ਪ੍ਰਿਥਮ ਭਗੌਤੀ ਸਿਮਰ ਕੈ


ਨਿਤਨੇਮ ਦਾ ਪਾਠ ਜਪਦਿਆਂ, ਊਂਧੀ ਪਾਈ ਬੈਠੇ ਜੱਥੇਦਾਰ ਭਾਗ ਸਿੰਘ ਨੇ ਨਿਗਾਹ ਉਤਾਂਹ ਅਕਾਸ਼ ਵੱਲ ਘੁੰਮਾਈ। ਚਾਰੋਂ ਪਾਸਿਆਂ ਤੋਂ ਅਸਮਾਨ ਸਾਫ਼ ਹੈ। ਉਸਨੇ ਮੂੰਹ ਉੱਪਰ ਚੁੱਕ ਕੇ, ਭਰਵੱਟੇ ਮੱਥੇ ਵੱਲ ਚਾੜ੍ਹੇ ਤਾਂ ਜੋ ਅੱਖਾਂ ਵਧੇਰੇ ਖੁੱਲ੍ਹ ਜਾਣ ਤੇ ਜਿੰਨੀ ਦੂਰ ਤੱਕ ਦੇਖਿਆ ਸਕਦਾ ਸੀ, ਦੇਖਿਆ। ਪਰ ਉਸਨੂੰ ਕਿੱਧਰੇ ਵੀ ਧੂੜ ਉੱਡਦੀ ਨਜ਼ਰ ਨਾ ਆਈ। ਦੂਰੋਂ ਆਪਣੇ ਵੱਲ ਆਉਣ ਵਾਲੇ ਕਿਸੇ ਵਿਅਕਤੀ ਦਾ ਪਤਾ ਲਾਉਣ ਦਾ ਜੱਥੇਦਾਰ ਭਾਗ ਸਿੰਘ ਦਾ ਇਹ ਆਪਣਾ ਹੀ ਨਿਰਾਲਾ ਢੰਗ ਹੈ। ਕਿਉਂਕਿ ਆਸੇ-ਪਾਸੇ ਰੇਤਲੇ ਉਜਾੜਾਂ ਵਿੱਚ ਜਦੋਂ ਵੀ ਘੋੜੇ ਦੌੜਦੇ ਹਨ ਤਾਂ ਉਨ੍ਹਾਂ ਦੇ ਖੁਰ੍ਹਾਂ ਨਾਲ ਪੱਟ ਕੇ ਸਿੱਟੀ ਮਿੱਟੀ, ਹਵਾ ਵਿੱਚ ਰਲ ਕੇ ਅੰਬਰ ਨੂੰ ਚੜ੍ਹ ਜਾਂਦੀ ਹੈ। ਇਸ ਮਿੱਟੀ ਅਤੇ ਉਸਦੀ ਮਾਤਰਾ ਨੂੰ ਤੱਕ ਕੇ ਜੱਥੇਦਾਰ ਕਈ ਮੀਲਾਂ ਦੂਰ ਖੜ੍ਹਾ ਅੰਦਾਜ਼ਾ ਲਾ ਲੈਂਦਾ ਹੈ ਕਿ ਕਿੱਥੋਂ, ਕਿੱਧਰ ਨੂੰ ਅਤੇ ਕਿੰਨੇ ਵਿਅਕਤੀ ਜਾ ਰਹੇ ਹਨ।  ਇਸੇ ਤਰ੍ਹਾਂ ਨਿੱਜੀ ਤਜਰਬਿਆਂ ਦੁਆਰਾ ਖੋਜੀਆਂ ਹੋਰ ਵੀ ਬਹੁਤ ਸਾਰੀਆਂ ਵਿਧੀਆਂ ਹਨ ਜਿਨ੍ਹਾਂ ਨੂੰ ਜੱਥੇਦਾਰ ਆਪਣੀ ਲੜਾਈ ਅਤੇ ਹਰ ਮੁਹਿੰਮ ਦੌਰਾਨ ਵਰਤਿਆ ਕਰਦਾ ਹੈ।  ਜਿਵੇਂ ਕਿ ਰਾਤ ਵੇਲੇ ਚੰਦ ਦੀ ਸਥਿਤੀ ਤੋਂ ਹਿਸਾਬ-ਕਿਤਾਬ ਲਾ ਕੇ ਉਹ ਹਨੇਰੇ ਵਿੱਚ ਹੀ ਸਾਰਾ ਵਸੀਹ ਅਤੇ ਘਣਾ ਜੰਗਲ ਗਾਹ ਮਾਰਦਾ ਤੇ ਬਿਨਾਂ ਕਿਸੇ ਖੱਜਲ-ਖੁਆਰੀ ਦੇ ਆਪਣੇ ਅਸਲ ਟਿਕਾਣੇ 'ਤੇ ਪਹੁੰਚ ਜਾਂਦਾ ਹੈ। ਜੱਥੇਦਾਰ ਦੀ ਅਜਿਹੀ ਸੂਝ, ਸਿਆਣਪ ਅਤੇ ਸੁਲਝੇਪਨ ਕਾਰਨ ਹੀ ਉਨ੍ਹਾਂ ਮੁੱਠੀ ਭਰ ਸਿੱਖਾਂ ਦੀ ਟੋਲੀ, ਹਮੇਸ਼ਾ ਵਿਸ਼ਾਲ ਮੁਗ਼ਲ ਫੌਜ ਦੇ ਲਸ਼ਕਰ ਨੂੰ ਚਕਮਾ ਦੇ ਕੇ ਨਿਕਲ ਜਾਂਦੀ ਰਹੀ ਹੈ।   ਇਸ ਵਕਤ ਮੁਗ਼ਲੀਆ ਸਲਤਨਤ ਆਪਣੇ ਆਰੂਜ਼ ਤੇ ਹੈ। ਅਠਾਰ੍ਹਵੀਂ ਸਦੀ ਦੇ ਮੱਧਕਾਲ ਦਾ ਇਹ ਦੌਰ ਹਿੰਦੂਆਂ ਅਤੇ ਸਿੱਖਾਂ ਲਈ ਕਰੋਪੀ ਦਾ ਸਮਾਂ ਹੈ। ਮੁਸਲਮਾਨ ਹੁਕਮਰਾਨਾਂ ਨੇ ਕਹਿਰ ਦੀ ਹਨੇਰੀ ਵਗਾਈ ਹੋਈ ਹੈ। ਜ਼ਬਰਦਸਤੀ ਇਸਲਾਮ ਫੈਲਾਉਣ ਖਾਤਰ ਬਾਕੀ ਸਾਰੇ ਧਰਮਾਂ ਨੂੰ ਖਤਮ ਕੀਤਾ ਜਾ ਰਿਹਾ ਹੈ। ਹਰ ਤਰਫ ਇਫਰਾ-ਤਿਫਰੀ ਫੈਲੀ ਹੋਈ ਹੈ। ਆਏ ਦਿਨ ਹਿੰਦੁਸਤਾਨ ਦੀ ਅਸਮਤ ਮਿੱਟੀ ਵਿੱਚ ਰੋਲੀ ਜਾ ਰਹੀ ਹੈ। ਗੈਰ ਮੁਸਲਮਾਨਾਂ ਨੂੰ ਇਸਲਾਮ  ਧਾਰਨ ਕਰਾਉਣ ਲਈ ਪਹਿਲਾਂ ਤਾਂ ਲਾਲਚ ਦਿੱਤੇ ਜਾਂਦੇ ਹਨ। ਇਹ ਲਾਲਚ ਉੱਚੇ ਆਹੁਦਿਆਂ, ਜਗੀਰਾਂ, ਧਨ-ਦੌਲਤ, ਮਹਿੰਗੇ ਤੋਹਫਿਆਂ ਅਤੇ ਹੁਸੀਨ ਇਸਤਰੀਆਂ ਦੇ ਹੁੰਦੇ ਹਨ। ਕਿਸ ਵਿਅਕਤੀ ਨੂੰ ਕਿਹੜਾ ਲਾਲਚ ਦੇਣਾ ਹੈ, ਇਹ ਗੈਰਇਸਲਾਮੀ ਇਨਸਾਨ ਦੇ ਸਿਰੜ 'ਤੇ ਨਿਰਭਰ ਕਰਦਾ ਹੈ। ਕਈ ਵਾਰ ਤਾਂ ਨੌਬਤ ਇਥੋਂ ਤੱਕ ਆ ਜਾਂਦੀ ਹੈ ਕਿ ਮੁਸਲਮਾਨ ਅਹਿਲਕਾਰ ਕਾਫ਼ਰਾਂ ਨੂੰ ਮੋਮਨ ਬਣਾਉਣ ਵਾਸਤੇ ਆਪਣੀਆਂ ਬਹੂ-ਬੇਟੀਆਂ ਅਤੇ ਭੈਣਾਂ ਤੱਕ ਵੀ ਦੇ ਦਿੰਦੇ ਹਨ। ਇਸਦੇ ਬਦਲੇ ਵਿੱਚ ਮੁਸਲਮਾਨ ਆਹੁਦੇਦਾਰਾਂ ਨੂੰ ਦਿੱਲੀ ਦਰਬਾਰ ਤੋਂ ਭਾਰੀ ਇਨਾਮ ਅਤੇ ਤਰੱਕੀਆਂ ਮਿਲਦੀਆਂ ਹਨ। ਲਾਲਚਵਸ ਬਹੁਤ ਸਾਰੇ ਲੋਕ ਆਪਣਾ ਮਜ਼੍ਹਬ ਛੱਡ ਦਿੰਦੇ ਹਨ। ਜਿਹੜੇ ਲੋਭ ਵਿੱਚ ਨਹੀਂ ਆਉਂਦੇ, ਉਨ੍ਹਾਂ 'ਤੇ ਦਬਾਅ ਪਾਇਆ ਜਾਂਦਾ ਹੈ। ਜ਼ਮੀਨਾਂ-ਜਾਇਦਾਦਾਂ ਜ਼ਬਤ ਕਰ ਲਈਆਂ ਜਾਂਦੀਆਂ ਹਨ। ਧੀਆਂ-ਭੈਣਾਂ ਅਤੇ ਮਾਵਾਂ ਚੁੱਕ ਲਈਆਂ ਜਾਂਦੀਆਂ ਹਨ। ਕੈਦ ਕਰਕੇ ਤਰ੍ਹਾਂ-ਤਰ੍ਹਾਂ ਦੇ ਤਸ਼ੱਦਦ ਢਾਹੇ ਜਾਂਦੇ ਹਨ। ਅਖ਼ੀਰ ਵਿੱਚ ਅਗਰ ਕੋਈ ਆਪਣਾ ਦੀਨ ਨਾ ਛੱਡੇ ਤਾਂ  ਉਸਨੂੰ ਜਾਨੋਂ  ਮਾਰ ਦਿੱਤਾ ਜਾਂਦਾ ਹੈ।  ਸਮੁੱਚੇ  ਹਿੰਦੁਸਤਾਨ ਨੂੰ  ਮੁਸਲਮਾਨ  ਬਣਾਉਣ ਦੀ ਹੋੜ ਵਿੱਚ ਹਕੁਮਤ ਗੈਰ ਇਸਲਾਮੀਆਂ ਦਾ ਬੀਜ਼ਨਾਸ ਕਰਨ 'ਤੇ ਤੁਲੀ ਹੋਈ ਹੈ।  ਅਜੇ ਕੁੱਝ ਦਹਾਕੇ ਪਹਿਲਾਂ ਹੀ ਹੋਂਦ ਵਿੱਚ

ਲੇਡੀ ਗੌਡੀਵਾ ਦਾ ਨੰਗਾ ਸੱਚ

ਆਦਿਕਾ: ਇਹ ਗਿਆਰਵੀਂ ਸਦੀ ਇੰਗਲੈਂਡ ਵਿਚ ਘਟੀ ਸੱਚੀ ਕਹਾਣੀ ਹੈ। ਇਸ ਕਹਾਣੀ ਵਿਚ ਉਸ ਸਮੇਂ ਜੋ ਨਾਮ ਸ਼ਹਿਰਾਂ ਦੇ ਸਨ ਉਹੀ ਵਰਤੇ ਗਏ ਹਨ। ਜਿਸਨੂੰ ਮੈਂ ਆਪਣੀ ਕਲਾ ਦੀ ਛੇਣੀ ਉੱਤੇ ਕਲਪਨਾ ਦੀਆਂ ਸੱਟਾਂ ਮਾਰ ਕੇ ਤਰਾਸ਼ਿਆ ਹੈ ਤੇ ਕਹਾਣੀ ਰੂਪੀ ਬੁੱਤ ਤਿਆਰ ਕੀਤਾ ਹੈ।-ਬਲਰਾਜ ਸਿੰਘ ਸਿੱਧੂ, ਯੂ. ਕੇ.

ਮੁਨਸਫੀ ਕਾਰਵਾਈਆਂ ਸਮਾਪਤ ਕਰਨ ਅਤੇ ਦਰਬਾਰ ਲਾਉਣ ਉਪਰੰਤ ਲਿਉਫਰਿਕ ਆਪਣੇ ਅੰਗਰੱਖਿਅਕਾਂ, ਛੋਟੇ ਜਿਹੇ ਫੌਜੀ ਦਸਤੇ ਨਾਲ ਬੱਘੀ ਵਿਚ ਬੈਠ ਕੇ ਕੌਫ'ਸ ਟਰੀ (Coventry) ਆਪਣੇ ਭਵਨ ਵੱਲ ਰਵਾਨਾ ਹੋ ਗਿਆ। ਲਿਉਫਰਿਕ ਦੀ ਸਵਾਰੀ ਮੂਹਰੇ ਸਨੱਧਬਧ ਸਪਾਹੀਆਂ ਦੀ ਟੋਲੀ ਤੇ ਪਿਛੇ ਇਕ ਵੱਡਾ ਨਫਰੀ ਟੋਲਾ ਉਸਦੀ ਹਿਫਾਜ਼ਤ ਲਈ ਚੱਲ ਰਿਹਾ ਹੈ। ਸਭ ਤੋਂ ਮੂਹਰੇ ਖੱਚਰ ਉੱਤੇ ਨਗਾਰੀ ਨਾਗਰਾ ਵਜਾਉਂਦਾ ਅਗਵਾਈ ਕਰ ਰਿਹਾ ਹੈ। ਲਿਉਫਰਿਕ ਦੇ ਛੇ ਘੋੜਿਆਂ ਵਾਲੇ ਰੱਥ ਮੂਹਰੇ ਨੀਲਾ ਅਬਲਕ ਤੇ ਤਾਜੀ, ਵਿਚਾਲੇ ਚਿਤਕਬਰਾ ਤੇ ਬੱਲਾ ਮੂੰਹਾਂ ਡੱਬਖੜੱਬਾ; ਪਿਛੇ ਇਕ ਸੂਰਖ ਕੋਤਲ ਅਤੇ ਕਾਲਾ ਕੁੱਲਾ ਘੋੜੇ ਜੁਤੇ ਹੋਏ ਹਨ।ਲਿਉਫਰਿਕ ਨੂੰ ਸ਼ਿਕਾਰ ਖੇਡਣ ਦਾ ਬਹੁਤ ਸ਼ੌਂਕ ਹੈ। ਇਸ ਲਈ ਕੁੱਤੇ ਅਤੇ ਘੋੜੇ ਪਾਲਣਾ ਉਸ ਲਈ ਸੁਭਾਵਿਕ ਹੀ ਲੋੜ ਹੈ।ਲਿਉਫਰਿਕ ਦੇ ਅਸਤਬਲ ਵਿਚ ਮੁਸ਼ਕੀ, ਬਾਜੀ, ਤੁਰਕੀ, ਅਰਬੀ, ਦਰਿਆਈ, ਪਹਾੜੀ, ਝਿੰਗਰੇ, ਰੋਮਨੀ, ਖੱਬੂ ਨੋਰਮਨੀ (ਬਾਕੀ ਘੋੜਿਆਂ ਨਾਲੋਂ ਵੱਖਰੇ ਅਤੇ ਹਮੇਸ਼ਾਂ ਜਿਹੜੇ ਖੱਬਾ ਪੈਰ ਪਹਿਲਾਂ ਅਤੇ ਪਿਛਲੇ ਦੋਨੋਂ ਪੈਰ ਇਕੱਠੇ ਪੱਟਦੇ ਹਨ), ਜੱਤਲ ਜੰਗਲੀ ਅਤੇ ਸਭ ਤੋਂ ਕੱਦਾਵਰ ਇੱਕੀ ਗਿੱਠੇ (ਸੱਤ ਫੁੱਟ) ਫਰਾਂਸੀਸੀ ਪਰਸ਼ੌਨ ਆਦਿ ਹਰ ਨਸਲ ਦੇ ਇਕ ਤੋਂ ਇਕ ਵਧੀਆ ਘੌੜੇ ਹਨ। ਕਈ ਘੋੜੇ ਤਾਂ ਲਿਉਫਰਿਕ ਡੀਨ ਈਡਨ (ਐਡੀਨਬਰਾ), ਅਲੂਨਾ (ਅਲੈਸਟਰ) ਅਤੇ ਮੈਮੂਸੀਅਮ (ਮਾਨਚੈਸਟਰ) ਤੋਂ ਖੁਦ ਖਰੀਦ ਕੇ ਲਿਆਇਆ ਹੈ। ਕੁੱਤੇ ਵੀ ਉਸਨੇ ਚੜ੍ਹਦੀ ਤੋਂ ਚੜ੍ਹਦੀ ਨਸਲ ਦੇ ਪਾਲੇ ਹੋਏ ਹਨ। ਬੈਗਲੇ, ਲੋਛਿਨ, ਬਲੋਗਨਾਈ, ਟੈਲਬੋਟ, ਹਵਾਈ ਬਿਛਨਰ, ਬਲੋਨਕਾ, ਕੈਟਲ, ਸ਼ੈਪਹਰਡ, ਸ਼ਿਕਾਰੀ ਐਂਗਲੀਕਨ, ਚਾਓ-ਚਾਓ, ਸਪਰਿੰਟਰ, ਡੇਨ ਤੇ ਸਭ ਤੋਂ ਉੱਤਮ ਅਤੇ ਉਸਦੇ ਪਸੰਦਿਦਾ ਕੈਵਲੀਅਰ।

ਮੁਹੱਲਿਆਂ, ਬਜ਼ਾਰਾਂ ਅਤੇ ਚੁਰਸਤਿਆਂ ਵਿਚੋਂ ਜਿਥੋਂ ਵੀ ਲਿਉਫਰਿਕ ਦੀ ਸਵਾਰੀ ਗੁਜ਼ਰਦੀ ਹੈ, ਉਸਦੇ ਘੋੜਿਆਂ ਦੀ ਟਾਪਾਂ ਦੀ ਧਮਕ ਨਾਲ ਆਸੇ-ਪਾਸੇ ਦੀਆਂ ਕਾਠ ਇਮਾਰਤਾਂ ਦੇ ਵਜੂਦ ਵਿਚ ਇੰਝ ਜੂਬੰਸ਼… ਇਕ ਕੰਪਨ ਪੈਦਾ ਹੁੰਦੀ ਹੈ, ਜਿਵੇਂ ਭੁਚਾਲ ਆ ਗਿਆ ਹੁੰਦਾ ਹੈ।ਘੋੜਿਆਂ ਦੇ ਪੌੜਾਂ ਵਿਚ ਲੱਗੀਆਂ ਨਾਅਲਾਂ ਦੀ ਚੋਟ ਨਾਲ  ਪੱਕੇ ਰੋਮਨੀ ਸਿਲ੍ਹ ਮਾਰਗ ਵੀ ਥਰਥਰਾਉਂਦੇ ਮਹਿਸੂਸ ਹੁੰਦੇ ਹਨ।                                                                            
ਕੌਫ'ਸ ਟਰੀ ਵਿਚ ਲੋਕ ਲਿਉਫਰਿਕ ਨੂੰ ਨਾ ਕੇਵਲ ਰਸਤਾ ਛੱਡ ਕੇ ਪਾਸੇ ਹੋ ਰਹੇ ਹਨ, ਬਲਕਿ ਝੁੱਕ ਕੇ ਸਲਾਮ ਵੀ ਕਰ ਰਹੇ ਹਨ। 
ਅੱਜ ਮਹੀਨੇ ਵਿਚ ਇਕ ਪਹਿਲੇ ਵੀਰਵਾਰ ਵਾਲੇ ਦਿਨ ਕੌਫ'ਸ ਟਰੀ ਵਿਖੇ ਇਹ ਬਜ਼ਾਰ ਲਗਦਾ ਹੈ, ਜਿਸ ਨੂੰ ਇਹਨਾਂ ਅੰਗਰੇਜ਼ ਲੋਕਾਂ ਦੀ ਭਾਸ਼ਾ ਵਿਚ 'ਮਾਰਕੀਟ ਡੇਅ' ਕਿਹਾ ਜਾਂਦਾ ਹੈ। ਇੱਥੇ ਲੂਨੀਅਨਬਰਗ (ਲੰਡਨ) ਅਤੇ ਇੰਗਲੈਂਡ ਦੇ ਦੂਜੇ ਹਿੱਸਿਆਂ ਤੋਂ ਵਪਾਰੀ ਲੋਕ ਆ ਕੇ ਆਪਣਾ ਸਮਾਨ ਮਾਰਸੀਆ

ਨੰਗੀਆਂ ਅੱਖੀਆਂ

“ਪੈਮ? -ਬੇਟੀ ਤੇਰੀ ਫਰੈਂਡ ਸ਼ੈਲੀ ਆਈ ਆ।”
“ਓ ਕੇ ਮੰਮ। ਉਹਨੂੰ ਇੱਥੇ ਹੀ ਮੇਰੇ ਰੂਮ ਵਿੱਚ ਭੇਜ ਦਿਉ।” 
“ਉਹਨੂੰ ਤਾਂ ਭੇਜ ਦਿੰਦੀ ਆਂ। ਪਰ ਤੂੰ ਆਹਾ ਇੰਗਲੀਸ਼ ਡਰੈੱਸ ਲਾਹ ਕੇ, ਜਿਹੜਾ ਸਲਵਾਰ ਕਮੀਜ਼ ਮੈਂ ਤੈਨੂੰ ਦਿੱਤੈ, ਉਹ ਪਾ ਲੈ- ਫਟਾਫਟ ਤਿਆਰ ਹੋ ਜਾ ਮੇਰੀ ਧੀ, ਅਗਲੇ ਆਉਣ ਵਾਲੇ ਹੀ ਨੇ।” 
“ਔਰਾਈਟ! -ਔਰਰਾਈਟ!! ਫੱਕਿੰਗ, ਗੀਵ ਮੀ ਏ ਬਰੀਕ। ਵਿੱਲ ਯਾਅ?” ਮੰਮੀ ਨੂੰ ਤੋਰ ਕੇ ਭੱਖੀ ਹੋਈ ਪਰਮਜੀਤ ਆਪਣੇ ਬੈਡਰੂਮ ਦੇ ਦਰਵਾਜ਼ੇ ’ਚ ਖੜ੍ਹ ਕੇ ਸ਼ੈਲੀ ਦਾ ਇੰਤਜ਼ਾਰ ਕਰਨ ਲੱਗੀ।
ਪੌੜੀਆਂ ਚੜ੍ਹਦੀ ਹੋਈ ਸ਼ੈਲੀ ਮੁਸਕਰਾਈ, “ਹਾਇਆ!”
  “ਹੈਲੋ।” ਪਰਮਜੀਤ ਸ਼ੈਲੀ ਨੂੰ ਜੱਫੀ ਪਾ ਕੇ ਇਉਂ ਨਿੱਘ ਨਾਲ ਮਿਲੀ ਜਿਵੇਂ ਉਹ ਚਿਰਾਂ ਪਿੱਛੋਂ ਮਿਲ ਰਹੀਆਂ ਹੋਣ। ਹਾਲਾਂਕਿ ਪਿਛਲੇ ਹਫਤੇ ਹੀ ਉਹ ਇਕੱਠੀਆਂ ਸਾਰਾ ਦਿਨ ਲੰਡਨ ਦੀ ਔਕਸਫੋਰਡ ਸਟਰੀਟ ’ਤੇ ਆਸ਼ਕੀ ਪਰੇਡ ਕਰਦੀਆਂ ਰਹੀਆਂ ਸਨ।
ਸ਼ੈਲੀ ਨੂੰ ਅੰਦਰ ਵਾੜ੍ਹ ਕੇ ਪਰਮਜੀਤ ਨੇ ਕਮਰੇ ਦੇ ਬੂਹੇ ਦੀ ਕੁੰਡੀ ਲਾ ਦਿੱਤੀ। ਸ਼ੈਲੀ ਆਪਣਾ ਪਰਸ ਭੁੰਜੇ ਕਾਰਪੈਟ ’ਤੇ ਰੱਖ, ਸਣੇ ਜੁੱਤੀ ਚੌਂਕੜੀ ਮਾਰ ਕੇ ਪਲੰਘ ਉਤੇ ਬੈਠ ਗਈ। ਪਰਮਜੀਤ ਉਹਦੇ ਕੋਲ ਹੀ ਕੋਨੇ ਵਿੱਚ ਪਏ ਕੰਪਿਊਟਰ ਟੇਬਲ ਹੇਠੋਂ ਅਰਾਮਦਾਇਕ ਚਮੜੇ ਦੀ ਘੁੰਮਣਵਾਲੀ ਕੁਰਸੀ ਖਿੱਚ ਕੇ  ਉਸ ਉੱਤੇ ਪਿੱਠ ਪਰਨੇ ਡਿੱਗ ਪਈ। ਭਾਰ ਪੈਣ ਨਾਲ ਕੁਰਸੀ ਦੀ ਢੋਹ ਪਿਛਾਂਹ ਨੂੰ ਇੱਕ ਸੌ ਪੈਂਤੀ ਡਿਗਰੀ ਕੋਣ ਦੀ ਸ਼ਕਲ ਤੱਕ ਉਲਰ ਗਈ। ਕਾਲੀ ਕੁਰਸੀ ’ਤੇ ਪਰਮਜੀਤ ਦਾ ਗੋਰਾ ਰੰਗ ਤਾਂ ਹੋਰ ਗੋਰਾ ਲੱਗਣਾ ਹੀ ਸੀ, ਲੇਕਿਨ ਉਹਦੇ ਪਹਿਨੀ ਹੋਈ ਸੋਨੇ ਵੰਨੀ ਕਰੀਂਕਲ ਫੈਬਰਿਕ ਦੀ ਲੰਮੀ ਪੁਸ਼ਾਕ ਵੀ ਲੋਹੜੇ ਦੀ ਉੱਠਦੀ ਸੀ। ਪਰਮਜੀਤ ਨੂੰ ਸਿਰ ਤੋਂ ਪੈਰਾਂ ਤੱਕ ਤਬਾਹੀ ਬਣੀ ਦੇਖ ਕੇ ਸ਼ੈਲੀ ਤੋਂ ਸਿਫਤ ਕਰੇ ਬਾਝੋਂ ਰਹਿ ਨਾ ਹੋਇਆ, “ਬੱਲੇ! ਬਈ ਬੱਅਲੇ-ਬੱਲੇ। ਆਹ ਤੇਰੀ ਲੌਂਗ ਡਰੈਸ ਬੜੀ ਸੋਹਣੀ ਆ। -ਕਿਥੋਂ ਲਈ ਆ?”
“ਛੱਡ ਯਾਰ ਤੂੰ ਵੀ ਮੇਰੀ ਮੰਮੀ ਵਾਲੀਆਂ ਗੱਲਾਂ ਕਰਦੀ ਏਂ। ਤੁਹਾਡੇ ਵਰਗੇ ਲੋਕ ਮੁਲਾਕਤਾਂ ਨੂੰ ਫਜ਼ੂਲ ਦੀ ਗੁਫਤਗੂ ਨਾਲ ਕਿੰਨਾਂ ਬੋਰਿੰਗ ਬਣਾ ਦਿੰਦੇ ਨੇ। ਅੰਗਰੇਜ਼ ਜਦੋਂ ਆਪਸ ਵਿੱਚ ਮਿਲਣਗੇ ਤਾਂ ਮੌਸਮ ਵਾਲੇ ਰਿਕਾਰਡ ’ਤੇ ਸੂਈ ਧਰ ਲੈਣਗੇ। ਇੰਡੀਅਨ ਔਰਤਾਂ

ਗੌਡੀਵਾ ਜ਼ਿੰਦਾ ਹੈ


ਆਦਿਕਾ: ਇਹ ਕਹਾਣੀ ਮੇਰੀ ਪਹਿਲਾਂ ਲਿਖੀ ਕਹਾਣੀ 'ਲੇਡੀ ਗੌਡੀਵਾ ਦਾ ਨੰਗਾ ਸੱਚ' ਦਾ ਅਗਲਾ ਭਾਗ ਹੈ। ਇਸ ਵਿਚ ਮੈਂ ਗੌਡੀਵਾ ਦਾ ੨੦੧੦ ਵਿਚ ਪੁਨਰ ਜਨਮ ਦਿਖਾਇਆ ਹੈ। ਇਹ ਕਹਾਣੀ ਲਿਖ ਕੇ ਇਹ ਸਿੱਧ ਕਰਨਾ ਚਾਹੁੰਦਾ ਹਾਂ ਕਿ ਔਰਤ ਦੀ ਦਸ਼ਾ ਵਿਚ ਕਦੇ ਵੀ ਸੁਧਾਰ ਨਹੀਂ ਆਇਆ। ਔਰਤ ਨੂੰ ਹਰ ਜੁੱਗ ਵਿਚ ਨੰਗੀ ਕੀਤਾ ਜਾਂਦਾ ਹੈ। ਚਾਹੇ ਦਰੋਪਦੀ ਦੇ ਰੂਪ ਵਿਚ ਜ਼ਬਰਦਸਤੀ। ਚਾਹੇ ਗਿਆਰਵੀਂ ਸਦੀ ਦੀ ਗੌਡੀਵਾ ਦੇ ਰੂਪ ਵਿਚ ਮਜ਼ਬੂਰਨ ਜਾਂ ਮੌਜੁਦਾ ਨਗਨ ਨ੍ਰਿਤਕੀਆਂ ਦੇ ਰੂਪ ਵਿਚ ਉਕਸਾਕੇ।ਕੀ ਇਹ ਨਗਨਤਾ ਕਦੇ ਰੁੱਕੇਗੀ? ਮੇਰੀ ਇਹ ਕਹਾਣੀ ਲਿਖਣ ਦਾ ਮਕਸਦ ਸਮਾਜ ਅੱਗੇ ਇਹ ਸਵਾਲ ਖੜ੍ਹੇ ਕਰਨਾ ਹੈ!-ਬਲਰਾਜ ਸਿੰਘ ਸਿੱਧੂ, ਯੂ. ਕੇ.







'ਖੜਾਕ!!!'
ਰੌਇਲਮੇਲ ਦੇ ਡਾਕੀਏ ਨੇ ਚਿੱਠੀਆਂ ਦਾ ਥੱਬਾ ਮੁੱਖ ਦਰਵਾਜ਼ੇ ਵਿਚ ਬਣੇ ਲੈਟਰਬੌਕਸ ਰਾਹੀਂ ਗੌਡੀਵਾ ਦੇ ਘਰ ਅੰਦਰ ਸਿੱਟ ਦਿੱਤਾ।ਖਤਦਾਨ ਦੇ ਢੱਕਣ ਨਾਲ ਹੋਏ ਖੜਕੇ ਕਾਰਨ ਬੈਠਕ ਵਿਚ ਘੂਕ ਸੁੱਤੀ ਪਈ ਗੌਡੀਵਾ ਨੂੰ ਜਾਗ ਆ ਗਈ। ਬੈੱਡਸੈਟੀ ਉੱਤੇ ਲੇਟੀ ਹੋਈ ਨੇ ਉਹਨੇ ਅੱਖਾਂ ਖੋਲ੍ਹੀਆਂ ਤਾਂ ਛੱਤ ਦੇ ਭੁਰ ਰਹੇ ਪਲਾਸਤਰ ਦੇ ਖਲੇਪਰਾਂ ਵਿਚੋਂ ਸੀਮਿੰਟ ਕਿਰ ਕੇ ਉਸਦੀਆਂ ਅੱਖਾਂ ਵਿਚ ਪੈ ਗਿਆ।ਗੌਡੀਵਾ ਨੇ ਤਤਫੱਟ ਉੱਠ ਕੇ ਅੱਖਾਂ ਮੀਚੀਆਂ ਤੇ ਸੀਮਿੰਟ ਦੇ ਕਣਾਂ ਨੂੰ ਬਾਹਰ ਕੱਢਣ ਦਾ ਯਤਨ ਕੀਤਾ।ਉਂਗਲਾਂ ਦੀ ਦਬਾਅਪੂਰਬਕ ਰਗੜ ਨਾਲ ਭਾਵੇਂ ਉਸਦੀਆਂ ਅੱਖਾਂ ਲਾਲ ਹੋ ਗਈਆਂ, ਪਰ ਉਹਨੂੰ ਰੜਕਦੇ ਸੀਮਿੰਟ ਦੇ ਕਣਾਂ ਤੋਂ ਨਿਜਾਤ ਮਿਲ ਗਈ।
ਗੌਡੀਵਾ ਨੇ ਬੂਹੇ ਕੋਲ ਡਿੱਗੀਆਂ ਚਿੱਠੀਆਂ ਵੱਲ ਦੇਖਿਆ, ਉਸਨੂੰ ਆਪਣਾ ਸਿਰ ਭਾਰਾ ਭਾਰਾ ਮਹਿਸੂਸ ਹੋਇਆ। ਇਕ ਨਾ ਕਾਬਲ-ਏ-ਬਰਦਾਸ਼ਤ ਦਰਦ ਮੱਥੇ ਵਿਚ ਸ਼ੁਰੂ ਹੋ ਗਿਆ।ਪੁੜਪੜੀਆਂ ਝਰਨ ਝਰਨ ਕਰਨ ਲੱਗੀਆਂ।ਰਾਤ ਤਾਂ ਉਸਨੇ ਸ਼ਰਾਬ ਵੀ ਬਹੁਤੀ ਨਹੀਂ ਸੀ ਪੀਤੀ।ਫਿਰ ਇਹ 'ਹੈਂਗਓਵਰ' ਕਿਵੇਂ ਹੋ

ਅਣਲੱਗ

ਟੁਰਰ-ਰ-ਟੁਰਰ। ਘੂਕ ਸੁੱਤੀ ਪਈ ਨਵਨੀਤ ਨੂੰ ਟਾਈਮਪੀਸ ਨੇ ਬਾਂਗ ਦੇ ਕੇ ਜਗਾਉਣ ਦੀ ਕੋਸ਼ਿਸ਼ ਕਰਦਿਆਂ, ਸੱਤ ਵੱਜਣ ਦਾ ਸੰਕੇਤ ਦਿੱਤਾ। ਅੱਧ-ਸੁੱਤੀ ਹਾਲਤ ਵਿੱਚ ਹੀ ਉਸ ਨੇ,  ਮੰਜੇ ਦੇ  ਨਾਲ  ਪਏ  ਮੇਜ਼ ਉੱਤੇ  ਰੱਖੇ  ਕਲਾਕ  ਦੇ ਸਿਰ 'ਤੇ  ਹੱਥ ਮਾਰ ਕੇ ਅਲਾਰਮ ਨੂੰ ਬੰਦ ਕਰ ਦਿੱਤਾ। ਮੁੜ ਉਸ ਨੂੰ ਆਲਸ ਤੇ ਨੀਂਦ ਨੇ ਦਬੋਚ ਲਿਆ।
ਬਾਹਰ ਸੜਕ ਉੱਤੇ ਹੋਏ ਖੜਕੇ ਦੀ ਆਵਾਜ਼  ਕਾਰਨ ਨਵਨੀਤ ਨੂੰ ਜਾਗ ਤਾਂ ਆ ਗਈ। ਪਰ ਸੁਸਤੀ ਤੇ ਨੀਂਦਰ ਕਾਰਨ ਉਸ ਦੀਆਂ  ਪਲਕਾਂ ਅਜੇ ਵੀ ਬੰਦ ਸਨ। ਸਿਰਫ਼ ਚੇਤਨਾ ਹੀ ਜਾਗੀ ਸੀ।
ਜਾਗੋ ਮੀਟੀ  ਅਵਸਥਾ ਵਿੱਚ  ਨਵਨੀਤ ਦੇ ਹੱਥ ਨੇ ਹਮਬਿਸਤਰ ਦਿਲਰਾਜ ਦੀ ਤਲਾਸ਼ ਵਿੱਚ ਸਾਰੇ ਮੰਜੇ 'ਤੇ ਨਾਗ ਵਾਂਗੂੰ ਮੇਲਣਾ ਸ਼ੁਰੂ ਕਰ ਦਿੱਤਾ।  ਉਸ ਨੇ ਚੰਗੀ ਤਰ੍ਹਾਂ ਹੱਥ ਫੈਲਾ ਕੇ ਸਾਰਾ ਪਲੰਘ ਟੋਹਿਆ।  ਪਰ ਅਫ਼ਸੋਸ! ਦਿਲਰਾਜ ਨੂੰ ਛੋਹ  ਨਾ ਸਕੀ।  ਫਿਰ ਸੁਤ-ਉਨੀਂਦੇ ਵਿੱਚ ਹੀ ਥੋੜ੍ਹੀਆਂ ਜਿਹੀਆਂ ਅੱਖਾਂ ਖੋਲ੍ਹ ਕੇ ਦੇਖਿਆ,  ਦਿਲਰਾਜ ਮੰਜੇ 'ਤੇ ਨਹੀਂ ਸੀ। 
ਨਵਨੀਤ ਨੇ ਕਰਵਟ ਬਦਲ ਕੇ  ਟਾਈਮ 'ਤੇ ਨਿਗਾਹ ਮਾਰੀ।  ਸੱਤ ਵੱਜ ਕੇ ਪੱਚੀ ਮਿੰਟ ਹੋ ਗਏ ਤੱਕ ਕੇ ਉਸ ਦੀਆਂ  ਅੱਖਾਂ ਇੱਕਦਮ ਚੌਪਾਟ ਖੁੱਲ੍ਹ ਗਈਆਂ ਤੇ ਉਹ  ਉੱਠ ਕੇ ਬੈਠ ਗਈ।  ਉਸ ਨੇ ਅੱਖਾਂ  ਮਲ ਕੇ  ਇੱਕ ਅੰਗੜਾਈ  ਲਈ ਅਤੇ  ਕਮਰੇ ਵਿੱਚ ਹਰ ਪਾਸੇ  ਨਜ਼ਰ ਦੌੜਾਈ। ਪਰ ਦਿਲਰਾਜ ਨਾ ਦਿਸਿਆ।
"ਰਾਜ?" ਨਵਨੀਤ ਨੇ ਆਪਣੀ ਰਸ  ਭਿੰਨੀ ਆਵਾਜ਼ ਵਿੱਚ ਹੋਰ  ਮਿਠਾਸ ਭਰ ਕੇ ਪੁਕਾਰਿਆ। ਕੋਈ ਉੱਤਰ ਨਾ ਮਿਲਣ 'ਤੇ ਉਹਨੇ ਸਿਰਹਾਣੇ ਵੱਲ ਖੁੰਟੀ ਉੱਤੇ ਲਟਕਦਾ ਡਰੈਸਿੰਗ ਗਾਊਨ ਚੁੱਕਿਆ ਤੇ  ਅੰਗੀਕਾਰ ਕਰਦੀ ਹੋਈ  ਬਾਥਰੂਮ ਵੱਲ ਵਧੀ।  ਦਿਲਰਾਜ  ਉੱਥੇ ਵੀ  ਨਹੀਂ ਸੀ। ਬਿਨਾਂ ਦੱਸਿਆਂ ਚਲਾ ਗਿਆ ਸੀ।  ਪੁਨੂੰ ਵਾਂਗ ਸੱਸੀ ਨੂੰ  ਸੁੱਤੀ ਛੱਡ ਕੇ। ਸਵੇਰੇ ਆਪਣੇ ਆਪ ਨੂੰ ਇਕੱਲਿਆਂ ਪਾ ਕੇ ਨਵਨੀਤ ਦਾ ਰਾਤ ਦਾ ਮਜ਼ਾ ਵੀ ਕਿਰਕਰਾ ਹੋ ਗਿਆ। 
ਹਰ ਜੁਮੇਰਾਤ  ਦੀ ਤਰ੍ਹਾਂ ਕੱਲ੍ਹ ਵੀ ਉਹ  ਪਹਿਲਾਂ  ਸਿਟੀ ਸੈਂਟਰ ਦੀ ਨਾਈਟ ਕਲੱਬ ਵਿੱਚ ਦੇਰ ਤੱਕ  ਨੱਚਦੇ ਅਤੇ  ਬੀਅਰ ਪੀਂਦੇ ਰਹੇ ਸਨ।  ਫਿਰ ਚਾਇਨਾ ਟਾਊਨ ਦੇ ਸਭ ਤੋਂ ਪ੍ਰਸਿਧ ਅਤੇ ਉਮਦਾ  ਰੈਸਟੋਰੈਂਟ ਚੁੰਗ ਯਿੰਗ ਤੋਂ  ਖਾਣਾ ਖਾ ਕੇ ਬਾਰਾਂ ਵਜ੍ਹੇ ਘਰ ਪਰਤੇ ਸਨ। ਬੈੱਡਰੂਮ  ਤੀਕਰ ਪਹੁੰਚਣ  ਤੱਕ ਪੀਤੀ  ਸ਼ਰਾਬ  ਦਾ ਨਸ਼ਾ  ਸਿਖਰਾਂ  ਛੋਹ  ਚੁੱਕਿਆ  ਸੀ  ਤੇ ਉਹਨਾਂ  ਦੀ  ਹਵਸ ਚਰਮ-ਸੀਮਾ 'ਤੇ ਪਹੁੰਚ  ਗਈ ਸੀ।  ਸਵੇਰ ਦੇ  ਤਿੰਨ ਵਜੇ ਤੱਕ ਉਹ ਇੱਕ ਦੂਸਰੇ ਨੂੰ ਚੁੰਮਦੇ… ਚੱਟਦੇ… ਚੂੰਢਦੇ… ਅਤੇ ਚੋਦਦੇ ਹੋਏ ਹੰਢਾਉਂਦੇ ਰਹੇ ਸਨ।
ਦਿਲਰਾਜ ਤਾਂ ਸਵਾ  ਤਿੰਨ ਹੀ  ਘੁਰਾੜੇ  ਮਾਰਨ  ਲੱਗ  ਪਿਆ  ਸੀ। ਪਰ  ਉਹ ਸਾਢੇ  ਤਿੰਨ ਜਾਂ ਚਾਰ ਦੇ ਕਰੀਬ ਸੁੱਤੀ ਸੀ। 
ਉਨੀਂਦੇ  ਅਤੇ  ਹੈਂਗ ਉਵਰ  ਕਾਰਨ  ਨਵਨੀਤ  ਦਾ ਸਿਰ ਫਟਿਆ ਜਾ ਰਿਹਾ ਸੀ। ਬਾਥਰੂਮ ਵਿੱਚੋਂ ਆ ਕੇ  ਉਸ ਨੇ ਦੋ  ਗੋਲੀਆਂ ਲਈਆਂ।  ਘੜੀ ਅਨੁਸਾਰ ਵਕਤ ਸਾਡੇ ਸੱਤ ਦਾ ਹੋ ਗਿਆ ਸੀ ਤੇ  ਅੱਠ ਵਜੇ  ਉਸ ਨੇ  ਨਿਊ  ਸਟਰੀਟ  ਸਟੇਸ਼ਨ ਤੋਂ  ਸਾਊਥਾਲ  ਨੂੰ ਜਾਣ  ਵਾਲੀ ਟਰੇਨ ਫੜ੍ਹਨੀ ਹੈ।  ਸਾਊਥਾਲ  ਹੋਈ  ਰੇਲਾਂ ਦੀ ਆਪਸੀ  ਟੱਕਰ  ਦੀ  ਦੁਰਘਟਨਾ  ਕਾਰਨ ਸਾਊਥਾਲ ਵੱਲ  ਜਾਣ  ਵਾਲੀਆਂ ਰੇਲਾਂ ਦੀ  ਸੰਖਿਆ ਵਿੱਚ ਕਟੌਤੀ ਕਰ  ਦਿੱਤੀ ਗਈ ਸੀ। ਕੱਲ੍ਹ ਸ਼ਾਮ ਤੱਕ ਹੋਰ ਕੋਈ ਟਰੇਨ ਨਹੀਂ ਜਾਣੀ। ਇਸ ਲਈ ਉਸ ਦੀ ਇਹ ਰੇਲ ਫੜ੍ਹਨੀ ਜ਼ਰੂਰੀ ਹੈ।

ਫ਼ਰਕ

ਵਕਤ ਕੋਈ ਬਹੁਤਾ ਨਹੀਂ ਸੀ ਹੋਇਆ। ਸ਼ਾਮ ਦੇ ਛੇ ਹੀ ਵੱਜੇ ਸਨ। ਪਰ ਸਿਆਲ ਦੀ ਰੁੱਤ ਹੋਣ ਕਰਕੇ ਹਨੇਰਾ ਤਾਂ ਚਾਰ ਵਜੇ ਤੋਂ ਹੀ ਪਸਰਨਾ ਸ਼ੁਰੂ ਹੋ ਜਾਂਦਾ ਹੈ। ਆਵਾਜਾਈ ਦੇ ਸਾਧਨਾਂ ਦੀ ਰੋਸ਼ਨੀ ਤੇ ਸਟਰੀਟ ਲੈਪਾਂ ਦਾ ਚਾਨਣ, ਦੋਵੇਂ ਖੌਫ਼ਨਾਕ ਹਨੇਰੇ ਨਾਲ ਉਸ ਦੀ ਹਸਤੀ ਮਿਟਾਉਣ ਦੇ ਯਤਨਾਂ ਵਿੱਚ ਦੋ ਦੋ ਹੱਥ ਕਰਕੇ ਆਪਣੀ ਹਾਰ ਸਵਿਕਾਰ ਚੁੱਕੇ ਸਨ। ਫਿਜ਼ਾ ਨੂੰ ਕਾਲੀ-ਕਲੋਟੀ ਕਰਕੇ ਆਪਣੀ ਤਾਕਤ ਦੀ ਧਾਕ ਜਮਾ ਚੁੱਕੇ ਘੁੱਪ ਹਨੇਰੇ ਵਿੱਚ ਟਰੈਫਿਕ ਨੂੰ ਚੀਰਦੀ ਬੱਸ ਆਪਣੀ ਮੰਜ਼ਿਲ ਵੱਲ ਵੱਧ ਰਹੀ ਸੀ। 
ਫਰੀਕੁਐਂਟ ਸਰਵਿਸ ਦੀ ਬੁਲ ਸਟਰੀਟ ਤੋਂ ਰਵਾਨਾ ਹੋਣ ਵਾਲੀ ਅੰਤਿਮ ਬੱਸ ਹੋਣ ਕਰਕੇ, ਇਹ ਦੋ-ਛੱਤੀ ਲਾਰੀ ਯਾਤਰਿਆਂ ਨਾਲ ਉੱਪਰੋਂ ਥੱਲਿਉਂ ਭਰੀ ਪਈ ਸੀ। ਇਸ ਤੋਂ ਬਾਅਦ ਬੱਸ ਸਰਵਿਸ ਘੱਟ ਕੇ ਘੰਟੇ-ਘੰਟੇ ਬਾਅਦ ਹੋ ਜਾਣੀ ਸੀ। ਬੱਸ ਵਿੱਚ ਮੁਰਗੀਖਾਨੇ ਵਰਗਾ ਮਾਹੌਲ ਸੀ। ਕੁਕੜਾਂ ਦੀ ਕੌ-ਕੌ ਵਾਂਗ ਗੱਲਾਂ ਨਾਲ ਸ਼ੋਰ ਪੈਦਾ ਕਰਨ ਵਿੱਚ ਸਭ ਸਵਾਰੀਆਂ ਆਪੋ ਆਪਣਾ ਯੋਗਦਾਨ ਪਾ ਰਹੀਆਂ ਸਨ। ਉਹਨਾਂ ਵਿੱਚੋਂ ਜੇ ਕੋਈ ਖਾਮੋਸ਼ ਸੀ ਤਾਂ ਸਿਰਫ, ਨਿਤਾਸ਼ਾ ਵਿਲੀਅਮਸ ਸੀ। ਉਹ ਹੇਠਲੀ ਸਤਹਾ ’ਤੇ ਮਗਰ ਜਿਹੇ ਮੋਟਰ ਦੇ ਪਿਛਲੇ ਚੱਕਿਆਂ ਦੇ ਐਨ ਉੱਤੇ ਬਣੀ, ਉੱਚੀ ਸੀਟ ਮੱਲੀ ਬੈਠੀ ਸੀ। ਬਾਰੀ ਵਾਲੇ ਪਾਸੇ ਬੈਠੀ ਹੋਣ ਕਰਕੇ ਕੁੱਝ ਦੇਰ ਤੋਂ ਉਹ ਸ਼ੀਸੇ ਰਾਹੀ ਬਾਹਰ ਵਾਹਨਾਂ ਦੀ ਯਾਤਾਯਾਤ ਨੂੰ ਦੇਖ ਰਹੀ ਸੀ। ਸੜਕਾਂ ਦੇ ਜਾਲ ਉੱਪਰ ਸੱਪ ਵਾਂਗੂੰ ਮੇਲਦੀ ਹੋਈ, ਚੱਕਰ-ਚੌਕਾਂ(ਰਾਂਊਡ ਅਬਾਊਟ) ਦੀ ਪ੍ਰਕਿਰਮਾ ਕਰਕੇ ਸ਼ਹਿਰੋਂ ਬਾਹਰ ਨਿਕਲਣ ਦਾ ਰਾਹ ਲੱਭਦੀ ਬੱਸ ਦੇ ਝੂਟਿਆਂ ਵਿੱਚੋਂ, ਅੱਜ ਤੀਜੇ ਦਿਨ ਹੀ ਨਿਤਾਸ਼ਾ ਦੀ ਦਿਲਚਸਪੀ ਮਰ ਗਈ ਸੀ।
ਰੋਜ਼ਾਨਾ ਬਰਮਿੰਘਮ ਸਿਟੀ ਸੈਂਟਰ ਕੋਲ ਡਿੱਗਬੱਥ ਨੌਕਰੀ ਕਰਨ ਨਿਤਾਸ਼ਾ ਆਪਣੀ ਕਾਰ ਵਿੱਚ ਆਇਆ ਜਾਇਆ ਕਰਦੀ ਸੀ। ਪਰ ਪਿਛਲੇ ਦੋ ਦਿਨਾਂ ਤੋਂ ਕਾਰ ਖਰਾਬ ਹੋਣ ਕਾਰਨ ਉਸ ਨੂੰ ਬੱਸ ’ਤੇ ਆਉਣਾ ਪੈ ਰਿਹਾ ਸੀ। ਤੇਜ਼ ਰਫਤਾਰ ਕਾਰ ਦੇ ਅਰਾਮਦਾਇਕ ਸਫਰ ਦੀ ਆਦੀ ਹੋਣ ਮਗਰੋਂ ਧੀਮੀ ਚਾਲ ਅਤੇ ਮੁੱਕਣ ’ਚ ਨਾ ਆਉਣ ਵਾਲੀ ਬੱਸ ਯਾਤਰਾ ਨੇ ਉਸ ਨੂੰ ਬੁਰੀ ਤਰ੍ਹਾਂ ਅਕਾ ਦਿੱਤਾ ਸੀ। 
ਆਵਾਜ਼ਾਰ ਹੁੰਦਿਆਂ ਬਾਹਰੋਂ ਧਿਆਨ ਹਟਾ ਕੇ ਨਿਤਾਸ਼ਾ ਨੇ ਸੀਟ ਦੀ ਢੋਅ ਨਾਲ ਟੇਕ ਲਾ ਕੇ ਅੱਖਾਂ ਬੰਦ ਕਰ ਲਈਆਂ। ਥੱਕੀ ਹੋਈ ਹੋਣ ਕਰਕੇ ਢੀਚਕ ਢੀਚਕ ਚੱਲਦੀ ਬੱਸ ਦੇ ਹਲੋਰਿਆਂ ਨਾਲ ਉਸ ਨੂੰ ਨੀਂਦ ਆਉਣ ਲੱਗੀ। ਇੱਕ ਬਹੁਤ ਹੀ ਸੰਖੇਪ ਜਿਹਾ ਢੌਂਕਾ ਲਾ ਕੇ ਉਸ ਨੇ ਅੱਖਾਂ ਖੋਲ੍ਹੀਆਂ ਤੇ ਆਲਸ ਦੂਰ ਕਰਨ ਲਈ ਸਿਰ ਝਟਕਿਆ। ਤੇ ਫਿਰ ਆਪ ਹੀ ਇਹ ਸੋਚ ਅੱਖਾਂ ਮੁੜ ਬੰਦ ਕਰ ਲਈਆਂ

ਦੀਪੂ ਸੁੱਤਾ ਪਿਐ


ਕਾਰ-ਸਟੀਰੀਉ- ਸਿੱਧੇ-ਸਾਦੇ ਜੱਟ ਬੂਟ ਨੂੰ ਚੜ੍ਹਿਆ ਨਸ਼ਾ ਸਵਾਇਆ।

ਚੀਅਰਜ਼ ਕਹਿ ਕੇ ਪੈੱਗ ਮੇਮ ਦੇ ਪੈੱਗ ਨਾਲ ਟਕਰਾਇਆ।

ਦੋ ਯਾਰਾਂ ਨੇ ਚੁੱਕ ਕਾਰ ਚੋਂ ਆਣ ਦਰਾਂ ਤੇ ਲਾਹਿਆ।
ਦਰ ਤੇ ਆ ਕੇ, ਬੈੱਲ ਵਜਾ ਕੇ, ਠਾਹ ਬੂਹਾ ਖੜਕਾਇਆ,
ਤੂੰ ਕੁੰਡਾ ਖੋਲ੍ਹ ਬਸੰਤਰੀਏ, ਨੀ ਤੇਰਾ ਢੋਲ ਸ਼ਰਾਬੀ ਆਇਆ।

ਅਜਮੇਰ- ਬੱਲੇ ਓਏ ਮਰਾੜਾਂਵਾਲੇ ਬਾਬੂ ਸਿਉਂ ਮਾਨਾ, ਗੀਤ ਲਿਖਣ ਵਾਲੇ ਤਾਂ ਤੂੰ ਵੱਟ ਈ ਕੱਢ ਦਿੰਨੈਂ। -ਹੋ ਬੁਹਾ ਖੋਲ ਬਸੰਤਰੀਏ ਨੀ ਤੇਰਾ। - ਕੁੰਡਾ ਖੋ……….. ਸੱਚ ਕੁੜੀ ਚੋ.. ਘੰਟੀ ਤਾਂ ਵੱਜਣੀ ਨ੍ਹੀਂ। ਦੋ ਮਹੀਨੇ ਹੋ ਗਏ, ਵਿਗੜੀ ਪਈ ਆ। ਸਵਾਰਨ ਦਾ ਟਾਈਮ ਈ ਨ੍ਹੀਂ ਮਿਲਦਾ। ਐਤਕੀ ਜੇ ਸੰਡੇ ਨਾ ਲੱਗਿਆ ਤਾਂ ਆਪ ਦੇਖੂੰ ਖੋਲ੍ਹ ਕੇ। ਮਾਂ ਯਾਵ੍ਹੇ ਮਕੈਨਿਕ ਤਾਂ ਹੱਥ ਲਾਉਣ ਦੇ ਹੀ ਪੰਜਾਹ ਪੌਂਡ ਲੈ ਲੈਂਦੇ ਆ। -ਚਾਬੀ ਵੀ ਖੌਰੇ ਕਿੱਥੇ ਪਾ ਲੀ। ਲੱਭ ਪਈ। ਲੱਭ ਪੀ। ਆਪ ਘਰੇ ਮਗਰੋਂ ਆਈ ਦੈ, ਸਾਲੇ ਬਿੱਲ ਪਹਿਲਾਂ ਆਏ ਪਏ ਹੁੰਦੇ ਨੇ। ਉਹ ਕਿੱਥੇ ਮਰ ਗੀ ਫੇਰੇ ਦੇਣੇ ਦੀਏ। ਕਿਸੇ ਭੋਰੇ-ਭੂਰੇ ਚ ਤਾਂ ਨ੍ਹੀਂ ਉਤਰਗੀ?

ਹਰਿੰਦਰ- ਆਈ ਜੀ। ਮੈਂ ਇੱਥੇ ਉੱਪਰ ਆਂ ਬੈੱਡਰੂਮ ਚ।
ਅਜਮੇਰ- ਥੱਲੇ ਆ ਝੱਟ ਦੇਣੇ। ਉੱਤੇ ਖਬਰ ਨੀਂ ਕਿਹੜੇ ਹੀਰੇ ਦੱਬੇ ਆ, ਹਰ ਵੇਲੇ ਕੋਠੇ ਤੇ ਈ ਚੜੀ ਰਹੂ।
ਹਰਿੰਦਰ- ਸ਼ੱਸ਼ਸ਼ੀਅ। ਹੌਲੀ ਬੋਲੋ, ਦੀਪੂ ਸੁੱਤਾ ਪਿਐ।
ਅਜਮੇਰ- ਕਮਔਨ? ਐਨਾ ਚਿਰ? ਆਂਡਿਆਂ ਤੇ ਬੈਠੀ ਏਂ?
ਹਰਿੰਦਰ- ਪਾਠ ਕਰਦੀ ਆਂ। ਬੱਸ ਅਰਦਾਸ ਰਹਿੰਦੀ ਆ, ਨਿਬੇੜ ਕੇ ਆਉਂਦੀ ਆਂ। ਦਮ ਰੱਖੋ।
ਅਜਮੇਰ- ਆਜਾ? ਨਹੀਂ, ਛਿੱਤਰਾਂ ਨਾਲ ਲਾਹ ਕੇ ਲਿਆਊਂ ਠਾਹਾਂ। -ਜਦੋਂ ਦੇਖੀਏ ਗੁੱਟਕਾ ਚੁੱਕ ਕੇ ਬਹਿ ਜੂ। ਵੱਡੀ ਮੀਰਾ ਬਾਈ।
ਹਰਿੰਦਰ- ਲੈ ਆ ਗੀ, ਚੁੰਘ ਲੈ ਮੇਰਾ ਦੁੱਧ, ਜਿਹੜਾ ਚੁੰਘਣੈ? ਐਡੀ ਛੇਤੀ ਓਦਰ ਗਿਐ ਸੀ ਮੇਰੇ ਬਿਨਾਂ, ਦਰ ਵੜ੍ਹਦਿਆਂ ਨੇਰੀ

ਗਲੀਏਂ ਚਿਕੜ ਦੂਰਿ ਘਰੁ

ਆਹ! ਦੁਪਿਹਰਾ ਚੜ੍ਹ ਆਇਆ ਹੈ ਤੇ ਮੈਂ ਅਜੇ ਤੱਕ ਸੁੱਤਾ ਪਿਆ ਹਾਂ। ਉਠ ਮਨਾ! ਉਠ ਜਾਗ  ਘੁਰਾੜੇ ਮਾਰ ਨਹੀਂ। ਇਹ ਸੌਣ ਤੇਰੇ ਦਰਕਾਰ ਨਹੀਂ।  ਮੈਂ ਸੋਫਾ ਛੱਡ ਕੇ ਖੜ੍ਹਾ ਹੁੰਦਾ ਹਾਂ। ਸਾਹਮਣੇ ਅੰਜੀਲ ’ਤੇ ਕੈਨਵਸ ਰੱਖੀ, ਹੱਥਾਂ ਵਿੱਚ ਰੰਗਾਂ ਵਾਲੀ ਟਰੇਅ ਅਤੇ ਬੁਰਸ਼ ਫੜ੍ਹੀ ਖੜ੍ਹੋਤਾ ਮੇਰਾ ਚਿੱਤਰਕਾਰ ਪੋਤਾ ਕੋਈ ਤਸਵੀਰ ਵਾਹ ਰਿਹਾ ਹੈ। 
ਕੋਲ ਜਾ ਕੇ ਦੇਖਾਂ, ਕੀ ਕਰ ਰਿਹਾ ਹੈ? ਕਿਤੇ ਅੰਮ੍ਰਿਤਾ ਸ਼ੇਰਗਿੱਲ ਵਾਂਗ ਕੋਈ ਨੂਡ ਪੋਟਰੇਟ ਹੀ ਨਾ ਬਣਾਈ ਜਾਂਦਾ ਹੋਵੇ। ਉਹ ਵੀ ਸਾਉਰੀ ਆਪਣੀਆਂ ਹੀ ਨੰਗੀਆਂ ਮੂਰਤਾਂ ਬਣਾਉਣ ਲੱਗ ਪਈ ਸੀ। ਅਖੇ ਇਹ ਮੌਡਰਨ ਆਰਟ ਐ, ਮੈਂ ਫਰਾਂਸ ਚੋਂ ਸਿੱਖ ਕੇ ਆਈ ਹਾਂ। ਹੋਰ ਗੱਲਾਂ ਦੀਆਂ ਗੱਲਾਂ ਬਈ ਚਿੱਤਰਕਾਰੀ ਦਾ ਬਹੁਤ ਸ਼ੌਂਕ ਹੈ ਇਸ ਮੁੰਡੇ ਨੂੰ। ਹੱਥ ’ਚ ਸਫਾਈ ਵੀ ਬੜੀ ਹੈ। ਇਹਦੀਆਂ ਬਣਾਈਆਂ ਹੋਈਆਂ ਮੂਰਤਾਂ ਦੇਖ ਕੇ ਇੰਝ ਲੱਗਦਾ ਹੁੰਦਾ ਹੈ ਜਿਵੇਂ ਹੁਣੇ ਹੀ ਬੋਲਣ ਅਤੇ ਚੱਲਣ ਫਿਰਨ ਲੱਗ ਜਾਣਗੀਆਂ। ਰੱਬ ਕਰੇ ਇਹ ਵੀ ਪਿਕਾਸੋ, ਐਮ ਐਫ ਹੁਸੈਨ ਅਤੇ ਸੋਭਾ ਸਿੰਘ ਵਰਗਾ ਵੱਡਾ ਮਨੱਵਰ ਬਣੇ ਔਰ ਖਾਨਦਾਨ ਦਾ ਨਾਮ ਰੌਸ਼ਨ ਕਰੇ। ਆਮੀਨ! 
ਮੈਨੂੰ ਆਪਣੇ ਵੱਲ ਆਉਂਦਾ ਤੱਕ ਕੇ ਪੋਤਾ ਆਪਣਾ ਚੱਲਦਾ ਹੱਥ ਰੋਕ ਲੈਂਦਾ ਹੈ। 
ਮੈਂ ਡੁੱਡ ਜਿਹਾ ਮਾਰਦਾ ਉਹਦੇ ਕੋਲ ਨੂੰ ਜਾਂਦਾ ਹਾਂ, “ਮੌਰਨਿੰਗ ਪੁੱਤਰ।”
“ਇੱਜ ਇੱਟ ਗਰੈਂਡ ਡੈਡ?... ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਕਿ ਸਵੇਰਾ ਹੋ ਗਿਐ।” ਪੋਤਾ ਮੇਰੇ ਵੱਲ ਕਹਿਰੀ ਜਿਹੀ ਅੱਖ ਨਾਲ ਦੇਖ ਕੇ ਵਿਅੰਗ ਕਸਣ ਮਗਰੋਂ ਕਮਰੇ ਦੀ ਬਾਰੀ ਦੇ ਸ਼ੀਸ਼ੇ ਥਾਣੀਂ ਗੁੱਡੇ ਵਾਂਗੂੰ ਅਸਮਾਨ ਦੇ ਸਿਖਰ ’ਤੇ ਚੜ੍ਹੇ ਸੂਰਜ ਵੱਲ ਝਾਕਦਾ ਹੈ। 
ਮੈਂ ਛਿੱਥਾ ਜਿਹਾ ਪੈ ਜਾਂਦਾ ਹਾਂ। ਵਾਕਿਆ ਹੀ ਮੈਂ ਖਾਸੇ ਚਿਰ ਤੱਕ ਸੁੱਤਾ ਰਿਹਾ ਹਾਂ।
“ਅਰਲੀ ਬੈਡ ਐਂਡ ਅਰਲੀ ਰਾਈਜ਼, ਮੇਕਸ ਏ ਮੈਨ ਹੈਲਥੀ, ਵੈਲਥੀ ਐਂਡ ਵਾਈਜ਼।” (ਰਾਤੀ ਛੇਤੀ ਪੈਣਾ ਤੇ ਸਵੱਖਤੇ ਉੱਠ

ਪ੍ਰੇਮ ਦੀ ਗਲੀ

ਤੁਸੀਂ  ਹਾਂ, ਹਾਂ! ਬਈ ਮੈਂ ਤੁਹਾਨੂੰ ਹੀ ਸੰਬੋਧਤ ਰਿਹਾ ਹਾਂ। ਮੰਨ ਲਉ ਕਿ ਤੁਸੀਂ ਛੱਬੀ-ਸਤਾਈ ਸਾਲ ਦੇ ਯੁਵਕ ਹੋ ਤੇ ਇੰਗਲੈਂਡ ਦੀ ਰਾਜਧਾਨੀ ਲੰਡਨ ਵਿਖੇ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਹੋ। ਉਸ ਮਕਾਨ ਵਿੱਚ ਤੁਹਾਡੇ ਤਿੰਨ ਹੋਰ ਦੋਸਤ ਵੀ ਕਿਰਾਏਦਾਰ ਹਨ। ਤੁਸੀਂ ਸਾਰੇ ਜਾਣੇ ਸਮਾਂ ਟਪਾਉਣ ਲਈ ਬੈਠੇ ਤਾਸ਼ ਖੇਡ ਰਹੇ ਹੋ। ਅਚਾਨਕ ਬੂਹੇ ’ਤੇ ਦਸਤਕ ਹੁੰਦੀ ਹੈ। ਤੁਹਾਡਾ ਦੋਸਤ ਦਰਵਾਜ਼ਾ ਖੋਲ੍ਹਣ ਜਾਂਦਾ ਹੈ ਤੇ ਮਹਿਮਾਨ ਨੂੰ ਅਗਵਾਈ ਕਰਕੇ ਆਪਣੇ ਪਿੱਛੇ ਤੁਹਾਡੇ ਕੋਲ ਲੈ ਆਉਂਦਾ ਹੈ, “ਯੂਵ ਗੌਟਾ ਵਿਜ਼ਿਟਰ।”
ਤੁਸੀਂ ਉਚੀ-ਲੰਮੀ, ਗੋਰੀ-ਚਿੱਟੀ, ਨੀਲੀਆਂ-ਨਸ਼ੀਲੀਆਂ ਅੱਖਾਂ, ਕੱਕੇ ਵਾਲਾਂ ਅਤੇ ਸੁੰਦਰ ਚਿਹਰੇ-ਮੋਹਰੇ ਵਾਲੀ ਰੀਬੈਕਾ ਨੂੰ ਦੇਖ ਕੇ ਦੰਗ ਰਹਿ ਜਾਂਦੇ ਹੋ। ਨਾਲ ਹੀ ਤੁਹਾਨੂੰ ਵਰ੍ਹੇ ਪਹਿਲਾਂ ਦਾ ਉਹ ਦ੍ਰਿਸ਼ ਚੇਤੇ ਆ ਜਾਂਦਾ ਹੈ, ਜਦੋਂ ਰੀਬੈਕਾ ਨੇ ਤੁਹਾਨੂੰ ਸਿਰਫ਼ ਠੁਕਰਾਇਆ ਹੀ ਨਹੀਂ ਸੀ। ਬਲਕਿ ਤੁਹਾਡਾ ਦਿਲ ਤੋੜਨ ਦੇ ਨਾਲ ਨਾਲ ਤੁਹਾਨੂੰ ਕਾਫ਼ੀ ਜਲੀਲ ਵੀ ਕੀਤਾ ਸੀ। ਤੁਹਾਡਾ ਗੁਨਾਹ ਐਨਾ ਸੀ ਕਿ ਤੁਸੀਂ ਉਸ ਨੂੰ ਇਸ਼ਕ ਕਰਦੇ ਸੀ। ਬਹੁਤ, ਬੇਹੱਦ ਤੇ ਬੇਹਿਸਾਬ। ਐਨੀ ਜ਼ਿਆਦਾ ਮੁਹੱਬਤ ਤਾਂ ਸ਼ਾਹਜਹਾਨ ਨੇ ਵੀ ਮੁਮਤਾਜ ਨੂੰ ਨਹੀਂ ਕੀਤੀ ਹੋਣੀ। ਉਲਫਤ ਵੀ ਨਹੀਂ, ਤੁਸੀਂ ਤਾਂ ਪਰੱਸਤਿਸ਼ ਹੀ ਕਰਦੇ ਸੀ। ਰੀਬੈਕਾ ਨੂੰ ਦੇਵੀ ਬਣਾ ਕੇ ਤੁਸੀਂ ਆਪਣੇ ਮਨ-ਮੰਦਰ ਵਿੱਚ ਵਸਾ ਕੇ ਦਿਨ-ਰਾਤ ਬਸ ਇਹਦੀ ਪੂਜਾ-ਸਾਧਨਾ ਵਿੱਚ ਲੱਗੇ ਰਹਿੰਦੇ ਹੁੰਦੇ ਸੀ। ਪਰ ਬਦਕਿਸਮਤੀ ਨਾਲ ਉਹ ਮਹਿਜ਼ ਇੱਕ ਤਰਫਾ ਪਿਆਰ ਸੀ!
ਪੂਰੇ ਪੰਜ ਸਾਲ ਦੀ ਜੱਦੋ-ਜਹਿਦ ਬਾਅਦ ਵੀ ਤੁਸੀਂ ਰੀਬੈਕਾ ਦਾ ਪਿੱਛਾ ਨਹੀਂ ਛੱਡਿਆ ਸੀ। ਤੁਹਾਡਾ ਵਿਚਾਰ ਸੀ ਕਿ ਹਾਰ ਤੋਂ ਡਰ ਕੇ ਮੈਦਾਨ ਛੱਡਣ ਵਾਲੇ ਆਪਣੀ ਜਿੱਤ ਦਾ ਮੌਕਾ ਵੀ ਗੁਆ ਲੈਂਦੇ ਹਨ। ਤੁਹਾਨੂੰ ਦ੍ਰਿੜ ਨਿਸਚਾ ਸੀ ਕਿ ਤੁਹਾਡੀ ਇਹ ਪੱਧਰਦਿਲ

ਤਿਲਕਣਬਾਜ਼ੀ

ਪਹਿਲੀ ਡੋਰ-ਬੈਲ ਸੁਣਦਿਆਂ ਸਾਰ ਹੀ ਸੂਜ਼ਨ ਨੇ ਵਿਊ-ਗਲਾਸ ਵਿੱਚ ਦੀ ਮਿੱਕ ਨੂੰ ਬਾਹਰ ਖੜ੍ਹਾ ਦੇਖ ਕੇ ਦਰਵਾਜ਼ਾ ਖੋਲ੍ਹ ਦਿੱਤਾ, "ਓ -ਹੈਲੋ ਮਿੱਕ।"

"ਹਾਇਆ, ਹਾਓ ਆਰ ਯਾਅ?" ਫਤਿਹ ਬੁਲਾਉਂਦਿਆਂ ਮਿੱਕ ਦੇ ਬੁੱਲ੍ਹਾਂ ਤੇ ਰੁੱਖੀ ਜਿਹੀ ਮੁਸਕਾਨ ਟੱਪੀ।
 "ਠੀਕ ਆਂ। ਆ-ਜਾਹ, ਅੰਦਰ ਲੰਘ ਆ।" ਮਿੱਕ ਦੇ ਬੰਦ ਕਰਨ ਲਈ ਸੂਜ਼ਨ ਤਖਤਾ ਖੁੱਲ੍ਹਾ ਛੱਡ ਕੇ ਤੁਰ ਆਈ।
ਮਿੱਕ ਅੰਦਰ ਵੜ੍ਹ ਕੇ ਗੈਸਟ-ਰੂਮ ਦੇ ਸੋਫੇ 'ਤੇ ਬੈਠ ਗਿਆ ਤੇ ਸੂਜ਼ਨ ਨੇ ਉਹਦੇ ਬਿਲਕੁੱਲ ਸਾਹਮਣੇ ਪਈ ਸੋਫਾ ਕੁਰਸੀ ਮੱਲ ਲਈ, "ਕਿਵੇਂ ਆਉਣੇ ਹੋਏ?"
ਮਿੱਕ ਨੇ ਆਸੇ-ਪਾਸੇ ਦੇਖ ਕੇ ਕਮਰੇ ਦੀ ਇਕਾਂਤ ਨੂੰ ਘੂਰਿਆ, "ਗਰਾਂਟ ਨੇ ਬਲਾਇਆ ਸੀ, -ਕਿੱਥੇ ਆ ਉਹ? ਦੀਂਹਦਾ ਨ੍ਹੀਂ।"
"ਸ਼ਾਵਰ ਲੈ ਰਿਹੈ। ਕੋਈ ਨ੍ਹੀਂ ਆ ਜਾਂਦੈ ਹੁਣੇ ਈ। -ਹੋਰ ਸੁਣਾ, ਵਕਤ ਕਿਵੇਂ ਲੰਘਦੈ? ਕੰਮ 'ਤੇ ਜਾਣ ਲੱਗ ਗਿਐਂ ਜਾਂ ਨਹੀਂ? ਕੰਨਸਟਰੰਕਸ਼ਨ (ਉਸਾਰੀ) ਦਾ ਧੰਦਾ ਤਾਂ ਸੁਣਿਆ ਇਹਨਾਂ ਦਿਨਾਂ ਵਿੱਚ ਮੰਦਾ ਹੀ ਹੁੰਦੈ? ਦਵਾਈ ਖਾਈ ਜਾਂਨੈ ਕਿ ਹੱਟ ਗਿਐਂ?" ਸੂਜ਼ਨ ਇੱਕੇ ਸਾਹ ਕਈ ਸਵਾਲ ਝਾੜ ਗਈ।
"ਨਹੀਂ ਦਵਾਈ ਤਾਂ ਛੱਡ 'ਤੀ। ਸਾਇਕੈਟਰਿਕ ਨੇ ਕਿਹੈ ਬਈ ਡਿਪਰੈਸ਼ਨ ਦੇ ਰੋਗ ਨੂੰ ਇੱਕਲੀਆਂ ਗੋਲੀਆਂ ਨਾਲ ਅਰਾਮ ਨਹੀਂ ਆਉਣਾ। ਮਨ ਨੂੰ ਹੋਰ ਪਾਸੇ ਲਾਇਆ ਕਰ। ਆਪਣੇ ਆਪ ਨੂੰ ਕਿਸੇ ਨਾ ਕਿਸੇ ਕੰਮ ਵਿੱਚ ਰੁੱਝਿਆ ਰੱਖਿਆ ਕਰ ਤੇ ਨਿਰਾਸ਼ਾ ਦੇ ਕਾਰਨਾਂ ਤੋਂ ਦੂਰ ਰਿਹਾ ਕਰ।"
ਸੂਜ਼ਨ ਨੇ ਮਿੱਕ ਨੂੰ ਵਿੱਚੋਂ ਟੋਕ ਕੇ ਹਮਦਰਦੀ ਜਾਤਈ, "ਹੋਰ…ਅ। ਕੱਲੀਆਂ ਦਵਾਈਆਂ-ਬੂਟੀਆਂ ਨਾਲ ਤਾਂ ਢਿੱਡ ਭਰਨ ਈ ਆ। ਤੂੰ ਖੁਸ਼ ਰਿਹਾ ਕਰ। ਬਾਈਬਲ ਕਹਿੰਦੀ ਐ ਕਿ ਖੁਸ਼ੀ ਮਨੁੱਖ ਦੀ ਉਮਰ ਨੂੰ ਵਧਾਉਂਦੀ ਹੈ। -ਕਿੰਨਾ ਸੋਹਣਾ-ਸਨੁੱਖਾ ਤੂੰ ਹੁੰਦਾ ਸੀ ਤੇ ਦੇਖ ਆਪਦੀ ਕੀ ਹਾਲਤ ਬਣਾਈ ਪਈ ਆ? ਚਿੱੜੀ ਦੇ ਬੱਚੇ ਜਿੰਨਾ ਮੂੰਹ ਨਿਕਲ ਆਇਐ ਤੇਰਾ। ਸਿਹਤ ਦਾ ਖਿਆਲ ਰੱਖਿਆ ਕਰ। ਦਾੜੀ ਵਧਾ ਕੇ ਕੀ ਦੇਵਦਾਸ ਜਿਹਾ ਬਣਿਆ ਪਿਐਂ? ਸ਼ੇਵ-ਸ਼ੂਵ ਕਰੀਂ।  ਕੁੰਦਨ ਵਰਗਾ ਸ਼ਰੀਰ ਗਾਲ੍ਹੀ ਜਾਨੈਂ। ਨਾਲੇ ਭਾਈ ਸ਼ਰਾਬ ਥੋੜ੍ਹੀ ਜਿਹੀ ਘੱਟ ਕਰ। ਤੈਨੂੰ ਜ਼ਿੰਦਗੀ ਨਹੀਂ ਪਿਆਰੀ?"
"ਹੁਣ ਜੀਣਾ ਵੀ ਕਿਹਦੇ ਲਈ ਆ, ਸੂਜ਼ਨ? ਜਬ ਦਿਲ ਹੀ ਟੂਟ ਗਿਆ, ਅਭ ਜੀਅ ਕਰ ਕਿਆ ਕਰੇਂਗੇ?  ਮੈਂ ਪੇਸ਼ੇ ਤੋਂ ਬਿਲਡਰ (ਬਿਲਡਰ) ਹਾਂ। ਲੋਕਾਂ ਦੇ ਘਰ ਬਣਾਉਂਦਾ-ਬਣਾਉਂਦਾ ਆਪਣਾ ਉਜਾੜੀ ਬੈਠਾਂ। ਵਾਹ ਨੀ ਕਿਸਮਤੇ! -ਅਸੀਂ ਅੱਲੜਪੁਣੇ ਵਿੱਚ ਐਵੇਂ ਅੱਖੀਆਂ ਲਾ ਬੈਠੇ, ਦਿਲ ਬੇਕਦਰਾਂ ਨਾਲ ਲਾ ਕੇ ਕਦਰ ਗਵਾ ਬੈਠੇ। ਕਿਸੇ ਕੰਮ 'ਚ ਮਨ ਲੱਗਦਾ ਹੀ ਨਹੀਂ। ਨਾ ਕੋਈ ਕਿਤਾਬ ਪੜ੍ਹ ਹੁੰਦੀ ਆ। ਨਾ ਟੈਲੀ ਦੇਖਣ ਨੂੰ ਜੀਅ ਕਰਦੈ। ਨਾ ਕਿਤੇ ਜਾ ਆ ਹੁੰਦਾ। -ਸੌਫੀ ਜਦੋਂ ਦੀ ਮੈਨੂੰ ਛੱਡ ਕੇ ਗਈ ਆ ਮੇਰੇ ਭਾਅ ਦੀ ਤਾਂ ਦੁਨੀਆਂ ਹੀ ਮੁੱਕ'ਗੀ।" ਬੋਲਦਿਆਂ-ਬੋਲਦਿਆਂ ਮਿੱਕ ਦਾ ਗਲਾ ਭਰ ਆਇਆ ਤੇ ਉਹਦੇ ਲਈ ਹੋਰ ਬੋਲਣਾ ਕਠਿਨ ਹੋ ਗਿਆ। 
ਸੂਜ਼ਨ ਆਪਣੀ ਸੀਟ ਤੋਂ ਉੱਠ ਕੇ ਮਿੱਕ ਕੋਲ ਜਾ ਕੇ ਬੈਠਦੀ ਹੋਈ ਉਹਦਾ ਮੋਢਾ ਥਾਪੜਨ ਲੱਗੀ, "ਝੱਲਾ ਨਾ ਹੋਵੇ ਤਾਂ ਐਨੇ ਨਿਰਾਸ਼ ਨ੍ਹੀਂ ਹੋਈਦੈ।

ਮੌਤ ਤੋਂ ਜ਼ਿੰਦਗੀ ਵੱਲ

ਅਸਮਾਨ ਗੂੰਗਾ ਹੋ ਗਿਆ ਜਾਪਦਾ ਹੈ। ਜ਼ਮੀਨ ਚੁੱਪ ਹੈ। ਉਹ ਦੋਨੋਂ ਵੀ ਖਾਮੋਸ਼ ਹਨ। ਸਿਰਫ਼ ਭੱਜੀ ਜਾਂਦੀ ਕਾਰ ਦਾ ਖੜਕਾ ਹੋ ਰਿਹਾ ਹੈ। ਸੁੰਨ੍ਹੇ ਮੋਟਰਵੇਅ 'ਤੇ ਸੱਤਰ-ਅੱਸੀ ਮੀਲ ਦੀ ਰਫ਼ਤਾਰ ਨਾਲ ਜੂਲੀ ਹੋਰੀਂ ਹੈਵਨ ਲੇਕ ਵੱਲ ਵੱਧ ਰਹੇ ਹਨ। ਹੈਵਨ ਲੇਕ ਨੂੰ ਅੱਜ ਉਹ ਪਹਿਲੀ ਵਾਰ ਨਹੀਂ ਜਾ ਰਹੇ, ਅੱਗੇ ਵੀ ਕਈ ਦਫਾ ਜਾ ਚੁੱਕੇ ਹਨ। ਅੱਗੇ ਉਹ ਇੱਥੇ ਚਹਿਕਦੇ, ਗੁਟਕਦੇ ਆਉਂਦੇ ਅਤੇ ਸੋਹਿਲੇ ਗਾਉਂਦੇ ਵਾਪਸ ਜਾਂਦੇ। ਪਰ ਅੱਜ ਉਹ ਸ਼ਾਂਤ ਹਨ। ਅਜ਼ੀਬ ਕਿਸਮ ਦੇ ਸੰਨਾਟੇ ਦੀ ਦਿਵਾਰ ਉਸਰੀ ਹੋਈ ਹੈ ਅੱਜ ਉਹਨਾਂ ਦੇ ਵਿੱਚਕਾਰ।
ਛੇ ਮਹੀਨੇ ਪਹਿਲਾਂ ਇਸੇ ਹੈਵਨ ਲੇਕ 'ਤੇ ਘੁੰਮਣ ਆਇਆਂ ਤੋਂ ਜੌਹਨ ਨੇ ਬੀਰ ਆਸਣ ਵਿੱਚ ਗੋਡੇ ਦੇ ਭਾਰ ਹੋ ਕੇ ਉਸ ਅੱਗੇ ਵਿਆਹ ਦਾ ਪ੍ਰਸਤਾਵ ਰੱਖਿਆ ਸੀ, "ਜੂਲ, ਵਿੱਲ ਯੂ ਮੈਰੀ ਮੀ?"
ਜੂਲੀ ਸੁਣ ਕੇ ਦੰਗ ਰਹਿ ਗਈ ਸੀ। ਉਹਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਉਮੜ ਆਏ ਸਨ। ਜੂਲੀ ਆਪਣੇ ਪ੍ਰੇਮੀ ਦਾ ਪਰਪੋਜ਼ਲ ਭਲਾਂ ਕਿਵੇਂ ਠੁਕਰਾ ਸਕਦੀ ਸੀ? ਬਾਗੋ-ਬਾਗ ਹੋਈ ਉਹ ਇਸ ਬੇਇੰਤਹਾ ਖੁਸ਼ੀ ਨੂੰ ਸਮੇਟਣ ਲਈ ਬਾਹਾਂ ਟੱਡੀ ਬੈਠੇ ਜੌਹਨ ਨਾਲ ਚਿਪਕ ਗਈ ਸੀ, "ਹਾਂ-ਹਾਂ, ਮੇਰੇ ਪ੍ਰੀਤਮ, ਹਾਂ। ਮੈਂ ਜ਼ਰੂਰ-ਬਰ-ਜ਼ਰੂਰ ਵਿਆਹ ਕਰਵਾਉਂਗੀ ਤੇਰੇ ਨਾਲ।" 
ਤੇ ਫੇਰ ਜਲਦ ਹੀ ਉਹਨਾਂ ਦੀ ਸਗਾਈ ਹੋ ਗਈ ਸੀ। ਮੰਗਣੀ ਦੀ ਰਸਮ ਮੌਕੇ ਹੀ ਉਹਨਾਂ ਨੇ ਸ਼ਾਦੀ ਦੀ ਤਾਰੀਖ ਮੁਕਰਰ ਕਰਕੇ ਐਲਾਨ ਕਰ ਦਿੱਤੀ ਸੀ। 
ਉਸ ਸੁਲੱਖਣੀ ਘੜੀ ਲਈ ਉਤਾਵਲੇ ਹੋਏ ਉਹ ਨਿਸਦਿਨ ਕਲੰਡਰ ਦੇਖ ਦੇਖ ਵਕਤ ਲੰਘਾ ਰਹੇ ਹਨ। ਬਿੱਗ ਡੇਅ (ਸ਼ੁਭ ਦਿਹਾੜਾ) ਨੂੰ ਪਹਿਨਣ ਵਾਸਤੇ ਜੂਲੀ ਨੇ ਰਾਣੀਆਂ-ਮਹਾਰਾਣੀਆਂ ਦੇ ਵਸਤਰਾਂ ਵਰਗਾ ਚਿੱਟੇ ਰੰਗ ਦਾ ਸਿਲਕੀ ਸੁਹਾਗ-ਜੋੜਾ ਬਣਾਇਆ ਹੋਇਆ ਹੈ। ਜੌਹਨ ਨੇ ਵੀ ਰੈਕਹਮ ਵਿੱਚੋਂ ਸਿਰੇ ਦਾ ਕਾਲਾ ਕੋਟ ਪੈਂਟ ਖਰੀਦਿਆ ਹੈ। ਵਿਆਹ ਕਿਹੜਾ ਰੋਜ਼-ਰੋਜ਼ ਹੁੰਦੇ ਨੇ? ਇਸ ਲਈ ਉਸ ਪੁਰ-ਮੁਸਰੱਤ ਮੌਕੇ ਨੂੰ ਪੂਰੇ ਜ਼ੋਰ-ਸ਼ੋਰ ਤੇ ਧੂੰਮ-ਧੜੱਕੇ ਨਾਲ ਉਹਨਾਂ ਨੇ ਸਭ ਰਸਮਾਂ ਨਿਭਾਉਣੀਆਂ ਹਨ। ਹੁਣ ਤੱਕ ਉਹਨਾਂ ਨੇ ਵਿਆਹ ਦੀਆਂ ਗਾਲਬਨ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਸੱਦੇ

ਕਦਮ

ਘੜੀ ਦੀਆਂ ਤਿੰਨੇ ਸੂਈਆਂ ਬਾਰਾਂ ਤੇ ਇੱਕਠੀਆਂ ਹੋਈਆਂ ਤਾਂ ਕਲਵਿੰਦਰ ਨੇ ਫ਼ਾਈਲ ਸੇਵ ਕਰਕੇ ਕੰਪਿਊਟਰ ਬੰਦ ਕਰ ਦਿੱਤਾ। ਮੇਜ਼ ਉੱਤੇ ਖਿਲਰੇ ਪਏ ਕਾਗ਼ਜ਼ਾਂ ਨੂੰ ਤਰਤੀਬ ਵਾਰ ਜ਼ਰਾ ਕੁ ਸੂਤ ਕਰਕੇ ਟਿਕਾਇਆ। ਇੰਟਰਕਮ ਰਾਹੀ ਬੌਸ ਨੂੰ  ਸੂਚਿਤ ਕਰਿਆ ਤੇ ਆਪਣਾ ਪਰਸਨੁਮਾ ਬੈਗ ਮੋਢੇ ਵਿੱਚ ਪਾ ਕੇ ਬਾਹਰ ਨਿਕਲ ਗਈ। 
ਫੌਕਸ ਐਂਡ ਸਨਜ਼ ਸੋਲਿਸਟਰਜ਼ ਕੰਪਨੀ ਦੇ ਦਫ਼ਤਰ ਤੋਂ ਬੈਟੀਸ ਕੈਫ਼ੇ ਨੂੰ ਜਾਣ ਲਈ ਆਮ ਆਦਮੀ ਨੂੰ ਜਿੰਨਾ ਵਕਤ ਲਗਦਾ ਹੈ। ਉਸੇ ਸਫਰ ਨੂੰ ਤੈਅ ਕਰਨ ਵਿੱਚ ਕਲਵਿੰਦਰ ਦੇ ਉਤਸ਼ਾਹ-ਹੀਨ ਕਦਮ ਦੂਗਣਾ ਸਮਾਂ ਖਰਚ ਕਰਨ ਦੇ ਆਦੀ ਹੋ ਗਏ ਹਨ। ਉਹਦੀ ਉਮਰ ਦੀਆਂ ਨਾਰੀਆਂ ਤਾਂ ਤੁਰਦੀਆਂ ਹੋਈਆਂ ਅਰਬੀ ਘੋੜੀਆਂ ਨੂੰ ਪਿਛਾੜ ਦਿੰਦੀਆਂ ਹਨ। ਪਰ ਉਹਦੀ ਕੰਜ ਲਾਹੁਣ ' ਆਏ ਸੱਪ ਵਰਗੀ ਹਿਰਸੀ ਧੀਮੀ ਚਾਲ ਗਵਾਹੀ ਭਰਦੀ ਹੈ ਕਿ ਉਹਦੀਆਂ ਲੱਤਾਂ ਵਿੱਚ ਸ਼ਰੀਰ ਦਾ ਬੋਝ ਚੁੱਕਣ ਲਈ ਤਾਂ ਜਾਨ ਹੀ ਨਹੀਂ ਹੈ। ਜਦੋਂ ਇਨਸਾਨ ਦਾ ਮਨ ਮਰ ਜਾਵੇ ਤਾਂ ਉਹ ਇੱਕ ਚੱਲਦੀ ਫਿਰਦੀ ਲਾਸ਼ ਬਣ ਕੇ ਰਹਿ ਜਾਂਦਾ ਹੈ।
ਅਜਿਹਾ ਜੰਮਾਦਰੂ ਨਹੀਂ ਹੈ। ਕੋਈ ਵੇਲਾ ਸੀ ਜਦੋਂ ਕਲਵਿੰਦਰ ਵੀ ਮੋਰਾਂ ਨੂੰ ਤੁਰਨਾ ਸਿਖਾਉਂਦੀ ਸੀ। ਭਾਂਤ-ਸੁਭਾਂਤੇ ਕੱਪੜੇ ਪਾਇਆ ਕਰਦੀ ਸੀ। ਸੈਕਸ ਬੰਬ ਕਹਾਉਂਦੀ ਸੀ। ਕੱਟੜਾਂ ਨੂੰ ਕਾਫ਼ਰ ਬਣਾ ਦਿੰਦੀ ਸੀ। ਜਿਹੜੀ ਕਦੇ ਸਿਰੇ ਦੀ ਸ਼ੌਕੀਨ ਹੁੰਦੀ ਸੀ, ਹੁਣ ਉਹ ਕੋਈ ਵੀ ਉਚੇਚੀ ਸ਼ੌਕੀਨੀ ਨਹੀਂ ਲਾਉਂਦੀ। ਸਜਣਾ-ਫਬਣਾ ਉਹਨੂੰ ਲਗਭਗ ਵਿਸਰ ਹੀ ਗਿਆ ਹੈ। ਉੱਜਲੇ ਅਤੇ ਇਸਤਰੀ ਕੀਤੇ ਕੱਪੜੇ ਪਾਉਣਾ ਵੀ ਲੀਗਲ ਸੈਕਟਰੀ (ਵਕੀਲ ਦੀ ਸਕੱਤਰ) ਲਈ, ਨੌਕਰੀ ਦੀਆਂ ਸ਼ਰਤਾਂ ਵਿੱਚ ਲਾਜ਼ਮੀ ਹੋਣ ਕਰਕੇ ਹੀ ਕਲਵਿੰਦਰ ਨੇ ਧਾਰਣ ਕਰ ਰੱਖੇ ਹਨ। ਨਹੀਂ ਤਾਂ ਉਹਨੂੰ ਏਨੀ ਸੁਰਤ ਕਿੱਥੇ ਰਹੀ ਹੈ, ਜੋ ਆਪਣੇ ਪ੍ਰਤਿ ਧਿਆਨ ਦੇ ਸਕੇ। ਉਹਦੇ ਚਿਹਰੇ ਉੱਤੇ ਡੈੱਡਲਾਕ ਮਾਰੀ ਬੈਠੀਆਂ ਉਦਾਸੀਆਂ ਨੇ ਉਸ ਨੂੰ ਸ਼ਕਲੋਂ ਬਦਸ਼ਕਲ ਬਣਾਇਆ ਪਿਆ ਹੈ। ਉਸ ਦਾ ਜ਼ਿੰਦਗੀ ਲਈ ਕੋਈ ਚਾਅ ਹੀ ਨਹੀਂ ਰਿਹਾ, ਨਿਰਸ ਜਿਹਾ ਜੀਵਨ ਜੀਅ ਰਹੀ ਹੈ। ਉਹ ਪਹਿਨੇ-ਪਚਰੇ ਵੀ ਤਾਂ ਕਿਹਦੇ ਲਈ?
ਤੇਲ ਨਾਲ ਕੇਸ ਚੋਪੜ ਕੇ ਮਿੱਡੀਆਂ ਗੁੰਦ-ਗੁੰਦ ਡਾਕ-ਬੰਗਲੇ ਤਾਂ ਉਹੀ ਪਾਉਂਦੀਆਂ ਹਨ, ਜਿਹਨਾਂ ਦੇ ਯਾਰ ਕੋਲ ਹੁੰਦੇ ਹਨ। ਜੀਹਨੂੰ ਕੋਈ ਦੇਖਣ ਵਾਲਾ ਹੀ ਨਹੀਂ ਹੁੰਦਾ। ਉਹਨਾਂ ਨੂੰ ਹਾਰ ਸ਼ਿੰਗਾਰ ਦੀ ਸੁੱਧ-ਬੁੱਧ ਕਿੱਥੇ ਰਹਿੰਦੀ ਹੈ। ਮਹਿਰਮ ਬਾਜੋਂ ਤਾਂ ਮੁਟਿਆਰ ਦੇ ਵਾਲ ਖੁੱਲ੍ਹੇ ਤੇ ਪਰਾਂਦੇ ਸੰਦੂਕਾਂ ਵਿੱਚ ਹੀ ਰੁਲਦੇ ਰਹਿੰਦੇ ਹਨ।
ਹੋਰਾਂ ਚੀਜ਼ਾਂ ਵਾਂਗ ਹੁਸਨ ਵੀ ਉਚੇਚੀ ਦੇਖਭਾਲ ਦੀ ਮੰਗ ਕਰਦਾ ਹੈ। ਜੇਕਰ ਰੂਪ ਦੀ ਸਾਂਭ-ਸੰਭਾਲ ਵੱਲੋਂ ਅਣਗਹਿਲੀ ਵਰਤੀਏ ਤਾਂ ਸੁੰਦਰਤਾ ਕਰੂਪਤਾ ਵਿੱਚ ਤਬਦੀਲ ਹੋ ਜਾਂਦੀ ਹੈ। ਦੇਖ-ਰੇਖ ਤੋਂ ਵਾਂਝੇ ਰਹੇ ਕਲਵਿੰਦਰ ਦੇ ਰੁੱਖੇ ਵਾਲ ਰਿਬਨ ਵਿੱਚ ਬੰਨ੍ਹੇ ਹੋਏ ਘੋੜੀ ਦੀ ਪੂਛ ਵਾਂਗ ਜਾਪਦੇ ਹਨ। ਅੱਗੇ ਵਾਲਾਂ ਨੂੰ

ਹੋਣੀ


ਅਖਬਾਰ  ਨੂੰ ਸਰਸਰੀ ਫਰੋਲਦੀ ਨਸੀਬ  ਕੌਰ  ਦੀ  ਨਿਗਾਹ  ਅਚਾਨਕ  ਇੱਕ ਪੰਨੇ 'ਤੇ ਜਾ ਕੇ ਅੜਕ ਗਈ।  ਡੀ ਐਸ ਪੀ ਬਾਜਵਾ ਦੇ ਕਾਤਲ ਪੁਲਿਸ ਹਿਰਾਸਤ ਵਿੱਚ ਇਸ ਸੁਰਖ਼ੀ ਹੇਠ  ਚਾਰ  ਨਰਮ ਜਿਹੀ  ਉਮਰ ਦੇ  ਸੋਹਣੇ  ਨੌਜਵਾਨਾਂ  ਦੀਆਂ  ਫੋਟੋਆਂ ਲੱਗੀਆਂ ਸਨ।   ਖਬਰ ਨੂੰ ਪੜ੍ਹਦਿਆਂ  ਹੀ  ਉਸ  ਦਾ  ਸਾਰਾ  ਸ਼ਰੀਰ ਝੰਜੋੜਿਆ ਗਿਆ।  ਉਹ  ਚਾਰਾਂ ਵਿੱਚੋਂ ਜਿਹੜੀ ਵੀ ਤਸਵੀਰ ਤੱਕਦੀ, ਉਸੇ ਵਿੱਚੋਂ ਹੀ ਉਸ ਨੂੰ ਆਪਣੇ ਪੁੱਤਰ ਤੇਜਵੰਤ ਦਾ ਝਾਉਲਾ ਪੈਂਦਾ। ਉਸ ਨੂੰ ਹਰ ਮੁੰਡਾ ਆਪਣੇ ਤੇਜ ਵਰਗਾ ਲੱਗਦਾ।
ਜਦੋਂ ਦੇ ਪੰਜਾਬ ਦੇ ਹਾਲਾਤ ਵਿਗੜੇ ਹਨ। ਅਖਬਾਰਾਂ ਦੀਆਂ ਖਬਰਾਂ ਤਾਂ ਉਹ ਹੀ ਰਹਿੰਦੀਆਂ ਹਨ। ਪਰ ਗਭਰੂਆਂ ਦੀਆਂ ਤਸਵੀਰਾਂ ਰੋਜ਼ ਬਦਲ ਜਾਂਦੀਆਂ ਹਨ। ਕੋਈ ਪੁਲਿਸ ਤਸ਼ਦੱਦ ਨੂੰ ਨਾ ਸਹਾਰਦੇ  ਹੋਏ  ਦਮ ਤੋੜ ਗਿਆ,  ਕਿਸੇ ਦੀ ਗ੍ਰਿਫਤਾਰੀ, ਕੋਈ  ਮੁਕਾਬਲੇ ਵਿੱਚ ਮਾਰਿਆ ਗਿਆ,  ਕਿਸੇ ਦੇ ਸਿਰ 'ਤੇ ਇਨਾਮ ਅਤੇ ਕੋਈ ਭਗੌੜਾ ਹੋ ਗਿਆ।
ਅਜਿਹੀਆਂ ਖਬਰਾਂ ਨੂੰ ਪੜ੍ਹਦਿਆਂ ਹੀ ਨਸੀਬ ਕੌਰ ਦਾ ਵਜੂਦ ਕੰਬ ਜਾਂਦਾ ਹੈ।  ਹਾਲਾਤ ਦਿਨੋਂ ਦਿਨ ਵਿਗੜਦੇ  ਜਾ ਰਹੇ ਹਨ।  ਰੋਜ਼ਾਨਾ ਹੁੰਦੇ  ਰਕਤਨਾਚ ਕਾਰਨ  ਯੁਵਾ ਮੁੰਡਿਆਂ ਦਾ ਪਿੰਡ ਵਿੱਚ ਰਹਿਣਾ ਖਤਰੇ ਤੋਂ ਖਾਲੀ ਨਹੀਂ ਹੈ। ਹੋਰਨਾਂ ਮਾਪਿਆਂ ਵਾਂਗ ਨਸੀਬ ਕੌਰ ਅਤੇ ਸਵਰਨ ਸਿੰਘ ਵੀ ਚਿੰਤਾਗ੍ਰਸਤ ਸਥਿਤੀ ਵਿੱਚ ਹਨ। ਉਹਨਾਂ ਨੂੰ ਆਪਣੇ ਇਕਲੌਤੇ ਪੁੱਤਰ ਦੇ ਭਵਿੱਖ ਦੀ ਕੋਈ ਉਂਂੱਜਲੀ ਕਿਰਨ ਨਜ਼ਰ ਨਹੀਂ ਆ ਰਹੀ।
ਕੁੱਝ ਦਿਨ ਪਹਿਲਾਂ ਹੀ ਪੁਲਿਸ ਨੇ ਪਿੰਡ ਦੇ ਸਰਪੰਚਾਂ ਦਾ ਮੁੰਡਾ ਚੁੱਕ ਲਿਆ ਸੀ। ਧਨ ਦੌਲਤ ਅਤੇ ਅਸਰ-ਰਸੂਖ  ਸਦਕਾ ਉਹਨਾਂ  ਨੇ ਆਪਣੇ  ਮੁੰਡੇ ਨੂੰ ਰਿਹਾਅ  ਕਰਵਾ ਕੇ ਅਮਰੀਕਾ ਭੇਜ ਦਿੱਤਾ ਸੀ। ਇਸ ਘਟਨਾ ਤੋਂ ਮਗਰੋਂ ਪਿੰਡ ਵਿੱਚ ਅਜੀਬ ਜਿਹੀ  ਦਹਿਸ਼ਤ ਫੈਲ ਗਈ ਸੀ।  ਸਭਨਾਂ ਨੇ ਆਪਣੇ ਨੌਜਵਾਨ ਮੁੰਡਿਆਂ ਨੂੰ ਬਾਹਰ ਭੇਜਣ ਦੇ ਹੀਲੇ ਕਰ ਲਏ ਸਨ। ਜਿਨ੍ਹਾਂ ਦੀ ਮਾਲੀ ਹਾਲਤ ਚੰਗੀ ਨਹੀਂ ਸੀ। ਉਹਨਾਂ ਨੇ ਦੇਸ਼ ਦੇ ਦੂਜੇ ਅਮਨਪ੍ਰਸਤ ਸੂਬਿਆਂ  ਵਿੱਚ ਆਪੋ ਆਪਣੇ ਮੁੰਡਿਆਂ ਨੂੰ ਘੱਲ ਦਿੱਤਾ ਸੀ।  ਕੋਈ ਦਿੱਲੀ, ਕੋਈ ਬੰਬੇ, ਕੋਈ ਕਲਕੱਤੇ, ਪੰਜਾਬ ਤੋਂ ਦੂਰ ਜਿੱਥੇ ਕਿਤੇ ਵੀ ਕਿਸੇ ਦੀ ਰਿਸ਼ਤੇਦਾਰੀ ਜਾਂ ਲਿਹਾਜ਼ ਸੀ।  ਪਿੰਡ ਦੇ ਸਭ ਮੁੰਡੇ ਖਿੰਡ-ਪੁੰਡ ਗਏ ਸਨ।
ਸਵਰਨ  ਸਿੰਘ  ਦੀਆਂ  ਤਾਂ  ਸਾਰੀਆਂ  ਰਿਸ਼ਤੇਦਾਰੀਆਂ  ਤੇ  ਜਾਣ ਪਹਿਚਾਣ  ਲਾਗੇ   ਦੇ  ਪਿੰਡਾਂ ਤੱਕ ਹੀ ਮਹਿਦੂਦ ਸੀ।  ਤੇਜ ਨੂੰ ਪੰਜਾਬ ਤੋਂ ਬਾਹਰ

ਦਾਸਤਾਨ

ਚਾਰੇ ਪਾਸੇ ਕਾਲੀਆਂ ਘਟਾਵਾਂ ਛਾਈਆਂ ਹੋਈਆਂ ਸਨ ਤੇ ਮਾੜੀ ਮਾੜੀ ਭੂਰ ਪੈ ਰਹੀ ਸੀ। 

ਕੰਮ ਤੋਂ ਹਟਦਿਆਂ ਹੀ ਜਸਵਿੰਦਰ ਸਿੱਧਾ ਫ਼ੈਕਟਰੀ ਦੇ ਸਾਹਮਣੇ ਵਾਲੇ ਪੱਬ ਵਿੱਚ ਵੜ ਗਿਆ। ਅੰਦਰ ਦਾਖ਼ਲ ਹੁੰਦਿਆਂ ਹੀ ਉਸ ਨੂੰ ਦਰਵਾਜ਼ੇ ਕੋਲ ਬੈਠੀ ਇੱਕ ਵਾਕਫ਼ ਗੋਰੀ ਨੇ ਦੇਖ ਕੇ ਹੈਲੋ ਕਰੀ। ਉਸ ਨੇ ਜੁਆਬ ਵਿੱਚ ਮੁੱਠੀ ਮੀਚ ਕੇ ਉੱਪਰ ਉੱਠੇ ਅੰਗੂਠੇ ਦੇ ਇਸ਼ਾਰੇ ਨਾਲ ਹੀ ਉਸ ਨੂੰ 'ਔਰਾਇਟ' ਆਖਿਆ ਤੇ ਬਿਨਾਂ ਉਸ ਕੋਲ ਰੁੱਕਿਆਂ ਅੱਗੇ ਲੰਘ ਗਿਆ।
ਇੱਕ ਸੋਮਵਾਰ ਤੇ ਦੂਜਾ ਬਾਰਸ਼ ਹੋਣ ਕਰਕੇ ਪੱਬ ਵਿੱਚ ਕਾਂ ਹੀ ਪੈਂਦੇ ਸਨ। ਪੰਜ ਸੱਤ ਪੱਕੇ ਗਾਹਕਾਂ ਤੋਂ ਸਿਵਾਏ ਹੋਰ ਕੋਈ ਵੀ ਨਵਾਂ ਬੰਦਾ ਨਹੀਂ ਸੀ। ਖ਼ਾਲੀ ਬਾਰ ਦੇਖ ਕੇ ਉਹ ਕਾਊਂਟਰ 'ਤੇ ਬਾਰਟੈਂਡਰ ਦੀ ਉਡੀਕ ਕਰਨ ਲੱਗਾ। ਉਸ ਦਾ ਮੂੰਹ ਸੁੱਕੀ ਜਾ ਰਿਹਾ ਸੀ। ਉਸ ਨੇ ਖ਼ੁਸ਼ਕ ਲਬਾਂ ਨੂੰ ਜੀਭ ਫੇਰ ਕੇ ਨਮ ਕਰਿਆ। ਜਸਵਿੰਦਰ ਨੂੰ ਤੱਕ ਕੇ ਕੁੱਝ ਪਲਾਂ ਬਾਅਦ ਇੱਕ ਤੋਕੜ ਜਿਹੀ ਚਾਲੀਆਂ ਪੰਤਾਲੀਆਂ ਵਰ੍ਹਿਆਂ ਦੀ ਸਪੈਨਿਸ਼ ਨਾਰ ਦੌੜਦੀ ਹੋਈ ਆ ਗਈ। ਜਸਵਿੰਦਰ ਨੇ ਉਸ ਨੂੰ ਆਪਣਾ ਆਰਡਰ ਦੇ ਦਿੱਤਾ। ਉਹ ਚੁੱਪਚਾਪ ਗਿਲਾਸ ਭਰਨ ਲੱਗ ਗਈ। ਜਸਵਿੰਦਰ ਨੇ ਉਸ ਨਾਲ ਕੋਈ ਵਿਚਾਰ-ਵਿਮਰਸ਼ ਨਾ ਕੀਤਾ। ਪਹਿਲੇ-ਪਹਿਲ ਘੁੱਟ ਪੀਤੀ ਤੇ ਇਹ ਹੀ ਨੱਢੀ ਜਸਵਿੰਦਰ ਨੂੰ ਕੋਅਕਾਫ ਦੀ ਹੂਰ ਲੱਗਣ ਲੱਗ ਜਾਇਆ ਕਰਦੀ ਸੀ। ਇਸੇ ਪਿੱਛੇ ਹੀ ਤਾਂ ਉਹ ਇਸ ਪੱਬ ਵਿੱਚ ਆਉਣ ਲੱਗਿਆ ਸੀ। ਪਰ ਹੁਣ ਜਿਵੇਂ ਜਨਾਨੀਆਂ ਤੋਂ ਉਸ ਦਾ ਮਨ ਹੀ ਮਰ ਚੁੱਕਿਆ ਸੀ। ਉਹ ਸੋਹਣੀ ਤੋਂ ਸੋਹਣੀ ਔਰਤ ਨੂੰ ਵੀ ਦੇਖ ਕੇ ਅਣਡਿੱਠਾ ਕਰ ਦਿੰਦਾ।
ਸਪੇਨਣ ਦੇ ਗਿਲਾਸ ਭਰਦਿਆਂ ਤੋਂ ਹੀ ਜਸਵਿੰਦਰ ਨੇ ਆਪਣੇ ਬੈਠਣ ਦੀ ਜਗ੍ਹਾ ਚੁਣ ਲਈ ਸੀ। ਜਿਵੇਂ ਕੁਕੜੀ ਨੇ ਤੂੜੀ ਵਿੱਚ ਇੱਕ ਪੱਕੀ ਥਾਂ ਟੋਲੀ ਹੁੰਦੀ ਹੈ ਤੇ ਰੂੜੀਆਂ ਗਾਹੁਣ ਉਪਰੰਤ ਉਸੇ ਹੀ ਮਹਿਫ਼ੂਜ਼ ਟਿਕਾਣੇ 'ਤੇ ਜਾ ਕੇ ਆਡਾਂ ਦਿੰਦੀ ਹੈ।  ਉਵੇਂ ਹੀ ਪੱਬ ਦਾ ਇਹ ਸੁੰਨਾ ਤੇ ਨਿੱਘਾ ਜਿਹਾ ਕੋਨਾ ਜਸਵਿੰਦਰ ਦਾ ਪੱਕਾ ਅੱਡਾ ਹੈ। ਇਤਫ਼ਾਕਨ ਹਮੇਸ਼ਾ  ਉਸ ਨੂੰ ਇਹ ਜਗ੍ਹਾ ਖ਼ਾਲੀ ਮਿਲਦੀ ਹੈ। ਜਦੋਂ ਦਾ ਉਪਰਾਮਤਾ ਦੇ ਨਾਗ ਨੇ ਉਸ ਦੇ ਚੰਦਨ ਵਰਗੇ ਸਰੀਰ ਨੂੰ ਲਪੇਟਾ ਪਾਇਆ ਹੈ। ਉਦੋਂ ਦਾ ਉਹ ਅਕਸਰ ਇਸੇ ਸਥਾਨ 'ਤੇ ਇੱਕਲਾ ਬੈਠ ਕੇ ਮਦਰਾ ਦੀ ਮਰਾਫ਼ਤ ਆਪਣੇ ਆਪ ਨੂੰ ਭੁੱਲਣ ਦਾ ਨਾਕਾਮ ਯਤਨ ਕਰਿਆ ਕਰਦਾ ਹੈ।
ਸਾਕੀ ਨੇ ਨੱਕੋ-ਨੱਕ ਭਰਿਆ ਮੱਗ ਮੂਹਰੇ ਰੱਖ ਦਿੱਤਾ। ਜਸਵਿੰਦਰ ਨੇ ਪੌਇੰਟਫਿੰਗਰ ਅਤੇ ਅੰਗੂਠੇ ਵਿਚਾਲੇ ਫੜਿਆ ਹੋਇਆ ਡੇਢ ਪੌਂਡ ਉਸ ਦੀ ਤਲੀ 'ਤੇ ਧਰਿਆ ਤੇ ਗਿਲਾਸ ਚੁੱਕ ਕੇ ਸੀਟ ਵੱਲ ਵੱਧਣ ਲੱਗਾ। ਗਿਲਾਸ ਲਬਾਲਬ ਭਰਿਆ ਹੋਣ ਕਰਕੇ ਉਹ ਇੰਝ ਸਾਵਧਾਨੀ ਨਾਲ ਤੁਰ ਰਿਹਾ ਸੀ ਜਿਵੇਂ ਜ਼ਮੀਨ ਉੱਤੇ ਨਹੀਂ ਰੱਸੀ 'ਤੇ ਤੁਰ ਰਿਹਾ ਹੋਵੇ।  ਉਸ ਦੇ ਮਜਾਜਣਾ ਵਾਂਗੂੰ ਬੋਚ-ਬੋਚ ਕੇ ਪੱਬ ਧਰਨ ਦੇ ਬਾਵਜੂਦ ਵੀ ਉੱਛਲ ਕੇ ਬੀਅਰ ਡੁੱਲ ਰਹੀ ਸੀ। ਰਸਤੇ ਵਿੱਚ ਖਲੋ ਕੇ ਉਸ ਨੇ ਡੁੱਲ ਕੇ ਪੈਰਾਂ 'ਤੇ ਪੈਂਦੀ ਬੀਅਰ ਦੀ ਝੱਗ ਨੂੰ ਇੱਕ ਲੰਬੀ ਚੁਸਕੀ ਨਾਲ ਆਪਣੇ ਅੰਦਰ ਖਿੱਚ ਲਿਆ। ਗਿਲਾਸ ਉਣਾ ਹੋ ਜਾਣ ਕਾਰਨ ਹੁਣ ਛੱਲ ਵੱਜ ਕੇ ਡੁੱਲਣੋਂ ਹੱਟ ਗਿਆ। ਅਰਾਮ ਨਾਲ ਜਾ ਕੇ ਉਹ ਸੀਟ 'ਤੇ ਬਿਰਾਜਮਾਨ ਹੋ ਗਿਆ। ਖੱਬੇ ਵਿਹਲੇ ਹੱਥ ਨਾਲ ਉਹਨੇ ਬੈਠੇ ਨੇ ਆਪਣੇ

ਰਾਤਿ ਨ ਸੁਤੀ ਕੰਤ ਸਿਉ


ਜ਼ਰਾ ਛੇਤੀ ਕੰਮ   ਨਿਬੇੜ   ਮਾਏਂ   ਮੈਂ   ਸੌਣਾ  ਨੀ, 
ਮੈਨੂੰ  ਸੁਪਨੇ ਦੇ  ਵਿੱਚ  ਮਿਲਣ ਮਾਹੀ  ਨੇ  ਆਉਣਾ ਨੀ।

ਰਸੋਈ ਵਿੱਚ ਮਾਂ ਅਤੇ ਭਰਜਾਈ ਨਾਲ ਖੜ੍ਹੀ ਅੰਮ੍ਰਿਤ, ਰੋਟੀ ਟੁੱਕ ਦੇ ਆਹਰ ਵਿੱਚ ਰੁੱਝੀ ਹੋਈ ਇਹ ਗਾ ਰਹੀ ਹੈ। ਇਹ ਉਸ ਦਾ ਮਨ ਭਾਉਂਦਾ ਗੀਤ ਹੈ। ਭਾਵੇਂ ਉਹਨੂੰ ਗਾਣੇ ਦੇ ਸਾਰੇ ਅੰਤਰੇ ਮੂੰਹ-ਜ਼ਬਾਨੀ ਯਾਦ ਹਨ। ਪਰ ਫੇਰ ਵੀ ਉਹ ਘੜੀ-ਮੁੜੀ ਸਥਾਈ ਹੀ ਗਾਈ ਜਾ ਰਹੀ ਹੈ। ਹਰ ਵਾਰ ਮਿਲਣ ਮਾਹੀ ਨੇ ਆਉਣਾ ਨੀ ਵਾਲੀ ਤੁਕ ਦੇ ਨੀ ਸ਼ਬਦ ਤੋਂ ਬਾਅਦ ਉਹ ਪੇਸ਼ਾਵਰ ਗਵੱਈਆਂ ਮਾਫ਼ਿਕ ਹਰਕਤ ਜ਼ਰੂਰ ਲਾਉਂਦੀ ਹੈ।

ਇਹੀ ਨਗ਼ਮਾ ਅੰਮ੍ਰਿਤ ਦੀ ਰਸ-ਭਿੰਨੀ ਆਵਾਜ਼ ਵਿੱਚ ਅੱਜ ਤੋਂ ਪੰਜ ਵਰ੍ਹੇ ਪਹਿਲਾਂ ਵੀ ਇਸ ਘਰ ਦੀ ਚਾਰ ਦਿਵਾਰੀ ਵਿੱਚ ਰੋਜ਼ ਸ਼ਾਮ ਨੂੰ ਗੂੰਜਦਾ ਹੁੰਦਾ ਸੀ। ਉਦੋਂ ਉਹਨੂੰ ਖ਼ਿਆਲਾਂ ਵਿੱਚ ਹਰਦਮ ਰਹਿਣ ਵਾਲੇ, ਆਪਣੇ ਹੋਣ ਵਾਲੇ ਲਾੜੇ ਤੇ ਉਸ ਵਕਤ ਦੇ ਪ੍ਰੇਮੀ ਰਾਜੇ ਦਾ ਖ਼ਾਬਾਂ ਵਿੱਚ ਆਉਣ ਲਈ ਇੰਤਜ਼ਾਰ ਰਹਿੰਦਾ ਸੀ। ਗੀਤ ਦੇ ਸਹਾਰੇ ਉਹ ਆਪਣੇ ਦਿਲ ਦੇ ਭੇਤ ਦਾ ਵੀ ਇਉਂ ਸ਼ਰੇਆਮ ਢੰਡੋਰਾ ਪਿੱਟਦੀ ਰਹਿੰਦੀ ਸੀ ਤੇ ਸਾਰੇ ਟੱਬਰ 'ਚ ਕਿਸੇ ਨੂੰ ਸ਼ੱਕ ਵੀ ਨਹੀਂ ਸੀ ਹੁੰਦਾ। ਉਹਦਾ ਭੋਲਾ ਪਰਿਵਾਰ ਤਾਂ ਇਹ ਹੀ ਸਮਝਦਾ ਸੀ ਕਿ ਉਹ ਕੋਈ ਗੀਤ ਗਾ ਰਹੀ ਹੈ। ਇਹ ਤਾਂ ਸਿਰਫ਼ ਉਹ ਹੀ ਜਾਣਦੀ ਹੁੰਦੀ ਸੀ ਕਿ ਉਹ ਮਹਿਜ਼ ਤਰਾਨਾ ਨਹੀਂ, ਬਲਕਿ ਹਕੀਕਤ ਬਿਆਨ ਕਰ ਰਹੀ ਹੁੰਦੀ ਸੀ।

ਕਿੰਨਾ ਅਹਿਮ ਤੇ ਜ਼ਰੂਰੀ ਹੈ ਸੰਗੀਤ ਜ਼ਿੰਦਗੀ ਲਈ! ਜਿਹੜੀਆਂ ਗੱਲਾਂ ਉਂਝ ਕਹਿਣੀਆਂ ਸਾਡੀ ਜ਼ਬਾਨ ਨੂੰ ਔਖੀਆਂ ਲੱਗਦੀਆਂ ਹਨ, ਉਹ ਹੀ ਗੱਲਾਂ ਕਿੰਨੀ ਅਸਾਨੀ ਨਾਲ ਗੀਤਾਂ ਜ਼ਰੀਏ ਕਹੀਆਂ ਜਾ ਸਕਦੀਆਂ ਹਨ। ਕਿਸੇ ਕੁਆਰੀ ਕੁੜੀ ਲਈ ਆਪਣੀ ਭਾਵਨਾਵਾਂ ਦਾ ਸੱਚੋ-ਸੱਚ ਵਰਣਨ ਕਰਨਾ ਕਿਤੇ ਸੌਖਾ ਥੋੜਾ ਹੈ। ਅੰਮ੍ਰਿਤ ਕਿਹੜਾ ਅੰਮ੍ਰਿਤਾ ਪ੍ਰੀਤਮ ਸੀ। ਸਿਰਫ਼ ਨਾਂ ਅੰਮ੍ਰਿਤ ਹੋਣ ਨਾਲ ਕੀ ਹੁੰਦਾ ਹੈ? ਉਂਜ ਵੀ ਹਰ ਕੁੜੀ ਕਿੱਥੇ ਕਵਿੱਤਰੀ ਬਣਦੀ ਹੈ। ਅੰਮ੍ਰਿਤ ਤਾਂ ਇੰਗਲੈਂਡ ਦੇ ਮੱਧ ਵਿੱਚ ਵਸਦੇ, ਦੇਸ਼ ਦੇ ਦੂਜੇ ਵੱਡੇ ਸ਼ਹਿਰ ਬਰਮਿੰਘਮ ਦੇ ਛੋਟੇ ਜਿਹੇ ਇਲਾਕੇ ਸਮੈਦਿਕ ਵਿੱਚ ਰਹਿੰਦੇ ਇੱਕ ਪੰਜਾਬੀ ਪਰਿਵਾਰ ਦੇ ਘਰ ਜੰਮੀ-ਪਲੀ ਇੱਕ ਸਧਾਰਨ ਕੁੜੀ ਸੀ। ਜੇਕਰ ਉਸ ਵੇਲੇ ਇਸ ਗੀਤ ਦੀ ਆਡਿਓ ਕੈਸਟ ਉਸ ਕੋਲ ਨਾ ਹੁੰਦੀ ਤਾਂ ਅੰਮ੍ਰਿਤ ਲਈ ਵੀ ਇਹ ਗੱਲ ਇਉਂ ਬੇਬਾਕੀ ਨਾਲ ਕਹਿਣੀ ਨਾਮੁਮਕਿਨ ਸੀ। 
ਉਦੋਂ ਅੱਲ੍ਹੜ ਉਮਰੇ ਤਾਂ ਅੰਮ੍ਰਿਤ ਨੂੰ ਮਾਹੀ ਦੀ ਝਾਕ ਸੀ। ਪਰ ਹੁਣ ਵਿਆਹ ਦੇ ਪੰਜ ਸਾਲ ਬਾਅਦ ਫੇਰ ਉਹੀ ਗੀਤ ਛੋਹਣ ਦਾ ਕਾਰਨ? ਹੁਣ ਤਾਂ ਉਹਨੂੰ ਮਾਹੀ ਦੀ ਉਡੀਕ ਮੁੱਕ ਗਈ ਹੈ। ਹੁਣ ਤਾਂ ਉਹਦਾ ਮਾਹੀ ਨਾਲ ਦੇ ਕਮਰੇ ਵਿੱਚ ਉਹਦੇ ਭਰਾ ਨਾਲ ਬੈਠਾ ਸ਼ਰਾਬ ਪੀਂਦਾ ਹੋਇਆ ਮੀਟ ਦੇ ਆਹੂ ਲਾਹ ਰਿਹਾ ਹੈ।

ਫੁੱਲ ਅਤੇ ਗੋਰੀਆਂ


ਦਫ਼ਤਰ ਦੀ ਭੀੜ ਵਿੱਚ ਮੋਢੇ ਭੰਨ੍ਹਾਉਂਦਾ ਕੇਤਨ, ਬਾਹਰ ਜਾਣ ਲਈ ਧੀਰੇ-ਧੀਰੇ ਪੌੜੀਆਂ ਉਤਰ ਕੇ ਹੇਠਾਂ ਆਇਆ ਤਾਂ ਉਸਦਾ ਧਿਆਨ ਸਾਹਮਣੇ ਬਗੀਚੇ ਵਿੱਚ ਕੰਮ ਕਰਦੇ ਮਾਲੀ ਵੱਲ ਚਲਿਆ ਗਿਆ। 
ਮਾਲੀ ਨੇ ਰੰਭੇ ਨਾਲ ਕਿਆਰੀ ਵਿੱਚ ਟੋਆ ਪੱਟਿਆ ਤੇ ਨਰਸਰੀ ਤੋਂ ਲਿਆਂਦੇ ਗਮਲੇ ਵਿੱਚੋਂ ਕੱਢ ਕੇ ਗੁਲਾਬ ਦਾ ਬੂਟਾ ਉਸ ਖੱਡੇ ਵਿੱਚ ਧਰ ਦਿੱਤਾ। ਉਸ ਤੋਂ ਮਗਰੋਂ ਬੂਟੇ ਦੀਆਂ ਜੜ੍ਹਾਂ ਢਕਣ ਲਈ ਤਣੇ ਦੇ ਇਰਦ-ਗਿਰਦ ਰਿਉ-ਰਲ੍ਹੀ ਮਿੱਟੀ ਪਾ ਕੇ ਡੂੰਘ ਨੂੰ ਪੂਰ ਦਿੱਤਾ। ਫਿਰ ਮਾਲੀ ਫੁਹਾਰਾ ਚੁੱਕ ਕੇ ਬੂਟੇ ਉੱਤੇ ਪਾਣੀ ਛਿੜਕਣ ਲੱਗ ਗਿਆ।
ਇੱਕ ਇਸ ਸਜਰੇ ਬੀਜੇ ਬੂਟੇ ਤੋਂ ਬਿਨਾਂ ਉਥੇ ਉਗੇ ਹੋਏ ਬਾਕੀ ਸਾਰੇ ਪੌਦੇ ਸੁੱਕੇ ਪਏ ਹਨ। ਬਾਕੀ ਬੂਟਿਆਂ ਦੇ ਸੁੱਕ ਜਾਣ ਕਾਰਨ ਸ਼ਾਇਦ ਇਹ ਪਲਿਆ-ਪਲਾਇਆ ਬੂਟਾ ਲਾਇਆ ਗਿਆ ਹੈ। ਅਕਸਰ ਇੱਕ ਜਗ੍ਹਾ ਤੋਂ ਪੱਟ ਕੇ ਦੂਜੀ ਥਾਂ ਲਗਾਇਆ ਬੂਟਾ ਹਰਾ ਨਹੀਂ ਹੁੰਦਾ। ਖੁਰਾਕ ਦੀ ਕਮੀ ਅਤੇ ਉਪਰੀ ਮਿੱਟੀ ਦੇ ਰਾਸ ਨਾ ਆਉਣ ਕਾਰਨ ਮਰ ਜਾਂਦਾ ਹੈ। ਕਈ ਦਫਾ ਇਸਦੇ ਉਲਟ ਵੀ ਹੋ ਜਾਂਦਾ ਹੈ। ਨਵੀਂ ਧਰਤੀ ਵਿਚਲੇ ਖਣਿਜ ਪਦਰਾਥ ਅਤੇ ਪੌਣ-ਪਾਣੀ ਐਨੇ ਸਾਜ਼ਗਾਰ ਸਾਬਤ ਹੁੰਦੇ ਹਨ ਕਿ ਮੌਲਦਾ ਹੋਇਆ ਪੌਦਾ ਦਿਨਾਂ ਵਿੱਚ ਹੀ ਫੈਲਰ ਕੇ ਰੁੱਖ ਬਣ ਜਾਂਦਾ ਹੈ। 
"ਭਗਵਾਨ ਦੀ ਮਰਜ਼ੀ ਰਹੀ ਤਾਂ ਅਗਲੀ ਫੇਰੀ ਨੂੰ ਇਹ ਬੂਟਾ ਫੁੱਲਾਂ ਨਾਲ ਲੱਦਿਆ ਪਿਆ ਹੋਵੇਗਾ।" ਬੂਟੇ ਦੇ ਭਵਿੱਖ ਬਾਰੇ ਪੇਸ਼ਨਗੋਈ ਕਰਦਾ ਹੋਇਆ ਕੇਤਨ ਉਥੋਂ ਤੁਰ ਪਿਆ। 
ਐਡੀ ਛੇਤੀ ਕੰਮ ਭੁਗਤਾ ਕੇ ਵਿਹਲਾ ਹੋ ਜਾਣ ਦੀ ਕੇਤਨ ਨੂੰ ਉੱਕਾ ਹੀ ਆਸ ਨਹੀਂ ਸੀ। ਅੱਗੇ ਵੀ ਜਦੋਂ ਕਦੇ ਵੀ ਉਹ ਆਪਣੀ ਨੌਕਰੀ ਦੇ ਕੰਮ ਚੰਡੀਗੜ੍ਹ ਆਉਂਦਾ ਹੈ, ਤਾਂ ਹਰ ਵਾਰ ਉਸਨੂੰ ਇੱਥੇ ਹੀ ਸ਼ਾਮ ਹੋ ਜਾਇਆ ਕਰਦੀ ਹੈ ਤੇ ਘਰ ਉਹ ਰਾਤ ਪਈ ਤੋਂ ਪਹੁੰਚਦਾ ਹੁੰਦਾ ਹੈ। ਇਸ ਲਈ ਉਹ ਅੱਜ ਵੀ ਘਰੋਂ ਪੰਜ ਵਜੇ ਵਾਲੀ ਬੱਸ ਮੁੜਨ ਦੇ ਅੰਦਾਜ਼ੇ ਨਾਲ ਆਪਣਾ ਪ੍ਰੋਗਰਾਮ ਉਲੀਕ ਕੇ ਤੁਰਿਆ ਸੀ। ਇਹ ਤਾਂ ਕੁਦਰਤੀ ਇਮਾਨਦਾਰ ਤੇ ਮਿਹਨਤੀ ਅਫਸਰ ਦੇ ਹੱਥ ਫਾਈਲ ਆ ਗਈ ਤੇ ਬਿਚਾਰੇ ਨੇ ਆਉਂਦੇ ਨੇ ਹੀ ਕੰਮ ਮੁੱਕਾ ਕੇ ਪਰ੍ਹਾਂ ਮਾਰਿਆ ਸੀ।
ਸੈਕਟਰੀਏਟ ਦੀ ਇਮਾਰਤ ਨੂੰ ਕਾਫ਼ੀ ਪਿੱਛੇ ਛੱਡ ਆਉਣ ਬਾਅਦ ਸੜਕ ਦੇ ਕਿਨਾਰੇ ਖੜ੍ਹ ਕੇ ਕੇਤਨ ਨੇ ਘੜੀ ਦੇਖੀ। ਬਾਰਾਂ, ਅਜੇ ਵੱਜੇ ਹੀ ਸਨ। ਘਰ

ਦੁੱਖਾਂ ਦਾ ਪਹਾੜ

  ਡਾਕੀਏ ਦੇ ਦਰਾਂ ’ਚ ਆ ਕੇ ਸਾਇਕਲ ਦੀ ਟੱਲੀ ਮਾਰਨਸਾਰ ਹੀ ਘਰ ਵਿੱਚ ਖੇੜਾ ਆ ਗਿਆ ਸੀ। ਲੱਗਦਾ ਸੀ ਯਾਨੀ ਡਾਕੀਏ ਨੇ ਚਿੱਠੀ ਨਹੀਂ, ਬਲਕਿ ਖੁਸ਼ੀਆਂ ਦੀ ਮੁੱਠ ਖਿਲਾਰ ਕੇ ਵਿਹੜੇ ਵਿੱਚ ਸੁੱਟ ਦਿੱਤੀ ਹੁੰਦੀ ਹੈ। ਧਰਤੀ ਨੂੰ ਭਾਗ ਲੱਗ ਗਏ ਸਨ। ਉਹ ਗਿੱਠ ਕੁ ਦੀ ਥਾਂ ਜਿੱਥੇ ਆ ਕੇ ਚਿੱਠੀ ਡਿੱਗੀ ਸੀ, ਪਵਿੱਤਰ ਹੋ ਗਈ ਸੀ। ਪੂਜਣਯੋਗ ਬਣ ਗਈ ਸੀ।
ਘਰੇ ਕੋਈ ਹੋਰ ਜਾਣਾ ਨਾ ਹੋਣ ਕਰਕੇ, ਸਭੇ ਕੰਮ ਵਿੱਚੇ ਛੱਡ ਕੇ ਬਲਬੀਰ ਕੌਰ ਖ਼ਤ ਚੁੱਕਣ ਗਈ।
ਬਲਬੀਰ ਨੂੰ ਮਲਕ-ਮਲਕ ਤੁਰੀ ਆਉਂਦੀ ਦੇਖ ਕੇ ਕਾਹਲੇ ਡਾਕੀਏ ਨੇ ਰਜਿਸਟਰਡ ਲੈਟਰ ਲਈ ਉਹਦੇ ਹਸਤਾਖਰ ਕਰਵਾਉਣ ਦਾ ਵੀ ਇੰਤਜ਼ਾਰ ਨਹੀਂ ਸੀ ਕੀਤਾ। ਸਗੋਂ ਆਪੇ ਹੀ ਘੁੱਗੀ ਜਿਹੀ ਵਾਹ ਕੇ ਤੁਰਦਾ ਬਣਿਆ ਸੀ। ਡਾਕ ਬਾਬੂ ਦੇ ਖੁਦ ਹੀ ਚੀਟਾ ਮਾਰਨ ਦਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਉਸ ਨੂੰ ਬਲਬੀਰ ਦੇ ਵਿੱਦਿਆ ਤੋਂ ਕੋਰੀ ਹੋਣ ਦਾ ਗਿਆਨ ਸੀ। ਜੇ ਕਿਤੇ ਡਾਕੀਆ ਰਤਾ ਖੜ੍ਹਦਾ ਤਾਂ ਬਲਬੀਰ ਉਹਨੂੰ ਰੋਕ ਕੇ ਪਹਿਲਾਂ ਉਹਦੇ ਤੋਂ ਖੁਲ੍ਹਵਾ ਕੇ ਚਿੱਠੀ ਸੁਣਦੀ ਤੇ ਫੇਰ ਉਹਦਾ ਮੂੰਹ ਮਿੱਠਾ ਕਰਵਾਏ ਬਿਨਾਂ ਨਾ ਉਹਨੂੰ ਜਾਣ ਦਿੰਦੀ।
ਚਿੱਠੀ ਚੁੱਕਦਿਆਂ ਹੀ ਬਲਬੀਰ ਨੂੰ ਅਹਿਸਾਸ ਹੋਇਆ ਜਿਵੇਂ ਅੱਜ ਉਹਨਾਂ ਦੇ ਸਾਰੇ ਟੱਬਰ ਦੀ ਅਰਦਾਸ ਸਫਲ ਹੋ ਗਈ ਹੋਵੇ। ਉਹਦੇ ਗਹਿਰ-ਗੰਭੀਰ ਚਿਹਰੇ ਉੱਤੇ ਮੁਸਕਰਾਹਟਾਂ ਨੇ ਕਬਜ਼ਾ ਕਰ ਲਿਆ, “ਹੇ ਪ੍ਰਮਾਤਮਾ, ਤੇਰਾ ਲੱਖ-ਲੱਖ ਸ਼ੁਕਰ ਆ। ਸੱਚ ਕਿਹਾ ਸੀ ਸਿਆਣਿਆਂ ਨੇ ਤੇਰੇ ਬਾਰੇ, ਕਿ ਤੂੰ ਬਾਰਾਂ ਵਰ੍ਹਿਆਂ ਪਿੱਛੋਂ ਤਾਂ ਰੂੜੀ ਦੀ ਵੀ ਸੁਣ ਲੈਂਦਾ ਹੈਂ। ਸਾਡੇ ਲਈ ਤਾਂ ਛੀਆਂ ’ਚ ਹੀ ਬਹੁੜ ਪਿਐਂ। ਬਥੇਰੇ ਹਾੜੇ ਕੱਢੇ ਸੀ। ਅਸੀਂ ਜਾਣਦੇ ਹਾਂ ਕਿਵੇਂ ਇਹ ਛੀ ਸਾਲ ਲੰਘਾਏ ਨੇ। ਤੇਰੇ ਘਰ ਦੇਰ ਹੈ, ਹਨੇਰ ਨਹੀਂ ਦਾਤਾ।”
ਅਨਪੜ੍ਹ ਹੋਣ ਕਰਕੇ ਉਹ ਆਪ ਪੜ੍ਹ ਤਾਂ ਨਹੀਂ ਸੀ ਸਕਦੀ ਪਰ ਉਹਨੇ ਲਿਫ਼ਾਫ਼ੇ ਦੀ ਖੂਬਸੂਰਤੀ ਤੋਂ ਅੰਦਾਜ਼ਾ ਲਾ ਲਿਆ ਸੀ ਕਿ ਇਹ ਚਿੱਠੀ ਯਕੀਨਨ ਕੈਨੇਡਾ ਤੋਂ ਉਹਦੀ ਲੜਕੀ ਕੁੱਕੀ ਦੀ ਹੀ ਹੈ। ਵਿਆਹ ਕਰਵਾ ਕੇ ਜਦੋਂ ਦੀ ਕੁੱਕੀ ਕੈਨੇਡਾ ਜਾ ਕੇ ਵਸੀ ਸੀ। ਇਹਨਾਂ

ਚੂੜੀਆਂ

ਦਿਲਗੀਰ ਹੋਈ ਨਿੰਮੀ ਨੇ ਚਮਚੇ ਨਾਲ ਖੰਡ ਖੋਰ ਕੇ, ਆਥਣ ਦੀ ਚਾਹ ਦਾ ਇੱਕ ਕੱਪ, ਉਦਾਸ ਬੈਠੀ ਵੀਡੀਓ ਫਿਲਮ ਦੇਖ ਰਹੀ, ਆਪਣੀ ਵੱਡੀ ਭੈਣ ਦਲਬੀਰ ਵੱਲ ਵਧਾਇਆ ਤਾਂ ਨਿੰਮੀ ਦੀਆਂ ਚੂੜੀਆਂ ਦੀ ਇੱਕ ਖਣਕ ਪੈਦਾ ਹੋਈ।  ਉਸ ਖਣਕਾਹਟ ਨੂੰ ਨਿੰਮੀ ਦੇ ਕੰਨਾਂ ਦੇ ਸਿਵਾਏ, ਦਲਬੀਰ, ਕਮਰੇ ਦੇ ਸਾਰੇ ਕੋਨਿਆਂ ਅਤੇ ਉਥੇ ਪਈਆਂ ਸਭ ਚੀਜ਼ਾਂ ਨੇ ਸੁਣਿਆ।

ਚਾਹ ਫੜ੍ਹਨ ਲੱਗੀ ਦਲਬੀਰ ਦੇ ਪਹਿਨੀਆਂ ਨਵੀਂਆਂ-ਨਕੋਰ ਸਵਰਨ ਚੂੜੀਆਂ ਲਿਸ਼ਕੀਆਂ। ਉਸ ਲਿਸ਼ਕੋਰ ਨੂੰ ਦਲਬੀਰ ਦੀਆਂ ਅੱਖਾਂ ਤੋਂ ਬਿਨਾਂ, ਨਿੰਮੀ, ਕਮਰੇ ਦੀਆਂ ਸਾਰੀਆਂ ਨੁੱਕਰਾਂ ਅਤੇ ਉਥੇ ਮੌਜ਼ੂਦ ਸਭਨਾਂ ਸ਼ੈਆਂ ਨੇ ਵੇਖਿਆ।

ਪੁੱਛਣ ਦੀ ਪਹਿਲ ਤਾਂ ਦਲਬੀਰ ਕਰਨਾ ਚਾਹ ਰਹੀ ਸੀ, ਕਿਤੂੰ ਨਿੰਮੀ ਦੀ ਉਤਸੁਕਤਾ ਵਧੇਰੇ ਹੋਣ ਪਾਰੋਂ ਪਹਿਲਾਂ ਉਹਦੇ ਦੋਨੋਂ ਹੋਂਠ ਇੱਕ ਦੂਜੇ ਤੋਂ ਵਿਛੜ ਗਏ, “ਵਾਹ! ਦੀਦੀ, ਐਹ ਚੂੜੀਆਂ ਕਦੋਂ ਕਰਵਾਈਆਂ ਨੇ? ਪਹਿਲਾਂ ਤਾਂ ਕਦੇ ਨ੍ਹੀਂ ਦੇਖੀਆਂ?”

ਪੂਰੀਆਂ ਬਾਹਾਂ ਵਾਲੇ ਸੂਟ ਦੇ ਕਫ਼ਾਂ ਹੇਠ ਲਕੋਣ ਲਈ ਦਲਬੀਰ ਨੇ, ਬੋਲਟ ’ਤੇ ਨੱਟ ਦੀਆਂ ਚੂੜੀਆਂ ਕਸਣ ਵਾਂਗ ਆਪਣੀਆਂ ਵੰਗਾਂ ਨੂੰ ਬਾਂਹ ’ਤੇ ਗੇੜਾ ਦਿੰਦਿਆਂ, ਉਤਾਂਹ ਚਾੜ੍ਹਿਆ, “ਅੱਜ ਹੀ ਤੇਰੇ ਜੀਜਾ ਜੀ ਨੇ ਮੇਰੇ ਮੱਥੇ ਇਹ ਮਾਰ ਕੇ ਉਲਾਂਭਾ ਲਾਹੁਣ ਵਾਲੀ ਗੱਲ ਕੀਤੀ ਹੈ। ਅਖੇ, ਮੁੰਡਾ ਹੋਏ ਤੋਂ ਜਿਹੋ ਜਿਹੀਆਂ ਕਹੇਂਗੀ, ਉਹੋ ਜਿਹੀਆਂ ਲਿਆ ਦੇਊਂ।”

ਬੋਝ


“ਮਿਸਿਜ਼ ਗਿੱਲ ਤੁਹਾਡੀ ਲੜਕੀ ਦੇ ਸਕੂਲ ਚੋਂ ਫੋਨ ਆਇਆ ਸੀ। ਉਹ ਸਖਤ ਬਿਮਾਰ ਏ। ਤੁਹਾਨੂੰ ਛੇਤੀ ਬੁਲਾਇਆ ਹੈ।” ਕੁਵਾਲਟੀ ਕੰਟਰੋਲਰ (ਮਿਆਰ ਬੰਧੇਜਕ) ਇੰਡੀਅਨ ਕੁੜੀ ਨੇ ਆ ਕੇ ਦੱਸਿਆ।

ਇਹ ਸੁਨੇਹਾ ਸੁਣਦਿਆਂ ਹੀ ਗੁਰਪਾਲ ਕੌਰ ਨੂੰ ਹੱਥਾਂ ਪੈਰਾਂ ਦੀ ਪੈ ਗਈ। ਉਹਨੇ ਮਸ਼ੀਨ ਜਿੱਥੇ ਸੀ, ਉੱਥੇ ਖੜ੍ਹਾ ਦਿੱਤੀ। ਪੈਰੀਂ ਜੁੱਤੀ ਨਾ ਪਾਈ ਤੇ ਕੁਰਸੀ ਦੀ ਢੋਹ ਤੋਂ ਚੁੰਨੀ ਚੁੱਕ ਕੇ ਹਫੜਾ-ਦਫੜੀ ਉਥੋਂ ਭੱਜ ਤੁਰੀ। ਮਾਲਕਾਂ ਤੋਂ ਕੰਮ ਵਿੱਚੇ ਛੱਡ ਕੇ ਜਾਣ ਦੀ ਇਜਾਜ਼ਤ ਮੰਗਣ ਦਾ ਤਾਂ ਉਸ ਕੋਲ ਬਿਲਕੁਲ ਹੀ ਸਮਾਂ ਨਹੀਂ ਸੀ।
ਤੀਹ ਮੀਲ ਪ੍ਰਤੀ ਘੰਟਾ ਦੀ ਨਿਯਤ ਰਫਤਾਰ ਵਾਲੇ ਸ਼ਹਿਰੀ ਇਲਾਕੇ ਵਿੱਚ ਵੀ ਗੁਰਪਾਲ  ਮੋਟਰਵੇਅ ਵਾਲਾ ਸਲੂਕ ਕਰਦੀ ਹੋਈ ਕਾਰ ਦੌੜਾ ਰਹੀ ਸੀ। ਉਹਨੇ ਪੱਬ ਨਾਲ ਸਾਰਾ ਭਾਰ ਐਕਸਲੇਟਰ ਉਤੇ ਪਾਇਆ ਹੋਇਆ ਸੀ। ਸਾਰੇ ਜਹਾਨ ਨੂੰ ਪਿੱਛੇ ਛੱਡ ਕੇ ਕਾਰ ਗੋਲੀ ਵਾਂਗ ਛੂਕਦੀ ਸੜਕਾਂ ਤੋਂ ਨਿਕਲੀ ਜਾ ਰਹੀ ਸੀ।
ਗੁਰਪਾਲ ਨੂੰ ਜਦੋਂ ਦਾ ਪਤਾ ਲੱਗਿਆ ਸੀ, ਓੁਦੋਂ ਦੀ ਹੀ ਅਚਵੀ ਲੱਗੀ ਹੋਈ ਸੀ। “ਸਵੇਰੇ ਚੰਗੀ ਭਲੀ ਧੱਲੇ ਦੀਆਂ ਲਾਉਂਦੀ  ਸਕੂਲ ਗਈ ਸੀ।… ਕੀ ਹੋ ਗਿਆ ਹੋਊ?” ਅਜਿਹੇ ਕਈ ਸੁਆਲ ਗੁਰਪਾਲ ਦੇ ਦਿਮਾਗ ਦੇ ਦਰ ਉੱਤੇ ਆ ਆ ਦਸਤਕ ਕਰਦੇ।
ਸਪੀਡ ਬਰੇਕਰ, ਗਿੱਵ-ਵੇਅ ਲਾਇਨਾਂ ਜਾਂ ਟਰੈਫਿਕ ਬੱਤੀਆਂ, ਗੁਰਪਾਲ ਨੂੰ ਕਿਸੇ ਚੀਜ਼ ਦੀ ਵੀ ਪਰਵਾਹ ਨਹੀਂ ਸੀ। ਉਸਨੂੰ ਸਭ ਕਾਨੂੰਨ ਕਾਇਦੇ ਭੁੱਲ ਗਏ ਸਨ। ਉਹ ਛੇਤੀ ਤੋਂ ਛੇਤੀ ਪਹੁੰਚਣਾ ਚਾਹੁੰਦੀ ਸੀ। ਡਰਾਇਵਿੰਗ ਟੈਸਟ ਪਾਸ ਕਰਨ ਵਾਲੇ ਦਿਨ ਤੋਂ ਲੈ ਕੇ ਹੁਣ ਤੱਕ ਦੇ ਇਸ ਤੇਰਾਂ ਸਾਲਾਂ ਅਰਸੇ ਦੌਰਾਨ ਅੱਜ ਪਹਿਲੀ ਵਾਰ ਉਹਨੇ ਸਪੀਡ-ਲੀਮਿਟ ਤੋੜ ਕੇ ਟਰਾਂਸਪੋਰਟ ਦੇ ਨਿਯਮਾਂ ਦੀ ਉਲੰਘਣਾ ਕਰੀ ਸੀ। ਕਾਰ ਦਾ ਗੁਰਪਾਲ ਨੇ ਰਾਕੇਟ ਹੀ ਬਣਾਇਆ ਪਿਆ ਸੀ। 

ਪ੍ਰਥਾ

ਇਸ ਕਹਾਣੀ ਦੇ ਪਾਤਰਾਂ ਦੀ ਕਰਮਭੂਮੀ ਵੈਸੇ ਤਾਂ ਇਸ ਸੰਸਾਰ ਵਿੱਚ ਕਿਤੇ ਵੀ ਹੋ ਸਕਦੀ ਹੈ। ਕਿਸੇ ਵੀ ਦੇਸ਼ ਦਾ ਕੋਈ ਵੀ ਸ਼ਹਿਰ ਜਾਂ ਪਿੰਡ। ਪਰ ਇੱਥੇ ਮੈਂ ਸੌਖ ਲਈ ਏਸ਼ੀਆ ਮਹਾਂਦੀਪ ਦੇ ਦੇਸ਼ ਭਾਰਤ ਦੇ ਇੱਕ ਮਹਾਂਨਗਰ ਮੁੰਬਈ ਨੂੰ ਵਰਤ ਲੈਂਦਾ ਹਾਂ। ਜਿਥੋਂ ਤੱਕ ਮੈਂ ਜਾਣਦਾ ਹਾਂ, ਇਹ ਕਹਾਣੀ ਅਜੇ ਤੱਕ ਕਿਧਰੇ ਵੀ ਵਾਪਰੀ ਨਹੀਂ। ਪਰ ਏਨਾ ਮੇਰਾ ਨਿਸਚਾ ਹੈ ਕਿ ਕਾਫ਼ੀ ਸਾਲਾਂ ਬਾਅਦ ਘਟੇਗੀ ਜ਼ਰੂਰ। ਇਹ ਵੀ ਹੋ ਸਕਦਾ ਹੈ, ਥੋੜ੍ਹੇ ਜਿਹੇ ਸਮੇਂ ਨੂੰ ਹੀ ਘਟ ਜਾਵੇ ਜਾਂ ਘਟਣੀ ਸ਼ੁਰੂ ਹੋ ਗਈ ਹੋਵੇ।  ਖੈਰ, ਆਉ ਆਪਾਂ ਤੁਹਾਨੂੰ ਮੁਬੰਈ ਲੈ ਚੱਲੀਏ। ਮਹਾਂਰਾਸ਼ਟਰ ਸੂਬੇ ਦਾ ਇਹ ਸ਼ਹਿਰ ਕਦੇ ਚਾਰਲਸ ਦੂਜੇ ਨੂੰ ਦਾਜ ਵਿੱਚ ਮਿਲਿਆ ਸੀ। ਭਾਰਤ ਦੀ ਸਭ ਤੋਂ ਵੱਡੀ ਬੰਦਰਗਾਹ ਹੋਣ ਕਰਕੇ ਉਸਨੇ ਇਸਨੂੰ ਈਸਟ ਇੰਡੀਆ ਕੰਪਨੀ ਦੇ ਹਵਾਲੇ ਕਰ ਦਿੱਤਾ ਸੀ। ਇਸ ਸ਼ਹਿਰ ਨੂੰ ਬੰਬੇ, ਬੰਬਈ, ਮੁੰਬਈ ਅਤੇ ਬੌਲੀਵੁੱਡ ਆਦਿਕ ਨਾਵਾਂ ਨਾਲ ਵੀ ਪੁਕਾਰਿਆ ਜਾਂਦਾ ਹੈ ਤੇ ਇਹ 'ਅਮਚੀ ਮੁੰਬਈ' ਭਾਰਤ ਦੀਆਂ ਫਿਲਮਾਂ ਦਾ ਮੁੱਖ ਕੇਂਦਰ ਹੈ।   ਮੁੰਬਈ ਸ਼ਹਿਰ ਵਿੱਚ ਇੱਕ ਸੱਜਰੀ ਜਵਾਨ ਹੋ ਰਹੀ ਕਮਸਿਨ ਜਿਹੀ ਲੜਕੀ ਹੋਵੇਗੀ। ਉਸਦਾ ਨਾਮ ਪ੍ਰਥਾ ਹੋਵੇਗਾ। ਉਸਦਾ ਕੱਦ ਨਾ ਤਾਂ ਲੰਮਾ ਹੋਵੇਗਾ ਅਤੇ ਨਾ ਹੀ ਬਹੁਤ ਜ਼ਿਆਦਾ ਬੌਨਾ ਹੋਵੇਗਾ। ਬਸ ਸਮਝ ਲਵੋ ਦਰਮਿਆਨਾ ਜਿਹਾ ਹੋਵੇਗਾ। ਪਰ ਦੇਖਣ ਨੂੰ ਉਹ ਮੱਧਰੀ ਹੀ ਲੱਗੇਗੀ। ਉਂਝ ਉਹਨੂੰ ਮੱਧਰੀ ਦਰਸਾਉਣਾ ਮੇਰੀ ਲੋੜ੍ਹ ਵੀ ਹੈ। ਕਿਉਂਕਿ ਮੱਧਰੀਆਂ ਔਰਤਾਂ ਵਧੇਰੇ ਕਾਮੀ ਹੁੰਦੀਆਂ ਹਨ।  ਰੰਗ ਵੀ ਉਹਦਾ ਕੁੱਝ ਘਸਮੇਲਾ ਜਿਹਾ ਹੀ ਹੋਵੇਗਾ। ਪਰ ਨੈਣ ਨਕਸ਼ਾਂ ਦੀ ਬਣਤਰ ਖੂਬਸੂਰਤ ਹੋਵੇਗੀ। ਜਿਸ ਕਰਕੇ ਦੇਖਣ ਨੂੰ ਉਹ ਅਤਿਹੁਸੀਨ ਲੱਗੇਗੀ। ਸਾਂਵਲੀ, ਸਲੋਨੀ, ਸੋਹਣੀ ਅਤੇ ਮੁਟਿਆਰ ਹੋਣ ਕਰਕੇ ਉਹਦਾ ਕੋਈ ਪ੍ਰੇਮੀ ਵੀ ਜ਼ਰੂਰ ਹੋਵੇਗਾ, ਜੋ ਉਸ ਵਾਂਗ ਹੀ ਦਰਸ਼ਨੀ, ਬਾਂਕਾ ਅਤੇ ਛੈਲ-ਛਬੀਲਾ ਗੱਭਰੂ ਹੋਵੇਗਾ। ਬੇਸ਼ੱਕ ਪ੍ਰਥਾ ਦੇ ਮਾਤਾ-ਪਿਤਾ ਦੋਨੋਂ ਨੌਕਰੀ ਕਰਦੇ ਹੋਣਗੇ। ਪਰ ਫੇਰ ਵੀ ਉਹ ਹੋਣਗੇ ਗਰੀਬ। ਕਿਉਂਕਿ ਇੱਕ ਤਾਂ ਉਹਨਾਂ ਦੀ ਤਨਖਾਹ ਘੱਟ ਹੋਵੇਗੀ, ਉਤੋਂ ਪਰਿਵਾਰ ਵੱਡਾ ਹੋਵੇਗਾ। ਨਿਰਧਨ ਹੋਣ ਕਰਕੇ ਉਹ ਕਿਸੇ ਘਟੀਆ ਜਿਹੀ ਬਸਤੀ ਦੇ ਵਿੱਚ ਕਿਰਾਏ ਦੀ ਖੋਲੀ (ਕਮਰਾ) ਵਿੱਚ ਰਹਿ ਰਹੇ ਹੋਣਗੇ। ਰੋਜ਼ਾਨਾ ਜੀਵਨ ਉਹਨਾਂ ਦਾ ਤੰਗੀਆਂ ਤੁਰਸ਼ੀਆਂ ਨਾਲ ਦੋ ਹੱਥ ਕਰਦਿਆਂ ਹੀ ਗੁਜ਼ਰੇਗਾ। ਜਿਸ ਕਰਕੇ ਉਨ੍ਹਾਂ ਦੇ ਹਿਰਦੇ ਵਿੱਚ ਸੁੱਖ-ਸੁਵਿਧਾ ਦੇ ਸਾਧਨਾਂ ਅਤੇ ਐਸਵਰਯਾ ਭਰਪੂਰ ਜ਼ਿੰਦਗੀ ਜਿਉਣ ਦੀ ਲਾਲਸਾ ਵੀ ਹੋਵੇਗੀ।  ਨਿੱਤ ਪ੍ਰੇਮੀ ਨੂੰ ਮਿਲ ਜਾਣ ਵਾਸਤੇ ਬੱਸਾਂ ਵਿੱਚ ਧੱਕੇ ਖਾਦਿਆਂ ਪ੍ਰਥਾ ਦੇ ਦਿਲ ਅੰਦਰ ਕਾਰਾਂ ਵਿੱਚ ਘੁੰਮਣ ਅਤੇ ਮਹਿੰਗੇ ਬੰਗਲਿਆਂ ਵਿੱਚ ਰਹਿਣ ਦੀ ਚਾਹਤ ਪੈਦਾ ਹੋ ਜਾਵੇਗੀ। ਜੋ ਦਿਨ ਪ੍ਰਤਿ ਦਿਨ ਵਧਦੀ ਫੁੱਲਦੀ ਜਾਵੇਗੀ।  ਇੱਕ ਦਿਨ ਪ੍ਰਥਾ ਆਪਣੇ ਪ੍ਰੇਮੀ ਦਾ ਬੱਸ ਅੱਡੇ 'ਤੇ ਖੜ੍ਹੀ ਇੰਤਜ਼ਾਰ ਕਰ ਰਹੀ ਹੋਵੇਗੀ। ਬਹੁਤ ਦੇਰ ਤੱਕ ਉਡੀਕਦੀ ਰਹਿਣ ਬਾਅਦ ਵੀ ਜਦ ਬੱਸ ਨਹੀਂ ਆਵੇਗੀ ਤਾਂ ਉਹ ਪ੍ਰੇਮੀ ਨੂੰ ਮਿਲਣ ਦਾ ਇਰਾਦਾ ਬਦਲ ਲਵੇਗੀ। ਉਥੋਂ ਚੱਲ ਕੇ ਉਹ ਸੜਕ ਦੇ ਦੂਸਰੇ ਪਾਰ ਉਧਰ ਜਾਣ ਲੱਗੇਗੀ, ਜਿਥੋਂ ਉਹਦੇ ਆਪਣੇ ਘਰ ਨੂੰ ਜਾਣ ਵਾਲੀ ਬੱਸ ਰੁਕਦੀ ਹੋਵੇਗੀ। ਅਜੇ ਉਹ ਰਸਤੇ ਵਿੱਚ ਹੀ ਹੋਵੇਗੀ ਕਿ ਉਸਨੂੰ ਦੇਖ ਕੇ ਕੁੱਝ ਲਫੰਗਾ ਕਿਸਮ ਦੇ ਲੜਕੇ ਸੀਟੀਆਂ ਮਾਰਨਗੇ। ਪ੍ਰਥਾ ਉਹਨਾਂ ਛੇੜਣ ਵਾਲਿਆਂ ਵੱਲ ਦੇਖ ਕੇ ਥੁੱਕਦੀ ਹੋਈ ਉਨ੍ਹਾਂ ਤੋਂ ਆਪਣਾ ਮੂੰਹ ਪਰ੍ਹਾਂ ਫੇਰ ਲਵੇਗੀ ਅਤੇ ਗੁੰਡੇ, ਮਵਾਲੀ, ਲੁੱਚੇ ਆਦਿ ਦੀਆਂ ਆਪਣੇ ਮੂੰਹ ਵਿੱਚ ਗਾਲਾਂ ਕੱਢਦੀ ਹੋਈ ਆਪਣੇ ਅੱਡੇ ਵੱਲ ਨੱਠ ਜਾਵੇਗੀ।  ਅੱਡੇ ਉੱਤੇ ਜਾ ਕੇ

ਚੰਨੀ

ਨਿਤ ਵਾਂਗ ਹੀ ਚੰਨੀ ਅੱਜ ਵੀ ਵਕਤ ਸਿਰ ਕਾਲਜੋਂ ਪੜ੍ਹ ਕੇ ਆਈ ਸੀ। ਰੋਜ਼ ਦੀ ਤਰ੍ਹਾਂ ਹੀ ਉਹ ਨਹਾਤੀ-ਧੋਤੀ ਸੀ। ਪਹਿਲਾਂ ਵਾਂਗਰ ਹੀ ਉਸ ਨੇ ਕੱਪੜੇ ਬਦਲੇ ਸਨ ਅਤੇ ਰੋਜ਼ਾਨਾ ਦੀ ਭਾਂਤੀ ਹੀ ਉਹ  ਰਸੋਈ  ਵਿੱਚ  ਰੋਟੀ  ਖਾਣ ਬੈਠ ਗਈ  ਸੀ।  ਪਰ ਅੱਜ ਜਦੋਂ ਦੀ ਉਹ ਕਾਲਜੋਂ ਆਈ ਹੈ,  ਸੁਭਾਵਿਕਤਨ ਹੱਸਣ ਖੇਡਣ ਦੀ ਥਾਂ ਦਿਲਗੀਰ ਤੇ ਗੁੰਮ-ਸੁੰਮ ਜਿਹੀ ਹੈ। ਅਜੇ ਤੱਕ ਉਸ ਨੇ ਰੋਟੀ ਦੀ ਪਹਿਲੀ  ਬੁਰਕੀ ਹੀ ਤੋੜੀ ਹੈ  ਤੇ ਉਹ ਵੀ ਮੂੰਹ ਵਿੱਚ ਨਹੀਂ ਪਾਈ।  ਇੰਝ ਲੱਗਦਾ ਹੈ ਜਿਵੇਂ ਕਿਸੇ  ਗਹਿਰੀਆਂ ਸੋਚਾਂ  ਵਿੱਚ  ਡੁੱਬੀ ਹੋਵੇ।  ਉਹ ਐਨੀ  ਲਗਨ ਨਾਲ ਸੋਚ ਰਹੀ ਹੈ ਕਿ ਉਸ ਨੇ ਇੱਕ ਵਾਰ ਵੀ ਅੱਖਾਂ ਨਹੀਂ ਝਮਕੀਆਂ। 

ਚੰਨੀ ਸੋਚ ਰਹੀ ਹੈ ਕਿ ਕੱਲ੍ਹ ਪਤਾ ਨਹੀਂ ਕੀ ਹੋਵੇਗਾ? ਉਸ ਨੂੰ ਤਾਂ ਬਸ ਆਉਣ ਵਾਲੇ ਕੱਲ੍ਹ ਦੀ ਹੀ ਚਿੰਤਾ ਹੈ। ਸਬਰ ਕਰਨਾ ਉਸ ਲਈ ਬਹੁਤ ਕਠਿਨ ਹੋ ਰਿਹਾ ਹੈ। ਸਮੇਂ ਦੀ ਚਾਲ ਜੇ ਉਸ ਦੇ ਹੱਥ-ਬਸ ਹੁੰਦੀ ਤਾਂ ਫਟ  ਉਹ ਕਾਲ-ਚੱਕਰ  ਘੁੰਮਾ ਕੇ ਮਨ ਚਾਹਿਆ ਵਕਤ  ਕਰ ਲੈਂਦੀ। ਅੱਜ ਪੂਰੀ ਜ਼ਿੰਦਗੀ ਵਿੱਚ ਪਹਿਲੀ ਵਾਰ ਉਸ ਦਾ ਦਿਲ ਐਨੀ ਰਫ਼ਤਾਰ ਨਾਲ ਧੜਕ ਰਿਹਾ ਹੈ, ਐਨੀ ਤੇਜ਼ ਜਿਵੇਂ ਉਹ ਭੱਜ ਕੇ  ਕੋਈ ਦੌੜ  ਮੁਕਾਬਲਾ  ਜਿੱਤਣਾ  ਚਾਹੁੰਦਾ ਹੋਵੇ।  ਇਸ ਤੀਬਰਤਾ ਤੇ ਗਤੀ ਨਾਲ ਤਾਂ ਉਸ ਦਾ ਇਹ ਦਿਲ ਉਸ ਵੇਲੇ ਵੀ  ਨਹੀਂ ਸੀ  ਧੜਕਿਆ ਜਦੋਂ ਪਰਸੋਂ ਉਸ ਨੂੰ ਕੋਈ ਇੰਗਲੈਂਡ ਦਾ ਮੁੰਡਾ ਦੇਖਣ ਲਈ ਆਇਆ ਸੀ। 

ਚੜ੍ਹਦਾ  ਯੌਵਨ,  ਖੰਡੇ  ਦੀ  ਧਾਰ  ਵਰਗੇ  ਚਹਿਨ ਚੱਕਰ,  ਗੋਰਾ ਨਿਛੋਹ ਰੰਗ, ਪਤਲਾ ਸੋਹਲ ਸ਼ਰੀਰ, ਲੰਬਾ ਕੱਦ,  ਨਖਰਾ, ਫਤੂਰ। ਅਤਿ ਦਰਜ਼ੇ ਦੀ ਸੁੰਦਰ ਨਾਰ ਵਿੱਚ ਪਾਏ ਜਾਣ ਵਾਲੇ ਸਾਰੇ  ਗੁਣ  ਚੰਨੀ ਵਿੱਚ ਮੌਜੂਦ ਹਨ।  ਉਸ  ਦੀ  ਸ਼ਰੀਰਕ  ਬਣਤਰ  ਮੁਤਾਬਕ  ਹਰ ਅੰਗ ਦਾ ਅਕਾਰ, ਉਤਾਰ-ਚੜ੍ਹਾਅ ਸਭ ਕੁੱਝ ਸਹੀ ਅਨੁਪਾਤ ਵਿੱਚ ਹੋਣ ਕਰਕੇ ਉਹ ਹੋਰ ਵੀ  ਦਿਲਕਸ਼ ਲੱਗਦੀ ਹੈ। ਪਰ ਇਸ ਸਾਰੀ ਸੁੰਦਰਤਾ ਦੇ ਬਾਵਜੂਦ ਵੀ   ਖਿੱਚ ਦਾ ਕੇਂਦਰ,  ਉਸ ਦੀਆਂ ਅੱਖਾਂ ਹਨ। ਉਸ ਦੀਆਂ ਅੱਖਾਂ ਹਨ ਤਾਂ ਸਧਾਰਨ। ਪਰ ਕੋਈ ਵਿਸ਼ੇਸ਼ ਸ਼ਕਤੀ ਹੈ, ਜਿਸ ਕਾਰਨ ਉਸ ਦੇ ਚੰਚਲ ਨੈਣਾਂ ਵਿੱਚ ਦੇਖਣ ਵਾਲੇ ਨੂੰ

ਕੂਕਰ

ਬੱਸ ਦੇ ਨਹਿਰ ਦਾ ਪੁੱਲ  ਚੜ੍ਹਦਿਆਂ ਹੀ ਮੈਂ ਸੁਚੇਤ ਹੋ ਕੇ ਬੈਠ ਗਿਆ ਸੀ। ਪਰ ਮੈਥੋਂ ਬਹੁਤੀ ਦੇਰ ਟਿਕ ਕੇ ਬੈਠ ਨਹੀਂ ਸੀ ਹੋਇਆ। ਮੈਂ ਆਪਣਾ ਬੈਗ ਮੋਢੇ 'ਚ ਪਾ ਕੇ ਬਾਰੀ ਵੱਲ ਨੂੰ ਖਿਸਕ ਗਿਆ ਸੀ। ਜਿਉਂ ਹੀ ਮੈਂ ਬਾਰੀ ਦੀ ਚਿਟਕਣੀ ਨੂੰ ਖੋਲ੍ਹਣ ਲਈ ਹੱਥ ਪਾਇਆ ਸੀ ਤਾਂ, ਪੱਗ ਦੇ ਦੋਨਾਂ ਲੜਾਂ ਨੂੰ ਵਾਰੋ-ਵਾਰੀ ਅੱਖਾਂ ਉੱਤੇ ਨੂੰ ਖਿੱਚਦੇ ਹੋਏ ਕੰਡਕਟਰ ਨੇ ਮੈਨੂੰ ਦਬਕਾ ਮਾਰਿਆ ਸੀ, "ਖੜ੍ਹ ਜਾ - ਖੜ੍ਹ ਜਾ, ਬਹੁਤਿਆ ਕਾਹਲਿਆ। 'ਤਾਰ ਕੇ ਹੀ ਜਾਵਾਂਗੇ। ਨਾਲ ਲਿਜਾ ਕੇ ਤੈਥੋਂ ਚਰਖਾ ਨ੍ਹੀਂ ਕਤਾਓਣਾ ਅਸੀਂ। ਚਲਦੀ ਤੋਂ ਡਿੱਗ ਪਿਆ ਤਾਂ ਸਾਨੂੰ ਯੱਬ ਖੜ੍ਹਾ ਕਰੇਗਾ।" 
ਮੈਂ ਬਾਰੀ ਨੂੰ ਛੱਡ ਕੇ ਪਰ੍ਹੇ ਹੋ ਗਿਆ ਸੀ। ਪਹਿਲਾਂ ਤਾਂ ਸੋਚਿਆ ਸੀ ਕਿਉਂ ਨਾ ਬੁੜ੍ਹੇ ਦੇ ਆਈ ਜੀ (ਇੰਸਪੈਕਟਰ ਜਨਰਲ) ਹੋਣ ਦਾ ਫ਼ਾਇਦਾ ਲਵਾਂ। ਜਿਵੇਂ ਉਹ ਬਦਤਮੀਜ਼ ਬੋਲਿਆ ਸੀ, ਆਪਣੀ ਹਸਤੀ ਬਾਰੇ ਦੱਸ ਕੇ ਉਵੇਂ ਉਹਨੂੰ ਇੱਟ ਦਾ ਜੁਆਬ ਪੱਥਰ ਦੇਵਾਂ। ਮੈਨੂੰ ਜਿਸ ਨੂੰ ਪੰਜਾਬ ਪੁਲੀਸ ਦੇ ਕਾਂਸਟੈਬਲ ਵੀ ਦੋ ਘੜੀਆਂ ਸਾਹਿਬ ਕਹੇ ਬਿਨਾਂ ਨਹੀਂ ਬੁਲਾਉਂਦੇ। ਉਹਨੂੰ ਉਹ ਦੋ ਕੌਡੀ ਦਾ ਬੰਦਾ ਇੰਝ ਖਰ੍ਹਵਾ ਬੋਲ ਜਾਵੇ? ਫੇਰ ਸੋਚਿਆ ਸੀ ਚੱਲੋ ਛੱਡੋ ਪਰ੍ਹੇ। ਐਂਵੇ ਕੀ ਨਿੱਕੀ ਜਿਹੀ ਬਾਤ ਦਾ ਬਤੰਗੜ ਬਣਾਉਣਾ ਹੈ। ਚੰਡੀਗੜ੍ਹ ਵੀ ਤਾਂ ਦੂਏ ਤੀਏ ਦਿਨ ਹੀ ਕੋਈ ਨਾ ਕੋਈ ਪੰਗਾ ਖੜ੍ਹਾ ਕਰੀ ਰੱਖੀਦਾ ਹੈ। ਹਰੇਕ ਨਾਲ ਹੀ ਸਿੰਗ ਫਸਾਈ ਫਿਰਨੇ ਵੀ ਅਕਲਮੰਦੀ ਨਹੀਂ। ਰੈੱਪਯੁਟੇਇਸ਼ਨ(ਸ਼ੁਹਰਤ) ਖ਼ਰਾਬ ਹੋ ਜਾਂਦਾ ਹੈ। ਮਨਸੂਰੀ, ਡਲਹੌਜੀ, ਸ਼ਿਮਲੇ, ਗੋਆ, ਨੈਨੀਤਾਲ, ਜਿੱਥੇ ਕਿਤੇ ਵੀ ਮੈਂ ਅੱਜ ਤੱਕ ਇਕੱਲਾ ਗਿਆ ਹਾਂ। ਉੱਥੋਂ ਹੀ ਮੇਰੀ ਗੁੰਡਾਂਗਰਦੀ ਦੀ ਰਿਪੋਰਟ ਘਰੇ ਆਉਂਦੀ ਰਹੀ ਹੈ। ਇੱਕ ਘਰ ਤਾਂ ਡੈਣ ਵੀ ਛੱਡ ਲੈਂਦੀ ਹੈ ਵਾਲੀ ਕਹਾਵਤ ਉੱਤੇ ਅਮਲ ਕਰਦਿਆਂ ਮੈਂ ਸਾਰਾ ਗੁੱਸਾ ਵਿੱਚੇ ਹੀ ਪੀ ਲਿਆ ਸੀ। ਦਰਅਸਲ ਕਸੂਰ ਅੱਖੜ ਕੰਡਕਟਰ ਦਾ ਵੀ ਨਹੀਂ ਸੀ। ਮੈਨੂੰ ਅਣਦਾੜੀਆ ਦੇਖ ਕੇ ਹੀ ਉਹਦੀ ਐਨੀ ਹਿੰਮਤ ਪਈ ਸੀ। ਮੈਂ ਆਪਣੀ ਠੋਡੀ 'ਤੇ ਫੁੱਟਦੀ ਲੂਈਂ ਨੂੰ ਟੋਹਦਿਆਂ ਕੌੜੀ ਜਿਹੀ ਅੱਖ ਨਾਲ ਕੰਡਕਟਰ ਵੱਲ ਦੇਖਿਆ ਸੀ। ਤੁਸੀਂ ਵੀ ਪੁੱਤ ਕਾਲਜੀਏਟਾਂ ਤੋਂ ਲੋਟ ਆਉਂਦੇ ਹੋ। ਪਤੰਦਰਾਂ ਮੂਹਰੇ ਤਾਂ ਕੁਸਕਦੇ ਨ੍ਹੀਂ। ਮੇਰੇ ਵਰਗੇ ਨੂੰ ਤਾਂ ਲੰਡੀ-ਬੁੱਚੀ ਹੀ ਸਮਝਦੇ ਓ। ਕੋਈ ਨ੍ਹੀਂ ਬੱਲਿਆ, ਦਿੱਲੀ ਦੂਰ ਨਹੀਂ। ਮੂਹਰਲੇ ਸਾਲ ਨੂੰ ਯਾਰਾਂ ਨੇ ਵੀ ਪਲੱਸ-ਵੱਨ ਦੀ ਅਡਮਿਸ਼ਨ(ਦਾਖ਼ਲਾ) ਕਾਲਜ 'ਚ ਹੀ ਲੈਣੀ ਆ। ਮੇਰੇ ਅੰਦਰ ਲਾਵਾ ਅਜੇ ਤੱਕ ਰਿੱਝਣੋਂ ਨਹੀਂ ਸੀ ਹੱਟਿਆ।
ਬੱਸ ਦੇ ਸੂਏ ਕੋਲ ਅੱਪੜਦਿਆਂ ਹੀ ਕੰਡਕਟਰ ਨੇ ਸੀਟੀ ਮਾਰ ਕੇ ਬੱਸ ਖੜ੍ਹਵਾ ਦਿੱਤੀ ਸੀ। ਤੇਜ਼ ਜਾਂਦੀ ਬੱਸ ਨੂੰ ਰੋਕਣ ਲਈ ਓਨਾ ਡਰਾਈਵਰ ਦਾ ਬਰੇਕਾਂ ਉੱਤੇ ਜ਼ੋਰ ਨਹੀਂ ਲੱਗਿਆ ਹੋਣਾ, ਜਿੰਨਾ ਕੰਡਕਟਰ ਦਾ ਵਿਸਲ ਮਾਰਨ 'ਤੇ ਲੱਗ ਗਿਆ ਲੱਗਦਾ ਸੀ। ਮੈਨੂੰ ਲਾਹੁਣਸਾਰ ਬੱਸ ਹਨੇਰੀ ਬਣ ਗਈ ਸੀ।
ਨਾਨਕੇ ਪਿੰਡ ਦੇ ਅੱਡੇ ਉੱਤੇ ਖੜ੍ਹੇ ਨੇ ਮੈਂ ਪੁਰਾਣੀਆਂ ਯਾਦਾਂ ਤਾਜ਼ਾ ਕਰਨ ਲਈ ਚਾਰੇ ਪਾਸੇ ਨਜ਼ਰ ਘੁੰਮਾ ਕੇ ਦੇਖਿਆ ਸੀ। ਮੈਨੂੰ ਕੁੱਝ ਵੀ ਜਾਣਿਆ-

ਉਹ ਦੋਨੋਂ

ਜਦੋਂ ਉਹ ਦੋਵੇਂ ਮਿੱਤਰ ਖੇਡਣ ਜਾਣ ਲਈ ਆਪੋ ਆਪਣੇ ਘਰਦਿਆਂ ਤੋਂ ਇਜਾਜ਼ਤ ਮੰਗਦੇ, ਤਦ ਉਹਨਾਂ ਦੇ ਕੁੱਟ ਪੈਂਦੀ।
ਇੱਧਰ ਜੱਟ ਮੁੰਡੇ ਦੇ ਉਹਦੇ ਮਾਂ-ਪਿਉ ਵੜ੍ਹਾਂਗਾ ਕਰਦੇ ਹੋਏ ਕਹਿੰਦੇ, “ਮੱਝਾਂ ਦੀਆਂ ਪੂਛਾਂ ਮਰੋੜਨ ਜੋਗਾ ਰਹਿ ਜਾਏਂਗਾ। ਪੜ੍ਹ ਲੈ ਪੜ੍ਹ। - ਜੀਹਦੀਆਂ ਰੀਸਾਂ ਕਰਦੈਂ, ਉਹਦਾ ’ਤਖਾਣ ਦਾ ਕੀ ਆ? ਨਾ ਪੜ੍ਹਿਆ ਤਾਂ ਹੱਟੀ ’ਤੇ ਬਹਿ ਕੇ ਸੱਕ ਘੜ੍ਹ ’ਲੂ। ਪੁੱਤ ਤੂੰ ਕੀ ਕਰੇਂਗਾ?”
ਉਧਰ ਮਿਸਤਰੀ (ਰਾਮਗੜ੍ਹੀਏ) ਮੁੰਡੇ ਦੀ, ਉਹਦੇ ਮਾਈ-ਬਾਪ ਧੌੜੀ ਲਾਹੁੰਦੇ ਹੋਏ ਆਖਦੇ, “ਉਹਦਾ ਲੰਡੇ ਜੱਟ ਦਾ ਖਹਿੜਾ ਛੱਡ। ਜੇ ਉਹ ਨਾ ਪੜ੍ਹਿਆ ਤਾਂ ਹੱਲ ਵਾਹ ਲਊ। - ਬੇਟੇ ਆਪਾਂ ਨੂੰ ਤਾਂ ਪੜ੍ਹਨਾ ਈ ਪੈਣਾ ਹੈ।”

ਜੁੱਤੀਆਂ ਖਾ ਕੇ ਦੋਨੇ ਯਾਰ ਪੁਸਤਕਾਂ ਚੁੱਕ ਕੇ ਪੜ੍ਹਣ ਦਾ ਢੌਂਗ ਕਰਕੇ ਬੈਠ ਜਾਂਦੇ। ਉਹਨਾਂ ਦੀਆਂ ਬੀਬੀਆਂ (ਮਾਤਾਵਾਂ) ਦੇ ਰਲ ਕੇ ਬਜ਼ਾਰ

ਮਾਲਾ ਦੇ ਮਣਕੇ

 “ਭਾਰਤ? ਓ ਭਾਰਤ? ਰੁੱਕ, ਮੈਂ ਆਈ। ਭਾਰਤ?” 
ਮੈਂ ਰਿਫਰੈਸ਼ਮੈਂਟ ਬਾਰ ਵੱਲ ਜਾ ਰਿਹਾ ਸੀ ਕਿ ਪਿਛਿਉਂ ਮੈਨੂੰ ਮੇਰਾ ਨਾਮ ਲੈ ਕੇ ਕਿਸੇ ਨੇ ਆਵਾਜ਼ ਮਾਰੀ। ਮੈਂ ਮੁੜ ਕੇ ਦੇਖਿਆ। ਮਿਸ਼ੈਲ ਬਰਾਂਡੇ ਵਿੱਚ ਮੇਰੇ ਵੱਲ ਭੱਜੀ ਆ ਰਹੀ ਸੀ। ਗਰਮ ਲੰਬਾ ਪਾਇਆ ਹੋਇਆ ਓਵਰ ਕੋਟ, ਉਹਦੇ ਦੌੜਦੀ ਹੋਈ ਦੇ ਗਿੱਟੇ ਭੰਨ੍ਹ ਰਿਹਾ ਸੀ। ਉਸਨੇ ਇੱਕ ਹੱਥ ਵਿੱਚ ਛੋਟਾ ਜਿਹਾ ਬਰੀਫ਼-ਕੇਸ ਚੁੱਕਿਆ ਹੋਇਆ ਸੀ ਤੇ ਦੂਜੇ ਵਿੱਚ ਇੱਕ ਮੋਟਾ ਸਾਰਾ ਫੋਲਡਰ ਫੜ੍ਹ ਕੇ ਛਾਤੀ ਨਾਲ ਲਾਇਆ ਹੋਇਆ ਸੀ। ਜਦੋਂ ਉਹ ਮੇਰੇ ਕੋਲ ਪਹੁੰਚੀ ਤਾਂ ਮੈਂ ਹੱਸ ਕੇ ਉਹਨੂੰ ਬੁਲਾਇਆ, “ਹਾਏ ਸ਼ੈਲ, ਕਿਮੇਂ ਐਂ?”
ਉਹ ਜਿਵੇਂ ਬਹੁਤ ਜ਼ਿਆਦਾ ਭੱਜ ਕੇ ਆਈ ਹੁੰਦੀ ਹੈ, ਇੰਝ ਸਾਹੋ-ਸਾਹ ਹੋਈ ਪਈ ਸੀ। ਕੁੱਝ ਚਿਰ ਤਾਂ ਉਸ ਤੋਂ ਕੋਈ ਜੁਆਬ ਨਾ ਦੇ ਹੋਇਆ। ਉਹ ਫ਼ਾਈਲ ਵਾਲਾ ਹੱਥ ਉਵੇਂ ਹੀ ਛਾਤੀ ਨਾਲ ਲਾਈ ਧੜਕਣਾਂ ਦੇ ਠੀਕ ਹੋ ਜਾਣ ਦਾ ਇੰਤਜ਼ਾਰ ਕਰਦੀ ਰਹੀ। ਸਾਹ ਨਾਲ ਸਾਹ ਰਲੇ ਤੋਂ ਜਦ ਉਹਦੇ ਲਈ ਬੋਲਣਾ ਸੰਭਵ ਹੋਇਆ ਤਾਂ ਉਹ ਬੋਲੀ, “ਮੈਂ ਠੀਕ ਹਾਂ। ਤੂੰ ਆਪਣਾ ਸੁਣਾ? ਈਦ ਦਿਆ ਚੰਦਾ, ਖਾਸੇ ਦਿਨ ਹੋ ਗਏ, ਮਿਲਿਆ ਹੀ ਨਹੀਂ ਤੂੰ ਤਾਂ।”
ਅਸੀਂ ਰਸਮੀ ਜਿਹੀਆਂ ਗੱਲਾਂ ਕਰਨ ਲੱਗ ਗਏ। ਲੰਚ ਵੇਲਾ ਹੋਣ ਕਰਕੇ ਉਹ ਵੀ ਮੇਰੇ ਨਾਲ ਲਿਫ਼ਟ ਵਿੱਚ ਖੜ੍ਹ ਗਈ। ਵੈਸੇ ਤਾਂ ਮੈਂ ਅੰਦਾਜ਼ਾ ਲਾ ਹੀ ਲਿਆ ਸੀ ਕਿ ਉਸਨੂੰ ਕੋਈ ਜ਼ਰੂਰਤ ਮੇਰੇ ਕੋਲ ਖਿੱਚ ਕੇ ਲਿਆਈ ਹੋਵੇਗੀ। ਪਰ ਉੱਪਰ ਚੜ੍ਹਦੀ ਲਿਫ਼ਟ ਵਿੱਚ ਉਹਨੇ ਦੱਸ ਵੀ ਦਿੱਤਾ ਕਿ ਉਹਨੂੰ ਮੇਰੇ ਨਾਲ ਕੋਈ ਗਰਜ਼ ਹੈ। ਮਿਸ਼ੈਲ ਜਦੋਂ ਵੀ ਮੈਨੂੰ ਮਿਲਦੀ ਉਹਨੂੰ ਜ਼ਰੂਰ ਕੋਈ ਨਾ ਕੋਈ ਕੰਮ ਹੁੰਦਾ।
ਲਿਫ਼ਟ ਸਾਨੂੰ ਲੈ ਕੇ ਉਤਾਂਹ ਨੂੰ ਉੱਡੀ ਜਾ ਰਹੀ ਸੀ। ਮੈਂ ਮਿਸ਼ੈਲ ਦੇ ਚਿਹਰੇ ਵੱਲ ਤੱਕਿਆ। ਉਹਦੀ ਸੁੰਦਰ ਗਰਦਣ ਵਿੱਚ ਖੂਬਸੂਰਤ ਮੋਤੀਆਂ ਦੀ ਮਾਲਾ ਚਮਕ ਰਹੀ ਸੀ। ਪਿਛਲੀ ਵਾਰ ਜਦੋਂ ਸਾਡੀ ਮੁਲਾਕਾਤ ਹੋਈ ਸੀ ਤਾਂ ਉਹਦੀ ਇਹੀ ਮਾਲਾ ਉਹਦੇ ਗਲੇ ਵਿੱਚ ਨਹੀਂ ਬਲਕਿ ਜੇਬ ਵਿੱਚ ਸੀ। ਜੋ ਉਸਨੇ ਟੁੱਟ ਜਾਣ ਕਾਰਨ ਲਿਫ਼ਾਫੇ ਵਿੱਚ ਪਾ ਕੇ ਸਾਂਭੀ  ਹੋਈ ਸੀ। ਮਿਸ਼ੈਲ ਦੀਆਂ ਅੱਖਾਂ

BORDERLINE

It was a nice, sunny Monday morning when I came to Wednesbury bus station  to catch  the 311 bus to college as usual.  However today was something special because there was a long queue and I’d never seen one like that before on that stand. At the end of the line I saw a girl even more gorgeous than a Hollywood actress, she was wearing a skirt.  She was like a fairy who had fallen from the sky.  Her body was carved like marble, in prefect proportion, her doe-like eyes darting arrows, her lips more delicate  than the petals of a flower and her cheeks as sweet and red as roses.  The earrings in her ears were shining just like stars that shine in each side of the moon.  I’m sure that if Romeo had seen her he would have forgotten Juliet.  The only thing I can say about her is that words can’t describe her beauty.  She was lovelier than any praises I could sing of her.  I stood behind her in the queue.  She looked like a princess to me and the other people

ਮਰਦ

ਸਾਲ ਖ਼ਤਮ ਹੋਣ ਵਾਲਾ ਸੀ ਤੇ ਮੇਰੀਆਂ ਸਭ ਛੁੱਟੀਆਂ ਜਮ੍ਹਾਂ ਹੋਈਆਂ ਪਈਆਂ ਸਨ। ਮੈਂ ਸਾਰੀਆਂ ਦੀਆਂ ਸਾਰੀਆਂ ਛੁੱਟੀਆਂ ਇਕੱਠੀਆਂ ਹੀ ਲੈ ਲਈਆਂ ਸਨ। ਪੂਰੇ ਤਿੰਨ ਹਫ਼ਤਿਆਂ ਬਾਅਦ ਮੈਂ ਕੰਮ ’ਤੇ ਪਰਤਿਆ ਸੀ। ਟੀ ਬਰੇਕ ਤੱਕ ਤਾਂ ਮੈਂ ਡਟ ਕੇ ਕੰਮ ਕਰਦਾ ਰਿਹਾ ਸੀ। ਮੈਨੂੰ ਫ਼ਿਕਰ ਸੀ ਮਤਾਂ ਕੋਈ ਇਹ ਨਾ ਕਹਿ ਦੇਵੇ, “ਅਜੇ ਅੱਜ ਤਾਂ ਅਇਐਂ। ਰੱਜਿਆ ਨਹੀਂ ਰੈਸਟ ਕਰਕੇ। - ਹੁਣ ਤਾਂ ਹੱਥ ਹਿਲਾ ਲੈ।” ਬਰੇਕ ਦੌਰਾਨ ਕੰਟੀਨ ਵਿੱਚ ਬੈਠੇ ਸਭ ਗੱਪਾਂ-ਸ਼ੱਪਾਂ ਮਾਰਨ ਲੱਗ ਜਾਂਦੇ ਹਨ। ਪਰ ਮੇਰੀ ਆਦਤ ਹੈ, ਮੈਂ ਹਮੇਸ਼ਾਂ ਇੱਕ ਵੱਖਰੇ ਮੇਜ਼ ’ਤੇ ਸਭ ਤੋਂ ਜੁਦਾ ਬੈਠ ਕੇ ਪੜ੍ਹਨ ਲੱਗ ਜਾਂਦਾ ਹਾਂ। ਕੋਈ ਨਾ ਕੋਈ ਕਿਤਾਬ ਸਦਾ ਮੇਰੇ ਥੈਲੇ ਵਿੱਚ ਹੁੰਦੀ ਹੈ। ਉਸ ਦਿਨ ਜਿਹੜੀ ਕਿਤਾਬ ਮੇਰੇ ਹੱਥਾਂ ’ਚ ਸੀ, ਉਹ ਤਾਂ ਮੈਂ ਛੁੱਟੀਆਂ ਤੋਂ ਪਹਿਲਾਂ ਹੀ ਪੜ੍ਹ ਚੁੱਕਿਆ ਸਾਂ। ਮੈਨੂੰ ਨਵੀਂ ਕਿਤਾਬ ਸਵੇਰੇ ਕੰਮ ਉੱਤੇ ਆਉਣ ਲੱਗਿਆਂ ਝੋਲੇ ਵਿੱਚ ਪਾਉਣੀ ਯਾਦ ਨਹੀਂ ਰਹੀ ਸੀ। ਸਮਾਂ ਟਪਾਉਣ ਲਈ ਮੈਂ ਉਹੀ ਕਿਤਾਬ ਦੁਬਾਰਾ ਪੜ੍ਹਨ ਲੱਗ ਗਿਆ ਸੀ। ਥੋੜ੍ਹੀ ਦੇਰ ਬਾਅਦ ਕਿਤਾਬ ਚੋਂ ਉੱਖੜ ਕੇ ਮੇਰੀ ਨਿਗਾਹ ਸਾਹਮਣੇ ਮੇਜ਼ ’ਤੇ ਸੁਸੱਜਿਤ ਨਵੇਂ ਇੰਡੀਅਨ ਚਿਹਰੇ ਉੱਪਰ ਜਾ ਪਈ ਸੀ। ਮੇਰੇ ਲਈ ਉਹ ਬਿਲਕੁਲ ਅਜਨਬੀ ਸੂਰਤ ਸੀ। ਉਸ ਨੇ ਨੀਲੀ ਜ਼ੀਨ ਦੀ ਪੈਂਟ ਸ਼ਰਟ ਪਾਈ ਹੋਈ ਸੀ। ਖੁੱਲ੍ਹੇ ਛੱਡੇ ਵਾਲ ਜੋ ਚੱਜ ਨਾਲ ਵਾਹੇ ਵੀ ਨਹੀਂ ਸਨ। ਸਾਂਵਲਾ ਰੰਗ ਸੋਜ਼-ਏ-ਅਲਮ ਨਾਲ ਹੋਰ ਵੀ ਧੁਆਂਖਿਆ ਹੋਇਆ ਲੱਗਦਾ ਸੀ।

ਰੰਨ ਬਾਬੇ ਦੀ

ਕਹਾਣੀਕਾਰ- ਤੁਹਾਡੇ ਬਾਰੇ ਕਹਾਣੀ ਲਿਖਣੀ ਸ਼ੁਰੂ ਕਰਨ ਤੋਂ ਪਹਿਲਾਂ ਮੈਡਮ ਮੈਂ ਤੁਹਾਡਾ ਸ਼ੁਭ ਨਾਮ ਜਾਨਣਾ ਚਾਹੁੰਦਾ ਹਾਂ ਅਤੇ ਕੀ ਮੈਂ ਨਾਂ ਲੈ ਤੁਹਾਨੂੰ ਬੁਲਾ ਸਕਦਾ ਹਾਂ? 

ਪਾਤਰ- ਔਫ ਕੋਰਸ, ਵਾਏ ਨਾਟ? ਨਾਮ ਹੁੰਦੇ ਹੀ ਇਸੇ ਲਈ ਹਨ ਕਿ ਇੰਨਸਾਨ ਨੂੰ ਉਹਨਾਂ ਨਾਲ ਪੁਕਾਰ ਕੇ ਬੁਲਾਇਆ ਜਾ ਸਕੇ। ਮੇਰਾ ਨਾਉਂ ਤਾਂ ਅਮਰਜੀਤ ਕੌਰ ਹੈ। ਪਰ ਤੁਸੀਂ ਬੇਸ਼ੱਕ ਮੈਨੂੰ ਅਮਰ ਆਖ ਲਵੋ।

ਕਹਾਣੀਕਾਰ- ਮਿਹਰਬਾਨੀ ਅਮਰ। ਵੈਸੇ ਤੁਹਾਡੀ ਸ਼ਕਲ ਤੇ ਆਵਾਜ਼ ਦੋਨੋਂ ਅਮਰ ਨੂਰੀ ਵਰਗੀਆਂ ਸੈਕਸੀ ਹਨ।

ਪਾਤਰ- ਥੈਂਕਸ ਫੌਰ ਦਾ ਕੌਪਲੀਮੈਂਟਸ।
ਕੈਮਰਾਮੈਨ- ਕੈਮਰਾ ਰੈਡੀ, ਸਰ।
ਕਹਾਣੀਕਾਰ- ਔਰਾਈਟ, ਲੈਟਸ ਗੈਟ ਔਨ ਵਿੱਦ ਦਾ ਸ਼ੂਟਿੰਗ ਦੈਨ।
ਪਾਤਰ- ਆਹ… ਹਾ… ਹਾ। ਇਹ ਕੀ ਕਰਨ ਲੱਗੇ ਓ? ਬੋਲ ਭਰਨ ਲਈ ਇਹ ਸਟੀਰਿਉ ਤਾਂ ਹੈਗੀ ਆ। ਤੁਹਾਨੂੰ ਆਹ ਤੋਪਾਂ ਜਿਹੀਆਂ ਬੀੜਣ ਦੀ ਤਾਂ ਲੋੜ੍ਹ ਨ੍ਹੀਂ। ਮੂਵੀ ਬਣਾਉਣ ਨੂੰ ਤਾਂ ਰਹਿਣ ਦਿਉ, ਪਲੀਜ਼। -ਮੈਂ ਇਸ ਸਮਾਜ਼ ਵਿੱਚ ਵਿਚਰ ਰਹੀ ਅਤਿਸਧਾਰਨ ਜਿਹੀ ਕੁੜੀ ਹਾਂ। ਕੋਈ ਫਿਲਮੀ ਐਕਟਰੈਸ ਨਹੀਂ। ਮੇਰੇ ਲਈ ਤਾਂ ਇਹੀ ਮਾਣ ਵਾਲੀ ਗੱਲ ਹੈ ਕਿ ਤੁਸੀਂ ਮੈਨੂੰ ਆਪਣੀ ਕਹਾਣੀ ਦੀ ਪਾਤਰ ਬਣਨ ਦਾ ਸੁਭਾਗ  ਬਖਸ਼ਿਆ ਹੈ। 
ਕਹਾਣੀਕਾਰ- ਮੈਂ ਤੁਹਾਡੇ ਹਾਵਾਂ-ਭਾਵਾਂ ਦਾ ਮਗਰੋਂ ਅਧਿਐਨ ਕਰਨ ਹਿੱਤ ਵਿਡਿਉ ਰਿਕਾਰਡਿੰਗ ਕਰਨੀ ਚਾਹੁੰਦਾ ਸੀ। ਇਸ ਨਾਲ ਮੈਨੂੰ ਕਹਾਣੀ ਰਚਣ ਵਿੱਚ ਕਾਫ਼ੀ ਅਸਾਨੀ ਹੋਣੀ ਸੀ ਅਤੇ ਮਦਦ ਮਿਲਣੀ ਸੀ। ਖੈਰ ਤੁਹਾਨੂੰ ਇਤਰਾਜ਼ ਹੈ ਤਾਂ ਆਪਾਂ ਸਿਰਫ਼ ਆਡੀਉ ਰਿਕਾਡਿੰਗ ਹੀ ਕਰ ਲੈਂਦੇ ਹਾਂ। ਓ ਕੇ। ਕੈਮਰਾਮੈਨ? -ਸਵਿੱਚ ਇੱਟ ਔਫ ਦਾ ਕੈਮਰਾ ਐਂਡ ਪੈਕਅੱਪ। ਵੂਈ (ਆਰ) ਨਾਟ ਫਿਲਮਿੰਗ।
ਕੈਮਰਾਮੈਨ- ਐਜ ਯੂ ਵਿੱਸ਼, ਰਾਜ।

ਔਰਤ ਔਰਤ ਔਰਤ

ਭੋਲੀ ਦੇ ਡੈਡੀ ਦੀ, ਘਰੋਂ ਜਾਂਦਿਆਂ ਦੀ ਮੈਂ ਪਿੱਠ ਨੂੰ ਦੇਖਦੀ ਰਹਿ ਗਈ ਸੀ। ਤੇ ਇਹ, ਔਹ ਗਏ -ਔਹ ਗਏ। ਫੂਰਕ ਦੇਣੇ, ਬਿੰਦ ਵਿੱਚ ਦੀ ਪਤਾ ਨਹੀਂ ਕਿੱਥੇ ਅਲੋਪ ਹੋ ਗਏ ਸਨ।
ਸਾਡੀ ਬੇਟੀ ਭੋਲੀ ਸਾਡੇ ਨਜ਼ਦੀਕ ਹੀ ਰਹਿੰਦੀ ਹੈ। ਮੈਂ ਸੋਚਿਆ ਸੀ ਇਹਦੇ ਕੋਲ ਆ ਗਏ ਹੋਣਗੇ। ਪਰ ਹੁਣ ਇੱਥੇ ਆਈ ਤੋਂ ਪਤਾ ਚੱਲਿਆ ਹੈ ਕਿ ਉਹ ਇੱਥੇ ਵੀ ਨਹੀਂ ਆਏ। ਸ਼ਾਇਦ ਫਿਰ ਕਿਸੇ ਕੋਲ, ਹੋਰ ਦਾਰੂ ਪੀਣ ਚਲੇ ਗਏ ਹੋਣਗੇ।

ਹਾਏ ਰੱਬਾ! ਇਹ ਮੈਂ ਕੀ ਕਰ ਬੈਠੀ। ਮੈਨੂੰ ਅਜਿਹਾ ਨਹੀਂ ਸੀ ਕਰਨਾ ਚਾਹੀਦਾ। ਭੋਲੀ ਦੇ ਡੈਡੀ ਜੇ ਮੈਨੂੰ ਉੱਚੀ-ਉੱਚੀ ਗੰਦੀਆਂ-ਗੰਦੀਆਂ ਗਾਲ੍ਹਾਂ ਬਕ ਰਹੇ ਸਨ ਤਾਂ ਮੈਨੂੰ ਚੁੱਪ ਕਰਕੇ ਸੁਣੀ ਜਾਣੀਆਂ ਚਾਹੀਦੀਆਂ ਸਨ। ਮੇਰਾ ਕੀ ਨੂਣ ਟਰਕਦਾ ਸੀ? ਪਤੀ ਦੇ ਮੂਹਰੇ ਨਹੀਂ ਸੀ ਬੋਲਣਾ ਚਾਹੀਦਾ। ਜੇ ਉਹ ਨਸ਼ੇ ਨਾਲ ਧੁੱਤ ਸਨ। ਮੈਂ ਤਾਂ ਸੋਫੀ ਸੀ। ਜਦੋਂ ਉਹ ਮੇਰੇ ਚਪੇੜ ਮਾਰਨ ਆਏ ਸਨ, ਮੈਨੂੰ ਉਹਨਾਂ ਦਾ ਹੱਥ ਤਾਂ