ਬਾਕੀ khfxI ikqfb 'nMgIafˆ awKIafˆ' ਖਰੀਦ ਕੇ ਪੜ੍ਹੋ। ਇਹ khfxI sMgRih ਤੁਸੀਂ ਸਾਡੇ ਤੋਂ ਸਿੱਧਾ ਡਾਕ ਰਾਹੀਂ ਮੰਗਵਾ ਸਕਦੇ ਹੋ। ਨਾਵਲ ਖਰੀਦਣ ਲਈ ਸੰਪਰਕ:
00447713038541 (UK) Line, Tango, Vibre, Whatsapp, Telegram
00919915416013 (India) Vibre, Whatsapp
email: balrajssidhu@yahoo.co.uk
ਘੋੜੀ ਗਚਰ-ਗਚਰ ਚਰੀ ਜਾ ਰਹੀ ਸੀ… ਘੋੜੀ ਗਚਰ-ਗਚਰ00447713038541 (UK) Line, Tango, Vibre, Whatsapp, Telegram
00919915416013 (India) Vibre, Whatsapp
email: balrajssidhu@yahoo.co.uk
ਅਜੇ ਪ੍ਰਥਾ ਖੜ੍ਹੀ ਹੀ ਹੋਵੇਗੀ ਕਿ ਉਸ ਕੋਲ ਆ ਕਿ ਇੱਕ ਕਾਰ ਰੁੱਕੇਗੀ। ਕਾਰ ਦਾ ਸ਼ੀਸ਼ਾ ਆਹਿਸਤਾ-ਆਹਿਸਤਾ ਹੇਠਾਂ ਹੋਵੇਗਾ। ਕਾਰ ਵਿੱਚ ਇੱਕ ਅਧਖੜ ਉਮਰ ਦੀ ਕਾਲੇ ਜਿਹੇ ਰੰਗ ਦੀ ਬਦਸੂਰਤ ਅਤੇ ਮੋਟੀ ਜਿਹੀ ਔਰਤ, ਹੀਰਿਆਂ ਦੇ ਹਾਰ ਪਾਈ ਬੈਠੀ ਹੋਈ ਹੋਵੇਗੀ। "ਜਾਨੀ, ਆ ਬੈਠ ਚੱਲੀਏ।" ਕਾਰ ਵਾਲੀ ਔਰਤ ਪ੍ਰਥਾ ਦੇ ਪਿਛੇ ਖੜ੍ਹੇ ਇੱਕ ਬਣਦੇ ਫਬਦੇ ਨਰਮ ਅਤੇ ਸੁਨੱਖੇ ਜਿਹੇ ਮੁੰਡੇ ਵੱਲ ਤੱਕਦੀ ਹੋਈ ਕਹੇਗੀ। ਉਹ ਮੁੰਡਾ ਇੱਕਦਮ ਭੱਜ ਕੇ ਜਾਵੇਗਾ ਅਤੇ ਉਸ ਔਰਤ ਨਾਲ ਜਾ ਕੇ ਕਾਰ ਵਿੱਚ ਬੈਠ ਜਾਵੇਗਾ। ਔਰਤ ਮੁੰਡੇ ਦੇ ਮੂੰਹ ਨਾਲ ਮੂੰਹ ਜੋੜ ਲਵੇਗੀ। ਔਰਤ ਦੇ ਬੁੱਲ੍ਹਾਂ ਤੋਂ ਲਹਿ ਕੇ ਸੁਰਖੀ ਮੁੰਡੇ ਦੇ ਬੁੱਲ੍ਹਾਂ ਨਾਲ ਲੱਗ ਜਾਵੇਗੀ। ਪ੍ਰਥਾ ਉਹਨਾਂ ਦਾ ਕਾਰਨਾਮਾ ਦੇਖ ਕੇ ਨੀਵੀਂ ਪਾ ਲਵੇਗੀ ਅਤੇ ਉਹਨਾਂ ਨੂੰ ਆਪਣੀ ਹਾਜ਼ਰੀ ਦਾ ਚੇਤਾ ਦਿਵਾਉਣ ਲਈ ਝੂਠਾ-ਮੂਠਾ ਖੰਘੇਗੀ। ਉਹ ਔਰਤ ਪ੍ਰਥਾ ਨੂੰ ਦੇਖ ਕੇ ਨੱਕ-ਮੂੰਹ ਜਿਹਾ ਚਿੜਾਏਗੀ ਅਤੇ ਹਿਰਖ ਨਾਲ ਕਾਰ ਦਾ ਸ਼ੀਸ਼ਾਂ ਬੰਦ ਕਰਕੇ ਕਾਰ ਉਥੋਂ ਡੱਕਰ ਕੇ ਲੈ ਜਾਵੇਗੀ। ਪ੍ਰਥਾ ਦੂਰ ਤੱਕ ਨਿਗਾਹ ਮਾਰੇਗੀ। ਉਹਨੂੰ ਆਪਣੀ ਬੱਸ ਕਿਧਰੇ ਵੀ ਨਜ਼ਰ ਨਹੀਂ ਆਵੇਗੀ। ਨਿਰਾਸ਼ਾ ਜਨਕ ਨਜ਼ਰਾਂ ਦਾ ਰੁਖ ਆਪਣੇ ਪੈਰਾਂ ਵੱਲ ਮੋੜਦੀ ਹੋਈ ਪ੍ਰਥਾ ਉਸ ਮੁੰਡੇ ਅਤੇ ਔਰਤ ਬਾਰੇ ਸੋਚਣ ਲੱਗ ਜਾਵੇਗੀ। ਕਿੱਥੇ ਉਹ ਠੁੱਲੀ ਜਿਹੀ ਬੁੱਢੀ ਘੋੜੀ ਵਰਗੀ ਔਰਤ ਤੇ ਕਿੱਥੇ ਉਹ ਮੁੱਛ-ਫੁੱਟ ਨਰਮ ਚੋਬਰ। ਕੀ ਮੇਲ ਹੋਇਆ ਭਲਾ? ਪ੍ਰਥਾ ਅਜਿਹੀਆਂ ਸੋਚਾਂ ਦੇ ਤਾਣੀ ਵਿੱਚ ਉਲਝੀ ਪਈ ਹੋਵੇਗੀ ਕਿ ਉਸ ਕੋਲ ਆ ਕੇ ਇੱਕ ਹੋਰ ਕਾਰ ਰੁੱਕੇਗੀ। ਪ੍ਰਥਾ ਇਸ ਕਾਰ ਨੂੰ ਪਹਿਚਾਨਦੀ ਹੋਵੇਗੀ। ਇਸ ਵਿੱਚੋਂ ਉਸਦਾ ਬੌਸ ਨਿਕਲ ਕੇ ਪ੍ਰਥਾ ਕੋਲ ਆ ਜਾਵੇਗਾ ਤੇ ਪੁੱਛੇਗਾ, "ਗਈ ਨ੍ਹੀਂ ਘਰੇ? ਅਜੇ ਤੱਕ ਇੱਥੇ ਖੜ੍ਹੀ ਐਂ, ਪ੍ਰਥਾ?" "ਹਾਂ ਸਰ, ਕਮਬੱਖਤ ਇੱਕ ਵੀ ਬੱਸ ਹੀ ਨਹੀਂ ਆਈ।" ਬੌਸ ਆਪਣੀ ਮਹਿੰਗੀ ਅਤੇ ਲਿਸ਼ਕਦੀ ਕਾਰ ਵੱਲ ਇਸ਼ਾਰਾ ਕਰੇਗਾ, "ਬੱਸ ਦਾ ਕੀ ਭਰੋਸਾ? ਤੂੰ ਮੇਰੇ ਨਾਲ ਆ, ਮੈਂ ਤੈਨੂੰ ਤੇਰੇ ਘਰ ਤੱਕ ਛੱਡ ਆਉਂਦਾ ਹਾਂ।" "ਨਹੀਂ ਜੀ, ਸ਼ੁਕਰੀਆ।" "ਬਈ ਸ਼ੁਕਰੀਆਂ ਤਾਂ ਤੂੰ ਉਦੋਂ ਕਹੀਂ ਜਦੋਂ ਮੈਂ ਤੈਨੂੰ ਘਰੇ ਪਹੁੰਚਾ ਦਿੱਤਾ।" "ਜੀ ਮੇਰਾ ਮਤਲਬ ਸੀ। ਤੁਸੀਂ ਤਕਲੀਫ ਨਾ ਕਰੋ। ਮੈਂ ਆਪੇ ਚਲੀ ਜਾਵਾਂਗੀ। ਬੱਸ ਹੁਣੇ ਆਉਣ ਹੀ ਵਾਲੀ ਹੈ।" "ਐਨੇ ਚਿਰ ਦੀ ਤਾਂ ਆਈ ਨਹੀਂ। ਹੁਣ ਕਿਥੋਂ ਆ ਜਾਵੇਗੀ?" ਬੌਸ ਪ੍ਰਥਾ ਦੀ ਬਾਂਹ ਫੜ੍ਹ ਕੇ ਉਸਨੂੰ ਆਪਣੀ ਕਾਰ ਵੱਲ ਖਿਚੇਗਾ। ਪ੍ਰਥਾ ਪਹਿਲਾਂ ਤਾਂ ਪਰਾਏ ਮਰਦ ਨਾਲ ਇਕੱਲਿਆਂ ਕਾਰ ਵਿੱਚ ਬੈਠ ਕੇ ਜਾਣ ਤੋਂ ਹਿਚਕਚਾਏਗੀ। ਪਰ ਫਿਰ ਬਾਰਿਸ਼ ਪੈਣ ਦੇ ਆਸਾਰ ਬਣਦੇ ਦੇਖ ਕੇ ਮੰਨ ਜਾਵੇਗੀ। ਪ੍ਰਥਾ ਦੇ ਮੰਨ ਜਾਣ ਦਾ ਇੱਕ ਮਹੱਤਵਪੂਰਨ ਕਾਰਨ ਹੋਰ ਵੀ ਹੋਵੇਗਾ। ਉਹ ਇਹ ਕਿ ਬੌਸ ਬਹੁਤ ਸ਼ਰੀਫ ਅਤੇ ਇੱਜ਼ਤਦਾਰ ਬੰਦਾ ਸੁਣੀਦਾ ਹੋਵੇਗਾ। ਕਦੇ ਕਿਸੇ ਨੇ ਉਸ ਬਾਰੇ ਕੁੱਝ ਭਲਾ ਬੁਰਾ ਨਹੀਂ ਸੁਣਿਆ ਹੋਵੇਗਾ। ਪ੍ਰਥਾ ਦੇ ਬੈਠਣ ਸਾਰ ਕਾਰ ਭੀੜ-ਭੜੱਕੇ ਵਾਲੀ ਸੜਕ
'ਤੇ ਗੋਲੀ ਵਾਂਗੂੰ ਸ਼ੂਕਦੀ ਹੋਈ ਜਾਵੇਗੀ। ਪ੍ਰਥਾ ਉੱਤੇ ਪ੍ਰਭਾਵ ਪਾਉਣ ਲਈ ਆਪਣੇ ਮੋਬਾਇਲ ਫੋਨ 'ਤੇ ਕਿਸੇ ਨਾਲ ਲੱਖਾਂ ਰੁਪਈਆਂ ਦੀ ਡੀਲ ਕਰਦਾ ਹੋਇਆ ਬੌਸ ਕਾਰ ਦੇ ਸਟੀਰੀਉ ਵਿੱਚ ਕੋਈ ਅੰਗਰੇਜ਼ੀ ਗਾਣਾ ਲਗਾ ਦੇਵੇਗਾ। ਮੌਸਮ ਵਿੱਚ ਵੱਟ, ਤਲਖੀ ਅਤੇ ਗੁੰਮ ਹੋਵੇਗਾ, ਜੋ ਅਕਸਰ ਮੀਂਹ ਪੈਣ ਤੋਂ ਪਹਿਲਾਂ ਹੋਇਆ ਹੀ ਕਰਦਾ ਹੈ। ਪਰ ਪ੍ਰਥਾ ਉੱਤੇ ਇਸਦਾ ਕੋਈ ਪ੍ਰਭਾਵ ਨਹੀਂ ਪਵੇਗਾ, ਕਿਉਂਕਿ ਪ੍ਰਥਾ ਦੇ ਬੌਸ ਦੀ ਏਅਰ ਕੰਡੀਸ਼ਨਠ ਕਾਰ ਗਰਮੀ ਦੀ ਕੋਈ ਪੇਸ਼ ਨਹੀਂ ਜਾਣ ਦੇਵੇਗੀ। ਇਸ ਵੇਲੇ ਜੇ ਕਿਤੇ ਪ੍ਰਥਾ ਜੱਨਤਕ ਬੱਸ ਬੈਠੀ ਹੁੰਦੀ, ਇੱਕ ਤਾਂ ਉਹਨੇ ਮੁੜਕੇ ਨਾਲ ਭਿੱਜ ਜਾਣਾ ਸੀ। ਦੂਜਾ ਉਸਨੇ ਇਵੇਂ ਅਰਾਮ ਨਾਲ ਬੈਠੀ ਨਹੀਂ ਸੀ ਹੋਣਾ। ਬੱਸ ਵਿੱਚ ਭੀੜ ਹੋਣ ਕਰਕੇ ਉਸਨੂੰ ਅਕਸਰ ਖੜ੍ਹੀ ਹੋ ਕੇ ਹੀ ਸਫਰ ਕਰਨਾ ਪੈਂਦਾ ਹੋਵੇਗਾ। ਕਾਰ ਵਿੱਚ ਬੈਠੀ ਪ੍ਰਥਾ ਸੋਚੇਗੀ। -ਕਿੰਨੀ ਐਸ਼ ਕਰਦੇ ਨੇ ਇਹ ਦੌਲਤਮੰਦ ਲੋਕ। ਕਾਸ਼ ਉਸ ਕੋਲ ਵੀ ਐਨਾ ਪੈਸਾ ਹੋਵੇ ਤੇ ਉਹ ਦੁਨੀਆਂ ਦਾ ਹਰ ਐਸ਼ੋ-ਅਰਾਮ ਖਰੀਦ ਲਵੇ। ਉਹ ਆਪਣੇ ਮਨ ਹੀ ਮਨ ਅਜਿਹਾ ਊਟ-ਪਟਾਂਗ ਸੋਚ ਹੀ ਰਹੀ ਹੋਵੇਗੀ ਕਿ ਕਾਰ ਉਸਦੀ ਬਸਤੀ ਦੇ ਕਰੀਬ ਪਹੁੰਚ ਚੁੱਕੀ ਹੋਵੇਗੀ। ਜਦ ਤੱਕ ਬਾਰਿਸ਼ ਵੀ ਥਮ ਚੁੱਕੀ ਹੋਵੇਗੀ। ਬਸਤੀ ਤੋਂ ਥੋੜ੍ਹਾ ਉਰੇ ਹੀ, ਆਖਰੀ ਅੱਡੇ ਕੋਲ ਜਾ ਕੇ ਪ੍ਰਥਾ ਪਰਸ ਚੁੱਕਦੀ ਹੋਈ ਆਪਣੇ ਬੌਸ ਨੂੰ ਆਖੇਗੀ, "ਮੈਨੂੰ ਇੱਥੇ ਹੀ ਉਤਾਰ ਦੋ, ਸਰ। ਇੱਥੇ ਨਜ਼ਦੀਕ ਹੀ ਹੈ ਮੇਰਾ ਘਰ। ਇਦੂੰ ਅੱਗੇ ਮੈਂ ਤੁਰ ਕੇ ਚਲੀ ਜਾਵਾਂਗੀ।" "ਤੁਰ ਕੇ ਕਿਉਂ ਮੈਂ ਧੁਰ ਛੱਡ ਕੇ ਆਉਂਦਾਂ।" ਬੌਸ ਹੁੱਭ ਕੇ ਆਖੇਗਾ। ਪ੍ਰਥਾ ਕੁੱਝ ਝਿਜਕਣ ਦਾ ਵਿਖਾਵਾ ਕਰੇਗੀ। ਬਰੇਕਾਂ ਮਾਰਦਾ ਹੋਇਆ ਬੌਸ ਪੁੱਛੇਗਾ, "ਕੋਈ ਸਮੱਸਿਆ?" "ਨਹੀਂ ਮੈਨੂੰ ਤਾਂ ਕੋਈ ਸਮੱਸਿਆ ਨਹੀਂ। ਪਰ ਤੁਹਾਨੂੰ ਮੇਰੇ ਨਾਲ ਦੇਖ ਕੇ ਲੋਕਾਂ ਨੂੰ ਸਮੱਸਿਆ ਹੋ ਸਕਦੀ ਹੈ। ਅੜੋਸ-ਪੜੋਸ ਵਾਲੇ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਬਾਉਣਗੇ।" ਬੌਸ ਜਾਣ ਬੁੱਝ ਕੇ ਪ੍ਰਥਾ ਦੇ ਉੱਚੀ ਸਕੱਰਟ ਵਾਲੇ ਨੰਗੇ ਪੱਟ 'ਤੇ ਥਾਪੀ ਮਾਰੇਗਾ, "ਛੱਡ ਪਰ੍ਹੇ ਅਜਿਹੇ ਸ਼ੰਕਿਆਂ ਨੂੰ। ਹੁਣ ਤਾਂ ਸਦੀ ਵੀ ਬਦਲ ਗਈ ਹੈ।" "ਸਦੀ ਹੀ ਬਦਲੀ ਹੈ, ਸਰ। ਲੋਕਾਂ ਦੀ ਸੋਚ ਨਹੀਂ।" ਪ੍ਰਥਾ ਆਪਣੇ ਬੌਸ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਦੇਖਣ ਬਾਅਦ ਉਸਤੋਂ ਉਲਟ ਦਿਸ਼ਾ ਵਿੱਚ ਆਪਣਾ ਮੂੰਹ ਫੇਰ ਲਵੇਗੀ ਤੇ ਆਪਣੇ ਸੱਜੇ ਪਾਸੇ ਸ਼ੀਸ਼ੇ ਰਾਹੀਂ ਬਾਹਰ ਦੇਖਦੀ ਰਹੇਗੀ। ਬੌਸ ਉਸਦਾ ਤਾਤਪਰਜ਼ ਸਮਝ ਜਾਵੇਗਾ ਤੇ ਉਸਨੂੰ ਜਿੱਥੇ ਉਹ ਕਹੇਗੀ ਉੱਥੇ ਉਤਾਰਨ ਲਈ ਕਾਰ ਰੋਕ ਲਵੇਗਾ। ਕਾਰ ਦੇ ਰੁਕਦਿਆਂ ਹੀ ਕਣੀਆਂ ਪੈਣੀਆਂ ਸ਼ੁਰੂ ਹੋ ਜਾਣਗੀਆਂ। ਉਹ ਜਗ੍ਹਾ ਇਕਦਮ ਸੁਨਮਸਾਨ ਹੋਵੇਗੀ। ਆਸੇ-ਪਾਸੇ ਦਾ ਨਰੀਖਣ ਕਰਨ ਬਾਅਦ ਬੌਸ, ਮੌਕੇ ਦਾ ਫਾਇਦਾ ਉਠਾਉਣਾ ਚਾਹੇਗਾ। ਉਹ ਭੁੱਖੇ ਬਘਿਆੜ ਵਾਂਗ ਪ੍ਰਥਾ ਉੱਤੇ ਝਪਟ ਪਵੇਗਾ। ਪ੍ਰਥਾ ਉਸ ਨਾਲ ਹੱਥੋਪਾਈ ਕਰਦੀ ਹੋਈ ਉਸਦੇ ਇੱਕ ਦੋ ਥੱਪੜ ਜੜ੍ਹ ਦੇਵੇਗੀ। ਬੌਸ ਡਰ ਜਾਵੇਗਾ ਤੇ ਸ਼ਰਮਿੰਦਾ ਹੋ ਕੇ ਪ੍ਰਥਾ ਤੋਂ ਮਾਫੀ ਮੰਗ ਲਵੇਗਾ। ਪ੍ਰਥਾ ਉਸਨੂੰ ਗਾਲਾਂ ਕੱਢਣ ਦੇ ਬਹਾਨੇ ਨਾਲ ਬਰਸਾਤ ਦੇ ਥੰਮਣ ਦਾ ਇੰਤਜ਼ਾਰ ਕਰਦੀ ਹੋਈ ਕੁੱਝ ਦੇਰ ਕਾਰ ਵਿੱਚ ਬੈਠੀ ਰਹੇਗੀ। ਬਾਰਿਸ਼ ਹਟਣ ਉਪਰੰਤ ਉਹ ਬੌਸ ਨੂੰ ਜ਼ੁਬਾਨੀ ਅਸਤੀਫਾ ਦੇ ਕੇ ਕਾਰ ਵਿੱਚੋਂ ਉਤਰ ਕੇ ਆਪਣੇ ਘਰ ਵੱਲ ਪੈਦਲ ਤੁਰ ਪਵੇਗੀ। ਰਸਤੇ ਵਿੱਚ ਜਾਂਦੀ ਹੋਈ ਉਹ ਝੌਂਪੜ-ਪੱਟੀ ਵਿੱਚੋਂ ਲੰਘ ਰਹੀ ਹੋਵੇਗੀ ਤਾਂ ਕਿਸੇ ਖੋਲੀ ਵਿੱਚੋਂ ਆਉਂਦੀ ਫਿਲਮੀ ਗਾਣੇ ਦੀ ਆਵਾਜ਼ ਸੁਣੇਗੀ। ਕੋਈ ਬੱਚਾ ਉਹ ਗਾਣਾ ਬਹੁਤ ਵਧੀਆ ਗਾ ਰਿਹਾ ਹੋਵੇਗਾ। ਉਹ ਐਨਾ ਸੋਹਣਾ ਗਾ ਰਿਹਾ ਹੋਵੇਗਾ ਕਿ ਉਹੀ ਗੀਤ ਫਿਲਮ ਵਿੱਚ ਜਿਸ ਗਾਇਕ ਨੇ ਗਾਇਆ ਸੀ ਉਸਨੂੰ ਵੀ ਮਾਤ ਪਾਉਂਦਾ ਹੋਵੇਗਾ। ਪ੍ਰਥਾ ਸੋਚੇਗੀ ਕਿ ਮੌਕਾ ਹੀ ਨਹੀਂ ਮਿਲਦਾ। ਵਰਨਾ ਕਿੰਨਾ ਟੈਂਲੰਟ ਰੁਲ ਰਿਹਾ ਹੈ ਇਹਨਾਂ ਝੁੱਗੀਆਂ ਵਿੱਚ। ਉਹ ਖੁਦ ਵੀ ਇਸ ਯਥਾਰਥ ਨੂੰ ਸਮਝਦੀ ਹੋਵੇਗੀ ਕਿ ਗਰੀਬ ਨੂੰ ਤਾਂ ਦੋ ਵੇਲੇ ਦੀ ਰੋਟੀ ਕਮਾਉਣ ਤੋਂ ਹੀ ਫੁਰਸਤ ਨਹੀਂ ਮਿਲਦੀ। ਕਲਾ ਵੱਲ ਉਹ ਧਿਆਨ ਕਿਸ ਤਰ੍ਹਾਂ ਦੇਵੇ? ਉਹ ਆਪ ਵੀ ਬੜੀ ਵਧੀਆ ਅਦਾਕਾਰ ਹੋਵੇਗੀ। ਉਹਨੇ ਸਕੂਲਾਂ ਕਾਲਜ਼ਾਂ ਵਿੱਚ ਕਈ ਡਰਾਮੇ ਕੀਤੇ ਹੋਏ ਹੋਣਗੇ ਤੇ ਅਨੇਕਾਂ ਇਨਾਮ ਜਿੱਤ ਚੁੱਕੀ ਹੋਵੇਗੀ। ਅਦਾਕਾਰੀ ਦੇ ਮੁਕਾਬਲੇ ਵਿੱਚ ਵਜੀਫਾ ਜਿੱਤ ਕੇ ਉਸਨੇ ਬਕਾਇਦਾ ਐਕਟਿੰਗ ਦਾ ਕੋਰਸ ਵੀ ਕੀਤਾ ਹੋਇਆ ਹੋਵੇਗਾ। ਪ੍ਰਥਾ ਥੋੜ੍ਹਾ ਅੱਗੇ ਜਾਵੇਗੀ ਤਾਂ ਕਿਸੇ ਰੇੜੀ 'ਤੇ ਚਿਪਕਿਆ ਨਵੀਂ ਰੀਲੀਜ਼ ਹੋਈ ਫਿਲਮ ਦਾ ਪੋਸਟਰ ਦੇਖੇਗੀ। ਉਹ ਰੁੱਕ ਜਾਵੇਗੀ ਅਤੇ ਉਸ ਫਿਲਮ ਦੀ ਹੀਰੋਇਨ ਨਾਲ ਆਪਣੀ ਤੁਲਨਾ ਕਰੇਗੀ। ਨਿਰਪੱਖ ਰਹਿਣ ਦਾ ਯਤਨ ਕਰਨ ਦੇ ਬਾਵਜੂਦ ਵੀ ਉਹ ਹੀਰੋਇਨ ਦੀਆਂ ਬਹੁਤੀਆਂ ਖੂਬੀਆਂ ਅਤੇ ਆਪਣੀਆਂ ਜ਼ਿਆਦਾ ਖਾਮੀਆਂ ਖੋਜੇਗੀ। ਲੇਖਾ-ਜੋਖਾ ਕਰਨ ਮਗਰੋਂ ਪ੍ਰਥਾ ਕੋਲ ਵਧੇਰੇ ਅੰਕ ਨਿਕਲਣਗੇ। ਪ੍ਰਥਾ ਉਥੋਂ ਚਲਦੀ ਹੋਈ ਸੋਚੇਗੀ ਕਿ ਜੇ ਕਿਤੇ ਉਸਨੂੰ ਵੀ ਇੱਕ ਮੌਕਾ ਮਿਲ ਜਾਵੇ ਆਪਣੀ ਕਲਾ ਦਿਖਾਉਣ ਦਾ ਤਾਂ ਹੋ ਸਕਦਾ ਹੈ ਉਹ ਵੀ ਚੋਟੀ ਦੀ ਐਕਟਰੈੱਸ ਬਣ ਜਾਵੇ ਤੇ ਰੂੜੀਆਂ ਤੋਂ ਉੱਠ ਕੇ ਮਹਿਲਾਂ ਵਿੱਚ ਜਾ ਵਸੇ। ਐਨੇ ਨੂੰ ਪ੍ਰਥਾ ਦਾ ਘਰ ਆ ਜਾਵੇਗਾ। ਉਸਦੇ ਕਦਮ ਤੁਰਨੋਂ ਰੁਕ ਜਾਣਗੇ ਪਰ ਸੋਚ ਨਹੀਂ ਰੁਕੇਗੀ ਅਤੇ ਉਵੇਂ ਆਪਣੀ ਤੋਰ ਤੁਰਦੀ ਰਹੇਗੀ। ਉਸ ਰਾਤ ਪ੍ਰਥਾ ਸੌਂ ਨਹੀਂ ਸਕੇਗੀ। ਰਾਤ ਨੂੰ ਉਸਲਵੱਟੇ ਲੈਂਦੀ ਹੋਈ ਉਹ ਉਠੇਗੀ ਅਤੇ ਕੋਈ ਫਿਲਮੀ ਰਸਾਲਾ ਚੁੱਕ ਕੇ ਫਰੋਲਣ ਲੱਗ ਜਾਵੇਗੀ। ਮੋਮੀ ਕਾਗਜ਼ ਉੱਤੋਂ ਖੂਬਸੂਰਤ ਐਕਟਰਾਂ ਨਾਲ ਪੋਜ਼ ਬਣਾ ਕੇ ਖਿਚਵਾਈਆਂ ਐਕਟਰੈੱਸਾਂ ਦੀਆਂ ਫੋਟੋਆਂ ਦੇਖ ਕੇ ਪ੍ਰਥਾ ਦਾ ਜੀਅ ਵੀ ਲਲਚਾਉਣ ਲੱਗ ਜਾਵੇਗਾ। ਫਿਲਮੀ ਸਿਤਾਰਿਆਂ ਦੀ ਗਲੇਮਰਸ ਜ਼ਿੰਦਗੀ ਤੋਂ ਪ੍ਰਭਾਵਤ ਹੋ ਕੇ ਉਹ ਵੀ ਫਿਲਮੀ ਦੁਨੀਆਂ ਵਿੱਚ ਜਾਣ ਦਾ ਮਨ ਬਣਾਏਗੀ। ਪ੍ਰਥਾ ਆਪਣੇ ਤਸੱਵਰ ਦੇ ਮਾਧਿਅਮ ਨਾਲ ਆਪਣੇ ਹੱਥਾਂ ਵਿੱਚ ਫੜੇ ਉਸ ਫਿਲਮੀ ਮੈਗਜ਼ੀਨ ਵਿੱਚ ਆਪਣੀ ਮੁਲਾਕਾਤ ਅਤੇ ਤਸਵੀਰ ਛਪੀ ਹੋਈ ਦੇਖੇਗੀ। ਖਿਆਲਾਂ ਹੀ ਖਿਆਲਾਂ ਵਿੱਚ ਉਹ ਆਪਣੇ ਆਪ ਨੂੰ ਸਟਾਰਡਮ ਦੇ ਸਿੰਘਾਸਨ ਉੱਤੇ ਬਿਰਾਜਮਾਨ ਹੋਇਆ ਪਾਏਗੀ। ਉਸਨੂੰ ਆਪਣੇ ਆਲੀਸ਼ਾਨ ਬੰਗਲੇ ਅੱਗੇ ਧਨਾਡ ਨਿਰਮਾਤਾਵਾਂ ਦੀ ਕਤਾਰ, ਧੜਾਧੜ ਹਿੱਟ ਹੋ ਰਹੀਆਂ ਫਿਲਮਾਂ ਅਤੇ ਫੋਨ ਕਾਲਾਂ ਦੀ ਝੜੀ ਲੱਗੀ ਦਿਸੇਗੀ। ਅਜਿਹੇ ਸੁਪਨੇ ਦੇਖਦਿਆਂ ਹੀ ਪ੍ਰਥਾ ਦੀ ਰਾਤ ਗੁਜ਼ਰ ਜਾਵੇਗੀ। ਤੜਕਾ ਹੋਏ ਤੇ ਦੁੱਧ ਵੇਚਣ ਆਏ ਗਵਾਲੇ ਦੇ ਕੁੰਡਾ ਖੜਕਾਉਣ ਨਾਲ ਪ੍ਰਥਾ ਦਾ ਧਿਆਨ ਉਖੜ ਜਾਵੇਗਾ। ਪ੍ਰਥਾ ਆਪਣੀ ਥਾਂ ਕਿਸੇ ਹੋਰ ਹੀਰੋਇਨ ਦੀ ਮੂਰਤ ਤੱਕ ਕੇ ਮਾਯੂਸ ਹੋ ਜਾਵੇਗੀ। ਸੁਬ੍ਹਾ-ਸਵੇਰੇ ਤਿਆਰ ਹੁੰਦਿਆਂ ਹੀ ਉਹ ਨੌਕਰੀ ਦੀ ਬਜਾਏ ਫਿਲਮ ਦੀ ਸ਼ੂਟਿੰਗ ਦੇਖਣ ਬਹਾਨੇ ਕਿਸੇ ਫਿਲਮ ਸਟੂਡੀਉ ਵੱਲ ਜਾਏਗੀ। ਉਥੇ ਨਵੇਂ ਚਲਚਿੱਤਰ ਦੇ ਫਿਲਮਾਕਣ ਵਿੱਚ ਰੁੱਝੇ ਹੋਏ ਕਿਸੇ ਨਿਰਦੇਸ਼ਕ ਜਾਂ ਨਿਰਮਾਤਾ ਤੋਂ ਆਪਣੇ ਲਈ ਕੰਮ ਮੰਗੇਗੀ। ਅੱਗੋਂ ਉਹ ਪ੍ਰਥਾ ਨੂੰ ਝਾੜ-ਝੰਭ ਕੇ ਭਜਾ ਦੇਵੇਗਾ। ਫਿਰ ਪ੍ਰਥਾ ਕਿਸੇ ਹੋਰ ਸਟੂਡੀਓ ਵੱਲ ਜਾਵੇਗੀ। ਉਥੇ ਵੀ ਉਹੋ ਜਿਹਾ ਪ੍ਰਤਿਕ੍ਰਮ ਮਿਲੇਗਾ। ਕੁੱਝ ਦਿਨ ਪ੍ਰਥਾ ਦਿਲ ਤਕੜਾ ਕਰਕੇ ਕੰਮ ਤਲਾਸ਼ਦੀ ਰਹੇਗੀ। ਇੱਕ ਸਟੂਡੀਉ ਤੋਂ ਦੂਸਰੇ ਵਿੱਚ ਮਾਰੀ-ਮਾਰੀ ਫਿਰਦੀ ਰਹੇਗੀ। ਇੱਕਾ ਦੁੱਕਾ ਫਿਲਮਾਂ ਵਿੱਚ ਉਸਨੂੰ ਛੋਟੇ-ਮੋਟੇ ਅਤੇ ਨਿਹਾਇਤ ਹੀ ਘਟੀਆ ਕਿਸਮ ਦੇ ਰੋਲ ਮਿਲ ਵੀ ਜਾਣਗੇ। ਪਰ ਉਨ੍ਹਾਂ ਵਿੱਚੋਂ ਇੱਕ ਵੀ ਐਸਾ ਰੋਲ ਨਹੀਂ ਹੋਵੇਗਾ ਜਿਸ ਰਾਹੀਂ ਆਪਣੀ ਕਲਾ ਦੇ ਜ਼ੌਹਰ ਦਿਖਾ ਕੇ ਪ੍ਰਥਾ ਫਿਲਮੀ ਇੰਡਸਟਰੀ ਵਿੱਚ ਆਪਣੀ ਵਿਲੱਖਣ ਪਹਿਚਾਣ ਸਥਾਪਿਤ ਕਰ ਸਕਦੀ ਹੋਵੇ ਜਾਂ ਉਹ ਰੋਲ ਉਸਨੂੰ ਅਗਾਂਹ ਹੋਰ ਕੋਈ ਤਕੜਾ ਪਰੋਜੈਕਟ ਦਿਵਾਉਣ ਵਿੱਚ ਸਹਾਈ ਸਿੱਧ ਹੋ ਸਕਦਾ ਹੋਵੇ। ਇਸ ਦੌਰਾਨ ਉਸਦਾ ਰਾਬਤਾ ਅਨੇਕਾਂ ਉਨ੍ਹਾਂ ਜੂਨੀਅਰ ਕਲਾਕਾਰਾਂ ਨਾਲ ਬਣ ਜਾਵੇਗਾ। ਜਿਨ੍ਹਾਂ ਤੋਂ ਪ੍ਰਥਾ ਦੀ ਜਾਣਕਾਰੀ ਵਿੱਚ ਆਵੇਗਾ ਕਿ ਕਦੇ ਉਹ ਕਲਾਕਾਰ ਵੀ ਪ੍ਰਥਾ ਵਾਂਗ ਹੀਰੋ ਹੀਰੋਇਨ ਬਣਨ ਆਏ ਹੋਣਗੇ। ਪਰ ਕਿਸਮਤ ਨੇ ਸਾਥ ਨਾ ਦਿੱਤਾ ਹੋਣ ਕਰਕੇ ਮਜ਼ਬੂਰਨ ਗੁਜ਼ਾਰਾ ਕਰਨ ਲਈ ਉਹਨਾਂ ਨੂੰ ਵਾਧੂ-ਘਾਟੂ ਰੋਲ ਕਰਨੇ ਪੈ ਰਹੇ ਹੋਣਗੇ। ਦੋ ਤਿੰਨ ਮਹੀਨੇ ਦੀ ਭਕਾਈ ਅਤੇ ਖੱਜਲ ਖੁਆਰੀ ਬਾਅਦ ਪ੍ਰਥਾ ਆਪਣੀ ਯੋਜਨਾ ਵਿੱਚ ਕੁੱਝ ਸੁਧਾਰ ਲਿਆਏਗੀ। ਲੱਲੂ-ਪੰਜੂ ਜਿਹੇ ਫਿਲਮਸਾਜ਼ਾਂ ਦੀਆਂ ਮਿੰਨਤਾਂ ਕਰਨ ਦੀ ਬਜਾਏ ਉਹ ਵੱਡੇ-ਵੱਡੇ ਨਿਰਮਾਤਾਵਾਂ ਅਤੇ ਨਿਰਦੇਸ਼ਕਾਂ ਦਾ ਦਰ ਖੜਕਾਉਣ ਬਾਰੇ ਸੋਚੇਗੀ। ਧੱਕੇ ਖਾਹ ਕੇ ਕੁੱਝ ਬਣਨਾ ਹੈ ਤਾਂ ਕਿਉਂ ਨਾ ਕਿਸੇ ਚੱਜ ਦੇ ਦੀਆਂ ਝਿੜਕਾਂ ਖਾਵਾਂ? ਉਹ ਆਪਣੇ ਟੁੱਟੇ ਸੈਂਡਲਾਂ ਦੇ ਘਸੇ ਹੋਏ ਤਲੇ ਨੂੰ ਪਰਖਦੀ ਹੋਈ ਆਪਣੇ ਆਪ ਨਾਲ ਗੱਲਾਂ ਕਰੇਗੀ। ਅਰਾਮ ਨਾਲ ਇੱਕ ਜਗ੍ਹਾ ਬੈਠ ਕੇ ਉਹ ਫਿਲਮ ਸਨਅਤ ਦੇ ਇਤਿਹਾਸ ਨੂੰ ਵਿਚਾਰੇਗੀ ਅਤੇ ਇੱਕ ਲੰਮੀ ਲਿਸਟ ਬਣਾਏਗੀ ਉਨ੍ਹਾਂ ਨਿਰਮਾਤਾਵਾਂ ਦੀ ਜਿਨ੍ਹਾਂ ਦੀਆਂ ਵਧੇਰੇ ਫਿਲਮਾਂ ਸੂਪਰ ਡੂਪਰ ਹਿੱਟ ਰਹੀਆਂ ਹੋਣ ਤੇ ਜਿਨ੍ਹਾਂ ਨੇ ਹੀਰੋ-ਹੀਰੋਇਨ ਨੂੰ ਰਾਤੋ-ਰਾਤ ਪ੍ਰਸਿੱਧੀ ਦੀ ਸਿਖਰ 'ਤੇ ਪਹੁੰਚਾ ਦਿੱਤਾ ਹੋਵੇਗਾ। ਉਸ ਤੋਂ ਉਪਰੰਤ ਉਹ, ਉਸ ਫਰਿਸ਼ਤ ਵਿੱਚ ਸੋਧ-ਸਧਾਈ ਕਰਦੀ ਹੋਈ ਉਨ੍ਹਾਂ ਨਾਵਾਂ ਨੂੰ ਕੱਟ ਦੇਵੇਗੀ ਜੋ ਗੁਜ਼ਰ ਚੁੱਕੇ ਹੋਣਗੇ ਜਾਂ ਜੋ ਇਸ ਖੇਤਰ ਨੂੰ ਅਲਵਿਦਾ ਕਹਿ ਗਏ ਹੋਣਗੇ। ਕਾਂਟ-ਛਾਂਟ ਪਿਛੋਂ ਸੁੰਗੜ ਕੇ ਗਿੱਠੀ ਰਹਿ ਗਈ ਸੂਚੀ ਵਿੱਚੋਂ ਪ੍ਰਥਾ ਦੋ ਤਿੰਨ ਉਹ ਨਾਮ ਚੁਣ ਲਵੇਗੀ ਜੋ ਅਜੇ ਵੀ ਸਰਗਰਮ ਹੋਣਗੇ ਅਤੇ ਉਨ੍ਹਾਂ ਨਾਵਾਂ ਵਿੱਚੋਂ ਸਭ ਤੋਂ ਵੱਡੇ ਨਿਰਦੇਸ਼ਕ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰੇਗੀ। ਭਾਵੇਂ ਉਹ ਵਿਹਲਾ ਹੀ ਹੋਵੇਗਾ। ਪਰ ਆਪਣਾ ਮੋਬਾਇਲ ਫੋਨ ਕਈਆਂ ਘੰਟੀਆਂ ਵੱਜਣ ਬਾਅਦ ਚੁੱਕੇਗਾ ਅਤੇ ਮੱਚੀ ਸੜ੍ਹੀ ਜਿਹੀ ਆਵਾਜ਼ ਵਿੱਚ ਬਿਨਾਂ ਹੈਲੋ ਕਿਹਾਂ ਬੋਲੇਗਾ, "ਕੌਣ ਹੈ? -ਕੀ ਕੰਮ ਹੈ? -ਸਿੱਧੀ ਮਤਲਬ ਦੀ ਗੱਲ ਕਰੋ। ਮੇਰੇ ਕੋਲ ਵਕਤ ਨਹੀਂ ਹੈ?" ਪ੍ਰਥਾ ਸਹਿਮੀ ਜਿਹੀ ਆਵਾਜ਼ ਵਿੱਚ ਦੱਸਣ ਲੱਗੇਗੀ, "ਸਾਹਿਬ ਜੀ, ਮੈਂ ਹੀਰੋਇਨ ਬਣਨਾ ਚਾਹੁੰਦੀ ਹਾਂ?" "ਬਣੋ ਫੇਰ ਰੋਕਿਆ ਕਿਸ ਨੇ ਹੈ?" ਨਿਰਦੇਸ਼ਕ ਹੋਰ ਵੀ ਜ਼ਿਆਦਾ ਖਿੱਝ ਜਾਵੇਗਾ। "ਮੇਰੇ ਕਹਿਣ ਦਾ ਅਰਥ ਸੀ, ਜੇ ਤੁਸੀਂ ਆਪਣੀ ਕਿਸੇ ਫਿਲਮ ਵਿੱਚ ਬਰੇਕ ਦੇ ਦਿੰਦੇ?" "ਹੀਰੋਇਨ ਬਣਨ ਲਈ ਸ਼ਕਲ ਸੂਰਤ ਸੋਹਣੀ ਹੋਣੀ ਚਾਹੀਦੀ ਹੈ।" "ਸੁੰਦਰ ਤਾਂ ਮੈਂ ਹਾਂ ਹੀ।" "ਆਹ ਗੱਲ ਤਾਂ ਲੱਲੀਤਾ ਪਵਾਰ ਵੀ ਕਹਿੰਦੀ ਸੀ। ਜੀਹਦੀ ਇੱਕ ਹੈੱਡਲਾਈਟ 'ਚ ਨੁਕਸ ਸੀ।" ਪ੍ਰਥਾ ਆਪਣੇ ਆਪਨੂੰ ਸਿਰ ਤੋਂ ਪੈਰਾਂ ਤੱਕ ਨਿਹਾਰਨ ਬਾਅਦ ਨਿਰਦੇਸ਼ਕ ਨਾਲ ਗੱਲ ਕਰਦੀ ਹੋਈ ਆਪਣੀ ਮਿੱਠੀ ਆਵਾਜ਼ ਵਿੱਚ ਅੰਤਾਂ ਦਾ ਸੈਕਸ ਭਰ ਕੇ ਬੋਲੇਗੀ ਤਾਂ ਜੋ ਨਿਰਦੇਸ਼ਕ ਉਸਦੀ ਆਵਾਜ਼ ਦੀ ਕਸ਼ਿਸ਼ ਤੋਂ ਹੀ ਉਸਦੀ ਸ਼ਰੀਰਕ ਸੁੰਦਰਤਾ ਦਾ ਅੰਦਾਜ਼ਾ ਲਾ ਲਵੇ, "ਪਰ ਮੈਂ ਵਾਕਈ ਖੂਬਸੂਰਤ ਹਾਂ। ਸੋਨੇ ਦੀਆਂ ਡਲੀਆਂ ਵਰਗਾ ਰੂਪ ਦਿੱਤੈ ਮੈਨੂੰ ਭਗਵਾਨ ਨੇ। ਤੁਸੀਂ ਇੱਕ ਵਾਰ ਤੱਕੋ ਤਾਂ ਸਹੀ, ਜੇ ਤੁਹਾਡੀਆਂ ਅੱਖਾਂ ਨਾ ਅੱਡੀਆਂ ਰਹਿ ਗਈਆਂ ਤਾਂ ਕਹਿ ਦੇਉ?" "ਅੱਛਾ?" ਤੀਮੀਬਾਜ਼ ਨਿਰਦੇਸ਼ਕ ਦੀ ਉਸ ਵਿੱਚ ਦਿਲਚਸਪੀ ਜਾਗ ਜਾਵੇਗੀ। ਲੱਗਦੇ ਹੱਥ ਪ੍ਰਥਾ ਆਪਣੇ ਲਈ ਰਾਹ ਪੱਧਰਾ ਕਰਨ ਦੇ ਮਨੋਰਥ ਨਾਲ ਪੁੱਛੇਗੀ, "ਹਾਂ। ਤਾਂ ਮੈਂ ਔਡੀਸ਼ਨ ਲਈ ਕਦੋਂ ਆਵਾਂ?" "ਜਦੋਂ ਮਰਜ਼ੀ।" "ਫਿਰ ਵੀ ਕੋਈ ਖਾਸ ਸਮਾਂ ਜੋ ਤੁਹਾਨੂੰ ਸੂਟ ਕਰਦਾ ਹੋਵੇ ਜੇ ਅਪੋਆਇੰਟਮੈਂਟ ਦੇ ਦਿੰਦੇ ਤਾਂ ਚੰਗਾ ਸੀ।" "ਬਈ ਮੇਰਾ ਸਿਰ ਨਾ ਖਾਹ। ਅੱਜਕੱਲ੍ਹ ਇੰਨਡੋਰ ਸ਼ੂਟਿੰਗ ਦਾ ਸਕੈਡਿਉਲ ਚੱਲਦੈ। ਮੈਂ ਹਰਵਕਤ ਸਟੂਡਿਉ 'ਚ ਹੀ ਹੁੰਨੈ। ਕਿਸੇ ਵੀ ਰਾਤ ਨੂੰ ਆ ਜਾਣਾ।" "ਰਾਤ ਨੂੰ?" "ਹਾਂ, ਰਾਤ ਨੂੰ।" ਆਖ ਕੇ ਨਿਰਦੇਸ਼ਕ ਫੋਨ ਰੱਖ ਦੇਵੇਗਾ। ਰਾਤ ਪ੍ਰਥਾ ਆਪਣੀ ਜੁਬਾਨੋਂ ਇਹ ਸ਼ਬਦ ਦੁਹਰਾਉਂਦੀ ਹੋਈ ਸਿਰ ਤੋਂ ਪੈਰਾਂ ਤੱਕ ਕੰਬ ਜਾਵੇਗੀ। ਇੱਕ ਵਾਰ ਤਾਂ ਉਸਨੂੰ ਇੰਝ ਪ੍ਰਤੀਤ ਹੋਵੇਗਾ ਜਿਵੇਂ ਉਹਨੂੰ ਭੁੰਜੇ ਪਾਈ ਨਿਰਦੇਸ਼ਕ ਉਹਦੇ ਕੱਪੜੇ ਫਾੜ੍ਹ ਕੇ ਉਸ ਨਾਲ ਬਲਾਤਕਾਰ ਕਰ ਰਿਹਾ ਹੋਵੇ। ਪਲ ਭਰ ਲਈ ਤਾਂ ਪ੍ਰਥਾ ਅਭਿਨੇਤਰੀ ਬਣਨ ਦਾ ਇਰਾਦਾ ਹਟਾ ਦੇਵੇਗੀ। ਪਰ ਫੇਰ ਉਹ ਫਿਲਮੀ ਐਕਟ੍ਰਸਾਂ ਦੀ ਐਸ਼ਪ੍ਰਸਤੀ ਅਤੇ ਸੁੱਖਾਂ ਨਾਲ ਭਰਪੂਰ ਜ਼ਿੰਦਗੀ ਬਾਰੇ ਸੋਚ ਕੇ ਆਪਣਾ ਵਿਚਾਰ ਮੁੜ ਬਦਲ ਲਵੇਗੀ। ਕੁੱਝ ਪਾਉਣ ਲਈ ਕੁੱਝ ਗਵਾਉਣਾ ਤਾਂ ਪੈਂਦਾ ਹੀ ਹੈ। ਇਹ ਆਖ ਕੇ ਉਹ ਫਿਲਮਾਂ ਵਿੱਚ ਜਾਣ ਦਾ ਦ੍ਰਿੜ ਨਿਸਚਾ ਕਰ ਲਵੇਗੀ। ਉਹ ਡਾਇਰੈਕਟਰੀ ਵਿੱਚੋਂ ਟੋਲ ਕੇ ਨਿਰਦੇਸ਼ਕ ਦੇ ਸਟੂਡੀਉ ਦਾ ਸਿਰਨਾਵਾਂ ਇੱਕ ਕਾਗਜ਼ ਉੱਤੇ ਉਤਾਰਗੀ ਅਤੇ ਬੱਸ ਫੜ੍ਹ ਕੇ ਸਿੱਧੀ ਉਥੇ ਜਾ ਧਮਕੇਗੀ। ਬਹੁਤ ਹੀ ਵਿਸ਼ਾਲ ਫਿਲਮ ਸਟੂਡੀਉ ਦੇ ਇੱਕ ਕੋਨੇ ਵਿੱਚ ਬੜੀ ਆਹਲਾ ਕਿਸਮ ਦਾ ਨਿਰਦੇਸ਼ਕ ਦਾ ਦਫਤਰ ਹੋਵੇਗਾ। ਦਫਤਰ ਦੇ ਆਲੇ-ਦੁਆਲੇ ਇੱਕ ਲੋਹੇ ਦੀ ਵਾੜ ਕਰੀ ਹੋਈ ਹੋਵੇਗੀ ਤੇ ਦਫਤਰ ਨੂੰ ਜਾਂਦੇ ਪਦ-ਮਾਰਗ ਦੇ ਮੂੰਹ ਉੱਤੇ ਇੱਕ ਗੇਟ ਲੱਗਿਆ ਹੋਇਆ ਹੋਵੇਗਾ ਜਿਸ ਉੱਤੇ ਹਰ ਵਕਤ ਇੱਕ ਪਹਿਰੇਦਾਰ ਤਾਇਨਾਤ ਹੁੰਦਾ ਹੋਵੇਗਾ। ਪਹਿਰੇਦਾਰ ਦਫਤਰ ਅੰਦਰ ਹਰ ਐਰੇ-ਗੈਰੇ ਨੂੰ ਜਾਣ ਨਹੀਂ ਦੇਵੇਗਾ ਤੇ ਸਿਰਫ ਉਨ੍ਹਾਂ ਨੂੰ ਹੀ ਲੰਘਣ ਦੇਵੇਗਾ, ਜਿਨ੍ਹਾਂ ਨੂੰ ਡਾਇਰੈਕਟਰ ਨੇ ਮਿਲਣ ਦੀ ਇਜ਼ਾਜਤ ਦਿੱਤੀ ਹੋਈ ਹੋਇਆ ਕਰੇਗੀ। ਐਸਾ ਨਿਰਦੇਸ਼ਕ ਨੇ ਇਸ ਲਈ ਕੀਤਾ ਹੋਇਆ ਹੋਵੇਗਾ ਤਾਂ ਕਿ ਆਲਤੂ-ਫਾਲਤੂ ਕਿਸਮ ਦੇ ਲੋਕ ਆ ਕੇ ਉਸਦਾ ਕੀਮਤੀ ਵਕਤ ਜਾਇਆ ਨਾ ਕਰਨ। ਪ੍ਰਥਾ ਕਈ ਦਿਨ ਨਿਰਦੇਸ਼ਕ ਦੇ ਦਫਤਰ ਵਿੱਚ ਜਾਣ ਦੀ ਕੋਸ਼ਿਸ਼ ਕਰੇਗੀ। ਲੇਕਿਨ ਸੈਕਟਰੀ ਉਸਨੂੰ ਮਿਲਣ ਨਹੀਂ ਦੇਵੇਗਾ। ਉਸਨੂੰ ਧੱਕੇ-ਮੁੱਕੇ ਮਾਰ ਕੇ ਬੇਇਜ਼ਤ ਕਰਕੇ ਬਾਹਰੋਂ ਹੀ ਦਵੱਲ ਦਿਆ ਕਰੇਗਾ। ਪ੍ਰਥਾ ਹਾਰੇਗੀ ਨਹੀਂ, ਕਿਉਂਕਿ ਉਹ ਇਸੇ ਨਿਰਦੇਸ਼ਕ ਰਾਹੀਂ ਇੰਅਰਡਿਉਸ ਹੋਣਾ ਚਾਹੇਗੀ। ਇਸਦੀ ਵਜ਼੍ਹਾ ਇਹ ਹੋਵੇਗੀ ਕਿ ਉਹ ਨਿਰਦੇਸ਼ਕ ਕਦੇ ਜਵਾਨੀ ਵਿੱਚ ਖੁੱਦ ਐਕਟਰ ਵੀ ਰਿਹਾ ਹੋਵੇਗਾ। ਆਪਣੇ ਵੇਲੇ ਦਾ ਸਭ ਤੋਂ ਮਹਿੰਗਾ ਅਤੇ ਟੌਪ ਦਾ ਹੀਰੋ। ਸੁਪਰਸਟਾਰ। ਬਚਪਨ ਤੋਂ ਹੀ ਪ੍ਰਥਾ ਉਸਦੀ ਫੈਨ ਰਹੀ ਹੋਵੇਗੀ। ਉਸਦੀ ਸਕਰੀਨ ਪਰਸਨੈਲਟੀ ਉੱਤੇ ਮੋਹਿਤ ਹੋ ਕੇ ਉਸਨੂੰ ਪਿਆਰ ਵੀ ਕਰਦੀ ਰਹੀ ਹੋਵੇਗੀ। ਉਸਦੀ ਇੱਕ-ਇੱਕ ਫਿਲਮ ਪ੍ਰਥਾ ਨੇ ਕਈ-ਕਈ ਵਾਰ ਦੇਖੀ ਹੋਈ ਹੋਵੇਗੀ। ਇਸ ਲਈ ਕਰਮਚਾਰੀਆਂ ਦੀਆਂ ਝਿੜਕਾਂ ਦਾ ਉਹ ਬੁਰਾ ਨਹੀਂ ਮਨਾਏਗੀ ਅਤੇ ਆਪਣੇ ਮਹਿਬੂਬ ਨਿਰਦੇਸ਼ਕ ਨੂੰ ਮਿਲਣ ਦੇ ਨਿਰੰਤਰ ਯਤਨ ਕਰਦੀ ਰਹੇਗੀ। ਇੱਕ ਦਿਨ ਪ੍ਰਥਾ ਨਿਰਦੇਸ਼ਕ ਦੇ ਦਫਤਰ ਅੰਦਰ ਘੁਸਣ ਦਾ ਪ੍ਰੀਯਾਸ ਕਰਦੀ ਹੋਈ ਸਭ ਤੋਂ ਨਜ਼ਰਾਂ ਬਚਾ ਕੇ ਚੁਪਕੇ-ਚੁਪਕੇ ਜਾ ਰਹੀ ਹੋਵੇਗੀ ਤੇ ਚੌਂਕੀਦਾਰ ਉਸਨੂੰ ਪਿੱਛੋਂ ਦੀ ਆ ਕੇ ਫੜ੍ਹ ਲਵੇਗਾ। ਉਹ ਚੌਂਕੀਦਾਰ ਦੀਆਂ ਪਹਿਲਾਂ ਮਿੰਨਤਾਂ ਕਰੇਗੀ। ਜਦ ਨਹੀਂ ਮੰਨੇਗਾ ਤਾਂ ਉਸ ਨਾਲ ਉਲਝ ਪਵੇਗੀ। ਚੌਂਕੀਦਾਰ ਵੀ ਅੱਗੋਂ ਖਰਵਾਂ ਬੋਲੇਗਾ। ਉਥੋਂ ਹੀ ਉਨ੍ਹਾਂ ਦੀ ਤੂੰ-ਤੂੰ ਮੈਂ-ਮੈਂ ਵੱਧ ਜਾਵੇਗੀ। ਦੋਨੋਂ ਉਂੱਚੀ-ਉਂੱਚੀ ਬੋਲ ਕੇ ਝਗੜ ਰਹੇ ਹੋਣਗੇ ਤਾਂ ਉਹਨਾਂ ਦਾ ਸ਼ੋਰ ਸੁਣ ਕੇ ਆਪਣੇ ਦਫਤਰ ਦੀ ਖਿੜਕੀ ਵਿੱਚੋਂ ਨਿਰਦੇਸ਼ਕ ਬਾਹਰ ਝਾਕੇਗਾ। ਪ੍ਰਥਾ ਦਾ ਸੁਲਘਦਾ ਕੁਆਰਾ ਜੋਬਨ ਦੇਖ ਕੇ ਉਹ ਹਿਲ ਜਾਵੇਗਾ। ਨਿਰਦੇਸ਼ਕ ਦੇ ਫਿਦਾ ਹੋਣ ਦਾ ਕਾਰਨ ਇਹ ਨਹੀਂ ਹੋਵੇਗਾ ਕਿ ਉਸਨੇ ਕਦੇ ਪ੍ਰਥਾ ਤੋਂ ਸੁੰਦਰ ਕੋਈ ਹੋਰ ਲੜਕੀ ਨਹੀਂ ਦੇਖੀ ਹੋਵੇਗੀ। ਨਹੀਂ, ਆਏ ਦਿਨ ਉਸਦਾ ਵਾਹ ਖੂਬਸੂਰਤ ਤੋਂ ਖੂਬਸੂਰਤ ਮਾਡਲਾਂ ਅਤੇ ਅਭਿਨੇਤਰੀਆਂ ਨਾਲ ਪੈਂਦਾ ਰਹਿੰਦਾ ਹੋਵੇਗਾ। ਪਰ ਉਸ ਦਿਨ ਨਿਰਦੇਸ਼ਕ ਨੂੰ ਕਿਸੇ ਸੁਨੱਖੀ ਕੁੜੀ ਨਾਲ ਸੁੱਤਿਆਂ ਕਈ ਦਿਹਾੜੇ ਗੁਜ਼ਰ ਚੁੱਕੇ ਹੋਣਗੇ। ਵੈਸੇ ਤਾਂ ਹਰ ਰਾਤ ਉਸਦਾ ਬਿਸਤਰਾ ਗਰਮ ਕਰਨ ਕੋਈ ਨਾ ਕੋਈ ਲੜਕੀ ਆਉਂਦੀ ਰਹੀ ਹੋਵੇਗੀ। ਪਰ ਉਹ ਸਭ ਬੇਹਾ ਮਾਲ ਹੋਵੇਗਾ। ਇਸ ਲਈ ਪ੍ਰਥਾ ਵਰਗਾ ਸੱਜਰਾ ਖਿੜ੍ਹਿਆ ਫੁੱਲ ਤੱਕ ਕੇ ਨਿਰਦੇਸ਼ਕ ਦੀ ਲਾਲ੍ਹ ਡਿੱਗ ਪਵੇਗੀ। ਉਹ ਆਪਣੇ ਪੀ ਏ ਨੂੰ ਖਿੜਕੀ ਕੋਲ ਬੁਲਾਏਗਾ ਤੇ ਉਂਗਲ ਨਾਲ ਪ੍ਰਥਾ ਵੱਲ ਇਸ਼ਾਰਾ ਕਰਕੇ ਕਹੇਗਾ, "ਔਹ ਦੇਖ ਕੌਣ ਹੈ?" ਪ੍ਰਥਾ ਅਤੇ ਚੌਂਕੀਦਾਰ ਨੂੰ ਲੜਦੇ ਦੇਖ ਕੇ ਪੀ ਏ ਵਾਪਸ ਆਪਣੀ ਕੁਰਸੀ ਵੱਲ ਜਾਂਦਾ ਹੋਇਆ ਆਖੇਗਾ, "ਸਾਹਿਬ ਰੋਲ ਚਾਹੁੰਦੀ ਹੋਣੀ ਹੈ। ਛੱਡੋ ਆਪੇ ਚੌਂਕੀਦਾਰ ਇਸ ਨਾਲ ਨਿਪਟ ਲਵੇਗਾ। ਆਉ ਆਪਾਂ ਆਪਣੀ ਸ਼ੂਟਿੰਗ ਦੀਆਂ ਡੇਟਸ ਡਿਸਕਸ ਕਰ ਲਈਏ?" ਨਿਰਦੇਸ਼ਕ ਟਿਕਟਿਕੀ ਲਾਈ ਪ੍ਰਥਾ ਵੱਲ ਨਿਹਾਰਦਾ ਹੋਇਆ ਪੀ ਏ ਨਾਲ ਬੋਲੇਗਾ, "ਉਲੂ ਦੇ ਪੱਠੇ ਜੋ ਮੈਂ ਦੇਖ ਰਿਹਾ ਹਾਂ, ਕੀ ਤੈਨੂੰ ਨੀਂ ਉਹ ਦਿਸਿਆ?" "ਨਹੀਂ ਜਨਾਬ, ਕੀ?" ਪੀ ਏ ਦੌੜ ਕੇ ਵਾਪਸ ਆ ਜਾਵੇਗਾ ਤੇ ਖਿੜਕੀ ਥਾਣੀਂ ਮੂੰਹ ਬਾਹਰ ਕੱਢ ਕੇ ਪ੍ਰਥਾ ਵਨੀ ਝਾਕੇਗਾ। "ਅੰਧਰਾਤੇ ਦੇ ਰੋਗੀ। ਝਾਕ ਸੱਪ ਤੇ ਉਹ ਵੀ ਉਡਣਾ।" ਨਿਰਦੇਸ਼ਕ ਹਵਾ ਵਿੱਚ ਆਪਣੇ ਹੱਥ ਲਹਿਰਾ ਕੇ ਪ੍ਰਥਾ ਦੇ ਜਿਸਮ ਦੀ ਆਊਟਲਾਈਨ ਵਾਹ ਕੇ ਦਿਖਾਵੇਗਾ। "ਓ ਅੱਛਾ ਅੱਛਾ, ਪੋਟੀ (ਕੁੜੀ) ਤੇ ਉਹ ਵੀ ਜਵਾਨ। ਮੈਂ ਸਮਝ ਗਿਆ ਸਾਹਿਬ ਬਹਾਦਰ ਦੀ ਤਬੀਅਤ ਮਚਲ ਰਹੀ ਹੈ, ਸੁਹਾਗਰਾਤ ਦੇ ਲਵ ਸੀਨ ਦੀ ਰੀਹਅਸਲ ਕਰਨ ਲਈ, ਹਨਾ?" ਨਿਰਦੇਸ਼ਕ ਅਤੇ ਪੀ ਏ ਦੋਨਾਂ ਦੇ ਚਿਹਰੇ ਉੱਤੇ ਸ਼ਰਾਰਤ ਖੇਡੇਗੀ। ਪੀ ਏ ਦੀ ਖੁਸ਼ੀ ਦਾ ਕਾਰਨ ਇਹ ਹੋਵੇਗਾ ਕਿ ਅਕਸਰ ਮਾਸ ਖਾਣ ਬਾਅਦ ਨਿਰਦੇਸ਼ਕ ਦੀ ਸੁੱਟੀ ਹੋਈ ਹੱਡੀ ਉਸੇ ਨੂੰ ਹੀ ਮਿਲਿਆ ਕਰਦੀ ਹੋਵੇਗੀ। "ਕੀ ਹੁਕਮ ਐ ਮਾਲਕੋ, ਸੱਦਾਂ?" ਪੀ ਏ ਦਫਤਰੋਂ ਬਾਹਰ ਜਾਣ ਲਈ ਬਾਰ ਵੱਲ ਆਹੁਲੇਗਾ। "ਹਾਂ ਬੁਲਾਉ ਇਹਨੂੰ ਅੰਦਰ। ਲਈਏ ਇਹਦਾ ਸਕਰੀਨਟੈੱਸਟ। ਨਰਮ ਤੇ ਸੋਹਣੇ ਸ਼ਰੀਰ ਨੂੰ ਟੋਹਿਆ ਵੀ ਹੁਣ ਤਾਂ ਮੁਦਤਾਂ ਹੋ ਗਈਆਂ।" ਖਾਣ ਪੀਣ ਦਾ ਲੋਭੀ, ਕੌਲੀ ਚੱਟ ਪੀ ਏ ਬਾਹਰ ਆ ਕੇ ਪ੍ਰਥਾ ਨੂੰ ਬੁਲਾ ਕੇ ਅੰਦਰ ਲੈ ਜਾਵੇਗਾ। ਪ੍ਰਥਾ ਜਦੋਂ ਦਫਤਰ ਵਿੱਚ ਦਾਖਲ ਹੋਵੇਗੀ ਤਾਂ ਨਿਰਦੇਸ਼ਕ ਆਪਣੀ ਚਮੜੇ ਦੀ ਕੁਰਸੀ ਉੱਤੇ ਪਿੱਠ ਕਰੀ ਬੈਠਾ ਹੋਵੇਗਾ। ਪੀ ਏ ਗਲਾ ਸਾਫ ਕਰਨ ਲਈ ਖੰਘੂਰਾ ਜਿਹਾ ਮਾਰ ਕੇ ਨਿਰਦੇਸ਼ਕ ਦਾ ਧਿਆਨ ਖਿੱਚੇਗਾ, "ਸਰ?" ਨਿਰਦੇਸ਼ਕ ਕੁਰਸੀ ਘੁੰਮਾ ਕੇ ਪ੍ਰਥਾ ਦੇ ਸਨਮੁੱਖ ਹੁੰਦਾ ਹੋਇਆ ਉਸਨੂੰ ਮੁਖਾਤਿਬ ਹੋਵੇਗਾ, "ਤਸ਼ਰੀਫ ਰੱਖੋ, ਮੈਡਮ।- ਸੌਰੀ ਮਿਸ!..." "ਥੈਂਕਯੂ।" ਆਖ ਕੇ ਪ੍ਰਥਾ ਇੱਕ ਕੁਰਸੀ ਉਪਰ ਬੈਠ ਜਾਵੇਗੀ ਤੇ ਉਸਦੇ ਬਰਾਬਰ ਪਈ ਕੁਰਸੀ ਪੀ ਏ ਮੱਲ ਲਵੇਗਾ। ਨਿਰਦੇਸ਼ਕ ਭੋਲਾ ਬਣਨ ਦਾ ਦਿਖਾਵਾ ਕਰਦਾ ਹੋਇਆ ਆਪਣੀ ਚਲਾਕੀ ਦਿਖਾਵੇਗਾ, "ਦੱਸੋ ਤੁਹਾਡੀ ਕੀ ਖਿਦਮਤ ਕਰ ਸਕਦੇ ਹਾਂ?" "ਖਿਦਮਤ ਤਾਂ ਹਜ਼ੂਰ ਮੈਂ ਤੁਹਾਡੀ ਕਰਨੀ ਚਾਹੁੰਦੀ ਹਾਂ।" ਪ੍ਰਥਾ ਐਲਬੰਬ ਖੋਲ੍ਹ ਕੇ ਆਪਣੀਆਂ ਫੋਟੋਆਂ ਨਿਰਦੇਸ਼ਕ ਨੂੰ ਦਿਖਾਉਣੀਆਂ ਚਾਹੇਗੀ। "ਬਈ ਮੈਂ ਫੋਟੋ-ਫੂਟੋ ਨਹੀਂ ਦੇਖਦਾ ਹੁੰਦਾ। ਜਦ ਸਾਖਸ਼ਾਤ ਤੁਹਾਨੂੰ ਹੀ ਦੇਖ ਲਿਆ ਫਿਰ ਇਹਨਾਂ ਕਾਗਜ਼ ਦੀਆਂ ਤਸਵੀਰਾਂ ਦੀ ਕੋਈ ਅਹਿਮੀਅਤ ਨਹੀਂ ਰਹਿੰਦੀ। ਵੈਸੇ ਵੀ ਇਸ ਲਾਇਨ ਵਿੱਚ ਵਿਚਰਦਿਆਂ ਮੈਨੂੰ ਵਰ੍ਹਿਆਂ ਦਾ ਤਜ਼ਰਬਾ ਹੈ। ਮੈਂ ਜਾਣਦਾਂ ਕਿ ਕੈਮਰੇ ਨਾਲ ਝੂਠ ਬੋਲਿਆ ਜਾ ਸਕਦਾ ਹੈ ਤੇ ਦਰਸ਼ਕਾਂ ਅੱਗੇ ਬਹੁਤ ਕੁੱਝ ਅਜਿਹਾ ਪੇਸ਼ ਕੀਤਾ ਜਾ ਸਕਦਾ ਹੈ ਜੋ ਹਕੀਕਤ ਵਿੱਚ ਨਹੀਂ ਹੁੰਦਾ।" ਫੋਟੋ ਐਲਬੰਮ ਬੰਦ ਕਰਦੀ ਹੋਈ ਪ੍ਰਥਾ ਪੂਨੇ ਇਸੀਚਿਉਟ ਤੋਂ ਪਾਸ ਕਰੇ ਐਕਟਿੰਗ ਕੋਰਸਾਂ ਦੇ ਆਪਣੇ ਸਾਰਟੀਫਿਕੇਟ ਨਿਰਦੇਸ਼ਕ ਵੱਲ ਸਰਕਾ ਦੇਵੇਗੀ। ਸਾਰਟੀਫਿਕੇਟਾਂ ਨੂੰ ਪੁੱਠੇ ਪਾਸਿਉਂ ਫਰੋਲ ਕੇ ਚਲਦੀ ਜਿਹੀ ਨਜ਼ਰ ਮਾਰਦਾ ਹੋਇਆ ਨਿਰਦੇਸ਼ਕ ਪ੍ਰਥਾ ਨੂੰ ਪੁੱਛੇਗਾ, "ਕਿਸ ਕਿਸਮ ਦਾ ਕੰਮ ਚਾਹੀਦੈ?" "ਜੀ ਮੈਂ ਹੀਰੋਇਨ ਬਣਨੈ?" "ਬਣਾ ਦਿਆਂਗੇ। ਪਰ ਉਸਦੇ ਬਦਲੇ ਤੁਸੀਂ ਸਾਡੇ ਲਈ ਕੀ ਕਰ ਸਕਦੇ ਹੋ?" "ਕੁੱਝ ਵੀ।" "ਕੁੱਝ ਵੀ?" ਨਿਰਦੇਸ਼ਕ ਭਰਵੱਟੇ ਉੱਪਰ ਚਾੜ੍ਹ ਕੇ ਰੋਕ ਲਵੇਗਾ। ਪ੍ਰਥਾ ਫੌਰਨ ਆਪਣੇ ਦੰਦਾਂ ਵਿੱਚ ਜੀਭ ਘੁੱਟ ਲਵੇਗੀ। ਉਹ ਸਮਝ ਜਾਵੇਗੀ ਕਿ ਉਹ ਕੁੱਝ ਗਲਤ ਬੋਲ ਗਈ ਹੈ। ਕੁੱਝ ਵੀ ਕਹਿਣ ਤੋਂ ਪ੍ਰਥਾ ਦਾ ਹਰਗਿੱਜ਼ ਉਹ ਮਤਲਬ ਨਹੀਂ ਸੀ ਜੋ ਨਿਰਦੇਸ਼ਕ ਨੇ ਕੱਢਿਆ ਹੋਵੇਗਾ। ਪ੍ਰਥਾ ਨੇ ਆਪਣੇ ਮੂੰਹੋਂ ਅਣਗਿਹਲੀ ਨਾਲ ਡਿੱਗੀ ਹੋਈ ਗੱਲ ਨੂੰ ਬੋਚਣ ਦੇ ਮੰਤਵ ਨਾਲ ਸ਼ਪਸ਼ਟ ਕਰੇਗੀ, "ਜੀ ਕੁੱਝ ਤੋਂ ਮੇਰੀ ਮੁਰਾਦ ਹੈ ਮੈਂ ਸਭ ਕੁੱਝ ਕਰ ਸਕਦੀ ਹਾਂ ਪਰ ਇੱਕ ਸੀਮਿਤ ਹੱਦ ਤੱਕ ਤੇ ਇੱਕ ਦਾਇਰੇ ਵਿੱਚ ਰਹਿ ਕੇ।" ਨਿਰਦੇਸ਼ਕ ਪ੍ਰਥਾ ਦੀ ਤਾੜਨਾ ਨੂੰ ਸਮਝ ਜਾਵੇਗਾ ਅਤੇ ਉਸਨੂੰ ਭਜਾਉਣ ਦੇ ਮਕਸਦ ਨਾਲ ਕਹੇਗਾ, "ਬੀਬਾ ਹੀਰੋਇਨ ਬਣਨ ਲਈ ਲੜਕੀ ਕੋਲ ਖੂਬਸੂਰਤ ਫਿਗਰ ਹੋਣੀ ਚਾਹੀਦੀ ਹੈ।" ਪ੍ਰਥਾ ਥੋੜ੍ਹਾ ਸ਼ਰਮਾ ਕੇ ਨੀਵੀਂ ਪਾ ਲਵੇਗੀ, "ਉਹ ਕੁੱਝ ਤਾਂ ਮੇਰੇ ਕੋਲ ਹੈ।" "ਜੇ ਹੈ ਤਾਂ ਦਿਖਾ ਫੇਰ? ਦਰੋਪਤੀ ਵਾਂਗੂੰ ਸਾੜੀ ਤੇ ਸਾੜੀ ਕਿਉਂ ਚਾੜ੍ਹ ਰੱਖੀ ਹੈ? ਨਹੀਂ, ਡੰਡੀ ਫੜ੍ਹ।" ਨਿਰਦੇਸ਼ਕ ਬੇਰੁੱਖੀ ਨਾਲ ਕੁਰਸੀ ਘੁਮਾ ਕੇ ਪ੍ਰਥਾ ਵੱਲ ਪਿੱਠ ਕਰ ਲਵੇਗਾ। "ਜੀ ਜੀਅ ਜੀ, ਮੈਂ ਅੰਗਪ੍ਰਦਰਸ਼ਨ ਨਹੀਂ ਕਰਾਂਗੀ।" ਪ੍ਰਥਾ ਦੇ ਫੈਸਲੇ ਵਿਚਲੀ ਅਟੱਲਤਾ ਤਾੜ ਕੇ ਪੀ ਏ ਕੁਰਸੀ ਤੋਂ ਉਠਦਾ ਹੋਇਆ ਆਪਣਾ ਸੰਵਾਦ ਬੋਲੇਗਾ, "ਫੇਰ ਤਾਂ ਭਾਈ ਤੈਨੂੰ ਮਾਮੀਆਂ ਚਾਚੀਆਂ ਦੇ ਛੋਟੇ-ਛੋਟੇ ਰੋਲ ਈ ਮਿਲਣਗੇ। ਜਾਂ ਜਣੇ-ਖਣੇ ਦੀ ਮਾਂ ਬਣੀ ਜਾਈਂ।" ਪ੍ਰਥਾ ਉਨ੍ਹਾਂ ਦੇ ਮੁੱਖ ਫੇਰਨ ਨੂੰ ਆਪਣੀ ਬੇਇਜ਼ਤੀ ਸਮਝੇਗੀ। ਪ੍ਰਥਾ ਨੂੰ ਆਪਣੇ ਸਿਰਜੇ ਹੋਏ ਸਾਰੇ ਸੁਪਨੇ ਚੂਰ-ਚੂਰ ਹੋਏ ਪ੍ਰਤੀਤ ਹੋਣਗੇ ਅਤੇ ਤਮਾਮ ਸਧਰਾਂ ਦੀ ਅਰਥੀ ਨਿਕਲਦੀ ਦਿਸੇਗੀ। ਹੰਝੂਆਂ ਨਾਲ ਨੱਕੋ-ਨੱਕ ਭਰੀਆਂ ਅੱਖਾਂ ਲਈ ਨਿਮੋਝੂਣੀ ਜਿਹੀ ਹੋਈ ਉਹ ਆਪਣੀਆਂ ਫੋਟੋਆਂ ਅਤੇ ਸਨਦ ਚੁੱਕੇਗੀ ਅਤੇ ਉੱਠ ਕੇ ਬਾਹਰ ਜਾਣ ਲੱਗੇਗੀ। ਲੇਕਿਨ ਦਰਵਾਜ਼ਾ ਖੋਲ੍ਹਣ ਤੋਂ ਪਹਿਲਾਂ ਹੀ ਕੁੱਝ ਸੋਚ ਕੇ ਪਰਤ ਆਵੇਗੀ ਅਤੇ ਨਿਰਦੇਸ਼ਕ ਨੂੰ ਆਖੇਗੀ, "ਮੈਨੂੰ ਤੁਹਾਡਾ ਕਿਹਾ ਸਭ ਮੰਨਜ਼ੂਰ ਹੈ, ਡਾਇਰੈਕਟਰ ਸਾਹਿਬ, ਪਰ ਮੈਨੂੰ ਇੱਕ ਵਾਰ ਹੀਰੋਇਨ ਬਣਾ ਦਿਉ। ਟੌਪ ਗਰੇਡ ਅਤੇ ਹਾਈਲੀਪੇਡ ਐਕਟਰੈੱਸ ਓਫ ਦਿ ਸੈਂਚਰੀ।" "ਉਹਦੀ ਚਿੰਤਾ ਨਾ ਤੁਸੀਂ ਕਰੋ। ਮੈਂ ਜਾਣਾ ਜਾਂ ਮੇਰਾ ਕੰਮ ਜਾਣੇ।" ਨਿਰਦੇਸ਼ਕ ਖੁਸ਼ੀ ਨਾਲ ਖਿੜ ਜਾਵੇਗਾ। ਪ੍ਰਥਾ ਆਪਣਾ ਅਸਬਾਬ ਮੇਜ਼ ਉੱਤੇ ਰੱਖ ਕੇ ਨਿਰਦੇਸ਼ਕ ਦੀ ਗੋਦੀ ਵਿੱਚ ਬੈਠ ਜਾਵੇਗੀ। ਨਿਰਦੇਸ਼ਕ ਪੀ ਏ ਨੂੰ ਡਰਿੰਕ ਬਣਾਉਣ ਦਾ ਇਸ਼ਾਰਾ ਕਰੇਗਾ ਅਤੇ ਆਪ ਪ੍ਰਥਾ ਦੇ ਬਲਾਊਜ ਦੇ ਉਪਰਲੇ ਬਟਨ ਖੋਲ੍ਹਣ ਲੱਗ ਜਾਵੇਗਾ। ਤਿੰਨ ਬਟਨ ਖੋਲ੍ਹਣ ਨਾਲ ਹੀ ਉਸਦਾ ਕੰਮ ਸਰ ਜਾਵੇਗਾ ਅਤੇ ਉਸਨੂੰ ਅਗਾਂਹ ਹੋਰ ਖੋਲ੍ਹਣ ਦੀ ਜ਼ਰੂਰਤ ਨਹੀਂ ਪਏਗੀ। ਨਿਰਦੇਸ਼ਕ ਆਪਣਾ ਹੱਥ ਪ੍ਰਥਾ ਦੇ ਬਲਾਊਜ਼ ਵਿੱਚ ਪਾ ਕੇ ਆਪਣੀਆਂ ਉਂਗਲਾਂ ਤੋਂ ਕਸਰਤ ਕਰਵਾਉਣੀ ਸ਼ੁਰੂ ਕਰ ਦੇਵੇਗਾ। ਐਨੇ ਨੂੰ ਪੀ ਏ ਸ਼ਰਾਬ ਨਾਲ ਭਰੇ ਦੋ ਗਿਲਾਸ ਮੇਜ਼ 'ਤੇ ਰੱਖ ਕੇ ਬਾਹਰ ਚਲਿਆ ਜਾਵੇਗਾ। ਪ੍ਰਥਾ ਇੱਕ ਗਿਲਾਸ ਚੁੱਕ ਕੇ ਨਿਰਦੇਸ਼ਕ ਦੇ ਮੂੰਹ ਨੂੰ ਲਾਹ ਦੇਵੇਗੀ ਤੇ ਦੂਜਾ ਗਿਲਾਸ ਚੁੱਕ ਕੇ ਨਿਰਦੇਸ਼ਕ ਪ੍ਰਥਾ ਨੂੰ ਘੁੱਟਾਂ ਭਰਾਉਣ ਲੱਗ ਜਾਵੇਗਾ। ਭਾਵੇਂ ਕਿ ਪ੍ਰਥਾ ਨੇ ਜ਼ਿੰਦਗੀ ਵਿੱਚ ਪਹਿਲਾਂ ਕਦੀ ਸ਼ਰਾਬ ਦਾ ਸੇਵਨ ਨਹੀਂ ਕੀਤਾ ਹੋਵੇਗਾ ਅਤੇ ਉਹ ਸ਼ਰਾਬ ਪੀਣਾ ਪਸੰਦ ਵੀ ਨਹੀਂ ਕਰਦੀ ਹੋਵੇਗੀ। ਪਰ ਫੇਰ ਵੀ ਨਾ ਤਾਂ ਉਹ ਕੋਈ ਝਿਜਕ ਦਿਖਾਵੇਗੀ ਅਤੇ ਨਾ ਹੀ ਇੰਨਕਾਰ ਕਰੇਗੀ। ਬਿਨਾ ਸੂਗ ਮੰਨਿਆ ਉਹ ਸ਼ਰਾਬ ਨੂੰ ਜੂਸ ਜਾਂ ਕੋਕੇ ਕੋਲੇ ਵਾਂਗ ਸੁੜਕ ਜਾਵੇਗੀ। ਕੁੱਝ ਦੇਰ ਨਿਰਦੇਸ਼ਕ ਉਹਦੇ ਅੰਗਾਂ ਉੱਤੇ ਆਪਣੀਆਂ ਉਂਗਲੀਆਂ ਨਚਾਵੇਗਾ। ਨਸ਼ੇ ਦੀ ਲੋਰ ਵਿੱਚ ਪ੍ਰਥਾ ਵੀ ਉਸਨੂੰ ਵਾਰ-ਵਾਰ ਚੁੰਮੇਗੀ। ਫਿਰ ਨਿਰਦੇਸ਼ਕ ਆਪਣਾ ਮੂਡ ਬਣਾ ਕੇ ਅਤੇ ਪ੍ਰਥਾ ਦਾ ਬਣਿਆ ਦੇਖ ਕੇ ਉਸਦੀ ਢੂਹੀ ਥਪਕੇਗਾ, "ਚਲੋ ਤੈਨੂੰ ਕੈਮਰਾ ਫੇਸ ਕਰਨ ਦੀ ਜਾਚ ਸਿਖਾਇਏ। ਨਾਲੇ ਤੁਹਾਡੀ ਅਦਾਕਾਰੀ ਹੁਨਰ ਨੂੰ ਪਰਖ ਲੈਨੇ ਆਂ।" ਪ੍ਰਥਾ ਉੱਠ ਕੇ ਖੜ੍ਹੀ ਹੋ ਜਾਵੇਗੀ। ਨਿਰਦੇਸ਼ਕ ਉਹਦੀ ਬਾਂਹ ਫੜ੍ਹ ਕੇ ਉਸਨੂੰ ਦਫਤਰ ਦੇ ਮਗਰ ਬਣਾਏ ਕਮਰੇ ਵੱਲ ਲੈ ਤੁਰੇਗਾ, "ਸ਼ੁਰੂਆਤ ਆਪਾਂ ਇੱਕ ਬੈੱਡਰੂਮ ਸੀਨ ਤੋਂ ਕਰਦੇ ਹਾਂ।" ਨਿਰਦੇਸ਼ਕ ਪ੍ਰਥਾ ਨੂੰ ਲੈ ਕੇ ਮੰਜੇ 'ਤੇ ਚੜ੍ਹ ਜਾਵੇਗਾ। ਪ੍ਰਥਾ ਕੁੱਝ ਪੁੱਛਣਾ ਜਾਂ ਦੱਸ ਦੇਣਾ ਚਾਹੇਗੀ। ਲੇਕਿਨ ਨਿਰਦੇਸ਼ਕ ਉਸਦੇ ਬੁੱਲ੍ਹਾਂ ਉੱਤੇ ਆਪ ਵੀ ਉਂਗਲ ਰੱਖ ਦੇਵੇਗਾ ਤੇ ਸਰਗੋਸ਼ੀ ਕਰੇਗਾ, "ਸਾਈਲੈਂਸ… ਲਾਇਟਸ ਔਫ… ਕੈਮਰਾ ਔਨ… ਰੋਲਿੰਗ… ਐਕਸ਼ਨ!" ਐਕਸ਼ਨ ਸ਼ਬਦ ਸੁਣਦਿਆਂ ਹੀ ਪ੍ਰਥਾ ਆਪਣੇ ਲੀੜੇ ਲਾਹ ਕੇ ਪਰ੍ਹਾਂ ਸੁੱਟਦੀ ਹੋਈ ਨਿਰਦੇਸ਼ਕ ਨੂੰ ਆਪਣੇ ਫਨ ਦਾ ਮੁਜਾਹਿਰਾ ਕਰਕੇ ਦਿਖਾਵੇਗੀ। ਨਿਰਦੇਸ਼ਕ ਵੀ ਐਕਟ ਕਰਨ ਵਿੱਚ ਪ੍ਰਥਾ ਦਾ ਸਾਥ ਦੇਵੇਗਾ।ਇਸ ਸੇਜ ਨਾਟਕ ਦੇ ਕਲਾਮੈਸ ਤੋਂ ਬਾਅਦ ਦਿ ਐਂਡ ਹੋਏ ਤੇ ਦੋਨੋਂ ਮੰਜੇ 'ਤੇ ਲਾਸ਼ਾਂ ਬਣ ਕੇ ਪਏ ਰਹਿਣਗੇ। ਫਿਰ ਅਕਸਰ (ਹਰ ਰੋਜ਼) ਇਸੇ ਤਰ੍ਹਾਂ ਹੁੰਦਾ ਰਿਹਾ ਕਰੇਗਾ। ਨਿਰਦੇਸ਼ਕ ਪ੍ਰਥਾ ਨੂੰ ਪਹਿਲਾਂ ਕੋਈ ਅੰਗਰੇਜ਼ੀ ਬਲੀਊ ਫਿਲਮ ਦਿਖਾਇਆ ਕਰੇਗਾ। ਤੇ ਫੇਰ ਪ੍ਰਥਾ ਨੂੰ ਉਵੇਂ ਕਰਨ ਲਈ ਆਖਿਆ ਕਰੇਗਾ ਇਸ ਪ੍ਰਕਾਰ ਇਹ ਰਿਹਅਸਲਾਂ ਦਾ ਸਿਲਸਲਾ ਦਿਨਾਂ ਹਫਤਿਆਂ ਅਤੇ ਮਹੀਨਿਆਂ ਤੱਕ ਮੁਸੱਲਸਲ ਚਲਦਾ ਰਹੇਗਾ। ਇੰਝ ਹੀ ਇੱਕ ਦਿਨ ਨਿਰਦੇਸ਼ਕ ਅਤੇ ਪ੍ਰਥਾ ਦਫਤਰ ਵਿੱਚ ਰੰਗ-ਰਲੀਆਂ ਮਨਾ ਰਹੇ ਹੋਣਗੇ ਕਿ ਨਿਰਦੇਸ਼ਕ ਨੂੰ ਐੱਡਵਰਟ ਫਿਲਮਾਂ ਬਣਾਉਣ ਵਾਲਾ ਉਸਦਾ ਕੋਈ ਦੋਸਤ ਮਿਲਣ ਆਵੇਗਾ। ਉਹ ਪ੍ਰਥਾ ਨੂੰ ਦੇਖੇਗਾ ਤੇ ਉਸ ਉੱਤੇ ਡੁੱਲ੍ਹ ਕੇ ਉਸਨੂੰ ਕਿਸੇ ਮਾਡਲਿੰਗ ਪ੍ਰੋਜੈੱਕਟ ਲਈ ਸਾਇਨ ਕਰਨਾ ਚਾਹੇਗਾ। ਪਰ ਡਾਇਰੈਕਟਰ ਪ੍ਰਥਾ ਨੂੰ ਉਸ ਨਾਲ ਕੰਮ ਕਰਨ ਦੀ ਇਜ਼ਾਜਤ ਨਹੀਂ ਦੇਵੇਗਾ। ਇਸ਼ਤਿਆਰੀ ਫਿਲਮਾਂ ਵਾਲੇ ਦੇ ਜਾਣ ਬਾਅਦ ਪ੍ਰਥਾ ਨਿਰਦੇਸ਼ਕ ਨਾਲ ਖਿਝੇਗੀ ਕਿ ਉਸਨੇ ਮਾਡਲਿੰਗ ਦੀ ਆਫਰ ਕਬੂਲ ਕਿਉਂ ਨਹੀਂ ਦਿੱਤੀ। ਨਿਰਦੇਸ਼ਕ ਪਿਆਰ ਨਾਲ ਪ੍ਰਥਾ ਦੀਆਂ ਜੁਲਫਾਂ ਨੂੰ ਸਹਿਲਾਉਂਦਾ ਹੋਇਆ ਦਲੀਲ ਦੇਵੇਗਾ, "ਨਿੱਕੇ ਮੋਟੇ ਕੰਮ ਕਰਨ ਨਾਲ ਇਮੇਜ਼ ਖਰਾਬ ਹੋ ਜਾਂਦੀ ਐ। ਇਹ ਸਾਲੀਆਂ ਮਸ਼ਹੂਰੀਆਂ ਵੀ ਕੋਈ ਚੀਜ਼ ਨੇ। ਆਪਾਂ ਤੈਨੂੰ ਬਹੁਤ ਵੱਡੇ ਪੱਧਰ ਦੀ ਫਿਲਮ ਬਣਾ ਕੇ ਲੌਂਚ ਕਰਾਂਗੇ। ਫੁੱਲ ਪਬਲਸਿਟੀ ਦੇਵਾਂਗੇ। -ਨਾਲੇ ਵੈਸੇ ਵੀ ਤੂੰ ਮਾਡਲਿੰਗ ਦੇ ਕਿੱਤੇ ਲਈ ਯੋਗ ਨਹੀਂ ਸੀ। ਮਾਡਲਿੰਗ ਕਰਨ ਲਈ ਕੱਦ ਘੱਟੋ ਘੱਟ ਛੇ ਫੁੱਟ ਹੋਣਾ ਚਾਹੀਦੈ। ਉਹ ਸਾਲਾ ਤੈਨੂੰ ਇਨਡੋਰਮੈਂਟ ਦੇ ਬਹਾਨੇ ਵਰਤਣ ਲਈ ਪੱਟ ਕੇ ਲਿਜਾਣਾ ਚਾਹੁੰਦਾ ਸੀ।" ਇਹ ਜੁਆਬ ਸੁਣਕੇ ਪ੍ਰਥਾ ਦੀ ਨਰਾਜ਼ਗੀ ਘੱਟਣ ਦੀ ਬਜਾਏ ਹੋਰ ਵੱਧ ਜਾਵੇਗੀ, "ਤੁਸੀਂ ਵੀ ਤਾਂ ਐਨੇ ਚਿਰ ਤੋਂ ਮੈਨੂੰ ਵਰਤੀ ਜਾ ਰਹੇ ਹੋ। ਅਜੇ ਤੱਕ ਮੇਰਾ ਸਕਰੀਨ ਟੈਸਟ ਤੱਕ ਨਹੀਂ ਲਿੱਤਾ।" ਪ੍ਰਥਾ ਦੀ ਹਿੰਡ ਦੇਖ ਕੇ ਨਿਰਦੇਸ਼ਕ ਆਪਣਾ ਪੈਂਤਰਾ ਬਦਲ ਜਾਵੇਗਾ, "ਮੇਰੀ ਜਾਨ ਕਾਹਲੀ ਕਿਉਂ ਕਰਦੀ ਐਂ। ਸਬਰ ਰੱਖ। ਸਹਿਜ ਪਕੇ ਸੋ ਮਿੱਠਾ ਹੋਏ। ਤੈਨੂੰ ਉਰਦੂ ਤੇ ਹਿੰਦੀ ਦੀਆਂ ਕਲਾਸਾਂ 'ਚ ਦਾਖਲ ਕਰਵਾਉਂਦੇ ਹਾਂ। ਸ਼ੁੱਧ ਉਚਾਰਨ ਕਰਨਾ ਸਿੱਖੇਂਗੀ। ਡਾਇਲਾਗ ਡਲੀਵਰੀ ਐਂ ਪਰਫੈਕਟ ਧੂੰਆਂ ਧਾਰ ਹੋਣੀ ਚਾਹੀਦੀ ਹੈ। ਡਾਨਸ ਸਿੱਖ। ਜਿੱਮ 'ਚ ਜਾਇਆ ਕਰ। ਬਿਊਟੀ ਪਾਰਲਰ ਚੌਂਕੀ ਭਰ ਕੇ ਆਪਣਾ ਹੁਸਨ ਤਰਾਸ਼। ਜਦ ਤੱਕ ਤੇਰੇ ਵਾਸਤੇ ਕਰਦੇ ਆਂ ਕੋਈ ਨਾ ਕੋਈ ਜੁਗਾੜ।" ਪ੍ਰਥਾ ਇੰਝ ਨਿਰਦੇਸ਼ਕ ਦੀਆਂ ਗੱਲਾਂ ਨਾਲ ਭੇਚਲੀ ਜਾਵੇਗੀ। ਨਿਰਦੇਸ਼ਕ ਉਸਦਾ ਮੜ੍ਹ ਕੁੱਟਦਾ ਰਹੇਗਾ। ਕੁੱਝ ਦਿਨਾਂ ਬਾਅਦ ਪ੍ਰਥਾ ਨਿਰਦੇਸ਼ਕ ਕੋਲ ਉਸਨੂੰ ਬਤੌਰ ਹੀਰੋਇਨ ਲੈ ਕੇ ਨਵੀਂ ਫਿਲਮ ਸ਼ੁਰੂ ਕਰਨ ਬਾਰੇ ਜ਼ੋਰ ਪਾਏਗੀ। ਨਿਰਦੇਸ਼ਕ ਉਹਨੂੰ ਟਰਕਾਉਣ ਵਾਸਤੇ ਕਹੇਗਾ ਕਿ ਉਹ ਪਹਿਲਾਂ ਕੈਟਵਾਕ ਸਿੱਖੇ। "ਠੀਕ ਐ ਸਿਖਾਉ ਫੇਰ।" "ਠੀਕ ਐ ਸਿੱਖ ਫੇਰ।" ਨਿਰਦੇਸ਼ਕ ਪ੍ਰਥਾ ਦੇ ਸਿਰ 'ਤੇ ਕਿਤਾਬ ਰੱਖ ਕੇ ਉਸਨੂੰ ਆਪਣੇ ਨਾਲ ਤੋਰੇਗਾ ਅਤੇ ਪ੍ਰਥਾ ਨੂੰ ਹੱਥ ਛੱਡ ਕੇ ਕਿਤਾਬ ਨੂੰ ਸਿਰ ਉੱਤੇ ਬੈਲੈਂਸ ਕਰਨ ਲਈ ਆਖੇਗਾ। ਪ੍ਰਥਾ ਸਿਰ ਉੱਤੇ ਘੜੇ ਧਰਨ ਗਿੱਝੀ ਹੋਈ ਹੋਵੇਗੀ, ਕਿਉਂਕਿ ਘਰ ਵਿੱਚ ਪਾਣੀ ਜਮਾ ਰੱਖਣ ਲਈ ਉਹਨੂੰ ਅਕਸਰ ਬਸਤੀ ਵਿੱਚੋਂ ਦੂਰੋਂ ਮਿਉਸੀਪੈਲਟੀ ਦੇ ਨਲ ਤੋਂ ਪਾਣੀ ਜਮਾਂ ਕਰਨ ਲਈ ਭਰ ਕੇ ਲਿਆਉਣਾ ਪੈਂਦਾ ਹੋਵੇਗਾ। ਲੱਕ ਮਟਕਾ ਮਟਕਾ ਕੇ ਝਟਕੇ ਮਾਰ ਮਾਰ ਮੜਕ ਨਾਲ ਤੁਰਨ ਦੀ ਜਾਚ ਸਿੱਖਣ ਵਿੱਚ ਪ੍ਰਥਾ ਉਲਝੀ ਰਹੇਗੀ। ਇਸ ਤਰ੍ਹਾਂ ਕੁੱਝ ਦਿਹਾੜੇ ਹੋਰ ਗੁਜ਼ਰ ਜਾਣਗੇ। ਨਿਰਦੇਸ਼ਕ ਪ੍ਰਥਾ ਦਾ ਮਨ ਹੋਰ ਅੜ੍ਹਕਾ ਕੇ ਉਸਨੂੰ ਵਰਤਦਾ ਰਹੇਗਾ। ਪ੍ਰਥਾ ਦੀ ਫਿਲਮ ਦੇ ਵਿਸ਼ੇ ਤੇ ਗੱਲ ਆਉਂਦਿਆਂ ਹੀ ਟਾਲ-ਮਟੋਲ ਕਰੇਗਾ। ਉਹ ਹਰਗਿਜ਼ ਨਹੀਂ ਚਾਹੇਗਾ ਕਿ ਚਿੱੜੀ ਉਹਦੇ ਹੱਥੋਂ ਉੱਡ ਜਾਵੇ, ਉਹ ਉਸਨੂੰ ਕਈ ਦਿਨ ਇਸਤੇਮਾਲ ਕਰਦਾ ਰਹੇਗਾ। ਨਾਦਾਨ ਪ੍ਰਥਾ ਉਸਦੀਆਂ ਗੱਲਾਂ 'ਤੇ ਵਿਸ਼ਵਾਸ਼ ਕਰਦੀ ਰਹੇਗੀ। ਪ੍ਰਥਾ ਨਾਲ ਸੈਕਸ ਕਰਨ ਬਾਅਦ ਇੱਕ ਮਿੰਟ ਵੀ ਨਿਰਦੇਸ਼ਕ ਉਸ ਨਾਲ ਨਹੀਂ ਲੇਟਿਆ ਕਰੇਗਾ। ਸਗੋਂ ਖਲਾਸ ਹੋਣ ਸਾਰ ਆਪਣੇ ਕੱਪੜੇ ਪਾ ਕੇ ਕਿਸੇ ਨਾ ਕਿਸੇ ਫਿਲਮ ਦੀ ਸਕਰਿਪਟ ਪੜ੍ਹਨ ਲੱਗ ਜਾਇਆ ਕਰੇਗਾ। ਕੁੱਝ ਦੇਰ ਇਕੱਲੀ ਪਈ ਰਹਿਣ ਬਾਅਦ ਪ੍ਰਥਾ ਵੀ ਆਪਣੇ ਕਪੜੇ ਪਹਿਨ ਕੇ ਵਾਲ ਸੁਆਰਦੀ ਹੋਈ ਬੈੱਡ ਤੋਂ ਉੱਠ ਖੜ੍ਹਿਆ ਕਰੇਗੀ। ਨਿਰਦੇਸ਼ਕ ਨੂੰ ਕਾਗਜ਼ਾਂ ਵਿੱਚ ਖੁੱਭਿਆ ਦੇਖ ਕੇ ਪ੍ਰਥਾ ਉਹਦੇ ਕਮਰੇ ਵਿੱਚ ਖਿਲਰੇ ਸਾਮਾਨ ਨੂੰ ਥਾਂ ਸਿਰ ਟਿਕਾਉਣ ਲੱਗ ਜਾਇਆ ਕਰੇਗੀ ਜਾਂ ਕਦੇ ਸੈਲਫਾਂ 'ਤੇ ਪਈਆਂ ਕਿਤਾਬਾਂ ਨੂੰ ਝਾੜਣ-ਪੂੰਝਣ ਲੱਗ ਪਿਆ ਕਰੇਗੀ। ਨਿਰਦੇਸ਼ਕ ਨੂੰ ਪਥਾਂ ਦੇ ਇਹੋ ਜਿਹੇ ਨਿੱਕੇ-ਨਿੱਕੇ ਅਤੇ ਘਰੇਲੂ ਕੰਮ ਕਰਨੇ ਚੰਗੇ ਲੱਗਿਆ ਕਰਨਗੇ। ਪਰ ਇਨ੍ਹਾਂ ਕੰਮਾਂ ਨੂੰ ਕਰਦਿਆਂ ਪ੍ਰਥਾ ਨੂੰ ਆਪਣਾ ਟੌਪ ਦੀ ਹੀਰੋਇਨ ਬਣਨ ਵਾਲਾ ਸੁਪਨਾ ਪੂਰਾ ਹੁੰਦਾ ਦਿਖਾਈ ਨਹੀਂ ਦੇਵੇਗਾ। ਇੱਕ ਦਿਨ ਕੀ ਹੋਵੇਗਾ ਕਿ ਪ੍ਰਥਾ ਇੰਝ ਹੀ ਸਾਫ-ਸਫਾਈਆਂ ਕਰ ਰਹੀ ਹੋਵੇਗੀ ਤੇ ਨਿਰਦੇਸ਼ਕ ਆਪਣੇ ਅਗਲੇ ਸ਼ੂਟਿੰਗ ਸਕੈਜ਼ਿਉਲ ਦੀ ਵਿਉਂਤਬੰਧੀ ਕਰ ਰਿਹਾ ਹੋਵੇਗਾ। ਪ੍ਰਥਾ ਐਨੀ ਰੀਝ ਨਾਲ ਕਮਰੇ ਦੀਆਂ ਚੀਜ਼ਾਂ ਦੀ ਝਾੜ ਪੂੰਝ ਕਰ ਦੇਵੇਗੀ ਕੀ ਹਰ ਸੈ ਸ਼ੀਸ਼ੇ ਵਾਂਗ ਚਮਕ ਉੱਠੇਗੀ। ਨਿਰਦੇਸ਼ਕ ਪ੍ਰਥਾ ਦਾ ਸੁਥਰਾਪਨ ਤੱਕ ਕੇ ਆਖੇਗਾ, "ਪ੍ਰਥਾ ਬੇਬੀ, ਮੈਨੂੰ ਤੇਰੇ ਵਰਗੀ ਘਰੇਲੂ ਔਰਤ ਦੀ ਹੀ ਭਾਲ ਸੀ। ਤੂੰ ਮੇਰੇ ਨਾਲ ਵਿਆਹ ਕਰਵਾ ਲੈ। ਬੋਲ ਬਣੇਗੀ ਮੇਰੀ ਬੀਵੀ?" "ਸੱਚ ਕਹਿੰਦੇ ਹੋ?" "ਬਿਲਕੁੱਲ ਸੱਚ। -ਮੈਨੂੰ ਮੇਰੀ ਅਗਲੀ ਰੀਲੀਜ਼ ਹੋਣ ਵਾਲੀ ਫਿਲਮ ਦੀ ਕਸਮ।" ਨਿਰਦੇਸ਼ਕ ਆਪਣਾ ਕੰਮ ਵਿੱਚੇ ਛੱਡ ਕੇ ਪ੍ਰਥਾ ਨੂੰ ਆ ਜੱਫੀ ਪਾਏਗਾ। ਇਸ ਤਰ੍ਹਾਂ ਪ੍ਰਥਾ ਇਸ ਸ਼ਾਦੀ ਲਈ ਮੰਨ ਜਾਏਗੀ। ਪ੍ਰਥਾ ਦੇ ਮਾਪਿਆਂ ਨੂੰ ਪ੍ਰਥਾ ਦੇ ਫੈਸਲੇ ਉੱਤੇ ਪਹਿਲਾਂ ਤਾਂ ਇਤਰਾਜ਼ ਹੋਵੇਗਾ। ਕਿਉਂਕਿ ਪ੍ਰਥਾ ਤਾਂ ਅੱਲੜ ਅਤੇ ਅਣਜਾਣ ਜਿਹੀ ਹੋਵੇਗੀ ਤੇ ਨਿਰਦੇਸ਼ਕ ਅਧਖੜ ਅਤੇ ਹੰਢਿਆ ਹੋਇਆ। ਪਰ ਫੇਰ ਪ੍ਰਥਾ ਦੇ ਮਾਪੇ ਪ੍ਰਥਾ ਦੀ ਖੁਸ਼ੀ, ਨਿਰਦੇਸ਼ਕ ਦੇ ਰੁਤਬੇ ਅਤੇ ਪੈਸੇ ਨੂੰ ਵਿਚਾਰ ਕੇ ਰਜ਼ਾਮੰਦ ਹੋ ਜਾਣਗੇ। ਪ੍ਰਥਾ ਦੀ ਨਿਰਦੇਸ਼ਕ ਨਾਲ ਸ਼ਾਦੀ ਹੋ ਜਾਵੇਗੀ। ਸ਼ਾਦੀ ਬਾਰੇ ਪ੍ਰਥਾ ਨੇ ਤਾਂ ਚਿਤਵਿਆ ਹੋਵੇਗਾ ਕਿ ਬੜੀ ਧੂਮਧਾਮ ਨਾਲ ਹੋਵੇਗੀ ਅਤੇ ਨਿਰਦੇਸ਼ਕ ਬਹੁਤ ਵੱਡੀ ਪਾਰਟੀ ਦੇਵੇਗਾ, ਜਿਸ ਵਿੱਚ ਫਿਲਮ ਸਨਅਤ ਦੀਆਂ ਤਕਰੀਬਨ ਸਾਰੀਆਂ ਸਿਰਕੱਢ ਹਸਤੀਆਂ ਸ਼ਿਰਕਤ ਕਰਨਗੀਆਂ। ਪਰ ਨਿਰਦੇਸ਼ਕ ਦੇ ਹੁਕਮਾਂ ਅਨੁਸਾਰ ਵਿਆਹ ਦੀ ਰਸਮ ਬੜੇ ਗੁਪਤ ਢੰਗ ਨਾਲ ਹੋਵੇਗੀ। ਜਿਸ ਵਿੱਚ ਪ੍ਰਥਾ ਦੇ ਪਰਿਵਾਰ ਅਤੇ ਨਿਰਦੇਸ਼ਕ ਦੇ ਪੀ ਏ ਤੋਂ ਸਿਵਾਏ ਹੋਰ ਕੋਈ ਵੀ ਸ਼ਾਮਲ ਨਹੀਂ ਹੋਇਆ ਹੋਵੇਗਾ। ਪ੍ਰਥਾ ਦਾ ਮੂੰਹ ਬੰਦ ਰੱਖਣ ਲਈ ਨਿਰਦੇਸ਼ਕ ਉਸਨੂੰ ਲੈ ਕੇ ਕਿਸੇ ਬਾਹਰਲੇ ਮੁਲਖ ਹਨੀਮੂਨ ਮਨਾਉਣ ਚਲਿਆ ਜਾਵੇਗਾ। ਦੋ ਤਿੰਨ ਹਫਤਿਆਂ ਬਾਅਦ ਜਦੋਂ ਉਹ ਵਾਪਸ ਮੁੜ ਕੇ ਆਉਂਣਗੇ ਤਾਂ ਪ੍ਰਥਾ ਬਾਗੋਬਾਗ ਹੋਈ ਹੋਵੇਗੀ। ਕੁਕੜਾਂ ਦੇ ਖੁੱਡੇ ਵਰਗੇ ਛੋਟੇ ਜਿਹੇ ਘਰ ਵਿੱਚ ਰਹਿਣ ਵਾਲੀ ਪ੍ਰਥਾ ਬਹੁਤ ਵੱਡੇ ਬੰਗਲੇ ਦੀ ਮਾਲਕਣ ਬਣੀ ਫੁੱਲੀ ਨਹੀਂ ਸਮਾਏਗੀ। ਇਸੇ ਚਾਅ-ਚਾਅ ਵਿੱਚ ਹੀ ਅੱਧਾ ਪੌਣਾ ਵਰ੍ਹਾ ਲੰਘ ਜਾਏਗਾ। ਨਿਰਦੇਸ਼ਕ ਆਪਣੀ ਕਿਸੇ ਚਿਰਾਂ ਤੋਂ ਅਧੂਰੀ ਪਈ ਫਿਲਮ ਨੂੰ ਪੂਰਾ ਕਰਨ ਲਈ ਦੂਰ-ਦਰਾਜ਼ ਗਿਆ ਹੋਵੇਗਾ। ਉਸ ਤੋਂ ਪਿਛੋਂ ਘਰ ਵਿੱਚ ਇਕੱਲੀ ਰਹਿੰਦੀ ਪ੍ਰਥਾ ਬੋਰ ਹੋ ਜਾਵੇਗੀ। ਤਨਹਾਈ ਦੇ ਆਲਮ ਵਿੱਚ ਹੀ ਉਸਨੂੰ ਚੇਤਾ ਆਵੇਗਾ ਕਿ ਉਸਨੇ ਤਾਂ ਹੀਰੋਇਨ ਬਣਨਾ ਸੀ। ਦੋ ਮਹੀਨੇ ਬਾਅਦ ਜਦੋਂ ਨਿਰਦੇਸ਼ਕ ਆਪਣੇ ਟੂਰ ਤੋਂ ਪਰਤੇਗਾ ਤਾਂ ਪ੍ਰਥਾ ਉਸ ਨਾਲ ਗੱਲ ਛੇੜੇਗੀ, "ਏ ਜੀ, ਕਦੋਂ ਮਹੂਰਤ ਕਰੋਗੇ ਉਸ ਫਿਲਮ ਦਾ?" ਨਿਰਦੇਸ਼ਕ ਭੋਲੇਪਨ ਦਾ ਇਜ਼ਹਾਰ ਕਰੇਗਾ, "ਕਿਹੜੀ ਦਾ?" "ਉਹੀ ਜਿਹੜੀ ਤੁਸੀਂ ਮੈਨੂੰ ਹੀਰੋਇਨ ਲੈ ਕੇ ਬਣਾਉਣੀ ਹੈ।" ਨਿਰਦੇਸ਼ਕ ਦਾ ਠੰਢਾ ਚਿਹਰਾ ਇਕਦਮ ਭਖ ਕੇ ਲਾਲ ਹੋ ਜਾਵੇਗਾ ਤੇ ਉਹ ਜਬਾਨੋਂ ਬਾਰੂਦ ਵਰ੍ਹਾਉਂਦਾ ਹੋਇਆ ਬੋਲੇਗਾ, "ਹੀਰੋਇਨ ਨਾ ਤੈਨੂੰ ਮੈਂ ਕੁਸ਼ ਹੋਰ ਬਣਾ ਦਿਆਂ। ਬੰਦੀ ਬਣ ਕੇ ਘਰ ਗ੍ਰਹਿਸਤੀ ਸਾਂਭ। -ਭਲੇ ਘਰ ਦੀਆਂ ਕੁੜੀਆਂ ਇਹ ਕੰਜਰਾਂ ਵਾਲੇ ਕੰਮ ਨਹੀਂ ਕਰਦੀਆਂ ਹੁੰਦੀਆਂ।" "ਫਿਰ ਤੁਸੀਂ ਕਿਉਂ ਕਰਦੇ ਹੋ? -ਕੀ ਭਲੇ ਘਰ ਦੇ ਬੰਦੇ ਇਹ ਕੰਮ ਕਰਦੇ ਹੁੰਦੇ ਨੇ?" ਪ੍ਰਥਾ ਨਿਰਦੇਸ਼ਕ ਦਾ ਬਹਿਸਬਾਜ਼ੀ ਵਿੱਚ ਡੱਟ ਕੇ ਮੁਕਾਬਲਾ ਕਰੇਗੀ। ਨਿਰਦੇਸ਼ਕ ਖਫਾ ਅਤੇ ਖਾਮੋਸ਼ ਹੋ ਜਾਵੇਗਾ। "ਨਾ ਬੋਲੋ? ਦਿਉ ਜੁਆਬ? ਹੁਣ ਤੁਹਾਡੀ ਬੋਲਤੀ ਕਿਉਂ ਬੰਦ ਹੋ ਗਈ?" ਪ੍ਰਥਾ ਉਸਨੂੰ ਟੁੰਮੇਗੀ। ਨਿਰਦੇਸ਼ਕ ਪੂਰੇ ਹਿਰਖ ਵਿੱਚ ਆ ਜਾਵੇਗਾ, "ਮੈਂ ਤਾਂ ਸਾਲੀਏ ਖੂਹ 'ਚ ਛਾਲ ਮਾਰੂੰ, ਤੂੰ ਮੇਰੇ ਮਗਰੇ ਡਿੱਗੇਗੀ?" ਨਿਰਦੇਸ਼ਕ ਪ੍ਰਥਾ ਦੀ ਚੰਗੀ ਘੂਰ-ਘੱਪ ਕਰੇਗਾ ਅਤੇ ਸੰਭਵ ਹੈ ਦੋ ਚਾਰ ਧੱਫੇ ਮੁੱਕੇ ਆਦਿ ਵੀ ਜੜ੍ਹ ਦੇਵੇ। ਪ੍ਰਥਾ ਰੋ ਕੁਰਲਾ ਕੇ ਚੁੱਪ ਕਰਕੇ ਬੈਠ ਜਾਵੇਗੀ। ਪ੍ਰਥਾ ਨੂੰ ਯਕਦਮ ਨਿਰਦੇਸ਼ਕ ਬੁਰਾ ਲੱਗਣ ਲੱਗ ਜਾਵੇਗਾ। ਪਰ ਉਹ ਕਰ ਕੁੱਝ ਨਹੀਂ ਸਕੇਗੀ। ਉਹ ਜਾਲ ਵਿੱਚ ਫਸੇ ਪੰਛੀ ਵਾਂਗ ਫੜਫੜਾ ਕੇ ਰਹਿ ਜਾਵੇਗੀ। ਦਿਨੋਂ ਦਿਨ ਪ੍ਰਥਾ ਅਤੇ ਨਿਰਦੇਸ਼ਕ ਦੇ ਰਿਸ਼ਤੇ ਵਿੱਚ ਪਈ ਹੋਈ ਦਰਾਰ ਵਧਦੀ ਚਲੀ ਜਾਵੇਗੀ। ਪ੍ਰਥਾ ਦੀ ਯੋਨ ਸੰਬੰਧਾਂ ਵਿਚੋਂ ਰੁਚੀ ਮਰਦੀ ਚਲੀ ਜਾਵੇਗੀ। ਇਸੇ ਦਰਮਿਆਨ ਨਿਰਦੇਸ਼ਕ ਦੀ ਦਿਮਾਗ ਦੀ ਨਾਲੀ ਫਟਣ ਨਾਲ ਮੌਤ ਹੋ ਜਾਵੇਗੀ। ਨਿਰਦੇਸ਼ਕ ਦਾ ਕ੍ਰਿਆਕ੍ਰਮ ਕਰਨ ਵਾਸਤੇ ਕਿਸੇ ਬਾਹਰਲੇ ਮੁਲਖ ਵਿਚੋਂ ਉਸਦਾ ਪੁੱਤਰ ਵੀ ਆ ਜਾਵੇਗਾ, ਜੋ ਹੁਣ ਤੱਕ ਭਰ ਜੁਆਨ ਹੋ ਚੁੱਕਿਆ ਹੋਵੇਗਾ। ਉਹ ਵਿਦੇਸ਼ ਵਿੱਚ ਰਹਿ ਕੇ ਹੁਣ ਤੱਕ ਪੜ੍ਹਾਈ ਕਰ ਰਿਹਾ ਹੋਵੇਗਾ। ਨਿਰਦੇਸ਼ਕ ਆਪਣੀ ਵਸੀਅਤ ਅਨੁਸਾਰ ਆਪਣੀ ਸਾਰੀ ਜਾਇਦਾਦ ਪ੍ਰਥਾ ਅਤੇ ਆਪਣੇ ਪੁੱਤਰ ਦੇ ਨਾਮ ਅੱਧੀ-ਅੱਧੀ ਕਰ ਜਾਵੇਗਾ। ਪੁੱਤਰ ਵਾਪਸ ਜਾਣ ਦੀ ਬਜਾਏ ਆਪਣੇ ਬਾਪ ਦਾ ਕਾਰੋਬਾਰ ਸੰਭਾਲਣ ਲੱਗ ਜਾਵੇਗਾ ਅਤੇ ਉਥੇ ਹੀ ਉਸੇ ਘਰ ਵਿੱਚ ਪ੍ਰਥਾ ਕੋਲ ਰਹਿਣ ਲੱਗ ਜਾਵੇਗਾ। ਨਿਰਦੇਸ਼ਕ ਦਾ ਪੁੱਤਰ ਇੰਨ-ਬਿੰਨ ਆਪਣੇ ਬਾਪ ਵਰਗਾ ਹੋਵੇਗਾ। ਜਦੋਂ ਕਦੇ ਵੀ ਪ੍ਰਥਾ ਉਸ ਵੱਲ ਦੇਖਿਆ ਕਰੇਗੀ ਤਾਂ ਉਸਨੂੰ ਨਿਰਦੇਸ਼ਕ ਦਾ ਚੇਤਾ ਆ ਜਾਇਆ ਕਰੇਗਾ। ਕਿਉਂਕਿ ਕਦੇ ਆਪਣੀ ਜਵਾਨੀ ਵਿੱਚ ਨਿਰਦੇਸ਼ਕ ਬਿਲਕੁੱਲ ਉਹੋ ਜਿਹਾ ਹੀ ਦਿਖਾਈ ਦਿਆ ਕਰਦਾ ਹੋਵੇਗਾ। ਉਸਦੀ ਇਸੇ ਤਰ੍ਹਾਂ ਦੀ ਮੋਹਿਨੀ ਸੂਰਤ ਅਤੇ ਕੱਦ-ਬੁੱਤ ਦੇਖ ਕੇ ਪ੍ਰਥਾ ਆਪਣੀ ਕਿਸ਼ੋਰ ਅਵਸਥਾ ਵਿੱਚ ਮੋਹੀ ਗਈ ਸੀ। ਇਹ ਉਸਦੇ ਟੀਨਏਜ਼ ਕਰੱਸ਼ ਦਾ ਹੀ ਨਤੀਜਾ ਹੋਵੇਗਾ, ਜਿਸਨੇ ਉਸਨੂੰ ਇਸ ਸਵਰਗਵਾਸੀ ਨਿਰਦੇਸ਼ਕ ਵੱਲ ਖਿੱਚ ਕੇ ਲਿਆਂਦਾ ਹੋਵੇਗਾ। ਵਿਧਵਾ ਹੋਣ ਕਰਕੇ ਪ੍ਰਥਾ ਨੂੰ ਚਿੱਟੇ ਵਸਤਰ ਪਹਿਨਣੇ ਪਿਆ ਕਰਨਗੇ। ਸਫੇਦ ਸਾੜੀ ਵਿੱਚ ਉਸਦਾ ਸਾਵਲਾ ਜਿਹਾ ਰੰਗ ਉਘੜ ਕੇ ਹੋਰ ਵੀ ਆਕਰਸ਼ਕ ਦਿਸਿਆ ਕਰੇਗਾ। ਜਦੋਂ ਕਦੇ ਵੀ ਨਿਰਦੇਸ਼ਕ ਦਾ ਪੁੱਤਰ ਪ੍ਰਥਾ ਨੂੰ ਦੇਖਿਆ ਕਰੇਗਾ ਤਾਂ ਉਸਨੂੰ ਆਪਣੀ ਮਾਸ਼ੂਕ ਯਾਦ ਆ ਜਾਇਆ ਕਰੇਗੀ। ਉਸਦੀ ਸਾਬਕਾ ਮਾਸ਼ੂਕ ਵੀ ਲਗਭਗ ਪ੍ਰਥਾ ਦੇ ਹਾਣ ਦੀ ਅਤੇ ਉਸੇ ਵਰਗੀ ਹੀ ਹੋਵੇਗੀ। ਨਿਰਦੇਸ਼ਕ ਦੇ ਪੁੱਤਰ ਦੀ ਉਮਰ ਵੀ ਪ੍ਰਥਾ ਦੀ ਆਯੂ ਦੇ ਨੇੜ-ਤੇੜ ਹੀ ਹੋਵੇਗੀ। ਕੋਈ ਚੀਜ਼ ਕੋਈ ਜ਼ਜਬਾ ਉਨ੍ਹਾਂ ਦੋਨਾਂ ਨੂੰ ਖਿੱਚ ਕੇ ਕਰੀਬ ਲਿਆਇਆ ਕਰੇਗਾ। ਪਰ ਫਿਰ ਉਹਨਾਂ ਦਾ ਮਾਂ-ਪੁੱਤ ਵਾਲਾ ਸਮਾਜਿਕ ਰਿਸ਼ਤਾ ਉਨ੍ਹਾਂ ਨੂੰ ਨਾ ਸਿਰਫ ਨਾਲ ਜੁੜਨ ਤੋਂ ਹੀ ਰੋਕ ਕੇ ਰੱਖੇਗਾ। ਬਲਕਿ ਪਰ੍ਹਾਂ ਆਪੋ ਆਪਣੇ ਸਥਾਨਾਂ ਵੱਲ ਵੀ ਧੱਕ ਦਿਆ ਕਰੇਗਾ। ਆਪਣੀਆਂ ਭਾਵਨਾਵਾਂ ਤੇ ਕਾਬੂ ਪਾਉਣ ਦੇ ਯਤਨ ਵਿੱਚ ਨਿਰਦੇਸ਼ਕ ਦਾ ਪੁੱਤਰ ਵਧੇਰੇ ਸਮਾਂ ਘਰ ਤੋਂ ਬਾਹਰ ਹੀ ਬਿਤਾਇਆ ਕਰੇਗਾ। ਪ੍ਰਥਾ ਵੀ ਘਰ ਨੂੰ ਸੁੰਭਰਨ ਸੁਆਰਨ ਵਿੱਚ ਆਪਣੇ ਆਪਨੂੰ ਮਸਰੂਫ ਰੱਖੇਗੀ। ਜਦੋਂ ਕਦੇ ਵੀ ਪ੍ਰਥਾ ਤਨਹਾ ਅਤੇ ਉਦਾਸ ਹੋ ਜਾਇਆ ਕਰੇਗੀ ਤਾਂ ਆਪਣੀਆਂ ਫੋਟੋਆਂ ਵਾਲੀ ਐਲਬੰਮ ਕੱਢ ਕੇ ਦੇਖਣ ਲੱਗ ਜਾਇਆ ਕਰੇਗੀ। ਫੋਟੋਆਂ ਦੇਖਣ ਬਾਅਦ ਉਹਨੂੰ ਆਪਣੀ ਸੁੰਦਰਤਾ ਤੇ ਮਾਣ ਹੋਣ ਲੱਗ ਜਾਇਆ ਕਰੇਗਾ। ਉਹ ਸ਼ੀਸ਼ੇ ਅੱਗੇ ਖਲੋ ਕੇ ਆਪਣੇ ਰੂਪ ਨੂੰ ਨਿਹਾਰੇਗੀ ਅਤੇ ਉਦਾਸ ਹੋ ਜਾਵੇਗੀ। ਉਸਨੂੰ ਲੱਗੇਗਾ ਕਿ ਆਪਣੇ ਰੂਪ ਨੂੰ ਤਾਂ ਉਸਨੇ ਵਰਤ ਕੇ ਦੇਖਿਆ ਹੀ ਨਹੀਂ। ਆਪਣਾ ਹੁਸਨ-ਓ-ਸ਼ਬਾਸ਼ ਉਸਨੂੰ ਭੰਗ ਦੇ ਭਾੜੇ ਜਾ ਰਿਹਾ ਪ੍ਰਤੀਤ ਹੋਵੇਗਾ। ਬੁੱਝਿਆ ਜਿਹਾ ਮੂੰਹ ਲੈ ਕੇ ਉਹ ਦੁਬਾਰਾ ਫਿਰ ਫੋਟੋਆਂ ਵਾਲੀ ਐਲਬੰਮ ਦੇ ਵਰਕਿਆਂ ਨੂੰ ਫਰੋਲਣ ਲੱਗ ਜਾਵੇਗੀ। ਪੰਨਾ ਗਰਦੀ ਕਰਦਿਆਂ ਉਸਨੂੰ ਐਲਬੰਮ ਦਾ ਇੱਕ ਸਫਾ ਖਾਲੀ ਦਿਖਾਈ ਦੇਵੇਗਾ। ਅਸਲ ਵਿੱਚ ਉਥੋਂ ਫੋਟੋ ਗਾਇਬ ਹੋਵੇਗੀ। ਪ੍ਰਥਾ ਨੂੰ ਯਾਦ ਆਵੇਗਾ ਕਿ ਉਥੇ ਤਾਂ ਉਸਦੀ ਸਭ ਤੋਂ ਵੱਧ ਸੈਕਸੀ ਫੋਟੋ ਹੋਵੇਗੀ। ਉਹ ਫੋਟੋ ਨੂੰ ਲੱਭਣ ਦੇ ਯਤਨ ਵਿੱਚ ਇਧਰ-ਉਧਰ ਹੱਥ ਪੈਰ ਮਾਰੇਗੀ, ਕਮਰੇ ਦੀਆਂ ਚੀਜ਼ਾਂ ਉਲਟੇ-ਪਲਟੇਗੀ, ਅਲਮਾਰੀਆਂ ਅਟੈਚੀਆਂ ਦੀ ਤਸਲਾਸ਼ੀ ਲਵੇਗੀ ਤੇ ਇੰਝ ਕਰਦੀ ਕਰਦੀ ਸਾਰਾ ਘਰ ਛਾਣ ਮਾਰੇਗੀ। ਲੇਕਿਨ ਉਸਨੂੰ ਫੋਟੋ ਕਿਧਰੇ ਵੀ ਦਿਖਾਈ ਨਹੀਂ ਦੇਵੇਗੀ। ਉਸਨੂੰ ਲੱਗੇਗਾ ਕਿ ਫੋਟੋ ਘਰ ਵਿੱਚ ਕਿਧਰੇ ਐਲਬੰਮ ਚੋਂ ਨਿਕਲ ਕੇ ਡਿੱਗ ਪਈ ਹੋਵੇਗੀ। ਘਰੇ ਆਇਆ ਕੋਈ ਮਹਿਮਾਨ ਚੁੱਕ ਕੇ ਲੈ ਗਿਆ ਹੋਵੇਗਾ ਜਾਂ ਕੋਈ ਨੌਕਰ ਇਹ ਕਾਰ-ਸ਼ਤਾਨੀ ਕਰ ਗਿਆ ਹੋਵੇਗਾ। ਉਹ ਵੀ ਤਾਂ ਆਸਾ ਪਾਸਾ ਨਹੀਂ ਦੇਖਦੀ। ਜਦੋਂ ਜੀਅ ਕਰੇ ਉਦੋਂ ਹੀ ਜਿਥੇ ਦਿਲ ਕਰੇ ਉਥੇ ਹੀ ਐਲਬੰਮ ਖੋਲ੍ਹ ਕੇ ਬੈਠ ਜਾਂਦੀ ਹੈ। ਵੈਸੇ ਹੋਰ ਉਹ ਕਰੇ ਵੀ ਕੀ? ਵਿਹਲੀ ਹੋਣ ਕਰਕੇ ਉਸਨੇ ਆਪਣਾ ਚਿੱਤ ਕਿਸੇ ਨਾ ਕਿਸੇ ਪਾਸੇ ਲਾ ਕੇ ਤਾਂ ਪਰਚਾਉਣਾ ਹੀ ਹੈ। ਕਿਸੇ ਕੰਮ ਧੰਦੇ ਵਿੱਚ ਆਪਣਾ ਧਿਆਨ ਲਾਉਣ ਲਈ ਪ੍ਰਥਾ ਨੌਕਰਾਂ ਨੂੰ ਘਰੋਂ ਕੱਢ ਦੇਵੇਗੀ। ਨਿਰਦੇਸ਼ਕ ਦਾ ਪੁੱਤਰ ਰਾਤ ਨੂੰ ਬਹੁਤ-ਬਹੁਤ ਦੇਰ ਨਾਲ ਘਰ ਆਇਆ ਕਰੇਗਾ। ਪ੍ਰਥਾ ਉਸਨੂੰ ਜਲਦੀ ਆਉਣ ਲਈ ਤਾੜਨਾ ਕਰੇਗੀ। ਉਹ ਕਿਸੇ ਸਿਆਣੇ ਬੱਚੇ ਵਾਂਗ ਛੇਤੀ ਆਉਣ ਲੱਗ ਪਵੇਗਾ। ਪਰ ਕਦੇ-ਕਦੇ ਜਦੋਂ ਉਹ ਘਰੇ ਆਇਆ ਕਰੇਗਾ ਤਾਂ ਉਸਦੀ ਸ਼ਰਾਬ ਪੀਤੀ ਹੋਇਆ ਕਰੇਗੀ। ਪ੍ਰਥਾ ਉਸਨੂੰ ਬਾਹਰ ਸ਼ਰਾਬ ਪੀਣ ਤੋਂ ਰੋਕੇਗੀ ਤੇ ਆਖੇਗੀ ਕਿ ਉਹ ਘਰੇ ਬਹਿ ਕੇ ਹੀ ਪਿਆ ਕਰੇ। ਅਗਲੇ ਦਿਨ ਜਦੋਂ ਉਹ ਘਰੇ ਆਵੇਗਾ ਤਾਂ ਸੋਫੀ ਹੋਵੇਗਾ। ਪ੍ਰਥਾ ਉਸਨੂੰ ਆਪ ਸ਼ਰਾਬ ਪਾ ਕੇ ਦੇਵੇਗੀ ਅਤੇ ਖੁਦ ਵੀ ਉਸਦੇ ਨਾਲ ਹੀ ਬੈਠ ਕੇ ਪੀਵੇਗੀ। ਦਾਰੂ ਤੋਂ ਬਾਅਦ ਪ੍ਰਥਾ ਉਸਨੂੰ ਆਪਣੇ ਹੱਥਾਂ ਨਾਲ ਬਣਾਏ ਹੋਏ ਦਾਲ ਚਾਵਲ ਖਵਾਏਗੀ। ਉਹ ਪ੍ਰਥਾ ਦੇ ਬਣਾਏ ਖਾਣੇ ਦੀ ਉਂਗਲਾਂ ਚੱਟਦਾ ਹੋਇਆ ਤਾਰੀਫ ਕਰੇਗਾ। ਪ੍ਰਥਾ ਉਸਨੂੰ ਇਸਰਾਰ ਅਤੇ ਪਿਆਰ ਨਾਲ ਉਹਦੀ ਭੁੱਖ ਤੋਂ ਜ਼ਿਆਦਾ ਖਵਾ ਦੇਵੇਗਾ। ਜਦੋਂ ਉਹ ਖਾਹ ਰਿਹਾ ਹੋਵੇਗਾ ਤਾਂ ਪ੍ਰਥਾ ਉਸਦੀ ਕੁਰਸੀ ਦੀ ਬਾਂਹ ਰੱਖਣੀ ਉੱਤੇ ਬੈਠ ਕੇ ਮੋਹ ਨਾਲ ਉਸਦੇ ਵਾਲਾਂ ਵਿੱਚ ਹੱਥ ਫੇਰੇਗੀ। ਪ੍ਰਥਾ ਨੂੰ ਇਸ ਤਰ੍ਹਾਂ ਕਰਨਾ ਚੰਗਾ ਲੱਗੇਗਾ ਅਤੇ ਨਿਰਦੇਸ਼ਕ ਦੇ ਮੁੰਡੇ ਵੀ ਬਹੁਤ ਆਨੰਦ ਆਵੇਗਾ। ਖਾਣਾ ਖਾਣ ਬਾਅਦ ਉਹ ਪ੍ਰਥਾ ਨਾਲ ਬਰਤਨ ਸਾਫ ਕਰਨ ਵਿੱਚ ਹੱਥ ਵਟਾਏਗਾ। ਰਸੋਈ ਵਿੱਚ ਖੜਿਆਂ ਘੜੀ ਮੁੜੀ ਪ੍ਰਥਾ ਨਿਰਦੇਸ਼ਕ ਦੇ ਮੁੰਡੇ ਵੱਲ ਦੇਖਿਆ ਕਰੇਗੀ ਅਤੇ ਨਿਰਦੇਸ਼ਕ ਦਾ ਮੁੰਡਾ ਪ੍ਰਥਾ ਨੂੰ ਤੱਕਿਆ ਕਰੇਗਾ। ਜਦੋਂ ਪ੍ਰਥਾ ਆਪਣੇ ਵੱਲ ਦੇਖ ਕੇ ਮੁੰਡੇ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਦੇਖਿਆ ਕਰੇਗੀ ਤਾਂ ਮੁੰਡਾ ਨੀਵੀਂ ਪਾ ਲਿਆ ਕਰੇਗਾ। ਜਦੋਂ ਮੁੰਡਾ ਆਪਣੀ ਤਰਫ ਦੇਖਦੀ ਪ੍ਰਥਾ ਨੂੰ ਤੱਕਿਆ ਕਰੇਗਾ ਤਾਂ ਨਜ਼ਰਾਂ ਮਿਲਦਿਆਂ ਹੀ ਪ੍ਰਥਾ ਆਪਣੀਆਂ ਨਿਗਾਹਾਂ ਝੁਕਾ ਲਿਆ ਕਰੇਗੀ। ਪ੍ਰਥਾ ਦੇ ਮਨ ਵਿੱਚ ਨਿਰਦੇਸ਼ਕ ਦੇ ਮੁੰਡੇ ਲਈ ਮੁਹੱਬਤ ਜਾਗ ਜਾਵੇਗੀ ਅਤੇ ਨਿਰਦੇਸ਼ਕ ਦੇ ਮੁੰਡੇ ਦੇ ਦਿਲ ਵਿੱਚ ਪ੍ਰਥਾ ਲਈ ਪਿਆਰ ਖੁੰਭ ਵਾਂਗ ਉੱਗ ਪਵੇਗਾ। ਉਹ ਇੱਕ ਦੂਜੇ ਵੱਲ ਆਪਣੇ ਕਦਮ ਵਧਾਉਣਗੇ। ਪਰ ਫਿਰ ਉਹਨਾਂ ਨੂੰ ਆਪਣਾ ਰਿਸ਼ਤਾ ਯਾਦ ਆ ਜਾਵੇਗਾ, ਜਿਸ ਕਰਕੇ ਉਹ ਦੋਨੋਂ ਆਪੋ ਆਪਣਾ ਰੁਖ ਇੱਕ ਦੂਜੇ ਤੋਂ ਉਲਟ ਦਿਸ਼ਾ ਵੱਲ ਮੋੜ ਲੈਣਗੇ। ਉਹਨਾਂ ਦੋਨਾਂ ਦੇ ਮਸਤਕ ਵਿੱਚ ਇੱਕੋ ਕਿਸਮ ਦੀ ਜੰਗ ਚਲਦੀ ਰਹੇਗੀ। ਆਪੋ ਆਪਣੇ ਕਮਰੇ ਵਿੱਚ ਬੇਚੈਨ ਅਤੇ ਅਨਿੰਦੇ ਪਏ ਉਹ ਕਾਮ ਦੀ ਪਿਆਸ ਨਾਲ ਤੜਫਣਗੇ। ਉਨ੍ਹਾਂ ਦੀਆਂ ਤਪੀਆਂ ਜਵਾਨੀਆਂ ਹੋਰ ਤਪਣ ਲੱਗ ਜਾਣਗੀਆਂ। ਨਿਰਦੇਸ਼ਕ ਦੇ ਮੁੰਡੇ ਨੂੰ ਵਾਰ-ਵਾਰ ਪ੍ਰਥਾ ਦਾ ਹੁਸਨ ਉਕਸਾਏਗਾ ਅਤੇ ਹਰ ਵਾਰ ਰਿਸ਼ਤੇ ਦੀ ਦਿਵਾਰ ਵਿਚਾਲੇ ਆ ਕੇ ਉਸਨੂੰ ਰੋਕ ਲਿਆ ਕਰੇਗੀ। ਉਧਰੋਂ ਪ੍ਰਥਾ ਦੀ ਹਾਲਤ ਵੀ ਇੰਨ-ਬਿੰਨ ਉਹੋ ਜਿਹੀ ਹੀ ਹੋਵੇਗੀ। ਉਸਨੂੰ ਵੀ ਵਾਸਨਾ ਦੀ ਅੱਗ ਟਿਕਣ ਨਹੀਂ ਦੇਵੇਗੀ। ਉਸਦਾ ਮਨ ਵੀ ਉੱਠ-ਉੱਠ ਭੱਜਣ ਨੂੰ ਕਰੇਗਾ। ਪਰ ਫੇਰ ਉਹ ਲੂਣਾ ਬਾਰੇ ਸੋਚੇਗੀ। ਭਰ ਜਵਾਨ ਲੂਣਾ ਨੂੰ ਬੁੱਢਾ ਸਲਵਾਨ ਵਿਆਹ ਲਿਆਉਂਦਾ ਹੈ ਤੇ ਉਹ ਆਯੂ ਦੇ ਤਕਾਜ਼ੇ ਨਾਲ ਲੂਣਾ ਦੀ ਕਾਮ ਭੁੱਖ ਪੂਰੀ ਨਹੀਂ ਕਰ ਸਕਦਾ ਹੁੰਦਾ। ਲੂਣਾ ਉਸਦੇ ਪੁੱਤ ਪੂਰਨ ਉੱਤੇ ਮੋਹਿਤ ਹੋ ਜਾਂਦੀ ਹੈ, ਜੋ ਉਸਦੇ ਹਾਣ ਦਾ ਹੁੰਦਾ ਹੈ। ਪੂਰਨ ਉਸਨੂੰ ਮਤਰੇਈ ਮਾਂ ਵਜੋਂ ਸਵਿਕਾਰ ਕੇ ਠੁਕਰਾ ਦਿੰਦਾ ਹੈ। ਲੂਣਾ ਪੂਰਨ ਨੂੰ ਛੱਲ-ਕਪਟ ਨਾਲ ਸਜ਼ਾ ਦਿਵਾ ਦਿੰਦੀ ਹੈ ਤੇ ਆਪ ਸਦਾ ਲਈ ਇਤਿਹਾਸ ਵਿੱਚ ਗੁਨਾਹਗਾਰਾਂ ਦੀ ਸੂਚੀ ਵਿੱਚ ਨਾਮ ਲਿਖਵਾ ਲੈਂਦੀ ਹੈ। ਪ੍ਰਥਾ ਆਪਣੇ ਨਾਲ ਲੂਣਾ ਨੂੰ ਤਸਬੀਹ ਦੇਵੇਗੀ। ਉਸਨੂੰ ਲੂਣਾ ਨਿਰਦੋਸ਼ ਨਜ਼ਰ ਆਵੇਗੀ। ਫਿਰ ਉਹ ਆਪਣੇ ਇਸ਼ਕ ਉੱਤੇ ਆਪਣਾ ਧਿਆਨ ਕੇਂਦ੍ਰਿਤ ਕਰੇਗੀ। ਉਹ ਜਿੰਨਾ ਆਪਣੇ ਆਪਨੂੰ ਟਾਲ ਕੇ ਰੱਖ ਸਕਦੀ ਹੋਵੇਗੀ, ਉਨਾ ਟਾਲੇਗੀ। ਰਾਤ ਅੱਧਿਉ ਵੱਧ ਇਸੇ ਕਸ਼ਮਕਸ਼ ਵਿੱਚ ਗੁਜ਼ਰ ਚੁੱਕੀ ਹੋਵੇਗੀ। ਪ੍ਰਥਾ ਦੇ ਅੰਦਰਲਾ ਵੇਗ ਹੁਲਾਰਾ ਮਾਰੇਗਾ ਅਤੇ ਉਹ ਆਪਣੀ ਸਫੇਦ ਸਾੜੀ ਉਤਾਰਦੀ ਹੋਈ ਨਿਰਦੇਸ਼ਕ ਦੇ ਮੁੰਡੇ ਦੇ ਕਮਰੇ ਵੱਲ ਵਧੇਗੀ। ਸਾੜੀ ਲੱਕ ਦੁਆਲਿਉਂ ਲਾਹ ਕੇ ਉਹ ਭੁੰਜੇ ਹੀ ਸਿੱਟ ਦੇਵੇਗੀ। ਨਿਰਦੇਸ਼ਕ ਦੇ ਪੁੱਤਰ ਦੇ ਕਮਰੇ ਦੇ ਦਰਵਾਜੇ ਨੂੰ ਖੋਲ੍ਹਣ ਦਾ ਯਤਨ ਕਰੇਗੀ। ਦਰਵਾਜ਼ਾ ਅੰਦਰੋਂ ਬੰਦ ਹੋਵੇਗਾ। ਪ੍ਰਥਾ ਦਰ ਖੜਕਾ ਕਰਕੇ ਉਸਨੂੰ ਜਗਾਵੇਗੀ। ਦਰਵਾਜਾ ਖੁੱਲੇਗਾ ਨਹੀਂ। ਪ੍ਰਥਾ ਉਵੇਂ ਹੀ ਉਨੀ ਪੈਰੀਂ ਮੁੜ ਜਾਣ ਦਾ ਖਿਆਲ ਕਰੇਗੀ। ਪਰ ਆਪਣੇ ਉਤਾਰੇ ਹੋਏ ਕਪੜਿਆਂ ਬਾਰੇ ਸੋਚ ਕੇ ਸੁੱਕੀ ਮੁੜ ਜਾਣਾ ਉਸਨੂੰ ਬਿਨਾਂ ਜੰਗ ਲੜ੍ਹਿਆਂ ਹਾਰ ਸਵਿਕਾਰਨ ਸਮਾਨ ਲੱਗੇਗਾ। ਉਹ ਦੁਬਾਰਾ ਜ਼ੋਰ-ਜ਼ੋਰ ਦੀ ਦਰਵਾਜ਼ਾ ਖੜਕਾਏਗੀ। ਕਮਰੇ ਦਾ ਦਰ ਨਾ ਖੁੱਲ੍ਹਣ 'ਤੇ ਉਹ ਆਪਣੇ ਜੂੜੇ ਵਿੱਚੋਂ ਸੂਈ ਕੱਢੇਗੀ। ਸੂਈ ਦੇ ਨਿਕਲਦਿਆਂ ਹੀ ਉਹਦਾ ਜੂੜਾ ਖੁੱਲ੍ਹ ਜਾਵੇਗਾ ਅਤੇ ਵਾਲ ਗਲ ਵਿੱਚ ਪੈ ਜਾਣਗੇ। ਪ੍ਰਥਾ ਸੂਈ ਦੀ ਮਦਦ ਨਾਲ ਜ਼ਿੰਦਾ ਖੋਲ੍ਹ ਲਵੇਗੀ। ਇਸ ਤਰ੍ਹਾਂ ਤਾਲੇ ਖੋਲਣੇ ਉਹਨੇ ਆਪਣੀ ਬਸਤੀ ਦੇ ਮੁੰਡਿਆਂ ਤੋਂ ਸਿੱਖਿਆ ਹੋਵੇਗਾ। ਦਰਵਾਜ਼ਾ ਚੌਪਾਟ ਖੁੱਲ੍ਹ ਜਾਵੇਗਾ। ਕਮਰੇ ਵਿੱਚ ਡਿੱਮ ਲਾਇਟ ਜਲਦੀ ਹੋਣ ਕਰਕੇ ਬੜਾ ਹੀ ਮੱਧਮ ਜਿਹਾ ਚਾਨਣ ਹੋਵੇਗਾ। ਪਹਿਲਾਂ ਤਾਂ ਕੁੱਝ ਵੀ ਨਜ਼ਰ ਨਹੀਂ ਆਵੇਗਾ। ਪ੍ਰਥਾ ਹਨੇਰੇ ਵਿੱਚ ਹੀ ਅੰਦਾਜ਼ੇ ਨਾਲ ਮੰਜੇ ਵੱਲ ਝਾਕਦੀ ਰਹੇਗੀ। ਫਿਰ ਆਹੀਸਤਾ-ਆਹੀਸਤਾ ਉਸਨੂੰ ਦਿਸਣ ਲੱਗ ਜਾਵੇਗਾ। ਪ੍ਰਥਾ ਦੇਖੇਗੀ ਕਿ ਕਮਰੇ ਦੀਆਂ ਕੰਧਾਂ ਉਸਦੀ ਉਸੇ ਗੁਆਚੀ ਹੋਈ ਫੋਟੋ ਦੇ ਪੋਸਟਰਾਂ ਨਾਲ ਭਰੀਆਂ ਪਈਆਂ ਹੋਣਗੀਆਂ। ਪ੍ਰਥਾ ਨੂੰ ਨਿਰਦੇਸ਼ਕ ਦੇ ਮੁੰਡੇ ਦੀਆਂ ਅੱਖਾਂ ਸਾਫ ਨਜ਼ਰ ਨਹੀਂ ਆਉਣਗੀਆਂ। ਇਸ ਲਈ ਅਨੁਮਾਨ ਲਾਉਣਾ ਮੁਸ਼ਕਿਲ ਹੋਵੇਗਾ ਕਿ ਉਹ ਸੁੱਤਾ ਜਾਂ ਜਾਗਦਾ ਹੈ? ਨਿਰਦੇਸ਼ਕ ਦੇ ਪੁੱਤਰ ਦੇ ਉੱਤੇ ਸਿਰਹਾਣਾ ਪਿਆ ਹੋਵੇਗਾ ਜਿਸਨੂੰ ਉਸਦੀ ਇਉਂ ਜੱਫੀ ਪਾਈ ਹੋਵੇਗੀ, ਜਿਵੇਂ ਕੋਈ ਮਰਦ ਆਪਣੀ ਪਤਨੀ ਜਾਂ ਮਹਿਬੂਬਾ ਨੂੰ ਉਪਰ ਪਾਈ ਪਿਆ ਹੋਵੇ। ਪ੍ਰਥਾ ਉਸਦਾ ਦਿਲਕਸ਼ ਮੁੱਖ ਦੇਖੇਗੀ। ਫਿਰ ਬਾਡੀ ਬਿਲਡਰਾਂ ਵਰਗੇ ਡੌਲੇ। ਸ਼ਤੀਰੀਆਂ ਵਰਗੇ ਭਾਰੇ ਅਤੇ ਮੋਟੇ-ਮੋਟੇ ਪੱਟ। ਉਹ ਅਲਫ ਨੰਗਾ ਪਿਆ ਹੋਵੇਗਾ। ਉਸਦਾ ਅਣਕੱਜਿਆ ਜਿਸਮ ਦੇਖ ਕੇ ਹੀ ਕਾਮਮੱਤੀ ਪ੍ਰਥਾ ਹੱਦੋਂ ਵੱਧ ਉਤੇਜਿਤ ਹੋ ਜਾਵੇਗੀ। ਪ੍ਰਥਾ ਤੋਂ ਆਪਣਾ ਆਪ ਸੰਭਾਲ ਨਹੀਂ ਹੋਵੇਗਾ। ਉਹ ਆਪਣੇ ਪੇਟੀ ਕੋਟ ਨੂੰ ਉਤਾਰਨ ਲਈ ਉਸਦੇ ਨਾਲੇ ਦੀ ਗੱਠ ਖਿੱਚ ਕੇ ਖੋਲ੍ਹ ਲਵੇਗੀ। ਪੇਟੀਕੋਟ ਇਕੱਠਾ ਹੋ ਕੇ ਥੱਲੇ ਡਿੱਗ ਪਵੇਗਾ। ਪ੍ਰਥਾ ਨੂੰ ਨਿਵਸਤਰ ਦੇਖ ਕੇ ਨਿਰਦੇਸ਼ਕ ਦੇ ਪੁੱਤ ਦੇ ਲਹੂ ਦੀ ਗਰਦਿਸ਼ ਤੇਜ਼ ਅਤੇ ਅੰਗਾਂ ਵਿੱਚ ਹਰਕਤ ਪੈਦਾ ਹੋ ਜਾਵੇਗੀ। ਜਿਸਦੇ ਫਲਸਰੂਪ ਉਸਦੇ ਲੱਕ ਕੋਲੋਂ ਸਿਰਹਾਣਾ ਥੋੜ੍ਹਾ ਜਿਹਾ ਉੱਪਰ ਉਠੇਗਾ। ਇਸ ਤੋਂ ਪ੍ਰਥਾ ਨੂੰ ਪਤਾ ਲੱਗ ਜਾਵੇਗਾ ਕਿ ਉਹ ਜਾਗਦਾ ਹੈ ਤੇ ਉਸਦੇ ਅੰਤਹਕਰਨ ਵੀ ਉਸੇ ਕਿਸਮ ਦਾ ਯੁੱਧ ਚੱਲ ਰਿਹਾ ਹੈ। ਤਦੇ ਹੀ ਉਸਨੇ ਜਿੰਦਰਾ ਲਾ ਕੇ ਦਰਵਾਜ਼ਾ ਇਸੇ ਲਈ ਬੰਦ ਕੀਤਾ ਹੋਵੇਗਾ ਤਾਂ ਕਿ ਕਿਸੇ ਜ਼ਜਬੇ ਦੇ ਜ਼ੋਰ ਪਾਉਣ 'ਤੇ ਉਹ ਦਰਵਾਜ਼ਾ ਖੋਲ੍ਹ ਕੇ ਕੋਈ ਐਸੀ ਵੈਸੀ ਹਰਕਤ ਨਾ ਕਰ ਲਵੇ, ਜਿਸ ਵਾਸਤੇ ਉਸਨੂੰ ਪਿਛੋਂ ਪਛਤਾਉਣਾ ਪਵੇ। ਪ੍ਰਥਾ ਵੀ ਅਕਸਰ ਇਸੇ ਤਰ੍ਹਾਂ ਆਪਣੇ ਆਪਨੂੰ ਕਮਰੇ ਅੰਦਰ ਤਾੜ ਕੇ ਜ਼ਿੰਦਾ ਲਾ ਕੇ ਚਾਬੀ ਲਕੋ ਲੈਂਦੀ ਹੋਵੇਗੀ ਤਾਂ ਕਿ ਉਹ ਬਾਹਰ ਨਾ ਜਾ ਸਕੇ। ਪ੍ਰਥਾ ਭੁੰਜੇ ਪੈਰਾਂ ਵਿੱਚ ਡਿੱਗੇ ਪਏ ਆਪਣੇ ਪੇਟੀ ਕੋਟ ਦੇ ਘੇਰੇ ਦੀ ਲਛਮਣ ਰੇਖਾ ਵਿੱਚੋਂ ਬਾਹਰ ਪੈਰ ਰੱਖੇਗੀ। ਫਿਰ ਕੁੱਝ ਝਿਜਕੇਗੀ। ਕੁੱਝ ਸੋਚੇਗੀ। ਐਨੇ ਨੂੰ ਪ੍ਰਥਾ ਦੇਖੇਗੀ ਕਿ ਮੁੰਡੇ ਨੇ ਸਿਰਹਾਣਾ ਆਪਣੇ ਉਪਰੋਂ ਚੁੱਕ ਕੇ ਪਰ੍ਹਾਂ ਸਿੱਟ ਦਿੱਤਾ ਹੋਵੇਗਾ। ਉਸਦਾ ਤਣਿਆ ਜਿਸਮ ਪੂਰੇ ਦਾ ਪੂਰਾ ਪ੍ਰਥਾ ਦੀਆਂ ਅੱਖਾਂ ਅੱਗੇ ਪਰੋਸਿਆ ਪਿਆ ਹੋਵੇਗਾ। ਸਭ ਸੋਚਾਂ, ਸੰਗਾਂ, ਸ਼ਰਮਾਂ ਨੂੰ ਛੱਡ ਕੇ ਪ੍ਰਥਾ ਅੱਗੇ ਵਧੇਗੀ ਅਤੇ ਬਿਸਤਰੇ ਤੇ ਨਿਰਦੇਸ਼ਕ ਦੇ ਮੁੰਡੇ ਨਾਲ ਜਾ ਕੇ ਲੇਟ ਜਾਵੇਗੀ। ਮੁੰਡਾ ਉਸਨੂੰ ਘੁੱਟ ਕੇ ਜੱਫੀ ਪਾ ਲਵੇਗਾ ਅਤੇ ਇਉਂ ਪੁਰਾਣੀ ਪ੍ਰਥਾ ਟੁੱਟ ਕੇ ਨਵੀਂ ਬਣ ਜਾਵੇਗੀ।
****
No comments:
Post a Comment