ਪ੍ਰੇਮ ਦੀ ਗਲੀ

ਤੁਸੀਂ  ਹਾਂ, ਹਾਂ! ਬਈ ਮੈਂ ਤੁਹਾਨੂੰ ਹੀ ਸੰਬੋਧਤ ਰਿਹਾ ਹਾਂ। ਮੰਨ ਲਉ ਕਿ ਤੁਸੀਂ ਛੱਬੀ-ਸਤਾਈ ਸਾਲ ਦੇ ਯੁਵਕ ਹੋ ਤੇ ਇੰਗਲੈਂਡ ਦੀ ਰਾਜਧਾਨੀ ਲੰਡਨ ਵਿਖੇ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਹੋ। ਉਸ ਮਕਾਨ ਵਿੱਚ ਤੁਹਾਡੇ ਤਿੰਨ ਹੋਰ ਦੋਸਤ ਵੀ ਕਿਰਾਏਦਾਰ ਹਨ। ਤੁਸੀਂ ਸਾਰੇ ਜਾਣੇ ਸਮਾਂ ਟਪਾਉਣ ਲਈ ਬੈਠੇ ਤਾਸ਼ ਖੇਡ ਰਹੇ ਹੋ। ਅਚਾਨਕ ਬੂਹੇ ’ਤੇ ਦਸਤਕ ਹੁੰਦੀ ਹੈ। ਤੁਹਾਡਾ ਦੋਸਤ ਦਰਵਾਜ਼ਾ ਖੋਲ੍ਹਣ ਜਾਂਦਾ ਹੈ ਤੇ ਮਹਿਮਾਨ ਨੂੰ ਅਗਵਾਈ ਕਰਕੇ ਆਪਣੇ ਪਿੱਛੇ ਤੁਹਾਡੇ ਕੋਲ ਲੈ ਆਉਂਦਾ ਹੈ, “ਯੂਵ ਗੌਟਾ ਵਿਜ਼ਿਟਰ।”
ਤੁਸੀਂ ਉਚੀ-ਲੰਮੀ, ਗੋਰੀ-ਚਿੱਟੀ, ਨੀਲੀਆਂ-ਨਸ਼ੀਲੀਆਂ ਅੱਖਾਂ, ਕੱਕੇ ਵਾਲਾਂ ਅਤੇ ਸੁੰਦਰ ਚਿਹਰੇ-ਮੋਹਰੇ ਵਾਲੀ ਰੀਬੈਕਾ ਨੂੰ ਦੇਖ ਕੇ ਦੰਗ ਰਹਿ ਜਾਂਦੇ ਹੋ। ਨਾਲ ਹੀ ਤੁਹਾਨੂੰ ਵਰ੍ਹੇ ਪਹਿਲਾਂ ਦਾ ਉਹ ਦ੍ਰਿਸ਼ ਚੇਤੇ ਆ ਜਾਂਦਾ ਹੈ, ਜਦੋਂ ਰੀਬੈਕਾ ਨੇ ਤੁਹਾਨੂੰ ਸਿਰਫ਼ ਠੁਕਰਾਇਆ ਹੀ ਨਹੀਂ ਸੀ। ਬਲਕਿ ਤੁਹਾਡਾ ਦਿਲ ਤੋੜਨ ਦੇ ਨਾਲ ਨਾਲ ਤੁਹਾਨੂੰ ਕਾਫ਼ੀ ਜਲੀਲ ਵੀ ਕੀਤਾ ਸੀ। ਤੁਹਾਡਾ ਗੁਨਾਹ ਐਨਾ ਸੀ ਕਿ ਤੁਸੀਂ ਉਸ ਨੂੰ ਇਸ਼ਕ ਕਰਦੇ ਸੀ। ਬਹੁਤ, ਬੇਹੱਦ ਤੇ ਬੇਹਿਸਾਬ। ਐਨੀ ਜ਼ਿਆਦਾ ਮੁਹੱਬਤ ਤਾਂ ਸ਼ਾਹਜਹਾਨ ਨੇ ਵੀ ਮੁਮਤਾਜ ਨੂੰ ਨਹੀਂ ਕੀਤੀ ਹੋਣੀ। ਉਲਫਤ ਵੀ ਨਹੀਂ, ਤੁਸੀਂ ਤਾਂ ਪਰੱਸਤਿਸ਼ ਹੀ ਕਰਦੇ ਸੀ। ਰੀਬੈਕਾ ਨੂੰ ਦੇਵੀ ਬਣਾ ਕੇ ਤੁਸੀਂ ਆਪਣੇ ਮਨ-ਮੰਦਰ ਵਿੱਚ ਵਸਾ ਕੇ ਦਿਨ-ਰਾਤ ਬਸ ਇਹਦੀ ਪੂਜਾ-ਸਾਧਨਾ ਵਿੱਚ ਲੱਗੇ ਰਹਿੰਦੇ ਹੁੰਦੇ ਸੀ। ਪਰ ਬਦਕਿਸਮਤੀ ਨਾਲ ਉਹ ਮਹਿਜ਼ ਇੱਕ ਤਰਫਾ ਪਿਆਰ ਸੀ!
ਪੂਰੇ ਪੰਜ ਸਾਲ ਦੀ ਜੱਦੋ-ਜਹਿਦ ਬਾਅਦ ਵੀ ਤੁਸੀਂ ਰੀਬੈਕਾ ਦਾ ਪਿੱਛਾ ਨਹੀਂ ਛੱਡਿਆ ਸੀ। ਤੁਹਾਡਾ ਵਿਚਾਰ ਸੀ ਕਿ ਹਾਰ ਤੋਂ ਡਰ ਕੇ ਮੈਦਾਨ ਛੱਡਣ ਵਾਲੇ ਆਪਣੀ ਜਿੱਤ ਦਾ ਮੌਕਾ ਵੀ ਗੁਆ ਲੈਂਦੇ ਹਨ। ਤੁਹਾਨੂੰ ਦ੍ਰਿੜ ਨਿਸਚਾ ਸੀ ਕਿ ਤੁਹਾਡੀ ਇਹ ਪੱਧਰਦਿਲ
ਮਹਿਬੂਬਾ ਪਿਘਲ ਜਾਵੇਗੀ ਅਤੇ ਤੁਹਾਡੀ ਮੁਹੱਬਤ ਨੂੰ ਇੱਕ ਨਾ ਇੱਕ ਦਿਨ ਸਵਿਕਾਰ ਕੇ ਤੁਹਾਡੀ ਜ਼ਿੰਦਗੀ ਨੂੰ ਖੁਸ਼ੀਆਂ ਨਾਲ ਓਵਰਫਲੋਅ ਕਰ ਦੇਵੇਗੀ। ਦਿਲਚਸਪੀ ਨਾ ਹੋਣ ਕਾਰਨ ਇੱਕ ਦਿਨ ਰੀਬੈਕਾ ਨੇ ਤੁਹਾਡੀ ਬਹੁਤ ਬਦਖੋਹੀ ਕੀਤਾ ਸੀ। ਉਦੋਂ ਤੱਕ ਤੁਸੀਂ ਰੀਬੈਕਾ ਦੇ ਸਾਰੇ ਨੱਖਰੇ ਸਹਿੰਦੇ ਰਹੇ ਸੀ। ਪਰ ਬੇਇੱਜ਼ਤੀ ਕਰਵਾ ਕੇ ਤੁਹਾਡਾ ਕੁੰਭ ਕਰਨੀ ਨੀਂਦ ਸੁੱਤਾ ਸਵੈਅਭਿਮਾਨ ਜਾਗ ਪਿਆ ਸੀ। ਉਸ ਦਿਨ ਤੁਸੀਂ ਹੱਥ ਨਾ ਪਹੁੰਚੇ ਥੂ ਕੌੜੀ ਕਹਿ ਕੇ ਨੱਕ ਨਾਲ ਸੱਤ ਲਕੀਰਾਂ ਕੱਢੀਆਂ ਸਨ ਤੇ ਮੁੜ ਕੇ ਰੀਬੈਕਾ ਦੇ ਪਿੱਛੇ ਨਹੀਂ ਸੀ ਗਏ। ਰੀਬੈਕਾ ਬਾਰੇ ਤੁਸੀਂ ਬਹੁਤਾ ਨਹੀਂ ਸੀ ਜਾਣਦੇ। ਉਹ ਸਿਰਫ ਤੁਹਾਨੂੰ ਰਾਹ-ਖਹਿੜੇ ਟੱਕਰਦੀ ਹੁੰਦੀ ਸੀ।
ਬਾਕੀ khfxI ikqfb 'nMgIafˆ awKIafˆ' ਖਰੀਦ ਕੇ ਪੜ੍ਹੋ। ਇਹ khfxI sMgRih  ਤੁਸੀਂ ਸਾਡੇ ਤੋਂ ਸਿੱਧਾ ਡਾਕ ਰਾਹੀਂ ਮੰਗਵਾ ਸਕਦੇ ਹੋ। ਨਾਵਲ ਖਰੀਦਣ ਲਈ ਸੰਪਰਕ:
00447713038541 (UK) Line, Tango, Vibre, Whatsapp, Telegram
00919915416013 (India) Vibre, Whatsapp
email: balrajssidhu@yahoo.co.uk
ਘੋੜੀ ਗਚਰ-ਗਚਰ ਚਰੀ ਜਾ ਰਹੀ ਸੀ… ਘੋੜੀ ਗਚਰ-ਗਚਰ
ਉਸ ਤੋਂ ਬਾਅਦ ਅਕਸਰ ਤੁਹਾਨੂੰ ਇਉਂ ਲੱਗਦਾ ਹੁੰਦਾ ਸੀ ਜਿਵੇਂ ਤੁਸੀਂ ਆਪਣੀ ਜ਼ਿੰਦਗੀ ਦੇ ਪੰਜ ਕੀਮਤੀ ਵਰ੍ਹੇ ਅਜਾਈਂ ਹੀ ਗਾਲ ਦਿੱਤੇ ਹੋਣ। ਪਰ ਦੋਸ਼ ਇਸ ਵਿੱਚ ਤੁਹਾਡਾ ਵੀ ਨਹੀਂ ਸੀ। ਤੁਹਾਡੀ ਜਵਾਨੀ ਦੇ ਤਾਜ਼ੇ-ਤਾਜ਼ੇ ਖੰਭ ਨਿਕਲੇ ਸਨ। ਤੇ ਰੀਬੈਕਾ ਸਾਉਰੇ ਦੀ ਸੋਹਣੀ ਵੀ ਤਾਂ ਬਹੁਤ ਸੀ। ਹੁਣ ਵੀ ਉਵੇਂ ਦੀ ਉਵੇਂ ਪਈ ਹੈ। ਹੱਥ ਲਾਇਆਂ ਮੈਲੀ ਹੁੰਦੀ ਹੈ। ਖੂਹ ਅੱਜ ਪਿਆਸੇ ਕੋਲ ਕਿਵੇਂ ਚੱਲ ਕੇ ਆ ਗਿਆ ਹੈ? ਇਸ ਉੱਲਟੀ ਗੰਗਾਂ ਵਗਣ ਦੇ ਕਾਰਨ ਨੂੰ ਲੱਭਦੇ ਹੋਏ ਤੁਸੀਂ ਖਾਸੇ ਹੈਰਾਨ ਹੋ।
“ਵੁੱਡ ਯੂ ਗੋ ਟੂ ਬੈਂੱਡ ਵਿੱਦ ਮੀ।” (ਕੀ ਮੇਰੀ ਸੇਜ਼ ਹੰਢਾਏਂਗਾ?) ਦੁਆ-ਸਲਾਮ ਦੀ ਥਾਂ ਰੀਬੈਕਾ ਤੁਹਾਨੂੰ ਭੋਲੇਪਨ ਨਾਲ ਆਖਦੀ ਹੈ।
ਤੁਸੀਂ ਕੁੱਝ ਨਹੀਂ ਬੋਲਦੇ।
ਉਹ ਫੇਰ ਆਖਦੀ ਹੈ, “ਆਜਾ ਮੇਰੇ ਨਾਲ ਪੈਣੈ ਤਾਂ?”
ਤੁਸੀਂ ਇੱਕਦਮ ਹੋਰ ਜ਼ਿਆਦਾ ਅਚੰਭਿਤ ਹੋ ਜਾਂਦੇ ਹੋ ਅਤੇ ਤੁਹਾਡੇ ਦੋਸਤ ਵੀ ਆਪਣੇ ਬੁੱਲ੍ਹਾਂ ’ਤੇ ਜੀਭਾਂ ਫੇਰਦੇ ਹਨ। ਜਿਹੜੀ ਕਦੇ ਤੁਹਾਨੂੰ ਘਾਹ ਨਹੀਂ ਸੀ ਪਾਉਂਦੀ ਹੁੰਦੀ। ਅੱਜ ਉਹ ਆਪ ਤੁਹਾਡੇ ਦਰ ’ਤੇ ਸਵਾਲੀ ਬਣੀ ਖੜ੍ਹੀ ਹੈ। 
“ਕੀ ਕਿਹੈ?” ਤੁਸੀਂ ਰੀਬੈਕਾ ਨੂੰ ਉਲਟਾ ਕੇ ਪੁੱਛਦੇ ਹੋ ਕਿਉਂਕਿ ਤੁਹਾਨੂੰ ਅਜੇ ਯਕੀਨ ਨਹੀਂ ਆਇਆ ਕਿ ਵਾਕਈ ਉਸ ਨੇ ਜੋ ਕਿਹਾ ਸੀ, ਅਸਲ ਵਿੱਚ ਉਹ ਕੁੱਝ ਚਾਹੁੰਦੀ ਸੀ। ਤੁਸੀਂ ਉਹਨੂੰ ਨਾ ਤਾਂ ਕੋਈ ਤੋਹਫਾ ਦਿੱਤਾ ਸੀ। ਨਾ ਕੁੱਝ ਖੁਆਇਆ-ਪਿਆਇਆ ਸੀ। ਗੱਲਬਾਤ ਨਾ , ਨਾ ਕੋਈ ਫਿਲਮ ਦਿਖਾਈ, ਨਾ ਘੁੰਮਾਇਆ-ਫਿਰਾਇਆ। ਨਾ ਹੀ ਉਹਦੇ ਨਾਲ ਵਿਆਹ ਕਰਨ ਦਾ ਕੋਈ ਵਾਅਦਾ ਕੀਤਾ ਸੀ। ਫਿਰ ਸਿੱਧਾ ਹੀ। ਤੁਹਾਨੂੰ ਇੱਕ ਪਲ ਲਈ ਤਾਂ ਸ਼ੱਕ ਹੁੰਦੀ ਹੈ ਕਿ ਕੀ ਇਹ ਉਹੀ ਛੜਾਂ ਮਾਰਨ ਵਾਲੀ ਰੀਬੈਕਾ ਹੈ?
“ਗੋਬਰ-ਗਣੇਸ਼! ਮੈਂ ਤੇਰੇ ਨਾਲ ਸੈਕਸ ਕਰਨ ਆਈ ਹਾਂ। ਬੈਡਰੂਮ ਵਿੱਚ ਚੱਲੀਏ ਕਿ ਇੱਥੇ ਹੀ?” ਐਨਾ ਆਖ ਕੇ ਉਹ ਆਪਣੇ ਕੱਪੜੇ ਉਤਾਰਨ ਲੱਗ ਜਾਂਦੀ ਹੈ। ਇੱਕ ਇੱਕ ਕਰਕੇ ਉਹ ਬੜੇ ਸਨਸਨੀਖੇਜ਼ ਢੰਗ ਨਾਲ ਜ਼ੀਨ ਦੇ ਬਟਨ ਖੋਲ੍ਹਦੀ ਹੈ ਤੇ ਉਹਦੀ ਪਤਲੂਨ ਗੂਛਾ-ਮੂੱਛਾ ਹੋ ਕੇ ਉਹਦੇ ਪੈਰਾਂ ਵਿੱਚ ਡਿੱਗ ਪੈਂਦੀ ਹੈ।
ਟੀ ਸ਼ਰਟ ਲਾਹ ਕੇ ਰੀਬੈਕਾ ਆਪਣੇ ਸੱਜੇ ਹੱਥ ਫੜ੍ਹ ਲੈਂਦੀ ਹੈ ਤੇ ਉਸਨੂੰ ਇਸ ਤਰ੍ਹਾਂ ਘੁੰਮਾਉਣ ਲੱਗ ਜਾਂਦੀ ਹੈ ਜਿਵੇਂ ਸਰਕਸ ਦਾ ਕੋਈ ਰਿੰਗ ਮਾਸਟਰ ਜਾਨਵਰਾਂ ਤੋਂ ਕਰਤਬ ਕਰਵਾਉਂਦਾ ਹੋਇਆ ਆਪਣਾ ਸ਼ਾਂਟਾ ਘੁੰਮਾਉਂਦਾ ਹੈ। ਉਹਦੇ ਗੋਰੇ-ਗੋਰੇ ਸ਼ਰੀਰ ’ਤੇ ਕਾਲਾ-ਕਾਲਾ ਸਟਰੈਪ-ਲੈੱਸ ਬਰਾ ਅਤੇ ਨਾਲ ਦੀ ਮੈਚਿੰਗ ਅੰਡਰ ਪੈਂਟ ਹੀ ਨਜ਼ਰ ਆਉਂਦੀ ਹੈ। 
ਰੀਬੈਕਾ ਕੁੱਝ ਦੇਰ ਤੁਹਾਡੇ ਵੱਲੋਂ ਕੋਈ ਕਾਰਵਾਈ ਹੋਣ ਨੂੰ ਉਡੀਕਦੀ ਹੈ।
ਤੁਸੀਂ ਇਸ ਵਾਸਤੇ ਤਿਆਰ ਨਹੀਂ ਸੀ। ਇਸ ਲਈ ਕੋਈ ਫੈਸਲਾ ਨਹੀਂ ਕਰ ਪਾਉਂਦੇ। 
ਰੀਬੈਕਾ ਆਪਣੀ ਬਾਂਹ ਮਰੋੜ ਕੇ ਢੂਹੀ ਮਗਰ ਹੱਥ ਲਿਜ਼ਾਂਦੀ ਹੈ ਤੇ ਬਰੈਜ਼ੀਅਰ ਦੀ ਹੁੱਕ ਖੋਲ੍ਹ੍ਹਣ ਲੱਗਦੀ ਹੈ। 
ਸ਼ਰਮ ਦੇ ਮਾਰੇ ਤੁਸੀਂ ਆਪਣੀਆਂ ਅੱਖਾਂ ਮੀਚ ਕੇ ਉਪਰ ਹੱਥ ਰੱਖ ਲੈਂਦੇ ਹੋ, “ਬਸ ਬਸ ਬਸ ਐਥੇ ਹੀ ਰੁੱਕ ਜਾ। ਸਟੌਪ ਇੱਟ। ਇਹ ਕੀ ਕਰ ਰਹੀ ਹੈਂ ਤੂੰ? ਪਾਗਲ ਤਾਂ ਨਹੀਂ ਹੋ ਗਈ?” 
ਤੁਸੀਂ ਰੀਬੈਕਾ ਨੂੰ ਕੱਪੜੇ ਮੁੜ ਪਹਿਨਣ ਲਈ ਆਖਦੇ ਹੋ। ਤੇ ਉਹ ਤੁਹਾਡੇ ਆਖੇ ਲੱਗ ਕੇ ਟੀ ਸ਼ਰਟ ਪਾ ਲੈਂਦੀ ਹੈ ਤੇ ਜੀਨ ਨੂੰ ਪੈਰਾਂ ਵਿੱਚੋਂ ਉੱਪਰ ਚੁੱਕ ਕੇ ਉਹ ਬਟਨ ਕਸਦੀ ਨਹੀਂ ਤਾਂ ਕਿ ਦੁਬਾਰਾ ਖੋਲ੍ਹ੍ਹਣੇ ਨਾ ਪੈਣ। 
ਤੁਸੀਂ ਰੀਬੈਕਾ ਤੋਂ ਵਿਪਰੀਤ ਦਿਸ਼ਾ ਵੱਲ ਦੇਖਦੇ ਹੋਏ ਉਥੋਂ ਤੁਰ ਪੈਂਦੇ ਹੋ।
ਉਹ ਤੁਹਾਡੇ ਮਗਰੇ-ਮਗਰ ਪੌੜੀਆਂ ਚੜ੍ਹ ਕੇ ਤੁਹਾਡੇ ਬੈੱਡਰੂਮ ਵੱਲ ਚੱਲ ਪੈਂਦੀ ਹੈ। 
ਕਮਰੇ ਵਿੱਚ ਜਾ ਕੇ ਪਹਿਲਾਂ ਤਾਂ ਤੁਸੀਂ ਦਰਵਾਜੇ ਨੂੰ ਚੰਗੀ ਤਰ੍ਹਾਂ ਬੰਦ ਕਰਕੇ ਕੁੰਡੀ ਮਾਰ ਦਿੰਦੇ ਹੋ ਫੇਰ ਉਹਨੂੰ ਮੰਜੇ ਉੱਤੇ ਬੈਠਾ ਕੇ ਕੂਲਡਾਊਨ(ਠੰਡੀ) ਕਰਦੇ ਹੋ। ਅਗਲਾ ਕੰਮ ਤੁਸੀਂ ਉਹਦੀ ਆਸ ਤੋਂ ਬਿਲਕੁਲ ਉੱਲਟ ਕਰਦੇ ਹੋ। ਤੁਸੀਂ ਰੀਬੈਕਾ ਤੋਂ ਉਹਦੇ ਹਿਰਦੇ ਪਰਿਵਰਤਨ ਦਾ ਕਾਰਨ ਪੁੱਛਦੇ ਹੋ।
ਰੀਬੈਕਾ ਮਨ ਭਰ ਕੇ ਇੰਕਾਸਾਫ ਕਰਦੀ ਹੈ, “ਮੈਂ ਜ਼ਿੰਦਗੀ ਨਾਲ ਘੋਲ ਕਰਦੀ ਕਰਦੀ ਆਪਣੀ ਪਿੱਠ ਲੁਆ ਬੈਠੀ ਹਾਂ। ਮੇਰੀ ਮਾਲੀ ਹਾਲਤ ਦਿਨੋਂ ਦਿਨ ਨਿਘਰਦੀ ਜਾ ਰਹੀ ਹੈ। ਆਈ ਐਮ ਓਵਰਡਰਾਫਟ।(ਮੈਂ ਗਲ ਗਲ ਕਰਜ਼ੇ ਵਿੱਚ ਖੁੱਭੀ ਪਈ ਹਾਂ।) ਮੈਨੂੰ ਮਕਾਨ ਮਾਲਕਾਂ ਨੇ ਨੋਟਿਸ ਦੇ ਦਿੱਤਾ ਹੈ ਕਿ ਮੈਂ ਹਫਤੇ ਦੇ ਅੰਦਰ ਅੰਦਰ ਘਰ ਖਾਲੀ ਕਰ ਦੇਵਾਂ। ਜਾਂ ਅਗਲਾ-ਪਿਛਲਾ ਸਾਰਾ ਕਿਰਾਇਆ ਚੁਕਤਾ ਕਰਾਂ। ਪਿਛਲੇ ਛੇ ਮਹੀਨੇ ਤੋਂ ਮੇਰੇ ਕੋਲੋਂ ਕਿਰਾਇਆ ਨਹੀਂ ਦੇ ਹੋਇਆ। ਕਾਰ ਵੀ ਕੰਪਨੀ ਦੀ ਸੀ। ਨੌਕਰੀਓ ਕੱਢਣ ਵੇਲੇ ਉਹਨਾਂ ਨੇ ਵਾਪਸ ਲੈ ਲਈ ਸੀ। ਮੇਰੇ ਕੋਲ ਫੁੱਟੀ ਕੌਡੀ ਨਹੀਂ ਬਚੀ। ਮਾੜੀ ਮੋਟੀ ਜੋ ਬਚਤ ਸੀ ਉਹ ਵੀ ਚਟਮ ਕਰੀ ਬੈਠੀ ਹਾਂ। ਹੁਣ ਮੇਰੇ ਕੋਲ ਜ਼ਿੰਦਾ ਰਹਿਣ ਲਈ ਸਿਵਾਏ ਇਹ ਤਨ ਵੇਚਣ ਤੋਂ ਕੋਈ ਹੋਰ ਚਾਰਾ ਨਹੀਂ।” 
ਤੁਸੀਂ ਡਰ ਨਾਲ ਕੰਬ ਕੇ ਉਸ ਨੂੰ ਵਿੱਚੋਂ ਟੋਕਦੇ ਹੋ, “ਕੀ ਤੂੰ ਉਪਜੀਵਕਾ ਲਈ ਜਿਸਮਫਰੋਸ਼ੀ ਦਾ ਧੰਦਾ ਕਰੇਂਗੀ?”
  “ਰੱਬ ਨੇ ਸੋਹਣਾ ਸ਼ਰੀਰ ਦਿੱਤਾ ਹੈ ਤਾਂ ਇਹਨੂੰ ਵਰਤਣ ਵਿੱਚ ਕੀ ਹਰਜ਼ ਹੈ? ਜਿੰਨਾਂ ਵੱਧ ਤੋਂ ਵੱਧ ਹੋ ਸਕਿਆ, ਉਨਾ ਲਾਭ ਲਵਾਂਗੀ ਆਪਣੇ ਹੁਸਨ ਦਾ। ਤੇਰੇ ਕੋਲ ਆਈ ਹੀ ਇਸ ਲਈ ਹਾਂ। ਤੂੰ ਕਦੇ ਮੈਨੂੰ ਚਾਹਿਆ ਸੀ। ਮੇਰੇ ਪਿੱਛੇ ਦਿਵਾਨਾ ਹੋਇਆ ਫਿਰਦਾ ਹੁੰਦਾ ਸੀ। ਯਾਦ ਹੈ ਤੂੰ ਇੱਕ ਵਾਰ ਪਿਆਰ ਦਾ ਇਜ਼ਹਾਰ ਕਰਦਿਆਂ ਕਿਹਾ ਸੀ ਕਿ ਜੇ ਮੈਂ ਤੇਰੀ ਹੋ ਜਾਵਾਂ ਤਾਂ ਤੂੰ ਮੇਰੇ ਕਦਮਾਂ ਵਿੱਚ ਤ੍ਰੈਲੋਕ ਦੀਆਂ ਦੌਲਤਾਂ ਚੰਨ ਤਾਰੇ ’ਤੇ ਹੋਰ ਪਤਾ ਨਹੀਂ ਕੀ ਕੀ ਢੇਰੀ ਕਰ ਦੇਵੇਂਗਾ। ਸੜਕਾਂ ’ਤੇ ਖੜ੍ਹ ਕੇ ਗਾਹਕ ਲੱਭਣ ਨਾਲੋਂ ਮੈਂ ਤੇਰੇ ਤੋਂ ਬੋਹਣੀ ਕਰਨੀ ਠੀਕ ਸਮਝੀ। ਫੇਰ ਤਾਂ ਸਾਰੀ ਉਮਰ ਕੰਜਰਖਾਨਿਆਂ ’ਚ ਹੀ ਰਹਿਣਾ ਹੈ। ਸੋਚਿਐ,  ਕਿਉਂ ਨਾ ਤੈਥੋਂ ਹੀ ਨੱਥ ਉਤਰਵਾਈ ਜਾਵੇ। ਤੂੰ ਜ਼ਿਆਦਾ ਮੁੱਲ ਪਾਵੇਂਗਾ। ਟਾਇਮ ਖੋਟਾ ਨਾ ਕਰ ਕੱਢ ਦੋ ਸੌ ਪੌਂਡ ਤੇ ਕੰਮ ਨਿਬੇੜ।”
ਤੁਹਾਨੂੰ ਕਹਿਣ ਲਈ ਕੁੱਝ ਨਹੀਂ ਅਹੁੜਦਾ।
“ਮੁਤਰ-ਮੁਤਰ ਦੇਖਦਾ ਕੀ ਐਂ? ਪੈਸਾ ਸੁੱਟ ਤੇ ਮੌਜ਼ਾਂ ਲੁੱਟ। ਚੱਲ ਡੇਢ ਸੌ ਹੀ ਦੇ ਦੇ।” ਉਹ ਚਟੁੱਕੀ ਮਾਰ ਕੇ ਇੰਝ ਤੁਹਾਡੇ ਵੱਲ ਹੱਥ ਵਧਾਉਂਦੀ ਹੈ ਜਿਵੇਂ ਤੁਸੀਂ ਡੇਢ ਸੌ ਪੌਂਡ ਪਹਿਲਾਂ ਤੋਂ ਗਿਣ ਕੇ ਰੱਖਿਆ ਹੋਇਆ ਹੋਵੇ ਅਤੇ ਬਸ ਉਹਦੀ ਤਲੀ ਉੱਤੇ ਰੱਖਣ ਹੀ ਲੱਗੇ ਹੋਵੋ।
ਤੁਹਾਡੇ ਵੱਲੋਂ ਕੋਈ ਹੁੰਗਾਰਾ ਨਾ ਮਿਲਣ ’ਤੇ ਉਹ ਖਿੱਝ ਕੇ ਬੋਲਦੀ ਹੈ, “ਡੌਂਟ ਬੀ ਫੱਸੀ। ਆਖਰੀ ਵਾਰ ਕਹਿ ਰਹੀ ਹਾਂ। -ਚੱਲ ਸੌ ਹੀ ਦੇ। ਇਹਦੂੰ ਘੱਟ ਨ੍ਹੀਂ ਮੈਂ ਕਰਨੇ।”
ਤੁਸੀਂ ਆਪਣੇ ਦਿਲ ਅੰਦਰ ਸੋਚਦੇ ਹੋ ਕਿ ਜ਼ਰੂਰਤ ਇਨਸਾਨ ਨੂੰ ਕਿਸ ਕਦਰ ਗਿਰਾ ਦਿੰਦੀ ਹੈ। ਇਹ ਆਕੜਕੰਨੀ ਔਰਤ ਜੋ ਕਦੇ ਤੁਹਾਡੀ ਨਿਗਾਹ ਵੀ ਆਪਣੇ ਜਿਸਮ ਉੱਪਰ ਪੈਣ ਨਹੀਂ ਦਿੰਦੀ ਸੀ। ਹੁਣ ਉਹੀ ਆਪਣਾ ਜਿਸਮ ਤੁਹਾਨੂੰ ਸੌਂਪਣ ਲਈ ਕਿਵੇਂ ਤਰਲੇ ਲੈ ਰਹੀ ਹੈ।
“ਸਿਰਫ ਸੌ ਪੌਂਡ! ਪੂਰੀ ਰਾਤ ਕਟਾ ਦੇਊਂ। ਭਾਵੇਂ ਜਿੰਨੀ ਵਾਰ ਮਰਜੀ!” ਉਹ ਤੁਹਾਨੂੰ ਇੱਕ ਮਰਤਬਾ ਫੇਰ ਟੁੰਬਦੀ ਹੈ।
ਤੁਸੀਂ ਕੋਈ ਵੀ ਨਿਰਣਾ ਨਹੀਂ ਕਰ ਪਾਉਂਦੇ।
ਰੀਬੈਕਾ ਗੁੱਸੇ ਨਾਲ ਬੋਲਦੀ ਹੈ, “ਕਮ ਔਨ? ਸਪੀਕ ਅੱਪ? ਕੀ ਇਹ ਵੀ ਬਹੁਤੇ ਨੇ ਤੇਰੇ ਲਈ? ਉਦੋਂ ਤਾਂ ਤੂੰ ਬੜਕਾਂ ਮਾਰਦਾ ਸੀ ਕਿ ਇਕ ਵਾਰ ਮੇਰੀ ਬਣ ਜਾਹ, ਜੋ ਕਹੇਂਗੀ ਉਹੀ ਲਿਆ ਕੇ ਦੇਊਂਗਾ। ਰਾਣੀ ਬਣਾ ਕੇ ਰੱਖੂੰਗਾ। ਬੋਲ ਤਾਂ ਸਹੀ ਕੁੱਝ?”
ਸੌ ਪੌਂਡ ਕੀ ਉਹ ਤਾਂ ਹਜ਼ਾਰ ਪੌਂਡ ਰਾਤ ਲਈ ਵੀ ਮਹਿੰਗੀ ਨਹੀਂ। ਜੇ ਉਹਨੂੰ ਕੋਈ ਅਰਬ ਦਾ ਸ਼ੇਖ ਦੇਖ ਲਵੇ ਤਾਂ ਘੱਟੋ ਘੱਟ ਲੱਖ ਪੌਂਡ ਰਾਤ ਦਾ ਤਾਂ ਸਹਿਜੇ ਹੀ ਦੇ ਸਕਦਾ ਹੈ। ਮਜਬੂਰੀ ਆਦਮੀ ਤੋਂ ਕੀ ਕੀ ਕਾਰੇ ਨਹੀਂ ਕਰਵਾਉਂਦੀ? ਇਸੇ ਲਈ ਰੀਬੈਕਾ ਤੁਹਾਡੀਆਂ ਲੇਲੜੀਆਂ ਕੱਢ ਰਹੀ ਹੈ। ਤੁਹਾਡੇ ਦਿਲ ਅੰਦਰ ਜੋ ਉਹਦੇ ਪ੍ਰਤਿ ਪਿਆਰ ਸੀ, ਉਹ ਮਰਿਆ ਨਹੀਂ। ਅਜੇ ਵੀ ਜ਼ਿੰਦਾ ਹੈ। ਤੁਹਾਨੂੰ ਉਸ ਉੱਤੇ ਤਰਸ ਆਉਂਦਾ ਹੈ। ਤੁਸੀਂ ਆਪਣੀ ਪੈਂਟ ਦੀ ਮਗਰਲੀ ਜੇਬ ਵਿੱਚ ਹੱਥ ਪਾ ਕੇ ਬਟੂਆ ਖਿੱਚਦੇ ਹੋ ਤੇ ਉਸ ਵਿੱਚੋਂ ਜਿੰਨੇ ਹੁੰਦੇ ਹਨ ਸਾਰੇ ਦੇ ਸਾਰੇ ਨੋਟ ਕੱਢ ਕੇ ਉਸ ਵੱਲ ਵਧਾਉਂਦੇ ਹੋ। “ਆਹ ਚੁੱਕ ਦੋ ਸੌ ਪੌਂਡ ਅੱਗੇ ਤੋਂ ਪੌਂਡ ਸ਼ੌਂਡ ਜਾਂ ਕਿਸੇ ਹੋਰ ਚੀਜ਼ ਦੀ ਲੋੜ ਹੋਈ ਤਾਂ ਯੂ ਨੋਅ ਵੇਅਰ ਟੂ ਕਮ। ਸੰਗੀ ਨਾ। ਮੈਥੋਂ ਜੋ ਹੋ ਸਕਿਆ ਮੈਂ ਤੇਰੀ ਮਦਦ ਕਰਾਂਗਾ।”
ਰੀਬੈਕਾ ਤੁਹਾਡੇ ਹੱਥੋਂ ਨੋਟ ਧੂਹ ਲੈਂਦੀ ਹੈ, “ਨਾਇਸ ਵੱਨ। ਥੈਕਸ ਮਿਲਿਅਨ (ਕੋਟੀ ਕੋਟੀ ਧੰਨਵਾਦ) ਤੂੰ ਮੇਰੀ ਬਹੁਤ ਵੱਡੀ ਸਮੱਸਿਆ ਹਲ ਕਰ ਦਿੱਤੀ ਹੈ।” 
“ਇਨਸਾਨੀਅਤ ਦੇ ਨਾਤੇ ਇਹ ਤਾਂ ਮੇਰਾ ਫਰਜ ਸੀ।”
“ਆ ਫੇਰ। ਮੈਂ ਵੀ ਆਪਣੇ ਫਰਜ਼ ਨਿਭਾ ਕੇ ਆਪਣੇ ਸਿਰੋਂ ਬੇੜੀ ਲਾਹ ਦੇਵਾਂ।” ਕਹਿ ਕੇ ਉਹ ਦੁਬਾਰਾ ਕੱਪੜੇ ਲਾਹੁਣ ਲੱਗ ਪੈਂਦੀ ਹੈ। 
ਤੁਸੀਂ ਉਹਨੂੰ ਫੇਰ ਵਰਜਦੇ ਹੋ, “ਬੈਕੀ, ਨਾ ਇਹ ਕੰਮ ਨ੍ਹੀਂ। ਮੈਂ ਐਡਾ ਮਤਲਵਪ੍ਰਸਤ ਥੋੜ੍ਹਾ ਹਾਂ? ਮੈਨੂੰ ਐਨੇ ਦੀ ਬਹੁਤ ਖੁਸ਼ੀ ਹੈ ਕਿ ਮੈਂ ਤੇਰੇ ਕਿਸੇ ਕੰਮ ਆ ਸਕਿਆ ਹਾਂ।”
  “ਇਨ ਦੈਟ ਕੇਸ ਮੈਂ ਇਸ ਨੂੰ ਤੇਰੇ ਵੱਲੋਂ ਉਧਾਰ ਸਮਝਾਂਗੀ ਤੇ ਜਲਦ ਤੋਂ ਜਲਦ ਇਸ ਕਰਜ਼ ਨੂੰ ਮੋੜਣ ਦੀ ਕੋਸ਼ਿਸ਼ ਕਰਾਂਗੀ।” ਰੀਬੈਕਾ ਪਿਆਰ ਨਾਲ ਨੋਟਾਂ ਦੀ ਇੱਕ ਚੰਡ ਤੁਹਾਡੀ ਗੱਲ੍ਹ ਉਤੇ ਮਾਰਦੀ ਹੈ।
ਤੁਸੀਂ ਰੀਬੈਕਾ ਦੇ ਇਸ਼ਾਰੇ ਉੱਤੇ ਨੱਚ ਉੱਠਦੇ ਹੋ, “ਚਿੰਤਾ ਨਾ ਕਰੀ। ਮੋੜ  ਸਕਦੀ ਹੋਈ ਤਾਂ ਮੋੜ ਦੇਈਂ। ਨਾ ਮੋੜ ਹੋਊ ਤਾਂ ਵੀ ਕੋਈ ਗੱਲ ਨਹੀਂ। ਐਵੇਂ ਔਖੀ ਨਾ ਹੋਈਂ।”
ਰੀਬੈਕਾ ਕੱਪੜੇ ਪਾ ਲੈਂਦੀ ਹੈ ਤੇ ਆਪਣੀਆਂ ਦੋਨਾਂ ਰਸੇਦਾਰ ਬੁੱਲ੍ਹੀਆਂ ਨਾਲ ਤੁਹਾਡੇ ਹੇਠਲੇ ਬੁੱਲ੍ਹ ’ਤੇ ਚੁੰਡੀ ਵੱਢਣ ਵਾਂਗ ਵਿਦਾਇਗੀ ਚੁੰਮਣ ਦੇ ਕੇ ਚਲੀ ਜਾਂਦੀ ਹੈ। ਪਿਛੋਂ ਤੁਹਾਡੇ ਮਿੱਤਰ ਤੁਹਾਡੇ ਤੋਂ ਬੰਦ ਕਮਰੇ ਵਿੱਚ ਵਾਪਰੀਆਂ ਘਟਨਵਾਂ ਦਾ ਅੱਖੀ ਡਿੱਠਾ ਹਾਲ ਬਿਆਨ ਕਰਨ ਦੀ ਫਰਮਾਇਸ਼ ਕਰਦੇ ਹਨ। ਤੁਸੀਂ ਸਭ ਸੱਚ ਦੱਸ ਦਿੰਦੇ ਹੋ। ਸਭ ਤੁਹਾਡੇ ਉੱਤੇ ਹੱਸਦੇ ਹੋਏ ਆਖਦੇ ਹਨ ਕਿ ਰੀਬੈਕਾ ਤੁਹਾਡਾ ਮੌਜੂ ਬਣਾ ਗਈ ਹੈ। ਪਰ ਤੁਸੀਂ ਦਿਲੋਂ ਖੁਸ਼ ਹੋ ਕਿ ਤੁਸੀਂ ਰੀਬੈਕਾ ਦੀ ਮਦਦ ਕੀਤੀ ਹੈ। ਤੁਹਾਨੂੰ ਕੋਈ ਪਛਤਾਵਾ ਨਹੀਂ ਹੈ।
“ਇਹ ਤਾਂ ਉਹੀ ਗੱਲ ਹੋਈ ਅਖੇ ਸ਼ਿਕਾਰ ਨਿਕਲਿਆ ਤਾਂ ਕੁੱਤੀ ਮੁੱਤਣ ਲੱਗ ’ਗੀ। ਐਨੇ ਵਰ੍ਹੇ ਐਂਵੇ ਹੀ ਜੁੱਤੀਆਂ ਘਸਾਉਂਦਾ ਰਿਹੈਂ। ਕੁੱਝ ਕਰ ਤਾਂ ਲੈਂਦਾ। ਥੁੱਕ ਲਾ ਗਈ ਫੱਕਰਾ ਤੈਨੂੰ ਤਾਂ।” ਤੁਹਾਡਾ ਇੱਕ ਦੋਸਤ ਮੇਹਣਾ ਮਾਰਦਾ ਹੈ।
“ਭੁੱਖੇ ਸ਼ੇਰ ਦੇ ਘੁਰਨੇ ’ਚ ਆ ਕੇ ਜਾਨਵਰ ਜੀਉਂਦਾ ਜਾਗਦਾ ਮੁੜ ਜਾਵੇ ਤਾਂ ਸ਼ੇਰ ਨੂੰ ਚੱਪਣੀ ’ਚ ਨੱਕ ਡਬੋ ਕੇ ਮਰ ਜਾਣਾ ਚਾਹੀਦੈ।” ਲੱਗਦੇ ਹੱਥ ਤੁਹਾਡਾ ਦੂਜਾ ਮਿੱਤਰ ਤਵਾ ਲਾ ਦਿੰਦਾ ਹੈ।
ਤੀਜੇ ਤੋਂ ਵੀ ਚੁੱਪ ਨਹੀਂ ਬੈਠ ਹੁੰਦਾ, “ਉਹ ਤਾਂ ਭਈਏ ਦੀ ਮਾਂਝੀ ਗੜਵੀ ਵਾਂਗੂੰ ਮਾਂਜ’ਗੀ।”
“ਹਾ-ਹਾ-ਹਾ-ਹਾ।” ਸਭ ਰਲ੍ਹ ਕੇ ਉਚੀ-ਉਚੀ ਹੱਸਦੇ ਹਨ।
“ਇਹੀ ਤਾਂ ਤੁਹਾਡੇ ਤੇ ਮੇਰੇ ਵਿੱਚ ਫ਼ਰਕ ਹੈ, ਤੁਸੀਂ ਦੂਰ ਦੀ ਨਹੀਂ ਸੋਚਦੇ। ਜਿਵੇਂ ਕਬੂਤਰਬਾਜ਼ ਕਬੂਤਰ ਦੇ ਕੁੱਝ ਚੋਣਵੇਂ ਖੰਭ ਖਿੱਚ ਕੇ ਤੋੜ ਦਿੰਦੇ ਹਨ ਤੇ ਕਬੂਤਰ ਫਿਰ ਉਸਦੀ ਪਹੁੰਚ ਤੋਂ ਬਾਹਰ ਨਹੀਂ ਜਾ ਸਕਦੇ, ਸਦਾ ਖੁੱਡੇ ਵਿੱਚ ਕੈਦ ਹੋ ਕੇ ਰਹਿ ਜਾਂਦੇ ਹਨ। ਉਸੇ ਤਰ੍ਹਾਂ ਮੈਂ ਵੀ ਇਹਦੇ ਖੰਭ ਖਿੱਚ ਦਿੱਤੇ ਹਨ। ਦੇਖਿਉ, ਇਹ ਤਿਤਲੀ ਵੀ ਹੁਣ ਅਸਮਾਨ ਵਿੱਚ ਉੱਡ ਨਹੀਂ ਸਕਣੀ।” ਤੁਸੀਂ ਖੁਦ ਆਪਣੀ ਪੈਰਵਾਈ ਕਰਦੇ ਹੋ।
“ਜਦੋਂ ਹੁਣ ਆਈ ਸੀ, ਉਹਦੋਂ ਕੀ ਸੱਪ ਸੁੰਘ ਗਿਆ ਸੀ?” ਤੁਹਾਡੇ ਉੱਤੇ ਵਾਰ ਹੁੰਦਾ ਹੈ।
“ਤਨ ’ਤੇ ਸਿਆਹੀ ਡੋਲੀ ਜਾਣ ਦਾ ਕੀ ਫਾਇਦਾ ਜੇ ਮਨ ’ਤੇ ਮੋਹਰ ਨਾ ਛੱਪੇ ਸਕੇ। ਫਿਰਦੌਸ ਕਵੀ ਨੇ ਕਿਹਾ ਕਿ ਕਾਹਲੀ ਕਰਨ ਵਾਲਾ ਸ਼ੈਤਾਨ ਦਾ ਪੁੱਤਰ ਹੁੰਦਾ ਹੈ।” ਤੁਸੀਂ ਆਪਣੀ ਦਲੀਲ ਦਿੰਦੇ ਹੋ।
“ਜੇ ਤੈਥੋਂ ਨ੍ਹੀਂ ਸੀ ਕੁੱਝ ਕਰ ਹੁੰਦਾ ਤਾਂ ਉਹਨੂੰ ਸਾਡੇ ਹਵਾਲੇ ਕਰਕੇ ਦੇਖਦਾ, ਜੇ ਸਿਰ ਤੋਂ ਪੈਰਾਂ ਤੱਕ ਆਪਣੇ ਰੰਗ ਵਿੱਚ ਨਾ ਰੰਗ ਦਿੰਦੇ ਤਾਂ ਨਾਂ ਵਟਾ ਦਿੰਦਾ।” ਤੁਹਾਡਾ ਪਹਿਲਾ ਦੋਸਤ ਆਖਦਾ ਹੈ।
“ਮੈਂ ਕਿਹੜਾ ਤੁਹਾਡੇ ਹੱਥ ਫੜੇ ਸੀ। ਕਰ ਲੈਂਦੇ ਮਾਂ ਨਾਲ ਜ਼ੋਰ ਅਜਮਾਈ।” ਤੁਸੀਂ ਆਕੜਦੇ ਹੋ।
“ਬਿਨਾਂ ਸਾਬਣੋਂ ਸੁੱਕੇ ਉਸਰੇ ਨਾਲ ਮੁਨਿਆ ਅਗਲੀ ਨੇ।” ਸਾਰੇ ਇਕੱਠੇ ਹੋ ਕੇ ਤਾੜੀਆਂ ਮਾਰਦੇ ਅਤੇ ਮੱਗੇ ਵਜਾਉਂਦੇ ਹੋਏ ਤੁਹਾਡਾ ਮਖੌਲ ਉਡਾਉਂਦੇ ਹਨ।
“ਉਹ ਤਾਂ ਉਹਨੇ ਮੋੜ ਹੀ ਦੇਣੇ ਨੇ।” ਤੁਸੀਂ ਕੱਚੇ ਜਿਹੇ ਹੋ ਕੇ ਆਖਦੇ ਹੋ। ਹਾਲਾਂਕਿ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਉਹ ਮਾਇਆ ਹੁਣ ਤੁਹਾਨੂੰ ਕਦੇ ਵਾਪਸ ਨਹੀਂ ਮਿਲਣੀ।
“ਹਾਂ ਮੋੜੂ’ਗੀ ਟੱਟੂ ਤੈਨੂੰ। ਗੰਗਾਂ ਗਏ ਹੱਡ ਵੀ ਕਦੇ ਮੁੜੇ ਨੇ?”
“ਪੰਛੀ ਨੂੰ ਚੋਗਾ ਖਿੱਲਰਿਆ ਹੀ ਦਿਸਦਾ ਹੁੰਦੈ ਜਾਲ ਨਹੀਂ। ਸਬਰ ਦਾ ਫਲ ਮਿੱਠਾ ਹੁੰਦਾ ਹੈ। ਇੱਥੇ ਹੀ ਤੁਸੀਂ ਹੋ ਇੱਥੇ ਹੀ ਮੈਂ ਹਾਂ। ਦੇਖਿਉ, ਇਹ ਤੜਫ ਕੇ ਭੱਜੀ ਆਊ। ਸਦਾ ਲਈ ਮੇਰੀ ਬਣ ’ਜੂ।”  ਤੁਸੀਂ ਨਿਗਾਹ ਇੱਕ ਜਗ੍ਹਾ ਨਿਗਾਹ ਟਿਕਾ ਕੇ ਕਿਸੇ ਸੁਨਹਿਰੀ ਸੁਪਨੇ ਦਾ ਤਸੱਵਰ ਕਰਨ ਲੱਗ ਜਾਂਦੇ ਹੋ।
“ਇਹ ਮੂੰਹ ਮਸਰਾਂ ਦੀ ਦਾਲ। ਖੁਸ਼ੀ ’ਡੀਕ ਉਹਨੂੰ। ਹੁਣ ਤਾਂ ਉਹਨੇ ਫੋਨ ਕਰਕੇ ਹੀ ਤੈਨੂੰ ਕਹਿਦਿਆ ਕਰਨੈ। ਸੌ ਕੁ ਪੌਂਡ ਦੀ ਲੋੜ ਸੀ। ਆਪ ਆਉਣ ਦੀ ਖੇਚਲ ਨਾ ਕਰੀਂ, ਕਿਸੇ ਦੇ ਹੱਥ ਭੇਜਦੀਂ। ਸੌ ਨਹੀਂ ਤਾਂ ਪੰਜਾਹਾਂ ਨਾਲ ਹੀ ਕੰਮ ਚਲਾ ਲਊਂਗੀ।” ਮਿੱਤਰ ਨੰਬਰ ਦੋ ਇਸਤਰੀਆਂ ਵਰਗੀ ਪਤਲੀ ਆਵਾਜ਼ ਕੱਢ ਕੇ ਰੀਬੈਕਾ ਦੀ ਸਾਂਗ ਲਾਉਂਦਾ ਹੈ।
“ਮੈਨੂੰ ਪੂਰਾ ਭਰੋਸਾ ਹੈ ਉਹ ਜ਼ਰੂਰ ਆਊਗੀ। ਭਾਮੇ ਸ਼ਰਤ ਲਾ ਲਓ।” ਤੁਸੀਂ ਆਪਣੀ ਛਾਤੀ ਠੋਕਦੇ ਹੋ।
“ਹੋ ਜੇ ਫੇਰ ਦਸਾਂ ਦਸਾਂ ਦੀ।”
“ਦਸਾਂ ਨਾਲ ਕੀ ਬਣਦਾ ਪੰਜਾਹ ਪੰਜਾਹ ਦੀ ਲਾਓ।” ਤੁਹਾਡਾ ਤੀਜਾ ਬੇਲੀ ਆਖਦਾ ਹੈ।
“ਲੱਗ ’ਜੇ।”
“ਲੱਗ ’ਗੀ। ਜੇ ਮੈਂ ਹਾਰਿਆ ਤਾਂ ਪੰਜਾਹ ਪੰਜਾਹ ਸਭ ਨੂੰ ਦੇਊਂ, ਨਹੀਂ ਤੁਸੀਂ ਸਾਰੇ ਮੈਨੂੰ ਦੇਣਾ।” ਤੁਸੀਂ ਸ਼ਰਤ ਦੀਆਂ ਸ਼ਰਤਾਂ ਮੁਕੱਰਰ ਕਰਦੇ ਹੋ।
“ਪੰਜ ਸਾਲ ਤਾਂ ਅਗਲੀ ਨੇ ਸਿੱਧੇ ਮੂੰਹ ਬੁਲਾਇਆ ਨਹੀਂ।” 
“ਬਲਾਉਗੀ ਇੱਕ ਦਿਨ, ਪਿਆਰੇ।” ਤੁਸੀਂ ਪੂਰਾ ਡੱਟ ਕੇ ਲੋਹਾ ਲੈਂਦੇ ਹੋ।
“ਪਾ ’ਲੈਗਾਂ ਪੂਰੀਆਂ।”
“ਰੰਗ ਲਾ ’ਦੇਗਾਂ।”
“ਦਰ ਫਿੱਟੇ ਮੂੰਹ।”
ਇਸ ਪ੍ਰਕਾਰ ਤਿੰਨ ਚਾਰ ਦਿਨਾਂ ਤੱਕ ਤੁਹਾਡੇ ਦੋਸਤ ਤੁਹਾਡੀ ਚੰਗੀ ਲਾਹ-ਪਾਹ ਕਰਦੇ ਰਹਿੰਦੇ ਹਨ। ਗੱਲ ਆਈ ਗਈ ਹੋ ਜਾਂਦੀ ਹੈ।
ਇੱਕ ਸਵੇਰੇ ਤੁਸੀਂ ਉੱਠ ਕੇ ਤਿਆਰ ਹੋਣ ਲੱਗਦੇ ਹੋ ਕਿ ਦਰਵਾਜ਼ੇ ਦੀ ਘੰਟੀ ਖੜਕਦੀ ਹੈ। ਤੁਸੀਂ ਦਰਵਾਜ਼ਾ ਖੋਲ੍ਹਣ ਜਾਂਦੇ ਹੋ। ਅੱਗੋਂ ਰੀਬੈਕਾ ਇੱਕ ਅਟੈਚੀ ਕੇਸ ਅਤੇ ਇੱਕ ਬੈਗ ਚੁੱਕੀ ਖੜ੍ਹੀ ਹੁੰਦੀ ਹੈ। ਤੁਸੀਂ ਉਸ ਵੱਲ ਪ੍ਰਸ਼ਨਵਾਚਕ ਨਿਗਾਹਾਂ ਨਾਲ ਦੇਖਦੇ ਹੋ ਤਾਂ ਉਹ ਜ਼ਬਾਨ ਹਿਲਾਉਂਦੀ ਹੈ, “ਮੈਂ ਤੇਰੇ ਨਾਲ ਮੂਵ ਹੋਣ ਆਈ ਹਾਂ। ਉਮੀਦ ਐ ਤੈਨੂੰ ਕੋਈ ਇਤਰਾਜ਼ ਨਹੀਂ ਹੋਵੇਗਾ?”
“ਹਰਗਿੱਜ਼ ਨਹੀਂ। ਆ ਜਾ ਲੰਘ ਆ। ਮੇਰਾ ਘਰ, ਤੇਰੇ ਘਰ। ਅੱਜ ਤੋਂ ਇਹਨੂੰ ਆਪਣਾ ਘਰ ਹੀ ਸਮਝ।” 
ਉਹ ਅੰਦਰ ਨਹੀਂ ਵੜਦੀ ਤੇ ਆਖਦੀ ਹੈ, “ਤੈਥੋਂ ਕੁੱਝ ਮੰਗਣਾ ਸੀ।”
“ਕੱਢ ਲੈ ਤੂੰ ਰੁੱਗ ਭਰ ਕੇ, ਹੱਥ ਤੇਰਾ ਤੇ ਕਾਲਜਾ ਮੇਰਾ। ਮੂੰਹੋਂ ਫੁੱਟ ਤਾਂ ਸਹੀ ਕੀ ਚਾਹੀਦੈ?” ਰੀਬੈਕਾ ਨੂੰ ਦੇਖ ਕੇ ਤੁਹਾਨੂੰ ਮੱਲੋਮੱਲੀ ਸ਼ਾਇਰੀ ਕਰਨੀ ਆ ਜਾਂਦੀ ਹੈ।
“ਫਿਲਹਾਲ ਤਾਂ ਇੱਕ ਦਸਾਂ ਦਾ ਨੋਟ ਢਿੱਲਾ ਕਰ ਦੇ।” ਟੈਕਸੀ ਵਾਲੇ ਨੂੰ ਕਿਰਾਇਆ ਦੇਣਾ ਹੈ।
ਤੁਸੀਂ ਡਰਾਇਵਰ ਨੂੰ ਭਾੜਾ ਦੇ ਕੇ ਫਾਰਗ ਕਰਨ ਬਾਅਦ ਰੀਬੈਕਾ ਨੂੰ ਅੰਦਰ ਲਿਆ ਕੇ ਬੈਠਾ ਦਿੰਦੇ ਹੋ ਤਾਂ ਤਦ ਤੁਹਾਨੂੰ ਖਿਆਲ ਆਉਂਦਾ ਹੈ ਕਿ ਘਰ ਵਿੱਚ ਤਾਂ ਕੋਈ ਵੀ ਕਮਰਾ ਖਾਲੀ ਨਹੀਂ ਹੈ। ਤੁਸੀਂ ਉਸ ਨੂੰ ਠਹਿਰਾਉਗੇ ਕਿੱਥੇ? ਤੁਸੀਂ ਸੋਚਣ ਵਾਲੀ ਗੰਭੀਰ ਮੁੰਦਰਾ ਵਿੱਚ ਚੁੱਪ ਬੈਠੇ ਦਿਮਾਗ ’ਤੇ ਜ਼ੋਰ ਪਾ ਰਹੇ ਹੁੰਦੇ ਹੋ ਕਿ ਰੀਬੈਕਾ ਤੁਹਾਡੀ ਪਰੇਸ਼ਾਨੀ ਤਾੜ ਕੇ ਬੋਲਦੀ ਹੈ, “ਕੀ ਗੱਲ? ਮੇਰਾ ਆਉਣਾ ਤੈਨੂੰ ਚੰਗਾ ਨਹੀਂ ਲੱਗਿਆ? ਮੇਰੇ ਇੱਥੇ ਰਹਿਣ ਵਿੱਚ ਤੁਹਾਨੂੰ ਕੋਈ ਤਕਲੀਫ ਹੈ ਤਾਂ ਮੈਂ ਚਲੀ ਜਾਂਦੀ ਹਾਂ?”
“ਨਹੀਂ -ਨਹੀਂ। ਏਸ ਤਰ੍ਹਾਂ ਦੀ ਤਾਂ ਕੋਈ ਗੱਲ ਨਹੀਂ।” ਤੁਸੀਂ ਰੀਬੈਕਾ ਨੂੰ ਉੱਠਣ ਲੱਗੀ ਨੂੰ ਖਿੱਚ ਕੇ ਫੇਰ ਸੋਫੇ ਤੇ ਬੈਠਾ ਲੈਂਦੇ ਹੋ।
“ਫੇਰ ਕੋਈ ਹੋਰ ਸਮੱਸਿਆ ਹੈ?” ਰੀਬੈਕਾ ਤੁਹਾਨੂੰ ਨਿਰਾਸ਼ ਹੋਇਆ ਨਹੀਂ ਦੇਖ ਸਕਦੀ।
“ਨਹੀਂ ਕੋਈ ਖਾਸ ਨਹੀਂ। ਮੈਂ ਤਾਂ ਸੋਚ ਰਿਹਾ ਸੀ ਕਿ ਕੋਈ ਵੀ ਫਾਲਤੂ ਕਮਰਾ ਨਹੀਂ ਹੈ, ਮੈਂ ਤੇਰੀ ਰਿਹਾਇਸ਼ ਦਾ ਪ੍ਰਬੰਧ ਕਿੱਥੇ ਕਰਾਂਗਾ।” ਤੁਹਾਡੇ ਦਿਲ ਵਾਲੀ ਗੱਲ ਲਬਾਂ ਉੱਤੇ ਆਉਂਦੀ ਹੈ।
“ਲੈ ਇਹ ਵੀ ਕੋਈ ਸੋਚਣ ਵਾਲੀ ਗੱਲ ਹੈ। ਮੈਂ ਤੇਰੇ ਕਮਰੇ ਵਿੱਚ ਤੇਰੇ ਨਾਲ ਰਹਾਂਗੀ। ਹੁਣ ਤੋਂ ਆਪਣੀ ਹਰ ਚੀਜ਼ ਸਾਂਝੀ ਹੋਵੇਗੀ, ਬਿਸਤਰੇ ਤੋਂ ਲੈ ਕੇ ਦੁੱਖ-ਸੁੱਖ ਤੱਕ।” ਰੀਬੈਕਾ ਕਾਫੀ ਮੋਹ ਜਤਾਉਂਦੀ ਹੈ।
“ਮੈਂ ਤੈਨੂੰ ਪਹਿਲਾਂ ਵੀ ਦੱਸਿਆ ਸੀ। ਮੈਂ ਤੇਰੀ ਕਿਸੇ ਮਜ਼ਬੂਰੀ ਦਾ ਫਾਇਦਾ ਨਹੀਂ ਉਠਾਉਣਾ ਚਾਹੁੰਦਾ। ਮੈਂ ਤੈਨੂੰ ਪਿਆਰ ਕਰਦਾ ਸੀ, ਹੁਣ ਵੀ ਕਰਦਾ ਹਾਂ ਤੇ ਸਦਾ ਕਰਦਾ ਰਹਾਂਗਾ। ਪਰ ਮੈਂ ਤੈਨੂੰ ਕਦੇ ਵੀ ਗੰਦੀ ਨਜ਼ਰ ਨਾਲ ਨਹੀਂ ਤੱਕਿਆ। ਇਸ਼ਕ ਤਾਂ ਦਿਲ ਮਿਲੇ ਦੀ ਖੇਡ ਹੁੰਦੀ ਹੈ। ਮਜ਼ਬੂਰੀ ਜਾਂ ਮਤਲਵ ਲਈ ਕੀਤਾ ਜਾਣ ਵਾਲਾ ਵਣਜ ਪਿਆਰ ਨਹੀਂ ਵਪਾਰ ਹੁੰਦਾ ਹੈ। ਮੈਂ ਤਿਜ਼ਾਰਤ ਨਹੀਂ, ਤੇਰੇ ਨਾਲ ਮੁਹੱਬਤ ਕਰਨੀ ਲੋਚਦਾ ਸੀ।” ਤੁਸੀਂ ਚੋਣਵੇ ਸ਼ਬਦਾਂ ਵਿੱਚ ਸੋਹਣਾ ਅਤੇ ਪ੍ਰਭਾਵਸ਼ਾਲੀ ਭਾਸ਼ਨ ਜਾਂਦੇ ਹੋ।
“ਬਸ ਤੇਰੀ ਇਸੇ ਅਦਾ ਨੇ ਤਾਂ ਮੈਨੂੰ ਪੱਟਿਆ ਹੈ। ਧਨ ਦੀ ਗਰਜ਼ ਕਰਕੇ ਨ੍ਹੀਂ ਮੈਂ ਤੇਰੇ ਕੋਲ ਆਈ। ਨੋਟ ਤਾਂ ਮੈਂ ਕਲੱਬਾਂ ਵਿੱਚ ਨੰਗੀ ਨੱਚ ਕੇ ਵੀ ਬਥੇਰੇ ਇਕੱਠੇ ਕਰ ਸਕਦੀ ਹਾਂ। ਇੱਕ ਮਿੰਟ ਲਈ ਵੀ ਜੇ ਮੈਂ ਕੈਮਰੇ ਮੂਹਰੇ ਆਪਣੇ ਇਸ ਜਿਸਮ ਦੀ ਨੁਮਾਇਸ਼ ਕਰਾਂ ਤਾਂ ਸੈਕੜੇ ਹਜ਼ਾਰਾਂ ਪੌਂਡ ਬਿੰਦ ’ਚ ਹੂੰਝ ਸਕਦੀ ਹਾਂ। ਮੈਂ ਤਾਂ ਤੇਰੇ ਪਿਆਰ ਦੀ ਡੋਰ ਵਿੱਚ ਬੰਨ੍ਹੀ ਹੋਈ ਖਿੱਚੀ ਚਲੀ ਆਈ ਹਾਂ। ਮੈਂ ਦਿਲ ਮਿਲਦੇ ਦੀ ਹੋਈ, ਤੂੰ ਕਿਹੜਾ ਚੰਦ ਮੁੰਡਿਆ।  -ਆ ਉਪਰ ਚੱਲੀਏ।” ਉਹ ਤੁਹਾਡੀ ਬਾਂਹ ਫੜ੍ਹ ਕੇ ਤੁਹਾਨੂੰ ਤੁਹਾਡੇ ਕਮਰੇ ਵਿੱਚ ਲੈ ਜਾਂਦੀ ਹੈ।
ਰਸਤੇ ਵਿੱਚ ਤੁਹਾਡਾ ਇੱਕ ਦੋਸਤ ਟੱਕਰ ਜਾਂਦਾ ਹੈ। ਉਹ ਰੀਬੈਕਾ ’ਤੇ ਲਾਈਨ ਮਾਰਦਾ ਹੈ, “ਜੇ ਇਹਦੀ ਸਲਾਹ ਨਾ ਬਣੀ ਤਾਂ ਸਾਡੇ ਕੋਲ ਆ ’ਜੀਂ।”
“ਮੇਰਾ ਖਿਆਲ ਆ ਇਥੋਂ ਤੱਕ ਨੌਬਤ ਨਹੀਂ ਆਉਗੀ।” ਰੀਬੈਕਾ ਨੱਕ ਥੱਲੇ ਉਂਗਲ ਫੇਰ ਕੇ ਸੁੜਕਾ ਮਾਰਦੀ ਹੈ ਤੇ ਘ੍ਰਿਣਾ ਨਾਲ ਤੱਕ ਕੇ ਤੁਹਾਡੇ ਆੜੀ ਵੱਲੋਂ ਮੂੰਹ ਫੇਰ ਲੈਂਦੀ ਹੈ।
“ਕਿਉਂ? ਇਹਦੇ ਕੋਲ ਇਹੋ ਜਿਹਾ ਕੀ ਹੈ, ਜੋ ਸਾਡੇ ਕੋਲ ਨਹੀਂ ਹੈ?” ਤੁਹਾਡਾ ਦੂਜਾ ਦੋਸਤ ਗੱਲ ਬੋਚਦਾ ਹੈ।
  ਅੰਦਰ ਵੜਨ ਸਾਰ ਰੀਬੈਕਾ ਕਮਰੇ ਨੂੰ ਜ਼ਿੰਦਾ ਮਾਰਦੀ ਹੈ। ਤੁਸੀਂ ਉਹਦੀ ਬੌਡੀ ਲੈਂਗੂਏਜ਼ ਤੋਂ ਬਹੁਤ ਕੁੱਝ ਸਮਝ ਜਾਂਦੇ ਹੋ। ਉਹ ਤੁਹਾਡੇ ਉੱਤੇ ਕਾਮੀ ਨਜ਼ਰਾਂ ਸੁੱਟ ਕੇ ਗੁਣਗੁਣਾਉਂਦੀ ਹੈ, “ਹਮ ਤੁਮ ਇੱਕ ਕਮਰੇ ਮੇਂ ਬੰਦ ਹੋਂ ਔਰ ਚਾਬੀ ਖੋਹ ਜਾਏ।” 
“ਚਾਬੀ ਖੋਹ ਜਾਏ ਨਾ ਜਾਨੇ ਕਿਆ ਕਿਆ ਹੋ ਜਾਏ।” ਬਾਹਰੋਂ ਤੁਹਾਡੇ ਦਰਵਾਜ਼ੇ ਕੋਲ ਮੂੰਹ ਕਰਕੇ ਤੁਹਾਡਾ ਕੋਈ ਹੋਰ ਦੋਸਤ ਕਾਫੀਆ ਜੋੜਦਾ ਹੈ।
ਇਹ ਸੁਣ ਕੇ ਤੁਸੀਂ ਅਤੇ ਰੀਬੈਕਾ ਚੁਕੰਨੇ ਹੋ ਜਾਂਦੇ ਹੋ। 
ਤੁਸੀਂ ਆਪਣਾ ਮੰਜਾ ਰੀਬੈਕਾ ਦੇ ਪੈਣ ਲਈ ਛੱਡ ਕੇ ਆਪ ਭੁੰਜੇ ਚਟਾਈ ਵਿਛਾ ਕੇ ਲੇਟ ਜਾਂਦੇ ਹੋ।
ਅੱਧਾ-ਪੌਣਾ ਘੰਟਾ ਪਈ ਉਹ ਕਰਵਟਾਂ ਬਦਲਦੀ ਰਹਿਣ ਬਾਅਦ ਉਠ ਕੇ ਥੱਲੇ ਤੁਹਾਡੇ ਕੋਲ ਆਉਂਦੀ ਹੈ ਤੇ ਤੁਹਾਡੀ ਕਮੀਜ਼ ਦੇ ਸਾਰੇ ਬਟਨ ਇੱਕੋ ਝਟਕੇ ਵਿੱਚ ਤੋੜ ਦਿੰਦੀ ਹੈ। ਤੁਹਾਨੂੰ ਇਉਂ ਪ੍ਰਤੀਤ ਹੁੰਦਾ ਹੈ ਜਿਵੇਂ ਕਮਰੇ ਵਿੱਚ ਭੁਚਾਲ ਆ ਗਿਆ ਹੋਵੇ… ਕਾਮ ਕਿਸਨੂੰ ਕਹਿੰਦੇ ਹਨ? ਇਸ ਦਾ ਤੁਹਾਨੂੰ ਇਹਨਾਂ ਸੁਖਦ ਪਲਾਂ ਦੌਰਾਨ ਹੀ ਗਿਆਨ ਹੁੰਦਾ ਹੈ।
ਰੀਬੈਕਾ ਚਾਮਚੜੀਕ ਵਾਂਗ ਤੁਹਾਡੀ ਹਿੱਕ ਨਾਲ ਚਿਮੜੀ ਹੋਈ ਕਹਿੰਦੀ ਹੈ, “ਰੱਬ ਕਰੇ ਆਪਾਂ ਕਦੇ ਵੀ ਇੱਕ ਦੂਜੇ ਤੋਂ ਵੱਖ ਨਾ ਹੋਇਏ ਤੇ ਹਮੇਸ਼ਾਂ ਇਸੇ ਤਰ੍ਹਾਂ ਦੋ ਤੋਂ ਇੱਕ ਜਿਸਮ! ਇੱਕ ਜਾਨ!! ਹੋਏ ਰਹੀਏ।”
ਤੁਹਾਡੀ ਖੁਸ਼ੀ ਦਾ ਕੋਈ ਠਿਕਾਣਾਂ ਨਹੀਂ ਰਹਿੰਦਾ। ਤੁਸੀਂ ਵੀ ਉਸ ਨੂੰ ਕੋਈ ਅਜਿਹੀ ਵਧੀਆ ਜਿਹੀ ਟਿਪਣੀ ਦੇਣਾ ਚਾਹੁੰਦੇ ਹੋ। ਪਰ ਐਡੀ ਕਹਾਲੀ ਵਿੱਚ ਤੁਹਾਡੇ ਮੂੰਹੋਂ ਸਿਰਫ ਇਹੀ ਨਿਕਲਦਾ ਹੈ, “ਬੈਕੀ ਯਾਰ ਮੈਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਕਦੇ ਆਪਾਂ ਇੱਕ ਦੂਜੇ ਦੇ ਐਨਾਂ ਕਰੀਬ ਵੀ ਹੋ ਜਾਵਾਂਗੇ।”
ਰੀਬੈਕਾ ਤੁਹਾਡੇ ਉੱਤੋਂ ਦੀ ਗੱਲ ਮਾਰਦੀ ਹੈ, “ਇਹ ਤਾਂ ਹਜ਼ੂਰ ਦੀ ਜ਼ੱਰਾ-ਨਿਵਾਜ਼ੀ ਹੈ। ਨਾਚੀਜ਼ ਨਹੀਂ ਇਸ ਕਾਬਲ ਕਿੱਥੇ ਸੀ।”
“ਲੈ! ਮੇਰੇ ’ਚ ਅਹੇ ਜਿਹੀ ਕਿਹੜੀ ਖੂਬੀ ਆ?”
“ਯੂ ਆਰ ਏ ਵੈਰੀ ਗੁੱਡ ਲਵਰ।(ਤੂੰ ਬਹੁਤ ਵਧੀਆ ਪ੍ਰੇਮੀ ਹੈਂ) ਪਿਆਰ ਕਰਨ ਦੀ ਜਾਚ ਤਾਂ ਕੋਈ ਤੁਹਾਡੇ ਤੋਂ ਸਿੱਖੇ।”
ਸ਼ਰੀਰਾਂ ਦੇ ਥੱਕਣ ਨਾਲ ਤੁਹਾਡੇ ਦੋਨਾਂ ਦੇ ਸਮੁੰਦਰ ਦੀਆਂ ਛੱਲਾਂ ਵਾਂਗ ਠਾਠਾਂ ਮਾਰਦੇ ਮਨੋਵੇਗ ਨਦੀ ਦੇ ਸ਼ਾਤ ਵਗਦੇ ਪਾਣੀ ਦੀ ਤਰ੍ਹਾਂ ਹੋ ਜਾਂਦੇ ਹਨ। 
ਤੁਹਾਡੇ ਮਨ ਵਿੱਚ ਆਉਂਦਾ ਹੈ ਕਿ ਤੁਸੀਂ ਆਪਣੇ ਸਾਥੀਆਂ ਨੂੰ ਹੁਣ ਜਾ ਕੇ ਐਸਾ ਜੁਆਬ ਦੇਵੋਂ ਕਿ ਉਹ ਮੁੜ ਕੇ ਤੁਹਾਡੇ ਮੂਹਰੇ ਕੁਸਕਣ ਯੋਗੇ ਨਾ ਰਹਿਣ। ਪਰ ਐਸਾ ਧਮਾਕੇਦਾਰ ਵਾਕ ਕਿਹੜਾ ਹੋ ਸਕਦਾ ਹੈ? ਤੁਸੀਂ ਆਪਣੇ ਦਿਮਾਗ ਦੀ ਫਰੋਲਾ-ਫਰਾਲੀ ਕਰਦੋ ਹੋ।
ਕੁੱਝ ਦੇਰ ਬਾਅਦ ਆਪਣੇ ਆਪ ਤੁਹਾਡੇ ਮਨ ਵਿੱਚ ਆਉਂਦਾ ਹੈ ਕਿ ਐਕਸ਼ਨ ਸਪੀਕ ਲਾਊਡਰ ਦੈਨ ਦਾ ਵਰਡਸ!(ਕਰਨੀ ਕਥਨੀ ਨਾਲੋਂ ਵੱਧ ਅਸਰਦਾਰ ਹੁੰਦੀ ਹੈ।) 
ਤੁਸੀਂ ਉੱਠਣ ਲੱਗਦੇ ਹੋ। ਰੀਬੈਕਾ ਤੁਹਾਨੂੰ ਆਪਣੀਆਂ ਬਾਹਾਂ ਵਿੱਚ ਹੋਰ ਕਸ ਲੈਂਦੀ ਹੈ ਤੇ ਉੱਠਣ ਨਹੀਂ ਦਿੰਦੀ। ਤੁਸੀਂ ਫੇਰ ਜ਼ੋਰ ਲਾ ਕੇ ਖੜ੍ਹੇ ਹੋਣ ਦੀ ਕੋਸ਼ਿਸ਼ ਕਰਦੇ ਹੋ। ਉਹ ਸ਼ਰਾਬੀਆਂ ਵਾਂਗ ਨਸ਼ਿਆਈ ਹੋਈ ਸਰੂਰ ਨਾਲ ਅੱਖਾਂ ਪੋਲੀਆਂ-ਪੋਲੀਆਂ ਖੋਲ੍ਹ੍ਹਦੀ ਹੋਈ ਬੋਲਦੀ ਹੈ, “ਕਿੱਥੇ ਚੱਲਿਆਂ ਹੈਂ?” 
“ਮਾੜਾ ਜਿਹਾ ਬਾਹਰ ਤੱਕ।”
“ਨਾ ਮੈਨੂੰ ਛੱਡ ਕੇ ਨਾ ਜਾਹ।” ਉਹ ਤੁਹਾਡੀ ਬਾਂਹ ਪਕੜ ਕੇ ਤੁਹਾਨੂੰ ਦੁਬਾਰਾ ਆਪਣੇ ਉੱਪਰ ਸਿੱਟ ਲੈਂਦੀ ਹੈ।
“ਬਸ ਗਿਆ ਤੇ ਆਇਆ।” ਤੁਸੀਂ ਉੱਠ ਕੇ ਆਪਣੇ ਤੇੜ ਤੌਲੀਏ ਦੀ ਧੋਤੀ ਬੰਨ੍ਹ ਲੈਂਦੇ ਹੋ। ਰੀਬੈਕਾ ਦੀ ਕੱਛੀ ਅਤੇ ਬਰਾ ਮੰਜੇ ਦੀ ਪੈਂਦ ਤੋਂ ਚੁੱਕ ਕੇ ਹੈਂਗਰ ਵਿੱਚ ਪਾਉਂਦੇ ਹੋ।
ਤੁਹਾਡੇ ਦੋਸਤ ਮਕਾਨ ਦੇ ਮੁੱਖ ਕਮਰੇ ਵਿੱਚ ਟੀਵੀ ਮੂਹਰੇ ਬੈਠੇ ਹੁੰਦੇ ਹਨ। ਅੱਖਾਂ ਉਹਨਾਂ ਦੀਆਂ ਟੀ ਵੀ ਵੱਲ ਹੁੰਦੀਆਂ ਹਨ। ਪਰ ਧਿਆਨ ਤੇ ਕੰਨ ਤੁਹਾਡੇ ਕਮਰੇ ਵੱਲ ਹੁੰਦੇ ਹਨ। ਜਦੋਂ ਤੁਸੀਂ ਉੱਥੇ ਜਾ ਕੇ ਦੋਸਤਾਂ ਦੀ ਸ਼ਿਕਸਤ ਦਾ ਸੂਚਕ ਅਤੇ ਆਪਣੀ ਜਿੱਤ ਦਾ ਝੰਡਾ,  ਜਾਣੀ ਕਿ ਉਹ ਹੈਂਗਰ ਟੰਗਦੇ ਹੋ ਤਾਂ ਤੁਹਾਨੂੰ ਸੁਆਲ ਹੁੰਦਾ ਹੈ।
“ਕਿਉਂ ਬਈ ਮੋਹਰ ਛੱਪ ਗਈ?” 
“ਹੋਰ ਕਿਤੇ ਕਸਰ ਆ ਅਜੇ।” ਤੁਸੀਂ ਆਪਣੀ ਵਿਜਯ ਦਾ ਡੰਕਾ ਵਜਾਉਂਦੇ ਹੋ।
“ਕਿੰਨੀ ਕੁ ਗੂੜੀ ਛਪੀ ਹੈ?” ਇੱਕ ਹੋਰ ਜਾਣਾ ਸੁਆਦ ਲੈ ਕੇ ਤੁਹਾਨੂੰ ਟਿੱਚਰ ਕਰਦਾ ਹੈ।
“ਘੱਟੋ-ਘੱਟ ਆਹ ਜ਼ਿੰਦਗੀ ਤਾਂ ਨਹੀਂ ਮਿੱਟਦੀ।” ਤੁਹਾਡੇ ਮੁੱਖ ਉੱਤੇ ਖੁਸ਼ੀ ਤੇ ਤਹਾਡੇ ਸਾਥੀਆਂ ਦੇ ਚੇਹਰਿਆਂ ’ਤੇ ਨਿਰਾਸ਼ਾਂ ਚਕਮਣ ਲੱਗ ਜਾਂਦੀ ਹੈ।
ਤੁਸੀਂ ਆਪਣੀ ਜਿੱਤ ਦਾ ਪਰਚਮ ਝੁਲਾ ਦਿੰਦੇ ਹੋ ਤਾਂ ਦੇਖਦੇ ਹੋ ਸਾਰਿਆਂ ਦੇ ਮੂੰਹ ਉੱਡੇ ਪਏ ਹੁੰਦੇ ਹਨ। ਤੁਸੀਂ ਸਾਰੇ ਦੋਸਤਾਂ ਤੋਂ ਆਪਣੀ ਸ਼ਰਤ ਦੇ ਧਨ ਦੀ ਉਗਰਾਹੀ ਕਰਕੇ ਵਾਪਸ ਨਿੱਘੇ ਬੈੱਡ ’ਤੇ ਰਜਾਈ ਵਿੱਚ ਜਾ ਵੱੜਦੇ ਹੋ।
ਇੰਝ ਹਫਤਾ ਗੁਜ਼ਰ ਜਾਂਦਾ ਹੈ।
ਤੁਸੀਂ ਰੀਬੈਕਾ ਨਾਲ ਰਾਤ ਨੂੰ ਲੇਟੇ ਹੋਏ ਗੱਲਾਂ ਕਰ ਰਹੇ ਹੋ। ਕਾਫੀ ਦੇਰ ਤੱਕ ਤੁਹਾਡੇ ਮੁੱਖ ਨੂੰ ਟਿਕਟਕੀ ਲਾ ਕੇ ਦੇਖਦੇ ਰਹਿਣ ਮਗਰੋਂ ਰੀਬੈਕਾ ਤੁਹਾਡੀ ਪੇਸ਼ਾਨੀ ਚੁੰਮ ਕੇ ਤੁਹਾਡੀਆਂ ਅੱਖਾਂ ਵਿੱਚ ਦੇਖਦੀ ਹੋਈ ਆਖਦੀ ਹੈ, “ਤੈਨੂੰ ਪਾ ਕੇ ਮੇਰੀ ਭਟਕਣ, ਮੇਰੀ ਜੁਸਤਜੂ ਮੁਕੰਮਲ ਹੋ ਗਈ।”
“ਕੀ ਮਤਲਵ?” ਰੀਬੈਕਾ ਦੀ ਗੱਲ ਦੀ ਮਿਜ਼ਾਇਲ ਰੇਂਜ਼ ਤੋਂ ਬਾਹਰ ਹੋਣ ਕਰਕੇ ਤੁਹਾਡੇ ਜ਼ਿਹਨ ਦੇ ਰਿਡਾਰ ਦੀ ਪਕੜ੍ਹ ਵਿੱਚ ਨਹੀਂ ਆਉਂਦੀ। 
“ਮੈਨੂੰ ਅਜਿਹੇ ਪ੍ਰੇਮੀ ਦੀ ਭਾਲ ਸੀ ਜੋ ਮੇਰੇ ’ਤੇ ਮੁਹੱਬਤ ਦੀ ਦੌਲਤ ਨਿਛਾਵਰ ਕਰ ਦੇਵੇ। ਜੋ ਸਿਰਫ ਮੇਰਾ ਹੋਵੇ ਤੇ ਕੇਵਲ ਮੈਨੂੰ ਨਿਸਵਾਰਥ ਪਿਆਰ ਕਰੇ। ਤੇਰੇ ਲੁੱਚੇ-ਲਫੰਗੇ ਦੋਸਤਾਂ ਵਰਗਾ ਕੋਈ ਕਾਮ ਦਾ ਭੁੱਖਾ ਮਨੁੱਖ ਕਿਸੇ ਨੂੰ ਪਿਆਰ ਨਾਲ ਨਹੀਂ ਰਜਾ ਸਕਦਾ। ਬਸ ਤੇਰੇ ਵਰਗੇ ਦਿਲਦਾਰ ਦੀ ਭਾਲ ਸੀ। ਤੇਰੇ ਇੰਤਖਾਬ ਨਾਲ ਮੇਰੀ ਤਲਾਸ਼ ਮੁੱਕ ਗਈ।”
ਮਾਣ ਨਾਲ ਤੁਹਾਡਾ ਕੱਦ ਮੀਟਰਾਂ ਦੇ ਹਿਸਾਬ ਨਾਲ ਵੱਧ ਜਾਂਦਾ ਹੈ।
ਹੱਸਦੀ ਖੇਡਦੀ ਰੀਬੈਕਾ ਯਕਦਮ ਗਹਿਰ-ਗੱਭੀਰ ਹੋ ਜਾਂਦੀ ਹੈ। ਹੁਣ ਵਕਤ ਆ ਗਿਆ ਹੈ ਕਿ ਮੈਂ ਤੈਨੂੰ ਸਭ ਕੁੱਝ ਸੱਚੋਂ ਸੱਚ ਦੱਸ ਦੇਵਾਂ।
ਤੁਸੀਂ ਚੁਸਤ ਹੋ ਕੇ ਰੀਬੈਕਾ ਵੱਲ ਦੇਖਦੇ ਹੋ।
“ਦਰਅਸਲ ਮੈਂ ਤੇਰੇ ਕੋਲ ਝੂਠ ਬੋਲਿਆ ਸੀ। ਮੈਨੂੰ ਕੋਈ ਆਰਥਿਕ ਸੰਕਟ ਨਹੀਂ ਸੀ ਆਇਆ। ਮੈਂ ਤਾਂ ਸਿਰਫ ਤੇਰਾ ਇਮਤਿਹਾਨ ਲੈ ਰਹੀ ਸੀ। ਜਦੋਂ ਦੀ ਜਵਾਨ ਹੋਈ ਹਾਂ ਉਦੋਂ ਤੋਂ ਹੁਣ ਤੱਕ ਜਿੰਨੇ ਵੀ ਮਰਦਾਂ ਨੇ ਮੇਰੇ ਨਾਲ ਦੋਸਤੀ ਕਰਨੀ ਚਾਹੀ ਹੈ। ਉਹਨਾਂ ਦਾ ਉਸ ਪਿੱਛੇ ਕੋਈ ਨਾ ਕੋਈ ਸਵਾਰਥ ਜ਼ਰੂਰ ਹੁੰਦਾ ਸੀ। ਮੈਨੂੰ ਲਾਲਚੀ ਲੋਕ ਬਹੁਤ ਬੁਰੇ ਲੱਗਦੇ ਹਨ। ਕੋਈ ਮੇਰੀ ਦੌਲਤ ਹੜਪਣਾ ਚਾਹੁੰਦਾ ਹੈ ਤੇ ਕੋਈ ਮੇਰੇ ਖੂਬਸੂਰਤ ਸ਼ਰੀਰ ਨੂੰ ਨੋਚਣ ਨੂੰ ਫਿਰਦਾ ਹੈ। ਪਰ ਕੋਈ ਵੀ ਮੈਨੂੰ ਸੱਚੇ ਦਿਲੋਂ ਪਿਆਰ ਨਹੀਂ ਕਰਦਾ। ਇਸ ਲਈ ਮੈਂ ਤੈਨੂੰ ਕਦੇ ਲਿਫਟ ਨਹੀਂ ਸੀ ਦਿੱਤੀ। ਸੱਚ ਪੁੱਛੇਂ ਪਸੰਦ ਤਾਂ ਮੈਂ ਤੈਨੂੰ ਬਹੁਤ ਕਰਦੀ ਸੀ ਪਰ ਡਰਦੀ ਸੀ ਕਿ ਤੂੰ ਕਿਤੇ ਮੈਨੂੰ ਵਰਤ ਕੇ ਨੌ ਦੋ ਗਿਆਰਾਂ ਨਾ ਹੋ ਜਾਵੇਂ। ਚਾਰ-ਪੰਜ ਸਾਲ ਤੂੰ ਲਗਾਤਾਰ ਟੈਮ ਚੁੱਕਦਾ ਰਿਹਾ ਸੀ। ਮੈਨੂੰ ਵੀ ਤੇਰੀ ਛੇੜਛਾੜ ਦੀ ਆਦਤ ਪੈ ਗਈ ਸੀ। ਲਗਭਗ ਸਾਲ ਹੋ ਚੱਲਿਆ ਤੂੰ ਮੈਨੂੰ ਆਪਣੀ ਸ਼ਕਲ ਨਹੀਂ ਸੀ ਦਿਖਾਈ। ਤੇਰਾ ਇਹ ਬਾਰਾਂ ਮਹੀਨਿਆਂ ਦਾ ਫਰਾਕ ਮੈਨੂੰ ਉਮਰ ਕੈਦ ਦੀ ਸਜ਼ਾ ਵਰਗਾ ਲੱਗਿਆ। ਦਿਨ, ਰਾਤ, ਹਰ ਪਲ ਮੈਂ ਤੇਰੀ ਯਾਦ ਵਿੱਚ ਤੜਫਦੀ ਰਹੀ। ਫੇਰ ਸੋਚਿਆ ਜਿਵੇਂ ਤੂੰ ਮੈਨੂੰ ਭੁੱਲ ਗਿਆ ਹੋਵੇਂਗਾ ਉਵੇਂ ਮੈਂ ਵੀ ਤੈਨੂੰ ਭੁੱਲ ਜਾਵਾਂ। ਪਰ ਮੇਰੇ ਦਿਲ ਦੀ ਰਿਆਸਤ ’ਤੇ ਤੇਰੀ ਮੁਹੱਬਤ ਨੇ ਕਬਜ਼ਾ ਕਰ ਲਿਆ ਸੀ। ਤੈਨੂੰ ਆਪਣੇ ਹੁਸਨ ਦੀ ਸਲਤਨਤ ਸੌਂਪਣ ਤੋਂ ਪਹਿਲਾਂ ਮੈਂ ਤੇਰਾ ਇਮਤਿਹਾਨ ਲੈਣਾ ਚਾਹੁੰਦੀ ਸੀ। ਇਹ ਜਾਨਣ ਲਈ ਕਿ ਕੀ ਤੂੰ ਵਾਕਈ ਮੈਨੂੰ ਸੱਚਾ ਪਿਆਰ ਕਰਦਾ ਹੈਂ। ਮੈਂ ਤੈਨੂੰ ਮਨ ਘੱੜਤ ਕਹਾਣੀ ਸੁਣਾ ਕੇ ਉਕਸਾਇਆ ਤੇ ਮੌਕਾ ਦਿੱਤਾ ਕਿ ਤੂੰ ਮੈਨੂੰ ਆਪਣੀ ਨੀਤ ਦਿਖਾਵੇਂ। ਇਸ ਬੀਤੇ ਹਫਤੇ ਵਿੱਚ ਮੈਂ ਤੇਰੀਆਂ ਅਨੇਕਾਂ ਹੀ ਪ੍ਰੀਖਿਆਵਾਂ ਲਈਆਂ ਹਨ। ਖੁਸ਼ੀ ਦੀ ਗੱਲ ਇਹ ਹੈ ਕਿ ਤੂੰ ਹਰ ਪਰਚੇ ਵਿੱਚੋਂ ਪਾਸ ਰਿਹਾ ਹੈਂ। ਮੈਂ ਕੋਈ ਗਰੀਬਣੀ ਨਹੀਂ ਹਾਂ। ਸਗੋਂ ਬਹੁਤ ਹੀ ਅਮੀਰ ਹਾਂ। ਮੇਰਾ ਬਾਪ ਹੀਰਿਆਂ ਦਾ ਬਹੁਤ ਵੱਡਾ ਵਪਾਰੀ ਹੈ। ਜਿਹੋ-ਜਿਹਾ ਆਹ ਤੇਰਾ ਮਕਾਨ ਹੈ ਨਾ? ਇਹੋ ਜਿਹੇ ਕਈ ਘਰ ਖਰੀਦ ਕੇ ਤਾਂ ਮੈਂ ਉਹਨਾਂ ਵਿੱਚ ਹੈਮਸਟਰ (ਚੂਹੇ ਵਰਗਾ ਇੱਕ ਪਾਲਤੂ ਜੀਵ) ਰੱਖੇ ਹੋਏ ਹਨ। ਅਸਲੀ ਤਾਂ ਮੇਰੇ ਕੋਲ ਦਸ ਬੈੱਡਰੂਮ ਦਾ ਸਵਿਮਿੰਗ ਪੂਲ ਵਾਲਾ ਬਹੁਤ ਕੀਮਤੀ ਘਰ ਹੈ। ਕੱਲ੍ਹ ਸਵੇਰੇ ਹੀ ਆਪਾਂ ਆਪਣੇ ਮਕਾਨ ਵਿੱਚ ਚੱਲਾਂਗੇ। ਤੈਨੂੰ ਕਿਰਾਏ ਦੇ ਮਕਾਨ ਵਿੱਚ ਰੁਲਣ ਦੀ ਕੋਈ ਲੋੜ ਨਹੀਂ। ਮੈਂ ਨਵੀਂ ਰੋਲਜ਼-ਰੋੲੋਸ ਗੱਡੀ ਵੀ ਤੇਰੇ ਨਾਮ ’ਤੇ ਖਰੀਦ ਲਈ ਹੈ।” 
ਤੁਹਾਨੂੰ ਯਕੀਨ ਨਹੀਂ ਆਉਦਾ। ਤੁਸੀਂ ਅਸਚਰਜ ਨਾਲ ਰੀਬੈਕਾ ਵੱਲ ਦੇਖਦੇ ਹੋ।
ਉਹ ਆਪਣੇ ਪਰਸ ਵਿੱਚੋਂ ਦਸਤਾਵੇਜ ਕੱਢ ਕੇ ਤੁਹਾਨੂੰ ਦਿਖਾਉਂਦੀ ਹੈ, “ਆਹ ਦੇਖ, ਲੌਗ ਬੁੱਕ।”
  ਬਿਲਕੁੱਲ ਉਹ ਤਾਂ ਸੱਚ ਫਰਮਾਉਂਦੀ ਹੈ।
ਰੀਬੈਕਾ ਦੀਆਂ ਅੱਖਾਂ ਖੁਸ਼ੀ ਦੇ ਹੰਝੂਆਂ ਨਾਲ ਚਮਕ ਪੈਂਦੀਆਂ ਹਨ, “ਮੈਂ ਸਦਾ ਲਈ ਤੇਰੀ ਹਾਂ ਤੇ ਤੇਰੇ ਚਰਨਾਂ ਦੀ ਦਾਸੀ ਬਣ ਕੇ ਰਹੂੰਗੀ। ਵਾਅਦਾ ਕਰ ਕਿ ਜ਼ਿੰਦਗੀ ਭਰ ਮੈਨੂੰ ਇਸੇ ਤਰ੍ਹਾਂ ਪਿਆਰ ਕਰਦਾ ਰਹੇਂਗਾ?”
“ਵਾਅਦਾ। ਪੱਕਾ ਵਾਅਦਾ। ਇੱਟ ਵਰਗਾ।” ਤੁਸੀਂ ਰੀਬੈਕਾ ਨੂੰ ਪੂਰੇ ਜ਼ੋਰ ਨਾਲ ਆਪਣੀਆਂ ਬਾਹਾਂ ਵਿੱਚ ਘੁੱਟ ਲੈਂਦੇ ਹੋ।
“ਚੱਲ ਛੱਡ ਮੈਨੂੰ, ਤਾਂ ਕਿ ਆਪਾਂ ਆਪਣਾ ਸਾਰਾ ਸਮਾਨ ਪੈਕ ਕਰ ਲਈਏ। ਸਵੇਰ ਹੁੰਦਿਆਂ ਹੀ ਇੱਥੋਂ ਨਿਕਲ ਚੱਲਾਂਗੇ।”
ਤੁਸੀਂ ਦੋਨੋ ਜਾਣੇ ਰਲ੍ਹ ਕੇ ਆਪਣੇ ਸਾਰੇ ਕਪੜੇ ਅਤੇ ਸਾਜ਼-ਓ-ਸਮਾਨ ਸਮੇਟ ਕੇ ਬੰਨ੍ਹ ਲੈਂਦੇ ਹੋ। ਰੀਬੈਕਾ ਤੁਹਾਨੂੰ ਸਿਰਫ ਉਹੀ ਅਸਬਾਬ ਨਾਲ ਖੜ੍ਹਨ ਲਈ ਆਖਦੀ ਹੈ ਜੋ ਤੁਹਾਡੇ ਲਈ ਕੀਮਤੀ ਹੈ। ਭਾਵ ਕਿ ਜੋ ਦੌਲਤ ਨਾਲ ਨਹੀਂ ਖਰੀਦਿਆ ਜਾ ਸਕਦਾ। ਜਿਸ ਵਿੱਚੋਂ ਤੁਹਾਡੇ ਸਵਰਗੀ ਮਾਤਾ-ਪਿਤਾ ਦੀ ਤਸਵੀਰ ਵੀ ਇੱਕ ਹੈ। ਬਾਕੀ ਬੇਲੋੜਾਂ ਮਾਲ ਰੀਬੈਕਾ ਨੇ ਤੁਹਾਨੂੰ ਆਪਣੇ ਦੋਸਤਾ ਨੂੰ ਦਾਨ ਕਰ ਦੇਣ ਦੀ ਸਲਾਹ ਦਿੱਤੀ ਹੈ। ਰੀਬੈਕਾ ਇਹ ਦੇਖਣ ਲਈ ਸਾਰੇ ਕਮਰੇ ਵਿੱਚ ਨਜ਼ਰ ਮਾਰਦੀ ਹੈ ਕਿ ਕੋਈ ਜ਼ਰੂਰੀ ਚੀਜ਼ ਰਹਿ ਤਾਂ ਨਹੀਂ ਗਈ। ਤੁਹਾਨੂੰ ਰੀਬੈਕਾ ਦੀ ਕਿਸੇ ਵਸਤੂ ਦਾ ਖਿਆਲ ਆਉਂਦਾ ਹੈ।
ਉਹ ਲੈਣ ਲਈ ਤੁਸੀਂ ਥੱਲੇ ਮੁੱਖ ਕਮਰੇ ਵਿੱਚ ਜਾਂਦੇ ਹੋ, ਜਿੱਥੇ ਪਿਛਲੇ ਹਫਤੇ ਦਾ ਰੀਬੈਕਾ ਦੇ ਅੰਦਰੂਨੀ ਵਸਤਰਾਂ ਵਾਲਾਂ ਹੈਂਗਰ ਲਟਕਦਾ ਹੁੰਦਾ ਹੈ। ਤੁਸੀਂ ਹੈਂਗਰ ਲਾਉਣ ਲੱਗਦੇ ਹੋ ਤਾਂ ਦੇਖਦੇ ਹੋ ਕਿ ਤੁਹਾਡੇ ਸਭਨਾਂ ਯਾਰਾਂ ਦੀਆਂ ਧੌਣਾਂ ਝੁੱਕੀਆਂ ਹੋਈਆਂ ਹੁੰਦੀਆਂ ਹਨ। ਤੁਸੀਂ ਉਸ ਹੈਂਗਰ ਨੂੰ ਉਤਾਰਨ ਦੀ ਯੋਜਨਾ ਰੱਦ ਕਰ ਦਿੰਦੇ ਹੋ ਤੇ ਵਾਪਸ ਰੀਬੈਕਾ ਕੋਲ ਚਲੇ ਜਾਂਦੇ ਹੋ। 
ਅਗਲੀ ਸੁਬ੍ਹਾ ਜਦੋਂ ਤੁਸੀਂ ਰੁਖਸਤ ਹੋਣ ਲੱਗਦੇ ਹੋ ਤਾਂ ਤੱਕਦੇ ਹੋ ਕਿ ਤੁਹਾਡੀ ਜਿੱਤ ਦਾ  ਝੰਡਾ ਹਵਾ ਨਾਲ ਲਹਿਰਾ ਰਿਹਾ ਹੁੰਦਾ ਹੈ।
ਤੁਸੀਂ ਇੱਕ ਹੱਥ ਰੀਬੈਕਾ ਦੇ ਲੱਕ ਦੁਆਲੇ ਪਾਇਆ ਹੋਇਆ ਹੈ ਤੇ ਦੂਜੇ ਦੀ ਉਂਗਲ ਨਾਲ ਕਾਰ ਦੀਆਂ ਚਾਬੀਆਂ ਘੁੰਮਾਉਂਦੇ, ਗੁਣਗਣਾਉਂਦੇ ਬਾਹਰ ਨਿਕਲ ਜਾਂਦੇ ਹੋ। ਰੀਬੈਕਾ ਵੀ ਤੁਹਾਡੇ ਨਾਲ ਤਰਜ ਮਿਲਾ ਕੇ ਗਾਉਂਦੀ ਜਾਂਦੀ ਹੈ। ਗਾਣਾ ਤੁਸੀਂ ਪਤੈ ਕਿਹੜਾ ਗਾਉਂਦੇ ਹੋ? ਊਂਮ!  ਇਸ਼ਕ ਦੀ ਗਲੀ ਵਿੱਚੋਂ ਕੋਈ-ਕੋਈ ਲੰਘਦਾ।

****

No comments:

Post a Comment