ਆਦਿਕਾ: ਇਹ ਗਿਆਰਵੀਂ ਸਦੀ ਇੰਗਲੈਂਡ ਵਿਚ ਘਟੀ ਸੱਚੀ ਕਹਾਣੀ ਹੈ। ਇਸ ਕਹਾਣੀ ਵਿਚ ਉਸ ਸਮੇਂ ਜੋ ਨਾਮ ਸ਼ਹਿਰਾਂ ਦੇ ਸਨ ਉਹੀ ਵਰਤੇ ਗਏ ਹਨ। ਜਿਸਨੂੰ ਮੈਂ ਆਪਣੀ ਕਲਾ ਦੀ ਛੇਣੀ ਉੱਤੇ ਕਲਪਨਾ ਦੀਆਂ ਸੱਟਾਂ ਮਾਰ ਕੇ ਤਰਾਸ਼ਿਆ ਹੈ ਤੇ ਕਹਾਣੀ ਰੂਪੀ ਬੁੱਤ ਤਿਆਰ ਕੀਤਾ ਹੈ।-ਬਲਰਾਜ ਸਿੰਘ ਸਿੱਧੂ, ਯੂ. ਕੇ.
ਮੁਨਸਫੀ ਕਾਰਵਾਈਆਂ ਸਮਾਪਤ ਕਰਨ ਅਤੇ ਦਰਬਾਰ ਲਾਉਣ ਉਪਰੰਤ ਲਿਉਫਰਿਕ ਆਪਣੇ ਅੰਗਰੱਖਿਅਕਾਂ, ਛੋਟੇ ਜਿਹੇ ਫੌਜੀ ਦਸਤੇ ਨਾਲ ਬੱਘੀ ਵਿਚ ਬੈਠ ਕੇ ਕੌਫ'ਸ ਟਰੀ (Coventry) ਆਪਣੇ ਭਵਨ ਵੱਲ ਰਵਾਨਾ ਹੋ ਗਿਆ। ਲਿਉਫਰਿਕ ਦੀ ਸਵਾਰੀ ਮੂਹਰੇ ਸਨੱਧਬਧ ਸਪਾਹੀਆਂ ਦੀ ਟੋਲੀ ਤੇ ਪਿਛੇ ਇਕ ਵੱਡਾ ਨਫਰੀ ਟੋਲਾ ਉਸਦੀ ਹਿਫਾਜ਼ਤ ਲਈ ਚੱਲ ਰਿਹਾ ਹੈ। ਸਭ ਤੋਂ ਮੂਹਰੇ ਖੱਚਰ ਉੱਤੇ ਨਗਾਰੀ ਨਾਗਰਾ ਵਜਾਉਂਦਾ ਅਗਵਾਈ ਕਰ ਰਿਹਾ ਹੈ। ਲਿਉਫਰਿਕ ਦੇ ਛੇ ਘੋੜਿਆਂ ਵਾਲੇ ਰੱਥ ਮੂਹਰੇ ਨੀਲਾ ਅਬਲਕ ਤੇ ਤਾਜੀ, ਵਿਚਾਲੇ ਚਿਤਕਬਰਾ ਤੇ ਬੱਲਾ ਮੂੰਹਾਂ ਡੱਬਖੜੱਬਾ; ਪਿਛੇ ਇਕ ਸੂਰਖ ਕੋਤਲ ਅਤੇ ਕਾਲਾ ਕੁੱਲਾ ਘੋੜੇ ਜੁਤੇ ਹੋਏ ਹਨ।ਲਿਉਫਰਿਕ ਨੂੰ ਸ਼ਿਕਾਰ ਖੇਡਣ ਦਾ ਬਹੁਤ ਸ਼ੌਂਕ ਹੈ। ਇਸ ਲਈ ਕੁੱਤੇ ਅਤੇ ਘੋੜੇ ਪਾਲਣਾ ਉਸ ਲਈ ਸੁਭਾਵਿਕ ਹੀ ਲੋੜ ਹੈ।ਲਿਉਫਰਿਕ ਦੇ ਅਸਤਬਲ ਵਿਚ ਮੁਸ਼ਕੀ, ਬਾਜੀ, ਤੁਰਕੀ, ਅਰਬੀ, ਦਰਿਆਈ, ਪਹਾੜੀ, ਝਿੰਗਰੇ, ਰੋਮਨੀ, ਖੱਬੂ ਨੋਰਮਨੀ (ਬਾਕੀ ਘੋੜਿਆਂ ਨਾਲੋਂ ਵੱਖਰੇ ਅਤੇ ਹਮੇਸ਼ਾਂ ਜਿਹੜੇ ਖੱਬਾ ਪੈਰ ਪਹਿਲਾਂ ਅਤੇ ਪਿਛਲੇ ਦੋਨੋਂ ਪੈਰ ਇਕੱਠੇ ਪੱਟਦੇ ਹਨ), ਜੱਤਲ ਜੰਗਲੀ ਅਤੇ ਸਭ ਤੋਂ ਕੱਦਾਵਰ ਇੱਕੀ ਗਿੱਠੇ (ਸੱਤ ਫੁੱਟ) ਫਰਾਂਸੀਸੀ ਪਰਸ਼ੌਨ ਆਦਿ ਹਰ ਨਸਲ ਦੇ ਇਕ ਤੋਂ ਇਕ ਵਧੀਆ ਘੌੜੇ ਹਨ। ਕਈ ਘੋੜੇ ਤਾਂ ਲਿਉਫਰਿਕ ਡੀਨ ਈਡਨ (ਐਡੀਨਬਰਾ), ਅਲੂਨਾ (ਅਲੈਸਟਰ) ਅਤੇ ਮੈਮੂਸੀਅਮ (ਮਾਨਚੈਸਟਰ) ਤੋਂ ਖੁਦ ਖਰੀਦ ਕੇ ਲਿਆਇਆ ਹੈ। ਕੁੱਤੇ ਵੀ ਉਸਨੇ ਚੜ੍ਹਦੀ ਤੋਂ ਚੜ੍ਹਦੀ ਨਸਲ ਦੇ ਪਾਲੇ ਹੋਏ ਹਨ। ਬੈਗਲੇ, ਲੋਛਿਨ, ਬਲੋਗਨਾਈ, ਟੈਲਬੋਟ, ਹਵਾਈ ਬਿਛਨਰ, ਬਲੋਨਕਾ, ਕੈਟਲ, ਸ਼ੈਪਹਰਡ, ਸ਼ਿਕਾਰੀ ਐਂਗਲੀਕਨ, ਚਾਓ-ਚਾਓ, ਸਪਰਿੰਟਰ, ਡੇਨ ਤੇ ਸਭ ਤੋਂ ਉੱਤਮ ਅਤੇ ਉਸਦੇ ਪਸੰਦਿਦਾ ਕੈਵਲੀਅਰ।
ਮੁਹੱਲਿਆਂ, ਬਜ਼ਾਰਾਂ ਅਤੇ ਚੁਰਸਤਿਆਂ ਵਿਚੋਂ ਜਿਥੋਂ ਵੀ ਲਿਉਫਰਿਕ ਦੀ ਸਵਾਰੀ ਗੁਜ਼ਰਦੀ ਹੈ, ਉਸਦੇ ਘੋੜਿਆਂ ਦੀ ਟਾਪਾਂ ਦੀ ਧਮਕ ਨਾਲ ਆਸੇ-ਪਾਸੇ ਦੀਆਂ ਕਾਠ ਇਮਾਰਤਾਂ ਦੇ ਵਜੂਦ ਵਿਚ ਇੰਝ ਜੂਬੰਸ਼… ਇਕ ਕੰਪਨ ਪੈਦਾ ਹੁੰਦੀ ਹੈ, ਜਿਵੇਂ ਭੁਚਾਲ ਆ ਗਿਆ ਹੁੰਦਾ ਹੈ।ਘੋੜਿਆਂ ਦੇ ਪੌੜਾਂ ਵਿਚ ਲੱਗੀਆਂ ਨਾਅਲਾਂ ਦੀ ਚੋਟ ਨਾਲ ਪੱਕੇ ਰੋਮਨੀ ਸਿਲ੍ਹ ਮਾਰਗ ਵੀ ਥਰਥਰਾਉਂਦੇ ਮਹਿਸੂਸ ਹੁੰਦੇ ਹਨ।
ਕੌਫ'ਸ ਟਰੀ ਵਿਚ ਲੋਕ ਲਿਉਫਰਿਕ ਨੂੰ ਨਾ ਕੇਵਲ ਰਸਤਾ ਛੱਡ ਕੇ ਪਾਸੇ ਹੋ ਰਹੇ ਹਨ, ਬਲਕਿ ਝੁੱਕ ਕੇ ਸਲਾਮ ਵੀ ਕਰ ਰਹੇ ਹਨ।
ਅੱਜ ਮਹੀਨੇ ਵਿਚ ਇਕ ਪਹਿਲੇ ਵੀਰਵਾਰ ਵਾਲੇ ਦਿਨ ਕੌਫ'ਸ ਟਰੀ ਵਿਖੇ ਇਹ ਬਜ਼ਾਰ ਲਗਦਾ ਹੈ, ਜਿਸ ਨੂੰ ਇਹਨਾਂ ਅੰਗਰੇਜ਼ ਲੋਕਾਂ ਦੀ ਭਾਸ਼ਾ ਵਿਚ 'ਮਾਰਕੀਟ ਡੇਅ' ਕਿਹਾ ਜਾਂਦਾ ਹੈ। ਇੱਥੇ ਲੂਨੀਅਨਬਰਗ (ਲੰਡਨ) ਅਤੇ ਇੰਗਲੈਂਡ ਦੇ ਦੂਜੇ ਹਿੱਸਿਆਂ ਤੋਂ ਵਪਾਰੀ ਲੋਕ ਆ ਕੇ ਆਪਣਾ ਸਮਾਨ ਮਾਰਸੀਆ
(ਇੰਗਲੈਂਡ ਦੀ ਮੱਧ ਭੂਮੀ ਜਿਸਨੂੰ ਹੁਣ ਮਿਡਲੈਂਡ ਕਿਹਾ ਜਾਂਦਾ ਹੈ।) ਸਲਤਨਤ ਦੇ ਲੋਕਾਂ ਨੂੰ ਵੇਚਦੇ ਹਨ।ਕੌਫ'ਸ ਟਰੀ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਹੈ। ਭੇਡਾਂ, ਗਾਵਾਂ, ਸੂਰ, ਬੱਤਖਾਂ ਅਤੇ ਮੁਰਗੇ ਪਾਲਣਾ ਹੈ ਜਾਂ ਘੋੜਿਆਂ ਦਾ ਵਪਾਰ ਕਰਨਾ ਉਹ ਸਹਾਇਕ ਧਮਦੇ ਵਜੋਂ ਕਰਦੇ ਹਨ।ਇਸ ਬਜ਼ਾਰ ਵਾਲੇ ਦਿਨ ਹੀ ਲਿਉਫਰਿਕ ਆਪਣੀ ਅਵਾਮ ਅਤੇ ਵਪਾਰੀਆਂ ਤੋਂ ਮਹਿਸੂਲ ਦੀ ਉਗਰਾਹੀ ਕਰਦਾ ਹੈ।
ਬਾਕੀ khfxI ikqfb 'nMgIafˆ awKIafˆ' ਖਰੀਦ ਕੇ ਪੜ੍ਹੋ। ਇਹ khfxI sMgRih ਤੁਸੀਂ ਸਾਡੇ ਤੋਂ ਸਿੱਧਾ ਡਾਕ ਰਾਹੀਂ ਮੰਗਵਾ ਸਕਦੇ ਹੋ। ਨਾਵਲ ਖਰੀਦਣ ਲਈ ਸੰਪਰਕ:
00447713038541 (UK) Line, Tango, Vibre, Whatsapp, Telegram
00919915416013 (India) Vibre, Whatsapp
email: balrajssidhu@yahoo.co.uk
ਘੋੜੀ ਗਚਰ-ਗਚਰ ਚਰੀ ਜਾ ਰਹੀ ਸੀ… ਘੋੜੀ ਗਚਰ-ਗਚਰ00447713038541 (UK) Line, Tango, Vibre, Whatsapp, Telegram
00919915416013 (India) Vibre, Whatsapp
email: balrajssidhu@yahoo.co.uk
(ਇੰਗਲੈਂਡ ਦੀ ਮੱਧ ਭੂਮੀ ਜਿਸਨੂੰ ਹੁਣ ਮਿਡਲੈਂਡ ਕਿਹਾ ਜਾਂਦਾ ਹੈ।) ਸਲਤਨਤ ਦੇ ਲੋਕਾਂ ਨੂੰ ਵੇਚਦੇ ਹਨ।ਕੌਫ'ਸ ਟਰੀ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਹੈ। ਭੇਡਾਂ, ਗਾਵਾਂ, ਸੂਰ, ਬੱਤਖਾਂ ਅਤੇ ਮੁਰਗੇ ਪਾਲਣਾ ਹੈ ਜਾਂ ਘੋੜਿਆਂ ਦਾ ਵਪਾਰ ਕਰਨਾ ਉਹ ਸਹਾਇਕ ਧਮਦੇ ਵਜੋਂ ਕਰਦੇ ਹਨ।ਇਸ ਬਜ਼ਾਰ ਵਾਲੇ ਦਿਨ ਹੀ ਲਿਉਫਰਿਕ ਆਪਣੀ ਅਵਾਮ ਅਤੇ ਵਪਾਰੀਆਂ ਤੋਂ ਮਹਿਸੂਲ ਦੀ ਉਗਰਾਹੀ ਕਰਦਾ ਹੈ।
ਲਿਉਫਰਿਕ ਇਕ ਅਮੀਰ ਰਾਠ ਵਿਅਕਤੀ ਹੈ ਤੇ ਕੌਫ'ਸ ਟਰੀ ਦਾ ਸਿਕਦਾਰ ਹੋਣ ਕਰਕੇ ਉਸ ਨੇ ਅਨੇਕਾਂ ਲੋਕਾਂ ਨੂੰ ਆਪਣੀ ਜਾਗੀਰ ਵਿਚ ਪਨਾਹ ਦਿੱਤੀ ਹੋਈ ਹੈ ਤੇ ਜਿਸ ਦੇ ਇਵਜ਼ ਵਿਚ ਜ਼ਿਮੀਦਾਰ ਲਿਉਫਰਿਕ ਆਪਣੀ ਪਰਜਾ ਤੋਂ ਅਨੇਕਾਂ ਪ੍ਰਕਾਰ ਦੇ ਕਰ ਲੈਂਦਾ ਹੈ। ਲਿਉਫਰਿਕ ਦਾ ਖਿਆਲ ਹੈ ਕਿ ਗਰੀਬ ਲੋਕਾਂ ਨੂੰ ਕੱਪੜੇ ਅਤੇ ਭੋਜਨ ਦੇ ਮਸਲੇ ਤੋਂ ਵਿਹਲ ਨਹੀਂ ਮਿਲਣੀ ਚਾਹੀਦੀ, ਨਹੀਂ ਤਾਂ ਉਹ ਬਦਦਿਮਾਗ ਅਤੇ ਬਾਗੀ ਹੋ ਜਾਂਦੇ ਹਨ। ਜਦੋਂ ਵੀ ਲਿਉਫਰਿਕ ਨੂੰ ਲੱਗਦਾ ਹੈ ਕਿ ਕੋਈ ਵਿਅਕਤੀ ਸੁੱਖ, ਸਹੁੱਲਤ, ਐਸ਼ੋ-ਅਰਾਮ ਕਿਸੇ ਤਰ੍ਹਾਂ ਪ੍ਰਾਪਤ ਕਰ ਰਿਹਾ, ਧਨ ਕਮਾ ਰਿਹਾ ਹੈ ਜਾਂ ਜੀਵਨ ਆਨੰਦਮਈ ਤੇ ਸੁਖਾਲਾ ਬਤੀਤ ਕਰ ਰਿਹਾ ਹੈ ਤਾਂ ਲਿਉਫਰਿਕ ਕਿਸੇ ਨਾ ਕਿਸੇ ਬਹਾਨੇ ਉਸ ਉੱਤੇ ਕੋਈ ਨਵਾਂ ਲਗਾਨ ਈਜ਼ਾਦ ਕਰਕੇ ਲਾਗੂ ਕਰਵਾ ਦਿੰਦਾ ਹੈ। ਸਭ ਲੋਕ ਉਸਦੇ ਫਰਮਾਬਰਦਾਰ ਹਨ ਤੇ ਉਸਦੇ ਹੁਕਮਾਂ ਦੀ ਪਾਲਣਾ ਕਰਦੇ ਹਨ। ਔਖੇ ਸੌਖੇ ਬਿਨਾ ਹੀਲ-ਹੁੱਜਤ ਕਰਿਆਂ, ਹਰ ਕਰ ਅਦਾ ਕਰਕੇ ਆਪਣੀ ਵਫਾਦਾਰੀ ਦਾ ਸਬੂਤ ਦਿੰਦੇ ਹਨ।
ਇਹਨਾਂ ਅਨੇਕਾਂ ਕਰਾਂ ਵਿਚੋਂ ਸਭ ਤੋਂ ਜ਼ਰੂਰੀ ਅਤੇ ਵੱਡੀ ਮਾਤਰਾ ਦਾ ਕਰ 'ਹੈਰੇਗੇਲਡ' ਹੈ, ਜੋ ਲਿਉਫਰਿਕ ਨੂੰ ਬਿਨਾਂ ਕਿਸੇ ਢਿੱਲ ਦੇ ਉਗਰਾਹੁਣਾ ਪੈਂਦਾ ਹੈ। ਕਿਉਂਕਿ ਇਹ ਕਰ ਡੈਨਿਸ਼ ਮਹਾਰਾਜੇ ਕੈਨਿਊਟ ਦੇ ਅੰਗਰੱਖਿਅਕਾਂ ਦੇ ਖਰਚ ਨੂੰ ਪੂਰਾ ਕਰਦਾ ਹੈ।ਕੈਨਿਊਟ ਦੀ ਬਦੌਲਤ ਹੀ ਲਿਉਫਰਿਕ ਮਾਰਸੀਆ ਵਿਚ ਆਪਣਾ ਤਾਨਾਸ਼ਾਹੀ ਰਾਜ ਸਥਾਪਤ ਕਰ ਸਕਿਆ ਹੈ ਤੇ ਮਾਰਸੀਆ ਦਾ ਸਾਮੰਤ ਬਣਿਆ ਹੈ।ਹੈਰੇਗੇਲਡ ਅਦਾ ਨਾ ਕਰਨ ਵਾਲੇ ਲਈ ਸਖਤ ਸਜਾ ਹੈ। ਚੌਰਾਹੇ ਵਿਚ ਨੰਗਾ ਕਰਕੇ ਸੌ ਕੋੜੇ ਤੇ ਉਸਦੇ ਪਰਿਵਾਰ ਦੀਆਂ ਇਸਤਰੀਆਂ ਨੂੰ ਉਹਨੇ ਦਿਨ ਤੱਕ ਗਿਰਜ਼ਾਘਰ ਦੇ ਪਾਦਰੀ ਨਾਲ ਸੌਣਾ ਪੈਂਦਾ ਹੈ, ਜਦ ਤੱਕ ਹੈਰੇਗੇਲਡ ਦੀ ਅਦਾਇਗੀ ਨਹੀਂ ਕਰ ਦਿੱਤੀ ਜਾਂਦੀ।
ਵੈਸੇ ਤਾਂ ਸ਼ਾਹੀ ਘਰਾਣਿਆਂ ਨਾਲ ਲਿਉਫਰਿਕ ਦੇ ਖਾਨਦਾਨ ਦਾ ਸਦੀਆਂ ਤੋਂ ਗੱਠਜੋੜ ਰਿਹਾ ਹੈ। ਲਿਉਫਰਿਕ ਦਾ ਬਾਪ ਲਿਉਫਵਾਇਨ ਖੁਦ ਇਕ ਰਜਵਾੜਾ ਅਤੇ ਡੂਕਸ (ਰਾਜ ਦਰਬਾਰ ਦਾ ਉੱਚ ਅਧਿਕਾਰੀ ਅਤੇ ਨਿਆਏਧੀਸ਼) ਸੀ। ਸੱਤਵੀਂ ਸਦੀ ਵਿਚ ਰੋਮਨਾਂ ਦੇ ਰਾਜ ਸਮੇਂ ੬੬੪ ਨੂੰ ਗਵੀਡਨ (ਵੇਲਜ਼) ਦੇ ਸਮਰਾਟ ਕਾਡਵਾਲਡਰ ਨੇ ਲਿਉਫਰਿਕ ਦੇ ਪੁਰਵਜ਼ਾਂ ਨੂੰ ਵਿਸ਼ਾਲ, ਕੀਮਤੀ ਅਤੇ ਅਹਿਮ ਮਲਕੀਅਤਾਂ; ਉਹਨਾਂ ਦੀ ਵਫਾਦਾਰੀ ਅਤੇ ਵਤਨਪ੍ਰਸਤੀ ਦੀਆਂ ਸੇਵਾਵਾਂ ਨੂੰ ਮੁੱਖ ਰੱਖ ਕੇ ਸਿਲੇ ਵਜੋਂ ਮੈਡੀਓਲਾਨਮ (ਵਿਟਚਰਚ) ਅਤੇ ਈਬੂਰੈਕਮ (ਯੋਰਕ) ਵਿਖੇ ਬਖਸ਼ੀਆਂ ਹੋਈਆਂ ਸਨ।ਲਿਉਫਰਿਕ ਦੇ ਵਡੇਰਿਆਂ ਨੇ ਆਪਣੀ ਹੈਸੀਅਤ ਮੁਤਾਬਿਕ ਹਵਿਸੀਅ ਦੀ ਇਕ ਪਹਾੜੀ ਉੱਤੇ ਇਕ ਮਜ਼ਬੂਤ 'ਮੈਨਕਾਸਟਰ' (ਲਕੜੀ ਦਾ ਕਿਲ੍ਹਾ) ਵੀ ਬਣਾਇਆ ਹੈ, ਜੋ ਉਹਨਾਂ ਦੇ ਪੁਸ਼ਤੈਨੀ ਰੁਤਬੇ ਦੀ ਅੱਜ ਵੀ ਨਿਸ਼ਾਨਦੇਹੀ ਕਰਦਾ ਹੈ। ਬਚਪਨ ਤੋਂ ਹੀ ਲਿਉਫਰਿਕ ਦੀ ਸ਼ਹਿਨਸ਼ਾਹਾਂ ਨਾਲ ਉਠਣੀ ਬੈਠਣੀ ਰਹੀ ਹੈ। ਬਾਦਸ਼ਾਹ ਐਡਵਰਡ ਦੇ ਬਗੀਚਿਆਂ ਵਿਚ ਉਹ ਰਾਜਕੁਮਾਰਾਂ ਨਾਲ ਛੇ ਸਾਲ ਦੀ ਉਮਰ ਤੱਕ ਖੇਡਦਾ ਰਿਹਾ ਹੈ। ਉਸ ਤੋਂ ਬਾਅਦ ਮਹਾਰਾਜਾ ਐਥਰਲਡ (ਦੂਜਾ) ਭਾਵੇਂ ਉਸ ਤੋਂ ਚਾਰ ਸਾਲ ਛੋਟਾ ਸੀ, ਪਰ ਉਸਦੇ ਜਿਗਰੀ ਯਾਰਾਂ ਵਾਂਗ ਸੀ। ੧੦੧੩-੧੪ ਵਿਚ ਜਦੋਂ ਅੰਦਰੂਨੀ ਫੁੱਟਾਂ ਅਤੇ ਵਿਕੀਗਿੰਗ (ਸਕੰਡੇਨੇਵੀਆ ਦੇ ਸਮੁੰਦਰੀ ਡਾਕੂ) ਹਮਲਿਆਂ ਕਾਰਨ ਐਥਰਲਡ ਦਾ ਸਿੰਘਾਸਨ ਡਗਮਗਾਉਣ ਲੱਗਿਆ ਸੀ ਤਾਂ ਲਿਉਫਰਿਕ ਨੇ ਹੀ ਗੁਪਤ ਰੂਪ ਵਿਚ ਐਥਲਰਡ ਦੀ ਕਾਫੀ ਸਹਾਇਤਾ ਕੀਤੀ ਸੀ। ਪਰ ੧੦੧੪ ਦੇ ਅੰਤ ਵਿਚ ਡੈਨਮਾਰਕ ਅਤੇ ਨੌਰਵੇ ਦੇ ਰਾਜੇ ਸਵਿਨ (ਪਹਿਲਾ) ਫੋਰਕਬੀਅਰਡ ਦੀਆਂ ਭਾਰੀ ਫੋਜਾਂ ਅੱਗੇ ਇਕ ਸਾਲ ਡੱਟੇ ਰਹਿਣ ਦੇ ਬਾਵਜੂਦ ਵੀ ਉਹਨਾਂ ਦੀ ਕੋਈ ਪੇਸ਼ ਨਹੀਂ ਚੱਲੀ ਸੀ। ਇਹ ਲਿਉਫਰਿਕ ਹੀ ਸੀ ਜਿਸ ਦੇ ਉਦਮ ਸਦਕਾ ਫੋਰਕਬੀਅਰਡ ਨਾਲ ਐਥਰਲਡ ਦੀ ਸੰਧੀ ਹੋਈ ਸੀ ਤੇ ਐਥਰਲਡ ਹਾਰਨ ਦੇ ਬਾਵਜੂਦ ਵੀ ਫੋਰਕਬੀਅਰਡ ਦੀ ਅਧੀਨਗੀ ਸਵਿਕਾਰ ਕੇ ਰਾਜਗੱਦੀ ਉੱਤੇ ਬੈਠਾ ਰਹਿ ਗਿਆ ਸੀ। ਨਹੀਂ ਤਾਂ ਡਰਦਾ ਮਾਰਾ ਐਥਰਲਡ ਨੌਰਮੈਂਡੀ (ਫਰਾਂਸ ਦੀ ਇਕ ਸਲਤਨਤ) ਨੂੰ ਭੱਜ ਗਿਆ ਸੀ।ਫੋਰਕਬੀਅਰਡ ਡੈਨਮਾਰਕ ਬੈਠਾ ਆਪਣਾ ਸ਼ਾਸ਼ਨ ਤੇ ਸਿੱਕਾ ਚਲਾਉਂਦਾ। ਪਰ ਕਾਗਜ਼ੀ ਤੌਰ 'ਤੇ ਐਥਰਲਡ ਪਹਿਲਾਂ ਵਾਂਗ ਹੀ ਰਾਜ ਕਰਦਾ ਰਿਹਾ ਸੀ। ੧੦੧੬ ਵਿਚ ਐਥਰਲਡ ਦੀ ਮੌਤ ਉਪਰੰਤ । ਮਜ਼ਬੂਰਨ ਫੋਰਕਬੀਅਰਡ ਨੂੰ ਆ ਕੇ ਮਾਰਸੀਆ ਦੀ ਰਾਜਗੱਦੀ 'ਤੇ ਬੈਠਣਾ ਪਿਆ ਸੀ। ਬਦਕਿਮਤੀ ਨਾਲ ਰਾਜਗੱਦੀ ਨੂੰ ਕਿਸੇ ਚੰਦਰੇ ਦੀ ਐਸੀ ਭੈੜੀ ਨਜ਼ਰ ਲੱਗੀ ਕਿ ਛੇ ਹਫਤੇ ਬਾਅਦ ਫੋਰਕਬੀਅਰਡ ਵੀ ਅਕਾਲ ਚਲਾਣਾ ਕਰ ਗਿਆ। ਫੋਰਕਬੀਅਰਡ ਦੇ ਜਾਨਨਸ਼ੀਨ ਕਨਿਊਟ ਦੀ ਸਹਿਮਤੀ ਨਾਲ ਐਥਰਲਡ ਦੇ ਪੁੱਤਰ ਈਡਮੰਡ ਨੇ ਰਾਜ ਸੰਭਾਲਿਆ। ਪਰ ਉਹ ਦੋ ਸਾਲ ਬਾਅਦ ਹੀ ਜੰਗ ਵਿਚ ਸ਼ਹੀਦ ਹੋ ਗਿਆ।ਅਸ਼ੀਘਟਨ ਦੀ ਜੰਗ ਫਤਿਹ ਕਰਕੇ ਕਨਿਊਟ ਭਾਵੇਂ ਤਖਤ ਉੱਤੇ ਆਪਣੀ ਦਾਵੇਦਾਰੀ ਐਲਾਨ ਚੁੱਕਿਆ ਸੀ, ਕਿੰਤੂ ਕਨਿਊਟ ਡਰਦਾ ਮਨਹੂਸ ਸਿੰਘਾਸਨ ਉੱਤੇ ਬੈਠਦਾ ਹੀ ਨਹੀਂ ਸੀ।ਲਿਉਫਰਿਕ ਨੇ ਹੀ ਤਖਤ ਉੱਤੋਂ ਲੂਣ ਵਾਰ ਕੇ ਨਜ਼ਰ ਉਤਾਰਨ ਉਪਰੰਤ ਆਪਣੇ ਹੱਥੀਂ ਕਨਿਊਟ ਦਾ ਰਾਜਤਿਲਕ ਕਰਵਾਇਆ ਸੀ। ਬਾਦਸ਼ਾਹ ਬਣਦਿਆਂ ਸਾਲ ਬਾਅਦ ੧੦੧੮ ਵਿਚ ਕਨਿਊਟ ਨੂੰ ਨੌਰਵੇਅ ਦਾ ਵਿਰਾਸਤੀ ਸਿੰਘਾਸਨ ਹਾਸਿਲ ਹੋ ਗਿਆ ਤੇ ਉਸਨੇ ਐਂਗਲੀਕਾ ਨੂੰ ਸਕੈਂਡੇਨੇਵੀਆ ਸਾਮਰਾਜ ਨਾਲ ਰਲਗੱਡ ਕਰ ਦਿੱਤਾ ਸੀ। ਕਨਿਊਟ ਨੇ ਨਵੇਂ ਕਾਨੂੰਨ ਲਾਗੂ ਕਰ ਦਿੱਤੇ। ਪੁਰਾਤਨ ਰਾਜਪਦਾਂ ਅਤੇ ਜਾਗੀਰਦਾਰੀਆਂ ਦੀਆਂ ਹਰ ਪ੍ਰਕਾਰ ਦੀਆਂ ਦਾਵੇਦਾਰੀਆਂ ਖਤਮ ਕਰ ਦਿੱਤੀਆਂ। ਕੇਵਲ ਵਿਵਾਹਿਕ ਸੰਬੰਧ ਅਤੇ ਖੂਨ ਦੇ ਰਿਸ਼ਤੇਆਂ ਨੂੰ ਵਾਰਿਸ ਬਣਨ ਦਾ ਹੱਕ ਰਾਖਵਾਂ ਰੱਖਿਆ। ਸਦੀਆਂ ਤੋਂ ਚੱਲੇ ਆ ਰਹੇ ਆਲਡਰਮੈਨ (ਜਾਗੀਰੀ ਬਾਦਸ਼ਾਹਤ ਪ੍ਰਥਾ) ਅਤੇ ਸਭ ਆਹੁਦੇ ਖਾਰਜ ਕਰ ਦਿੱਤੇ। ਰਾਜ ਪ੍ਰਬੰਧ ਨੂੰ ਸਫਲਤਾ ਪੂਰਬਕ ਤੇ ਨਿਰਵਿਘਨ ਕਾਰਜਕੁਸ਼ਲਤਾ ਨਾਲ ਚਲਾਉਣ ਲਈ ਕਨਿਊਟ ਨੇ ਕੁਝ ਚੋਣਵੇਂ ਮੰਤਰੀ ਨਿਯੁਕਤ ਕੀਤੇ, ਜਿਨ੍ਹਾਂ ਨੂੰ ਅਰਲ (ਸਾਮੰਤ) ਦੀ ਉਪਾਧੀ ਦਿੱਤੀ। ਪੁਰਾਣੇ ਸ਼ਾਸਕਾਂ ਦੇ ਮੰਤਰੀਆਂ ਨੂੰ ਉਸਨੇ ਦੇਸ਼ ਨਿਕਾਲਾ, ਮੌਤ ਦੇ ਘਾਟ ਉਤਾਰਿਆ ਜਾਂ ਲੋਹ ਵਸਤਰ ਪਵਾ ਕੇ ਉਮਰ ਕੈਦ ਕਰਕੇ ਕਾਲ-ਕੋਠੜੀਆਂ ਵਿਚ ਸੁੱਟ ਦਿੱਤਾ। ਕਨਿਊਟ ਆਪਣੇ ਪ੍ਰਤੀ ਵਫਾਦਾਰ ਤੇ ਕਾਬਲ ਵਿਅਕਤੀਆਂ ਨੂੰ ਹੀ ਸਾਮੰਤ ਦੀ ਉਪਾਧੀ ਨਾਲ ਨਿਵਾਜਦਾ।ਤਿੰਨ ਚੋਟੀ ਦੇ ਸਾਮੰਤ ਕਨਿਊਟ ਦੇ ਦਰਬਾਰੀ ਰਤਨ ਗਿਣੇ ਜਾਂਦੇ ਸਨ। ਪਹਿਲਾਂ ਸੀਵਰਡ (ਨਿਉਮਬਰੀਆਂ ਦਾ ਸਾਮੰਤ), ਦੂਜਾ ਗੌਡਵਾਈਨ (ਵਸੈਕਸ ਦਾ ਸਾਮੰਤ), ਤੀਜਾ ਉਸਦਾ ਭਰਾ ਨੌਰਥਮੈਨ।ਕਨਿਊਟ ਨੇ ਅਮਾਨਤ ਵਿਚ ਖਿਆਨਤ ਕਰਨ ਦਾ ਦੋਸ਼ੀ ਪਾ ਕੇ ਭਰਾ ਨੂੰ ਸਜ਼ਾ-ਏ-ਮੌਤ ਦੇ ਕੇ ਲਿਉਫਰਿਕ ਨੂੰ ਉਸਦੀ ਜਗ੍ਹਾ ਸਾਮੰਤ ਬਣਾਇਆ ਹੈ। ਗੌਡਵਿਨ ਰਾਜਸੱਤਾ 'ਤੇ ਕਾਬਜ ਹੋਣ ਦੀ ਲਾਲਸਾ ਰੱਖਦਾ ਹੈ। ਇਸ ਲਈ ਕਨਿਊਟ ਉਸਨੂੰ ਬਹੁਤਾ ਵਫਾਦਾਰ ਨਹੀਂ ਖਿਆਲ ਕਰਦਾ। ਸੀਵਰਡ ਯੋਧਾ ਹੈ, ਲੇਕਿਨ ਰਾਜਨੀਤੀ ਤੋਂ ਕੋਰਾ ਹੈ। ਉਸਦੀ ਰਿਆਸਤ ਡਾਇਰਾ (Deira-ਨੋਰਥਬਰੀਆ) ਛੋਟਾ ਇਲਾਕਾ ਹੋਣ ਕਰਕੇ ਉਸਦਾ ਅਧਿਕਾਰ ਖੇਤਰ ਸੀਮਿਤ ਹੈ।।ਲਿਉਫਰਿਕ ਦਾ ਕੌਫ'ਸ ਟਰੀ ਐਂਗਲੀਕਾ ਦਾ ਮੱਧ ਅਤੇ ਗਵੀਡਨ ਨਾਲ ਖਹਿੰਦਾ ਹੋਣ ਕਰਕੇ ਮਹੱਤਵਪੂਰਨ ਖੇਤਰ ਹੈ ਤੇ ਪੱਛਮੀ ਸੈਕਸਨਾਂ ਦੇ ਜਾਬਤੇ ਪੂਰਵ ਨੌਵੀਂ ਸਦੀ ਤੱਕ ਕੌਫ'ਸ ਟਰੀ ਇਕ ਅਜ਼ਾਦ ਰਿਆਸਤ ਰਿਹਾ ਸੀ। ਲਿਉਫਰਿਕ ਸਭ ਤੋਂ ਸਮਝਦਾਰ, ਬਹਾਦਰ, ਸਿਆਸਤੀ ਹੋਣ ਕਰਕੇ ਉੱਤਮ, ਯੋਗ ਅਤੇ ਸਰਵਸ਼੍ਰੇਸ਼ਟ ਮੰਨਿਆ ਜਾਂਦਾ ਹੈ, ਇਸੇ ਕਾਰਨ ਉਹ ਬਾਦਸ਼ਾਹ ਦਾ ਚਹੇਤਾ ਸਾਮੰਤ ਹੈ। ਲਿਉਫਰਿਕ ਨੂੰ ਬਾਦਸ਼ਾਹ ਨੇ ਚੌਧਰ ਅਤੇ ਖੁਦਮੁਖਤਿਆਰੀ ਦੇ ਰੱਖੀ ਹੈ।ਲਿਉਫਰਿਕ ਦੀ ਮਦਦ ਨਾਲ ਕਨਿਊਟ ਨੇ ਐਥਰਲਡ ਦੀ ਤੀਜੀ ਪਤਨੀ ਵਿਧਵਾ ਨੌਰਮੈਂਡੀ ਦੀ ਮਲਕਾ ਐਮਾ ਨਾਲ ੧੦੧੭ ਵਿਚ ਵਿਆਹ ਕਰਵਾਇਆ ਹੈ ਤੇ ਐਥਰਲਡ ਦੀ ਦੂਜੀ ਪਤਨੀ ਅੇਲਗਿਫੂ ਨੂੰ ਆਪਣੀ ਰਖੇਲ ਬਣਾ ਕੇ ਰੱਖਿਆ ਹੈ।ਲਿਉਫਰਿਕ ਦੇ ਸਹਿਯੋਗ ਸਦਕਾ ਕਨਿਊਟ ਨੂੰ ਮਾਰਸੀਆ ਵਿਚ ਐਂਗਲੋ-ਸੈਕਸਨ ਪ੍ਰੰਪਰਾਵਾਂ ਅਤੇ ਕਾਨੂੰਨ ਨੂੰ ਫੈਲਾਉਣ ਵਿਚ ਕਾਮਯਾਬੀ ਪ੍ਰਾਪਤ ਹੋਈ ਹੈ।
ਲਿਉਫਰਿਕ ਉਮਰ ਦੇ ਲਿਹਾਜ ਨਾਲ ਤਾਂ ੭੦ਵੇਂ ਵਰ੍ਹੇ ਨੂੰ ਢੁਕਣ ਵਾਲਾ ਹੈ, ਪਰ ਹੱਦੋਂ-ਵੱਧ ਸ਼ਰਾਬ ਦਾ ਸੇਵਨ ਕਰਦਾ ਹੋਣ ਕਰਕੇ ਉਸਦੀ ਤਬੀਅਤ ਅਕਸਰ ਨਾਸਾਜ਼ ਰਹਿੰਦੀ ਹੈ। ਹੱਥ ਪੈਰ ਵੀ ਕਈ ਵਾਰ ਕੰਬਣ ਲੱਜ ਜਾਂਦੇ ਹਨ। ਇਕ ਦੋ ਵਾਰ ਤਾਂ ਉਹ ਬੈਠਾ-ਬੈਠਾ ਬੇਹੋਸ਼ ਵੀ ਹੋ ਚੁੱਕਾ ਹੈ। ਉਸਨੂੰ ਮੁਰਛਿਤਾ ਦੇ ਦੌਰੇ ਪੈਣ ਲੱਗ ਜਾਂਦੇ ਹਨ। ਸਿਹਤ ਭਾਂਵੇ ਉਸਨੂੰ ਬਹੁਤੀ ਭੱਜਨੱਠ ਅਤੇ ਮੁਸ਼ੱਕਤ ਦੀ ਇਜ਼ਾਜਤ ਨਹੀਂ ਦਿੰਦੀ, ਪਰ ਫੇਰ ਵੀ ਉਸ ਨੇ ਆਪਣੀਆਂ ਮਸਰੂਫੀਤਾਂ ਘਟਾਈਆਂ ਨਹੀਂ ਹਨ।ਨਾਲੇ ਫੇਰ ਰਾਜਭਾਗ ਅਤੇ ਸਰਕਾਰੀ ਕੰਮਾਂ ਵਿਚ ਉਸ ਦਾ ਹੱਥ ਵਟਾਉਣ ਵਾਲੀ ਉਸਦੀ ਖੂਬਸੂਰਤ, ਅਠਾਰਾਂ ਵਰ੍ਹਿਆਂ ਦੀ ਭਰ ਜੋਬਨ, ਫੁਰਤੀਲੀ, ਸਮਝਦਾਰ ਅਤੇ ਚੁਸਤ ਪਤਨੀ ਗੌਡੀਵਾ ਵੀ ਤਾਂ ਹੈ।
ਗੌਡੀਵਾ ਬਾਰੇ ਜਦੋਂ ਲਿਉਫਰਿਕ ਸੋਚਦਾ ਤਾਂ ਉਸਨੂੰ ਲੱਗਦਾ ਹੈ, ਗੌਡੀਵਾ ਦੇ ਲੀਨਡੱਮ ਕਲੌਨੀਆਈ (ਲਿਨਕੌਲਨਸ਼ਾਇਰ) ਜਾਗੀਰਦਾਰ ਮਾਪਿਆਂ ਨੇ ਕਿੰਨਾ ਢੁਕਵਾ ਨਾਮ ਰੱਖਿਆ ਹੈ ਉਹਦਾ। ਗੌਡੀਵਾ, ਲਤੀਨੀ ਭਾਸ਼ਾ ਦਾ ਸ਼ਬਦ 'ਗੌਡਗਿਫੂ' ਯਾਨੀ ਰੱਬ ਦਾ ਦਿੱਤਾ ਅਨਮੋਲ ਤੋਹਫਾ।ਇਹ ਰੱਬ ਦਾ ਤੋਹਫਾ ਹੀ ਤਾਂ ਹੈ ਜੋ ਐਡੀ ਵੱਡੀ ਉਮਰ ਵਿਚ ਅੱਲੜ ਕੁਆਰੀ ਗੌਡੀਵਾ ਉਸਦੀ ਅਰਧਾਂਗਣੀ ਬਣ ਗਈ ਹੈ।ਗੌਡੀਵਾ ਸੋਹਲਾਂ ਸਾਲਾਂ ਦੀ ਤੇ ਲਿਉਫਰਿਕ ਅਠਾਹਟ ਸਾਲਾਂ ਦਾ ਸੀ, ਜਦੋਂ ਦੋ ਵਰ੍ਹੇ ਪਹਿਲਾਂ ਗੌਡੀਵਾ ਉਸਨੂੰ ਪਹਿਲੀ ਵਾਰ ਟੱਕਰੀ ਸੀ।
ਗੌਡੀਵਾ ਨਾਲ ਲਿਉਫਰਿਕ ਦੀ ਪ੍ਰਥਮ ਮੁਲਕਾਤ ਏਵਨ ਦਰਿਆ ਦੇ ਕੰਢੇ ਵਾਇਰਿੰਗਸਕੀਰ (ਵਰਿਕਸ਼ਾਇਰ) ਦੇ ਜੰਗਲਾਂ ਵਿਚ ਉਦੋਂ ਹੋਈ ਸੀ, ਜਦੋਂ ਉਹ ਉਥੇ ਸ਼ਿਕਾਰ ਖੇਡਣ ਗਿਆ ਰਸਤਾ ਭੁੱਲ ਗਿਆ ਸੀ।ਉਥੇ ਹੀ ਉਸਨੂੰ ਗੌਡੀਵਾ ਘੋੜਸਵਾਰੀ ਕਰਦੀ ਹੋਈ ਮਿਲੀ ਸੀ। ਪਹਿਲੀ ਤੱਕਣੀ ਲਿਉਫਿਰਕ ਨੇ ਗੌਡੀਵਾ ਦੀ ਪਿੱਠ ਹੀ ਦੇਖੀ ਸੀ। ਨਵ-ਯੁਵਤੀ ਦਾ ਗਦਾਰਾਇਆ ਹੁੰਦੜਹੇਲ ਗਠੀਲਾ ਸ਼ਰੀਰ, ਸੁਡੌਲ ਮੌਰ, ਢਾਕਾਂ ਭਾਂਵੇ ਕੁਝ ਭਾਰੀਆਂ ਅਤੇ ਬਾਹਰ ਨਿਕਲਿਆਂ ਹੋਈਆਂ ਸਨ, ਪਰ ਉਸਦੇ ਸ਼ਰੀਰ ਦੀ ਬਣਤਰ ਅਤੇ ਜਿਸਮਾਨੀ ਗੋਲਾਈਆਂ ਦੇ ਹਿਸਾਬ ਨਾਲ ਗੌਡੀਵਾ ਨੂੰ ਬਹੁਤ ਜੱਚਦੀਆਂ ਸਨ। ਜਿਵੇਂ ਕਿਸੇ ਨਿਪੁੰਨ ਬੁੱਤ ਘਾੜੇ ਨੇ ਨੀਝ ਲਾ ਕੇ ਮੂਰਤੀ ਬਣਾਈ ਹੋਵੇ।ਪੂਰੀ ਗਿੱਠ ਲੰਮੀ ਸਰਾਹੀਦਾਰ ਗਰਦਨ।ਸਿਰ ਉੱਤੇ ਲਏ ਲੋਹ ਟੋਪ ਵਿਚੋਂ ਨਿਕਲਦੇ ਸੋਨੇ ਦੀਆਂ ਤਾਰਾਂ ਵਰਗੇ ਅਵਾਰਾਂ ਵਾਲ ਹਵਾ ਵਿਚ ਉੱਡ-ਉੱਡ ਤਸਵੀਰਾਂ ਵਾਹ ਰਹੇ ਸਨ।
ਗੌਡੀਵਾ ਦੀਆਂ ਖੁੱਲ੍ਹੀਆਂ ਅਜ਼ਾਦ ਖਿਲਾਅ ਵਿਚ ਭਟਕਦੀਆਂ ਲਟਾਂ ਦੇਖ ਕੇ ਲਿਉਫਰਿਕ ਨੂੰ ਇਹ ਤਾਂ ਗਿਆਨ ਹੋ ਗਿਆ ਸੀ ਕਿ ਇਹ ਔਰਤ ਵਿਆਹੀ ਨਹੀਂ। ਕਿਉਂਕਿ ਸਥਾਨਕ ਰਿਵਾਜ਼ ਮੁਤਾਬਕ ਸ਼ਾਦੀ-ਸ਼ੁਦਾ ਔਰਤਾਂ ਹਮੇਸ਼ਾ ਜ਼ੁਲਫਾ ਜੂੜੇ ਵਿਚ ਬੰਨ੍ਹ ਕੇ ਜਾਂ ਮਿੱਢੀਆਂ ਵਾਲੀ ਗੁੱਤ ਵਿਚ ਗੁੰਦ ਕੇ ਰੱਖਦੀਆਂ ਹਨ। ਸੁਹਾਗਣਾਂ ਕੇਵਲ ਪਤੀ ਨਾਲ ਹਮਬਿਸਤਰੀ ਵੇਲੇ ਹੀ ਵਾਲ ਖੋਲ੍ਹਦੀਆਂ ਹਨ। ਕੁਆਰੀਆਂ ਕੁੜੀਆਂ ਅਤੇ ਵਿਧਵਾਵਾਂ ਨੂੰ ਵਾਲ ਬੰਨ੍ਹਣ ਦੀ ਮਨਾਹੀ ਹੈ।
ਗੌਡੀਵਾ, ਲਿਉਫਰਿਕ ਦੀ ਆਮਦ ਤੋਂ ਬੇਖਬਰ ਖੜ੍ਹੀ ਸਾਹਮਣੇ ਦਰੱਖਤ ਉੱਤੇ ਬੈਠੇ ਸ਼ਿਕਰਿਆਂ ਦੇ ਜੋੜੇ ਨੂੰ ਕਲੋਲ ਕਰਦਿਆਂ ਨਿਹਾਰ ਰਹੀ ਸੀ। ਲੱਕ ਨਾਲ ਲਮਕਦੀ ਕੌਰਨਿਸ਼ ਕਿਰਪਾਨ ਉਸਦੇ ਸ਼ਾਹੀ ਅਤੇ ਅਮੀਰ ਜੁਝਾਰੂ ਹੋਣ ਦੀ ਗਵਾਹੀ ਭਰਦੀ ਸੀ।
ਲਿਉਫਰਿਕ ਕਿੰਨੀ ਦੇਰ ਗੌਡੀਵਾ ਦੀ ਪਿੱਠ ਨੂੰ ਮੰਤਰ ਮੁਗਧ ਹੋਇਆ ਤੱਕਦਾ ਰਿਹਾ ਸੀ।ਉਸਦਾ ਜੀਅ ਕਰਦਾ ਸੀ ਕਿ ਕਿਹੜਾ ਵੇਲਾ ਹੋਵੇ ਉਹ ਉਸ ਅਜ਼ਨਬੀ ਨੱਢੀ ਨੂੰ ਪਿੱਛੋਂ ਦੀ ਜਾ ਕੇ ਕਲਾਵੇ ਵਿਚ ਘੁੱਟ ਕੇ ਜਕੜ ਲਵੇ। ਇਹ ਤਾਂ ਲਿਉਫਰਿਕ ਦਾ ਘੋੜਾ ਹੀ ਬੇਵਕਤ ਹਿਣਕ ਪਿਆ ਸੀ, ਜਿਸ ਨਾਲ ਨਾ ਕੇਵਲ ਲਿਉਫਰਿਕ ਦੀ ਲਿਵ ਟੁੱਟ ਗਈ ਸੀ ਬਲਕਿ ਗੌਡੀਵਾ ਦਾ ਧਿਆਨ ਵੀ ਲਿਉਫਰਿਕ ਵੱਲ ਕੇਂਦਰਤ ਹੋ ਗਿਆ ਸੀ।ਗੌਡੀਵਾ ਦਬਾਸਟ ਚੌਂਕ ਕੇ ਹਰਕਤ ਵਿਚ ਆਈ ਸੀ। ਗੌਡੀਵਾ ਨੇ ਆਪਣੇ ਚਿੱਟੇ ਸ਼ਾਇਰੀ (ਇੰਗਲੈਂਡ ਦੀ ਪਦਾਇਸ਼ ਵਾਲੇ ਘੋੜੇ ਦੀ ਕਿਸਮ) ਘੋੜੇ ਦੀ ਸੱਜੀ ਲਗਾਮ ਖਿੱਚ ਕੇ 'ਗੀਅ ਗੈਨ' (ਘੋੜੇ ਨੂੰ ਦਿੱਤਾ ਜਾਣ ਵਾਲਾ ਆਦੇਸ਼, ਜਿਸਦਾ ਮਤਲਬ ਸੱਜੇ ਪਾਸੇ ਪਲਟੀ ਮਾਰ ਕੇ ਘੁੰਮ।) ਕਹਿ ਕੇ ਜਦ ਘੋੜੇ ਨੂੰ ਪਿਛਾਂਹ ਵੱਲ ਘੁੰਮਇਆ ਸੀ ਤਾਂ ਸੋਹਲਾਂ ਸਤਾਰਾਂ ਵਰ੍ਹਿਆਂ ਦੀ ਠਾਠਾਂ ਮਾਰਦੀ ਜਵਾਨੀ ਵਾਲੀ ਕੱਚੀ ਕੈਲ ਤੇ ਲੁੱਸ-ਲੁੱਸ ਕਰਦੇ ਅੰਗਾਂ ਵਾਲੀ ਐਂਗਲੋ ਸੈਕਸਨ (ਅੰਗਰੇਜ਼ ਅਤੇ ਜਰਮਨ ਲੋਕਾਂ ਦੇ ਸੁਮੇਲ ਤੋਂ ਬਣੀ ਨਸਲ) ਮੁਟਿਆਰ ਨੂੰ ਦੇਖ ਕੇ ਲਿਉਫਰਿਕ ਸਨੌਟੀ ਜੰਗਲ (ਸ਼ੇਰਵੁੱਡ ਰਾਇਜ਼ ਜੰਗਲ, ਨੌਟਿੰਘਮ ਜਿਥੇ ਕਈਆਂ ਸਦੀਆਂ ਬਾਅਦ ਰੌਬਿਨ ਹੁੱਡ ਰਹਿੰਦਾ ਹੁੰਦਾ ਸੀ।) ਦੇ ਜੰਗਲੀ ਡਾਕੂਆਂ ਹੱਥੋਂ ਲੁੱਟੇ ਗਏ ਅਮੀਰ ਵਪਾਰੀ ਵਾਂਗੂੰ ਬਸ ਦੇਖਦਾ ਹੀ ਰਹਿ ਗਿਆ ਸੀ। ਹਲਕੀ ਜਿਹੀ ਗੁਲਾਬੀ ਭਾਂਅ ਮਾਰਦਾ ਦੁੱਧੀਆ ਰੰਗ, ਤਿੱਖੇ ਤਿੱਖੇ ਕਟਾਰਾਂ ਵਰਗੇ ਨੈਣ-ਨਕਸ਼ ਜਾਣੀ ਰੋਮਨ ਛੂਰੀ ਨਾਲ ਕੱਟ ਕੱਟ ਧਰੇ ਹੋਣ। ਸੈਲੋ (ਸਲੋਹ) ਦੀ ਸਿਆਹ ਪਹਾੜੀ (ਸਲੋਹ ਦੇ ਬਾਹਰ ਵਾਲਾ ਉਹ ਵਿਸ਼ਾਲ ਕਾਲਾ ਪਹਾੜ, ਜਿਸਨੂੰ ਬਾਰੂਦ ਨਾਲ ਚੀਰ ਕੇ ਐਮ ੪੦ ਮੋਟਰਵੇਅ ਬਣਾਇਆ ਗਿਆ ਹੈ।) ਵਰਗੀ ਉਭਰਵੀਂ ਹਿੱਕ। ਸੰਘਾਈ ਵਰਗਾ ਨੱਕ। ਨਰਗਸੀ ਮੋਟੇ ਮੋਟੇ ਮਮੋਲੇ ਨੈਣ ਤੇ ਨੌਰਮੈਂਡੀ ਤੀਰ-ਮਿਆਨ ਵਰਗੀਆਂ ਸੇਹਲੀਆਂ। ਹੁਸਨਾਕ ਔਰਤ ਗੌਡੀਵਾ ਨੇਜੇ ਵਾਂਗੂ ਬੰਦੇ ਦੇ ਹਿੱਕ ਵਿਚ ਖੁੱਭਦੀ ਸੀ। ਕੰਨਾਂ ਵਿਚ ਕੁਮੰਡਲ, ਯਾਕੂਬ ਜੜ੍ਹਿਆ ਸ਼ੇਰ ਦੀ ਖੱਲ ਦਾ ਕਮਰਕਸਾ, ਬਾਹੀਂ ਬਾਜ਼ੂਬੰਦ ਤੇ ਗਲ ਵੱਡੇ-ਵੱਡੇ ਸੁੱਚੇ ਮੋਤੀਆਂ ਦੀ ਮਾਲਾ ਆਦਿਕ ਗਹਿਣੇ, ਗਜਗਾਹ, ਹਾਰ-ਹਮੇਲ੍ਹ ਉਸਦੇ ਸ਼ੌਂਕੀਨਣ ਹੋਣ ਦੀ ਗਵਾਹੀ ਭਰਦੇ ਸਨ।
ਮਿਆਨ 'ਚੋਂ ਫੁਰਤੀ ਨਾਲ ਗੌਡੀਵਾ ਨੇ ਖੜਗ ਧੂਹੀ ਲਿੱਤੀ ਸੀ, "ਖਬਰਦਾਰ! ਐ ਅਜਨਬੀ ਤੂੰ ਕੌਣ ਹੈਂ?" ਬੀਰਾਂਗਣ ਇਸਤਰੀ ਗੌਡੀਵਾ ਦੀ ਸ਼ਹਿਣੀ ਵਾਂਗ ਗਰਜ਼ਵੀ ਅਵਾਜ਼ ਵਿਚੋਂ ਸੂਰਮਗਤੀ ਅਤੇ ਸ਼ਾਸਤ੍ਰ ਵਾਹੁਣ ਦੀ ਕਾਬਲੀਅਤ ਦੇ ਬਿੰਬ ਸਪਸ਼ਟ ਵਿਦਮਾਨ ਹੁੰਦੇ ਸਨ।ਲਿਉਫਰਿਕ ਨੇ ਗੌਡੀਵਾ ਦਾ ਪਰਿਚਯ ਲੈਣ ਬਾਅਦ ਆਪਣਾ ਤੁਆਰਫ ਕਰਵਾਉਂਦਿਆਂ ਹੋਇਆ ਦੱਸਿਆ ਸੀ ਕਿ ਉਹ ਸਲੋਪਸਬੇਰੀਆ (ਸ਼ਰੌਪਸ਼ਾਇਰ) ਦੇ ਪਿੰਡ ਸਕਰੌਬੀਸਬਾਏਰਿਜ਼ (੯੦੧ ਈਸਵੀ ਵਿਚ ਰਿਚਰਡ ਸਕਰੱਬ ਵੱਲੋਂ ਵਸਾਇਆ ਮੌਜੂਦਾ ਸ਼ਰੂਜ਼ਬਰੀ) ਦਾ ਪ੍ਰਸਿੱਧ ਅਤੇ ਧਨਾਢ ਮੀਟ ਦਾ ਵਪਾਰੀ ਹੈ ਤੇ ਸਕਰੌਬੀਸਬਾਏਰਿਜ਼ ਤੋਂ ਵਾਇਰਿੰਗਸਕੀਰ ਸ਼ਿਕਾਰ ਖੇਡਣ ਆਇਆ ਰਸਤਾ ਭੁੱਲ ਗਿਆ ਸੀ। ਗੌਡੀਵਾ ਉਸਨੂੰ ਆਰਡਨ ਦੇ ਜੰਗਲ ਵੱਲ ਐਂਗਲੋ-ਸੈਕਸਨ ਨਿਜ਼ਾਮ ਬਿਉਰਮਿਗਾਸਾਂ ਦੇ ਪਿੰਡ ਬਿਉਰੁਮਗਾਸਹਾਮ (ਬ੍ਰਮਿੰਘਮ) ਵੱਲ ਜਾਣ ਵਾਲੇ ਡਿਰਿਟਐਂਡ ਦੇ ਦਰਿਆ ਰੀਆ (ਡਿੱਗਬਥ ਅਤੇ ਬ੍ਰਮਿੰਘਮ ਸਿਟੀ ਸੈਂਟਰ ਵਿਚ ਬਣੇ ਬੁੱਲ੍ਹ ਰਿੰਗ ਸ਼ਾਪਿੰਗ ਸੈਂਟਰ ਵਾਲਾ ਸਥਾਨ) ਵੱਲ ਜਾਂਦੀ ਪਗਡੰਡੀ ਦਿਖਾਉਣ ਨਾਲ ਲੈ ਤੁਰੀ ਸੀ। ਰਸਤੇ ਵਿਚ ਉਹਨਾਂ ਵਿਚਕਾਰ ਰਸਮੀ ਗੱਲਾਂ ਹੀ ਚੱਲ ਰਹੀਆਂ ਸਨ ਕਿ ਤੇਜ਼ ਹਨੇਰੀ ਵਗਣ ਲੱਗ ਪਈ ਸੀ। ਇਕਦਮ ਪਹਿਲਾਂ ਮੀਂਹ ਤੇ ਫੇਰ ਬਰਫ ਵਰਨੀ ਸ਼ੁਰੂ ਹੋ ਗਈ। ਫਿਜ਼ਾ ਵਿਚ ਤੂਫਾਨ ਕਹਿਰਾਂ ਕਰ ਰਿਹਾ ਸੀ।।
ਸਲੋਪਸਬੇਰੀਆ ਜਾਣ ਨੂੰ ਲਿਉਫਰਿਕ ਨੂੰ ਘੱਟੋ-ਘੱਟ ਤਿੰਨ ਦਿਨ ਲੱਗ ਜਾਣੇ ਸਨ। ਗੌਡੀਵਾ ਦੇ ਕਹਿਣ ਉੱਤੇ ਉਸਨੇ ਮੌਸਮ ਦੀ ਖਰਾਬੀ ਕਾਰਨ ਕੁਝ ਦਿਨ ਗੌਡੀਵਾ ਕੋਲ ਸ਼ਰਨ ਲੈ ਲਈ ਸੀ।
ਇਹਨਾਂ ਕੁਝ ਦਿਨਾਂ ਦੀ ਠਹਿਰ ਦੌਰਾਨ ਲਿਉਫਰਿਕ ਗੌਡੀਵਾ ਦੀ ਮਹਿਮਾਨ ਨਿਵਾਜ਼ੀ ਮਾਣਦਿਆਂ ਉਸ ਦੀਆਂ ਅਦਾਵਾਂ, ਨਖਰੇ, ਦੂਰਦ੍ਰਿਸ਼ਟੀ ਅਤੇ ਸੁੰਦਰਤਾ ਤੋਂ ਇਲਾਵਾ ਅਨੇਕਾਂ ਗੁਣਾਂ ਦਾ ਕਾਇਲ ਹੋ ਗਿਆ ਸੀ। ਗੌਡੀਵਾ ਰਠਾਇਣਾਂ ਵਾਲੇ ਵੀਰਤਾਪੂਰਣ ਕਾਰਨਾਮਿਆਂ ਤੋਂ ਇਲਾਵਾ ਉੱਨ ਵੱਟਣ, ਸਿਲਾਈ, ਕਸੀਦੇ, ਕਢਾਈ ਅਤੇ ਭੋਜਨ ਬਣਾਉਣ ਵਰਗੇ ਘਰੇਲੂ ਕਾਜਾਂ ਵਿਚ ਨਿਪੁੰਨ ਸੀ। ਸੋਹਲ੍ਹਾਂ ਕਲਾ ਸੰਪੂਰਨ ਅਤੇ ਖੁਬਸੂਰਤ ਇਸਤਰੀ ਨਾਲ ਵਿਆਹ ਕਰਵਾਉਣ ਲਈ ਲਿਉਫਰਿਕ ਦਾ ਮਨ ਲਲਚਾ ਉੱਠਿਆ ਸੀ?
ਗੌਡੀਵਾ ਦੇ ਮਾਪਿਆਂ ਦੀਆਂ ਮਾਰਸੀਆ ਅਤੇ ਲਿਨਡੱਮ ਦੇ ਇਰਧ-ਗਿਰਧ ਕਈ ਮਿਲਖਾਂ ਖਿੰਡੀਆਂ ਹੋਈਆਂ ਸਨ।ਬਾਲ ਅਵਸਥਾ ਵਿਚ ਮਿਸ਼ੋਰ ਹੋ ਜਾਣ ਕਾਰਨ ਗੌਡੀਵਾ ਨੂੰ ਵਿਰਾਸਤ ਵਿਚ ਭਾਰੀ ਜਾਗੀਰਾਂ, ਗਹਿਣਾ-ਗੱਟਾ ਅਤੇ ਧਨ ਦੌਲਤ ਮਿਲੀ ਹੋਈ ਸੀ, ਜਿਸ ਦੀ ਦੇਖ ਰੇਖ ਕਰਨਾ ਗੌਡੀਵਾ ਲਈ ਤਜ਼ਰਬੇ ਦੀ ਘਾਟ ਅਤੇ ਨਿਆਣੀ ਉਮਰ ਕਾਰਨ ਔਖਾ ਹੋ ਰਿਹਾ ਸੀ।ਐਂਗਲੋ ਸੈਕਸਨ ਕਾਨੂੰਨ ਤਹਿਤ ਇਕੱਲੀ ਇਸਤਰੀ ਨੂੰ ਮਰਦਾਨਾ ਭਾਈਵਾਲੀ ਤੋਂ ਬਿਨਾ ਜਾਂ ਕਿਸੇ ਪ੍ਰਕਾਰ ਦੀ ਵੀ ਬਿਸਵੇਦਾਰੀ ਰਹਿਤ ਜ਼ਮੀਨ-ਜਾਇਦਾਦ ਰੱਖਣ ਦਾ ਅਧਿਕਾਰ ਹੈ।ਕੌਫ'ਸ ਟਰੀ ਤੋਂ ਇਲਾਵਾ ਸਨੌਟਿੰਘਮ (ਨੌਟਿੰਘਮਸ਼ਾਇਰ) ਦੀ £੩੦, ਮੈਰੀਗਡੂਨਮ (ਨਿਉਵਾਰਕ) ਦੀ £੫੫ ਮੁੱਲ ਦੀ ਜ਼ਮੀਨ ਨੂੰ ਮਿਲਾਕੇ ਕੁੱਲ £੧੬੦ ਕੀਮਤ ਦੀ ਭੂਮੀ ਦੀ ਗੌਡੀਵਾ ਇਕੱਲੀ ਮਾਲਕਣ ਸੀ, ਜੋ ਉਸਨੂੰ ਕੇਵਲ ਮਾਰਸੀਆ ਹੀ ਨਹੀਂ ਬਲਕਿ ਐਂਗਲੀਕਾ (ਇੰਗਲੈਂਡ) ਦੀ ਸਭ ਤੋਂ ਅਮੀਰ ਮਹਿਲਾਵਾਂ ਦੀ ਫਹਿਰਿਸ਼ਤ ਵਿਚ ਸਭ ਤੋਂ ਮੂਹਰੇ ਲਿਆ ਖੜ੍ਹਾਉਂਦੀ ਸੀ।
ਸੰਪਤੀ ਨੂੰ ਦੁਗਣਾ ਕਰਨ, ਸੁਰੱਖਿਅਤਾ ਅਤੇ ਘਰ ਵਸਾਉਣ ਦੇ ਮਕਸਦ ਨਾਲ ਗੌਡੀਵਾ ਨੇ ਲਿਉਫਰਿਕ ਵੱਲੋਂ ਦਿੱਤਾ ਗਿਆ ਵਿਆਹ ਦਾ ਪ੍ਰਸਤਾਵ ਸਵਿਕਾਰ ਕਰ ਲਿਆ ਸੀ। ਗੌਡੀਵਾ ਦਾ ਭਰਾ ਹੈਰੋਲਡ ਲੀਨਡੱਮ ਕਲੌਨੀ ਦਾ ਅਹਿਲਕਾਰ ਬਣ ਕੇ ਉੱਥੇ ਹੀ ਟਿਕ ਗਿਆ ਸੀ। ਹੈਰੋਲਡ ਵੀ ਲਿਉਫਰਿਕ ਨਾਲ ਰਿਸ਼ਤਾ ਗੰਢਣ ਲਈ ਤਤਪਰ ਸੀ। ਗੌਡੀਵਾ ਦੀ ਭੈਣ ਵੌਲਵੀਆ ਨੂੰ ਵਰੌਪ (ਵੂਲਹੌਪ), ਬਕਨਲ ਅਤੇ ਹੈਰੇ (ਵੇਲਜ਼ ਅਤੇ ਮਿਡਲੈਂਡ ਦੇ ਦਰਮਿਆਨ ਦਾ ਸਥਾਨ ਜਿਸਨੂੰ ਇਸ ਸਮੇਂ ਹੈਰੇਫਰਡਸ਼ਾਇਰ ਆਖਿਆ ਜਾਂਦਾ ਹੈ।) ਦੀਆਂ ਅਨੇਕਾਂ ਤਅੱਲਕਾਂ ਮਿਲ ਗਈਆਂ ਸਨ, ਜਿਸ ਕਰਕੇ ਆਪਣੇ ਸਾਧ ਪਤੀ ਨਾਲ ਉਹ ਉਧਰ ਮਸਰੂਫ ਰਹਿੰਦੀ ਸੀ। ਗੌਡੀਵਾ ਦੇ ਹਿੱਸੇ ਗਲੈਵਮ (ਗਲੌਸਟਰ), ਕੌਫ'ਸ ਟਰੀ ਅਤੇ ਵਿਰੋਕੌਨਿਅਮ (ਵਰੌਕਾਸਟਰ) ਦੀਆਂ ਜ਼ਮੀਨਾਂ ਆਈਆਂ ਸਨ। ਉਹ ਅੱਗ ਵਰਗੀ ਜੋਬਨ ਰੁੱਤੇ ਇਕੱਲਾਪਨ ਵੀ ਮਹਿਸੂਸ ਕਰਦੀ ਸੀ।
ਵਿਆਹ ਉਪਰੰਤ ਲਿਉਫਰਿਕ ਸਲੋਪਸਬੇਰੀਆ ਛੱਡ ਕੇ ਕੌਫ'ਸ ਟਰੀ ਵਿਖੇ ਗੌਡੀਵਾ ਨਾਲ ਰਹਿਣ ਲੱਗ ਪਿਆ ਹੈ।ਗੌਡੀਵਾ ਦੇ ਪੁਰਖਿਆਂ ਨੇ ਹੀ ਪੁਰਾਣੀ ਅੰਗਰੇਜ਼ੀ ਦੇ ਸ਼ਬਦ ਕੌਰਿਲਟਾਉਵੀ (ਜਿਸ ਦਾ ਅਰਥ ਖੇਤੀਬਾੜੀ ਕਰਨ ਵਾਲੇ ਲੋਕਾਂ ਦੀ ਜ਼ਮੀਨ ਹੁੰਦਾ ਹੈ।) ਤੋਂ ਬਦਲ ਕੇ ਇਸ ਜਗ੍ਹਾ ਦਾ ਨਾਮ ਸੈਕਸਨ ਭਾਸ਼ਾ ਦੇ ਸ਼ਬਦ ਕੌਫ'ਸ ਟਰੀ ਵਿਚ ਤਬਦੀਲ ਕੀਤਾ ਸੀ। ਗੌਡੀਵਾ ਦੇ ਪੂਰਵਜ਼ ਅਤੇ ਮਾਰਸੀਆ ਦੇ ਪਹਿਲੇ ਸੈਕਸਨ ਰਾਜੇ ਓਫਾ ਨੇ ੭੭੦ ਵਿਚ ਇਥੋਂ ਦੀ ਧਰਤੀ ਉੱਤੇ ਅਧਿਕਾਰ ਕਰਕੇ ਵਾੜ ਕਰਨ ਲਈ ਆਲੇ-ਦੁਆਲੇ ਰੁੱਖ ਬੀਜ ਦਿੱਤੇ ਸਨ। ਜਿਸ ਤੋਂ ਲੋਕਾਂ ਨੂੰ ਓਫਾ ਦੇ ਰਾਜ ਦੀ ਹੱਦਬੰਦੀ ਦਾ ਪਤਾ ਚੱਲ ਜਾਂਦਾ ਸੀ। ਇਹ ਓਫਾ ਦੇ ਦਰੱਖਤਾਂ (Tree) ਤੋਂ ਹੀ ਇਸ ਜਗ੍ਹਾ ਦਾ ਨਾਮ ਕਿੰਗ ਓਵਾ ਦੇ ਟਰੀ (ਰਾਜੇ ਓਫਾ ਦੇ ਦਰੱਖਤ) ਅਰਥਾਤ ਕੌਫਾ'ਸ ਟਰੀ ਪੈ ਗਿਆ ਹੈ।
ਕੌਫ'ਸ ਟਰੀ ਲਿਉਫਰਿਕ ਨੂੰ ਸਲੋਪਸਬੇਰੀਆ ਨਾਲੋਂ ਵਧੇਰੇ ਰਾਸ ਆਈ ਹੈ। ਕੌਫ'ਸ ਟਰੀ ਵਿਖੇ ਰਹਿ ਕੇ ਲਿਉਫਰਿਕ ਆਪਣੀਆਂ ਜਾਗੀਰ ਦੀਆਂ ਹੱਦਾਂ ਫੇਲਾਈ ਜਾ ਰਿਹਾ ਹੈ। ਹੌਲੀ-ਹੌਲੀ ਉਸਨੇ ਰਾਜ ਮਹਿਲਾਂ ਵਿਚ ਆਪਣੀ ਪਕੜ ਪਹਿਲਾਂ ਨਾਲੋਂ ਪੀਡੀ ਕਰ ਲਈ ਹੈ। ਲਿਉਫਰਿਕ ਨੇ ਆਪਣੀ ਤੀਕਣ ਬੁੱਧੀ ਅਤੇ ਸਿਆਸਤ ਨਾਲ ਰਫਤਾ-ਰਫਤਾ ਰਾਜੇ ਕਨਿਊਟ ਤੋਂ ਇਨਾਮ ਅਤੇ ਵਿਸ਼ੇਸ਼ ਪਦਵੀਆਂ ਪ੍ਰਾਪਤ ਕੀਤੀਆਂ ਹਨ।ਪਿਛਲੇ ਮਹੀਨੇ ਤਾਂ ਕਨਿਊਟ ਨੇ ਲਿਉਫਰਿਕ ਨੂੰ ਖੁਸ਼ ਹੋ ਕੇ ਪ੍ਰਸੰਸਾਮਈ ਸਾਖ-ਪੱਤਰ ਨਾਲ ਨੌਰਵੇ ਦਾ ਸਭ ਤੋਂ ਮਹਿੰਗਾ ਅਤੇ ਉਮਦਾ ਨਸਲ ਸਾਊਰ ਦਾ ਕੁੱਤਾ ਉਪਹਾਰ ਵਜੋਂ ਦਿੱਤਾ ਸੀ।
ਕੌਫ'ਸ ਟਰੀ ਆਪਣੇ ਮਹਿਲ ਪਹੁੰਚ ਕੇ ਲਿਉਫਰਿਕ ਨੇ ਆਪਣੀ ਨਿਗਰਾਨੀ ਹੇਠ ਕੁਰਕ-ਅਮੀਨ ਓਥੋ ਨਾਲ ਰਲ੍ਹ ਕੇ ਉਗਰਾਹੀ ਦੇ ਧਨ ਵਾਲਾ ਸਿੱਕਿਆਂ ਨਾਲ ਭਰਿਆ ਡੱਬਾ ਮਾਲਖਾਨੇ ਦੀ ਤਿਜੋਰੀ ਵਿਚ ਰਖਵਾਇਆ ਤੇ ਭੋਜਗ੍ਰਹਿ ਵੱਲ ਖਾਣਾ ਖਾਣ ਚਲਿਆ ਗਿਆ। ਭੋਜਨ ਉਪਰੰਤ ਲਿਉਫਰਿਕ ਵਹੀਆਂ ਲੈ ਕੇ ਸਿੱਧਾ ਆਪਣੇ ਖੁਆਬਗਾਹ ਵੱਲ ਗਿਆ।
ਦਿਨ ਭਰ ਦਾ ਆਪਣਾ ਸਾਰਾ ਹਿਸਾਬ ਕਿਤਾਬ ਕਰਕੇ ਜਦੋਂ ਲਿਉਫਰਿਕ ਨੇ ਹਿੰਦਸਿਆਂ ਦਾ ਜੋੜ ਕੀਤਾ ਤਾਂ ਉਸਦੀ ਹੈਰਾਨੀ ਦੀ ਹੱਦ ਨਾ ਰਹੀ। ਇਸ ਵਾਰ ਉਸ ਨੂੰ ਉਮੀਦ ਨਾਲੋਂ ਵੀ ਜ਼ਿਆਦਾ ਧਨ ਇਕੱਠਾ ਹੋਇਆ ਹੈ। ਲਿਉਫਰਿਕ ਨੇ ਖੁਸ਼ੀ ਵਿਚ ਆ ਕੇ ਆਪਣੇ ਕੋਲ ਪਈ ਸਾਕੀ (ਜਪਾਨ ਦੀ ਪੁਰਾਤਨ ਸ਼ਰਾਬ) ਦਾ ਮੋਟਾ ਸਾਰਾ ਪੈੱਗ ਭਰਿਆ ਤੇ ਇਕੋ ਸਾਹ ਵਿਚ ਡੀਕ ਲਾ ਕੇ ਖਿਚ ਲਿਆ।ਉਸ ਦੇ ਠੰਢ ਨਾਲ ਠਰ੍ਹੇ ਹੋਏ ਸ਼ਰੀਰ ਅੰਦਰ ਜਦੋਂ ਇਕਦਮ ਤਾਸੀਰ ਦੀ ਗਰਮ ਸ਼ਰਾਬ ਗਈ ਤਾਂ ਉਸ ਨੂੰ ਧੁੜਧੜੀ ਆ ਗਈ।ਉਸਨੇ ਆਪਣੇ ਸ਼ਰੀਰ ਨੂੰ ਇਕਵਾਰ ਫੇਰ ਹਲੂਣਿਆ ਤੇ ਰੋਮਨ ਬਤੱਖ ਦੇ ਖੰਭ ਨਾਲ ਬਣੀ ਕਲਮ ਨੂੰ ਸਿਆਹੀ ਵਿਚ ਡਬੋ ਕੇ ਸ਼ਾਹੀ ਖਜ਼ਾਨਚੀ ਨੂੰ ਹਿਸਾਬ ਕਿਤਾਬ ਦਾ ਪੈਗਾਮ ਲਿਖਣਾ ਸ਼ੁਰੂ ਕਰ ਦਿੱਤਾ। ਇਸ ਵਾਰ ਭੇਜੀ ਜਾਣ ਵਾਲੀ ਰਕਮ ਉਸ ਨੇ ਵੱਡੀ ਅਤੇ ਗੂੜੀ ਕਰਕੇ ਲਿਖੀ। ਬਾਅਦ ਵਿਚ ਉਸਨੂੰ ਅੰਡਰਲਾਇਨ ਕਰਨ ਦਾ ਖਿਆਲ ਅਹੁੜਿਆ ਅਤੇ ਉਸਨੇ ਕੁੱਲ ਜੋੜ ਹੇਠ ਨੀਂਹ-ਡੰਡੀ ਵਾਹ ਦਿੱਤੀ। ਰੁੱਕੇ ਨੂੰ ਦੁਬਾਰਾ ਪੜ੍ਹਦਿਆਂ ਲਿਉਫਰਿਕ ਨੇ ਇਕ ਹੋਰ ਹਾੜਾ ਪਾਇਆ ਤੇ ਉਸ ਨੂੰ ਪੀਂਦੇ ਪੀਂਦਿਆਂ ਸਾਰਾ ਮਜਮੂਨ ਪੜ੍ਹ ਲਿਆ।ਲਾਲ ਪਿਘਲੇ ਸਿੱਕੇ ਦੀ ਮੋਹਰ ਲਾ ਕੇ ਰੁੱਕਾ ਸੀਲਬੰਦ ਕਰ ਦਿੱਤਾ।
ਕੱਲ੍ਹ ਨੂੰ ਹੋਣ ਵਾਲੀਆਂ ਘੋੜ ਦੌੜਾਂ, ਮੁਰਗਾ-ਯੁੱਧ, ਸ਼ਰਾਬ, ਜੂਏ, ਤਮਾਕੂ ਅਤੇ ਚਕਲੇ ਦੀਆਂ ਰੰਡੀਆਂ ਤੋਂ ਮਿਲਣ ਵਾਲਾ ਮਹਿਸੂਲ ਮੁਕੱਰਰ ਹੋਣ ਕਰਕੇ ਲਿਉਫਰਿਕ ਦੇ ਖਾਤੇ ਵਿਚ ਪਹਿਲਾਂ ਹੀ ਆਇਆ ਹੋਇਆ ਹੈ।ਪਿਛਲੇ ਵਰ੍ਹੇ ਸੋਕਾ ਪੈ ਜਾਣ ਕਾਰਨ ਫਸਲਾਂ ਨਸ਼ਟ ਹੋ ਗਈਆਂ ਸਨ। ਪਰ ਇਸ ਸਾਲ ਮੌਸਮ ਕਾਸ਼ਤਕਾਰਾਂ 'ਤੇ ਮਿਹਰਬਾਨ ਰਿਹਾ ਹੈ।ਅਗਲੇ ਮਹੀਨੇ ਫਸਲਾਂ ਦੀ ਵਾਢੀ ਖਤਮ ਹੋਣ ਬਾਅਦ ਤਾਂ ਕਰ ਹੋਰ ਵੀ ਵੱਧ ਜਾਣਗੇ। ਲਿਉਫਰਿਕ ਕਿਆਸਆਰੀਆਂ ਲਾਉਂਦਾ ਗਦਗਦ ਹੋ ਉੱਠਿਆ। ਧਨ ਨੂੰ ਸਾਂਭਣ ਦੀਆਂ ਸਕੀਮਾਂ ਲਾਉਂਦਿਆਂ ਜਾਮ ਖਤਮ ਕਰਕੇ ਲਿਉਫਰਿਕ ਨੇ ਖਤ ਵਾਲਾ ਲਿਫਾਫਾ ਅਤੇ ਹੱਥ ਵਿਚ ਫੜ੍ਹਿਆ ਪਿਆਲਾ ਮੇਜ਼ ਉੱਤੇ ਰੱਖ ਦਿੱਤਾ ਤੇ ਕੁਝ ਦੇਰ ਅੱਖਾਂ ਮੀਚ ਕੇ ਇਕ ਅਕਹਿ ਜਿਹਾ ਸਰੂਰ ਅਨੁਭਵ ਕਰਨ ਲਗਿਆ।
ਥੋੜ੍ਹੀ ਦੇਰ ਬਾਅਦ ਉਸ ਨੇ ਅੱਖਾਂ ਖੋਲ੍ਹੀਆਂ ਤੇ ਚਾਅ ਨਾਲ ਉੱਚੀ ਅਵਾਜ਼ ਵਿਚ ਚਿਲਾਇਆ, "ਹਾਂ! ਹੁਣ ਆਊ ਮਜ਼ਾ। ਬਾਦਸ਼ਾਹ ਕੈਨਿਉਟ ਬਹੁਤ ਖੁਸ਼ ਹੋਵੇਗਾ।"
ਇਸਦੇ ਨਾਲ ਹੀ ਲਿਉਫਰਿਕ ਆਪਣੇ ਲਈ ਹੋਰ ਜ਼ਾਮ ਬਣਾਉਂਦਾ ਹੋਇਆ ਆਪਣੇ ਪਿੱਛੇ ਪਲੰਘ 'ਤੇ ਲੇਟੀ ਆਪਣੀ ਪਤਨੀ ਗੌਡੀਵਾ ਨਾਲ ਉਸ ਵੱਲ ਬਿਨਾ ਦੇਖਿਆਂ ਆਪਣੀ ਖੁਸ਼ੀ ਸਾਂਝੀ ਕਰਨ ਲੱਗਿਆ, "ਗਿਫੂ?... ਲਾਣੇਦਾਰਨੀਏ… ਓ ਗੂਡੀ… ਈਵਾ? ਤੈਨੂੰ ਪਤੈ ਇਸ ਵਾਰ ਪਿਛਲੀ ਵਾਰ ਨਾਲੋਂ ਤਿੰਨ ਗੁਣਾਂ ਵੱਧ ਲਗਾਨ ਇਕੱਠਾ ਹੋਇਆ ਹੈ।"
"ਹਾਂ, ਤੁਸੀਂ ਅਵਾਮ ਨੂੰ ਪਾਣੀ ਦਾ ਇਕ ਹੋਰ ਟੈਕਸ ਜੋ ਲਗਾ ਦਿੱਤਾ ਹੈ। ਇਸ ਲਈ ਲੋਕ ਹੁਣ ਹਫਤੇ ਵਿਚ ਇਕ ਵਾਰ ਸ਼ੁਕਰਵਾਰ ਨੂੰ ਇਸਨਾਨ ਕਰਦੇ ਹਨ ਅਤੇ ਔਰਤਾਂ ਇਕ ਦਿਨ ਸੋਮਵਾਰ ਨੂੰ ਕਪੜੇ ਧੋਂਹਦੀਆਂ ਹਨ। ਨਗਰ ਨਿਵਾਸੀ ਸਤਵਾਰੇ ਵਿਚੋਂ ਤਿੰਨ ਦਿਨ ਫਾਕੇ ਕੱਟਦੇ ਹਨ।"
ਗੌਡੀਵਾ ਦੇ ਬੋਲਣ ਦੇ ਲਹਿਜ਼ੇ ਵਿਚ ਤਨਜ਼ ਛੁਪੀ ਹੋਈ ਹੈ, ਜਿਸ ਨੂੰ ਨੀਮ ਸ਼ਰਾਬੀ ਹੋਇਆ ਲਿਉਫਰਿਕ ਸਮਝ ਨਹੀਂ ਸਕਿਆ ਤੇ ਹੁੱਭ ਗਿਆ। ਲਿਉਫਰਿਕ ਨੇ ਆਪਣੇ ਮਨ ਅੰਦਰਲੀ ਕੁੜੱਤਣ ਥੁੱਕ ਕੇ ਬਾਹਰ ਸਿੱਟੀ, "ਮੇਰਾ ਬਸ ਚੱਲੇ ਤਾਂ ਮੈਂ ਇਹਨਾਂ ਦੇ ਸਾਹ ਲੈਣ ਉੱਤੇ ਵੀ ਨਵਾਂ ਲਗਾਨ ਠੋਕ ਦੇਵਾਂ।ਭੈਣ ਦੇ ਖਸਮ!… ਮਾਂ ਯਾ… ਨੰਗ ਲੋਕ!!!"
ਗੌਡੀਵਾ ਨੇ ਕੋਈ ਜੁਆਬ ਨਾ ਦਿੱਤਾ ਤੇ ਚੁੱਪਚਾਪ ਕਰਵਟ ਬਦਲ ਕੇ ਬਿਸਤਰੇ 'ਤੇ ਲੇਟੀ ਰਹੀ।ਲਿਉਫਰਿਕ ਨੇ ਆਪਣਾ ਪਿਆਲਾ ਛਲਕਾਇਆ ਤਾਂ ਉਸ ਵਿਚੋਂ ਬੁਲਬਲੀਆਂ ਉੱਠੀਆਂ ਤੇ ਸ਼ਰਾਬ ਦੇ ਉੱਪਰ ਝੱਗ ਦੀ ਇਕ ਪਰਤ ਬਣ ਗਈ। ਲਿਉਫਰਿਕ ਨੇ ਗੌਡੀਵਾ ਦਾ ਧਿਆਨ ਖਿੱਚਣ ਲਈ ਆਮੰਤ੍ਰਣ ਦਿੱਤਾ, "ਥੋੜ੍ਹੀ ਸ਼ਰਾਬ ਲਵੇਂਗੀ?"
"ਨਹੀਂ। ਮੈਂ ਘੋੜਸਵਾਰੀ ਕਰਕੇ ਬਹੁਤ ਥੱਕ ਗਈ ਹਾਂ ਤੇ ਮੈਨੂੰ ਬਹੁਤ ਨੀਂਦ ਆ ਰਹੀ ਹੈ।"
"ਕੋਈ ਨ੍ਹੀਂ ਲੰਡੂ ਜਿਹਾ ਪੈੱਗ ਲਾ ਲੈ ਬਿੱਲੋ… ਨੀਂਦ ਸੋਹਣੀ ਆ'ਜੂ… ਮੈਂ ਪਾਵਾਂ?" ਲਿਉਫਰਿਕ ਨੇ ਨਵੇਂ ਪਿਆਲੇ ਦੇ ਮੂੰਹ ਨਾਲ ਸਰਾਹੀ ਲਗਾਉਂਦਿਆਂ ਪੁੱਛਿਆ।
"ਨਹੀਂ, ਕੋਈ ਲੋੜ੍ਹ ਨਹੀਂ। ਮੈਨੂੰ ਜ਼ਰੂਰਤ ਹੋਈ, ਮੈਂ ਆਪ ਲੈ ਲਵਾਂਗੀ।" ਗੌਡੀਵਾ ਨੇ ਪਾਸਾ ਪਰਤਿਆ।
"ਮੈਂ ਕਹਿੰਦਾ ਸੀ ਛਿੱਟ ਕੁ 'ਕੇਰਾਂ ਲਾ ਲੈਂਦੀ… ਵਿਦੇਸ਼ੀ ਸ਼ਰਾਬ ਹੈ। ਇਹ ਮੈਨੂੰ ਭਿਕਸੂ ਓਸਵਾਲਡ ਨੇ ਦਿੱਤੀ ਐ। ਉਸਨੂੰ ਕੋਈ ਉਹਦਾ ਮਿੱਤਰ ਸੰਤ ਗੌਡਰਿਕ ਦੇ ਕੇ ਗਿਆ ਸੀ… ਇਹ ਘਰ ਦੀ ਕੱਢੀ ਸਿੱਕੇ ਵਰਗੀ ਸੰਘਣੀ ਵਾ… ਮੈਂ ਫੰਬਾ ਡਬੋ ਕੇ ਦੇਖਿਐ, ਬਿੰਦ ਨ੍ਹੀਂ ਖੜ੍ਹਦਾ। ਦੂਹਰੀ ਵਾਰ ਕਸੀਦ ਕੇ ਕੱਢੀ ਹੋਈ ਲਗਦੀ ਆ। ਉਂਗਲ ਭਿਉਂ ਕੇ ਲਾਟ ਕੋਲ ਕਰਿਆਂ ਝੱਟ ਦੇਣੇ ਅੱਗ ਫੜ੍ਹਦੀ ਐ। ਧਰਮ ਨਾਲ ਕਾਲਜਾ ਚੀਰਦੀ ਜਾਂਦੀ ਐ ਰੋੜੀ ਦੀ ਲੀਕ ਆਾਂਗਰ। ਅੰਦਰ ਜਾ ਕੇ ਡਿੱਗਦੀ ਏ ਤਾਂ ਦਿਮਾਗ ਨੂੰ ਭਬੂਕਾ ਜਿਹਾ ਚੜ੍ਹਦੈ।'ਕੇਰਾਂ ਤਾਂ ਖਿਲਾਰ ਕੇ ਰੱਖ 'ਦੂ ਭੇਡ ਦੇ ਵੱਗ ਵਾਂਗੂੰ… ਅੜੀ ਨਾ ਕਰ, ਲੈ ਲੈ ਭੋਰਾ… ਹਵਾ ਪਿਆਜ਼ੀ ਹੋ, ਢਾਰੇ ਆਂਗੂੰ ਢਹੀ ਜਿਹੀ ਪਈ ਏਂ।" ਐਨਾ ਆਖ ਕੇ ਜਦੋਂ ਲਿਉਫਰਿਕ ਨੇ ਪਿੱਠ ਘੁੰਮਾ ਕੇ ਗੌਡੀਵਾ ਵੱਲ ਮੂੰਹ ਕੀਤਾ ਤਾਂ ਤੱਕਿਆ ਉਹ ਉਸ ਵੱਲ ਪਿੱਠ ਕਰੀ ਪਈ ਹੈ। ਮੱਛਰਦਾਨੀ ਨਾ ਤਾਣੀ ਹੋਣ ਕਰਕੇ ਗੌਡੀਵਾ ਉਸਨੂੰ ਸਿਰ ਤੋਂ ਪੈਰਾਂ ਤੱਕ ਸਾਫ ਦਿਖਾਈ ਦੇ ਰਹੀ ਹੈ। ਉਹ ਗੌਡੀਵਾ ਨੂੰ ਨਿਹਾਰਦਾ ਹੋਇਆ ਆਹੀਸਤਾ-ਆਹੀਸਤਾ ਪਿਆਲਾ ਘੁੱਟਾਂ-ਬਾਟੀ ਪੀਣ ਲੱਗਿਆ। ਕਮਰੇ ਵਿਚ ਬਲਦੀ ਮਿਸ਼ਾਲ ਦੇ ਸੰਗਤਰੀ ਚਾਨਣ ਵਿਚ ਗੌਡੀਵਾ ਦਾ ਸ਼ਰੀਰ ਲੋਹੜੇ ਦਾ ਉੱਠ ਰਿਹਾ ਹੈ, ਜਿਵੇਂ ਹਨੇਰੀ ਰਾਤ ਵਿਚ ਜੁਗਨੂੰ ਚਮਕਦੇ ਹੋਣ।ਉਸਦੇ ਗਜ਼-ਗਜ਼ ਲੰਬੇ ਸੂਰਜ ਦੀਆਂ ਰਿਸ਼ਮਾਂ ਵਰਗੇ ਸੁਨਹਿਰੀ ਵਾਲ ਪੂਰੇ ਬਿਸਤਰੇ ਉੱਤੇ ਖਿਲਰੇ ਪਏ ਹਨ, ਜਿਵੇਂ ਕਿਸਾਨ ਨੇ ਕਾਹਲੀ ਵਿਚ ਭਾਰ ਨਾ ਸਹਾਰਦਿਆਂ ਹੋਇਆਂ ਪਰਾਲੀ ਦੀ ਭਾਰੀ ਪੰਡ ਜ਼ਮੀਨ ਉੱਤੇ ਸਿੱਟ ਕੇ ਖਿਲਾਰ ਦਿੱਤੀ ਹੋਵੇ ਜਾਂ ਟਿੱਬੇ 'ਤੇ ਫਲੀਆਂ ਸੁੱਕਣੀਆਂ ਪਾਈਆਂ ਹੋਣ। ਲਿਉਫਰਿਕ ਸੋਚਦਾ ਹੈ ਕਿ ਦਾਸੀਆਂ ਓਲਰਿਕਾ ਅਤੇ ਹਾਇਲਡਾ ਦਰੁਸਤ ਹੀ ਫਰਮਾਉਂਦੀਆਂ ਹਨ। ਮਨਣਯੋਗ ਹੈ ਕਿ ਗੌਡੀਵਾ ਦੇ ਭਾਰੇ, ਘਣੇ ਅਤੇ ਲਮੇਰੇ ਵਾਲ ਵਾਹੁਣ ਲਈ ਕੰਘੀ ਕਰਦਿਆਂ ਉਹਨਾਂ ਦੇ ਗੁੱਟ ਦੁੱਖਣ ਲੱਗ ਜਾਂਦੇ ਹਨ।
ਲਿਉਫਰਿਕ ਨੇ ਆਪਣੀ ਆਖਰੀ ਘੁੱਟ ਖਤਮ ਕੀਤੀ ਤੇ ਆਪਣਾ ਮੁਕਟਨੁਮਾ ਟੋਪ ਸਿਰ ਤੋਂ ਲਾਹ ਕੇ ਮੇਜ਼ ਉੱਤੇ ਰੱਖ ਦਿੱਤਾ। ਚੋਗਾ ਉਤਾਰਿਆ ਤੇ ਹੇਠ ਪਹਿਨਿਆ ਚਮੜੇ ਦਾ ਕਬਚ (ਬੂਲਟਪਰੂਫ ਜੈਕਟ ਵਾਂਗ ਚਾਕੂ-ਛੂਰੀ ਦੇ ਵਾਰ ਤੋਂ ਬਚਣ ਲਈ ਜੋ ਉਸ ਸਮੇਂ ਰਜਵਾੜੇ ਪਹਿਨਿਆਂ ਕਰਦੇ ਸੀ।) ਖੋਲ੍ਹਦਾ ਹੋਇਆ ਲੜਖੜਾਉਂਦੇ ਕਦਮਾਂ ਨਾਲ ਉਹ ਬਿਸਤਰੇ ਵੱਲ ਵਧਿਆ।
ਪਲੰਘ ਉੱਤੇ ਬੈਠਣਸਾਰ ਲਿਉਫਰਿਕ ਨੇ ਖੱਬੇ ਹੱਥ ਨਾਲ ਹੂੰਝ ਕੇ ਗੌਡੀਵਾ ਦੇ ਖਿੰਡੇ-ਖੱਪਰੇ ਸਾਰੇ ਵਾਲ ਸਿਰਹਾਣੇ ਵੱਲ ਇਕੱਠੇ ਕਰ ਦਿੱਤੇ। ਅੱਜ ਇਕ ਵਾਰ ਫੇਰ ਲਿਉਫਰਿਕ ਨੂੰ ਆਪਣੀ ਸੁਹਾਗਰਾਤ ਵਾਲਾ ਉਹੀ ਦ੍ਰਿਸ਼ ਚੇਤੇ ਆ ਗਿਆ। ਉਦਣ ਵੀ ਗੌਡੀਵਾ ਇੰਝ ਹੀ ਨੀਂਦ ਨਾਲ ਉਂਘਲਾਦੀ ਨੀਲੇ ਸੁਹਾਗ ਜੋੜੇ ਵਿਚ ਲਿਪਟੀ ਇਸੇ ਪਲੰਘ ਉੱਤੇ ਪਈ ਸੀ।ਗੌਡੀਵਾ ਨੇ ਦਾਜ ਵਿਚ ਲਿਆਦਾ ਕੌਫ'ਸ ਟਰੀ ਅਤੇ ਤਮਾਮ ਜ਼ਾਇਦਾਦ ਦਾ ਪਟਾ 'ਆਗਾਜ਼-ਏ-ਹਿਯਾਤੀ' ਉਪਾਹਰ ਦੇ ਰੂਪ ਵਿਚ 'ਆਤਮ ਸਮਰਪਣ' ਵੇਲੇ ਲਿਉਫਰਿਕ ਦੇ ਸਪੁਰਦ ਕਰ ਦਿੱਤਾ ਸੀ। ਲਿਉਫੋਰਕ ਨੇ ਵੀ ਮੈਡਲੀਓਡਮ, ਹੀਸੀ, ਵੂਲੀਆਹੀਗੌਨ (ਾਂeਲਲਨਿਗਟੋਨ), ਲੋਡਲੋ ਤੋਂ ਇਲਾਵਾ ਤਮਾਮ ਸਲੋਪਸਬੇਰੀਆ ਅਤੇ ਸਕਰੌਬੀਸਬਾਏਰਿਜ਼ ਦੀਆਂ ਜਾਗੀਰਾਂ ਦੇ ਸਨਦ ਗੌਡੀਵਾ ਨੂੰ 'ਸੇਕਰਡ ਗਲੈਂਸ' ਦੀ ਰਸਮ (ਮੂੰਹ ਦਿਖਾਈ) ਵਜੋਂ ਦਿੱਤੇ ਸਨ। ਉਸ ਰਾਤ ਗੌਡੀਵਾ ਦਾ ਰੂਪ ਹੰਢਾ ਕੇ ਲਿਉਫਰਿਕ ਨੂੰ ਪ੍ਰਤੀਤ ਹੋਇਆ ਸੀ ਜਿਵੇਂ ਉਸਨੇ ਸਵਰਗਾਂ ਦੇ ਝੂਟੇ ਮਾਣ ਲਏ ਹੁੰਦੇ ਹਨ। ਖੁਸ਼ੀ ਵਿਚ ਖੀਵਾ ਹੋ ਕੇ ਉਸਨੇ ਸਵੇਰੇ 'ਸ਼ਾਦੀ ਸੰਪੰਨਤਾ' (ਛੋਨਸੁਮਨਿaਟਿਨ ੋਡ ਮaਰਰaਿਗe) ਦੇ ਤੋਹਫੇ ਵਜੋਂ ਗੌਡੀਵਾ ਨੂੰ ਘਰਬਾਰ ਦੀਆਂ ਚਾਬੀਆਂ ਦਾ ਸਾਰਾ ਗੁੱਛਾ ਦੇ ਦਿੱਤਾ ਸੀ।
ਇਹਨਾਂ ਦੋ ਸਾਲਾਂ ਵਿਚ ਗੌਡੀਵਾ ਦੀ ਸੁੰਦਰਤਾ ਵਿਚ ਇਜ਼ਾਫਾ ਅਤੇ ਉਸਦੇ ਜਿਸਮ ਦਾ ਸੇਕ ਪਹਿਲਾਂ ਨਾਲੋਂ ਕਈ ਗੁਣਾ ਅਧਿਕ ਹੋ ਗਿਆ ਹੈ।ਗੌਡੀਵਾ ਦੇ ਮੁਕਾਬਲਤਨ ਲਿਉਫਰਿਕ ਕਾਫੀ ਠੰਢਾ ਪੈ ਗਿਆ ਹੈ।ਲਿਉਫਰਿਕ ਜਲਦ ਹੀ ਬਿਸਤਰੇ ਵਿਚ ਢਹਿ-ਢੇਰੀ ਹੋ ਕੇ ਉਦੋਂ ਹੀ ਠੰਡਾ ਸੀਤ ਹੋ ਜਾਂਦਾ ਹੈ, ਗੌਡੀਵਾ ਜਦੋਂ ਅਜੇ ਮਘਣਾ ਹੀ ਆਰੰਭ ਕਰ ਰਹੀ ਹੁੰਦੀ ਹੈ। ਲਿਉਫਰਿਕ ਅਕਸਰ ਸੇਜ 'ਤੇ ਗੌਡੀਵਾ ਨੂੰ ਸੁਲਘਦੀ ਹੋਈ ਤੱਕਦਾ ਹੈ ਤਾਂ ਉਸਨੂੰ ਠਾਰਨ ਦੇ ਯਤਨ ਕਰਦਾ ਹੈ। ਪਰ ਕੁਦਰਤ ਦੇ ਨਿਯਮਾਂ ਅੱਗੇ ਅਕਸਰ ਉਹਦਾ ਉਪਰਾਲਾ, ਕੋਈ ਜ਼ੋਰ ਨਹੀਂ ਚਲਦਾ। ਉਹ ਨਿਸਫਲਤਾ ਅਤੇ ਆਪਣੇ ਅੰਦਰ ਉਪਜੀ ਹੀਣ-ਭਾਵਨਾ ਨੂੰ ਛੁਪਾਉਣ ਦੇ ਆਹਰਾਂ ਵਿਚ ਸ਼ਰਾਬ ਪੀਣ ਬਹਾਨੇ ਜੁੱਟ ਜਾਇਆ ਕਰਦਾ ਹੈ।
ਲਿਉਫਰਿਕ ਦੇ ਹੱਥ ਆਪ-ਮੁਹਾਰੇ ਹੀ ਗੌਡੀਵਾ ਦੀ ਅੰਗਵਸਤਰ ਦੀਆਂ ਤਣੀਆਂ ਖੋਲ੍ਹਣ ਲਈ ਵੱਧ ਗਏ। ਕੰਬਦੇ ਹੱਥਾਂ ਨਾਲ ਲਿਉਫਰਿਕ ਨੇ ਗੌਡੀਵਾ ਦੇ ਲੱਕ ਨੂੰ ਘੁੱਟ ਰਹੀ ਗੰਢ ਖੋਲ੍ਹੀ ਤੇ ਫੇਰ ਤਣੀਆਂ ਦੇ ਕਾਂਟਿਆਂ ਨੂੰ ਸੱਜੇ ਹੱਥ ਦੀ ਪ੍ਰਥਮ, ਯਾਨੀ ਅੰਗੂਠੇ ਦੇ ਨਾਲ ਦੀ ਪਹਿਲੀ ਉਂਗਲ ਪਾ ਕੇ ਕਾਜ਼ਾਂ ਵਿਚੋਂ ਇਕ ਇਕ ਕਰਕੇ ਕੱਢਦਾ ਹੋਇਆ ਗੌਡੀਵਾ ਦੀ ਗਰਦਨ ਵੱਲ ਵੱਧਣ ਲੱਗ ਪਿਆ।
ਗੌਡੀਵਾ ਨਾ ਹਿੱਲੀ… ਨਾ ਜੁੱਲੀ… ਨਾ ਹੀ ਉਸਨੇ ਕੋਈ ਸ਼ਬਦ ਬੋਲਿਆ। ਨਾ ਸਹਿਮਤੀ ਪ੍ਰਗਟਾਈ, ਨਾ ਵਿਰੱਧ ਕੀਤਾ। ਉਹ ਜਿਵੇਂ ਪਈ ਸੀ, ਉਸੇ ਪ੍ਰਕਾਰ ਲਿਉਫਰਿਕ ਵੱਲ ਪਿੱਠ ਕਰਕੇ ਲੇਟੀ ਰਹੀ।ਲਿਉਫਰਿਕ ਨੇ ਇਕ ਇਕ ਕਰਕੇ ਗੌਡੀਵਾ ਦੀ ਗਰਦਨ ਤੱਕ ਜਾਂਦੀਆਂ ਸਾਰੀਆਂ ਤਣੀਆਂ ਖੋਲ੍ਹ ਕੇ ਗੌਡੀਵਾ ਦੀ ਚੋਲੀ ਦੇ ਦੋਨੋਂ ਪਟ ਆਪਣੇ ਦੋਨਾਂ ਹੱਥਾਂ ਵਿਚ ਲਏ ਤੇ ਕਿਤਾਬ ਖੋਲ੍ਹਣ ਵਾਂਗ ਖੋਲ੍ਹ ਕੇ ਗੌਡੀਵਾ ਦੀ ਸਾਰੀ ਕੰਡ ਬੇਪਰਦਾ ਕਰ ਦਿੱਤੀ।
ਪਲੰਘ ਦੇ ਸਿਰਹਾਣੇ ਕੋਲ ਲੱਗੀ ਮਿਸ਼ਾਲ ਦੀ ਰੋਸ਼ਨੀ ਹੋਰ ਵਿਸ਼ਾਲ ਹੋ ਗਈ।…
ਕਾਲੇ ਰੰਗ ਦੀ ਸਿਲਕੀ ਸੀਨਾਬੰਦ ਵਿਚ ਟਿਕਿਆ ਪਿਆ ਗੌਡੀਵਾ ਦਾ ਗੋਰਾ ਗੰਢੇ ਦੀਆਂ ਛਿਲਕਾਂ ਵਰਗਾ ਮੂਲਾਇਮ ਚਮਕਦਾ ਅਰਧ-ਨਗਨ ਜਿਸਮ ਅੱਗ ਦੀ ਰੋਸ਼ਨੀ ਵਿਚ ਸੁਨਿਹਰੀ ਰੰਗਤ ਫੜ੍ਹ ਗਿਆ ਇਉਂ ਲੱਗਦਾ ਹੈ ਜਿਵੇਂ ਕਾਲੇ ਰੰਗ ਦੀ ਬੈਂਤ ਦੇ ਛਿੱਕੂ ਵਿਚ ਪੁਖਰਾਜ ਹੀਰਾ ਪਿਆ ਹੁੰਦਾ ਹੈ।ਲਿਉਫਰਿਕ ਨੇ ਗੌਡੀਵਾ ਦੀ ਪੂਰੀ ਪਿੱਠ ਨੂੰ ਆਪਣਾ ਲਰਜ਼ਦਾ ਹੱਥ ਫੇਰ ਕੇ ਸਹਿਲਾਇਆ… ਪਲੋਸਿਆ… ਨਿਹਾਰਿਆ…।ਵਧੇਰੇ ਘੋੜ ਸਵਾਰੀ ਕਰਨ ਕਰਕੇ ਗੌਡੀਵਾ ਕੁਝ ਲਿੱਸੀ ਹੋ ਗਈ ਹੈ। ਉਸਦੇ ਭਰਵੇਂ ਅੰਗ ਕੁਝ ਢਿੱਲੇ ਪੈ ਗਏ ਹਨ।ਢਾਕਾਂ ਦਾ ਮਾਸ ਵੀ ਕਾਫੀ ਹੱਦ ਤੱਕ ਢਲ ਗਿਆ ਹੈ। ਪਰ ਫੇਰ ਵੀ ਉਸਦੀ ਢੂਹੀ ਦਾ ਆਕਰਸ਼ਨ ਪਹਿਲਾਂ ਵਾਂਗ ਬਰਕਰਾਰ ਹੈ।ਗੌਡੀਵਾ ਦੀ ਮਖਮਲੀ ਚਮੜੀ, ਸ਼ੀਸ਼ੇ ਦੀ ਲਿਸ਼ਕੋਰ ਵਾਂਗਰ ਲਿਸ਼ਕ ਰਹੀ ਹੈ।
ਗੌਡੀਵਾ ਦੀ ਪਿੱਠ ਨੂੰ ਚੁੰਮਦਾ ਤੇ ਹਲਕੇ-ਹਲਕੇ ਚੱਖ ਵੱਡਦਾ ਹੋਇਆ ਲਿਉਫਰਿਕ ਬੋਲਿਆ, "ਗੀਫੂ? ਮੇਰਾ ਚਿੱਤਾ ਕਰਦਾ ਮੈਂ ਅੱਜ ਆਪਣੇ ਬੁੱਲ੍ਹਾਂ ਤੇ ਜੀਭ ਨਾਲ ਤੇਰੀ ਢੂਹੀ 'ਤੇ ਮਾਰਸੀਆ ਦਾ ਨਕਸ਼ਾ ਵਾਹ ਦੇਵਾਂ। ਫੇਰ ਤੈਨੂੰ ਏਕਣ ਹੀ ਪਿਛਿਉਂ ਘੁੱਟ ਕੇ ਗਲਵੱਕੜੀ ਪਾ ਲਵਾਂ ਤੇ ਮਹਿਸੂਸ ਕਰਾਂ ਜਿਵੇਂ ਸਾਰਾ ਮਾਰਸੀਆ ਮੇਰੀ ਆਗੋਸ਼ ਵਿਚ ਆ ਗਿਆ ਹੋਵੇ। ਮੈਂ ਤੈਨੂੰ ਪੂਰੇ ਐਂਗਲੀਕਾ ਦੀ ਮਹਾਰਾਣੀ ਬਣਾਉਣਾ ਚਾਹੁੰਦਾ ਹਾਂ। ਹੀਰੇ ਜ਼ਵਾਹਰਾਤ ਜੜੇ ਸੋਨ ਤਖਤ ਉੱਤੇ ਆਪਣੇ ਪੱਟਾਂ ਵਿਚ ਤੈਨੂੰ ਬੈਠੀ ਵੇਖਣ ਦੀ ਮੇਰੀ ਖੁਆਇਸ਼ ਹੈ!"
ਗੌਡੀਵਾ ਨੇ ਨਾ ਕੋਈ ਹੁੰਗਾਰਾ ਭਰਿਆ, ਨਾ ਇੰਨਕਾਰ ਕੀਤਾ, ਨਾ ਇਸਰਾਰ ਕੀਤਾ, ਨਾ ਹੀ ਕੋਈ ਇਕਰਾਰ ਜਾਂ ਇਜ਼ਹਾਰ।ਇਉਂ ਜਾਪਦਾ ਹੈ ਜਿਵੇਂ ਗੌਡੀਵਾ ਦੇ ਲਬ੍ਹ ਸਿਉਂਤੇ ਗਏ ਹੋਣ। ਜਾਂ ਕੋਈ ਹਾਵ-ਭਾਵ ਵਿਅਕਤ ਕਰਨ ਦੀ ਸਮਰੱਥਾ ਉਸ ਅੰਦਰੋਂ ਮੁੱਕ ਗਈ ਹੋਵੇ। ਇਕ ਮਾਨਸਿਕ ਰੋਗੀ ਵਾਲੀ ਸਥਿਤੀ ਵਿਚੋਂ ਉਹ ਗੁਜ਼ਰ ਰਹੀ ਹੈ। ਜ਼ਿਹਨ ਵਿਚ ਜਿਵੇਂ ਜਵਾਰਭਾਟੇ ਨੂੰ ਗੌਡੀਵਾ ਨੇ ਡੱਕ ਰੱਖਿਆ ਹੋਵੇ।
ਲਿਉਫਰਿਕ ਨੇ ਸ਼ੂਕਦੇ ਵੇਗ ਦੇ ਵਹਿਣ ਵਿਚ ਆ ਕੇ ਗੌਡੀਵਾ ਨੂੰ ਡੌਲਿਉਂ ਫੜ੍ਹ ਕੇ ਉਸਦੇ ਬਦਨ ਦਾ ਆਪਣੇ ਵੱਲ ਘੁੰਮੇਟਾ ਦਿੱਤਾ। ਮੰਜੇ ਉੱਤੇ ਰੁੱਖ ਪਰਤਾ ਕੇ ਗੌਡੀਵਾ ਉਸਦੇ ਸਨਮੁੱਖ ਹੋ ਗਈ। ਰੂ-ਬਾ-ਰੂ। ਕਿੰਤੂ ਗੌਡੀਵਾ ਦੀਆਂ ਅੱਖਾਂ ਮੁੰਦੀਆਂ ਹੋਈਆਂ ਹਨ। ਵਿਸਮਾਦ ਵਿਚ ਨਹੀਂ, ਰੋਸ ਵਿਚ।
ਜਿਵੇਂ ਜਨੌਰਮਾਰ, ਪੰਛੀ ਪਰਿੰਦੇ ਬਲਹੀਣ ਕਰਨ ਲਈ ਗੁਲੇਲ ਗੀਟੀ ਸੁੱਟਦੇ ਹਨ, ਬਿਲਕੁਲ ਉਵੇਂ ਲਿਉਫਰਿਕ ਦੁਆਰਾ ਕਾਹਲ ਨਾਲ ਉਤਾਰਨ ਉਪਰੰਤ ਵਗਾਹ ਕੇ ਸਿੱਟੇ ਗਏ ਕ੍ਰਮਵਾਰ ਗੌਡੀਵਾ ਅਤੇ ਲਿਉਫਰਿਕ ਦੇ ਆਪਣੇ ਵਸਤਰ ਬਿਸਤਰੇ ਤੋਂ ਬਾਹਰ ਜਾ ਕੇ ਡਿੱਗੇ ਤੇ ਸਾਹਮਣੀ ਕਮਰੇ ਦੀ ਕੰਧ ਨਾਲ ਤੀਬਰਤਗਤੀ ਨਾਲ ਜਾ ਕੇ ਟਕਰਾਏ… ਅਤੇ… ਉਸ ਪਸ਼ਚਾਤ ਹੇਠਾਂ ਫਰਸ਼ ਉੱਤੇ ਆ ਕੇ ਕਪੜੇ ਇਉਂ ਡਿੱਗੇ, ਜਿਵੇਂ ਆਲ੍ਹਣਾ ਬਣਾਉਣ ਲਈ ਲਿਜਾ ਰਹੀ ਚਿੱੜੀ ਦੀ ਚੁੰਝ ਵਿਚੋਂ ਛੁੱਟ ਕੇ ਤੀਲਾ ਧੀਮੀ ਰਫਤਾਰ ਨਾਲ ਰਫਤਾ-ਰਫਤਾ ਅਰਸ਼ ਤੋਂ ਫਰਸ਼ ਉੱਤੇ ਆ ਉਤਰਦਾ ਹੈ।
ਮਿਸ਼ਾਲ ਦੀ ਤਪਸ਼ ਹੋਰ ਤੇਜ਼ ਹੋ ਗਈ।… ਮਿਸ਼ਾਲ ਦਾ ਪਿਘਲਿਆ ਹੋਇਆ ਤੇਲ ਭਾਫਾਂ ਛੱਢਣ ਲੱਗ ਪਿਆ…।ਉਸ ਵਿਚੋਂ ਚਗਿੰਆੜੇ ਪੈਦਾ ਹੋਣ ਲੱਗੇ। ਮਿਸ਼ਾਲ ਦੀ ਅਗਨੀ ਹੋਰ ਪ੍ਰਚੰਡ, ਤੀਬਰ, ਵੇਗਮਈ ਅਤੇ ਤੇਜ਼ ਹੋ ਗਈ…। ਮਘੀ ਹੋਈ ਮਿਸ਼ਾਲ ਲੱਟ … ਲੱਟ ਬਲ੍ਹਣ ਲੱਗ ਪਈ ਤੇ ਫੇਰ ਜਿਵੇਂ ਹਵਾ ਦਾ ਬੇਕਾਬੂ ਬੁੱਲਾ ਆਇਆ ਹੋਵੇ ਜਾਂ ਕੋਈ ਹਿਜੋਕਾ ਜਿਹਾ ਵੱਜਿਆ ਹੁੰਦਾ ਹੈ, ਉਵੇਂ ਅਗਨੀ ਭੜਕੀ ਤੇ ਮਿਸ਼ਾਲ ਇਕਲਖਤ ਬੁੱਝ ਗਈ…।
ਹੁਣ ਲਿਉਫਰਿਕ ਲਗਭਗ ਸੌਂ ਚੁੱਕਾ ਹੈ। ਉਸਦੇ ਖੁਰਾਟਿਆਂ ਦਾ ਸ਼ੋਰ ਰਾਤ ਦੇ ਵਾਤਾਵਰਨ ਵਿਚ ਗੂੰਝ ਰਿਹਾ ਹੈ। ਗੌਡੀਵਾ ਨੇ ਹਲੂਣਾ ਦੇ ਕੇ ਪੁੱਛਿਆ, "ਇਜ਼ਾਜਤ ਹੋਵੇ ਤਾਂ ਮੈਂ ਆਪਣੇ ਕੱਪੜੇ ਪਹਿਨ ਲਵਾਂ?… ਮੈਨੂੰ ਬਹੁਤ ਠੰਡ ਲੱਗ ਰਹੀ ਹੈ।"
"ਊਂ…ਅ। ਜੋ ਮਰਜ਼ੀ ਕਰ… ਅੱਗੇ ਕਿਹੜਾ ਤੂੰ ਮੇਰੇ ਸਾਰੇ ਹੁਕਮਾਂ ਦੀ ਪਲਣਾ ਕਰਦੀ ਐਂ।" ਲਿਉਫਰਿਕ ਨੇ ਅਰਧ ਸੁੱਤਿਆਂ ਜੁਆਬ ਦਿੱਤਾ।
ਬੇਲਿਬਾਸ ਗੌਡੀਵਾ ਉੱਠੀ ਤੇ ਵਸਤਰਧਾਰ ਹੋ ਕੇ ਵਾਪਸ ਪਲੰਘ ਉੱਤੇ ਸੌਂ ਗਈ।
ਅਗਲੀ ਸਵੇਰ ਗੌਡੀਵਾ ਦੇ ਜਾਗਣ ਤੋਂ ਪਹਿਲਾਂ ਹੀ ਲਿਉਫਰਿਕ ਦਿਵਾਨ ਲਾਉਣ ਲਈ ਰਵਾਨਾ ਹੋ ਗਿਆ।ਮਾਰਕੀਟ ਡੇਅ ਤੋਂ ਅਗਲੇ ਦਿਨ ਸ਼ੁਕਰਵਾਰ ਨੂੰ ਪੂਰਾ ਦਿਨ ਰਾਤ ਲੋਕ ਜ਼ਸ਼ਨ ਮਨਾਉਂਦੇ ਅਤੇ ਮਸਤੀਆਂ ਕਰਦੇ ਹਨ। ਗੀਤ ਸੰਗੀਤ ਰੰਗ ਰਾਸ ਦੀਆਂ ਮਹਿਫਲਾਂ ਲੱਗਦੀਆਂ ਹਨ। ਨਾਚ ਹੁੰਦੇ ਹਨ। ਖੇਡਾਂ, ਤਲਵਾਰਬਾਜ਼ੀਆਂ ਦੇ ਮੁਕਾਬਲੇ ਅਤੇ ਘੋਲ ਹੁੰਦੇ ਹਨ। ਸ਼ਰਾਬ ਦੇ ਦੌਰ ਚਲਦੇ ਹਨ ਅਤੇ ਸਾਰੇ ਕੌਫ'ਸ ਟਰੀ ਵਾਲੇ ਰਾਤ ਨੂੰ ਇਕ ਮੈਦਾਨ ਵਿਚ ਤਮਾਕੂ ਦੀ ਧੂਣੀ ਲਾ ਕੇ ਬੈਠ ਜਾਂਦੇ ਹਨ।ਤਮਾਕੂ ਵਾਲਾ ਧੂੰਆਂ ਜਦੋਂ ਸਾਹ ਕ੍ਰਿਆ ਦੌਰਾਨ ਨੱਕ ਰਾਹੀਂ ਚੜ੍ਹਦਾ ਹੈ ਤਾਂ ਅਜੀਬ ਜਿਹਾ ਨਸ਼ਾ ਅਨੁਭਵ ਹੁੰਦਾ ਹੈ। ਸਭ ਤੀਵੀਆਂ ਮਰਦ ਇਸ ਨਸ਼ੇ ਦਾ ਆਨੰਦ ਮਾਣਦੇ ਹੋਏ ਆਪਣੇ ਆਪ ਨੂੰ ਕਿਸੇ ਹੋਰ ਹੀ ਦੁਨੀਆ ਵਿਚ ਪਹੁੰਚੇ ਹੋਏ ਮਹਿਸੂਸ ਕਰਦੇ ਹਨ।ਜੂਏ ਖੇਡੇ ਜਾਂਦੇ ਹਨ। ਇਸੇ ਹੀ ਦਿਨ ਗੁਲਾਮਾਂ ਅਤੇ ਇਸਤਰੀਆਂ ਦੀ ਖਰੀਦੋ-ਫਰੋਖਤ ਵੀ ਹੁੰਦੀ ਹੈ। ਜਾਂ ਨਿਰਧਨ ਲੋਕ ਅਮੀਰਾਂ ਨੂੰ ਆਪਣੀਆਂ ਪਤਨੀਆਂ, ਬਹੂਆਂ ਅਤੇ ਬੇਟੀਆਂ ਧਨ ਬਦਲੇ ਕਿਰਾਏ ਉੱਤੇ ਵੀ ਦੇ ਦਿਆ ਕਰਦੇ ਹਨ। ਸਦੀਆਂ ਤੋਂ ਇਹ ਦਸਤੂਰ ਚਲਿਆ ਆ ਰਿਹਾ ਹੈ। ਜੂਲੀਅਸ ਸੀਜ਼ਰ ਵੇਲੇ ਦਾ। ਕਦੇ-ਕਦਾਈਂ ਇਹਨਾਂ ਸਮਾਗਮਾਂ ਵਿਚ ਗੌਡੀਵਾ ਵੀ ਲਿਉਫਰਿਕ ਨਾਲ ਸ਼ਿਰਕਤ ਕਰਨ ਲਈ ਆ ਜਾਇਆ ਕਰਦੀ ਹੈ। ਅਜਿਹੇ ਮੌਕਿਆਂ 'ਤੇ ਬਾਜ ਮਰਤਬਾ ਲੜਾਈ ਝਗੜੇ ਵੀ ਹੋ ਜਾਂਦੇ ਹਨ। ਲਿਉਫਰਿਕ ਮੌਕੇ 'ਤੇ ਹੀ ਦੋਸ਼ੀ ਨੂੰ ਸਜ਼ਾ ਸੁਣਾ ਕੇ ਯੋਗ ਦੰਡ ਦੇ ਦਿਆ ਕਰਦਾ ਹੈ।
ਗੌਡੀਵਾ ਤਕਰੀਬਨ ਦੁਪਹਿਰ ਤੱਕ ਨਿਰਜਿੰਦ ਹੋ ਕੇ ਸੁੱਤੇ ਹੋਣ ਦਾ ਢੌਂਗ ਕਰਕੇ ਪਈ ਰਹਿੰਦੀ ਹੈ। ਉਸਬਰਗਾ, ਅੇਡਿਥ ਅਤੇ ਮਾਟੀਲਡਾ ਆਦਿਕ ਬਾਂਦੀਆਂ ਅਨੇਕਾਂ ਵਾਰ ਉਸਦੀ ਤਾਬੇਦਾਰੀ ਲਈ ਆਈਆਂ। ਪਰੰਤੂ ਉਹ ਉਹਨਾਂ ਨੂੰ ਬਿਨਾ ਕੋਈ ਸੇਵਾ ਲਿਤਿਆਂ ਪੂਠੇ ਪੈਰੀਂ ਮੋੜਦੀ ਰਹੀ।
ਦੁਪਿਹਰ ਤੋਂ ਬਾਅਦ ਗੌਡੀਵਾ ਨੇ ਸੁਰਤ ਸੰਭਾਲੀ ਤਾਂ ਉਸਨੂੰ ਆਪਣੇ ਵਜੂਦ ਵਿਚੋਂ ਦੁਰਗੰਧ ਆਉਂਦੀ ਮਹਿਸੂਸ ਹੋਈ। ਗੌਡੀਵਾ ਨੇ ਗੋਲੀ ਰਾਹੀਂ ਆਪਣੇ ਘੋੜਿਆਂ ਦੇ ਪਾਲਕ ਬਲਜ਼ਾਕ ਨੂੰ ਸੰਦੇਸ਼ ਭਿਜਵਾਇਆ ਕਿ ਘੋੜਾ ਤਿਆਰ ਕਰ ਦੇਵੇ, ਕਿਉਂਕਿ ਉਹ ਨਦੀ 'ਤੇ ਇਸ਼ਨਾਨ ਕਰਨ ਜਾਣਾ ਚਾਹੁੰਦੀ ਹੈ। ਵੈਸੇ ਤਾਂ ਗੌਡੀਵਾ ਦਾ ਨਿੱਜੀ ਹਮਾਮ ਵੀ ਇਜ਼ਿਪਥ ਤੋਂ ਮਗਵਾ ਕੇ ਬਹੁਤ ਆਲੀਸ਼ਾਨ ਲਿਉਫਰਿਕ ਨੇ ਬਣਾਇਆ ਹੋਇਆ ਹੈ। ਪਰ ਗੌਡੀਵਾ ਨੂੰ ਕੁਦਰਤ ਦਾ ਬਣਾਇਆ ਹਮਾਮ ਜ਼ਿਆਦਾ ਭਾਉਂਦਾ ਹੈ। ਗਰਮੀਆਂ ਦੇ ਮੌਸਮ ਵਿਚ ਅਕਸਰ ਗੌਡੀਵਾ ਝਰਨਿਆਂ ਅਤੇ ਨਦੀਆਂ ਵਿਚ ਨਹਾਉਂਣਾ ਅਤੇ ਤੈਰਨਾ ਪਸੰਦ ਕਰਦੀ ਹੈ।
ਬਲਜ਼ਾਕ ਤਬੇਲੇ ਵਿਚੋਂ ਗੌਡੀਵਾ ਦੇ ਪਿਆਰੇ ਚਿੱਟੇ ਘੋੜੇ ਕੈਲਟ 'ਤੇ ਕਾਠੀ ਪਾ ਕੇ ਲੈ ਆਇਆ।ਗੌਡੀਵਾ ਤਿਆਰ ਹੋ ਕੇ ਆਈ ਤਾਂ ਬਲਜ਼ਾਕ ਘੋੜੇ ਦੀ ਲਗਾਮ ਫੜ੍ਹੀ, ਨੀਵੀਂ ਪਾਈ ਖੜ੍ਹਾ ਮਿਲਿਆ।ਬਲਜ਼ਾਕ ਦੇ ਖੱਬੇ ਡੌਲੇ ਉੱਤੇ ਖੁਣਿਆ ਬਾਜ਼ ਜਿਸਦੇ ਪੈਰ ਸੇਬੇ ਨਾਲ ਬੰਨ੍ਹੇ ਹੋਏ ਹਨ, ਗੌਡੀਵਾ ਨੂੰ ਬਹੁਤ ਚੰਗਾ ਲੱਗਦਾ ਹੈ। ਗੌਡੀਵਾ ਨੇ ਬਲਜ਼ਾਕ ਵੱਲ ਹਸਰਤ ਭਰੀਆਂ ਨਿਗਾਹਾਂ ਨਾਲ ਦੇਖਿਆ। ਗੌਡੀਵਾ ਦੇ ਤਨ ਬਦਨ ਵਿਚ ਇਕ ਬਿਜਲੀ ਜਿਹੀ ਲਰਜ਼ਾ ਗਈ। ਬਲਜ਼ਾਕ ਨੇ ਘੋੜੇ ਦੀ ਕਾਠੀ ਦੇ ਕਸੀ ਹੋਣ ਦਾ ਨਰੀਖਣ ਕਰਨ ਲਈ ਉਸਨੂੰ ਆਪਣੀਆਂ ਮਜ਼ਬੂਤ ਬਾਹਾਂ ਨਾਲ ਹੰਨੇ ਤੋਂ ਹਿਲਾ ਕੇ ਦੇਖਿਆ ਤਾਂ ਗੌਡੀਵਾ ਦੇ ਮਨ ਵਿਚ ਆਇਆ ਕਿ ਕਾਸ਼ ਉਹ ਨਪੀੜਕ ਬਾਹਾਂ ਉਸ ਦੀ ਦੇਹ ਨੂੰ ਆਪਣੀ ਗਰਿਫਤ ਵਿਚ ਲੈ ਲੈਣ। ਇਕ ਪਾਰਾ ਸਿਰ ਤੋਂ ਪੈਰਾਂ ਤੱਕ ਖੂਨ ਵਿਚ ਰਲ ਕੇ ਗੌਡੀਵਾ ਨੂੰ ਆਪਣੇ ਸ਼ਰੀਰ ਵਿਚ ਗਰਦਿਸ਼ ਕਰਦਾ ਮਹਿਸੂਸ ਹੋਇਆ।
ਇਹ ਡੌਲੇ ਉੱਤੇ ਉਕਰਿਆ ਬਾਜ਼ 'ਸੀਡਨਰ' (ਬੀਜ਼ਕ, ਬੀਜ਼ ਬੀਜ਼ਣ ਵਾਲੇ ) ਕਬੀਲੇ ਦੀ ਮੁਹਰ-ਛਾਪ ਹੈ।ਇਹਨਾਂ ਬੀਜ਼ਕ ਕਬੀਲੇ ਵਾਲਿਆਂ ਨੂੰ ਵੰਸ਼ ਵਧਾਊ ਜਾਤੀ ਦੇ ਲੋਕ ਵੀ ਕਿਹਾ ਜਾਂਦਾ ਹੈ। ਬਾਜ਼ ਵਾਲਾ ਪਹਿਚਾਣ ਚਿੰਨ੍ਹ ਉਹ ਹਰ ਬੱਚੇ ਦੇ ਇਕ ਸਾਲ ਦੀ ਆਯੂ ਵਿਚ ਡੌਲੇ 'ਤੇ ਦਾਗ ਦਿੰਦੇ ਹਨ। ਦਸ ਸਾਲ ਦੀ ਉਮਰ ਤੱਕ ਬੀਜ਼ਕਾਂ ਦਾ ਬੱਚਾ ਯੁੱਧ-ਵਿਦਿਆ ਸਿੱਖਦਾ ਹੈ ਤੇ ਸ਼ਾਸਤ੍ਰ ਕਲਾ ਵਿਚ ਮਹਾਰਤ ਹਾਸਿਲ ਕਰਦਾ ਹੈ।ਉਸ ਤੋਂ ਬਾਅਦ ਦੇ ਪੰਜ ਸਾਲ ਵੇਸਵਾਵਾਂ ਦੀ ਸੰਗਤ ਵਿਚ ਰਹਿ ਕੇ ਨਾਰੀ ਵਸ਼ੀਕਰਨ ਦੇ ਗੁਰ, ਤਹਿਜ਼ੀਬੀ ਗੂਫਤਗੂ, ਅਲੋਕਿਕ ਕ੍ਰੀੜਾਵਾਂ ਅਤੇ ਕਾਮ ਆਸਣਾਂ ਦਾ ਅਭਿਆਸ ਕਰਦੇ ਹਨ। ਪੰਦਰਾਂ ਵਰਸ਼ ਦੀ ਉਮਰ ਵਿਚ ਉਹਨਾਂ ਨੂੰ ਨੀਲਾਮ ਕਰ ਦਿੱਤਾ ਜਾਂਦਾ ਹੈ। ਬੀਜ਼ਕ ਕਬੀਲੇ ਦੇ ਲੋਕ ਸਰੀਰਕ ਪੱਖੋਂ ਰਿਸ਼ਟ-ਪੁਸ਼ਟ ਅਤੇ ਮਰਦਾਨਾ ਤਾਕਤ ਕਰਕੇ ਪ੍ਰਸਿੱਧ ਹਨ। ਇਸੇ ਕਰਕੇ ਇਸ ਜਾਤੀ ਦੇ ਮਰਦਾਂ ਨੂੰ 'ਬੁੱਲ੍ਹ ਮੈਨ' (ਢੱਠੇ ਮਰਦ) ਵੀ ਕਿਹਾ ਜਾਂਦਾ ਹੈ। ਇਹਨਾਂ ਲੋਕਾਂ ਨੂੰ ਵਿਆਹ ਕਰਵਾਉਣ ਦੀ ਇਜ਼ਾਜਤ ਨਹੀਂ ਹੈ।ਇਸ ਕਬੀਲੇ ਦੇ ਦਸਤੂਰ ਮੁਤਾਬਿਕ ਲੜਕੇ ਨੂੰ ਪੈਂਦਾ ਹੁੰਦਿਆਂ ਹੀ ਮਾਂ ਦਾ ਦੁੱਧ ਨਹੀਂ ਚੁੰਘਾਇਆ ਜਾਂਦਾ, ਸਗੋਂ ਜਨਮ ਘੁੱਟੀਆਂ, ਮੇਵੇ, ਜੜ੍ਹੀਆਂ ਬੂਟੀਆਂ ਦੇ ਕਾਹੜੇ, ਵਾਇਗਰਾ (ਮਰਦਾਨਾ ਸ਼ਕਤੀ ਵਧਾਉ ਦਵਾਈਆਂ) ਤੱਤ ਭਰਪੂਰ ਪੌਸ਼ਟਿਕ ਅਤੇ ਖਣਿਜ ਪਦਾਰਥ ਦਿੱਤੇ ਜਾਂਦੇ ਹਨ। ਜਦ ਪੁੱਤਰ ਜਵਾਨ ਹੋ ਜਾਂਦਾ ਹੈ ਤਾਂ ਪਿਤਾ ਉਸਨੂੰ ਗੁਲਾਮ ਮੰਡੀ ਵਿਚ ਜਾ ਕੇ ਨਿਲਾਮੀ ਕਰਕੇ ਵੇਚ ਦਿੰਦਾ ਹੈ।ਅਮੀਰ ਅਤੇ ਰਜਵਾੜੇ ਲੋਕ ਇਹਨਾਂ ਨੂੰ ਖਰੀਦ ਕੇ ਲੈ ਜਾਂਦੇ ਹਨ।ਇਹਨਾਂ ਜ਼ਰ-ਖਰੀਦ ਗੁਲਾਮਾਂ ਦਾ ਮੁੱਖ ਕਾਰਜ਼ ਅਮੀਰਾਂ ਦੀਆਂ ਇਸਰਤੀਆਂ ਨੂੰ ਯੋਨ ਸੁੱਖ ਪ੍ਰਦਾਨ ਕਰਨਾ ਅਤੇ ਉਹਨਾਂ ਦੀ ਕਾਮੁਕ ਤ੍ਰਿਪਤੀ ਕਰਨਾ ਹੁੰਦਾ ਹੈ, ਜੋ ਨਿਪੁਨਸਕ ਹੋ ਚੁੱਕੇ ਧਨਾਢ ਵਿਅਕਤੀਆਂ ਕਰਨ ਤੋਂ ਅਸਮਰਥ ਹੁੰਦੇ ਹਨ। ਬੀਜ਼ਕਾਂ ਨੂੰ ਬਿਨਾ ਕਿਸੇ ਰੋਕ ਟੋਕ ਦੇ ਅੱਠੇ ਪਹਿਰ ਇਸਤਰੀਆਂ ਕੋਲ ਹਰਮਾਂ ਵਿਚ ਜਾਣ ਦੀ ਇਜਾਜ਼ਤ ਹੁੰਦੀ ਹੈ।ਇਹਨਾਂ ਬੁੱਲ ਮੈਨਾਂ ਦੀ ਵਰਤੋਂ ਸੰਤਾਨ ਉਤਪਤੀ ਲਈ ਰਾਜੇ-ਰਾਣੇ ਸਦੀਆਂ ਤੋਂ ਕਰਦੇ ਆਏ ਹਨ।ਇਹਨਾਂ ਗੁਲਾਮਾਂ ਦੁਆਰਾ ਗਰਭਵਤੀ ਕੀਤੀ ਔਰਤ ਦੇ ਬੱਚੇ ਨੂੰ ਦੇਖਣ ਦਾ ਵੀ ਇਹਨਾਂ ਨੂੰ ਖੁਦ ਹੱਕ ਨਹੀਂ ਹੁੰਦਾ। ਉਸ ਬੱਚੇ ਨੂੰ ਰਾਣੀ ਦਾ ਪਤੀ ਆਪਣਾ ਨਾਮ ਦੇ ਕੇ ਆਪਣੀ ਸੰਤਾਨ ਮੰਨ ਕੇ ਪਾਲਦਾ ਹੈ।ਜਿਸ ਰਾਜੇ ਦੇ ਔਲਾਦ ਨਾ ਹੁੰਦੀ ਹੋਵੇ, ਇਹ ਬੁੱਲ੍ਹ ਮੈਨ ਉਸਦੀ ਰਾਣੀ ਨਾਲ ਦਿਨ ਰਾਤ ਉਦੋਂ ਤੱਕ ਲੇਟਿਆ ਰਹਿੰਦਾ ਹੈ, ਜਦ ਤੱਕ ਉਹ ਹਾਮਲਾ ਨਹੀਂ ਹੋ ਜਾਂਦੀ। ਭਾਵੇਂ ਇਸ ਲਈ ਕਈ ਕਈ ਦਿਨ ਤੇ ਕਦੇ-ਕਦਾਈਂ ਮਹੀਨੇ ਵੀ ਲੱਗ ਜਾਂਦੇ ਹਨ। ਰਾਣੀ ਦੀ ਕੁੱਖ ਹਰੀ ਕਰੇ ਬਿਨਾ ਛੱਡ ਕੇ ਜਾਣ ਵਾਲੇ ਬੁੱਲ੍ਹ ਮੈਨ ਨੂੰ ਮੌਕੇ 'ਤੇ ਹੀ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ।ਰਾਣੀਆਂ ਦੇ ਬੱਚਾ ਠਹਿਰਣ ਉਪਰੰਤ ਬੁੱਲ੍ਹ ਮੈਨ ਨੂੰ ਫਿਰ ਮੰਡੀ ਵਿਚ ਵੇਚ ਦਿੱਤਾ ਜਾਂਦਾ ਹੈ, ਜਿਥੋਂ ਕੋਈ ਹੋਰ ਲੋੜ੍ਹਵੰਦ ਖਰੀਦ ਕੇ ਲੈ ਜਾਂਦਾ ਹੈ।ਜਦੋਂ ਬੁੱਲ ਮੈਨ ਕਮਜ਼ੋਰ ਜਾਂ ਵਿਅਰਥ ਹੋ ਜਾਂਦੇ ਹਨ ਤਾਂ ਉਹਨਾਂ ਨੂੰ ਜ਼ਹਿਰੀਲਾ ਤੀਰ ਮਾਰ ਕੇ ਖਤਮ ਕਰ ਦਿੱਤਾ ਜਾਂਦਾ ਹੈ।ਇਹ ਬੁੱਲ੍ਹ ਮੈਨ ਅੰਨ੍ਹੇ ਖੂਹ ਵਰਗੇ ਹੁੰਦੇ ਹਨ। ਹਾਕ ਮਾਰੋ ਅੰਦਰ ਹੀ ਜਜ਼ਬ ਹੋ ਜਾਂਦੀ ਹੈ, ਬਾਹਰ ਨਹੀਂ ਆਉਂਦੀ। ਇਕ ਮਾਲਕ ਦਾ ਭੇਤ ਦੂਜੇ ਨੂੰ ਨਹੀਂ ਦੱਸਦੇ। ਇਹਨਾਂ ਦੇ ਦਿਲ ਦਰਿਆ ਸਮੁੰਦਰੋਂ ਡੂੰਘਿਆਂ ਵਿਚ ਛੁਪੇ ਰਹੱਸ ਇਹਨਾਂ ਦੇ ਅੰਦਰ ਹੀ ਦਫਨ ਹੋਏ ਮੁੱਕ ਜਾਂਦੇ ਹਨ। ਪੂਰੀ ਜ਼ਿੰਦਗੀ ਵਿਚ ਬੁੱਲ੍ਹ ਮੈਨਾਂ ਨੇ ਕੇਵਲ ਇੱਕ ਇਸਤਰੀ ਨੂੰ ਚੁਣਨਾ ਹੁੰਦਾ ਹੈ, ਜਿਸ ਤੋਂ ਪੈਦਾ ਹੋਏ ਬੇਟੇ ਨੂੰ ਇਹ ਆਪਣੇ ਕੁੱਲ ਦੇਵਤਾ ਅੱਗੇ ਅਰਪਨ ਕਰਕੇ ਕਬੀਲੇ ਨੂੰ ਦੇ ਦਿੰਦੇ ਹਨ। ਜਿਸਨੇ ਵੱਡਾ ਹੋ ਕੇ ਭਵਿਖ ਦਾ ਬੁੱਲ੍ਹ ਮੈਨ ਬਣਨਾ ਹੁੰਦਾ ਹੈ। ਇੰਝ ਇਸ ਕਬੀਲੇ ਨੂੰ ਕਦੇ ਨਾਰੀ ਦੀ ਲੋੜ੍ਹ ਨਹੀਂ ਪੈਂਦੀ।ਕੇਵਲ ਤੇ ਨਿਰੋਲ ਮਰਦਾਨਾ ਕਬੀਲਾ ਹੈ ਇਹ। ਜਿਸ ਮਹਿਲਾ ਦਾ ਬੱਚਾ ਕਬੀਲੇ ਪਹੁੰਚਦਾ ਹੈ, ਉਸ ਨੂੰ ਅੱਗੋਂ ਹੋਰ ਸੰਤਾਨ ਦੇ ਕੇ ਬੁੱਲ ਮੈਨ ਅਗਾਂਹ ਵਿਕ ਜਾਂਦੇ ਹਨ।
ਨਿੱਘਰ ਤੇ ਜ਼ੋਰਾਵਰ ਬੁੱਲਮੈਨ ਰੱਖਣ ਦਾ ਸਨਾਤਨੀ ਰਿਵਾਜ਼ ਅਮੀਰੀ ਅਤੇ ਉੱਚ-ਆਹੁਦਾ ਚਿੰਨ੍ਹ ਵੀ ਸਮਝਿਆ ਜਾਂਦਾ ਹੈ। ਬਲਜ਼ਾਕ ਨੂੰ ਵੀ ਲਿਉਫਰਿਕ ਲੂਨੀਅਨਬਰਗ ਦੀ ਮੰਡੀ ਵਿਚੋਂ ਵਰ੍ਹਾ ਪਹਿਲਾਂ ਖਰੀਦ ਕੇ ਲਿਆਇਆ ਸੀ।ਬਲਜ਼ਾਕ ਦੀ ਆਮਦ ਤੋਂ ਬਾਅਦ ਗੌਡੀਵਾ ਦੇ ਰੁਖਸਾਰਾਂ ਦੀਆਂ ਲਾਲੀਆਂ ਵਧੇਰੇ ਸੁਰਖੀ ਫੜ੍ਹ ਗਈਆਂ ਹਨ ਤੇ ਉਸਦਾ ਸੁਹੱਪਨ ਹੋਰ ਉੱਘੜ ਆਇਆ ਹੈ।
ਕਾਠੀ ਦੇ ਮਖਮਲੀ ਗੱਦੀਦਾਰ ਝਾਲਰਾਂ ਵਾਲੇ ਜ਼ੀਨੇ ਨੂੰ ਦਰੁਸਤ ਕਰਕੇ ਬਲਜ਼ਾਕ ਗੋਡੇ ਟੇਕ ਕੇ ਧਰਤੀ 'ਤੇ ਬੈਠ ਗਿਆ ਤੇ ਉਸਨੇ ਆਪਣੇ ਦੋਨੇ ਪੰਜਿਆਂ ਦੀਆਂ ਉਂਗਲਾਂ ਇਕ ਦੂਜੇ ਵਿਚ ਫਸਾ ਕੇ ਗੌਡੀਵਾ ਲਈ ਘੋੜੇ 'ਤੇ ਚੜ੍ਹਣ ਵਾਸਤੇ ਇਕ ਪੌੜੀ ਬਣਾ ਦਿੱਤੀ।ਕਿਸੇ ਸੁਪਨਸੰਸਾਰ ਵਿਚੋਂ ਵਾਪਿਸ ਯਥਾਰਥਕ ਦੁਨੀਆ ਵਿਚ ਪਹੁੰਚ ਕੇ ਗੌਡੀਵਾ ਬਲਜ਼ਾਕ ਦੇ ਹੱਥਾਂ ਉੱਪਰ ਗੋਡਿਆਂ ਤੱਕ ਪਹਿਨੇ ਚਮੜੇ ਦੇ ਬੂਟਾਂ ਵਾਲਾ ਪੈਰ ਰੱਖ ਕੇ ਘੋੜੇ ਉੱਤੇ ਸਵਾਰ ਹੋ ਗਈ, "ਅਗਵਾਈ।"
ਗੌਡੀਵਾ ਦਾ ਹੁਕਮ ਸੁਣ ਕੇ ਬਲਜ਼ਾਕ ਨੇ ਪਾਲਤੂ ਸ਼ਾਹਬਾਜ਼ ਦੇ ਪੈਰਾਂ ਵਿਚੋਂ ਰੱਸੀ ਖੋਲ੍ਹ ਕੇ ਉਸਨੂੰ ਅੰਬਰ ਵਿਚ ਉੱਡਾ ਦਿੱਤਾ ਤੇ ਆਪਣੇ ਮਜੀਠੇ ਘੋੜੇ ਉੱਤੇ ਸਵਾਰ ਹੋ ਕੇ ਗੌਡੀਵਾ ਮੂਹਰੇ ਉਹਨੇ ਆਪਣਾ ਘੋੜਾ ਲਾ ਲਿਆ।
ਗੌਡੀਵਾ ਚਾਰ ਮਹਿਲਾ ਸੈਨਿਕਾਵਾਂ ਦੀ ਛੋਟੀ ਜਿਹੀ ਟੁਕੜੀ ਲੈ ਕੇ ਸੰਤ ਇਗਵਿੰਨ ਵੱਲੋਂ ਆਪਣੇ ਮੁਰਸ਼ਦ ਈਔਫਜ਼ ਦੇ ਨਾਮ 'ਤੇ ਵਸਾਏ ਨਗਰ ਈਔਫਜ਼ਹੈਮ (ਹੈਮ ਮਤਲਬ ਘਰ।ਭਾਵ ਈਔਫ ਦਾ ਘਰ, ਹੁਣ ਦਾ ਇਵਸ਼ਮ) ਵੱਲ ਰਵਾਨਾ ਹੋ ਗਈ। ਅਸਮਾਨ ਵਿਚ ਉੱਡਦਾ ਬਾਜ਼ ਉਨ੍ਹਾਂ ਦਾ ਮਾਰਗ ਦਰਸ਼ਨ ਕਰੀ ਜਾ ਰਿਹਾ ਹੈ। ਬਾਜ਼ ਦੀ ਸਥਿਤੀ ਨੂੰ ਦੇਖ ਕੇ ਬਲਜ਼ਾਕ ਜੰਗਲੀ ਰਾਹਾਂ ਵਿਚ ਆਪਣੇ ਲਈ ਰਸਤਾ ਲੱਭੀ ਜਾ ਰਿਹਾ ਹੈ।ਗੌਡੀਵਾ ਦੇ ਪਿਛੇ ਛੇ ਜੰਗਜੂ ਅਤੇ ਬਹਾਦਰ ਤਜ਼ਰਬੇਕਾਰ ਸਪਹਿਣਾਂ ਅਤੇ ਅੱਗੇ ਸੁਰੱਖਿਆ ਵਜੋਂ ਪਹਿਲਵਾਨੀ ਡੀਲ-ਡੌਲ ਵਾਲਾ ਬਲਜ਼ਾਕ ਵੀ ਆਪਣੇ ਘੋੜੇ ਉੱਤੇ ਨੰਗੀ ਤਲਵਾਰ ਅਤੇ ਤੀਰ ਕਮਾਨ ਚੁੱਕੀ ਜਾ ਰਿਹਾ ਹੈ।
ਪਹਿਲੇ ਪਹਿਲ ਪ੍ਰੰਪਰਾ ਅਨੁਸਾਰ ਗੌਡੀਵਾ ਕੇਵਲ ਮਹਿਲਾ ਸੈਨਿਕਵਾਂ ਦਾ ਦਸਤਾ ਹੀ ਨਾਲ ਲਿਜਾਇਆ ਕਰਦੀ ਸੀ। ਇਕ ਵਾਰ ਘੋੜਾ ਬਿਗੜ ਗਿਆ ਤੇ ਗੌਡੀਵਾ ਤੋਂ ਕਾਬੂ ਨਾ ਕਰ ਹੋਇਆ। ਘੋੜੇ ਉੱਤੋਂ ਡਿੱਗ ਕੇ ਗੌਡੀਵਾ ਦੇ ਸੱਟ ਲੱਗ ਗਈ ਸੀ। ਉਸਦੇ ਗਿੱਟੇ ਨੂੰ ਮੋਚ ਆ ਗਈ ਸੀ ਤੇ ਅਨੇਕਾਂ ਦਿਨ ਗੌਡੀਵਾ ਨੂੰ ਜ਼ਹਿਮਤ ਭੋਗਣੀ ਪਈ ਸੀ।ਉਸ ਤੋਂ ਬਾਅਦ ਗੌਡੀਵਾ ਨੇ ਦਸਤੂਰ ਬਣਾ ਲਿਆ ਕਿ ਜਦ ਵੀ ਕਿਧਰੇ ਉਹ ਬਾਹਰ ਜਾਂਦੀ ਹੈ ਤਾਂ ਬਲਜ਼ਾਕ ਨੂੰ ਹਮੇਸ਼ਾ ਨਾਲ ਲਿਜਾਂਦੀ ਹੈ। ਬਲਜ਼ਾਕ ਅੜੀਅਲ ਤੋਂ ਅੜੀਅਲ ਘੋੜੀ ਨੂੰ ਵੀ ਕਾਬੂ ਕਰਨ ਵਿਚ ਮਾਹਿਰ ਹੈ। ਬਚਪਨ ਤੋਂ ਉਹ ਅਲਕ ਬਛੇਰੀਆਂ ਵਿਚ ਪਲਿਆ ਹੈ।ਨਾਲੇ ਫੇਰ ਬਲਜ਼ਾਕ ਯੁੱਧ ਵਿਦਿਆ ਵਿਚ ਵੀ ਮਹਾਰਤ ਰੱਖਦਾ ਹੈ ਤੇ ਸਭ ਤੋਂ ਵੱਡੀ ਗੱਲ ਉਹ ਮਰਦ ਹੈ, ਜਵਾਨ ਸੋਹਣਾ ਸੁਨੱਖਾ ਦਰਮਿਆਨੇ ਕੱਦ ਭੁਰੇ ਰੰਗ ਦਾ ਕਾਲੀਆਂ ਸਿਆਹ ਕੌਡੀਆਲੇ ਸੱਪ ਵਰਗੀਆਂ ਅੱਖਾਂ ਵਾਲਾ ਮਰਦ। ਜਿਸਨੂੰ ਆਪਣੇ ਆਸ-ਪਾਸ ਦੇਖਣਾ ਗੌਡੀਵਾ ਨੂੰ ਚੰਗਾ ਲੱਗਦਾ ਹੈ। ਭਾਵੇਂ ਕਿ ਉਹਨਾਂ ਦਰਮਿਆਨ ਮਾਲਕ ਨੌਕਰ ਤੋਂ ਸਿਵਾਏ ਕੋਈ ਹੋਰ ਰਿਸ਼ਤਾ ਨਹੀਂ ਹੈ।
ਈਔਫਜ਼ਹੈਮ ਦੀ ਝੀਲ ਉੱਤੇ ਪਹੁੰਚ ਕੇ ਬਲਜ਼ਾਕ ਹਵਾਲੇ ਘੋੜੇ ਕਰ ਕੇ ਗੌਡੀਵਾ ਤੇ ਉਸਦੀਆਂ ਰਖਵਾਲੀਆਂ ਝੀਲ ਵੱਲ ਚੱਲ ਪਈਆਂ। ਬਲਜ਼ਾਕ ਘੋੜੇ ਚਰਾਉਣ ਵਿਚ ਮਸਰੂਫ ਹੋ ਗਿਆ।
ਗੌਡੀਵਾ ਨੇ ਆਪਣੇ ਵਸਤਰ ਉਤਾਰ ਕੇ ਦਰੱਖਤ ਉੱਤੇ ਟੰਗ ਦਿੱਤੇ ਅਤੇ ਆਪ ਦਿਗੰਬਰ ਹੋ ਕੇ ਪਾਣੀ ਵਿਚ ਵੜ ਗਈ। ਨਦੀ ਦੇ ਠੰਡੇ ਪਾਣੀ ਵਿਚ ਗੌਡੀਵਾ ਨੂੰ ਆਪਣਾ ਸ਼ਰੀਰ ਤਪਦਾ ਹੋਇਆ ਮਹਿਸੂਸ ਹੁੰਦਾ ਹੈ।ਉਸ ਨੇ ਸਿਰ ਤੋਂ ਪੈਰਾਂ ਤੱਕ ਆਪਣੇ ਜਿਸਮ ਨੂੰ ਦੇਖਿਆ ਫਿਰ ਪਾਣੀ ਵਿਚ ਪੈਂਦੇ ਆਪਣੇ ਪਰਛਾਵੇਂ ਵਿਚੋਂ ਕੁਝ ਲੱਭਣ ਲੱਗੀ। ਉਸਨੂੰ ਲੱਗਿਆ ਜਿਵੇਂ ਉਸਦੇ ਅੰਦਰ ਕੁਝ ਹੈ। ਕੀ? ਇਸਦਾ ਉੱਤਰ ਉਹ ਖੁਦ ਵੀ ਨਹੀਂ ਜਾਣਦੀ। ਪਰ ਹੈ ਕੁਝ ਜ਼ਰੂਰ। ਸ਼ਾਇਦ ਕੋਈ ਖੌਲ੍ਹਦਾ ਵੇਗ… ਤਪਦਾ ਲਾਵਾ… ਜਵਾਨੀ ਦੀ ਅਗਨ ਜਾਂ ਸ਼ਾਇਦ ਕਾਮ ਭੁੱਖ… ਕਾਫੀ ਦੇਰ ਚੁੱਭੀਆਂ ਮਾਰਨ ਅਤੇ ਤੈਰਨ ਤੋਂ ਬਾਅਦ ਉਹ ਅਣਕੱਜੀ ਪਾਣੀ ਵਿਚੋਂ ਨਿਕਲੀ ਅਤੇ ਨਦੀ ਕਿਨਾਰੇ ਬਣੇ ਝਰਨੇ ਹੇਠ ਜਾਂ ਖਲੋਈ।
ਇਕ ਤੇਜ਼ ਹਵਾ ਦਾ ਬੁੱਲ੍ਹਾ ਆਇਆ ਤੇ ਗੌਡੀਵਾ ਦੇ ਕੱਪੜੇ ਉੱਡ ਕੇ ਬਲਜ਼ਾਕ ਦੇ ਮੂੰਹ 'ਤੇ ਜਾ ਵੱਜੇ। ਬਲਜ਼ਾਕ ਗੌਡੀਵਾ ਦੇ ਚੋਗੇ ਨੂੰ ਹੱਥਾਂ ਵਿਚ ਫੜ੍ਹੀ ਦੇਖਦਾ ਹੋਇਆ ਦੁਬਿਧਾ ਵਿਚ ਪੈ ਗਿਆ, "ਕਪੜਿਆਂ ਤੋਂ ਬਿਨਾਂ ਲੇਡੀ ਗੌਡੀਵਾ ਕਿਵੇਂ ਆਵੇਗੀ?" ਨਦੀ ਦੇ ਨਜ਼ਦੀਕ ਜਾਣ ਦੀ ਬਲਜ਼ਾਕ ਨੂੰ ਇਜ਼ਾਜਤ ਨਹੀਂ ਹੈ। ਉੱਥੇ ਕੇਵਲ ਮਹਿਲਾ ਸੈਨਿਕਾਵਾਂ ਹੀ ਜਾ ਸਕਦੀਆਂ ਸਨ।ਬਲਜ਼ਾਕ ਮਹਿਲਾ ਸੈਨਿਕਾਵਾਂ ਦੇ ਆ ਕੇ ਕੱਪੜੇ ਲਿਜਾਣ ਦਾ ਇੰਤਜ਼ਾਰ ਕਰਨ ਲੱਗਾ।
ਹਵਾ ਆਪਣਾ ਰੁਖ ਬਦਲ ਕੇ ਹੋਰ ਤੇਜ਼ ਵਗਣ ਲੱਗੀ, ਹਨੇਰੀ… ਤੂਫਾਨ… ਝੱਖੜ ਵਾਂਗ ਝੂਲਣ ਲੱਗੀ। ਇਕ ਮਹਿਲਾ ਸੈਨਿਕ ਨੂੰ ਜਦੋਂ ਆਭਾਸ ਹੋਇਆ ਕਿ ਲੇਡੀ ਗੌਡੀਵਾ ਦੇ ਕੱਪੜੇ ਉੱਡ ਗਏ ਹਨ ਤਾਂ ਉਹ ਬਾਕੀਆਂ ਨੂੰ ਨਾਲ ਲੈ ਕੇ ਹਵਾ ਦੇ ਵਗਣ ਦੀ ਦਿਸ਼ਾ ਵੱਲ ਕਪੜਿਆਂ ਨੂੰ ਲੱਭਣ ਚਲੀਆਂ ਗਈਆਂ।
ਜਦ ਦੇਰ ਬਹੁਤ ਹੋ ਗਈ ਤਾਂ ਬਲਜ਼ਾਕ ਨਦੀ ਵੱਲ ਕੱਪੜੇ ਸੈਨਿਕਾਵਾਂ ਸਪੂਰਦ ਕਰਨ ਦੇ ਮਕਸਦ ਨਾਲ ਤੁਰ ਪਿਆ। ਨਦੀ ਕੋਲ ਆ ਕੇ ਬਲਜ਼ਾਕ ਨੂੰ ਜਦ ਕੋਈ ਮਹਿਲਾ ਸੈਨਿਕ ਨਾ ਦਿਖਾਈ ਦਿੱਤੀ ਤਾਂ ਉਸਨੇ ਚੁਪਕੇ-ਚੁਪਕੇ ਉਸੇ ਦਰੱਖਤ ਉੱਤੇ ਉਹ ਕੱਪੜੇ ਟੰਗੇ ਜਿਥੋਂ ਉਹ ਉੱਡੇ ਸਨ। ਅਚਾਨਕ ਬੇਲਗਾਮ ਹੋਈ ਬਲਜ਼ਾਕ ਦੀ ਨਿਗਾਹ ਝਰਨੇ ਵੱਲ ਚਲੀ ਗਈ। ਗੌਡੀਵਾ ਪਹਾੜੀ ਤੋਂ ਡਿੱਗਦੇ ਆਬਸ਼ਾਰ ਹੇਠ ਨਿਰਵਸਤਰ ਆਪਣੀ ਮਸਤੀ ਵਿਚ ਮਸਤ ਇਕ ਬੁੱਤ ਬਣੀ ਖੜ੍ਹੀ ਹੈ।ਬਲਜ਼ਾਕ ਨੇ ਇਕਦਮ ਆਪਣੀਆਂ ਨਜ਼ਰਾਂ ਨੂੰ ਲਗਾਮ ਪਾਈ ਤੇ ਕਾਹਲੇ ਕਦਮੀ ਘੋੜਿਆਂ ਵੱਲ ਹੋ ਤੁਰਿਆ।
ਵਸਤਰ ਨਾ ਮਿਲਣ ਦੀ ਸੂਰਤ ਵਿਚ ਮਾਯੂਸ ਹੋ ਕੇ ਵਾਪਿਸ ਮੁੜੀਆਂ ਸੈਨਿਕਾਵਾਂ ਨੇ ਜਦ ਉਸੇ ਦਰੱਖਤ ਉੱਤੇ ਉਵੇਂ ਹੀ ਪਏ ਗੌਡੀਵਾ ਦੇ ਕੱਪੜੇ ਦੇਖੇ ਤਾਂ ਉਹ ਦੰਗ ਰਹਿ ਗਈਆਂ।ਉਹਨਾਂ ਨੂੰ ਇਸ ਕਰਿਸ਼ਮੇ ਦਾ ਭੇਤ ਸਮਝ ਨਾ ਆਇਆ।ਅਤੇ ਸੰਤ ਈਵੌਫ ਦੀ ਜੈ-ਜੈਕਾਰ ਹੋਣ ਲੱਗ ਪਈ ਸੀ।
ਦਿਨ ਛਿਪਦਿਆਂ ਸਾਰ ਜਦ ਗੌਡੀਵਾ ਤੇ ਸੈਨੀਕਾਵਾਂ ਵਾਪਿਸ ਆਈਆਂ ਤਾਂ ਬਲਜ਼ਾਕ ਨੇ ਘੋੜੇ ਉਹਨਾਂ ਦੇ ਹਵਾਲੇ ਕੀਤੇ ਅਤੇ ਸਭ ਨੇ ਸਵਾਰ ਹੋ ਕੇ ਕੌਫ'ਸ ਟਰੀ ਵੱਲ ਚਾਲੇ ਪਾ ਦਿੱਤੇ।
ਕੌਫ'ਸ ਟਰੀ ਦੀ ਦਰਹੱਦ ਵਿਚ ਵੜਦਿਆਂ ਹੀ ਗੌਡੀਵਾ ਦਾ ਖਲਕਤ ਦੇ ਇਕ ਭਾਰੀ ਹਜੂਮ ਨੇ ਸੁਆਗਤ ਕੀਤਾ। ਲੋਕਾਂ ਦੇ ਇਕ ਵਿਸ਼ਾਲ ਹੜ੍ਹ ਵੱਲੋਂ ਗੌਡੀਵਾ ਨੂੰ ਸਲਾਮ ਸਲੂਟ ਵਜਣ ਲੱਗੇ।ਫਰਿਆਦੀ ਉਸਦਾ ਰਾਹ ਰੋਕ ਕੇ ਆਪਣੇ ਦੁੱਖੜੇ ਦੱਸਣ ਲੱਗੇ, ਆਪਣੀਆਂ ਸਮੱਸਿਆਵਾਂ ਤੋਂ ਗੌਡੀਵਾ ਨੂੰ ਜਾਣੂ ਕਰਵਾਉਣ ਲੱਗੇ। ਕੁਝ ਗੌਡੀਵਾ ਦੇ ਉਪਾਸ਼ਕ, ਪ੍ਰਸੰਸਕ ਉਸਨੂੰ ਤੋਹਫੇ ਭੇਂਟ ਕਰਨ ਲਈ ਲਿਆਏ। ਗੌਡੀਵਾ ਨੂੰ ਕੌਫ'ਸ ਟਰੀ ਦੇ ਲੋਕ ਨੇਕ, ਦਰਿਆਦਿਲ, ਇਨਸਾਫਪਸੰਦ ਅਤੇ ਦਿਆਲੂ ਔਰਤ ਮੰਨਦੇ ਹਨ ਤੇ ਇਸੇ ਕਰਕੇ ਲੋਕਮਨਾਂ ਵਿਚ ਗੌਡੀਵਾ ਪ੍ਰਤਿ ਸਤਿਕਾਰ ਹੈ।ਲਿਉਫਰਿਕ ਬਾਰੇ ਉਹਨਾਂ ਦਾ ਨਜ਼ਰੀਆ ਇਸ ਤੋਂ ਬਿਲਕੁਲ ਉਲਟ ਹੈ। ਉਹ ਲਿਉਫਰਿਕ ਨੂੰ ਤਾਨਾਸ਼ਾਹ, ਜ਼ਾਲਮ ਅਤੇ ਨਿਰਦਈ ਖਿਆਲ ਕਰਦੇ ਹਨ। ਕਿਉਂਕਿ ਲਿਉਫਰਿਕ ਵੱਲੋਂ ਉਗਰਾਹੇ ਜਾਂਦੇ ਨਜ਼ਾਇਜ ਲਗਾਨ ਹੈਰੇਗੇਲਡ ਤੋਂ ਜਨਤਾ ਬਹੁਤ ਤੰਗ ਅਤੇ ਦੁੱਖੀ ਹੈ। ਇਹ ਲਗਾਨ ਉਹਨਾਂ ਨੂੰ ਆਪਣੇ ਸਿਰ ਲਟਕਦੀ ਇਕ ਤਲਵਾਰ ਜਾਪਦਾ ਹੈ।ਅਨੇਕਾਂ ਲੋਕਾਂ ਨੇ ਆ ਕੇ ਗੌਡੀਵਾ ਅੱਗੇ ਇਸ ਲਗਾਨ ਨੂੰ ਮੁਆਫ ਕਰਵਾਉਣ ਦੀ ਫਰਿਆਦ ਕੀਤੀ, "ਅੰਗਰੱਖਿਅਕਾਂ ਦੀ ਵਰਤੋਂ ਬਾਦਸ਼ਾਹ ਕਰਦਾ ਹੈ, ਅਸੀਂ ਤਾਂ ਨਹੀਂ। ਜਿਹੜੀ ਸੇਵਾ ਅਸੀਂ ਉਪਯੋਗ ਹੀ ਨਹੀਂ ਕਰਦੇ, ਉਸਦਾ ਖਰਚ ਅਸੀਂ ਕਿਉਂ ਭਰੀਏ? ਬਾਦਸ਼ਾਹ ਆਪਣੇ ਸ਼ਾਹੀ ਖਜ਼ਾਨੇ ਵਿਚੋਂ ਦੇਵੇ।"
ਲੋਕ ਰੋਏ… ਕੁਰਲਾਏ। ਉਹਨਾਂ ਗੌਡੀਵਾ ਅੱਗੇ ਵਾਸਤੇ ਪਾਏ ਤੇ ਲੇਲੜੀਆਂ ਕੱਢੀਆਂ। ਗੌਡੀਵਾ ਤੋਂ ਲੋਕਾਈ ਦੀਆਂ ਚੀਕਾਂ ਪੁਕਾਰਾਂ ਜਰੀਆਂ ਨਾ ਗਈਆਂ। ਉਸਦਾ ਹਿਰਦਾ ਇੰਝ ਵਲੂੰਦਰਿਆ ਗਿਆ ਜਿਵੇਂ ਕਿਸੇ ਨੇ ਤੀਰਾਂ ਨਾਲ ਛੱਲਣੀ ਕਰ ਦਿੱਤਾ ਹੋਵੇ। ਗੌਡੀਵਾ ਨੇ ਅਵਾਮ ਨੂੰ ਇਸ ਸਬੰਧੀ ਲਿਉਫਰਿਕ ਨਾਲ ਪ੍ਰਾਥਮਿਕਤਾ ਦੇ ਅਦਾਰ 'ਤੇ ਵਿਚਾਰ ਕਰਨ ਦਾ ਭਰੋਸਾ ਦਿਵਾਇਆ ਤੇ ਜਲਦ ਹੀ ਕੋਈ ਠੋਸ ਕਦਮ ਚੁੱਕਣ ਦਾ ਵਾਅਦਾ ਕੀਤਾ।
ਮਹਿਲ ਪਹੁੰਚ ਕੇ ਜਦੋਂ ਗੌਡੀਵਾ ਘੋੜੇ ਤੋਂ ਉਤਰੀ ਤੇ ਬਲਜ਼ਾਕ ਨੇ ਘੋੜੇ ਦੀ ਲਗਾਮ ਫੜ੍ਹੀ ਤਾਂ ਗੌਡੀਵਾ ਰੋਹਬ ਨਾਲ ਬੋਲੀ, "ਖਾਦਿਮ! ਆਪਣੀਆਂ ਸੀਮਾਵਾਂ ਉਲੰਘਣ ਦੀ ਕੋਸ਼ਿਸ਼ ਨਾ ਕਰਿਆ ਕਰੋ।"
"ਲੇਡੀ ਗੌਡੀਵਾ, ਮੈਂ ਆਪਣੀਆਂ ਹੱਦਾਂ ਤੋਂ ਭਲੀਭਾਂਤ ਜਾਣੂ ਹਾਂ ਤੇ ਮੈਂ ਆਪਣੀ ਮਰਿਆਦਾ ਦੀ ਕਦੇ ਉਲੰਘਣਾ ਨਹੀਂ ਕੀਤੀ।" ਬਲਜ਼ਾਕ ਨੇ ਸਿਰ ਝੁਕਾ ਕੇ ਨਰਮੀ ਨਾਲ ਜੁਆਬ ਦਿੱਤਾ।
"ਤੇ ਫੇਰ ਅੱਜ ਜਦੋਂ ਮੈਂ ਝਰਨੇ/ਚਸ਼ਮਾ/ਸਪਾ ਹੇਠ ਨਹਾਂਉਂਦੀ ਸੀ ਤਾਂ…?" ਹੀਰੇ ਮੋਤੀਆਂ ਨਾਲ ਮੜੇ ਚਮੜੇ ਦੇ ਕਮਰਕਸੇ ਵਿਚ ਦੋਨਾਂ ਹੱਥਾਂ ਦੇ ਅੰਗੂਠੇ ਅੜਾ ਕੇ ਢਾਕਾਂ ਉੱਤੇ ਹੱਥ ਰੱਖੀ ਖੜ੍ਹੀ ਗੌਡੀਵਾ ਦਾ ਅੱਖ ਨਾਲ ਗੱਲ ਕਰਦਿਆਂ ਲਹਿਜ਼ਾ ਤਤਫਟ ਬਦਲਕੇ ਯਾਰਾਨਾ ਹੋ ਗਿਆ।
ਬਲਜ਼ਾਕ ਨੇ ਗੌਡੀਵਾ ਦੀਆਂ ਅੱਖਾਂ ਵਿਚ ਆਪਣੀਆਂ ਚਮਕਦੀਆਂ ਅੱਖਾਂ ਪਾਈਆਂ ਤਾਂ ਉਸਨੇ ਦੇਖਿਆ ਗੌਡੀਵਾ ਦੀਆਂ ਸਮੁੰਦਰੀ ਅੱਖਾਂ ਵਿਚ ਵਾਸਨਾ ਦਾ ਹੜ੍ਹ, ਇਕ ਸੈਲਾਬ ਉਮੜ ਰਿਹਾ ਹੈ। ਉਹ ਡਰ ਗਿਆ। ਗੌਡੀਵਾ ਥੋੜ੍ਹਾ ਮੁਸਕੁਰਾਈ।ਮੁਸ਼ਕੜੀਏਂ ਹੱਸੀ। ਗੌਡੀਵਾ ਦੀਆਂ ਗੱਲ੍ਹਾਂ ਵਿਚ ਪੈਂਦੇ ਟੋਏ ਉਸਨੂੰ ਹੋਰ ਵੀ ਖੂਬਸੂਰਤ ਬਣਾਉਂਦੇ ਹਨ। ਉਸਦੀ ਖਚਰੀ ਜਿਹੀ ਮੁਸਕਾਨ ਕਿਸੇ ਸ਼ਰਾਰਤ ਦੀ ਸੂਚਕ ਜਾਪਦੀ ਹੈ। ਗੌਡੀਵਾ ਨੱਕ ਅੱਗੇ ਉਂਗਲ ਘਸਾਉਂਦੀ ਹੋਈ ਸ਼ਰਮਾ ਕੇ ਨੀਵੀਂ ਪਾਈ ਬੁੱਲ੍ਹ ਚੱਭਦੀ ਹੋਈ ਅਦਾ ਨਾਲ ਭੱਜ ਕੇ ਮਹਿਲ ਵੱਲ ਦੌੜੀ। ਬਲਜ਼ਾਕ ਹੀਰਨੀ ਵਾਂਗੂ ਚੂੰਗੀਆਂ ਭਰਦੀ ਦੇ ਉਸਦੇ ਬਾਂਕੇ ਸ਼ਰੀਨ ਤੱਕਦਾ ਰਿਹਾ ਗਿਆ। ਦਰਵਾਜ਼ੇ ਕੋਲ ਜਾ ਕੇ ਗੌਡੀਵਾ ਨੇ ਪਿੱਛੇ ਮੁੜ ਕੇ ਬਲਜ਼ਾਕ ਵੱਲ ਦੇਖਿਆ ਤੇ ਖਿੜ-ਖਿੜ ਹੱਸਦੀ ਹੋਈ ਅੰਦਰ ਪ੍ਰਵੇਸ਼ ਕਰ ਗਈ। ਬਲਜ਼ਾਕ ਇਸ ਭੇਤਭਰੀ ਗੱਲ ਦਾ ਮਤਲਬ ਨਾ ਸਮਝ ਸਕਿਆ।
ਦਿਨ ਭਰ ਸਭਾ ਲਗਾਉਣ ਉਪਰੰਤ ਲਿਉਫਰਿਕ ਰਾਤ ਨੂੰ ਮਹਿਲ ਵਾਪਿਸ ਆਇਆ ਤਾਂ ਮਿਸ਼ਾਲਾਂ ਜਗਾਉਣ ਦਾ ਵੇਲਾ ਹੋ ਗਿਆ। ਖਾਣਾ ਬਾਹਰ ਖਾਹ ਆਇਆ ਹੋਣ ਕਰਕੇ ਸਿੱਧਾ ਉਹ ਅਰਾਮਗਾਹ ਵੱਲ ਗਿਆ ਤੇ ਵਸਤਰ ਬਦਲ ਕੇ ਗੌਡੀਵਾ ਨਾਲ ਪਲੰਘ ਉੱਤੇ ਜਾ ਲੇਟਿਆ। ਮੱਛਰਦਾਨੀ ਓੜ ਲਈ ਗਈ। ਗੌਡੀਵਾ ਸੌਂ ਚੁੱਕੀ ਹੈ।ਲਿਉਫਰਿਕ ਟਿਕਟਿਕੀ ਲਾ ਕੇ ਗੌਡੀਵਾ ਨੂੰ ਦੇਖਣ ਲੱਗਾ। ਉਹ ਕਿੰਨੀ ਦੇਰ ਤੱਕ ਗੌਡੀਵਾ ਦੇ ਹੁਸੀਨ ਚਿਹਰੇ ਨੂੰ ਨਿਹਾਰਦਾ ਰਿਹਾ। ਜਿੰਨਾ ਲਿਉਫਰਿਕ ਦੇਖਦਾ ਜਾਂਦਾ, ਉਹਨੂੰ ਗੌਡੀਵਾ ਉਨੀ ਹੀ ਸੋਹਣੀ ਲੱਗਦੀ ਜਾਂਦੀ। ਲਿਉਫਰਿਕ ਤੋਂ ਰਹਿ ਨਾ ਹੋਇਆ ਤੇ ਉਸਨੇ ਗੌਡੀਵਾ ਦੀ ਗੱਲ੍ਹ ਨੂੰ ਚੁੰਮ ਲਿਆ।ਲਿਉਫਰਿਕ ਦੇ ਸਿਕਰੀ ਜੰਮੇ ਖੁਰਦਰੇ ਬੁੱਲ੍ਹਾਂ ਦੇ ਸਪਰਸ਼ ਨਾਲ ਗੌਡੀਵਾ ਜਾਗ ਪਈ।
"ਗਿਫੂ? ਤੂੰ ਸੁੱਤੀ ਹੋਈ ਬਹੁਤ ਸੋਹਣੀ ਲੱਗਦੀ ਹੈਂ, ਬੱਲੀਏ।"
"ਅੱਛਾ? ਲ਼ਵਰਿਕ ਤਾਂ ਫੇਰ ਸਦਾ ਦੀ ਨੀਂਦ ਹੀ ਸੁਵਾ ਦਿਉ।" ਗੌਡੀਵਾ ਨੇ ਮਿਹਣਾ ਮਾਰਿਆ।
"ਜਾਨ ਮੇਰੀਏ! ਤੇਰੇ ਸਾਹਾਂ 'ਚ ਤਾਂ ਮੈਂ ਸਾਹ ਲੈਨਾਂ। ਤੂੰ ਅਜਿਹਾ ਕਿਉਂ ਕਿਹਾ?"
"ਪਰਜਾ ਨੂੰ ਵੀ ਤਾਂ ਮਾਰ ਰਹੇ ਹੋਂ।ਇਨਸਾਨ ਤਾਂ ਤੁਹਾਡੇ ਲਈ ਕੀੜੇ-ਮਕੌੜੇ ਨੇ।"
"ਕੀ ਮਤਲਬ ਹੈ ਤੇਰਾ? ਮੈਂ ਕਿਸਨੂੰ ਮਾਰਿਐ?" ਲਿਉਫਰਿਕ ਦੀ ਪੀਤੀ ਲਹਿ ਗਈ।
"ਇਹ ਹੈਰੇਗੇਲਡ ਟੈਕਸ ਫਾਂਸੀ ਦਾ ਫੰਦਾ ਹੀ ਤਾਂ ਹੈ ਜੋ ਲੋਕਾਂ ਦਾ ਗਲ ਘੁੱਟ ਕੇ ਉਹਨਾਂ ਨੂੰ ਮਾਰ ਰਿਹਾ ਹੈ। ਉਹਨਾਂ ਦਾ ਸਾਹ ਘੁੱਟ ਰਿਹਾ ਹੈ।ਜ਼ਬਰ ਦੀ ਵੀ ਕੋਈ ਇੰਤਹਾ ਹੁੰਦੀ ਹੈ। ਸੈਵਰਨ ਦਰਿਆ 'ਤੇ ਵਸੇ ਵਿਓਰੋਗੋਰਨਕਾਸਟਰ (ਵੂਸਟਰ) ਵਿਚ ਜਨਤਾ ਨੇ ਇਸੇ ਟੈਕਸ ਤੋਂ ਤੰਗ ਆ ਕੇ ਬਗਾਵਤ ਕਰ ਦਿੱਤੀ ਸੀ ਤੇ ਦੇਖਦੇ ਹੀ ਦੇਖਦੇ ਸਾਰਾ ਸ਼ਹਿਰ ਤਹਿਸ-ਨਹਿਸ ਹੋ ਗਿਆ ਸੀ। ਭੁੱਲ ਗਏ ਅਜੇ ਪਿਛਲੇ ਸਾਲ ਦੀ ਹੀ ਤਾਂ ਗੱਲ ਹੈ। ਮੈਨੂੰ ਖਦਸਾ ਹੈ ਕਿ ਕੌਫ'ਸ ਟਰੀ ਵੀ ਕਿਧਰੇ ਉਮੇਂ ਨੈਸ਼ਤੋ-ਨਾਬੂਦ ਨਾ ਹੋ ਜਾਏ। ਮੈਂ ਨਹੀਂ ਚਾਹੁੰਦੀ ਕਿ ਮੇਰੇ ਪੁਰਖਿਆਂ ਦਾ ਇਹ ਗਰਾਂ ਬੈਬਿਲੀਅਨ ( ਪਾਪ ਨਗਰੀ) ਬਣ ਜਾਵੇ।" ਗੌਡੀਵਾ ਨੇ ਚਿਤਾਵਨੀ ਦਿੱਤੀ।
"ਬਕਵਾਸ ਨਾ ਕਰ। ਇਹਨਾਂ ਛੋਟੇ ਲੋਕਾਂ ਦੇ ਬਹੁਤਾ ਮੂੰਹ ਨਹੀਂ ਲੱਗੀਦਾ। ਜੇ ਇਹ ਸਹੂਲਤਾਂ ਲੈਂਦੇ ਨੇ। ਐਸ਼ ਕਰਦੇ ਨੇ। ਜੀਵਨ ਆਨੰਦ ਨਾਲ ਮਾਨਣਾ ਹੈ ਤਾਂ ਟੈਕਸ ਵੀ ਇਹਨਾਂ ਨੂੰ ਭਰਨਾ ਪੈਣਾ ਹੈ। ਲਗਾਨ ਦੇਣ ਵੇਲੇ ਇਹਨਾਂ ਦੀ ਜਾਨ ਨਿਕਲਣ ਲੱਗ ਜਾਂਦੀ ਹੈ।"
ਗੌਡੀਵਾ ਮਨ ਹੀ ਮਨ ਕੁਝ ਸੋਚਦੀ ਹੋਈ ਲਿਉਫਰਿਕ ਦੇ ਚਿਹਰੇ ਵੱਲ ਦੇਖਦੀ ਰਹੀ।
"ਚੱਲ ਛੱਡ ਇਹਨਾਂ ਸ਼ਲਿੰਗ (ਦੋ ਕੌਡੀ) ਦੇ ਲੋਕਾਂ ਦੀਆਂ ਗੱਲਾਂ ਨੂੰ। ਆਪਾਂ ਪਿਆਰ ਕਰਦੇ ਹਾਂ। ਲਿਆ ਇਕ ਚੁੰਮੀ ਤਾਂ ਦੇ-ਦੇਹ?"
"ਲਗਾਨ ਦੇਵੋ!"
"ਕੀ ਕਿਹੈ?"
"ਹਾਂ! ਐਸ਼ ਕਰਨੀ, ਆਨੰਦ ਮਾਨਣਾ ਹੈ ਤਾਂ ਲਗਾਨ ਦੇਵੋ। ਤੁਸੀਂ ਆਪ ਹੀ ਤਾਂ ਕਿਹਾ ਹੈ।" ਗੌਡੀਵਾ ਸ਼ੇਰਨੀ ਵਾਂਗਰ ਗਰਜ਼ੀ।
"ਸ਼ਰਾਰਤਣੇ। ਮੇਰੀ ਬਿੱਲੀ ਮੈਨੂੰ ਹੀ ਮਿਆਉਂ? ਚੱਲ ਮੈਂ ਤੈਨੂੰ ਬਾਦਸ਼ਾਹ ਕੈਅਰਲੁਡੀਅਨ (ਲੰਡਨ ਨੂੰ ਵਸਾਉਣ ਵਾਲਾ ਪਹਿਲਾ ਰਾਜਾ, ਜਿਸਦੇ ਨਾਮ ਤੋਂ ਲੰਡਨ ਦਾ ਨਾਮ ਪਿਆ) ਦੇ ਸ਼ਾਹੀ ਖਜ਼ਾਨੇ ਵਾਲਾ ਹੀਰਿਆਂ ਦਾ ਲੁੱਡ (ਲੰਡਨ ਦਾ ਬਣਿਆ) ਹਾਰ ਲੌਨਡੀਨੀਅਮ (ਲੰਡਨ) ਤੋਂ ਮਗਾ ਕੇ ਦੇਊ। ਗਲ੍ਹ ਪਾਇਆ ਧੁੰਨੀ ਤੱਕ ਲਮਕੂ। ਆਪਣੇ ਮਹਾਰਾਜੇ ਕੈਨਿਊਟ ਦਾ ਪੁੱਤ ਐਡਵਰਡ ਉੱਥੇ ਰਾਜ ਕਰਦੈ।"
"ਹਾਰ ਨਹੀਂ। ਮੈਨੂੰ ਕੋਈ ਹੋਰ ਲਗਾਨ ਚਾਹੀਦੈ?" ਗੌਡੀਵਾ ਸੂਈ ਕੁੱਤੀ ਵਾਂਗ ਲਿਉਫਰਿਕ ਨੂੰ ਭੱਜ ਕੇ ਪਈ।
ਲਿਉਫਰਿਕ ਨੇ ਆਪਣੀ ਦਰਿਆਦਿਲੀ ਦਿਖਾਈ, "ਬੋਲ ਭਾਗਵਾਨੇ, ਤੈਨੂੰ ਲਗਾਨ ਦੇ ਰੂਪ ਵਿਚ ਕੀ ਚਾਹੀਦਾ ਹੈ? ਚੰਨ ਤਾਰੇ ਜੋ ਕਹੇਂ ਤੋੜ ਕੇ ਤੇਰੀ ਝੋਲੀ ਵਿਚ ਪਾ ਦੇਊਂ। ਭਾਵੇਂ ਮੇਰੀ ਧੌੜੀ ਦੀਆਂ ਜੁੱਤੀਆਂ ਬਣਵਾ ਲੈ। ਹਾੜੇ ਹਾੜੇ ਇਕ ਵਾਰੀ ਚੜੇਲ ਆਂਗੂੰ ਚਿਬੜ ਜਾ।"
ਗੌਡੀਵਾ ਸ਼ੜਯੰਤਰੀ ਢੰਗ ਨਾ ਮੁਸਕਰਾਈ, "ਹੈਰੇਗੇਲਡ ਟੈਕਸ ਦੀ ਮੁਆਫੀ। ਵਰਨਾ ਮੈਨੂੰ ਹੱਥ ਨਾ ਲਾਇਉ।"
"ਦਿਮਾਗ ਟਿਕਾਣੇ ਆ ਤੇਰਾ। ਸਾਲੀ ਕੁੱਤੀਏ ਮੈਂ ਚੁੱਕ ਕੇ ਮਹਿਲ 'ਚੋਂ ਬਾਹਰ ਮਾਰੂੰ।" ਲਿਉਫਰਿਕ ਬੜਕਿਆ।
"ਤੁਸੀਂ ਭੁੱਲ ਰਹੇ ਹੋ। ਇਹ ਕੌਫ'ਸ ਟਰੀ ਮੇਰੀ ਜੱਦੀ-ਜਾਇਦਾਦ ਹੈ। ਸਰਕਾਰੀ ਜਾਇਦਾਦ ਸੂਚੀ ਵਿਚ ਮੇਰੇ ਨਾਮ 'ਤੇ ਬੋਲਦੀ ਹੈ।" ਗੌਡੀਵਾ ਨੇ ਲਿਉਫਰਿਕ ਵੱਲ ਤਿਰਸ਼ੀ ਨਜ਼ਰ ਨਾਲ ਦੇਖਿਆ।
ਗੁੱਸੇ ਵਿਚ ਦੰਦ ਪੀਂਹਦਾ ਅਤੇ ਘੁੱਟ ਕੇ ਮੁੱਠੀਆਂ ਮੀਚਦਾ ਹੋਇਆ ਲਿਉਫਰਿਕ ਚਿੱਤ ਵਿਚ ਗੌਡੀਵਾ ਨੂੰ ਗਾਲ੍ਹਾਂ ਕੱਢਦਾ ਹੋਇਆ ਸੌਂ ਗਿਆ। ਪਰ ਅੱਜ ਗੌਡੀਵਾ ਨਾਲ ਉਸਦੀ ਹਮਬਿਸਤਰੀ ਵਿਚ ਫਰਕ ਹੈ।ਚੁੰਬਕ ਅਤੇ ਲੋਹੇ ਦੇ ਮਿਲਾਪ ਵਾਂਗ ਨਾਲੋ-ਨਾਲ ਚਿਪਕ ਕੇ ਪੈਣ ਦੀ ਬਜਾਏ ਉਹਨਾਂ ਦਰਮਿਆਨ ਸਮੁੰਦਰ ਦੇ ਦੋ ਕੰਢਿਆਂ ਵਰਗਾ ਅੰਤਰ ਹੈ। ਧਰਤੀ ਤੋਂ ਅਸਮਾਨ ਜਿਹੀ ਦੂਰੀ। ਇਕ ਨਾ ਪੂਰਿਆ ਜਾਣ ਵਾਲਾ ਵਿਸ਼ਾਲ ਪਾੜਾ। ਲਿਉਫਰਿਕ ਨੂੰ ਜ਼ਿੰਦਗੀ ਵਿਚ ਅੱਜ ਪਹਿਲੀ ਵਾਰ ਰੈਣ ਬਹੁਤ ਲੰਮੀ ਪ੍ਰਤੀਤ ਹੋਈ।
ਖੈਰ, ਜਿਵੇਂ ਕਿਵੇਂ ਰਾਤ ਗੁਜ਼ਰ ਗਈ…। ਇਕ ਵਿਸ਼ਾਲ ਵਕਫਾ… ਅਸੀਮ ਖੱਪਾ ਉਹਨਾਂ ਵਿਚਾਲੇ ਉਸਰ ਗਿਆ। ਇੰਝ ਹੀ ਇਕਾਤਮਈ ਦੂਜੀ ਰਾਤ ਲੰਘੀ। ਫਿਰ ਨੀਰਸ ਤੀਜੀ ਟੱਪ ਗਈ। ਬਕਬਕੀ ਚੌਥੀ… ਬੇਜ਼ਾਰੀਪੂਰਨ ਪੰਜਵੀਂ… ਗਮਗੀਨ ਛੇਵੀਂ… ਤੇ ਸੰਕਟਮਈ ਇਕ ਮਹੀਨਾ ਬੀਤ ਗਿਆ।
ਗੌਡੀਵਾ ਨੇ ਹਰ ਪੱਖੋਂ ਆਪਣੇ ਆਪਨੂੰ ਲਿਉਫਰਿਕ ਨਾਲੋਂ ਤੋੜ ਲਿਆ। ਨਾ ਉਸ ਨਾਲ ਇਕੱਠੀ ਬੈਠਦੀ ਉੱਠਦੀ। ਨਾ ਸਰਕਾਰੀ ਗੈਰ ਸਰਕਾਰੀ ਕੋਈ ਕਾਜ ਵਿਚ ਹਿੱਸਾ ਪਾਉਂਦੀ।। ਨਾ ਉਹ ਘਰ ਵਿਚ ਜੁੜ ਕੇ ਕੋਈ ਕਬੀਲਦਾਰੀ ਦੀ ਗੱਲ ਕਰਦੇ। ਨਾ ਬਾਹਰ ਰਲ ਕੇ ਦਪੰਤੀ ਜੋੜਿਆਂ ਵਾਂਗ ਵਿਚਰਦੇ। ਇਥੋਂ ਤੱਕ ਕੇ ਬਾਦਸ਼ਾਹ ਕਨਿਊਟ ਵੱਲੋਂ ਕਰਵਾਏ ਧਾਰਮਿਕ ਭੋਜ 'ਮਾਨਾ' ਵਿਚ ਵੀ ਗੌਡੀਵਾ ਨੇ ਲਿਉਫਰਿਕ ਨਾਲ ਸ਼ਿਰਕਤ ਨਹੀਂ ਸੀ ਕੀਤੀ। ਲਿਉਫਰਿਕ ਜਿਥੇ ਵੀ ਗੌਡੀਵਾ ਦੀ ਸ਼ਮੂਲੀਅਤ ਚਾਹੁੰਦਾ, ਉਥੋਂ ਗੌਡੀਵਾ ਗੈਰਹਾਜ਼ਰ ਹੁੰਦੀ।
ਅਤ੍ਰਿਪਤ ਲਿਉਫਰਿਕ ਤੋਂ ਆਪਣੇ ਅੰਦਰ ਠਾਠਾਂ ਮਾਰਦਾ ਵਾਸਨਾ ਦਾ ਦਰਿਆ ਸਾਂਭ ਨਹੀਂ ਹੋ ਰਿਹਾ ਹੈ। ਕਾਮ ਚੇਸ਼ਟਾ ਦੀ ਪ੍ਰਜਵਲਿਤ ਜਵਾਲਾ ਨਾਲ ਉਹ ਸੜਦਾ, ਭੁੱਜਦਾ ਜਾ ਰਿਹਾ ਹੈ। ਉਸਨੇ ਕਈ ਹੱਥਕੰਢੇ ਅਪਨਾਏ।ਬਥੇਰੇ ਲਾਲਚ ਦਿੱਤੇ। ਗੌਡੀਵਾ ਨੂੰ ਵਡਿਆਇਆ… ਗਰਮਾਇਆ। ਲੱਖਾਂ ਯਤਨ ਕੀਤੇ ਕਿ ਗੌਡੀਵਾ ਹੈਰੇਗੇਲਡ ਦੀ ਜ਼ਿੱਦ ਛੱਡ ਕੇ ਉਸਦੀਆਂ ਬਾਹਾਂ ਵਿਚ ਖਿੱਲਰ ਜਾਵੇ। ਪਰ ਗੌਡੀਵਾ ਟੱਸ ਤੋਂ ਮੱਸ ਨਾ ਹੋਈ।ਲਿਉਫਰਿਕ ਦੀ ਜਾਨ ਮੁੱਠੀ ਵਿਚ ਆਈ ਪਈ ਹੈ। ਪੂਰਾ ਇਕ ਮਹੀਨਾ ਹੋ ਗਿਆ ਹੈ, ਉਸਨੂੰ ਗੌਡੀਵਾ ਨਾਲ ਪਿਆਰ ਕੀਤਿਆਂ। ਹੁਣ ਤਾਂ ਉਸਦੇ ਹੱਥ ਗੌਡੀਵਾ ਦੀ ਛੋਹ ਦਾ ਅਹਿਸਾਸ ਵੀ ਭੁੱਲ ਗਏ ਹਨ। ਉਸਦੀਆਂ ਅੱਖਾਂ ਵਿਚੋਂ ਗੌਡੀਵਾ ਦੇ ਅਣਕੱਜੇ ਜਿਸਮ ਦੀ ਤਸਵੀਰ ਵੀ ਵਿਸਰ ਗਈ ਹੈ। ਆਪਣੀ ਹੀ ਪਤਨੀ ਨਾਲ ਹਰ ਰੋਜ਼ ਸੌਂਦੇ ਹੋਣ ਦੇ ਬਾਵਜੂਦ ਵੀ ਲਿਉਫਰਿਕ ਨੇ ਗੌਡੀਵਾ ਨੂੰ ਮਹੀਨੇ ਭਰ ਤੋਂ ਵਸਤਰਹੀਣ ਨਹੀਂ ਤੱਕਿਆ।ਲਿਉਫਰਿਕ ਦੇ ਦਿਮਾਗ ਵਿਚ ਵਾਸਨਾ ਦੇ ਭਾਂਬੜ ਲਾਂਬੂ ਬਣ ਬਣ ਉੱਚੇ ਹੋਣ ਲੱਗੇ।ਲਿਉਫਰਿਕ ਆਪਣਾ ਫਸਿਆ ਗੱਡਾ ਕੱਢਣ ਦੀਆਂ ਜੁਗਤਾਂ ਲੜਾਉਣ ਲੱਗਾ ਤੇ ਅੰਤ ਉਹਦੇ ਜ਼ਿਹਨ ਵਿਚ ਇਕ ਸਕੀਮ ਉਸਲਵੱਟੇ ਲੈਣ ਲੱਗੀ।ਪਰ ਉਹ ਦੋ ਚਿੱਤੀ ਵਿਚ ਹੈ ਕਿ ਉਹ ਆਪਣਾ ਵਿਚਾਰ ਗੌਡੀਵਾ ਨਾਲ ਸਾਂਝਾ ਕਰੇ ਜਾਂ ਨਾ।ਆਖੀਰ ਉਸ ਤੋਂ ਰਹਿ ਨਾ ਹੋਇਆ ਤੇ ਕਹਿ ਹੋ ਗਿਆ, "ਗਿਫੂ, ਮੈਂ ਤੈਨੂੰ ਪਾਉਣ ਲਈ ਹੈਰੇਗੇਲਡ ਮੁਆਫ ਕਰਨ ਲਈ ਤਿਆਰ ਹਾਂ। ਪਰ ਮੇਰੀ ਇਕ ਸ਼ਰਤ ਹੈ?"
"ਕੀ?" ਗੌਡੀਵਾ ਇਕਦਮ ਚੌਂਕੀ।
"ਏਦਾਂ ਨ੍ਹੀਂ ਬਈ ਪਹਿਲਾ ਸੌਂਹ ਖਾਹ ਕਿ ਤੂੰ ਸ਼ਰਤ ਪੂਰੀ ਕਰੇਂਗੀ।"
"ਮੈਨੂੰ ਕੌਫ'ਸ ਟਰੀ ਦੀ ਕਸਮ!"
ਲਿਉਫਰਿਕ ਹੱਥ ਮਲਣ ਲੱਗਾ, "ਤੈਨੂੰ 'ਮਾਰਕੀਟ ਡੇਅ' ਵਾਲੀ ਰੋਜ਼ ਕੌਫ'ਸ ਟਰੀ ਦੀਆਂ ਗਲੀਆਂ ਬਜ਼ਾਰਾਂ ਵਿਚ ਨਗਨ ਹੋ ਕੇ ਗੇੜਾ ਦੇਣਾ ਪਵੇਗਾ।"
ਲਿਉਫਰਿਕ ਨੂੰ ਪੂਰਣ ਵਿਸ਼ਵਾਸ ਹੈ ਕਿ ਉਸਦੀ ਸਤੀ ਸਵਿਤਰੀ ਪਤਨੀ ਗੌਡੀਵਾ ਜੋ ਉਸ ਅੱਗੇ ਵੀ ਵਸਤਰ ਉਤਾਰਦੀ ਹੋਈ ਝਿਜਕਦੀ ਅਤੇ ਸ਼ਰਮਾਉਂਦੀ ਹੁੰਦੀ ਹੈ, ਉਹ ਹਰਗਿਜ਼ ਇਹ ਸ਼ਰਤ ਪੂਰੀ ਨਹੀਂ ਕਰ ਸਕੇਗੀ। ਗੌਡੀਵਾ ਦੀ ਜ਼ਿੱਦ ਨੂੰ ਤੋੜ੍ਹਨ ਦਾ ਇਸ ਤੋਂ ਵਧੀਆ ਕੋਈ ਹੋਰ ਤਰੀਕਾ ਜਾਂ ਤਰਕੀਬ ਲਿਉਫਰਿਕ ਕੋਲ ਹੋ ਨਹੀਂ ਸਕਦੀ।
ਗੌਡੀਵਾ ਅਚੰਭਿਤ ਅਤੇ ਡੌਰਭੌਰ ਹੋਈ ਲਿਉਫਰਿਕ ਦੇ ਮੂੰਹ ਵੱਲ ਤੱਕਣ ਲਗੀ।
"ਕੋਈ ਕਾਹਲੀ ਨਹੀਂ। ਸਵੇਰੇ ਸੋਚ ਕੇ ਜੁਆਬ ਦੇ ਦੇਵੀਂ।" ਲਿਉਫਰਿਕ ਨੂੰ ਆਪਣੀ ਜਿੱਤ ਪ੍ਰਤੱਖ ਨਜ਼ਰ ਆ ਰਹੀ ਹੈ।
ਲਿਉਫਰਿਕ ਦੀ ਸ਼ਰਤ ਸੁਣ ਕੇ ਇਕ ਵਾਰ ਤਾਂ ਗੌਡੀਵਾ ਦੇ ਮਨ ਉੱਤੇ ਬਿਜ਼ਲੀ ਡਿੱਗ ਪਈ। ਉਸਨੂੰ ਜਾਪਿਆ ਜਿਵੇਂ ਕਿਸੇ ਨੇ ਉਸਦੇ ਸਿਰ ਉੱਤੇ ਘਣ ਮਾਰ ਦਿੱਤਾ ਹੁੰਦਾ ਹੈ।ਗੌਡੀਵਾ ਖਾਮੋਸ਼ ਹੋ ਗਈ। ਉਸਨੇ ਲਿਉਫਰਿਕ ਨੂੰ ਕੋਈ ਜੁਆਬ ਨਾ ਦਿੱਤਾ। ਉਹ ਲਿਉਫਰਿਕ ਵੱਲ ਪਿੱਠ ਕਰਕੇ ਸਾਰੀ ਰਾਤ ਪਈ ਰਹੀ। ਨਾ ਸੁੱਤੀ ਤੇ ਨਾ ਹੀ ਉਸਨੂੰ ਨੀਂਦ ਆਈ। ਵਿਚਾਰਾਂ ਅਤੇ ਸੋਚਾਂ ਦੀ ਕਸ਼ਮਕਸ਼ ਵਿਚ ਉਹ ਸਾਰੀ ਰਾਤ ਸੋਚਦੀ ਰਹੀ।
ਮਿਸ਼ਾਲਾਂ ਦੀ ਰੋਸ਼ਨੀ ਨੂੰ ਰੁਖਸਤ ਕਰਕੇ ਸੂਰਜ ਦੀਆਂ ਕਿਰਨਾਂ ਪਹਿਰੇ ਉੱਤੇ ਆ ਬੈਠੀਆਂ।ਦਿਨ ਦੇ ਉਜਾਲੇ ਵਿਚ ਅੱਜ ਕੋਈ ਕਾਲਖ ਘੁੱਲੀ ਹੋਈ ਹੈ।
ਲਿਉਫਰਿਕ ਨੇ ਪਲੰਘ ਤੋਂ ਉੱਠ ਕੇ ਬਾਹਾਂ ਉਲਾਰੀਆਂ, ਉਗਾੜੀ ਭੰਨ੍ਹੀ ਤੇ ਦੇਖਿਆ ਗੌਡੀਵਾ ਵੀ ਜਾਗ ਚੁੱਕੀ ਹੈ। ਉਹ ਇਸ ਗੱਲ ਤੋਂ ਅਣਜਾਣ ਹੈ ਕਿ ਗੌਡੀਵਾ ਤਾਂ ਸੁੱਤੀ ਹੀ ਨਹੀਂ ਹੈ।ਉਸਨੇ ਤਾਂ ਜਗਰਾਤਾ ਕੱਟਿਆ ਹੈ।
ਲਿਉਫਰਿਕ ਪਲੰਘ ਉੱਤੇ ਮੁੜ ਆ ਕੇ ਬੈਠ ਗਿਆ, "ਹਾਂ, ਫੇਰ ਕੀ ਸੋਚਿਆ ਜਾਨੇਮਨ?"
"ਸੋਚਣਾ ਕੀ ਐ? ਹਾਂ, ਮੈਂ ਬਿਨਾ ਕੋਈ ਕਪੜਾ ਪਹਿਨਿਆਂ ਕੌਫ'ਸ ਟਰੀ ਦੀਆਂ ਗਲੀਆਂ ਬਜ਼ਾਰਾਂ ਦਾ ਭ੍ਰਮਣ ਕਰਾਂਗੀ। ਬਜ਼ਾਰ ਕੱਲ੍ਹ ਹੀ ਲੱਗਣਾ ਹੈ ਨਾ? ਇਹ ਕੰਮ ਮੈਂ ਕੱਲ੍ਹ ਹੀ ਕਰਾਂਗੀ। ਤੁਸੀਂ ਆਪਣੇ ਵਾਅਦੇ ਉੱਤੇ ਪੱਕੇ ਰਹਿਣਾ।" ਗੌਡੀਵਾ ਨੇ ਦ੍ਰਿੜਤਾ ਨਾਲ ਉੱਤਰ ਦਿੱਤਾ।
"ਲੈ ਜਾਣਦੇ, ਭੁੱਲਿਆਂ ਮੈਂ ਤੈਨੂੰ ਵੱਡੀ ਬੇਬਾਕ ਨੂੰ। ਫੈਂਟਰ ਨ੍ਹੀਂ ਮਾਰੀਦੇ ਹੁੰਦੇ।"
"ਮੈਂ ਸੱਚ ਆਖ ਰਹੀ ਹਾਂ। ਇਹਨੂੰ ਫੂਕਰੀ ਨਾ ਸਮਝਿਉ।"
"ਦੇਖ ਲਾਂ'ਗੇ ਬਈ। ਚੋਰ ਗਿਆ ਕਿ ਹਨੇਰ ਗਿਆ। ਕੱਲ੍ਹ ਆਉਣ 'ਚ ਕਿਹੜਾ ਗੋਡੇ ਆ।"
ਲਿਉਫਰਿਕ ਕਚਿਹਰੀ ਲਾਉਣ ਚਲਾ ਗਿਆ। ਗੌਡੀਵਾ ਦੀ ਇਕ ਬੰਦੀ ਨੇ ਚੋਰੀ ਇਹ ਗੱਲ ਸੁਣ ਲਿੱਤੀ ਤੇ ਅੱਗੋਂ ਉਸਨੇ ਸਭ ਦਾਸੀਆਂ ਅਤੇ ਸੈਨੀਕਾਵਾਂ ਵਿਚ ਫੈਲਾਅ ਦਿੱਤੀ। ਸਭ ਜਾਣਦੇ ਹਨ ਕਿ ਗੌਡੀਵਾ ਬਹੁਤ ਜ਼ਿੱਦੀ ਹੈ। ਧੁੰਨ ਦੀ ਪੱਕੀ ਜੋ ਧਾਰ ਲੈਂਦੀ ਹੈ ਉਹ ਕਰਕੇ ਛੱਡਦੀ ਹੈ।ਸਭ ਨੂੰ ਇਹ ਖਦਸ਼ਾ ਹੈ ਕਿ ਕਿਧਰੇ ਗੌਡੀਵਾ ਸੱਚਮੁੱਚ ਹੀ ਅਜਿਹਾ ਕੁਝ ਨਾ ਕਰ ਦੇਵੇ। ਕੁਝ ਹੀ ਘੰਟਿਆਂ ਵਿਚ ਇਹ ਗੱਲ ਜੰਗਲ ਦੀ ਅੱਗ ਵਾਂਗ ਸਾਰੇ ਕੌਫ'ਸ ਟਰੀ ਵਿਚ ਫੈਲ ਗਈ।
ਬਲਜ਼ਾਕ ਨੂੰ ਜਦੋਂ ਇਸ ਬਾਰੇ ਪਤਾ ਚੱਲਿਆ ਤਾਂ ਉਹ ਸਿਰ ਤੋਂ ਪੈਰਾਂ ਤੱਕ ਝਿੰਜੋੜਿਆ ਗਿਆ।ਕੌਫ'ਸ ਟਰੀ ਦੀਆਂ ਗਲੀਆਂ, ਬਜ਼ਾਰਾਂ, ਮਕਾਨਾਂ, ਦੁਕਾਨਾਂ, ਹੱਟੀ, ਭੱਠੀ 'ਤੇ ਲਿਉਫਰਿਕ ਦੀ ਇਸ ਅਣਹੋਣੀ ਸ਼ਰਤ ਦੀ ਚਰਚਾ ਹੋਣ ਲੱਗੀ। ਉਸ ਸ਼ਾਮ ਬਲਜ਼ਾਕ ਦੇ ਉਦਮ ਸਦਕਾ ਕੌਫ'ਸ ਟਰੀ ਦੇ ਮੁਹਤਬਰ ਅਤੇ ਬਜ਼ੁਰਗ ਇਸਤਰੀ ਪੁਰਸ਼ਾਂ ਨੇ ਇਕ ਸਭਾ ਬੁਲਾਈ। ਸਰਬ ਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਗੌਡੀਵਾ ਇਹ ਸਭ ਕੁਝ ਉਹਨਾਂ ਦੀ ਭਲਾਈ ਲਈ ਕਰ ਰਹੀ ਹੈ, ਇਸ ਲਈ ਬਜ਼ਾਰ ਵਾਲੇ ਦਿਨ ਕੋਈ ਵੀ ਬਾਹਰ ਨਹੀਂ ਨਿਕਲੇਗਾ।ਸਭ ਲੋਕ ਦਰਵਾਜ਼ੇ ਖਿੜਕੀਆਂ ਬੰਦ ਕਰਕੇ ਪਰਦੇ ਤਾਣ ਲੈਣਗੇ ਅਤੇ ਆਪੋ ਆਪਣੇ ਘਰਾਂ ਵਿਚ ਆਥਣ ਤੱਕ ਨਜ਼ਰਬੰਦ ਰਹਿਣਗੇ। ਇਸ ਨਾਲ ਲੇਡੀ ਗੌਡੀਵਾ ਲਿਉਫਰਿਕ ਦੀ ਸ਼ਰਤ ਵੀ ਪੂਰੀ ਕਰ ਦੇਵੇਗੀ ਅਤੇ ਗੌਡੀਵਾ ਨੂੰ ਪਸ਼ੇਮਾਨੀ ਦਾ ਸਾਹਮਣਾ ਵੀ ਨਹੀਂ ਕਰਨਾ ਪਵੇਗਾ। ਉਸਦੀ ਇੱਜ਼ਤ ਅਤੇ ਮਾਣ ਸਨਮਾਨ ਬਰਕਰਾਰ ਰਹੇਗਾ। ਜਨਤਾ ਨੂੰ ਹੈਰੇਗੇਲਡ ਟੈਕਸ ਤੋਂ ਨਿਜ਼ਾਤ ਵੀ ਮਿਲ ਜਾਵੇਗੀ। ਸਭ ਨੇ ਬਿਨਾ ਕਿਸੇ ਇਤਰਾਜ਼ ਦੇ ਇਸ ਮਤੇ ਨੂੰ ਪ੍ਰਵਾਨ ਲਿਆ ਤੇ ਖੁਦ ਅਤੇ ਆਪੋ ਆਪਣੇ ਪਰਿਵਾਰਾਂ ਨੂੰ ਵੀਰਵਾਰ ਵਾਲੇ ਦਿਨ ਨਜ਼ਰਬੰਦ ਰੱਖਣ ਦੀ ਕਸਮ ਚੁੱਕੀ।
ਅਗਲੇ ਦਿਨ ਦਾ ਸੂਰਜ ਚੜ੍ਹਿਆ। ਬਜ਼ਾਰ ਵਿਚ ਦੁਕਾਨਾਂ ਪਹਿਲਾਂ ਵਾਂਗ ਹੀ ਸਜੀਆਂ। ਸਮਾਨ ਵੀ ਪਹਿਲਾਂ ਵਾਂਗ ਹੀ ਟਿਕਾਇਆ ਗਿਆ। ਪਰ ਇਕ ਵੀ ਬੰਦਾ ਨਜ਼ਰ ਨਹੀਂ ਆ ਰਿਹਾ ਹੈ। ਸਭ ਆਪੋ ਆਪਣੇ ਘਰਾਂ ਵਿਚ ਆਪਣੇ ਆਪਨੂੰ ਕੈਦ ਕਰਕੇ ਬੈਠ ਗਏ ਹਨ। ਚਾਰੇ ਪਾਸੇ ਸੁੰਨ-ਸਰਾਂ… ਚੁੱਪ ਦਾ ਇਕ ਮਜ਼ਬੂਤ ਪਹਿਰਾ… ਇਕ ਕੰਨ ਪਾੜਵਾਂ ਸਨਾਟਾ ਛਾਇਆ ਪਿਆ ਹੈ ਚਾਰੇ ਪਾਸੇ।
ਗੌਡੀਵਾ ਦੀਆਂ ਦਾਸੀਆਂ ਬਲਜ਼ਾਕ ਤੋਂ ਗੌਡੀਵਾ ਦਾ ਪਿਆਰਾ ਚਿੱਟਾ ਘੋੜਾ ਲੈ ਆਈਆਂ। ਗੌਡੀਵਾ ਬਿਸਤਰੇ ਤੋਂ ਉੱਠੀ ਤੇ ਉਸ ਨੇ ਆਪਣੇ ਸੌਣ-ਵਸਤਰ ਦੇ ਬੀੜੇ ਖੋਲ੍ਹੇ ਨਹੀਂ, ਬਲਕਿ ਗੁੱਸੇ ਵਿਚ ਆ ਕੇ ਤੋੜ ਦਿੱਤੇ ਤੇ ਆਪਣਾ ਚੋਲਾ ਭੁੰਜੇ ਫਰਸ਼ ਉੱਤੇ ਸਿੱਟ ਕੇ ਨਗਨ ਗੁਸਲਖਾਨੇ ਵੱਲ ਚਲੀ ਗਈ। ਇਤਰਜਲ ਨਾਲ ਭਰੇ ਹਮਾਮ ਕੁੰਡ ਵਿਚ ਉਹ ਕਿੰਨੀ ਦੇਰ ਲੇਟੀ ਕੁਝ ਸੋਚਦੀ ਰਹੀ। ਜਦ ਗੌਡੀਵਾ ਬਾਹਰ ਨਿਕਲਦੀ ਹੈ ਤਾਂ ਦਾਸੀਆਂ ਨੇ ਉਸਦਾ ਪਿੰਡਾ ਪੂੰਝਿਆ ਤੇ ਉਸਨੂੰ ਵਸਤਰ ਪਹਿਨਾਉਣ ਦੀ ਪੇਸ਼ਕਸ਼ ਕੀਤੀ। ਵਸਤਰਾਂ ਦੀ ਪੇਸ਼ਕਸ਼ ਗੌਡੀਵਾ ਨੇ ਠੁਕਰਾ ਦਿੱਤੀ ਤੇ ਕੇਵਲ ਇਕ ਚਾਦਰ ਵਿਚ ਆਪਣਾ ਬਦਨ ਲਪੇਟ ਕੇ ਸਿੱਧਾ ਸੌਣ ਕਮਰੇ ਵੱਲ ਗਈ।ਲਿਉਫਰਿਕ ਰਾਤ ਨੂੰ ਸ਼ਰਾਬ ਜ਼ਿਆਦਾ ਪੀ ਜਾਣ ਕਾਰਨ ਅਜੇ ਤੱਕ ਸੁੱਤਾ ਪਿਆ ਹੈ। ਗੌਡੀਵਾ ਨੇ ਉਸਨੂੰ ਉਠਾਇਆ, "ਮੇਰੇ ਸਿਰਤਾਜ, ਮੈਂ ਤੁਹਾਡੀ ਸ਼ਰਤ ਪੂਰੀ ਕਰਨ ਜਾ ਰਹੀ ਹਾਂ। ਤੁਸੀਂ ਮਰਦਾਂ ਵਾਂਗ ਆਪਣੇ ਵਾਅਦੇ ਉੱਤੇ ਪੱਕੇ ਰਹਿਣਾ।"
ਗੌਡੀਵਾ ਨੇ ਸੱਪਣੀ ਦੇ ਕੁੰਜ ਲਾਹੁਣ ਵਾਂਗ ਆਪਣੇ ਇਰਦ-ਗਿਰਦ ਵਲੇਟੀ ਹੋਈ ਚਾਦਰ ਲਾਹ ਕੇ ਜ਼ਮੀਨ 'ਤੇ ਸੁੱਟ ਦਿੱਤੀ।
ਅੱਖਾਂ ਮਲਦਾ ਹੋਇਆ ਲਿਉਫਰਿਕ ਉੱਠਿਆ ਤੇ ਨਿਰਵਸਤਰ ਗੌਡੀਵਾ ਨੂੰ ਦੇਖਕੇ ਦੰਗ ਰਹਿ ਗਿਆ। ਉਹ ਜਾਣਦਾ ਹੈ ਕਿ ਪੱਥਰ 'ਤੇ ਲਕੀਰ ਵਾਂਗ ਗੌਡੀਵਾ ਦਾ ਫੈਸਲਾ ਅਟੱਲ ਹੈ। ਲਿਉਫਰਿਕ ਨੂੰ ਬੋਲਣ ਲਈ ਕੋਈ ਬੋਲ ਤੇ ਹਿੱਲਣ ਲਈ ਕੋਈ ਹਰਕਤ ਨਹੀਂ ਆਹੁੜ ਰਹੀ।
ਜਾਘਾਂ ਤੱਕ ਲਮਕਦੇ ਲੰਮੇ ਘਣੇ ਸਵਰਨ ਵੰਨੇ ਵਾਲ ਖੁੱਲ੍ਹੇ ਲਮਕਾਈ ਗੌਡੀਵਾ ਫੌਜੀਆਂ ਵਾਂਗ ਕਵਾਇਦ ਕਰਦੀ ਹੋਈ ਸੌਣ ਕਖਸ਼ 'ਚੋਂ ਬਾਹਰ ਚਲੀ ਗਈ।ਲਿਉਫਰਿਕ ਇਹ ਹੈਰਤਅੰਗੇਜ਼ ਵਾਕਿਆ ਮੂੰਹ ਅੱਡੀ ਤੱਕਦਾ ਹੀ ਰਹਿ ਗਿਆ।
ਅਗਲੇ ਹੀ ਪਲ ਗੌਡੀਵਾ ਦੋ ਘੋੜ ਸਵਾਰ ਸਪਹਿਣਾਂ ਨਾਲ ਆਪਣੇ ਚਿੱਟੇ ਘੋੜੇ ਉੱਤੇ ਨਿਰਵਸਤਰ ਬੈਠੀ, ਕੌਫ'ਸ ਟਰੀ ਦੀਆਂ ਗਲੀਆਂ ਵਿਚ ਗਸ਼ਤ ਕਰਨ ਲੱਗੀ। ਇਥੋਂ ਤੱਕ ਕਿ ਉਸਨੇ ਕੋਈ ਗਹਿਣਾ ਵੀ ਨਹੀਂ ਪਹਿਨਿਆ। ਉਸਦੇ ਤਨ ਉੱਤੇ ਇਕ ਵੀ ਕਪੜਾ ਨਹੀਂ ਹੈ। ਲੇਕਿਨ ਫਿਰ ਵੀ ਉਹ ਨਗਨ ਨਹੀਂ ਦਿਸਦੀ। ਕਿਉਂਕਿ ਉਸਦੇ ਗੁਪਤ ਅੰਗਾਂ ਨੂੰ ਉਸਦੇ ਗਜ਼-ਗਜ਼ ਲੰਮੇ ਵਾਲਾਂ ਨੇ ਕੱਜ ਰੱਖਿਆ ਹੈ।
ਦਿਨ ਭਰ ਉਹ ਕੌਫ'ਸ ਟਰੀ ਦੀਆਂ ਗਲੀਆਂ ਬਜ਼ਾਰਾਂ ਵਿਚ ਉਸੇ ਤਰ੍ਹਾਂ ਘੁੰਮਦੀ ਰਹੀ। ਉਸਨੂੰ ਬੰਦਾ ਤਾਂ ਕੀ, ਕੋਈ ਚਿੱੜ੍ਹੀ ਪਰਿੰਦਾ ਵੀ ਨਾ ਟੱਕਰਿਆ। ਸੂਰਜ ਦੀ ਟਿੱਕੀ ਹੇਠਾਂ ਉਤਰਦੀ ਉਤਰਦੀ ਜਦੋਂ ਦੂਰ ਪੱਛਮ ਦੀ ਪਹਾੜੀ ਉੱਤੇ ਆ ਕੇ ਟਿਕ ਗਈ। ਪਰਛਾਵੇਂ ਕੱਦਾਵਰ ਹੋਏ ਤਾਂ ਗੌਡੀਵਾ ਮਹਿਲ ਵਾਪਿਸ ਪਰਤ ਆਈ।
ਲਿਉਫਰਿਕ ਹਾਰੇ ਹੋਏ ਜੁਆਰੀ ਵਾਂਗ ਡਿਉੜੀ ਵਿਚ ਖੜ੍ਹਾ ਗੌਡੀਵਾ ਦਾ ਇੰਤਜ਼ਾਰ ਕਰ ਰਿਹਾ ਹੈ।
"ਮੈਂ ਆਪਣਾ ਪ੍ਰਣ ਪੂਰਾ ਕਰ ਦਿੱਤੈ, ਤੁਸੀਂ ਆਪਣਾ ਕੌਲ ਪੂਰਾ ਕਰੋ।" ਗੌਡੀਵਾ ਨੇ ਸਵੈਮਾਣ ਅਤੇ ਇਕ ਜੇਤੂ ਮੁਸਕਾਨ ਚਿਹਰੇ ਉੱਤੇ ਲਿਆਉਂਦਿਆਂ ਲਿਉਫਰਿਕ ਨੂੰ ਸੰਬੋਧਨ ਕੀਤਾ।
ਲਿਉਫਰਿਕ ਆਪਣੇ ਦਫਤਰ ਵਿਚ ਗਿਆ ਤੇ ਕਲਮ ਸਿਆਹੀ ਦੀ ਦਵਾਤ ਵਿਚ ਡਬੋ ਕੇ ਉਸਨੇ ਸ਼ਾਹੀ ਫਰਮਾਨ ਲਿਖ ਦਿੱਤਾ।ਹੇਠਾਂ ਆਪਣੀ ਲਾਲ ਮੋਹਰ ਠੱਪ ਦਿੱਤੀ। ਰੁੱਕਾ ਗੌਡੀਵਾ ਨੇ ਪੜ੍ਹਿਆ। ਕੇਵਲ ਕੌਫ'ਸ ਟਰੀ ਹੀ ਨਹੀਂ ਬਲਕਿ ਸਾਰੇ ਮਾਰਸੀਆ ਵਿਚਲੇ ਲਿਉਫਰਿਕ ਦੇ ਅਧਿਕਾਰ ਖੇਤਰ ਵਿਚ ਹੈਰੇਗੇਲਡ ਬੰਦ ਕਰ ਦੇਣ ਦਾ ਆਦੇਸ਼ ਦਰਜ ਹੈ।ਗੌਡੀਵਾ ਨੇ ਉਹ ਪ੍ਰਵਾਨਾ ਸੇਵਕਾਵਾਂ ਹੱਥ ਢਿਡੋਰਵੀ ਪੀਟਰ ਨੂੰ ਭੇਜ ਕੇ ਫੌਰਨ ਮੁਨਿਆਦੀ ਕਰਨ ਦਾ ਹੁਕਮ ਦਿੱਤਾ। ਤਬਲਬਾਜ਼ (ਨਗਾਰਾ ਵਜਾਉਣ ਵਾਲਾ) ਜੌਹਨ ਵੀ ਪੀਟਰ ਨਾਲ ਲਿਉਫਰਿਕ ਦਾ ਸ਼ਾਹੀ ਫਰਮਾਨ ਦਾ ਐਲਾਨ ਸਾਰੀ ਲੋਕਾਈ ਤੱਕ ਪਹੁੰਚਾਉਣ ਲਈ ਤੁਰ ਪਿਆ।ਚਰਚ ਦੀਆਂ ਲਗਾਤਾਰ ਘੰਟੀਆਂ ਖੜਕਣ ਲੱਗੀਆਂ ਤਾਂ ਜੌਹਨ ਨੇ ਚਬੂਤਰੇ ਉੱਤੇ ਚੜ੍ਹ ਕੇ ਨਗਾਰੇ ਉੱਤੇ ਚੋਟ ਲਾ ਦਿੱਤੀ ਤੇ ਪੀਟਰ ਨੇ ਸ਼ਾਹੀ ਐਲਾਨਾਮਾ ਪੜ੍ਹਿਆ ਕਿ ਅੱਜ ਅਤੇ ਹੁਣੇ ਇਸੇ ਮੌਕੇ ਤੋਂ ਹੈਰੇਗੇਲਡ ਲਗਾਨ ਬੰਦ ਹੈ ਤੇ ਕਿਸੇ ਵੀ ਪਰਾਣੀ ਨੂੰ ਇਹ ਟੈਕਸ ਦੇਣਾ ਨਹੀਂ ਪਵੈਗਾ। ਲੋਕਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ। 'ਲੇਡੀ ਗੌਡੀਵਾ ਜ਼ਿੰਦਾਬਾਦ' ਦੇ ਨਾਅਰਿਆਂ ਨਾਲ ਅਸਮਾਨ ਗੂੰਜ਼ਣ ਲੱਗਾ।
"ਗੌਡੀਵਾ ਜੁੱਗ ਜੁੱਗ ਜੀਵੇ!"
"ਗੌਡੀਵਾ ਅਮਰ ਰਹੇ!!"
"ਗੂਡੀ (ਚੰਗੀ) ਵੀਵਾ (ਜ਼ਿੰਦਾਬਾਦ)!!!"…
ਜੈਕਾਰੇ ਲਾਉਂਦੇ ਲੋਕ ਖਿੰਡਣ ਖੱਪਰਨ ਲੱਗੇ।
ਇਕਦਮ ਬਜ਼ਾਰ ਵਿਚ ਚਹਿਲ-ਪਹਿਲ ਨਹੀਂ ਬਲਕਿ ਘੜਮੱਸ ਪੈਣਾ ਸ਼ੁਰੂ ਹੋ ਗਿਆ।ਲੋਕ ਰਾਤ ਪੈਣ ਦੇ ਡਰੋਂ ਫੁਰਤੀ ਨਾਲ ਖਰੀਦੋ-ਫਰੋਖਤ ਕਰਨ ਲੱਗੇ।ਸਾਰੀ ਕੌਫਸ ਟਰੀ ਵਿਚ ਸ਼ਾਦੀਆਨੇ, ਢੋਲ-ਢਮੱਕੇ, ਸ਼ਹਿਨਾਈਆਂ ਪੀਪਣੀਆਂ ਵੱਜਣ ਲੱਗ ਪਈਆਂ। ਲੋਕ ਬਾਘੀਆਂ ਪਾਉਂਦੇ ਭੱਜੇ ਫਿਰਦੇ ਜਸ਼ਨ ਮਨਾਉਣ ਲੱਗ ਪਏ। ਇਸਤਰੀਆਂ ਵੱਨ-ਸੁਵੰਨੇ ਪਕਵਾਨ ਬਣਾਉਣ ਲੱਗ ਪਈਆਂ। ਸਾਰੇ ਮਰਦ ਪੱਥਰ ਬਜ਼ਾਰ ਵਾਲੇ ਵੱਡੇ ਸ਼ਰਾਬਖਾਨੇ (ਮੌਜੂਦਾ ਕਾਉਂਟੀਕੋਰਟ ਵਾਲਾ ਸਥਾਨ) ਵਿਚ ਜਾ ਜੁੜੇ।ਇਕ ਦੂਜੇ ਨਾਲ ਜਾਮ ਟਕਰਾ ਟਕਰਾ ਕੇ ਰਲਮਿਲ ਪੀਣ ਲੱਗੇ। ਸਭ ਖੁਸ਼ ਸਨ, ਲੇਕਿਨ ਬਲਜ਼ਾਕ ਉਦਾਸ ਹੈ। ਉਹ ਇਕ ਖੁੰਝੇ ਵਿਚ ਆਪਣੀ ਸ਼ਰਾਬ ਦਾ ਮੱਗ ਲੈ ਕੇ ਸਭ ਤੋਂ ਬੇਖਬਰ ਬੈਠਾ ਹੈ।
ਲੋਕ ਲੇਡੀ ਗੌਡੀਵਾ ਦੀ ਪ੍ਰਸੰਸਾ ਦਾ ਗੁਣਗਾਨ ਕਰ ਰਹੇ ਹਨ। ਕਈਆਂ ਦੇ ਮਨ ਵਿਚ ਸ਼ੰਕਾ ਵੀ ਹੈ।
ਮਨਚਲਾ ਡੇਵਿਡ ਬੋਲਿਆ, "ਭਲਾ ਲੇਡੀ ਗੌਡੀਵਾ ਨੇ ਸੱਚੀਂ ਨੰਗੀ ਹੋ ਕੇ ਗੇੜਾ ਦਿੱਤਾ ਹੋਊ?"
"ਹਾਂ, ਦਿੱਤਾ ਹੀ ਹੋਊ। ਨਹੀਂ ਤਾਂ ਜ਼ਾਲਮ ਲਾਰਡ ਲਿਉਫਰਿਕ ਹੈਰੇਗੇਲਡ ਕਿਉਂ ਮੁਆਫ ਕਰਦਾ?" ਬਜ਼ੁਰਗ ਹਕੀਮ ਐਲਬਰਟ ਨੇ ਜੁਆਬ ਦਿੱਤਾ।
'ਸਿਰ ਚੱਕਣੀ' (ਇਕ ਵਿਸ਼ੇਸ਼ ਦਰੱਖਤ ਦੀ ਟਾਹਣੀ, ਜਿਸਨੂੰ ਚੱਭਣ ਨਾਲ ਸਰੂਰ ਮਹਿਸੂਸ ਹੁੰਦਾ ਹੈ, ਗਿਆਰਵੀਂ ਸਦੀ ਵਿਚ ਇਹ ਬਹੁਤ ਪ੍ਰਚੱਲਤ ਨਸ਼ਾ ਸੀ।) ਦਾਤਣ ਮੂੰਹ 'ਚੋਂ ਬਾਹਰ ਕੱਢਦਾ ਹੋਇਆ ਨਾਈ ਕੋਲਿਅਮ ਵਾਰਤਾਲਾਪ ਵਿਚ ਸ਼ਿਰਕਤ ਕਰਦਾ ਹੈ, "ਭਾਊ, ਊਂ ਯਾਰ ਇਹ ਮਾੜੀ ਗੱਲ ਐਂ ਉਹਦੇ ਲਈ। ਆਵਦੀ ਤੀਵੀਂ ਨੂੰ ਨੰਗੀ ਕਰਕੇ ਸ਼ਹਿਰ 'ਚ ਘੁੰਮਾਇਐ।ਸਾਹੁਰੇ ਨੂੰ ਸ਼ਰਮ ਨ੍ਹੀਂ ਆਈ।ਇਹ ਤਾਂ ਆਪਾਂ ਸਿਆਣਪ ਸੋਚੀ ਕਿ 'ਹਾਉਸਅਰੈਸਟ' ਵਿਚ ਰਹੇ। ਨਹੀਂ ਸੋਚੋ ਭਲਾਂ ਉਹਦੀ ਕੀ ਇੱਜ਼ਤ ਰਹਿਣੀ ਸੀ?"
"ਨਹੀਂ ਲੇਡੀ ਗੌਡੀਵਾ ਬਹੁਤ ਸਿਆਣੀ ਤੇ ਸਮਝਦਾਰ ਔਰਤ ਐ। ਉਸਨੇ ਕਿਸੇ ਤਰ੍ਹਾਂ ਲਿਉਫਰਿਕ ਨੂੰ ਮਨਾ ਲਿਆ ਹੋਣੈ। ਤੀਵੀਆਂ ਨੂੰ ਬੰਦੇ ਵਡਿਆਉਣ ਦੀ ਜਾਚ ਹੁੰਦੀ ਐ ਭਾਈ। ਉਹਨੇ ਲਿੜਿਉਂ ਬਾਹਰ ਹੋ ਕੇ ਗੇੜੇ ਨਹੀਂ ਦਿੱਤੇ ਹੋਣੇ।" ਜ਼ਸ਼ਨ ਵਿਚ ਸ਼ਾਮਿਲ ਹੋਣ ਆਇਆ ਪਾਦਰੀ ਲੈਲਸਿਸ ਵੀ ਗੱਲਬਾਤ ਵਿਚ ਸ਼ਰੀਕ ਹੋਇਆ।
"ਲੈ ਯਬਲੀਆਂ ਨਾਲ ਮਾਰੋ। ਉਹਨੇ ਬਿਨਾ ਲਿੜਿਆਂ ਤੋਂ ਬੱਗੇ ਘੋੜੇ 'ਤੇ ਮਿਜ਼ਾਜ ਨਾਲ ਫੇਰੇ ਦਿੱਤੇ ਆ।ਉਹਦੇ ਚਿਹਰੇ 'ਤੇ ਨਾ ਨੰਗੇ ਹੋਣ ਦੀ ਸ਼ਰਮ, ਨਾ ਡਰ ਤੇ ਨਾ ਹੀ ਕੋਈ ਝਿਜਕ ਤੀ।ਉਹ ਤਾਂ ਮੜਕ ਨਾਲ ਆਪਦੇ ਦੁੱਧੀਆ ਪੱਟ ਲਿਸ਼ਕਾਉਂਦੀ ਗਲੀਆਂ ਕੱਛਦੀ ਫਿਰਦੀ ਤੀ। ਪੂਰੇ ਨਖਰੇ ਨਾਲ ਕੌਡੀਆਂ, ਯਾਕੂਬ ਅਤੇ ਮੋਤੀ ਜੜੇ ਕੱਢਾਈਦਾਰ ਲਾਲ ਝੁੱਲ ਪਾਏ ਹੋਏ ਘੋੜੇ 'ਤੇ ਨੰਗੀ ਬੈਠੀ ਤੀ। ਮੈਂ ਆਪਣੇ ਅੱਖੀਂ ਦੇਖਿਐ, ਮੈਨੂੰ ਪੁੱਛੋ?" ਦਰਜੀ ਟੌਮ ਸ਼ਰਾਬ ਦੇ ਨਸ਼ੇ ਵਿਚ ਲਲਕਾਰਿਆ।
"ਤੈਨੂੰ ਕਿਵੇਂ ਪਤੈ?" ਸਭ ਦੀ ਇਕੱਠੀ ਇਕ ਸੁਰ ਵਿਚ ਅਵਾਜ਼ ਨਿਕਲੀ।
"ਮੈਂ ਕੁ ਨਾ ਬਾਈ, ਹੀਂਅ ਹੀਹੀ (ਖਚਰੀ ਹਾਸੀ ਹਸਦਾ ਹੋਇਆ) ਆਪਦੀ ਬਾਰੀ ਵਿਚ ਛੋਟੀ ਜਿਹੀ ਮੋਰੀ ਕਰ 'ਲੀ ਤੀ। ਮੈਥੋ ਯਾਰ ਰਹਿ ਜਿਹਾ ਨਹੀਂ ਹੋਇਆ। ਮੈਂ ਜਦੋਂ ਲੇਡੀ ਗੌਡੀਵਾ ਦੀਆਂ ਪੁਸ਼ਾਕਾਂ ਸਿਉਂਦਾ ਹੁੰਦਾ ਤੀ। ਮੇਚੇ ਲਈ ਉਹਦੀ ਕੋਈ ਪੁਰਾਣੀ ਪੁਸ਼ਾਕ ਆਉਣੀ। ਜਿਹਦੇ ਹਿਸਾਬ ਨਾਲ ਮੈਂ ਨਵੀਂ ਸਿਉਂਦਾ। ਲੇਡੀ ਗੌਡੀਵਾ ਉਲਾਭਾ ਈ ਦਿੰਦੀ ਹੁੰਦੀ ਤੀ। ਕਦੇ ਖੁੱਲ੍ਹੀ ਬਣ ਗਈ ਤੇ ਕਦੇ ਤੰਗ। ਮਖਿਆਂ, ਮੌਕਾ ਮਿਲਿਐ, ਐਤਕੀ ਅੱਖਾਂ ਨਾਲ ਪੱਕਾ ਈ ਮੇਚਾ ਲੈ ਲਈਏ। ਹੁਣ ਉਲਾਭਾ ਦੇ ਕੇ ਦੇਖੇ। ਮੇਰੇ ਘਰ ਮੂਹਰੇ ਤਾਂ ਘੋੜਾ ਲੈ ਕੇ ਉਹ ਖਾਸਾ ਚਿਰ ਖੜ੍ਹੀ ਰਹੀ। ਸਾਡੇ ਦਰਾਂ ਮੂਹਰਲੇ ਰੋਮਨ ਨਲਕੇ ਤੋਂ ਤਾਂ ਉਹਨੇ ਪਾਣੀ ਵੀ ਪੀਤੈ।" ਟੌਮ ਚੌੜ੍ਹ ਵਿਚ ਆ ਕੇ ਬੋਲੀ ਗਿਆ।
ਸਭ ਲੋਕ ਉਸਨੂੰ ਟੁੱਟ ਕੇ ਪੈ ਗਏ, "ਕੋਹੜੀਆ, ਤੂੰ ਇਹ ਪਾਪ ਕਮਾਇਐ। ਬਖੀਲਾ, ਤੈਨੂੰ ਸ਼ੈਤਾਨ ਦੋਜ਼ਖ ਦੀ ਭੱਠੀ ਵਿਚ ਲਿਜਾ ਕੇ ਸਿੱਟੇਗਾ। ਭਗਵਾਨ ਜਿਸੂ ਮਸੀਹ ਤੈਨੂੰ ਇਸਦੀ ਸਜ਼ਾ ਦੇਵੇਗਾ। ਤੂੰ ਮੌਤ ਦੇ ਫਰਿਸ਼ਤਿਆਂ ਨੂੰ ਆਪ ਅਵਾਜ਼ ਮਾਰੀ ਹੈ।"
ਪਾਦਰੀ ਦਾ ਬਿਰਧ ਸ਼ਰੀਰ ਉਤੇਜਤ ਹੋ ਗਿਆ, "ਕਮੀਨਿਆ… ਤੂੰ ਵਰਜਿਨ ਮੈਰੀ ਦੀ ਭਗਤਣੀ ਦਾ ਅਪਮਾਨ ਕੀਤੈ। ਕੁੱਲ ਆਲਮ ਅੰਦਰ ਬੈਠਾ ਰਿਹਾ, ਤੇਰੇ ਤੋਂ ਨਹੀਂ ਸੀ ਬੈਠ ਹੁੰਦਾ ਟਿਕ ਕੇ? ਤੂੰ ਆਪਣੇ ਕਿੱਤੇ ਨੂੰ ਕਲੱਕਿਤ ਕੀਤਾ ਹੈ। ਦਰਜੀ ਦਾ ਕੰਮ ਲੀੜੇ ਸਿਉਂ ਕੇ ਨੰਗ ਢੱਕਣਾ ਹੁੰਦਾ ਹੈ ਨਾ ਕਿ ਨੰਗੇਜ਼ ਦੇਖਣਾ।ਤੈਨੂੰ ਤਾਂ ਨਰਕਾਂ ਵਿਚ ਵੀ ਢੋਈ ਨਹੀਂ ਮਿਲਣੀ।"
"ਆਹੋ ਬੁੜਿਆ ਤੂੰ ਤਾਂ ਸਵਰਗਾਂ ਨੂੰ ਸਿੱਧੀ ਪੌੜੀ ਲਾ ਕੇ ਚੜ੍ਹ 'ਜੇਗਾ? ਮੇਰਾ ਮੂੰਹ ਨਾ ਖੁਲ੍ਹਾ। ਮੈਂ ਤਾਂ ਤੋਪੇ ਤੋੜਦੂੰ। ਆਪਦੀਆਂ ਕੱਛ 'ਚ ਲੋਕਾਂ ਦੀਆਂ ਹੱਥ 'ਚ! ਦੂਜੇ ਨੂੰ ਕੁਸ਼ ਕਹਿਣ ਤੋਂ ਪਹਿਲਾਂ ਆਪਣੀ ਪੀੜ੍ਹੀ ਥੱਲੇ ਸੋਟਾ ਮਾਰ। ਮੈਂ ਤੇਰੇ ਆਂਗੂ ਲੋਕਾਂ ਦੀਆਂ ਧੀ-ਭੇਣਾਂ ਦੀਆਂ ਜ਼ਿੰਦਗੀਆਂ ਤਾਂ ਨਹੀਂ ਖਰਾਬ ਕਰਦਾ।ਤੂੰ ਆਪਣੀਆਂ ਪੋਥੀਆਂ 'ਚੋਂ ਕਹਾਣੀਆਂ ਸੁਣਾ ਸੁਣਾ ਕੇ ਕਿੰਨੀਆਂ ਤੀਵੀਆਂ ਮਗਰ ਲਾਈ ਫਿਰਦੈਂ। ਸੈਂਟ ਮੇਰੀ ਚਰਚ 'ਚ ਮੈਂ ਆਪ ਮਿਲਿਆਂ। ਅੱਠ ਨੌ ਲਵੀ ਜਿਹੀ ਉਮਰ ਦੀਆਂ ਲਗਰਾਂ ਅਰਗੀਆਂ ਕੁੜੀਆਂ ਨੂੰ ਇਹਨੇ ਨੱਨ ਬਣਾ ਲਿਆ। ਅਖੇ ਤੁਸੀਂ ਸਾਰੀ ਉਮਰ ਵਿਆਹ ਨਹੀਂ ਕਰਵਾਉਣਾ। ਭਗਤੀ ਵਿਚ ਲੀਨ ਰਹਿਣੈ। ਪ੍ਰਮੇਸ਼ਵਰ ਦੇ ਲੜ੍ਹ ਲੱਗਣੈ। ਨਾ ਭਲਾ ਉਹਨਾਂ ਦੀ ਕੋਈ ਉਮਰ ਐ ਭਗਵਾਨ ਦੇ ਲੜ੍ਹ ਲੱਗਣ ਦੀ, ਏਸ ਉਮਰੇ ਤਾਂ ਉਹਨਾਂ ਨੂੰ ਮੇਰੇ ਵਰਗੇ ਦੇ ਲੜ੍ਹ ਲੱਗਣਾ ਚਾਹੀਦੈ। ਸਾਲਾ ਪਖੰਡੀ ਇਹ ਸੋਹਣੀਆਂ ਸੋਹਣੀਆਂ ਮੁਟਿਆਰਾਂ ਨੂੰ ਜੀਜ਼ਸ ਵਾਂਗੂ ਕਰੌਸ 'ਤੇ ਟੰਗ ਲੈਂਦੈ।ਜਦੋਂ ਚਿੱਤ ਕਰਦਾ ਜਿਹੜੀ ਨੂੰ ਮਰਜੀ ਸਿਸਟਰ ਸਿਸਟਰ ਕਰਕੇ ਫੜ੍ਹ ਲੈਂਦੈ ਤੇ ਘਚੋਰ ਜਿਹੀ ਵਿਚ ਵਾੜ੍ਹ ਕੇ ਕਹੂ ਅਧਿਆਤਮਵਾਦ ਦਾ ਪਾਠ ਪੜ੍ਹਾਉਂਨਾਂ। ਪਤੈ ਜਿਹੜੇ ਸਬਕ ਪੜ੍ਹਾਉਂਦਾ ਹੈਂ ਤੂੰ। ਰਜਾਈ ਈ ਨਿੱਘੀ ਕਰਦੈਂ।ਜਦੋਂ ਕਿਸੇ ਜਨਾਨੀ ਤੋਂ ਗੁਨਾਹ ਹੋ ਜਾਦੈਂ ਤਾਂ ਤੈਨੂੰ ਚਾਅ ਚੜ੍ਹ ਜਾਂਦਾ ਹੈ। ਕਿਉਂਕਿ ਪਾਪਾਂ ਦਾ ਪਸ਼ਚਾਤਾਪ ਕਰਨ ਲਈ ਉਹਨੇ ਰਾਤਾਂ ਤੇਰੇ ਨਾਲ ਕੱਟਣੀਆਂ ਹੁੰਦੀਆਂ ਹਨ ਨਾ।ਤੂੰ ਅਗਲੀ ਦਾ ਪਾਪ ਧੋਂਹਦਾ ਨਹੀਂ ਸਗੋਂ ਨਾਰੀ ਨੂੰ ਕਲੰਕਿਤ ਕਰਦੈਂ। ਤੂੰ ਭੁੱਲ ਬਖਸ਼ਾਉਣ ਦੇ ਪੱਜ ਨਾਲ ਤੂੰ ਉਹਨਾਂ ਦਾ ਰਜ਼ਾਮੰਦੀ ਨਾਲ ਬਲਾਤਕਾਰ ਕਰਦੈਂ।ਮੇਰਾ ਤਾਂ ਕਈ ਵਾਰੀ ਚਿੱਤ ਕਰਦਾ ਹੁੰਦਾ ਹੈ ਮੈਂ ਵੀ ਪਾਰਦੀ ਬਣਜਾਂ…।" ਟੌਮ ਆਪਣੀਆਂ ਮੁੱਛਾਂ ਨੂੰ ਵਟੇ ਦੇਣ ਲੱਗ ਪਿਆ।
ਚੌਂਕੀਦਾਰ ਕੂਪਰ ਨੇ ਵਿਵਾਦ ਵੱਧਦਾ ਦੇਖ ਕੇ ਟੋਕਿਆ, "ਟੌਮੀ, ਨਮਦਾ ਬੁੱਧੀ! ਮੋਟੇ ਦਿਮਾਗ! ਮੂੰਹ ਨਹੀਂ ਚੰਗਾ, ਗੱਲ ਤਾਂ ਚੰਗੀ ਕਰ ਲਿਆ ਕਰ।"
"ਅਲੀ ਅਲੀ ਕਰਕੇ ਕਿਉਂ ਮਗਰ ਪੈਦੇਂ ਓ? ਮੈਂ ਤਾਂ ਯਾਰ ਊਈਂ ਮਾੜੀ ਜਿਹੀ ਝਾਤੀ ਜਿਹੀ ਮਾਰੀ ਤੀ। ਮੈਂ ਕੀ ਗੁੱਡੀ ਦੀਆਂ ਲੂਲ੍ਹਾਂ ਲਾ ਲਈਆਂ। ਚਿੜ੍ਹੀਆ ਚੋਂਚ ਭਰ ਲੈ ਗਈ ਨਦੀ ਨਾ ਘਟਿਓ ਨੀਰ। ਛੜੇ ਦੇ ਦਿਲ ਨੂੰ ਖੁਸ਼ ਕਰਨ ਦਾ ਤਾਂ ਊਈਂ ਪੁੰਨ ਹੁੰਦੈ ਬਾਈ। ਮੈਂ ਕਿਹੜਾ ਕੁਕੜ ਕਾਣਾ ਕਰ'ਤੈ ( ਂੋ ਚੋਚਕਸ ਏeਸ ੁਟ -ਉਸ ਸਮੇਂ ਦਾ ਪ੍ਰਚਲਤ ਮੁਹਾਵਰਾ, ਜਿਸ ਦਾ ਅਰਥ ਕੋਈ ਨੁਕਸਾਨ ਨਹੀਂ ਹੋਇਆ ਹੈ।) ਤੁਸੀਂ ਮੈਨੂੰ ਖਾਣ ਨੂੰ ਪੈਨੇ ਓ।… ਹੱਦ ਈ ਹੋ ਗਈ। 'ਕੱਲੇ 'ਕਹਿਰੇ ਬੰਦੇ ਦੇ ਜਿਉਣ ਦਾ ਕੋਈ ਹੱਜ ਐ? ਲੰਡੇ ਬੰਦਾ ਦਾ ਕੀ ਆ ਨਾ ਰੰਨ ਨਾ ਕੰਨ। ਛੜਾ ਤਾਂ ਰੋਹੀਂ 'ਚ ਖੜ੍ਹੇ ਜੰਡ ਨਿਆਈ ਹੁੰਦੈ। ਮੇਰੀ ਤਾਂ ਕਿਸਮਤ ਈ ਮਾੜੀ ਐ। ਨਿੱਕੇ ਹੁੰਦੇ ਨੂੰ ਵੀ ਕੋਈ ਸਹੇਲੀਆਂ ਨਾਲ ਖੇਡਣ ਨਹੀਂ ਸੀ ਦਿੰਦਾ ਹੁੰਦਾ।" ਟੌਮ ਨੇ ਆਪਣੀ ਸ਼ਰਾਬ ਵਾਲਾ ਸਾਰਾ ਹਾੜਾ ਇਕੇ ਸਾਹ ਖਿਚ ਲਿਆ।
ਇਹ ਵਾਰਤਾਲਾਪ ਸੁਣ ਕੇ ਬਲਜ਼ਾਕ ਦੇ ਕੰਨ ਖੜ੍ਹੇ ਹੋ ਗਏ। ਉਹ ਉੱਠਿਆ ਤੇ ਟੌਮ ਕੋਲ ਆਇਆ, "ਟੌਮ, ਓਏ ਟੌਮੀ? ਚੱਲ ਬੇਲੀਆ ਤੈਨੂੰ ਘਰ ਛੱਡ ਆਵਾਂ। ਐਵੇਂ ਕਜ਼ੀਆ ਪਾ ਰੱਖਿਐ। ਤੈਨੂੰ ਬਹੁਤ ਚੜ੍ਹ ਗਈ ਹੈ। ਇਥੇ ਕੋਈ ਹੋਰ ਰੰਗ ਵਿਚ ਭੰਗ ਪੈ ਜਾਊਗਾ।"
"ਭਾਜੀ ਲੈ ਜੋ ਇਹਨੂੰ ਇਥੇ ਅੇਵੇਂ ਕਿਸੇ ਤੋਂ ਕੁੱਟ ਖਾਹੂ।"
ਲਕੜਹਾਰੇ ਹੈਰੀ ਦੇ ਇਨ੍ਹਾਂ ਕਹਿਣ 'ਤੇ ਟੌਮ ਭੜਕ ਉੱਠਿਆ ਤੇ ਜਾ ਕੇ ਉਸ ਨਾਲ ਝਪਟ ਪਿਆ, "ਭੈਣ ਦਿਆ ਲਕੜਾ, ਮੈਨੂੰ ਹੱਥ ਤਾਂ ਲਾ ਕੇ ਦੇਖ? ਤੇਰੇ ਡੱਕਰੇ ਨਾ ਕਰ'ਦਾਂ ਤਾਂ ਮੈਨੂੰ ਟੌਮ ਟੇਲਰ (ਸ਼ੀਬਾ) ਕਿਹਨੇ ਕਹਿਣਾ।ਭੈਣ ਦਾ ਟਕਾ ਮੇਰੇ ਨਾਲ ਪੰਗੇ ਲੈਂਦੈ। ਵਖੀਏ ਉਦੇੜ ਕੇ ਰੱਖਦੂੰ। ਗੜਾਵਿਆ, ਤੈਥੋਂ ਤੋਂ ਆਪਦੀ ਭੈਣ 'ਤੇ ਰੰਨ ਨੰਬਰਦਾਰ ਕੋਲ ਗਹਿਣੇ ਪਈਆਂ ਤਾਂ ਹੁਣ ਤਾਈਂ ਛੁਡਾ ਨਹੀਂ ਹੋਈਆਂ। ਗੱਲਾਂ ਮਾਰਦੈ, ਵੱਡਾ ਸਾਨ੍ਹ।"
ਟੌਮ ਤੇ ਕੂਪਰ ਨੂੰ ਗੁੱਥਮਗੁੱਥਾ ਹੁੰਦਿਆਂ ਨੂੰ ਮੌਕੇ 'ਤੇ ਉਪਸਥਿਤ ਸਜਣਾਂ ਨੇ ਹਟਾ ਦਿੱਤਾ।ਬਲਜ਼ਾਕ ਨੇ ਟੌਮ ਦੀ ਕੱਛ ਵਿਚ ਸਿਰ ਦੇ ਕੇ ਉਸਨੂੰ ਜੱਫੀ ਵਿਚ ਲਿਆ ਤੇ ਸ਼ਰਾਬਖਾਨੇ ਵਿਚੋਂ ਤੋਰ ਕੇ ਟੌਮ ਨੂੰ ਉਸਦੇ ਘਰ ਵੱਲ ਲੈ ਤੁਰਿਆ।
ਰਸਤੇ ਵਿਚ ਜਾਂਦਿਆਂ ਟੌਮ ਥਥਲਾਉਂਦੀ ਅਵਾਜ਼ ਵਿਚ ਕਹਿਣ ਲੱਗਾ, "ਬੱਲੇ (ਬਲਜ਼ਾਕ ਦਾ ਛੋਟਾ ਨਾਮ) ਯਾਰ, ਇਹ ਸਾਲੇ ਸਮਝਦੇ ਨ੍ਹੀਂ। ਰੰਨਾਂ ਵਾਲੇ ਆ ਨਾ, ਤਾਂ ਕਰਕੇ। ਹੁਣ ਤੂੰ ਵੀ ਛੜੈਂ, ਮੈਂ ਵੀ ਛੜਾਂ। ਤੂੰ ਮੇਰਾ ਬਾਈ, ਮੈਂ ਤੇਰਾ ਬਾਈ।ਆਪਾਂ ਇਕ ਦੂਏ ਦਾ ਦੁੱਖ ਸਮਝਦੇ ਆਂ।" ਹਿਚਕੀਆਂ ਲੈਂਦਾ ਟੌਮ ਉੱਚੀ ਉੱਚੀ ਗੀਤ ਗਾਉਣ ਲੱਗ ਪਿਆ, " ਹੋ…ਅ… ਹੋ, ਘੁੱਟ ਚਾਨਣੀ ਦੀ ਪੀ 'ਲੀ, ਤੇਰਾ ਕੀ ਗਿਐ? ਬੰਦ ਝੱਟ ਜੇ ਬੰਦੇ ਦੀ ਜੂਨ ਜੀ ਲਿਆਂ…। ਦੱਸ ਬੱਲੇ ਮੈਥੋਂ ਜੇ ਰਹਿ ਨਹੀਂ ਹੋਇਆ ਤਾਂ ਇਹਦੇ ਵਿਚ ਮੇਰਾ ਕੀ ਕਸੂਰ ਆ? ਮੈਂ ਕਿਹੜਾ ਪਤਾਸੇ ਭੋਰ'ਤੇ? ਉਹ ਨੰਗੀ ਹੋ ਕੇ ਨਾ ਨਿਕਲਦੀ?"
"ਬਕਵਾਸ ਨਾ ਕਰ। ਮੂੰਹ ਬੰਦ ਕਰ। ਮੈਂ ਤੈਨੂੰ ਤੇਰੇ ਘਰੇ ਸੁਆਕੇ ਆਉਂਦਾ ਹਾਂ।"
"ਸੂੰਅਦੀਆਂ ਤਾਂ ਯਾਰ ਗਾਈਆਂ ਹੁੰਦੀਆਂ ਜਾਂ ਜੂੰਆਂ।ਤੂੰ ਬੰਦੇ ਕਦੋਂ ਤੋਂ ਸੂਆਉਂਣ ਲੱਗ ਪਿਐਂ?"
"ਤੁਰਿਆ ਚੱਲ ਤੁਰਿਆ ਚੱਲ… ਆਹੁਖੜ ਕੇ ਡਿੱਗ ਨਾ ਪਈਂ।" ਬਲਜ਼ਾਕ ਨੇ ਟੌਮ ਦੇ ਲੜਖੜਾਉਂਦੇ ਕਦਮ ਸੰਭਾਲੇ।
"ਬੱਲੇ ਯਾਰ… ਸਾਉਰੀ ਦੇ ਵਾਲ ਈ ਐਨੇ ਲੰਮੇ ਨੇ ਦਿਸਿਆ ਦੁਸਿਆ ਤਾਂ ਕੁਸ਼ ਨ੍ਹੀਂ ਤੀ। ਪਰ ਫੇਰ ਵੀ ਨਸ਼ਾ ਜਿਹਾ ਚੜ੍ਹਾ ਗਈ। ਧਰਮ ਨਾਲ ਰੰਨ ਪਹਿਲੇ ਤੋੜ ਦੀ ਸ਼ਰਾਬ ਅਰਗੀ ਆ। ਤੂੰ ਪਤੰਦਰਾ ਉਹਦੇ ਕੋਲੇ ਹਰ ਵੇਲੇ ਰਹਿਨਾਂ। ਸਵਾਦ ਜਿਆ ਆ ਜਾਂਦਾ ਹੋਣੈ, ਜਦੋਂ ਗੁਟਕੂ-ਗੂਟਕੂ ਕਰਦੀ ਫਿਰਦੀ ਨੂੰ ਦੇਖਦਾ ਹੋਮੇਗਾ? ਤੇਰੇ ਮੂਹਰੇ ਤਾਂ ਮਹੱਲ 'ਚ ਮੌਰਾਂ ਵਾਂਗੂ ਪੈਲ੍ਹਾਂ ਪਾਉਂਦੀ ਰਹਿੰਦੀ ਹੋਣੀਆ ਆ, ਹੈ ਕੁ ਨਾ? ਤੇਰੇ ਅਰਗਾ ਲਟੈਣ ਜਿਹਾ ਮਨੁੱਖ ਤਾਂ ਉਹ ਭਾਲਦੀ ਐ।"
ਬਲਜ਼ਾਕ ਕੁਝ ਨਾ ਬੋਲਿਆ। ਟੌਮ ਨੂੰ ਉਹਦੇ ਘਰ ਬਿਸਤਰੇ ਵਿਚ ਲਿਟਾ ਕੇ ਬਲਜ਼ਾਕ ਤਬੇਲੇ ਨਾਲ ਬਣੀ ਆਪਣੀ ਰਿਹਾਇਸ਼ਗਾਹ ਵਿਚ ਆ ਗਿਆ। ਉਸਨੇ ਆਪਣੇ ਪਹਿਨੇ ਹੋਏ ਗਹਿਣੇ ਉਤਾਰੇ। ਲੱਕ ਨਾਲੋਂ ਬੰਨ੍ਹੀ ਹੋਈ ਪੇਟੀ ਖੋਲੀ ਤਾਂ ਉਸ ਵਿਚ ਪਿਆ ਚਾਕੂ ਇਨਸਾਨੀ ਖੂਨ ਨਾਲ ਲਿਬੜਿਆ ਹੋਇਆ ਸੀ। ਬਲਜ਼ਾਕ ਨੇ ਰੂੰ ਦੇ ਫੰਭੇ ਪਾਣੀ ਵਿਚ ਭਿਉਂ ਕੇ ਚਾਕੂ ਸਾਫ ਕੀਤਾ ਤੇ ਸੌਂ ਗਿਆ।
ਉਸ ਰਾਤ ਲਾਰਡ ਲਿਊਫਰਿਕ ਤੇ ਲੇਡੀ ਗੌਡੀਵਾ ਪਤੀ ਪਤਨੀ ਵਾਂਗ ਸੁੱਤੇ ਤੇ ਉਹਨਾਂ ਨੇ ਇਕ ਦੂਜੇ ਨੂੰ ਰੱਜ ਕੇ ਪਿਆਰ ਕੀਤਾ।ਤਮਾਮ ਰਾਤ ਉਹਨਾਂ ਦੀ ਸਬਾਤ ਦੀਆਂ ਮਿਸ਼ਾਲਾਂ ਜਗਦੀਆਂ ਰਹੀਆਂ।
ਅਗਲੀ ਸਵੇਰੇ ਬਲਜ਼ਾਕ ਦੇਰ ਤੱਕ ਸੁੱਤਾ ਰਿਹਾ। ਜਦ ਉਹ ਉੱਠਿਆ ਤਾਂ ਸਥਾਨਕ ਗਿਰਜ਼ਾਘਰ ਦਾ ਘਡਿਆਲ ਤਿੰਨ ਵਾਰੀ ਵੱਜਿਆ। ਫਿਰ ਇਕ ਮਿੰਟ ਦਾ ਵਕਫਾ ਪਾ ਕੇ ਤਿੰਨ ਘੰਟੀਆਂ ਵੱਜੀਆਂ। ਇਕ ਮਿੰਟ ਦੇ ਅੰਤਰਾਲ ਮਗਰੋਂ ਤਿੰਨ ਹੋਰ ਟੱਲ ਖੜਕੇ।ਸਭ ਨਗਰ ਨਿਵਾਸੀ ਆਪਣੇ ਕੰਮ-ਧੰਦੇ ਛੱਡ ਕੇ ਖਲੋਅ ਗਏ, "ਹੈਂ? ਨੌ ਘੰਟੀਆਂ? ਨਾਇਨ ਟੈਲਰ ਮੇਕਸ ਏ ਮੈਨ! ਯਾਨੀ ਕੋਈ ਪੁਰਸ਼ ਰੱਬ ਨੂੰ ਪਿਆਰਾ ਹੋ ਗਿਆ ਹੈ?"
ਸਾਰੀ ਕੌਫ'ਸ ਟਰੀ ਵਿਚ ਟੌਮ ਦੀ ਮੌਤ ਦੀ ਖਬਰ ਜੰਗਲ ਦੀ ਅੱਗ ਵਾਂਗ ਪਲਾਂ-ਛਿਨਾਂ ਵਿਚ ਫੈਲ ਗਈ।ਕਿਸੇ ਨੇ ਰਾਤ ਨੂੰ ਟੌਮ ਦੀਆਂ ਅੱਖਾਂ ਕੱਢ ਕੇ ਉਸਨੂੰ ਜਾਨੋਂ ਮਾਰ ਦਿੱਤਾ ਹੈ।ਲੋਕਾਂ ਨੇ ਇਸਨੂੰ ਕੁਦਰਤ ਦੀ ਕਰੋਪੀ ਦਾ ਨਾਮ ਦੇ ਦਿੱਤਾ। ਪਾਦਰੀ ਲੈਲਸਿਸ ਬਾਇਬਲ ਦੇ ਹਵਾਲੇ ਦੇ ਕੇ ਲੋਕਾਂ ਨੂੰ ਵਿਖਿਆਨ ਕਰਨ ਲੱਗਾ ਕਿ ਬੂਰੇ ਕਰਮ ਦਾ ਬੂਰਾ ਨਤੀਜਾ ਹੁੰਦਾ ਹੈ। ਉਸੇ ਹੀ ਦਿਨ ਟੌਮ ਨੂੰ ਦਫਨਾ ਕੇ ਉਸਦੀ ਆਤਮਕ ਦੀ ਸ਼ਾਂਤੀ ਲਈ ਗਿਰਜ਼ਾਘਰ ਵਿਚ ਪ੍ਰਥਨਾ ਕਰ ਦਿੱਤੀ ਗਈ।
ਅਗਲੇ ਦਿਨ ਤੋਂ ਕੌਫ'ਸ ਟਰੀ ਵਿਚ ਸਭ ਕੁਝ ਆਮ ਵਾਂਗ ਚੱਲਣ ਲੱਗਾ।ਟੌਮ ਨੂੰ ਉਸਦੇ ਕੁਕਰਮ ਦੀ ਐਡੀ ਛੇਤੀ ਸਜ਼ਾ? ਲਿਉਫਰਿਕ ਟੌਮ ਦੇ ਦੋਸ਼ ਨਾਲ ਆਪਣੇ ਗੁਨਾਹ ਦਾ ਤੁਲਨਾਤਮਕ ਅਧਿਐਨ ਕਰਦਾ ਹੋਇਆ ਝੰਜੋੜਿਆ ਗਿਆ। ਇਸ ਘਟਨਾ ਤੋਂ ਬਾਅਦ ਲਿਉਫਰਿਕ ਬਹੁਤ ਬਦਲ ਗਿਆ। ਉਸ ਵਿਚ ਅਹਿਮ ਧਰਮ ਪ੍ਰਵਿਰਤਨ ਆਇਆ। ਉਸਦੀ ਸਖਸ਼ੀਅਤ ਵਿਚ ਨਿਹਾਇਤ ਤਬਦੀਲੀ ਆ ਗਈ। ਪਸ਼ਚਾਤਾਪ ਕਰਨ ਹਿੱਤ ਉਸਨੇ ਇਸਾਈ ਮੱਠਾਂ ਨੂੰ ਦਾਨ ਪੁੰਨ ਕਰਨਾ ਸ਼ੁਰੂ ਕਰ ਦਿੱਤਾ।ਗੌਡੀਵਾ ਆਪਣੇ ਮਹਿਲ ਵਾਲੇ ਹਮਾਮ ਦੀ ਬਜਾਏ ਝੀਲ ਉੱਤੇ ਇਸ਼ਾਨਾਨ ਕਰਨ ਨੂੰ ਤਰਜ਼ੀਹ ਦੇਣ ਲੱਗੀ।
ਸਾਲ ਬਾਅਦ ਲਿਉਫਰਿਕ ਦੇ ਘਰ ਗੌਡੀਵਾ ਦੀ ਕੁੱਖੋਂ ਇਕ ਪੁੱਤਰ ਐਲਫਗਾਰ ਨੇ ਜਨਮ ਲਿਆ। ਐਲਫਗਾਰ ਬਲਜ਼ਾਕ ਨਾਲ ਖੇਡ ਕੇ ਵੱਡਾ ਹੋਣ ਲੱਗਾ। ਬਲਜ਼ਾਕ ਨੇ ਐਲਫਗਾਰ ਨੂੰ ਘੋੜ ਸਵਾਰੀ, ਸ਼ਸਤਰ ਵਿਦਿਆ ਸਿਖਾਈ। ਤਲਵਾਰਬਾਜ਼ੀ ਅਤੇ ਤੀਰਅੰਦਾਜ਼ੀ ਵਿਚ ਨਿਪੁੰਨ ਕੀਤਾ।
ਲਿਉਫਰਿਕ ਨੇ ਰਾਜੇ ਐਡਵਰਡ ਕੌਨਫੈਸਰ ਨੂੰ ਮਨਾ ਕੇ ੧੦੫੧ ਵਿਚ ਪੂਰੇ ਦੇਸ਼ ਵਿਚੋਂ ਹੈਰੇਗੇਲਡ ਉਗਰਾਹੁਣਾ ਬੰਦ ਕਰਵਾ ਦਿੱਤਾ। ਜਦੋਂ ਐਲਫਗਾਰ ਚੌਦਾਂ ਸਾਲਾਂ ਦਾ ਹੋਇਆ ਤਾਂ ਲਿਊਫਰਿਕ ਦੀ ਮੌਤ ਦੇ ਟੱਲ ਖੜ੍ਹਕ ਗਏ।
ਐਲਫਗਾਰ ਦੇ ਨਿਆਣਾ ਹੋਣ ਕਰਕੇ ਗੌਡੀਵਾ ਨੇ ਤਰੱਕੀ ਦੇ ਕੇ ਬਲਜ਼ਾਕ ਨੂੰ ਆਪਣਾ ਨਿੱਜੀ ਸਕੱਤਰ ਬਣਾ ਲਿਆ। ਬਲਜ਼ਾਕ ਉਸਦੇ ਸਰਕਾਰੀ ਕੰਮਾਂ ਵਿਚ ਸਹਿਯੋਗ ਦੇਣ ਲੱਗ ਪਿਆ। ਗੌਡੀਵਾ ਨੇ ਇਕ ਇਕ ਕਰਕੇ ਸਭ ਲਗਾਨ ਬੰਦ ਕਰਨੇ ਸ਼ੁਰੂ ਕਰ ਦਿੱਤੇ। ਆਪਣੀ ਆਮਦਨ ਦਾ ਬਹੁਤਾ ਭਾਗ ਉਹ ਇਸਾਈ ਮੱਠਾਂ ਨੂੰ ਅਤੇ ਗਰੀਬਾਂ ਨੂੰ ਦਾਨ ਕਰ ਦਿੰਦੀ। ਇਥੋਂ ਤੱਕ ਕਿ ਗਹਿਣਿਆਂ ਦੀ ਸ਼ੌਂਕੀਣ ਹੋਣ ਦੇ ਬਾਵਜੂਦ ਉਹ ਆਪਣੇ ਪਹਿਨੇ ਹੋਏ ਗਹਿਣੇ ਵੀ ਉਤਾਰ ਕੇ ਪੂਜ ਦਿੰਦੀ।
ਨੋਰਮਨ (ਨੋਰਮੈਂਡੀ, ਫਰਾਂਸ ਦੇ ਵਸਨੀਕ) ਫੌਜਾਂ ਨੇ ਮਾਰਸੀਆ 'ਤੇ ਹੱਲੇ-ਬੋਲਣੇ ਸ਼ੁਰੂ ਕਰ ਦਿੱਤੇ।ਐਲਫਗਾਰ ਚੌਵੀ ਸਾਲਾਂ ਦਾ ਗੱਭਰੂ ਹੋ ਗਿਆ। ਬਲਜ਼ਾਕ ਵਾਂਗ ਦਰਸ਼ਨੀ, ਨਿਰੋਆ, ਫੌਲਾਦੀ ਜੁੱਸਾ ਤੇ ਗੌਡੀਵਾਂ ਵਾਂਗ ਸੁੰਦਰ, ਸੋਹਣਾ-ਸੁਨੱਖਾ ਤੇ ਉੱਚਾ-ਲੰਮਾ। ਲਿਉਫਰਿਕ ਵਾਂਗ ਤੇਜ਼ ਦਿਮਾਗ, ਚੁਸਤ ਫੁਰਤੀਲਾ ਤੇ ਸਿਆਸਤੀ। ਰਜਵਾੜਿਆਂ ਵਾਂਗ ਐਲਫਗਾਰ ਵੱਡੇ ਪਲੰਘ ਉੱਤੇ ਨਾ ਸੌਂਦਾ।ਬਲਕਿ ਸੈਨਿਕਾਂ ਦੀ ਤਰ੍ਹਾਂ ਛੋਟੇ ਕਮਜ਼ੋਰ ਵਾਹੀਆਂ ਵਾਲੇ ਮੰਜੇ 'ਤੇ ਸੌਣ ਦਾ ਆਦੀ ਹੋ ਗਿਆ। ਐਨੇ ਛੋਟੇ ਮੰਜੇ 'ਤੇ ਕਿ ਜਿਸ ਉੱਤੇ ਸਿਰਫ ਧੜ ਹੀ ਟਿਕਦਾ ਤੇ ਲੱਤਾਂ ਧਰਤੀ ਉੱਤੇ ਲਗਾ ਕੇ ਸੌਣਾ ਪੈਂਦਾ। ਬਲਜ਼ਾਕ ਨੇ ਅਜਿਹੇ ਮੰਜਿਆਂ 'ਤੇ ਸੌਣ ਦਾ ਭੇਤ ਬਿਆਨ ਕਰਦਿਆਂ ਐਲਫਗਾਰ ਨੂੰ ਦੱਸਿਆ ਸੀ ਕਿ ਅਜਿਹੇ ਮੰਜਿਆਂ ਉੱਤੇ ਸੈਨਿਕ ਇਸ ਲਈ ਸੌਂਦੇ ਹਨ ਤਾਂ ਕਿ ਅਗਰ ਦੁਸ਼ਮਣ ਰਾਤ ਨੂੰ ਸੁੱਤੇ ਪਿਆਂ ਦੀਆਂ ਬਾਹਾਂ ਬੰਨ੍ਹ ਦੇਣ ਤਾਂ ਸਣੇ ਮੰਜੇ ਖੜ੍ਹੇ ਹੋ, ਮੰਜੇ ਦੀਆਂ ਬਾਹੀਆਂ ਤੋੜ ਕੇ ਆਪਣੇ ਆਪਨੂੰ ਅਜ਼ਾਦ ਕਰਵਾਇਆ ਜਾ ਸਕੇ। ਬਲਜ਼ਾਕ ਨੇ ਐਲਫਗਾਰ ਨੂੰ ਅਵੱਲ ਦਰਜ਼ੇ ਦਾ ਯੋਧਾ ਬਣਾ ਦਿੱਤਾ।
ਕਈ ਵਰ੍ਹਿਆਂ ਤੋਂ ਨਾਕਾਮ ਹਮਲੇ ਕਰਨ ਬਾਅਦ ਨੋਰਮਨ ਫੌਜਾਂ ਨੇ ਹੇਸਟਿੰਗ ਦੀ ਜੰਗ ਵਿਚ ਐਡਵਰਡ ਦੇ ਵਾਰਿਸ ਹੈਰੋਲਡ ਗੌਡਵਿਨਸਨ ਨੂੰ ਕਰਾਰੀ ਹਾਰ ਦੇ ਕੇ ਇੰਗਲੈਂਡ ਦੇ ਸਿੰਘਾਸਨ ਉੱਤੇ ਆਪਣਾ ਕਬਜ਼ਾ ਕਰ ਲਿਆ।ਨੋਰਮੈਂਡੀ ਦੇ ਰਜਵਾੜਿਆਂ ਨੇ ਐਲਫਗਾਰ ਦੀ ਬਹਾਦਰੀ ਦੇ ਕਿੱਸੇ ਸੁਣੇ ਹੋਏ ਹਨ।ਫਰਾਂਸੀਸੀ ਹੁਕਮਰਾਨਾਂ ਵੱਲੋਂ ਐਲਫਗਾਰ ਨੂੰ ਆਪਣੀ ਸੈਨਾ ਵਿਚ ਭਰਤੀ ਕਰਨ ਦੇ ਪ੍ਰਸਤਾਵ ਆਉਣ ਲੱਗੇ।
ਗੌਡੀਵਾ ਨੇ ਅਜੇ ਐਲਫਗਾਰ ਦੇ ਸਿਰ ਸਾਰੀਆਂ ਜ਼ਿੰਮੇਵਾਰੀਆਂ ਪਾਉਣ ਬਾਰੇ ਸੋਚਿਆ ਹੀ ਰਹੀ ਸੀ ਕਿ ਕੌਫ'ਸ ਟਰੀ ਵਿਚ ਇਕ ਪਲੇਗ ਨਾਂ ਦੀ ਭਿਆਨਕ ਬਿਮਾਰੀ ਫੈਲ ਗਈ। ਲੋਕ ਮਰਨ ਲੱਗੇ। ਵੈਦਾਂ-ਹਕੀਮਾਂ ਕੋਲ ਉਸਦਾ ਕੋਈ ਇਲਾਜ਼ ਉਪਲਬਧ ਨਹੀਂ ਹੈ। ਐਲਫਗਾਰ ਵੀ ਇਸੇ ਤਾਊਨ ਨਾਮੁਰਾਦ ਬਿਮਾਰੀ ਨਾਲ ਕਈ ਦਿਨ ਪੀੜਤ ਰਹਿਣ ਬਾਅਦ ਚੱਲ ਵਸਿਆ। ਐਲਫਗਾਰ ਦੀ ਮੌਤ ਤੋਂ ਉਪਰੰਤ ਗੌਡੀਵਾ ਬੁਰੀ ਤਰ੍ਹਾਂ ਟੁੱਟ ਗਈ। ਗੌਡੀਵਾ ਨੇ ਮਹਿਲ ਵਿਚੋਂ ਬਾਹਰ ਜਾਣਾ ਘੱਟ ਕਰ ਦਿੱਤਾ। ਸਾਰਾ ਸਾਰਾ ਦਿਨ ਉਹ ਆਪਣੇ ਸੌਣ ਕਮਰੇ ਵਿਚ ਸ਼ਰਾਬ ਪੀ ਕੇ ਪਈ ਰਹਿੰਦੀ।ਬਲਜ਼ਾਕ ਉਸਦਾ ਕੰਮਕਾਰ ਸਾਂਭਦਾ।ਜਦੋਂ ਕਦੇ ਕਿਸੇ ਸਰਕਾਰੀ ਦਸਤਾਵੇਜ਼ 'ਤੇ ਦਸਤਖਤ ਕਰਵਾਉਣੇ ਹੁੰਦੇ ਜਾਂ ਕਿਸੇ ਕੰਮ ਲਈ ਬਲਜ਼ਾਕ ਨੇ ਗੌਡੀਵਾ ਨੂੰ ਮਿਲਣਾ ਹੁੰਦਾ ਤਾਂ ਉਸਨੂੰ ਗੌਡੀਵਾ ਦੀ ਹਾਲਤ ਦੇਖਕੇ ਰੋਣਾ ਆ ਜਾਂਦਾ। ਉਹ ਗੌਡੀਵਾ ਨੂੰ ਸਮਝਾਉਂਦਾ। ਉਸਦੀਆਂ ਮਿੰਨਤਾਂ ਕਰਦਾ। ਸਹੁੰਆਂ ਖੁਆਉਂਦਾ ਤੇ ਕਦੇ ਕਦੇ ਮੋਹ ਵਿਚ ਆ ਕੇ ਇਸਰਾਰ ਵੀ ਕਰਦਾ। ਬਲਜ਼ਾਕ ਗੌਡੀਵਾ ਅੰਦਰ ਜਿਉਣ ਦੀ ਲਾਲਸਾ ਪੈਦਾ ਕਰਦਾ ਤੇ ਕਦੇ ਕਦੇ ਤਾਂ ਭੁੰਜੇ ਡਿੱਗੀ ਪਈ ਨੂੰ ਚੁੱਕ ਕੇ ਬਿਸਤਰੇ ਉੱਪਰ ਵੀ ਲਿਟਾ ਦਿੰਦਾ।
ਐਲਫਗਾਰ ਦੇ ਦਿਹਾਂਤ ਤੋਂ ਸਾਲ ਬਾਅਦ ਨੋਰਮਨ ਫੌਜਾਂ ਨੇ ਸਕਰੌਬੀਸਬਾਏਰਿਜ਼ 'ਤੇ ਹੱਲਾ ਬੋਲ ਕੇ ਕਬਜ਼ਾ ਕਰ ਲਿਆ। ੧੦੬੬ ਤੋਂ ਹੀ ਨੌਰਮਨਾਂ ਨੇ ਸੈਕਸਨਾਂ ਦੇ ਕਾਨੂੰਨ ਭੰਗ ਕਰਕੇ ਆਪਣੀ ਪ੍ਰਥਾ ਚਲਾ ਦਿੱਤੀ, ਜਿਸ ਅਨੁਸਾਰ ਅਜ਼ਾਦ ਅਤੇ ਇਕੱਲੀ ਜਨਾਨੀ ਨੂੰ ਕੋਈ ਸੰਪਤੀ ਰੱਖਣ ਦਾ ਅਧਿਕਾਰ ਨਹੀਂ ਰਹਿਣ ਦਿੱਤਾ। ਭਾਵੇਂ ਉਹ ਜਾਗੀਰ ਵਸੀਅਤ ਰਾਹੀਂ ਮਿਲੀ ਜਾਂ ਔਰਤ ਦੇ ਸਵਰਗਵਾਸੀ ਪਤੀ ਦੀ ਹੀ ਕਿਉਂ ਨਾ ਹੋਵੇ।ਲਿਉਫਰਿਕ ਦੀ ਜਾਗੀਰ, ਜੋ ਗੌਡੀਵਾ ਨੂੰ ਮਿਲੀ ਸੀ, ਧਾੜਵੀਆਂ ਵੱਲੋਂ ਜ਼ਬਤ ਕਰ ਲਈ ਗਈ।ਗੌਡੀਵਾ ਨੂੰ ਇਸਦਾ ਗਹਿਰਾ ਸਦਮਾ ਲੱਗਿਆ।ਗੌਡੀਵਾ ਅਚਾਨਕ ਬਿਮਾਰ ਹੋ ਗਈ।
ਕਈ ਦਿਨ ਬਿਮਾਰ ਰਹਿਣ ਉਪਰੰਤ ਗੌਡੀਵਾ ਦੀ ਮੌਤ ਦੀ ਖਬਰ ਮਹਿਲ ਵਿਚੋਂ ਆਈ। ਗਿਰਜਾਘਰ ਦਾ ਘਡਿਆਲ ਛੇ ਵਾਰ ਵੱਜਿਆ। ਗੌਡੀਵਾ ਦੀ ਮ੍ਰਿਤਕ ਦੇਹ ਨੂੰ ਐਬੀ ਗਿਰਜ਼ਾਘਰ ਨਾਲ ਪੈਂਦੇ ਬੈਨੇਡਿਕਟਾਇਨ ਇਸਾਈ ਮੱਠ ਦੇ ਕਬਰਸਤਾਨ ਵਿਚ ਲਿਉਫਰਿਕ ਦੀ ਕਬਰ ਨਾਲ ਦਫਨਾ ਦਿੱਤਾ ਗਿਆ। ਲੇਕਿਨ ਕਿਸੇ ਨੇ ਗੌਡੀਵਾ ਦਾ ਮੂੰਹ ਦੇਖ ਕੇ ਉਸਦੇ ਅੰਤਮ ਦਰਸ਼ਨ ਨਾ ਕੀਤੇ। ਕਿਉਂਕਿ ਕੌਫ'ਸ ਟਰੀ ਦੇ ਵਹਿਮੀ ਲੋਕਾਂ ਦੀ ਧਾਰਨਾ ਹੈ ਕਿ ਅਗਰ ਮਰੇ ਵਿਅਕਤੀ ਦਾ ਅੰਤਿਮ ਯਾਤਰਾ ਸਮੇਂ ਮੂੰਹ ਨਾ ਦੇਖਿਆ ਜਾਵੇ ਤਾਂ ਉਹ ਸਵਰਗਾਂ ਵਿਚ ਜਾਂਦਾ ਹੈ ਤੇ ਤੁਹਾਨੂੰ ਕਦੇ ਨਾ ਕਦੇ ਕਿਸੇ ਨਾ ਕਿਸੇ ਰੂਪ ਵਿਚ ਜ਼ਰੂਰ ਮਿਲਦਾ ਹੈ।ਕੌਫ'ਸ ਟਰੀ ਦੇ ਲੋਕਾਂ ਉੱਤੇ ਗੌਡੀਵਾ ਨੇ ਅਨੇਕਾਂ ਪ੍ਰਉਪਕਾਰ ਕੀਤੇ ਹਨ।ਇਸ ਲਈ ਲੋਕਾਂ ਵਿਚ ਉਹ ਹਰਮਨ ਪਿਆਰੀ ਹੈ। ਸਭ ਉਸ ਨੂੰ ਦੁਬਾਰਾ ਮਿਲਣਾ ਚਾਹੁੰਦੇ ਹਨ। ਕੌਫ'ਸ ਟਰੀ ਵਿਚ ਸਿਰਫ ਘੋੜਿਆਂ ਦੇ ਲਗਾਨ ਤੋਂ ਬਿਨਾ ਸਭ ਲਗਾਨ ਗੌਡੀਵਾ ਵੱਲੋਂ ਬੰਦ ਕਰ ਦਿੱਤੇ ਗਏ ਹਨ।
ਗੌਡੀਵਾ ਦੇ ਪੰਖ ਪਖੇਰੂ ਉੱਡਣ ਦੀ ਸੂਚਨਾ ਮਿਲਦਿਆਂ ਹੀ ਰਾਜੇ ਵਿਲੀਅਮ ਨੇ ਗੌਡੀਵਾ ਦੀ ਸਮੂਚੀ ਸੰਪਤੀ ਜਪਤ ਕਰ ਲਿੱਤੀ।
ਉਸ ਦਿਨ ਤੋਂ ਬਾਅਦ ਬਲਜ਼ਾਕ ਤੇ ਗੌਡੀਵਾ ਦਾ ਪਿਆਰਾ ਸਫੇਦ ਘੋੜਾ ਕਿਸੇ ਨੂੰ ਨਹੀਂ ਦਿਸਿਆ।
ਕੁਝ ਵਰ੍ਹਿਆਂ ਬਾਅਦ ਇਕ ਰੋਜ਼ ਹੌਲੀ ਟਰਿਨਟੀ ਗਿਰਜ਼ਾਘਰ ਈਔਫਜ਼ਹੈਮ ਦਾ ਪਾਦਰੀ ਗਿਰਜ਼ਾਘਰ ਆਇਆ ਤਾਂ ਉਸਨੇ ਚਰਚ ਦੇ ਕਬਰਸਤਾਨ ਵਿਚ ਇਕ ਨਵੀਂ ਬਣੀ ਕਬਰ ਦੇਖੀ। ਪਾਦਰੀ ਨੂੰ ਚੌਂਕੀਦਾਰ ਨੇ ਦੱਸਿਆ ਕਿ ਰਾਤ ਇਸ ਕਬਰ ਉੱਤੇ ਉਸਨੇ ਕਿਸੇ ਦਰਮਿਆਨੇ ਕੱਦ ਦੇ ਹੱਟੇ-ਕੱਟੇ ਪੁਰਸ਼ ਨੂੰ ਫੁੱਲ ਚੜ੍ਹਾਉਂਦੇ ਅਤੇ ਰੋਂਦੇ ਹੋਏ ਦੇਖਿਆ ਸੀ।ਜਿਸਦੇ ਵਾਲਾਂ ਵਿਚ ਧੌਲੇ ਅਤੇ ਖੱਬੇ ਡੌਲੇ ਉੱਤੇ ਬਾਜ਼ ਖੁਣਿਆ ਹੋਇਆ ਸੀ।
ਅੰਤਿਕਾ: ਇਸ ਉਪਰੰਤ ਗੌਡੀਵਾ ਕਹਾਣੀਆਂ, ਨਾਟਕਾਂ ਅਤੇ ਤਸਵੀਰਾਂ ਵਿਚ ਆਈ।ਕਵੈਂਟਰੀ ਦੇ ਕਥੀਡਰਲ ਸ਼ਾਪਿੰਗ ਸੈਂਟਰ ਵਿਚ ਗੌਡੀਵਾ ਦਾ ਵਿਸ਼ਾਲ ਬੁੱਤ ਲੱਗਾ ਹੈ। ਦੂਜੇ ਬੁੱਤ ਵਿਚ ਨਗਨ ਘੋੜ ਸਵਾਰ ਗੌਡੀਵਾ ਨਿਕਲਦੀ ਹੈ ਤੇ ਟੌਮ ਟੇਲਰ ਝਾਤੀ ਮਾਰ ਕੇ ਖਿੜਕੀ ਵਿਚ ਵੜ ਜਾਂਦਾ ਹੈ। ਇਹ ਕ੍ਰਿਆ ਹਰ ਗੰਟੇ ਬਾਅਦ ਦੌਹਰਾਈ ਜਾਂਦੀ ਹੈ।ਅੱਜ ਵੀ ਹਰ ਸਾਲ ਜੁਲਾਈ ਮਹੀਨੇ ਗੌਡੀਵਾ ਦੀ ਯਾਦ ਵਿਚ ਜਲੂਸ ਨਿਕਲਦਾ ਹੈ, ਜਿਸਨੂੰ ਗੌਡੀਵਾ ਫੇਸਟੀਵਲ ਕਿਹਾ ਜਾਂਦਾ ਹੈ।
****
No comments:
Post a Comment