿਐ ਆਪਾਂ ਮੇਨ ਰੋਡ 'ਤੇ ਰਹੇ ਹਾਂ। ਲਉ ਜੀ ਆ ਗਿਐ ਥੋਡਾ ਡੇਰਾ।" ਗੱਡੀ ਖੜ੍ਹਾ ਕੇ ਗਰਾਂਟ ਨੇ ਇੰਜਣ ਬੰਦ ਕਰ ਦਿੱਤਾ।
ਰੇਚਲ ਨੇ ਆਪਣੇ ਸੁੰਨੇ ਗੁੱਟ ਵੱਲ ਝਾਕ ਕੇ ਪੁੱਛਿਆ, "ਕਿੰਨਾ ਟਾਇਮ ਹੋ ਗਿਆ?"
"ਪੌਣੇ ਪੰਜ।"
"ਬਾਪ ਰੇ। ਪੌਣੇ ਪੰਜ? ਮੈਂ ਵੀ ਇੱਕ ਘੜੀ ਖਰੀਦ ਦੀ ਆਂ ਆਪਣੇ ਲਈ। ਟਾਇਮ ਜਾਨਣ 'ਚ ਔਖ ਆਉਂਦੀ ਆ। ਹਰ ਵੇਲੇ ਲੋਕਾਂ ਤੋਂ ਪੁੱਛਣਾ ਪੈਂਦੈ।"
ਨੀਵੀਂ ਪਾਈ ਬੈਠੀ ਰੇਚਲ ਦੀ ਠੋਡੀ ਪਕੜ ਕੇ ਗਰਾਂਟ ਨੇ ਉਹਦਾ ਚਿਹਰਾ ਉਤਾਂਹ ਨੂੰ ਚੁੱਕਿਆ, "ਸਵੀਟ ਹਾਰਟ ਤੂੰ ਨਾ ਔਖੀ ਹੋਈਂ। ਐਸ ਵਾਰ ਤਾਂ ਸੂਜ਼ਨ ਨੂੰ ਸ਼ਾਪਿੰਗ ਲਈ ਤਨਖਾਹ ਦੇਣੀ ਹੈ। ਮੂਹਰਲੇ ਹਫਤੇ ਮੈਂ ਹੀ ਤੈਨੂੰ ਸਿਰੇ ਦੀ ਘੜੀ ਲਿਆ ਕੇ ਦੇਊਂ।"
ਰੇਚਲ ਨੇ ਨਜ਼ਾਕਤ ਨਾਲ ਝਟਕ ਕੇ ਗਰਾਂਟ ਦਾ ਹੱਥ ਆਪਣੇ ਤੋਂ ਪਰ੍ਹੇ ਕਰ ਦਿੱਤਾ, "ਆਹੋ ਜਿਵੇਂ ਪਿਛਲੀ ਵੀਕ ਡਾਇੰਮਡ-ਰਿੰਗ ਲੈ ਦਿੱਤੀ ਸੀ।"
"ਪਿੱਛਲੀ ਵੀਕ ਤਾਂ ਸੱਚੀਂ ਯਾਰ ਨਿਆਣਿਆਂ ਨੂੰ ਕੰਪਿਊਟਰ ਲੈ ਕੇ ਦਿੱਤਾ ਸੀ।"
"ਹਾਂ ਬਹਾਨੇ ਬਣਾਉਣੇ ਤਾਂ ਕੋਈ ਜਨਾਬ ਤੋਂ ਸਿੱਖੇ। ਮੈਂ ਤਾਂ ਆਪਣੀਆਂ ਆਉਣ ਵਾਲੀਆਂ ਪੀੜੀਆਂ ਨੂੰ ਤਾਕੀਦ ਕਰਕੇ ਮਰੂੰ ਕਿ ਮੈਰੀਡ ਆਦਮੀ ਨਾਲ ਇਸ਼ਕ ਨਾ ਕਰਨ। ਬਹੁਤ ਸਤਾਉਂਦੇ ਨੇ ਵਿਆਹੇ ਮਰਦ। ਮਤਲਬ ਨੂੰ ਮਿਆਂ-ਮਿੱਠੂ ਤੇ ਗੌਂਅ ਨਿਕਲੇ 'ਤੇ ਤੂੰ ਕੌਣ ਤੇ ਮੈਂ ਕੌਣ। ਸਿਆਣਦੇ ਵੀ ਨਹੀਂ। ਐਸ਼ ਕਰਨ ਵੇਲੇ ਰਖੇਲ ਚੇਤੇ ਆ ਜਾਂਦੀ ਹੈ ਤੇ ਖਰਚ ਕਰਨ ਵੇਲੇ ਇਹ ਧਰਮ-ਪਤਨੀ ਦੀ ਕੁਛੜ 'ਚ ਵੜ੍ਹ ਜਾਣਗੇ। ਹੂੰ ਇਹ ਵੀ ਕੋਈ ਇੰਨਸਾਫ ਹੋਇਆ ਭਲਾਂ? ਨੱਕ ਚੜਾ ਕੇ ਰੇਚਲ ਨੇ ਗਰਾਂਟ ਤੋਂ ਦੂਜੇ ਪਾਸੇ ਮੂੰਹ ਭੁਆ ਲਿਆ।"
"ਓ ਰੁੱਸ ਨਾ ਬੱਲੀਏ। ਆਏਂ ਕਰ, ਗਲੱਵ ਕੰਪਾਰਟਮੈਂਟ 'ਚ ਪੰਜ ਸੌ ਪੌਡ ਪਿਐ। ਖੋਲ੍ਹ ਕੇ, ਕੱਢ ਲੈ। ਕਾਰ ਦੀ ਇੰਸ਼ੋਰੈਸ ਕਰਾਉਣੀ ਸੀ। ਨਹੀਂ ਕਰਾਉਂਦਾ, ਹੋਰ ਕੀ ਆ? ਮਿੱਤਰਾਂ ਨੇ ਫੁੱਲ ਮੰਗਿਆ, ਅਸੀਂ ਬਾਗ ਹਵਾਲੇ ਕੀਤਾ।"
"ਓ ਥੈਂਕਯੂ। ਯੂ ਆਰ ਸੋ ਸਵੀਟ।" ਰੇਚਲ ਨੇ ਗਰਾਂਟ ਨੂੰ ਚੁੰਮੀ ਦੇ ਕੇ ਲਿਫਾਫਾ ਚੁੱਕਣ ਦੀ ਕੀਤੀ। ਨੋਟ ਕੱਢ ਕੇ ਪੂਰੇ ਪੰਜ ਸੌ ਪੌਂਡ ਗਿਣੇ ਤੇ ਤਹਿ ਲਾ ਕੇ ਉਹਨੇ ਆਪਣੀ ਬਰਾ ਵਿੱਚ ਥੁੰਨ ਲਏ, "ਜੋ ਕੁੱਝ ਤੈਂ ਦੇਣਾ ਹੁੰਦੈ, ਹਾੜੇ ਕਢਾ ਕੇ ਦਿੰਦਾ ਹੁੰਦੈਂ। ਤੂੰ ਵੀ ਬੱਕਰੀ ਵਰਗੈਂ। ਬੱਕਰੀ ਦੁੱਧ ਤਾਂ ਦੇਊਗੀ, ਪਰ ਦੇਉ ਮਿੰਗਣਾਂ ਘੋਲ ਕੇ। ਉਹੀ ਹਾਲ ਤੇਰੈ। ਮੈਂ ਅੱਜ ਤੋਂ ਤੈਨੂੰ ਬੱਕਰੀ ਕਿਹਾ ਕਰਨੈ।"
ਗਰਾਂਟ ਲਾਚੜਿਆ, "ਬੱਕਰੀ ਨ੍ਹੀਂ। ਬੱਕਰਾ ਆਂ ਮੈਂ, ਬੱਕਰਾ। ਜੀਹਨੂੰ ਬੀ-ਓ-ਓ-ਕੇ, ਬੋਕ ਕਹਿੰਦੇ ਨੇ।"
"ਨਹੀਂ ਬੋਕ-ਬੂਕ ਨ੍ਹੀਂ। ਤੂੰ ਤਾਂ ਮੇਰਾ ਹਿਮਾਯੂ ਪੰਛੀ ਏਂ।"
"ਹਿਮਾਯੂ? ਮੈਂ ਤਾਂ ਕਦੇ ਨ੍ਹੀਂ ਨਾਂ ਸੁਣਿਆ। ਉਹ ਕਿਹੜਾ ਪਰੰਦਾ ਹੁੰਦੈ?"
ਗਰਾਂਟ ਦੀ ਅਗਿਆਨਤਾ ਉੱਤੇ ਰੇਚਲ ਆਪਣੇ ਗਿਆਨ ਦਾ ਰੰਗ ਚਾੜਨ ਲੱਗੀ, "ਹਿਮਾਯੂ ਐਸਾ ਭਾਗਾਂਵਾਲਾ ਮਿਥਿਹਾਸਕ ਪੰਛੀ ਆ, ਜੀਹਦੇ ਪਰਛਾਵੇਂ ਹੇਠ ਆਉਣ ਵਾਲਾ ਸਧਾਰਨ ਵਿਅਕਤੀ ਵੀ ਬਾਦਸ਼ਾਹ ਬਣ ਜਾਂਦੈ।"
"ਅੱਛਾ। ਯੂ-ਸੈਕਸੀ-ਥਿੰਗ।" ਹਵਾ ਨਾਲ ਫੁੱਲ ਕੇ ਕੁੱਪਾ ਹੋਏ ਗਰਾਂਟ ਨੇ ਰੇਚਲ ਦੇ ਬੁੱਲ੍ਹਾਂ ਨਾਲ ਬੁੱਲ੍ਹ ਜੋੜ ਕੇ ਇਉਂ ਚੁੱਪਣੇ ਸ਼ੁਰੂ ਕਰ ਦਿੱਤੇ ਜਿਵੇਂ ਕੋਈ ਅਵਾਰਾ ਭੌਰਾ ਫੁੱਲਾਂ ਚੋਂ ਰਸਾ ਚੂਸਦਾ ਹੁੰਦਾ ਹੈ।
ਗਰਾਂਟ ਦੇ ਧੱਕੜ ਬੁੱਲ੍ਹਾਂ ਚੋਂ ਰੇਚਲ ਨੇ ਆਪਣੇ ਨਾਜ਼ੁਕ ਹੋਂਠ ਛੁਡਾਏ ਤਾਂ ਵੇਗ ਵਸ ਹੋਇਆ ਗਰਾਂਟ ਉਹਨੂੰ ਚਿੰਬੜ ਕੇ ਉਹਦੀਆਂ ਗੱਲ੍ਹਾਂ ਅਤੇ ਗਰਦਨ ਨੂੰ ਚੁੰਮਣ ਲੱਗ ਗਿਆ।
ਗਰਾਂਟ ਦੇ ਸਿਰ ਦੇ ਪਿਛਲੇ ਪਾਸਿਉਂ ਵਾਲਾਂ ਦੇ ਰੁੱਗ ਨੂੰ ਫੜ੍ਹ ਕੇ ਰੇਚਲ ਨੇ ਜ਼ਬਰਦਸਤੀ ਉਸਨੂੰ ਆਪਣੇ ਆਪ ਤੋਂ ਨਿਖੇੜਿਆ, "ਬਸ!-ਬਸ!!-ਬੱਅਸ!!!ਆਈ ਸੈੱਡ ਸਟੌਪ ਇੱਟ। ਪਤਾ ਨਹੀਂ ਤੇਰੀ ਛੋਹ 'ਚ ਕੈਸਾ ਜਾਦੂ ਹੈ। ਜਿਹੜਾ ਤੇਰੇ ਹੱਥ ਲੱਗਣ ਸਾਰ ਮੇਰਾ ਆਪਣੇ ਆਪ ਉੱਪਰ ਕੰਟਰੋਲ ਨਹੀਂ ਰਹਿੰਦਾ। ਥੱਕੇ ਰਾਤ ਦੇ ਨਜ਼ਾਰੇ। ਸੌਣ ਲੱਗੇ ਚੰਨ ਤਾਰੇ। ਤੈਨੂੰ ਆਖਦੇ ਨੇ ਸਾਰੇ। ਮੈਨੂੰ ਜਾਣ ਦੇ। ਹਾੜਾ ਵੇ ਮੈਨੂੰ ਜਾਣ ਦੇ। ਚੰਨਾ ਵੇ ਮੈਨੂੰ ਜਾਣ ਦੇ। ਔਰਾਈਟ। ਹੁਣ ਮੈਂ ਚਲਦੀ ਆਂ। ਬੜੀ ਬੇਸਬਰੀ ਨਾਲ ਉਡੀਕੂੰਗੀ ਰਾਤ ਨੂੰ। ਬਾਏ।" ਗੱਡੀ ਵਿੱਚੋਂ ਉਤਰ ਕੇ ਆਪਣਾ ਆਪ ਸੰਭਾਲਦੀ ਹੋਈ ਰੇਚਲ ਤੁਰ ਪਈ।
ਗਰਾਂਟ ਨੇ ਟਾਕੀ ਦਾ ਸ਼ੀਸ਼ਾ ਹੇਠਾਂ ਕਰਕੇ ਭੱਜੀ ਜਾਂਦੀ ਰੇਚਲ ਨੂੰ ਪਿੱਠ ਪਿੱਛੀਉਂ ਆਵਾਜ਼ ਮਾਰੀ, "ਤੇਰੀ ਪਿਛਿਉਂ ਸ਼ਕਰਟ ਦੀ ਜਿੱਪ ਖੁੱਲ੍ਹੀ ਹੈ।"
ਰੇਚਲ ਨੇ ਜਿੱਪ ਬੰਦ ਕਰਨ ਦਾ ਯਤਨ ਕੀਤਾ, ਪਰ ਬਿਗੜੀ ਹੋਣ ਕਰਕੇ ਜ਼ੰਜ਼ੀਰੀ ਉਹਦੇ ਤੋਂ ਬੰਦ ਨਾ ਹੋਈ। ਉਹ ਵਾਪਸ ਗਰਾਂਟ ਤੋਂ ਲਗਵਾਉਣ ਲਈ ਮੁੜ ਆਈ ਤੇ ਪਿੱਠ ਕਰਕੇ ਉਹਦੇ ਕੋਲ ਖੜ੍ਹ ਗਈ, "ਰਾਤ ਦਾ ਤੇਰਾ ਕੰਮ ਆ, ਦੇਖ ਲੈ ਤੋੜ ਕੇ ਰੱਖ ਤੀ ਤੈਂ। ਸ਼ਾਮ ਨੂੰ ਲਿਆ ਕੇ ਦੇਈਂ ਅੱਸੀਆਂ ਪੌਂਡਾਂ ਦੀ ਆਈ ਸੀ ਇਹ। ਮੈਂ ਤਾਂ ਪਾਈ ਵੀ ਕੱਲ੍ਹ ਪਹਿਲੀ ਵਾਰ ਵੀ ਸੀ।"
ਗਰਾਂਟ ਗੱਡੀ ਵਿੱਚ ਬੈਠਿਆਂ-ਬੈਠਿਆਂ ਹੱਥ ਬਾਹਰ ਕੱਢ ਕੇ ਜਿੱਪ ਅੜਾਉਣ ਦੀ ਕੋਸ਼ਿਸ ਕਰਨ ਲੱਗਿਆ, "ਘਬਰਾਉਂਦੀ ਕਿਉਂ ਹੈਂ। ਸਕੱਰਟ ਹੀ ਹੋਰ ਲਿਆ ਦੂੰ। -ਨਾਲੇ ਮਿੰਨੀ ਲਿਆਊ ਮਿੰਨੀ ਜਿਹੜੀ ਤੇਰੇ ਪੱਟਾਂ ਨੂੰ ਢੱਕਣ ਦੀ ਜੁਰਅੱਤ ਨਾ ਕਰ ਸਕੇ, ਉੱਚੀ ਉੱਚੀ ਰਹੇ।"
"ਅਹੇ ਜਿਹੀ ਗਲਤੀ ਨਾ ਕਰ ਬੈਠੀਂ। ਤੇਰੇ ਹੱਥਾਂ ਚੋਂ ਨਿਕਲ ਜੂੰ ਮੈਂ। ਸਾਡੀ ਯੂਨੀ ਦੇ ਮੁੰਡੇ ਤਾਂ ਅੱਗੇ ਹੀ ਹੱਥਾਂ ਨੂੰ ਥੁੱਕ ਲਾਈ ਮੇਰੇ ਮਗਰ ਫਿਰਦੇ ਨੇ।"
ਗਰਾਂਟ ਹਿਰਖ ਕੇ ਬੋਲਿਆ, "ਜਾਹ ਫੇਰ ਉਹਨਾਂ ਛੋਕਰਿਆਂ ਤੋਂ ਹੀ ਜਿੱਪ ਲਵਾ ਜਾ ਕੇ।"
"ਉਏ… ਹੋਏ… ਹੋਏ। ਮੇਰਾ ਰਾਝਣ ਬੁਰਾ ਮਨਾ ਗਿਐ। ਮੈਂ ਤਾਂ ਹੱਸਦੀ ਸੀ। ਗਰਾਂਟ ਤੇਰੇ ਬਿਨਾਂ ਮੈਨੂੰ ਜ਼ਿੰਦਗੀ ਨਿਰੀ ਨਰਕ ਲੱਗਦੀ ਆ। ਮੈਂ ਤਾਂ ਸਗੋਂ ਆਪ ਚਾਹੁੰਦੀ ਆਂ ਤੈਨੂੰ ਕਿਸੇ ਐਸੀ ਥਾਂ ਲੁੱਕਾ ਕੇ ਰੱਖ ਲਵਾਂ ਜਿੱਥੇ ਮੇਰੇ ਬਿਨਾਂ ਕੋਈ ਹੋਰ ਨਾ ਦੇਖ ਸਕੇ ਤੇ ਤੂੰ ਹਮੇਸ਼ਾਂ ਮੇਰੇ ਅੰਗ-ਸੰਗ ਰਹੇ। ਆਈ ਸਮਝ? ਜਾਣੀ ਕਿ ਸੁਰਮਾ ਬਣ ਮਿੱਤਰਾ, ਤੈਨੂੰ ਬਿੱਲੀਆਂ ਅੱਖਾਂ ਵਿੱਚ ਪਾਵਾਂ।"
"ਨਾ ਬਿਲੋ ਇਹ ਆਈਡੀਆ ਕੁੱਝ ਜੰਮਿਆ ਨਹੀਂ। ਸੁਰਮੇ ਨੂੰ ਤਾਂ ਗੋਰੀ ਦੀਆਂ ਅੱਖੀਆਂ ਵਿੱਚ ਵਾਸਾ ਕਰਨ ਤੋਂ ਪਹਿਲਾਂ ਪਿਸ ਕੇ ਆਪਣਾ ਅਸਤਿਤਵ ਗੁਆਉਣਾ ਪੈਂਦੈ। ਗਲ ਦਾ ਤਵੀਤ ਬਣਾ ਕੇ ਹਿੱਕ 'ਤੇ ਰੱਖਣ ਦੀ ਗੱਲ ਕਰ ਤਾਂ ਕਿ ਦੇਖਣ ਵਾਲਾ ਵੀ ਜੈਲਸ ਨਾਲ ਇਹੀ ਕਹੇ, ਤੇਰੀ ਧੌਣ 'ਤੇ ਥਾਪੀਆਂ ਮਾਰੇ ਨੀ ਲਾਕੇਟ ਹੀਰਿਆਂ ਦਾ।"
"ਅੱਛਾ ਗੱਲਾਂ ਛੱਡ। ਕਦੋਂ ਦਾ ਖਿੱਚ-ਧੂਹ ਕਰੀ ਜਾਨੈਂ। ਲੱਗੀ ਨ੍ਹੀਂ ਅਜੇ?"
"ਨਾ ਬਈ। ਇਹ ਨਹੀਂ ਬੰਦ ਹੁੰਦੀ। ਆਈਂ ਇਹਦੇ ਉੱਤੇ ਹੱਥ ਧਰ ਕੇ ਅੰਦਰ ਚਲੀ ਜਾਹ।"
"ਚੰਗਾ।" ਘੱਗਰੀ ਦੇ ਰੋਸ਼ਨਦਾਨ ਨੂੰ ਹੱਥਾਂ ਨਾਲ ਢੱਕ ਕੇ ਦੌੜਦੀ ਹੋਈ ਰੇਚਲ ਦੋ ਤਿੰਨ ਛੜੱਪਿਆਂ ਵਿੱਚ ਹੀ ਹੋਸਟਲ ਦੀ ਐਨਟਰੈਂਸ ਦੀਆਂ ਪੌੜੀਆਂ ਚੜ੍ਹ ਗਈ ਤਾਂ ਗਰਾਂਟ ਨੇ ਕਾਰ ਸਟਾਰਟ ਕਰਕੇ ਪਿੱਛੇ ਆਪਣੇ ਘਰ ਵੱਲ ਮੋੜ ਲਿੱਤੀ।
(ਤੀਜਾ ਅਧਿਆਏ)
"ਆਹ ਤਾਂ ਮਿੱਕ ਬੜੀ ਵਧੀਆ ਗੱਲ ਐ ਤੇਰੀ, ਜਿਹੜਾ ਤੂੰ ਕਦੇ-ਕਦਾਈਂ ਮੇਰੇ ਕੋਲ ਆ ਜਾਨੈ। ਇਉਂ ਤੇਰਾ ਵੀ ਮਨ ਹਲਕਾ ਹੋ ਜਾਂਦੈ ਤੇ ਮੈਨੂੰ ਵੀ ਕੁੱਝ ਦੇਰ ਲਈ ਤਨਹਾਈਆਂ ਤੋਂ ਛੁਟਕਾਰਾ ਮਿਲ ਜਾਂਦੈ।" ਸੂਜ਼ਨ ਦੇ ਪੀੜਾਂ ਪਰੂਚੇ ਬੋਲ ਮਿੱਕ ਦੇ ਕਾਲਜੇ ਨੂੰ ਵਿੰਨ ਗਏ।
"ਏਸ ਲਈ ਤਾਂ ਮੈਂ ਤੇਰਾ ਧੰਨਵਾਦੀ ਹਾਂ ਸੂਜ਼ਨ ਜਿਹੜਾ ਤੂੰ ਵਿਹਲ ਕੱਢ ਕੇ ਮੇਰੇ ਨਾਲ ਦੁੱਖ-ਸੁੱਖ ਕਰ ਲੈਂਦੀ ਏਂ। ਤੂੰ ਸਿਆਣੀ ਏਂ ਹਰੇਕ ਕੋਲ ਢਿੱਡ ਨ੍ਹੀਂ ਨੰਗਾ ਕਰ ਹੁੰਦਾ। ਤੇਰੇ ਕੋਲ ਆਉਦਿਆਂ ਹੀ ਮੈਂ ਆਪਣੇ ਆਪ ਨੂੰ ਬੋਝ ਮੁਕਤ ਮਹਿਸੂਸ ਕਰਦਾਂ। ਤੇਰੇ ਪਾਸ ਆਨੇ ਸੇ ਮੇਰੇ ਵਕਤ ਗੁਜ਼ਰ ਜਾਤਾ ਹੈ। ਦੋ ਘੜੀ ਕੇ ਲਿਏ ਗ਼ਮ ਜਾਨੇ ਕਿਧਰ ਜਾਤਾ ਹੈ।"
"ਇਹ ਤਾਂ ਹੈ। ਚੁੱਪ ਤਾਂ ਬੰਦੇ ਨੂੰ ਖੋਖਲਾ ਕਰਕੇ ਰੱਖ ਦਿੰਦੀ ਹੈ। ਅੰਦਰਲਾ ਗੁਭਾਰ ਬਾਹਰ ਕੱਢ ਕੇ ਨਿਰਸੰਦੇਹ ਰਾਹਤ ਮਿਲਦੀ ਹੈ। ਏਸੇ ਲਈ ਤਾਂ ਕਈ ਸੌ ਸਾਲ ਪਹਿਲਾਂ ਸਿੱਖ ਧਰਮ ਦੇ ਬਾਨੀ ਨੇ ਧਨਾਸਰੀ ਰਾਗ ਵਿੱਚ ਰਚੀ ਆਪਣੀ ਬਾਣੀ ਵਿੱਚ ਵਿਚਾਰ-ਵਿਮਰਸ਼ 'ਤੇ ਜ਼ੋਰ ਦਿੰਦਿਆਂ ਆਖਿਐ, ਜਬ ਲਗੁ ਦੁਨੀਆ ਰਹੀਐ, ਨਾਨਕ। ਕਿਛੁ ਸੁਣੀਐ ਕਿਛੁ ਕਹੀਐ।। ੬੬੧।।"
"ਛੱਡ ਕੀ ਸੈਡ ਸਟੋਰੀਆਂ ਲੈ ਕੇ ਬੈਠ ਗਏ ਆਪਾਂ। -ਵਾਹ ਬਈ, ਬੜ੍ਹਾ ਸਜਾਇਐ ਘਰ ਨੂੰ। ਅੱਜ ਕੋਈ ਖਾਸ ਮੌਕਾ ਹੈ?"
ਸੂਜ਼ਨ ਸ਼ਰਮਾ ਕੇ ਬੋਲੀ, "ਹਾਂ, ਅੱਜ ਮੇਰਾ ਜਨਮਦਿਨ ਵਾ।"
"ਅੱਛਾ? ਬਹੁਤ-ਬਹੁਤ ਮੁਬਾਰਕਾਂ ਤੈਨੂੰ ਸਾਲਗਿਰਾਹ ਦੀਆਂ। ਤੁਮ ਜੀਉ ਹਜ਼ਾਰੋ ਸਾਲ। ਸਾਲ ਕੇ ਦਿਨ ਹੋ ਪਚਾਸ ਹਜ਼ਾਰ।"
"ਥੈਂਕਸ।" ਸੂਜ਼ਨ ਸ਼ੁਕਰਾਨਾ ਭਰਪੂਰ ਨਜ਼ਰ ਨਾਲ ਮਿੱਕ ਨੂੰ ਤੱਕ ਹੀ ਰਹੀ ਸੀ ਕਿ ਐਨੇ ਨੂੰ ਸੂਜ਼ਨ ਦੇ ਦੋਨੋਂ ਬੱਚੇ ਆਪੋ-ਆਪਣੇ ਕਮਰਿਆਂ ਚੋਂ ਉਤਰ ਕੇ ਉਥੇ ਆ ਧਮਕੇ।
ਸੂਜ਼ਨ ਦੀ ਕੁੜੀ ਨੇ ਆਪਣੇ ਕੰਨਾਂ ਵਿੱਚ ਟੌਪਸ ਪਾਉਂਦਿਆਂ ਪੁੱਛਿਆ, "ਮੰਮੀ ਕੇਕ ਕਦੋਂ ਕੱਟਣੈ?"
"ਕੱਟ ਲਵਾਂਗੇ। ਤੇਰਾ ਪਿਉ ਤਾਂ ਆ ਜੇ?"
ਸੂਜ਼ਨ ਦੇ ਮੁੰਡੇ ਨੂੰ ਹੈਰਾਨੀ ਹੋਈ, "ਆਇਆ ਨਹੀਂ ਡੈਡ ਹਜੇ ਤੱਕ?"
"ਮੇਰਾ ਖੀਸੇ 'ਚ ਪਾਇਆ ਹੋਇਐ। ਆਇਆ ਹੋਵੇ ਤਾਂ ਥੋਨੂੰ ਦਿਸੇ ਨਾ?" ਸੂਜ਼ਨ ਖਿੱਝ ਕੇ ਚਿਲਾਈ।
ਵਾਲ-ਕਲਾਕ ਦਾ ਘੰਟਾ ਖੜਕਿਆ ਤਾਂ ਸਭ ਨੇ ਉਧਰ ਹਿਲਦੇ ਪੇਂਡੂਲਮ ਵੱਲ ਦੇਖਿਆ।
"ਖਬਰਾ ਡੈਡ ਕਦੋਂ ਆਵੇ? ਮੇਰੇ ਤੋਂ ਨ੍ਹੀਂ ਅੜਕ ਹੋਣਾ। ਮੈਨੂੰ ਹੈਰੀ ਲੈਣ ਆਉਂਦਾ ਹੋਊ। ਅਸੀਂ ਡਿਸਕੋ ਨੂੰ ਜਾਣੈ। ਆਹ ਲੈ ਕਾਰਡ ਅਤੇ ਪਰੈਜੰਟ ਮੰਮ।" ਕੁੜੀ ਨੇ ਸੂਜ਼ਨ ਦੀ ਗੱਲ੍ਹ 'ਤੇ ਚੁੰਮੀ ਦਿੱਤੀ।
ਮੁੰਡੇ ਨੇ ਵੀ ਸੂਜ਼ਨ ਦੀ ਦੂਜੀ ਗੱਲ੍ਹ ਨਾਲ ਆ ਹੋਂਠ ਛੁਹਾਏ, "ਐ ਮੇਰਾ ਗਿਫਟ ਵੀ ਲਉ। ਮੈਂ ਵੀ ਫੁੱਟਵਾਲ ਖੇਡਣ ਜਾਣੈ। ਅੱਜ ਮੈਚ ਐ ਸਾਡਾ।"
ਦੋਨੋਂ ਬੱਚੇ ਕਾਹਲੀ-ਕਹਾਲੀ ਇਕੱਠੇ ਬਾਹਰ ਨਿਕਲ ਗਏ। ਦੋ ਡੱਬੇ ਫੜ੍ਹੀ ਖੜੀ੍ਹ ਸੂਜ਼ਨ ਉਹਨਾਂ ਦੀਆਂ ਪਿੱਠਾਂ ਨੂੰ ਨਿਹਾਰਦੀ ਰਹਿ ਗਈ ਤੇ ਉਸ ਤੋਂ ਨਿਆਣਿਆਂ ਦਾ ਸ਼ੁਕਰੀਆਂ ਵੀ ਅਦਾ ਨਾ ਕਰ ਹੋਇਆ।
ਔਲਾਦ ਦੇ ਨਿਰਮੋਹੀ ਬਣ ਕੇ ਘਰੋਂ ਰੁਖਸਤ ਹੋਣ ਤੋਂ ਦੋ ਘੰਟੇ ਬਾਅਦ ਤੱਕ ਸੂਜ਼ਨ ਮਿੱਕ ਨਾਲ ਕੁੱਝ ਵੀ ਬੋਲ ਨਾ ਸਕੀ। ਅਖੀਰ ਸਮੇਂ ਵੱਲ ਗੌਰ ਕਰਦਿਆਂ, ਡਾਢੀ ਹਿੰਮਤ ਨਾਲ ਉਹਨੇ ਖਾਮੋਸ਼ੀ ਨੂੰ ਭੰਗ ਕੀਤਾ, "ਦੇਖ ਲੈ, ਮਿੱਕ। ਸੂਰ ਦਾ ਪੁੱਤ ਹੁਣ ਤੱਕ ਨ੍ਹੀਂ ਮਰਿਆ। ਕਮ-ਸੇ-ਕਮ ਅੱਜ ਦਾ ਦਿਨ ਤਾਂ ਉਹਨੂੰ ਵੇਲੇ ਨਾਲ ਘਰੇ ਆ ਜਾਣਾ ਚਾਹੀਦਾ ਸੀ।"
"ਹਾਂ ਬਈ। ਇਹ ਤਾਂ ਮਾੜੀ ਗੱਲ ਐ ਉਹਦੇ ਲਈ। ਘੱਟੋ-ਘੱਟ ਦਿਨ-ਸੁਧ ਨੂੰ ਤਾਂ ਬੰਦੇ ਨੂੰ ਸਾਰੇ ਰੁਝੇਵਿਆਂ ਚੋਂ ਵਕਤ ਕੱਢ ਕੇ ਘਰੇ ਰਹਿਣਾ ਚਾਹੀਦਾ ਹੈ।" ਮਿੱਕ ਨੂੰ ਵੀ ਸੂਜ਼ਨ ਦੀ ਖੰਘ ਵਿੱਚ ਖੱਘਣਾ ਹੀ ਦਰੁਸਤ ਜਾਪਿਆ।
"ਚੱਲ ਫੇਰ ਉਹ ਵੀ ਕੀ ਯਾਦ ਰੱਖੂ। ਆਪਾਂ ਹੀ ਕੇਕ ਕੱਟ ਲੈਂਦੇ ਹਾਂ।" ਸੂਜ਼ਨ ਨੇ ਮਿੱਕ ਦੀ ਰਾਏ ਜਾਨਣੀ ਚਾਹੀ।
"ਮੇਰਾ ਖਿਆਲ ਹੈ ਤੈਨੂੰ ਥੋੜੀ ਦੇਰ ਗਰਾਂਟ ਦੀ ਹੋਰ ਉਡੀਕ ਕਰ ਲੈਣੀ ਚਾਹੀਦੀ ਹੈ।"
"ਨਾ ਉਹਨੂੰ ਤਾਂ ਨਹੀਂ ਸਮੇਂ ਦੀ ਕਦਰ। ਆਪਾਂ ਬੇਕਦਰੀ ਕਿਉਂ ਕਰੀਏ? ਨਾਲੇ ਏਸ ਬਹਾਨੇ ਉਹ ਕੋਈ ਸਬਕ ਤਾਂ ਸਿੱਖ ਜੂ। ਮੈਂ ਕੇਕ ਲਿਆਉਂਦੀ ਆਂ। ਸੂਜ਼ਨ ਰਸੋਈ ਵੱਲ ਚਲੀ ਗਈ।"
ਮਿੱਕ ਵੀ ਉਹਦੇ ਮਗਰ ਖੁਰ ਵੱਢਦਾ ਚਲਾ ਗਿਆ ਤੇ ਦੋਨੋਂ ਜਣੇ ਖਾਣ-ਪੀਣ ਦਾ ਸਮਾਨ ਲਿਆ ਕੇ ਮੇਜ਼ 'ਤੇ ਟਿਕਾਉਣ ਲੱਗ ਪਏ। ਡੱਬੀ ਖੋਲ੍ਹ ਕੇ ਕੇਕ 'ਚ ਮੋਮਬੱਤੀਆਂ ਗੱਡਣ ਲੱਗੇ ਮਿੱਕ ਨੇ ਪੁੱਛਿਆ, "ਕਿੰਨੇ ਸਾਲਾਂ ਦੀ ਹੋਣੈ ਤੂੰ ਅੱਜ?"
ਸੂਜ਼ਨ ਨੇ ਆਪਣੇ ਬਿੱਲੀ ਦੇ ਨੇਤਰਾਂ ਵਰਗੇ ਚਮਕਦੇ ਨੈਣ ਮਿੱਕ ਦੀਆਂ ਅੱਖਾਂ ਨਾਲ ਸੇਧ ਕੇ ਡਿਪਲੋਮੈਟਿਕ ਜਿਹਾ ਜੁਆਬ ਦਿੱਤਾ, "ਬੰਦੇ ਤੋਂ ਤਨਖਾਹ ਤੇ ਤੀਵੀਂ ਕੋਲੋਂ ਕਦੇ ਉਮਰ ਨਹੀਂ ਪੁੱਛੀਦੀ ਹੁੰਦੀ। ਜੇ ਇਹ ਸਵਾਲ ਭੁੱਲ-ਭੁਲੇਖੇ ਪੁੱਛ ਵੀ ਲਈਏ ਤਾਂ ਇਸਦਾ ਕਦੇ ਵੀ ਸਹੀ ਜੁਆਬ ਨਹੀਂ ਮਿਲਦਾ ਹੁੰਦਾ।"
"ਮੇਰਾ ਕਹਿਣ ਦਾ ਮਕਸਦ ਸੀ ਕਿ ਮੈਂ ਮੋਮਬੱਤੀਆਂ ਕਿੰਨੀਆਂ ਲਾਵਾਂ?"
ਸੂਜ਼ਨ ਨੇ ਆਪਣੀ ਲੂਬੜੀ ਵਰਗੀ ਖੋਪੜੀ ਨੂੰ ਵਰਤਿਆ, "ਸੋਲ੍ਹਾਂ ਲਾ ਲੈ।"
"ਸੋਲ੍ਹਾਂ ਸਾਲਾਂ ਦੀ ਤਾਂ ਤੇਰੀ ਕੁੜੀ ਆ?"
"ਫੇਰ ਕੀ ਆ? ਨਾਲੇ ਤੂੰ ਆਪ ਹੀ ਕਹਿਨਾ ਹੁੰਨੈ ਕਿ ਮੈਂ ਜੈਕੀ ਦੀ ਮਾਂ ਨਹੀਂ, ਸਗੋਂ ਵੱਡੀ ਭੈਣ ਲੱਗਦੀ ਹੁੰਦੀ ਆਂ। -ਮਰਦੇ ਦਮ ਤੱਕ ਮੈਂ ਤਾਂ ਸੋਲ੍ਹਾਂ ਸਾਲ ਦੀ ਹੀ ਰਹਿਣੈ।"
"ਅੱਛੀ ਬਾਤ। ਮਾਲਕੋ ਮੈਂ ਸੋਲ੍ਹਾਂ ਮੋਮਬੱਤੀਆਂ ਹੀ ਜਗਾਉਂਦਾਂ।"
ਚਾਕੂ ਚੁੱਕ ਕੇ ਸੂਜ਼ਨ ਤਿਆਰ ਹੋ ਗਈ, "ਕੱਟ ਦਈਏ ਫੇਰ?"
"ਹੋਰ ਪਾਧੇ ਨੂੰ ਪੁੱਛਣੈ? ਮੇਕ ਯੂਅਰ ਵਿੱਸ਼ ਐਂਡ ਬਲੋਅ ਦਾ ਕੈਂਡਲਸ।"
ਸੂਜ਼ਨ ਨੇ ਅੱਖਾਂ ਮੀਚ ਕੇ ਆਪਣੀ ਤਮੰਨਾ ਦੇ ਪੂਰੇ ਹੋਣ ਦੀ ਅਰਦਾਸ ਕਰੀ ਤੇ ਕੇਕ ਉੱਤੇ ਜਗਦੀਆਂ ਮੋਮਬਤੀਆਂ ਨੂੰ ਇੱਕੋ ਲੰਮੀ ਫੂਕ ਨਾਲ ਬੁਝਾਅ ਕੇ ਕੇਕ ਚੀਰ ਦਿੱਤਾ। ਮਿੱਕ ਨੇ ਤਾੜੀਆਂ ਦੀ ਗੂੰਝਾਰ ਵਿੱਚ 'ਹੈਪੀ ਬਰਥਡੇਅ ਟੂ ਯੂ' ਗਾ ਕੇ ਸ਼ਗਨ ਵਜੋਂ ਕੇਕ ਦਾ ਟੁੱਕੜਾ ਚੁੱਕ ਕੇ ਸੂਜ਼ਨ ਦੇ ਮੂੰਹ ਵਿੱਚ ਪਾਇਆ। ਸੂਜ਼ਨ ਨੇ ਚੂੰਡੀ ਕੁ ਜਿੰਨੀ ਦੰਦੀ ਭਰ ਕੇ ਕੇਕ ਦੀ ਕਰੀਮ ਨਾਲ ਲਿਬੜੇ ਆਪਣੇ ਹੋਂਠ ਉਂਗਲ ਨਾਲ ਪੂੰਝੇ।
ਊਂਧੀ ਪਾਈ ਖੜ੍ਹੇ ਮਿੱਕ ਨੇ ਸਿਰ ਉਤਾਂਹ ਚੁੱਕਿਆ, "ਐਸ ਵੇਲੇ ਤਾਂ ਕੁੱਝ ਨਹੀਂ ਤੈਨੂੰ ਦੇਣ ਲਈ। ਤੇਰਾ ਤੋਹਫਾ ਮੇਰੇ ਸਿਰ ਉਧਾਰ ਰਿਹਾ। ਅਲਬੱਤਾ ਮੈਂ ਤੈਨੂੰ ਬਰਥਡੇਅ-ਕਿੱਸ ਜ਼ਰੂਰ ਦੇ ਸਕਦਾਂ। ਕਹੇਂ ਤਾਂ ਦੇਵਾਂ?"
"ਨੇਕੀ ਔਰ ਪੂਛ ਪੂਛ?"
ਮਿੱਕ ਨੇ ਫਰੈਂਚ ਕਿੱਸ ਦੇਣ ਲਈ ਆਪਣੇ ਬੁੱਲ੍ਹ ਸੂਜ਼ਨ ਦੀ ਗੱਲ੍ਹ ਵੱਲ ਵਧਾਏ। ਪਰ ਸੂਜ਼ਨ ਨੇ ਆਪਣੀਆਂ ਬੁੱਲ੍ਹੀਆਂ ਅੱਗੇ ਕਰ ਦਿੱਤੀਆਂ ਤੇ ਉਹ ਦੋਨੋਂ ਲਿੱਪ-ਟੂ-ਲਿੱਪ ਕਿੱਸ ਕਰਨ ਲੱਗ ਪਏ। ਜਿਸ ਚੁੰਮੀ ਦੀ ਆਯੂ ਸੈਕਿੰਡ ਹੋਣੀ ਚਾਹੀਦੀ ਸੀ, ਉਸਨੂੰ ਸੂਜ਼ਨ ਨੇ ਮਿੰਟ ਤੋਂ ਵੀ ਜ਼ਿਆਦਾ ਵਧਾ ਦਿੱਤਾ।
ਮਿੱਕ ਤੋਂ ਨਿਖੜਦੀ ਹੋਈ ਸੂਜ਼ਨ ਉਸਦੀਆਂ ਅੱਖਾਂ ਵਿੱਚ ਝਾਕ ਕੇ ਮੁਸਕਰਾਈ, "ਯੂ ਆਰ ਵੈਰੀ ਗੁੱਡ ਕਿੱਸਰ, ਮਿੱਕ। ਸੁਆਦ ਆ ਗਿਐ। ਜ਼ਿੰਦਗੀ 'ਚ ਪਹਿਲੀ ਵਾਰ ਕਿਸੇ ਨੇ ਮੈਨੂੰ ਏਨੇ ਮਜ਼ੇ ਨਾਲ ਚੁੰਮਿਆ ਹੈ। ਅੱਜ ਪਹਿਲੀ ਵਾਰ ਮੈਂ ਆਪਣੀ ਜਨਮਾਂ-ਜਨਮਾਂਤਰਾਂ ਦੀ ਪਿਆਸ ਨੂੰ ਬੁੱਝਦੀ ਦੇਖਿਆ ਹੈ। ਤੂੰ ਥੋੜੀ ਦੇਰ ਪਹਿਲਾਂ ਕਿਹੈ ਨਾ ਕਿ ਤੂੰ ਮੈਨੂੰ ਨਜ਼ਰਾਨਾ ਨਹੀਂ ਦੇ ਸਕਦਾ? ਇੱਕ ਚੀਜ਼ ਹੈ ਜਿਹੜੀ ਤੂੰ ਜੇ ਚਾਹੇ ਤਾਂ ਮੈਨੂੰ ਹੁਣੇ ਦੇ ਸਕਦਾ ਹੈਂ। ਮੇਰੀ ਮੁਰਾਦ ਉਸ ਤੋਹਫੇ ਤੋਂ ਹੈ ਜੋ ਮਰਦ ਅਤੇ ਔਰਤ ਜਦੋਂ ਚਾਹੁੰਣ ਇੱਕ ਦੂਜੇ ਨੂੰ ਦੇ ਸਕਦੇ ਹਨ!"
"ਤੇਰਾ ਮਤਲਵ?" ਵਾਕ ਦਾ ਇਸ ਤੋਂ ਅੱਗੇ ਦਾ ਹਿੱਸਾ ਮਿੱਕ ਨੇ ਸੈਂਸਰ ਕਰਕੇ ਇਉਂ ਅਣਬੋਲਿਆ ਛੱਡ ਦਿੱਤਾ ਜਿਵੇਂ ਵੀ ਸੀ ਆਰ ਵਿੱਚ ਘਟੀਆ ਪਰਿੰਟ ਲਾਇਆਂ ਟਰੈਕਿੰਗ ਦੇ ਨੁਕਸ ਨਾਲ ਕਈ ਵਾਰੀ ਕੋਈ ਸੀਨ ਮਿਸ ਹੋ ਜਾਂਦਾ ਹੈ।
"ਹਾਂ ਮੈਨੂੰ ਤੂੰ ਚਾਹੀਦੈਂ। ਹੁਣੇ ਏਸੇ ਵਕਤ।" ਸੂਜ਼ਨ ਨੇ ਹੁਕਮੀਆ ਲਹਿਜ਼ਾ ਅਪਨਾਇਆ।
"ਨਹੀਂ-ਨਹੀਂ ਸੂਜ਼ਨ, ਇਹ ਨਹੀਂ ਹੋ ਸਕਦਾ। ਮੈਂ ਇਥੇ ਤੇਰੇ ਇਕੱਲੀ ਦੇ ਹੁੰਦਿਆਂ ਆ ਕੇ ਬੱਜਰ ਗਲਤੀ ਕੀਤੀ ਹੈ। ਮੈਨੂੰ ਇਥੋਂ ਚਲੇ ਜਾਣਾ ਚਾਹੀਦਾ ਹੈ। ਗਰਾਂਟ ਨੂੰ ਪਤਾ ਲੱਗ ਗਿਆ ਤਾਂ ਰੱਬ ਜਾਣੇ ਕੀ ਹੋਊ। ਉਹਨੇ ਮੈਨੂੰ ਕਦੇ ਮਾਫ਼ ਨਹੀਂ ਕਰਨਾ।"
ਮਿੱਕ ਬਾਹਰ ਜਾਣ ਲੱਗਿਆ। ਸੂਜ਼ਨ ਨੇ ਅੱਗੇ ਵੱਧ ਕੇ ਉਹਦਾ ਰਾਹ ਡੱਕ ਲਿਆ।
ਗਰਾਂਟ ਨੂੰ ਛੱਡ ਤੇ ਆਪਣੇ ਦਿਲ 'ਤੇ ਹੱਥ ਰੱਖ ਕੇ ਕਹਿ ਕਿ ਤੂੰ ਇਹ ਸਭ ਕੁੱਝ ਹੋਣ ਦੇਣਾ ਨਹੀਂ ਚਾਹੁੰਦਾ।
ਮਿੱਕ ਦੇ ਪੈਰ ਥਾਏਂ ਜਕੜੇ ਗਏ, "ਪਰ ਗਰਾਂਟ ਮੇਰਾ ਦੋਸਤ ਐ।"
"ਸੋ ਐਮ ਆਈ, ਮੈਂ ਵੀ ਤੇਰੀ ਦੁਸ਼ਮਣ ਨਹੀਂ?" ਸੂਜਨ ਉਹਦੇ ਮੂਹਰੇ ਅੜ੍ਹ ਗਈ।
"ਨਹੀਂ ਬਈ ਮੈਥੋਂ ਇਹ ਸਭ ਕੁੱਝ ਨਹੀਂ ਹੋਣਾ। ਆਪਾਂ ਜਵਾਨ ਹੁੰਦੇ ਤਾਂ ਗੱਲ ਹੋਰ ਸੀ। ਹੁਣ ਆਪਾਂ ਦੋਨੋਂ ਐਨੇ ਮੈਚਿਉਰ ਹਾਂ ਕਿ ਇਸ ਗਲਤੀ ਦੇ ਅੰਜ਼ਾਮ ਤੋਂ ਪਾਸਾ ਨਹੀਂ ਵੱਟ ਸਕਦੇ। ਆਪਣੀ ਉਮਰ ਨੂੰ ਇਹ ਕੁਕਰਮ ਨਹੀਂ ਸ਼ੋਭਦੇ। ਹਾਂ… ਆਂ।"
"ਕਿਉਂ ਹੁਣ ਕੀ ਤੇਰੇ ਪੈਨ ਚੋਂ ਸਿਆਹੀ ਮੁੱਕ'ਗੀ?" ਸੂਜ਼ਨ ਨੇ ਵਿਅੰਗਮਈ ਅੰਦਾਜ਼ ਵਿੱਚ ਆਖਿਆ।
ਮਿੱਕ ਹਾਸੇ ਨੂੰ ਬੁੱਲ੍ਹਾਂ ਵਿੱਚ ਘੁੱਟਦਾ ਹੋਇਆ ਬੋਲਿਆ, "ਨਹੀਂ ਐਸੀ ਗੱਲ ਨਹੀਂ। ਆਪਾਂ ਦੋਹੇਂ ਹੀ ਹੁਣ ਬੜਾਪੇ ਵੱਲ ਵੱਧ ਰਹੇ ਹਾਂ।"
"ਬੁੜ੍ਹੇ ਹੀ ਹੋ ਰਹੇ ਹਾਂ। ਕਿਤੇ ਮਰ ਤਾਂ ਨਹੀਂ ਗਏ। ਵੈਸੇ ਤੂੰ ਉਹ ਕਹਾਵਤ ਨਹੀਂ ਸੁਣੀ? ਕਹਿੰਦੇ ਹੁੰਦੇ ਨੇ ਲਾਇਫ ਬਿਗਿਨਸ ਆਫਰ ਫੋਰਟੀ। ਮੈਂ ਤਾਂ ਅਜੇ ਤੱਕ ਮੋਨੋਪਾਜ਼ ਰੂਪੀ ਨਟਖਟ ਬੱਚੇ ਨੂੰ ਆਪਣੇ ਫੁੱਲ ਵਰਗੇ ਜਿਸਮ ਨੂੰ ਟੱਚ ਮੀ ਨਾਟ ਕਹਿ ਕੇ ਛੂਹਣ ਵੀ ਨਹੀਂ ਦਿੱਤਾ।"
"ਪਰ ਤੂੰ ਨਿਆਣਿਆਂ ਨਿੱਕਿਆਂ ਵਾਲੀ ਹੈਂ।"
"ਜੇ ਨਿਆਣੇ ਮੈਨੂੰ ਨਹੀਂ ਸਿਆਣਦੇ ਮੈਨੂੰ ਬਹੁਤਾ ਹੇਜ ਆਉਂਦੈ, ਉਹਨਾਂ ਦਾ। ਠੈਂਗੇ 'ਤੇ ਵੱਜਣ!" ਸੂਜ਼ਨ ਬੇਰੁਖੀ ਵਿੱਚ ਬੁੜਬੜਾਈ।
"ਤੇਰੀ ਕੀ ਸਲਾਹ ਐ। ਗਰਾਂਟ ਆਪਣੇ ਸੰਬੰਧ ਨੂੰ ਸਵਿਕਾਰ ਕਰ ਲਉ? ਕਿੰਨਾ ਚਿਰ ਉਹਦੇ ਤੋਂ ਉਹਲਾ ਰੱਖਾਂਗੇ? ਚੋਰੀ, ਯਾਰੀ ਬਾਅਲੀ ਦੇਰ ਗੁੱਝੀ ਨਹੀਂ ਰਹਿੰਦੀ ਹੁੰਦੀ। ਸੌ ਦਿਨ ਚੋਰ ਦਾ ਤੇ ਇੱਕ ਦਿਨ ਸਾਧ ਦਾ।"
"ਕਿਉਂ ਗਰਾਂਟ ਜੇ ਸਾਰੀ ਸਾਰੀ ਰਾਤ ਉਸ ਜੁਆਕੜੀ ਜਿਹੀ ਨਾਲ ਤੇਰੇ ਘਰ 'ਚ ਗੁਲਛਰੇ ਉਡਾ ਸਕਦੈ ਤਾਂ ਮੇਰੇ 'ਤੇ ਕਰਫਿਉ ਕਿਵੇਂ ਲਾ ਲਊ?"
"ਤਾਂ ਤੂੰ ਸਭ ਕੁੱਝ ਜਾਣਦੀ ਏਂ?"
"ਹੋਰ ਦਾਈਆਂ ਤੋਂ ਵੀ ਕਦੇ ਢਿੱਡ ਲੁੱਕੇ ਨੇ? ਬੰਦਾ ਪਰਾਈ ਇਸਤਰੀ ਵੱਲ ਝਾਕੇ ਤਾਂ ਪਤਨੀ ਨੂੰ ਝੱਟ ਬਿੜਕ ਆ ਜਾਂਦੀ ਹੈ। ਇਸਤਰੀ ਚਾਹੇ ਤਾਂ ਦਸ ਆਦਮੀਆਂ ਨਾਲ ਖੇਹ ਖਾਹ ਕੇ ਵੀ ਸਾਊ ਬਣ ਕੇ ਰਹਿ ਸਕਦੀ ਆ ਤੇ ਬੰਦੇ ਨੂੰ ਭਿਣਕ ਤੱਕ ਨਹੀਂ ਲੱਗਦੀ। ਹਰਾਮਜ਼ਾਦਾ… ਚੀਟ… ਡਬਲ ਕਰਾਸ ਕਰਦੈ। ਉਧਰ ਉਹਨੂੰ ਮੁਰਖ ਲੜਕੀ ਨੂੰ ਕਹਿੰਦਾ ਹੋਣੈ, ਮੈਂ ਕੁਆਰਾਂ। ਇੱਧਰ ਮੇਰੇ ਕੋਲ ਵਫਾਦਾਰੀ ਦੇ ਦਾਵੇ ਕਰਦਾ ਨਹੀਂ ਥੱਕਦਾ। -ਕੋਈ ਰਿਸ਼ਤੇ ਦੀ ਕਦਰ ਨਹੀਂ। ਨਾ ਮੁਹੱਬਤ ਹੈ। ਇਸ਼ਕ ਦੇ ਤਾਂ ਇਹਨੂੰ ਮਾਇਨੇ ਹੀ ਨਹੀਂ ਆਉਂਦੇ। ਇਹਦੇ ਲਈ ਤਾਂ ਮੈਂ ਮਹਿਜ਼ ਇੱਕ ਸੈਕਸ ਮਸ਼ੀਨ ਆਂ। ਬਸ ਇਸ ਤੋਂ ਵੱਧ ਕੁੱਝ ਨਹੀਂ। ਸ਼ਰਮ, ਡਰ, ਪਿਆਰ ਸਭ ਭਾਵਨਾਵਾਂ ਵੇਚ ਕੇ ਖਾਹ ਲਈਆਂ ਏਸ ਬਦਮਾਸ਼ ਬੰਦੇ ਨੇ। -ਬੋਲ ਹੁਣ, ਕੀ ਸਲਾਹ ਹੈ?" ਸੂਜ਼ਨ ਉਖੜੀ ਪਈ ਸੀ।
"ਨਾ, ਯਾਰ ਦੀ ਪਿੱਠ 'ਚ ਛੂਰਾ ਨਹੀਂ ਮੈਂ ਖੋਭ ਸਕਦਾ।"
"ਇਸ ਖੇਡ ਵਿੱਚ ਦਗਾ ਤੂੰ ਨਹੀਂ ਕਮਾਅ ਰਿਹਾ। ਸਗੋਂ ਗਰਾਂਟ ਨੇ ਮੇਰੇ ਨਾਲ ਬੇਵਫਾਈ ਕੀਤੀ ਤੇ ਮੈਂ ਉਹਦੇ ਡਬਲ-ਟਾਈਮਰ ਨਾਲ ਜਫਾ ਕਰਨ ਜਾ ਰਹੀ ਹਾਂ। ਦੇਖ ਲੈ ਮੈਂ ਤਾਂ ਬੂਰ ਪੈਣ 'ਤੇ ਪੱਕੀ ਹੋਈ ਅੰਬੀ ਹਾਂ। ਹੁਣ ਟਾਹਣੀ ਨਾਲ ਬਹੁਤੀ ਦੇਰ ਨਹੀਂ ਰਹਿੰਦੀ। ਤੂੰ ਨਾ ਤੋੜੇਗਾ ਤਾਂ ਕੋਈ ਤੋਤਾ ਟੁੱਕ ਜਾਊ ਜਾਂ ਕਿਸੇ ਹੋਰ ਦੀ ਝੋਲੀ 'ਚ ਡਿੱਗ ਪਊ।"
"ਧੋਖੇ ਦਾ ਗੁਨਾਹ ਕਰਕੇ ਰੋਜ਼-ਏ-ਹਸ਼ਰ ਨੂੰ ਮੈਂ ਪ੍ਰਭੂ ਕੋਲ ਕਿਹੜਾ ਮੂੰਹ ਲੈ ਕੇ ਜਾਊਂ। ਲੇਖਾ ਕਰਕੇ ਧਰਮਰਾਜ ਮਿੱਤਰਮਾਰੀ ਲਈ ਮੈਨੂੰ ਦੋਜ਼ਖ ਦੀ ਭੱਠੀ ਵਿੱਚ ਨਾ ਸੁੱਟੂ।" ਮਿੱਕ ਦਾ ਬਾਈਬਲ ਨੂੰ ਚਾੜ੍ਹਿਆ ਹੋਇਆ ਰੱਟਾ ਹੁਣ ਲਹਿ ਰਿਹਾ ਸੀ।
"ਮਰਨ ਤੋਂ ਬਾਅਦ ਕੀ ਹੁੰਦੈ, ਕਿਸ ਨੇ ਦੇਖਿਐ? ਛੱਡ ਏਸ ਬਕਵਾਸ ਨੂੰ। ਇਹ ਜੱਗ ਮਿੱਠਾ ਤੇ ਅਗਲਾ ਕੀਹਨੇ ਡਿੱਠਾ। ਸਵਰਗ ਨਰਕ ਸਭ ਇਥੇ ਹੀ ਆ। ਮਹਿਬੂਬ ਦੀਆਂ ਬਾਹਾਂ ਦੇ ਘੇਰੇ ਤੋਂ ਵਧੀਆ ਕੋਈ ਜੰਨਤ ਨਹੀਂ ਹੁੰਦੀ। ਸੁਣਿਆ ਨਹੀਂ ਕਦੇ ਇੱਕ ਲੋਕ ਗੀਤ ਆ, ਜ਼ਿੰਦ ਯਾਰ ਦੀ ਬੁੱਕਲ ਵਿੱਚ ਨਿਕਲੇ, ਸੁਰਗਾਂ ਨੂੰ ਜਾਣ ਹੱਢੀਆਂ। ਤੂੰ ਆਪਣੇ ਦਿਲ 'ਤੇ ਬੋਝ ਨਾ ਪਾ। ਹੋਰ ਕਿਸੇ ਨੂੰ ਤਾਂ ਮੈਂ ਅੱਜ ਤੱਕ ਦੱਸਿਆ ਨਹੀਂ, ਤੂੰ ਘਰਦਾ ਆਦਮੀ ਐਂ ਇਸ ਲਈ ਤੇਰੇ ਕੋਲ ਗੱਲ ਕਰਦੀ ਆਂ। ਗਰਾਂਟ ਮੇਰੀ ਭੈਣ ਮੈਰੀ ਨੂੰ ਬਹੁਤ ਪਿਆਰ ਕਰਦਾ ਹੁੰਦਾ ਸੀ। ਮੈਰੀ ਦਾ ਇਹਦੇ ਤੋਂ ਜੀਅ ਭਰ ਗਿਆ ਸੀ। ਮੈਰੀ ਨੇ ਮੈਨੂੰ ਦੱਸ ਦਿੱਤਾ ਸੀ ਕਿ ਉਹ ਗਰਾਂਟ ਨਾਲ ਤੋੜ-ਵਿਛੋੜੀ ਕਰਨ ਲੱਗੀ ਹੈ, ਚੂੰ ਕਿ ਉਸਦੀ ਕਿਸੇ ਹੋਰ ਨਾਲ ਅੱਟੀ-ਸੱਟੀ ਹੋ ਗਈ ਸੀ। ਮੈਂ ਮੈਰੀ ਨੂੰ ਗਰਾਂਟ ਦਾ ਦਿਲ ਪਟੱਕ ਦੇਣੇ ਤੋੜਨ ਤੋਂ ਰੋਕ ਦਿੱਤਾ। ਮੈਂ ਜਾਣਦੀ ਸੀ ਇਹ ਸਦਮਾ ਗਰਾਂਟ ਤੋਂ ਸਹਾਰਿਆ ਨਹੀਂ ਸੀ ਜਾਣਾ। ਕਿਉਂਕਿ ਇੱਕ ਵਾਰ ਮੈਰੀ ਇਹਦੇ ਨਾਲ ਰੁੱਸ ਗਈ ਸੀ ਤਾਂ ਇਹਦਾ ਬੁਰਾ ਹਾਲ ਹੋ ਗਿਆ ਸੀ। ਮੈਨੂੰ ਇਹਦੇ 'ਤੇ ਤਰਸ ਆ ਗਿਆ। ਤੇ ਮੈਂ ਇਹਦੇ ਨਾਲ ਪਿਆਰ ਦਾ ਨਾਟਕ ਕਰਨ ਲੱਗ ਪਈ, ਤਾਂ ਕਿ ਇਹ ਮੇਰੇ ਵਿੱਚ ਰੁਝਿਆ ਰਹੇ ਤੇ ਮੈਰੀ ਦੀ ਘਾਟ ਮਹਿਸੂਸ ਨਾ ਕਰੇ। ਮੈਂ ਸੋਚਿਆ ਸੀ ਹੌਲੀ-ਹੌਲੀ ਮੈਂ ਇਹਦੇ ਤੋਂ ਖਹਿੜਾ ਛੁਡਾ ਲਵਾਂਗੀ, ਤਾਂ ਜੋ ਇਹ ਵਿਛੋੜੇ ਨੂੰ ਝੱਲ ਸਕੇ ਤੇ ਇੱਕ ਦਿਨ ਆਈ ਗੌਟ ਕੈਰਿਡ ਅਵੇ। ਤੱਤੇ ਘਾਹ ਨਿਆਣੀ ਉਮਰ ਵਿੱਚ ਇਹਨੇ ਮੈਨੂੰ ਏਸੀ ਪਰੈਗਨੈਂਟ ਕੀਤਾ ਕਿ ਅੱਜ ਤੱਕ ਮੈਂ ਇਸ ਜਾਹਲ ਤੋਂ ਆਪਣਾ ਲੜ੍ਹ ਨਹੀਂ ਛੁਡਾ ਸਕੀ। ਵਿੱਚ ਜਹੇ ਤਾਂ ਮੈਂ ਇਹਨੂੰ ਸੱਚੀ ਪਿਆਰ ਕਰਨ ਲੱਗ ਪਈ ਸੀ। ਪਰ ਇਹ ਮੇਰੇ ਪਿਆਰ ਦਾ ਬਿਲਕੁੱਲ ਹੱਕਦਾਰ ਨਹੀਂ। ਪਿਛਲੇ ਕੁੱਝ ਮਹਿਨਿਆਂ 'ਚ ਇਹਦੇ ਵਿੱਚ ਆ ਰਹੇ ਪਰਿਵਰਨ ਨੂੰ ਮੈਂ ਨੋਟ ਕਰ ਰਹੀ ਹਾਂ। ਸ਼ੱਕ ਤਾਂ ਮੈਨੂੰ ਚਿਰ ਦਾ ਸੀ ਕਿ ਇਹ ਕਿਸੇ ਤੀਵੀਂ ਕੋਲ ਜਾਂਦਾ ਹੋਣੈ। ਚੰਗਾ ਹੋਇਆ ਜਿਹੜਾ ਮੈਂ ਇੱਕ ਦਿਨ ਇਹਦੀ ਜਾਸੂਸੀ ਕਰਦੀ-ਕਰਦੀ ਲੁੱਕ-ਛਿੱਪ ਕੇ ਪੱਬ 'ਚ ਇਹਦੇ ਕੰਮ ਤੋਂ ਹੱਟਣ ਵੇਲੇ ਚਲੀ ਗਈ। ਇਹ ਉਸ ਵੈਲਣ ਕੁੜੀ ਨਾਲ ਜੋਟੀ ਪਾਈ ਕਾਰ ਵਿੱਚ ਬੈਠ ਕੇ ਚਲਿਆ ਗਿਆ। ਮੈਂ ਇਹਨਾਂ ਦਾ ਚੋਰੀ-ਚੋਰੀ ਪਿੱਛਾ ਕੀਤਾ। ਇਹ ਕੰਜਰ ਸਾਰੀ ਰਾਤ ਤੇਰੇ ਘਰੇ ਖੇਹ ਖਾਂਦੇ ਰਹੇ। ਸਾਲਾ, ਹਰਾਮੀ, ਹੀਜੜਾ ਕਿਸੇ ਥਾਂ ਦਾ। ਉਹਨੂੰ ਛੋਕਰੀ ਜਿਹੀ ਨੂੰ ਰਜਾਈ ਜਾ ਰਿਹਾ ਹੈ ਤੇ ਮੈਨੂੰ ਤਰਸਾਈ। ਮੈਂ ਤਾਂ ਮਨ ਵਿੱਚ ਪੱਕਾ ਧਾਰ ਲਿਐ, ਮਰਨੀ ਮਰ ਜਾਉਂਗੀ, ਪਰ ਇਹਦੇ ਨਾਲ ਨਹੀਂ ਰਹਿਣਾ। ਪਹਿਲਾਂ ਦੋ ਤਿੰਨ ਹੱਲੇ ਮਾਫ਼ ਕੀਤੇ ਨੇ। ਇਨ੍ਹੇ ਨਹੀਂ ਸੁਧਰਨਾ, ਨਾਕੋਂ ਚਨੇ ਚਬਾ ਕੇ ਛੱਡੂੰ। ਕੇਰਾ ਡੰਗਰ ਰੱਸੇ ਚੱਬਣ ਲੱਗ ਜੇ ਫੇਰ ਨਹੀਂ ਉਹਦੀ ਆਦਤ ਹਟਦੀ ਹੁੰਦੀ।"
"ਸੋਚ ਲੈ ਸਮਾਜ ਵੱਲੋਂ ਅਪਰਵਾਣਿਤ ਅਜਿਹੇ ਰਿਸਤਿਆਂ ਦੇ ਫੰਦੇ ਵਿੱਚੋਂ ਮਰਦ ਤਾਂ ਆਪਣੀ ਧੌਣ ਕੱਢਣ ਵਿੱਚ ਸਫਲ ਹੋ ਜਾਂਦਾ ਹੈ, ਪਰ ਔਰਤ ਫਸ ਜਾਂਦੀ ਹੈ ਤੇ ਉਹਨੂੰ ਉਮਰ ਕੈਦ ਵਰਗਾ ਦੰਡ ਭੁਗਤਣਾ ਪੈਂਦਾ ਹੈ।" ਮਿੱਕ ਨੇ ਸੂਜ਼ਨ ਨੂੰ ਸਾਵਧਾਨ ਕੀਤਾ।
"ਮੈਨੂੰ ਕਿਸੇ ਚੀਜ਼ ਦੀ ਪਰਵਾਹ ਨਹੀਂ। ਤੇਰੇ ਪਿਆਰ ਕਾ ਗਰ ਮਿਲੇ ਆਸਰਾ। ਤੋਂ ਖੁਦਾ ਕਾ ਭੀ ਬੇਸ਼ੱਕ ਸਹਾਰਾ ਨਾ ਹੋ। ਤੁਮ ਹਮਾਰੇ ਲਿਏ। ਹਮ ਤੁਮਾਹਰੇ ਲਿਏ। ਫਿਰ ਜ਼ਮਾਨੇ ਕਾ ਕਿਆ ਹੈ ਹਮਾਰਾ ਨਾ ਹੋ। ਬੋਲ ਤੈਨੂੰ ਹੁਣ ਵੀ ਕੋਈ ਇਤਰਾਜ਼ ਐ?"
"ਨਾ ਮੈਨੂੰ ਇਤਰਾਜ਼ ਕਾਹਦਾ ਹੋਣੈ? ਐਸ ਵੇਲੇ ਤਾਂ ਮੇਰੀ ਵੀ ਬਸ ਇੱਕੋ ਹੀ ਖਾਹਿਸ਼ ਹੈ, ਇੱਕ ਤੂੰ ਹੋਵੇਂ ਇੱਕ ਮੈਂ ਹੋਵਾਂ। ਕੋਈ ਦੇਖਣ ਵਾਲਾ ਨਾ ਹੋਵੇ। ਜੱਗ ਤੋਂ ਵੱਖਰੀ ਜਿਹੀ ਕੋਈ ਥਾਂ ਹੋਵੇ।"
"ਆ ਫੇਰ ਝਾਜ਼ਰ ਬਣ ਮਿੱਤਰਾ। ਤੈਨੂੰ ਅੱਡੀਆਂ ਕੂਚ ਕੇ ਪਾਵਾਂ। ਸੂਜ਼ਨ ਨੇ ਮਿੱਕ ਉੱਤੇ ਇਉਂ ਹੱਲਾ ਬੋਲ ਦਿੱਤਾ ਜਿਵੇਂ ਬਾਜ਼ ਚਿੱੜੀ 'ਤੇ ਝਪਟਦਾ ਹੁੰਦਾ ਹੈ। ਮੂੰਹ 'ਚ ਮੂੰਹ ਪਾਈ ਇੱਕ ਦੂਸਰੇ ਨੂੰ ਚੁੰਮਦੇ-ਚੁੰਮਦੇ ਉਹ ਕਦੋਂ ਸੈਕਸ ਕਰਨ ਲੱਗ ਗਏ ਇਸਦਾ ਖੁੱਦ ਉਹਨਾਂ ਨੂੰ ਆਪ ਵੀ ਪਤਾ ਨਾ ਚੱਲਿਆ।
(ਅਧਿਆਏ ਚੌਥਾ)
ਡਰਾਇਵ ਉੱਤੇ ਕਾਰ ਲਾਉਣ ਬਾਅਦ ਸੂਜ਼ਨ ਬੈਗ ਅਤੇ ਲਿਫਾਫੇ ਚੁੱਕ ਕੇ ਅਜੇ ਉਤਰੀ ਹੀ ਸੀ ਕਿ ਮਿੱਕ ਘਰ ਅੰਦਰੋਂ ਨਿਕਲ ਕੇ ਉਹਦੇ ਕੋਲ ਆ ਗਿਆ, "ਆ ਬਈ ਸੂਜ਼ਨ, ਗਧੇ ਵਾਂਗੂ ਸਮਾਨ ਨਾਲ ਲੱਧੀ ਪਈਂ ਏਂ। -ਕਿਤੋਂ ਸ਼ਾਪਿੰਗ ਕਰਕੇ ਆਈਆਂ ਲੱਗਦੀਆਂ ਸਰਕਾਰਾਂ?"
"ਨਹੀਂ ਸ਼ਾਪਿੰਗ ਕਿੱਥੇ? ਭੁੱਲ ਗਿਐਂ ਮੈਂ ਉਦਣ ਤੇਰੇ ਨਾਲ ਗੱਲ ਕਰੀ ਸੀ? ਆਪਣੇ ਇਕੱਠੇ ਰਹਿਣ ਬਾਰੇ ਤੇ ਤੂੰ ਕਹਿੰਦਾ ਸੀ ਕਿ ਮੈਂ ਤੇਰੇ ਘਰ ਆ ਜਾਵਾਂ? ਲੈ ਸਮਾਜ ਅਤੇ ਕਾਨੂੰਨ ਨੂੰ ਛੱਕੇ ਉੱਤੇ ਟੰਗ ਕੇ ਮੈਂ ਸਦਾ ਲਈ ਤੇਰੇ ਕੋਲ ਆ ਗਈ ਆਂ।" ਸੂਜ਼ਨ ਨੇ ਮਿੱਕ ਨੂੰ ਜੱਫੀ ਪਾ ਲਈ।
ਮਿੱਕ ਨੇ ਵੀ ਘੁੱਟ ਕੇ ਸੂਜ਼ਨ ਨੂੰ ਸੀਨੇ ਨਾਲ ਲਾਇਆ, "ਐਡੀ ਛੇਤੀ ਥੋੜੈ ਕਿਹਾ ਸੀ? ਤੂੰ ਤਾਂ ਕਾਹਲੀ ਬਹੁਤ ਕਰਦੀ ਐਂ।"
ਮਿੱਕ ਨੂੰ ਤਲਖ ਹੋਇਆ ਦੇਖ ਕੇ ਸੂਜ਼ਨ ਦੇ ਚਿਹਰੇ ਦੀ ਹਵਾ ਉੱਡ ਗਈ। ਬਿਖਰੀਆਂ ਲਟਾਂ ਦੁਆਰਾ ਢਕੇ ਹੋਏ ਉਹਦੇ ਚਿੰਤਤ ਮੁਹਾਂਦਰੇ ਨੂੰ ਮਿੱਕ ਨੇ ਗੌਰ ਨਾਲ ਦੇਖਿਆ। ਫਿਕਰ ਉਸਦੀ ਸੁੰਦਰਤਾ ਨੂੰ ਢਾਅ ਲਾ ਰਿਹਾ ਸੀ। ਸਾਦੇ ਅਤੇ ਹੁਸੀਨ ਮੁਖੜੇ ਤੋਂ ਹੱਥ ਨਾਲ ਜੁਲਫਾਂ ਦਾ ਘੁੰਢ ਚੁੱਕ ਕੇ ਮਿੱਕ ਨੇ ਸੂਜ਼ਨ ਦੇ ਮੱਥੇ 'ਤੇ ਆਪਣੇ ਬੁੱਲ੍ਹ ਰੱਖ ਦਿੱਤੇ, "ਨਾਟ ਟੂ ਵਰੀ। ਹੁਣ ਜੇ ਆ ਹੀ ਗਈ ਏਂ ਤਾਂ, ਯੂ ਆਰ ਮੋਸਟ ਵੈਲਕਮ। ਤੈਨੂੰ ਮੋੜਨਾ ਥੋੜੈ? ਘਰ ਆਇਆ ਤਾਂ ਵੈਰੀ ਵੀ ਨਰਾਜ਼ ਕਰਕੇ ਨਹੀਂ ਮੋੜੀਦਾ, ਤੂੰ ਤਾਂ ਫੇਰ ਵੀ।"
ਨਾਲੋ-ਨਾਲ ਲੱਗ ਕੇ ਖੜ੍ਹੀ ਹੋਣ ਦੇ ਬਾਵਜੂਦ ਉਹ ਧੰਨਵਾਦੀ ਹੁੰਦੀ ਹੋਈ ਮਿੱਕ ਨਾਲ ਹੋਰ ਜੁੜ ਗਈ, "ਕੱਮ ਔਨ ਦੈਨ। ਆ ਮੇਰਾ ਹੱਥ ਵਟਾ, ਆਪਾਂ ਛੇਈ ਦੇਣੇ ਗੱਡੀ ਚੋਂ ਸਾਰਾ ਕੰਮ ਦਾ ਸਾਮਾਨ ਲਾਹ ਲਈਏ।"
"ਹਜ਼ੂਰ, ਮੇਰੇ ਕੰਮ ਦਾ ਮਾਲ ਤਾਂ ਮੇਰੇ ਕੋਲ ਮੇਰੀਆਂ ਬਾਹਾਂ 'ਚ ਖੜ੍ਹੈ। ਗੱਡੀ 'ਚ ਤਾਂ ਸਾਲਾ ਕੂੜਾ-ਕਬਾੜਾ ਈ ਆ।"
"ਛੱਡ! ਢੈਅ ਜਾਣਾ ਮਸ਼ਕਰੀਆਂ ਕਰਦੈ।" ਸੂਜ਼ਨ ਨੇ ਨਖਰਾ ਦਿਖਾਉਂਦਿਆਂ ਯਾਰਨਾ ਢੰਗ ਨਾਲ ਮਿੱਕ ਦੇ ਪੈਰ ਉੱਤੇ ਆਪਣੇ ਸੈਂਡਲ ਦੀ ਅੱਡੀ ਮਾਰੀ ਤੇ ਆਪਣੇ ਆਪਨੂੰ ਛੁਡਾ ਕੇ ਚੀਜ਼ਾਂ ਢੋਣ ਲੱਗ ਗਈ। ਮਿੱਕ ਵੀ ਉਹਦੀ ਮਦਦ ਲਈ ਜੁੱਟ ਗਿਆ।
ਤੂੜੀ ਵਾਲੇ ਟਰੱਕ ਵਾਂਗ ਭਰੀ ਹੋਈ ਕਾਰ ਨੂੰ ਖਾਲੀ ਕਰਨ ਲਈ ਉਹਨਾਂ ਨੂੰ ਕਈ ਗੇੜੇ ਲਾਉਣੇ ਪੈਣੇ ਸਨ।
ਇੱਕ ਭਾਰੀ ਭਰਕਮ ਅਟੈਚੀ ਨੂੰ ਚੁੱਕ ਕੇ ਸੂਜ਼ਨ ਨੂੰ ਔਖੀ ਹੁੰਦੀ ਦੇਖ ਕੇ ਮਿੱਕ ਨੇ ਉਸ ਤੋਂ ਵਜ਼ਨ ਪਕੜਦਿਆਂ ਪੁੱਛਿਆ, "ਤੂੰ ਗਰਾਂਟ ਨੂੰ ਦੱਸ ਕੇ ਆਈ ਆਂ ਨਾ?"
"ਨਹੀਂ। ਹੁਣ ਤਾਂ ਸੱਜਣਾ ਆਪਣੀਆਂ ਲੁੱਕ-ਲੁੱਕ ਲਾਈਆਂ ਅੱਖੀਆਂ ਦੇ ਢੋਲ-ਨਗਾਰੇ ਜੱਗ 'ਚ ਵੱਜ ਜਾਣੇ ਨੇ, ਉਹਨੂੰ ਕਿਹੜਾ ਖਬਰ ਨਾ ਹੋਊਗੀ?" ਅਟੈਚੀ ਦਾ ਹੈਂਡਲ ਛੱਡ ਕੇ ਸੂਜ਼ਨ ਨੇ ਹੋਰ ਹੌਲਾ ਮਾਲ ਚੁੱਕ ਲਿਆ।
ਮਿੱਕ ਰਸਤੇ ਵਿੱਚ ਹੀ ਅੜ੍ਹ ਕੇ ਖੜ੍ਹ ਗਿਆ, "ਫੇਰ ਵੀ ਉਹ ਚਿੰਤਾ ਕਰੂਗਾ। ਤੈਨੂੰ ਫੋਨ ਕਰਕੇ ਉਹਨੂੰ ਸਭ ਸਾਫ਼-ਸਾਫ਼ ਦੱਸ ਦੇਣਾ ਚਾਹੀਦੈ? ਹੁਣ ਉਹਨੂੰ ਬਿਚਾਰੇ ਨੂੰ ਹੋਰ ਹਨੇਰੇ ਵਿੱਚ ਰੱਖਣਾ ਠੀਕ ਨਹੀਂ।"
ਇੱਕ ਹੱਥ ਆਪਣੀ ਛਾਤੀ 'ਤੇ ਧਰਦਿਆਂ ਗੁਲਾਮਾਂ ਵਾਂਗ ਝੁਕ ਕੇ ਸੂਜ਼ਨ ਨੇ ਸੀਸ ਨਿਵਾਇਆ, "ਜੋ ਹੁਕਮ ਮੇਰੇ ਆਕਾ। ਸਮਾਨ ਟਿਕਾ ਕੇ, ਕਰ ਦਿੰਨੇ ਆਂ ਫੋਨ।"
"ਗੁੱਡ ਗਰਲ! ਹਾਂ, ਇਹ ਤਾਂ ਹੋਈ ਨਾ ਗੱਲ।"
ਸਾਰਾ ਸਾਮਾਨ ਕੱਢ ਕੇ ਉਹਨਾਂ ਨੇ ਗੱਡੀ ਗੈਰੇਜ਼ ਵਿੱਚ ਖੜ੍ਹਾ ਦਿੱਤੀ। ਮਿੱਕ ਤੇ ਸੂਜ਼ਨ ਇਕੱਠੇ ਬੈਠ ਕੇ ਗਰਾਂਟ ਨੂੰ ਫੋਨ ਕਰਨ ਲੱਗੇ ਹੀ ਸਨ ਕਿ ਫੋਨ ਦੀ ਘੰਟੀ ਖੜਕ ਪਈ। ਮਿੱਕ ਨੇ ਰਸੀਵਰ ਚੁੱਕ ਕੇ ਕੰਨਾਂ ਨੂੰ ਲਾਇਆ ਤਾਂ ਅੱਗੋਂ ਜਾਣੀ-ਪਹਿਚਾਣੀ ਆਵਾਜ਼ ਆਈ, "ਹੈਲੋ, ਮਿੱਕ?"
"ਓ ਹੈਲੋ-ਹੈਲੋ। ਗਰਾਂਟ! ਮੈਂ ਤੈਨੂੰ ਫੋਨ ਕਰਨ ਹੀ ਲੱਗਿਆ ਸੀ। ਚੰਗਾ ਹੋਇਆ ਤੂੰ ਕਰ ਦਿੱਤੈ। ਮੈਂ ਤੈਨੂੰ ਕੁੱਝ ਦੱਸਣਾ ਚਾਹੁੰਦਾ ਹਾਂ।"
"ਮੈਂ ਵੀ ਤੈਨੂੰ ਕੁੱਝ ਦੱਸਣੈ। ਮੈਂ ਹੁਣੇ ਤੇਰੇ ਘਰੇ ਆਇਆ। ਜਾਈਂ ਨਾ ਕਿਤੇ?" ਉਧਰਲੇ ਪਾਸਿਉਂ ਆਉਂਦੀ ਆਵਾਜ਼ ਤੋਂ ਗਰਾਂਟ ਦਾ ਸਾਹ ਚੜ੍ਹਿਆ ਜਾਪਦਾ ਸੀ।
"ਠੀਕ ਐ, ਆ ਜਾ ਫੇਰ। ਬਾਏ ਫਾਰ ਨਾਓ।" ਮਿੱਕ ਨੇ ਚੋਗਾ ਰੱਖ ਕੇ ਕੋਲ ਬੈਠੀ ਸੂਜ਼ਨ ਦਾ ਹੱਥ ਆਪਣੇ ਹੱਥਾਂ ਵਿੱਚ ਲਿਆ।
"ਸੂਅ, ਗਰਾਂਟ ਇੱਥੇ ਹੀ ਆ ਰਿਹੈ। ਉਹਨੂੰ ਖੋਲ੍ਹ ਕੇ ਸਾਰੀ ਗੱਲ ਸੁਣਾ ਦੇਈਂ। ਝਗੜਾ ਨਿਬੜੇ। ਰੋਜ਼-ਰੋਜ਼ ਕਜੀਆ ਨਾ ਪਵੇ ਇੱਥੇ। ਔਰਾਇਟ?"
"ਇੱਥੇ ਕਾਸ ਨੂੰ ਸੱਦਣਾ ਸੀ, ਭੈਣ ਦੇ ਟਕੇ ਨੂੰ? ਫੋਨ 'ਤੇ ਹੀ ਸਾਰਾ ਕਿੱਸਾ ਤਮਾਮ ਕਰ ਲੈਂਦੇ।" ਸੂਜ਼ਨ ਨੇ ਮੱਥੇ 'ਚ ਵੱਟ ਪਾਏ।
"ਉਹ ਆਪ ਹੀ ਕਹਿੰਦਾ ਸੀ ਮੈਂ ਆਉਨਾਂ। ਮੈਂ ਕੀ ਕਹਿੰਦਾ? ਨਾ ਆ?"
"ਕੋਈ ਬਹਾਨਾ ਮਾਰ ਦਿੰਦਾ? ਮੈਂ ਤਾਂ ਉਹਦੀ ਸ਼ਕਲ ਨਹੀਂ ਵੇਖਣਾ ਚਾਹੁੰਦੀ।"
"ਅੱਛਾ ਇਉਂ ਕਰ, ਪਹਿਲਾਂ ਤੂੰ ਨਹਾ-ਧੋਅ ਕੇ ਤਰ-ਓ-ਤਾਜ਼ਾ ਹੋ ਜਾ। ਫੇਰ ਤੇਰੇ ਪਿੱਛੋਂ ਮੈਂ ਇਸ਼ਨਾਨ ਕਰੂੰ।" ਤੌਲੀਆ ਥਮਾ ਕੇ ਸੂਜ਼ਨ ਨੂੰ ਠੰਡੀ ਹੋਣ ਲਈ ਮਿੱਕ ਨੇ ਗੁਸਲਖਾਨੇ ਵਿੱਚ ਨਹਾਉਣ ਵਾੜ ਦਿੱਤਾ ਤੇ ਆਪ ਗਰਾਂਟ ਦਾ ਇੰਤਜ਼ਾਰ ਕਰਨ ਲੱਗ ਗਿਆ। ਉਹਨੂੰ ਉਡੀਕਦਿਆਂ ਅਜੇ ਬਹੁਤ ਦੇਰ ਨਹੀਂ ਸੀ ਹੋਈ ਕਿ ਗਰਾਂਟ ਦੀ ਕਾਰ ਦਾ ਖੜਕਾ ਸੁਣਾਈ ਦੇਣ ਲੱਗ ਗਿਆ। ਮਿੱਕ ਨੇ ਬਾਰ ਖੋਲ੍ਹਿਆ ਤੇ ਬਿਨਾਂ ਦੁਆ-ਸਲਾਮ ਕਰਿਆਂ ਗਰਾਂਟ ਨੂੰ ਅੰਦਰ ਲੰਘਾ ਲਿਆਂਦਾ।
ਲੜਖੜਾਉਂਦੇ ਹੋਏ ਗਰਾਂਟ ਨੇ ਕੁਰਸੀ 'ਤੇ ਅੱਧਾ ਕੁ ਬੈਠਦਿਆਂ ਪੁੱਛਿਆ, "ਬੋਲ ਕੀ ਕਹਿਣੈ ਤੈਂ?"
"ਨਹੀਂ ਪਹਿਲਾਂ ਤੂੰ ਦੱਸ ਲੈ, ਕੀ ਦੱਸਣੈ?"
ਸ਼ਰਾਬ ਦੇ ਸੇਵਨ ਕਾਰਨ ਗਰਾਂਟ ਦੀ ਥਥਲਾਈ ਹੋਈ ਆਵਾਜ਼ ਨਿਕਲੀ, "ਮੇਰੀ ਤਾਂ ਬਹੁਤ ਲੰਮੀ ਗਾਥੈ।"
"ਕੋਈ ਨ੍ਹੀਂ, ਮਿੰਨੀ ਕਹਾਣੀ ਤਾਂ ਮੇਰੀ ਵੀ ਨਹੀਂ।"
ਬਾਥਰੂਮ ਵਿੱਚੋਂ ਨਿਕਲ ਕੇ ਸੂਜ਼ਨ ਪੋਲੇ ਪੈਰੀਂ ਪੌੜੀਆਂ ਉਤਰੀ ਤੇ ਮਲਕ ਦੇਣੇ ਉਸ ਕਮਰੇ ਦੀ ਕੰਧ ਉਹਲੇ ਆ ਕੇ ਖੜ੍ਹ ਗਈ, ਜਿੱਥੇ ਉਹ ਦੋਨੋਂ ਮਰਦ ਬੈਠੇ ਜ਼ਿੱਦ ਰਹੇ ਸਨ।
ਮਿੱਕ ਗੜਕੇ ਨਾਲ ਬੋਲਿਆ, "ਗਰਾਂਟ, ਦੇਖ ਆਪਣੇ ਵਿੱਚੋਂ ਕਿਸੇ ਇੱਕ ਜਣੇ ਨੂੰ ਤਾਂ ਪਹਿਲ ਕਰਨੀ ਹੀ ਪੈਣੀ ਹੈ। ਨਹੀਂ ਤਾਂ ਕਿਤੇ ਆਪਣੇ ਨਾਲ ਵੀ ਸਟੇਸ਼ਨ 'ਤੇ ਗੱਡੀ ਵਿੱਚ ਚੜਨ ਲਈ ਖੜ੍ਹੇ ਲਖਨਊ ਦੇ ਉਹਨਾਂ ਨਵਾਬਾਂ ਵਾਲੀ ਨਾ ਹੋਵੇ, ਜਿਨ੍ਹਾਂ ਨੇ ਪਹਿਲਾਂ ਤੂੰ ਚੜ੍ਹ-ਪਹਿਲਾਂ ਤੂੰ ਚੜ੍ਹ ਦੀ ਬਹਿਸ ਕਰਦੇ ਕਰਦਿਆਂ ਨੇ ਰੇਲ ਲੰਘਾ ਲਈ ਸੀ।"
"ਠੀਕ ਹੈ। ਮੈਂ ਦੱਸਦਾਂ। ਤੂੰ ਮੈਨੂੰ ਰੇਚਲ ਦਾ ਖਹਿੜਾ ਛੱਡਣ ਬਾਰੇ ਕਹਿੰਦਾ ਸੀ ਨਾ? ਮੈਂ ਦੱਲੀ ਨੂੰ ਛੱਡ ਦਿੱਤਾ।" ਸਾਰੀ ਗੱਲ ਮੁਕਾਉਣ ਪਸਚਾਤ ਗਰਾਂਟ ਸੂਤ ਹੋ ਕੇ ਬੈਠਣ ਲਈ ਕੁਰਸੀ ਦੀ ਢੋਅ ਨਾਲ ਲੱਗ ਗਿਆ।
"ਕਮਾਲ ਹੈ। ਇਹ ਕਰੀਸ਼ਮਾ ਕਿਵੇਂ ਹੋ ਗਿਆ, ਲਵਰ ਬੌਏ?"
"ਗਾਹਾਂ ਕਿਸੇ ਕੋਲ ਗੱਲ ਨਾ ਕਰੀਂ। ਉਹਨੇ ਕਿਸੇ ਆਪਦੇ ਹਾਣ ਦੇ ਮੁੰਡੇ ਨਾਲ ਵਿਆਹ ਕਰਵਾ ਲਿਆ ਤੇ ਮੈਨੂੰ ਕਹਿੰਦੀ ਤੇਰੀ ਨਾਲ ਮੇਰੀ ਆੜੀ ਟੂਟ ਭਾਂਡਾ ਫੂਟ। ਮੁੜ ਕੇ ਮੇਰੇ ਘਰ ਕੋਲ ਨਾ ਆਈਂ। ਮੈਂ ਬਾਹੋਂ ਫੜ੍ਹ ਲਈ। ਸਾਲੀ ਨੇ ਘਰਵਾਲੇ ਨੂੰ ਸੱਦ ਕੇ ਮੇਰੀਆਂ ਵੱਖੀਆਂ ਪੋਲੀਆਂ ਕਰਵਾਈਆਂ।… ਹਾਏ!" ਗਰਾਂਟ ਨੇ ਆਪਣੀ ਵੱਖੀ 'ਤੇ ਹੱਥ ਧਰ ਲਿਆ।
"ਫੇਰ, ਇੰਨ ਦੈਟ ਕੇਸ ਤੂੰ ਨਹੀਂ ਛੱਡਿਆ ਗਰਾਂਟ। ਸਗੋਂ ਰੇਚਲ ਨੇ ਤੈਨੂੰ ਛੱਡਿਆ ਹੈ।"
"ਚੱਲੋ ਜੋ ਮਰਜ਼ੀ ਸਹੀ। ਪਰ ਸਾਡੇ ਇਸ਼ਕ ਦਾ ਦੀ ਐਂਡ ਤਾਂ ਹੋ ਗਿਐ ਨਾ? -ਹੁਣ ਮੈਂ ਪਤਾ ਕਰਕੇ ਆਇਆਂ, ਸਾਲੀ ਕਿਸੇ ਹੋਰ ਟਾਊਨ ਵਿੱਚ ਚਲੀ ਗਈ। ਮੈਨੂੰ ਲੁੱਟ-ਲੁੱਟ ਖਾਹ ਗਈ ਕੰਜਰੀ। ਉਹਨੂੰ ਆਪਦੇ ਖਸਮ ਨੂੰ ਕਹਿੰਦੀ ਇਹਨੂੰ ਬੁੜ੍ਹੇ ਕੁਕੜ ਨੂੰ ਤਾਂ ਮੈਂ ਜਾਣਦੀ ਹੀ ਨਹੀਂ। ਸੁਣਦਾਂ? ਮੈਨੂੰ ਬੁੜ੍ਹਾ ਕੁਕੜ ਕਿਹਾ ਰੇਚਲ ਨੇ! ਮੇਰਾ ਜੀਅ ਕਰੇ ਉਹਨੂੰ ਕਹਾਂ, ਲਿਆ ਆਹ ਲੀੜੇ ਜਿਹੜੇ ਪਾਈ ਖੜ੍ਹੀ ਏਂ, ਮੇਰੇ ਹੀ ਦਿੱਤੇ ਹੋਏ ਨੇ। ਜੇ ਮੈਨੂੰ ਨਹੀਂ ਜਾਣਦੀ ਤਾਂ ਲਾਹ ਕੇ ਮੇਰੀਆਂ ਚੀਜ਼ਾਂ ਮੋੜ। ਸਾਲੀ ਨੂੰ ਕੱਛੀਆਂ ਤੇ ਬਰੇਜ਼ੀਅਰ ਤੱਕ ਮੇਰੇ ਖਰੀਦ ਕੇ ਦਿੱਤੇ ਹੋਏ ਸੀ। ਚਿੱਤ ਤਾਂ ਕਰਦਾ ਸੀ ਉਹਦਾ ਬਲਾਊਜ਼ ਜਿਹਾ ਪਾੜ ਕੇ ਸਾਰੇ ਕੱਪੜੇ ਜੋ ਮੇਰੀ ਆਪਣੀ ਅਮਾਨਤ ਹਨ, ਉਤਾਰ ਲਵਾਂ ਤੇ ਵੈਲਣ ਨੂੰ ਨੰਗੀ ਹੀ ਖੜ੍ਹੀ ਛੱਡ ਦਵਾਂ।"
ਐਨੇ ਨੂੰ ਸੂਜ਼ਨ ਨੇ ਆ ਐਂਟਰੀ ਮਾਰੀ, "ਆਹੋ, ਆਹੀ ਕੁੱਝ ਆਉਂਦਾ ਤੈਨੂੰ। ਯਾਰੀ ਲੱਗੀ ਤੋਂ ਲਵਾ'ਤੇ ਤਖਤੇ ਤੇ ਟੁੱਟੀ ਤੋਂ ਚਗਾਠ ਪੱਟ 'ਲੀ। ਹੋਰ ਤੈਂ ਕੀ ਕਰਨੈ?"
ਸੂਜ਼ਨ ਨੂੰ ਦੇਖ ਕੇ ਭੈਅਮਾਨ ਹੋਏ ਗਰਾਂਟ ਦੇ ਚਿਹਰੇ ਦਾ ਰੰਗ ਉੱਡ ਗਿਆ, "ਸੂਜ਼ਨ ਤੂੰ ਇੱਥੇ ਕੀ ਕਰਦੀ ਏਂ?"
ਮਿੱਕ ਮਾਮਲਾ ਸਾਂਭਣ ਲਈ ਉੱਠ ਕੇ ਬੋਲਣ ਲੱਗਿਆ ਤਾਂ ਸੂਜ਼ਨ ਨੇ ਹੱਟਕ ਦਿੱਤਾ, "ਨੋ ਮਿੱਕ, ਤੂੰ ਨਾ ਬੋਲੀਂ। ਜੱਸਟ ਸਟੇਅ ਆਉਟ ਔਫ ਦਿੱਸ। ਸਾਡੇ ਦੋਨਾਂ ਦਰਮਿਆਨ ਆ ਗੱਲ। ਆਈ ਵਿੱਲ ਡੂ ਆਲ ਦਾ ਟਾਕਿੰਗ।"
ਮਿੱਕ ਆਪਣੀ ਸੀਟ 'ਤੇ ਵਾਪਸ ਜਾ ਕੇ ਬੈਠ ਗਿਆ ਤੇ ਸੂਜ਼ਨ ਗਰਾਂਟ ਨੂੰ ਮੁਖਾਤਿਬ ਹੋਈ, "ਚੰਗਾ ਹੋਇਆ ਤੂੰ ਆ ਗਿਆ ਹੈਂ। ਤੇਰੀਆਂ ਅਯਾਸ਼ੀਆਂ ਮੇਰੇ ਤੋਂ ਗੁੱਝੀਆਂ ਨਹੀਂ ਰਹੀਆਂ। ਤੇ ਮੇਰੇ ਬਾਰੇ ਕੱਲ੍ਹ ਨੂੰ ਕਿਸੇ ਹੋਰ ਤੋਂ ਤੈਨੂੰ ਪਤਾ ਲੱਗੂ, ਇਹਦੂੰ ਬੇਹਤਰ ਐ ਅੱਜ ਮੈਥੋਂ ਸੁਣ ਲੈ। ਤਿੰਨ ਮਹੀਨੇ ਤੋਂ ਮੇਰਾ ਤੇ ਮਿੱਕ ਦਾ ਇਸ਼ਕ ਚੱਲ ਰਿਹਾ ਹੈ। ਮੈਂ ਮਿੱਕ ਨੂੰ ਬਹੁਤ ਚਾਹੁੰਣ ਲੱਗ ਗਈ ਹਾਂ। ਤੇ ਮਿੱਕ ਵੀ ਮੇਰੇ ਉੱਤੇ ਓਨਾ ਹੀ ਮਰਦੈ। ਹੁਣ ਵਕਤ ਆ ਗਿਆ ਹੈ ਕਿ ਅਸੀਂ ਇਕੱਠੇ ਰਹਿਣ ਲੱਗ ਜਾਈਏ। ਇਸ ਲਈ ਮੈਂ ਤੇਰਾ ਘਰ ਛੱਡ ਕੇ ਸਦਾ ਲਈ ਮਿੱਕ ਦੇ ਸੰਗ ਰਹਿਣ ਦਾ ਫੈਸਲਾ ਕੀਤਾ ਹੈ। ਤੇਰਾ ਸਾਰਾ ਸਮਾਨ ਛੱਡ ਕੇ ਮੈਂ ਆਪਣਾ ਨਾਲ ਲੈ ਆਈ ਹਾਂ। ਤਲਾਕ ਦੇ ਕਾਗਜ਼ ਘੱਲ਼ੂੰਗੀ। ਭਰ ਕੇ ਭੇਜ ਦੇਈਂ।"
ਇਸ ਤੋਂ ਪਹਿਲਾਂ ਸੂਜ਼ਨ ਅੱਗੇ ਕੁੱਝ ਦੱਸਦੀ, "ਗਰਾਂਟ ਨੂੰ ਰੋਹ ਚੜ੍ਹ ਗਿਆ। ਉਹ ਆਪਣੇ-ਆਪ 'ਤੇ ਕਾਬੂ ਨਾ ਰੱਖ ਸਕਿਆ ਤੇ ਮਿੱਕ ਨੂੰ ਜਾ ਕੇ ਚਿੰਬੜ ਗਿਆ, "ਮਿੱਕਾ! ਆਸਤੀਨ ਦਿਆਂ ਸੱਪਾਂ, ਖੜ੍ਹ ਤੇਰੀ ਭੈ…।"
ਦੋਨੋਂ ਆਪਸ ਵਿੱਚ ਗੁੱਥ-ਮ-ਗੁੱਥਾ ਹੋ ਗਏ। ਸੂਜ਼ਨ ਵੀ ਮਿੱਕ ਦੀ ਮਦਦ ਲਈ ਗਰਾਂਟ ਨਾਲ ਝਪਟ ਪਈ। ਸ਼ਰਾਬੀ ਹੋਣ ਕਰਕੇ ਥੋੜੀ ਜਿਹੀ ਹੱਥੋ-ਪਾਈ ਬਾਅਦ ਹੀ ਉਹਨਾਂ ਦੋ ਜਣਿਆਂ ਨੇ ਗਰਾਂਟ ਨੂੰ ਭੁੰਜੇ ਸਿੱਟ ਕੇ ਉਹਦੀਆਂ ਬਾਹਾਂ ਪਿੱਠ ਪਿੱਛੇ ਨੂੰ ਕਰਕੇ ਮਰੋੜ ਲਈਆਂ।
"ਬਹੁਤਾ ਨਾ ਖੁੰਦਕ, ਜੋ ਮੈਂ ਕਹਿੰਦੀ ਆਂ ਬੰਦੇ ਦਾ ਪੁੱਤ ਬਣ ਕੇ ਸੁਣੀ ਚੱਲ। ਮੈਂ ਰੋਜ਼-ਰੋਜ਼ ਤੇਰੇ ਨਾਲ ਭਕਾਈ ਨਹੀਂ ਮਾਰਨੀ।"
ਸੂਜ਼ਨ ਦਾ ਗਰਾਂਟ ਨੇ ਮਨ ਬਦਲਾਉਣਾ ਚਾਹਿਆ, "ਮੇਰੇ ਬੱਚੇ ਮੇਰੇ ਬਿਨਾਂ ਨ੍ਹੀਂ ਰਹਿ ਸਕਦੇ।"
"ਤੇਰੇ ਚੌਣੇ ਨੂੰ ਨਹੀਂ ਮੈਂ ਲਿਆਈ। ਉਥੇ ਹੀ ਆ। ਪਾਲ੍ਹੀ ਜਾਂਈਂ। ਰੱਬ ਸੁੱਖ ਰੱਖੇ, ਮੈਂ ਤੇ ਮਿੱਕ ਹੋਰ ਨਿਆਣੇ ਬਣਾ ਲਾਂ'ਗੇ।"
"ਤੂੰ ਭੁਲੇਖੇ 'ਚ ਫਿਰਦੀ ਏਂ। ਜੇ ਇਹਦੇ ਕੋਲ ਕੁੱਸ ਹੁੰਦਾ ਤਾਂ ਇਹਦੀ ਘਰਵਾਲੀ ਕਿਉਂ ਜਾਂਦੀ?"
ਹਿਰਖ ਨਾਲ ਸੂਜ਼ਨ ਨੇ ਮਚੋੜੀ ਹੋਈ ਗਰਾਂਟ ਦੀ ਬਾਂਹ ਨੂੰ ਹੋਰ ਵਟਾ ਚਾੜਿਆ, "ਹੀਰੇ ਦੀ ਕਦਰ ਜੌਹਰੀ ਨੂੰ ਹੀ ਹੁੰਦੀ ਆ। ਉਹ ਸੌਫੀ ਤੇਰੇ ਵਰਗੀ ਲੁੱਚੀ ਰੰਨ ਕੀ ਜਾਣੇ? ਜੋ ਮੈਨੂੰ ਚਾਹੀਦੈ, ਉਹ ਜੇ ਹੈ ਤਾਂ ਮਿੱਕ ਕੋਲ ਹੀ ਹੈ। ਔਰਤ ਸਦਾ ਦੋ ਚੀਜ਼ ਦੀ ਖਾਹਸ਼ ਰੱਖਦੀ ਹੈ ਮਰਦ ਤੋਂ, ਇੱਕ ਵਫਾਦਾਰੀ ਤੇ ਦੂਜੀ ਮੁਹੱਬਤ। -ਕਮੀਨਿਆ, ਰਹੀ ਗੱਲ ਸੈਸੁਅਲ ਅਬੀਲਟੀ ਦੀ, ਤਾਂ ਮਿੱਕ ਸ਼ਰੀਰਕ ਤੌਰ 'ਤੇ ਮੈਨੂੰ ਰਜਾਉਣ ਵਿੱਚ ਕੋਈ ਕਸਰ ਨਹੀਂ ਛੱਡਦਾ। ਤਿੰਨਾਂ ਮਹੀਨਿਆਂ ਤੋਂ ਪਰਖ ਰਹੀ ਹਾਂ ਮੈਂ ਇਹਨੂੰ। ਫਾਰ ਯੂਅਰ ਕਾਈਂਡ ਇਨਫਰਮੇਸ਼ਨ, ਵੂਈ ਆਰ ਹੈਵਿੰਗ ਗਰੇਟ ਸੈਕਸ। ਸ਼ਾਇਦ ਆਪਣੇ ਬਾਰੇ ਤੂੰ ਭੁੱਲ ਗਿਐਂ। ਜਾਣਦੀ ਆਂ ਮੈਂ ਤੈਨੂੰ ਵੱਡੇ ਸਰਕਾਰੀ ਸਾਨ ਨੂੰ ਵੀ! ਯਾਦ ਕਰ ਪਿਛਲੀ ਐਨਵਰਸਰੀ ਦਾ ਵਾਕਿਆ। ਸਾਰੀ ਰਾਤ ਬਿਤਲਿਆ ਬਤਾਊਂ ਬਣਿਆ ਪਿਆ ਰਿਹਾ ਸੀ ਤੂੰ।ਦੁੱਧ 'ਚ ਉਬਾਲ-ਉਬਾਲ ਕੇ ਛੁਆਰੇ ਖਵਾਉਂਦੀ ਵੀ ਥੱਕ ਗਈ ਮੈਂ ਤਾਂ ਤੈਨੂੰ ਨਿਪੁੰਨਸਕ ਨੂੰ।"
"ਦਫਾ ਕਰ ਇਨ੍ਹਾਂ ਤਾਨੇ-ਤਰਕਾਂ ਨੂੰ ਸੂਅ। ਕੰਮ ਦੀ ਗੱਲ ਕਰ। ਐਵੇਂ ਕਾਹਨੂੰ ਵਾਧੂ ਦਾ ਰੌਲਾ ਪਾਇਐ।"
"ਤੂੰ ਠੀਕ ਕਹਿਨੈ ਮਿੱਕ। ਨਾਲੀ ਵਿੱਚ ਵੱਟੇ ਮਾਰਿਆਂ ਗੰਦੇ ਛਿੱਟੇ ਆਪਣੇ ਮੂੰਹ 'ਤੇ ਹੀ ਪੈਂਦੇ ਨੇ। ਮੈਂ ਵੀ ਇਸ ਕੁੱਤੇ ਨੂੰ ਬਹੁਤਾ ਮੂੰਹ ਨਹੀਂ ਲਾਉਣਾ ਚਾਹੁੰਦੀ। ਖੱਪਖਾਨਾ ਮੈਨੂੰ ਵੀ ਪਸੰਦ ਨਹੀਂ। ਲੈਣਾ-ਦੇਣਾ ਆਪੇ ਮੇਰਾ ਵਕੀਲ ਨਜਿੱਠ ਲਊ ਏਹਦੇ ਨਾਲ। ਆ ਲੱਗ ਨਾਲ ਮੈਂ ਬਾਹਾਂ ਫੜ੍ਹਦੀ ਆਂ, ਤੂੰ ਲੱਤਾਂ ਚੁੱਕ, ਇਹਨੂੰ ਬਾਹਰ ਦਾ ਰਾਹ ਦਿਖਾ ਦੇਇਏ।"
ਦੋਨੋਂ ਜਣਿਆ ਨੇ ਧੂਹ-ਘੜੀਸ ਕਰਦਿਆਂ ਗਰਾਂਟ ਨੂੰ ਬਾਹਰ ਸਿੱਟ ਕੇ ਦਰਵਾਜ਼ਾ ਭੇੜ ਲਿਆ।
ਜੋ ਇਸਤਰੀ ਕਦੇ ਸਿਰ 'ਤੇ ਬੈਠਾਉਂਦੀ ਹੁੰਦੀ ਸੀ ਅੱਜ ਉਸੇ ਨੇ ਗਰਾਂਟ ਨੂੰ ਪੈਰਾਂ ਹੇਠ ਮਸਲ ਦਿੱਤਾ ਸੀ। ਭੁੰਜੇ ਪਏ ਦੇ ਉਹਦੇ ਸ਼ਰੀਰ ਵਿੱਚ ਖੁਦ-ਬ-ਖੁਦ ਉੱਠਣ ਸਕਣ ਦੀ ਹਿੰਮਤ ਵੀ ਨਹੀਂ ਰਹੀ ਸੀ। ਸੜਕ 'ਤੇ ਜਿੱਥੇ ਮਿੱਕ ਪਿਆ ਸੀ ਉਥੇ ਨੀਵਾਂ ਥਾਂ ਹੋਣ ਕਰਕੇ ਕੁੱਝ ਦਿਨ ਪਹਿਲਾਂ ਹੋਈ ਬਾਰਸ਼ ਦਾ ਪਾਣੀ ਅਜੇ ਵੀ ਖੜ੍ਹਾ ਸੀ। ਪਰਲੇ ਪਾਸੇ ਵਾਲੇ ਸੁੱਕੇ ਫੁੱਟਪਾਥ ਉਪਰ ਤੁਰੇ ਜਾਂਦੇ ਇੱਕ ਵਾਕਫ ਮੁੰਡੇ ਬਲਰਾਜ ਸਿੱਧੂ ਨੂੰ ਮਦਦ ਲਈ ਗਰਾਂਟ ਨੇ ਆਵਾਜ਼ ਮਾਰੀ। ਗਰਾਂਟ ਨੂੰ ਬਾਂਹੋਂ ਫੜ੍ਹ ਕੇ ਪੈਰਾਂ 'ਤੇ ਕਰਨ ਬਾਅਦ ਬਲਰਾਜ ਨੇ ਪਾਣੀ ਵੱਲ ਦੇਖ ਕੇ ਅਨੁਮਾਨ ਲਾਇਆ ਕਿ ਸ਼ਾਇਦ ਗਰਾਂਟ ਤਿਲਕ ਕੇ ਡਿੱਗਿਆ ਹੋਵੇਗਾ, "ਗਰਾਂਟ? ਗੱਲ ਸੁਣ ਮਿੱਤਰਾ, ਜੇਕਰ ਚਲਣ ਲਈ ਇੰਨਸਾਨ ਕੋਲ ਸਾਫ਼-ਸੁਥਰਾ ਰਾਹ ਹੋਵੇ ਤਾਂ ਜ਼ਿਲਬ ਵਾਲੇ ਥਾਂ ਪੈਰ ਨਹੀਂ ਪਾਉਣੇ ਚਾਹੀਦੇ। ਕਿਉਂਕਿ ਤਿਲਕਣ ਵਿੱਚ ਚਾਹੇ ਬੰਦਾ ਕਿੰਨੇ ਵੀ ਕਦਮ ਬੋਚ-ਬੋਚ ਕਿਉਂ ਨਾ ਧਰੇ ਕਦੇ-ਨਾ-ਕਦੇ ਫਿਸਲ ਕੇ ਡਿੱਗ ਹੀ ਪੈਂਦਾ ਹੈ। -ਇਉਂ ਕਰ ਮੈਂ ਸੜਕ ਪਾਰ ਕਰਵਾ ਦਿੰਨਾਂ ਹੁਣ ਤੋਂ ਉਧਰਲੇ ਸਾਫ, ਸਿੱਧ-ਪੱਧਰੇ ਅਤੇ ਸੁੱਕੇ ਪਗਮਾਰਗ 'ਤੇ ਚੱਲੀ। ਮਜਾਲ ਐ ਜੇ ਡਿੱਗ ਜਾਵੇਂ!" ਸਿੱਖਿਆ ਦੇ ਕੇ ਬਲਰਾਜ ਆਪਣਾ ਰਸਤਾ ਨੱਪ ਗਿਆ।
ਗਰਾਂਟ ਨੇ ਪੈਂਟ ਝਾੜੀ ਤੇ ਤੁਰਨ ਲੱਗਿਆਂ ਪਿਛਾਂਅ ਘੁੰਮ ਕੇ ਮਕਾਨ ਦੀ ਦਹਿਲੀਜ਼ ਵੱਲ ਦੇਖਿਆ। ਟਿਊਬ ਲਾਇਟ ਦੇ ਚਾਨਣ ਵਿੱਚ ਮਿੱਕ ਨੂੰ ਗਲਵੱਕੜੀ ਪਾਈ ਖੜ੍ਹੀ ਸੂਜ਼ਨ ਨੂੰ ਅੰਤਿਮ ਵਾਰ ਤੱਕਿਆ ਤੇ ਕਾਹਲੇ ਕਦਮੀ ਤੁਰਦਾ ਹੋਇਆ ਉਹ ਅੰਧਾਕਰ ਵਿੱਚ ਗੁਆਚ ਗਿਆ।
****
No comments:
Post a Comment