ਨੰਗੀਆਂ ਅੱਖੀਆਂ

“ਪੈਮ? -ਬੇਟੀ ਤੇਰੀ ਫਰੈਂਡ ਸ਼ੈਲੀ ਆਈ ਆ।”
“ਓ ਕੇ ਮੰਮ। ਉਹਨੂੰ ਇੱਥੇ ਹੀ ਮੇਰੇ ਰੂਮ ਵਿੱਚ ਭੇਜ ਦਿਉ।” 
“ਉਹਨੂੰ ਤਾਂ ਭੇਜ ਦਿੰਦੀ ਆਂ। ਪਰ ਤੂੰ ਆਹਾ ਇੰਗਲੀਸ਼ ਡਰੈੱਸ ਲਾਹ ਕੇ, ਜਿਹੜਾ ਸਲਵਾਰ ਕਮੀਜ਼ ਮੈਂ ਤੈਨੂੰ ਦਿੱਤੈ, ਉਹ ਪਾ ਲੈ- ਫਟਾਫਟ ਤਿਆਰ ਹੋ ਜਾ ਮੇਰੀ ਧੀ, ਅਗਲੇ ਆਉਣ ਵਾਲੇ ਹੀ ਨੇ।” 
“ਔਰਾਈਟ! -ਔਰਰਾਈਟ!! ਫੱਕਿੰਗ, ਗੀਵ ਮੀ ਏ ਬਰੀਕ। ਵਿੱਲ ਯਾਅ?” ਮੰਮੀ ਨੂੰ ਤੋਰ ਕੇ ਭੱਖੀ ਹੋਈ ਪਰਮਜੀਤ ਆਪਣੇ ਬੈਡਰੂਮ ਦੇ ਦਰਵਾਜ਼ੇ ’ਚ ਖੜ੍ਹ ਕੇ ਸ਼ੈਲੀ ਦਾ ਇੰਤਜ਼ਾਰ ਕਰਨ ਲੱਗੀ।
ਪੌੜੀਆਂ ਚੜ੍ਹਦੀ ਹੋਈ ਸ਼ੈਲੀ ਮੁਸਕਰਾਈ, “ਹਾਇਆ!”
  “ਹੈਲੋ।” ਪਰਮਜੀਤ ਸ਼ੈਲੀ ਨੂੰ ਜੱਫੀ ਪਾ ਕੇ ਇਉਂ ਨਿੱਘ ਨਾਲ ਮਿਲੀ ਜਿਵੇਂ ਉਹ ਚਿਰਾਂ ਪਿੱਛੋਂ ਮਿਲ ਰਹੀਆਂ ਹੋਣ। ਹਾਲਾਂਕਿ ਪਿਛਲੇ ਹਫਤੇ ਹੀ ਉਹ ਇਕੱਠੀਆਂ ਸਾਰਾ ਦਿਨ ਲੰਡਨ ਦੀ ਔਕਸਫੋਰਡ ਸਟਰੀਟ ’ਤੇ ਆਸ਼ਕੀ ਪਰੇਡ ਕਰਦੀਆਂ ਰਹੀਆਂ ਸਨ।
ਸ਼ੈਲੀ ਨੂੰ ਅੰਦਰ ਵਾੜ੍ਹ ਕੇ ਪਰਮਜੀਤ ਨੇ ਕਮਰੇ ਦੇ ਬੂਹੇ ਦੀ ਕੁੰਡੀ ਲਾ ਦਿੱਤੀ। ਸ਼ੈਲੀ ਆਪਣਾ ਪਰਸ ਭੁੰਜੇ ਕਾਰਪੈਟ ’ਤੇ ਰੱਖ, ਸਣੇ ਜੁੱਤੀ ਚੌਂਕੜੀ ਮਾਰ ਕੇ ਪਲੰਘ ਉਤੇ ਬੈਠ ਗਈ। ਪਰਮਜੀਤ ਉਹਦੇ ਕੋਲ ਹੀ ਕੋਨੇ ਵਿੱਚ ਪਏ ਕੰਪਿਊਟਰ ਟੇਬਲ ਹੇਠੋਂ ਅਰਾਮਦਾਇਕ ਚਮੜੇ ਦੀ ਘੁੰਮਣਵਾਲੀ ਕੁਰਸੀ ਖਿੱਚ ਕੇ  ਉਸ ਉੱਤੇ ਪਿੱਠ ਪਰਨੇ ਡਿੱਗ ਪਈ। ਭਾਰ ਪੈਣ ਨਾਲ ਕੁਰਸੀ ਦੀ ਢੋਹ ਪਿਛਾਂਹ ਨੂੰ ਇੱਕ ਸੌ ਪੈਂਤੀ ਡਿਗਰੀ ਕੋਣ ਦੀ ਸ਼ਕਲ ਤੱਕ ਉਲਰ ਗਈ। ਕਾਲੀ ਕੁਰਸੀ ’ਤੇ ਪਰਮਜੀਤ ਦਾ ਗੋਰਾ ਰੰਗ ਤਾਂ ਹੋਰ ਗੋਰਾ ਲੱਗਣਾ ਹੀ ਸੀ, ਲੇਕਿਨ ਉਹਦੇ ਪਹਿਨੀ ਹੋਈ ਸੋਨੇ ਵੰਨੀ ਕਰੀਂਕਲ ਫੈਬਰਿਕ ਦੀ ਲੰਮੀ ਪੁਸ਼ਾਕ ਵੀ ਲੋਹੜੇ ਦੀ ਉੱਠਦੀ ਸੀ। ਪਰਮਜੀਤ ਨੂੰ ਸਿਰ ਤੋਂ ਪੈਰਾਂ ਤੱਕ ਤਬਾਹੀ ਬਣੀ ਦੇਖ ਕੇ ਸ਼ੈਲੀ ਤੋਂ ਸਿਫਤ ਕਰੇ ਬਾਝੋਂ ਰਹਿ ਨਾ ਹੋਇਆ, “ਬੱਲੇ! ਬਈ ਬੱਅਲੇ-ਬੱਲੇ। ਆਹ ਤੇਰੀ ਲੌਂਗ ਡਰੈਸ ਬੜੀ ਸੋਹਣੀ ਆ। -ਕਿਥੋਂ ਲਈ ਆ?”
“ਛੱਡ ਯਾਰ ਤੂੰ ਵੀ ਮੇਰੀ ਮੰਮੀ ਵਾਲੀਆਂ ਗੱਲਾਂ ਕਰਦੀ ਏਂ। ਤੁਹਾਡੇ ਵਰਗੇ ਲੋਕ ਮੁਲਾਕਤਾਂ ਨੂੰ ਫਜ਼ੂਲ ਦੀ ਗੁਫਤਗੂ ਨਾਲ ਕਿੰਨਾਂ ਬੋਰਿੰਗ ਬਣਾ ਦਿੰਦੇ ਨੇ। ਅੰਗਰੇਜ਼ ਜਦੋਂ ਆਪਸ ਵਿੱਚ ਮਿਲਣਗੇ ਤਾਂ ਮੌਸਮ ਵਾਲੇ ਰਿਕਾਰਡ ’ਤੇ ਸੂਈ ਧਰ ਲੈਣਗੇ। ਇੰਡੀਅਨ ਔਰਤਾਂ
ਜਦੋਂ ਟੱਕਰਨਗੀਆਂ ਤਾਂ ਇੱਕ ਦੂਜੀ ਦਾ ਸੂਟ ਫੜ੍ਹ-ਫੜ੍ਹ ਪੁੱਛਣਗੀਆਂ, ਕੱਪੜਾ ਕਿਹੜੈ?-ਕਿੰਨੇ ਦਾ ਆਇਐ? -ਹੂੰ! ਥੋਨੂੰ ਇਹਨਾਂ ਬਕਵਾਸ ਗੱਲਾਂ ਤੋਂ ਬਿਨਾਂ ਹੋਰ ਨ੍ਹੀਂ ਕੁਸ਼ ਆਉਂਦਾ?” ਪਰਮਜੀਤ ਲੰਬਾ ਚੌੜਾ ਲੈਕਚਰ ਝਾੜ ਗਈ।
“ਅੱਛਾ ਬਾਬਾ, ਨਰਾਜ਼ ਨਾ ਹੋ। ਮੈਂ ਤਾਂ ਸਰਸਰੀ ਤਾਰੀਫ ਕਰੀ ਸੀ। -ਵੈਸੇ ਕੋਈ ਖਾਸ ਗੱਲ ਐ? ਕੰਡਾ ਕੱਢਣੈ ਕਿਸੇ ਗੱਭਰੂ ਦਾ? ਅੱਜ ਨਿੱਖਰੀ ਬਹੁਤ ਪਈ ਏਂ ਤੂੰ?”
ਪਰਮਜੀਤ ਜੁਆਬ ਵਿੱਚ ਗੀਤ ਗੁਣਗੁਣਾਉਣ ਲੱਗੀ, “ਸਾਨੂੰ ਨੀਂਦ ਨਾ ਆਈ ਰਾਤੀ, ਮਿਲਣਾ ਸੱਜਣਾ ਨੂੰ। ਅੱਧੀ ਰਾਤ ਨੂੰ ਉੱਠ ਕੇ ਨਾਤ੍ਹੀ, ਮਿਲਣਾ ਸੱਜਣਾ ਨੂੰ।”
“ਸੱਜਣਾ ਨੂੰ ਮਿਲਣੈ ਕਿ ਕਤਲ ਕਰਨੈ, ਮੇਰੀ ਕਾਤਲ ਹਸੀਨਾ ਨੇ?” ਸ਼ੈਲੀ ਨੇ ਸ਼ਰਾਰਤ ਨਾਲ ਗੱਲ ਚੁੱਕੀ।
“ਏ ਸੁਣ? ਮੇਰੇ ਯਾਰ ਜੱਗੀ ਦੇ ਮੰਮੀ-ਡੈਡੀ ਕੱਲ੍ਹ ਇੰਡੀਆਂ ਚਲੇ ਗਏ ਨੇ। ਹੁਣ ਪੂਰੇ ਦੋ ਮਹੀਨੇ ਲਈ ਉਹ ਇਕੱਲਾ ਘਰ ਦਾ ਮਾਲਕ ਐ। ਮਸਾਂ-ਮਸਾਂ ਸੁਨਿਹਰੀ ਮੌਕਾ ਮਿਲਿਐ।  ਐਵੇਂ ਕਿਉਂ ਖਰਾਬ ਕਰੀਏ। ਅਸੀਂ ਦੋਨਾਂ ਨੇ ਮਸ਼ਵਰਾ ਕੀਤਾ ਹੈ ਕਿ ਪਰਦੇ ਨਾਲ ਉਥੇ ਮਿਲਿਆ ਕਰਾਂਗੇ। -ਅੱਜ ਤੋਂ ਮੈਂ ਤਾਂ ਸਾਰੀ ਦਿਹਾੜੀ ਉਥੇ ਉਹਦੇ ਕੋਲ ਹੀ ਰਿਹਾ ਕਰਨੈ।”
“ਵਧਾਈਆਂ ਬਈ ਵਧਾਈਆਂ! ਤੁਹਾਨੂੰ ਤਾਂ ਖੁੱਲ੍ਹ-ਖੇਡ ਹੋ ਗਈ। ਪਿਆਰ ਕਰਨ ਲਈ ਉਦੂੰ ਸੇਫ (ਸੁਰੱਖਿਅਤ) ਥਾਂ ਤੁਹਾਨੂੰ ਕੋਈ ਹੋਰ ਨ੍ਹੀਂ ਮਿਲਣੀ।  ਮੇਰਾ ਤਾਂ ਐਨਾ ਹੀ ਕਹਿਣੈ, ਕੱਟ ਦਾ ਹੇਅ ਵਾਇਲ ਸੰਨ ਸ਼ਾਈਨ।” 
“ਤੇਰੀ ਕੀ ਸਲਾਹ ਐ, ਮੈਂ ਢਿੱਲ ਕਰੂੰਗੀ? ਮੈਂ ਤਾਂ ਉਡਾਦੂੰ ਬੂੰਦੀਆਂ। ਜੱਗੀ ਤਾਂ ਚਾਹੁੰਦਾ ਸੀ ਰਾਤ ਨੂੰ ਵੀ ਮੈਂ ਉਹਦੇ ਨਾਲ ਹੀ ਸੌਂਇਆ ਕਰਾਂ? ਮੈਂ ਉਹਨੂੰ ਆਖ ਦਿੱਤੈ ਕਿ ਦਿਨ-ਦਿਨ ਮੈਂ ਤੇਰੇ ਨਾਲ ਕੱਟਿਆ ਕਰੂੰ। ਲਾਹ ਲਿਆਂ ਕਰੀਂ ਚਾਅ ਜਿਹੜਾ ਲਾਹੁਣੈ।”
ਸ਼ੈਲੀ ਨੇ ਆਪਣੀ ਛਾਤੀ ਉਤੇ ਹੱਥ ਰੱਖ ਕੇ ਆਹ ਭਰੀ, “ਹਾਏ ਨੀ! ਕਿਉਂ ਮੈਨੂੰ ਸੜੀ ਨੂੰ ਸਾੜਦੀ ਏਂ?”
“ਚੁੱਪ ਕਰ ਹਰਾਮਦੀਏ, ਤੇਰੇ ਨਾਲ ਮੈਂ ਕਿਥੋਂ ਰਲ੍ਹ ਜੂੰਗੀ? ਤੂੰ ਤਾਂ ਮਿੱਤਰਾਂ-ਪਿਆਰਿਆਂ ਨਾਲ ਰਾਤਾਂ ਹੋਟਲਾਂ ’ਚ ਗੁਜ਼ਾਰ ਕੇ ਆਉਂਦੀ ਏਂ। ਫਾਦਰ ਤੇਰਾ ਨਾਈਟ ਸ਼ੀਫਟਾਂ ਕਰਦੈ। ਮਦਰ ਦਾ ਤੈਨੂੰ ਡਰ-ਡੁੱਕਰ ਨ੍ਹੀਂ। -ਮੈਂ ਰਾਤ ਦੇ ਪ੍ਰੋਗਰਾਮ ਬਾਰੇ ਜੱਗੀ ਨੂੰ ਸਾਫ ਜੁਆਬ ਦੇ ਦਿੱਤੈ, ਮਖਿਆ ਰਾਤ ਨੂੰ ਮੈਂ ਨਹੀਂ ਅੜਕ ਸਕਦੀ। ਆਪਾਂ ਏਸ਼ੀਅਨ ਕੁੜੀਆਂ ਨੂੰ ਗੋਰੀਆਂ ਵਾਂਗੂੰ ਰਾਤ-ਰਾਤ ਭਰ ਬਾਹਰ ਰਹਿ ਕੇ ਅਯਾਸ਼ੀ ਕਰਨ ਦੀ ਆਜ਼ਾਦੀ ਕਿਹੜਾ ਦਿੰਦੈ? ਉਹ ਸਮਝਦੈ ਮੇਰੀ ਮਜਬੂਰੀ ਨੂੰ ਕਿ ਰਾਤ ਨੂੰ ਮੇਰੇ ਲਈ ਆਉਣਾ ਔਖੈ।”
“ਰਾਤ ਨੂੰ ਉਹਦੇ ਕੋਲ ਤੇਰੇ ਵੰਡੇ  ਦੀ ਮੈਂ ਚਲੀ ਜਾਇਆ ਕਰੂੰ! ਪੁੱਛ ’ਲੀਂ ਆਪਦੇ ਰਾਝੇ ਨੂੰ, ਜੇ ਮੰਨਦੈ ਤਾਂ?”
“ਦਿਨੇ ਵੀ ਤੂੰ ਹੀ ਚਲੀ ਜਾਇਆ ਕਰੀਂ। ਮੈਂ ਰਹਿਣ ’ਦੂੰਗੀ।” ਪਰਮਜੀਤ ਨੇ ਮੰਜੇ ਦੇ ਕੋਲ ਜਾਂਦਿਆਂ ਸਿਰਹਾਣਾ ਚੁੱਕ ਕੇ ਸ਼ੈਲੀ ਦੇ ਸਿਰ ਵਿੱਚ ਮਾਰਿਆ। 
ਸ਼ੈਲੀ ਨੇ ਸਿਰਹਾਣਾ ਖੋਹ ਕੇ ਪਰਮਜੀਤ ਨੂੰ ਮੰਜੇ ’ਤੇ ਢਾਹ ਲਿਆ ਤੇ ਉਹਦੇ ਢਿੱਡ ਉਪਰ ਬੈਠ ਕੇ ਬਦਲਾ ਲੈਣ ਲਈ ਸਿਰਹਾਣੇ ਦੇ ਕਈ ਵਾਰ ਕੀਤੇ। ਜ਼ਿੱਦ ਵਿੱਚ ਆ ਕੇ ਪਰਮਜੀਤ ਨੇ ਐਸਾ ਜ਼ੋਰਦਾਰ ਹੁੱਜਕਾ ਮਾਰਿਆ ਕੇ ਸ਼ੈਲੀ ਉਹਦੇ ਬਰਾਬਰ ਮੰਜੇ ਉਤੇ ਡਿੱਗ ਪਈ। ਪਰਮਜੀਤ ਨੇ ਫੁਰਤੀ ਨਾਲ ਸ਼ੈਲੀ ਦੇ ਉਤੇ ਚੜ੍ਹਦਿਆਂ ਆਪਣੇ ਦੋਨੋਂ ਹੱਥਾਂ ਨਾਲ ਉਹਦਾ ਗਲਾ ਨੱਪ ਲਿਆ, “ਬੋਲ ਕੱਟ ਦਾਂ ਤੇਰੀ ਧੁਰ ਦੀ ਟਿਕਟ?”
“ਮੇਰੇ ਨਾਲ ਪੰਗੇ ਲੈਂਦੀ ਏਂ? -ਮੰਗ ਮਾਫੀ?”
ਸ਼ੈਲੀ ਨੂੰ ਹੱਥ ਖੜ੍ਹੇ ਨਾ ਕਰਦੀ ਦੇਖ ਕੇ ਪਰਮਜੀਤ ਨੇ ਆਪਣੇ ਅੰਗੂਠੇ ਸ਼ੈਲੀ ਦੀ ਗਰਦਨ ਵਿੱਚ ਖਭੋਅ ਕੇ ਉਹਦੀ ਧੌਣ ਘੁੱਟੀਣੀ ਸ਼ੁਰੂ ਕਰ ਦਿੱਤੀ।
ਸਾਹ ਦੇ ਘੁੱਟਦਿਆਂ ਹੀ ਸ਼ੈਲੀ ਚੀਕ ਪਈ, “ਸੌਰੀ ਬਾਬਾ ਸੌਰੀ ਸੌਰੀ।”
ਉਹਨੂੰ ਛੱਡ ਕੇ ਪਰਮਜੀਤ ਆਪਣੀ ਕੁਰਸੀ ’ਤੇ ਵਾਪਸ ਜਾ ਕੇ ਬੈਠ ਗਈ, “ਜਾਤ ਦੀ ਕੋਹੜ ਕਿਰਲੀ ਛਤੀਰਾਂ ਨੂੰ ਜੱਫੇ।  ਕੈਅ ਆਰੀ ਤੈਨੂੰ ਕਿਹੈ, ਮੇਰੇ ਨਾਲ ਪੰਗੇ ਨਾ ਲਿਆ ਕਰ। ਮੈਥੋਂ ਤੇਰਾ ਪਟਾਕਾ ਪੈ ਗਿਆ ਤਾਂ ਤੇਰੇ ਲੜ੍ਹ ਲੱਗਣ ਵਾਲੇ ਨੇ ਛੜਾ ਰਹਿ ਜਾਣੈ। ਬਿਚਾਰਾ ਸਾਰੀ ਉਮਰ ਪਾਲੇ ’ਚ ਠਰਦਾ ਹੋਇਆ ਮੈਨੂੰ ਦੁਰਅਸੀਸਾਂ ਦਿਆਂ ਕਰੂ।”
ਸ਼ੈਲੀ ਆਪਣੀ ਬਲਾਊਜ਼ ਦੇ ਕਾਲਰ  ਲੋਟ ਕਰਦੀ ਹੋਈ ਉਠ ਕੇ ਬੈਠ ਗਈ, “ਸਾਡੇ ਵਰਗੇ ਮਾੜੇ ਬੰਦਿਆਂ ’ਤੇ ਹੀ ਘੁੱਲ ਕੇ ਰੋਹਬ ਪਾਉਂਦੀ ਐਂ, “ਝੋਟੀਏ। ਆਪਦੇ ਧੱਗੜੇ ’ਤੇ ਆਏਂ ਚੜ੍ਹਿਆਂ ਕਰ ਖਾਂ?”
“ਉਹਦੇ ਨਾਲ ਕਿਹੜਾ ਘੱਟ ਗੁਜ਼ਾਰਦੀ ਆਂ! ਆ ਚੱਲ ਤੈਨੂੰ ਰੈਫਰੀ ਬਣਾ ਕੇ ਲੈ ਚੱਲਦੀ ਆਂ। ਆਪਣੇ ਅੱਖੀਂ ਦੇਖ ’ਲੀਂ। ਤੇਰੇ ਵਾਂਗੂੰ ਮੈਂ ਥੱਲੇ ਨ੍ਹੀਂ ਪੈਂਦੀ।” ਪਰਮਜੀਤ ਨੇ ਸ਼ੇਖੀ ਮਾਰੀ।
ਲੜੀ ਜੋੜਨ ਲਈ ਸ਼ੈਲੀ ਨੂੰ ਕੋਈ ਗੱਲ ਨਾ ਆਈ। ਕੁੱਝ ਦੇਰ ਚੁੱਪ ਰਹਿ ਕੇ ਸੋਚਣ ਬਾਅਦ ਉਹਨੇ ਪੁੱਛਿਆ, “ਜੱਗੀ ਦੀ ਭੈਣ ਤਾਂ ਘਰੇ ਹੋਇਆ ਈ ਕਰੂਗੀ, ਕਿ ਉਹ ਵੀ ਇੰਡੀਆ ਗਈ?”
“ਨਹੀਂ, ਇਥੇ ਈ ਆ। ਨਣਦ ਦੀ ਆਪਾਂ ਨੂੰ ਕੋਈ ਪਰਵਾਹ ਨ੍ਹੀਂ। ਉਹਦੇ ਨਾਲ ਜਕ ਖੁੱਲ੍ਹੀ ਹੋਈ ਆ ਮੇਰੀ। -ਸਾਲੀ ਉਹ ਤਾਂ ਬੜੀ ਤੇਜ਼ ਨਿਕਲੀ ਬਈ। ਪੇਰੈਂਟਸ ਨੂੰ ਏਅਰਪੋਰਟ ਛੱਡ ਕੇ ਆਉਂਦੀ ਹੋਈ ਰਾਹ ਚੋਂ ਆਪਣੇ ਬੋਆਏ ਫਰੈਂਡ ਨੂੰ ਨਾਲ ਲੈ ਆਈ। ਹੁਣ ਦੋ ਮਹੀਨੇ ਰਾਤ ਦਿਨ ਆੜੀ ਨਾਲ ਬੁੱਲ੍ਹੇ ਲੁੱਟੂ ’ਗੀ। ਜੱਗੀ ਨੂੰ ਤਾਂ ਉਹਨੇ ਆਪੇ ਹੀ ਆਖ ਦਿੱਤੈ, ਵੀਰਾ ਮੈਂ ਤੇਰੇ ਮਾਮਲੇ ’ਚ ਦਖਲ ਨ੍ਹੀਂ ਦਿੰਦੀ। ਜੋ ਮਰਜ਼ੀ ਕਰ। ਤੂੰ ਮੇਰੇ ਕੰਮ ’ਚ ਟੰਗ ਨਾ ਅੜਾਈਂ। ਮੈਂ ਜੋ ਜੀਅ ਚਾਹੇ ਕਰਾਂ। -ਪੰਛਮੀ ਸਭਿਅਤਾ ਦੀ ਇਹ ਚੀਜ਼ ਮੈਨੂੰ ਬੜੀ ਚੰਗੀ ਲੱਗਦੀ ਆ। ਮਾਪੇ ਆਪਣੇ ਬੱਚਿਆਂ ਦੇ ਸਾਹਮਣੇ ਹੀ ਅਸ਼ਲੀਲ ਹਰਕਤਾਂ ਕਰ ਸਕਦੇ ਨੇ ਤੇ ਭੈਣਾਂ, ਭਾਈਆਂ ਦੇ ਸਾਹਮਣੇ ਹੀ ਆਪਣੇ ਆਸ਼ਕਾਂ ਨੂੰ ਚੁੰਮੀ ਜਾਂਦੀਆਂ ਰਹਿੰਦੀਆਂ ਨੇ। ਇਹੀ ਕੋਈ ਇੰਡੀਆ ਦਾ ਭਰਾ ਹੋਵੇ ਤਾਂ ਭੈਣ ਦੇ ਕਿਸੇ ਨਾਲ ਇਸ਼ਕ ਦੀ ਭਿਣਕ ਕੰਨਾਂ ਵਿੱਚ ਪੈਂਦਿਆਂ ਹੀ ਮਰਨ ਮਾਰਨ ’ਤੇ ਤੁੱਲ ਜਾਵੇ।”
“ਗੋਰੇ ਬੇਅਣਖੇ ਲੋਕਾਂ ਦਾ ਕੀ ਆ? ਅੰਗਰੇਜ਼ਾਂ ਦੇ ਨਾ ਛੋਟਿਆਂ ਨੂੰ ਵੱਡਿਆਂ ਦੀ ਇੱਜ਼ਤ, ਨਾ ਵੱਡਿਆਂ ਨੂੰ ਛੋਟਿਆਂ ਦਾ ਪਿਆਰ। ਜਿਨਸੀ ਰਿਸ਼ਤਿਆਂ ਪਿੱਛੇ ਭੱਜੇ ਫਿਰਦੇ ਨੇ ਇਹ ਲੋਕ। ਏਹਦੀ ਤੀਵੀਂ ਉਹਦੇ ਨਾਲ ਖੇਹ ਖਾਈ ਜਾਂਦੀ ਆ। ਉਹਦਾਂ ਆਦਮੀ  ਇਹਦੇ ਨਾਲ ਸੁੱਤਾ ਹੁੰਦਾ। ਅੰਨ੍ਹੀ ਨੂੰ ਬੋਲਾ ਧੂਹੀ ਫਿਰਦੈ। ਜਾਨਵਰਾਂ ਵਾਂਗੂੰ ਇਹ ਲੋਕ ਨਿੱਤ ਨਵੇਂ ਸਾਥੀ ਨਾਲ ਸੈਕਸ ਕਰਦੇ ਨੇ। ਇਸ ਗੱਲੋਂ ਸਾਡਾ ਪੂਰਬੀ ਸਭਿਆਚਾਰ ਕਈ ਗੁਣਾ ਚੰਗੈ। -ਰਿਸ਼ਤੇ ਸਮਾਜ ਵਿੱਚ ਸਦਾਚਾਰ ਕਾਇਮ ਰੱਖਣ ਲਈ ਬਣਾਏ ਜਾਂਦੇ ਹਨ। ਕਿਸੇ ਵੀ ਰਿਸ਼ਤੇ ਦੀ ਹੱਦ ਤੋੜ੍ਹ ਕੇ ਮਨੁੱਖ ਭਾਈਚਾਰੇ ਵਿੱਚ ਬਦਨਾਮ ਤਾਂ ਹੁੰਦਾ ਹੀ ਹੈ, ਸਗੋਂ ਖੁੱਦ ਵੀ ਆਪਣੀਆਂ ਨਜ਼ਰਾਂ ਤੋਂ ਡਿੱਗ ਜਾਂਦੈ। ਮੇਰੇ ਖਿਆਲ ਮੁਤਾਬਕ ਰਿਸ਼ਤਿਆਂ ਦੀ ਮਰਿਆਦਾ ਦੀ ਪਾਲਣਾ ਜ਼ਰੂਰ ਕਰਨੀ ਚਾਹੀਦੀ ਹੈ। ਮੈਂ ਤੈਨੂੰ ਉਪਦੇਸ਼ ਦੇਣ ਲੱਗ ਪਈ। -ਖੈਰ, ਇਹ ਗੱਲਾਂ ਤਾਂ ਤੂੰ ਮੈਨੂੰ ਫੋਨ ’ਤੇ ਵੀ ਦੱਸ ਸਕਦੀ ਸੀ। ਮੈਨੂੰ ਉਚੇਚਾ ਸੱਦਿਐ ਕੋਈ ਖਾਸ ਕੰਮ ਐ? ਕੀ ਫੇਰ ਤੇਰੇ ਕੰਪਿਊਟਰ ਨੂੰ ਕੋਈ ਨੁਕਸ ਪੈ ਗਿਐ?”
ਪਰਮਜੀਤ ਇੱਕ ਲੰਬਾ ਸਾਹ ਅੰਦਰ ਖਿੱਚਦੀ ਹੋਈ ਬੋਲੀ, “ਗੜਬੜ ਇਸ ਵਾਰ ਕੰਪਿਊਟਰ ਨੂੰ ਨਹੀਂ। ਕੰਪਿਊਟਰ ਵਾਲੀ ਨੂੰ ਹੈ।”
“ਫੇਰ ਤਾਂ ਕੋਈ ਕੰਪਿਊਟਰ ਵਾਲਾ ਹੀ ਠੀਕ ਕਰ ਸਕਦੈ।”
ਬਾਕੀ khfxI ikqfb 'nMgIafˆ awKIafˆ' ਖਰੀਦ ਕੇ ਪੜ੍ਹੋ। ਇਹ khfxI sMgRih  ਤੁਸੀਂ ਸਾਡੇ ਤੋਂ ਸਿੱਧਾ ਡਾਕ ਰਾਹੀਂ ਮੰਗਵਾ ਸਕਦੇ ਹੋ। ਨਾਵਲ ਖਰੀਦਣ ਲਈ ਸੰਪਰਕ:
00447713038541 (UK) Line, Tango, Vibre, Whatsapp, Telegram
00919915416013 (India) Vibre, Whatsapp
email: balrajssidhu@yahoo.co.uk
ਘੋੜੀ ਗਚਰ-ਗਚਰ ਚਰੀ ਜਾ ਰਹੀ ਸੀ… ਘੋੜੀ ਗਚਰ-ਗਚਰ

“ਮਜ਼ਾਕ ਬੰਦ ਕਰ, ਯਾਰ। ਸਾਲੇ ਕੰਪਿਊਟਰ ਵਾਲੇ ਨੇ ਹੀ ਤਾਂ ਸਮੱਸਿਆ ਖੜ੍ਹੀ ਕਰੀ ਹੋਈ ਆ।”
“ਕੀ ਪਹੇਲੀਆਂ ਜਿਹੀਆਂ ਬੁਝਾਉਂਦੀ ਏ? ਖੁੱਲ੍ਹ ਕੇ ਦੱਸ ਕੀ ਬਿਪਤਾ ਆ ਪਈ?” 
“ਉਹੀ ਘੀਸਿਆ ਪੀਟਿਆ ਰਾਗ ਤੈਨੂੰ ਤਾਂ ਪਤੈ ਮੈਂ ਹਾਲੇ ਵਿਆਹ ਕਰਵਾਉਣ ਦੇ ਮੂਡ ’ਚ ਨ੍ਹੀਂ। ਮੰਮੀ ਡੈਡੀ ਮੇਰੀ ਸ਼ਾਦੀ ਲਈ ਕਾਹਲੇ ਪਏ ਹੋਏ ਨੇ।” ਪਰਮਜੀਤ ਨੇ ਹਿਰਖ ਵਿੱਚ ਆਪਣੇ ਬੁੱਲ੍ਹ ਚੱਬੇ।
“ਫੇਰ ਕੋਈ ਇੰਡੀਆ ਤੋਂ ਜਮੂਰਾ ਆਇਐ?”
“ਇੰਡੀਆ ਤੋਂ ਆਇਆ ਹੁੰਦਾ ਤਾਂ ਸੌ ਟਾਲੇ ਲੱਗ ਸਕਦੇ ਸੀ। ਮੈਂ ਬਿਨਾ ਦੇਖੇ ਈ ਰੀਜੈਕਟ (ਰੱਦ) ਕਰ ਸਕਦੀ ਸੀ। ਮੰਮ-ਡੈਡ ਵੀ ਏਸ ਗੱਲ ਨੂੰ ਸਮਝਦੇ ਆ, ਬਈ ਮੇਰੇ ਵਰਗੀ ਲੰਡਨ ਦੀ ਗੋਰੀ ਦੇ ਇੰਡੀਆ ਦਾ ਛੋਰਾ ਨੱਕ ਹੇਠ ਨਹੀਂ ਆਉਂਦਾ। ਹੁਣ ਰੰਡੀ-ਰੋਣਾ ਤਾਂ ਆ ਹੀ ਐ ਕਿ ਉਹ ਮੁੰਡਾ ਇਥੋਂ ਦਾ ਜਮਪਲ ਹੈ।”
ਸ਼ੈਲੀ ਉਤੇਜਿਤ ਹੋ ਗਈ, “ਸੱਚੀਂ? ਟੈਲ ਮੀ ਆਉਟ ਹਿੱਮ। ਲੋਕਲ ਹੀ ਆ? ਕੀ ਕਰਦੈ?”
“ਕੰਪਿਊਟਰ ਕੰਪਨੀ ਦਾ ਮਾਲਕ ਹੈ। ਸੌਫਟਵੇਅਰ ਬਣਾਉਂਦੈ। ਹੋਰ ਵੀ ਇਲੈਕਟਰੌਨਿਕ ਸਮਾਨ ਦਾ ਉਹਨਾਂ ਦਾ ਫੈਮਿਲੀ ਬਿਜ਼ਨਸ਼ ਹੈ। ਮੋਟੀ ਸਾਮੀ ਹੈ। ਬਰਮਿੰਘਮ ਰਹਿੰਦੈ।”
“ਨਾਂਹਅ! ਸੌਂਹ ਖਾਹ? ਮਿੰਡਲੈਂਡ ’ਚ ਤਾਂ ਮੁੰਡੇ ਸੋਹਣੇ ਵੀ ਬਹੁਤ ਹੁੰਦੇ ਨੇ। ਆਪਣੇ ਸਾਉਥਾਲ ਦੀਆਂ ਕੁੜੀਆਂ ਨਾਲ ਫਸ ਵੀ ਝੱਟ ਹੀ ਜਾਂਦੇ ਨੇ। ਪਿਛੇ ਜਿਹੇ ਮੈਂ ਬਰਮਿੰਘਮ ਟਾਊਨ ਸੈਂਟਰ ਕੋਲ ਇੱਕ ਇਲਾਕੈ ਹਾਰਟਲੈਂਡ, ਉਥੇ ਵਿਆਹ ’ਤੇ ਗਈ ਸੀ। ਮੇਰਾ ਯਕੀਨ ਕਰੀਂ, ਸਾਰੇ ਸੈਕਸੀ ਮੁੰਡੇ ਰੱਬ ਨੇ ਉਥੇ ਹੀ ਇਕੱਠੇ ਕਰੇ ਹੋਏ ਹਨ। ਇੱਕ ਅੱਧਾ ਐਧਰ ਵੀ ਭੇਜ ਦਿੰਦਾ। ਮੈਂ ਤਾਂ ਕਹਿੰਦੀ ਆਂ ਹੜਤਾਲ ਜਾਂ ਚੱਕਾ ਜਾਮ ਕਰਕੇ ਆਪਾਂ ਨੂੰ ਰੱਬ ਦੀ ਧੱਕੇ ਸ਼ਾਹੀ ਵਿਰੁੱਧ ਰੋਸ਼ ਵਿਖਾਵਾ ਕਰਨਾ ਚਾਹੀਦੈ। ਲੰਡਨ ਦੀਆਂ ਛੋਰੀਆਂ ਨਾਲ ਐਨਾ ਅਨਿਯਾਏ?” ਸ਼ੈਲੀ ਇਉਂ ਬੋਲਦੀ ਚਲੀ ਗਈ, ਜਿਵੇਂ ਕੋਈ ਨੀਊਜ਼-ਰੀਡਰ ਖਬਰਾਂ ਪੜ੍ਹਦਾ ਹੁੰਦਾ ਹੈ। 
ਪਰਮਜੀਤ ਨੇ ਉਹਨੂੰ ਘੂਰ ਕੇ ਚੁੱਪ ਕਰਾਇਆ , “ਬਕਵਾਸ ਬੰਦ ਕਰ ਤੇ ਸੀਰੀਅਸ ਹੋ ਕੇ ਮੇਰੇ ਮਸਲੇ ਨੂੰ ਸਮਝਣ ਦੀ ਕੋਸ਼ਿਸ਼ ਕਰ।” 
“ਮੁੰਡਾ ਦੇਖਿਆ ਤੂੰ? ਕਿਹੋ ਜਿਹੈ?”
“ਜੱਗੀ ਵਰਗੈ ਗੁੱਡ ਲੁੱਕਿੰਗ ਆ। ਵੈੱਲ ਐਜੂਕੇਟਿਡ ਆ। ਉਮਰ ਤੇ ਕੱਦ ਮੇਰੇ ਨਾਲ ਮੇਲ ਖਾਂਦੈ। ਲੈ ਤੈਨੂੰ ਵੀ ਦਿਖਾ ਦਿੰਦੀ ਹਾਂ ਸਾਡੀ ਰਿਸ਼ਤੇਦਾਰਾਂ ਦੀ ਪਾਰਟੀ ’ਤੇ ਆਇਆ ਸੀ। ਮੂਵੀ ’ਚ ਹੈਗਾ।” ਪਰਮਜੀਤ ਨੇ ਇੱਕ ਰੀਲ ਪਾ ਕੇ ਵੀ. ਸੀ. ਆਰ. ਚਲਾ ਦਿੱਤਾ। ਬਾਰੀ ਰਾਹੀਂ ਸੂਰਜ ਦੀ ਰੋਸ਼ਨੀ ਸਿੱਧੀ ਟੈਲੀਵਿਜ਼ਨ ਦੀ ਸਕਰੀਨ ’ਤੇ ਪੈਂਦੀ ਹੋਣ ਕਰਕੇ ਕੁੱਝ ਵੀ ਸਾਫ ਨਜ਼ਰ ਨਹੀਂ ਸੀ ਆਉਂਦਾ। ਪਰਮਜੀਤ ਨੇ ਪਰਦੇ ਤਾਣ ਕੇ ਕਮਰੇ ਵਿੱਚ ਹਨੇਰਾ ਕਰ ਦਿੱਤਾ। ਕਮਰੇ ਵਿੱਚ ਟੀਵੀ ਦੀ ਪਿਕਚਰ ਟਿਊਬ ਦਾ ਆਪਣਾ ਚਾਨਣ ਹੀ ਬਥੇਰਾ ਸੀ। ਉਹਨਾਂ ਨੂੰ ਬੱਤੀ ਜਗਾਉਣ ਦੀ ਵੀ ਜ਼ਰੂਰਤ ਨਹੀਂ ਪਈ। ਵਿਡਿਉ ਵਿੱਚ ਭੰਗੜਾ ਪਾ ਰਹੇ ਮੁੰਡੇ-ਕੁੜੀਆਂ ਦਾ ਸੀਨ ਚੱਲ ਰਿਹਾ ਸੀ। ਪਰਮਜੀਤ ਨੇ ਫੌਵਰਡ   ਵਾਲਾ ਬਟਨ ਦੱਬ ਕੇ ਰੀਲ ਥੋੜ੍ਹੀ ਜਿਹੀ ਅਗਾਂਹ ਲੰਘਾ ਕੇ ਲਾ ਦਿੱਤੀ। ਪਿੜ ਵਿੱਚ ਨੱਚਣ ਵਾਲੇ ਗੱਭਰੂ ਮੁਟਿਆਰਾਂ ਉਤੋਂ ਦੀ ਹੁੰਦਾ ਹੋਇਆ ਕੈਮਰਾਂ ਜਦੋਂ ਇੱਕ ਖੂਬਸੂਰਤ ਜਿਹੇ ਮੁੰਡੇ ’ਤੇ ਕੇਂਦ੍ਰਿਤ ਹੋ ਕੇ ਕਲੋਜ਼-ਅੱਪ  ਕਰਨ ਲੱਗਿਆ ਤਾਂ ਪਰਮਜੀਤ ਨੇ ਸਟਿੱਲ  ਬਟਨ ਨੱਪ ਕੇ ਸੀਨ ਫਰੀਜ਼  ਕਰ ਦਿੱਤਾ। ਸਟਿੱਲ ਫੋਟੋਗ੍ਰਾਫ ਵਾਂਗੂੰ ਟੈਲੀਵਿਜ਼ਨ ਦੀ ਪੂਰੀ ਸਕਰੀਨ ’ਤੇ ਉਹ ਮੂਰਤ ਖੜ੍ਹ ਗਈ। 
ਮੁੰਡੇ ਦੀ ਤਸਵੀਰ ਦੇਖਦਿਆਂ ਹੀ ਸ਼ੈਲੀ ਦਾ ਸਾਹ ਰੁੱਕ ਗਿਆ, “ਗੌਸ਼! ਮਰ’ਜਾਂ ਗੰਨੇ ਦਾ ਗੁੜ ਖਾਹ ਕੇ। ਹਾਏ ਰੱਬਾ ਐਨਾ ਸੁਨੱਖਾ। ਨਿਰਾ ਲੀਓ-ਨਾਰਡੋ-ਡੀ-ਕੈਪਰੀਓ ਵਰਗੈ ਇਹ ਤਾਂ। ਮੇਰੇ ਘਰਦਿਆਂ ਨੂੰ ਇਹੋ ਜਿਹੇ ਮੁੰਡੇ ਕਿਉਂ ਨਹੀਂ ਲੱਭਦੇ? -ਪੈਮ ਦੀ ਬੱਚੀਏ ਮੈਨੂੰ ਤਾਂ ਤੇਰੀ ਕਿਸਮਤ ਤੋਂ ਜਲਣ ਹੋਈ ਜਾਂਦੀ ਆ। ਇਹ ਅਮੀਰ ਹੈ। ਤੇਰੇ ਹਾਣ ਦਾ ਹੈ। ਪਲੱਸ ਸੋਹਣਾ ਵੀ ਹੈ। ਹੋਰ ਕੀ ਚਾਹੀਦੈ? ਥੋਡੀ ਜੋੜੀ ਵਧੀਆ ਬਣਦੀ ਆ। ਜੱਗੀ ਤੋਂ ਤੈਂ ਕੀ ਲੈਣੈ? ਜਿਹੜਾ ਆਪਣੇ ਨਿਰਬਾਹ ਲਈ ਪੈਨੀ ਨਹੀਂ ਕਮਾ ਸਕਦਾ। ਆਪਣੇ ਗੁਜ਼ਾਰੇ ਵਾਸਤੇ ਜੌਬ ਸੀਕਰ ਅਲਾਉਂਸ  ਲਈ ਸ਼ੋਸ਼ਲ ਸਕਿਉਰਟੀ ਅੱਗੇ ਹੱਥ ਅੱਡਦੈ। ਕਿੱਥੇ ਰਾਜਾ ਭੋਜ ਤੇ ਕਿਥੇ ਗੰਗੂ ਤੇਲੀ? -ਆਈ ਬੈੱਟ ਯੂ ਕਾਂਟ ਵੇਟ ਟੂ ਸਲੀਪ ਵਿੱਦ ਦਿਸ ਗਾਏ।”
“ਨੋ ਡੈਫੀਨੇਟਲੀ ਨਾਟ। ਨਾਟ ਇਵਨ ਇੰਨ ਡਰੀਮਜ਼। ਮੈਨੂੰ ਤਾਂ ਇਹ ਜਚਿਆ ਈ ਨ੍ਹੀਂ।” ਪਰਮਜੀਤ ਨੇ ਨੱਕ ਜਿਹਾ ਚੜ੍ਹਾ ਕੇ ਦੁਬਾਰਾ ਫਿਲਮ ਚਲਣ ਲਗਾ ਦਿੱਤੀ।
ਸ਼ੈਲੀ ਦੀ ਉਸ ਮੁੰਡੇ ’ਤੇ ਪੀਣਕ ਲੱਗ ਗਈ ’ਤੇ ਉਹ ਮੂੰਹ ਅੱਡ ਕੇ ਉਹਨੂੰ ਨੱਚਦੇ ਹੋਏ ਨੂੰ ਦੇਖਦੀ ਰਹੀ। ਮੁੰਡੇ ਨੇ ਕੋਈ ਖਾਸ ਐਸ਼ਕਸ਼ਨ ਕੀਤਾ ਤਾਂ ਸ਼ੈਲੀ ਨੇ ਮੰਜੇ ਤੋਂ ਕੁੱਦ ਕੇ ਇਉਂ ਚੀਕ ਮਾਰ ਕੇ ਰੌਲਾ ਪਾਇਆ ਜਿਵੇਂ ਮੈਚ ਦੇਖ ਰਹੇ ਦਰਸ਼ਕ ਅਚਾਨਕ ਗੋਲ ਹੋਏ ’ਤੇ ਤਾੜੀਆਂ ਮਾਰ ਕੇ ਸ਼ੋਰ ਮਚਾਉਂਦੇ ਹੁੰਦੇ ਹਨ, “ਹੂਅੱਰਰੇ ਨੀ ਦੇਖ ਉਹਦੀਆਂ ਹੌਟ ਮੂਵਸ। ਹੂਅ ਕਿੰਨਾ ਵਧੀਆ ਡਾਂਸ ਕਰਦੈ। ਇਹੋ ਜਿਹਾ ਮੁੰਡਾ ਤਾਂ ਜਿਹੜੀ ਜੀਅ ਚਾਹੇ ਉਹੀ ਕੁੜੀ ਆਪਣੀਆਂ ਬਾਹਾਂ ’ਚ ਲੈ ਸਕਦੈ। ਲੁੱਕ ਐਟ ਹਿੱਜ਼ ਹੇਅਰੀ ਚੈਸਟ। ਬਣ ਜਾਂ ਇਹਦੀ ਹਿੱਕ ਦਾ ਵਾਲ। ਵਾਓ! ਡੌਲੇ ਦੇਖ ਇਹਦੇ। ਯੂਅ ਮੱਸਲਮੈਨ। -ਜੇ ਤੇਰਾ ਇਰਾਦਾ ਨ੍ਹੀਂ ਤਾਂ ਇਹਨੂੰ ਮੇਰੀ ਦੱਸ ਪਾ ਦੇਈਂ। ਮੈਂ ਤਿਆਰ ਹਾਂ। ਭਾਵੇਂ ਦੇਖਣ ਆਇਆ ਨਾਲ ਲੈ ਜਾਵੇ।” ਸ਼ੈਲੀ ਤੋਂ ਆਪਣਾ ਆਪ ਕਾਬੂ ਨਾ ਰੱਖ ਹੋਇਆ ਤੇ ਉਹ ਜਾ ਕੇ ਟੈਲੀਵਿਜ਼ਨ ਦੇ ਸ਼ੀਸ਼ੇ ਨੂੰ ਉਥੋਂ-ਉਥੋਂ ਚੁੰਮਣ ਲੱਗ ਗਈ, ਜਿੱਥੇ ਜਿੱਥੇ ਉਸ ਮੁੰਡੇ ਦੀ ਤਸਵੀਰ ਸੀ।
ਪਰਮਜੀਤ ਸ਼ੈਲੀ ਦੇ ਪਾਗਲਪੁਣੇ ’ਤੇ ਹੱਸਣ ਲੱਗੀ, “ਨੀ ਬਾਹਲੀ ਓ ਅੱਗ ਲੱਗੀ ਆ ਤੈਨੂੰ ਤਾਂ। ਕਿਵੇਂ ਔਸਰ ਝੋਟੀ ਆਂਗਰ ਕਿੱਲਾ ਪਟਾਈ ਫਿਰਦੀ ਆ। ਬਸ ਕਰ, ਕਿ ਇਹਦਾ ਰੇਪ  ਕਰਕੇ ਹੀ ਛੱਡੇਂਗੀ? ਕਈ ਦਿਨ ਹੋਗੇ ਸੀ ਟੈਲੀ ਦੀ ਸਕਰੀਨ ਸਾਫ ਕਰੀ ਨੂੰ। ਭਲਾ ਹੋਵੇ ਤੇਰਾ, ਤੈਂ ਸਾਰੀ ਧੂੜ ਚੱਟ ’ਲੀ।” 
“ਅੰਨ੍ਹੀਏ, ਐਡਾ ਗੋਰਜ਼ੀਅਸ  ਮੁੰਡੈ, ਤੈਨੂੰ ਕਿਉਂ ਨਹੀਂ ਦਿਸਦਾ? ਜੇ ਕਿਤੇ ਇਹ ਹੌਲੀਵੁੱਡ ਚਲਿਆ ਜਾਵੇ ਤਾਂ ਬਰੈਡ ਪਿੱਟ ਨੂੰ ਖੁੰਝੇ ਲਾ ਦਵੇ। ਆਪਣੇ ਦਿਲ ’ਤੇ ਹੱਥ ਰੱਖ ਕੇ ਕਹਿ ਕਿ ਇਹ ਤੈਨੂੰ ਸੋਹਣਾ ਨਹੀਂ ਲੱਗਦਾ?” 
“ਠੀਕ ਹੈ, ਮੈਂ ਮੰਨਦੀ ਆਂ ਕਿ ਇਹ ਸੋਹਣੈ। ਪਰ ਮੈਂ ਇਹਦੇ ਤੋਂ ਕੀ ਲੈਣੈ? ਤੂੰ ਮੇਰਾ ਖਹਿੜਾ ਛੁਡਾ ਇਸ ਤੋਂ।”
“ਤੇਰੇ ਬਸ ਐ ਸਾਰਾ ਕੁੱਝ, ਮੈਂ ਇਹਦੇ ’ਚ ਕੀ ਕਰ ਸਕਦੀ ਆਂ?” ਸ਼ੈਲੀ ਨੇ ਆਪਣੇ ਮੋਢੇ ਛੰਡੇ।
“ਆਪਣੀ ਮੀਡੀ ਆਪ ਗੁੰਦ ਸਕਦੀ ਹੁੰਦੀ ਤਾਂ ਮੈਂ ਤੈਨੂੰ ਕਾਸ ਤੋਂ ਸੱਦਦੀ? ਇਹ ਮੁੰਡਾ ਤੇ ਇਹਦੇ ਮਾਂ-ਪਿਉ ਮੈਨੂੰ ਅੱਜ ਦੇਖਣ ਆ ਰਹੇ ਨੇ। ਮੈਂ ਇਹਨਾਂ ਨੂੰ ਮਿਲਣਾ ਨਹੀਂ ਚਾਹੁੰਦੀ। ਜਿਹੜੇ ਪਿੰਡ ਹੀ ਨਹੀਂ ਜਾਣਾ, ਉਹਦਾ ਰਾਹ ਕਿਉਂ ਪੁੱਛਣੈ?  ਵੈਸੇ ਵੀ ਜੱਗੀ ਉਡੀਕ ਰਿਹਾ ਹੋਵੇਗਾ। ਮੈਂ ਛੇਤੀ ਤੋਂ ਛੇਤੀ ਉਹਦੇ ਕੋਲ ਜਾਣਾ ਚਾਹੁੰਦੀ ਹਾਂ। ਹੁਣ ਜੇ ਇਹ ਬਰਮਿੰਘਮ ਵਾਲੇ ਲਾਮ-ਲਸ਼ਕਰ ਲੈ ਕੇ ਆ ਗਏ। ਦੇਖ-ਦਖੀਏ ’ਚ ਗੱਲਾਂ ਕਰਦਿਆਂ ਅੱਧੀ ਦਿਹਾੜੀ ਗੁੱਲ ਹੋ ਜਾਣੀ ਆ। ਮੈਂ ਐਨਾ ਸਮਾਂ ਬਰਬਾਦ ਕਰਨ ਦੀ ਬਜਾਏ ਜੱਗੀ ਨਾਲ ਨਜ਼ਾਰੇ ਲੈਣਾ ਚਾਹੁੰਦੀ ਆਂ। ਐਸ ਵੇਲੇ ਮੇਰਾ ਦਿਮਾਗ ਕੰਮ ਨ੍ਹੀਂ ਕਰਦਾ। ਤੂੰ ਤਾਂ ਮੇਰੀ ਟਰੱਬਲਸ਼ੂਟਰ  ਐਂ, ਇਸ ਮੁੰਡੇ ਦੇ ਝਮੇਲੇ ਚੋਂ ਬਚਾਉਣ ਲਈ ਤੂੰ ਹੀ ਕੋਈ ਬਣਤ ਬਣਾ?”
ਉਹਨਾਂ ਦੀਆਂ ਗੱਲਾਂ ਵਿਚਾਲੇ ਹੀ ਸਨ ਕਿ ਦਰਵਾਜ਼ੇ ’ਤੇ ਠੱਕ-ਠੱਕ ਹੋਈ। ਪਰਮਜੀਤ ਨੇ ਆਪਣੀ ਜਗ੍ਹਾ ’ਤੇ ਬੈਠੀ ਨੇ ਹੀ ਪੁੱਛਿਆ, “ਕੌਣ?” 
“ਮੈਂ ਆਂ।” ਪਰਮਜੀਤ ਦੀ ਮੰਮੀ ਬੋਲੀ।
ਪਰਮਜੀਤ ਨੇ ਉੱਠ ਕੇ ਦਰ ਖੋਲ੍ਹਿਆ ਤੇ ਮੰਮੀ ਵੰਨੀ ਸੁਆਲੀਆ ਨਜ਼ਰਾਂ ਨਾਲ ਦੇਖਿਆ। 
“ਮੈਂ ਤਾਂ ਸ਼ੈਲੀ ਨੂੰ ਪੀਣ ਲਈ ਪੁੱਛਣ ਆਈ ਸੀ। ਜੂਸ ਲਿਆਵਾਂ ਜਾਂ ਕੋਕ?” ਮੰਮੀ ਨੇ ਆਪਣੇ ਆਉਣ ਦਾ ਮਕਸਦ ਦੱਸਿਆ।
“ਨਹੀਂ ਆਂਟੀ ਜੀ, ਥੈਂਕਯੂ। ਬਸ ਕਿਸੇ ਚੀਜ਼ ਦੀ ਜ਼ਰੂਰਤ ਨਹੀਂ।” ਸ਼ੈਲੀ ਨੇ ਲੱਤਾਂ ਭੁੰਜੇ ਰੱਖਦਿਆਂ ਉੱਤਰ ਦਿੱਤਾ।
ਪਰਮਜੀਤ ਦੀ ਮੰਮੀ ਨੇ ਫੇਰ ਪੇਸ਼ਕਸ਼ ਕਰੀ, “ਤੁਸੀਂ ਪੀਦੀਆਂ ਨ੍ਹੀਂ। ਨਹੀਂ ਚਾਹ ਵੀ ਬਣੀ ਪਈ ਸੀ।”
  “ਇਉਂ ਕਰੋ, ਕੋਕ ਲਿਆ ਦੋ, ਮੰਮ।” ਪਰਮਜੀਤ ਨੇ ਸ਼ੈਲੀ ਵੱਲ ਝਾਕਦਿਆਂ ਕਿਹਾ।
ਸ਼ੈਲੀ ਦੁਬਾਰਾ ਮਨਾ ਕਰਨ ਲੱਗੀ, ਐ ਪਰ ਪਰਮਜੀਤ ਨੇ ਅੱਖ ਮਾਰ ਕੇ ਉਹਨੂੰ ਚੁੱਪ ਕਰਵਾ ਦਿੱਤਾ। ਸ਼ੈਲੀ ਨੂੰ “ਮੈਂ ਹੁਣੇ ਆਈ” ਆਖ ਕੇ ਪਰਮਜੀਤ ਆਪਣੀ ਮੰਮੀ ਨਾਲ ਹੀ ਹੇਠਾਂ ਚੱਲੀ ਗਈ ਤੇ ਦੋ ਗਿਲਾਸ ਕੋਕ ਦੇ ਲੈ ਕੇ ਓਨੀ ਪੈਰੀਂ ਵਾਪਸ ਕਮਰੇ ਵਿੱਚ ਮੁੜ ਆਈ। ਗਿਲਾਸ ਮੇਜ ’ਤੇ ਰੱਖ ਕੇ ਉਹਨੇ ਦਰਵਾਜ਼ੇ ਨੂੰ ਫਿਰ ਤੋਂ ਲੌਕ ਕਰ ਦਿੱਤਾ।
“ਪੈਮ, ਤੂੰ ਐਵੇਂ ਖੇਚਲ ਕਰੀ- ਮੇਰਾ ਬਿਲਕੁੱਲ ਜੀਅ ਨ੍ਹੀਂ ਕਰਦਾ ਕੋਕ ਪੀਣ ਨੂੰ।”
“ਕੋਕ ਤੈਨੂੰ ਕੌਣ ਪਿਆਉਂਦੈ?” ਅੱਖਾਂ ਰਾਹੀਂ ਹੱਸਦੀ ਹੋਈ ਪਰਮਜੀਤ ਨੇ ਖੁੰਟੀ ’ਤੇ ਲਟਕਦੀ ਆਪਣੀ ਪੈਂਟ ਦੀ ਜੇਬ ’ਚੋਂ ਚਾਬੀ ਕੱਢੀ ਤੇ ਅਲਮਾਰੀ ਵਿੱਚ ਪਿਆ ਲੋਹੇ ਦਾ ਸੇਫ ਖੋਲ੍ਹ ਲਿਆ। ਸੇਫ ਵਿੱਚੋਂ ਸ਼ੀਵਾਸ ਰੀਗਲ ਵਿਸਕੀ ਦੀ ਬੋਤਲ ਚੁੱਕ ਕੇ ਸ਼ੈਲੀ ਨੂੰ ਦਿਖਾਈ, “ਟੈਨ-ਟਨਾ-ਟਨ।”
ਬੋਤਲ ਦੇਖ ਕੇ ਹੈਰਾਨੀ ਨਾਲ ਸ਼ੈਲੀ ਦੇ ਡੇਲੇ ਉਤਾਂਹ ਚੜ੍ਹ ਗਏ, “ਰੂਮ ’ਚ ਈ ਸ਼ਰਾਬ ਰੱਖੀ ਫਿਰਦੀ ਏਂ। ਤੇਰੇ ਮੰਮੀ ਡੈਡੀ ਨੂੰ ਪਤੈ?”
“ਪਤਾ ਲੱਗ ਗਿਆ ਤਾਂ ਉਹ ਮਾਰ ਨਾ ਦੇਣਗੇ ਮੈਨੂੰ।”
“ਮੇਰੇ ਆਂਗੂੰ ਬਾਹਰ ਹੀ ਪੀ ਲਿਆ ਕਰ। ਛਿੱਤਰ ਖਾਏਂਗੀ, ਜੇ ਕਦੇ ਫੜ੍ਹੀ ਗਈ।” 
“ਫੜ੍ਹੀ ਕਿਵੇਂ ਜਾਉਂਗੀ? ਦੋ ਜਿੰਦੇ ਲੱਗੇ ਹੁੰਦੇ ਨੇ, ਇੱਕ ਚਾਬੀ ਵਾਲਾ ਤੇ ਦੂਜਾ ਨੰਬਰਾਂਵਾਲਾ। ਮੈਂ ਤਾਂ ਕੌਡਮ-ਕੁਡੱਮ, ਬਲੀਉ ਫਿਲਮਾਂ, ਅਸਲੀਲ ਰਸਾਲੇ, ਗੰਦੀਆਂ ਫੋਟੋਆਂ, ਲੁੱਚੇ ਲੱਵ ਲੈਟਰਸ ਸਭ ਇਸੇ ਲੌਕਰ ’ਚ ਹੀ ਰੱਖਿਆ ਹੁੰਦੈ।” ਪਰਮਜੀਤ ਨੇ ਕੋਕ ਦੇ ਦੋਨੋਂ ਗਿਲਾਸ ਮੇਜ਼ ’ਤੇ ਪਈ ਜੂਸ ਵਾਲੀ ਉਸ ਖਾਲੀ ਬੋਤਲ ਵਿੱਚ ਉਲੱਧ ਦਿੱਤੇ, ਜੋ ਉਸ ਨੇ ਇਸੇ ਕੰਮ ਲਈ ਰਾਖਵੀਂ ਰੱਖੀ ਹੋਈ ਹੈ। ਵਿਸਕੀ ਦਾ ਡੱਟ ਖੋਲ੍ਹ ਕੇ ਗਿਲਾਸਾਂ ਵਿੱਚ ਪਾਉਂਦੀ ਹੋਈ ਉਹ ਬੋਲੀ, “ਐਮਰਜੈਂਸੀ ਲਈ ਇੱਕ ਅੱਧੀ ਬੋਤਲ ਕਮਰੇ ’ਚ ਰੱਖਣੀ ਪੈਂਦੀ ਆ। ਊਂ ਮੈਂ ਆਮ ਲੋਕਾਂ ਦੀ ਆਂਗਰ ਨਿੱਤ ਨ੍ਹੀਂ ਪੀਂਦੀ। ਹੋਇਆ ਕਿਤੇ ਆਏ ਗਏ ’ਤੇ ਪੈੱਗ-ਸੈੱਗ ਲਾ ਲਿਆ।”
“ਤੇ ਆਇਆ ਗਿਆ ਤੇਰੇ ਕੋਲ ਰੋਜ਼ ਹੀ ਰਹਿੰਦਾ ਹੋਣੈ?” 
“ਹਾਂ!” ਦੋਨੋਂ ਸਹੇਲੀਆਂ ਠਹਾਕਾ ਲਗਾ ਕੇ ਇਕੱਠੀਆਂ ਹੱਸੀਆਂ। 
ਸ਼ਰਾਬ ਨਾਲ ਅੱਧੇ-ਅੱਧੇ ਭਰੇ ਗਿਲਾਸਾਂ ਵਿੱਚ ਥੋੜਾ-ਥੋੜਾ ਕੋਕ ਪਾ ਕੇ ਇੱਕ ਗਿਲਾਸ ਪਰਮਜੀਤ ਨੇ ਸ਼ੈਲੀ ਨੂੰ ਫੜ੍ਹਾ ਦਿੱਤਾ ਤੇ ਦੂਜਾ ਆਪ ਲੈ ਕੇ ਆਪਣੀ ਕੁਰਸੀ ’ਤੇ ਜਾ ਬੈਠੀ, “ਘਰੇ ਆਈ ਤੇਰੇ ਵਰਗੀ ਸਖੀ-ਸਹੇਲੀ ਦੀ ਜੇ ਸੇਵਾ ਨਾ ਕਰੂੰਗੀ ਤਾਂ ਤੂੰ ਸਾਡੀ ਆਪਦੇ ਘਰ ਗਿਆਂ ਦੀ ਲੁੱਕਆਫਟਰ  ਕਿੱਥੋਂ ਕਰੇਂਗੀ?” ਪਰਮਜੀਤ ਨੇ ਗਿਲਾਸ ਮੂੰਹ ਨੂੰ ਲਾਉਂਦਿਆ ਸਾਰ ਹੀ ਤਿੰਨ-ਚਾਰ ਵੱਡੀਆਂ-ਵੱਡੀਆਂ ਘੁੱਟਾਂ ਭਰ ਲਈਆਂ।
ਸ਼ਰਾਬ ਪੀਣ ਲਈ ਜੀਅ ਕਾਹਲਾ ਪੈਣ ਦੇ ਬਾਵਜੂਦ ਵੀ ਸ਼ੈਲੀ ਨੇ ਨਖਰਾ ਦਿਖਾਇਆ, “ਸਵੇਰ ਦੇ ਮਸਾਂ ਦਸ ਵੱਜੇ ਆ ਅਜੇ। ਕਦ ਰਾਤ ਆਉਣੀ ਆ? ਐਸ ਵੇਲੇ ਡਰਿੰਕ ਕਰਨੀ ਠੀਕ ਨ੍ਹੀਂ। ਇੱਕ ਹੈ ਵੀ ਸੰਡੇ ਅੱਜ। ਮੈਂ ਤਾਂ ਮੰਮੀ ਹੋਰਾਂ ਨਾਲ ਗੁਰਦੁਆਰੇ ਵੀ ਜਾਣੈ। ਤੈਂ ਨ੍ਹੀਂ ਜਾਣਾ?”
“ਨਾ ਬਈ। ਮੇਰਾ ਤਾਂ ਤੈਨੂੰ ਪਤੈ, ਪੱਕੀ ਨਾਸਤਕ ਆਂ। ਰੱਬ ਦੇ ਘਰੋਂ ਕੀ ਲੈਣ ਜਾਣੈ? ਆਪਾਂ ਨੂੰ ਤਾਂ ਹਰਿ ਕੀ ਪਾਉੜੀ ਲੱਗਦਾ ਬੂਹਾ ਮਿੱਤਰਾ ਦਾ।  -ਆਹ ਲੈ ਗਿਲਾਸ ਭਿੜਾ ਤੇ ਕਰ ਚੀਅਰਜ਼।” ਪਰਮਜੀਤ ਨੇ ਆਪਣਾ ਗਿਲਾਸ ਹਵਾ ਵਿੱਚ ਉਲਾਰਿਆ।
“ਮਖਿਆ, ਅਜੇ ਵੀ ਟਲ ਜੀਏ। ਗੁਰਦੁਆਰੇ ਦਾ ਕੰਮ ਐ?”
“ਕੋਈ ਨ੍ਹੀਂ। ਮਾਉਥ ਵਾਸ਼ ਕਰ ਲੀਂ। ਕਿਸੇ ਨੂੰ ਪਤਾ ਈ ਨ੍ਹੀਂ ਲੱਗਣਾ। ਤੈਂ ਕਿਹਾੜਾ ਉਥੇ ਕਿਸੇ ਨੂੰ ਕਿੱਸ  ਕਰਨੀ ਆ, ਬਈ ਅਗਲਾ ਮੂੰਹ ਸੁੰਘ ਲਊ।” ਪਰਮਜੀਤ ਨੇ ਆਪਣਾ ਹਾੜਾ ਪੀਦਿਆਂ ਸ਼ੈਲੀ ਨੂੰ ਹੱਲਾਸ਼ੇਰੀ ਦਿੱਤੀ।
“ਜੇ ਇੱਥੋਂ ਜਾਣ ਲੱਗਿਆਂ ਆਂਟੀ-ਅੰਕਲ ਨੂੰ ਸਮੈੱਲ ਆ’ਗੀ?” ਡਰ ਨਾਲ ਸ਼ੈਲੀ ਦੇ ਹੱਥ ਕੰਬੇ।
“ਮੇਰੇ ਮੰਮੀ ਡੈਡੀ ਦਾ ਫਿਕਰ ਨਾ ਕਰ। ਉਨ੍ਹਾਂ ਨੂੰ ਤਾਂ ਅੱਜ ਤੱਕ ਮੇਰੇ ’ਤੇ ਸ਼ੱਕ ਨ੍ਹੀਂ ਹੋਈ ਤੇਰੇ ’ਤੇ ਕਿੱਥੋਂ ਹੋ ਜੂ? ਚੀਊਂਗੰਮ ਦੇ ਦੂੰ, ਚੱਬ ਲੀਂ ਮਗਰੋਂ।” ਪਰਮਜੀਤ ਨੇ ਸਿਰ ਮਾਰ ਕੇ ਸ਼ੈਲੀ ਨੂੰ ਪੀਣ ਦਾ ਹੁਕਮ ਦਿੱਤਾ। 
ਜਕਦੀ ਹੋਈ ਸ਼ੈਲੀ ਧੀਰੇ-ਧੀਰੇ ਗਿਲਾਸ ਆਪਣੇ ਮੂੰਹ ਵੱਲ ਲਿਜਾਂਦੀ ਹੋਈ ਰੁੱਕ ਗਈ, “ਦੇਖੀਂ ਯਾਰ, ਕਿਤੇ ਮਰਵਾ ਨਾ ਦੇਈਂ? ਹੋਰ ਉਹੀ ਗੱਲ ਹੋਵੇ, ਲੁੱਡੂ ਖਾਹ ਕੇ ਚੁਬਾਰਿਉਂ ਨਿਕਲੀ, ਮੱਖੀਆਂ ਨੇ ਪੈੜ ਦੱਬ ’ਲੀ।” 
“ਡੌਂਟ ਵਰੀ। ਵਧੀਆ ਸ਼ਰਾਬ ਪੀਤੀ ਹੋਵੇ ਫੇਰ ਨ੍ਹੀਂ ਮੁਸ਼ਕ-ਮਾਸ਼ਕ ਆਉਂਦਾ। ਤੇਰਾ ਕੀ ਖਿਆਲ ਐ, ਐਨੀਆਂ ਮਹਿੰਗੀਆਂ-ਮਹਿੰਗੀਆਂ ਬੋਤਲਾਂ ਲੈ ਕੇ ਮੈਂ ਕਿਉਂ ਪੀਨੀ ਆ? ਅਹੇ ਜਹੀ ਬੋਤਲ ਪੀਤੀ ਦਾ ਬਸ ਨਸ਼ਾ ਹੀ ਹੁੰਦੈ। -ਗੁੱਡ ਗਰਲ ਬਣ ਤੇ ਖਿੱਚ ਲੈ ਰੱਬ ਦਾ ਨਾਂ ਲੈ ਕੇ।” ਨੇੜੇ ਹੋ ਕੇ ਪਰਮਜੀਤ ਨੇ ਆਪਣਾ ਹੱਥ ਲਾ ਕੇ ਗਿਲਾਸ ਸ਼ੈਲੀ ਦੇ ਬੁੱਲ੍ਹਾਂ ਨਾਲ ਲਵਾ ਦਿੱਤਾ।
“ਮੇਰੀ ਤਾਂ ਕੌਡੀ ਧੜਕਦੀ ਆ। ਕੰਜਰੀਏ, ਤੂੰ ਤਾਂ ਜਮ੍ਹਾਂ ਨ੍ਹੀਂ ਡਰਦੀ। ਮੇਰੀਆਂ ਜੜ੍ਹਾਂ ਵੀ ਅੱਜ ਤਾਂ ਪੱਟ ਕੇ ਛੱਡੇਂਗੀ।” ਸ਼ੈਲੀ ਨੇ ਹਿਚਕਚਾਉਂਦਿਆਂ ਹੋਇਆਂ ਸਲੀਕੇ ਨਾਲ ਥੋੜ੍ਹੀ ਜਿਹੀ ਘੁੱਟ ਭਰ ਕੇ ਪਹਿਲਾਂ ਸੁਆਦ ਦੇਖਿਆ ਤੇ ਫੇਰ ਤਕੜੀ ਘੁੱਟ ਨਾਲ ਕਾਫੀ ਸਾਰੀ ਸ਼ਰਾਬ ਅੰਦਰ ਖਿੱਚ ਲਈ। ਸ਼ਰਾਬ ਦੇ ਕਾਲਜੇ ਵਿੱਚ ਠਾਹ ਕਰਕੇ ਵੱਜਦਿਆਂ ਹੀ ਸ਼ੈਲੀ ਦਲੇਰੀ ਫੜ੍ਹ ਗਈ, “ਆ ਯਾਰ ਫੇਰ ਸੂਟਾ ਵੀ ਲਾ ਹੀ ਲਈਏ।” ਸ਼ੈਲੀ ਨੇ ਹੇਠੋਂ ਪਰਸ ਵਿੱਚੋਂ ਸਿਗਰਟ ਕੇਸ ਚੁੱਕ ਲਿਆ।
“ਨੀ ਰਹਿਣ ਦੇ, ਧੂੰਏ ਨਾਲ ਸਮੋਕ-ਅਲਾਰਮ ਵੱਜਣ ਲੱਗ ਜਾਣੈ।” ਪਰਮਜੀਤ ਨੇ ਛੱਤ ’ਤੇ ਲੱਗੇ ਸਮੋਕ-ਡੀਟੈਕਟਰ ਵੱਲ ਇਸ਼ਾਰਾ ਕੀਤਾ।
“ਚੱਲਦੈ ਇਹ? ਮੈਂ ਤਾਂ ਆਪਣੇ ਬੈਡਰੂਮ ਵਾਲੇ ਅਲਾਰਮ ਦੀ ਬੈਟਰੀ ਕੱਢੀ ਹੋਈ ਐ। ਸਾਰੀ ਰਾਤ ਬੁੱਝਣ ਨ੍ਹੀਂ ਦੇਈਦੀ। ਸਿਗਟ ’ਤੇ ਸਿਗਟ ਫੂਕੀ ਦੀ ਐ।”
ਕੁੱਝ ਹੋਰ ਲੱਭਣ ਲਈ ਸ਼ੈਲੀ ਪਰਸ ਫਰੋਲਣ ਲੱਗੀ , “ਲੱਗਦੈ ਮੇਰਾ ਲਾਈਟਰ ਕਾਰ ’ਚ ਈ ਰਹਿ ਗਿਐ। ਲਾਈਟ ਹੈ ਤੇਰੇ ਕੋਲ?”
“ਬਾਹਮਣਾ ਆਪ ਤਾਂ ਤੈਂ ਡੂੱਬਣਾ ਈ ਆ, ਨਾਲ ਜਜਮਾਨ ਵੀ ਡੋਬੇਂਗਾ।  ਛੱਡ ਪਰ੍ਹੇ, ਧੂਫ ਆਪਾਂ ਬਾਹਰ ਜਾ ਕੇ ਈ ਲਾਵਾਂਗੀਆਂ।”  ਪਰਮਜੀਤ ਨੇ ਸ਼ੈਲੀ ਤੋਂ ਖੋਹ ਕੇ ਸਿਗਰਟਾਂ ਦੀ ਡੱਬੀ ਉਸਦੇ ਪਰਸ ਵਿੱਚ ਸੁੱਟ ਦਿੱਤੀ, “ਐਵੇਂ ਲਈ ਬੈਠੀ ਏਂ ਗਿਲਾਸੀ ਖਿੱਚ ਤੂੰ, ਮੈਂ ਹੋਰ ਪਾਵਾਂ।”
“ਨਾ ਪੈਮ। ਐਮ ਫਾਈਨ। ਮੈਂ ਨ੍ਹੀਂ ਹੋਰ ਲੈਣੀ। ਕਾਰ ਡਰਾਇਵ ਕਰਨੀ ਆ। ਕ੍ਰਿਸਮਿਸ ਹੌਲੀਡੇਅ ਹੋਣ ਕਰਕੇ ਪੁਲੀਸ ਚੈਕਿੰਗ ਕਰਦੀ ਆ। ਬਰੈਥਲਾਇਜ਼ਰ ਲਾ ਕੇ ਮਾਮਿਆਂ ਨੇ ਚੈਕਿੰਗ ਕਰ ’ਲੀ ਤਾਂ ਵਾਧੂ ਦੀ ਰਗੜੀ ਜਾਉਂਗੀ। ਅੱਗੇ ਹੀ ਕੇਅਰਲੈਸ ਡਰਾਇਵਿੰਗ  ਦੀਆਂ ਦੋ ਸਟੈਂਪਾਂ ਲੱਗੀਆਂ ਹੋਈਆਂ ਨੇ ਲਾਇੰਸੈਂਸ ’ਤੇ।” ਲੋਰ ਵਿੱਚ ਆਈ ਸ਼ੈਲੀ ਨੇ ਗਿਲਾਸ ਦੇ ਸਿਰ ’ਤੇ ਹੱਥ ਰੱਖ ਲਿਆ।
“ਸੂਟ ਯੂਅਰ ਸੈਲਫ। ਮੈਨੂੰ ਨਾ ਮਗਰੋਂ ਉਲਾਭਾ ਦੇਈਂ ਕਿ ਰਜਾਇਆ ਨ੍ਹੀਂ। -ਬਈ ਆਪਣਾ ਤਾਂ ਇੱਕ ਨਾਲ ਕੱਖ ਨ੍ਹੀਂ ਬਣਿਆ। ਸਾਲੀ ਦਿਮਾਗ ਨੂੰ ਟੈਨਸ਼ਨ ਈ ਬਹੁਤ ਆ।” ਪਰਮਜੀਤ ਨੇ ਬੋਤਲ ਚੁੱਕ ਕੇ ਆਪਣਾ ਗਿਲਾਸ ਸਿਰੇ ਤੱਕ ਸ਼ਰਾਬ ਨਾਲ ਐਨਾ ਜ਼ਿਆਦਾ ਭਰ ਲਿਆ ਕਿ ਉਸ ਵਿੱਚ ਕੋਕ ਰਲਾਉਣ ਜੋਗੀ ਥਾਂ ਵੀ ਨਹੀਂ ਬਚੀ ਸੀ। ਸੁੱਧ ਸ਼ਰਾਬ ਦੀ ਘੁੱਟ ਭਰ ਕੇ ਅੰਦਰ ਲੰਘਾਉਣ ਦੀ ਬਜਾਏ ਪਰਮਜੀਤ ਨੇ ਗੱਲ੍ਹਾਂ ਫੁਲਾ ਕੇ ਕੁਰਲੀ ਕਰਨ ਵਾਂਗ ਸ਼ਰਾਬ ਮੂੰਹ ਵਿੱਚ ਹੀ ਇਧਰ-ਉਧਰ ਘੁੰਮਾਈ ਤੇ ਫੇਰ ਅੰਦਰ ਹੀ ਡਕਾਰ ਲਈ। ਸ਼ਰਾਬ ਦੀ ਕੜਵਾਹਟ ਸੰਘ ਵਿੱਚ ਲੱਗਣ ਨਾਲ ਉਸਦੀਆਂ ਅੱਖਾਂ ਮਿੱਚ ਗਈਆਂ। ਨਾਲ ਲੱਗਦੀ ਉਸ ਨੇ ਇੱਕ ਘੁੱਟ ਹੋਰ ਭਰ ਲਿੱਤੀ। ਇਸ ਵਾਰ ਉਸ ਨੂੰ ਸ਼ਰਾਬ ਪਹਿਲਾਂ ਜਿੰਨੀ ਕੌੜੀ ਨਹੀਂ ਜਾਪੀ ਅਤੇ ਹੌਲੀ-ਹੌਲੀ ਚੜ੍ਹਣ ਵੀ ਲੱਗੀ। ਹੱਥ ਉਤਾਂਹ ਚੁੱਕ ਕੇ ਗਿਲਾਸ ਨੂੰ ਅੱਖਾਂ ਦੇ ਬਰਾਬਰ ਕਰਦਿਆਂ ਪਰਮਜੀਤ ਨੀਝ ਨਾਲ ਕੱਚ ਥਾਣੀ ਦੀ ਸ਼ਰਾਬ ਨੂੰ ਨਿਹਾਰਨ ਲੱਗੀ, “ਵਾਹ! ਕੀਆ ਲਾਜਵਾਬ ਚੀਜ਼ ਆ। ਪੀਂਦਿਆਂ ਹੀ ਗ਼ਮ ਭੁੱਲ ਜਾਂਦੇ ਨੇ ਤੇ ਸ਼ਰੀਰ ’ਚ ਮਸਤੀ ਆ ਜਾਂਦੀ ਐ। ਮੈਂ ਤਾਂ ਸ਼ਰਾਬ ਦੀ ਖੋਜ਼ ਕਰਨ ਵਾਲੇ ਤੇ ਵਾਰੀ-ਵਾਰੀ ਜਾਂਦੀ ਆਂ। ਕਈ ਵਾਰੀ ਸੋਚਦੀ ਹੁੰਦੀ ਆਂ ਸ਼ਰਾਬ ਬਣਾਉਣ ਦੀ ਤਰਕੀਬ ਬੰਦੇ ਦੇ ਦਿਮਾਗ ਵਿੱਚ ਆਈ ਕਿਵੇਂ ਹੋਊ?”
ਸ਼ੈਲੀ ਨੇ ਆਪਣੀਆਂ ਬਚਦੀਆਂ ਦੋ ਘੁੱਟਾਂ ਅੰਦਰ ਸਿੱਟੀਆਂ ਤੇ ਆਪਣਾ ਗਿਲਾਸ ਖਾਲੀ ਕਰਕੇ ਹੇਠਾਂ ਰੱਖ ਦਿੱਤਾ, “ਇਹ ਸਭ ਐਕਸੀਡੇਂਟਲੀ  ਹੋਇਆ ਸੀ।” 
“ਐਕਸੀਡੈਂਟਲੀ?- ਉਹ ਕਿਵੇਂ?” ਪਰਮਜੀਤ ਨੇ ਸ਼ੈਲੀ ਵੱਲ ਜਗਿਆਸਾ ਨਾਲ ਦੇਖਿਆ।   
“ਹਾਂ। ਪੁਰਾਤਨ ਕਾਲ ਵਿੱਚ ਜਦੋਂ ਅਜੇ ਮਨੁੱਖੀ ਸਭਿਅਤਾ ਵਿਕਾਸ ਦੀਆਂ ਰਾਹਾਂ ਉਤੇ ਪਈ ਹੀ ਸੀ, ਉਸ ਵੇਲੇ ਦਾ ਵਾਕਿਆ ਹੈ। ਉਹਨਾਂ ਦਿਨਾਂ ਵਿੱਚ ਆਦਿ ਮਾਨਵ ਗੁਫਾਵਾਂ ਵਿੱਚ ਰਹਿੰਦਾ ਹੁੰਦਾ ਸੀ। ਰਾਤ ਨੂੰ ਹਨੇਰੇ ਤੋਂ ਡਰਦਾ ਉਹ ਗੁਫਾ ਤੋਂ ਬਾਹਰ ਨਹੀਂ ਨਿਕਲਦਾ ਹੁੰਦਾ ਸੀ। ਇਸ ਲਈ ਦਿਨੇ ਹੀ ਜੰਗਲੀ ਜਾਨਵਰਾਂ ਦਾ ਮਾਸ ਤੇ ਫੱਲ ਤੋੜ ਕੇ ਰੱਖ ਲੈਂਦਾ ਹੁੰਦਾ ਸੀ, ਜੋ ਉਹ ਰਾਤ ਦੇ ਵਕਤ ਭੁੱਖ ਲੱਗਣ ’ਤੇ ਖਾਹ ਲੈਂਦਾ ਹੁੰਦਾ ਸੀ। ਇੰਝ ਹੀ ਉਦੋਂ ਕਿਤੇ ਗੁਫਾ ਵਿੱਚ ਕੁੱਝ ਅੰਗੂਰ ਬਚੇ ਰਹਿ ਗਏ। ਸਮਾਂ ਪਾ ਕੇ ਅੰਗੂਰ ਗਰਮੀ ਨਾਲ ਗਲਣ ਲੱਗ ਪਏ। ਅੰਗੂਰ ਵਿੱਚਲੀ ਖੰਡ ਦੀ ਪਰਸਪਰ ਛੋਹ ਨਾਲ ਛਿੱਲਕੇ ਉੱਤੇ ਆਈ ਉੱਲੀ ਚੋਂ ਖਮੀਰ ਉਠਿਆ, ਯਾਨੀ Fermentation Process  ਹੋਇਆ। ਇੰਝ ਲਾਹਣ ਵਿੱਚ ਹੋਈ ਜੀਵ ਰਸਾਇਣਕ ਕਿਰਿਆ ਨੇ ਫਲ ਦੀ ਮਿਠਾਸ ਨੂੰ ਨਸ਼ੀਲੇ ਤਰਲ ਵਿੱਚ ਤਬਦੀਲ ਕਰ ਦਿੱਤਾ। ਕੁੱਝ ਦਿਨਾਂ ਬਾਅਦ ਆਦਿ ਮਾਨਵ ਨੇ ਰਾਤ ਨੂੰ ਆਹਾਰ ਦੀ ਤਲਾਸ਼ ਵਿੱਚ ਹੱਥ ਮਾਰਿਆ। ਭੋਜਨ ਮੁੱਕਿਆ ਹੋਇਆ ਹੋਣ ਕਰਕੇ ਉਸ ਨੇ ਅੰਗੂਰਾਂ ਦੀ ਗਾਵ ਨੂੰ ਚੱਖਿਆ, ਤਾਂ ਉਸ ਨੂੰ ਨਸ਼ਾਂ ਅਨੁਭਵ ਹੋਇਆ। ਬਸ ਫੇਰ ਕੀ ਸੀ? ਹਮੇਸ਼ਾਂ ਹੀ ਆਦਿ ਮਾਨਵ ਅੰਗੂਰਾਂ ਨੂੰ ਗਾਲ ਕੇ ਪੀਣ ਲੱਗ ਪਿਆ। ਇਉਂ ਮੂਲ ਰਸਾਇਣਕ ਕਿਰਿਆ ਦੇ ਸਿਧਾਂਤ ਨਾਲ ਮਨੁੱਖ ਨੇ ਸ਼ਰਾਬ ਬਣਾਉਣੀ ਸ਼ੁਰੂ ਕਰ ਦਿੱਤੀ। ਉਦਣ ਤੋਂ ਲੈ ਕੇ ਅੱਜ ਤੱਕ ਸ਼ਰਾਬ ਨੇ ਘੜਿਆਂ, ਢੋਲਾਂ ਤੋਂ ਹੁੰਦੇ ਹੋਏ ਬੋਤਲਾਂ ਤਾਈਂ ਲੰਮਾ ਸਫਰ ਤੈਅ ਕੀਤਾ ਹੈ।”
“ਅੱਛਾਅ।” ਪਰਮਜੀਤ ਨੇ ਸ਼ੈਲੀ ਦੀ ਜਾਣਕਾਰੀ ਤੋਂ ਪ੍ਰਭਾਵਿਤ ਹੁੰਦਿਆਂ ਸਿਰ ਮਾਰਿਆ।
“ਇਹ ਤਾਂ ਸੀ ਇਤਿਹਾਸ। ਪਰ ਮਿਥਿਹਾਸ ਵਿੱਚ ਹਜ਼ਾਰਾਂ ਸਾਲ ਪਹਿਲਾਂ ਹੀ ਸ਼ਰਾਬ ਦੀ ਉਤਪਤੀ ਹੋ ਜਾਣ ਦਾ ਜ਼ਿਕਰ ਆਉਂਦਾ ਹੈ। ਪੁਰਾਣ ਵਿੱਚ ਇੱਕ ਕਥਾ ਇਉਂ ਆਉਂਦੀ ਹੈ ਕਿ ਦੇਵਤਿਆਂ ਨੇ ਖੀਰ ਸਮੁੰਦਰ ਵਿੱਚ ਸੁਮੇਰ ਪਰਬਤ ਨੂੰ ਮਧਾਣੀ ਬਣਾ ਕੇ ਸਿੱਟ ਲਿਆ ਤੇ ਸ਼ੇਸ਼ਨਾਗ ਦਾ ਪਾ ਲਿਆ ਉਸ ਨੂੰ ਨੇਤਰਾ। ਇੱਕ ਪਾਸਿਉਂ ਦੇਵਤਿਆਂ ਨੇ ਖਿੱਚਿਆ ਤੇ ਦੂਜੀ ਤਰਫ ਰਾਖਸ਼ਿਸ਼ ਲੱਗ ਗਏ। ਉਹਨਾਂ ਨੇ ਦੱਬ ਕੇ ਸਮੁੰਦਰ ਨੂੰ ਰਿੜਕਿਆ ਤੇ ਉਸ ਵਿੱਚੋਂ ਚੌਦਾਂ ਅਦਭੁੱਤ ਪਦਾਰਥ ਨਿਕਲੇ। ਜਿਵੇਂ ਕਿ ਸ਼੍ਰਵਾ ਘੋੜਾ, ਕਾਮਧੇਨੁ ਗਾਂ, ਕਲਪ ਬ੍ਰਿਖ, ਰੰਭਾ ਅਪਸਰਾ, ਲਖਮੀ, ਚੰਦ੍ਰਮਾ, ਧਨੰਵਤਰਿ, ਪਾਂਚਜਨਯ ਸ਼ੰਖ, ਕੌਸਭਮਣਿ, ਸਾਰੰਗ ਧਨੁੱਖ, ਐਰਾਵਤੀ ਹਾਥੀ, ਅੰਮ੍ਰਿਤ, ਮਦਿਰਾ ਅਤੇ ਜ਼ਹਿਰ। ਇਹਨਾਂ ਵਿੱਚੋਂ ਪਹਿਲੀਆਂ ਤੇਰਾਂ ਚੀਜ਼ਾਂ ਤਾਂ ਧੋਖੇ ਨਾਲ ਦੇਵਤੇ ਲੈ ਗਏ ਤੇ ਉਹਨਾਂ ਨੂੰ ਰਤਨ ਕਿਹਾ ਜਾਣ ਲੱਗਿਆ। ਚੌਦਵੀਂ ਜ਼ਹਿਰ ਬਿਚਾਰੇ ਰਾਖਸ਼ਿਸ਼ਾਂ ਦੇ ਹਿੱਸੇ ਰਹਿ ਗਈ। ਇਸੇ ਕਰਕੇ ਵਿਸ਼ ਨੂੰ ਰਤਨਾਂ ਵਿੱਚ ਨਹੀਂ ਗਿਣਿਆ ਜਾਂਦਾ। ਇਉਂ ਹੁਣ ਵੀ ਮਦਿਰਾ ਯਾਨੀ ਸ਼ਰਾਬ ਨੂੰ ਤੇਰਵੇਂ ਰਤਨ ਵਜੋਂ ਜਾਣਿਆ ਜਾਂਦੈ।”
“ਸ਼ਰਾਬ ਦੀ ਕਾਡ ਤਾਂ ਨਿਕਲਗੀ। ਦੇਵੀ ਜੀ, ਮੇਰੀ ਸਮੱਸਿਆ ਦਾ ਵੀ ਕੋਈ ਹੱਲ ਕੱਢੋ ਨਾ?” ਪਰਮਜੀਤ ਨੇ ਦੋਨੋਂ ਹੱਥ ਜੋੜ੍ਹੇ।
“ਤੇਰੇ ਆਪ ਹੀ ਕੰਡੇ ਬੀਜੇ ਹੋਏ ਨੇ, ਤੈਨੂੰ ਹੀ ਚੁੱਗਣੇ ਪੈਣੇ ਆ। ਤੇਰੇ ਮਸਲੇ ਦਾ ਹੱਲ ਤਾਂ ਖਰਬੂਜੇ ਦੇ ਬੀਆਂ ਵਾਂਗੂੰ ਚੀਰਾ ਦਿੱਤੇ ਤੇ ਆਸਾਨੀ ਨਾਲ ਨਿਕਲ ਸਕਦੈ। ਪਰਮਜੀਤ ਕੁਰੇ, ਤੂੰ ਮਾਪਿਆਂ ਨਾਲ ਰੈਟ-ਰੇਸ (ਛੂਹਣ-ਛਲਾਈ) ਬੰਦ ਕਰ ਤੇ ਸਾਫ-ਸਾਫ ਦੱਸਦੇ ਕਿ ਤੂੰ ਜੱਗੀ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੈਂ। ਤੇਰੇ ਪੇਰੈਂਟਸ ਜੱਗੀ ਅਤੇ ਉਹਦੇ ਪਰਿਵਾਰ ਨੂੰ ਮਿਲ ਕੇ ਆਪੇ ਸਾਰੀ ਗੱਲ ਨਜਿੱਠ ਲੈਣਗੇ। ਦੈਟਸ ਇੱਟ। ਐਂਡ ਔਫ ਦਾ ਸਟੋਰੀ। -ਐਵੇਂ ਤੂੰ ਆਪਣੇ ਲਈ ਬੇਲੋੜੀ ਸਿਰ ਦਰਦੀ ਵਧਾ ਰਖੀ ਹੈ।” ਸ਼ੈਲੀ ਨੇ ਖਰੀ ਗੱਲ ਆਖੀ।
ਪਰਮਜੀਤ ਦੇ ਚਿੰਤਤ ਚਿਹਰੇ ਤੋਂ ਉਦਾਸੀ ਬੋਲੀ, “ਇਹ ਮਾਮਲਾ ਐਨਾ ਅਸਾਨ ਨਹੀਂ, ਜਿੰਨਾ ਤੂੰ ਕਹਿ ਰਹੀ ਹੈਂ। ਮੈਂ ਕਈ ਦਫਾ ਜੱਗੀ ਨੂੰ ਜ਼ੋਰ ਲਾਇਐ। ਹਰ ਵਾਰ ਉਹ ਮੈਨੂੰ ਇੱਕੋ ਜੁਆਬ ਦਿੰਦੈ ਕਿ ਉਹ ਅਜੇ ਵਿਆਹ ਨਹੀਂ ਕਰਵਾਉਣਾ ਚਾਹੁੰਦਾ। ਵਿਆਹ ਦੇ ਨਾਂ ਤੋਂ ਉਹ ਆਏਂ ਚੱਲਦੈ, ਜਿਵੇਂ ਉਹਨੂੰ ਮੈਰਿਜ਼ ਫ਼ੋਬੀਆ (ਇੱਕ ਮਨੋਰੋਗ ਜਿਸ ਵਿੱਚ ਰੋਗੀ ਕਿਸੇ ਵਿਸ਼ੇਸ਼ ਚੀਜ਼ ਤੋਂ ਐਨਾ ਡਰਦਾ ਹੁੰਦਾ ਹੈ ਕਿ ਉਸ ਚੀਜ਼ ਦਾ ਨਾਮ ਸੁਣ ਕੇ ਹੀ ਉਸ ਨੂੰ ਬੇਹੋਸ਼ੀ ਦਾ ਦੌਰਾ ਪੈ ਜਾਂਦਾ ਹੈ) ਹੁੰਦੈ।”
ਸ਼ੈਲੀ ਕੁੱਝ ਸੋਚਦੀ ਹੋਈ ਕਹਿਣ ਲੱਗੀ, “ਗੁੱਸਾ ਨਾ ਕਰੀਂ। ਅਜੇ ਕੀ? ਮੇਰਾ ਤਾਂ ਖਿਆਲ ਐ ਜੱਗੀ ਤੇਰੇ ਨਾਲ ਕਦੇ ਵੀ ਵਿਆਹ ਨਹੀਂ ਕਰੇਗਾ।”
“ਤੂੰ ਠੀਕ ਕਹਿੰਦੀ ਏਂ। ਮੈਨੂੰ ਵੀ ਕਦੇ-ਕਦੇ ਇੰਝ ਲੱਗਦਾ ਹੁੰਦੈ ਕਿ ਉਹ ਲਾਰੇ ਲਾਉਂਦੈ।”
“ਫੇਰ ਸਮਝਦੀ ਕਾਹਤੋਂ ਨਹੀਂ। ਪੈਮ, ਕਿਉਂ ਉਹ ਤੇਰੇ ਭੋਲੇਪਨ ਅਤੇ ਵਿਸ਼ਵਾਸ ਦਾ ਨਜਾਇਜ਼ ਫਾਇਦਾ ਉਠਾ ਰਿਹੈ? ਹੁਣ-ਹੁਣ ਵੇਲੈ। ਅਕਲ ਦਾ ਰਾਹ ਫੜ੍ਹ। ਮੈਨੂੰ ਤਾਂ ਹੱਥ ਲੱਗੇ ਹੋਏ ਨੇ -ਮੇਰੇ ਐਕਸ ਲਵਰ (ਸਾਬਕਾ ਪ੍ਰੇਮੀ) ਬਲਰਾਜ ਨੂੰ ਤਾਂ ਤੂੰ ਜਾਣਦੀ ਈ ਐਂ?”
“ਕੌਣ ਬਲਰਾਜ ਸਾਹਨੀ?”
“ਸਾਹਨੀ ਨ੍ਹੀਂ। ਬਲਰਾਜ ਸਾਹਨੀ ਤਾਂ ਇੰਡੀਆ ਦਾ ਗਰੇਟ ਐਕਟਰ ਸੀ। ਉਹਦੀ ਕਿਹੜਾ ਰੀਸ ਕਰ ’ਲੂ। ਸਾਹਨੀ ਸਾਹਿਬ ਤਾਂ 1973 ਵਿੱਚ ਸੱਠ ਸਾਲਾਂ ਦੀ ਆਯੂ ਭੋਗ ਕੇ ਪੂਰੇ ਹੋ ਗਏ ਸੀ। ਭਾਰਤੀ ਫਿਲਮ ਇੰਡਸਟਰੀ ਨੂੰ ਉਹਨਾਂ ਵਰਗਾ ਤਕੜਾ ਅਭਿਨੇਤਾ ਕੋਈ ਹੋਰ ਨ੍ਹੀਂ ਮਿਲਣਾ। ਉਹ ਆਪਣੀ ਕਲਾ ਪ੍ਰਤਿ ਐਨੇ ਸੰਜੀਦਾ ਸਨ ਕਿ ‘ਕਾਬਲੀਵਾਲਾ’ ਫਿਲਮ ਵਿਚਲੇ ਆਪਣੇ ਰੋਲ ਦੀ ਤਿਆਰੀ ਲਈ ਮਹੀਨਿਆਂ ਬੱਧੀ ਕਾਬਲੀ ਵੇਚਣ ਵਾਲਿਆਂ ਨਾਲ ਰਹੇ ਸਨ ਤੇ ‘ਦੋ ਵਿੱਗਾ ਜ਼ਮੀਨ’ ਦੀ ਸ਼ੂਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਕਈ ਦਿਨ ਉਹ ਕਲਕੱਤੇ ਦੀਆਂ ਸੜ੍ਹਕਾਂ ’ਤੇ ਰਿਕਸ਼ਾ ਚਲਾਉਂਦੇ ਰਹੇ ਸਨ। ਇਹ ਵੱਖਰੀ ਕਹਾਣੀ ਆ। ਛੱਡ ਇਹਨੂੰ, ਆਪਾਂ ਅਸਲੀ ਮੁੱਦੇ ਵੱਲ ਆਈਏ। ਮੈਂ ਬਲਰਾਜ ਸਿੱਧੂ ਦੀ ਗੱਲ ਕਰਦੀ ਆਂ। ਜਿਹੜਾ ਸ਼ੈਫੀਲਡ ਯੂਨੀਵਰਸਟੀ ’ਚ ਮੇਰੇ ਨਾਲ ਪੜ੍ਹਦਾ ਹੁੰਦਾ ਸੀ।” ਸ਼ੈਲੀ ਮੰਜੇ ’ਤੇ ਖਿਸਕ ਕੇ ਪਰਮਜੀਤ ਦੀ ਕੁਰਸੀ ਦੇ ਨੇੜੇ ਨੂੰ ਹੋ ਗਈ।
ਪਰਮਜੀਤ ਨੇ ਆਪਣੀ ਯਾਦਾਸ਼ਤ ਤੇ ਜ਼ੋਰ ਦਿੱਤਾ, “ਪਤਾ ਨ੍ਹੀਂ ਕਿਹੜੇ ਸਿੱਧੂ-ਸਾਦੂ ਦੀ ਗੱਲ ਕਰਦੀ ਐਂ। ਕਿਹੜਾ ਤੂੰ ਇੱਕ ਨਾਲ ਫਿਰੀ ਏਂ? ਸਿਨੇਮੇ ਮੂਹਰੇ ਲੱਗੇ ਫਿਲਮਾਂ ਦੇ ਪੋਸਟਰਾਂ ਵਾਂਗੂੰ ਤਾਂ ਤੇਰੇ ਯਾਰ ਬਦਲ ਜਾਂਦੇ ਨੇ। -ਹਾਂ ਦੱਸ, ਕੀ ਦੱਸਣ ਲੱਗੀ ਸੀ ਉਹਦੇ ਬਾਰੇ?”
“ਮੈਂ ਬਲਰਾਜ ਨੂੰ ਸੱਚਾ ਪਿਆਰ ਕਰਦੀ ਸੀ। ਬਹੁਤ ਸੀਰੀਅਸ ਸੀ ਉਹਦੇ ਬਾਰੇ। ਆਈ ਥੌਟ ਹੀ ਵਾਜ਼ ਲਵ ਔਫ ਮਾਈ ਲਾਈਫ।  ਉਹ ਅਹੇ ਜਿਹਾ ਚਾਲਬਾਜ਼ ਨਿਕਲਿਆ ਕਿ ਸਾਰੀ ਜਾਵਨੀ ਮੇਰਾ ਰੂਪ ਮਾਣਦਾ ਰਿਹਾ ਤੇ ਜਦੋਂ ਵਿਆਹ ਦੀ ਵਾਰੀ ਆਈ, ਚੁੱਪ ਕਰਕੇ ਇੰਡੀਆ ’ਚ ਕਰਾ ਆਇਆ। ਮੈਨੂੰ ਦੱਸਿਆ ਵੀ ਨ੍ਹੀਂ। ਜਦੋਂ ਤੱਕ ਉਹਦੀ ਘਰਵਾਲੀ ਇਧਰ ਨਹੀਂ ਆਈ। ਉਦੋਂ ਤੱਕ ਮੈਨੂੰ ਮਿਲਦਾ ਰਿਹਾ। ਜਦੋਂ ਮੈਨੂੰ ਉਹਦੇ ਵਿਆਹੇ ਦਾ ਪਤਾ ਲੱਗਿਆ, ਮੇਰੇ ਉਤੇ ਤਾਂ ਬਿਜਲੀ ਡਿੱਗ ਪਈ। ਰੱਜ ਕੇ ਲੜੀ ਮੈਂ ਉਹਦੇ ਨਾਲ। ਉਹ ਪੰਜਾਬੀ ਫੋਕ ਸੌਂਗ ਐ ਨਾ? ਸਾਡੀ ਲੱਗਦੀ ਕਿਸੇ ਨਾ ਦੇਖੀ, ਟੁੱਟਦੀ ਨੂੰ ਜੱਗ ਜਾਣਦਾ।  ਉਵੇਂ ਅਸੀਂ ਮਿਹਣੋ-ਮਿਹਣੀ ਹੋ ਕੇ ਟੁੱਟੇ। ਉਦਣੇ ਮੈਂ ਤਾਂ ਇੱਥੇ ਲੰਡਨ ਦੀ ਯੂਨੀਵਰਸਟੀ ’ਚ ਬਦਲੀ ਕਰਵਾ ਲਈ। ਮਨ ਨੂੰ ਸਮਝਾ ਲਈਦੈ ਬਈ ਚਲੋ ਗੁਲਫਾਮ ਨੂੰ ਮਿਲਗੀ ਸਬਜ਼ਪਰੀ। ਉਂਝ ਡੀਪ ਡਾਊਨ ਆਈ ਸਟੀਲ ਲੱਵ ਹਿੱਮ। -ਮਰਦਾਂ ਨੂੰ ਇਹ ਆਦਤ ਹੁੰਦੀ ਹੈ ਜਦੋਂ ਬਾਹਰ ਜਾਣਗੇ ਤਾਂ ਸਮਾਰਟ  ਦਿਸਣ ਲਈ ਕੋਟ- ਪੈਂਟ, ਟਾਈ-ਸ਼ਾਈ ਲਾ ਕੇ ਜਾਣਗੇ। ਘਰ ਆਉਣਗੇ ਤਾਂ ਹੌਲਾ ਤੇ ਅਰਾਮਦਾਇਕ ਮਹਿਸੂਸ ਕਰਨ ਲਈ ਕੁੜਤਾ-ਪੰਜਾਮਾ ਪਹਿਨ ਲੈਣਗੇ। ਸ਼ਾਇਦ ਇਸੇ ਮਰਦਾਨਾਂ ਫਿਤਰਤ ਕਰਕੇ ਬਲਰਾਜ ਨੇ ਮੈਨੂੰ ਜੀਵਨ ਸਾਥ ਲਈ ਨਹੀਂ ਚੁਣਿਆ। ਮੈਂ ਸਿਰਫ ਐਕਟੀਵ ਆਉਟਫਿੱਟਸ  ਦੀ ਸ਼੍ਰੇਣੀ ਵਿੱਚ ਆਉਂਦੀ ਆਂ। ਮੈਨੂੰ ਕਮਫਰਟੇਬਲ  ਕੱਪੜਿਆਂ ਦੀ ਕੈਟਾਗਿਰੀ ਵਿੱਚ ਨਹੀਂ ਰਖਿਆ ਜਾ ਸਕਦਾ। ਪਤਨੀ ਬਣਾਉਣ ਵੇਲੇ ਮੁੰਡੇ ਇਸਤਰੀ ਵਿੱਚ ਇੱਕ ਨਹੀਂ ਉਪਰ ਦੱਸੀਆਂ ਦੋਨੋਂ ਖੂਬੀਆਂ ਭਾਲਦੇ ਹਨ। -ਸਾਰੇ ਮੁੰਡੇ ਇੱਕੋ ਜਿਹੇ ਹੀ ਹੁੰਦੇ ਆ, ਹੁਸਨ ਦੇ ਚੋਰ। ਤੇਰਾ ਜੱਗੀ ਵੀ ਤੈਨੂੰ ਇੱਕ ਸੈਕਸ ਔਬਜੈਕਟ ਸਮਝ ਕੇ ਯੂਜ਼ ਕਰ ਰਿਹੈ ਹੈ।”
ਪਰਮਜੀਤ ਨੇ ਉਹਨੂੰ ਵਿੱਚੋਂ ਟੋਕਿਆ, “ਖੜ੍ਹ ਜਾ। ਖੜ੍ਹ ਜਾ। ਮੇਰੇ ਯਾਰ ਨੂੰ ਮੰਦਾ ਨਾ ਬੋਲੀਂ, ਮੇਰੀ ਭਾਵੇਂ ਜ਼ਿੰਦ ਕੱਢ ਲੈ।  -ਬਾਕੀ ਗੱਲਾਂ ਤਾਂ ਤੇਰੀਆਂ ਸਹੀ ਨੇ ਤੇ ਮੇਰੇ ਦਿਲ ਨੂੰ ਲੱਗਦੀਆਂ ਹਨ। ਪਰ ਆਹ ਜਿਹੜਾ ਤੂੰ ਕਿਹੈ ਕਿ ਜੱਗੀ ਮੈਨੂੰ ਭੋਗ ਵਸਤੂ ਦੀ ਤਰ੍ਹਾਂ ਵਰਤ ਰਿਹੈ। ਇਸ ਗੱਲ ਨਾਲ ਮੈਂ ਸਹਿਮਤ ਨਹੀਂ। ਦੇਖ, ਮੈਂ ਉਹਦੇ ਕੋਲ ਚੱਲ ਕੇ ਜਾਂਦੀ ਹਾਂ। ਉਹ ਕੋਈ ਮੇਰੇ ਨਾਲ ਜਬਰਦਸਤੀ ਨਹੀਂ ਕਰਦਾ। ਉਹਦੇ ਸੰਗ ਮੈਂ ਆਪਣੀ ਮਰਜ਼ੀ ਨਾਲ ਸੰਭੋਗ ਕਰਦੀ ਹਾਂ। ਮਜ਼ੇ ਦੀ ਗੱਲ ਇਹ ਹੈ ਕਿ ਮੈਨੂੰ ਵੀ ਕ੍ਰਿੜਾ ਦਾ ਉਹਦੇ ਜਿੰਨਾਂ ਹੀ ਆਨੰਦ ਆਉਂਦਾ ਹੈ। ਸੈਕਸ ਐਸੀ ਖੇਡ ਹੈ ਜਿਸਨੂੰ ਦੋ ਖਿਡਾਰੀ ਹੀ ਖੇਡ ਸਕਦੇ ਹਨ। ਇੱਕ ਖਿਡਾਰੀ ਵਾਲੀ ਖੇਡ ਨੂੰ ਬਲਾਤਕਾਰ ਕਿਹਾ ਜਾਂਦੈ। -ਮੈਂ ਮਿਸਾਲ ਦਿੰਦੀ ਆਂ ਤੈਨੂੰ ਇੱਕ। ਤੂੰ ਦੁਕਾਨ ’ਤੇ ਜਾਂਦੀ ਹੈਂ। ਪੌਂਡ ਦੇ ਕੇ ਦੁਕਾਨਦਾਰ ਤੋਂ ਸਿਗਰਟ ਦੀ ਡੱਬੀ ਖਰੀਦ ਲੈਂਦੀ ਹੈਂ। ਹੁਣ ਜੇ ਤੂੰ ਆਖੇਂ ਕਿ ਤੇਰੇ ਕੋਲੋਂ ਪੌਂਡ ਖੁੱਸ ਗਿਐ, ਇਹ ਕੋਈ ਅਕਲਮੰਦੀ ਥੋੜ੍ਹੈ? ਤੇਰੇ ਕੋਲ ਪੌਂਡ ਦੇ ਮੁੱਲ ਦੀਆਂ ਸਿਗਰਟਾਂ ਵੀ ਤਾਂ ਆਈਆਂ ਹਨ। ਇਹ ਤਾਂ ਵਪਾਰਕ ਸੌਦਾ ਹੈ। ਤੈਨੂੰ ਸਿਗਰਟ ਦੀ ਜ਼ਰੂਰਤ ਸੀ ਤੂੰ ਉਹ ਲੈ ਲਈ। ਦੁਕਾਨਦਾਰ ਨੂੰ ਮਾਇਆ ਦੀ ਲੋੜ੍ਹ ਸੀ, ਉਹਨੇ ਉਹ ਹਾਸਲ ਕਰ ਲਈ। ਫੇਰ ਤੂੰ ਇਹ ਕਿਵੇਂ ਕਹਿੰਦੀ ਹੈਂ ਕਿ ਉਹ ਮੇਰਾ ਲਾਹਾ ਲੈਂਦੈ। ਮੈਂ ਵੀ ਤਾਂ ਉਹਦਾ ਲਾਭ ਲੈ ਰਹੀ ਹਾਂ। ਇਸ ਲਈ ਇਹ ਮਰਦ ਦੇ ਔਰਤ ਨੂੰ ਯੂਜ਼ ਕਰਨ ਵਾਲੀ ਗੱਲ ਨਾ ਮੁੜ ਕੇ ਮੇਰੇ ਕੋਲ ਕਰੀਂ। ਮੈਂ ਪ੍ਰੇਮ ਸੰਬੰਧ ਨੂੰ ਤੇਰੇ ਵਾਲੇ ਨਾਕਾਰਤਮਕ ਨੁਕਤ-ਏ-ਨਿਗਾਹ ਤੋਂ ਨਹੀਂ ਦੇਖਦੀ। -ਅੱਛਾ! ਹੋਰ ਸੁਣ ਹੁਣ ਮੇਰੇ ਹੱਥ ’ਚ ਪਕੜੇ ਏਸ ਅੱਧ ਤੱਕ ਦਾਰੂ ਨਾਲ ਭਰੇ ਗਿਲਾਸ ਵੱਲ ਦੇਖ। ਜੇ ਤੂੰ ਕਹੇ ਇਹ ਅੱਧਾ ਖਾਲੀ ਹੈ ਤੇ ਮੈਂ ਕਹਾਂ ਨਹੀਂ ਇਹ ਅੱਧਾ ਭਰਿਆ ਹੈ। ਇਸ ਦਾ ਮਤਲਵ ਇਹ ਨਹੀਂ ਕਿ ਆਪਣੇ ਦੋਨਾਂ ਵਿਚੋਂ ਇੱਕ ਜਣੀ ਗਲਤ ਹੈ। ਆਪਾਂ ਦੋਨੋਂ ਹੀ ਸਹੀ ਹਾਂ। ਸਿਰਫ ਆਪਣਾ ਦੇਖਣ ਦਾ ਨਜ਼ਰੀਆ ਵੱਖੋਂ-ਵੱਖਰਾ ਹੈ। ਤੂੰ ਜੋ ਦਿਲ ਕਰੇ ਸਮਝ। ਜਿੱਥੋਂ ਤੱਕ ਮੇਰਾ ਤੇ ਜੱਗੀ ਦਾ ਤਅੱਲਕ ਹੈ, ਅਸੀਂ ਇੱਕ ਦੂਜੇ ਦੀ ਸੰਗਤ ਪਸੰਦ ਕਰਦੇ ਹਾਂ ਅਤੇ ਵੂਈ ਬੋਥ ਹੈਵਿੰਗ ਗੁੱਡ ਟਾਈਮ ਟੂਗੈਦਰ।” 
“ਇਹੀ ਤੇਰੀ ਸਮੱਸਿਆ ਹੈ, ਯੰਗ ਲੇਡੀ। ਯੂ ਇੰਨਯੋਆਏ ਫੱਕਿੰਗ ਹਿੱਮ! ਸੁਆਦ ਆਉਂਦਾ ਹੋਣ ਕਰਕੇ ਹੀ ਤਾਂ ਤੂੰ ਖੇਡ ਖਤਮ ਨਹੀਂ ਕਰਨਾ ਚਾਹੁੰਦੀ। ਇਹ ਜਿਹੜੀਆਂ ਲੱਸਟੀ ਫੀਲਿੰਗਸ ਹੁੰਦੀਆਂ ਨੇ ਨਾ, ਇਹ ਗੂੰਦ ਦਾ ਕੰਮ ਕਰਦੀਆਂ ਹੁੰਦੀਆਂ ਨੇ। ਜਿਹੜੇ ਦੋ ਇੰਨਸਾਨ ਨਾਲ ਲੱਗਣ, ਉਹਨਾਂ ਨੂੰ ਹੀ ਇਹ ਕਾਮੁਕ ਭਾਵਨਾਵਾਂ ਚਿੱਪਕਾ ਦਿੰਦੀਆਂ ਹਨ। ਹੁਣ ਜੱਗੀ ਤੇਰੇ ਨਾਲ ਹੈ ਤਾਂ ਤੂੰ ਉਹਦੇ ਨਾਲ ਨੱਥੀ ਹੋਈ ਪਈ ਹੈਂ। ਕੱਲ੍ਹ ਨੂੰ ਕੋਈ ਹੋਰ ਤੇਰੇ ਕਰੀਬ ਆ ਜਾਵੇ ਤਾਂ ਤੂੰ ਇਹਨਾਂ ਲਾਲਸਾਵਾਂ ਕਾਰਨ ਉਸ ਨਾਲ ਜੁੜ ਜਾਵੇਂਗੀ।” 
ਪਰਮਜੀਤ ਨੇ ਮੱਥਾ ਪਿੱਟਿਆ, “ਅੜੀਏ, ਮੈਨੂੰ ਤਾਂ ਕੁੱਝ ਨ੍ਹੀਂ ਸੁੱਝਦੈ। ਜਿਧਰ ਹੱਥ ਮਾਰਦੀ ਆਂ। ਹਨੇਰਾ ਹੀ ਹਨੇਰਾ ਨਜ਼ਰ ਆਉਂਦੈ। ਮੇਰੀਆਂ ਅੱਖਾਂ ਨੂੰ ਕੁੱਝ ਨਹੀਂ ਦਿਸਦਾ।”
“ਅਕਲ ਦੀਏ ਕੱਚੀਏ, ਤੈਨੂੰ ਅਜੇ ਦਿਸਣਾ ਵੀ ਨਹੀਂ। ਖੌਰੇ ਤੈਨੂੰ ਯਾਦ ਹੈ ਕਿ ਨਹੀਂ, ਬਚਪਨ ਵਿੱਚ ਆਪਾਂ ਬਲਾਇੰਡ ਫੋਲਡ (ਅੰਨ੍ਹਾ ਝੋਟਾ) ਖੇਡਦੀਆਂ ਹੁੰਦੀਆਂ ਸੀ। ਉਹ ਖੇਡ ਜਿਸ ਵਿੱਚ ਇੱਕ ਜਣੇ ਨੇ ਅੱਖਾਂ ’ਤੇ ਪੱਟੀ ਬੰਨ੍ਹੀ ਕੇ, ਬਿਨਾਂ ਦੇਖਿਆਂ ਦੂਜਿਆਂ ਨੂੰ ਛੂਹਣਾ ਹੁੰਦਾ ਸੀ। ਇੱਕ ਵਾਰ ਤੂੰ ਅੱਖਾਂ ’ਤੇ ਪੱਟੀ ਬੰਨ੍ਹੀ ਹੋਣ ਕਰਕੇ ਮੈਨੂੰ ਫੜ੍ਹਣ ਦੀ ਕੋਸ਼ਿਸ਼ ਕਰ ਰਹੀ ਸੀ। ਮੈਂ ਇੱਕ ਜਗ੍ਹਾ ’ਤੇ ਖੜ੍ਹ ਕੇ ਤੈਨੂੰ ਝੜਕਾਉਣ ਲਈ ਹਾਕ ਮਾਰਦੀ ਤੇ ਤੂੰ ਉਧਰ ਨੂੰ ਅਹੁਲਦੀ ਜਿਧਰੋਂ ਮੇਰੀ ਆਵਾਜ਼ ਆਈ ਹੁੰਦੀ। ਪਰ ਤੇਰੇ ਪਹੁੰਚਣ ਤੋਂ ਪਹਿਲਾਂ ਹੀ ਮੈਂ ਆਪਣੀ ਥਾਂ ਬਦਲ ਚੁੱਕੀ ਹੁੰਦੀ। ਉਸ ਦਿਨ ਖੇਡਦਿਆਂ-ਖੇਡਦਿਆਂ ਤੇਰਾ ਇੱਕ ਪੈਰ ਅਚਾਨਕ ਟੋਏ ਵਿੱਚ ਪੈ ਜਾਣ ਕਾਰਨ ਤੇਰੀਆਂ ਲੱਤਾਂ ਦਾ ਸੰਤੁਲਨ ਬਿਗੜ ਗਿਆ ਸੀ ਤੇ ਤੂੰ ਡਿੱਗ ਪਈ ਸੀ। ਕੰਕਰੀਟ ਦੇ ਫਰਸ਼ ’ਤੇ ਵੱਜ ਕੇ ਤੇਰਾ ਇੱਕ ਦੰਦ ਟੁੱਟ ਗਿਆ ਸੀ। ਭੁੱਲ ’ਗੀ ਸਭ?”
ਪਰਮਜੀਤ ਨੇ ਘਟਨਾ ਯਾਦ ਕਰੀ, “ਨਹੀਂ-ਨਹੀਂ। ਮੈਨੂੰ ਸਾਰਾ ਚੇਤੇ ਹੈ। ਐਮਬੂਲੈਂਸ ਮੈਨੂੰ ਹਸਪਤਾਲ ਲੈ ਕੇ ਗਈ ਸੀ। ਸੱਟ ਲੱਗਣ ਨਾਲ ਮੇਰੇ ਮੂਹਰਲੇ ਸਾਰੇ ਦੰਦ ਉਚੇ ਹੋ ਗਏ ਸਨ। ਮਸਾਂ ਡੈਂਟਿਸਟ(ਦੰਦਾਂ ਦਾ ਡਾਕਟਰ) ਨੇ ਤਾਰ ਪਾ ਕੇ ਕਈ ਸਾਲਾਂ ’ਚ ਸਿੱਧੇ ਕੀਤੇ। ਨਹੀਂ ਤਾਂ ਪੱਕਾ ਹੀ ਬੱਜ ਪੈ ਗਿਆ ਸੀ।” 
“ਹਾਂਅ। ਮੇਰੀਏ ਭੈਣੇ, ਇੰਨ-ਬਿੰਨ ਉਹੀ ਤੇਰੇ ਨਾਲ ਹੁਣ ਵਾਪਰ ਰਿਹੈ। ਜੱਗੀ ਨੇ ਤੇਰੀਆਂ ਅੱਖਾਂ ਵਾਸਨਾ ਦੀ ਪੱਟੀ ਨਾਲ ਢੱਕੀਆਂ ਹੋਈਆਂ ਹਨ। ਉਹ ਤੈਨੂੰ ਧੋਖੇ ਨਾਲ ਜਿੱਧਰ ਚਾਹੇ ਲਿਜਾ ਸਕਦੈ। ਮੇਰੀ ਮੰਨ, ਬਥੇਰਾ ਚਿਰ ਇਸ਼ਕ ਦੀ ਖੇਡ, ਖੇਡ ਕੇ ਤੂੰ ਆਪਣਾ ਮੰਨੋਰੰਜ਼ਨ ਕਰ ਲਿਐ। ਇਸ ਤੋਂ ਪਹਿਲਾਂ ਕਿ ਤੂੰ ਕਿਸੇ ਖੱਡ ’ਚ ਪੈਰ ਫਸਾ ਕੇ ਡਿੱਗੇਂ, ਸੱਟ ਖਾਵੇਂ। ਮੇਰਾ ਖਿਆਲ ਹੈ ਹੁਣ ਤੈਨੂੰ ਪੱਟੀ ਉਤਾਰ ਕੇ ਅੱਖਾਂ ਨੰਗੀਆਂ ਕਰ ਲੈਣੀਆਂ ਚਾਹੀਦੀਆਂ ਹਨ।”
ਪਰਮਜੀਤ ਡੂੰਘਾ ਹਾਉਂਕਾ ਲੈ ਕੇ ਬੋਲੀ, “ਉਹ ਤਾਂ ਤੇਰੀ ਗੱਲ ਠੀਕ ਐ ਯਾਰ। ਮੈਂ ਇਹੀ ਸੋਚ ਕੇ ਚੁੱਪ ਕਰ ਜਾਂਦੀ ਹਾਂ ਕਿ ਜਿੱਥੇ ਐਨੇ ਵਰ੍ਹੇ ਉਹਦੇ ਲਾਰਿਆਂ ’ਤੇ ਇਤਬਾਰ ਕੀਤੈ, ਉਥੇ ਸਾਲ-ਛੇਹ ਮਹੀਨੇ ਹੋਰ ਡੀਕ ਕੇ ਦੇਖ ਲੈਂਦੀ ਹਾਂ। ਸ਼ਾਇਦ ਜੱਗੀ ਦੀ ਕੋਈ ਰਾਏ ਬਣ ਜਾਏ।”
“ਆਏਂ ਨ੍ਹੀਂ ਤੈਨੂੰ ਸਮਝ ਲੱਗਣੀ। ਇੱਕ ਹੋਰ ਮਿਸਾਲ ਦਿੰਦੀ ਆਂ ਮੈਂ। ਮੇਰੀ ਦਾਦੀ ਇੰਡੀਆ ਦੀਆਂ ਗੱਲਾਂ ਦੱਸਦੀ ਹੁੰਦੀ ਆ, ਪੁਰਾਣੇ ਵੇਲਿਆਂ ’ਚ ਉਥੇ ਤੇਲ ਕੱਢਣ ਵਾਲਾ ਕੋਲੂ ਹੋਇਆ ਕਰਦਾ ਸੀ। ਕੋਲੂ ਨੂੰ ਗੇੜਣ ਲਈ ਝੋਟਾ ਜਾਂ ਬਲਦ ਜੋੜ੍ਹਿਆ ਜਾਂਦਾ ਸੀ। ਪਹਿਲੇ-ਪਹਿਲ ਜਦੋਂ ਕਿਸੇ ਨੇ ਬਲਦ ਨੂੰ ਕੋਲੂ ’ਤੇ ਲਾਇਆ ਤਾਂ ਚਾਰ ਕੁ ਗੇੜੇ ਦੇ ਕੇ ਬਲਦ ਖੜ੍ਹ ਗਿਆ। ਮਾਲਕ ਨੇ ਪਰਾਣੀਆਂ ਨਾਲ ਕੁੱਟ-ਮਾਰ ਕੇ ਬਲਦ ਨੂੰ ਤੋਰਿਆ। ਥੋੜਾ ਕੁ ਚੱਲਣ ਬਆਦ ਬਲਦ ਬੇਜ਼ਾਰ ਹੋ ਕੇ ਫੇਰ ਖੜ੍ਹ ਜਿਆ ਕਰੇ। ਇੱਕੋ ਥਾਂ ਤੇ ਚੱਕਰ ਕੱਟਦਾ-ਕੱਟਦਾ ਜਾਨਵਰ ਵੀ ਅਕਸਰ ਨੂੰ ਅੱਕ ਜਾਂਦੈ। ਛੇਕੜੋਂ ਮਾਲਕ ਨੇ ਕੀ ਕੀਤਾ ਜੀ, ਚਮੜੇ ਦੇ ਖੋਪੇ ਬਣਾ ਕੇ ਬਲਦ ਦੀਆਂ ਅੱਖਾਂ ’ਤੇ ਲਾ ਦਿੱਤੇ ਤਾਂ ਕਿ ਉਸ ਨੂੰ ਕੁੱਝ ਦਿਸੇ ਨਾ। ਖੋਪੇ ਲੱਗਣ ਬਆਦ ਨ੍ਹੀਂ ਮੁੜ ਕੇ ਬਲਦ ਖੜ੍ਹਿਆ। ਮਾਲਕ ਨੇ ਹੱਕੀ ਜਾਣਾ ਤੇ ਉਹਨੇ ਪਸ਼ੂ ਨੇ ਤੁਰਿਆ ਜਾਣਾ। ਕੋਲੂ ਨਾਲ ਜੁਤਿਆ ਹੋਇਆ ਬਲਦ ਜਦੋਂ ਥੱਕ ਵੀ ਜਾਂਦਾ ਹੁੰਦਾ ਸੀ ਤਾਂ ਵੀ ਰੁੱਕਦਾ ਨਹੀਂ ਸੀ ਹੁੰਦਾ। ਕਿਉਂਕਿ ਬਲਦ ਦੇ ਦਿਮਾਗ ਵਿੱਚ ਇਹੀ ਹੁੰਦਾ ਸੀ ਕਿ ਜਿੱਥੇ ਮੈਂ ਐਨਾ ਤੁਰਿਆ ਹਾਂ, ਉਥੇ ਭੋਰਾ ਹੋਰ ਸਹੀ। ਹੁਣ ਤਾਂ ਮੰਜ਼ਿਲ ਆਈ ਪਈ ਆ। ਆਥਣ ਨੂੰ ਜਦੋਂ ਮਾਲਕ ਨੇ ਖੋਪੇ ਲਾਉਣੇ ਤਾਂ ਬਲਦ ਨੂੰ ਅਹਿਸਾਸ ਹੋਣਾ ਕਿ ਮੰਜ਼ਿਲ ਵੱਲ ਤਾਂ ਉਸ ਨੇ ਇੱਕ ਵੀ ਕਦਮ ਨਹੀਂ ਪੱਟਿਆ। ਉਹ ਤਾਂ ਅੰਨ੍ਹੇਵਾਹ ਸਵੇਰ ਤੋਂ ਸ਼ਾਮ ਤੱਕ ਕੋਲੂ ਦੇ ਇਰਦ-ਗਿਰਦ ਸੀਮਿਤ ਜਿਹੇ ਦਾਇਰੇ ਵਿੱਚ ਹੀ ਗੇੜੇ ਕੱਢਦਾ ਰਿਹਾ। ਸਮਝ ਲੈ ਉਹੀ ਕੋਲੂ ਦੇ ਬਲਦ ਵਾਲਾ ਤੇਰਾ ਹਾਲ ਹੈ। ਸ਼ੈਲੀ ਨੇ ਸਾਰੀ ਗੱਲ ਨਿਤਾਰ ਦਿੱਤੀ।”
“ਤੂੰ ਹੀ ਦੱਸ ਮੈਂ ਕਰਾਂ?” ਪਰਮਜੀਤ ਨੇ ਕੁਰਸੀ ਤੋਂ ਖੜ੍ਹੀ ਹੋ ਕੇ ਭੁੰਜੇ ਗੋਡੇ ਲਾਏ ਅਤੇ ਆਪਣਾ ਸਿਰ ਸ਼ੈਲੀ ਦੀ ਗੋਦੀ ਵਿੱਚ ਰੱਖ ਦਿੱਤਾ।
ਸ਼ੈਲੀ ਨੇ ਉਹਦੀ ਢੂਈ ਥਾਪੜੀ, “ਤੇਰੀ ਜ਼ਿੰਦਗੀ ਦਾ ਸਵਾਲ ਹੈ ਫੈਸਲਾ ਵੀ ਤੂੰ ਖੁੱਦ ਹੀ ਕਰਨੈ। ਮੈਂ ਤਾਂ ਸਿਰਫ ਮਸ਼ਵਰਾ ਦੇ ਸਕਦੀ ਹਾਂ -ਬਲਰਾਜ ਘੁੱਟ ਲਾ ਕੇ ਫਿਲਾਸਫੀ ਬੜੀ ਛੱਡਦਾ ਹੁੰਦਾ ਸੀ। ਕੇਰਾਂ ਉਹਨੇ ਇੱਕ ਜੁਮਲਾ ਸੁਣਿਆ ਸੀ ਜਿਸ ਤੋਂ ਮੈਂ ਬੜੀ ਪ੍ਰਭਾਵਤ ਹੋਈ ਸੀ। ਧਿਆਨ ਨਾਲ ਸੁਣੀ ਉਹੀ ਮੈਂ ਤੈਨੂੰ ਸੁਣਾਉਂਦੀ ਹਾਂ। ਬਲਰਾਜ ਨੇ ਕਿਹਾ ਸੀ, ਜ਼ਿੰਦਗੀ ਇੱਕ ਤਰ੍ਹਾਂ ਦੀ ਰੋਟੀ ਹੁੰਦੀ ਹੈ, ਜਿਸ ਨੂੰ ਖਾਣ ਲਈ ਅਸੀਂ ਫਲੱਰਟਬਾਜ਼ੀ ਦੇ ਅਚਾਰ ਨਾਲ ਚਟਪਟੀ ਬਣਾ ਸਕਦੇ ਹਾਂ। ਅਚਾਰ ਦੀ ਵਰਤੋਂ ਸਿਰਫ ਜਾਇਕਾ ਬਣਾਉਣ ਤੱਕ ਸੀਮਿਤ ਰੱਖਣੀ ਚਾਹੀਦੀ ਹੈ। ਇਕੱਲੇ ਅਚਾਰ ਨਾਲ ਸਾਰੀ ਰੋਟੀ ਖਾਹ ਕੇ ਅਸੀਂ ਰੱਜ ਨਹੀਂ ਸਕਦੇ। ਪੇਟ ਭਰਨ ਲਈ ਤਾਂ ਸਾਨੂੰ ਫੁਲਕੇ ਨਾਲ ਦਾਲ-ਸਬਜ਼ੀ ਖਾਣੀ ਪੈਂਦੀ ਹੈ। ਉਹ ਦਾਲ-ਸਬਜ਼ੀ, ਸਾਡੇ ਨਾਲ ਵਿਆਹੇ ਸਾਥੀ ਦਾ ਪਿਆਰ ਹੁੰਦਾ ਹੈ। ਹਾਂ ਜੇ ਦਾਲ-ਸਬਜ਼ੀ ਨਾ ਹੋਵੇ ਤਾਂ ਅਣਸਰਦੇ ਨੂੰ ਅਚਾਰ ਨਾਲ ਸੁੱਕਾ ਮੰਨ ਡਕਾਰਨਾ ਹੀ ਪੈਂਦਾ ਹੈ। -ਪੈਮ, ਰੱਬ ਨੇ ਤੇਰੀ ਥਾਲੀ ਵਿੱਚ ਦੋਨੋਂ ਚੀਜ਼ਾਂ ਰੱਖ ਕੇ ਦਿੱਤੀਆਂ ਨੇ, ਅਚਾਰ ਵੀ ਤੇ ਦਾਲ ਵੀ। ਜੋ ਤੇਰਾ ਜੀਅ ਕਰਦੈ ਆਪਣੀ ਭੁੱਖ ਅਨੁਸਾਰ ਉਹੀ ਖਾਹ ਲੈ? ਦੋਨੋਂ ਇਕੱਠੀਆਂ ਖਾਣ ਦੀ ਗਲਤੀ ਨਾ ਕਰੀਂ। ਤੇਰਾ ਹਾਜ਼ਮਾਂ ਥੋੜ੍ਹੈ, ਤੈਨੂੰ ਉਲਟੀ ਆ ਜਾਉਗੀ। -ਤੂੰ ਕੋਈ ਜੁਆਕੜੀ  ਨਹੀਂ। ਸੁੱਖ ਨਾਲ ਮੁਟਿਆਰ ਐਂ। ਮੁਟਿਆਰ ਵੀ ਕਹਾਨੂੰ। ਅੱਧੀ ਤੀਵੀਂ ਐ। ਆਪਣਾ ਭਲਾ-ਬੁਰਾ ਪਹਿਛਾਣ ਸਕਦੀ ਐਂ। ਆਪੇ ਸੋਚ-ਸਮਝ ਕੇ ਜੋ ਤੇਰਾ ਦਿਲ ਮੰਨਦਾ, ਅਗਲਾ ਸਟੈੱਪ ਉਹ ਚੁੱਕ ਲੈ। ਪਰ ਯਾਦ ਰੱਖੀਂ ਅੰਗਰੇਜ਼ੀ ਦੀ ਇੱਕ ਕਹਾਵਤ ਹੈ, ‘ਹੇ ਹੀ ਹਿੱਜ਼ ਏ ਗਰੇਟ ਵੌਰੀਅਰ, ਹੂਅ ਕੌਨਕਰਸ ਹਿੱਮਸੈਲਫ’ (ਆਪਣੇ ਆਪ ਨੂੰ ਜਿੱਤਣ ਵਾਲਾ ਹੀ ਮਹਾਨ ਯੋਧਾ ਹੈ)।”
ਪਰਮਜੀਤ ਨੇ ਨਸ਼ੇ ਦੀ ਤਾਸੀਰ ਘੱਟ ਕਰਨ ਲਈ ਗਿਲਾਸ ਭਰ ਕੇ ਕੋਕ ਪੀਤਾ ਤੇ ਕੁਰਸੀ ਦੀ ਢੋਹ ’ਤੇ ਸਿਰ ਸਿੱਟ ਕੇ ਆਪਣੀ ਜ਼ਿੰਦਗੀ  ਬਾਰੇ ਸੋਚਣਾ ਸ਼ੁਰੂ ਕਰ ਦਿੱਤਾ। 
ਸ਼ੈਲੀ ਚੱਲਚਿਤਰ ਦੇਖਣ ਵਿੱਚ ਮਗਨ ਹੋ ਗਈ। 
ਖਾਸੇ ਚਿਰ ਤੱਕ ਪਰਮਜੀਤ ਸੋਚ-ਵਿਚਾਰ ਕਰਦੀ ਰਹੀ। ਜੇ ਉਹ ਅੱਖਾਂ ਬੰਦ ਕਰਦੀ ਤਾਂ ਜੱਗੀ ਦੀਆਂ ਹਾਕਾਂ ਉਹਦੇ ਕੰਨਾਂ ਵਿੱਚ ਗੂੰਜ਼ਣ ਲੱਗ ਜਾਂਦੀਆਂ ਤੇ ਜੇ ਅੱਖਾਂ ਖੋਲ੍ਹਦੀ ਤਾਂ ਵਿਡੀਉ ਵਿੱਚ ਲੱਗੀ ਹੋਈ ਰੀਲ ਦੀਆਂ ਤਸਵੀਰਾਂ ਉਸਦੀਆਂ ਅੱਖਾਂ ਅੱਗੇ ਮੰਡਰਾਉਣ ਲੱਗੀ ਜਾਂਦੀਆਂ। 
ਅੱਧਾ ਘੱਟਾ ਬੀਤ ਜਾਣ ਬਾਅਦ ਵੀ ਅਜੇ ਤੱਕ ਪਰਮਜੀਤ ਦੇ ਜ਼ਿਹਨ ਵਿੱਚ ਫੈਸਲੇ ਲਈ ਸੋਚ-ਵਿਚਾਰ ਦੀ ਜੰਗ ਨਿਰੰਤਰ ਚੱਲ ਰਹੀ ਸੀ ਕਿ ਰੀਲ ਮੁੱਕ ਕੇ ਵੀ ਸੀ ਆਰ ਆਟੋਸਟਾਪ ਹੋਣ ਕਰਕੇ ਖੁਦ-ਬ-ਖੁਦ ਬੰਦ ਹੋ ਗਿਆ। ਕਮਰੇ ਵਿੱਚ ਇਕਦਮ ਹਨੇਰਾ ਛਾਅ ਗਿਆ।
ਪਰਮਜੀਤ ਨੇ ਮੇਜ਼ ਉਤੋਂ ਆਪਣੇ ਕੋਲ ਪਏ ਕਰਟਨ ਰੀਮੋਟ ਕੰਟਰੋਲ ਨਾਲ ਉਥੇ ਬੈਠੀ-ਬੈਠੀ ਨੇ ਬਾਰੀ ਅੱਗੋਂ ਪਰਦਾ ਹਟਾ ਦਿੱਤਾ। ਬਾਹਰਲੀ ਧੁੱਪ ਅੰਦਰ ਆਉਣ ਨਾਲ ਕਮਰੇ ਵਿੱਚਲੀ ਹਰ ਨਿੱਕੀ ਤੋਂ ਨਿੱਕੀ ਚੀਜ਼ ਵੀ ਸਪਸ਼ਟ ਨਜ਼ਰ ਆਉਣ ਲੱਗ ਗਈ।
ਪਰਮਜੀਤ ਨੇ ਮਨ ਵਿੱਚ ਸੋਚਿਆ, “ਭਾਵੇਂ ਪਹਿਲਾਂ ਟੈਲੀ ਦੀ ਰੌਸ਼ਨੀ ਸੀਗੀ, ਤਾਂ ਵੀ ਕਮਰੇ ਵਿੱਚ ਹਨੇਰਾ ਸੀ। ਹੁਣ ਤਾਂ ਸਾਰੀਆਂ ਨੁੱਕਰਾਂ ਪ੍ਰਕਾਸ਼ਮਾਨ ਹੋ ਗਈਆਂ ਹਨ। ਸੱਚੀਂ! ਤੇਜੱਸਵੀ ਸੂਰਜ਼ ਦੇ ਉਜਾਲੇ ਦਾ ਕੋਈ ਮੁਕਾਬਲਾ ਨਹੀਂ। ਮੈਨੂੰ ਵੀ ਜ਼ਿੰਦਗੀ ਦੇ ਹਨੇਰੇ ਦੂਰ ਕਰਨ ਤੇ ਭਵਿੱਖ ਰੌਸ਼ਨਾਉਣ ਲਈ ਇਹੋ ਜਿਹਾ ਸੂਰਜ਼ ਵਰਗਾ ਚਾਨਣ ਚਾਹੀਦਾ ਹੈ।”
ਪਰਮਜੀਤ, ਸ਼ੈਲੀ ਨੂੰ ਆਪਣਾ ਫੈਸਲਾ ਦੱਸਣ ਲੱਗੀ ਹੀ ਸੀ ਕਿ ਉਸਦਾ ਮੋਬਾਇਲ ਫੋਨ ਦੀ ਘੰਟੀ ਖੜ੍ਹਕ ਗਈ। ਪਰਮਜੀਤ ਨੇ ਫੋਨ ਦੀ ਡੀਜ਼ੀਟਲ ਡੀਸਪਲੇਅ ਸਕਰੀਨ ਉਤੇ ਕਾਲਰ ਦਾ ਫਲੈੱਸ਼ ਕਰਦਾ ਨੰਬਰ ਦੇਖਿਆ। ਜੱਗੀ ਦੇ ਫੋਨ ਦਾ ਨੰਬਰ ਪੜ੍ਹਦਿਆਂ ਹੀ ਉਸ ਨੇ ਬਟਨ ਦੱਬ ਕੇ ਬਿਨਾ ਸੁਣਿਆ ਫੋਨ ਔਫ  ਕਰ ਦਿੱਤਾ ਤੇ ਮੰਜੇ ਦੀ ਪੈਂਦ ਉਤੇ ਪਿਆ ਪੰਜਾਬੀ ਸੂਟ ਚੁੱਕ ਕੇ ਉਹ ਕੱਪੜੇ ਬਦਲਣ ਲੱਗ ਪਈ।

****

4 comments:

  1. NICE Big Brother. Tuhsi Great Hu Inida de Tuf Hu....., Will done.

    ਸਾਹਿਤਕ 'ਤੇ ਪਰੀਵਾਰਕ ਨਾਮ - ਰਵੀ ਸਚਦੇਵਾ
    ਅਜੋਕੀ ਰਿਹਾਇਸ਼ - ਮੈਲਬੋਰਨ (ਆਸਟੇ੍ਲੀਆ)
    ਸਾਹਿਤਕ ਪਤਾ - ਸਚਦੇਵਾ ਮੈਡੀਕੋਜ ਮਲੋਟ ਰੋੜ ਚੌਕ ਮੁਕਤਸਰ (ਪੰਜਾਬ)
    ਈਮੇਲ - ravi_sachdeva35@yahoo.com
    ਮੋਬਾਇਲ ਨੰਬਰ - (0061) 411365038
    Website - www.ravisachdeva.blogspot.com

    ReplyDelete
  2. very nice congretuletion sir........
    i like it..........?

    ReplyDelete
  3. wow sir nic ..mtlb lajawab ..god blessed

    ReplyDelete