ਇੱਧਰ ਜੱਟ ਮੁੰਡੇ ਦੇ ਉਹਦੇ ਮਾਂ-ਪਿਉ ਵੜ੍ਹਾਂਗਾ ਕਰਦੇ ਹੋਏ ਕਹਿੰਦੇ, “ਮੱਝਾਂ ਦੀਆਂ ਪੂਛਾਂ ਮਰੋੜਨ ਜੋਗਾ ਰਹਿ ਜਾਏਂਗਾ। ਪੜ੍ਹ ਲੈ ਪੜ੍ਹ। - ਜੀਹਦੀਆਂ ਰੀਸਾਂ ਕਰਦੈਂ, ਉਹਦਾ ’ਤਖਾਣ ਦਾ ਕੀ ਆ? ਨਾ ਪੜ੍ਹਿਆ ਤਾਂ ਹੱਟੀ ’ਤੇ ਬਹਿ ਕੇ ਸੱਕ ਘੜ੍ਹ ’ਲੂ। ਪੁੱਤ ਤੂੰ ਕੀ ਕਰੇਂਗਾ?”
ਉਧਰ ਮਿਸਤਰੀ (ਰਾਮਗੜ੍ਹੀਏ) ਮੁੰਡੇ ਦੀ, ਉਹਦੇ ਮਾਈ-ਬਾਪ ਧੌੜੀ ਲਾਹੁੰਦੇ ਹੋਏ ਆਖਦੇ, “ਉਹਦਾ ਲੰਡੇ ਜੱਟ ਦਾ ਖਹਿੜਾ ਛੱਡ। ਜੇ ਉਹ ਨਾ ਪੜ੍ਹਿਆ ਤਾਂ ਹੱਲ ਵਾਹ ਲਊ। - ਬੇਟੇ ਆਪਾਂ ਨੂੰ ਤਾਂ ਪੜ੍ਹਨਾ ਈ ਪੈਣਾ ਹੈ।”
ਜੁੱਤੀਆਂ ਖਾ ਕੇ ਦੋਨੇ ਯਾਰ ਪੁਸਤਕਾਂ ਚੁੱਕ ਕੇ ਪੜ੍ਹਣ ਦਾ ਢੌਂਗ ਕਰਕੇ ਬੈਠ ਜਾਂਦੇ। ਉਹਨਾਂ ਦੀਆਂ ਬੀਬੀਆਂ (ਮਾਤਾਵਾਂ) ਦੇ ਰਲ ਕੇ ਬਜ਼ਾਰ
ਜਾਣ ਦੀ ਦੇਰ ਹੁੰਦੀ ਕਿ ਮਗਰੋਂ ਉਹ ਖੇਡ ਦੇ ਮੈਦਾਨ ਨੂੰ ਖਿਸਕ ਜਾਂਦੇ।
ਸ਼ਾਮ ਢਲੀ ਖੇਡ-ਕੁੱਦ ਕੇ ਜਦ ਵਾਪਸ ਆ ਰਹੇ ਹੁੰਦੇ ਤਾਂ, ਉਹ ਰਸਤੇ ਵਿੱਚ ਦੇਖਦੇ ਕਿ ਅਹਾਤੇ ਅੰਦਰ ਉਹਨਾਂ ਦੇ ਭਾਪੇ ਇੱਕਠੇ ਬੈਠੇ ਸ਼ਰਾਬ ਪੀ ਰਹੇ ਹੁੰਦੇ।
****
ਕੌੜਾ ਸੱਚ..!!
ReplyDelete