ਆਹ! ਦੁਪਿਹਰਾ ਚੜ੍ਹ ਆਇਆ ਹੈ ਤੇ ਮੈਂ ਅਜੇ ਤੱਕ ਸੁੱਤਾ ਪਿਆ ਹਾਂ। ਉਠ ਮਨਾ! ਉਠ ਜਾਗ ਘੁਰਾੜੇ ਮਾਰ ਨਹੀਂ। ਇਹ ਸੌਣ ਤੇਰੇ ਦਰਕਾਰ ਨਹੀਂ। ਮੈਂ ਸੋਫਾ ਛੱਡ ਕੇ ਖੜ੍ਹਾ ਹੁੰਦਾ ਹਾਂ। ਸਾਹਮਣੇ ਅੰਜੀਲ ’ਤੇ ਕੈਨਵਸ ਰੱਖੀ, ਹੱਥਾਂ ਵਿੱਚ ਰੰਗਾਂ ਵਾਲੀ ਟਰੇਅ ਅਤੇ ਬੁਰਸ਼ ਫੜ੍ਹੀ ਖੜ੍ਹੋਤਾ ਮੇਰਾ ਚਿੱਤਰਕਾਰ ਪੋਤਾ ਕੋਈ ਤਸਵੀਰ ਵਾਹ ਰਿਹਾ ਹੈ।
ਕੋਲ ਜਾ ਕੇ ਦੇਖਾਂ, ਕੀ ਕਰ ਰਿਹਾ ਹੈ? ਕਿਤੇ ਅੰਮ੍ਰਿਤਾ ਸ਼ੇਰਗਿੱਲ ਵਾਂਗ ਕੋਈ ਨੂਡ ਪੋਟਰੇਟ ਹੀ ਨਾ ਬਣਾਈ ਜਾਂਦਾ ਹੋਵੇ। ਉਹ ਵੀ ਸਾਉਰੀ ਆਪਣੀਆਂ ਹੀ ਨੰਗੀਆਂ ਮੂਰਤਾਂ ਬਣਾਉਣ ਲੱਗ ਪਈ ਸੀ। ਅਖੇ ਇਹ ਮੌਡਰਨ ਆਰਟ ਐ, ਮੈਂ ਫਰਾਂਸ ਚੋਂ ਸਿੱਖ ਕੇ ਆਈ ਹਾਂ। ਹੋਰ ਗੱਲਾਂ ਦੀਆਂ ਗੱਲਾਂ ਬਈ ਚਿੱਤਰਕਾਰੀ ਦਾ ਬਹੁਤ ਸ਼ੌਂਕ ਹੈ ਇਸ ਮੁੰਡੇ ਨੂੰ। ਹੱਥ ’ਚ ਸਫਾਈ ਵੀ ਬੜੀ ਹੈ। ਇਹਦੀਆਂ ਬਣਾਈਆਂ ਹੋਈਆਂ ਮੂਰਤਾਂ ਦੇਖ ਕੇ ਇੰਝ ਲੱਗਦਾ ਹੁੰਦਾ ਹੈ ਜਿਵੇਂ ਹੁਣੇ ਹੀ ਬੋਲਣ ਅਤੇ ਚੱਲਣ ਫਿਰਨ ਲੱਗ ਜਾਣਗੀਆਂ। ਰੱਬ ਕਰੇ ਇਹ ਵੀ ਪਿਕਾਸੋ, ਐਮ ਐਫ ਹੁਸੈਨ ਅਤੇ ਸੋਭਾ ਸਿੰਘ ਵਰਗਾ ਵੱਡਾ ਮਨੱਵਰ ਬਣੇ ਔਰ ਖਾਨਦਾਨ ਦਾ ਨਾਮ ਰੌਸ਼ਨ ਕਰੇ। ਆਮੀਨ!
ਮੈਨੂੰ ਆਪਣੇ ਵੱਲ ਆਉਂਦਾ ਤੱਕ ਕੇ ਪੋਤਾ ਆਪਣਾ ਚੱਲਦਾ ਹੱਥ ਰੋਕ ਲੈਂਦਾ ਹੈ।
ਮੈਂ ਡੁੱਡ ਜਿਹਾ ਮਾਰਦਾ ਉਹਦੇ ਕੋਲ ਨੂੰ ਜਾਂਦਾ ਹਾਂ, “ਮੌਰਨਿੰਗ ਪੁੱਤਰ।”
“ਇੱਜ ਇੱਟ ਗਰੈਂਡ ਡੈਡ?... ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਕਿ ਸਵੇਰਾ ਹੋ ਗਿਐ।” ਪੋਤਾ ਮੇਰੇ ਵੱਲ ਕਹਿਰੀ ਜਿਹੀ ਅੱਖ ਨਾਲ ਦੇਖ ਕੇ ਵਿਅੰਗ ਕਸਣ ਮਗਰੋਂ ਕਮਰੇ ਦੀ ਬਾਰੀ ਦੇ ਸ਼ੀਸ਼ੇ ਥਾਣੀਂ ਗੁੱਡੇ ਵਾਂਗੂੰ ਅਸਮਾਨ ਦੇ ਸਿਖਰ ’ਤੇ ਚੜ੍ਹੇ ਸੂਰਜ ਵੱਲ ਝਾਕਦਾ ਹੈ।
ਮੈਂ ਛਿੱਥਾ ਜਿਹਾ ਪੈ ਜਾਂਦਾ ਹਾਂ। ਵਾਕਿਆ ਹੀ ਮੈਂ ਖਾਸੇ ਚਿਰ ਤੱਕ ਸੁੱਤਾ ਰਿਹਾ ਹਾਂ।
“ਅਰਲੀ ਬੈਡ ਐਂਡ ਅਰਲੀ ਰਾਈਜ਼, ਮੇਕਸ ਏ ਮੈਨ ਹੈਲਥੀ, ਵੈਲਥੀ ਐਂਡ ਵਾਈਜ਼।” (ਰਾਤੀ ਛੇਤੀ ਪੈਣਾ ਤੇ ਸਵੱਖਤੇ ਉੱਠ
ਖੜੋਣਾ। ਜੇ ਤਾਕਤਵਰ, ਤੇਜ਼ ਤੇ ਧਨਵਾਨ ਹੈ ਹੋਣਾ।) ਪੋਤਾ ਆਪਣੀ ਨਸੀਅਤ ਮੇਰੇ ਸਿਰ ਮੜ੍ਹਦਾ ਹੈ।
“ਸਾਡੇ ਹੱਥੀਂ ਜੰਮ ਕੇ ਸਾਨੂੰ ਈ ਮੱਤਾਂ?” ਮੈਂ ਉਸਦੇ ਕੰਨ ਖਿੱਚਣ ਦੇ ਬਹਾਨੇ ਤਸਵੀਰ ’ਤੇ ਨਿਗਾਹ ਮਾਰਨ ਦੀ ਕੋਸ਼ਿਸ਼ ਵਿੱਚ ਅੱਗੇ ਜਾਣ ਲੱਗਦਾ ਹਾਂ।
“ਅਈਥੇ ਹੀ ਰੁੱਕ ਜੋ, ਗਰੈਂਡੈ। ਦੇਖਦੇ ਨ੍ਹੀਂ ਮੈਂ ਪੇਂਟਿੰਗ ਬਣਾ ਰਿਹਾਂ।”
“ਉਹੀ ਤਾਂ ਦੇਖਣੀ ਚਾਹੁੰਦਾਂ।”
ਪੋਤਾ ਅੱਗੇ ਵੱਧ ਕੇ ਮੇਰਾ ਰਾਹ ਰੋਕ ਲੈਂਦਾ ਹੈ, “ਸੌਰੀ। ਤੁਸੀਂ ਨਹੀਂ ਦੇਖ ਸਕਦੇ।”
“ਹਾਂ ਬੱਚੂ, ਤੂੰ ਬਣਾ ਸਕਦੈਂ ਤੇ ਮੈਂ ਦੇਖ ਵੀ ਨਹੀਂ ਸਕਦਾ? ਮੈਂ ਤਾਂ ਪਹਿਲਾਂ ਹੀ ਬੁੱਝ ਲਿਆ ਸੀ।” ਮੈਂ ਆਪਣੀ ਥਾਂ ਤੇ ਹੀ ਰੁੱਕਿਆ ਖੜ੍ਹਾ ਹਾਂ।
ਪੋਤਾ ਦੋ ਰੰਗ ਰਲਾ ਕੇ ਬੁਰਸ਼ ਨਾਲ ਚੰਗੀ ਤਰ੍ਹਾਂ ਮਿਕਸ ਕਰਦਾ ਹੈ ਤੇ ਕੋਈ ਨਵਾਂ ਰੰਗ ਬਣਾਉਂਦਾ ਹੋਇਆ ਪੁੱਛਦਾ ਹੈ, “ਰਾਤ ਲੇਟ ਆਏ ਹੋਵੋਂਗੇ?”
ਬਾਕੀ khfxI ikqfb 'axlwg' ਖਰੀਦ ਕੇ ਪੜ੍ਹੋ। ਇਹ khfxI sMgRih ਤੁਸੀਂ ਸਾਡੇ ਤੋਂ ਸਿੱਧਾ ਡਾਕ ਰਾਹੀਂ ਮੰਗਵਾ ਸਕਦੇ ਹੋ। ਨਾਵਲ ਖਰੀਦਣ ਲਈ ਸੰਪਰਕ:
00447713038541 (UK) Line, Tango, Vibre, Whatsapp, Telegram
00919915416013 (India) Vibre, Whatsapp
email: balrajssidhu@yahoo.co.uk
“ਹਾਂ, ਇੱਕ ਦੋ ਵਜ ਹੀ ਗਏ ਸਨ। ਬਹੁਤ ਥੱਕ ਗਿਆ ਸੀ ਰਾਤੀ, ਇਸੇ ਕਰਕੇ ਬੈਡਰੂਮ ਵਿੱਚ ਵੀ ਜਾ ਨਹੀਂ ਹੋਇਆ। ਇੱਥੇ ਹੀ ਸੋਫੇ ’ਤੇ ਪੈ ਗਿਆ ਸੀ।” ਮੈਂ ਦੇਰ ਤੱਕ ਸੁੱਤੇ ਰਹਿਣ ਬਾਰੇ ਸਪਸ਼ਟੀਕਰਨ ਦਿੰਦਾ ਹਾਂ।
00447713038541 (UK) Line, Tango, Vibre, Whatsapp, Telegram
00919915416013 (India) Vibre, Whatsapp
email: balrajssidhu@yahoo.co.uk
“ਹਾਂ, ਇੱਕ ਦੋ ਵਜ ਹੀ ਗਏ ਸਨ। ਬਹੁਤ ਥੱਕ ਗਿਆ ਸੀ ਰਾਤੀ, ਇਸੇ ਕਰਕੇ ਬੈਡਰੂਮ ਵਿੱਚ ਵੀ ਜਾ ਨਹੀਂ ਹੋਇਆ। ਇੱਥੇ ਹੀ ਸੋਫੇ ’ਤੇ ਪੈ ਗਿਆ ਸੀ।” ਮੈਂ ਦੇਰ ਤੱਕ ਸੁੱਤੇ ਰਹਿਣ ਬਾਰੇ ਸਪਸ਼ਟੀਕਰਨ ਦਿੰਦਾ ਹਾਂ।
“ਐਨਾ ਕੰਮ ਨਾ ਕਰਿਆ ਕਰੋ, ਗਰੈਂਡਡੈਡ। ਅਰਾਮ ਕਰਿਆ ਕਰੋ। ਹੁਣ ਤੁਸੀਂ ਬੁੜੇ ਹੋ ਗਏ ਹੋ। ਸਾਡੀ ਉਮਰ ਹੈ ਕੰਮ ਕਰਨ ਦੀ।”
“ਤੂੰ ਤਾਂ ਹਰ ਵੇਲੇ ਮੂਰਤਾਂ ਦਾ ਢੂਹਾ ਮਾਰਦਾ ਰਹਿੰਦਾ ਹੈਂ। ਕੰਮ ਕਿੱਥੇ ਕਰਦੈਂ?”
ਪੋਤਾ ਗੱਲ ਠੱਪ ਕਰਨ ਲਈ ਬੁੱਲ੍ਹਾਂ ਵਿੱਚ ਹੱਸ ਛੱਡਦਾ ਹੈ।
ਮੈਂ ਗੰਭੀਰ ਹੋ ਜਾਂਦਾ ਹਾਂ। ਪੋਤੇ ਵੱਲੋਂ ਆਪਣੀ ਬਿਰਧ ਅਵਸਥਾ ਸੰਬੰਧੀ ਕਰੇ ਕੁਮੈਂਟ ਨੂੰ ਸੁਣ ਕੇ ਮੈਂ ਹਿੱਲ ਗਿਆ ਹਾਂ। ਬੜ੍ਹਾ ਭੁਲੱਕੜ ਕਿਸਮ ਦਾ ਆਦਮੀ ਹਾਂ ਮੈਂ। ਅਕਸਰ ਆਪਣੀ ਉਮਰ ਭੁੱਲ ਜਾਂਦਾ ਹਾਂ। ਵਾਰ-ਵਾਰ ਦੂਜੇ ਲੋਕ ਮੈਨੂੰ ਮੇਰੀ ਆਯੂ ਦਾ ਅਹਿਸਾਸ ਦਿਵਾਉਂਦੇ ਰਹਿੰਦੇ ਹਨ।
ਮੈਨੂੰ ਘੂਰੀਆਂ ਵੱਟੀ ਵਿਹਲਾ ਖੜ੍ਹਾ ਦੇਖ ਕੇ ਪੋਤਾ ਦੱਸਦਾ ਹੈ, “ਕਿਚਨ ਵਿੱਚ ਚਾਹ ਬਣੀ ਪਈ ਹੈ। ਥਰਮੋਸ ਚੋਂ ਲੈ ਲਉ।”
ਮੈਂ ਜਾਣਦਾ ਹਾਂ ਕਿ ਪੋਤਾ ਮੈਨੂੰ ਇੱਥੋਂ ਦਫਾ ਕਰਨਾ ਚਾਹੁੰਦਾ ਹੈ। ਇੱਥੋਂ ਹਿਲਣ ਦੀ ਕਰਾਂ। ਦੂਜੀ ਵਾਰ ਕਾਹਨੂੰ ਅਖਵਾਉਣਾ ਹੈ। ਇਹ ਪੇਂਟਰ ਜਿਹੇ ਵੀ ਅਜੀਬ ਈ ਹੁੰਦੇ ਨੇ। ਜਦੋਂ ਬਣਾ ਰਹੇ ਹੋਣ ਉਦੋਂ ਨਹੀਂ ਆਪਣੀ ਰਚਨਾ ਦੇਖਣ ਦਿੰਦੇ। ਇੱਕ ਵਾਰ ਇੱਕ ਪੇਂਟਰ ਨੇ ਘਾਹ ਚਰਦੀ ਗਾਂ ਬਣਾਈ ਤੇ ਉਹਦੇ ਮੂਰਤ ਵਾਹ ਰਹੇ ਤੋਂ ਕਿਸੇ ਨੇ ਦੇਖ ਲਈ। ਦੇਖਣ ਵਾਲੇ ਨੇ ਗੌਰ ਨਾਲ ਤਸਵੀਰ ਦੇਖ ਕੇ ਪੇਂਟਰ ਨੂੰ ਪੁੱਛਿਆ, “ਤੁਸੀਂ ਘਾਹ ਚਰਦੀ ਗਾਂ ਬਣਾਈ ਹੈ। ਗਾਂ ਤਾਂ ਦਿਸਦੀ ਹੈ, ਪਰ ਘਾਹ ਨ੍ਹੀਂ ਕਿਧਰੇ ਨਜ਼ਰ ਆਉਂਦਾ?” ਬਜਾਏ ਇਹ ਕਹਿਣ ਦੇ ਕਿ ਘਾਹ ਅਜੇ ਮੈਂ ਬਣਾਉਣਾ ਹੈ। ਪੇਂਟਰ ਬਾਬੂ ਉਹਨੂੰ ਬਣਾ ਸਵਾਰ ਕੇ ਕਹਿੰਦਾ, “ਘਾਹ? ਉਹ ਤਾਂ ਗਾਂ ਚਰ ਗਈ।” ਕਰ ਲਉ ਗੱਲ। ਇਹੋ ਜਿਹੇ ਹੁੰਦੇ ਆ ਇਹ ਆਰਟਿਸਟ ਲੋਕ।
ਚਲੋ ਚਾਹ ਫੇਰ ਪੀਵਾਂਗੇ, ਪਹਿਲਾਂ ਦਾਤਣ-ਕੁਰਲਾ ਕਰਾਂ।
ਮੈਂ ਆਪਣੇ ਸੌਣ ਕਮਰੇ ਵਿੱਚ ਆਹ ਕੇ ਬਿਜਲੀ ਨਾਲ ਲੱਗੇ ਚਾਰਜਰ ਤੋਂ ਇਲੈਕਟਰਿਕ ਟੁੱਥ ਬੁਰਸ਼ ਚੁੱਕਦਾ ਹਾਂ। ਅਚਾਨਕ ਮੇਰੀ ਨਿਗਾਹ ਕੱਪੜਿਆਂ ਵਾਲੀ ਅਲਮਾਰੀ ਦੀਆਂ ਖਿੜਕੀਆਂ ਵਿੱਚ ਲੱਗੇ ਆਦਮ ਕੱਦ ਸ਼ੀਸ਼ਿਆਂ ’ਤੇ ਪੈ ਜਾਂਦੀ ਹੈ। ਮੈਂ ਅਗਾਂਹ ਵੱਧਦਾ ਹਾਂ ਤੇ ਸ਼ੀਸ਼ੇ ਦੇ ਬਿਲਕੁੱਲ ਨਜ਼ਦੀਕ ਖੜ੍ਹ ਕੇ ਆਪਣੇ ਆਪਨੂੰ ਨਿਹਾਰਦਾ ਹਾਂ। ਠੋਡੀ ਅਤੇ ਗੱਲ੍ਹਾਂ ’ਤੇ ਹੱਥ ਫੇਰ ਕੇ ਲੋਹੇ ਦੀਆਂ ਤਾਰਾਂ ਵਰਗੇ ਦਾੜੀ ਦੇ ਵਾਲਾਂ ਨੂੰ ਟੋਹਿਆ ਹੈ। ਚਿੱਟੇ ਵਾਲਾਂ ਦੀਆਂ ਨਿਕਲੀਆਂ ਹੋਈਆਂ ਤੂਈਆਂ ਦੇਖ ਕੇ ਮੈਂ ਸੱਚੀ-ਮੁੱਚੀ ਆਪਣੇ ਆਪਨੂੰ ਬੁੱਢਾ ਹੋਇਆ ਮਹਿਸੂਸ ਕਰਦਾ ਹਾਂ। ਆਪਣੇ ਬੁਢਾਪੇ ਨੂੰ ਝੁਠਲਾਉਣ ਲਈ ਮੈਂ ਹਮੇਸ਼ਾਂ ਖਿਜ਼ਾਬ ਲਾ ਕੇ ਸਿਰ ਦੇ ਵਾਲ ਸਿਆਹ ਕਰਕੇ ਰੱਖਦਾ ਹਾਂ। ਪਰ ਜਦੋਂ ਕਦੇ ਹਜ਼ਾਮਤ ਕਰਨ ਨੂੰ ਨਾਂਗਾ ਪੈ ਜਾਵੇ ਤਾਂ ਦਾੜੀ ਦੇ ਬੱਗੇ ਵਾਲ ਚਮੜੀ ਤੋਂ ਬਾਹਰ ਮੂੰਹ ਕੱਢ ਕੇ ਮੇਰੀ ਸਹੀ ਉਮਰ ਦੀ ਡੌਂਡੀ ਪਿੱਟਣਾ ਆਰੰਭ ਕਰ ਦਿੰਦੇ ਹਨ। ਚਿਹਰੇ ਉਤੇ ਉੱਗੀ ਹੋਈ ਦਾੜੀ ਦੀ ਫਸਲ ਨੂੰ ਵੱਢਣ ਲਈ ਸ਼ੇਵਰ ਚੁੱਕ ਕੇ ਉਸ ਵਿੱਚ ਇਉਂ ਬੈਟਰੀ ਧੱਕਦਾ ਹਾਂ, ਜਿਵੇਂ ਰਿਵਾਲਵਰ ਵਿੱਚ ਮੈਗ਼ਜੀਨ ਚੜਾਈਦਾ ਹੁੰਦਾ ਹੈ। ਤੌਲੀਆ ਅਤੇ ਡਰੈਸਿੰਗ ਗਾਉਨ ਮੋਢੇ ਧਰ ਕੇ ਮੈਂ ਬਾਥਰੂਮ ਵਿੱਚ ਆ ਵੜ੍ਹਦਾ ਹਾਂ।
ਜਦ ਤੱਕ ਗੁਸਲ ਦੀ ਕਾਰਵਾਈ ਚਲਦੀ ਹੈ। ਤੁਹਾਡੇ ਨਾਲ ਵਾਰਤਾਲਾਪ ਵੀ ਜਾਰੀ ਰੱਖੀਏ। ਕੀ ਖਿਆਲ ਹੈ? ਨਹੀਂ ਤਾਂ ਤੁਸੀਂ ਬੋਰ ਹੋ ਜਾਉਂਗੇ।
ਏਸ ਵੇਲੇ ਘਰ ਦੇ ਸਾਰੇ ਜੀਅ ਆਪੋ ਆਪਣੇ ਕੰਮਾਂ ’ਤੇ ਗਏ ਹੋਏ ਹਨ। ਨਿਆਣਿਆਂ ਦੀ ਦਾਦੀ ਗੁਰਦੁਆਰੇ ਗਈ ਹੋਣੀ ਹੈ। ਕੱਲ੍ਹ ਦੁਪਿਹਰ ਤੋਂ ਹੀ ਮੈਂ ਪੀਣ ਲੱਗ ਗਿਆ ਸੀ। ਸ਼ਾਮ ਤੱਕ ਤਾਂ ਮੈਨੂੰ ਟੱਲੀ ਹੋ ਕੇ ਆਪਣੇ ਦਫਤਰ ਵਿੱਚ ਹੀ ਲੁੜਕ ਜਾਣਾ ਚਾਹੀਦਾ ਸੀ। ਪਰ ਪਤਾ ਨਹੀਂ ਕਿਉਂ ਬੇਹਿਸਾਬ ਦਾਰੂ ਪੀਣ ਬਾਅਦ ਵੀ ਮੈਨੂੰ ਕੋਈ ਨਸ਼ਾ ਨਹੀਂ ਸੀ ਹੋਇਆ। ਹਰ ਪੈੱਗ ਲਾਉਣ ਬਾਅਦ ਜਦੋਂ ਗੱਲ ਜਿਹੀ ਨਹੀਂ ਸੀ ਬਣਦੀ ਹੁੰਦੀ ਤਾਂ ਮੈਂ ਬੋਤਲ ਨੂੰ ਚੁੱਕ ਕੇ ਦੇਖ ਲੈਂਦਾ ਹੁੰਦਾ ਸੀ। ਮਤੇ ਸ਼ਰਾਬ ਨਕਲੀ ਹੀ ਨਾ ਹੋਵੇ। ਮਹਿੰਗੀ ਸ਼ਰਾਬ ਵੀ ਖਰੀਦੀ ਹੋਵੇ ਤੇ ਨਸ਼ਾ ਵੀ ਨਾ ਆਵੇ? ਬੰਦੇ ਨੂੰ ਸ਼ੱਕ ਹੋ ਹੀ ਜਾਂਦੈ, ਹਨਾ? ਮਾੜੀ ਸ਼ਰਾਬ ਨੂੰ ਮੈਂ ਕਦੇ ਮੂੰਹ ਨਹੀਂ ਲਾਇਆ। ਥੋੜੀ ਪੀਈਦੀ ਹੈ, ਪਰ ਵਧੀਆ ਹੀ ਪੀਈਦੀ ਹੈ। ਥੋੜੀ ਤੋਂ ਮੇਰਾ ਮਤਲਵ ਹੈ ਕਿ ਰੋਜ਼ ਨਵੀਂ ਬੋਤਲ ਖਰੀਦੀ ਦੀ ਹੈ ਤੇ ਇੱਕ ਵਾਰੀ ਜਿਹੜੀ ਬੋਤਲ ਖੋਲ੍ਹ ਲਈ ਉਹ ਮੁਕਾ ਕੇ ਹੀ ਛੱਡਣੀ ਹੁੰਦੀ ਹੈ। ਅਨੇਕਾਂ ਵਾਰ ਕੋਸ਼ਿਸ ਕਰੀ ਹੈ ਕਿ ਇੱਕ ਅੱਧਾ ਹਾੜਾ ਲਾ ਕੇ ਹੀ ਬਸ ਕਰਾਂ। ਇੱਕ ਦਫਾ ਬੋਤਲ ਪਰ੍ਹੇ ਵੀ ਰੱਖ ਦਿੱਤੀ ਸੀ। ਪਰ ਡੂਮਣੀ ਦੇ ਸਿਰਹਾਣੇ ਵੀ ਕਦੇ ਦੁੱਧ ਜੰਮਦਾ ਹੈ? ਥੋੜੀ ਦੇਰ ਬਾਅਦ ਇੱਕ ਛੋਟਾ ਜਿਹਾ ਪੈੱਗ ਲਾਉਣ ਦੇ ਵਿਚਾਰ ਨਾਲ ਗਿਲਾਸ ਭਰ ਲਿਆ ਸੀ। ਇਉਂ ਥੋੜੇ-ਥੋੜੇ ਚਿਰ ਬਾਅਦ ਇੱਕ-ਇੱਕ ਪੈੱਗ ਪੀਦਿਆਂ-ਪੀਦਿਆਂ ਬੋਤਲ ਖਾਲੀ ਕਰ ਬੈਠਾ ਸੀ। ਅਕਸਰ ਮੇਰੇ ਨਾਲ ਇੰਝ ਹੀ ਹੁੰਦਾ ਹੈ। ਜਵਾਨੀ ’ਚ ਸੁੰਘ ਕੇ ਸ਼ਰਾਬੀ ਹੋ ਜਾਈਦਾ ਸੀ।
ਉਂਝ ਮੈਂ ਨਿੱਤ ਦਾਰੂ, ਕਿਸੇ ਗ਼ਮ ਨੂੰ ਭੁਲਾਉਣ ਲਈ ਨਹੀਂ ਪੀਂਦਾ ਹਾਂ। ਮੈਂ ਬਹੁਤ ਖੁਸ਼ ਅਤੇ ਸੁੱਖੀ ਇੰਨਸਾਨ ਹਾਂ। ਕਿਸੇ ਚੀਜ਼ ਦੀ ਕਮੀ ਨਹੀਂ। ਪ੍ਰਮਾਤਮਾ ਦਾ ਦਿੱਤਾ ਹੋਇਆ ਸਭ ਕੁੱਝ ਹੈ। ਧਨ-ਦੌਲਤ, ਆਲੀਸ਼ਾਨ ਮਕਾਨ, ਸਿਰੇ ਦੀਆਂ ਕਾਰਾਂ, ਤੰਦਰੁਸਤੀ, ਨੇਕ ਔਲਾਦ ਅਤੇ ਸਭ ਤੋਂ ਵੱਧ ਕੇ ਖੂਬਸੂਰਤ ਅਤੇ ਜਵਾਨ ਪਤਨੀ। ਜਵਾਨ ਦਾ ਭਾਵ ਇਹ ਨਹੀਂ ਕਿ ਉਹ ਮੇਰੇ ਤੋਂ ਕਈ ਵਰ੍ਹੇ ਛੋਟੀ ਹੈ। ਨਾ! ਮੇਰੇ ਅਤੇ ਉਸਦੀ ਉਮਰ ਦਾ ਸਾਰਾ ਅੱਠ-ਨੌ ਮਹੀਨਿਆਂ ਦਾ ਫਾਸਲਾ ਹੈ। ਸ਼ਾਇਦ ਇਹ ਮੇਰੀਆਂ ਨਜ਼ਰਾਂ ਦਾ ਕਸੂਰ ਹੋਵੇ। ਪਰ ਆਪਣੀ ਪਤਨੀ ਮੈਨੂੰ ਅਜੇ ਵੀ ਉਨੀ ਹੀ ਮੁਟਿਆਰ ਅਤੇ ਦਿਲਕਸ਼ ਲੱਗਦੀ ਹੈ ਜਿੰਨੀ ਕਿ ਉਹ ਹਨੀਮੂਨ ਵੇਲੇ ਲੱਗਦੀ ਸੀ। ਇਉਂ ਜਾਪਦਾ ਹੈ ਜਿਵੇਂ ਜਵਾਨੀ ਇਸ ਤੀਵੀਂ ਉੱਤੇ ਆ ਕੇ ਠਹਿਰ ਗਈ ਹੋਵੇ। ਹਰੇਕ ਨਹੀਂ, ਬਸ ਚੰਦ ਕੁ ਔਰਤਾਂ ਐਸੀਆਂ ਹੁੰਦੀਆਂ ਹਨ, ਜਿਹੜੀਆਂ ਜਵਾਨੀ ਨੂੰ ਆਪਣੇ ਨਾਲ ਬੰਨ੍ਹ ਕੇ ਰੱਖ ਲੈਂਦੀਆਂ ਹਨ। ਮਿਸਾਲ ਦੇ ਤੌਰ ’ਤੇ ਮੁੰਬਈ ਦੀਆਂ ਫਿਲਮਾਂ ਵਾਲੀ ਐਕਟਰੈਸ ਰੇਖਾ ਜਾਂ ਅਕਰੀਕਣ ਗਾਇਕਾ ਮੈਡੋਨਾ ਨੂੰ ਹੀ ਲੈ ਲਉ। ਭਾਵੇਂ ਇਹ ਦੋਨੋਂ ਚਾਲੀ ਸਾਲਾਂ ਤੋਂ ਟੱਪ ਗਈਆਂ ਹਨ, ਲੇਕਿਨ ਉਹਨਾਂ ਦੇ ਜਿਸਮ ਤੋਂ ਇੱਕ ਵੀ ਬੁੜਾਪੇ ਦਾ ਨਿਸ਼ਾਨ ਦੇਖਣ ਨੂੰ ਨਹੀਂ ਮਿਲਦਾ। ਉਹਨਾਂ ਨੂੰ ਤੱਕਿਆ ਇਉਂ ਪ੍ਰਤੀਤ ਹੁੰਦਾ ਹੈ ਜਿਵੇਂ ਇਹ ਸੱਜਰੀਆਂ ਜਵਾਨ ਹੋਈਆਂ ਹੋਣ। ਆਪਣੇ ਹੁਸਨ-ਓ-ਸ਼ਬਾਬ ਅਤੇ ਸਦਾ ਬਹਾਰ ਜਵਾਨੀ ਸਦਕਾ ਉਹ ਸੋਲ੍ਹਾਂ ਸਾਲਾਂ ਦੀਆਂ ਕੁੜੀਆਂ ਨੂੰ ਵੀ ਮਾਤ ਪਾਉਂਦੀਆਂ ਹਨ। ਕੁੱਝ ਇਸੇ ਤਰ੍ਹਾਂ ਦੀ ਹੀ ਮੇਰੀ ਧਰਮਪਤਨੀ ਹੈ। ਮੈਨੂੰ ਬੜਾ ਪਿਆਰ ਕਰਦੀ ਹੈ। ਉਹਦੇ ਰੂਪ ਦਾ ਨਸ਼ਾ ਹੀ ਮੈਨੂੰ ਸਦਾ ਨਸ਼ਿਆਏ ਰਹਿਣ ਲਈ ਕਾਫ਼ੀ ਹੈ। ਨਸ਼ੇ ਤੋਂ ਯਾਦ ਆਇਆ। ਤੁਹਾਨੂੰ ਇੱਕ ਹੋਰ ਕਿੱਸਾ ਸੁਣਾਉਂਦਾ ਹਾਂ। ਕੇਰਾਂ ਮੈਂ ਦਫਤਰ ਵਿੱਚ ਬੈਠਾ ਖਾਸਾ ਚਿਰ ਪੀਂਦਾ ਰਿਹਾ। ਕੋਈ ਹਿਸਾਬ-ਕਿਤਾਬ ਨਾ ਰਿਹਾ ਕਿ ਕਿੰਨੀ ਕੁ ਪੀਤੀ ਗਈ। ਕੁਰਸੀ ’ਤੇ ਲੁੱੜਕਿਆ ਪਿਆ ਦੇਖ ਕੇ ਕਰਮਚਾਰੀਆਂ ਨੇ ਆਪਸ ਵਿੱਚ ਮਸ਼ਵਰਾ ਕੀਤਾ, “ਬੌਸ ਨੂੰ ਇਸ ਹਾਲਤ ਵਿੱਚ ਦਫਤਰ ਵਿੱਚ ਰੱਖਣਾ ਠੀਕ ਨਹੀਂ। ਇਹ ਤਾਂ ਸੋਫੀ ਹੁੰਦੇ ਹੋੲੋ ਵੀ ਗੱਲੇ-ਕੱਥੇ ਸਭਦੀ ਮਾਂ ਭੈਣ ਪੁਣਦਾ ਰਹਿੰਦਾ ਹੈ। ਹੁਣ ਸ਼ਰਾਬੀ ਹੋਇਆ ਖਵਨੀ ਕੀ ਕਰੂ?”
ਫੇਰ ਕੀ ਸੀ? ਸਾਰੇ ਜਾਣੇ ਮੈਨੂੰ ਧੂਹ ਘੜੀਸ ਕੇ ਲੱਗ ਪਏ ਮੇਰੀ ਪਰਸਨਲ ਸੈਕਟਰੀ ਹੈਲਨ ਦੀ ਕਾਰ ’ਚ ਸਿੱਟਣ। ਦਫਤਰ ਤੋਂ ਕਾਰ ਪਾਰਕ ਤੱਕ ਮੈਨੂੰ ਲਿਜਾਣ ਵਿੱਚ ਉਹਨਾਂ ਨੂੰ ਦਸ ਮਿੰਟ ਖਰਚ ਹੋਏ। ਜਦੋਂ ਕਿ ਰਸਤਾ ਦੋ ਮਿੰਟ ਦਾ ਸੀ। ਇੱਕ ਕਾਮੇ ਨੇ ਤਾਂ ਮੈਨੂੰ ਲਿਜਾਣ ਵਿੱਚ ਲੱਗੇ ਦਸ ਮਿੰਟਾਂ ਵਿੱਚ ਉਹ ਸਭ ਗੰਦੀਆਂ ਗਾਲ੍ਹਾਂ ਕੱਢ ਕੇ ਭਾਜੀ ਮੋੜੀ ਜਿਹੜੀਆਂ ਮੈਂ ਉਹਨੂੰ ਪਿਛਲੇ ਦੱਸਾਂ ਸਾਲਾਂ ਵਿੱਚ ਕੱਢੀਆਂ ਸਨ। ਮੈਂ ਵੀ ਮਸਲਾ ਜਿਹਾ ਹੋ ਕੇ ਸਭ ਸੁਣੀ ਗਿਆ ਸੀ।
ਮੈਂ ਹੈਲਨ ਦੀ ਕਾਰ ਦੀ ਮਗਰਲੀ ਸੀਟ ’ਤੇ ਮੈਂ ਇਉਂ ਨਿਸਲਿਆ ਪਿਆ ਸੀ ਜਿਵੇਂ ਖੱਲ ਲਾਹੁਣ ਵਾਲਿਆਂ ਦੇ ਰੇੜੇ ’ਤੇ ਮਰੀ ਹੋਈ ਮੱਝ ਪਈ ਹੁੰਦੀ ਹੈ। ਘਰ ਆਉਣ ਤੱਕ ਮੈਨੂੰ ਥੋੜੀ-ਥੋੜੀ ਨਹੀਂ ਬਲਕਿ ਕਾਫ਼ੀ ਸਾਰੀ ਹੋਸ਼ ਆ ਚੁੱਕੀ ਸੀ। ਵੈਸੇ ਤਾਂ ਮੈਂ ਕਾਰ ਵਿੱਚੋਂ ਉੱਠ ਕੇ ਆਪਣੇ ਆਪ ਵੀ ਤੁਰ ਕੇ ਘਰੇ ਜਾ ਸਕਦਾ ਸੀ। ਪਰ ਮੇਰੇ ਖੜ੍ਹੇ ਹੋਣ ਤੋਂ ਪਹਿਲਾਂ ਹੀ ਹੈਲਨ ਨੇ ਆ ਕੇ ਮੇਰੀਆਂ ਕੱਛਾਂ ਵਿੱਚ ਆਪਣਾ ਸਿਰ ਅੜਾ ਲਿਆ ਸੀ ਤੇ ਮੇਰੀ ਬਾਂਹ ਆਪਣੇ ਗਲ੍ਹ ਵਿੱਚ ਅਤੇ ਆਪਣੀ ਮੇਰੇ ਲੱਕ ਦੇ ਗਿਰਦ ਪਾ ਕੇ ਮੈਨੂੰ ਖੜਾ ਕਰਕੇ ਅੰਦਰ ਨੂੰ ਧੂਹਣਾ ਸ਼ੁਰੂ ਕਰ ਦਿੱਤਾ ਸੀ।
ਦਰਵਾਜ਼ੇ ਕੋਲ ਉਪੜ ਕੇ ਉਹਨੇ ਮੈਥੋਂ ਅੰਦਰ ਵੜ੍ਹਨ ਲਈ ਚਾਬੀ ਮੰਗੀ ਤਾਂ ਮੈਥੋਂ ਜੇਬ ਵਿਚਲੇ ਥੱਬਾਂ ਸਾਰੇ ਨੋਟ ਕੱਢ ਹੋ ਗਏ। ਨੋਟ ਦੇਖ ਕੇ ਉਹਦੀਆਂ ਅੱਖਾਂ ਬਲਬਾਂ ਵਾਂਗ ਜਗ ਪਈਆਂ ਸਨ। ਜਦ ਮੈਥੋਂ ਜੇਬ ਵਿੱਚੋਂ ਚਾਬੀ ਨਾ ਕੱਢ ਹੋਈ ਤਾਂ ਉਹਨੇ ਹੱਥ ਪਾ ਕੇ ਆਪ ਹੀ ਚਾਬੀ ਕੱਢੀ ਤੇ ਨਾਲ ਹੀ ਥੋੜੇ ਜਿਹੇ ਨੋਟ ਵੀ ਖਿੱਚ ਲਿੱਤੇ ਸਨ। ਮੈਂ ਸਭ ਕੁੱਝ ਦੇਖ ਕੇ ਵੀ ਉਹਦੇ ਕੋਲ ਬੇਧਿਆਨਾ ਜਿਹਾ ਹੋਣ ਦਾ ਵਿਖਾਵਾ ਕੀਤਾ ਸੀ।
ਅੰਦਰ ਵੜ੍ਹ ਕੇ ਹੈਲਨ ਨੇ ਮੈਨੂੰ ਸੋਫੇ ’ਤੇ ਲਿਟਾ ਦਿੱਤਾ ਸੀ। ਉਹ ਮੈਨੂੰ ਅਜੇ ਵੀ ਸ਼ਰਾਬੀ ਸਮਝ ਰਹੀ ਸੀ। ਉਹਨੇ ਮੇਰੇ ਬੂਟ ਜੁਰਾਬਾਂ ਇਉਂ ਉਤਾਰੇ ਜਿਵੇਂ ਕੋਈ ਮਾਂ ਆਪਣੇ ਨਿੱਕੇ ਜਿਹੇ ਬੱਚੇ ਦੇ ਮੌਜੇ ਲਾਉਂਦੀ ਹੈ। ਫਿਰ ਉਹ ਮੇਰੇ ਸਿਰ ਕੋਲ ਭੁੰਜੇ ਗੋਡਿਆਂ ਭਾਰ ਬੈਠ ਕੇ ਕਾਫ਼ੀ ਦੇਰ ਤੱਕ ਪਿਆਰ ਨਾਲ ਮੇਰੇ ਵਾਲਾਂ ਵਿੱਚ ਇੰਝ ਹੱਥ ਫੇਰਦੀ ਰਹੀ ਜਿਵੇਂ ਕੋਈ ਪ੍ਰੇਮਕਾਂ ਆਪਣੇ ਪ੍ਰੇਮੀ ਦੇ ਕੇਸ ਸਹਿਲਾਉਂਦੀ ਹੈ। ਕਦੇ-ਕਦੇ ਉਹ ਮੇਰਾ ਮੱਥਾ ਵੀ ਚੁੰਮਦੀ। ਮੈਨੂੰ ਬੜਾ ਚੰਗਾ ਲੱਗ ਰਿਹਾ ਸੀ। ਉਸ ਤੋਂ ਪਿੱਛੋਂ ਉਹ ਭੁੰਜਿਉਂ ਉੱਠ ਕੇ ਮੇਰੇ ਲੱਕ ਕੋਲ ਆ ਕੇ ਸੋਫੇ ’ਤੇ ਬੈਠ ਗਈ। ਉਹਨੇ ਕਿਸੇ ਮਰਦਖੋਰ ਇਸਤਰੀ ਵਾਂਗ ਮੇਰੇ ਸਾਰੇ ਬਟਨ ਖੋਲ੍ਹ ਦਿੱਤੇ ਸਨ।
ਮੇਰੇ ਦਿਮਾਗ ਵਿੱਚ ਆਇਆ ਸੀ ਕਿ ਸ਼ਾਇਦ ਉਹ ਮੈਨੂੰ ਗਲਤ ਸਮਝ ਰਹੀ ਹੈ। ਮੈਂ ਉਹਨੂੰ ਪੁੱਛਣਾਂ ਚਾਹੁੰਦਾ ਸੀ, “ਇਹ ਕੀ ਬੇਹੂਦਗੀ ਹੈ? ਮੈਂ ਬੁੜ੍ਹਾ ਠੇਰਾ, ਤੂੰ ਕੱਲ੍ਹ ਦੀ ਛੋਕਰੀ। ਉਮਰ ਨੂੰ ਨਾ ਭੁੱਲ।”
ਪਰ ਫੇਰ ਮੈਨੂੰ ਯਾਦ ਆਇਆ ਸੀ ਕਿ ਹੈਲਨ ਤਾਂ ਮੇਰੀ ਆਯੂ ਤੋਂ ਚੰਗੀ ਤਰ੍ਹਾਂ ਵਾਕਿਫ ਹੈ। ਕਿਉਂਕਿ ਉਸ ਤੋਂ ਪਿਛਲੇ ਮਹੀਨੇ ਹੀ ਜਦੋਂ ਮੈਂ ਆਪਣੇ ਤਰੇਟਵੇਂ ਜਨਮ ਦਿਨ ਦੀ ਖੁਸ਼ੀ ਵਿੱਚ ਸਾਰੇ ਵਰਕਰਾਂ ਨੂੰ ਬੋਨਸ ਦਿੱਤਾ ਸੀ ਤਾਂ ਹੈਲਨ ਨੇ ਕਿਹਾ ਸੀ, “ਹੈਂ ਸਰ ਤੁਸੀਂ ਤਰੇਹਟ ਸਾਲਾਂ ਦੋ ਹੋ? ਮੈਂ ਤਾਂ ਤੁਹਾਨੂੰ ਪੈਂਤੀਆਂ ਦਾ ਸਮਝਦੀ ਸੀ।”
ਗਦਾਮ ਖੋਲ੍ਹਣ ਉਂਪਰੰਤ ਉਹਨੇ ਮੇਰੇ ਵੱਲ ਵਾਸਨਾਪੂਰਬਕ ਦੇਖਦੇ ਹੋਏ ਮੇਰੀ ਨੰਗੀ ਛਾਤੀ ਨੂੰ ਚੁੰਮਿਆਂ ਸੀ। ਫੇਰ ਹੈਲਨ ਨੇ ਇੱਕ ਪਤਨੀ ਵਾਂਗ ਆਪਣਾ ਹੱਕ ਸਮਝ ਕੇ ਮੇਰੀ ਪੇਂਟ ਦੀ ਹੁੱਕ ਵੀ ਖੋਲ੍ਹ ਮਾਰੀ ਸੀ।
“ਮੈਂ ਤਾਂ ਤੁਹਾਡੀ ਅਥਲੈਟਿਕ ਫਿਜ਼ਿਕ ’ਤੇ ਬੁਰੀ ਤਰ੍ਹਾਂ ਫਿਦਾ ਹਾਂ।” ਤੇ ਉਹ ਮੇਰੇ ਉੱਤੇ ਲੇਟ ਗਈ। ਉੱਪਰ ਪਈ ਹੋਈ ਉਹ ਮੈਨੂੰ ਬੇਟੀ ਵਾਂਗ ਲੱਗੀ ਸੀ। ਛੋਟੀ ਹੁੰਦੀ ਮੇਰੀ ਬੱਚੀ ਨੂੰ ਮੰਜੇ ਉੱਤੇ ਪੈ ਕੇ ਨੀਂਦ ਨਹੀਂ ਆਉਂਦੀ ਹੁੰਦੀ ਸੀ ਤੇ ਉਹਨੇ ਮੇਰੇ ਢਿੱਡ ਉੱਤੇ ਆ ਕੇ ਲੇਟ ਜਾਣਾ ਤੇ ਕਹਿਣਾ, “ਡੈਡ ਢਿੱਡ ਹਿਲਾ ਕੇ ਝੂਟੇ-ਮਾਟੇ ਕਰੋ।” ਮੈਂ ਢਿੱਡ ਹਿਲਾਉਣ ਲੱਗ ਜਾਣਾ ਤੇ ਹਿਲੋਰਿਆਂ ਦੀ ਲੋਰ ਨਾਲ ਉਹਦੀ ਐਸੀ ਅੱਖ ਲੱਗਣੀ ਕਿ ਉਹਨੇ ਸਾਰੀ-ਸਾਰੀ ਰਾਤ ਮੇਰੇ ਢਿੱਡ ’ਤੇ ਪਈ ਰਹਿਣਾ।
ਹੈਲਨ ਮੇਰੇ ਲੱਕ ’ਤੇ ਚੜ੍ਹੀ ਬੈਠੀ ਮੇਰੇ ਸ਼ਰੀਰ ਨੂੰ ਧੱਕਾ ਜਿਹਾ ਮਾਰ ਕੇ ਉਕਸਾ ਰਹੀ ਸੀ ਤੇ ਚਾਹੁੰਦੀ ਸੀ ਮੈਂ ਹੇਠੋਂ ਉਹਨੂੰ ਜ਼ੋਰ-ਜ਼ੋਰ ਦੀ ਹਿਲਾਉਣ ਲਈ ਤਾਕਤ ਨਾਲ ਹਿੱਲਾਂ। ਪਰ ਹੈਲਨ ਦਾ ਇਰਾਦਾ ਸੌਣ ਦਾ ਨਹੀਂ ਬਲਕਿ ਸੁੱਤੀਆਂ ਕਲਵਾਂ ਜਗਾਉਣ ਦਾ ਸੀ। ਉਹਦੇ ਹੱਥ ਆਹੀਸਤਾ-ਆਹੀਸਤਾ ਮੇਰੇ ਪਰਾਈਵੇਟ ਕੰਪਾਰਟਮੈਂਟ ਵੱਲ ਨੂੰ ਸਰਕ ਰਹੇ ਸਨ। ਮੇਰੇ ਸ਼ਰੀਰ ਵਿੱਚ ਥਰਥਰਾਹਟ ਲਿਆਉਣ ਵਾਸਤੇ ਉਹ ਪਹਿਲ-ਕਦਮੀ ਕਰਨ ਲੱਗੀ ਸੀ ਤਾਂ ਮੈਂ ਉਹਨੂੰ ਰੋਕ ਲਿਆ, “ਹੈਲਨ? ਨਾ ਇਹ ਕੀ ਕਰਨ ਲੱਗੀ ਏਂ? ਕੁੱਝ ਹੋਸ਼ ਕਰ ਮੈਂ ਤੇਰੇ ਪਿਉ ਦਾਦੇ ਸਮਾਨ ਹਾਂ। ਮੈਨੂੰ ਸ਼ਰਾਬੀ ਨਾ ਸਮਝ। ਪੂਰੇ ਹੋਸ਼ੋ-ਹਵਾਸ ਕਾਇਮ ਹਨ ਮੇਰੇ।”
ਮੇਰਾ ਉਹਨੂੰ ਝਿੜਕ ਕੇ ਐਨਾ ਆਖਣ ਦੀ ਦੇਰ ਸੀ ਕਿ ਉਹ ਉਗਲੀਂਆਂ ਟੁੱਕਦੀ ਹੋਈ ਬਾਹਰ ਭੱਜ ਗਈ ਸੀ। ਉਹਨੇ ਸ਼ਰਮਿੰਦਗੀ ਮੰਨ ਲਈ ਸੀ। ਮੈਂ ਸੋਚਿਆ ਸੀ ਉਹਨੂੰ ਮੋੜ ਕੇ ਵਾਪਸ ਲਿਆਵਾਂ ਤੇ ਬੈਠ ਕੇ ਸਮਝਾਵਾਂ-ਬੁਝਾਵਾਂ। ਪੈਂਟ ਹੱਥਾਂ ’ਚ ਫੜ੍ਹੀ ਹੁੱਕ ਕਸਦਾ ਹੋਇਆ ਮੈਂ ਅਜੇ ਦੇਹਲੀ ਤੱਕ ਹੀ ਪਹੁੰਚਿਆ ਸੀ ਤੇ ਅੱਗੇ ਸ਼੍ਰੀ ਮਤੀ ਜੀ ਖੜ੍ਹੇ ਸਨ। ਹੈਲਨ ਨੂੰ ਸਾਡੇ ਘਰੋਂ ਰੋਂਦੀ ਹੋਈ ਨਿਕਲਦੀ ਦੇਖ ਲੈਣ ਬਾਅਦ ਮੈਨੂੰ ਪੈਂਟ ਦੀ ਹੁੱਕ ਕਸਦਾ ਅਤੇ ਝੱਗੇ ਦੇ ਬਟਨ ਖੁੱਲ੍ਹੇ ਲਈ ਖੜਾ ਪਾ ਕੇ ਪਤਨੀ ਨੇ ਮੇਰੇ ਬੇਵਫਾ ਹੋਣ ਦੀ ਕਹਾਣੀ ਘੜ੍ਹ ਲਈ ਸੀ।
ਮੈਂ ਘਰਵਾਲੀ ਨੂੰ ਬਥੇਰੀਆਂ ਸਫਾਈਆਂ ਦਿੱਤੀਆਂ ਸਨ। ਪਰ ਕਿਹੜਾ ਭੜੂਆ ਯਕੀਨ ਕਰਦਾ ਹੈ? ਸਾਡੇ ਘਰ ਤਾਂ ਕਈ ਦਿਨ ਮਹਾਂਭਾਰਤ ਚਲਦਾ ਰਿਹਾ ਸੀ।
ਬਹਿਰਹਾਲ, ਉਦੂੰ ਅਗਲੇ ਦਿਨ ਹੈਲਨ ਨਮੌਸ਼ੀ ਦੀ ਮਾਰੀ ਨੌਕਰੀ ’ਤੇ ਨਹੀਂ ਸੀ ਆਈ। ਮੈਂ ਉਸਦੇ ਘਰ ਜਾ ਕੇ ਉਸਨੂੰ ਮਨਾ ਕੇ ਵਾਪਸ ਲੈਣ ਗਿਆ ਸੀ। ਚੰਗੇ ਵਰਕਰ ਦੀ ਮੈਂ ਬੜੀ ਕਦਰ ਕਰਦਾਂ ਹਾਂ।
“ਆ ਤੈਨੂੰ ਮਾਫ਼ ਕੀਤਾ, ਹੈਲਨ। ਕੋਈ ਗੱਲ ਚਿੱਤ ਵਿੱਚ ਨਾ ਰੱਖੀਂ। ਇਹ ਉਮਰ ਹੀ ਅਹੇ ਜਿਹੀ ਹੈ। ਅਣਜਾਣ ਮੱਤ ਹੁੰਦੀ ਹੈ। ਕੋਈ ਨ੍ਹੀਂ ਬੰਦੇ ਤੋਂ ਗੁਸਤਾਖੀ ਹੋ ਹੀ ਜਾਂਦੀ ਹੈ। ਇੰਨਸਾਨ ਗਲਤੀਆਂ ਦਾ ਪੁਤਲੈ।” ਨਾਲ ਹੀ ਮੈਂ ਐਵੇਂ ਹੀ ਉਸਨੂੰ ਇਹ ਵੀ ਕਹਿ ਦਿੱਤਾ ਸੀ ਕਿ ਜਵਾਨੀ ਵਿੱਚ ਮੈਂ ਵੀ ਇਸ ਪ੍ਰਕਾਰ ਦੀਆਂ ਕਈ ਗਲਤੀਆਂ ਕੀਤੀ ਹਨ।
“ਸਿੱਧੂ ਸਾਹਬ, ਤੁਸੀਂ ਤਾਂ ਬਹੁਤ ਗਰੇਟ ਹੋ।” ਡੁਸਕਦੀ ਹੋਈ ਹੈਲਨ ਮੇਰੇ ਨਾਲ ਤੁਰ ਪਈ ਸੀ ਤੇ ਅਸੀਂ ਦੋਨੋਂ ਉਸ ਹਾਦਸੇ ਨੂੰ ਭੁੱਲ ਕੇ ਇੱਕ ਦੂਜੇ ਨਾਲ ਹੁਣ ਵੀ ਪਹਿਲਾਂ ਵਰਗਾ ਵਿਵਹਾਰ ਹੀ ਕਰਦੇ ਹਾਂ। ਹੈਲਨ ਵੀ ਦਿਖਾਵੇ ਵਜੋਂ ਮੇਰਾ ਬੜਾ ਸਤਿਕਾਰ ਕਰਦੀ ਹੈ। ਉਂਅ ਸਾਲੀ ਮੂੰਹ ’ਤੇ ਭਾਵੇਂ ਉਤੋਂ ਉਤੋਂ ਲੱਖ ਸਿਫਤਾਂ ਕਰਦੀ ਹੈ। ਪਰ ਅੰਦਰੋਂ ਮੇਰੇ ਨਾਲ ਐਨੀ ਨਫਰਤ ਕਰਨ ਲੱਗ ਪਈ ਹੈ ਕਿ ਮੇਰੇ ਨਾਂ ਦਾ ਵਿਸ਼ੇਸ਼ ਤੌਰ ’ਤੇ ਉਸਨੇ ਕੁੱਤਾ ਪਾਲਿਆ ਸੀ। ਮੇਰਾ ਗੁੱਸਾ ਕੁੱਤੇ ’ਤੇ ਕੱਢ-ਕੱਢ ਬਿਚਾਰੇ ਨੂੰ ਉਹਨੇ ਮਹੀਨੇ ਵਿੱਚ ਹੀ ਮਾਰ ਦਿੱਤਾ ਸੀ। ਉਂਝ ਗੁੱਸਾ ਤਾਂ ਉਹਦਾ ਜਾਇਜ਼ ਹੀ ਹੈ। ਜਨਾਨੀ ਆਪਣੇ ਆਪ ਨੂੰ ਮਰਦ ਮੂਹਰੇ ਪਰੋਸ ਕੇ ਰੱਖ ਦੇਵੇ ਤੇ ਮਰਦ ਉਹਨੂੰ ਮੂੰਹ ਨਾ ਲਾਵੇ। ਕਿੱਡੀ ਹੱਤਕ ਐ ਇਹਦੇ ਵਿੱਚ ਤੀਵੀਂ ਦੀ?
ਖੈਰ, ਇਸ ਘਟਨਾਂ ਦਾ ਮੇਰੀ ਪਰਿਵਾਰਕ ਜ਼ਿੰਦਗੀ ਉੱਤੇ ਉਨਾ ਅਸਰ ਨਹੀਂ ਸੀ ਪਿਆ ਜਿੰਨਾ ਪੈਣਾ ਚਾਹੀਦਾ ਸੀ। ਮੈਨੂੰ ਮੇਰੇ ਬੁੜਾਪੇ ਨੇ ਬਚਾ ਲਿਆ ਸੀ। ਜੇ ਕਿਤੇ ਜਵਾਨ ਹੁੰਦੇ ਤਾਂ ਤਲਾਕ ਹੋਇਆ ਪਿਆ ਸੀ। ਵੈਸੇ ਹੁਣ ਵੀ ਘਰਵਾਲੀ ਥੋੜੀ ਬਿੰਗ-ਤੜਿੰਗ ਰਹਿੰਦੀ ਹੈ। ਉਹ ਵੀ ਪਰ ਦਿਨੇ-ਦਿਨੇ ਹੀ। ਰਾਤ ਨੂੰ ਤਾਂ ਸਾਰੀ ਰਾਤ ਨਿਆਣੇ ਆਂਗੂੰ ਮੇਰੇ ਨਾਲ ਚਿੰਬੜ ਕੇ ਪੈਂਦੀ ਹੈ।
ਲਉ ਜੀ, ਤੁਹਾਡੇ ਸੰਗ ਗੱਲਾਂਬਾਤਾ ਵੀ ਹੋ ਗਈਆਂ। ਜੰਗਲ ਪਾਣੀ ਵੀ ਹੋ ਗਿਐ। ਪੰਜ ਇਸ਼ਨਾਨਾ ਵੀ ਨਿਭੜ ਗਿਆ ਹੈ ਤੇ ਸ਼ੇਵ ਵੀ ਕਰ ਲਈ ਹੈ। ਬਾਥਰੂਮ ਵਿੱਚੋਂ ਨਿਕਲ ਕੇ ਮੈਂ ਸਿੱਧਾ ਰਸੋਈ ਵਿੱਚ ਆਇਆ ਹਾਂ। ਥਰਮਸ ਖੋਲ੍ਹ ਕੇ ਭਾਫਾਂ ਛੱਡਦੀ ਲੌਂਗ-ਲੈਚੀਆਂ ਵਾਲੀ ਚਾਹ ਕੱਪ ’ਚ ਪਾ ਕੇ ਪਹਿਲੀ ਘੁੱਟ ਹੀ ਭਰਦਾ ਹਾਂ ਕਿ ਮੇਰੇ ਸਿਰ ਵਿੱਚ ਇਕਦਮ ਦਰਦ ਸ਼ੁਰੂ ਹੋ ਜਾਂਦਾ ਹੈ। ਜੀਅ ਕਰਦਾ ਹੈ ਮੁੱਕੀਆਂ ਮਾਰ ਕੇ ਮੱਥਾਂ ਭੰਨ੍ਹ ਲਵਾਂ। ਕੱਲ੍ਹ ਦੀ ਦਾਰੂ ਅੱਜ ਅਸਰ ਦਿਖਾ ਰਹੀ ਹੈ। ਇਹੀ ਤਾਂ ਫ਼ਰਕ ਹੈ ਦੇਸੀ ਦਾਰੂ ਅਤੇ ਵਲਾਇਤੀ ਸ਼ਰਾਬ ਵਿੱਚ। ਦੇਸੀ ਚੜ੍ਹਦੀ ਵੀ ਛੇਤੀ ਹੈ ਤੇ ਲਹਿੰਦੀ ਵੀ ਛੇਤੀ ਹੈ। ਅੰਗਰੇਜ਼ੀ ਕਮਬਖਤ ਚੜੂ ਵੀ ਹੌਲੀ-ਹੌਲੀ ਤੇ ਲਹੂ ਵੀ ਕਿਸ਼ਤਾਂ ਨਾਲ। ਇਸ ਹੈਂਗ ਓਵਰ ਦਾ ਕੀ ਇਲਾਜ਼ ਕਰਾਂ? ਨੂਣ ਭੁੱਕ ਕੇ ਨਿੰਬੂ ਚੱਟਾਂ? ਪਾਣੀ ’ਚ ਮੌਰਨਿੰਗ ਫਰੈਸ਼ ਦੀ ਕੋਈ ਪੁੜੀ ਘੋਲ ਕੇ ਪੀਵਾਂ? ਕੋਈ ਪੇਨ ਕਿੱਲਰ ਗੋਲੀ ਲਵਾਂ? ਜਾਂ ਸੰਤਰੇ ਦੇ ਜੂਸ ਨਾਲ ਅਦਰਕ ਦਾ ਟੁੱਕੜਾ ਚੱਭਾਂ? ਗੋਲੀ ਮਾਰੋ ਇਹਨਾਂ ਨੁਸਕਿਆਂ ਨੂੰ। ਇੱਕ ਲੰਡੂ ਜਿਹਾ ਪੈਗ ਹੀ ਹੋਰ ਲਾਉਨਾਂ, ਬਿੰਦ ਵਿੱਚ ਦੀ ਦਰਦ ਸਿਉਂ ਹੋਣਾ ਨੇ ਭੱਜ ਜਾਣਾ ਹੈ।
ਅਲਮਾਰੀ ਚੋਂ ਇੱਕ ਬੋਤਲ ਚੁੱਕ ਕੇ ਸੀਲ ਤੋੜਦਾਂ ਹਾਂ ਤੇ ਗਿਲਾਸ ਭਰ ਲੈਂਦਾ ਹਾਂ। ਪੀਣ ਲੱਗਿਆਂ ਰੁੱਕ ਜਾਂਦਾ ਹਾਂ। ਸੋਚਦਾ ਹਾਂ ਨਿਰਨੇ ਕਾਲਜੇ ਸ਼ਰਾਬ ਪੀਣੀ ਨੁਕਸਾਨਦੇਹ ਹੈ। ਕਿਉਂ ਨਾ ਪਹਿਲਾਂ ਕੁੱਝ ਖਾਹ ਲਵਾਂ? ਸੈਂਡਵਿਚ ਕਿਹੜਾ ਬਣਾਉ? ਛੱਡੋ ਪਰ੍ਹੇ। ਫਰਿੱਜ਼ ਵਿੱਚ ਤੱਕੀਏ ਕੀ ਕੁੱਝ ਹੈ। ਹਾਂ, ਆਹੀ ਚੱਲੂ। ਚਿਕਨ ਐਂਡ ਮਸ਼ਰੂਮ ਪਾਈ ਚੁੱਕ ਕੇ ਮਾਈਕਰੋਵੇਵ ਵਿੱਚ ਤੱਤੀ ਕਰਦਾ ਹਾਂ ਤੇ ਅੱਧੀ ਕੁ ਖਾਣ ਬਾਅਦ ਹੁਣ ਘੁੱਟ ਭਰੀ ਹੈ। ਆਹ… ਹਾ। ਸੁਆਦ ਆ ਗਿਐ।
ਹੁਣ ਮੈਂ ਕੁੱਝ ਸੋਚ ਰਿਹਾ ਹਾਂ। ਕੀ? ਇਹ ਤਾਂ ਖੁਦ ਮੈਨੂੰ ਵੀ ਨਹੀਂ ਪਤਾ। ਬਸ ਐਨਾ ਕੁ ਜਾਣਦਾ ਹਾਂ ਕਿ ਦਿਮਾਗ ਚੱਲ ਰਿਹਾ ਹੈ। ਉਧਰ ਲੌਂਜ ਵਿੱਚ ਪੋਤੇ ਦੇ ਹਾਈਫਾਈ ’ਤੇ ਮਹਿੰਦਰ ਕਪੂਰ ਦੀ ਆਵਾਜ਼ ਵਿੱਚ ਸ਼ਿਵ ਕੁਮਾਰ ਬਟਾਲਵੀ ਦੀ ਗ਼ਜ਼ਲ ਵੱਜ ਰਹੀ ਹੈ, “ਮੈਨੂੰ ਜਦ ਵੀ ਤੁਸੀਂ ਹੋ ਯਾਦ ਆਏ। ਦਿਨ ਦਿਹਾੜੇ ਸ਼ਰਾਬ ਲੈ ਬੈਠਾ। ਮੈਨੂੰ ਤੇਰਾ ਸ਼ਬਾਬ ਲੈ ਬੈਠਾ।… ਵਿਹਲ ਜਦ ਵੀ ਮਿਲੀ ਹੈ ਫਰਜ਼ਾਂ ਤੋਂ ਤੇਰੇ ਮੁੱਖ ਦੀ ਕਿਤਾਬ ਲੈ ਬੈਠਾ।” ਮੈਂ ਵੀ ਟੇਪ ਦੇ ਨਾਲ-ਨਾਲ ਗੁਣਗਣਾਉਂਦਾ ਹੋਇਆ ਪੁਰਾਣੀਆਂ ਯਾਦਾਂ ਦੀਆਂ ਵਾਦੀਆਂ ਵਿੱਚ ਗੁਆਚ ਜਾਂਦਾ ਹਾਂ।
ਦਰਦ ਯਾਨੀ ਸਿਰ ਤੋਂ ਸਰਕ ਕੇ ਦਿਲ ’ਤੇ ਆ ਗਿਆ ਹੈ। ਪੀੜ ਜਦੋਂ ਸਿਰ ਵਿੱਚ ਹੁੰਦੀ ਸੀ ਉਦੋਂ ਤਾਂ ਕੁੱਝ ਵੀ ਨਹੀਂ ਸੀ। ਮੈਂ ਬਰਦਾਸ਼ਤ ਤਾਂ ਕਰ ਲਈ ਸੀ। ਪਰ ਆਹ? ਇਹ ਨਹੀਂ ਮੈਥੋਂ ਸਹਿਣ ਕਰ ਹੁੰਦਾ। ਜਦੋਂ ਵੀ ਘੁੱਟ ਕੁ ਦਾਰੂ ਪੀ ਲਵਾਂ ਹਰ ਵਾਰ ਮੇਰੇ ਨਾਲ ਇੰਝ ਹੀ ਹੁੰਦਾ ਹੈ। ਉਹ ਚੰਦਰੀ ਚੇਤੇ ਆ ਜਾਂਦੀ ਹੈ। ਉਹ? ਉਹ ਜਾਣੀ ਕਿ ਮੇਰੀ ਪਹਿਲੀ ਮੁਹੱਬਤ! ਹਾਲਾਤ ਹੀ ਕੁੱਝ ਐਸੇ ਹਨ ਕਿ ਉਹਦਾ ਨਾਮ ਵੀ ਜੇਕਰ ਮੇਰੇ ਬੁੱਲ੍ਹਾਂ ਦੀ ਸੀਮਾਂ ਪਾਰ ਕਰ ਗਿਆ ਤਾਂ ਅਨਰਥ ਹੋ ਜਾਵੇਗਾ। ਮੈਂ ਜਾਣ-ਬੁੱਝ ਕੇ ਇਹ ਖਤਾ ਹਰਗਿਜ਼ ਨਹੀਂ ਕਰਾਂਗਾ। ਹਾਂ ਐਨਾ ਕੁ ਦੱਸ ਸਕਦਾ ਹਾਂ ਕਿ ਮੇਰੇ ਜੀਵਨ’ਤੇ ਉਹਨਾਂ ਵਿਅਕਤੀਆਂ ਦਾ ਵਿਸ਼ੇਸ਼ ਪ੍ਰਭਾਵ ਰਿਹਾ ਹੈ, ਜਿਨ੍ਹਾਂ ਦੇ ਨਾਮ ਦਾ ਪਹਿਲਾ ਅੱਖਰ ਹਾਹਾ ਹੋਵੇ। ਮੇਰੀ ਜ਼ਿੰਦਗੀ ਵਿੱਚ ਜਿੰਨੀਆਂ ਵੀ ਔਰਤਾਂ ਆਈਆਂ ਹਨ। ਸਭਨਾਂ ਦੇ ਨਾਂ ਹਾਹੇ ਤੋਂ ਹੀ ਸ਼ੁਰੂ ਹੁੰਦੇ ਹਨ। ਮੇਰੀ ਪਤਨੀ ਅਤੇ ਉਸ ਮਹਿਬੂਬਾ ਦੇ ਨਾਮ ਨੂੰ ਵੀ ਹਾਹਾ ਹੀ ਲੱਗਦਾ ਹੈ।
ਬੜੀ ਪੁਰਾਣੀ ਗੱਲ ਹੈ, ਇੰਡੀਆ ਦੀ। ਉਦੋਂ ਅਜੇ ਮੈਂ ਬਚਪਨ ਦੀਆਂ ਘੁੰਮਣਘੇਰੀਆਂ ਵਿੱਚੋਂ ਬਾਹਰ ਵੀ ਨਹੀਂ ਸੀ ਨਿਕਲਿਆ। ਉਹ ਵੀ ਮੇਰੇ ਹਾਣ-ਪਰਵਾਣ ਦੀ ਹੀ ਸੀ। ਪਿੰਡ ਸਾਡੇ ਘਰ ਤੋਂ ਉਹਨਾਂ ਦਾ ਘਰ, ਭਾਵੇਂ ਸੀ ਤਾਂ ਦੋ-ਤਿੰਨ ਸੌ ਗਜ਼ ਹੱਟਵਾਂ। ਪਰ ਸੀ ਬਿਲਕੁੱਲ ਸਾਹਮਣੇ। ਮੈਂ ਪਿੰਡ ਤੋਂ ਦੂਰ ਸ਼ਹਿਰ, ਬੋਰਡਿੰਗ ਸਕੂਲ ਵਿੱਚ ਪੜ੍ਹਦਾ ਹੁੰਦਾ ਸੀ। ਪਿੰਡ ਮੇਰਾ ਜਾਣ-ਆਉਣ ਛੁੱਟੀਆਂ ਵਿੱਚ ਹੀ ਹੋਇਆ ਕਰਦਾ ਸੀ। ਜੋ ਕਿ ਬਹੁਤ ਘੱਟ ਹੁੰਦੀਆਂ ਸਨ। ਭਾਵੇਂ ਬੋਰਡਿੰਗ ਸਕੂਲ ਦੀ ਕੈਦ ਵਿੱਚ ਸਾਰੇ ਵਿਦਿਆਰਥੀ ਹੀ ਬੇਤਾਬੀ ਨਾਲ ਛੁੱਟੀਆਂ ਦਾ ਇੰਤਜ਼ਾਰ ਕਰਿਆ ਕਰਦੇ ਸਨ। ਪਰ ਮੇਰੀ ਉਡੀਕ ਸਾਰਿਆਂ ਤੋਂ ਵੱਖਰੀ ਹੁੰਦੀ ਸੀ, ਕਿਉਂਕਿ ਉਸ ਵਿੱਚ ਤੜਪ ਵੀ ਸ਼ਾਮਲ ਹੁੰਦੀ ਸੀ। ਸਾਡੇ ਮੇਰੀ ਮਾਸ਼ੂਕ ਦਾ ਆਉਣਾ-ਜਾਣਾ ਤਾਂ ਘੱਟ ਹੀ ਹੁੰਦਾ ਸੀ। ਪਰ ਜਦੋਂ ਮੈਂ ਪਿੰਡ ਗਿਆ ਹੁੰਦਾ ਤਾਂ ਉਹ ਕੋਈ ਨਾ ਕੋਈ ਵਿਸ਼ੇਸ਼ ਬਹਾਨਾ ਬਣਾ ਕੇ ਆਉਂਦੀ ਤੇ ਸਾਡੇ ਘਰੇ ਅਟਕਣ ਦੀ ਵੱਧ ਤੋਂ ਵੱਧ ਕੋਸ਼ਿਸ਼ ਕਰਦੀ। ਦੁਨੀਆਂ ਦੀਆਂ ਨਜ਼ਰਾਂ ਵਿੱਚ ਅਸੀਂ ਬੇਸ਼ੱਕ ਨਿਆਣੇ ਅਤੇ ਬੇਸਮਝ ਸੀ। ਲੇਕਿਨ ਇਹ ਅਸੀਂ ਦੋਨੋਂ ਹੀ ਜਾਣਦੇ ਸੀ ਕਿ ਅਸੀਂ ਸਿਆਣੇ ਅਤੇ ਸਮਝਦਾਰ ਹੋ ਚੁੱਕੇ ਸੀ। ਸ਼ਰੀਰ ਭਾਵੇਂ ਸਾਡੇ ਅਜੇ ਕੱਚੇ ਸਨ। ਪਰ ਦਿਮਾਗ ਪੱਕ ਗਏ ਸਨ। ਅਸੀਂ ਮੁਹੱਬਤ ਦੀ ਅਦਿੱਖ ਡੋਰ ਵਿੱਚ ਬੰਨ੍ਹੇ ਜਾ ਚੁੱਕੇ ਸੀ। ਅਸੀਂ ਦੋਨੋਂ ਹੀ ਅਜਿਹੇ ਮੌਕੇ ਦੀ ਤਲਾਸ਼ ਵਿੱਚ ਰਹਿੰਦੇ ਹੁੰਦੇ ਸੀ ਬਈ ਕਦੋਂ ਤਨਹਾਈ ਵਿੱਚ ਮਿਲੀਏ ਤੇ ਦਿਲ ਦੀਆਂ ਖੁੱਲ੍ਹ ਕੇ ਗੱਲਾਂ ਕਰੀਏ। ਮੈਂ ਆਨੀ-ਬਹਾਨੀ ਉਹਦੇ ਕਰੀਬ ਹੁੰਦਾ। ਪਰ ਕੁੱਝ ਕਹਿ ਨਾ ਸਕਦਾ। ਉਹਨੂੰ ਦੇਖਦਿਆਂ ਹੀ ਮੇਰੀ ਧੜਕਣਾਂ ਤੇਜ਼ ਹੋ ਜਾਇਆ ਕਰਦੀਆਂ ਸਨ। ਜ਼ਬਾਨ ਨੂੰ ਤੰਦੂਆ ਪੈ ਜਾਂਦਾ ਸੀ। ਕੈਫੀਅਤ ਉਹਦੀ ਵੀ ਮੇਰੇ ਨਾਲ ਮਿਲਦੀ ਜੁਲਦੀ ਸੀ। ਉਹ ਵੀ ਮੈਨੂੰ ਜੇ ਦੇਖਣ ਲੱਗ ਜਾਂਦੀ ਤਾਂ ਬਸ ਇੱਕ ਟੱਕ ਦੇਖੀ ਹੀ ਜਾਂਦੀ। ਨਿਗਾਹ ਗੱਡ ਕੇ। ਅੱਖਾਂ ਵੀ ਨਾ ਝਮਕਦੀ। ਉਹਨੂੰ ਜੱਗ ਦੀ ਪਰਵਾਹ ਵੀ ਨਾ ਰਹਿੰਦੀ। ਉਸਦਾ ਦਿਵਾਨਾਪਨ ਦੇਖ ਕੇ ਮੇਰਾ ਦਿਲ ਕਰਦਾ ਮੈਂ ਭੱਜ ਕੇ ਉਸਨੂੰ ਐਸੀ ਗਲਵੱਕੜੀ ਪਾਵਾਂ, ਜੋ ਸਦੀਵੀ ਹੋਵੇ। ਭਾਵ ਉਹ ਮੇਰੇ ਗਲ ਨਾਲ ਲੱਗੀ ਰਹੇ ਤੇ ਅਸੀਂ ਉਥੇ ਹੀ ਉਸੇ ਹੀ ਮੁੰਦਰਾਂ ਵਿੱਚ ਖੜ੍ਹੇ ਰਹੀਏ ਤੇ ਸਾਡੀ ਸਾਰੀ ਜ਼ਿੰਦਗੀ ਲੰਘ ਜਾਵੇ। ਅਸੀਂ ਕਦੇ ਇੱਕ ਦੂਜੇ ਤੋਂ ਵੱਖ ਨਾ ਹੋਇਏ। ਗੱਲ ਕੀ? ਸਾਨੂੰ ਦੋਨਾਂ ਨੂੰ ਇਸ਼ਕ ਨਚਾ ਰਿਹਾ ਸੀ, ਤਾਤਾ ਥਈਆ -ਤਾਤਾ ਥਈਆ।
ਹਰ ਵਾਰ ਛੁੱਟੀਆਂ ਵਿੱਚ ਮੈਂ ਦ੍ਰਿੜ ਇਰਾਦਾ ਕਰਕੇ ਪਿੰਡ ਜਾਂਦਾ ਕਿ ਇਸ ਵਾਰ ਮੈਂ ਉਸਨੂੰ ਮੁਹੱਬਤ ਦਾ ਇਜ਼ਹਾਰ ਜ਼ਰੂਰ ਕਰਕੇ ਆਵਾਂਗਾ। ਪਰ ਕਦੇ ਵੀ ਮੈਂ ਮੂੰਹੋਂ ਇੱਕ ਲਫ਼ਜ਼ ਨਾ ਫੁੱਟ ਸਕਦਾ। ਵੈਸੇ ਇਸ ਵਿੱਚ ਕੋਈ ਸ਼ੱਕ ਨਹੀਂ ਸੀ ਕਿ ਅਸੀਂ ਇੱਕ ਦੂਜੇ ਨੂੰ ਚਾਹੁੰਦੇ ਸਾਂ। ਲੇਕਿਨ ਫੇਰ ਵੀ ਇੱਕ ਦੂਜੇ ਨੂੰ ਆਪਣੀਆਂ ਭਾਵਨਵਾਂ ਮੂੰਹੋਂ ਬੋਲ ਕੇ ਦੱਸਣੀਆਂ ਵੀ ਤਾਂ ਅਨਵਾਰੀਯ ਸਨ। ਯੋਗ ਮੌਕੇ ਦੀ ਤਾੜ ਵਿੱਚ ਮੈਂ ਢਿੱਲ ਹੀ ਢਿੱਲ ਕਰਦਾ ਰਹਿੰਦਾ ਅਤੇ ਪਤਾ ਵੀ ਨਾ ਲੱਗਦਾ ਕਿ ਕਦੋਂ ਛੁੱਟੀਆ ਮੁੱਕ ਜਾਂਦੀਆਂ। ਹੌਸਟਲ ਵਿੱਚ ਵਾਪਸ ਆ ਮੇਰਾ ਉਕਾ ਹੀ ਜੀਅ ਨਾ ਲੱਗਦਾ ਤੇ ਮੈਂ ਕਈ-ਕਈ ਦਿਨ ਆਪਣੇ ਆਪ ਉੱਤੇ ਖਿੱਝਦਾ, ਕੁੜਦਾ ਰਹਿੰਦਾ।
ਫਿਰ ਵਕਤ ਦੀਆਂ ਹਨੇਰੀਆਂ ਮੈਨੂੰ ਹਿੰਦੁਸਤਾਨ ਤੋਂ ਇੰਗਲੈਂਡ ਲੈ ਆਈਆਂ। ਪਰੀਆਂ ਦੇ ਦੇਸ ਵਿੱਚ ਆ ਕੇ ਵੀ ਮੇਰਾ ਧਿਆਨ ਉਸ ਆਪਣੇ ਪਿੰਡ ਦੀ ਹੂਰ ਵੱਲ ਹੀ ਰਹਿੰਦਾ ਸੀ।
ਕੁੱਝ ਵਰ੍ਹਿਆਂ ਬਾਅਦ ਮੈਂ ਪੂਰਾ ਜਵਾਨ ਹੋ ਕੇ ਵਤਨ ਫੇਰਾ ਮਾਰਨ ਗਿਆ। ਪਿੰਡੋਂ ਕਿਸੇ ਭਰੋਸੇ ਦੇ ਬੰਦੇ ਤੋਂ ਪਤਾ ਲੱਗਿਆ ਕਿ ਖਾੜਕੂਵਾਦ ਦੇ ਦਿਨਾਂ ਵਿੱਚ ਉਹਨਾਂ ਦਾ ਪਰਿਵਾਰ ਪਿੰਡ ਛੱਡ ਗਿਆ ਤੇ ਕਿਸੇ ਸ਼ਹਿਰ ਵਿੱਚ ਜਾ ਕੇ ਰਹਿਣ ਲੱਗ ਪਿਆ ਸੀ। ਸੂਚਨਾਕਾਰ ਨੇ ਨਾਲ ਹੀ ਇਹ ਵੀ ਦੱਸਿਆ ਸੀ, “ਮਿੱਤਰਾ, ਹੁਣ ਤਾਂ ਉਹ ਸੋਹਣੀ ਵੀ ਬਹੁਤ ਨਿਕਲ ਆਈ ਹੈ।”
“ਘੱਟ ਸੋਹਣੀ ਤਾਂ ਉਹ ਪਹਿਲਾਂ ਵੀ ਨਹੀਂ ਸੀ।” ਆਪੇ ਹੀ ਮੇਰੇ ਮੂੰਹੋਂ ਨਿਕਲ ਗਿਆ ਸੀ। ਉਹਦੇ ਉੱਤੇ ਆਈ ਜੁਆਨੀ ਦੀ ਬਹਾਰ ਬਾਰੇ ਸੁਣ ਲੈਣ ਬਾਅਦ ਉਹਦੇ ਦਰਸ਼ਨਾਂ ਦੀ ਤਾਂਘ ਹੋਰ ਵੱਧ ਗਈ ਸੀ। ਰੱਬ ਨੇ ਸਬੱਬ ਬਣਾਇਆ। ਮੈਂ ਕਿਸੇ ਬੰਦੇ ਨਾਲ ਬਹਾਨਾ ਘੜ੍ਹ ਕੇ ਬੜੀ ਮੁਸ਼ਕਿਲ ਨਾਲ ਉਹਨਾਂ ਦੇ ਘਰ ਜਾਣ ਵਿੱਚ ਕਾਮਯਾਬ ਹੋਇਆ ਸੀ। ਪਰ ਤਕਦੀਰ ਨੇ ਫਿਰ ਸਾਥ ਨਾ ਦਿੱਤਾ। ਜਦੋਂ ਮੈਂ ਉਹਨਾਂ ਦੇ ਘਰ ਗਿਆ ਤਾਂ ਆਥਣ ਦਾ ਵੇਲੇ ਸੀ ਤੇ ਬਿਜਲੀ ਨਾ ਹੋਣ ਕਰਕੇ ਹਨੇਰਾ ਸੀ। ਉਹ ਦੁੱਧ ਦੇ ਗਿਲਾਸ ਥਾਲੀ ਵਿੱਚ ਰੱਖ ਕੇ ਮੇਰੇ ਅਤੇ ਮੇਰੇ ਸਾਥੀ ਲਈ ਲੈ ਕੇ ਆਈ। ਅਜੀਬ ਤ੍ਰਾਸਦੀ ਸੀ। ਕੋਲ-ਕੋਲ ਬਿਲਕੁੱਲ ਇੱਕ ਦੂਜੇ ਦੇ ਸਾਹਮਣੇ ਹੁੰਦੇ ਹੋਏ ਵੀ ਅਸੀਂ ਇੱਕ ਦੂਜੇ ਨੂੰ ਸਪਸ਼ਟ ਰੂਪ ਵਿੱਚ ਨਾ ਦੇਖ ਸਕੇ। ਜਿੰਨਾ ਵੱਧ ਤੋਂ ਵੱਧ ਸਮਾਂ ਮੈਂ ਉਹਨਾਂ ਦੇ ਘਰ ਠਹਿਰ ਸਕਦਾ ਸੀ ਉਨਾ ਚਿਰ ਮੈਂ ਰੁਕਿਆ ਰਿਹਾ। ਮਨ ਹੀ ਮਨ ਮੈਂ ਬਿਜਲੀ ਦੇ ਆਉਣ ਦੀਆਂ ਅਰਦਾਸ਼ਾਂ ਕਰ ਰਿਹਾ ਸਾਂ। ਪਰ ਬਿਜਲੀ ਮੇਰੇ ਤੋਂ ਕੋਈ ਅਗਲਾ-ਪਿਛਲਾ ਬਦਲਾ ਲੈ ਰਹੀ ਸੀ। ਅਖੀਰ ਉਥੋਂ ਕਦੇ ਨਾ ਕਦੇ ਤਾਂ ਹਿੱਲਣਾ ਹੀ ਪੈਣਾ ਸੀ। ਦਿਲ ਨੂੰ ਸਮਝਾ ਕੇ ਮੈਂ ਉਥੋਂ ਉਠਿਆ ਤੇ ਜਦੋਂ ਉਹਨਾਂ ਦੇ ਦਰੋਂ ਬਾਹਰ ਆਇਆ ਤਾਂ ਸਾਰੀ ਕਲੋਨੀ ਦੀਆਂ ਲਾਇਟਾਂ ਜਗ ਪਈਆਂ ਸਨ। ਉਸ ਵੇਲੇ ਮੇਰੀ ਜੋ ਹਾਲਤ ਸੀ, ਮੈਂ ਹੀ ਜਾਣਦਾ ਹਾਂ। ਮੇਰਾ ਜੀਅ ਕਰਦਾ ਸੀ ਉਸ ਸ਼ਹਿਰ ਦੇ ਬਿਜ਼ਲੀ ਮਹਿਕਮੇ ਨੂੰ ਗੋਲੀਆਂ ਨਾਲ ਭੁੰਨ੍ਹ ਦੇਵਾਂ!
ਫੇਰ ਮੇਰਾ ਵਿਆਹ ਹੋ ਗਿਆ ਸੀ ਤੇ ਕੁੱਝ ਵਰ੍ਹੇ ਬਾਅਦ ਹੀ ਮੇਰੇ ਸੁਣਨ ਵਿੱਚ ਆਇਆ ਸੀ ਕਿ ਉਸਦਾ ਵਿਆਹ ਵੀ ਇੰਗਲੈਂਡ ਵਿੱਚ ਹੋ ਗਿਆ ਸੀ। ਮੈਨੂੰ ਸੁਣ ਕੇ ਬਹੁਤ ਖੁਸ਼ੀ ਹੋਈ ਸੀ। ਸ਼ਾਇਦ ਮੈਂ ਦੁਨੀਆਂ ਦਾ ਪਹਿਲਾ ਆਸ਼ਕ ਹੋਵਾਂ, ਜਿਸਨੂੰ ਮਾਸ਼ੂਕ ਦੇ ਵਿਆਹ ਦੀ ਖਬਰ ਸੁਣ ਕੇ ਚਾਅ ਚੜ੍ਹਿਆ ਹੋਵੇ। ਭਾਵੇਂ ਉਹਦੇ ਸਾਹੁਰੇ ਬਰਮਿੰਘਮ ਜਿੱਥੇ ਮੈਂ ਰਹਿੰਦਾ ਹਾਂ, ਉਥੋਂ 120-25 ਮੀਲ ਦੂਰ ਸਲੋਹ ਵਿੱਚ ਹਨ ਪਰ ਫੇਰ ਵੀ ਮੈਨੂੰ ਖੁਸ਼ੀ ਅਤੇ ਧਰਵਾਸ ਸੀ ਕਿ ਚਲੋ ਕੁੱਝ ਦੂਰੀ ਤਾਂ ਘਟੀ।
ਉਹ ਸੱਤ ਸਮੁੰਦਰ ਪਾਰ ਕਰ ਆਈ ਸੀ ਤੇ ਮੈਂ ਉਸਨੂੰ ਕੁੱਝ ਮੀਲਾਂ ਦੀ ਵਿੱਥ ਚਲ ਕੇ ਨਹੀਂ ਸੀ ਮਿਲ ਸਕਦਾ। ਨਾ ਹੀ ਉਹ ਮੇਰੇ ਘਰ ਆ ਸਕਦੀ ਸੀ ਅਤੇ ਨਾ ਹੀ ਮੈਂ ਉਹਦੇ ਘਰ ਜਾ ਸਕਦਾ ਸੀ। ਕੀ ਲੱਗਦੇ ਸੀ ਅਸੀਂ ਇੱਕ ਦੂਜੇ ਦੇ? ਇੱਕੋ ਪਿੰਡ ਨਾਲ ਸੰਬੰਧਤ ਹੋਣ ਕਰਕੇ ਅਸੀਂ ਇੱਕ ਦੂਸਰੇ ਦੇ ਘਰੇ ਆ-ਜਾ ਤਾਂ ਸਕਦੇ ਸੀ। ਪਰ ਫੇਰ ਵੀ ਅਸੀਂ ਇੱਕ ਦੂਜੇ ਨੂੰ ਸੰਪਰਕ ਕਰਨ ਦੀ ਕੋਸ਼ਿਸ਼ ਨਹੀਂ ਸੀ ਕੀਤੀ। ਉਹਨੂੰ ਵੀ ਸ਼ਾਇਦ ਮੇਰੇ ਵਾਂਗ ਡਰ ਹੋਵੇਗਾ ਕਿ ਜੇ ਅਸੀਂ ਇੱਕ ਦੂਜੇ ਨੂੰ ਮਿਲਣ ਲੱਗ ਗਏ ਤਾਂ ਹੋ ਸਕਦਾ ਹੈ ਸਾਡਾ ਅਧੂਰਾ ਇਸ਼ਕ ਪੂਰਾ ਹੋਣ ਦਾ ਆਹਰ ਕਰਨ ਲੱਗ ਜਾਵੇ? ਇੰਡੀਆ ਤਾਂ ਅਸੀਂ ਆਪਣੇ ਆਪਨੂੰ ਰੋਕ ਲਿਆ ਸੀ। ਇਥੇ ਇੰਗਲੈਂਡ ਵਿੱਚ ਆਪਣੇ ਆਪ ਨੂੰ ਰੋਕ ਸਕਾਂਗੇ ਜਾਂ ਨਾ? ਇਸਦਾ ਸਾਨੂੰ ਆਪਣੇ ਉੱਪਰ ਭਰੋਸਾ ਨਹੀਂ ਸੀ। ਅਸੀਂ ਚੰਗੀ ਤਰ੍ਹਾਂ ਜਾਣਦੇ ਸੀ ਕਿ ਕੱਖਾਂ ਵਿੱਚ ਅੱਗ ਲਕੋਇਆਂ ਨਹੀਂ ਲੁਕਦੀ। ਇਸ ਕਰਕੇ ਅਸੀਂ ਜਰਕ ਗਏ ਸੀ। ਜਾਂ ਸਮਝ ਲਉ ਸਾਨੂੰ ਸਾਡੀਆਂ ਮਜ਼ਬੂਰੀਆਂ ਨੇ ਜਕੜ ਲਿਆ ਸੀ ਤੇ ਸਾਡੇ ਜੀਵਨਸਾਥੀਆਂ ਪ੍ਰਤਿ ਬਣਦੇ ਫਰਜ਼ਾਂ ਨੇ ਡੱਕ ਲਿਆ ਸੀ।
ਬਚਪਨ ਵਿੱਚ ਚਾਹੁੰਦਾ ਮੈਂ ਵੀ ਉਹਨੂੰ ਬਹੁਤ ਸੀ ਤੇ ਚਾਹੁੰਦੀ ਉਹ ਵੀ ਘੱਟ ਨਹੀਂ ਸੀ। ਬਸ ਸਾਡੇ ਪਿਆਰ ਨੂੰ ਲੱਤਾਂ ਨਿਸਾਲਣ ਲਈ ਹਾਲਾਤ ਨੇ ਹੀ ਜਗ੍ਹਾ ਨਹੀਂ ਦਿੱਤੀ ਸੀ। ਉਹਨੇ ਤਾਂ ਬੜੇ ਪਾਸ ਦਿੱਤੇ ਸਨ। ਮੈਂ ਹੀ ਅੱਗੇ ਵੱਧਣ ਦੀ ਜੁਰਅੱਤ ਨਹੀਂ ਸੀ ਕਰ ਸਕਿਆ। ਆਪਣੀ ਇਸੇ ਕਮਜ਼ੋਰੀ ਕਾਰਨ ਮੈਂ ਹੁਣ ਤੱਕ ਤੜਫਦਾ ਹਾਂ। ਇਹ ਅਫਸੋਸ ਦੀ ਭਾਵਨਾ ਹਰ ਵੇਲੇ ਮੈਨੂੰ ਅੰਦਰੋਂ ਭੋਰੀ ਜਾਂਦੀ ਰਹਿੰਦੀ ਹੈ।
ਅਸਲ ਵਿੱਚ ਮੈਨੂੰ ਆਪਣੇ ਨਾਲੋਂ ਉਹਦੀ ਇੱਜ਼ਤ ਦਾ ਜ਼ਿਆਦਾ ਫਿਕਰ ਸੀ। ਮੇਰੇ ਕਿਹੜਾ ਕਲਗੀ ਲੱਗੀ ਸੀ, ਜਿਹੜੀ ਲਹਿ ਜਾਂਦੀ। ਕੁੱਝ ਵੀ ਕਹੋ, ਇੰਨਸਾਨ ਆਪਣੀ ਨਾਕਾਮਯਾਬੀ ਲਈ ਸਦਾ ਦੁਸਰਿਆਂ ਨੂੰ ਦੋਸ਼ੀ ਠਹਿਰਾਉਂਦਾ ਹੈ ਜਾਂ ਬਹਾਨੇ ਬਣਾ ਕੇ ਬੋਝ ਤੋਂ ਆਪ ਸੁਰਖਰੂ ਹੋਣਾ ਚਾਹੁੰਦਾ ਹੈ।
ਸਾਹਿਰ ਲੁਧੀਆਣਵੀ ਦੀ ਗ਼ਜ਼ਲ ਦਾ ਇੱਕ ਸ਼ਿਅਰ ਹੈ, “ਜਿਸ ਅਫਸਾਨੇ ਕੋ ਅੰਜ਼ਾਮ ਤੱਕ ਲਾਨਾ ਹੋ ਮੁਸ਼ਕਿਲ। ਉਸੇ ਖੂਬਸੂਰਤ ਮੋੜ ਦੇ ਕਰ ਛੋੜ ਦੇਨਾ ਅੱਛਾ ਹੈ।” ਮੈਂ ਵੀ ਇਵੇਂ ਹੀ ਕੀਤਾ ਸੀ। ਆਪਣੀ ਪ੍ਰੇਮ ਕਹਾਣੀ ਅੰਤ ਵੱਲ ਨਾ ਜਾਂਦੀ ਦੇਖ ਕੇ ਉਸਨੂੰ ਖਤਮ ਕਰਨ ਲਈ ਮੁਕੱਦਰ ਦੇ ਆਸਰੇ ਛੱਡ ਕੇ ਖੂਬਸੂਰਤ ਮੋੜ ਦੇ ਦਿੱਤਾ ਸੀ। ਸੋਚਿਆ ਸੀ ਦੇਖੀਏ ਤਕਦੀਰ ਕੀ ਰੰਗ ਵਿਖਾਉਂਦੀ ਹੈ?
ਲੇਕਿਨ ਮੈਂ ਚਾਹ ਕੇ ਵੀ ਆਪਣੀ ਮੁਹੱਬਤ ਦੇ ਅਫਸਾਨੇ ਨੂੰ ਅਧੂਰਾ ਨਹੀਂ ਸੀ ਛੱਡ ਸਕਿਆ। ਅਕਸਰ ਮੇਰਾ ਦਿਲ ਕਰਦਾ ਰਹਿੰਦਾ ਹੈ ਕਿ ਹੈ ਮੈਂ ਸਲੋਹ ਦੀਆਂ ਗਲੀਆਂ-ਸੜਕਾਂ ਗਾਹ ਮਾਰਾਂ, ਸ਼ਾਇਦ ਕਿਸੇ ਮੋੜ, ਕਿਸੇ ਚੌਰਾਹੇ ’ਤੇ ਖੜ੍ਹੀ ਉਹ ਮੈਨੂੰ ਮਿਲ ਜਾਵੇ। ਪਰ ਫੇਰ ਪਤਨੀ ਲਈ ਬਣਦੀਆਂ ਜ਼ਿਮੇਵਾਰੀਆਂ ਮੈਨੂੰ ਰੋਕ ਲੈਂਦੀਆਂ। ਬੱਚਿਆਂ ਦਾ ਮੋਹ। ਕੀ ਕਹੂੰਗਾ? ਜਵਾਈ, ਨੂੰਹਾਂ ਕੀ ਕਹਿਣਗੀਆਂ? ਹੁਣ ਵੀ ਇੱਕੋ ਹੀ ਹਸਰਤ ਹੈ ਕਿ ਇੱਕ ਵਾਰ ਉਹਨੂੰ ਮਿਲ ਕੇ ਦੱਸ ਦੇਵਾਂ ਕਿ ਮੈਂ ਅਜੇ ਵੀ ਉਸਨੂੰ ਓਨਾਂ ਹੀ ਪਿਆਰ ਕਰਦਾ ਹਾਂ। ਅਗਰ ਐਸਾ ਹੋ ਜਾਵੇ, ਫੇਰ ਹੀ ਜਾਨ ਸੁਖਾਲੀ ਨਿਕਲੂਗੀ। ਇਸ ਲਈ ਭਟਕਣ ਵਿੱਚ ਗ੍ਰਸੇ ਹੋਏ ਦੇ ਮੇਰੇ ਕਦਮ ਵਾਰ-ਵਾਰ ਸਲੋਹ ਵੱਲ ਨੂੰ ਦੌੜਨ ਲੱਗ ਪੈਂਦੇ ਹਨ। ਹਰਦਮ ਅੰਦਰ ਕੁੱਝ ਸੁਲਗਦਾ ਰਹਿੰਦਾ ਹੈ।
ਕੱਲ੍ਹ ਵੀ ਮੈਂ ਪਿਆਰ ਦਾ ਪੱਟਿਆ ਸਲੋਹ ਹੀ ਗਿਆ ਸੀ। ਪਰ ਰਸਤੇ ਵਿੱਚ ਖਿਆਲ ਆਇਆ ਕਿ ਪੋਤੇ, ਪੋਤੀਆਂ ਦੋਹਤੇ ਦੋਹਤੀਆਂ ਕੀ ਕਹਿਣਗੇ? ਕਬਰ ’ਚ ਲੱਤਾਂ ਤੇ ਬੁੱਢੇ ਨੂੰ ਇਸ਼ਕ ਦਾ ਝੱਲ ਚੜ੍ਹਿਐ। ਇਸ ਕਰਕੇ ਨਿਮੋਝੂਣਾ ਜਿਹਾ ਹੋ ਕੇ ਮੈਂ ਰਾਹ ਚੋਂ ਹੀ ਮੁੜ ਆਇਆ ਸੀ ਤੇ ਸਾਰੀ ਰਾਤ ਬਿਨਾਂ ਕਿਸੇ ਮੰਜ਼ਿਲ ਦੇ ਸੜਕਾਂ ’ਤੇ ਆਵਾਰਾ ਭਟਕਦਾ ਰਿਹਾ ਸੀ।
ਖੌਰੇ ਐਸ ਵੇਲੇ ਉਹ ਕੀ ਕਰਦੀ ਹੋਉਗੀ? ਕਿਸ ਹਾਲ ਵਿੱਚ ਹੋਵੇਗੀ? ਮੈਂ ਤਾਂ ਉਹਦੇ ਨਾਮ ਦੀ ਮਾਲਾ ਹੀ ਜਪਦਾ ਰਹਿੰਦਾ ਹਾਂ। ਉਹ ਪਤਾ ਨਹੀਂ ਮੇਰੇ ਬਾਰੇ ਕਦੇ ਸੋਚਦੀ ਵੀ ਹੋਊ ਜਾਂ ਨਹੀਂ? ਇੱਕ ਮੈਂ ਹਾਂ ਜਿਹੜਾ ਕਿ ਇਉਂ ਤੜਫ ਰਿਹਾ ਹਾਂ ਜਿਵੇਂ ਅੰਨ੍ਹਾ ਪੁਲੀਸ ਤਸ਼ੱਦਦ ਝੱਲਣ ਵੇਲੇ ਕੋਈ ਬੇਗੁਨਾਹ ਸਹਿਕ ਫੁੜਕ ਰਿਹਾ ਅਤੇ ਕਰਾਹ ਰਿਹਾ ਹੁੰਦਾ ਹੈ। ਨਹੀਂ! ਜ਼ਰੂਰ ਉਹਦੇ ਵੀ ਦਿਲ ਦੇ ਕਿਸੇ ਕੋਨੇ ਮੇਰਾ ਵਾਸਾ ਹੋਵੇਗਾ? ਸ਼ਾਇਦ!
ਐਵੇਂ ਹੀ ਭਾਵੁਕ ਜਿਹਾ ਹੋ ਗਿਆ ਹਾਂ। ਇੱਕ ਪੈਗ ਹੋਰ ਪੀਂਦਾ ਹਾਂ। ਇੱਕ ਤਕੜਾ ਜਿਹਾ ਪੈਗ ਪਾਇਆ ਹੈ। ਪੀਣ ਲੱਗਦਾ ਹਾਂ ਕਿ ਘੰਟੀ ਖੜਕਦੀ ਹੈ। ਮੈਂ ਦੇਖਦਾਂ ਹਾਂ, ਕੌਣ ਹੈ? ਪੋਤੇ ਨੂੰ ਕਾਹਨੂੰ ਹਟਾਉਣਾ ਕੰਮ ਕਰਦੇ ਨੂੰ।
ਦਰਵਾਜ਼ਾ ਖੋਲ੍ਹਿਆ ਹੈ ਤੇ ਅੱਗੋਂ ਚਿੱਟਾ ਕੁੜਤਾ ਪੰਜਾਮਾ ਪਾਈ, ਖੱਟੀ ਪੱਗ ਬੰਨ੍ਹੀ, ਖੁੱਲ੍ਹੇ ਲੰਮੇ ਦਾਹੜੇ ਵਾਲਾ ਮੇਰੇ ਮੁੰਡੇ ਦਾ ਸਾਹੁਰਾ ਖੜ੍ਹਾ ਦਿਖਾਈ ਦਿੰਦਾ ਹੈ। ਮੈਂ ਅੰਮ੍ਰਿਤਧਾਰੀ ਕੁੜਮ ਨੂੰ ਹੈਲੋ ਕਰੀ ਹੈ ਤੇ ਉਹ ਮੂਹਰਿਊਂ ਹੱਥ ਜੋੜ ਕੇ ਸਿੰਘਾਂ ਵਾਲੀ ਫਤਿਹ ਬੁਲਾਉਂਦਾ ਹੈ। ਮੈਂ ਉਸਨੂੰ ਅੰਦਰ ਵੜ੍ਹਣ ਲਈ ਆਖਦਾ ਹਾਂ। ਉਹ ਮੇਰੇ ਹੱਥ ’ਚ ਸ਼ਰਾਬ ਤੱਕ ਕੇ ਬੁਰਾ ਮਨਾਉਂਦਾ ਹੈ, “ਹੋ ਗਏ ਸਵੇਰੇ ਸਵੇਰੇ ਸ਼ੁਰੂ?”
“ਬੱਸ ਜੀ ਐਵੇਂ ਹੀ…।” ਮੈਨੂੰ ਖੁਦ ਨਹੀਂ ਪਤਾ ਮੈਂ ਕੀ ਕਹਿਣਾ ਚਾਹੁੰਦਾ ਹਾਂ।
“ਛੱਡੋ ਇਹ ਕੰਮ। ਸਿੱਧੂ ਸਾਹਿਬ, ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣ ਜੋ।”
ਕੁੜਮ ਦੀ ਦਿੱਤੀ ਮੱਤ ਮੇਰੇ ਹਜ਼ਮ ਨਹੀਂ ਹੋਈ, “ਨਾ ਜੀ, ਹੁਣ ਤਾਂ ਅਗਲੇ ਜਨਮ ’ਚ ਈ ਗੁਰੂ ਦੇ ਲੜ ਲੱਗਾਂਗੇ। ਆਹ ਤਾਂ ਸਾਰੀ ਉਮਰ ਕੁੱਤੇ ਕੰਮਾਂ ਵਿੱਚ ਲੰਘਗੀ। ਹੁਣ ਜੇ ਗੁਰਦੁਆਰੇ ਜਾਂਦੇ ਕਿਸੇ ਨੇ ਦੇਖ ਲਿਆ ਤਾਂ ਅਗਲੇ ਨੇ ਕਹਿਣੈ, ਨੌਂ ਸੌ ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ ।”
“ਲੋਕਾਂ ਦੀ ਪਰਵਾਹ ਨਾ ਕਰੋ। ਬੰਦੇ ਨੂੰ ਉਹੀ ਕਰਨਾ ਚਾਹੀਦੈ ਜੋ ਉਹਦੇ ਦਿਲ ਨੂੰ ਚੰਗਾ ਲੱਗੇ। ਲੋਕ ਕੀ ਕਹਿਣਗੇ? ਦਾ ਫਿਕਰ ਕਰਨ ਵਾਲਾ ਇੰਨਸਾਨ ਜ਼ਿੰਦਗੀ ਵਿੱਚ ਕੁੱਝ ਵੀ ਹਾਸਲ ਨਹੀਂ ਕਰ ਸਕਦਾ।”
ਵੈਸੇ ਬਈ ਬੰਦੇ ਦੀ ਗੱਲ ’ਚ ਦਮ ਹੈ। ਚਲੋ ਛੱਡੋ ਇਸ ਗੱਲ ਨੂੰ। ਵਿਸ਼ਾ ਬਦਲੀਏ। ਨਹੀਂ ਤਾਂ ਇਹਨੇ ਉਪਦੇਸ਼ ਦੇਣੋਂ ਨਹੀਂ ਹੱਟਣਾ।
“ਗਿਆਨੀ ਜੀ, ਤੁਹਾਡੇ ਦੋਹਤੇ ਦਾ ਆਪਾਂ ਹੁਣ ਵਿਆਹ ਕਰ ਦੇਇਏ? ਮੁੰਡਾ ਗੱਭਰੂ ਹੋ ਗਿਐ।”
ਕੁੜਮ ਮੁੱਛਾਂ ਅਤੇ ਦਾੜੀ ’ਤੇ ਹੱਥ ਜਿਹਾ ਮਾਰਦਾ ਹੋਇਆ ਬੋਲਦਾ ਹੈ, “ਨਹੀਂ ਜੀ। ਅਜੇ ਪੜ੍ਹ ਲੈਣ ਦਿਉ ਹੋਰ। ਹਾਲੇ ਤਾਂ ਨਿਆਣਾ ਐ।”
“ਤੁਸੀਂ ਨਿਆਣਾ ਸਮਝਦੇ ਹੋ? ਨੰਗੀਆਂ ਜਨਾਨੀਆਂ ਦੀਆਂ ਮੂਰਤਾਂ ਬਣਾਉਂਦੈ।”
“ਹੈਂ?” ਮੇਰੇ ਕੁੜਮ ਦੀਆਂ ਅੱਖਾਂ ਅੱਡੀਆਂ ਰਹਿ ਜਾਂਦੀਆਂ ਹਨ।
“ਤੁਹਾਨੂੰ ਕੀਹਨੇ ਕਿਹੈ ਮੈਂ ਅਸ਼ਲੀਲ ਤਸਵੀਰਾਂ ਬਣਾਉਂਦਾਂ?” ਪੋਤੇ ਨੇ ਆਪ ਆਪਣੀ ਪੈਰਵਾਈ ਕੀਤੀ ਹੈ।
“ਫੇਰ ਲਕੋਂਦਾ ਕਾਸਤੋਂ ਹੈਂ? ਦਿਖਾਦੇ ਕੀ ਵਾਹ ਰਿਹੈਂ? -ਆਹੋ ਮੈਨੂੰ ਪਤੈ ਹੁਣ ਤੂੰ ਕਹੇਂਗਾ ਅਸ਼ਲੀਲਤਾ ਕਲਾ ਕ੍ਰਿਤ ਵਿੱਚ ਨਹੀਂ, ਬੰਦੇ ਦੇ ਦਿਮਾਗ ਵਿੱਚ ਹੁੰਦੀ ਹੈ। -ਗਿਆਨੀ ਜੀ ਇੱਕ ਅੰਗਰੇਜ਼ੀ ਫਿਲਮ ਆ, ਸਟਰੀਪਟੀਜ਼। ਉਹਦੇ ਪੋਸਟਰ ਉੱਤੇ ਐਕਟਰੈਸ ਡੈਮੀ ਮੋਰ ਦੀ ਫੋਟੋ ਛਪੀ ਐ, ਉਹ ਜਮਾਂ ਈ ਨੰਗੀ ਹੈ, ਕੁੱਝ ਇਸ ਤਰ੍ਹਾਂ ਦੇ ਆਸਣ ਵਿੱਚ ਬੈਠੀ ਹੈ ਕਿ ਉਸਦਾ ਕੋਈ ਵੀ ਗੁਪਤ ਅੰਗ ਸਪਸ਼ਟ ਨਜ਼ਰ ਨਹੀਂ ਆਉਂਦਾ। ਤੁਹਾਨੂੰ ਮੈਂ ਉਹ ਤਸਵੀਰ ਦਿਖਾਵਾਂ ਤਾਂ ਤੁਸੀਂ ਦੇਖ ਕੇ ਅੱਖਾਂ ਮੀਚ ਲੈਣੀਆਂ। ਇਹਨੂੰ ਮੈਂ ਕਿਹਾ ਉਹ ਗੰਦੀ ਫੋਟੋ ਆ, ਅੱਗੋਂ ਬਣਾ ਸੁਆਰ ਕੇ ਕਹਿੰਦਾ, ਅਸ਼ਲੀਲਤਾ ਤਾਂ ਬੰਦੇ ਦੇ ਜ਼ਿਹਨ ਵਿੱਚ ਹੁੰਦੀ ਹੈ। ਉਹ ਫੋਟੋ ਤਾਂ ਕਲਾ ਦਾ ਬੇਹਤਰੀਨ ਨਮੂਨਾ ਹੈ, ਕਿਉਂਕਿ ਉਸ ਵਿੱਚ ਫੋਟੋਗ੍ਰਾਫਰ ਨੇ ਡੈਮੀ ਦੇ ਸਾਰੇ ਕੱਪੜੇ ਲਹਾ ਕੇ ਵੀ ਕੁੱਝ ਨਹੀਂ ਦਿਸਣ ਦਿੱਤਾ। -ਬੋਲ ਹੁਣ ਚੁੱਪ ਕਿਉਂ ਹੈਂ?”
“ਨਹੀਂ ਗਰੈਂਡ ਡੈ, ਉਹ ਗੱਲ ਨਹੀਂ ਜੋ ਤੁਸੀਂ ਸਮਝ ਰਹੇ ਹੋ। ਮੈਂ ਤਸਵੀਰ ਇਸ ਲਈ ਲਕੋਅ ਰਿਹਾ ਹਾਂ ਕਿਉਂਕਿ ਇਹ ਅਜੇ ਤੱਕ ਮੁਕੱਮਲ ਨਹੀਂ ਹੋਈ। ਅਧੂਰੀ ਹੈ। ਮੇਰਾ ਮਤ ਹੈ ਕਲਾਕਾਰ ਨੂੰ ਆਪਣੀ ਕ੍ਰਿਤ ਪਰਦੇ ਵਿੱਚ ਰੱਖ ਕੇ ਆਪਣੀ ਕਲਪਨਾ ਨੂੰ ਉਦੋਂ ਤੱਕ ਭਜਾਉਂਦੇ ਰਹਿਣਾ ਚਾਹੀਦਾ ਹੈ ਜਦ ਤੱਕ ਉਹ ਥੱਕ ਟੁੱਟ ਨਹੀਂ ਜਾਂਦੀ। ਡਿੱਗ ਨਹੀਂ ਪੈਂਦੀ। ਹੋਰ ਅੱਗੇ ਚੱਲਣ ਤੋਂ ਅਸਮਰਥ ਹੋ ਜਾਂਦੀ ਹੈ। ਆਪਣੀ ਤਸੱਲੀ ਹੋ ਜਾਣ ਮਗਰੋਂ ਹੀ ਆਪਣੇ ਕੰਮ ਨੂੰ ਬੇਹਤਰ ਬਣਾਉਣ ਲਈ ਦੂਜਿਆਂ ਤੋਂ ਮਸ਼ਵਰਾ ਲੈਣਾ ਚਾਹੀਦਾ ਹੈ। -ਜਿੰਨਾ ਚਿਰ ਮੇਰੀ ਤਸਵੀਰ ਅਧੂਰੀ ਹੈ ਮੈਂ ਨਹੀਂ ਦਿਖਾ ਸਕਦਾ।” ਪੋਤਾ ਆਪਣੇ ਨੰਬਰ ਜਿਹੇ ਬਣਾਉਂਦਾ ਹੈ।
“ਦੇਖਿਆ? ਕਿਵੇਂ ਟਾਲ ਗਿਆ ਹੈ?”
ਪੋਤੇ ਦਾ ਬੁਰਸ਼ ਵਾਲਾ ਹੱਥ ਬੜੀ ਤੇਜ਼ੀ ਨਾਲ ਚੱਲ ਰਿਹਾ ਹੈ, “ਮੈਂ ਟਾਲਦਾ ਨਹੀਂ। ਇੱਕ ਮਿੰਟ ਦਾ ਕੰਮ ਰਹਿ ਗਿਆ ਹੈ। ਪੂਰਾ ਕਰਕੇ ਦਿਖਾਉਂਦਾ ਹਾਂ। ਇਹ ਆਹ ਲਉ, ਆਜੋ ਦੇਖ ਲਉ।”
ਮੈਂ ਭੱਜ ਕੇ ਕੁੜਮ ਤੋਂ ਮੂਹਰੇ ਹੋ ਜਾਂਦਾ ਹਾਂ, ਮੈਨੂੰ ਡਰ ਹੈ ਕਿ ਪਹਿਲਾਂ ਦੇਖ ਕੇ ਕਿਤੇ ਸਾਰਾ ਨਜ਼ਾਰਾ ਉਹ ਹੀ ਨਾ ਲੈ ਜਾਵੇ। ਇਹੋ ਜਿਹੇ ਧਾਰਮਿਕ ਖਿਆਲ ਵਾਲੇ ਬੰਦੇ ਬੜ੍ਹੇ ਢੌਂਗੀ ਹੁੰਦੇ ਹਨ। ਉਤੋਂ ਬੀਬੀਆਂ ਦਾੜ੍ਹੀਆਂ, ਵਿੱਚੋਂ ਕਾਲੇ ਕਾਂ। ਦੇਖਣ ਨੂੰ ਹੀ ਇਹ ਲੋਕ ਬਗਲੇ ਭਗਤ ਲੱਗਦੇ ਨੇ। ਪਤਾ ਉਦੋਂ ਈ ਲੱਗਦੈ, ਜਦੋਂ ਸਰਦਾਰ ਸਾਹਿਬ ਦੇ ਕਮਰੇ ਚੋਂ ਨੋਟ ਗਿਣਦੀ ਜਾਂ ਸਕੱਰਟ ਜਿਹੀ ਸੂਤ ਕਰਦੀ ਹੋਈ ਕੋਈ ਮੇਮ ਨਿਕਲਦੀ ਹੁੰਦੀ ਹੈ।
ਤਸਵੀਰ ਹੁਣ ਬਿਲਕੁੱਲ ਮੇਰੀਆਂ ਅੱਖਾਂ ਸਾਹਮਣੇ ਹੈ। ਐਂ? ਟਾਏਂ ਟਾਏਂ ਫਿਸ਼। ਖੋਦਾ ਪਹਾੜ ਨਿਕਲੀ ਚੂਹੀਆ। ਇਹ ਤਾਂ ਕਿਸੇ ਮੌਲੇ ਜਿਹੇ ਬਜ਼ੁਰਗ ਆਦਮੀ ਦੀ ਤਸਵੀਰ ਹੈ। ਪਾਟੇ ਜਿਹੇ ਭੂਰੇ ਦੀ ਬੁੱਕਲ ਮਾਰੀ। ਦੂਰ ਤੱਕ ਜਾਂਦੇ ਰਾਹ ਵੱਲ ਤੱਕਦਾ ਹੋਇਆ ਜਿਵੇਂ ਕੁੱਝ ਸੋਚ ਰਿਹਾ ਹੈ। ਪੇਂਟਿੰਗ ਬਣਾਇਆ ਉਂਝ ਸੋਹਣਾ ਹੈ। ਝੂਰੜੀਆਂ-ਝਾਰੜੀਆਂ ਬਣਾ ਕੇ ਜਾਨ ਪਾਈ ਪਈ ਹੈ। ਤੇ ਰਾਹ ਵਿੱਚ ਗਿੱਲਾ ਗਾਰਾ ਬਣਾ ਕੇ ਮੀਂਹ ਪੈਣ ਤੋਂ ਬਾਅਦ ਦਾ ਦ੍ਰਿਸ਼ ਚਿਤਰਿਆ ਹੈ, “ਵੈਲਡੰਨ ਸੱਨ।”
ਮੇਰੇ ਕੁੜਮ ਦੇ ਮੂੰਹੋਂ ਆਪ ਮੁਹਾਰੇ ਸਿਫਤ ਨਿਕਲਦੀ ਹੈ, “ਵਾਹ! ਬਹੁਤ ਅੱਛੇ। ਇਉਂ ਲੱਗਦਾ ਹੈ ਜਿਵੇਂ ਸੇਖ ਫ਼ਰੀਦ ਸਾਖਸ਼ਾਤ ਸਾਡੇ ਸਾਹਮਣੇ ਖੜ੍ਹਾ ਹੋਵੇ।”
“ਇਹ ਸੇਖ ਫ਼ਰੀਦ ਐ?” ਮੈਂ ਤਸਵੀਰ ਦੀ ਤਰਫ ਉਂਗਲ ਕਰਕੇ ਪੋਤੇ ਨੂੰ ਪੁੱਛਦਾ ਹਾਂ। ਪਰ ਕੁੜਮ ਜੁਆਬ ਦਿੰਦਾ ਹੈ।
“ਹਾਂ ਜੀ, ਗੰਜੇ-ਏ-ਸ਼ੱਕਰ ਫ਼ਰੀਦੁਦੀਨ ਹੀ ਹੈ ਇਹ।”
“ਗਿਆਨੀ ਜੀ ਤੁਹਾਨੂੰ ਕਿਵੇਂ ਪਤਾ ਲੱਗਿਆ?”
“ਇਹ ਗੱਲ ਬੁੱਝਣੀ ਤਾਂ ਬੜੀ ਆਸਾਨ ਹੈ। ਚੂੰਕਿ ਇਹ ਤਸਵੀਰ ਫ਼ਰੀਦ ਦੇ ਸਲੋਕ ਉੱਤੇ ਅਧਾਰਤ ਹੈ ਔਰ ਉਹ ਸਲੋਕ ਹੈ, ਫ਼ਰੀਦਾ ਗਲੀਏ ਚਿਕੜੁ ਦੂਰਿ ਘਰੁ ਨਾਲਿ ਪਿਆਰੇ ਨੇਹੁ।। ਚਲਾ ਤ ਭਿਜੈ ਕੰਬਲੀ ਰਹਾ ਤੇ ਤੁਟੈ ਨੇਹੁ।”
“ਉਹ ਕੀ ਹੁੰਦੈ ਜੀ, ਮੈਨੂੰ ਕੁੱਝ ਸਮਝ ਨਹੀਂ ਲੱਗੀ?” ਮੈਂ ਦਾੜੀ ਖੁਰਕਦਾ ਹਾਂ।
“ਮਤਲਬ ਬੜਾ ਸੌਖਾ ਤੇ ਸਾਫ਼ ਹੈ।… ਫ਼ਰੀਦ ਜੀ ਫਰਮਾਉਂਦੇ ਹਨ ਕਿ ਗਲੀਆਂ ਵਿੱਚ ਚਿਕੜ ਹੈ ਅਤੇ ਪਤੀ (ਪਰਮਾਤਮਾ) ਦਾ ਘਰ ਬੜੀ ਦੂਰ ਹੈ। ਮੇਰਾ ਉਸ ਨਾਲ ਮਿਲਣ ਦਾ ਇਕਰਾਰ ਕੀਤਾ ਹੋਇਆ ਹੈ। ਜੇ ਜਾਂਦਾ ਹਾਂ ਤਾਂ ਲਿਬੜਦਾ ਹਾਂ। ਜੇ ਨਹੀਂ ਜਾਂਦਾ ਤਾਂ ਮੈਂ ਇਕਰਾਰ ਤੋਂ ਝੂਠਾ ਪੈਂਦਾ ਹਾਂ ਅਤੇ ਪ੍ਰੇਮ ਟੁੱਟਦਾ ਹੈ।”
ਮੈਂ ਸਲੋਕ ਦੇ ਅਰਥਾਂ ਵਿੱਚ ਉਲਝ ਜਾਂਦਾ ਹਾਂ ਤੇ ਮੈਨੂੰ ਹੋਰ ਕੁੱਝ ਨਹੀਂ ਆਹੁੜਦਾ। ਕੁੜਮ ਤੇ ਪੋਤਾ ਆਪਸ ਵਿੱਚ ਗੱਲੀਂ ਜੁੱਟ ਗਏ ਹਨ। ਮੇਰੇ ਹਾਲਾਤ ਵੀ ਇੰਨ-ਬਿੰਨ ਫ਼ਰੀਦ ਵਾਲੀ ਹੈ। ਗਲੀਆਂ ਵਿੱਚ ਰਿਸ਼ਤਿਆਂ, ਨਾਤਿਆਂ ਦਾ ਚਿਕੜ ਹੈ। ਜੋ ਰੋਕਦਾ ਹੈ ਤੇ ਦੂਜੇ ਪਾਸੇ ਪਿਆਰੇ ਮਹਿਬੂਬ ਦਾ ਮੋਹ ਹੈ ਜੋ ਖਿਚ-ਖਿਚ ਸਲੋਹ ਵੱਲ ਲਿਜ਼ਾਦਾ ਹੈ।
ਪਤਾ ਨਹੀਂ ਮੇਰੇ ਮਨ ਵਿੱਚ ਕੀ ਆਇਆ ਹੈ ਕਿ ਮੈਂ ਕੁੜਮ ਨੂੰ ਪੁੱਛ ਲੈਂਦਾ ਹਾਂ, “ਇਹ ਗਲੀਏਂ ਚਿਕੜ ਵਾਲੀ ਜੋ ਅਵਸਥਾ ਹੈ। ਜੇ ਕਦੇ ਤੁਸੀਂ ਅਜਿਹੀ ਸੀਚਿਊਏਸ਼ਨ ਵਿੱਚ ਪਉ ਤਾਂ ਤੁਸੀਂ ਕੀ ਕਰੋਂਗੇ?”
“ਇਸਦਾ ਜੁਆਬ ਵੀ ਫ਼ਰੀਦ ਜੀ ਨੇ ਖੁਦ ਹੀ ਇਸ ਤੋਂ ਅਗਲੇ ਸਲੋਕ ਵਿੱਚ ਦੇ ਦਿੱਤਾ ਸੀ। -ਭਿਜਉ ਸਿਜਉ ਕੰਬਲੀ ਅਲਹ ਵਰਸਉ ਮੇਹੁ।। ਜਾਇ ਮਿਲਾ ਤਿਨਾ ਸਜਣਾ ਤੁਟਉ ਨਾਹੀ ਨੇਹੂ।”
“ਉਹਦਾ ਕੀ ਮਤਲਬ?” ਮੈਂ ਸਾਰੀ ਗੱਲ ਸਮਝਣੀ ਚਾਹੁੰਦਾ ਹਾਂ।
“ਲਉ ਜੀ, ਕਰ ਲਉ ਗੱਲ! ਸਿੱਧੂ ਸਾਹਬ ਤੁਹਾਡੀ ਪੰਜਾਬੀ ਤਾਂ ਬਾਹਲੀ ਓ ਕਮਜ਼ੋਰ ਐ। ਇੰਗਲੀਸ਼ ਮੀਡੀਅਮ ਸਕੂਲ ਵਿੱਚ ਪੜ੍ਹਨ ਦਾ ਆਹੀ ਨੁਕਸਾਨ ਹੈ। ਫ਼ਰੀਦ ਦੀ ਰਚੀ ਹੋਈ ਬਾਣੀ ਤਾਂ ਸਰਲ ਹੀ ਬਹੁਤ ਹੈ, ਵਿਆਖਿਆ ਦੀ ਲੋੜ੍ਹ ਹੀ ਨਹੀਂ ਪੈਂਦੀ। ਸਿੱਧੇ-ਸਾਧੇ ਜਿਹੇ ਅਰਥ ਹਨ। -ਦੁਬਿਧਾ ਵਿੱਚੋਂ ਨਿਕਲਣ ਦੀ ਪ੍ਰੇਰਨਾ ਦਿੰਦੇ ਹੋਏ ਫ਼ਰੀਦ ਜੀ ਆਪ ਹੀ ਫੁਰਮਾਉਂਦੇ ਹਨ ਕਿ ਬੇਸ਼ੱਕ ਕੰਬਲੀ ਭਿੱਜ ਜਾਵੇ, ਬਾਰਿਸ਼ ਵੀ ਹੁੰਦੀ ਰਹੇ, ਪਰੰਤੂ ਉਹ ਆਪਣੇ ਇਕਰਾਰ ਤੋਂ ਝੂਠੇ ਨਹੀਂ ਪੈਣਗੇ, ਬਲਕਿ ਪੂਰੀ ਸਿਦਕ-ਦਿਲੀ ਨਾਲ ਆਪਣੇ ਪ੍ਰੀਤਮ ਪਾਸ ਜਾ ਪਹੁੰਚਣਗੇ।”
ਵਾਹ! ਕਿੱਡੀ ਪਤੇ ਦੀ ਗੱਲ ਕਰੀ ਹੈ ਫ਼ਰੀਦ ਜੀ ਨੇ। ਬਥੇਰਾ ਸਮਾਂ ਜਦੋਂ-ਤਕੋਂ ਵਿੱਚ ਅਜਾਈਂ ਗਵਾ ਲਿਆ ਹੈ। ਹੁਣ ਹੋਰ ਦੇਰ ਕਰੀ ਤਾਂ ਮੈਂ ਬਚਨਾ ਤੋਂ ਝੂਠਾ ਪੈ ਜਾਵਾਂਗਾ। ਮੈਨੂੰ ਮਰ ਕੇ ਵੀ ਸਕੂਨ ਨਸੀਬ ਨਹੀਂ ਹੋਣਾ । ਆਤਮਾ ਭਟਕਦੀ ਰਹੇਗੀ। ਮੈਂ ਉੱਠ ਕੇ ਕਾਰ ਦੀਆਂ ਚਾਬੀਆਂ ਚੁੱਕਦਾ ਹਾਂ ਤਾਂ ਕੁੜਮ ਮੇਰੇ ਵੱਲ ਦੇਖਦਾ ਹੈ।
“ਬੈਠੋ ਜਾਣਾ ਤਾਂ ਮੈਨੂੰ ਚਾਹੀਦੈ, ਤੁਸੀਂ ਕਿਧਰ ਚੱਲੇ?”
“ਭਿਜਉ ਸਿਜਉ ਕੰਬਲੀ ਅਲਹ ਵਰਸਉ ਮੇਹੁ।। ਜਾਇ ਮਿਲਾ ਤਿਨਾ ਸਜਣਾ ਤੁਟਉ ਨਾਹੀ ਨੇਹੂ।।” ਮੈਂ ਬੁੱਲ੍ਹਾਂ ਵਿੱਚ ਮੁਸਕਾਉਂਦਾ ਹਾਂ।
ਕੁੜਮ ਨੂੰ ਮੇਰੀ ਸਮਝ ਨਹੀਂ ਲੱਗਦੀ। ਮੈਂ ਉਸਨੂੰ ਸਮਝਾਉਣ ਦੀ ਪਰਵਾਹ ਵੀ ਨਹੀਂ ਕਰਦਾ ਤੇ ਚਾਬੀਆਂ ਛਣਕਾਉਂਦਾ ਬਾਹਰ ਨਿਕਲਣ ਲੱਗਦਾ ਹਾਂ ਤਾਂ ਪਤਨੀ ਆ ਧਮਕਦੀ ਹੈ। ਮੈਂ ਦਰਵਾਜ਼ੇ ਵਿੱਚ ਹੀ ਆਲਾ-ਦੁਆਲਾ ਦੇਖ ਕੇ ਉਸਨੂੰ ਜੱਫੀ ਪਾ ਕੇ ਚੁੰਮਦਾ ਹਾਂ।
“ਸ਼ਰਮ ਕਰੋ ਕੋਈ ਦੇਖ ਲੂ। ਆਹ ਉਮਰ ਆ ਆਪਣੀ ਇਉਂ ਚੋਚਲੇ ਮੋਚਲੇ ਕਰਨ ਦੀ।” ਉਹ ਮੈਥੋਂ ਛੁੱਟ ਕੇ ਅੰਦਰ ਭੱਜ ਜਾਂਦੀ ਹੈ ਤੇ ਮੈਂ ਬਾਹਰ ਦੌੜ ਜਾਂਦਾ ਹਾਂ। ਮੈਨੂੰ ਆਪਣਾ ਅੰਗ-ਅੰਗ ਮਹਿਕਦਾ ਪ੍ਰਤੀਤ ਹੁੰਦਾ ਹੈ।
ਕੁੱਝ ਪਲਾਂ ਬਾਅਦ ਮੇਰੀ ਕਾਰ ਸਲੋਹ ਨੂੰ ਜਾਂਦੇ ਮੋਟਰਵੇਅ ਐਮ 40 ’ਤੇ ਬਾਗੀਆਂ ਪਾਉਂਦੀ ਜਾਹ ਰਹੀ ਹੈ ਤੇ ਟੇਪ ਵਿੱਚ ਮਾਣਕ ਦੀ ਕਲੀ ਦੇ ਬੋਲ ਉੱਚੀ ਆਵਾਜ਼ ਵਿੱਚ ਗੂੰਝ ਰਹੇ ਹਨ, “ਓ ਤੇਰੇ ਟਿੱਲੇ ਤੋਂ ਮੈਨੂੰ ਸੂਰਤ ਦੀਂਹਦੀ ਆ ਹੀਰ ਦੀ, ਔਹ ਲੈ ਵੇਖ ਗੋਰਖਾ ਉੱਡਦੀ ਆ ਫੁੱਲਕਾਰੀ…।”
****
No comments:
Post a Comment